ਰਾਜੁ ਤੇਰਾ; ਕਬਹੁ ਨ ਜਾਵੈ ॥
raaj teraa; kabahu na jaavai |
Sant Singh KhalsaYour rule shall never end.
Manmohan SinghThy rule never ends.
Manmohan Singh (Punjabi)ਤੇਰੀ ਹਕੂਮਤ ਕਦੇ ਭੀ ਨਹੀਂ ਜਾਂਦੀ।
Fareedkot Teekaਤੇਰਾ ਰਾਜ ਅਰਥਾਤ ਹੁਕਮ ਐਸਾ ਨਿਸਚਲ ਹੈ, ਜੋ ਕਬੀ ਨਹੀਂ ਜਾਤਾ ਹੈ॥
Prof. Sahib Singhਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ।
SikhNet (Spanish)Tu Reino es Eterno, nunca se acaba, sí, es siempre Duradero e Inmutable.
ਰਾਜੋ ਤ ਤੇਰਾ. ਸਦਾ ਨਿਹਚਲੁ; ਏਹੁ. ਕਬਹੁ ਨ ਜਾਵਏ ॥
raajo ta teraa. sadaa nihachal; ehu. kabahu na jaave |
Sant Singh KhalsaYour rule is eternal and unchanging; it shall never come to an end.
Manmohan SinghEver eternal is Thy sovereignty and never is it liquidated.
Manmohan Singh (Punjabi)ਸਦੀਵੀ ਸਥਿਰ ਹੈ ਤੇਰੀ ਪਾਤਿਸ਼ਾਹੀ। ਇਹ ਕਦਾਚਿਤ ਖਤਮ ਨਹੀਂ ਹੁੰਦੀ।
Fareedkot Teekaਰਾਜ ਤੋ ਤੇਰਾ ਸਦੀਵ ਨਿਸਚਲ ਹੈ ਏਹ ਕਬੀ ਭੀ ਨਹੀਂ ਜਾਤਾ ਹੈ॥
Prof. Sahib Singhਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ।ਪਦ ਅਰਥ ਨਿਹਚਲੁ = ਅਟੱਲ। ਨ ਜਾਵਏ = ਨ ਜਾਵੈ, ਨਹੀਂ ਜਾਂਦਾ।
SikhNet (Spanish)Sólo Te sirve aquél que se inmerge en el Equilibrio de la Meditación Contemplativa.
ਚਾਕਰੁ ਤ ਤੇਰਾ. ਸੋਇ ਹੋਵੈ; ਜੋਇ ਸਹਜਿ ਸਮਾਵਏ ॥
chaakar ta teraa. soe hovai; joe sehaj samaave |
Sant Singh KhalsaHe alone becomes Your servant, who contemplates You in peaceful ease.
Manmohan SinghHe alone becomes thy slave, O Lord, who, in a state of poise, ever cherishes Thee.
Manmohan Singh (Punjabi)ਕੇਵਲ ਉਹੀ ਗੁਮਾਸ਼ਤਾ ਹੁੰਦਾ ਹੈ ਜੋ ਸਹਿਜ ਅਵਸਥਾ ਅੰਦਰ ਲੀਨ ਹੈ ਹੇ ਸੁਆਮੀ!
Fareedkot Teekaਔਰ ਤੇਰਾ (ਚਾਕਰ) ਦਾਸ ਤੋ ਸੋਈ ਹੋਤਾ ਹੈ, ਜੋ (ਸਹਜਿ) ਸਾਂਤੀ ਮੇਂ ਸਮਾਵਤਾ ਹੈ॥
Prof. Sahib Singhਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।ਪਦ ਅਰਥ ਚਾਕਰੁ = ਸੇਵਕ। ਸਹਜਿ = ਅਡੋਲ ਆਤਮਕ ਅਵਸਥਾ ਵਿਚ। ਸਮਾਵਏ = ਸਮਾਵੈ, ਲੀਨ ਹੁੰਦਾ ਹੈ।
SikhNet (Spanish)Ni adversario ni dolor pueden tocarlo;
ਦੁਸਮਨੁ ਤ ਦੂਖੁ. ਨ ਲਗੈ ਮੂਲੇ; ਪਾਪੁ ਨੇੜਿ. ਨ ਆਵਏ ॥
dusaman ta dookh. na lagai moole; paap nerr. na aave |
Sant Singh KhalsaEnemies and pains shall never touch him, and sin shall never draw near him.
Manmohan SinghAdversary and adversity touch him not ever, nor sin draws near him.
Manmohan Singh (Punjabi)ਵੈਰੀ ਤੇ ਬਿਪਤਾ ਹੱਢੋਂ ਹੀ ਉਸ ਦੇ ਨਾਲ ਨਹੀਂ ਛੁਹਦੇ, ਨਾਂ ਹੀ ਗੁਨਾਹ ਲਾਗੇ ਲਗਦਾ ਹੈ।
Fareedkot Teekaਦੁਸਮਨ ਔਰ ਦੁਖ ਤਿਸ ਕੋ ਕਬੀ ਨਹੀਂ ਲਗਤਾ ਔਰ ਪਾਪ ਨਿਕਟ ਹੀ ਨਹੀਂ ਆਉਤਾ ਹੈ॥
Prof. Sahib Singhਕੋਈ ਉਸ ਦਾ ਵੈਰੀ ਨਹੀਂ ਬਣਦਾ, ਕੋਈ ਉਸ ਨੂੰ ਦੁੱਖ ਨਹੀਂ ਲਗਦਾ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ।ਪਦ ਅਰਥ ਨੇੜਿ = ਨੇੜੇ।
SikhNet (Spanish)ni la Maya lo contamina.
ਹਉ ਬਲਿਹਾਰੀ ਸਦਾ ਹੋਵਾ; ਏਕ ਤੇਰੇ ਨਾਵਏ ॥੪॥
hau balihaaree sadaa hovaa; ek tere naave |4|
Sant Singh KhalsaI am forever a sacrifice to the One Lord, and Your Name. ||4||
Manmohan SinghI am ever devoted unto Thee and Thy one Name.
Manmohan Singh (Punjabi)ਮੈਂ ਤੇਰੇ ਅਤੇ ਤੈਡੇ ਇਕ ਨਾਮ ਉਤੋਂ ਹਮੇਸ਼ਾਂ ਸਦਕੇ ਜਾਂਦਾ ਹਾਂ।
Fareedkot Teekaਸੋ ਏਕ ਤੇਰੇ ਨਾਮ ਉਪਰ ਸੇ ਸਦਾ ਕੁਰਬਾਣ ਹੋਤਾ ਹੂੰ॥੪॥
Prof. Sahib Singhਮੈਂ ਸਦਾ ਤੇਰੇ ਹੀ ਇਕ ਨਾਮ ਤੋਂ ਸਦਕੇ ਜਾਂਦਾ ਹਾਂ ॥੪॥ਪਦ ਅਰਥ ਹੋਵਾ = ਮੈਂ ਹੋਵਾਂ। ਤੇਰੇ ਨਾਵਏ = ਤੇਰੇ ਨਾਵੈ, ਤੇਰੇ ਨਾਮ ਤੋਂ ॥੪॥
SikhNet (Spanish)Ofrezco por siempre mi ser en sacrificio a Ti y a Tu Nombre. (4)
ਜੁਗਹ ਜੁਗੰਤਰਿ ਭਗਤ ਤੁਮਾਰੇ ॥
jugah jugantar bhagat tumaare |
Sant Singh KhalsaThroughout the ages, Your devotees sing the Kirtan of Your Praises,
Manmohan SinghAll the ages through, O Lord, Thy devoted slaves,
Manmohan Singh (Punjabi)ਸਾਰਿਆਂ ਯੁੱਗਾ ਅੰਦਰ ਤੇਰੇ ਜਾਨਿਸਾਰ ਸੇਵਕ ਹੇ ਸਾਹਿਬ!
Fareedkot Teeka(ਜੁਗਹਿ ਜੁਗੰਤਰਿ) ਜੁਗੋਂ ਜੁਗੋਂ ਮੇਂ ਤੁਮਾਰੇ ਜੋ ਭਗਤ ਹੈਂ॥
Prof. Sahib Singh(ਹੇ ਪ੍ਰਭੂ!) ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ।ਪਦ ਅਰਥ ਜੁਗਹ ਜੁਗੰਤਰਿ = ਜੁਗ ਜੁਗ ਅੰਤਰਿ, ਹਰੇਕ ਜੁਗ ਵਿਚ।
SikhNet (Spanish)Tus Devotos, oh Señor, han habitado en Ti
ਕੀਰਤਿ ਕਰਹਿ ਸੁਆਮੀ; ਤੇਰੈ ਦੁਆਰੇ ॥
keerat kareh suaamee; terai duaare |
Sant Singh KhalsaO Lord Master, at Your Door.
Manmohan Singhstanding at Thy Gate, have sung Thy praises.
Manmohan Singh (Punjabi)ਤੇਰੇ ਦਰ ਤੇ ਖਲੋ ਕੇ ਤੇਰਾ ਜੱਸ ਕਰਦੇ ਹਨ।
Fareedkot Teekaਸੋ ਹੇ ਸੁਆਮੀ! ਤੇਰੇ ਦ੍ਵਾਰੇ ਪਰ ਪੜੇ ਤੇਰੀ ਕੀਰਤੀ ਕਰਤੇ ਹੈਂ॥
Prof. Sahib Singhਜੋ, ਹੇ ਸੁਆਮੀ! ਤੇਰੇ ਦਰ ਤੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ।ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਤੇਰੈ ਦੁਆਰੇ = ਤੇਰੇ ਦਰ ਤੇ।
SikhNet (Spanish)desde el comienzo de los tiempos.
ਜਪਹਿ ਤ ਸਾਚਾ; ਏਕੁ ਮੁਰਾਰੇ ॥
japeh ta saachaa; ek muraare |
Sant Singh KhalsaThey meditate on the One True Lord.
Manmohan SinghThey meditate on the one True Lord, the enemy of pride.
Manmohan Singh (Punjabi)ਉਹ ਹੰਕਾਰ ਦੇ ਵੈਰੀ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਹੇ ਸਚਾ ਮੁਰਾਰੀ! ਜੌ ਜਪਤੇ ਹੈਂ ਤੌ ਏਕ ਤੁਝ ਹੀ ਕੋ ਜਪਤੇ ਹੈਂ॥
Prof. Sahib Singhਜੋ ਸਦਾ ਤੈਨੂੰ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਮੁਰਾਰੇ = {मुर = अरि} ਪਰਮਾਤਮਾ।
SikhNet (Spanish)Ellos cantan el Kirtan de Tu Alabanza parados a Tu Puerta. Habitan sólo en Ti,
ਸਾਚਾ ਮੁਰਾਰੇ ਤਾਮਿ ਜਾਪਹਿ; ਜਾਮਿ ਮੰਨਿ ਵਸਾਵਹੇ ॥
saachaa muraare taam jaapeh; jaam man vasaavahe |
Sant Singh KhalsaOnly then do they meditate on the True Lord, when they enshrine Him in their minds.
Manmohan SinghThen alone do they meditate on the True Lord, when they enshrine Him in their mind.
Manmohan Singh (Punjabi)ਉਹ ਤਦ ਹੀ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਜਦ ਉਹ ਉਸ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਨ।
Fareedkot Teekaਹੇ ਸਚਾ ਮੁਰਾਰੀ! ਜਬ ਤੂੰ ਉਨ ਕੇ ਮਨ ਮੇਂ ਨਾਮ ਬਸਾਇ ਦੇਤਾ ਹੈਂ (ਤਾਮਿ) ਤਬ ਜਪਤੇ ਹੈਂ॥
Prof. Sahib Singhਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ,ਪਦ ਅਰਥ ਤਾਮਿ = ਤਦੋਂ ਹੀ। ਮੰਨਿ = (ਉਹਨਾਂ ਦੇ) ਮਨ ਵਿਚ। ਵਸਾਵਹੇ = ਤੂੰ (ਨਾਮ) ਵਸਾਂਦਾ ਹੈਂ।
SikhNet (Spanish)Uno Verdadero, Destructor de las pasiones, pero sólo habita en Ti quien Te eleva en su mente.
ਭਰਮੋ ਭੁਲਾਵਾ ਤੁਝਹਿ ਕੀਆ; ਜਾਮਿ ਏਹੁ ਚੁਕਾਵਹੇ ॥
bharamo bhulaavaa tujheh keea; jaam ehu chukaavahe |
Sant Singh KhalsaDoubt and delusion are Your making; when these are dispelled,
Manmohan SinghDoubt and delusion art Thy creation. When these are dispelled then,
Manmohan Singh (Punjabi)ਵਹਿਮ ਅਤੇ ਭੁਲੇਖਾ ਤੇਰੀ ਹੀ ਰਚਨਾ ਹਨ। ਜਦ ਇਹ ਵਹਿਮ ਚਲਿਆ ਜਾਂਦਾ ਹੈ,
Fareedkot Teekaਅਰ ਨਾਮ ਮਨ ਮੇਂ ਤਬ ਬਸਤਾ ਹੈ, ਜਬ ਏਹ ਭਰਮ ਭੁਲਾਵਾ ਜੋ ਤੁਮਨੇ ਕੀਆ ਹੈ ਇਸ ਕੋ ਦੂਰ ਕਰ ਦੇਵੈ॥
Prof. Sahib Singhਤੇ ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ।ਪਦ ਅਰਥ ਭਰਮੋ = ਭਟਕਣਾ। ਤੁਝਹਿ = ਤੂੰ ਹੀ। ਏਹੁ = ਇਹ ਭਰਮ ਭੁਲਾਵਾ। ਚੁਕਾਵਹਿ = ਤੂੰ ਮੁਕਾਂਦਾ ਹੈਂ।
SikhNet (Spanish)Tú creaste la duda y nos hiciste vivir en la ilusión a todos,
ਗੁਰ ਪਰਸਾਦੀ ਕਰਹੁ ਕਿਰਪਾ; ਲੇਹੁ ਜਮਹੁ ਉਬਾਰੇ ॥
gur parasaadee karahu kirapaa; lehu jamahu ubaare |
Sant Singh Khalsathen, by Guru's Grace, You grant Your Grace, and save them from the noose of Death.
Manmohan Singhby the Guru's grace. Thou blesseth Thy devotee with favour and saveth him from the yama's noose.
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਰਹਿਮਤ ਧਾਰਦਾ ਹੈ, ਤਦ ਤੂੰ ਆਪਣੇ ਸੰਤਾਂ ਨੂੰ ਮੌਤ ਦੇ ਦੂਤਾ ਤੋਂ ਬਚਾ ਲੈਦਾ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਸਹਤ ਮੇਰੇ ਪੁਰ ਕਿਰਪਾ ਦ੍ਰਿਸ਼ਟੀ ਕਰੋ ਅਰ ਮੁਝ ਕੋ ਜਮ ਸੇ ਬਚਾਇ ਲੇਵਹੁ॥
Prof. Sahib Singhਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ।ਪਦ ਅਰਥ ਜਮਹੁ = ਜਮ ਤੋਂ। ਲੇਹੁ ਉਬਾਰੇ = ਬਚਾ ਲੈਂਦਾ ਹੈਂ।
SikhNet (Spanish)pero cuando la duda se aclara y bendices a Tus Devotos a través de la Gracia del Guru, nos salvas de la trampa de la muerte.
ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥
jugah jugantar bhagat tumaare |5|
Sant Singh KhalsaThroughout the ages, they are Your devotees. ||5||
Manmohan SinghThroughout all the ages, Thy devotees have been singing Thy praises, O Lord.
Manmohan Singh (Punjabi)ਸਾਰਿਆਂ ਯੁਗਾਂ ਅੰਦਰ ਤੇਰੇ ਅਨੁਰਾਗੀ ਤੇਰੀ ਪ੍ਰਸੰਸਾ ਕਰਦੇ ਹਨ, ਹੇ ਸੁਆਮੀ!
Fareedkot Teekaਔਰ ਜੁਗੋਂ ਜੁਗੋਂ ਕੇ ਬੀਚ ਤੁਮਾਰੇ ਭਗਤ ਤੇਰੇ ਦੁਆਰੈ ਪਰ ਕੀਰਤਨ ਗਾਵਤੇ ਹੈਂ॥੫॥
Prof. Sahib Singhਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ ॥੫॥ਪਦ ਅਰਥ ਜੁਗਹ ਜੁਗੰਤਰਿ = ਜੁਗ ਜੁਗ ਅੰਤਰਿ, ਹਰੇਕ ਜੁਗ ਵਿਚ ॥੫॥
SikhNet (Spanish)Oh Dios, desde el comienzo de los tiempos los Devotos han vivido en Ti. (5)
ਵਡੇ ਮੇਰੇ ਸਾਹਿਬਾ; ਅਲਖ ਅਪਾਰਾ ॥
vadde mere saahibaa; alakh apaaraa |
Sant Singh KhalsaO my Great Lord and Master, You are unfathomable and infinite.
Manmohan SinghO My great Lord, Thou art Incomprehensible and Infinite.
Manmohan Singh (Punjabi)ਹੇ ਮੇਰੇ ਵਿਸ਼ਾਲ ਸੁਆਮੀ ਤੂੰ ਅਗਾਧ ਅਤੇ ਬੇਅੰਤ ਹੈਂ!
Fareedkot Teekaਹੇ ਮੇਰੇ ਵਡੇ ਸਾਹਿਬ! ਤੂੰ ਅਲਖ ਅਪਾਰ ਹੈਂ॥
Prof. Sahib Singhਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ!ਪਦ ਅਰਥ ਅਲਖ = {अलक्ष्य} ਅਦ੍ਰਿਸ਼ਟ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ।
SikhNet (Spanish)Oh mi Gran Maestro, eres Infinito e Inefable.
ਕਿਉ ਕਰਿ ਕਰਉ ਬੇਨੰਤੀ; ਹਉ ਆਖਿ. ਨ ਜਾਣਾ ॥
kiau kar krau benantee; hau aakh. na jaanaa |
Sant Singh KhalsaHow should I make and offer my prayer? I do not know what to say.
Manmohan SinghHow should I make supplication? I know not what to say.
Manmohan Singh (Punjabi)ਮੈਂ ਕਿਸ ਤਰ੍ਹਾਂ ਪ੍ਰਾਰਥਨਾ ਕਰਾਂ? ਮੈਨੂੰ ਨਹੀਂ ਪਤਾ ਮੈਂ ਕੀ ਕਰਾ।
Fareedkot Teekaਮੈਂ ਕਿਸ ਪ੍ਰਕਾਰ ਬੇਨਤੀ ਕਰੂੰ ਮੈਂ ਕਹਨੇ ਨਹੀਂ ਜਾਨਤਾ॥
Prof. Sahib Singhਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ।ਪਦ ਅਰਥ ਕਿਉ ਕਰਿ = ਕਿਵੇਂ? ਕਰਉ = ਮੈਂ ਕਰਾਂ। ਹਉ = ਮੈਂ। ਆਖਿ ਨਾ ਜਾਣਾ = ਮੈਂ ਆਖਣੀ ਜਾਣਦਾ ਨਹੀਂ।
SikhNet (Spanish)¿Cómo Te puedo alabar, qué ofrenda dar?
ਨਦਰਿ ਕਰਹਿ; ਤਾ ਸਾਚੁ ਪਛਾਣਾ ॥
nadar kareh; taa saach pachhaanaa |
Sant Singh KhalsaIf You bless me with Your Glance of Grace, I realize the Truth.
Manmohan SinghIf Thou bless me with favour, then alone, can I know Thy truth.
Manmohan Singh (Punjabi)ਜੇਕਰ ਤੂੰ ਮੇਰੇ ਤੇ ਮਿਹਰ ਦੀ ਨਜ਼ਰ ਧਾਰੇ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣ ਸਕਦਾ ਹਾਂ।
Fareedkot Teekaਜੋ ਤੂੰ ਕਿਰਪਾ ਕਰੈ ਤੌ ਮੈਂ ਤੇਰੇ ਸਚ ਰੂਪ ਕੋ ਪਛਾਨੂੰ॥
Prof. Sahib Singhਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ।
SikhNet (Spanish)No sé qué decir; si tuviera Tu Gracia, sólo entonces reconocería Tu Verdad.
ਸਾਚੋ ਪਛਾਣਾ ਤਾਮਿ ਤੇਰਾ; ਜਾਮਿ ਆਪਿ ਬੁਝਾਵਹੇ ॥
saacho pachhaanaa taam teraa; jaam aap bujhaavahe |
Sant Singh KhalsaOnly then do I come to realize the Truth, when You Yourself instruct me.
Manmohan SinghWhen Thou Thyself instructest me, then alone do I know Thy Truth.
Manmohan Singh (Punjabi)ਜਦ ਤੂੰ ਖੁਦ ਮੈਨੂੰ ਸਿਖਮਤ ਦਿੰਦਾ ਹੈ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣਦਾ ਹਾਂ।
Fareedkot Teekaਤੇਰਾ ਸਚਾ ਸਰੂਪ ਤੌ ਮੈਂ ਪਛਾਨੂੰ ਜਬ ਤੂੰ ਆਪ ਮੁਝ ਕੋ ਬੁਝਾਇ ਦੇਵੇਂ॥
Prof. Sahib Singhਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ।ਪਦ ਅਰਥ ਤੇਰਾ = ਤੇਰਾ (ਸਰੂਪ)। ਬੁਝਾਵਹੇ = ਬੁਝਾਵਹਿ, ਤੂੰ ਸਮਝ ਦੇਂਦਾ ਹੈਂ।
SikhNet (Spanish)Podré conocer Tu Verdad sólo si Tú Mismo me La revelas y toda mi hambre,
ਦੂਖ ਭੂਖ ਸੰਸਾਰਿ ਕੀਏ; ਸਹਸਾ ਏਹੁ ਚੁਕਾਵਹੇ ॥
dookh bhookh sansaar kee; sahasaa ehu chukaavahe |
Sant Singh KhalsaThe pain and hunger of the world are Your making; dispel this doubt.
Manmohan SinghAffliction and hunger, too, art Thy creation in this world. Pray rid me Thou of this anxiety.
Manmohan Singh (Punjabi)ਕਸ਼ਟ ਅਤੇ ਖੁਦਿਆਂ ਵੀ ਤੈਂ ਜਗਤ ਵਿੱਚ ਪੈਦਾ ਕੀਤੀਆਂ ਹਨ, ਹੇ ਪ੍ਰਭੂ ਇਸ ਫਿਕਰ-ਅੰਦੇਸ਼ ਤੋਂ ਮੈਨੂੰ ਖਲਾਸੀ ਬਖਸ਼।
Fareedkot Teekaਔਰ ਜਨਮਾਦਿ ਦੁਖ ਅਰ ਤ੍ਰਿਸਨਾ ਰੂਪ ਭੂਖ ਯਹ ਬਿਕਾਰ ਜੋ ਸੰਸਾਰ ਮੇਂ ਤੈਨੇ ਕੀਏ ਹੈਂ, ਇਨ ਕਾ ਸੰਦੇਹ ਚੁਕਾਇ ਦੀਜੀਏ, ਭਾਵ ਇਹ ਦੁਖ ਭੁਖ ਦੂਰ ਕਰ ਦੀਜੀਏ॥
Prof. Sahib Singhਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਅਤੇ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।ਪਦ ਅਰਥ ਸੰਸਾਰਿ = ਸੰਸਾਰ ਵਿਚ।
SikhNet (Spanish)aflicción y duda serán destruidas. Reza Nanak,
ਬਿਨਵੰਤਿ ਨਾਨਕੁ. ਜਾਇ ਸਹਸਾ; ਬੁਝੈ ਗੁਰ ਬੀਚਾਰਾ ॥
binavant naanak. jaae sahasaa; bujhai gur beechaaraa |
Sant Singh KhalsaPrays Nanak, ones skepticism is taken away, when he understands the Guru's wisdom.
Manmohan SinghSupplicates Nanak, man's anxiety is dispelled if he understands the Guru-given gnosis.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਬੰਦੇ ਦਾ ਫਿਕਰ ਅੰਦੇਸਾ ਦੂਰ ਹੋ ਜਾਂਦਾ ਹੈ, ਜੇਕਰ ਉਹ ਗੁਰਾਂ ਦੀ ਦਿੱਤੀ ਹੋਈ ਗਿਆਤ ਨੂੰ ਸਮਝ ਲਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਦ੍ਵਾਰੇ ਤੇਰਾ ਸਰੂਪ ਸਮਝੇ ਤਬ ਤੇਰਾ ਸੰਦੇਹ ਜਾਤਾ ਰਹਿਤਾ ਹੈ॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ ਸਹਿਮ ਦੂਰ ਹੋ ਜਾਂਦਾ ਹੈ,ਪਦ ਅਰਥ ਜਾਇ = ਦੂਰ ਹੋ ਜਾਂਦਾ ਹੈ। ਸਹਸਾ = ਸਹਿਮ।
SikhNet (Spanish)nuestra duda se desvanece en cuanto uno reconoce esta Sabiduría del Guru:
ਵਡਾ ਸਾਹਿਬੁ ਹੈ ਆਪਿ; ਅਲਖ ਅਪਾਰਾ ॥੬॥
vaddaa saahib hai aap; alakh apaaraa |6|
Sant Singh KhalsaThe Great Lord Master is unfathomable and infinite. ||6||
Manmohan SinghThe great Lord Himself is Incomprehensible and Infinite.
Manmohan Singh (Punjabi)ਬੇਅੰਤ ਸੁਆਮੀ ਖੁਦ ਆਪ ਸੋਚ ਸਮਝ ਤੋਂ ਉਚੇਰਾ ਅਤੇ ਅਨੰਤ ਹੈ।
Fareedkot Teekaਹੇ ਅਲਖ (ਅਪਾਰਾ) ਆਰਪਾਰ ਸੇ ਰਹਿਤ ਸੁਆਮੀ! ਤੂੰ ਆਪ ਸਭ ਸੇ ਵੱਡਾ ਹੈਂ॥੬॥☬ਅਬ ਉਪਾਸਨਾ ਕੇ ਲੀਏ ਸਰਗੁਣ ਰੂਪ ਕਹਤੇ ਹੈਂ:
Prof. Sahib Singhਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦਾ) ਵੱਡਾ ਮਾਲਕ ਹੈ ॥੬॥ਪਦ ਅਰਥ ਅਲਖ = {अलक्ष्य} ਅਦ੍ਰਿਸ਼ਟ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ ॥੬॥
SikhNet (Spanish)que el Señor es Grandioso, Inefable e Infinito. (6)
ਤੇਰੇ ਬੰਕੇ ਲੋਇਣ; ਦੰਤ ਰੀਸਾਲਾ ॥
tere banke loein; dant reesaalaa |
Sant Singh KhalsaYour eyes are so beautiful, and Your teeth are delightful.
Manmohan SinghBeauteous are Thy eyes and relish giving Thy teeth.
Manmohan Singh (Punjabi)ਸੁੰਦਰ ਹਨ ਤੇਰੇ ਨੈਣ ਅਤੇ ਰੱਬ ਦਾ ਘਰ (ਅਨੰਦ-ਦਾਇਕ) ਤੇਰੇ ਦੰਦ।
Fareedkot Teekaਹੇ ਪਰਮੇਸ੍ਵਰ! ਤੇਰੇ ਨੇਤ੍ਰ (ਬੰਕੇ) ਸੁੰਦਰ ਹੈਂ ਔਰ ਦੰਤ ਭੀ ਸੁੰਦਰ ਹੈਂ॥
Prof. Sahib Singhਤੇਰੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ,ਪਦ ਅਰਥ ਬੰਕੇ = ਬਾਂਕੇ। ਲੋਇਣ = ਅੱਖਾਂ। ਦੰਤ = ਦੰਦ। ਰਸੀਲਾ = (ਰਸ-ਆਲਯ) ਸੋਹਣੇ।
SikhNet (Spanish)Bellos son Tus ojos, relucientes Tus dientes; Tu nariz tiene tanta gracia,
ਸੋਹਣੇ ਨਕ; ਜਿਨ ਲੰਮੜੇ ਵਾਲਾ ॥
sohane nak; jin lamarre vaalaa |
Sant Singh KhalsaYour nose is so graceful, and Your hair is so long.
Manmohan SinghThou art the Lord, who hast graceful nose and long hair.
Manmohan Singh (Punjabi)ਤੂੰ ਉਹ ਸਾਹਿਬ ਹੈਂ ਜਿਸ ਦਾ ਸੁਲੱਖਾ ਹੈ ਨੱਕ ਅਤੇ ਲੰਮੇ ਹਨ ਕੇਸ।
Fareedkot Teekaਅਰ ਤੂੰ ਸੁੰਦਰ ਨਾਸਿਕਾ ਵਾਲਾ ਹੈਂ ਜਿਸ ਤੈਨੇ ਲੰਮੇ ਕੇਸੋਂ ਕੋ ਧਾਰਨ ਕੀਆ ਹੈ॥
Prof. Sahib Singhਨਕ ਸੁਨੱਖਾ ਹੈ ਅਤੇ ਜਿਸ ਦੇ ਲੰਮੇ ਕੇਸ।ਪਦ ਅਰਥ ਨਕ = {ਬਹੁ-ਵਚਨ}। ਜਿਨ = ਜਿਨ੍ਹਾਂ ਦੇ {ਜਿਸੁ = ਜਿਸ ਦਾ। ਜਿਨ = ਜਿਨ੍ਹਾਂ ਦਾ, ਜਿਨ੍ਹਾਂ ਦੇ}। ਲੰਮੜੇ = ਸੋਹਣੇ ਲੰਮੇ। ਵਾਲਾ = ਕੇਸ।
SikhNet (Spanish)y Tu cabello lustroso es tan largo.
ਕੰਚਨ ਕਾਇਆ; ਸੁਇਨੇ ਕੀ ਢਾਲਾ ॥
kanchan kaaeaa; sueine kee dtaalaa |
Sant Singh KhalsaYour body is so precious, cast in gold.
Manmohan SinghCast in gold, Thy body is precious.
Manmohan Singh (Punjabi)ਸੁਵਰਨ ਰੂਪ ਵਿੱਚ ਢਲਿਆ ਹੋਇਆ ਤੇਰਾ ਸਰੀਰ ਅਮੋਲਕ ਹੈ।
Fareedkot Teekaਸੁਧ ਸ੍ਵਰਨ ਵਤ ਤੇਰੀ ਦੇਹ ਦਮਕਦੀ ਹੈ, ਮਾਨੋ ਢਾਲ ਕਰ ਸੁਇਨੇ ਕੀ ਬਨਾਈ ਹੂਈ ਹੈ, ਭਾਵ ਅਤੀ ਸੁੰਦ੍ਰ ਹੈ॥
Prof. Sahib Singhਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ,ਪਦ ਅਰਥ ਕੰਚਨ ਕਾਇਆ = ਸੋਨੇ ਦਾ ਸਰੀਰ, ਸੋਹਣਾ ਅਰੋਗ ਸਰੀਰ। ਢਾਲਾ = ਢਾਲਿਆ ਹੋਇਆ।
SikhNet (Spanish)Tu cuerpo es radiante, bañado en oro y llevas el Mala de Krishna.
ਸੋਵੰਨ ਢਾਲਾ ਕ੍ਰਿਸਨ ਮਾਲਾ; ਜਪਹੁ ਤੁਸੀ ਸਹੇਲੀਹੋ ॥
sovan dtaalaa krisan maalaa; japahu tusee saheleeho |
Sant Singh KhalsaHis body is cast in gold, and He wears Krishna's mala; meditate on Him, O sisters.
Manmohan SinghCast in gold is His body, with a rosary like that of Krishna. Meditate thou on Him, O my mates.
Manmohan Singh (Punjabi)ਸੋਨੇ ਵਿੱਚ ਢਲਿਆ ਹੋਇਆ ਹੈ ਉਸ ਦਾ ਸਰੀਰ ਅਤੇ ਕ੍ਰਿਸ਼ਨ ਵਰਗੀ ਜਪਨੀ ਉਸ ਕੋਲ ਹੈ। ਤੁਸੀਂ ਉਸ ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!
Fareedkot Teekaਸੁਵਰਨ ਵਤ ਜਿਸ ਤੇਰੀ ਦੇਹ ਕੀ ਢਾਲਾ ਤਰਹ ਹੈ, ਕ੍ਰਿਸ਼ਨ ਕਮਲੋਂ ਕੀ ਮਾਲਾ ਧਾਰਨ ਕਰੀ ਹੈ ਵਾ ਕ੍ਰਿਸਨ ਰੂਪ ਬੈਜ੍ਯੰਤੀ ਮਾਲਾ ਧਾਰਨ ਕਰੀ ਹੈ। ਐਸੇ ਸਰਗੁਣ ਸ੍ਵਰੂਪ ਧਾਰਣੇ ਹਾਰੇ ਕੇ ਨਾਮ ਕੋ ਜਪੋ॥
Prof. Sahib Singhਤੇ ਸੋਨੇ ਦੀ ਬਣੀ ਹੋਈ ਕ੍ਰਿਸ਼ਨ-ਮਾਲਾ ਕੋਲ ਹੈ। ਤੁਸੀਂ ਉਸ (ਪ੍ਰਭੂ) ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!ਪਦ ਅਰਥ ਸੋਵੰਨ = ਸੋਨੇ ਦਾ। ਕ੍ਰਿਸਨ ਮਾਲਾ = ਵੈਜਯੰਤੀ ਮਾਲਾ (ਵਿਸ਼ਨੂੰ ਦੀ)।
SikhNet (Spanish)Habiten en Él, oh hermanas, para que no se postren en la puerta de la muerte.
ਜਮ ਦੁਆਰਿ. ਨ ਹੋਹੁ ਖੜੀਆ; ਸਿਖ ਸੁਣਹੁ ਮਹੇਲੀਹੋ ॥
jam duaar. na hohu kharreea; sikh sunahu maheleeho |
Sant Singh KhalsaYou shall not have to stand at Death's door, O sisters, if you listen to these teachings.
Manmohan SinghIf ye hear this sermon, O my mates, then, ye shalt not stand at the death courier's door.
Manmohan Singh (Punjabi)ਜੇਕਰ ਤੁਸੀਂ ਇਹ ਉਪਦੇਸ਼ ਸ੍ਰਵਣ ਕਰ ਲਉ, ਤਦ ਤੁਹਾਨੂੰ ਮੌਤ ਦੇ ਦੂਤ ਦੇ ਬੂਹੇ ਉੱਤੇ ਨਹੀਂ ਖੜੋਣਾ ਪਵੇਗਾ, ਹੇ ਮੇਰੀਓ ਸਹੇਲੀਓ!
Fareedkot Teekaਹੇ ਸੁਹੇਲੀਓ, ਭਾਵ ਸੰਤ ਰੂਪ ਸਖੀਓ! ਤੁਮ ਮੇਰੀ ਸਿਖਿਆ ਕੋ ਸਰਵਣ ਕਰੋ, ਫੇਰ ਜਮ ਕੇ ਦ੍ਵਾਰੇ ਪਰ ਖੜੀਆਂ ਨਹੀਂ ਹੋਵੋਗੀਆਂ॥
Prof. Sahib Singhਇੰਜ ਤੁਸੀਂ (ਅੰਤ ਵੇਲੇ) ਜਮ-ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵੋਗੀਆਂ, ਮੇਰੀ ਸਿੱਖਿਆ ਸੁਣੋ; ਹੇ ਜੀਵ-ਇਸਤ੍ਰੀਓ!ਪਦ ਅਰਥ ਦੁਆਰਿ = ਦਰ ਤੇ। ਸਿਖ = ਸਿੱਖਿਆ। ਮਹੇਲੀਹੋ = ਹੇ ਜੀਵ-ਇਸਤ੍ਰੀਓ!
SikhNet (Spanish)Sean instruidas, oh novias del Señor,
ਹੰਸ ਹੰਸਾ ਬਗ ਬਗਾ; ਲਹੈ ਮਨ ਕੀ ਜਾਲਾ ॥
hans hansaa bag bagaa; lahai man kee jaalaa |
Sant Singh KhalsaFrom a crane, you shall be transformed into a swan, and the filth of your mind shall be removed.
Manmohan SinghThe filth of your mind shall be removed, and from a great heron, you shall become a great swan.
Manmohan Singh (Punjabi)ਤੁਹਾਡੇ ਰਿਦੇ ਦੀ ਮੈਲ ਉੱਤਰ ਜਾਉਗੀ ਅਤੇ ਪਰਮ ਬਗਲੇ ਤੋਂ ਤੁਸੀਂ ਪਰਮ ਹੰਸ ਹੋ ਜਾਓਗੀਆਂ।
Fareedkot Teekaਜੋ ਬਗਲੋਂ ਸੇ ਭੀ ਬਗਲੇ ਥੇ, ਭਾਵ ਇਹ ਕਿ ਪਾਖੰਡੀਓਂ ਸੇ ਭੀ ਬੜੇ ਪਾਖੰਡੀ ਥੇ। ਸੋ ਹੰਸੋਂ ਹੰਸ ਅਰਥਾਤ ਸ੍ਰੇਸ਼ਟੋਂ ਸੇ ਸ੍ਰੇਸ਼ਟ ਸੰਤ ਰੂਪ ਹੂਏ ਹੈਂ, ਕਿਉਂਕਿ ਤਿਨ ਕੇ ਮਨ ਕੀ ਜਾਲਾ ਰੂਪ ਅਵਿਦਿਆ ਵਾ ਜਲਾਵਣੇ ਵਾਲੀ ਤ੍ਰਿਸਨ ਲਹਿ ਗਈ ਹੈਂ॥
Prof. Sahib Singhਇੰਜ (ਨਾਮ-ਸਿਮਰਨ ਨਾਲ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਪਰਮ ਬਗਲੇ ਤੋਂ ਸ੍ਰੇਸ਼ਟ ਹੰਸ ਬਣ ਜਾਈਦਾ ਹੈ (ਭਾਵ, ਨੀਚ-ਜੀਵਨ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਈਦਾ ਹੈ)।ਪਦ ਅਰਥ ਹੰਸ ਹੰਸਾ = ਵੱਡੇ ਹੰਸ, ਬਹੁਤ ਸ੍ਰੇਸ਼ਟ ਮਨੁੱਖ। ਬਗ ਬਗਾ = ਵੱਡੇ ਬਗਲੇ, ਮਹਾ ਠੱਗ। ਲਹੈ = ਦੂਰ ਹੋ ਜਾਂਦਾ ਹੈ।
SikhNet (Spanish)y la escoria de sus mentes será limpiada
ਬੰਕੇ ਲੋਇਣ; ਦੰਤ ਰੀਸਾਲਾ ॥੭॥
banke loein; dant reesaalaa |7|
Sant Singh KhalsaYour eyes are so beautiful, and Your teeth are delightful. ||7||
Manmohan SinghBeautiful are Thy eyes and relish-giving Thy Teeth, O Lord.
Manmohan Singh (Punjabi)ਸੁੰਦਰ ਹਨ ਤੇਰੇ ਨੈਣ ਅਤੇ ਰਸਦਾਇਕ ਤੇਰੇ ਦੰਦ, ਹੇ ਪ੍ਰਭੂ!
Fareedkot Teekaਹੇ ਭਗਵਨ! ਤੇਰੇ ਨੇਤ੍ਰ ਸੁੰਦਰ ਹੈਂ ਦੰਤ ਰਸੋਂ ਕਾ ਘਰ ਹੈਨ॥੭॥
Prof. Sahib Singhਉਸ ਦੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ ॥੭॥ਪਦ ਅਰਥ ਬੰਕੇ = ਬਾਂਕੇ। ਲੋਇਣ = ਅੱਖਾਂ। ਦੰਤ = ਦੰਦ। ਰਸੀਲਾ = (ਰਸ-ਆਲਯ) ਸੋਹਣੇ ॥੭॥
SikhNet (Spanish)y podrán distinguir entre un cisne y una grulla. Bellos son los ojos del Señor; brillantes son Sus dientes. (7)
ਤੇਰੀ ਚਾਲ ਸੁਹਾਵੀ; ਮਧੁਰਾੜੀ ਬਾਣੀ ॥
teree chaal suhaavee; madhuraarree baanee |
Sant Singh KhalsaYour walk is so graceful, and Your speech is so sweet.
Manmohan SinghGraceful is Thy gait and sweet Thy speech.
Manmohan Singh (Punjabi)ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।
Fareedkot Teekaਹੇ ਸੁਆਮੀ! ਤੇਰੀ ਚਾਲ ਬਡੀ ਸੋਭਨੀਕ ਹੈ ਅਰ ਬਾਣੀ ਵੱਡੀ ਮਧੁਰੀ ਹੈ॥
Prof. Sahib Singhਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।ਪਦ ਅਰਥ ਮਧੁਰਾੜੀ = ਸੋਹਣੀ ਮਿੱਠੀ।
SikhNet (Spanish)Graciosos son Tus modales, oh Señor, dulce es Tu hablar.
ਕੁਹਕਨਿ ਕੋਕਿਲਾ; ਤਰਲ ਜੁਆਣੀ ॥
kuhakan kokilaa; taral juaanee |
Sant Singh KhalsaYou coo like a songbird, and your youthful beauty is alluring.
Manmohan SinghThou cooest like a cuckoo and budding is Thy youth.
Manmohan Singh (Punjabi)ਤੂੰ ਕੋਇਲ ਦੀ ਤਰ੍ਹਾਂ ਕੂੰਦਾ ਹੈਂ ਅਤੇ ਚੜ੍ਹਦੀ ਹੈ ਤੇਰੀ ਜੁਆਨੀ।
Fareedkot Teekaਜੈਸੇ ਕੋਇਲੇਂ ਬੋਲਤੀ ਹੈਂ ਅਰ (ਤਰਲ) ਚੰਚਲ, ਭਾਵ ਚੜਦੀ ਜਵਾਨੀ॥੪॥
Prof. Sahib Singhਤੂੰ ਕੋਇਲ ਦੀ ਤਰ੍ਹਾਂ ਕੂਕਦਾ ਹੈਂ ਅਤੇ ਚੰਚਲ ਹੈ ਤੇਰੀ ਜੁਆਨੀ।ਪਦ ਅਰਥ ਕੁਹਕਨਿ = ਕੂਕਦੀਆਂ ਹਨ। ਕੋਇਲਾ = ਕੋਇਲਾਂ। ਤਰਲ = ਚੰਚਲ। ਜੁਆਣੀ = ਜਵਾਨੀ।
SikhNet (Spanish)Como un rizo dorado es Tu Juventud; absorto en Tu Propio Ser,
ਤਰਲਾ ਜੁਆਣੀ ਆਪਿ ਭਾਣੀ; ਇਛ ਮਨ ਕੀ ਪੂਰੀਏ ॥
taralaa juaanee aap bhaanee; ichh man kee pooree |
Sant Singh KhalsaYour youthful beauty is so alluring; it pleases You, and it fulfills the heart's desires.
Manmohan SinghThy budding youth is pleasing to Thee and its sight fulfills the heart's desires.
Manmohan Singh (Punjabi)ਤੇਰੀ ਚੜ੍ਹਦੀ ਜੁਆਨੀ ਤੈਨੂੰ ਚੰਗੀ ਲਗਦੀ ਹੈ। ਇਸ ਦਾ ਦਰਸ਼ਨ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰ ਦਿੰਦਾ ਹੈ।
Fareedkot Teekaਚੰਚਲ ਜੁਬਾ ਅਵਸਥਾ ਆਪ ਕੋ ਭਾਈ ਹੈਂ, ਸੋ ਆਪ ਮਨ ਕੀ ਇਛਾ ਪੂਰਨ ਕਰੀਏ॥
Prof. Sahib Singhਤੇਰੀ ਚੜ੍ਹਦੀ ਜੁਆਨੀ ਮਨ-ਭਾਉਂਦੀ ਹੈ ਤੇ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰਦੀ ਹੈ।ਪਦ ਅਰਥ ਭਾਣੀ = ਪਿਆਰੀ ਲੱਗੀ।
SikhNet (Spanish)Tu Juventud es radiante y Tu Visión lo abarca todo. Con pasos medidos como los del elefante,
ਸਾਰੰਗ ਜਿਉ. ਪਗੁ ਧਰੈ ਠਿਮਿ ਠਿਮਿ; ਆਪਿ ਆਪੁ ਸੰਧੂਰਏ ॥
saarang jiau. pag dharai tthim tthim; aap aap sandhoore |
Sant Singh KhalsaLike an elephant, You step with Your Feet so carefully; You are satisfied with Yourself.
Manmohan SinghLike an elephant Thou conquettishly placeth Thy foot and art intoxicated within thyself.
Manmohan Singh (Punjabi)ਹਾਥੀ ਦੀ ਮਾਨੰਦ ਤੂੰ ਨਾਜ਼-ਨਖਰੇ ਨਾਲ ਪੈਰ ਰਖਦਾ ਹੈਂ ਅਤੇ ਆਪਣੇ ਆਪ ਵਿੱਚ ਹੀ ਮਤਵਾਲਾ ਹੈਂ।
Fareedkot Teekaਔਰ (ਸਾਰੰਗ) ਹਸਤੀ ਸੰਧੂਰੇ ਹੂਏ ਕੀ ਭਾਂਤ ਅਪਨੇ ਮੇਂ ਮਸਤ ਹੋ ਕਰ (ਠਿਮਿ ਠਿਮਿ) ਧੀਰੇ ਧੀਰੇ ਚਲਤੇ ਹੋ॥
Prof. Sahib Singhਤੇਰੀ ਚਾਲ ਹੈ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਨ ਵਾਲੀ,ਪਦ ਅਰਥ ਸਾਰੰਗ = ਹਾਥੀ। ਪਗੁ = ਪੈਰ। ਠਿਮਿ ਠਿਮਿ = ਮਟਕ ਨਾਲ। ਆਪੁ = ਆਪਣੇ ਆਪ ਨੂੰ। ਸੰਧੂਰਏ = ਮਸਤ ਕਰਦਾ ਹੈ।
SikhNet (Spanish)estás absorto en Tu Propia Majestuosidad.
ਸ੍ਰੀਰੰਗ ਰਾਤੀ. ਫਿਰੈ ਮਾਤੀ; ਉਦਕੁ ਗੰਗਾ ਵਾਣੀ ॥
sreerang raatee. firai maatee; udak gangaa vaanee |
Sant Singh KhalsaShe who is imbued with the Love of such a Great Lord, flows intoxicated, like the waters of the Ganges.
Manmohan SinghShe, who is imbued with the love of such a sublime Spouse, flows inebriated like Gange's water.
Manmohan Singh (Punjabi)ਜੋ ਆਪਣੇ ਐਸੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਉਹ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।
Fareedkot Teeka(ਸ੍ਰੀ) ਲਖ੍ਯਮੀ ਤੇਰੇ ਪ੍ਰੇਮ ਮੇਂ (ਰਾਤੀ) ਮਸਤ ਹੂਈ ਤੇਰੇ ਸੰਗ ਸੰਗ ਫਿਰਤੀ ਹੈ, ਬਾਨੀ ਆਪ ਕੀ ਗੰਗਾ ਜਲ ਕੀ ਭਾਂਤਿ ਪਵਿਤ੍ਰ ਹੈ॥
Prof. Sahib Singhਜੋ ਆਪਣੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਤੇ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।ਪਦ ਅਰਥ ਸ੍ਰੀਰੰਗ = ਲੱਛਮੀ-ਪਤੀ ਪ੍ਰਭੂ। ਮਾਤੀ = ਮਸਤ। ਉਦਕੁ = ਪਾਣੀ। ਵਾਣੀ = ਸਿਫ਼ਤ-ਸਾਲਾਹ ਦੀ ਬਾਣੀ।
SikhNet (Spanish)Aquélla que está embebida con el Amor de tal Señor, fluye en Estado Místico como las aguas del Ganges.
ਬਿਨਵੰਤਿ ਨਾਨਕੁ ਦਾਸੁ ਹਰਿ ਕਾ; ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥
binavant naanak daas har kaa; teree chaal suhaavee madhuraarree baanee |8|2|
Sant Singh KhalsaPrays Nanak, I am Your slave, O Lord; Your walk is so graceful, and Your speech is so sweet. ||8||2||
Manmohan SinghSupplicates Nanak, I am Thy slave, O Lord, Graceful is Thy gait and sweet Thy speech.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸਾਹਿਬ! ਸੁਹਣੀ ਹੈ ਤੇਰੀ ਟੋਰ ਅਤੇ ਮਿਠੜੇ ਬਚਨ-ਬਿਲਾਸ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਆਪ ਕਾ ਦਾਸ ਹੂੰ, ਧੰਨ ਤੇਰੀ ਸੋਭਾਇਮਾਨ ਚਾਲ ਹੈ ਔਰ ਮਧੁਰ ਬਾਨੀ ਹੈ॥੮॥੨॥☬ਪਰਮੇਸਰ ਕੋ ਪਤੀ ਰੂਪ ਕਹਿ ਕਰ ਉਪਦੇਸ਼ ਕਰਤੇ ਹੈਂ:
Prof. Sahib Singhਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ, ਹੇ ਪ੍ਰਭੂ, ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ ॥੮॥੨॥ਪਦ ਅਰਥ ਬਿਨਵੰਤਿ = ਬੇਨਤੀ ਕਰਦਾ ਹੈ ॥੮॥੨॥
SikhNet (Spanish)Reza Nanak, soy Tu Esclavo, oh Señor; Tus Movimientos son Graciosos y Tu hablar Exquisitamente Dulce. (8-2)