ੴ

ਸਿੱਖਬਾਣੀ · SikhBani

Ang 570

Sri Guru Granth Sahib · Raag Vadhans · 2 shabads, 36 lines
Translations
Shabad Guru Amardas Ji Raag Vadhans continued from Ang 569

ਗੁਣ ਮਹਿ ਗੁਣੀ ਸਮਾਏ. ਜਿਸੁ ਆਪਿ ਬੁਝਾਏ; ਲਾਹਾ ਭਗਤਿ ਸੈਸਾਰੇ ॥

gun meh gunee samaae. jis aap bujhaae; laahaa bhagat saisaare |

Sant Singh KhalsaOne's virtues merge into the virtues of the Lord; he comes to understand his own self. He earns the profit of devotional worship in this world.
Manmohan SinghThe good man, whom the Lord Himself grants wisdom, remains immersed in goodness, He reaps the profit of Lord's meditation in this world.
Manmohan Singh (Punjabi)ਭਲਾ ਪੁਰਸ਼ ਜਿਸ ਨੂੰ ਪ੍ਰਭੂ ਆਪੇ ਹੀ ਸਿਆਣਪ ਪਰਦਾਨ ਕਰਦਾ ਹੈ, ਭਲਾਈ ਅੰਦਰ ਰਮਿਆ ਰਹਿੰਦਾ ਹੈ। ਇਸ ਜੱਗ ਵਿੱਚ ਉਹ ਸਾਈਂ ਦੇ ਸਿਮਰਨ ਦਾ ਨਫਾ ਕਮਾਉਂਦਾ ਹੈ।
Fareedkot Teekaਜਿਸ ਕੋ ਪਰਮੇਸਰੁ ਆਪ ਬੁਝਾਵਤਾ ਹੈ ਵਹੀ ਗੁਣੀ (ਗੁਣ) ਗ੍ਯਾਨ ਮੇਂ ਸਮਾਵਤੇ ਹੈਂ ਔਰੁ ਸੰਸਾਰ ਮੇਂ ਹਰਿ ਭਗਤ ਕਾ ਲਾਹਾ ਲੇਤੇ ਹੈਂ॥
Prof. Sahib Singhਜਿਸ ਨੂੰ ਪਰਮਾਤਮਾ ਆਪ (ਆਤਮਕ ਜੀਵਨ ਦੀ) ਸੂਝ ਦੇਂਦਾ ਹੈ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਤੇ ਭਗਤੀ ਦਾ ਲਾਭ ਖੱਟਦਾ ਹੈ।

ਪਦ ਅਰਥ ਸਮਾਏ = ਲੀਨ ਹੋ ਜਾਂਦਾ ਹੈ। ਸੈਸਾਰੇ = ਜਗਤ ਵਿਚ (ਆ ਕੇ)।

SikhNet (Spanish)y así es como llega a entender su propio ser y obtiene la Ganancia de la Alabanza de Devoción, en este mundo.

ਬਿਨੁ ਭਗਤੀ. ਸੁਖੁ ਨ ਹੋਈ, ਦੂਜੈ ਪਤਿ ਖੋਈ; ਗੁਰਮਤਿ ਨਾਮੁ ਅਧਾਰੇ ॥

bin bhagatee. sukh na hoee, doojai pat khoee; guramat naam adhaare |

Sant Singh KhalsaWithout devotion, there is no peace; through duality, one's honor is lost, but under Guru's Instruction, he is blessed with the Support of the Naam.
Manmohan SinghWithout God's devotion, man obtain not peace. Through another's love, he loses his honour, and by Guru's instruction, he is blessed with the Name's prop.
Manmohan Singh (Punjabi)ਹਰੀ ਦੇ ਅਨੁਰਾਗ ਬਾਝੋਂ, ਬੰਦੇ ਨੂੰ ਆਰਾਮ ਨਹੀਂ ਮਿਲਦਾ। ਹੋਰਸ ਦੀ ਪ੍ਰੀਤ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਦਾ ਹੈ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਨਾਮ ਦਾ ਆਸਰਾ ਮਿਲਦਾ ਹੈ।
Fareedkot Teekaਬਿਨਾਂ ਭਗਤੀ ਸੇ ਆਨ ਸਾਧਨੋਂ ਸੇ ਸੁਖ ਪ੍ਰਾਪਤ ਨਹੀਂ ਹੋਤਾ ਔਰ ਦੂਜੇ ਭਾਵ ਸੇ (ਪਤਿ) ਪ੍ਰਤਿਸਟਾ ਖੋਈ ਜਾਤੀ ਹੈ ਔਰ ਗੁਰਮਤਿ ਕਰ ਕੇ ਜੀਵ ਕੋ ਨਾਮ ਕਾ ਆਧਾਰ ਹੋਤਾ ਹੈ॥
Prof. Sahib Singhਗੁਰੂ ਦੀ ਮੱਤ ਉਤੇ ਤੁਰ ਕੇ ਉਹ ਹਰਿ-ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਈ ਰੱਖਦਾ ਹੈ (ਉਸ ਨੂੰ ਨਿਸ਼ਚਾ ਰਹਿੰਦਾ ਹੈ ਕਿ) ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ ਤੇ ਮਾਇਆ ਦੇ ਮੋਹ ਵਿਚ ਫਸਣ ਵਾਲੇ ਇੱਜ਼ਤ ਗਵਾ ਲੈਂਦੇ ਹਨ।

ਪਦ ਅਰਥ ਦੂਜੈ = ਮਾਇਆ ਵਿਚ। ਅਧਾਰੇ = ਆਸਰਾ।

SikhNet (Spanish)Sin Devoción uno no logra la Paz y pierde todo honor engañado por la dualidad,

ਵਖਰੁ ਨਾਮੁ ਸਦਾ ਲਾਭੁ ਹੈ; ਜਿਸ ਨੋ ਏਤੁ ਵਾਪਾਰਿ ਲਾਏ ॥

vakhar naam sadaa laabh hai; jis no et vaapaar laae |

Sant Singh KhalsaHe ever earns the profit of the merchandise of the Naam, whom the Lord employs in this Trade.
Manmohan SinghHe, whom the Lord employs in this trade, ever reaps the profit of the Name merchandise.
Manmohan Singh (Punjabi)ਜਿਸ ਨੂੰ ਪ੍ਰੂਭੂ ਇਸ ਵਣਜ ਵਿੱਚ ਪਾਉਂਦਾ ਹੈ ਉਹ ਸਦੀਵ ਹੀ ਨਾਮ ਦੇ ਸੌਦੇ ਸੂਤ ਦਾ ਨਫਾ ਉਠਾਉਂਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਇਸ ਬਾਪਾਰ ਮੇਂ ਲਗਾਇ ਦੇਤਾ ਹੈ ਤਿਸ ਕੋ ਨਾਮ (ਵਖਰੁ) ਵਸਤ ਕਾ ਸਦਾ ਲਾਭ ਹੋਤਾ ਹੈ॥
Prof. Sahib Singhਜਿਸ ਨੂੰ ਪਰਮਾਤਮਾ ਮਨੁੱਖ ਨੂੰ (ਨਾਮ-) ਵਪਾਰ ਵਿਚ ਲਾ ਦੇਂਦਾ ਹੈ ਉਹ ਸਦਾ ਨਾਮ-ਸਮਾਨ ਦਾ ਹੀ ਸੌਦਾ ਕਰਦਾ ਹੈ ਤੇ ਨਾਮ ਦਾ ਹੀ ਲਾਭ ਖੱਟਦਾ ਹੈ।

ਪਦ ਅਰਥ ਏਤੁ = ਇਸ ਵਿਚ। ਵਾਪਾਰਿ = ਵਪਾਰ ਵਿਚ। ਏਤੁ ਵਾਪਾਰਿ = ਇਸ ਵਪਾਰ ਵਿਚ।

SikhNet (Spanish)pero instruido en la Sabiduría del Guru, el Nombre del Señor se vuelve lo principal.

ਰਤਨ ਪਦਾਰਥ ਵਣਜੀਅਹਿ; ਜਾਂ ਸਤਿਗੁਰੁ ਦੇਇ ਬੁਝਾਏ ॥੧॥

ratan padaarath vanajeeeh; jaan satigur dee bujhaae |1|

Sant Singh KhalsaHe purchases the jewel, the invaluable treasure, unto whom the True Guru has given this understanding. ||1||
Manmohan SinghWhen the True Guru so instructs the mortal deals in the jewels of the Name goods.
Manmohan Singh (Punjabi)ਜਦ ਸੱਚੇ ਗੁਰੂ ਇਸ ਤਰ੍ਹਾਂ ਸਿਖਮਤ ਦਿੰਦੇ ਹਨ ਤਾਂ ਇਨਸਾਨ ਨਾਮ ਦੇ ਮਾਲ ਦੇ ਜਵੇਹਰਾਂ ਦਾ ਵਾਪਾਰ ਕਰਦਾ ਹੈ।
Fareedkot Teekaਹੇ ਭਾਈ! ਜੇ ਸਤਿਗੁਰੂ ਬੂਝ ਦੇਵੇ ਤਾਂ ਨਾਮ ਅਮੋਲਕ ਪਦਾਰਥ ਕੋ ਖਰੀਦੀਏ ਹੈ॥੧॥
Prof. Sahib Singhਜਦੋਂ ਗੁਰੂ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ਤਾਂ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਕੀਮਤੀ ਰਤਨਾਂ ਦਾ ਹੀ ਵਪਾਰ ਕਰਦਾ ਹੈ ॥੧॥

ਪਦ ਅਰਥ ਰਤਨ ਪਦਾਰਥ = ਕੀਮਤੀ ਰਤਨ। ਵਣਜੀਅਹਿ = ਵਣਜੇ ਜਾਂਦੇ ਹਨ, ਖ਼ਰੀਦੇ ਜਾਂਦੇ ਹਨ। ਸਤਿਗੁਰਿ = ਗੁਰੂ ਨੇ ॥੧॥

SikhNet (Spanish)Siempre Fructífero es el Nombre; aquél que está dedicado en este comercio, por la Gracia de Dios, negocia con la Joya del Nombre del Señor cuando el Guru Verdadero lo instruye así. (1)

ਮਾਇਆ ਮੋਹੁ ਸਭੁ ਦੁਖੁ ਹੈ; ਖੋਟਾ ਇਹੁ ਵਾਪਾਰਾ ਰਾਮ ॥

maaeaa mohu sabh dukh hai; khottaa ihu vaapaaraa raam |

Sant Singh KhalsaThe love of Maya is totally painful; this is a bad deal.
Manmohan SinghLove of wealth is all an affliction Bad is this bargain.
Manmohan Singh (Punjabi)ਧੰਨ-ਦੌਲਤ ਦਾ ਪਿਆਰ ਸਮੂਹ ਕਲੇਸ਼ ਹੀ ਹੈ। ਝੂਠਾ ਹੈ ਇਹ ਵਣਜ।
Fareedkot Teekaਹੇ ਭਾਈ! ਸਰਬ ਪ੍ਰਕਾਰ ਕਰ ਕੇ ਮਾਯਾ ਕਾ ਮੋਹ ਦੁਖ ਰੂਪ ਹੈ, ਇਹੁ ਬਪਾਰ ਮੋਹ ਕਰ ਕਰਨਾ ਖੋਟਾ ਹੈ॥
Prof. Sahib Singhਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ ਤੇ ਆਤਮਕ ਜੀਵਨ ਲਈ ਘਾਟਾ ਪਾਣ ਵਾਲਾ ਵਪਾਰ ਹੈ।

ਪਦ ਅਰਥ ਸਭੁ ਦੁਖੁ = ਨਿਰਾ ਦੁੱਖ। ਖੋਟਾ = (ਆਤਮਕ ਜੀਵਨ ਵਿਚ) ਘਾਟਾ ਪਾਣ ਵਾਲਾ।

SikhNet (Spanish)El amor a Maya es una aflicción; falso es su comercio.

ਕੂੜੁ ਬੋਲਿ ਬਿਖੁ ਖਾਵਣੀ; ਬਹੁ ਵਧਹਿ ਵਿਕਾਰਾ ਰਾਮ ॥

koorr bol bikh khaavanee; bahu vadheh vikaaraa raam |

Sant Singh KhalsaSpeaking falsehood, one eats poison, and the evil within increases greatly.
Manmohan SinghUttering falsehood, the mortal eats poison and evil in him greatly increases.
Manmohan Singh (Punjabi)ਝੂਠ ਬੋਲ ਕੇ ਜੀਵ ਜ਼ਹਿਰ ਖਾਂਦਾ ਹੈ ਅਤੇ ਉਸ ਅੰਦਰ ਬਦੀਆਂ ਬਹੁਤ ਹੀ ਵੱਧ ਜਾਂਦੀਆਂ ਹਨ।
Fareedkot Teekaਝੂਠ ਬੋਲ ਕਰ ਕੇ ਬਿਖੇ ਰੂਪੁ ਬਿਖੁ ਖਾਤੇ ਹੈਂ, ਇਸ ਸੇ ਬਹੁਤ ਸੇ ਬਿਕਾਰ ਬਢਤੇ ਹੈਂ॥
Prof. Sahib Singhਝੂਠ ਬੋਲ ਬੋਲ ਕੇ ਮਨੁੱਖ (ਆਤਮਕ ਮੌਤ ਵਾਲੀ) ਜ਼ਹਿਰ ਖਾਂਦਾ ਹੈ, (ਜਿਸ ਕਰਕੇ ਮਨੁੱਖ ਦੇ ਅੰਦਰ) ਅਨੇਕਾਂ ਵਿਕਾਰ ਵਧਦੇ ਜਾਂਦੇ ਹਨ।

ਪਦ ਅਰਥ ਬੋਲਿ = ਬੋਲ ਕੇ। ਬਿਖੁ = (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ) ਜ਼ਹਿਰ। ਵਧਹਿ = ਵਧਦੇ ਹਨ।

SikhNet (Spanish)Diciendo falsedades, uno come veneno y la maldad en el interior se incrementa cada vez más.

ਬਹੁ ਵਧਹਿ ਵਿਕਾਰਾ. ਸਹਸਾ ਇਹੁ ਸੰਸਾਰਾ; ਬਿਨੁ ਨਾਵੈ. ਪਤਿ ਖੋਈ ॥

bahu vadheh vikaaraa. sahasaa ihu sansaaraa; bin naavai. pat khoee |

Sant Singh KhalsaThe evil within increases greatly, in this world of doubt; without the Name, one's honor is lost.
Manmohan SinghIn this doubt afflicted world, the sins have greatly increased and without the Name, man loses honour.
Manmohan Singh (Punjabi)ਇਸ ਸ਼ੱਕ ਦੇ ਸਤਾਏ ਹੋਏ ਜੱਗ ਵਿੱਚ ਪਾਪ ਘਣੇਰੇ ਜ਼ਿਆਦਾ ਹੋ ਗਏ ਹਨ। ਨਾਮ ਦੇ ਬਾਝੋਂ ਆਦਮੀ ਇੱਜ਼ਤ ਵੰਞਾ ਲੈਦਾ ਹੈ।
Fareedkot Teekaਇਹੁ ਸੰਸਾਰ ਸੰਸਾ ਰੂਪੁ ਹੈ ਇਸ ਮੇਂ ਜੀਵ ਕੇ ਮਨ ਮੇਂ ਬੁਹਤ ਬਿਕਾਰ ਹੈਂ, ਨਾਮ ਸੇ ਬਿਨਾਂ ਜੀਵੋਂ ਨੇ ਅਪਨੀ ਪ੍ਰਤਿਸ੍ਟਾ ਖੋਇ ਦੀ ਹੈ॥
Prof. Sahib Singhਇੰਜ ਅਨੇਕਾਂ ਵਿਕਾਰ ਵਧਦੇ ਜਾਂਦੇ ਹਨ ਤੇ ਇਹ ਜਗਤ ਸਹਿਮ (ਦਾ ਘਰ ਹੀ ਪ੍ਰਤੀਤ) ਹੁੰਦਾ ਹੈ; ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਇੱਜ਼ਤ ਗਵਾ ਲੈਂਦਾ ਹੈ।

ਪਦ ਅਰਥ ਸਹਸਾ = ਸਹਿਮ। ਪਤਿ = ਇੱਜ਼ਤ।

SikhNet (Spanish)La maldad se incrementa y el mundo transitorio se vive como aflicción por la duda producida,

ਪੜਿ ਪੜਿ ਪੰਡਿਤ ਵਾਦੁ ਵਖਾਣਹਿ; ਬਿਨੁ ਬੂਝੇ. ਸੁਖੁ ਨ ਹੋਈ ॥

parr parr panddit vaad vakhaaneh; bin boojhe. sukh na hoee |

Sant Singh KhalsaReading and studying, the religious scholars argue and debate; but without understanding, there is no peace.
Manmohan SinghReading extensive the Scholars indulge in controversies. Without knowing reality they obtain not peace.
Manmohan Singh (Punjabi)ਬਹੁਤ ਲਿਖ ਪੜ੍ਹ ਕੇ, ਵਿਦਵਾਨ ਬਹਿਸ ਮੁਬਾਹਿਸੇ ਕਰਦੇ ਹਨ। ਬਗੈਰ ਗਿਆਤ ਦੇ ਉਨ੍ਹਾਂ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਜੋ ਪੰਡਤ ਪੜ ਪੜ ਕਰ ਕੇ ਝਗੜਾ ਕਰਤੇ ਹੈਂ ਤਿਨ ਕੋ ਬੀ ਬਿਨਾਂ ਬੂਝ ਕੇ ਸੁਖ ਨਹੀਂ ਪ੍ਰਾਪਤਿ ਹੋਤਾ ਹੈ॥
Prof. Sahib Singhਵੇਦ ਪੜ੍ਹ ਪੜ੍ਹ ਕੇ ਪੰਡਤ ਵਿਅਰਥ ਨੁਕਤਾਚੀਨੀ ਵਿੱਚ ਜੁਟਦੇ ਹਨ, ਪਰ ਆਤਮਕ ਜੀਵਨ ਦੀ ਸੋਝੀ ਬਿਨਾ ਕੋਈ ਸੁਖ ਨਹੀਂ ਹੁੰਦਾ।

ਪਦ ਅਰਥ ਵਾਦੁ = ਝਗੜਾ, ਬਹਿਸ। ਵਖਾਣਹਿ = ਉਚਾਰਦੇ ਹਨ।

SikhNet (Spanish)pues sin el Nombre del Señor uno pierde su honor. Mientras más leen los eruditos,

ਆਵਣ ਜਾਣਾ. ਕਦੇ ਨ ਚੂਕੈ; ਮਾਇਆ ਮੋਹ ਪਿਆਰਾ ॥

aavan jaanaa. kade na chookai; maaeaa moh piaaraa |

Sant Singh KhalsaTheir comings and goings never end; emotional attachment to Maya is dear to them.
Manmohan SinghTo them, love of wealth is sweet so their comings and goings end not ever.
Manmohan Singh (Punjabi)ਉਨ੍ਹਾਂ ਨੂੰ ਧੰਨ-ਦੌਲਤ ਦਾ ਪਿਆਰ ਮਿੱਠਾ ਲਗਦਾ ਹੈ, ਇਸ ਲਈ ਉਨ੍ਹਾਂ ਦੇ ਆਉਣੇ ਤੇ ਜਾਣੇ ਕਦਾਚਿੱਤ ਮੁਕਦੇ ਨਹੀਂ।
Fareedkot Teekaਜਿਨੋਂ ਕੋ ਮਾਇਆ ਕਾ ਮੋਹ ਪ੍ਯਾਰਾ ਹੈ, ਤਿਨ ਕਾ ਆਵਾਗਮਨ ਕਦੇ ਨਹੀਂ ਹਟਤਾ ਹੈ॥
Prof. Sahib Singhਜਿਸ ਮਨੁੱਖ ਨੂੰ ਸਦਾ ਮਾਇਆ ਦਾ ਮੋਹ ਪਿਆਰਾ ਲੱਗਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ।

ਪਦ ਅਰਥ ਨ ਚੂਕੈ = ਨਹੀਂ ਮੁੱਕਦਾ।

SikhNet (Spanish)más se envuelven en la contienda. Sin el conocimiento no logran la Felicidad,

ਮਾਇਆ ਮੋਹੁ ਸਭੁ ਦੁਖੁ ਹੈ; ਖੋਟਾ ਇਹੁ ਵਾਪਾਰਾ ॥੨॥

maaeaa mohu sabh dukh hai; khottaa ihu vaapaaraa |2|

Sant Singh KhalsaThe love of Maya is totally painful; this is a bad deal. ||2||
Manmohan SinghThe attachment of worldly valuables is all an affliction. Evil is this trade.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਲਗਨ ਸਮੂਹ ਕਲੇਸ਼ ਹੀ ਹੈ। ਮੰਦੀ ਹੈ ਇਹ ਸੁਦਾਗਰੀ।
Fareedkot Teekaਮਾਯਾ ਕਾ ਮੋਹ ਸਭੁ ਦੁਖ ਰੂਪ ਹੈ, ਏਹੁ ਬਪਾਰ ਹੀ ਖੋਟਾ ਹੈ॥੨॥
Prof. Sahib Singhਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ, ਤੇ (ਆਤਮਕ ਜੀਵਨ ਲਈ) ਘਾਟਾ ਪਾਣ ਵਾਲਾ ਵਪਾਰ ਹੈ ॥੨॥

ਪਦ ਅਰਥ ਸਭੁ ਦੁਖੁ = ਨਿਰਾ ਦੁੱਖ। ਖੋਟਾ = (ਆਤਮਕ ਜੀਵਨ ਵਿਚ) ਘਾਟਾ ਪਾਣ ਵਾਲਾ ॥੨॥

SikhNet (Spanish)y estando enamorados de Maya, sus idas y venidas no terminan, pues ese amor los conduce al dolor, ya que es un comercio falso. (2)

ਖੋਟੇ ਖਰੇ ਸਭਿ ਪਰਖੀਅਨਿ; ਤਿਤੁ ਸਚੇ ਕੈ ਦਰਬਾਰਾ ਰਾਮ ॥

khotte khare sabh parakheean; tith sache kai darabaaraa raam |

Sant Singh KhalsaThe counterfeit and the genuine are all assayed in the Court of the True Lord.
Manmohan SinghThe counterfeit and the genuine are all assayed in the court of the True Lord.
Manmohan Singh (Punjabi)ਜਾਲ੍ਹੀ ਅਤੇ ਅਸਲੀ, ਉਸ ਸੱਚੇ ਸੁਆਮੀ ਦੀ ਦਰਗਾਹ ਅੰਦਰ, ਸਾਰੇ ਜਾਂਚੇ-ਪੜਤਾਲੇ ਜਾਂਦੇ ਹਨ।
Fareedkot Teekaਹੇ ਭਾਈ! ਤਿਸ ਸਚੇ ਪ੍ਰਭੂ ਕੇ ਦਰਬਾਰ ਮੇਂ ਖੋਟੇ ਖਰੇ ਸਭ ਕੋਈ ਪਰਖੀਤੇ ਹੈਂ॥
Prof. Sahib Singhਭੈੜੇ ਅਤੇ ਚੰਗੇ ਸਾਰੇ (ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਪਰਖੇ ਜਾਂਦੇ ਹਨ।

ਪਦ ਅਰਥ ਸਭਿ = ਸਾਰੇ। ਪਰਖੀਅਨਿ = ਪਰਖੇ ਜਾਂਦੇ ਹਨ। ਤਿਤੁ = ਉਸ ਵਿਚ। ਤਿਤੁ ਦਰਬਾਰਾ = ਤਿਤੁ ਦਰਬਾਰਿ, ਉਸ ਦਰਬਾਰ ਵਿਚ।

SikhNet (Spanish)En la Corte Real los verdaderos y los falsos son juzgados;

ਖੋਟੇ ਦਰਗਹ ਸੁਟੀਅਨਿ; ਊਭੇ ਕਰਨਿ ਪੁਕਾਰਾ ਰਾਮ ॥

khotte daragah sutteean; aoobhe karan pukaaraa raam |

Sant Singh KhalsaThe counterfeit are cast out of the Court, and they stand there, crying out in misery.
Manmohan SinghThe false one are cast out of the court and incessantly do they bewail.
Manmohan Singh (Punjabi)ਕੂੜੇ ਕਚਹਿਰੀਓ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਖੜੇ ਹੋ ਹਮੇਸ਼ਾਂ ਉਹ ਵਿਰਲਾਪ ਕਰਦੇ ਹਨ।
Fareedkot Teekaਖੋਟੇ ਦਰਗਾਹ ਮੇਂ (ਸੁਟੀਅਨਿ) ਨਰਕੋਂ ਮੇਂ ਪਾਈਤੇ ਹੈਂ ਔਰ (ਊਭੇ) ਖੜੇ ਹੂਏ ਪੁਕਾਰ ਕਰਤੇ ਹੈਂ॥
Prof. Sahib Singhਭੈੜੇ ਬੰਦੇ ਤਾਂ ਦਰਗਾਹ ਵਿਚ ਰੱਦੇ ਜਾਂਦੇ ਹਨ, ਉਹ ਉਥੇ ਖਲੋ ਕੇ ਪੁਕਾਰ ਕਰਦੇ ਹਨ।

ਪਦ ਅਰਥ ਸੁਟੀਅਨਿ = ਪਰੇ ਸੁੱਟੇ ਜਾਂਦੇ ਹਨ, ਰੱਦ ਕੀਤੇ ਜਾਂਦੇ ਹਨ। ਊਭੇ = ਖਲੋਤੇ।

SikhNet (Spanish)los falsos ahí son rechazados y echados a la ronda de las reencarnaciones.

ਊਭੇ ਕਰਨਿ ਪੁਕਾਰਾ. ਮੁਗਧ ਗਵਾਰਾ; ਮਨਮੁਖਿ ਜਨਮੁ ਗਵਾਇਆ ॥

aoobhe karan pukaaraa. mugadh gavaaraa; manamukh janam gavaaeaa |

Sant Singh KhalsaThey stand there, crying out in misery; the foolish, idiotic, self-willed manmukhs have wasted their lives.
Manmohan SinghThe fools and idiots stand up and bewail. Those apostates waste away their life.
Manmohan Singh (Punjabi)ਮੂਰਖ ਤੇ ਬੁੱਧੂ ਖੜੇ ਹੋ ਵਿਰਲਾਪ ਕਰਦੇ ਹਨ। ਉਹ ਅਧਰਮੀ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ।
Fareedkot Teekaਐਸੇ (ਮੁਗਧ ਗਵਾਰਾ) ਅਤਿ ਮੂਰਖ ਮਨਮੁਖੋਂ ਨੇ ਅਪਨਾ ਜਨਮੁ ਬਿਅਰਥ ਗਵਾਇਆ ਹੈ, (ਊਭੇ) ਖੜੇ ਹੂਏ ਪੁਕਾਰ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣਾ ਮਨੁੱਖਾ ਜਨਮ ਗਵਾ ਲਿਆ, ਉਹ ਮੂਰਖ ਗਵਾਰ (ਪ੍ਰਭੂ ਦੀ ਦਰਗਾਹ ਤੇ) ਖਲੋਤੇ ਪੁਕਾਰ ਕਰਦੇ ਹਨ (ਹਾੜੇ-ਤਰਲੇ ਕਰਦੇ ਹਨ)।

ਪਦ ਅਰਥ ਕਰਨਿ = ਕਰਦੇ ਹਨ। ਮੁਗਧ = ਮੂਰਖ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰ ਕੇ।

SikhNet (Spanish)Ese Manmukj lleno de ego sufre incesantemente, es encerrado y apedreado y su vida se precipita a la destrucción.

ਬਿਖਿਆ ਮਾਇਆ. ਜਿਨਿ ਜਗਤੁ ਭੁਲਾਇਆ; ਸਾਚਾ ਨਾਮੁ. ਨ ਭਾਇਆ ॥

bikhiaa maaeaa. jin jagat bhulaaeaa; saachaa naam. na bhaaeaa |

Sant Singh KhalsaMaya is the poison which has deluded the world; it does not love the Naam, the Name of the Lord.
Manmohan SinghThe mammon is the poison that has deluded the world and it loves not the Name.
Manmohan Singh (Punjabi)ਮੋਹਨੀ ਦੀ ਜ਼ਹਿਰ ਨੇ ਸੰਸਾਰ ਨੂੰ ਗੁਮਰਾਹ ਕਰ ਦਿੱਤਾ ਹੈ, ਅਤੇ ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦਾ।
Fareedkot Teekaਯਹ ਬਿਖ ਰੂਪ ਮਾਯਾ ਕੈਸੀ ਹੈ ਜਿਸ ਨੇ ਜਗਤ ਕੋ ਭੁਲਾਇਆ ਹੈ, ਤਿਸ ਕਰ ਕੇ ਜੀਵ ਕੋ ਸਚ ਨਾਮੁ ਭਾਯਾ ਨਹੀਂ ਹੈ॥
Prof. Sahib Singhਜਿਸ ਮਾਇਆ-ਜ਼ਹਿਰ ਨੇ ਜਗਤ ਨੂੰ ਕੁਰਾਹੇ ਪਾ ਰੱਖਿਆ ਹੈ ਜਿਸ ਕਾਰਨ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਚੰਗਾ ਨਹੀਂ ਸੀ ਲੱਗਾ।

ਪਦ ਅਰਥ ਬਿਖਿਆ = ਜ਼ਹਿਰ। ਜਿਨਿ = ਜਿਸ (ਮਾਇਆ) ਨੇ। ਭੁਲਾਇਆ = ਕੁਰਾਹੇ ਪਾ ਦਿੱਤਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਭਾਇਆ = ਪਸੰਦ ਆਇਆ।

SikhNet (Spanish)El hombre mundano está embrujado con el veneno de Maya y no ama el Nombre Verdadero;

ਮਨਮੁਖ. ਸੰਤਾ ਨਾਲਿ ਵੈਰੁ ਕਰਿ; ਦੁਖੁ ਖਟੇ ਸੰਸਾਰਾ ॥

manamukh. santaa naal vair kar; dukh khatte sansaaraa |

Sant Singh KhalsaThe self-willed manmukhs are resentful toward the Saints; they harvest only pain in this world.
Manmohan SinghBearing enmity to the saints, an apostate reaps pain in this world.
Manmohan Singh (Punjabi)ਸਾਧੂਆਂ, ਨਾਲ ਦੁਸ਼ਮਨੀ ਕਰਕੇ, ਅਧਰਮੀ ਜਗਤ ਵਿੱਚ ਤਕਲੀਫ ਉਠਾਉਂਦਾ ਹੈ।
Fareedkot Teekaਮਨਮੁਖ ਸੰਤੋਂ ਸੇ ਬੈਰ ਕਰ ਕੇ ਸੰਸਾਰ ਮੇਂ ਦੁਖ ਕੋ ਖਟਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸੰਤ ਜਨਾਂ ਨਾਲ ਹੀ ਵੈਰ ਕਰ ਕੇ ਦੁੱਖ ਵਿਹਾਝਦਾ ਰਹਿੰਦਾ ਹੈ।

ਪਦ ਅਰਥ ਕਰਿ = ਕਰ ਕੇ।

SikhNet (Spanish)separado de los hombres de Bien, lo único que cosecha es dolor.

ਖੋਟੇ ਖਰੇ ਪਰਖੀਅਨਿ; ਤਿਤੁ ਸਚੈ ਦਰਵਾਰਾ ਰਾਮ ॥੩॥

khotte khare parakheean; tith sachai daravaaraa raam |3|

Sant Singh KhalsaThe counterfeit and the genuine are assayed in that True Court of the Lord. ||3||
Manmohan SinghThe false and the true are adjudged in that True court.
Manmohan Singh (Punjabi)ਕੂੜਿਆਂ ਅਤੇ ਸੱਚਿਆਂ ਦਾ ਉਸ ਸੱਚੀ ਕਚਹਿਰੀ ਵਿੱਚ ਨਿਰਣਾ ਕੀਤਾ ਜਾਂਦਾ ਹੈ।
Fareedkot Teekaਤਿਸ ਸਚੇ ਪਰਮੇਸ੍ਵਰ ਕੇ ਦਰਬਾਰ ਮੇਂ ਪਾਪੀ ਔਰ ਪੁੰਨੀ ਪਰਖੀਤੇ ਹੈਂ॥੩॥
Prof. Sahib Singhਭੈੜੇ ਅਤੇ ਚੰਗੇ (ਸਾਰੇ ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਪਰਖੇ ਜਾਂਦੇ ਹਨ ॥੩॥

ਪਦ ਅਰਥ ਤਿਤੁ ਸਚੈ ਦਰਵਾਰਾ = ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ॥੩॥

SikhNet (Spanish)Es en la Verdadera Corte que los Verdaderos y los falsos son reconocidos. (3)

ਆਪਿ ਕਰੇ ਕਿਸੁ ਆਖੀਐ; ਹੋਰੁ ਕਰਣਾ ਕਿਛੂ. ਨ ਜਾਈ ਰਾਮ ॥

aap kare kis aakheeai; hor karanaa kichhoo. na jaaee raam |

Sant Singh KhalsaHe Himself acts; who else should I ask? No one else can do anything.
Manmohan SinghThe Lord Himself does all. Whom else should I address? None else can do aught.
Manmohan Singh (Punjabi)ਸਾਹਿਬ ਖੁਦ ਹੀ ਸਾਰਾ ਕੁਛ ਕਰਦਾ ਹੈ। ਮੈਂ ਹੋਰ ਕੀਹਨੂੰ ਕਹਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ।
Fareedkot Teekaਹੇ ਭਾਈ! ਵਾਹਿਗੁਰੂ ਆਪ ਹੀ ਸਭ ਕੁਛ ਕਰਤਾ ਹੈ ਔਰ ਕਿਸ ਕੋ ਕਹੀਏ ਕਿਸੀ ਸੇ ਔਰ ਕਿਛੁ ਕਹਾ ਨਹੀਂ ਜਾਤਾ ਹੈ॥
Prof. Sahib Singh(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਹੋਰੁ = (ਉਸ ਦੀ ਰਜ਼ਾ ਦੇ ਉਲਟ ਕੋਈ) ਹੋਰ (ਕੰਮ)।

SikhNet (Spanish)El Señor Mismo conoce todo; ¿a quién más podría uno acudir?

ਜਿਤੁ ਭਾਵੈ ਤਿਤੁ ਲਾਇਸੀ; ਜਿਉ ਤਿਸ ਦੀ ਵਡਿਆਈ ਰਾਮ ॥

jit bhaavai tith laaeisee; jiau tis dee vaddiaaee raam |

Sant Singh KhalsaAs He pleases, He engages us; such is His glorious greatness.
Manmohan SinghAs is His glory and as His pleasure, so does He engage the mortals.
Manmohan Singh (Punjabi)ਜਿਸ ਤਰ੍ਹਾਂ ਉਸ ਦੀ ਕੀਰਤੀ ਤੇ ਜਿਸ ਤਰ੍ਹਾਂ ਉਸ ਦੀ ਖੁਸ਼ੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਨੀਆਂ ਨੂੰ ਜੋੜਦਾ ਹੈ।
Fareedkot Teekaਹੇ ਭਾਈ! ਜਿਸੁ ਕਰਮ ਮੇਂ ਲਗਾਇਆ ਚਾਹੁੰਦਾ ਹੈ ਤਿਸਮੈਂ ਜੀਵੋਂ ਕੋ ਲਗਾਂਵਦਾ ਹੈ ਔਰ ਜੈਸੇ ਤਿਸ ਦੀ (ਵਡਿਆਈ) ਇਛਾ ਹੂਈ ਹੈ, ਤੈਸੇ ਲਗਾਇਆ ਹੈ, ਵਾ ਤੈਸੇ ਜੀਵ ਕਰਤੇ ਹੈਂ॥
Prof. Sahib Singhਜਿਵੇਂ ਪ੍ਰਭੂ ਦੀ ਠੀਕ ਲਗਦਾ ਹੈ ਉਵੇਂ ਹੀ ਉਹ ਮਨੁੱਖ ਨੂੰ ਉਸ ਰਾਹੇ ਪਾ ਦੇਂਦਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ (ਤਿਵੇਂ ਕਰਾਂਦਾ ਹੈ)।

ਪਦ ਅਰਥ ਜਿਤੁ = ਜਿਸ (ਕੰਮ) ਵਿਚ। ਤਿਤੁ = ਉਸ (ਕੰਮ) ਵਿਚ। ਤਿਸ ਦੀ = {ਲਫ਼ਜ਼ 'ਤਿਸੁ ਦਾ (ੁ) ਸੰਬੰਧਕ 'ਦੀ' ਦੇ ਕਾਰਨ ਉਡ ਗਿਆ ਹੈ}।

SikhNet (Spanish)Él nos acoge en Su Gloria. Así como es Su Voluntad, así se desenvuelve cada uno.

ਜਿਉ ਤਿਸ ਦੀ ਵਡਿਆਈ, ਆਪਿ ਕਰਾਈ; ਵਰੀਆਮੁ ਨ ਫੁਸੀ ਕੋਈ ॥

jiau tis dee vaddiaaee, aap karaaee; vareeaam na fusee koee |

Sant Singh KhalsaSuch is His glorious greatness - He Himself causes all to act; no one is a warrior or a coward.
Manmohan SinghAs is His will, so He Himself makes men act. None, by Himself is a warrior or a coward.
Manmohan Singh (Punjabi)ਕਿਉਂ ਜੋ ਉਹ ਆਪ ਹੀ ਬੰਦਿਆਂ ਨੂੰ ਜਿਵੇਂ ਉਸ ਦੀ ਰਜ਼ਾ ਹੈ, ਉਵੇਂ ਹੀ ਉਹ ਖੁਦ ਵਡਿਆਉਂਦਾ ਹੈ, ਆਪਣੇ ਆਪ ਕੋਈ ਸੂਰਮਾ ਜਾ ਕਾਇਰ ਨਹੀਂ।
Fareedkot Teekaਜੈਸੇ ਤਿਸ ਦੀ ਇਛਾ ਹੋਤੀ ਹੈ, ਤੈਸੇ ਹੀ ਆਪ ਜੀਵੋਂ ਸੇ ਕਰਾਵਤਾ ਹੈ, ਤਿਸ ਕੇ ਹੁਕਮ ਸੇ ਬਿਨਾਂ ਅਪਨੇ ਆਪ ਕਰ ਕੇ ਨ ਕੋਈ (ਵਰੀਆਮੁ) ਸੂਰਮਾ (ਨ ਫੁਸੀ) ਕਾਇਰੁ ਹੈ॥
Prof. Sahib Singhਜਿਵੇਂ ਉਸ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਕਮਜ਼ੋਰ ਹੈ।

ਪਦ ਅਰਥ ਵਰੀਆਮੁ = ਸੂਰਮਾ। ਫੁਸੀ = ਕਮਜ਼ੋਰ।

SikhNet (Spanish)No hay ni valientes ni cobardes; es el Señor Benévolo con todos,

ਜਗਜੀਵਨੁ ਦਾਤਾ. ਕਰਮਿ ਬਿਧਾਤਾ; ਆਪੇ ਬਖਸੇ ਸੋਈ ॥

jagajeevan daataa. karam bidhaataa; aape bakhase soee |

Sant Singh KhalsaThe Life of the World, the Great Giver, the Architect of karma - He Himself grants forgiveness.
Manmohan SinghThe Beneficent Lord is the life of the world and Builder of destiny. He Himself grants pardon.
Manmohan Singh (Punjabi)ਦਾਤਾਰ ਪ੍ਰਭੂ ਜਗਤ ਦੀ ਜਿੰਦ-ਜਾਨ ਤੇ ਪ੍ਰਾਲਬਧ ਬਨਾਉਣ ਵਾਲਾ ਹੈ ਅਤੇ ਉਹ ਆਪ ਹੀ ਬਖਸ਼ਦਾ ਹੈ।
Fareedkot Teekaਜੋ ਜਗਤ ਕਾ (ਜੀਵਨੁ) ਪ੍ਰਾਣ ਰੂਪੁ ਹੈ ਔ (ਬਿਧਾਤਾ) ਕਰਮਾਂ ਕੇ ਜਾਨਣੇ ਵਾਲਾ ਹੈ, ਸੋਈ ਆਪ ਬਖਸ ਲੇਤਾ ਹੈ॥
Prof. Sahib Singhਜਗਤ ਦਾ ਸਹਾਰਾ ਦਾਤਾਰ ਜੋ ਜੀਵਾਂ ਦੇ ਕੀਤੇ ਕਰਮ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ।

ਪਦ ਅਰਥ ਕਰਮਿ = (ਜੀਵ ਦੇ ਕੀਤੇ) ਕਰਮ ਅਨੁਸਾਰ। ਬਿਧਾਤਾ = ਪੈਦਾ ਕਰਨ ਵਾਲਾ।

SikhNet (Spanish)el Constructor de nuestro Destino el que propicia nuestras actitudes.

ਗੁਰ ਪਰਸਾਦੀ ਆਪੁ ਗਵਾਈਐ; ਨਾਨਕ. ਨਾਮਿ ਪਤਿ ਪਾਈ ॥

gur parasaadee aap gavaaeeai; naanak. naam pat paaee |

Sant Singh KhalsaBy Guru's Grace, self-conceit is eradicated, O Nanak, and through the Naam, honor is obtained.
Manmohan SinghBy Guru's grace, O Nanak, self conceit is stilled and through the Name, honour is obtained.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਹੇ ਨਾਨਕ! ਸਵੈ-ਹੰਗਤਾ ਦੂਰ ਹੁੰਦੀ ਹੈ, ਅਤੇ ਨਾਮ ਦੇ ਰਾਹੀਂ ਇੱਜ਼ਤ ਪ੍ਰਾਪਤ ਹੁੰਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜਬ ਆਪਾ ਭਾਉ ਕੋ ਦੂਰ ਕਰ ਦੀਜੀਏ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਨਾਮੀ ਮੇਂ ਪ੍ਰਾਪਤਿ ਹੋ ਕਰ ਪ੍ਰਤਿਸਟਾ ਪਾਈਤੀ ਹੈ॥
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਆਪਾ-ਭਾਵ ਦੂਰ ਕੀਤਾ ਜਾ ਸਕਦਾ ਹੈ ਤੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇੱਜ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਆਪੁ = ਆਪਾ-ਭਾਵ {ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖੋ}। ਨਾਮਿ = ਨਾਮ ਵਿਚ (ਜੁੜ ਕੇ)। ਪਤਿ = ਇੱਜ਼ਤ।

SikhNet (Spanish)Si por la Gracia del Guru calmamos nuestro ego, obtenemos Honor a través del Naam, el Nombre del Señor.

ਆਪਿ ਕਰੇ ਕਿਸੁ ਆਖੀਐ; ਹੋਰੁ ਕਰਣਾ ਕਿਛੂ. ਨ ਜਾਈ ॥੪॥੪॥

aap kare kis aakheeai; hor karanaa kichhoo. na jaaee |4|4|

Sant Singh KhalsaHe Himself acts; who else should I ask? No one else can do anything. ||4||4||
Manmohan SinghThe Lord Himself does all. To whom, else should I make a request? None else can do aught.
Manmohan Singh (Punjabi)ਸਾਈਂ ਆਪੇ ਹੀ ਸਭ ਕੁਛ ਕਰਦਾ ਹੈ। ਮੈਂ ਹੋਰ ਕੀਹਦੇ ਮੂਹਰੇ ਬੇਨਤੀ ਕਰਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ।
Fareedkot Teekaਜੋ ਕਛੁ ਕਰਤਾ ਹੈ, ਸੋ ਹਰੀ ਆਪ ਹੀ ਆਪ ਕਰਤਾ ਹੈ, ਤਾਂ ਤੇ ਤਿਸ ਕੋ ਕਹੀਏ ਕੇ ਅਮਕਾ ਕਾਮ ਕਰ ਦੇਹੁ, ਜੇ ਕਰੀਏ ਭੀ ਤਉ ਹੋਰ ਕਛੁ ਕਰਾ ਭੀ ਨਹੀਂ ਜਾਤਾ ਹੈ॥੪॥੪॥
Prof. Sahib Singh(ਜੀਵਾਂ ਨੂੰ 'ਖੋਟੇ ਖਰੇ') ਪਰਮਾਤਮਾ ਆਪ ਹੀ ਬਣਾਂਦਾ ਹੈ, ਕਿਸੇ ਤੇ ਕੀ ਗਿਲਾ ਕਰੀਏ, ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ ॥੪॥੪॥

ਪਦ ਅਰਥ ਹੋਰੁ = (ਉਸ ਦੀ ਰਜ਼ਾ ਦੇ ਉਲਟ ਕੋਈ) ਹੋਰ (ਕੰਮ) ॥੪॥੪॥

SikhNet (Spanish)El Mismo hace todo. ¿A quién más podríamos recurrir, pues todos somos impotentes ante Dios? (4-4)

Open this shabad (25 lines, Angs 569-570) →

Shabad Guru Amardas Ji Raag Vadhans continues on Ang 571

ਵਡਹੰਸੁ ਮਹਲਾ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਸਚਾ ਸਉਦਾ ਹਰਿ ਨਾਮੁ ਹੈ; ਸਚਾ ਵਾਪਾਰਾ ਰਾਮ ॥

sachaa saudaa har naam hai; sachaa vaapaaraa raam |

Sant Singh KhalsaThe True merchandise is the Lord's Name. This is the true trade.
Manmohan SinghThe true merchandise is the Lord's Name and true is this trade.
Manmohan Singh (Punjabi)ਸੱਚਾ ਸੌਦਾ ਸੂਤ ਸੁਆਮੀ ਦਾ ਨਾਮ ਹੈ ਅਤੇ ਸੱਚਾ ਹੈ ਇਹ ਵਣਜ।
Fareedkot Teekaਹੇ ਭਾਈ! ਹਰਿ ਨਾਮੁ ਹੀ ਸਚਾ ਸਉਦਾ ਹੈ, ਤਿਸ ਕਾ ਬਪਾਰੁ ਕਰਨਾ, ਭਾਵ ਜਪਨਾ ਭੀ ਸਚਾ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਸਦਾ ਨਾਲ ਨਿਭਣ ਵਾਲਾ ਸੌਦਾ ਹੈ ਵਪਾਰ ਹੈ।

ਪਦ ਅਰਥ ਸਚਾ = ਸਦਾ ਨਾਲ ਨਿਭਣ ਵਾਲਾ।

SikhNet (Spanish)La mercancía verdadera es el Nombre del Señor; Verdad es Su Comercio.

ਗੁਰਮਤੀ ਹਰਿ ਨਾਮੁ ਵਣਜੀਐ; ਅਤਿ ਮੋਲੁ ਅਫਾਰਾ ਰਾਮ ॥

guramatee har naam vanajeeai; at mol afaaraa raam |

Sant Singh KhalsaUnder Guru's Instruction, we trade in the Lord's Name; its value is very great.
Manmohan SinghBy Guru's instruction we deal in the Lord's Name. Exceedingly great is its worth.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਰੱਬ ਦੇ ਨਾਮ ਦਾ ਵਾਪਾਰ ਕੀਤਾ ਜਾਂਦਾ ਹੈ। ਨਿਹਾਇਤ ਹੀ ਜਿਆਦਾ ਹੈ ਇਸ ਦੀ ਕੀਮਤ।
Fareedkot Teekaਸੋ ਗੁਰੋਂ ਕੀ ਸਿਖ੍ਯਾ ਕਰ ਕੇ ਲਈਤਾ ਹੈ ਤਿਸ ਕਾ ਸਰਧਾ ਰੂਪੁ ਮੋਲ (ਅਫਾਰਾ) ਅਸਹ ਵਾ ਅਪਾਰ ਹੈ ਵਾ ਅਮੋੜ ਹੈ, ਭਾਵ ਨਾਮ ਦੇ ਬਦਲੇ ਦੇਣੇ ਵਾਲੀ ਕੋਈ ਬਸਤੂ ਨਹੀਂ ਹੈ। ਜੋ ਇਸ ਦਾ ਸ੍ਰਧਾ ਰੂਪੁ ਮੁਲ ਹੈ ਤਿਸ ਕੋ ਗੁਰੁ ਵਾ ਪਰਮੇਸਰ ਆਗੇ ਤੇ ਮੋੜਤੇ ਨਹੀਂ ਹੈਂ॥
Prof. Sahib Singhਇਹ ਹਰਿ-ਨਾਮ ਗੁਰੂ ਦੀ ਮੱਤ ਉਤੇ ਤੁਰ ਕੇ ਵਣਜਿਆ ਜਾ ਸਕਦਾ ਹੈ, ਇਸ ਦਾ ਮੁੱਲ ਬਹੁਤ ਹੀ ਜ਼ਿਆਦਾ ਹੈ।

ਪਦ ਅਰਥ ਵਣਜੀਐ = ਖ਼ਰੀਦਿਆ ਜਾ ਸਕਦਾ ਹੈ। ਅਫਾਰਾ = ਬਹੁਤ।

SikhNet (Spanish)A través de la Instrucción del Guru negociamos con el Nombre del Señor.

ਅਤਿ ਮੋਲੁ ਅਫਾਰਾ. ਸਚ ਵਾਪਾਰਾ; ਸਚਿ ਵਾਪਾਰਿ ਲਗੇ ਵਡਭਾਗੀ ॥

at mol afaaraa. sach vaapaaraa; sach vaapaar lage vaddabhaagee |

Sant Singh KhalsaThe value of this true trade is very great; those who are engaged in the true trade are very fortunate.
Manmohan SinghInfinitely great is the worth of this true trade. They are engaged in the true trade are very fortunate.
Manmohan Singh (Punjabi)ਬੇਅੰਤ ਬਹੁਤਾ ਹੈ ਮੁਲ ਇਸ ਸੱਚੇ ਵਣਜ ਦਾ। ਜੋ ਸੱਚੇ ਵਣਜ ਵਿੱਚ ਜੁੜੇ ਹਨ, ਉਹ ਪਰਮ ਚੰਗੇ ਕਰਮਾਂ ਵਾਲੇ ਹਨ।
Fareedkot Teekaਸਚੇ ਨਾਮ ਅਪਾਰ ਕਾ ਅਤੀ ਅਫਾਰਾ ਮੋਲ ਹੈ, ਐਸੇ ਸਚੇ ਬਾਪਾਰ ਮੇਂ ਬਡਭਾਗੀ ਗੁਰਮੁਖ ਲਗੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਦਾ ਵਪਾਰ ਬਹੁਤ ਮੁੱਲ ਪਾਂਦਾ ਹੈ, ਜੇਹੜੇ ਮਨੁੱਖ ਇਸ ਵਪਾਰ ਵਿਚ ਲੱਗਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ।

ਪਦ ਅਰਥ ਸਚਿ ਵਾਪਾਰਿ = ਸਦਾ-ਥਿਰ ਹਰੀ ਦੇ ਨਾਮ ਸਿਮਰਨ ਦੇ ਵਪਾਰ ਵਿਚ।

SikhNet (Spanish)Inapreciable e Infinito es Su Valor; Infinito e Invaluable es ese Bien.

ਅੰਤਰਿ ਬਾਹਰਿ ਭਗਤੀ ਰਾਤੇ; ਸਚਿ ਨਾਮਿ ਲਿਵ ਲਾਗੀ ॥

antar baahar bhagatee raate; sach naam liv laagee |

Sant Singh KhalsaInwardly and outwardly, they are imbued with devotion, and they enshrine love for the True Name.
Manmohan SinghFrom within and without they are imbued with Lord's devotion and enshrine affection for the True Name.
Manmohan Singh (Punjabi)ਅੰਦਰੋਂ ਤੇ ਬਾਹਰੋਂ ਉਹ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ ਅਤੇ ਸਤਿਨਾਮ ਨਾਲ ਉਹ ਪ੍ਰੀਤ ਗੰਢਦੇ ਹਨ।
Fareedkot Teekaਸੋ ਅੰਤਰਿ ਬਾਹਰਿ ਸੇ, ਭਾਵ ਮਨ ਤਨ ਕਰ ਕੇ ਭਗਤੀ ਮੇਂ ਮਸਤ ਹੈਂ ਔਰ ਤਿਨ ਕੀ ਇਸ ਪ੍ਰਕਾਰ ਸਚੇ ਨਾਮ ਮੇਂ ਲਿਵ ਲਾਗੀ ਹੈ॥
Prof. Sahib Singhਉਹ ਮਨੁੱਖ ਦੁਨੀਆ ਨਾਲ ਕਾਰ-ਵਿਹਾਰ ਕਰਦੇ ਹੋਏ ਵੀ ਅੰਤਰ-ਆਤਮੇ ਭਗਤੀ-ਰੰਗ ਨਾਲ ਰੰਗੇ ਰਹਿੰਦੇ ਹਨ ਤੇ ਸਦਾ-ਥਿਰ ਹਰਿ-ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ।

ਪਦ ਅਰਥ ਅੰਤਰਿ = ਹਿਰਦੇ ਵਿਚ। ਬਾਹਰਿ = ਦੁਨੀਆ ਨਾਲ ਕਾਰ-ਵਿਹਾਰ ਕਰਦਿਆਂ। ਲਿਵ = ਲਗਨ।

SikhNet (Spanish)Afortunados son aquéllos que Lo conocen; están impregnados de Devoción interna y externamente,

ਨਦਰਿ ਕਰੇ ਸੋਈ ਸਚੁ ਪਾਏ; ਗੁਰ ਕੈ ਸਬਦਿ ਵੀਚਾਰਾ ॥

nadar kare soee sach paae; gur kai sabad veechaaraa |

Sant Singh KhalsaOne who is blessed with the Lord's Favor, obtains Truth, and reflects upon the Word of the Guru's Shabad.
Manmohan SinghHe, to whom the Lord shows mercy, obtains truth and reflects on the Guru's hymns.
Manmohan Singh (Punjabi)ਜਿਸ ਉੱਤੇ ਮਾਲਕ ਮਿਹਰ ਧਾਰਦਾ ਹੈ, ਉਹੀ ਸੱਚ ਨੂੰ ਪਾਉਂਦਾ ਹੈ ਤੇ ਗੁਰਬਾਣੀ ਦੀ ਸੋਚ ਵਿਚਾਰ ਕਰਦਾ ਹੈ।
Fareedkot Teekaਜਿਸ ਪਰ ਅਕਾਲ ਪੁਰਖ ਕਿਰਪਾ ਕਰਤਾ ਹੈ, ਸੋਈ ਗੁਰ ਉਪਦੇਸ ਕੇ ਬੀਚਾਰ ਕਰ ਕੇ ਸਚ ਕੋ ਪਾਉਤਾ ਹੈ॥
Prof. Sahib Singhਜਿਸ ਉਤੇ ਪਰਮਾਤਮਾ ਮੇਹਰ ਦੀ ਨਜ਼ਰ ਕਰਦਾ ਹੈ ਕੇਵਲ ਉਹੀ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਸਦਾ-ਥਿਰ ਹਰਿ-ਨਾਮ-ਸੌਦਾ ਹਾਸਲ ਕਰਦਾ ਹੈ।

ਪਦ ਅਰਥ ਸਚ = ਸਦਾ-ਥਿਰ ਹਰਿ-ਨਾਮ। ਸਬਦਿ = ਸ਼ਬਦ ਵਿਚ।

SikhNet (Spanish)pues están entonados en el Nombre Verdadero. Aquél a quien el Señor bendice, obtiene la Verdad y medita en la Palabra del Shabd del Guru.

ਨਾਨਕ. ਨਾਮਿ ਰਤੇ. ਤਿਨ ਹੀ ਸੁਖੁ ਪਾਇਆ; ਸਾਚੈ ਕੇ ਵਾਪਾਰਾ ॥੧॥

naanak. naam rate. tin hee sukh paaeaa; saachai ke vaapaaraa |1|

Sant Singh KhalsaO Nanak, those who are imbued with the Name find peace; they deal only in the True Name. ||1||
Manmohan SinghNanak, they, who are imbued with the Name, obtain peace, by engaging in the True Name's trade.
Manmohan Singh (Punjabi)ਨਾਨਕ, ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਵਣਜ ਵਿੱਚ ਜੁੜ ਜਾਣ ਦੁਆਰਾ ਆਰਾਮ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰੇਮ ਕਰ ਕੇ ਸਚੇ ਨਾਮ ਕੇ ਬਾਪਾਰ ਮੇਂ ਲਗੇ ਹੈਂ, ਤਿਨੋਂ ਨੇ ਹੀ ਸਚੇ ਨਾਮ ਕਾ ਸੁਖ ਪਾਇਆ ਹੈ॥੧॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਨੇ ਹੀ ਸਦਾ-ਥਿਰ ਪ੍ਰਭੂ ਦੇ ਨਾਮ-ਵਪਾਰ ਵਿਚ ਆਤਮਕ ਆਨੰਦ ਪ੍ਰਾਪਤ ਕੀਤਾ ਹੈ ॥੧॥

ਪਦ ਅਰਥ ਨਾਮਿ = ਨਾਮ ਵਿਚ। ਸਾਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ॥੧॥

SikhNet (Spanish)Dice Nanak, aquellos que están imbuidos en el Nombre del Señor, logran la Felicidad, pues sus tratos se dan sólo a partir de la Verdad. (1)

ਹੰਉਮੈ ਮਾਇਆ ਮੈਲੁ ਹੈ; ਮਾਇਆ ਮੈਲੁ ਭਰੀਜੈ ਰਾਮ ॥

hnaumai maaeaa mail hai; maaeaa mail bhareejai raam |

Sant Singh KhalsaEgotistical involvement in Maya is filth; Maya is overflowing with filth.
Manmohan SinghThe pride of wealth is but filth and the soul is filled with this filth of the wealth pride.
Manmohan Singh (Punjabi)ਧਨ-ਦੌਲਤ ਦਾ ਹੰਕਾਰ ਨਿਰੋਲ ਗੰਦਗੀ ਹੈ ਅਤੇ ਆਤਮਾ ਦੌਲਤ ਤੇ ਹੰਕਾਰ ਦੀ ਇਸ ਗੰਦਗੀ ਨਾਲ ਭਰ ਜਾਂਦੀ ਹੈ।
Fareedkot Teekaਹੇ ਭਾਈ! ਯਹ ਮਾਯਾ ਹੰਤਾ ਮਮਤਾ ਮੈਲ ਹੈ, ਮਾਯਾ ਕੀ ਮੈਲੁ ਕਰ ਕੇ ਹੀ ਮਨ ਭਰੀਤਾ ਹੈ॥
Prof. Sahib Singhਹਉਮੈ ਅਤੇ ਮਾਇਆ (ਆਤਮਕ ਜੀਵਨ ਦੀ) ਮੈਲ ਹੈ, ਮਨੁੱਖ ਦਾ ਮਨ ਮਾਇਆ (ਦੀ ਮਮਤਾ) ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ।

ਪਦ ਅਰਥ ਭਰੀਜੈ = ਭਰ ਜਾਂਦਾ ਹੈ, ਲਿੱਬੜ ਜਾਂਦਾ ਹੈ, ਮੈਲਾ ਹੋ ਜਾਂਦਾ ਹੈ।

SikhNet (Spanish)El ego y la Maya manchan el Alma y confunden la mente.

ਗੁਰਮਤੀ ਮਨੁ ਨਿਰਮਲਾ; ਰਸਨਾ ਹਰਿ ਰਸੁ ਪੀਜੈ ਰਾਮ ॥

guramatee man niramalaa; rasanaa har ras peejai raam |

Sant Singh KhalsaUnder Guru's Instruction, the mind is made pure and the tongue tastes the subtle essence of the Lord.
Manmohan SinghBy Guru's instruction the soul is rendered pure and the tongue quaffs God's elixir.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ।
Fareedkot Teekaਜਉ ਗੁਰਮਤ ਕਰ ਕੇ ਰਸਨਾ ਕਰ ਕੇ ਹਰਿ ਰਸ ਕੋ ਪਾਨ ਕਰੀਏ, ਭਾਵ ਨਾਮ ਜਪੀਏ ਤਉ ਮਨ ਸੁਧ ਹੋਤਾ ਹੈ॥
Prof. Sahib Singhਗੁਰੂ ਦੀ ਮੱਤ ਉਤੇ ਤੁਰਿਆਂ ਮਨ ਪਵਿਤ੍ਰ ਹੋ ਜਾਂਦਾ ਹੈ ਇੰਜ ਜੀਭ ਨਾਲ ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਰਸਨਾ = ਜੀਭ (ਨਾਲ)। ਪੀਜੈ = ਪੀਣਾ ਚਾਹੀਦਾ ਹੈ।

SikhNet (Spanish)A través de la Palabra del Shabd del Guru la mente es purificada y los labios saborean la Esencia del Señor.

ਰਸਨਾ ਹਰਿ ਰਸੁ ਪੀਜੈ. ਅੰਤਰੁ ਭੀਜੈ; ਸਾਚ ਸਬਦਿ ਬੀਚਾਰੀ ॥

rasanaa har ras peejai. antar bheejai; saach sabad beechaaree |

Sant Singh KhalsaThe tongue tastes the subtle essence of the Lord, and deep within, the heart is drenched with His Love, contemplating the True Word of the Shabad.
Manmohan SinghThe tongue tastes the Lord's essence, the heart is drenched with Lord's love and the mortal meditates on the True Name.
Manmohan Singh (Punjabi)ਜੀਭ ਪ੍ਰਭੂ ਦੇ ਜੌਹਰ ਨੂੰ ਚੱਖਦੀ ਹੈ, ਹਿਰਦਾ ਪ੍ਰਭੂ ਦੇ ਪ੍ਰੇਮ ਨਾਲ ਗੱਚ ਹੋ ਜਾਂਦਾ ਹੈ ਅਤੇ ਪ੍ਰਾਣੀ ਸੱਚੇ ਨਾਮ ਦਾ ਚਿੰਤਨ ਕਰਦਾ ਹੈ।
Fareedkot Teekaਰਸਨਾ ਕਰ ਕੇ ਹਰੀ ਰਸ ਕੋ ਪਾਨ ਕਰੀਏ, ਭਾਵ ਨਾਮੁ ਜਪੀਏ ਅਰੁ ਅੰਤਹਕਰਣ ਭੀ ਨਾਮ ਮੇਂ (ਭੀਜੈ) ਤਦਾਕਾਰ ਹੋ ਜਾਵੈ, ਅਰੁ (ਸਾਚ ਸਬਦਿ) ਮਹਾਂ ਵਾਕੋਂ ਕਾ ਭੀ ਵੀਚਾਰੁ ਕਰਨੇ ਵਾਲਾ ਹੋਵੈ॥
Prof. Sahib Singhਜੀਭ ਨਾਲ ਹਰਿ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ, ਇੰਜ ਹਿਰਦਾ ਤਰੋ-ਤਰ ਹੋ ਜਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਨਾਲ ਵਿਚਾਰ-ਵਾਨ ਹੋ ਜਈਦਾ ਹੈ।

ਪਦ ਅਰਥ ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖੋ}।

SikhNet (Spanish)Por Instrucción del Guru la lengua prueba la Esencia del Señory en el interior nos compenetramos con el Amor Divino.

ਅੰਤਰਿ ਖੂਹਟਾ. ਅੰਮ੍ਰਿਤਿ ਭਰਿਆ; ਸਬਦੇ. ਕਾਢਿ ਪੀਐ ਪਨਿਹਾਰੀ ॥

antar khoohattaa. amrit bhariaa; sabade. kaadt peeai panihaaree |

Sant Singh KhalsaDeep within, the well of the heart is overflowing with the Lord's Ambrosial Nectar; the water-carrier draws and drinks in the water of the Shabad.
Manmohan SinghThe heart well is brimming with the Lord's ambrosia and through the Name's meditation, the water carrier draws and drinks it.
Manmohan Singh (Punjabi)ਹਿਰਦਾ ਖੂਹ ਸੁਆਮੀ ਦੇ ਅੰਮ੍ਰਿਤ ਨਾਲ ਪਰੀਪੂਰਨ ਹੈ। ਨਾਮ ਦੇ ਸਿਮਰਨ ਰਾਹੀਂ ਪਾਣੀ ਭਰਨ ਵਾਲੀ ਇਸ ਨੂੰ ਕੱਢ ਕੇ ਪਾਨ ਕਰਦੀ ਹੈ।
Fareedkot Teekaਸਰੀਰ ਕੇ ਅੰਤਰ ਜੋ ਬ੍ਰਹਮ ਰੂਪੁ ਕੂਪੁ ਅਨੰਦ ਅੰਮ੍ਰਤ ਕਰ ਕੇ ਭਰਾ ਹੂਆ ਹੈ। ਗੁਰਾਂ ਕੇ ਉਪਦੇਸ ਕਰ ਪੂਰਬ ਕਹੀ ਰੀਤ ਸੇ ਬ੍ਰਹਮ ਕੋ ਅਪ੍ਰੋਖ ਕਰ ਕੇ ਬੁਧੀ ਰੂਪ (ਪਨਿਹਾਰੀ) ਪਾਨੀ ਭਰਨੇ ਵਾਲੀ ਅਨੰਦ ਰੂਪੀ ਅੰਮ੍ਰਿਤ ਕੋ ਪਾਨ ਕਰਤੀ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ।

ਪਦ ਅਰਥ ਅੰਤਰਿ = ਅੰਦਰ, ਮਨ ਵਿਚ। ਖੂਹਟਾ = ਸੋਹਣਾ ਜਿਹਾ ਖੂਹ, ਚਸ਼ਮਾ। ਅੰਮ੍ਰਿਤਿ = ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਪੀਐ = ਪੀਂਦੀ ਹੈ। ਪਨਿਹਾਰੀ = ਪਾਣੀ ਭਰਨ ਵਾਲੀ।

SikhNet (Spanish)En el interior está el Néctar del Señor; a través de la Palabra uno lo saca y lo bebe.

ਜਿਸੁ ਨਦਰਿ ਕਰੇ. ਸੋਈ ਸਚਿ ਲਾਗੈ; ਰਸਨਾ ਰਾਮੁ ਰਵੀਜੈ ॥

jis nadar kare. soee sach laagai; rasanaa raam raveejai |

Sant Singh KhalsaOne who is blessed with the Lord's favor is attuned to the Truth; with his tongue, he chants the Lord's Name.
Manmohan SinghHe, on whom is Lord's grace, is attuned to truth, and his tongue utters the Lord's Name.
Manmohan Singh (Punjabi)ਜਿਸ ਉਤੇ ਮਾਲਕ ਦੀ ਰਹਿਮਤ ਹੈ, ਉਹ ਸੱਚ ਨਾਲ ਜੂੜਦਾ ਹੈ ਤੇ ਉਸ ਦੀ ਜੀਭ ਸਾਈਂ ਦਾ ਨਾਮ ਉਚਾਰਨ ਕਰਦੀ ਹੈ।
Fareedkot Teekaਜਿਸ ਪਰ ਵਾਹਿਗੁਰੂ ਕ੍ਰਿਪਾ ਕੀ ਦ੍ਰਿਸਟਿ ਕਰਤਾ ਹੈ, ਸੋਈ ਸਚ ਮੇਂ ਲਗਤਾ ਹੈ ਔਰ ਤਿਸੀ ਕੀ ਰਸਨਾ ਰਾਮ ਮੇਂ ਰਮਣ ਕਰਤੀ ਹੈ, ਆਪ ਭੀ ਕਰੀਏ॥
Prof. Sahib Singhਜਿਸ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਹੀ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੱਗਦਾ ਹੈ। ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਵੀਜੈ = ਸਿਮਰਨਾ ਚਾਹੀਦਾ ਹੈ।

SikhNet (Spanish)Aquél que tiene la Gracia del Señor está entonado en Su Verdad; sus labios recitan siempre el Nombre del Señor.

ਨਾਨਕ. ਨਾਮਿ ਰਤੇ ਸੇ ਨਿਰਮਲ; ਹੋਰ ਹਉਮੈ ਮੈਲੁ ਭਰੀਜੈ ॥੨॥

naanak. naam rate se niramal; hor haumai mail bhareejai |2|

Sant Singh KhalsaO Nanak, those who are attuned to the Naam, the Name of the Lord, are immaculate. The others are full of the filth of egotism. ||2||
Manmohan SinghNanak, immaculate are they, who are imbued with the Name. The others are soiled with the filth of egotism.
Manmohan Singh (Punjabi)ਨਾਨਕ, ਪਵਿੱਤ੍ਰ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਬਾਕੀ ਦੇ ਹਊਮੈ ਦੀ ਗੰਦਗੀ ਨਾਲ ਲਿਬੜੇ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਰਾਮ ਨਾਮ ਮੇਂ ਰਾਤੇ ਹੈਂ ਸੋਈ ਨਿਰਮਲ ਹੈਂ, ਔਰ ਸਭ ਹੰਕਾਰ ਮੈਲ ਸੇ ਭਰੀਤੇ ਹੈਂ॥੨॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਹੋ ਜਾਂਦੇ ਹਨ, ਬਾਕੀ ਦੀ ਲੁਕਾਈ ਹਉਮੈ ਦੀ ਮੈਲ ਨਾਲ ਲਿਬੜੀ ਰਹਿੰਦੀ ਹੈ ॥੨॥

ਪਦ ਅਰਥ ਹੋਰ = ਬਾਕੀ ਦੀ ਲੁਕਾਈ ॥੨॥

SikhNet (Spanish)Dice Nanak, aquéllos que están imbuidos en el Nombre son puros; los demás se dejan llevar por su ego. (2)

ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ; ਕਿਸੁ ਪਹਿ ਕਰਹਿ ਪੁਕਾਰਾ ਰਾਮ ॥

panddit jotakee sabh parr parr kookade; kis peh kareh pukaaraa raam |

Sant Singh KhalsaAll the religious scholars and astrologers read and study, and argue and shout. Who are they trying to teach?
Manmohan SinghAll the scholars and astrologers read, peruse and scream aloud. Whom do they want to instruct?
Manmohan Singh (Punjabi)ਸਾਰੇ ਵਿਦਵਾਨ ਅਤੇ ਜੋਤਸ਼ੀ ਪੜ੍ਹ ਤੇ ਵਾਚ ਕੇ ਉੱਚੀ ਉੱਚੀ ਪੁਕਾਰਦੇ ਹਨ। ਉਹ ਕੀਹਨੂੰ ਸਿਖਮਤ ਦੇਣਾ ਚਾਹੁੰਦੇ ਹਨ?
Fareedkot Teekaਹੇ ਭਾਈ! ਜਿਤਨੇ ਪੰਡਤ ਔਰ ਜੋਤਸੀ ਹੈਂ ਸਭ ਪਢ ਪਢ ਕਰ ਸਾਸਤ੍ਰੋਂ ਕੋ (ਕੂਕਦੇ) ਪੁਕਾਰਤੇ ਫਿਰਤੇ ਹੈਂ, ਭਾਵ ਮਾਇਆ ਕਾ ਤਿਆਗ ਜਨਾਵਤੇ ਹੈਂ। ਓਹ ਕਿਸ ਕੇ ਪਾਸ ਪੁਕਾਰ ਕਰੇ? ਆਪ ਤਿਆਗ ਕਰੇ ਅਰ ਆਪ ਕੋ ਸਮਝਾਵੈ ਤੌ ਸ੍ਰੇਸਟ ਹੈਂ॥
Prof. Sahib Singhਪੰਡਿਤ ਅਤੇ ਜੋਤਸ਼ੀ ਇਹ ਸਾਰੇ (ਜੋਤਸ਼ ਆਦਿਕ ਦੀਆਂ ਪੁਸਤਕਾਂ) ਪੜ੍ਹ ਪੜ੍ਹ ਕੇ ਉੱਚੀ ਉੱਚੀ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਪਰ ਇਹ ਕਿਸ ਨੂੰ ਉੱਚੀ ਉੱਚੀ ਸੁਣਾਂਦੇ ਹਨ?

ਪਦ ਅਰਥ ਜੋਤਕੀ = ਜੋਤਸ਼ੀ। ਸਭਿ = ਸਾਰੇ। ਕੂਕਦੇ = ਉੱਚੀ ਉੱਚੀ (ਹੋਰਨਾਂ ਨੂੰ ਹੀ) ਸੁਣਾਂਦੇ ਹਨ। ਪਹਿ = ਪਾਸ, ਕੋਲ।

SikhNet (Spanish)Los eruditos y los adivinadores del futuro leen y aseveran. ¿A quién pretenden impresionar?

Open this shabad (25 lines, Angs 570-571) →

Ang 570 of 1430