ਵਡਹੰਸੁ ਮਹਲਾ ੩ ॥
vaddahans mahalaa 3 | Ang 569
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਰਤਨ ਪਦਾਰਥ ਵਣਜੀਅਹਿ; ਸਤਿਗੁਰਿ ਦੀਆ ਬੁਝਾਈ ਰਾਮ ॥
ratan padaarath vanajeeeh; satigur deea bujhaaee raam | Ang 569
Sant Singh KhalsaPurchase the jewel, the invaluable treasure; the True Guru has given this understanding.
Manmohan SinghPurchase the invaluable commodity of the Lord's Name; True Guru imparts such and understanding.
Manmohan Singh (Punjabi)ਹੇ ਇਨਸਾਨ ਸਾਹਿਬ ਦੇ ਨਾਮ ਦੇ ਅਮੋਲਕ ਵੱਖਰ ਨੂੰ ਖਰੀਦ ਸੱਚੇ ਗੁਰੂ ਜੀ ਐਸੀ ਸਮਝ ਪ੍ਰਦਾਨ ਕਰਦੇ ਹਨ।
Fareedkot Teeka(ਰਾਮ) ਹੇ ਭਾਈ! ਜੇ ਸਤਿਗੁਰੂ ਬੁਝਾਇ ਦੇਵੇ ਤਾਂ ਨਾਮ ਰਤਨ ਪਦਾਰਥ ਕੋ (ਵਣਜੀਅਹਿ) ਖਰੀਦੀਏ॥
Prof. Sahib Singhਉਹ ਮਨੁੱਖ (ਆਤਮਕ ਜੀਵਨ ਦੇ) ਕੀਮਤੀ ਰਤਨਾਂ ਦਾ ਵਪਾਰ ਕਰਦਾ ਰਹਿੰਦਾ ਹੈ ਜਿਸ ਨੂੰ ਗੁਰੂ ਨੇ ਸੂਝ ਬਖ਼ਸ਼ ਦਿੱਤੀ ਹੈ।ਪਦ ਅਰਥ ਰਤਨ ਪਦਾਰਥ = ਕੀਮਤੀ ਰਤਨ। ਵਣਜੀਅਹਿ = ਵਣਜੇ ਜਾਂਦੇ ਹਨ, ਖ਼ਰੀਦੇ ਜਾਂਦੇ ਹਨ। ਸਤਿਗੁਰਿ = ਗੁਰੂ ਨੇ।
SikhNet (Spanish)Uno comercia con la Joya del Nombre del Señor sólo si el Guru imparte tal Sabiduría.
ਲਾਹਾ ਲਾਭੁ ਹਰਿ ਭਗਤਿ ਹੈ; ਗੁਣ ਮਹਿ ਗੁਣੀ ਸਮਾਈ ਰਾਮ ॥
laahaa laabh har bhagat hai; gun meh gunee samaaee raam | Ang 569
Sant Singh KhalsaThe profit of profits is the devotional worship of the Lord; one's virtues merge into the virtues of the Lord.
Manmohan SinghThe profit of profits is the devotional service of God and the virtuous man merges with the Lord's virtues.
Manmohan Singh (Punjabi)ਮੁਨਾਫਿਆਂ ਦਾ ਮੁਨਾਫਾ ਵਾਹਿਗੁਰੂ ਦੀ ਪ੍ਰੇਮ ਮਈ ਭਗਤੀ ਹੈ। ਨੇਕ ਬੰਦਾ ਪ੍ਰਭੂ ਦੀਆਂ ਨੇਕੀਆਂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਿਸ ਬਨਜ ਕਾ ਲਾਹਾ ਹਰਿ ਭਗਤਿ ਕਾ ਲਾਭੁ ਹੈ, ਤਿਨ ਗੁਨ ਵਾਲੋਂ ਕੀ ਭਗਵੰਤ ਗੁਣੀ ਮੇਂ ਬ੍ਰਿਤੀ ਸਮਾਈ ਰਹਤੀ ਹੈ॥
Prof. Sahib Singhਉਸ ਨੂੰ ਪਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ-ਪ੍ਰਭੂ ਵਿਚ ਹੋ ਜਾਂਦੀ ਹੈ।ਪਦ ਅਰਥ ਗੁਣ ਮਹਿ = (ਪਰਮਾਤਮਾ ਦੀ) ਸਿਫ਼ਤ-ਸਾਲਾਹ ਵਿਚ (ਜੁੜ ਕੇ)। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ। ਸਮਾਈ = ਲੀਨਤਾ।
SikhNet (Spanish)La Virtud de uno se inmerge en las Virtudes del Señor.
ਗੁਣ ਮਹਿ ਗੁਣੀ ਸਮਾਏ. ਜਿਸੁ ਆਪਿ ਬੁਝਾਏ; ਲਾਹਾ ਭਗਤਿ ਸੈਸਾਰੇ ॥
gun meh gunee samaae. jis aap bujhaae; laahaa bhagat saisaare | Ang 570
Sant Singh KhalsaOne's virtues merge into the virtues of the Lord; he comes to understand his own self. He earns the profit of devotional worship in this world.
Manmohan SinghThe good man, whom the Lord Himself grants wisdom, remains immersed in goodness, He reaps the profit of Lord's meditation in this world.
Manmohan Singh (Punjabi)ਭਲਾ ਪੁਰਸ਼ ਜਿਸ ਨੂੰ ਪ੍ਰਭੂ ਆਪੇ ਹੀ ਸਿਆਣਪ ਪਰਦਾਨ ਕਰਦਾ ਹੈ, ਭਲਾਈ ਅੰਦਰ ਰਮਿਆ ਰਹਿੰਦਾ ਹੈ। ਇਸ ਜੱਗ ਵਿੱਚ ਉਹ ਸਾਈਂ ਦੇ ਸਿਮਰਨ ਦਾ ਨਫਾ ਕਮਾਉਂਦਾ ਹੈ।
Fareedkot Teekaਜਿਸ ਕੋ ਪਰਮੇਸਰੁ ਆਪ ਬੁਝਾਵਤਾ ਹੈ ਵਹੀ ਗੁਣੀ (ਗੁਣ) ਗ੍ਯਾਨ ਮੇਂ ਸਮਾਵਤੇ ਹੈਂ ਔਰੁ ਸੰਸਾਰ ਮੇਂ ਹਰਿ ਭਗਤ ਕਾ ਲਾਹਾ ਲੇਤੇ ਹੈਂ॥
Prof. Sahib Singhਜਿਸ ਨੂੰ ਪਰਮਾਤਮਾ ਆਪ (ਆਤਮਕ ਜੀਵਨ ਦੀ) ਸੂਝ ਦੇਂਦਾ ਹੈ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਤੇ ਭਗਤੀ ਦਾ ਲਾਭ ਖੱਟਦਾ ਹੈ।ਪਦ ਅਰਥ ਸਮਾਏ = ਲੀਨ ਹੋ ਜਾਂਦਾ ਹੈ। ਸੈਸਾਰੇ = ਜਗਤ ਵਿਚ (ਆ ਕੇ)।
SikhNet (Spanish)y así es como llega a entender su propio ser y obtiene la Ganancia de la Alabanza de Devoción, en este mundo.
ਬਿਨੁ ਭਗਤੀ. ਸੁਖੁ ਨ ਹੋਈ, ਦੂਜੈ ਪਤਿ ਖੋਈ; ਗੁਰਮਤਿ ਨਾਮੁ ਅਧਾਰੇ ॥
bin bhagatee. sukh na hoee, doojai pat khoee; guramat naam adhaare | Ang 570
Sant Singh KhalsaWithout devotion, there is no peace; through duality, one's honor is lost, but under Guru's Instruction, he is blessed with the Support of the Naam.
Manmohan SinghWithout God's devotion, man obtain not peace. Through another's love, he loses his honour, and by Guru's instruction, he is blessed with the Name's prop.
Manmohan Singh (Punjabi)ਹਰੀ ਦੇ ਅਨੁਰਾਗ ਬਾਝੋਂ, ਬੰਦੇ ਨੂੰ ਆਰਾਮ ਨਹੀਂ ਮਿਲਦਾ। ਹੋਰਸ ਦੀ ਪ੍ਰੀਤ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਦਾ ਹੈ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਨਾਮ ਦਾ ਆਸਰਾ ਮਿਲਦਾ ਹੈ।
Fareedkot Teekaਬਿਨਾਂ ਭਗਤੀ ਸੇ ਆਨ ਸਾਧਨੋਂ ਸੇ ਸੁਖ ਪ੍ਰਾਪਤ ਨਹੀਂ ਹੋਤਾ ਔਰ ਦੂਜੇ ਭਾਵ ਸੇ (ਪਤਿ) ਪ੍ਰਤਿਸਟਾ ਖੋਈ ਜਾਤੀ ਹੈ ਔਰ ਗੁਰਮਤਿ ਕਰ ਕੇ ਜੀਵ ਕੋ ਨਾਮ ਕਾ ਆਧਾਰ ਹੋਤਾ ਹੈ॥
Prof. Sahib Singhਗੁਰੂ ਦੀ ਮੱਤ ਉਤੇ ਤੁਰ ਕੇ ਉਹ ਹਰਿ-ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਈ ਰੱਖਦਾ ਹੈ (ਉਸ ਨੂੰ ਨਿਸ਼ਚਾ ਰਹਿੰਦਾ ਹੈ ਕਿ) ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ ਤੇ ਮਾਇਆ ਦੇ ਮੋਹ ਵਿਚ ਫਸਣ ਵਾਲੇ ਇੱਜ਼ਤ ਗਵਾ ਲੈਂਦੇ ਹਨ।ਪਦ ਅਰਥ ਦੂਜੈ = ਮਾਇਆ ਵਿਚ। ਅਧਾਰੇ = ਆਸਰਾ।
SikhNet (Spanish)Sin Devoción uno no logra la Paz y pierde todo honor engañado por la dualidad,
ਵਖਰੁ ਨਾਮੁ ਸਦਾ ਲਾਭੁ ਹੈ; ਜਿਸ ਨੋ ਏਤੁ ਵਾਪਾਰਿ ਲਾਏ ॥
vakhar naam sadaa laabh hai; jis no et vaapaar laae | Ang 570
Sant Singh KhalsaHe ever earns the profit of the merchandise of the Naam, whom the Lord employs in this Trade.
Manmohan SinghHe, whom the Lord employs in this trade, ever reaps the profit of the Name merchandise.
Manmohan Singh (Punjabi)ਜਿਸ ਨੂੰ ਪ੍ਰੂਭੂ ਇਸ ਵਣਜ ਵਿੱਚ ਪਾਉਂਦਾ ਹੈ ਉਹ ਸਦੀਵ ਹੀ ਨਾਮ ਦੇ ਸੌਦੇ ਸੂਤ ਦਾ ਨਫਾ ਉਠਾਉਂਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਇਸ ਬਾਪਾਰ ਮੇਂ ਲਗਾਇ ਦੇਤਾ ਹੈ ਤਿਸ ਕੋ ਨਾਮ (ਵਖਰੁ) ਵਸਤ ਕਾ ਸਦਾ ਲਾਭ ਹੋਤਾ ਹੈ॥
Prof. Sahib Singhਜਿਸ ਨੂੰ ਪਰਮਾਤਮਾ ਮਨੁੱਖ ਨੂੰ (ਨਾਮ-) ਵਪਾਰ ਵਿਚ ਲਾ ਦੇਂਦਾ ਹੈ ਉਹ ਸਦਾ ਨਾਮ-ਸਮਾਨ ਦਾ ਹੀ ਸੌਦਾ ਕਰਦਾ ਹੈ ਤੇ ਨਾਮ ਦਾ ਹੀ ਲਾਭ ਖੱਟਦਾ ਹੈ।ਪਦ ਅਰਥ ਏਤੁ = ਇਸ ਵਿਚ। ਵਾਪਾਰਿ = ਵਪਾਰ ਵਿਚ। ਏਤੁ ਵਾਪਾਰਿ = ਇਸ ਵਪਾਰ ਵਿਚ।
SikhNet (Spanish)pero instruido en la Sabiduría del Guru, el Nombre del Señor se vuelve lo principal.
ਰਤਨ ਪਦਾਰਥ ਵਣਜੀਅਹਿ; ਜਾਂ ਸਤਿਗੁਰੁ ਦੇਇ ਬੁਝਾਏ ॥੧॥
ratan padaarath vanajeeeh; jaan satigur dee bujhaae |1| Ang 570
Sant Singh KhalsaHe purchases the jewel, the invaluable treasure, unto whom the True Guru has given this understanding. ||1||
Manmohan SinghWhen the True Guru so instructs the mortal deals in the jewels of the Name goods.
Manmohan Singh (Punjabi)ਜਦ ਸੱਚੇ ਗੁਰੂ ਇਸ ਤਰ੍ਹਾਂ ਸਿਖਮਤ ਦਿੰਦੇ ਹਨ ਤਾਂ ਇਨਸਾਨ ਨਾਮ ਦੇ ਮਾਲ ਦੇ ਜਵੇਹਰਾਂ ਦਾ ਵਾਪਾਰ ਕਰਦਾ ਹੈ।
Fareedkot Teekaਹੇ ਭਾਈ! ਜੇ ਸਤਿਗੁਰੂ ਬੂਝ ਦੇਵੇ ਤਾਂ ਨਾਮ ਅਮੋਲਕ ਪਦਾਰਥ ਕੋ ਖਰੀਦੀਏ ਹੈ॥੧॥
Prof. Sahib Singhਜਦੋਂ ਗੁਰੂ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ਤਾਂ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਕੀਮਤੀ ਰਤਨਾਂ ਦਾ ਹੀ ਵਪਾਰ ਕਰਦਾ ਹੈ ॥੧॥ਪਦ ਅਰਥ ਰਤਨ ਪਦਾਰਥ = ਕੀਮਤੀ ਰਤਨ। ਵਣਜੀਅਹਿ = ਵਣਜੇ ਜਾਂਦੇ ਹਨ, ਖ਼ਰੀਦੇ ਜਾਂਦੇ ਹਨ। ਸਤਿਗੁਰਿ = ਗੁਰੂ ਨੇ ॥੧॥
SikhNet (Spanish)Siempre Fructífero es el Nombre; aquél que está dedicado en este comercio, por la Gracia de Dios, negocia con la Joya del Nombre del Señor cuando el Guru Verdadero lo instruye así. (1)
ਮਾਇਆ ਮੋਹੁ ਸਭੁ ਦੁਖੁ ਹੈ; ਖੋਟਾ ਇਹੁ ਵਾਪਾਰਾ ਰਾਮ ॥
maaeaa mohu sabh dukh hai; khottaa ihu vaapaaraa raam | Ang 570
Sant Singh KhalsaThe love of Maya is totally painful; this is a bad deal.
Manmohan SinghLove of wealth is all an affliction Bad is this bargain.
Manmohan Singh (Punjabi)ਧੰਨ-ਦੌਲਤ ਦਾ ਪਿਆਰ ਸਮੂਹ ਕਲੇਸ਼ ਹੀ ਹੈ। ਝੂਠਾ ਹੈ ਇਹ ਵਣਜ।
Fareedkot Teekaਹੇ ਭਾਈ! ਸਰਬ ਪ੍ਰਕਾਰ ਕਰ ਕੇ ਮਾਯਾ ਕਾ ਮੋਹ ਦੁਖ ਰੂਪ ਹੈ, ਇਹੁ ਬਪਾਰ ਮੋਹ ਕਰ ਕਰਨਾ ਖੋਟਾ ਹੈ॥
Prof. Sahib Singhਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ ਤੇ ਆਤਮਕ ਜੀਵਨ ਲਈ ਘਾਟਾ ਪਾਣ ਵਾਲਾ ਵਪਾਰ ਹੈ।ਪਦ ਅਰਥ ਸਭੁ ਦੁਖੁ = ਨਿਰਾ ਦੁੱਖ। ਖੋਟਾ = (ਆਤਮਕ ਜੀਵਨ ਵਿਚ) ਘਾਟਾ ਪਾਣ ਵਾਲਾ।
SikhNet (Spanish)El amor a Maya es una aflicción; falso es su comercio.
ਕੂੜੁ ਬੋਲਿ ਬਿਖੁ ਖਾਵਣੀ; ਬਹੁ ਵਧਹਿ ਵਿਕਾਰਾ ਰਾਮ ॥
koorr bol bikh khaavanee; bahu vadheh vikaaraa raam | Ang 570
Sant Singh KhalsaSpeaking falsehood, one eats poison, and the evil within increases greatly.
Manmohan SinghUttering falsehood, the mortal eats poison and evil in him greatly increases.
Manmohan Singh (Punjabi)ਝੂਠ ਬੋਲ ਕੇ ਜੀਵ ਜ਼ਹਿਰ ਖਾਂਦਾ ਹੈ ਅਤੇ ਉਸ ਅੰਦਰ ਬਦੀਆਂ ਬਹੁਤ ਹੀ ਵੱਧ ਜਾਂਦੀਆਂ ਹਨ।
Fareedkot Teekaਝੂਠ ਬੋਲ ਕਰ ਕੇ ਬਿਖੇ ਰੂਪੁ ਬਿਖੁ ਖਾਤੇ ਹੈਂ, ਇਸ ਸੇ ਬਹੁਤ ਸੇ ਬਿਕਾਰ ਬਢਤੇ ਹੈਂ॥
Prof. Sahib Singhਝੂਠ ਬੋਲ ਬੋਲ ਕੇ ਮਨੁੱਖ (ਆਤਮਕ ਮੌਤ ਵਾਲੀ) ਜ਼ਹਿਰ ਖਾਂਦਾ ਹੈ, (ਜਿਸ ਕਰਕੇ ਮਨੁੱਖ ਦੇ ਅੰਦਰ) ਅਨੇਕਾਂ ਵਿਕਾਰ ਵਧਦੇ ਜਾਂਦੇ ਹਨ।ਪਦ ਅਰਥ ਬੋਲਿ = ਬੋਲ ਕੇ। ਬਿਖੁ = (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ) ਜ਼ਹਿਰ। ਵਧਹਿ = ਵਧਦੇ ਹਨ।
SikhNet (Spanish)Diciendo falsedades, uno come veneno y la maldad en el interior se incrementa cada vez más.
ਬਹੁ ਵਧਹਿ ਵਿਕਾਰਾ. ਸਹਸਾ ਇਹੁ ਸੰਸਾਰਾ; ਬਿਨੁ ਨਾਵੈ. ਪਤਿ ਖੋਈ ॥
bahu vadheh vikaaraa. sahasaa ihu sansaaraa; bin naavai. pat khoee | Ang 570
Sant Singh KhalsaThe evil within increases greatly, in this world of doubt; without the Name, one's honor is lost.
Manmohan SinghIn this doubt afflicted world, the sins have greatly increased and without the Name, man loses honour.
Manmohan Singh (Punjabi)ਇਸ ਸ਼ੱਕ ਦੇ ਸਤਾਏ ਹੋਏ ਜੱਗ ਵਿੱਚ ਪਾਪ ਘਣੇਰੇ ਜ਼ਿਆਦਾ ਹੋ ਗਏ ਹਨ। ਨਾਮ ਦੇ ਬਾਝੋਂ ਆਦਮੀ ਇੱਜ਼ਤ ਵੰਞਾ ਲੈਦਾ ਹੈ।
Fareedkot Teekaਇਹੁ ਸੰਸਾਰ ਸੰਸਾ ਰੂਪੁ ਹੈ ਇਸ ਮੇਂ ਜੀਵ ਕੇ ਮਨ ਮੇਂ ਬੁਹਤ ਬਿਕਾਰ ਹੈਂ, ਨਾਮ ਸੇ ਬਿਨਾਂ ਜੀਵੋਂ ਨੇ ਅਪਨੀ ਪ੍ਰਤਿਸ੍ਟਾ ਖੋਇ ਦੀ ਹੈ॥
Prof. Sahib Singhਇੰਜ ਅਨੇਕਾਂ ਵਿਕਾਰ ਵਧਦੇ ਜਾਂਦੇ ਹਨ ਤੇ ਇਹ ਜਗਤ ਸਹਿਮ (ਦਾ ਘਰ ਹੀ ਪ੍ਰਤੀਤ) ਹੁੰਦਾ ਹੈ; ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਇੱਜ਼ਤ ਗਵਾ ਲੈਂਦਾ ਹੈ।ਪਦ ਅਰਥ ਸਹਸਾ = ਸਹਿਮ। ਪਤਿ = ਇੱਜ਼ਤ।
SikhNet (Spanish)La maldad se incrementa y el mundo transitorio se vive como aflicción por la duda producida,
ਪੜਿ ਪੜਿ ਪੰਡਿਤ ਵਾਦੁ ਵਖਾਣਹਿ; ਬਿਨੁ ਬੂਝੇ. ਸੁਖੁ ਨ ਹੋਈ ॥
parr parr panddit vaad vakhaaneh; bin boojhe. sukh na hoee | Ang 570
Sant Singh KhalsaReading and studying, the religious scholars argue and debate; but without understanding, there is no peace.
Manmohan SinghReading extensive the Scholars indulge in controversies. Without knowing reality they obtain not peace.
Manmohan Singh (Punjabi)ਬਹੁਤ ਲਿਖ ਪੜ੍ਹ ਕੇ, ਵਿਦਵਾਨ ਬਹਿਸ ਮੁਬਾਹਿਸੇ ਕਰਦੇ ਹਨ। ਬਗੈਰ ਗਿਆਤ ਦੇ ਉਨ੍ਹਾਂ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਜੋ ਪੰਡਤ ਪੜ ਪੜ ਕਰ ਕੇ ਝਗੜਾ ਕਰਤੇ ਹੈਂ ਤਿਨ ਕੋ ਬੀ ਬਿਨਾਂ ਬੂਝ ਕੇ ਸੁਖ ਨਹੀਂ ਪ੍ਰਾਪਤਿ ਹੋਤਾ ਹੈ॥
Prof. Sahib Singhਵੇਦ ਪੜ੍ਹ ਪੜ੍ਹ ਕੇ ਪੰਡਤ ਵਿਅਰਥ ਨੁਕਤਾਚੀਨੀ ਵਿੱਚ ਜੁਟਦੇ ਹਨ, ਪਰ ਆਤਮਕ ਜੀਵਨ ਦੀ ਸੋਝੀ ਬਿਨਾ ਕੋਈ ਸੁਖ ਨਹੀਂ ਹੁੰਦਾ।ਪਦ ਅਰਥ ਵਾਦੁ = ਝਗੜਾ, ਬਹਿਸ। ਵਖਾਣਹਿ = ਉਚਾਰਦੇ ਹਨ।
SikhNet (Spanish)pues sin el Nombre del Señor uno pierde su honor. Mientras más leen los eruditos,
ਆਵਣ ਜਾਣਾ. ਕਦੇ ਨ ਚੂਕੈ; ਮਾਇਆ ਮੋਹ ਪਿਆਰਾ ॥
aavan jaanaa. kade na chookai; maaeaa moh piaaraa | Ang 570
Sant Singh KhalsaTheir comings and goings never end; emotional attachment to Maya is dear to them.
Manmohan SinghTo them, love of wealth is sweet so their comings and goings end not ever.
Manmohan Singh (Punjabi)ਉਨ੍ਹਾਂ ਨੂੰ ਧੰਨ-ਦੌਲਤ ਦਾ ਪਿਆਰ ਮਿੱਠਾ ਲਗਦਾ ਹੈ, ਇਸ ਲਈ ਉਨ੍ਹਾਂ ਦੇ ਆਉਣੇ ਤੇ ਜਾਣੇ ਕਦਾਚਿੱਤ ਮੁਕਦੇ ਨਹੀਂ।
Fareedkot Teekaਜਿਨੋਂ ਕੋ ਮਾਇਆ ਕਾ ਮੋਹ ਪ੍ਯਾਰਾ ਹੈ, ਤਿਨ ਕਾ ਆਵਾਗਮਨ ਕਦੇ ਨਹੀਂ ਹਟਤਾ ਹੈ॥
Prof. Sahib Singhਜਿਸ ਮਨੁੱਖ ਨੂੰ ਸਦਾ ਮਾਇਆ ਦਾ ਮੋਹ ਪਿਆਰਾ ਲੱਗਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ।ਪਦ ਅਰਥ ਨ ਚੂਕੈ = ਨਹੀਂ ਮੁੱਕਦਾ।
SikhNet (Spanish)más se envuelven en la contienda. Sin el conocimiento no logran la Felicidad,
ਮਾਇਆ ਮੋਹੁ ਸਭੁ ਦੁਖੁ ਹੈ; ਖੋਟਾ ਇਹੁ ਵਾਪਾਰਾ ॥੨॥
maaeaa mohu sabh dukh hai; khottaa ihu vaapaaraa |2| Ang 570
Sant Singh KhalsaThe love of Maya is totally painful; this is a bad deal. ||2||
Manmohan SinghThe attachment of worldly valuables is all an affliction. Evil is this trade.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਲਗਨ ਸਮੂਹ ਕਲੇਸ਼ ਹੀ ਹੈ। ਮੰਦੀ ਹੈ ਇਹ ਸੁਦਾਗਰੀ।
Fareedkot Teekaਮਾਯਾ ਕਾ ਮੋਹ ਸਭੁ ਦੁਖ ਰੂਪ ਹੈ, ਏਹੁ ਬਪਾਰ ਹੀ ਖੋਟਾ ਹੈ॥੨॥
Prof. Sahib Singhਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ, ਤੇ (ਆਤਮਕ ਜੀਵਨ ਲਈ) ਘਾਟਾ ਪਾਣ ਵਾਲਾ ਵਪਾਰ ਹੈ ॥੨॥ਪਦ ਅਰਥ ਸਭੁ ਦੁਖੁ = ਨਿਰਾ ਦੁੱਖ। ਖੋਟਾ = (ਆਤਮਕ ਜੀਵਨ ਵਿਚ) ਘਾਟਾ ਪਾਣ ਵਾਲਾ ॥੨॥
SikhNet (Spanish)y estando enamorados de Maya, sus idas y venidas no terminan, pues ese amor los conduce al dolor, ya que es un comercio falso. (2)
ਖੋਟੇ ਖਰੇ ਸਭਿ ਪਰਖੀਅਨਿ; ਤਿਤੁ ਸਚੇ ਕੈ ਦਰਬਾਰਾ ਰਾਮ ॥
khotte khare sabh parakheean; tith sache kai darabaaraa raam | Ang 570
Sant Singh KhalsaThe counterfeit and the genuine are all assayed in the Court of the True Lord.
Manmohan SinghThe counterfeit and the genuine are all assayed in the court of the True Lord.
Manmohan Singh (Punjabi)ਜਾਲ੍ਹੀ ਅਤੇ ਅਸਲੀ, ਉਸ ਸੱਚੇ ਸੁਆਮੀ ਦੀ ਦਰਗਾਹ ਅੰਦਰ, ਸਾਰੇ ਜਾਂਚੇ-ਪੜਤਾਲੇ ਜਾਂਦੇ ਹਨ।
Fareedkot Teekaਹੇ ਭਾਈ! ਤਿਸ ਸਚੇ ਪ੍ਰਭੂ ਕੇ ਦਰਬਾਰ ਮੇਂ ਖੋਟੇ ਖਰੇ ਸਭ ਕੋਈ ਪਰਖੀਤੇ ਹੈਂ॥
Prof. Sahib Singhਭੈੜੇ ਅਤੇ ਚੰਗੇ ਸਾਰੇ (ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਪਰਖੇ ਜਾਂਦੇ ਹਨ।ਪਦ ਅਰਥ ਸਭਿ = ਸਾਰੇ। ਪਰਖੀਅਨਿ = ਪਰਖੇ ਜਾਂਦੇ ਹਨ। ਤਿਤੁ = ਉਸ ਵਿਚ। ਤਿਤੁ ਦਰਬਾਰਾ = ਤਿਤੁ ਦਰਬਾਰਿ, ਉਸ ਦਰਬਾਰ ਵਿਚ।
SikhNet (Spanish)En la Corte Real los verdaderos y los falsos son juzgados;
ਖੋਟੇ ਦਰਗਹ ਸੁਟੀਅਨਿ; ਊਭੇ ਕਰਨਿ ਪੁਕਾਰਾ ਰਾਮ ॥
khotte daragah sutteean; aoobhe karan pukaaraa raam | Ang 570
Sant Singh KhalsaThe counterfeit are cast out of the Court, and they stand there, crying out in misery.
Manmohan SinghThe false one are cast out of the court and incessantly do they bewail.
Manmohan Singh (Punjabi)ਕੂੜੇ ਕਚਹਿਰੀਓ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਖੜੇ ਹੋ ਹਮੇਸ਼ਾਂ ਉਹ ਵਿਰਲਾਪ ਕਰਦੇ ਹਨ।
Fareedkot Teekaਖੋਟੇ ਦਰਗਾਹ ਮੇਂ (ਸੁਟੀਅਨਿ) ਨਰਕੋਂ ਮੇਂ ਪਾਈਤੇ ਹੈਂ ਔਰ (ਊਭੇ) ਖੜੇ ਹੂਏ ਪੁਕਾਰ ਕਰਤੇ ਹੈਂ॥
Prof. Sahib Singhਭੈੜੇ ਬੰਦੇ ਤਾਂ ਦਰਗਾਹ ਵਿਚ ਰੱਦੇ ਜਾਂਦੇ ਹਨ, ਉਹ ਉਥੇ ਖਲੋ ਕੇ ਪੁਕਾਰ ਕਰਦੇ ਹਨ।ਪਦ ਅਰਥ ਸੁਟੀਅਨਿ = ਪਰੇ ਸੁੱਟੇ ਜਾਂਦੇ ਹਨ, ਰੱਦ ਕੀਤੇ ਜਾਂਦੇ ਹਨ। ਊਭੇ = ਖਲੋਤੇ।
SikhNet (Spanish)los falsos ahí son rechazados y echados a la ronda de las reencarnaciones.
ਊਭੇ ਕਰਨਿ ਪੁਕਾਰਾ. ਮੁਗਧ ਗਵਾਰਾ; ਮਨਮੁਖਿ ਜਨਮੁ ਗਵਾਇਆ ॥
aoobhe karan pukaaraa. mugadh gavaaraa; manamukh janam gavaaeaa | Ang 570
Sant Singh KhalsaThey stand there, crying out in misery; the foolish, idiotic, self-willed manmukhs have wasted their lives.
Manmohan SinghThe fools and idiots stand up and bewail. Those apostates waste away their life.
Manmohan Singh (Punjabi)ਮੂਰਖ ਤੇ ਬੁੱਧੂ ਖੜੇ ਹੋ ਵਿਰਲਾਪ ਕਰਦੇ ਹਨ। ਉਹ ਅਧਰਮੀ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ।
Fareedkot Teekaਐਸੇ (ਮੁਗਧ ਗਵਾਰਾ) ਅਤਿ ਮੂਰਖ ਮਨਮੁਖੋਂ ਨੇ ਅਪਨਾ ਜਨਮੁ ਬਿਅਰਥ ਗਵਾਇਆ ਹੈ, (ਊਭੇ) ਖੜੇ ਹੂਏ ਪੁਕਾਰ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣਾ ਮਨੁੱਖਾ ਜਨਮ ਗਵਾ ਲਿਆ, ਉਹ ਮੂਰਖ ਗਵਾਰ (ਪ੍ਰਭੂ ਦੀ ਦਰਗਾਹ ਤੇ) ਖਲੋਤੇ ਪੁਕਾਰ ਕਰਦੇ ਹਨ (ਹਾੜੇ-ਤਰਲੇ ਕਰਦੇ ਹਨ)।ਪਦ ਅਰਥ ਕਰਨਿ = ਕਰਦੇ ਹਨ। ਮੁਗਧ = ਮੂਰਖ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰ ਕੇ।
SikhNet (Spanish)Ese Manmukj lleno de ego sufre incesantemente, es encerrado y apedreado y su vida se precipita a la destrucción.
ਬਿਖਿਆ ਮਾਇਆ. ਜਿਨਿ ਜਗਤੁ ਭੁਲਾਇਆ; ਸਾਚਾ ਨਾਮੁ. ਨ ਭਾਇਆ ॥
bikhiaa maaeaa. jin jagat bhulaaeaa; saachaa naam. na bhaaeaa | Ang 570
Sant Singh KhalsaMaya is the poison which has deluded the world; it does not love the Naam, the Name of the Lord.
Manmohan SinghThe mammon is the poison that has deluded the world and it loves not the Name.
Manmohan Singh (Punjabi)ਮੋਹਨੀ ਦੀ ਜ਼ਹਿਰ ਨੇ ਸੰਸਾਰ ਨੂੰ ਗੁਮਰਾਹ ਕਰ ਦਿੱਤਾ ਹੈ, ਅਤੇ ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦਾ।
Fareedkot Teekaਯਹ ਬਿਖ ਰੂਪ ਮਾਯਾ ਕੈਸੀ ਹੈ ਜਿਸ ਨੇ ਜਗਤ ਕੋ ਭੁਲਾਇਆ ਹੈ, ਤਿਸ ਕਰ ਕੇ ਜੀਵ ਕੋ ਸਚ ਨਾਮੁ ਭਾਯਾ ਨਹੀਂ ਹੈ॥
Prof. Sahib Singhਜਿਸ ਮਾਇਆ-ਜ਼ਹਿਰ ਨੇ ਜਗਤ ਨੂੰ ਕੁਰਾਹੇ ਪਾ ਰੱਖਿਆ ਹੈ ਜਿਸ ਕਾਰਨ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਚੰਗਾ ਨਹੀਂ ਸੀ ਲੱਗਾ।ਪਦ ਅਰਥ ਬਿਖਿਆ = ਜ਼ਹਿਰ। ਜਿਨਿ = ਜਿਸ (ਮਾਇਆ) ਨੇ। ਭੁਲਾਇਆ = ਕੁਰਾਹੇ ਪਾ ਦਿੱਤਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਭਾਇਆ = ਪਸੰਦ ਆਇਆ।
SikhNet (Spanish)El hombre mundano está embrujado con el veneno de Maya y no ama el Nombre Verdadero;
ਮਨਮੁਖ. ਸੰਤਾ ਨਾਲਿ ਵੈਰੁ ਕਰਿ; ਦੁਖੁ ਖਟੇ ਸੰਸਾਰਾ ॥
manamukh. santaa naal vair kar; dukh khatte sansaaraa | Ang 570
Sant Singh KhalsaThe self-willed manmukhs are resentful toward the Saints; they harvest only pain in this world.
Manmohan SinghBearing enmity to the saints, an apostate reaps pain in this world.
Manmohan Singh (Punjabi)ਸਾਧੂਆਂ, ਨਾਲ ਦੁਸ਼ਮਨੀ ਕਰਕੇ, ਅਧਰਮੀ ਜਗਤ ਵਿੱਚ ਤਕਲੀਫ ਉਠਾਉਂਦਾ ਹੈ।
Fareedkot Teekaਮਨਮੁਖ ਸੰਤੋਂ ਸੇ ਬੈਰ ਕਰ ਕੇ ਸੰਸਾਰ ਮੇਂ ਦੁਖ ਕੋ ਖਟਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸੰਤ ਜਨਾਂ ਨਾਲ ਹੀ ਵੈਰ ਕਰ ਕੇ ਦੁੱਖ ਵਿਹਾਝਦਾ ਰਹਿੰਦਾ ਹੈ।ਪਦ ਅਰਥ ਕਰਿ = ਕਰ ਕੇ।
SikhNet (Spanish)separado de los hombres de Bien, lo único que cosecha es dolor.
ਖੋਟੇ ਖਰੇ ਪਰਖੀਅਨਿ; ਤਿਤੁ ਸਚੈ ਦਰਵਾਰਾ ਰਾਮ ॥੩॥
khotte khare parakheean; tith sachai daravaaraa raam |3| Ang 570
Sant Singh KhalsaThe counterfeit and the genuine are assayed in that True Court of the Lord. ||3||
Manmohan SinghThe false and the true are adjudged in that True court.
Manmohan Singh (Punjabi)ਕੂੜਿਆਂ ਅਤੇ ਸੱਚਿਆਂ ਦਾ ਉਸ ਸੱਚੀ ਕਚਹਿਰੀ ਵਿੱਚ ਨਿਰਣਾ ਕੀਤਾ ਜਾਂਦਾ ਹੈ।
Fareedkot Teekaਤਿਸ ਸਚੇ ਪਰਮੇਸ੍ਵਰ ਕੇ ਦਰਬਾਰ ਮੇਂ ਪਾਪੀ ਔਰ ਪੁੰਨੀ ਪਰਖੀਤੇ ਹੈਂ॥੩॥
Prof. Sahib Singhਭੈੜੇ ਅਤੇ ਚੰਗੇ (ਸਾਰੇ ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਪਰਖੇ ਜਾਂਦੇ ਹਨ ॥੩॥ਪਦ ਅਰਥ ਤਿਤੁ ਸਚੈ ਦਰਵਾਰਾ = ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ॥੩॥
SikhNet (Spanish)Es en la Verdadera Corte que los Verdaderos y los falsos son reconocidos. (3)
ਆਪਿ ਕਰੇ ਕਿਸੁ ਆਖੀਐ; ਹੋਰੁ ਕਰਣਾ ਕਿਛੂ. ਨ ਜਾਈ ਰਾਮ ॥
aap kare kis aakheeai; hor karanaa kichhoo. na jaaee raam | Ang 570
Sant Singh KhalsaHe Himself acts; who else should I ask? No one else can do anything.
Manmohan SinghThe Lord Himself does all. Whom else should I address? None else can do aught.
Manmohan Singh (Punjabi)ਸਾਹਿਬ ਖੁਦ ਹੀ ਸਾਰਾ ਕੁਛ ਕਰਦਾ ਹੈ। ਮੈਂ ਹੋਰ ਕੀਹਨੂੰ ਕਹਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ।
Fareedkot Teekaਹੇ ਭਾਈ! ਵਾਹਿਗੁਰੂ ਆਪ ਹੀ ਸਭ ਕੁਛ ਕਰਤਾ ਹੈ ਔਰ ਕਿਸ ਕੋ ਕਹੀਏ ਕਿਸੀ ਸੇ ਔਰ ਕਿਛੁ ਕਹਾ ਨਹੀਂ ਜਾਤਾ ਹੈ॥
Prof. Sahib Singh(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।ਪਦ ਅਰਥ ਹੋਰੁ = (ਉਸ ਦੀ ਰਜ਼ਾ ਦੇ ਉਲਟ ਕੋਈ) ਹੋਰ (ਕੰਮ)।
SikhNet (Spanish)El Señor Mismo conoce todo; ¿a quién más podría uno acudir?
ਜਿਤੁ ਭਾਵੈ ਤਿਤੁ ਲਾਇਸੀ; ਜਿਉ ਤਿਸ ਦੀ ਵਡਿਆਈ ਰਾਮ ॥
jit bhaavai tith laaeisee; jiau tis dee vaddiaaee raam | Ang 570
Sant Singh KhalsaAs He pleases, He engages us; such is His glorious greatness.
Manmohan SinghAs is His glory and as His pleasure, so does He engage the mortals.
Manmohan Singh (Punjabi)ਜਿਸ ਤਰ੍ਹਾਂ ਉਸ ਦੀ ਕੀਰਤੀ ਤੇ ਜਿਸ ਤਰ੍ਹਾਂ ਉਸ ਦੀ ਖੁਸ਼ੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਨੀਆਂ ਨੂੰ ਜੋੜਦਾ ਹੈ।
Fareedkot Teekaਹੇ ਭਾਈ! ਜਿਸੁ ਕਰਮ ਮੇਂ ਲਗਾਇਆ ਚਾਹੁੰਦਾ ਹੈ ਤਿਸਮੈਂ ਜੀਵੋਂ ਕੋ ਲਗਾਂਵਦਾ ਹੈ ਔਰ ਜੈਸੇ ਤਿਸ ਦੀ (ਵਡਿਆਈ) ਇਛਾ ਹੂਈ ਹੈ, ਤੈਸੇ ਲਗਾਇਆ ਹੈ, ਵਾ ਤੈਸੇ ਜੀਵ ਕਰਤੇ ਹੈਂ॥
Prof. Sahib Singhਜਿਵੇਂ ਪ੍ਰਭੂ ਦੀ ਠੀਕ ਲਗਦਾ ਹੈ ਉਵੇਂ ਹੀ ਉਹ ਮਨੁੱਖ ਨੂੰ ਉਸ ਰਾਹੇ ਪਾ ਦੇਂਦਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ (ਤਿਵੇਂ ਕਰਾਂਦਾ ਹੈ)।ਪਦ ਅਰਥ ਜਿਤੁ = ਜਿਸ (ਕੰਮ) ਵਿਚ। ਤਿਤੁ = ਉਸ (ਕੰਮ) ਵਿਚ। ਤਿਸ ਦੀ = {ਲਫ਼ਜ਼ 'ਤਿਸੁ ਦਾ (ੁ) ਸੰਬੰਧਕ 'ਦੀ' ਦੇ ਕਾਰਨ ਉਡ ਗਿਆ ਹੈ}।
SikhNet (Spanish)Él nos acoge en Su Gloria. Así como es Su Voluntad, así se desenvuelve cada uno.
ਜਿਉ ਤਿਸ ਦੀ ਵਡਿਆਈ, ਆਪਿ ਕਰਾਈ; ਵਰੀਆਮੁ ਨ ਫੁਸੀ ਕੋਈ ॥
jiau tis dee vaddiaaee, aap karaaee; vareeaam na fusee koee | Ang 570
Sant Singh KhalsaSuch is His glorious greatness - He Himself causes all to act; no one is a warrior or a coward.
Manmohan SinghAs is His will, so He Himself makes men act. None, by Himself is a warrior or a coward.
Manmohan Singh (Punjabi)ਕਿਉਂ ਜੋ ਉਹ ਆਪ ਹੀ ਬੰਦਿਆਂ ਨੂੰ ਜਿਵੇਂ ਉਸ ਦੀ ਰਜ਼ਾ ਹੈ, ਉਵੇਂ ਹੀ ਉਹ ਖੁਦ ਵਡਿਆਉਂਦਾ ਹੈ, ਆਪਣੇ ਆਪ ਕੋਈ ਸੂਰਮਾ ਜਾ ਕਾਇਰ ਨਹੀਂ।
Fareedkot Teekaਜੈਸੇ ਤਿਸ ਦੀ ਇਛਾ ਹੋਤੀ ਹੈ, ਤੈਸੇ ਹੀ ਆਪ ਜੀਵੋਂ ਸੇ ਕਰਾਵਤਾ ਹੈ, ਤਿਸ ਕੇ ਹੁਕਮ ਸੇ ਬਿਨਾਂ ਅਪਨੇ ਆਪ ਕਰ ਕੇ ਨ ਕੋਈ (ਵਰੀਆਮੁ) ਸੂਰਮਾ (ਨ ਫੁਸੀ) ਕਾਇਰੁ ਹੈ॥
Prof. Sahib Singhਜਿਵੇਂ ਉਸ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਕਮਜ਼ੋਰ ਹੈ।ਪਦ ਅਰਥ ਵਰੀਆਮੁ = ਸੂਰਮਾ। ਫੁਸੀ = ਕਮਜ਼ੋਰ।
SikhNet (Spanish)No hay ni valientes ni cobardes; es el Señor Benévolo con todos,
ਜਗਜੀਵਨੁ ਦਾਤਾ. ਕਰਮਿ ਬਿਧਾਤਾ; ਆਪੇ ਬਖਸੇ ਸੋਈ ॥
jagajeevan daataa. karam bidhaataa; aape bakhase soee | Ang 570
Sant Singh KhalsaThe Life of the World, the Great Giver, the Architect of karma - He Himself grants forgiveness.
Manmohan SinghThe Beneficent Lord is the life of the world and Builder of destiny. He Himself grants pardon.
Manmohan Singh (Punjabi)ਦਾਤਾਰ ਪ੍ਰਭੂ ਜਗਤ ਦੀ ਜਿੰਦ-ਜਾਨ ਤੇ ਪ੍ਰਾਲਬਧ ਬਨਾਉਣ ਵਾਲਾ ਹੈ ਅਤੇ ਉਹ ਆਪ ਹੀ ਬਖਸ਼ਦਾ ਹੈ।
Fareedkot Teekaਜੋ ਜਗਤ ਕਾ (ਜੀਵਨੁ) ਪ੍ਰਾਣ ਰੂਪੁ ਹੈ ਔ (ਬਿਧਾਤਾ) ਕਰਮਾਂ ਕੇ ਜਾਨਣੇ ਵਾਲਾ ਹੈ, ਸੋਈ ਆਪ ਬਖਸ ਲੇਤਾ ਹੈ॥
Prof. Sahib Singhਜਗਤ ਦਾ ਸਹਾਰਾ ਦਾਤਾਰ ਜੋ ਜੀਵਾਂ ਦੇ ਕੀਤੇ ਕਰਮ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ।ਪਦ ਅਰਥ ਕਰਮਿ = (ਜੀਵ ਦੇ ਕੀਤੇ) ਕਰਮ ਅਨੁਸਾਰ। ਬਿਧਾਤਾ = ਪੈਦਾ ਕਰਨ ਵਾਲਾ।
SikhNet (Spanish)el Constructor de nuestro Destino el que propicia nuestras actitudes.
ਗੁਰ ਪਰਸਾਦੀ ਆਪੁ ਗਵਾਈਐ; ਨਾਨਕ. ਨਾਮਿ ਪਤਿ ਪਾਈ ॥
gur parasaadee aap gavaaeeai; naanak. naam pat paaee | Ang 570
Sant Singh KhalsaBy Guru's Grace, self-conceit is eradicated, O Nanak, and through the Naam, honor is obtained.
Manmohan SinghBy Guru's grace, O Nanak, self conceit is stilled and through the Name, honour is obtained.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਹੇ ਨਾਨਕ! ਸਵੈ-ਹੰਗਤਾ ਦੂਰ ਹੁੰਦੀ ਹੈ, ਅਤੇ ਨਾਮ ਦੇ ਰਾਹੀਂ ਇੱਜ਼ਤ ਪ੍ਰਾਪਤ ਹੁੰਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜਬ ਆਪਾ ਭਾਉ ਕੋ ਦੂਰ ਕਰ ਦੀਜੀਏ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਨਾਮੀ ਮੇਂ ਪ੍ਰਾਪਤਿ ਹੋ ਕਰ ਪ੍ਰਤਿਸਟਾ ਪਾਈਤੀ ਹੈ॥
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਆਪਾ-ਭਾਵ ਦੂਰ ਕੀਤਾ ਜਾ ਸਕਦਾ ਹੈ ਤੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇੱਜ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ।ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਆਪੁ = ਆਪਾ-ਭਾਵ {ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖੋ}। ਨਾਮਿ = ਨਾਮ ਵਿਚ (ਜੁੜ ਕੇ)। ਪਤਿ = ਇੱਜ਼ਤ।
SikhNet (Spanish)Si por la Gracia del Guru calmamos nuestro ego, obtenemos Honor a través del Naam, el Nombre del Señor.
ਆਪਿ ਕਰੇ ਕਿਸੁ ਆਖੀਐ; ਹੋਰੁ ਕਰਣਾ ਕਿਛੂ. ਨ ਜਾਈ ॥੪॥੪॥
aap kare kis aakheeai; hor karanaa kichhoo. na jaaee |4|4| Ang 570
Sant Singh KhalsaHe Himself acts; who else should I ask? No one else can do anything. ||4||4||
Manmohan SinghThe Lord Himself does all. To whom, else should I make a request? None else can do aught.
Manmohan Singh (Punjabi)ਸਾਈਂ ਆਪੇ ਹੀ ਸਭ ਕੁਛ ਕਰਦਾ ਹੈ। ਮੈਂ ਹੋਰ ਕੀਹਦੇ ਮੂਹਰੇ ਬੇਨਤੀ ਕਰਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ।
Fareedkot Teekaਜੋ ਕਛੁ ਕਰਤਾ ਹੈ, ਸੋ ਹਰੀ ਆਪ ਹੀ ਆਪ ਕਰਤਾ ਹੈ, ਤਾਂ ਤੇ ਤਿਸ ਕੋ ਕਹੀਏ ਕੇ ਅਮਕਾ ਕਾਮ ਕਰ ਦੇਹੁ, ਜੇ ਕਰੀਏ ਭੀ ਤਉ ਹੋਰ ਕਛੁ ਕਰਾ ਭੀ ਨਹੀਂ ਜਾਤਾ ਹੈ॥੪॥੪॥
Prof. Sahib Singh(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ ॥੪॥੪॥ਪਦ ਅਰਥ ਹੋਰੁ = (ਉਸ ਦੀ ਰਜ਼ਾ ਦੇ ਉਲਟ ਕੋਈ) ਹੋਰ (ਕੰਮ) ॥੪॥੪॥
SikhNet (Spanish)El Mismo hace todo. ¿A quién más podríamos recurrir, pues todos somos impotentes ante Dios? (4-4)