ੴ

ਸਿੱਖਬਾਣੀ · SikhBani

ਕਰਹੁ ਦਇਆ ਤੇਰਾ ਨਾਮੁ ਵਖਾਣਾ ॥

karahu deaa teraa naam vakhaanaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Vadhans · Ang 566, 567 · 53 lines
Translations

ਵਡਹੰਸੁ ਮਹਲਾ ੧ ॥

vaddahans mahalaa 1 | Ang 566

Sant Singh KhalsaWadahans, First Mehl:
Manmohan SinghWadhans 1st Guru.
Manmohan Singh (Punjabi)ਵਡਹੰਸ ਪਹਿਲੀ ਪਾਤਿਸ਼ਾਹੀ।
SikhNet (Spanish)Wadajans, Mejl Guru Nanak, Primer Canal Divino.

ਕਰਹੁ ਦਇਆ; ਤੇਰਾ ਨਾਮੁ ਵਖਾਣਾ ॥

karahu deaa; teraa naam vakhaanaa | Ang 566

Sant Singh KhalsaShow mercy to me, that I may chant Your Name.
Manmohan SinghShow mercy unto me, O Lord that I may utter Thy Name.
Manmohan Singh (Punjabi)ਮੇਰੇ ਉਤੇ ਰਹਿਮ ਕਰ, ਹੇ ਸਾਈਂ! ਤਾਂ ਜੋ ਮੈਂ ਤੇਰਾ ਨਾਮ ਉਚਾਰਨ ਕਰਾ।
Fareedkot Teekaਹੇ ਅਕਾਲ ਪੁਰਖ! ਤੁਮ ਦਇਆ ਕਰੋ ਮੈਂ ਤੇਰਾ ਨਾਮ ਉਚਾਰਨ ਕਰੂੰ॥
Prof. Sahib Singhਹੇ ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ।

ਪਦ ਅਰਥ ਵਖਾਣਾ = ਮੈਂ ਉਚਾਰਾਂ।

SikhNet (Spanish)Ten Compasión de mí, oh Señor, para que recite Tu Nombre.

ਸਭ ਉਪਾਈਐ ਆਪਿ; ਆਪੇ ਸਰਬ ਸਮਾਣਾ ॥

sabh upaaeeai aap; aape sarab samaanaa | Ang 566

Sant Singh KhalsaYou Yourself created all, and You are pervading among all.
Manmohan SinghThou Thyself hast created all and Thyself art pervading amongst all.
Manmohan Singh (Punjabi)ਤੈਂ ਆਪੇ ਹੀ ਸਾਰੇ ਰਚੇ ਹਨ ਅਤੇ ਆਪ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ।
Fareedkot Teekaਤੈਨੇ ਆਪ ਹੀ ਸਾਰੀ ਸ੍ਰਿਸ਼ਟੀ ਉਤਪੰਨ ਕਰੀ ਹੈ ਔਰ ਆਪ ਹੀ ਸਭ ਮੇਂ ਸਮਾਇ ਰਹਾ ਹੈਂ॥
Prof. Sahib Singhਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ।

ਪਦ ਅਰਥ ਉਪਾਈਐ = ਪੈਦਾ ਕੀਤੀ ਹੈ। ਸਰਬ = ਸਾਰਿਆਂ ਵਿਚ।

SikhNet (Spanish)Tú, oh Señor, creas todo y también prevaleces en todo. Prevaleciendo y creando todo,

ਸਰਬੇ ਸਮਾਣਾ ਆਪਿ ਤੂਹੈ; ਉਪਾਇ ਧੰਧੈ ਲਾਈਆ ॥

sarabe samaanaa aap toohai; upaae dhandhai laaeea | Ang 566

Sant Singh KhalsaYou Yourself are pervading among all, and You link them to their tasks.
Manmohan SinghThyself Thou pervadest all and creating all, Thou hast put them to work.
Manmohan Singh (Punjabi)ਤੂੰ ਖੁਦ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਾਰਿਆ ਨੂੰ ਸਾਜ ਕੇ ਤੂੰ ਉਨ੍ਹਾਂ ਨੂੰ ਕੰਮ ਕਾਜ ਲਾਇਆ ਹੋਇਆ ਹੈ।
Fareedkot Teekaਸਰਬ ਮੇਂ ਤੂੰ ਆਪ ਹੀ ਸਮਾਇਆ ਹੈਂ ਔਰ ਉਪਾਇ ਕਰ ਕੇ ਤੈਨੇ ਸਭ ਸ੍ਰਿਸ਼ਟੀ ਕੋ ਧੰਧੇ ਮੇਂ ਲਗਾਇ ਦੀਆ ਹੈ॥
Prof. Sahib Singhਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।

ਪਦ ਅਰਥ ਉਪਾਇ = ਪੈਦਾ ਕਰ ਕੇ। ਧੰਧੈ = ਆਹਰ ਵਿਚ, ਮਾਇਆ ਦੀ ਦੌੜ-ਭਜ ਵਿਚ।

SikhNet (Spanish)le asignas a cada uno su tarea. A algunos los bendices con la Gloria de los reyes

ਇਕਿ ਤੁਝ ਹੀ ਕੀਏ ਰਾਜੇ; ਇਕਨਾ ਭਿਖ ਭਵਾਈਆ ॥

eik tujh hee kee raaje; ikanaa bhikh bhavaaeea | Ang 566

Sant Singh KhalsaSome, You have made kings, while others go about begging.
Manmohan SinghThou has made some beings as kings and some go about begging for alms.
Manmohan Singh (Punjabi)ਕਈਆਂ ਨੂੰ ਤੂੰ ਪਾਤਿਸ਼ਾਹ ਬਣਾ ਦਿੱਤਾ ਹੈ ਅਤੇ ਕਈ ਖੈਰ ਮੰਗਦੇ ਫਿਰਦੇ ਹਨ।
Fareedkot Teekaਤੈਨੇ ਆਪ ਹੀ ਇਕ ਤੋ ਰਾਜੇ ਕਰ ਦੀਏ ਹੈਂ ਔਰ ਇਕਨੋਂ ਕੋ ਭਿਖਿਆ ਮਾਂਗਨੇ ਹੇਤ ਫਿਰਾਈਦਾ ਹੈ॥
Prof. Sahib Singhਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}।

SikhNet (Spanish)y a otros los haces vagar como pordioseros.

ਲੋਭੁ ਮੋਹੁ ਤੁਝੁ ਕੀਆ ਮੀਠਾ; ਏਤੁ ਭਰਮਿ ਭੁਲਾਣਾ ॥

lobh mohu tujh keea meetthaa; et bharam bhulaanaa | Ang 566

Sant Singh KhalsaYou have made greed and emotional attachment seem sweet; they are deluded by this delusion.
Manmohan SinghAvarice and worldly love Thou have made to seem sweet and in this misgiving the man is deluded.
Manmohan Singh (Punjabi)ਲਾਲਚ ਤੇ ਸੰਸਾਰੀ ਮਮਤਾ ਤੂੰ ਮਿਠੇ ਦਰਸਾ ਛੱਡੇ ਹਨ। ਇਸ ਗਲਤ-ਫਹਿਮੀ ਅੰਦਰ ਬਦਾ ਭੁਲਾ ਫਿਰਦਾ ਪਿਆ ਹੋਇਆ ਹੈ।
Fareedkot Teekaਜੀਵੋਂ ਕੋ ਤੈਨੇ ਲੋਭ ਔ ਮੋਹ ਮੀਠਾ ਕਰ ਦੀਆ ਹੈ, (ਏਤੁ) ਇਸ ਭਰਮ ਕਰ ਭੂਲਾ ਹੂਆ ਹੈ॥
Prof. Sahib Singhਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ।

ਪਦ ਅਰਥ ਏਤੁ ਭਰਮਿ = ਇਸ ਭਰਮ ਵਿਚ, ਇਸ ਭਟਕਣਾ ਵਿਚ।

SikhNet (Spanish)A la avaricia y al apego los haces parecer dulces y así el mundo vive en el engaño.

ਸਦਾ ਦਇਆ ਕਰਹੁ ਅਪਣੀ; ਤਾਮਿ ਨਾਮੁ ਵਖਾਣਾ ॥੧॥

sadaa deaa karahu apanee; taam naam vakhaanaa |1| Ang 566

Sant Singh KhalsaBe ever merciful to me; only then can I chant Your Name. ||1||
Manmohan SinghBy Thou ever merciful unto me. Then alone can I repeat Thine Name.
Manmohan Singh (Punjabi)ਤੂੰ ਸਦੀਵ ਹੀ ਮੇਰੇ ਉਤੇ ਮਿਹਰਬਾਨ ਹੋਵੇ, ਤਾਂ ਹੀ ਮੈਂ ਤੇਰੇ ਨਾਮ ਦਾ ਜਾਪ ਕਰ ਸਕਦਾ ਹਾਂ।
Fareedkot Teekaਹੇ ਸੁਆਮੀ! ਜਬ ਤੁਮ ਅਪਨੀ ਦਇਆ ਕਰੋ (ਤਾਮਿ) ਤਬ ਮੈਂ ਨਿਤ ਹੀ ਤੁਮਾਰਾ ਨਾਮ ਉਚਾਰਨ ਕਰੂੰ। ਭਾਵ ਇਹ ਕਿ ਬਿਨਾਂ ਤੁਮਾਰੀ ਦਇਆ ਸੇ ਮੈਂ ਅਸਮਰਥ ਹੂੰ॥੧॥
Prof. Sahib Singhਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ॥੧॥

ਪਦ ਅਰਥ ਤਾਮਿ = ਤਦੋਂ ਹੀ। ਵਖਾਣਾ = ਮੈਂ ਉਚਾਰਾਂ ॥੧॥

SikhNet (Spanish)Oh Señor, ten Compasión de mí para que recite Tu Nombre. (1)

ਨਾਮੁ ਤੇਰਾ ਹੈ ਸਾਚਾ; ਸਦਾ ਮੈ ਮਨਿ ਭਾਣਾ ॥

naam teraa hai saachaa; sadaa mai man bhaanaa | Ang 566

Sant Singh KhalsaYour Name is True, and ever pleasing to my mind.
Manmohan SinghTrue is Thy Name and it is ever pleasing to my mind.
Manmohan Singh (Punjabi)ਸੱਚਾ ਹੈ ਤੇਰਾ ਨਾਮ। ਇਹ ਸਦੀਵ ਹੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਹੇ ਭਗਵੰਤ! ਤੇਰਾ ਨਾਮ ਸਚਾ ਹੈ ਇਸੀ ਤੇ ਸੋ ਨਾਮ ਮੇਰੇ ਮਨ ਕੋ ਸਦਾ ਅਛਾ ਲਗਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਮੈ ਮਨਿ = ਮੇਰੇ ਮਨ ਵਿਚ। ਭਾਣਾ = ਪਿਆਰਾ ਲੱਗਦਾ ਹੈ।

SikhNet (Spanish)Verdad es Tu Nombre, por siempre complace a mi mente,

ਦੂਖੁ ਗਇਆ; ਸੁਖੁ ਆਇ ਸਮਾਣਾ ॥

dookh geaa; sukh aae samaanaa | Ang 566

Sant Singh KhalsaMy pains are dispelled, and I am permeated with peace.
Manmohan SinghMy pain is dispelled and pleasure has come and entered my mind.
Manmohan Singh (Punjabi)ਮੇਰੀ ਪੀੜ ਦੂਰ ਹੋ ਗਈ ਹੈ ਅਤੇ ਖੁਸ਼ੀ ਆ ਕੇ ਮੇਰੇ ਚਿੱਤ ਵਿੱਚ ਰਮ ਗਈ ਹੈ।
Fareedkot Teekaਜਿਨੋਂ ਨੇ ਤੇਰਾ ਨਾਮ ਜਪਾ ਹੈ, ਤਿਨ ਕਾ ਦੁਖ ਦੂਰ ਹੋ ਗਿਆ ਹੈ ਅਰ ਮਨ ਮੇਂ ਸੁਖ ਆਇ ਕਰ ਸਮਾਇ ਗਇਆ ਹੈ॥
Prof. Sahib Singh(ਨਾਮ ਸਿਮਰਨ ਨਾਲ) ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਅੰਦਰ ਆ ਵੱਸਦਾ ਹੈ।
SikhNet (Spanish)mi dolor es disipado y la Paz compenetra mi ser.

ਗਾਵਨਿ ਸੁਰਿ ਨਰ; ਸੁਘੜ ਸੁਜਾਣਾ ॥

gaavan sur nar; sugharr sujaanaa | Ang 566

Sant Singh KhalsaThe angels, the mortals and the silent sages sing of You.
Manmohan SinghThe gods, the men, the discreet and the wise sing of Thee, O Lord.
Manmohan Singh (Punjabi)ਦੇਵਤੇ ਮਨੁੱਖ, ਚਤੁਰ ਅਤੇ ਸਿਆਣੇ ਤੇਰੇ ਹੀ ਗੁਣ ਗਾਉਂਦੇ ਹਨ, ਹੇ ਪ੍ਰਭੂ!
Fareedkot Teekaਸੁਰ ਨਰ ਚਤਰ ਸੁਜਾਣ ਸਭੀ ਆਪ ਕੇ ਜਸ ਕੋ ਗਾਉਤੇ ਹੈਂ॥
Prof. Sahib Singhਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।

ਪਦ ਅਰਥ ਸੁਰਿ ਨਰ = ਸ੍ਰੇਸ਼ਟ ਮਨੁੱਖ। ਸੁਘੜ = ਸੁਚੱਜੇ।

SikhNet (Spanish)Los ángeles, los mortales y los sabios silenciosos cantan Tus Alabanzas;

ਸੁਰਿ ਨਰ ਸੁਘੜ ਸੁਜਾਣ ਗਾਵਹਿ; ਜੋ ਤੇਰੈ ਮਨਿ ਭਾਵਹੇ ॥

sur nar sugharr sujaan gaaveh; jo terai man bhaavahe | Ang 566

Sant Singh KhalsaThe angels, the mortals and the silent sages sing of You; they are pleasing to Your Mind.
Manmohan SinghSing Thee the gods, the men, the discreet and the wise, who are pleasing to Thy mind.
Manmohan Singh (Punjabi)ਗਾਉਂਦੇ ਹਨ ਤੈਨੂੰ ਦੇਵਤੇ, ਇਨਸਾਨ ਚਤੁਰ ਅਤੇ ਅਕਲਮੰਦ ਜਿਹੜੇ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ।
Fareedkot Teekaਪਰੰਤੂ ਜੋ ਤੇਰੇ ਮਨ ਮੇਂ ਭਾਵਤੇ ਹੈਂ ਵਹੁ ਦੇਵਤਾ ਮਨਮੁਖ ਅਤੀ ਚਤਰ ਤੇਰੇ ਕੋ ਗਾਉਤੇ ਹੈਂ॥
Prof. Sahib Singhਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।

ਪਦ ਅਰਥ ਸੁਜਾਣ = ਸਿਆਣੇ। ਭਾਵਹੇ = ਭਾਵਹਿ, ਭਾਉਂਦੇ ਹਨ।

SikhNet (Spanish)sí, Te cantan los que han conocido Tu Amor.

ਮਾਇਆ ਮੋਹੇ ਚੇਤਹਿ ਨਾਹੀ; ਅਹਿਲਾ ਜਨਮੁ ਗਵਾਵਹੇ ॥

maaeaa mohe cheteh naahee; ahilaa janam gavaavahe | Ang 566

Sant Singh KhalsaEnticed by Maya, they do not remember the Lord, and they waste away their lives in vain.
Manmohan SinghEnticed away by mammon, men remember not God, and lose their life in vain.
Manmohan Singh (Punjabi)ਮੋਹਣੀ ਮਾਇਆ ਦੇ ਲੁਭਾਇਮਾਨ ਕੀਤੇ ਹੋਏ ਬੰਦੇ ਵਾਹਿਗੁਰੂ ਨੂੰ ਨਹੀਂ ਸਿਮਰਦੇ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ।
Fareedkot Teekaਔਰ ਜੋ ਮਾਇਆ ਕੋ ਮੋਹਿਤ ਕੀਏ ਹੂਏ ਸਿਮਰਨ ਨਹੀਂ ਕਰਤੇ ਹੈਂ, ਸੋ ਪੁਰਸ ਜਨਮ ਕੋ (ਅਹਿਲਾ) ਬਿਅਰਥ ਗਵਾਇ ਲੇਤੇ ਹੈਂ॥
Prof. Sahib Singhਪਰ ਮਾਇਆ ਵਿਚ ਮੋਹੇ ਹੋਇਆਂ ਨੂੰ ਤੇਰੀ ਯਾਦ ਨਹੀਂ ਆਉਂਦੀ ਤੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ।

ਪਦ ਅਰਥ ਅਹਿਲਾ = ਆਹਲਾ, ਸ੍ਰੇਸ਼ਟ।

SikhNet (Spanish)Pero aquéllos que son desviados por Maya, pierden su vida en vano.

ਇਕਿ ਮੂੜ ਮੁਗਧ. ਨ ਚੇਤਹਿ ਮੂਲੇ; ਜੋ ਆਇਆ ਤਿਸੁ ਜਾਣਾ ॥

eik moorr mugadh. na cheteh moole; jo aaeaa tis jaanaa | Ang 566

Sant Singh KhalsaSome fools and idiots never think of the Lord; whoever has come, shall have to go.
Manmohan SinghSome fools and idiots think not ever of God. They realise not, that he, who has come, shall go.
Manmohan Singh (Punjabi)ਕਈ ਮੂਰਖ ਤੇ ਬੁਧੂ ਕਦੇ ਭੀ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ। ਉਹ ਅਨੁਭਵ ਨਹੀਂ ਕਰਦੇ ਕਿ ਜਿਹੜਾ ਆਇਆ ਹੈ, ਉਸ ਨੇ ਟੁਰ ਜਾਣਾ ਹੈ।
Fareedkot Teekaਏਕ ਜੋ ਮਹਾਂ ਮੂਰਖ ਹੈ (ਮੂਲੇ) ਕਦਾਚਿਤ ਭੀ ਇਹ ਨਹੀਂ ਜਾਨਤੇ ਕਿ ਜੋ ਸੰਸਾਰ ਮੇਂ ਆਇਆ ਹੈ ਤਿਸ ਨੇ ਅੰਤ ਕੋ ਚਲੇ ਜਾਨਾ ਹੈ॥
Prof. Sahib Singhਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ! ਤੈਨੂੰ ਯਾਦ ਨਹੀਂ ਕਰਦੇ। ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ ਚਲੇ (ਮਰ) ਜਾਣਾ ਹੈ।

ਪਦ ਅਰਥ ਮੂੜ ਮੁਗਧ = ਮੂਰਖ। ਮੂਲੇ = ਉੱਕਾ ਹੀ।

SikhNet (Spanish)El hombre lleno de ego nunca Te alaba y no entra en razón, no se percata de que aquél que ha nacido,

ਨਾਮੁ ਤੇਰਾ ਸਦਾ ਸਾਚਾ; ਸੋਇ ਮੈ ਮਨਿ ਭਾਣਾ ॥੨॥

naam teraa sadaa saachaa; soe mai man bhaanaa |2| Ang 566

Sant Singh KhalsaYour Name is True, and ever pleasing to my mind. ||2||
Manmohan SinghEver true is Thy Name it pleaseth my mind.
Manmohan Singh (Punjabi)ਸਦੀਵ ਸਤਿ ਹੈ ਤੈਡਾ ਨਾਮ। ਉਹ ਮੇਰੀ ਜਿੰਦੜੀ ਨੂੰ ਮਿਠੜਾ ਲਗਦਾ ਹੈ।
Fareedkot Teekaਤੇਰਾ ਨਾਮ ਸਦਾ ਸਚਾ ਹੈ, ਸੋ ਮੇਰੇ ਮਨ ਮੇਂ ਭਾਇਆ ਹੈ॥੨॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥

ਪਦ ਅਰਥ ਸੋਇ = ਉਹੀ ॥੨॥

SikhNet (Spanish)también va a morir. Por siempre Verdad es Tu Nombre, oh Señor, Complaces siempre a mi mente. (2)

ਤੇਰਾ ਵਖਤੁ ਸੁਹਾਵਾ; ਅੰਮ੍ਰਿਤੁ ਤੇਰੀ ਬਾਣੀ ॥

teraa vakhat suhaavaa; amrit teree baanee | Ang 566

Sant Singh KhalsaBeauteous is Your time, O Lord; the Bani of Your Word is Ambrosial Nectar.
Manmohan SinghBeauteous is the time, when Thou art remembered and ambrosial is Thy word, O Lord.
Manmohan Singh (Punjabi)ਸੁੰਦਰ ਹੈ ਸਮਾਂ ਜਦ ਤੂੰ ਸਿਮਰਿਆ ਜਾਂਦਾ ਹੈ ਅਤੇ ਅੰਮ੍ਰਿਤਮਈ ਹੈ ਤੇਰਾ ਕਲਾਮ, ਹੇ ਸਾਹਿਬ!
Fareedkot Teekaਹੇ ਪਰਮੇਸਰ! ਤੇਰਾ ਦੀਆ ਇਹ ਮਨਮੁਖ ਜਨਮ ਵਖਤ ਸੋਭਨੀਕ ਹੈ, ਤੇਰੀ ਬੇਦ ਰੂਪ ਬਾਣੀ ਅੰਮ੍ਰਿਤ ਰੂਪ ਹੈ॥
Prof. Sahib Singh(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅੰਮ੍ਰਿਤ ਹੈ ਤੇ ਉਹ ਵਕਤ ਬਹੁਤ ਸੁਹਾਵਣਾ ਹੈ ਜਦੋਂ ਤੇਰਾ ਨਾਮ ਚੇਤੇ ਆਉਂਦਾ ਹੈ।

ਪਦ ਅਰਥ ਵਖਤੁ = ਸਮਾ। ਤੇਰਾ ਵਖਤੁ = ਉਹ ਸਮਾ ਜਦੋਂ ਤੂੰ ਯਾਦ ਆਵੇਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

SikhNet (Spanish)Bendito es el momento en que Te alabo; dulce Néctar es el Bani de Tu Palabra Ambrosial.

ਸੇਵਕ ਸੇਵਹਿ. ਭਾਉ ਕਰਿ; ਲਾਗਾ ਸਾਉ ਪਰਾਣੀ ॥

sevak seveh. bhaau kar; laagaa saau paraanee | Ang 566

Sant Singh KhalsaYour servants serve You with love; these mortals are attached to Your essence.
Manmohan SinghThy slaves serve Thee with love and these mortals have acquired the relish of Thy service.
Manmohan Singh (Punjabi)ਤੇਰੇ ਗੋਲੇ ਪਿਆਰ ਨਾਲ ਤੇਰੀ ਟਹਿਲ ਕਮਾਉਂਦੇ ਹਨ। ਉਨ੍ਹਾਂ ਜੀਵਾਂ ਨੂੰ ਤੇਰੀ ਸੇਵਾ ਦਾ ਸੁਆਦ ਪ੍ਰਾਪਤ ਹੋਇਆ ਹੈ।
Fareedkot Teekaਪਰੰਤੂ ਸੋ ਪ੍ਰਾਨੀ ਪ੍ਰੇਮ ਸਹਤ ਸੇਵਕ ਬਨ ਕੇ ਤੇਰਾ ਸੇਵਨ ਕਰਤੇ ਹੈਂ, ਜਿਨ ਕਉ ਤੇਰੇ ਮਿਲਨੇ ਕਾ (ਸਾਉ) ਸੁਆਦ ਲਗਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ।

ਪਦ ਅਰਥ ਭਾਉ = ਪ੍ਰੇਮ। ਸਾਉ = ਸੁਆਦ, ਆਨੰਦ।

SikhNet (Spanish)Tus Sirvientes se postran reverentes a Tus Pies; esos mortales viven apegados a tu Esencia;

ਸਾਉ ਪ੍ਰਾਣੀ ਤਿਨਾ ਲਾਗਾ; ਜਿਨੀ ਅੰਮ੍ਰਿਤੁ ਪਾਇਆ ॥

saau praanee tinaa laagaa; jinee amrit paaeaa | Ang 566

Sant Singh KhalsaThose mortals are attached to Your essence, who are blessed with the Ambrosial Name.
Manmohan SinghThose mortals alone relish Lord's service, who are blessed with the Nectar-Name.
Manmohan Singh (Punjabi)ਕੇਵਲ ਓਹੀ ਫਾਨੀ ਬੰਦੇ ਸਾਹਿਬ ਦੀ ਸੇਵਾ ਦਾ ਸੁਆਦ ਲੈਂਦੇ ਹਨ, ਜਿਨ੍ਹਾਂ ਨੂੰ ਸੁਧਾ ਸਰੂਪ ਨਾਮ ਦੀ ਦਾਤ ਮਿਲੀ ਹੈ।
Fareedkot Teekaਔਰ ਸੁਆਦ ਤਿਨ ਪ੍ਰਾਨੀਓਂ ਕੋ ਲਗਾ ਹੈ ਜਿਨੋਂ ਨੇ ਤੇਰਾ ਨਾਮ ਵਾ ਬਾਣੀ ਰੂਪ ਅੰਮ੍ਰਿਤ ਪਾਇਆ ਹੈ॥
Prof. Sahib Singhਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ।
SikhNet (Spanish)sí, aquéllos que han logrado probar Tu Servicio están apegados a Tu Esencia.

ਨਾਮਿ ਤੇਰੈ ਜੋਇ ਰਾਤੇ; ਨਿਤ ਚੜਹਿ ਸਵਾਇਆ ॥

naam terai joe raate; nit charreh savaaeaa | Ang 566

Sant Singh KhalsaThose who are imbued with Your Name, prosper more and more, day by day.
Manmohan SinghThey, who are imbued with Thy Name, proper day by day.
Manmohan Singh (Punjabi)ਜਿਹੜੇ ਤੇਰੇ ਨਾਮ ਨਾਲ ਰੰਗੀਜੇ ਹਨ, ਉਹ ਰੋਜ ਬਰੋਜ ਵਧਦੇ ਫੁਲਦੇ ਹਨ।
Fareedkot Teekaਜੋ ਤੇਰੇ ਨਾਮ ਮੇਂ ਰਾਤੇ ਹੈਂ ਤਿਨੋਂ ਕਾ ਪਰਤਾਪ ਨਿਤ ਸਵਾਇਆ ਚੜਤਾ ਹੈ॥
Prof. Sahib Singhਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ।

ਪਦ ਅਰਥ ਨਾਮਿ = ਨਾਮ ਵਿਚ। ਜੋਇ = ਜੇਹੜੇ ਬੰਦੇ। ਚੜਹਿ ਸਵਾਇਆ = ਵਧਦੇ ਫੁਲਦੇ ਹਨ।

SikhNet (Spanish)Sólo los que aman Tu Nombre prosperan, aquéllos que fueron bendecidos con el Néctar del Naam.

ਇਕੁ ਕਰਮੁ ਧਰਮੁ ਨ ਹੋਇ ਸੰਜਮੁ; ਜਾਮਿ. ਨ ਏਕੁ ਪਛਾਣੀ ॥

eik karam dharam na hoe sanjam; jaam. na ek pachhaanee | Ang 566

Sant Singh KhalsaSome do not practice good deeds, or live righteously; nor do they practice self-restraint. They do not realize the One Lord.
Manmohan SinghSome, who know not the One Lord, practise not good deeds, piety and self-restraint.
Manmohan Singh (Punjabi)ਕਈ ਜੋ ਇਕ ਸਾਹਿਬ ਨੂੰ ਨਹੀਂ ਜਾਣਦੇ ਨੇਕ ਅਮਲਾ, ਪਵਿੱਤ੍ਰਤਾ ਤੇ ਸਵੈ-ਰੋਕਥਾਮ ਦੀ ਕਮਾਈ ਨਹੀਂ ਕਰਦੇ।
Fareedkot Teeka(ਜਾਮਿ) ਜਬ ਤਕ ਤੁਝ ਏਕ ਕੇ ਪਛਾਨਣੇ ਹਾਰੇ ਨਹੀਂ ਹੋਤੇ ਤਬ ਤਕ ਕਰਮ ਧਰਮ ਸੰਜਮ ਏਕ ਭੀ ਸਫਲਾ ਨਹੀਂ ਹੋਤਾ॥
Prof. Sahib Singhਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ।

ਪਦ ਅਰਥ ਜਾਮਿ = ਜਦੋਂ। ਨ ਪਛਾਣੀ = ਮੈਂ ਨਹੀਂ ਪਛਾਣਦਾ।

SikhNet (Spanish)Aquéllos que están imbuidos en Tu Nombre, su Gloria se incrementa día con día.

ਵਖਤੁ ਸੁਹਾਵਾ ਸਦਾ ਤੇਰਾ; ਅੰਮ੍ਰਿਤ ਤੇਰੀ ਬਾਣੀ ॥੩॥

vakhat suhaavaa sadaa teraa; amrit teree baanee |3| Ang 566

Sant Singh KhalsaEver beauteous is Your time, O Lord; the Bani of Your Word is Ambrosial Nectar. ||3||
Manmohan SinghEver auspicious is the time when thou art remembered and Nectar sweet is Thy Gurbani.
Manmohan Singh (Punjabi)ਸਦੀਵੀ ਸੁਲੱਖਣਾ ਹੈ ਉਹ ਵੇਲਾ ਜਦ ਤੂੰ ਸਿਮਰਿਆ ਜਾਂਦਾ ਹੈ, ਅਤੇ ਅੰਮ੍ਰਿਤ ਵਰਗੀ ਮਿੱਠੀ ਹੈ ਤੈਡੀ ਗੁਰਬਾਣੀ।
Fareedkot Teekaਤੇਰਾ ਦੀਆ ਹੂਆ ਮਨੁਖ ਜਨਮ ਰੂਪ ਸਦਾ ਹੀ ਸੋਭਨੀਕ ਹੈ ਅਰ ਤੇਰੀ ਬੇਦ ਰੂਪ ਬਾਨੀ ਭੀ ਅੰਮ੍ਰਿਤ ਰੂਪ ਹੈ॥੩॥
Prof. Sahib Singhਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ ਤੇ ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ ॥੩॥

ਪਦ ਅਰਥ ਵਖਤੁ = ਸਮਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ ॥੩॥

SikhNet (Spanish)Algunos no conocen lo que son las buenas acciones y la rectitud, pues no conocen a su Único Señor. Bendito es el momento en que eres alabado, oh Dios; dulce Néctar es el Bani de Tu Palabra. (3)

ਹਉ ਬਲਿਹਾਰੀ; ਸਾਚੇ ਨਾਵੈ ॥

hau balihaaree; saache naavai | Ang 566

Sant Singh KhalsaI am a sacrifice to the True Name.
Manmohan SinghI am a sacrifice unto the True Name.
Manmohan Singh (Punjabi)ਮੈਂ ਤੇਰੇ ਸੱਚੇ ਨਾਮ ਉੱਤੋਂ ਕੁਰਬਾਨ ਹਾਂ।
Fareedkot Teekaਮੈਂ ਤੇਰੇ ਸਚੇ ਨਾਮ ਉਪਰ ਸੇ ਬਲਿਹਾਰ ਜਾਤਾ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਹਉ = ਮੈਂ। ਨਾਵੈ = ਨਾਮ ਤੋਂ।

SikhNet (Spanish)Ofrezco mi ser en sacrificio al Verdadero Nombre, oh Señor

ਰਾਜੁ ਤੇਰਾ; ਕਬਹੁ ਨ ਜਾਵੈ ॥

raaj teraa; kabahu na jaavai | Ang 567

Sant Singh KhalsaYour rule shall never end.
Manmohan SinghThy rule never ends.
Manmohan Singh (Punjabi)ਤੇਰੀ ਹਕੂਮਤ ਕਦੇ ਭੀ ਨਹੀਂ ਜਾਂਦੀ।
Fareedkot Teekaਤੇਰਾ ਰਾਜ ਅਰਥਾਤ ਹੁਕਮ ਐਸਾ ਨਿਸਚਲ ਹੈ, ਜੋ ਕਬੀ ਨਹੀਂ ਜਾਤਾ ਹੈ॥
Prof. Sahib Singhਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ।
SikhNet (Spanish)Tu Reino es Eterno, nunca se acaba, sí, es siempre Duradero e Inmutable.

ਰਾਜੋ ਤ ਤੇਰਾ. ਸਦਾ ਨਿਹਚਲੁ; ਏਹੁ. ਕਬਹੁ ਨ ਜਾਵਏ ॥

raajo ta teraa. sadaa nihachal; ehu. kabahu na jaave | Ang 567

Sant Singh KhalsaYour rule is eternal and unchanging; it shall never come to an end.
Manmohan SinghEver eternal is Thy sovereignty and never is it liquidated.
Manmohan Singh (Punjabi)ਸਦੀਵੀ ਸਥਿਰ ਹੈ ਤੇਰੀ ਪਾਤਿਸ਼ਾਹੀ। ਇਹ ਕਦਾਚਿਤ ਖਤਮ ਨਹੀਂ ਹੁੰਦੀ।
Fareedkot Teekaਰਾਜ ਤੋ ਤੇਰਾ ਸਦੀਵ ਨਿਸਚਲ ਹੈ ਏਹ ਕਬੀ ਭੀ ਨਹੀਂ ਜਾਤਾ ਹੈ॥
Prof. Sahib Singhਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ।

ਪਦ ਅਰਥ ਨਿਹਚਲੁ = ਅਟੱਲ। ਨ ਜਾਵਏ = ਨ ਜਾਵੈ, ਨਹੀਂ ਜਾਂਦਾ।

SikhNet (Spanish)Sólo Te sirve aquél que se inmerge en el Equilibrio de la Meditación Contemplativa.

ਚਾਕਰੁ ਤ ਤੇਰਾ. ਸੋਇ ਹੋਵੈ; ਜੋਇ ਸਹਜਿ ਸਮਾਵਏ ॥

chaakar ta teraa. soe hovai; joe sehaj samaave | Ang 567

Sant Singh KhalsaHe alone becomes Your servant, who contemplates You in peaceful ease.
Manmohan SinghHe alone becomes thy slave, O Lord, who, in a state of poise, ever cherishes Thee.
Manmohan Singh (Punjabi)ਕੇਵਲ ਉਹੀ ਗੁਮਾਸ਼ਤਾ ਹੁੰਦਾ ਹੈ ਜੋ ਸਹਿਜ ਅਵਸਥਾ ਅੰਦਰ ਲੀਨ ਹੈ ਹੇ ਸੁਆਮੀ!
Fareedkot Teekaਔਰ ਤੇਰਾ (ਚਾਕਰ) ਦਾਸ ਤੋ ਸੋਈ ਹੋਤਾ ਹੈ, ਜੋ (ਸਹਜਿ) ਸਾਂਤੀ ਮੇਂ ਸਮਾਵਤਾ ਹੈ॥
Prof. Sahib Singhਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਚਾਕਰੁ = ਸੇਵਕ। ਸਹਜਿ = ਅਡੋਲ ਆਤਮਕ ਅਵਸਥਾ ਵਿਚ। ਸਮਾਵਏ = ਸਮਾਵੈ, ਲੀਨ ਹੁੰਦਾ ਹੈ।

SikhNet (Spanish)Ni adversario ni dolor pueden tocarlo;

ਦੁਸਮਨੁ ਤ ਦੂਖੁ. ਨ ਲਗੈ ਮੂਲੇ; ਪਾਪੁ ਨੇੜਿ. ਨ ਆਵਏ ॥

dusaman ta dookh. na lagai moole; paap nerr. na aave | Ang 567

Sant Singh KhalsaEnemies and pains shall never touch him, and sin shall never draw near him.
Manmohan SinghAdversary and adversity touch him not ever, nor sin draws near him.
Manmohan Singh (Punjabi)ਵੈਰੀ ਤੇ ਬਿਪਤਾ ਹੱਢੋਂ ਹੀ ਉਸ ਦੇ ਨਾਲ ਨਹੀਂ ਛੁਹਦੇ, ਨਾਂ ਹੀ ਗੁਨਾਹ ਲਾਗੇ ਲਗਦਾ ਹੈ।
Fareedkot Teekaਦੁਸਮਨ ਔਰ ਦੁਖ ਤਿਸ ਕੋ ਕਬੀ ਨਹੀਂ ਲਗਤਾ ਔਰ ਪਾਪ ਨਿਕਟ ਹੀ ਨਹੀਂ ਆਉਤਾ ਹੈ॥
Prof. Sahib Singhਕੋਈ ਉਸ ਦਾ ਵੈਰੀ ਨਹੀਂ ਬਣਦਾ, ਕੋਈ ਉਸ ਨੂੰ ਦੁੱਖ ਨਹੀਂ ਲਗਦਾ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ।

ਪਦ ਅਰਥ ਨੇੜਿ = ਨੇੜੇ।

SikhNet (Spanish)ni la Maya lo contamina.

ਹਉ ਬਲਿਹਾਰੀ ਸਦਾ ਹੋਵਾ; ਏਕ ਤੇਰੇ ਨਾਵਏ ॥੪॥

hau balihaaree sadaa hovaa; ek tere naave |4| Ang 567

Sant Singh KhalsaI am forever a sacrifice to the One Lord, and Your Name. ||4||
Manmohan SinghI am ever devoted unto Thee and Thy one Name.
Manmohan Singh (Punjabi)ਮੈਂ ਤੇਰੇ ਅਤੇ ਤੈਡੇ ਇਕ ਨਾਮ ਉਤੋਂ ਹਮੇਸ਼ਾਂ ਸਦਕੇ ਜਾਂਦਾ ਹਾਂ।
Fareedkot Teekaਸੋ ਏਕ ਤੇਰੇ ਨਾਮ ਉਪਰ ਸੇ ਸਦਾ ਕੁਰਬਾਣ ਹੋਤਾ ਹੂੰ॥੪॥
Prof. Sahib Singhਮੈਂ ਸਦਾ ਤੇਰੇ ਹੀ ਇਕ ਨਾਮ ਤੋਂ ਸਦਕੇ ਜਾਂਦਾ ਹਾਂ ॥੪॥

ਪਦ ਅਰਥ ਹੋਵਾ = ਮੈਂ ਹੋਵਾਂ। ਤੇਰੇ ਨਾਵਏ = ਤੇਰੇ ਨਾਵੈ, ਤੇਰੇ ਨਾਮ ਤੋਂ ॥੪॥

SikhNet (Spanish)Ofrezco por siempre mi ser en sacrificio a Ti y a Tu Nombre. (4)

ਜੁਗਹ ਜੁਗੰਤਰਿ ਭਗਤ ਤੁਮਾਰੇ ॥

jugah jugantar bhagat tumaare | Ang 567

Sant Singh KhalsaThroughout the ages, Your devotees sing the Kirtan of Your Praises,
Manmohan SinghAll the ages through, O Lord, Thy devoted slaves,
Manmohan Singh (Punjabi)ਸਾਰਿਆਂ ਯੁੱਗਾ ਅੰਦਰ ਤੇਰੇ ਜਾਨਿਸਾਰ ਸੇਵਕ ਹੇ ਸਾਹਿਬ!
Fareedkot Teeka(ਜੁਗਹਿ ਜੁਗੰਤਰਿ) ਜੁਗੋਂ ਜੁਗੋਂ ਮੇਂ ਤੁਮਾਰੇ ਜੋ ਭਗਤ ਹੈਂ॥
Prof. Sahib Singh(ਹੇ ਪ੍ਰਭੂ!) ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ।

ਪਦ ਅਰਥ ਜੁਗਹ ਜੁਗੰਤਰਿ = ਜੁਗ ਜੁਗ ਅੰਤਰਿ, ਹਰੇਕ ਜੁਗ ਵਿਚ।

SikhNet (Spanish)Tus Devotos, oh Señor, han habitado en Ti

ਕੀਰਤਿ ਕਰਹਿ ਸੁਆਮੀ; ਤੇਰੈ ਦੁਆਰੇ ॥

keerat kareh suaamee; terai duaare | Ang 567

Sant Singh KhalsaO Lord Master, at Your Door.
Manmohan Singhstanding at Thy Gate, have sung Thy praises.
Manmohan Singh (Punjabi)ਤੇਰੇ ਦਰ ਤੇ ਖਲੋ ਕੇ ਤੇਰਾ ਜੱਸ ਕਰਦੇ ਹਨ।
Fareedkot Teekaਸੋ ਹੇ ਸੁਆਮੀ! ਤੇਰੇ ਦ੍ਵਾਰੇ ਪਰ ਪੜੇ ਤੇਰੀ ਕੀਰਤੀ ਕਰਤੇ ਹੈਂ॥
Prof. Sahib Singhਜੋ, ਹੇ ਸੁਆਮੀ! ਤੇਰੇ ਦਰ ਤੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਤੇਰੈ ਦੁਆਰੇ = ਤੇਰੇ ਦਰ ਤੇ।

SikhNet (Spanish)desde el comienzo de los tiempos.

ਜਪਹਿ ਤ ਸਾਚਾ; ਏਕੁ ਮੁਰਾਰੇ ॥

japeh ta saachaa; ek muraare | Ang 567

Sant Singh KhalsaThey meditate on the One True Lord.
Manmohan SinghThey meditate on the one True Lord, the enemy of pride.
Manmohan Singh (Punjabi)ਉਹ ਹੰਕਾਰ ਦੇ ਵੈਰੀ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਹੇ ਸਚਾ ਮੁਰਾਰੀ! ਜੌ ਜਪਤੇ ਹੈਂ ਤੌ ਏਕ ਤੁਝ ਹੀ ਕੋ ਜਪਤੇ ਹੈਂ॥
Prof. Sahib Singhਜੋ ਸਦਾ ਤੈਨੂੰ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਮੁਰਾਰੇ = {मुर = अरि} ਪਰਮਾਤਮਾ।

SikhNet (Spanish)Ellos cantan el Kirtan de Tu Alabanza parados a Tu Puerta. Habitan sólo en Ti,

ਸਾਚਾ ਮੁਰਾਰੇ ਤਾਮਿ ਜਾਪਹਿ; ਜਾਮਿ ਮੰਨਿ ਵਸਾਵਹੇ ॥

saachaa muraare taam jaapeh; jaam man vasaavahe | Ang 567

Sant Singh KhalsaOnly then do they meditate on the True Lord, when they enshrine Him in their minds.
Manmohan SinghThen alone do they meditate on the True Lord, when they enshrine Him in their mind.
Manmohan Singh (Punjabi)ਉਹ ਤਦ ਹੀ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਜਦ ਉਹ ਉਸ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਨ।
Fareedkot Teekaਹੇ ਸਚਾ ਮੁਰਾਰੀ! ਜਬ ਤੂੰ ਉਨ ਕੇ ਮਨ ਮੇਂ ਨਾਮ ਬਸਾਇ ਦੇਤਾ ਹੈਂ (ਤਾਮਿ) ਤਬ ਜਪਤੇ ਹੈਂ॥
Prof. Sahib Singhਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ,

ਪਦ ਅਰਥ ਤਾਮਿ = ਤਦੋਂ ਹੀ। ਮੰਨਿ = (ਉਹਨਾਂ ਦੇ) ਮਨ ਵਿਚ। ਵਸਾਵਹੇ = ਤੂੰ (ਨਾਮ) ਵਸਾਂਦਾ ਹੈਂ।

SikhNet (Spanish)Uno Verdadero, Destructor de las pasiones, pero sólo habita en Ti quien Te eleva en su mente.

ਭਰਮੋ ਭੁਲਾਵਾ ਤੁਝਹਿ ਕੀਆ; ਜਾਮਿ ਏਹੁ ਚੁਕਾਵਹੇ ॥

bharamo bhulaavaa tujheh keea; jaam ehu chukaavahe | Ang 567

Sant Singh KhalsaDoubt and delusion are Your making; when these are dispelled,
Manmohan SinghDoubt and delusion art Thy creation. When these are dispelled then,
Manmohan Singh (Punjabi)ਵਹਿਮ ਅਤੇ ਭੁਲੇਖਾ ਤੇਰੀ ਹੀ ਰਚਨਾ ਹਨ। ਜਦ ਇਹ ਵਹਿਮ ਚਲਿਆ ਜਾਂਦਾ ਹੈ,
Fareedkot Teekaਅਰ ਨਾਮ ਮਨ ਮੇਂ ਤਬ ਬਸਤਾ ਹੈ, ਜਬ ਏਹ ਭਰਮ ਭੁਲਾਵਾ ਜੋ ਤੁਮਨੇ ਕੀਆ ਹੈ ਇਸ ਕੋ ਦੂਰ ਕਰ ਦੇਵੈ॥
Prof. Sahib Singhਤੇ ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ।

ਪਦ ਅਰਥ ਭਰਮੋ = ਭਟਕਣਾ। ਤੁਝਹਿ = ਤੂੰ ਹੀ। ਏਹੁ = ਇਹ ਭਰਮ ਭੁਲਾਵਾ। ਚੁਕਾਵਹਿ = ਤੂੰ ਮੁਕਾਂਦਾ ਹੈਂ।

SikhNet (Spanish)Tú creaste la duda y nos hiciste vivir en la ilusión a todos,

ਗੁਰ ਪਰਸਾਦੀ ਕਰਹੁ ਕਿਰਪਾ; ਲੇਹੁ ਜਮਹੁ ਉਬਾਰੇ ॥

gur parasaadee karahu kirapaa; lehu jamahu ubaare | Ang 567

Sant Singh Khalsathen, by Guru's Grace, You grant Your Grace, and save them from the noose of Death.
Manmohan Singhby the Guru's grace. Thou blesseth Thy devotee with favour and saveth him from the yama's noose.
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਰਹਿਮਤ ਧਾਰਦਾ ਹੈ, ਤਦ ਤੂੰ ਆਪਣੇ ਸੰਤਾਂ ਨੂੰ ਮੌਤ ਦੇ ਦੂਤਾ ਤੋਂ ਬਚਾ ਲੈਦਾ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਸਹਤ ਮੇਰੇ ਪੁਰ ਕਿਰਪਾ ਦ੍ਰਿਸ਼ਟੀ ਕਰੋ ਅਰ ਮੁਝ ਕੋ ਜਮ ਸੇ ਬਚਾਇ ਲੇਵਹੁ॥
Prof. Sahib Singhਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ।

ਪਦ ਅਰਥ ਜਮਹੁ = ਜਮ ਤੋਂ। ਲੇਹੁ ਉਬਾਰੇ = ਬਚਾ ਲੈਂਦਾ ਹੈਂ।

SikhNet (Spanish)pero cuando la duda se aclara y bendices a Tus Devotos a través de la Gracia del Guru, nos salvas de la trampa de la muerte.

ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥

jugah jugantar bhagat tumaare |5| Ang 567

Sant Singh KhalsaThroughout the ages, they are Your devotees. ||5||
Manmohan SinghThroughout all the ages, Thy devotees have been singing Thy praises, O Lord.
Manmohan Singh (Punjabi)ਸਾਰਿਆਂ ਯੁਗਾਂ ਅੰਦਰ ਤੇਰੇ ਅਨੁਰਾਗੀ ਤੇਰੀ ਪ੍ਰਸੰਸਾ ਕਰਦੇ ਹਨ, ਹੇ ਸੁਆਮੀ!
Fareedkot Teekaਔਰ ਜੁਗੋਂ ਜੁਗੋਂ ਕੇ ਬੀਚ ਤੁਮਾਰੇ ਭਗਤ ਤੇਰੇ ਦੁਆਰੈ ਪਰ ਕੀਰਤਨ ਗਾਵਤੇ ਹੈਂ॥੫॥
Prof. Sahib Singhਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ ॥੫॥

ਪਦ ਅਰਥ ਜੁਗਹ ਜੁਗੰਤਰਿ = ਜੁਗ ਜੁਗ ਅੰਤਰਿ, ਹਰੇਕ ਜੁਗ ਵਿਚ ॥੫॥

SikhNet (Spanish)Oh Dios, desde el comienzo de los tiempos los Devotos han vivido en Ti. (5)

ਵਡੇ ਮੇਰੇ ਸਾਹਿਬਾ; ਅਲਖ ਅਪਾਰਾ ॥

vadde mere saahibaa; alakh apaaraa | Ang 567

Sant Singh KhalsaO my Great Lord and Master, You are unfathomable and infinite.
Manmohan SinghO My great Lord, Thou art Incomprehensible and Infinite.
Manmohan Singh (Punjabi)ਹੇ ਮੇਰੇ ਵਿਸ਼ਾਲ ਸੁਆਮੀ ਤੂੰ ਅਗਾਧ ਅਤੇ ਬੇਅੰਤ ਹੈਂ!
Fareedkot Teekaਹੇ ਮੇਰੇ ਵਡੇ ਸਾਹਿਬ! ਤੂੰ ਅਲਖ ਅਪਾਰ ਹੈਂ॥
Prof. Sahib Singhਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ!

ਪਦ ਅਰਥ ਅਲਖ = {अलक्ष्य} ਅਦ੍ਰਿਸ਼ਟ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ।

SikhNet (Spanish)Oh mi Gran Maestro, eres Infinito e Inefable.

ਕਿਉ ਕਰਿ ਕਰਉ ਬੇਨੰਤੀ; ਹਉ ਆਖਿ. ਨ ਜਾਣਾ ॥

kiau kar krau benantee; hau aakh. na jaanaa | Ang 567

Sant Singh KhalsaHow should I make and offer my prayer? I do not know what to say.
Manmohan SinghHow should I make supplication? I know not what to say.
Manmohan Singh (Punjabi)ਮੈਂ ਕਿਸ ਤਰ੍ਹਾਂ ਪ੍ਰਾਰਥਨਾ ਕਰਾਂ? ਮੈਨੂੰ ਨਹੀਂ ਪਤਾ ਮੈਂ ਕੀ ਕਰਾ।
Fareedkot Teekaਮੈਂ ਕਿਸ ਪ੍ਰਕਾਰ ਬੇਨਤੀ ਕਰੂੰ ਮੈਂ ਕਹਨੇ ਨਹੀਂ ਜਾਨਤਾ॥
Prof. Sahib Singhਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ।

ਪਦ ਅਰਥ ਕਿਉ ਕਰਿ = ਕਿਵੇਂ? ਕਰਉ = ਮੈਂ ਕਰਾਂ। ਹਉ = ਮੈਂ। ਆਖਿ ਨਾ ਜਾਣਾ = ਮੈਂ ਆਖਣੀ ਜਾਣਦਾ ਨਹੀਂ।

SikhNet (Spanish)¿Cómo Te puedo alabar, qué ofrenda dar?

ਨਦਰਿ ਕਰਹਿ; ਤਾ ਸਾਚੁ ਪਛਾਣਾ ॥

nadar kareh; taa saach pachhaanaa | Ang 567

Sant Singh KhalsaIf You bless me with Your Glance of Grace, I realize the Truth.
Manmohan SinghIf Thou bless me with favour, then alone, can I know Thy truth.
Manmohan Singh (Punjabi)ਜੇਕਰ ਤੂੰ ਮੇਰੇ ਤੇ ਮਿਹਰ ਦੀ ਨਜ਼ਰ ਧਾਰੇ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣ ਸਕਦਾ ਹਾਂ।
Fareedkot Teekaਜੋ ਤੂੰ ਕਿਰਪਾ ਕਰੈ ਤੌ ਮੈਂ ਤੇਰੇ ਸਚ ਰੂਪ ਕੋ ਪਛਾਨੂੰ॥
Prof. Sahib Singhਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ।
SikhNet (Spanish)No sé qué decir; si tuviera Tu Gracia, sólo entonces reconocería Tu Verdad.

ਸਾਚੋ ਪਛਾਣਾ ਤਾਮਿ ਤੇਰਾ; ਜਾਮਿ ਆਪਿ ਬੁਝਾਵਹੇ ॥

saacho pachhaanaa taam teraa; jaam aap bujhaavahe | Ang 567

Sant Singh KhalsaOnly then do I come to realize the Truth, when You Yourself instruct me.
Manmohan SinghWhen Thou Thyself instructest me, then alone do I know Thy Truth.
Manmohan Singh (Punjabi)ਜਦ ਤੂੰ ਖੁਦ ਮੈਨੂੰ ਸਿਖਮਤ ਦਿੰਦਾ ਹੈ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣਦਾ ਹਾਂ।
Fareedkot Teekaਤੇਰਾ ਸਚਾ ਸਰੂਪ ਤੌ ਮੈਂ ਪਛਾਨੂੰ ਜਬ ਤੂੰ ਆਪ ਮੁਝ ਕੋ ਬੁਝਾਇ ਦੇਵੇਂ॥
Prof. Sahib Singhਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ।

ਪਦ ਅਰਥ ਤੇਰਾ = ਤੇਰਾ (ਸਰੂਪ)। ਬੁਝਾਵਹੇ = ਬੁਝਾਵਹਿ, ਤੂੰ ਸਮਝ ਦੇਂਦਾ ਹੈਂ।

SikhNet (Spanish)Podré conocer Tu Verdad sólo si Tú Mismo me La revelas y toda mi hambre,

ਦੂਖ ਭੂਖ ਸੰਸਾਰਿ ਕੀਏ; ਸਹਸਾ ਏਹੁ ਚੁਕਾਵਹੇ ॥

dookh bhookh sansaar kee; sahasaa ehu chukaavahe | Ang 567

Sant Singh KhalsaThe pain and hunger of the world are Your making; dispel this doubt.
Manmohan SinghAffliction and hunger, too, art Thy creation in this world. Pray rid me Thou of this anxiety.
Manmohan Singh (Punjabi)ਕਸ਼ਟ ਅਤੇ ਖੁਦਿਆਂ ਵੀ ਤੈਂ ਜਗਤ ਵਿੱਚ ਪੈਦਾ ਕੀਤੀਆਂ ਹਨ, ਹੇ ਪ੍ਰਭੂ ਇਸ ਫਿਕਰ-ਅੰਦੇਸ਼ ਤੋਂ ਮੈਨੂੰ ਖਲਾਸੀ ਬਖਸ਼।
Fareedkot Teekaਔਰ ਜਨਮਾਦਿ ਦੁਖ ਅਰ ਤ੍ਰਿਸਨਾ ਰੂਪ ਭੂਖ ਯਹ ਬਿਕਾਰ ਜੋ ਸੰਸਾਰ ਮੇਂ ਤੈਨੇ ਕੀਏ ਹੈਂ, ਇਨ ਕਾ ਸੰਦੇਹ ਚੁਕਾਇ ਦੀਜੀਏ, ਭਾਵ ਇਹ ਦੁਖ ਭੁਖ ਦੂਰ ਕਰ ਦੀਜੀਏ॥
Prof. Sahib Singhਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਅਤੇ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।

ਪਦ ਅਰਥ ਸੰਸਾਰਿ = ਸੰਸਾਰ ਵਿਚ।

SikhNet (Spanish)aflicción y duda serán destruidas. Reza Nanak,

ਬਿਨਵੰਤਿ ਨਾਨਕੁ. ਜਾਇ ਸਹਸਾ; ਬੁਝੈ ਗੁਰ ਬੀਚਾਰਾ ॥

binavant naanak. jaae sahasaa; bujhai gur beechaaraa | Ang 567

Sant Singh KhalsaPrays Nanak, ones skepticism is taken away, when he understands the Guru's wisdom.
Manmohan SinghSupplicates Nanak, man's anxiety is dispelled if he understands the Guru-given gnosis.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਬੰਦੇ ਦਾ ਫਿਕਰ ਅੰਦੇਸਾ ਦੂਰ ਹੋ ਜਾਂਦਾ ਹੈ, ਜੇਕਰ ਉਹ ਗੁਰਾਂ ਦੀ ਦਿੱਤੀ ਹੋਈ ਗਿਆਤ ਨੂੰ ਸਮਝ ਲਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਦ੍ਵਾਰੇ ਤੇਰਾ ਸਰੂਪ ਸਮਝੇ ਤਬ ਤੇਰਾ ਸੰਦੇਹ ਜਾਤਾ ਰਹਿਤਾ ਹੈ॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ ਸਹਿਮ ਦੂਰ ਹੋ ਜਾਂਦਾ ਹੈ,

ਪਦ ਅਰਥ ਜਾਇ = ਦੂਰ ਹੋ ਜਾਂਦਾ ਹੈ। ਸਹਸਾ = ਸਹਿਮ।

SikhNet (Spanish)nuestra duda se desvanece en cuanto uno reconoce esta Sabiduría del Guru:

ਵਡਾ ਸਾਹਿਬੁ ਹੈ ਆਪਿ; ਅਲਖ ਅਪਾਰਾ ॥੬॥

vaddaa saahib hai aap; alakh apaaraa |6| Ang 567

Sant Singh KhalsaThe Great Lord Master is unfathomable and infinite. ||6||
Manmohan SinghThe great Lord Himself is Incomprehensible and Infinite.
Manmohan Singh (Punjabi)ਬੇਅੰਤ ਸੁਆਮੀ ਖੁਦ ਆਪ ਸੋਚ ਸਮਝ ਤੋਂ ਉਚੇਰਾ ਅਤੇ ਅਨੰਤ ਹੈ।
Fareedkot Teekaਹੇ ਅਲਖ (ਅਪਾਰਾ) ਆਰਪਾਰ ਸੇ ਰਹਿਤ ਸੁਆਮੀ! ਤੂੰ ਆਪ ਸਭ ਸੇ ਵੱਡਾ ਹੈਂ॥੬॥☬ਅਬ ਉਪਾਸਨਾ ਕੇ ਲੀਏ ਸਰਗੁਣ ਰੂਪ ਕਹਤੇ ਹੈਂ:
Prof. Sahib Singhਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦਾ) ਵੱਡਾ ਮਾਲਕ ਹੈ ॥੬॥

ਪਦ ਅਰਥ ਅਲਖ = {अलक्ष्य} ਅਦ੍ਰਿਸ਼ਟ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ ॥੬॥

SikhNet (Spanish)que el Señor es Grandioso, Inefable e Infinito. (6)

ਤੇਰੇ ਬੰਕੇ ਲੋਇਣ; ਦੰਤ ਰੀਸਾਲਾ ॥

tere banke loein; dant reesaalaa | Ang 567

Sant Singh KhalsaYour eyes are so beautiful, and Your teeth are delightful.
Manmohan SinghBeauteous are Thy eyes and relish giving Thy teeth.
Manmohan Singh (Punjabi)ਸੁੰਦਰ ਹਨ ਤੇਰੇ ਨੈਣ ਅਤੇ ਰੱਬ ਦਾ ਘਰ (ਅਨੰਦ-ਦਾਇਕ) ਤੇਰੇ ਦੰਦ।
Fareedkot Teekaਹੇ ਪਰਮੇਸ੍ਵਰ! ਤੇਰੇ ਨੇਤ੍ਰ (ਬੰਕੇ) ਸੁੰਦਰ ਹੈਂ ਔਰ ਦੰਤ ਭੀ ਸੁੰਦਰ ਹੈਂ॥
Prof. Sahib Singhਤੇਰੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ,

ਪਦ ਅਰਥ ਬੰਕੇ = ਬਾਂਕੇ। ਲੋਇਣ = ਅੱਖਾਂ। ਦੰਤ = ਦੰਦ। ਰਸੀਲਾ = (ਰਸ-ਆਲਯ) ਸੋਹਣੇ।

SikhNet (Spanish)Bellos son Tus ojos, relucientes Tus dientes; Tu nariz tiene tanta gracia,

ਸੋਹਣੇ ਨਕ; ਜਿਨ ਲੰਮੜੇ ਵਾਲਾ ॥

sohane nak; jin lamarre vaalaa | Ang 567

Sant Singh KhalsaYour nose is so graceful, and Your hair is so long.
Manmohan SinghThou art the Lord, who hast graceful nose and long hair.
Manmohan Singh (Punjabi)ਤੂੰ ਉਹ ਸਾਹਿਬ ਹੈਂ ਜਿਸ ਦਾ ਸੁਲੱਖਾ ਹੈ ਨੱਕ ਅਤੇ ਲੰਮੇ ਹਨ ਕੇਸ।
Fareedkot Teekaਅਰ ਤੂੰ ਸੁੰਦਰ ਨਾਸਿਕਾ ਵਾਲਾ ਹੈਂ ਜਿਸ ਤੈਨੇ ਲੰਮੇ ਕੇਸੋਂ ਕੋ ਧਾਰਨ ਕੀਆ ਹੈ॥
Prof. Sahib Singhਨਕ ਸੁਨੱਖਾ ਹੈ ਅਤੇ ਜਿਸ ਦੇ ਲੰਮੇ ਕੇਸ।

ਪਦ ਅਰਥ ਨਕ = {ਬਹੁ-ਵਚਨ}। ਜਿਨ = ਜਿਨ੍ਹਾਂ ਦੇ {ਜਿਸੁ = ਜਿਸ ਦਾ। ਜਿਨ = ਜਿਨ੍ਹਾਂ ਦਾ, ਜਿਨ੍ਹਾਂ ਦੇ}। ਲੰਮੜੇ = ਸੋਹਣੇ ਲੰਮੇ। ਵਾਲਾ = ਕੇਸ।

SikhNet (Spanish)y Tu cabello lustroso es tan largo.

ਕੰਚਨ ਕਾਇਆ; ਸੁਇਨੇ ਕੀ ਢਾਲਾ ॥

kanchan kaaeaa; sueine kee dtaalaa | Ang 567

Sant Singh KhalsaYour body is so precious, cast in gold.
Manmohan SinghCast in gold, Thy body is precious.
Manmohan Singh (Punjabi)ਸੁਵਰਨ ਰੂਪ ਵਿੱਚ ਢਲਿਆ ਹੋਇਆ ਤੇਰਾ ਸਰੀਰ ਅਮੋਲਕ ਹੈ।
Fareedkot Teekaਸੁਧ ਸ੍ਵਰਨ ਵਤ ਤੇਰੀ ਦੇਹ ਦਮਕਦੀ ਹੈ, ਮਾਨੋ ਢਾਲ ਕਰ ਸੁਇਨੇ ਕੀ ਬਨਾਈ ਹੂਈ ਹੈ, ਭਾਵ ਅਤੀ ਸੁੰਦ੍ਰ ਹੈ॥
Prof. Sahib Singhਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ,

ਪਦ ਅਰਥ ਕੰਚਨ ਕਾਇਆ = ਸੋਨੇ ਦਾ ਸਰੀਰ, ਸੋਹਣਾ ਅਰੋਗ ਸਰੀਰ। ਢਾਲਾ = ਢਾਲਿਆ ਹੋਇਆ।

SikhNet (Spanish)Tu cuerpo es radiante, bañado en oro y llevas el Mala de Krishna.

ਸੋਵੰਨ ਢਾਲਾ ਕ੍ਰਿਸਨ ਮਾਲਾ; ਜਪਹੁ ਤੁਸੀ ਸਹੇਲੀਹੋ ॥

sovan dtaalaa krisan maalaa; japahu tusee saheleeho | Ang 567

Sant Singh KhalsaHis body is cast in gold, and He wears Krishna's mala; meditate on Him, O sisters.
Manmohan SinghCast in gold is His body, with a rosary like that of Krishna. Meditate thou on Him, O my mates.
Manmohan Singh (Punjabi)ਸੋਨੇ ਵਿੱਚ ਢਲਿਆ ਹੋਇਆ ਹੈ ਉਸ ਦਾ ਸਰੀਰ ਅਤੇ ਕ੍ਰਿਸ਼ਨ ਵਰਗੀ ਜਪਨੀ ਉਸ ਕੋਲ ਹੈ। ਤੁਸੀਂ ਉਸ ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!
Fareedkot Teekaਸੁਵਰਨ ਵਤ ਜਿਸ ਤੇਰੀ ਦੇਹ ਕੀ ਢਾਲਾ ਤਰਹ ਹੈ, ਕ੍ਰਿਸ਼ਨ ਕਮਲੋਂ ਕੀ ਮਾਲਾ ਧਾਰਨ ਕਰੀ ਹੈ ਵਾ ਕ੍ਰਿਸਨ ਰੂਪ ਬੈਜ੍ਯੰਤੀ ਮਾਲਾ ਧਾਰਨ ਕਰੀ ਹੈ। ਐਸੇ ਸਰਗੁਣ ਸ੍ਵਰੂਪ ਧਾਰਣੇ ਹਾਰੇ ਕੇ ਨਾਮ ਕੋ ਜਪੋ॥
Prof. Sahib Singhਤੇ ਸੋਨੇ ਦੀ ਬਣੀ ਹੋਈ ਕ੍ਰਿਸ਼ਨ-ਮਾਲਾ ਕੋਲ ਹੈ। ਤੁਸੀਂ ਉਸ (ਪ੍ਰਭੂ) ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ!

ਪਦ ਅਰਥ ਸੋਵੰਨ = ਸੋਨੇ ਦਾ। ਕ੍ਰਿਸਨ ਮਾਲਾ = ਵੈਜਯੰਤੀ ਮਾਲਾ (ਵਿਸ਼ਨੂੰ ਦੀ)।

SikhNet (Spanish)Habiten en Él, oh hermanas, para que no se postren en la puerta de la muerte.

ਜਮ ਦੁਆਰਿ. ਨ ਹੋਹੁ ਖੜੀਆ; ਸਿਖ ਸੁਣਹੁ ਮਹੇਲੀਹੋ ॥

jam duaar. na hohu kharreea; sikh sunahu maheleeho | Ang 567

Sant Singh KhalsaYou shall not have to stand at Death's door, O sisters, if you listen to these teachings.
Manmohan SinghIf ye hear this sermon, O my mates, then, ye shalt not stand at the death courier's door.
Manmohan Singh (Punjabi)ਜੇਕਰ ਤੁਸੀਂ ਇਹ ਉਪਦੇਸ਼ ਸ੍ਰਵਣ ਕਰ ਲਉ, ਤਦ ਤੁਹਾਨੂੰ ਮੌਤ ਦੇ ਦੂਤ ਦੇ ਬੂਹੇ ਉੱਤੇ ਨਹੀਂ ਖੜੋਣਾ ਪਵੇਗਾ, ਹੇ ਮੇਰੀਓ ਸਹੇਲੀਓ!
Fareedkot Teekaਹੇ ਸੁਹੇਲੀਓ, ਭਾਵ ਸੰਤ ਰੂਪ ਸਖੀਓ! ਤੁਮ ਮੇਰੀ ਸਿਖਿਆ ਕੋ ਸਰਵਣ ਕਰੋ, ਫੇਰ ਜਮ ਕੇ ਦ੍ਵਾਰੇ ਪਰ ਖੜੀਆਂ ਨਹੀਂ ਹੋਵੋਗੀਆਂ॥
Prof. Sahib Singhਇੰਜ ਤੁਸੀਂ (ਅੰਤ ਵੇਲੇ) ਜਮ-ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵੋਗੀਆਂ, ਮੇਰੀ ਸਿੱਖਿਆ ਸੁਣੋ; ਹੇ ਜੀਵ-ਇਸਤ੍ਰੀਓ!

ਪਦ ਅਰਥ ਦੁਆਰਿ = ਦਰ ਤੇ। ਸਿਖ = ਸਿੱਖਿਆ। ਮਹੇਲੀਹੋ = ਹੇ ਜੀਵ-ਇਸਤ੍ਰੀਓ!

SikhNet (Spanish)Sean instruidas, oh novias del Señor,

ਹੰਸ ਹੰਸਾ ਬਗ ਬਗਾ; ਲਹੈ ਮਨ ਕੀ ਜਾਲਾ ॥

hans hansaa bag bagaa; lahai man kee jaalaa | Ang 567

Sant Singh KhalsaFrom a crane, you shall be transformed into a swan, and the filth of your mind shall be removed.
Manmohan SinghThe filth of your mind shall be removed, and from a great heron, you shall become a great swan.
Manmohan Singh (Punjabi)ਤੁਹਾਡੇ ਰਿਦੇ ਦੀ ਮੈਲ ਉੱਤਰ ਜਾਉਗੀ ਅਤੇ ਪਰਮ ਬਗਲੇ ਤੋਂ ਤੁਸੀਂ ਪਰਮ ਹੰਸ ਹੋ ਜਾਓਗੀਆਂ।
Fareedkot Teekaਜੋ ਬਗਲੋਂ ਸੇ ਭੀ ਬਗਲੇ ਥੇ, ਭਾਵ ਇਹ ਕਿ ਪਾਖੰਡੀਓਂ ਸੇ ਭੀ ਬੜੇ ਪਾਖੰਡੀ ਥੇ। ਸੋ ਹੰਸੋਂ ਹੰਸ ਅਰਥਾਤ ਸ੍ਰੇਸ਼ਟੋਂ ਸੇ ਸ੍ਰੇਸ਼ਟ ਸੰਤ ਰੂਪ ਹੂਏ ਹੈਂ, ਕਿਉਂਕਿ ਤਿਨ ਕੇ ਮਨ ਕੀ ਜਾਲਾ ਰੂਪ ਅਵਿਦਿਆ ਵਾ ਜਲਾਵਣੇ ਵਾਲੀ ਤ੍ਰਿਸਨ ਲਹਿ ਗਈ ਹੈਂ॥
Prof. Sahib Singhਇੰਜ (ਨਾਮ-ਸਿਮਰਨ ਨਾਲ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਤੇ ਪਰਮ ਬਗਲੇ ਤੋਂ ਸ੍ਰੇਸ਼ਟ ਹੰਸ ਬਣ ਜਾਈਦਾ ਹੈ (ਭਾਵ, ਨੀਚ-ਜੀਵਨ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਈਦਾ ਹੈ)।

ਪਦ ਅਰਥ ਹੰਸ ਹੰਸਾ = ਵੱਡੇ ਹੰਸ, ਬਹੁਤ ਸ੍ਰੇਸ਼ਟ ਮਨੁੱਖ। ਬਗ ਬਗਾ = ਵੱਡੇ ਬਗਲੇ, ਮਹਾ ਠੱਗ। ਲਹੈ = ਦੂਰ ਹੋ ਜਾਂਦਾ ਹੈ।

SikhNet (Spanish)y la escoria de sus mentes será limpiada

ਬੰਕੇ ਲੋਇਣ; ਦੰਤ ਰੀਸਾਲਾ ॥੭॥

banke loein; dant reesaalaa |7| Ang 567

Sant Singh KhalsaYour eyes are so beautiful, and Your teeth are delightful. ||7||
Manmohan SinghBeautiful are Thy eyes and relish-giving Thy Teeth, O Lord.
Manmohan Singh (Punjabi)ਸੁੰਦਰ ਹਨ ਤੇਰੇ ਨੈਣ ਅਤੇ ਰਸਦਾਇਕ ਤੇਰੇ ਦੰਦ, ਹੇ ਪ੍ਰਭੂ!
Fareedkot Teekaਹੇ ਭਗਵਨ! ਤੇਰੇ ਨੇਤ੍ਰ ਸੁੰਦਰ ਹੈਂ ਦੰਤ ਰਸੋਂ ਕਾ ਘਰ ਹੈਨ॥੭॥
Prof. Sahib Singhਉਸ ਦੇ ਸੁੰਦਰ ਹਨ ਨੈਣ ਅਤੇ ਰਸੀਲੇ ਦੰਦ ॥੭॥

ਪਦ ਅਰਥ ਬੰਕੇ = ਬਾਂਕੇ। ਲੋਇਣ = ਅੱਖਾਂ। ਦੰਤ = ਦੰਦ। ਰਸੀਲਾ = (ਰਸ-ਆਲਯ) ਸੋਹਣੇ ॥੭॥

SikhNet (Spanish)y podrán distinguir entre un cisne y una grulla. Bellos son los ojos del Señor; brillantes son Sus dientes. (7)

ਤੇਰੀ ਚਾਲ ਸੁਹਾਵੀ; ਮਧੁਰਾੜੀ ਬਾਣੀ ॥

teree chaal suhaavee; madhuraarree baanee | Ang 567

Sant Singh KhalsaYour walk is so graceful, and Your speech is so sweet.
Manmohan SinghGraceful is Thy gait and sweet Thy speech.
Manmohan Singh (Punjabi)ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।
Fareedkot Teekaਹੇ ਸੁਆਮੀ! ਤੇਰੀ ਚਾਲ ਬਡੀ ਸੋਭਨੀਕ ਹੈ ਅਰ ਬਾਣੀ ਵੱਡੀ ਮਧੁਰੀ ਹੈ॥
Prof. Sahib Singhਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ।

ਪਦ ਅਰਥ ਮਧੁਰਾੜੀ = ਸੋਹਣੀ ਮਿੱਠੀ।

SikhNet (Spanish)Graciosos son Tus modales, oh Señor, dulce es Tu hablar.

ਕੁਹਕਨਿ ਕੋਕਿਲਾ; ਤਰਲ ਜੁਆਣੀ ॥

kuhakan kokilaa; taral juaanee | Ang 567

Sant Singh KhalsaYou coo like a songbird, and your youthful beauty is alluring.
Manmohan SinghThou cooest like a cuckoo and budding is Thy youth.
Manmohan Singh (Punjabi)ਤੂੰ ਕੋਇਲ ਦੀ ਤਰ੍ਹਾਂ ਕੂੰਦਾ ਹੈਂ ਅਤੇ ਚੜ੍ਹਦੀ ਹੈ ਤੇਰੀ ਜੁਆਨੀ।
Fareedkot Teekaਜੈਸੇ ਕੋਇਲੇਂ ਬੋਲਤੀ ਹੈਂ ਅਰ (ਤਰਲ) ਚੰਚਲ, ਭਾਵ ਚੜਦੀ ਜਵਾਨੀ॥੪॥
Prof. Sahib Singhਤੂੰ ਕੋਇਲ ਦੀ ਤਰ੍ਹਾਂ ਕੂਕਦਾ ਹੈਂ ਅਤੇ ਚੰਚਲ ਹੈ ਤੇਰੀ ਜੁਆਨੀ।

ਪਦ ਅਰਥ ਕੁਹਕਨਿ = ਕੂਕਦੀਆਂ ਹਨ। ਕੋਇਲਾ = ਕੋਇਲਾਂ। ਤਰਲ = ਚੰਚਲ। ਜੁਆਣੀ = ਜਵਾਨੀ।

SikhNet (Spanish)Como un rizo dorado es Tu Juventud; absorto en Tu Propio Ser,

ਤਰਲਾ ਜੁਆਣੀ ਆਪਿ ਭਾਣੀ; ਇਛ ਮਨ ਕੀ ਪੂਰੀਏ ॥

taralaa juaanee aap bhaanee; ichh man kee pooree | Ang 567

Sant Singh KhalsaYour youthful beauty is so alluring; it pleases You, and it fulfills the heart's desires.
Manmohan SinghThy budding youth is pleasing to Thee and its sight fulfills the heart's desires.
Manmohan Singh (Punjabi)ਤੇਰੀ ਚੜ੍ਹਦੀ ਜੁਆਨੀ ਤੈਨੂੰ ਚੰਗੀ ਲਗਦੀ ਹੈ। ਇਸ ਦਾ ਦਰਸ਼ਨ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰ ਦਿੰਦਾ ਹੈ।
Fareedkot Teekaਚੰਚਲ ਜੁਬਾ ਅਵਸਥਾ ਆਪ ਕੋ ਭਾਈ ਹੈਂ, ਸੋ ਆਪ ਮਨ ਕੀ ਇਛਾ ਪੂਰਨ ਕਰੀਏ॥
Prof. Sahib Singhਤੇਰੀ ਚੜ੍ਹਦੀ ਜੁਆਨੀ ਮਨ-ਭਾਉਂਦੀ ਹੈ ਤੇ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰਦੀ ਹੈ।

ਪਦ ਅਰਥ ਭਾਣੀ = ਪਿਆਰੀ ਲੱਗੀ।

SikhNet (Spanish)Tu Juventud es radiante y Tu Visión lo abarca todo. Con pasos medidos como los del elefante,

ਸਾਰੰਗ ਜਿਉ. ਪਗੁ ਧਰੈ ਠਿਮਿ ਠਿਮਿ; ਆਪਿ ਆਪੁ ਸੰਧੂਰਏ ॥

saarang jiau. pag dharai tthim tthim; aap aap sandhoore | Ang 567

Sant Singh KhalsaLike an elephant, You step with Your Feet so carefully; You are satisfied with Yourself.
Manmohan SinghLike an elephant Thou conquettishly placeth Thy foot and art intoxicated within thyself.
Manmohan Singh (Punjabi)ਹਾਥੀ ਦੀ ਮਾਨੰਦ ਤੂੰ ਨਾਜ਼-ਨਖਰੇ ਨਾਲ ਪੈਰ ਰਖਦਾ ਹੈਂ ਅਤੇ ਆਪਣੇ ਆਪ ਵਿੱਚ ਹੀ ਮਤਵਾਲਾ ਹੈਂ।
Fareedkot Teekaਔਰ (ਸਾਰੰਗ) ਹਸਤੀ ਸੰਧੂਰੇ ਹੂਏ ਕੀ ਭਾਂਤ ਅਪਨੇ ਮੇਂ ਮਸਤ ਹੋ ਕਰ (ਠਿਮਿ ਠਿਮਿ) ਧੀਰੇ ਧੀਰੇ ਚਲਤੇ ਹੋ॥
Prof. Sahib Singhਤੇਰੀ ਚਾਲ ਹੈ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਨ ਵਾਲੀ,

ਪਦ ਅਰਥ ਸਾਰੰਗ = ਹਾਥੀ। ਪਗੁ = ਪੈਰ। ਠਿਮਿ ਠਿਮਿ = ਮਟਕ ਨਾਲ। ਆਪੁ = ਆਪਣੇ ਆਪ ਨੂੰ। ਸੰਧੂਰਏ = ਮਸਤ ਕਰਦਾ ਹੈ।

SikhNet (Spanish)estás absorto en Tu Propia Majestuosidad.

ਸ੍ਰੀਰੰਗ ਰਾਤੀ. ਫਿਰੈ ਮਾਤੀ; ਉਦਕੁ ਗੰਗਾ ਵਾਣੀ ॥

sreerang raatee. firai maatee; udak gangaa vaanee | Ang 567

Sant Singh KhalsaShe who is imbued with the Love of such a Great Lord, flows intoxicated, like the waters of the Ganges.
Manmohan SinghShe, who is imbued with the love of such a sublime Spouse, flows inebriated like Gange's water.
Manmohan Singh (Punjabi)ਜੋ ਆਪਣੇ ਐਸੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਉਹ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।
Fareedkot Teeka(ਸ੍ਰੀ) ਲਖ੍ਯਮੀ ਤੇਰੇ ਪ੍ਰੇਮ ਮੇਂ (ਰਾਤੀ) ਮਸਤ ਹੂਈ ਤੇਰੇ ਸੰਗ ਸੰਗ ਫਿਰਤੀ ਹੈ, ਬਾਨੀ ਆਪ ਕੀ ਗੰਗਾ ਜਲ ਕੀ ਭਾਂਤਿ ਪਵਿਤ੍ਰ ਹੈ॥
Prof. Sahib Singhਜੋ ਆਪਣੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਤੇ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ।

ਪਦ ਅਰਥ ਸ੍ਰੀਰੰਗ = ਲੱਛਮੀ-ਪਤੀ ਪ੍ਰਭੂ। ਮਾਤੀ = ਮਸਤ। ਉਦਕੁ = ਪਾਣੀ। ਵਾਣੀ = ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)Aquélla que está embebida con el Amor de tal Señor, fluye en Estado Místico como las aguas del Ganges.

ਬਿਨਵੰਤਿ ਨਾਨਕੁ ਦਾਸੁ ਹਰਿ ਕਾ; ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥

binavant naanak daas har kaa; teree chaal suhaavee madhuraarree baanee |8|2| Ang 567

Sant Singh KhalsaPrays Nanak, I am Your slave, O Lord; Your walk is so graceful, and Your speech is so sweet. ||8||2||
Manmohan SinghSupplicates Nanak, I am Thy slave, O Lord, Graceful is Thy gait and sweet Thy speech.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸਾਹਿਬ! ਸੁਹਣੀ ਹੈ ਤੇਰੀ ਟੋਰ ਅਤੇ ਮਿਠੜੇ ਬਚਨ-ਬਿਲਾਸ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਆਪ ਕਾ ਦਾਸ ਹੂੰ, ਧੰਨ ਤੇਰੀ ਸੋਭਾਇਮਾਨ ਚਾਲ ਹੈ ਔਰ ਮਧੁਰ ਬਾਨੀ ਹੈ॥੮॥੨॥☬ਪਰਮੇਸਰ ਕੋ ਪਤੀ ਰੂਪ ਕਹਿ ਕਰ ਉਪਦੇਸ਼ ਕਰਤੇ ਹੈਂ:
Prof. Sahib Singhਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ, ਹੇ ਪ੍ਰਭੂ, ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ ॥੮॥੨॥

ਪਦ ਅਰਥ ਬਿਨਵੰਤਿ = ਬੇਨਤੀ ਕਰਦਾ ਹੈ ॥੮॥੨॥

SikhNet (Spanish)Reza Nanak, soy Tu Esclavo, oh Señor; Tus Movimientos son Graciosos y Tu hablar Exquisitamente Dulce. (8-2)
Answers quote the Granth verbatim with Ang citations. AI commentary is not Gurbani and not a religious ruling.