ੴ

ਸਿੱਖਬਾਣੀ · SikhBani

ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥

kaaeaa koorr vigaarr kaahe naaeeai
Guru Nanak Dev Ji ਗੁਰੂ ਨਾਨਕ ਦੇਵ ਜੀ · Raag Vadhans · Ang 565, 566 · 26 lines
Translations

ਵਡਹੰਸੁ ਮਹਲਾ ੧ ਛੰਤ ॥

vaddahans mahalaa 1 chhant | Ang 565

Sant Singh KhalsaWadahans, First Mehl, Chhant:
Manmohan SinghWadhans 1st Guru. Chhant.
Manmohan Singh (Punjabi)ਵਡਹੰਸ ਪਹਿਲੀ ਪਾਤਿਸ਼ਾਹੀ ਛੰਤ।
Prof. Sahib Singhਰਾਗ ਵਡਹੰਸ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
SikhNet (Spanish)Wadajans, Mejl Guru Nanak, Primer Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 565

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਾਇਆ ਕੂੜਿ ਵਿਗਾੜਿ; ਕਾਹੇ ਨਾਈਐ ॥

kaaeaa koorr vigaarr; kaahe naaeeai | Ang 565

Sant Singh KhalsaWhy bother to wash the body, polluted by falsehood?
Manmohan SinghWhy bathe the body, defied by falsehood?
Manmohan Singh (Punjabi)ਝੂਠ ਨਾਲ ਮਲੀਣ ਹੋਈ ਦੇਹ ਨੂੰ ਕਾਹਦੇ ਲਈ ਧੋਣਾ ਹੈ?
Fareedkot Teekaਹੇ ਅਕਾਲ ਪੁਰਖ! ਇਸ ਦੇਹ ਕੋ ਝੂਠ ਨੇ ਬਿਗਾੜ ਛੋਡਾ ਹੈ ਫਿਰ ਕਿਆ ਨਾਉਨਾ ਹੈ, ਭਾਵ ਸੋ ਨਾਉਨਾ ਪਾਖੰਡ ਰੂਪ ਹੈ॥
Prof. Sahib Singhਸਰੀਰ (ਹਿਰਦੇ) ਨੂੰ ਮਾਇਆ ਦੇ ਮੋਹ ਵਿਚ ਗੰਦਾ ਕਰ ਕੇ (ਤੀਰਥ-) ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ।

ਪਦ ਅਰਥ ਕਾਇਆ = ਸਰੀਰ। ਕੂੜਿ = ਮਾਇਆ ਦੇ ਮੋਹ ਵਿਚ। ਵਿਗਾੜਿ = ਮੈਲਾ ਕਰ ਕੇ। ਕਾਹੇ ਨਾਈਐ = (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ।

SikhNet (Spanish)¿Por qué tratar de lavar con agua este cuerpo manchado de impureza?

ਨਾਤਾ ਸੋ ਪਰਵਾਣੁ; ਸਚੁ ਕਮਾਈਐ ॥

naataa so paravaan; sach kamaaeeai | Ang 565

Sant Singh KhalsaOne's cleansing bath is only approved, if he practices Truth.
Manmohan SinghHe who practises Truth, only his ablution is approved.
Manmohan Singh (Punjabi)ਜੋ ਸੱਚ ਦੀ ਕਮਾਈ ਕਰਦਾ ਹੈ, ਉਸ ਦਾ ਇਸ਼ਨਾਨ ਕਬੂਲ ਪੈ ਜਾਂਦਾ ਹੈ।
Fareedkot Teekaਨਾਤਾ ਹੂਆ ਸੋ ਪੁਰਸ ਪਰਵਾਣ ਹੂਆ ਹੈ, ਜੋ ਸਚ ਕੋ ਕਮਾਵਤਾ ਹੈ॥
Prof. Sahib Singhਕੇਵਲ ਉਸ ਮਨੁੱਖ ਦਾ ਨਹਾਉਣਾ ਕਬੂਲ ਹੈ ਜੋ ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਨਾਮ ਦਾ ਸਿਮਰਨ।

SikhNet (Spanish)Es solamente practicando la Verdad que la Ablución de uno es aprobada.

ਜਬ ਸਾਚ ਅੰਦਰਿ. ਹੋਇ ਸਾਚਾ; ਤਾਮਿ. ਸਾਚਾ ਪਾਈਐ ॥

jab saach andar. hoe saachaa; taam. saachaa paaeeai | Ang 565

Sant Singh KhalsaWhen there is Truth within the heart, then one becomes True, and obtains the True Lord.
Manmohan SinghWhen there is Truth in the heart then man becomes true and obtains the True Lord.
Manmohan Singh (Punjabi)ਜਦ ਦਿਲ ਵਿੱਚ ਸੱਚ ਹੁੰਦਾ ਹੈ ਤਾਂ ਆਦਮੀ ਸੱਚਾ ਹੋ ਜਾਂਦਾ ਹੈ ਅਤੇ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ।
Fareedkot Teekaਜਬ ਸਤ੍ਯ ਪੁਰਖ ਨਾਮ ਜਪਨੇ ਕਰ ਅੰਤਸਕਰਣ ਸਚਾ ਹੋਤਾ ਹੈ (ਤਾਮਿ) ਤਬ ਤੂੰ ਸਚਾ ਪਾਈਤਾ ਹੈਂ॥
Prof. Sahib Singhਜਦੋਂ ਸਦਾ-ਥਿਰ ਪ੍ਰਭੂ ਹਿਰਦੇ ਵਿੱਚ ਆ ਵਸਦਾ ਹੈ ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲਦਾ ਹੈ।

ਪਦ ਅਰਥ ਸਾਚ ਅੰਦਰਿ = ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕ ਕੇ। ਸਾਚਾ = ਸਦਾ-ਥਿਰ ਪ੍ਰਭੂ (ਦਾ ਰੂਪ)। ਤਾਮਿ = ਤਦੋਂ।

SikhNet (Spanish)Sin un Destino trazado, el Entendimiento no es obtenido,

ਲਿਖੇ ਬਾਝਹੁ. ਸੁਰਤਿ ਨਾਹੀ; ਬੋਲਿ ਬੋਲਿ ਗਵਾਈਐ ॥

likhe baajhahu. surat naahee; bol bol gavaaeeai | Ang 566

Sant Singh KhalsaWithout pre-ordained destiny, understanding is not attained; talking and babbling, one wastes his life away.
Manmohan SinghWithout the Lord's writ, understanding is not attained and by babbling and prattling man wastes himself.
Manmohan Singh (Punjabi)ਸਾਈਂ ਦੀ ਲਿਖਤਾਕਾਰ ਦੇ ਬਗੈਰ ਗਿਆਤ ਪ੍ਰਾਪਤ ਨਹੀਂ ਹੁੰਦਾ। ਬੜਕਵਾਦ ਤੇ ਬਕਵਾਸ ਕਰਨ ਨਾਲ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਦਾ ਹੈ।
Fareedkot Teekaਪੂਰਬਲੇ ਉਤਮ ਲੇਖ ਲਿਖੇ ਬਿਨਾਂ (ਸੁਰਤਿ) ਗਿਆਤ ਨਹੀਂ ਹੋਤੀ ਅਰ ਤੇਰੀ ਗਿਆਤ ਬਿਨਾਂ (ਬੋਲਿ) ਬਚਨ ਬੋਲ ਕਰ ਗਵਾਇ ਲਈਦੇ ਹੈਂ॥
Prof. Sahib Singhਪਰ ਪ੍ਰਭੂ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ, ਨਿਰੀਆਂ ਜ਼ਬਾਨੀ (ਗਿਆਨ ਦੀਆਂ) ਗੱਲਾਂ ਕਰਨਾ ਵਿਅਰਥ ਹੈ।

ਪਦ ਅਰਥ ਲਿਖੇ ਬਾਝਹੁ = ਪ੍ਰਭੂ ਦੇ ਲਿਖੇ ਹੁਕਮ ਤੋਂ ਬਿਨਾ। ਸੁਰਤ = ਉੱਚੀ ਸੁਰਤ ।

SikhNet (Spanish)hablando y parloteando uno desperdicia su vida en vano.

ਜਿਥੈ ਜਾਇ ਬਹੀਐ. ਭਲਾ ਕਹੀਐ; ਸੁਰਤਿ ਸਬਦੁ ਲਿਖਾਈਐ ॥

jithai jaae baheeai. bhalaa kaheeai; surat sabad likhaaeeai | Ang 566

Sant Singh KhalsaWherever you go and sit, speak well, and write the Word of the Shabad in your consciousness.
Manmohan SinghWherever thou, may go and sit, speak well and inscribe the Lord's Name in thy mind.
Manmohan Singh (Punjabi)ਜਿਥੇ ਕਿਤੇ ਭੀ ਤੂੰ ਜਾ ਕੇ ਬੈਠਦਾ ਹੈ ਭਲਮਣਸਾਈ ਨਾਲ ਕੂ (ਬੋਲ) ਅਤੇ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਨਕਸ਼ ਕਰ।
Fareedkot Teekaਜਿਸ ਅਸਥਾਨ ਜਾਇ ਕਰ ਬੈਠੀਏ ਤਹਾਂ ਭਲਾ ਬਚਨ ਕਹੀਏ ਔਰ ਗੁਰ ਸਬਦ ਦੀ ਗਿਆਤ ਸਮਝਾਈਏ॥
Prof. Sahib Singhਜਿਥੇ ਭੀ ਜਾ ਕੇ ਬੈਠੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ਤੇ ਆਪਣੀ ਸੁਰਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿੱਚ ਪ੍ਰੋਈਏ।
SikhNet (Spanish)Donde sea que uno va, habla bien e inserta la Palabra del Shabd en su Conciencia.

ਕਾਇਆ ਕੂੜਿ ਵਿਗਾੜਿ; ਕਾਹੇ ਨਾਈਐ ॥੧॥

kaaeaa koorr vigaarr; kaahe naaeeai |1| Ang 566

Sant Singh KhalsaWhy bother to wash the body which is polluted by falsehood? ||1||
Manmohan SinghWhy wash the body, defiled by falsehood.
Manmohan Singh (Punjabi)ਝੂਠ ਦੇ ਪਲੀਤ ਕੀਤੇ ਹੌਏ ਸਰੀਰ ਨੂੰ ਕਾਹਦੇ ਲਈ ਧੋਣਾ ਹੈ।
Fareedkot Teekaਹੇ ਭਗਵੰਤ! ਦੇਹੀ ਕੋ ਹੀ ਇਸ ਝੂਠ ਨੇ ਵਿਗਾੜ ਰਖਾ ਹੈ ਫਿਰ ਨਾਉਣੇ ਸੇ ਕਿਆ ਹੋਤਾ ਹੈ॥੧॥
Prof. Sahib Singh(ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿਚ ਮੈਲਾ ਕਰ ਕੇ (ਤੀਰਥ-) ਇਸ਼ਨਾਨ ਦਾ ਕੀਹ ਲਾਭ? ॥੧॥

ਪਦ ਅਰਥ ਕਾਇਆ = ਸਰੀਰ। ਕੂੜਿ = ਮਾਇਆ ਦੇ ਮੋਹ ਵਿਚ। ਵਿਗਾੜਿ = ਮੈਲਾ ਕਰ ਕੇ। ਕਾਹੇ ਨਾਈਐ = (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ ॥੧॥

SikhNet (Spanish)No obstante, si el cuerpo se mancha con lo no verdadero, ¿acaso un baño lo puede purificar? (1)

ਤਾ ਮੈ ਕਹਿਆ ਕਹਣੁ; ਜਾ ਤੁਝੈ ਕਹਾਇਆ ॥

taa mai kahiaa kehan; jaa tujhai kahaaeaa | Ang 566

Sant Singh KhalsaWhen I have spoken, I spoke as You made me speak.
Manmohan SinghWhen Thou, O Lord, made me speak then did I repeat Thy Name.
Manmohan Singh (Punjabi)ਜਦ ਤੂੰ ਹੇ ਸੁਆਮੀ! ਮੈਨੂੰ ਬੁਲਾਇਆ, ਤਦ ਹੀ ਮੈਂ ਨਾਮ ਬਾਣੀ ਦਾ ਉਚਾਰਨ ਕੀਤਾ।
Fareedkot Teekaਯਹ ਵਾਕ ਵਾ ਉਲਾਂਭਾ ਭੀ ਮੈਨੇ ਤਬ ਕਹਾ ਹੈ, ਜਬ ਤੁਝਨੇ ਮੇਰੇ ਸੇ ਕਹਾਇਆ ਹੈ॥
Prof. Sahib Singh(ਪ੍ਰਭੂ!) ਮੈਂ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾ ਕਰਦਾ ਹੈਂ।

ਪਦ ਅਰਥ ਤਾ = ਤਦੋਂ ਹੀ। ਕਹਣੁ ਕਹਿਆ = ਸਿਫ਼ਤ-ਸਾਲਾਹ ਕੀਤੀ। ਜਾ = ਜਦੋਂ।

SikhNet (Spanish)He dicho lo que Tú, me inspiraste a decir, oh mi Señor.

ਅੰਮ੍ਰਿਤੁ ਹਰਿ ਕਾ ਨਾਮੁ; ਮੇਰੈ ਮਨਿ ਭਾਇਆ ॥

amrit har kaa naam; merai man bhaaeaa | Ang 566

Sant Singh KhalsaThe Ambrosial Name of the Lord is pleasing to my mind.
Manmohan SinghThe ambrosial Name of God, is pleasing to my soul.
Manmohan Singh (Punjabi)ਵਾਹਿਗੁਰੂ ਦਾ ਅੰਮ੍ਰਿਤ ਨਾਮ ਮੇਰੀ ਜਿੰਦੜੀ ਨੂੰ ਚੰਗਾ ਲਗਦਾ ਹੈ।
Fareedkot Teekaਔਰ ਹੇ ਅੰਮ੍ਰਿਤ ਰੂਪੁ! ਆਪ ਕਾ ਨਾਮ ਮੇਰੇ ਮਨ ਮੇਂ ਭਾਯਾ ਹੈ॥
Prof. Sahib Singhਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਸਕਦਾ ਹੈ।

ਪਦ ਅਰਥ ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ।

SikhNet (Spanish)Dulce Néctar es Tu Nombre y mi mente está enamorada de Él.

ਨਾਮੁ ਮੀਠਾ ਮਨਹਿ ਲਾਗਾ; ਦੂਖਿ ਡੇਰਾ ਢਾਹਿਆ ॥

naam meetthaa maneh laagaa; dookh dderaa dtaahiaa | Ang 566

Sant Singh KhalsaThe Naam, the Name of the Lord, seems so sweet to my mind; it has destroyed the dwelling of pain.
Manmohan SinghThy Name is sweet unto my mind and it has dismantled the abode of sorrow.
Manmohan Singh (Punjabi)ਤੇਰਾ ਨਾਮ ਮੇਰੇ ਮਨ ਨੂੰ ਮਿੱਠੜਾ ਲਗਦਾ ਹੈ ਅਤੇ ਇਸ ਨੇ ਗਮ ਰੰਜ ਦੇ ਟਿਕਾਣੇ ਨੂੰ ਢਾਹ ਦਿੱਤਾ ਹੈ।
Fareedkot Teekaਅਬ ਮੇਰੇ ਮਨ ਮੇਂ ਤੇਰਾ ਨਾਮੁ ਮੀਠਾ ਲਾਗਾ ਹੈ ਅਰੁ ਦੁਖੋਂ ਕਾ ਡੇਰਾ ਜੋ ਅਗ੍ਯਾਨ ਹੈ ਤਿਸ ਕੋ ਫਾਹਿ ਦੀਆ, ਭਾਵ ਨਾਸ ਕੀਆ ਹੈ॥
Prof. Sahib Singhਜਦੋਂ ਪ੍ਰਭੂ ਦਾ ਨਾਮ ਮਨ ਵਿਚ ਮਿੱਠਾ ਲੱਗਣ ਲਗ ਪਿਆ ਤਦੋਂ ਦੁੱਖ ਨੇ ਆਪਣਾ ਡੇਰਾ ਚੁੱਕ ਲਿਆ (ਸਮਝੋ)।

ਪਦ ਅਰਥ ਮਨਹਿ = ਮਨ ਵਿਚ। ਦੂਖਿ = ਦੁੱਖ ਨੇ।

SikhNet (Spanish)Tu Nombre es dulce a mi mente y destruye el recinto de dolor en mi interior,

ਸੂਖੁ ਮਨ ਮਹਿ ਆਇ ਵਸਿਆ; ਜਾਮਿ ਤੈ ਫੁਰਮਾਇਆ ॥

sookh man meh aae vasiaa; jaam tai furamaaeaa | Ang 566

Sant Singh KhalsaPeace came to dwell in my mind, when You gave the Order.
Manmohan SinghWhen Thou gave the Command peace came to abide in my mind.
Manmohan Singh (Punjabi)ਜਦ ਤੂੰ ਹੁਕਮ ਕੀਤਾ, ਤਾ ਸੁਖਚੈਨ ਮੇਰੇ ਅੰਦਰ ਆ ਟਿਕਿਆ।
Fareedkot Teeka(ਜਾਮਿ) ਜਬ ਤੈਨੇ ਹੁਕਮੁ ਦੀਆ ਹੈ ਤਬ ਮੇਰੇ ਮਨ ਮੇਂ ਸੁਖੁ ਆਇ ਕਰ ਕੇ ਬਸਾ ਹੈ॥
Prof. Sahib Singh(ਹੇ ਪ੍ਰਭੂ!) ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਜਾਮਿ = ਜਦੋਂ।

SikhNet (Spanish)y la alegría llega a mi mente cuando así es Tu Voluntad. Mi tarea es rezar,

ਨਦਰਿ ਤੁਧੁ. ਅਰਦਾਸਿ ਮੇਰੀ; ਜਿੰਨਿ ਆਪੁ ਉਪਾਇਆ ॥

nadar tudh. aradaas meree; jin aap upaaeaa | Ang 566

Sant Singh KhalsaIt is Yours to bestow Your Grace, and it is mine to speak this prayer; You created Yourself.
Manmohan SinghMy task to make a supplication and Thine to shower benediction. Thou art the Lord who has created Thine ownself.
Manmohan Singh (Punjabi)ਮੇਰਾ ਕੰਮ ਬੇਨਤੀ ਕਰਨਾ ਹੈ ਅਤੇ ਤੇਰਾ ਰਹਿਮਤ ਧਾਰਨਾ। ਤੂੰ ਉਹ ਸਾਹਿਬ ਹੈ ਜਿਸ ਨੇ ਆਪਣੇ ਆਪ ਨੂੰ ਸਿਰਜਿਆ ਹੈ।
Fareedkot Teekaਜਿਸ ਤੁਝ ਨੇ ਆਪ ਸਭ ਸੰਸਾਰ ਉਤਪੰਨ ਕੀਆ ਹੈ, ਮੇਰੀ ਅਰਦਾਸ ਸੁਨ ਕਰ ਕੇ ਮੁਝ ਪਰ ਤਿਸ ਤੈਨੇ ਕ੍ਰਿਪਾ ਕੀ ਦ੍ਰਿਸਟਿ ਕਰੀ ਹੈ॥
Prof. Sahib Singhਹੇ ਪ੍ਰਭੂ, ਜਿਸ ਨੇ ਆਪਣੇ ਆਪ ਹੀ ਜਗਤ ਪੈਦਾ ਕੀਤਾ ਹੈ, ਜਦੋਂ ਤੂੰ ਮੈਨੂੰ ਪ੍ਰੇਰਨਾ ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।

ਪਦ ਅਰਥ ਜਿੰਨਿ = ਜਿਸ (ਤੈਂ) ਨੇ। ਆਪੁ = ਆਪਣੇ ਆਪ ਨੂੰ।

SikhNet (Spanish)la Tuya es conceder, oh Dios Autoexistente.

ਤਾ ਮੈ. ਕਹਿਆ ਕਹਣੁ; ਜਾ ਤੁਝੈ ਕਹਾਇਆ ॥੨॥

taa mai. kahiaa kehan; jaa tujhai kahaaeaa |2| Ang 566

Sant Singh KhalsaWhen I have spoken, I spoke as You made me speak. ||2||
Manmohan SinghWhen Thou, o Lord, inspired me is speak, then did I repeat according.
Manmohan Singh (Punjabi)ਜਦ ਤੂੰ ਹੇ ਸੁਆਮੀ! ਮੈਨੂੰ ਬੁਲਾਇਆ ਕੇਵਲ ਤਾਂ ਹੀ ਮੈਂ ਨਾਮ ਦਾ ਉਚਾਰਨ ਕੀਤਾ।
Fareedkot Teekaਜਾਂ ਤੂੰ ਮੇਰੇ ਸੇ ਕਹਾਯਾ ਹੈ ਤਾਂ ਮੈਂ ਵਾਕੁ ਕਹਿਆ ਹੈ॥੨॥
Prof. Sahib Singhਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ ਹੁੰਦੀ ਹੈ, ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ ॥੨॥

ਪਦ ਅਰਥ ਤਾ = ਤਦੋਂ ਹੀ। ਕਹਣੁ ਕਹਿਆ = ਸਿਫ਼ਤ-ਸਾਲਾਹ ਕੀਤੀ। ਜਾ = ਜਦੋਂ ॥੨॥

SikhNet (Spanish)He dicho lo que Tú, oh mi Señor, me has inspirado a decir. (2)

ਵਾਰੀ ਖਸਮੁ ਕਢਾਏ; ਕਿਰਤੁ ਕਮਾਵਣਾ ॥

vaaree khasam kadtaae; kirat kamaavanaa | Ang 566

Sant Singh KhalsaThe Lord and Master gives them their turn, according to the deeds they have done.
Manmohan SinghThe Lord gives mortal his turn of human life, according to the deeds done by him.
Manmohan Singh (Punjabi)ਉਸ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ, ਸੁਆਮੀ ਪ੍ਰਾਣੀ ਨੂੰ ਮਨੁਖੀ ਜੀਵਨ ਦੀ ਵਾਰੀ ਦਿੰਦਾ ਹੈ।
Fareedkot Teekaਜੀਵੋਂ ਨੇ ਪੂਰਬ ਜਨਮ ਮੇਂ ਜੈਸਾ ਕਰਮ ਕਮਾਉਨਾ ਕੀਆ ਹੈ, ਤਿਸੀ ਪ੍ਰਕਾਰ ਸ੍ਵਾਮੀ ਜੋਨੀਓਂ ਕੀ ਵਾਰੀ ਕਢਾਉਤਾ ਹੈ, ਭਾਵ ਯਹਿ ਕਰਮੋਂ ਅਨੁਸਾਰ ਜਨਮ ਦੇਤਾ ਹੈ, ਵਾ ਵਾਰੀ ਮਨੁਖ ਜਨਮ ਮੇਂ ਇਹੁ ਕਰਮ ਕਮਾਵਣਾ ਕਰੇ ਖਸਮ ਦਾ ਨਾਮ ਮੁਖ ਸੇ (ਕਢਾਵਣਾ) ਉਚਾਰਨਾ ਕਰੇ॥
Prof. Sahib Singhਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ।

ਪਦ ਅਰਥ ਵਾਰੀ = ਮਨੁੱਖਾ ਜਨਮ ਦੀ ਵਾਰੀ। ਕਢਾਏ = ਦੇਂਦਾ ਹੈ। ਕਿਰਤੁ ਕਮਾਵਣਾ = ਕਮਾਈ ਹੋਈ ਕਿਰਤ ਅਨੁਸਾਰ।

SikhNet (Spanish)El Señor nos da la oportunidad del nacimiento humano; esto en verdad es el Fruto de nuestro Karma.

ਮੰਦਾ ਕਿਸੈ. ਨ ਆਖਿ; ਝਗੜਾ ਪਾਵਣਾ ॥

mandaa kisai. na aakh; jhagarraa paavanaa | Ang 566

Sant Singh KhalsaDo not speak ill of others, or get involved in arguments.
Manmohan SinghSpeak not ill of another nor involve thyself in a quarrel.
Manmohan Singh (Punjabi)ਕਿਸੇ ਜਣੇ ਨੂੰ ਬੁਰਾ ਕਹਿ ਕੇ ਫਸਾਦ ਖੜਾ ਨਾਂ ਕਰ।
Fareedkot Teekaਤਾਂ ਤੇ ਕਿਸੀ ਕੋ ਭਲਾ ਬੁਰਾ ਕਹਿਕੇ ਝਗੜਾ ਨਹੀਂ ਪਾਉਨਾ ਚਾਹੀਐ॥
Prof. Sahib Singhਕਿਸੇ ਮਨੁੱਖ ਨੂੰ ਭੈੜਾ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭਾਵ, ਭੈੜੇ ਦੀ ਨਿੰਦਿਆਂ ਕਰਨਾ ਪ੍ਰਭੂ ਨਾਲ ਝਗੜਾ ਕਰਨਾ ਹੈ)।
SikhNet (Spanish)Así que no hables mal de otro ni te envuelvas en la contienda. ¿Por qué involucrarte en peleas con tu Maestro?

ਨਹ ਪਾਇ ਝਗੜਾ. ਸੁਆਮਿ ਸੇਤੀ; ਆਪਿ ਆਪੁ ਵਞਾਵਣਾ ॥

neh paae jhagarraa. suaam setee; aap aap vayaavanaa | Ang 566

Sant Singh KhalsaDo not get into arguments with the Lord, or you shall ruin yourself.
Manmohan SinghEmbroil thyself not in strife with thy Lord. This way thou shalt only ruin thyself.
Manmohan Singh (Punjabi)ਆਪਣੇ ਸੁਆਮੀ ਨਾਲ ਲੜਾਈ ਮੁੱਲ ਨਾਂ ਲੈ। ਇਸ ਤਰ੍ਹਾਂ ਤੂੰ ਨਿਰਾਪੁਰਾ ਆਪਣੇ ਆਪ ਨੂੰ ਮਲੀਆਮੇਟ ਕਰ ਲਵੇਗਾ।
Fareedkot Teekaਔਰ ਸ੍ਵਾਮੀ ਸੇ ਝਗੜਾ ਨ ਪਾਈਏ ਅਰਥਾਤ ਤਿਸ ਕੇ ਕੀਏ ਮੇਂ ਤਰਕ ਨ ਕਰੀਏ ਔਰ ਆਪ ਹੀ ਆਪ ਹੰਕਾਰ ਕੋ (ਵਞਾਵਣਾ) ਗਵਾਉਣਾ ਕਰੀਏ॥
Prof. Sahib Singhਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰੀਦਾ ਹੈ।

ਪਦ ਅਰਥ ਸੁਆਮਿ ਸੇਤੀ = ਸੁਆਮੀ ਨਾਲ। ਵਞਾਵਣਾ = ਖ਼ੁਆਰ ਕਰਨਾ।

SikhNet (Spanish)Así, uno pierde todo. ¿Por qué volverse el rival del Maestro con Quien uno tiene que vivir?

ਜਿਸੁ ਨਾਲਿ ਸੰਗਤਿ. ਕਰਿ ਸਰੀਕੀ; ਜਾਇ ਕਿਆ. ਰੂਆਵਣਾ ॥

jis naal sangat. kar sareekee; jaae kiaa. rooaavanaa | Ang 566

Sant Singh KhalsaIf you challenge the One, with whom you must abide, you will cry in the end.
Manmohan SinghBy pleading rivalry with the Lord, with Whom one has to abide, who shall not have to bewail going hereafter?
Manmohan Singh (Punjabi)ਜਿਹੜੇ ਸੁਆਮੀ ਦੇ ਸੰਗ ਤੁਹਾਨੂੰ ਵਸਣਾ ਹੈ, ਉਸ ਨਾਲ ਸ਼ਰੀਕਾ ਕਰਨ ਦੁਆਰਾ ਅਗੇ ਜਾ ਕੇ ਕੌਣ ਵਿਰਲਾਪ ਨਹੀਂ ਕਰਦਾ?
Fareedkot Teekaਜਿਸ ਕੇ ਸਾਥ ਸੰਗਤਿ ਕਰਨੀ ਹੋ ਉਸ ਕੇ ਸਾਥ ਸਰੀਕੀ ਨਹੀਂ ਕਰੀਏ। ਜੋ ਸਰੀਕਤਿ ਕਰੇਗਾ ਆਗੇ ਜਾਇ ਕਰ ਕੇ (ਰੂਆਵਣਾ) ਰੋਨਾਂ ਹੋਇਗਾ; ਵਾ ਉਸ ਪਰਮੇਸ੍ਵਰ ਕਾ ਕੀ ਜਾਣਾ ਹੈ, ਉਸ ਨੇ ਜੀਵ ਕੋ ਰੁਆਵਣਾ ਹੀ ਹੈ॥
Prof. Sahib Singhਜਿਸ ਮਾਲਕ ਦੇ ਸੰਗ ਜੀਊਣਾ ਹੈ, ਉਸੇ ਨਾਲ ਸ਼ਰੀਕਾ ਕਰ ਕੇ ਕਿਉਂ ਰੋਈਏ?

ਪਦ ਅਰਥ ਰੂਆਵਣਾ = ਸ਼ਿਕੈਤ ਕਰਨੀ। ਦੇਇ = ਦੇਂਦਾ ਹੈ।

SikhNet (Spanish)Así sólo se obtiene dolor. Uno tiene que aceptar lo que Él da, y también aceptar, sin gruñir,

ਜੋ ਦੇਇ ਸਹਣਾ. ਮਨਹਿ ਕਹਣਾ; ਆਖਿ ਨਾਹੀ ਵਾਵਣਾ ॥

jo dee sahanaa. maneh kahanaa; aakh naahee vaavanaa | Ang 566

Sant Singh KhalsaBe satisfied with what God gives you; tell your mind not to complain uselessly.
Manmohan SinghBear with grace What God gives thee: instruct thy mind not to grumble in vain.
Manmohan Singh (Punjabi)ਜਿਹੜਾ ਕੁੱਛ ਵਾਹਿਗੁਰੂ ਤੈਨੂੰ ਦਿੰਦਾ ਹੈ, ਉਸ ਨੂੰ ਖਿੜੇ ਮੱਕੇ ਸਹਾਰ ਅਤੇ ਆਪਣੇ ਮਨ ਨੂੰ ਸਮਝਾ ਬੇਫਾਇਦਾ ਬੁੜਬੁੜ ਨਾਂ ਕਰ।
Fareedkot Teekaਸ੍ਵਾਮੀ ਜੋ ਸੁਖ ਦੁਖ ਦੇਇ ਸੋਈ ਸਹਣਾ ਯੋਗ੍ਯ ਹੈ ਅਰ ਜੋ ਯਹ ਕਹਨਾ ਕਿ ਮੈਨੂੰ ਦੁਖ ਕ੍ਯੋਂ ਹੂਆ ਸੋ ਮਨਹਿ ਹੈ ਅਰਥਾਤ ਉਚਿਤ ਨਹੀਂ ਹੈ। ਇਸ ਸੇ ਐਸਾ ਕ੍ਯੋਂ ਕੀਆ ਐਸਾ ਮਤ ਕਰ ਐਸਾ ਵਾਕ (ਆਖਿ) ਕਹ ਕਰ (ਵਾਵਣਾ) ਬ੍ਯਰਥ ਨਹੀਂ ਕਰਨਾ॥
Prof. Sahib Singhਪਰਮਾਤਮਾ ਜੋ (ਸੁਖ ਦੁਖ) ਦੇਂਦਾ ਹੈ ਉਹ (ਖਿੜੇ-ਮੱਥੇ) ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਦੇ ਬੋਲ ਨਹੀਂ ਕਰਨੇ ਚਾਹੀਦੇ।

ਪਦ ਅਰਥ ਮਨਹਿ = ਵਰਜਿਤ। ਵਾਵਣਾ = ਗਿਲਾ-ਗੁਜ਼ਾਰੀ ਕਰਨੀ।

SikhNet (Spanish)Su instrucción para la mente. El Señor nos da la oportunidad del nacimiento humano;

ਵਾਰੀ ਖਸਮੁ ਕਢਾਏ; ਕਿਰਤੁ ਕਮਾਵਣਾ ॥੩॥

vaaree khasam kadtaae; kirat kamaavanaa |3| Ang 566

Sant Singh KhalsaThe Lord and Master gives them their turn, according to the deeds they have done. ||3||
Manmohan SinghThe Lord gives the man his turn of human life, according to the deeds done by him.
Manmohan Singh (Punjabi)ਉਸ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਸੁਆਮੀ ਇਨਸਾਨ ਨੂੰ ਮਨੁੱਖੀ-ਜੀਵਨ ਦੀ ਵਾਰੀ ਦਿੰਦਾ ਹੈ।
Fareedkot Teekaਜੈਸਾ ਜੀਵ ਨੇ ਪੂਰਬ ਜਨਮ ਮੇਂ ਕਰਮੋਂ ਕਾ ਕਮਾਵਣਾ ਕੀਆ ਹੈ, ਖਸਮ ਪਰਮੇਸ੍ਵਰ ਵੈਸੀ ਹੀ ਜੂਨੀਓਂ ਕੀ ਵਾਰੀ ਕਢਾਵਤਾ ਹੈ॥੩॥
Prof. Sahib Singhਸਾਡੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ ॥੩॥

ਪਦ ਅਰਥ ਵਾਰੀ = ਮਨੁੱਖਾ ਜਨਮ ਦੀ ਵਾਰੀ। ਕਢਾਏ = ਦੇਂਦਾ ਹੈ। ਕਿਰਤੁ ਕਮਾਵਣਾ = ਕਮਾਈ ਹੋਈ ਕਿਰਤ ਅਨੁਸਾਰ ॥੩॥

SikhNet (Spanish)esto en verdad es el Fruto de nuestro Karma. (3)

ਸਭ ਉਪਾਈਅਨੁ ਆਪਿ; ਆਪੇ ਨਦਰਿ ਕਰੇ ॥

sabh upaaeean aap; aape nadar kare | Ang 566

Sant Singh KhalsaHe Himself created all, and He blesses then with His Glance of Grace.
Manmohan SinghThe Lord Himself created all and Himself He blesses them with favour.
Manmohan Singh (Punjabi)ਸਾਹਿਬ ਨੇ ਆਪੇ ਹੀ ਸਾਰੇ ਸਾਜੇ ਹਨ ਅਤੇ ਆਪ ਹੀ ਉਹ ਉਨ੍ਹਾਂ ਉਤੇ ਦਇਆ ਦ੍ਰਿਸ਼ਟੀ ਕਰਦਾ ਹੈ।
Fareedkot Teekaਸਭ ਸ੍ਰਿਸਟੀ ਆਪ ਹੀ ਉਤਪੰਨ ਕਰੀ ਹੈ ਔਰ ਆਪ ਹੀ ਸਭ ਪਰ ਦ੍ਰਿਸਟ ਕਰਤਾ ਹੈ॥
Prof. Sahib Singhਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਉਪਾਈਅਨੁ = ਉਸ ਨੇ ਪੈਦਾ ਕੀਤੀ ਹੈ।

SikhNet (Spanish)El Señor Mismo crea todo, y Él Mismo bendice con el esplendor de Su Gracia todo lo que Él ha creado.

ਕਉੜਾ. ਕੋਇ ਨ ਮਾਗੈ; ਮੀਠਾ ਸਭ ਮਾਗੈ ॥

kaurraa. koe na maagai; meetthaa sabh maagai | Ang 566

Sant Singh KhalsaNo one asks for that which is bitter; everyone asks for sweets.
Manmohan SinghNobody asks for what is bitter, everyone desires what is sweet.
Manmohan Singh (Punjabi)ਕੋਈ ਭੀ ਕੌੜੇ ਦੀ ਯਾਚਨਾ ਨਹੀਂ ਕਰਦਾ। ਹਰ ਕੋਈ ਮਿੱਠੇ ਨੂੰ ਹੀ ਲੋੜਦਾ ਹੈ।
Fareedkot Teeka(ਕਉੜਾ), ਭਾਵ ਦੁਖ ਕੋਈ ਨਹੀਂ ਮਾਂਗਤਾ, ਸਭ ਕੋਈ (ਮੀਠਾ) ਸੁਖ ਹੀ ਮਾਂਗਤਾ ਹੈ॥
Prof. Sahib Singhਕੋਈ ਜੀਵ ਕੌੜੀ (ਦੁੱਖ ਵਾਲੀ) ਚੀਜ਼ ਨਹੀਂ ਮੰਗਦਾ, ਹਰੇਕ ਮਿੱਠੀ (ਸੁਖਦਾਈ) ਚੀਜ਼ ਹੀ ਮੰਗਦਾ ਹੈ।
SikhNet (Spanish)Nadie pide lo que es amargo, sólo lo dulce;

ਸਭੁ ਕੋਇ ਮੀਠਾ ਮੰਗਿ ਦੇਖੈ; ਖਸਮ ਭਾਵੈ ਸੋ ਕਰੇ ॥

sabh koe meetthaa mang dekhai; khasam bhaavai so kare | Ang 566

Sant Singh KhalsaLet everyone ask for sweets, and behold, it is as the Lord wills.
Manmohan SinghLet everyone beg for what is sweet and see that that alone would come to pass which the Lord go pleases to ordain.
Manmohan Singh (Punjabi)ਸਾਰੇ ਹੀ ਮਿੱਠੇ ਲਈ ਲੋਚਦਾ ਕਰ ਕੇ ਵੇਖ ਲੈਣ ਪਰ ਮਾਲਕ ਉਹੀ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
Fareedkot Teekaਸਭ ਕੋਈ ਮੀਠਾ, ਭਾਵ ਸੁਖ ਮੰਗ ਕਰ ਦੇਖ ਲੇਵੋ, ਜੋ ਸ੍ਵਾਮੀ ਕੋ ਭਾਵਤਾ ਹੈ, ਸੋ ਕਰਤਾ ਹੈ॥
Prof. Sahib Singhਹਰੇਕ ਜੀਵ ਮਿੱਠੇ (ਸੁੱਖਦਾਈ) ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਖਸਮ-ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ।

ਪਦ ਅਰਥ ਸਭੁ ਕੋਇ = ਹਰੇਕ ਜੀਵ।

SikhNet (Spanish)deja que pidan lo dulce, al fin y al cabo se cumple sólo la Voluntad del Señor

ਕਿਛੁ ਪੁੰਨ ਦਾਨ. ਅਨੇਕ ਕਰਣੀ; ਨਾਮ ਤੁਲਿ ਨ ਸਮਸਰੇ ॥

kichh pun daan. anek karanee; naam tul na samasare | Ang 566

Sant Singh KhalsaGiving donations to charity, and performing various religious rituals are not equal to the contemplation of the Naam.
Manmohan SinghAlms, charity in any amount and various religious deeds are not equal to, or at par with the contemplation of the Lord's Name.
Manmohan Singh (Punjabi)ਖੈਰਾਤ, ਸਖਾਵਤ ਅਤੇ ਅਨੇਕਾਂ ਧਾਰਮਕ ਸੰਸਕਾਰ ਸਾਹਿਬ ਦੇ ਨਾਮ ਦੇ ਸਿਮਰਨ ਦੇ ਬਰਾਬਰ ਜਾ ਸਮਾਨ ਨਹੀਂ।
Fareedkot Teekaਜੋ ਕੁਛ ਪੁਨ੍ਯ ਦਾਨਾਦਿ ਅਨੇਕ ਸੁਭ ਕਰਨੀ ਹੈ, ਸੋ ਨਾਮ ਕੇ ਸਾਥ ਤੋਲਨੇ, ਭਾਵ ਵਿਚਾਰ ਕਰਨੇ ਸੇ ਕੋਈ ਬਰਾਬਰੀ ਨਹੀਂ ਕਰ ਸਕਤੀ ਹੈ॥
Prof. Sahib Singhਜੀਵ ਦਾਨ-ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ(-ਜਪਣ) ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ।

ਪਦ ਅਰਥ ਤੁਲਿ = ਬਰਾਬਰ। ਸਮਸਰੇ = ਬਰਾਬਰ।

SikhNet (Spanish)Ninguna caridad ni ninguna acción o rito religioso iguala la Meditación contemplativa del Nombre del Señor, del Naam.

ਨਾਨਕਾ. ਜਿਨ ਨਾਮੁ ਮਿਲਿਆ; ਕਰਮੁ ਹੋਆ ਧੁਰਿ ਕਦੇ ॥

naanakaa. jin naam miliaa; karam hoaa dhur kade | Ang 566

Sant Singh KhalsaO Nanak, those who are blessed with the Naam have had such good karma pre-ordained.
Manmohan SinghNanak, they who are blessed with the Name, are the recipients of the Lord's grace since long.
Manmohan Singh (Punjabi)ਨਾਨਕ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ ਹੈ ਉਹ ਧੁਰੋਂ ਤੇ ਚਿਰ ਤੋਂ ਸਾਹਿਬ ਦੀ ਰਹਿਮਤ ਦੇ ਪਾਤ੍ਰ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਕਦੇ) ਜਬ ਕਬੀ ਜਿਨ ਕੋ ਨਾਮ ਮਿਲਾ ਹੈ, ਤਿਨ ਕੋ (ਧੁਰਿ) ਆਦਿ ਸੇ ਹੀ (ਕਰਮੁ) ਕ੍ਰਿਪਾ ਭਈ ਹੈ, ਤੋ ਮਿਲਾ ਹੈ॥
Prof. Sahib Singhਹੇ ਨਾਨਕ! ਜਿਨ੍ਹਾਂ ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਕਦੇ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।

ਪਦ ਅਰਥ ਕਰਮੁ = ਬਖ਼ਸ਼ਸ਼। ਧੁਰਿ = ਧੁਰੋਂ। ਕਦੇ = ਕਦੇ ਦੀ।

SikhNet (Spanish)Oh, dice Nanak, quienes han sido bendecidos con el Naam traen ese buen Karma en su Destino.

ਸਭ ਉਪਾਈਅਨੁ ਆਪਿ; ਆਪੇ ਨਦਰਿ ਕਰੇ ॥੪॥੧॥

sabh upaaeean aap; aape nadar kare |4|1| Ang 566

Sant Singh KhalsaHe Himself created all, and He blesses them with His Glance of Grace. ||4||1||
Manmohan SinghThe Lord Himself has created all and Himself He takes pity on them.
Manmohan Singh (Punjabi)ਸੁਆਮੀ ਨੇ ਖੁਦ ਹੀ ਸਾਰੇ ਪੈਦਾ ਕੀਤੇ ਹਨ ਅਤੇ ਖੁਦ ਹੀ ਉਹ ਉਨ੍ਹਾਂ ਤੇ ਤਰਸ ਕਰਦਾ ਹੈ।
Fareedkot Teekaਐਸਾ ਸਮਝੋ ਸਭ ਜੀਵ ਪਰਮੇਸਰ ਨੇ ਆਪ ਹੀ ਉਤਪਤ ਕੀਏ ਹੈਂ ਅਰ ਆਪ ਹੀ ਦ੍ਰਿਸ਼ਟੀ ਕਰਤਾ ਹੈ ਅਰਥਾਤ ਪਾਲਤਾ ਹੈ॥੪॥੧॥
Prof. Sahib Singhਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ ॥੪॥੧॥

ਪਦ ਅਰਥ ਉਪਾਈਅਨੁ = ਉਸ ਨੇ ਪੈਦਾ ਕੀਤੀ ਹੈ ॥੪॥੧॥

SikhNet (Spanish)El Señor lo creó todo y a todos da Su Bendición con Su Mirada de Gracia. (4-1)
Answers quote the Granth verbatim with Ang citations. AI commentary is not Gurbani and not a religious ruling.