ੴ

ਸਿੱਖਬਾਣੀ · SikhBani

Ang 566

Sri Guru Granth Sahib · Raag Vadhans · 2 shabads, 42 lines
Translations
Shabad Guru Nanak Dev Ji Raag Vadhans continued from Ang 565

ਲਿਖੇ ਬਾਝਹੁ. ਸੁਰਤਿ ਨਾਹੀ; ਬੋਲਿ ਬੋਲਿ ਗਵਾਈਐ ॥

likhe baajhahu. surat naahee; bol bol gavaaeeai |

Sant Singh KhalsaWithout pre-ordained destiny, understanding is not attained; talking and babbling, one wastes his life away.
Manmohan SinghWithout the Lord's writ, understanding is not attained and by babbling and prattling man wastes himself.
Manmohan Singh (Punjabi)ਸਾਈਂ ਦੀ ਲਿਖਤਾਕਾਰ ਦੇ ਬਗੈਰ ਗਿਆਤ ਪ੍ਰਾਪਤ ਨਹੀਂ ਹੁੰਦਾ। ਬੜਕਵਾਦ ਤੇ ਬਕਵਾਸ ਕਰਨ ਨਾਲ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਦਾ ਹੈ।
Fareedkot Teekaਪੂਰਬਲੇ ਉਤਮ ਲੇਖ ਲਿਖੇ ਬਿਨਾਂ (ਸੁਰਤਿ) ਗਿਆਤ ਨਹੀਂ ਹੋਤੀ ਅਰ ਤੇਰੀ ਗਿਆਤ ਬਿਨਾਂ (ਬੋਲਿ) ਬਚਨ ਬੋਲ ਕਰ ਗਵਾਇ ਲਈਦੇ ਹੈਂ॥
Prof. Sahib Singhਪਰ ਪ੍ਰਭੂ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ, ਨਿਰੀਆਂ ਜ਼ਬਾਨੀ (ਗਿਆਨ ਦੀਆਂ) ਗੱਲਾਂ ਕਰਨਾ ਵਿਅਰਥ ਹੈ।

ਪਦ ਅਰਥ ਲਿਖੇ ਬਾਝਹੁ = ਪ੍ਰਭੂ ਦੇ ਲਿਖੇ ਹੁਕਮ ਤੋਂ ਬਿਨਾ। ਸੁਰਤ = ਉੱਚੀ ਸੁਰਤ ।

SikhNet (Spanish)hablando y parloteando uno desperdicia su vida en vano.

ਜਿਥੈ ਜਾਇ ਬਹੀਐ. ਭਲਾ ਕਹੀਐ; ਸੁਰਤਿ ਸਬਦੁ ਲਿਖਾਈਐ ॥

jithai jaae baheeai. bhalaa kaheeai; surat sabad likhaaeeai |

Sant Singh KhalsaWherever you go and sit, speak well, and write the Word of the Shabad in your consciousness.
Manmohan SinghWherever thou, may go and sit, speak well and inscribe the Lord's Name in thy mind.
Manmohan Singh (Punjabi)ਜਿਥੇ ਕਿਤੇ ਭੀ ਤੂੰ ਜਾ ਕੇ ਬੈਠਦਾ ਹੈ ਭਲਮਣਸਾਈ ਨਾਲ ਕੂ (ਬੋਲ) ਅਤੇ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਨਕਸ਼ ਕਰ।
Fareedkot Teekaਜਿਸ ਅਸਥਾਨ ਜਾਇ ਕਰ ਬੈਠੀਏ ਤਹਾਂ ਭਲਾ ਬਚਨ ਕਹੀਏ ਔਰ ਗੁਰ ਸਬਦ ਦੀ ਗਿਆਤ ਸਮਝਾਈਏ॥
Prof. Sahib Singhਜਿਥੇ ਭੀ ਜਾ ਕੇ ਬੈਠੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ਤੇ ਆਪਣੀ ਸੁਰਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿੱਚ ਪ੍ਰੋਈਏ।
SikhNet (Spanish)Donde sea que uno va, habla bien e inserta la Palabra del Shabd en su Conciencia.

ਕਾਇਆ ਕੂੜਿ ਵਿਗਾੜਿ; ਕਾਹੇ ਨਾਈਐ ॥੧॥

kaaeaa koorr vigaarr; kaahe naaeeai |1|

Sant Singh KhalsaWhy bother to wash the body which is polluted by falsehood? ||1||
Manmohan SinghWhy wash the body, defiled by falsehood.
Manmohan Singh (Punjabi)ਝੂਠ ਦੇ ਪਲੀਤ ਕੀਤੇ ਹੌਏ ਸਰੀਰ ਨੂੰ ਕਾਹਦੇ ਲਈ ਧੋਣਾ ਹੈ।
Fareedkot Teekaਹੇ ਭਗਵੰਤ! ਦੇਹੀ ਕੋ ਹੀ ਇਸ ਝੂਠ ਨੇ ਵਿਗਾੜ ਰਖਾ ਹੈ ਫਿਰ ਨਾਉਣੇ ਸੇ ਕਿਆ ਹੋਤਾ ਹੈ॥੧॥
Prof. Sahib Singh(ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿਚ ਮੈਲਾ ਕਰ ਕੇ (ਤੀਰਥ-) ਇਸ਼ਨਾਨ ਦਾ ਕੀਹ ਲਾਭ? ॥੧॥

ਪਦ ਅਰਥ ਕਾਇਆ = ਸਰੀਰ। ਕੂੜਿ = ਮਾਇਆ ਦੇ ਮੋਹ ਵਿਚ। ਵਿਗਾੜਿ = ਮੈਲਾ ਕਰ ਕੇ। ਕਾਹੇ ਨਾਈਐ = (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ ॥੧॥

SikhNet (Spanish)No obstante, si el cuerpo se mancha con lo no verdadero, ¿acaso un baño lo puede purificar? (1)

ਤਾ ਮੈ ਕਹਿਆ ਕਹਣੁ; ਜਾ ਤੁਝੈ ਕਹਾਇਆ ॥

taa mai kahiaa kehan; jaa tujhai kahaaeaa |

Sant Singh KhalsaWhen I have spoken, I spoke as You made me speak.
Manmohan SinghWhen Thou, O Lord, made me speak then did I repeat Thy Name.
Manmohan Singh (Punjabi)ਜਦ ਤੂੰ ਹੇ ਸੁਆਮੀ! ਮੈਨੂੰ ਬੁਲਾਇਆ, ਤਦ ਹੀ ਮੈਂ ਨਾਮ ਬਾਣੀ ਦਾ ਉਚਾਰਨ ਕੀਤਾ।
Fareedkot Teekaਯਹ ਵਾਕ ਵਾ ਉਲਾਂਭਾ ਭੀ ਮੈਨੇ ਤਬ ਕਹਾ ਹੈ, ਜਬ ਤੁਝਨੇ ਮੇਰੇ ਸੇ ਕਹਾਇਆ ਹੈ॥
Prof. Sahib Singh(ਪ੍ਰਭੂ!) ਮੈਂ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾ ਕਰਦਾ ਹੈਂ।

ਪਦ ਅਰਥ ਤਾ = ਤਦੋਂ ਹੀ। ਕਹਣੁ ਕਹਿਆ = ਸਿਫ਼ਤ-ਸਾਲਾਹ ਕੀਤੀ। ਜਾ = ਜਦੋਂ।

SikhNet (Spanish)He dicho lo que Tú, me inspiraste a decir, oh mi Señor.

ਅੰਮ੍ਰਿਤੁ ਹਰਿ ਕਾ ਨਾਮੁ; ਮੇਰੈ ਮਨਿ ਭਾਇਆ ॥

amrit har kaa naam; merai man bhaaeaa |

Sant Singh KhalsaThe Ambrosial Name of the Lord is pleasing to my mind.
Manmohan SinghThe ambrosial Name of God, is pleasing to my soul.
Manmohan Singh (Punjabi)ਵਾਹਿਗੁਰੂ ਦਾ ਅੰਮ੍ਰਿਤ ਨਾਮ ਮੇਰੀ ਜਿੰਦੜੀ ਨੂੰ ਚੰਗਾ ਲਗਦਾ ਹੈ।
Fareedkot Teekaਔਰ ਹੇ ਅੰਮ੍ਰਿਤ ਰੂਪੁ! ਆਪ ਕਾ ਨਾਮ ਮੇਰੇ ਮਨ ਮੇਂ ਭਾਯਾ ਹੈ॥
Prof. Sahib Singhਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਸਕਦਾ ਹੈ।

ਪਦ ਅਰਥ ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ।

SikhNet (Spanish)Dulce Néctar es Tu Nombre y mi mente está enamorada de Él.

ਨਾਮੁ ਮੀਠਾ ਮਨਹਿ ਲਾਗਾ; ਦੂਖਿ ਡੇਰਾ ਢਾਹਿਆ ॥

naam meetthaa maneh laagaa; dookh dderaa dtaahiaa |

Sant Singh KhalsaThe Naam, the Name of the Lord, seems so sweet to my mind; it has destroyed the dwelling of pain.
Manmohan SinghThy Name is sweet unto my mind and it has dismantled the abode of sorrow.
Manmohan Singh (Punjabi)ਤੇਰਾ ਨਾਮ ਮੇਰੇ ਮਨ ਨੂੰ ਮਿੱਠੜਾ ਲਗਦਾ ਹੈ ਅਤੇ ਇਸ ਨੇ ਗਮ ਰੰਜ ਦੇ ਟਿਕਾਣੇ ਨੂੰ ਢਾਹ ਦਿੱਤਾ ਹੈ।
Fareedkot Teekaਅਬ ਮੇਰੇ ਮਨ ਮੇਂ ਤੇਰਾ ਨਾਮੁ ਮੀਠਾ ਲਾਗਾ ਹੈ ਅਰੁ ਦੁਖੋਂ ਕਾ ਡੇਰਾ ਜੋ ਅਗ੍ਯਾਨ ਹੈ ਤਿਸ ਕੋ ਫਾਹਿ ਦੀਆ, ਭਾਵ ਨਾਸ ਕੀਆ ਹੈ॥
Prof. Sahib Singhਜਦੋਂ ਪ੍ਰਭੂ ਦਾ ਨਾਮ ਮਨ ਵਿਚ ਮਿੱਠਾ ਲੱਗਣ ਲਗ ਪਿਆ ਤਦੋਂ ਦੁੱਖ ਨੇ ਆਪਣਾ ਡੇਰਾ ਚੁੱਕ ਲਿਆ (ਸਮਝੋ)।

ਪਦ ਅਰਥ ਮਨਹਿ = ਮਨ ਵਿਚ। ਦੂਖਿ = ਦੁੱਖ ਨੇ।

SikhNet (Spanish)Tu Nombre es dulce a mi mente y destruye el recinto de dolor en mi interior,

ਸੂਖੁ ਮਨ ਮਹਿ ਆਇ ਵਸਿਆ; ਜਾਮਿ ਤੈ ਫੁਰਮਾਇਆ ॥

sookh man meh aae vasiaa; jaam tai furamaaeaa |

Sant Singh KhalsaPeace came to dwell in my mind, when You gave the Order.
Manmohan SinghWhen Thou gave the Command peace came to abide in my mind.
Manmohan Singh (Punjabi)ਜਦ ਤੂੰ ਹੁਕਮ ਕੀਤਾ, ਤਾ ਸੁਖਚੈਨ ਮੇਰੇ ਅੰਦਰ ਆ ਟਿਕਿਆ।
Fareedkot Teeka(ਜਾਮਿ) ਜਬ ਤੈਨੇ ਹੁਕਮੁ ਦੀਆ ਹੈ ਤਬ ਮੇਰੇ ਮਨ ਮੇਂ ਸੁਖੁ ਆਇ ਕਰ ਕੇ ਬਸਾ ਹੈ॥
Prof. Sahib Singh(ਹੇ ਪ੍ਰਭੂ!) ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਜਾਮਿ = ਜਦੋਂ।

SikhNet (Spanish)y la alegría llega a mi mente cuando así es Tu Voluntad. Mi tarea es rezar,

ਨਦਰਿ ਤੁਧੁ. ਅਰਦਾਸਿ ਮੇਰੀ; ਜਿੰਨਿ ਆਪੁ ਉਪਾਇਆ ॥

nadar tudh. aradaas meree; jin aap upaaeaa |

Sant Singh KhalsaIt is Yours to bestow Your Grace, and it is mine to speak this prayer; You created Yourself.
Manmohan SinghMy task to make a supplication and Thine to shower benediction. Thou art the Lord who has created Thine ownself.
Manmohan Singh (Punjabi)ਮੇਰਾ ਕੰਮ ਬੇਨਤੀ ਕਰਨਾ ਹੈ ਅਤੇ ਤੇਰਾ ਰਹਿਮਤ ਧਾਰਨਾ। ਤੂੰ ਉਹ ਸਾਹਿਬ ਹੈ ਜਿਸ ਨੇ ਆਪਣੇ ਆਪ ਨੂੰ ਸਿਰਜਿਆ ਹੈ।
Fareedkot Teekaਜਿਸ ਤੁਝ ਨੇ ਆਪ ਸਭ ਸੰਸਾਰ ਉਤਪੰਨ ਕੀਆ ਹੈ, ਮੇਰੀ ਅਰਦਾਸ ਸੁਨ ਕਰ ਕੇ ਮੁਝ ਪਰ ਤਿਸ ਤੈਨੇ ਕ੍ਰਿਪਾ ਕੀ ਦ੍ਰਿਸਟਿ ਕਰੀ ਹੈ॥
Prof. Sahib Singhਹੇ ਪ੍ਰਭੂ, ਜਿਸ ਨੇ ਆਪਣੇ ਆਪ ਹੀ ਜਗਤ ਪੈਦਾ ਕੀਤਾ ਹੈ, ਜਦੋਂ ਤੂੰ ਮੈਨੂੰ ਪ੍ਰੇਰਨਾ ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।

ਪਦ ਅਰਥ ਜਿੰਨਿ = ਜਿਸ (ਤੈਂ) ਨੇ। ਆਪੁ = ਆਪਣੇ ਆਪ ਨੂੰ।

SikhNet (Spanish)la Tuya es conceder, oh Dios Autoexistente.

ਤਾ ਮੈ. ਕਹਿਆ ਕਹਣੁ; ਜਾ ਤੁਝੈ ਕਹਾਇਆ ॥੨॥

taa mai. kahiaa kehan; jaa tujhai kahaaeaa |2|

Sant Singh KhalsaWhen I have spoken, I spoke as You made me speak. ||2||
Manmohan SinghWhen Thou, o Lord, inspired me is speak, then did I repeat according.
Manmohan Singh (Punjabi)ਜਦ ਤੂੰ ਹੇ ਸੁਆਮੀ! ਮੈਨੂੰ ਬੁਲਾਇਆ ਕੇਵਲ ਤਾਂ ਹੀ ਮੈਂ ਨਾਮ ਦਾ ਉਚਾਰਨ ਕੀਤਾ।
Fareedkot Teekaਜਾਂ ਤੂੰ ਮੇਰੇ ਸੇ ਕਹਾਯਾ ਹੈ ਤਾਂ ਮੈਂ ਵਾਕੁ ਕਹਿਆ ਹੈ॥੨॥
Prof. Sahib Singhਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ ਹੁੰਦੀ ਹੈ, ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ ॥੨॥

ਪਦ ਅਰਥ ਤਾ = ਤਦੋਂ ਹੀ। ਕਹਣੁ ਕਹਿਆ = ਸਿਫ਼ਤ-ਸਾਲਾਹ ਕੀਤੀ। ਜਾ = ਜਦੋਂ ॥੨॥

SikhNet (Spanish)He dicho lo que Tú, oh mi Señor, me has inspirado a decir. (2)

ਵਾਰੀ ਖਸਮੁ ਕਢਾਏ; ਕਿਰਤੁ ਕਮਾਵਣਾ ॥

vaaree khasam kadtaae; kirat kamaavanaa |

Sant Singh KhalsaThe Lord and Master gives them their turn, according to the deeds they have done.
Manmohan SinghThe Lord gives mortal his turn of human life, according to the deeds done by him.
Manmohan Singh (Punjabi)ਉਸ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ, ਸੁਆਮੀ ਪ੍ਰਾਣੀ ਨੂੰ ਮਨੁਖੀ ਜੀਵਨ ਦੀ ਵਾਰੀ ਦਿੰਦਾ ਹੈ।
Fareedkot Teekaਜੀਵੋਂ ਨੇ ਪੂਰਬ ਜਨਮ ਮੇਂ ਜੈਸਾ ਕਰਮ ਕਮਾਉਨਾ ਕੀਆ ਹੈ, ਤਿਸੀ ਪ੍ਰਕਾਰ ਸ੍ਵਾਮੀ ਜੋਨੀਓਂ ਕੀ ਵਾਰੀ ਕਢਾਉਤਾ ਹੈ, ਭਾਵ ਯਹਿ ਕਰਮੋਂ ਅਨੁਸਾਰ ਜਨਮ ਦੇਤਾ ਹੈ, ਵਾ ਵਾਰੀ ਮਨੁਖ ਜਨਮ ਮੇਂ ਇਹੁ ਕਰਮ ਕਮਾਵਣਾ ਕਰੇ ਖਸਮ ਦਾ ਨਾਮ ਮੁਖ ਸੇ (ਕਢਾਵਣਾ) ਉਚਾਰਨਾ ਕਰੇ॥
Prof. Sahib Singhਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ।

ਪਦ ਅਰਥ ਵਾਰੀ = ਮਨੁੱਖਾ ਜਨਮ ਦੀ ਵਾਰੀ। ਕਢਾਏ = ਦੇਂਦਾ ਹੈ। ਕਿਰਤੁ ਕਮਾਵਣਾ = ਕਮਾਈ ਹੋਈ ਕਿਰਤ ਅਨੁਸਾਰ।

SikhNet (Spanish)El Señor nos da la oportunidad del nacimiento humano; esto en verdad es el Fruto de nuestro Karma.

ਮੰਦਾ ਕਿਸੈ. ਨ ਆਖਿ; ਝਗੜਾ ਪਾਵਣਾ ॥

mandaa kisai. na aakh; jhagarraa paavanaa |

Sant Singh KhalsaDo not speak ill of others, or get involved in arguments.
Manmohan SinghSpeak not ill of another nor involve thyself in a quarrel.
Manmohan Singh (Punjabi)ਕਿਸੇ ਜਣੇ ਨੂੰ ਬੁਰਾ ਕਹਿ ਕੇ ਫਸਾਦ ਖੜਾ ਨਾਂ ਕਰ।
Fareedkot Teekaਤਾਂ ਤੇ ਕਿਸੀ ਕੋ ਭਲਾ ਬੁਰਾ ਕਹਿਕੇ ਝਗੜਾ ਨਹੀਂ ਪਾਉਨਾ ਚਾਹੀਐ॥
Prof. Sahib Singhਕਿਸੇ ਮਨੁੱਖ ਨੂੰ ਭੈੜਾ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭਾਵ, ਭੈੜੇ ਦੀ ਨਿੰਦਿਆਂ ਕਰਨਾ ਪ੍ਰਭੂ ਨਾਲ ਝਗੜਾ ਕਰਨਾ ਹੈ)।
SikhNet (Spanish)Así que no hables mal de otro ni te envuelvas en la contienda. ¿Por qué involucrarte en peleas con tu Maestro?

ਨਹ ਪਾਇ ਝਗੜਾ. ਸੁਆਮਿ ਸੇਤੀ; ਆਪਿ ਆਪੁ ਵਞਾਵਣਾ ॥

neh paae jhagarraa. suaam setee; aap aap vayaavanaa |

Sant Singh KhalsaDo not get into arguments with the Lord, or you shall ruin yourself.
Manmohan SinghEmbroil thyself not in strife with thy Lord. This way thou shalt only ruin thyself.
Manmohan Singh (Punjabi)ਆਪਣੇ ਸੁਆਮੀ ਨਾਲ ਲੜਾਈ ਮੁੱਲ ਨਾਂ ਲੈ। ਇਸ ਤਰ੍ਹਾਂ ਤੂੰ ਨਿਰਾਪੁਰਾ ਆਪਣੇ ਆਪ ਨੂੰ ਮਲੀਆਮੇਟ ਕਰ ਲਵੇਗਾ।
Fareedkot Teekaਔਰ ਸ੍ਵਾਮੀ ਸੇ ਝਗੜਾ ਨ ਪਾਈਏ ਅਰਥਾਤ ਤਿਸ ਕੇ ਕੀਏ ਮੇਂ ਤਰਕ ਨ ਕਰੀਏ ਔਰ ਆਪ ਹੀ ਆਪ ਹੰਕਾਰ ਕੋ (ਵਞਾਵਣਾ) ਗਵਾਉਣਾ ਕਰੀਏ॥
Prof. Sahib Singhਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰੀਦਾ ਹੈ।

ਪਦ ਅਰਥ ਸੁਆਮਿ ਸੇਤੀ = ਸੁਆਮੀ ਨਾਲ। ਵਞਾਵਣਾ = ਖ਼ੁਆਰ ਕਰਨਾ।

SikhNet (Spanish)Así, uno pierde todo. ¿Por qué volverse el rival del Maestro con Quien uno tiene que vivir?

ਜਿਸੁ ਨਾਲਿ ਸੰਗਤਿ. ਕਰਿ ਸਰੀਕੀ; ਜਾਇ ਕਿਆ. ਰੂਆਵਣਾ ॥

jis naal sangat. kar sareekee; jaae kiaa. rooaavanaa |

Sant Singh KhalsaIf you challenge the One, with whom you must abide, you will cry in the end.
Manmohan SinghBy pleading rivalry with the Lord, with Whom one has to abide, who shall not have to bewail going hereafter?
Manmohan Singh (Punjabi)ਜਿਹੜੇ ਸੁਆਮੀ ਦੇ ਸੰਗ ਤੁਹਾਨੂੰ ਵਸਣਾ ਹੈ, ਉਸ ਨਾਲ ਸ਼ਰੀਕਾ ਕਰਨ ਦੁਆਰਾ ਅਗੇ ਜਾ ਕੇ ਕੌਣ ਵਿਰਲਾਪ ਨਹੀਂ ਕਰਦਾ?
Fareedkot Teekaਜਿਸ ਕੇ ਸਾਥ ਸੰਗਤਿ ਕਰਨੀ ਹੋ ਉਸ ਕੇ ਸਾਥ ਸਰੀਕੀ ਨਹੀਂ ਕਰੀਏ। ਜੋ ਸਰੀਕਤਿ ਕਰੇਗਾ ਆਗੇ ਜਾਇ ਕਰ ਕੇ (ਰੂਆਵਣਾ) ਰੋਨਾਂ ਹੋਇਗਾ; ਵਾ ਉਸ ਪਰਮੇਸ੍ਵਰ ਕਾ ਕੀ ਜਾਣਾ ਹੈ, ਉਸ ਨੇ ਜੀਵ ਕੋ ਰੁਆਵਣਾ ਹੀ ਹੈ॥
Prof. Sahib Singhਜਿਸ ਮਾਲਕ ਦੇ ਸੰਗ ਜੀਊਣਾ ਹੈ, ਉਸੇ ਨਾਲ ਸ਼ਰੀਕਾ ਕਰ ਕੇ ਕਿਉਂ ਰੋਈਏ?

ਪਦ ਅਰਥ ਰੂਆਵਣਾ = ਸ਼ਿਕੈਤ ਕਰਨੀ। ਦੇਇ = ਦੇਂਦਾ ਹੈ।

SikhNet (Spanish)Así sólo se obtiene dolor. Uno tiene que aceptar lo que Él da, y también aceptar, sin gruñir,

ਜੋ ਦੇਇ ਸਹਣਾ. ਮਨਹਿ ਕਹਣਾ; ਆਖਿ ਨਾਹੀ ਵਾਵਣਾ ॥

jo dee sahanaa. maneh kahanaa; aakh naahee vaavanaa |

Sant Singh KhalsaBe satisfied with what God gives you; tell your mind not to complain uselessly.
Manmohan SinghBear with grace What God gives thee: instruct thy mind not to grumble in vain.
Manmohan Singh (Punjabi)ਜਿਹੜਾ ਕੁੱਛ ਵਾਹਿਗੁਰੂ ਤੈਨੂੰ ਦਿੰਦਾ ਹੈ, ਉਸ ਨੂੰ ਖਿੜੇ ਮੱਕੇ ਸਹਾਰ ਅਤੇ ਆਪਣੇ ਮਨ ਨੂੰ ਸਮਝਾ ਬੇਫਾਇਦਾ ਬੁੜਬੁੜ ਨਾਂ ਕਰ।
Fareedkot Teekaਸ੍ਵਾਮੀ ਜੋ ਸੁਖ ਦੁਖ ਦੇਇ ਸੋਈ ਸਹਣਾ ਯੋਗ੍ਯ ਹੈ ਅਰ ਜੋ ਯਹ ਕਹਨਾ ਕਿ ਮੈਨੂੰ ਦੁਖ ਕ੍ਯੋਂ ਹੂਆ ਸੋ ਮਨਹਿ ਹੈ ਅਰਥਾਤ ਉਚਿਤ ਨਹੀਂ ਹੈ। ਇਸ ਸੇ ਐਸਾ ਕ੍ਯੋਂ ਕੀਆ ਐਸਾ ਮਤ ਕਰ ਐਸਾ ਵਾਕ (ਆਖਿ) ਕਹ ਕਰ (ਵਾਵਣਾ) ਬ੍ਯਰਥ ਨਹੀਂ ਕਰਨਾ॥
Prof. Sahib Singhਪਰਮਾਤਮਾ ਜੋ (ਸੁਖ ਦੁਖ) ਦੇਂਦਾ ਹੈ ਉਹ (ਖਿੜੇ-ਮੱਥੇ) ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਦੇ ਬੋਲ ਨਹੀਂ ਕਰਨੇ ਚਾਹੀਦੇ।

ਪਦ ਅਰਥ ਮਨਹਿ = ਵਰਜਿਤ। ਵਾਵਣਾ = ਗਿਲਾ-ਗੁਜ਼ਾਰੀ ਕਰਨੀ।

SikhNet (Spanish)Su instrucción para la mente. El Señor nos da la oportunidad del nacimiento humano;

ਵਾਰੀ ਖਸਮੁ ਕਢਾਏ; ਕਿਰਤੁ ਕਮਾਵਣਾ ॥੩॥

vaaree khasam kadtaae; kirat kamaavanaa |3|

Sant Singh KhalsaThe Lord and Master gives them their turn, according to the deeds they have done. ||3||
Manmohan SinghThe Lord gives the man his turn of human life, according to the deeds done by him.
Manmohan Singh (Punjabi)ਉਸ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਸੁਆਮੀ ਇਨਸਾਨ ਨੂੰ ਮਨੁੱਖੀ-ਜੀਵਨ ਦੀ ਵਾਰੀ ਦਿੰਦਾ ਹੈ।
Fareedkot Teekaਜੈਸਾ ਜੀਵ ਨੇ ਪੂਰਬ ਜਨਮ ਮੇਂ ਕਰਮੋਂ ਕਾ ਕਮਾਵਣਾ ਕੀਆ ਹੈ, ਖਸਮ ਪਰਮੇਸ੍ਵਰ ਵੈਸੀ ਹੀ ਜੂਨੀਓਂ ਕੀ ਵਾਰੀ ਕਢਾਵਤਾ ਹੈ॥੩॥
Prof. Sahib Singhਸਾਡੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ ॥੩॥

ਪਦ ਅਰਥ ਵਾਰੀ = ਮਨੁੱਖਾ ਜਨਮ ਦੀ ਵਾਰੀ। ਕਢਾਏ = ਦੇਂਦਾ ਹੈ। ਕਿਰਤੁ ਕਮਾਵਣਾ = ਕਮਾਈ ਹੋਈ ਕਿਰਤ ਅਨੁਸਾਰ ॥੩॥

SikhNet (Spanish)esto en verdad es el Fruto de nuestro Karma. (3)

ਸਭ ਉਪਾਈਅਨੁ ਆਪਿ; ਆਪੇ ਨਦਰਿ ਕਰੇ ॥

sabh upaaeean aap; aape nadar kare |

Sant Singh KhalsaHe Himself created all, and He blesses then with His Glance of Grace.
Manmohan SinghThe Lord Himself created all and Himself He blesses them with favour.
Manmohan Singh (Punjabi)ਸਾਹਿਬ ਨੇ ਆਪੇ ਹੀ ਸਾਰੇ ਸਾਜੇ ਹਨ ਅਤੇ ਆਪ ਹੀ ਉਹ ਉਨ੍ਹਾਂ ਉਤੇ ਦਇਆ ਦ੍ਰਿਸ਼ਟੀ ਕਰਦਾ ਹੈ।
Fareedkot Teekaਸਭ ਸ੍ਰਿਸਟੀ ਆਪ ਹੀ ਉਤਪੰਨ ਕਰੀ ਹੈ ਔਰ ਆਪ ਹੀ ਸਭ ਪਰ ਦ੍ਰਿਸਟ ਕਰਤਾ ਹੈ॥
Prof. Sahib Singhਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਉਪਾਈਅਨੁ = ਉਸ ਨੇ ਪੈਦਾ ਕੀਤੀ ਹੈ।

SikhNet (Spanish)El Señor Mismo crea todo, y Él Mismo bendice con el esplendor de Su Gracia todo lo que Él ha creado.

ਕਉੜਾ. ਕੋਇ ਨ ਮਾਗੈ; ਮੀਠਾ ਸਭ ਮਾਗੈ ॥

kaurraa. koe na maagai; meetthaa sabh maagai |

Sant Singh KhalsaNo one asks for that which is bitter; everyone asks for sweets.
Manmohan SinghNobody asks for what is bitter, everyone desires what is sweet.
Manmohan Singh (Punjabi)ਕੋਈ ਭੀ ਕੌੜੇ ਦੀ ਯਾਚਨਾ ਨਹੀਂ ਕਰਦਾ। ਹਰ ਕੋਈ ਮਿੱਠੇ ਨੂੰ ਹੀ ਲੋੜਦਾ ਹੈ।
Fareedkot Teeka(ਕਉੜਾ), ਭਾਵ ਦੁਖ ਕੋਈ ਨਹੀਂ ਮਾਂਗਤਾ, ਸਭ ਕੋਈ (ਮੀਠਾ) ਸੁਖ ਹੀ ਮਾਂਗਤਾ ਹੈ॥
Prof. Sahib Singhਕੋਈ ਜੀਵ ਕੌੜੀ (ਦੁੱਖ ਵਾਲੀ) ਚੀਜ਼ ਨਹੀਂ ਮੰਗਦਾ, ਹਰੇਕ ਮਿੱਠੀ (ਸੁਖਦਾਈ) ਚੀਜ਼ ਹੀ ਮੰਗਦਾ ਹੈ।
SikhNet (Spanish)Nadie pide lo que es amargo, sólo lo dulce;

ਸਭੁ ਕੋਇ ਮੀਠਾ ਮੰਗਿ ਦੇਖੈ; ਖਸਮ ਭਾਵੈ ਸੋ ਕਰੇ ॥

sabh koe meetthaa mang dekhai; khasam bhaavai so kare |

Sant Singh KhalsaLet everyone ask for sweets, and behold, it is as the Lord wills.
Manmohan SinghLet everyone beg for what is sweet and see that that alone would come to pass which the Lord go pleases to ordain.
Manmohan Singh (Punjabi)ਸਾਰੇ ਹੀ ਮਿੱਠੇ ਲਈ ਲੋਚਦਾ ਕਰ ਕੇ ਵੇਖ ਲੈਣ ਪਰ ਮਾਲਕ ਉਹੀ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
Fareedkot Teekaਸਭ ਕੋਈ ਮੀਠਾ, ਭਾਵ ਸੁਖ ਮੰਗ ਕਰ ਦੇਖ ਲੇਵੋ, ਜੋ ਸ੍ਵਾਮੀ ਕੋ ਭਾਵਤਾ ਹੈ, ਸੋ ਕਰਤਾ ਹੈ॥
Prof. Sahib Singhਹਰੇਕ ਜੀਵ ਮਿੱਠੇ (ਸੁੱਖਦਾਈ) ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਖਸਮ-ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ।

ਪਦ ਅਰਥ ਸਭੁ ਕੋਇ = ਹਰੇਕ ਜੀਵ।

SikhNet (Spanish)deja que pidan lo dulce, al fin y al cabo se cumple sólo la Voluntad del Señor

ਕਿਛੁ ਪੁੰਨ ਦਾਨ. ਅਨੇਕ ਕਰਣੀ; ਨਾਮ ਤੁਲਿ ਨ ਸਮਸਰੇ ॥

kichh pun daan. anek karanee; naam tul na samasare |

Sant Singh KhalsaGiving donations to charity, and performing various religious rituals are not equal to the contemplation of the Naam.
Manmohan SinghAlms, charity in any amount and various religious deeds are not equal to, or at par with the contemplation of the Lord's Name.
Manmohan Singh (Punjabi)ਖੈਰਾਤ, ਸਖਾਵਤ ਅਤੇ ਅਨੇਕਾਂ ਧਾਰਮਕ ਸੰਸਕਾਰ ਸਾਹਿਬ ਦੇ ਨਾਮ ਦੇ ਸਿਮਰਨ ਦੇ ਬਰਾਬਰ ਜਾ ਸਮਾਨ ਨਹੀਂ।
Fareedkot Teekaਜੋ ਕੁਛ ਪੁਨ੍ਯ ਦਾਨਾਦਿ ਅਨੇਕ ਸੁਭ ਕਰਨੀ ਹੈ, ਸੋ ਨਾਮ ਕੇ ਸਾਥ ਤੋਲਨੇ, ਭਾਵ ਵਿਚਾਰ ਕਰਨੇ ਸੇ ਕੋਈ ਬਰਾਬਰੀ ਨਹੀਂ ਕਰ ਸਕਤੀ ਹੈ॥
Prof. Sahib Singhਜੀਵ ਦਾਨ-ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ(-ਜਪਣ) ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ।

ਪਦ ਅਰਥ ਤੁਲਿ = ਬਰਾਬਰ। ਸਮਸਰੇ = ਬਰਾਬਰ।

SikhNet (Spanish)Ninguna caridad ni ninguna acción o rito religioso iguala la Meditación contemplativa del Nombre del Señor, del Naam.

ਨਾਨਕਾ. ਜਿਨ ਨਾਮੁ ਮਿਲਿਆ; ਕਰਮੁ ਹੋਆ ਧੁਰਿ ਕਦੇ ॥

naanakaa. jin naam miliaa; karam hoaa dhur kade |

Sant Singh KhalsaO Nanak, those who are blessed with the Naam have had such good karma pre-ordained.
Manmohan SinghNanak, they who are blessed with the Name, are the recipients of the Lord's grace since long.
Manmohan Singh (Punjabi)ਨਾਨਕ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ ਹੈ ਉਹ ਧੁਰੋਂ ਤੇ ਚਿਰ ਤੋਂ ਸਾਹਿਬ ਦੀ ਰਹਿਮਤ ਦੇ ਪਾਤ੍ਰ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਕਦੇ) ਜਬ ਕਬੀ ਜਿਨ ਕੋ ਨਾਮ ਮਿਲਾ ਹੈ, ਤਿਨ ਕੋ (ਧੁਰਿ) ਆਦਿ ਸੇ ਹੀ (ਕਰਮੁ) ਕ੍ਰਿਪਾ ਭਈ ਹੈ, ਤੋ ਮਿਲਾ ਹੈ॥
Prof. Sahib Singhਹੇ ਨਾਨਕ! ਜਿਨ੍ਹਾਂ ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਕਦੇ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।

ਪਦ ਅਰਥ ਕਰਮੁ = ਬਖ਼ਸ਼ਸ਼। ਧੁਰਿ = ਧੁਰੋਂ। ਕਦੇ = ਕਦੇ ਦੀ।

SikhNet (Spanish)Oh, dice Nanak, quienes han sido bendecidos con el Naam traen ese buen Karma en su Destino.

ਸਭ ਉਪਾਈਅਨੁ ਆਪਿ; ਆਪੇ ਨਦਰਿ ਕਰੇ ॥੪॥੧॥

sabh upaaeean aap; aape nadar kare |4|1|

Sant Singh KhalsaHe Himself created all, and He blesses them with His Glance of Grace. ||4||1||
Manmohan SinghThe Lord Himself has created all and Himself He takes pity on them.
Manmohan Singh (Punjabi)ਸੁਆਮੀ ਨੇ ਖੁਦ ਹੀ ਸਾਰੇ ਪੈਦਾ ਕੀਤੇ ਹਨ ਅਤੇ ਖੁਦ ਹੀ ਉਹ ਉਨ੍ਹਾਂ ਤੇ ਤਰਸ ਕਰਦਾ ਹੈ।
Fareedkot Teekaਐਸਾ ਸਮਝੋ ਸਭ ਜੀਵ ਪਰਮੇਸਰ ਨੇ ਆਪ ਹੀ ਉਤਪਤ ਕੀਏ ਹੈਂ ਅਰ ਆਪ ਹੀ ਦ੍ਰਿਸ਼ਟੀ ਕਰਤਾ ਹੈ ਅਰਥਾਤ ਪਾਲਤਾ ਹੈ॥੪॥੧॥
Prof. Sahib Singhਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ ॥੪॥੧॥

ਪਦ ਅਰਥ ਉਪਾਈਅਨੁ = ਉਸ ਨੇ ਪੈਦਾ ਕੀਤੀ ਹੈ ॥੪॥੧॥

SikhNet (Spanish)El Señor lo creó todo y a todos da Su Bendición con Su Mirada de Gracia. (4-1)

Open this shabad (26 lines, Angs 565-566) →

Shabad Guru Nanak Dev Ji Raag Vadhans continues on Ang 567

ਵਡਹੰਸੁ ਮਹਲਾ ੧ ॥

vaddahans mahalaa 1 |

Sant Singh KhalsaWadahans, First Mehl:
Manmohan SinghWadhans 1st Guru.
Manmohan Singh (Punjabi)ਵਡਹੰਸ ਪਹਿਲੀ ਪਾਤਿਸ਼ਾਹੀ।
SikhNet (Spanish)Wadajans, Mejl Guru Nanak, Primer Canal Divino.

ਕਰਹੁ ਦਇਆ; ਤੇਰਾ ਨਾਮੁ ਵਖਾਣਾ ॥

karahu deaa; teraa naam vakhaanaa |

Sant Singh KhalsaShow mercy to me, that I may chant Your Name.
Manmohan SinghShow mercy unto me, O Lord that I may utter Thy Name.
Manmohan Singh (Punjabi)ਮੇਰੇ ਉਤੇ ਰਹਿਮ ਕਰ, ਹੇ ਸਾਈਂ! ਤਾਂ ਜੋ ਮੈਂ ਤੇਰਾ ਨਾਮ ਉਚਾਰਨ ਕਰਾ।
Fareedkot Teekaਹੇ ਅਕਾਲ ਪੁਰਖ! ਤੁਮ ਦਇਆ ਕਰੋ ਮੈਂ ਤੇਰਾ ਨਾਮ ਉਚਾਰਨ ਕਰੂੰ॥
Prof. Sahib Singhਹੇ ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ।

ਪਦ ਅਰਥ ਵਖਾਣਾ = ਮੈਂ ਉਚਾਰਾਂ।

SikhNet (Spanish)Ten Compasión de mí, oh Señor, para que recite Tu Nombre.

ਸਭ ਉਪਾਈਐ ਆਪਿ; ਆਪੇ ਸਰਬ ਸਮਾਣਾ ॥

sabh upaaeeai aap; aape sarab samaanaa |

Sant Singh KhalsaYou Yourself created all, and You are pervading among all.
Manmohan SinghThou Thyself hast created all and Thyself art pervading amongst all.
Manmohan Singh (Punjabi)ਤੈਂ ਆਪੇ ਹੀ ਸਾਰੇ ਰਚੇ ਹਨ ਅਤੇ ਆਪ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ।
Fareedkot Teekaਤੈਨੇ ਆਪ ਹੀ ਸਾਰੀ ਸ੍ਰਿਸ਼ਟੀ ਉਤਪੰਨ ਕਰੀ ਹੈ ਔਰ ਆਪ ਹੀ ਸਭ ਮੇਂ ਸਮਾਇ ਰਹਾ ਹੈਂ॥
Prof. Sahib Singhਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ।

ਪਦ ਅਰਥ ਉਪਾਈਐ = ਪੈਦਾ ਕੀਤੀ ਹੈ। ਸਰਬ = ਸਾਰਿਆਂ ਵਿਚ।

SikhNet (Spanish)Tú, oh Señor, creas todo y también prevaleces en todo. Prevaleciendo y creando todo,

ਸਰਬੇ ਸਮਾਣਾ ਆਪਿ ਤੂਹੈ; ਉਪਾਇ ਧੰਧੈ ਲਾਈਆ ॥

sarabe samaanaa aap toohai; upaae dhandhai laaeea |

Sant Singh KhalsaYou Yourself are pervading among all, and You link them to their tasks.
Manmohan SinghThyself Thou pervadest all and creating all, Thou hast put them to work.
Manmohan Singh (Punjabi)ਤੂੰ ਖੁਦ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਾਰਿਆ ਨੂੰ ਸਾਜ ਕੇ ਤੂੰ ਉਨ੍ਹਾਂ ਨੂੰ ਕੰਮ ਕਾਜ ਲਾਇਆ ਹੋਇਆ ਹੈ।
Fareedkot Teekaਸਰਬ ਮੇਂ ਤੂੰ ਆਪ ਹੀ ਸਮਾਇਆ ਹੈਂ ਔਰ ਉਪਾਇ ਕਰ ਕੇ ਤੈਨੇ ਸਭ ਸ੍ਰਿਸ਼ਟੀ ਕੋ ਧੰਧੇ ਮੇਂ ਲਗਾਇ ਦੀਆ ਹੈ॥
Prof. Sahib Singhਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।

ਪਦ ਅਰਥ ਉਪਾਇ = ਪੈਦਾ ਕਰ ਕੇ। ਧੰਧੈ = ਆਹਰ ਵਿਚ, ਮਾਇਆ ਦੀ ਦੌੜ-ਭਜ ਵਿਚ।

SikhNet (Spanish)le asignas a cada uno su tarea. A algunos los bendices con la Gloria de los reyes

ਇਕਿ ਤੁਝ ਹੀ ਕੀਏ ਰਾਜੇ; ਇਕਨਾ ਭਿਖ ਭਵਾਈਆ ॥

eik tujh hee kee raaje; ikanaa bhikh bhavaaeea |

Sant Singh KhalsaSome, You have made kings, while others go about begging.
Manmohan SinghThou has made some beings as kings and some go about begging for alms.
Manmohan Singh (Punjabi)ਕਈਆਂ ਨੂੰ ਤੂੰ ਪਾਤਿਸ਼ਾਹ ਬਣਾ ਦਿੱਤਾ ਹੈ ਅਤੇ ਕਈ ਖੈਰ ਮੰਗਦੇ ਫਿਰਦੇ ਹਨ।
Fareedkot Teekaਤੈਨੇ ਆਪ ਹੀ ਇਕ ਤੋ ਰਾਜੇ ਕਰ ਦੀਏ ਹੈਂ ਔਰ ਇਕਨੋਂ ਕੋ ਭਿਖਿਆ ਮਾਂਗਨੇ ਹੇਤ ਫਿਰਾਈਦਾ ਹੈ॥
Prof. Sahib Singhਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}।

SikhNet (Spanish)y a otros los haces vagar como pordioseros.

ਲੋਭੁ ਮੋਹੁ ਤੁਝੁ ਕੀਆ ਮੀਠਾ; ਏਤੁ ਭਰਮਿ ਭੁਲਾਣਾ ॥

lobh mohu tujh keea meetthaa; et bharam bhulaanaa |

Sant Singh KhalsaYou have made greed and emotional attachment seem sweet; they are deluded by this delusion.
Manmohan SinghAvarice and worldly love Thou have made to seem sweet and in this misgiving the man is deluded.
Manmohan Singh (Punjabi)ਲਾਲਚ ਤੇ ਸੰਸਾਰੀ ਮਮਤਾ ਤੂੰ ਮਿਠੇ ਦਰਸਾ ਛੱਡੇ ਹਨ। ਇਸ ਗਲਤ-ਫਹਿਮੀ ਅੰਦਰ ਬਦਾ ਭੁਲਾ ਫਿਰਦਾ ਪਿਆ ਹੋਇਆ ਹੈ।
Fareedkot Teekaਜੀਵੋਂ ਕੋ ਤੈਨੇ ਲੋਭ ਔ ਮੋਹ ਮੀਠਾ ਕਰ ਦੀਆ ਹੈ, (ਏਤੁ) ਇਸ ਭਰਮ ਕਰ ਭੂਲਾ ਹੂਆ ਹੈ॥
Prof. Sahib Singhਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ।

ਪਦ ਅਰਥ ਏਤੁ ਭਰਮਿ = ਇਸ ਭਰਮ ਵਿਚ, ਇਸ ਭਟਕਣਾ ਵਿਚ।

SikhNet (Spanish)A la avaricia y al apego los haces parecer dulces y así el mundo vive en el engaño.

ਸਦਾ ਦਇਆ ਕਰਹੁ ਅਪਣੀ; ਤਾਮਿ ਨਾਮੁ ਵਖਾਣਾ ॥੧॥

sadaa deaa karahu apanee; taam naam vakhaanaa |1|

Sant Singh KhalsaBe ever merciful to me; only then can I chant Your Name. ||1||
Manmohan SinghBy Thou ever merciful unto me. Then alone can I repeat Thine Name.
Manmohan Singh (Punjabi)ਤੂੰ ਸਦੀਵ ਹੀ ਮੇਰੇ ਉਤੇ ਮਿਹਰਬਾਨ ਹੋਵੇ, ਤਾਂ ਹੀ ਮੈਂ ਤੇਰੇ ਨਾਮ ਦਾ ਜਾਪ ਕਰ ਸਕਦਾ ਹਾਂ।
Fareedkot Teekaਹੇ ਸੁਆਮੀ! ਜਬ ਤੁਮ ਅਪਨੀ ਦਇਆ ਕਰੋ (ਤਾਮਿ) ਤਬ ਮੈਂ ਨਿਤ ਹੀ ਤੁਮਾਰਾ ਨਾਮ ਉਚਾਰਨ ਕਰੂੰ। ਭਾਵ ਇਹ ਕਿ ਬਿਨਾਂ ਤੁਮਾਰੀ ਦਇਆ ਸੇ ਮੈਂ ਅਸਮਰਥ ਹੂੰ॥੧॥
Prof. Sahib Singhਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ॥੧॥

ਪਦ ਅਰਥ ਤਾਮਿ = ਤਦੋਂ ਹੀ। ਵਖਾਣਾ = ਮੈਂ ਉਚਾਰਾਂ ॥੧॥

SikhNet (Spanish)Oh Señor, ten Compasión de mí para que recite Tu Nombre. (1)

ਨਾਮੁ ਤੇਰਾ ਹੈ ਸਾਚਾ; ਸਦਾ ਮੈ ਮਨਿ ਭਾਣਾ ॥

naam teraa hai saachaa; sadaa mai man bhaanaa |

Sant Singh KhalsaYour Name is True, and ever pleasing to my mind.
Manmohan SinghTrue is Thy Name and it is ever pleasing to my mind.
Manmohan Singh (Punjabi)ਸੱਚਾ ਹੈ ਤੇਰਾ ਨਾਮ। ਇਹ ਸਦੀਵ ਹੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਹੇ ਭਗਵੰਤ! ਤੇਰਾ ਨਾਮ ਸਚਾ ਹੈ ਇਸੀ ਤੇ ਸੋ ਨਾਮ ਮੇਰੇ ਮਨ ਕੋ ਸਦਾ ਅਛਾ ਲਗਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਮੈ ਮਨਿ = ਮੇਰੇ ਮਨ ਵਿਚ। ਭਾਣਾ = ਪਿਆਰਾ ਲੱਗਦਾ ਹੈ।

SikhNet (Spanish)Verdad es Tu Nombre, por siempre complace a mi mente,

ਦੂਖੁ ਗਇਆ; ਸੁਖੁ ਆਇ ਸਮਾਣਾ ॥

dookh geaa; sukh aae samaanaa |

Sant Singh KhalsaMy pains are dispelled, and I am permeated with peace.
Manmohan SinghMy pain is dispelled and pleasure has come and entered my mind.
Manmohan Singh (Punjabi)ਮੇਰੀ ਪੀੜ ਦੂਰ ਹੋ ਗਈ ਹੈ ਅਤੇ ਖੁਸ਼ੀ ਆ ਕੇ ਮੇਰੇ ਚਿੱਤ ਵਿੱਚ ਰਮ ਗਈ ਹੈ।
Fareedkot Teekaਜਿਨੋਂ ਨੇ ਤੇਰਾ ਨਾਮ ਜਪਾ ਹੈ, ਤਿਨ ਕਾ ਦੁਖ ਦੂਰ ਹੋ ਗਿਆ ਹੈ ਅਰ ਮਨ ਮੇਂ ਸੁਖ ਆਇ ਕਰ ਸਮਾਇ ਗਇਆ ਹੈ॥
Prof. Sahib Singh(ਨਾਮ ਸਿਮਰਨ ਨਾਲ) ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਅੰਦਰ ਆ ਵੱਸਦਾ ਹੈ।
SikhNet (Spanish)mi dolor es disipado y la Paz compenetra mi ser.

ਗਾਵਨਿ ਸੁਰਿ ਨਰ; ਸੁਘੜ ਸੁਜਾਣਾ ॥

gaavan sur nar; sugharr sujaanaa |

Sant Singh KhalsaThe angels, the mortals and the silent sages sing of You.
Manmohan SinghThe gods, the men, the discreet and the wise sing of Thee, O Lord.
Manmohan Singh (Punjabi)ਦੇਵਤੇ ਮਨੁੱਖ, ਚਤੁਰ ਅਤੇ ਸਿਆਣੇ ਤੇਰੇ ਹੀ ਗੁਣ ਗਾਉਂਦੇ ਹਨ, ਹੇ ਪ੍ਰਭੂ!
Fareedkot Teekaਸੁਰ ਨਰ ਚਤਰ ਸੁਜਾਣ ਸਭੀ ਆਪ ਕੇ ਜਸ ਕੋ ਗਾਉਤੇ ਹੈਂ॥
Prof. Sahib Singhਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।

ਪਦ ਅਰਥ ਸੁਰਿ ਨਰ = ਸ੍ਰੇਸ਼ਟ ਮਨੁੱਖ। ਸੁਘੜ = ਸੁਚੱਜੇ।

SikhNet (Spanish)Los ángeles, los mortales y los sabios silenciosos cantan Tus Alabanzas;

ਸੁਰਿ ਨਰ ਸੁਘੜ ਸੁਜਾਣ ਗਾਵਹਿ; ਜੋ ਤੇਰੈ ਮਨਿ ਭਾਵਹੇ ॥

sur nar sugharr sujaan gaaveh; jo terai man bhaavahe |

Sant Singh KhalsaThe angels, the mortals and the silent sages sing of You; they are pleasing to Your Mind.
Manmohan SinghSing Thee the gods, the men, the discreet and the wise, who are pleasing to Thy mind.
Manmohan Singh (Punjabi)ਗਾਉਂਦੇ ਹਨ ਤੈਨੂੰ ਦੇਵਤੇ, ਇਨਸਾਨ ਚਤੁਰ ਅਤੇ ਅਕਲਮੰਦ ਜਿਹੜੇ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ।
Fareedkot Teekaਪਰੰਤੂ ਜੋ ਤੇਰੇ ਮਨ ਮੇਂ ਭਾਵਤੇ ਹੈਂ ਵਹੁ ਦੇਵਤਾ ਮਨਮੁਖ ਅਤੀ ਚਤਰ ਤੇਰੇ ਕੋ ਗਾਉਤੇ ਹੈਂ॥
Prof. Sahib Singhਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।

ਪਦ ਅਰਥ ਸੁਜਾਣ = ਸਿਆਣੇ। ਭਾਵਹੇ = ਭਾਵਹਿ, ਭਾਉਂਦੇ ਹਨ।

SikhNet (Spanish)sí, Te cantan los que han conocido Tu Amor.

ਮਾਇਆ ਮੋਹੇ ਚੇਤਹਿ ਨਾਹੀ; ਅਹਿਲਾ ਜਨਮੁ ਗਵਾਵਹੇ ॥

maaeaa mohe cheteh naahee; ahilaa janam gavaavahe |

Sant Singh KhalsaEnticed by Maya, they do not remember the Lord, and they waste away their lives in vain.
Manmohan SinghEnticed away by mammon, men remember not God, and lose their life in vain.
Manmohan Singh (Punjabi)ਮੋਹਣੀ ਮਾਇਆ ਦੇ ਲੁਭਾਇਮਾਨ ਕੀਤੇ ਹੋਏ ਬੰਦੇ ਵਾਹਿਗੁਰੂ ਨੂੰ ਨਹੀਂ ਸਿਮਰਦੇ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ।
Fareedkot Teekaਔਰ ਜੋ ਮਾਇਆ ਕੋ ਮੋਹਿਤ ਕੀਏ ਹੂਏ ਸਿਮਰਨ ਨਹੀਂ ਕਰਤੇ ਹੈਂ, ਸੋ ਪੁਰਸ ਜਨਮ ਕੋ (ਅਹਿਲਾ) ਬਿਅਰਥ ਗਵਾਇ ਲੇਤੇ ਹੈਂ॥
Prof. Sahib Singhਪਰ ਮਾਇਆ ਵਿਚ ਮੋਹੇ ਹੋਇਆਂ ਨੂੰ ਤੇਰੀ ਯਾਦ ਨਹੀਂ ਆਉਂਦੀ ਤੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ।

ਪਦ ਅਰਥ ਅਹਿਲਾ = ਆਹਲਾ, ਸ੍ਰੇਸ਼ਟ।

SikhNet (Spanish)Pero aquéllos que son desviados por Maya, pierden su vida en vano.

ਇਕਿ ਮੂੜ ਮੁਗਧ. ਨ ਚੇਤਹਿ ਮੂਲੇ; ਜੋ ਆਇਆ ਤਿਸੁ ਜਾਣਾ ॥

eik moorr mugadh. na cheteh moole; jo aaeaa tis jaanaa |

Sant Singh KhalsaSome fools and idiots never think of the Lord; whoever has come, shall have to go.
Manmohan SinghSome fools and idiots think not ever of God. They realise not, that he, who has come, shall go.
Manmohan Singh (Punjabi)ਕਈ ਮੂਰਖ ਤੇ ਬੁਧੂ ਕਦੇ ਭੀ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ। ਉਹ ਅਨੁਭਵ ਨਹੀਂ ਕਰਦੇ ਕਿ ਜਿਹੜਾ ਆਇਆ ਹੈ, ਉਸ ਨੇ ਟੁਰ ਜਾਣਾ ਹੈ।
Fareedkot Teekaਏਕ ਜੋ ਮਹਾਂ ਮੂਰਖ ਹੈ (ਮੂਲੇ) ਕਦਾਚਿਤ ਭੀ ਇਹ ਨਹੀਂ ਜਾਨਤੇ ਕਿ ਜੋ ਸੰਸਾਰ ਮੇਂ ਆਇਆ ਹੈ ਤਿਸ ਨੇ ਅੰਤ ਕੋ ਚਲੇ ਜਾਨਾ ਹੈ॥
Prof. Sahib Singhਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ! ਤੈਨੂੰ ਯਾਦ ਨਹੀਂ ਕਰਦੇ। ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ ਚਲੇ (ਮਰ) ਜਾਣਾ ਹੈ।

ਪਦ ਅਰਥ ਮੂੜ ਮੁਗਧ = ਮੂਰਖ। ਮੂਲੇ = ਉੱਕਾ ਹੀ।

SikhNet (Spanish)El hombre lleno de ego nunca Te alaba y no entra en razón, no se percata de que aquél que ha nacido,

ਨਾਮੁ ਤੇਰਾ ਸਦਾ ਸਾਚਾ; ਸੋਇ ਮੈ ਮਨਿ ਭਾਣਾ ॥੨॥

naam teraa sadaa saachaa; soe mai man bhaanaa |2|

Sant Singh KhalsaYour Name is True, and ever pleasing to my mind. ||2||
Manmohan SinghEver true is Thy Name it pleaseth my mind.
Manmohan Singh (Punjabi)ਸਦੀਵ ਸਤਿ ਹੈ ਤੈਡਾ ਨਾਮ। ਉਹ ਮੇਰੀ ਜਿੰਦੜੀ ਨੂੰ ਮਿਠੜਾ ਲਗਦਾ ਹੈ।
Fareedkot Teekaਤੇਰਾ ਨਾਮ ਸਦਾ ਸਚਾ ਹੈ, ਸੋ ਮੇਰੇ ਮਨ ਮੇਂ ਭਾਇਆ ਹੈ॥੨॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥

ਪਦ ਅਰਥ ਸੋਇ = ਉਹੀ ॥੨॥

SikhNet (Spanish)también va a morir. Por siempre Verdad es Tu Nombre, oh Señor, Complaces siempre a mi mente. (2)

ਤੇਰਾ ਵਖਤੁ ਸੁਹਾਵਾ; ਅੰਮ੍ਰਿਤੁ ਤੇਰੀ ਬਾਣੀ ॥

teraa vakhat suhaavaa; amrit teree baanee |

Sant Singh KhalsaBeauteous is Your time, O Lord; the Bani of Your Word is Ambrosial Nectar.
Manmohan SinghBeauteous is the time, when Thou art remembered and ambrosial is Thy word, O Lord.
Manmohan Singh (Punjabi)ਸੁੰਦਰ ਹੈ ਸਮਾਂ ਜਦ ਤੂੰ ਸਿਮਰਿਆ ਜਾਂਦਾ ਹੈ ਅਤੇ ਅੰਮ੍ਰਿਤਮਈ ਹੈ ਤੇਰਾ ਕਲਾਮ, ਹੇ ਸਾਹਿਬ!
Fareedkot Teekaਹੇ ਪਰਮੇਸਰ! ਤੇਰਾ ਦੀਆ ਇਹ ਮਨਮੁਖ ਜਨਮ ਵਖਤ ਸੋਭਨੀਕ ਹੈ, ਤੇਰੀ ਬੇਦ ਰੂਪ ਬਾਣੀ ਅੰਮ੍ਰਿਤ ਰੂਪ ਹੈ॥
Prof. Sahib Singh(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅੰਮ੍ਰਿਤ ਹੈ ਤੇ ਉਹ ਵਕਤ ਬਹੁਤ ਸੁਹਾਵਣਾ ਹੈ ਜਦੋਂ ਤੇਰਾ ਨਾਮ ਚੇਤੇ ਆਉਂਦਾ ਹੈ।

ਪਦ ਅਰਥ ਵਖਤੁ = ਸਮਾ। ਤੇਰਾ ਵਖਤੁ = ਉਹ ਸਮਾ ਜਦੋਂ ਤੂੰ ਯਾਦ ਆਵੇਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

SikhNet (Spanish)Bendito es el momento en que Te alabo; dulce Néctar es el Bani de Tu Palabra Ambrosial.

ਸੇਵਕ ਸੇਵਹਿ. ਭਾਉ ਕਰਿ; ਲਾਗਾ ਸਾਉ ਪਰਾਣੀ ॥

sevak seveh. bhaau kar; laagaa saau paraanee |

Sant Singh KhalsaYour servants serve You with love; these mortals are attached to Your essence.
Manmohan SinghThy slaves serve Thee with love and these mortals have acquired the relish of Thy service.
Manmohan Singh (Punjabi)ਤੇਰੇ ਗੋਲੇ ਪਿਆਰ ਨਾਲ ਤੇਰੀ ਟਹਿਲ ਕਮਾਉਂਦੇ ਹਨ। ਉਨ੍ਹਾਂ ਜੀਵਾਂ ਨੂੰ ਤੇਰੀ ਸੇਵਾ ਦਾ ਸੁਆਦ ਪ੍ਰਾਪਤ ਹੋਇਆ ਹੈ।
Fareedkot Teekaਪਰੰਤੂ ਸੋ ਪ੍ਰਾਨੀ ਪ੍ਰੇਮ ਸਹਤ ਸੇਵਕ ਬਨ ਕੇ ਤੇਰਾ ਸੇਵਨ ਕਰਤੇ ਹੈਂ, ਜਿਨ ਕਉ ਤੇਰੇ ਮਿਲਨੇ ਕਾ (ਸਾਉ) ਸੁਆਦ ਲਗਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ।

ਪਦ ਅਰਥ ਭਾਉ = ਪ੍ਰੇਮ। ਸਾਉ = ਸੁਆਦ, ਆਨੰਦ।

SikhNet (Spanish)Tus Sirvientes se postran reverentes a Tus Pies; esos mortales viven apegados a tu Esencia;

ਸਾਉ ਪ੍ਰਾਣੀ ਤਿਨਾ ਲਾਗਾ; ਜਿਨੀ ਅੰਮ੍ਰਿਤੁ ਪਾਇਆ ॥

saau praanee tinaa laagaa; jinee amrit paaeaa |

Sant Singh KhalsaThose mortals are attached to Your essence, who are blessed with the Ambrosial Name.
Manmohan SinghThose mortals alone relish Lord's service, who are blessed with the Nectar-Name.
Manmohan Singh (Punjabi)ਕੇਵਲ ਓਹੀ ਫਾਨੀ ਬੰਦੇ ਸਾਹਿਬ ਦੀ ਸੇਵਾ ਦਾ ਸੁਆਦ ਲੈਂਦੇ ਹਨ, ਜਿਨ੍ਹਾਂ ਨੂੰ ਸੁਧਾ ਸਰੂਪ ਨਾਮ ਦੀ ਦਾਤ ਮਿਲੀ ਹੈ।
Fareedkot Teekaਔਰ ਸੁਆਦ ਤਿਨ ਪ੍ਰਾਨੀਓਂ ਕੋ ਲਗਾ ਹੈ ਜਿਨੋਂ ਨੇ ਤੇਰਾ ਨਾਮ ਵਾ ਬਾਣੀ ਰੂਪ ਅੰਮ੍ਰਿਤ ਪਾਇਆ ਹੈ॥
Prof. Sahib Singhਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ।
SikhNet (Spanish)sí, aquéllos que han logrado probar Tu Servicio están apegados a Tu Esencia.

ਨਾਮਿ ਤੇਰੈ ਜੋਇ ਰਾਤੇ; ਨਿਤ ਚੜਹਿ ਸਵਾਇਆ ॥

naam terai joe raate; nit charreh savaaeaa |

Sant Singh KhalsaThose who are imbued with Your Name, prosper more and more, day by day.
Manmohan SinghThey, who are imbued with Thy Name, proper day by day.
Manmohan Singh (Punjabi)ਜਿਹੜੇ ਤੇਰੇ ਨਾਮ ਨਾਲ ਰੰਗੀਜੇ ਹਨ, ਉਹ ਰੋਜ ਬਰੋਜ ਵਧਦੇ ਫੁਲਦੇ ਹਨ।
Fareedkot Teekaਜੋ ਤੇਰੇ ਨਾਮ ਮੇਂ ਰਾਤੇ ਹੈਂ ਤਿਨੋਂ ਕਾ ਪਰਤਾਪ ਨਿਤ ਸਵਾਇਆ ਚੜਤਾ ਹੈ॥
Prof. Sahib Singhਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ।

ਪਦ ਅਰਥ ਨਾਮਿ = ਨਾਮ ਵਿਚ। ਜੋਇ = ਜੇਹੜੇ ਬੰਦੇ। ਚੜਹਿ ਸਵਾਇਆ = ਵਧਦੇ ਫੁਲਦੇ ਹਨ।

SikhNet (Spanish)Sólo los que aman Tu Nombre prosperan, aquéllos que fueron bendecidos con el Néctar del Naam.

ਇਕੁ ਕਰਮੁ ਧਰਮੁ ਨ ਹੋਇ ਸੰਜਮੁ; ਜਾਮਿ. ਨ ਏਕੁ ਪਛਾਣੀ ॥

eik karam dharam na hoe sanjam; jaam. na ek pachhaanee |

Sant Singh KhalsaSome do not practice good deeds, or live righteously; nor do they practice self-restraint. They do not realize the One Lord.
Manmohan SinghSome, who know not the One Lord, practise not good deeds, piety and self-restraint.
Manmohan Singh (Punjabi)ਕਈ ਜੋ ਇਕ ਸਾਹਿਬ ਨੂੰ ਨਹੀਂ ਜਾਣਦੇ ਨੇਕ ਅਮਲਾ, ਪਵਿੱਤ੍ਰਤਾ ਤੇ ਸਵੈ-ਰੋਕਥਾਮ ਦੀ ਕਮਾਈ ਨਹੀਂ ਕਰਦੇ।
Fareedkot Teeka(ਜਾਮਿ) ਜਬ ਤਕ ਤੁਝ ਏਕ ਕੇ ਪਛਾਨਣੇ ਹਾਰੇ ਨਹੀਂ ਹੋਤੇ ਤਬ ਤਕ ਕਰਮ ਧਰਮ ਸੰਜਮ ਏਕ ਭੀ ਸਫਲਾ ਨਹੀਂ ਹੋਤਾ॥
Prof. Sahib Singhਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ।

ਪਦ ਅਰਥ ਜਾਮਿ = ਜਦੋਂ। ਨ ਪਛਾਣੀ = ਮੈਂ ਨਹੀਂ ਪਛਾਣਦਾ।

SikhNet (Spanish)Aquéllos que están imbuidos en Tu Nombre, su Gloria se incrementa día con día.

ਵਖਤੁ ਸੁਹਾਵਾ ਸਦਾ ਤੇਰਾ; ਅੰਮ੍ਰਿਤ ਤੇਰੀ ਬਾਣੀ ॥੩॥

vakhat suhaavaa sadaa teraa; amrit teree baanee |3|

Sant Singh KhalsaEver beauteous is Your time, O Lord; the Bani of Your Word is Ambrosial Nectar. ||3||
Manmohan SinghEver auspicious is the time when thou art remembered and Nectar sweet is Thy Gurbani.
Manmohan Singh (Punjabi)ਸਦੀਵੀ ਸੁਲੱਖਣਾ ਹੈ ਉਹ ਵੇਲਾ ਜਦ ਤੂੰ ਸਿਮਰਿਆ ਜਾਂਦਾ ਹੈ, ਅਤੇ ਅੰਮ੍ਰਿਤ ਵਰਗੀ ਮਿੱਠੀ ਹੈ ਤੈਡੀ ਗੁਰਬਾਣੀ।
Fareedkot Teekaਤੇਰਾ ਦੀਆ ਹੂਆ ਮਨੁਖ ਜਨਮ ਰੂਪ ਸਦਾ ਹੀ ਸੋਭਨੀਕ ਹੈ ਅਰ ਤੇਰੀ ਬੇਦ ਰੂਪ ਬਾਨੀ ਭੀ ਅੰਮ੍ਰਿਤ ਰੂਪ ਹੈ॥੩॥
Prof. Sahib Singhਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ ਤੇ ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ ॥੩॥

ਪਦ ਅਰਥ ਵਖਤੁ = ਸਮਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ ॥੩॥

SikhNet (Spanish)Algunos no conocen lo que son las buenas acciones y la rectitud, pues no conocen a su Único Señor. Bendito es el momento en que eres alabado, oh Dios; dulce Néctar es el Bani de Tu Palabra. (3)

ਹਉ ਬਲਿਹਾਰੀ; ਸਾਚੇ ਨਾਵੈ ॥

hau balihaaree; saache naavai |

Sant Singh KhalsaI am a sacrifice to the True Name.
Manmohan SinghI am a sacrifice unto the True Name.
Manmohan Singh (Punjabi)ਮੈਂ ਤੇਰੇ ਸੱਚੇ ਨਾਮ ਉੱਤੋਂ ਕੁਰਬਾਨ ਹਾਂ।
Fareedkot Teekaਮੈਂ ਤੇਰੇ ਸਚੇ ਨਾਮ ਉਪਰ ਸੇ ਬਲਿਹਾਰ ਜਾਤਾ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਹਉ = ਮੈਂ। ਨਾਵੈ = ਨਾਮ ਤੋਂ।

SikhNet (Spanish)Ofrezco mi ser en sacrificio al Verdadero Nombre, oh Señor

Open this shabad (53 lines, Angs 566-567) →

Ang 566 of 1430