ੴ

ਸਿੱਖਬਾਣੀ · SikhBani

Ang 582

Sri Guru Granth Sahib · Raag Vadhans · 2 shabads, 33 lines
Translations
Shabad Guru Nanak Dev Ji Raag Vadhans continued from Ang 581

ਬਾਬਾ. ਆਵਹੁ ਭਾਈਹੋ ਗਲਿ ਮਿਲਹ; ਮਿਲਿ ਮਿਲਿ ਦੇਹ ਆਸੀਸਾ ਹੇ ॥

baabaa. aavahu bhaaeeho gal milah; mil mil deh aaseesaa he |

Sant Singh KhalsaCome, O Baba, and Siblings of Destiny - let's join together; take me in your arms, and bless me with your prayers.
Manmohan SinghCome, O my friends and brothers and meeting me, take me in your arms and bless me.
Manmohan Singh (Punjabi)ਆਓ, ਓ ਮੇਰੇ ਮਿੱਤ੍ਰੋ ਅਤੇ ਭਰਾਓ! ਮੇਨੂੰ ਮਿਲ ਕੇ ਆਪਣੀ ਗਲਵਕੜੀ ਵਿੱਚ ਲੈ ਲਓ, ਅਤੇ ਮੈਨੂੰ ਅਸ਼ੀਰਵਾਦ ਦਿਓ।
Fareedkot Teekaਹੇ ਭਾਈ! ਹੇ ਬਾਬਾ! ਆਓ ਗਲ ਮਿਲੀਐ ਔਰ ਗਲ ਮਿਲ ਕਰ ਕੇ ਅਸੀਸਾਂ ਦੀਜੀਏ॥☬ਕੈਸੀਆਂ ਅਸੀਸਾਂ?
Prof. Sahib Singhਹੇ ਭਾਈ! ਹੇ ਭਰਾਵੋ! ਆਓ, ਅਸੀਂ ਪਿਆਰ ਨਾਲ ਰਲ ਕੇ ਬੈਠੀਏ, ਤੇ ਮਿਲ ਕੇ (ਆਪਣੇ ਵਿਛੁੜੇ ਸਾਥੀ ਨੂੰ) ਅਸੀਸਾਂ ਦੇਵੀਏ।

ਪਦ ਅਰਥ ਬਾਬਾ = ਹੇ ਭਾਈ! ਭਾਈਹੋ = ਹੇ ਭਾਈਹੋ! ਗਲਿ ਮਿਲਹ = ਆਓ ਇਕ ਦੂਜੇ ਦੇ ਗਲ ਨਾਲ ਮਿਲੀਏ, ਆਓ ਪਿਆਰ ਨਾਲ ਰਲ ਬੈਠੀਏ। ਦੇਹ = ਆਓ ਅਸੀਂ ਦੇਵੀਏ।

SikhNet (Spanish)Oh Baba, oh Hermanos del Destino, acójanme en su pecho y bendíganme, oh Baba, para que mi Unión con mi Señor perdure para siempre.

ਬਾਬਾ. ਸਚੜਾ ਮੇਲੁ, ਨ ਚੁਕਈ; ਪ੍ਰੀਤਮ ਕੀਆ ਦੇਹ ਅਸੀਸਾ ਹੇ ॥

baabaa. sacharraa mel, na chukee; preetam keea deh aseesaa he |

Sant Singh KhalsaO Baba, union with the True Lord cannot be broken; bless me with your prayers for union with my Beloved.
Manmohan SinghO friend, pray for my union with my Beloved. The union with the True Lord sunders never.
Manmohan Singh (Punjabi)ਹੇ ਮਿੱਤ੍ਰੋ! ਮੇਰੇ ਪਿਆਰੇ ਪ੍ਰਭੂ ਨਾਲ ਮੇਰੇ ਮਿਲਾਪ ਵਾਸਤੇ ਅਰਦਾਸ ਕਰੋ। ਸੱਚੇ ਸਾਈਂ ਦਾ ਮਿਲਾਪ ਕਦੇ ਟੁੱਟਦਾ ਨਹੀਂ।
Fareedkot Teekaਐਸੇ ਕਹੋ: ਸਚੇ ਪਿਆਰੇ ਕਾ ਜੋ ਮੇਲ ਹੈ, ਸੋ ਤੁਮ ਸੇ (ਚੂਕੈ) ਦੂਰ ਨ ਹੋਇ ਔਰ ਭਗਤੀ ਕਰਤੇ ਰਹੋ। ਜੋ ਪਰਮੇਸ੍ਵਰ ਸਾਥ ਮਿਲੇ ਹੈਂ ਤਿਨ ਕਾ ਕਿਆ ਮੇਲਣਾ ਹੈ ਓਹੁ ਤੋ ਆਗੇ ਹੀ ਮਿਲੇ ਹੂਏ ਹੈਂ ਅਰਥਾਤ ਜਗਿਆਸੂਓਂ ਕੋ ਮੇਲ॥
Prof. Sahib Singhਹੇ ਭਾਈ! ਸਦਾ-ਥਿਰ ਮੇਲ ਸਿਰਫ਼ ਪਰਮਾਤਮਾ ਨਾਲ ਹੀ ਹੁੰਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ। ਆਓ ਪਰਮਾਤਮਾ ਵਲੋਂ ਅਸੀਸਾਂ ਮੰਗੀਏ (ਅਰਦਾਸਾਂ ਕਰੀਏ ਉਸ ਨਾਲ ਮੇਲ ਲਈ)।

ਪਦ ਅਰਥ ਸਚੜਾ = ਸਦਾ ਟਿਕੇ ਰਹਿਣ ਵਾਲਾ।

SikhNet (Spanish)Bendíganme con su oración, para que pueda alabar a mi Dios, pero, ¿qué pueden decir a aquéllos que ya están unidos?

ਆਸੀਸਾ ਦੇਵਹੋ. ਭਗਤਿ ਕਰੇਵਹੋ; ਮਿਲਿਆ ਕਾ ਕਿਆ ਮੇਲੋ ॥

aaseesaa devaho. bhagat karevaho; miliaa kaa kiaa melo |

Sant Singh KhalsaBless me with your prayers, that I may perform devotional worship service to my Lord; for those already united with Him, what is there to unite?
Manmohan SinghBless me, that I may perform my Lord's devotional service. Of the already united ones, what more is to be united?
Manmohan Singh (Punjabi)ਮੈਨੂੰ ਅਸ਼ੀਰਵਾਦ ਦਿਓ ਕਿ ਮੈਂ ਆਪਣੇ ਸੁਆਮੀ ਦੀ ਪ੍ਰੇਮ-ਮਈ ਸੇਵਾ ਕਮਾਵਾਂ। ਅੱਗੇ ਹੀ ਮਿਲਿਆ ਹੋਇਆ ਦਾ, ਹੋਰ ਕੀ ਮੇਲਣਾ ਹੈ?
Fareedkot Teekaਇਸ ਪ੍ਰਕਾਰ ਪਰਸਪਰ (ਆਸੀਸਾ) ਜੈਕਾਰੇ ਕਰਤੇ ਭਗਤੀ ਕਰੀਏ ਔਰ ਜੋ ਗੁਰਮੁਖ ਹਰਿ ਸੇ ਮਿਲੇ ਹੂਏ ਹੈਂ ਤਿਨ ਕਾ ਕਿਆ ਮੇਲਣਾ ਹੈ॥
Prof. Sahib Singh(ਵਿਛੁੜੇ ਸਾਥੀ ਲਈ) ਅਰਦਾਸਾਂ ਕਰੋ (ਅਤੇ ਆਪ ਭੀ) ਪਰਮਾਤਮਾ ਦੀ ਭਗਤੀ ਕਰੋ। ਜੇਹੜੇ ਇਕ ਵਾਰੀ ਪ੍ਰਭੂ-ਚਰਨਾਂ ਨਾਲ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ।

ਪਦ ਅਰਥ ਦੇਵਹੋ = ਦੇਵਹੁ। ਕਰੇਵਹੋ = ਕਰੋ।

SikhNet (Spanish)Hay algunos que son desviados del Sendero, y no alaban el Nombre del Señor. Instrúyanlos para que jueguen el verdadero Juego sin recorrer el sendero de la muerte,

ਇਕਿ ਭੂਲੇ. ਨਾਵਹੁ ਥੇਹਹੁ ਥਾਵਹੁ; ਗੁਰਸਬਦੀ ਸਚੁ ਖੇਲੋ ॥

eik bhoole. naavahu thehahu thaavahu; gurasabadee sach khelo |

Sant Singh KhalsaSome have wandered away from the Name of the Lord, and lost the Path. The Word of the Guru's Shabad is the true game.
Manmohan SinghSome have strayed away from the Name and the real path. Tell them to play the true game by Guru's instruction.
Manmohan Singh (Punjabi)ਕਈ ਨਾਮ ਤੇ ਅਸਲੀ ਰਸਤੇ ਤੋਂ ਘੱਸੇ ਹੋਏ ਹਨ, ਉਨ੍ਹਾਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਖੇਡ ਖੇਡਣ ਲਈ ਕਹੋ।
Fareedkot Teekaਕਿ ਜੋ ਮਨਮੁਖ ਹੈਂ, ਸੋ ਨਾਮ ਅਰ ਸਤਸੰਗ ਰੂਪੀ (ਥੇਹਹੁ) ਅਸਥਾਨ ਅਰ (ਥਾਵਹੁ) ਸਰੂਪ ਅਸਥਾਨ ਤੇ ਭੂਲੇ ਹੂਏ ਹੈਂ, ਔਰ ਜੋ ਗੁਰਮੁਖ ਹੈਂ, ਸੋ ਸਚੇ ਸਬਦ ਕਰ ਕੇ ਸਚ ਮੇਂ ਖੇਲ ਰਹੇ ਹੈਂ ਅਰਥਾਤ ਅਨੰਦ ਕਰ ਰਹੇ ਹੈਂ॥
Prof. Sahib Singhਪਰ ਕਈ ਐਸੇ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ। ਗੁਰੂ ਦੇ ਸ਼ਬਦ ਵਿਚ ਜੁੜ ਕੇ ਨਾਮ ਸਿਮਰਨ ਦੀ ਖੇਡ ਖੇਡੋ।

ਪਦ ਅਰਥ ਇਕਿ = ਅਨੇਕਾਂ ਜੀਵ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਨਾਵਹੁ = ਨਾਮ ਤੋਂ। ਖੇਲੋ = ਖੇਲੁ, ਖੇਡ, ਜੀਵਨ-ਖੇਡ।

SikhNet (Spanish)y puedan inmergirse en la Palabra del Verdadero Shabd del Guru. Ese es el Verdadero Juego.

ਜਮ ਮਾਰਗਿ. ਨਹੀ ਜਾਣਾ, ਸਬਦਿ ਸਮਾਣਾ; ਜੁਗਿ ਜੁਗਿ ਸਾਚੈ ਵੇਸੇ ॥

jam maarag. nahee jaanaa, sabad samaanaa; jug jug saachai vese |

Sant Singh KhalsaDo not go on Death's path; remain merged in the Word of the Shabad, the true form throughout the ages.
Manmohan SinghLet them not tread Death's path, they should remain merged in the Lord, who, in all the ages, has the true From.
Manmohan Singh (Punjabi)ਉਨ੍ਹਾਂ ਨੂੰ ਕਹੋ ਕਿ ਉਹ ਮੌਤ ਦੇ ਰਾਹੇ ਨਾਂ ਟੁਰਨ ਉਹ ਸਾਈਂ ਵਿੱਚ ਲੀਨ ਰਹਿਣ, ਜਿਸ ਦਾ ਸਾਰਿਆਂ ਯੁੱਗਾਂ ਅੰਦਰ ਸੱਚਾ-ਸਰੂਪ ਹੈ।
Fareedkot Teekaਤਿਨ ਗੁਰਮੁਖੋਂ ਨੇ ਜਮ ਕੇ ਰਸਤੇ ਸੇ ਨਹੀਂ ਜਾਣਾ ਹੈ, ਕਿਉਂਕਿ ਉਨ ਕੇ ਅੰਤਸ਼ਕਰਨ ਮੇਂ (ਸਬਦਿ) ਉਪਦੇਸ਼ ਵਾ ਬ੍ਰਹਮ ਸਮਾਇ ਰਹਾ ਹੈ ਔ ਤਿਨ ਕਾ ਜੁਗੋਂ ਜੁਗੋਂ ਮੇਂ ਸਚਾ ਹੀ ਭੇਖ ਹੈ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਉਹ ਜਮ ਦੇ ਰਸਤੇ ਤੇ ਨਹੀਂ ਜਾਂਦੇ, ਉਹ ਸਦਾ ਲਈ ਹੀ ਉਸ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ ਸਦਾ ਲਈ ਅਟੱਲ ਹੈ।

ਪਦ ਅਰਥ ਮਾਰਗਿ = ਰਸਤੇ ਤੇ। ਸਬਦਿ = ਗੁਰੂ ਦੇ ਸ਼ਬਦ ਵਿਚ। ਸਾਚੈ ਵੇਸੇ = ਉਸ ਪ੍ਰਭੂ ਵਿਚ ਜਿਸ ਦਾ ਸਰੂਪ ਸਦਾ-ਥਿਰ ਰਹਿਣ ਵਾਲਾ ਹੈ।

SikhNet (Spanish)No sigas el sendero de la muerte, permanece fundido en la Palabra del Shabd, lo Único Verdadero a través de las épocas.

ਸਾਜਨ ਸੈਣ ਮਿਲਹੁ ਸੰਜੋਗੀ; ਗੁਰ ਮਿਲਿ ਖੋਲੇ ਫਾਸੇ ॥੨॥

saajan sain milahu sanjogee; gur mil khole faase |2|

Sant Singh KhalsaThrough good fortune, we meet such friends and relatives, who meet with the Guru, and escape the noose of Death. ||2||
Manmohan SinghIt is through good fortune that we meet such friends and relations, who meeting with the Guru, have loosened the Death's noose.
Manmohan Singh (Punjabi)ਚੰਗੇ ਭਾਗਾਂ ਰਾਹੀਂ ਅਸੀਂ ਐਸੇ ਮਿੱਤ੍ਰਾਂ ਤੇ ਸਨਬੰਧੀਆਂ ਨੂੰ ਮਿਲ ਪੈਂਦੇ ਹਾਂ, ਜਿਨ੍ਹਾਂ ਨੇ ਗੁਰਾਂ ਨਾਲ ਮਿਲ ਕੇ ਮੌਤ ਦੀ ਫਾਹੀ ਨੂੰ ਖੋਲ੍ਹ ਛੱਡਿਆ ਹੈ।
Fareedkot Teekaਤਿਨੋਂ ਸਾਜਨੋਂ, ਭਾਵ ਸੰਤੋਂ ਕੇ (ਸੈਣ) ਸਾਥ ਮਿਲੋ ਕਿਉਂਕਿ ਵਹੁ ਸੰਜੋਗੀ ਹੈਂ ਅਰਥਾਤ ਪਰਮੇਸ੍ਵਰ ਕੇ ਮਿਲਾਪ ਵਾਲੇ ਹੈਂ, ਗੁਰੋਂ ਮੇਂ ਮਿਲ ਕਰ ਕੇ ਅਪਨੇ ਮਾਇਆ ਕੇ ਫਾਸੇ ਤਿਨੋਂ ਨੇ ਖੋਲ ਦੀਏ ਹੈਂ॥੨॥
Prof. Sahib Singhਹੇ ਸੱਜਣ ਮਿੱਤ੍ਰ ਸਤਸੰਗੀਓ! ਸਤਸੰਗ ਵਿਚ ਰਲ ਬੈਠੋ। ਜੇਹੜੇ ਬੰਦੇ ਸਤਸੰਗ ਵਿਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ ॥੨॥

ਪਦ ਅਰਥ ਸਾਜਨ ਸੈਣ = ਹੇ ਸੱਜਣ ਮਿੱਤਰੋ! ਸੰਜੋਗੀ = ਸਤਸੰਗ ਵਿਚ ॥੨॥

SikhNet (Spanish)Es por una muy buena fortuna que encontramos a tales amigos y parientes. Ellos han encontrado al Guru, y son liberados del dogal de la muerte. (2)

ਬਾਬਾ ਨਾਂਗੜਾ ਆਇਆ ਜਗ ਮਹਿ; ਦੁਖੁ ਸੁਖੁ ਲੇਖੁ ਲਿਖਾਇਆ ॥

baabaa naangarraa aaeaa jag meh; dukh sukh lekh likhaaeaa |

Sant Singh KhalsaO Baba, we come into the world naked, into pain and pleasure, according to the record of our account.
Manmohan SinghO father mortal comes into the world, all-naked, subject to the recorded writ of pain and pleasure.
Manmohan Singh (Punjabi)ਹੇ ਪਿਤਾ! ਕਸ਼ਟ ਅਤੇ ਖੁਸ਼ੀ ਦੀ ਲਿਖੀ ਹੋਈ ਲਿਖਤਾਕਾਰ ਦੇ ਅਧੀਨ, ਪ੍ਰਾਣੀ ਅਲਫ ਨੰਗਾ ਜਹਾਨ ਅੰਦਰ ਆਉਂਦਾ ਹੈ।
Fareedkot Teekaਹੇ ਭਾਈ! ਇਹ ਜੀਵ ਨੇ ਕਰਮਾਨਸਾਰ ਸੁਖ ਦੁਖ ਕਾ ਲੇਖ ਲਿਖਾਇਆ ਹੈ, ਪੁਨਾ ਸੰਸਾਰ ਮੇਂ ਨੰਗਾ ਆਇਆ ਹੈ॥
Prof. Sahib Singhਹੇ ਭਾਈ! ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ (ਪੂਰਬਲੇ ਕੀਤੇ ਕਰਮਾਂ ਅਨੁਸਾਰ) ਦੁੱਖ ਅਤੇ ਸੁਖ-ਰੂਪ ਲੇਖ ਲਿਖੇ ਹੋਏ ਉਸ ਦੇ ਨਾਲ ਹੀ ਆਉਂਦੇ ਹਨ।

ਪਦ ਅਰਥ ਬਾਬਾ = ਹੇ ਭਾਈ! ਲੇਖੁ = ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ ਉਹ ਹੁਕਮ ਜੋ ਅਗਾਂਹ ਜਗਤ ਵਿਚ ਭੋਗਣਾ ਹੈ।

SikhNet (Spanish)Oh Baba, venimos desnudos al mundo, de acuerdo a la consecuencia de nuestras acciones.

ਲਿਖਿਅੜਾ ਸਾਹਾ. ਨਾ ਟਲੈ; ਜੇਹੜਾ ਪੁਰਬਿ ਕਮਾਇਆ ॥

likhiarraa saahaa. naa ttalai; jeharraa purab kamaaeaa |

Sant Singh KhalsaThe call of our pre-ordained destiny cannot be altered; it follows from our past actions.
Manmohan SinghThe destiny's writ, which is in accordance with the past deeds, cannot be altered.
Manmohan Singh (Punjabi)ਵਿਵਾਹ (ਪ੍ਰਾਲਭਧ) ਦੀ ਲਿਖਤਾਕਾਰ ਜੋ ਪਿਛਲੇ ਕਰਮਾਂ ਅਨੁਸਾਰ ਹੈ, ਬਦਲੀ ਨਹੀਂ ਜਾ ਸਕਦੀ।
Fareedkot Teekaਜੋ ਪੂਰਬ ਮੇਂ ਕਮਾਇਆ ਹੂਆ ਕਰਮ ਹੈ ਤਿਸ ਕੇ ਅਨਸਾਰ ਜੋ ਸਾਹਾ, ਭਾਵ ਮਰਣੇ ਕਾ ਸਮਾਂ ਹੈ, ਸੋ ਨਹੀਂ ਟਲਤਾ ਹੈ॥
Prof. Sahib Singhਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ।

ਪਦ ਅਰਥ ਸਾਹਾ = ਉਹ ਸਮਾ ਜੋ ਜੀਵ ਦੀ ਮੌਤ ਵਾਸਤੇ ਨਿਯਤ ਹੋ ਚੁਕਾ ਹੈ। {ਨੋਟ: ਹਿੰਦੂ ਕੌਮ ਵਿਚ ਲੜਕੀ ਲੜਕੇ ਦੇ ਵਿਆਹ ਦਾ ਸਮਾ ਪੰਡਿਤ ਸ਼ਾਸਤ੍ਰਾਂ ਤੋਂ ਵਿਚਾਰ ਕੇ ਮੁਕਰਰ ਕਰਦਾ ਹੈ। ਉਹ ਮੁਕਰਰ ਕੀਤਾ 'ਸਾਹਾ' ਅਗਾਂਹ ਪਿਛਾਂਹ ਨਹੀਂ ਕੀਤਾ ਜਾ ਸਕਦਾ। ਜਿਵੇਂ ਵਿਆਹ ਦੀ ਰਾਹੀਂ ਲੜਕੀ ਨੂੰ ਮਾਪਿਆਂ ਦੇ ਘਰ ਤੋਂ ਸੋਧੇ ਹੋਏ 'ਸਾਹੇ' ਅਨੁਸਾਰ ਸਹੁਰੇ ਘਰ ਤੋਰ ਦੇਈਦਾ ਹੈ, ਤਿਵੇਂ ਜੀਵ-ਇਸਤ੍ਰੀ ਜਗਤ-ਰੂਪ ਮਾਪੇ-ਘਰ ਤੋਂ ਤੁਰ ਪੈਂਦੀ ਹੈ}। ਪੁਰਬਿ = ਪੂਰਬਲੇ ਸਮੇ ਵਿਚ।

SikhNet (Spanish)El Mandato del Señor nadie lo puede borrar, pues ese decreto se conforma de acuerdo a nuestras acciones pasadas.

ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ; ਜਿਤੁ ਲਾਇਆ. ਤਿਤੁ ਲਾਗਾ ॥

beh saachai likhiaa amrit bikhiaa; jit laaeaa. tith laagaa |

Sant Singh KhalsaThe True Lord sits and writes of ambrosial nectar, and bitter poison; as the Lord attaches us, so are we attached.
Manmohan SinghSitting down, the True Lord, writes of Nectar and poison and the man attaches to, with which the Lord, him attaches.
Manmohan Singh (Punjabi)ਬੈਠ ਕੇ, ਸੱਚਾ ਸੁਆਮੀ, ਅੰਮ੍ਰਿਤ ਤੇ ਜ਼ਹਿਰ ਲਿਖਦਾ ਹੈ। ਪ੍ਰਾਣੀ ਉਸੇ ਨਾਲ ਜੁੜਦਾ ਹੈ ਜਿਸ ਨਾਲ ਸੁਆਮੀ ਉਸ ਨੂੰ ਜੋੜਦਾ ਹੈ।
Fareedkot Teekaਸਾਚੇ ਨੇ ਆਪ ਬੈਠ ਕੇ ਅੰਮ੍ਰਿਤ ਔ ਬਿਖ, ਭਾਵ ਸੁਖ ਦੁਖ ਦੋਨੋਂ ਕੋ ਲਿਖਾ ਹੈ, ਫਿਰ ਜਿਧਰ ਲਗਾਇਆ ਹੈ, ਤਿਸੀ ਓਰ ਜੀਉ ਲਗਾ ਰਹਾ ਹੈ॥
Prof. Sahib Singh(ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ। ਇੰਜ ਜੀਵ ਨੂੰ ਜਿਧਰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ।

ਪਦ ਅਰਥ ਬਹਿ = ਬੈਠ ਕੇ, ਵਿਚਾਰ ਕੇ। ਸਾਚੈ = ਸਦਾ-ਥਿਰ ਪ੍ਰਭੂ ਨੇ। ਅੰਮ੍ਰਿਤੁ = ਨਾਮ-ਅੰਮ੍ਰਿਤ। ਬਿਖਿਆ = ਮਾਇਆ-ਜ਼ਹਿਰ। ਜਿਤੁ = ਜਿਸ ਪਾਸੇ ਵਲ।

SikhNet (Spanish)El Uno Verdadero escribe de virtud y de placer, y como es Su Voluntad así le va al hombre.

ਕਾਮਣਿਆਰੀ ਕਾਮਣ ਪਾਏ; ਬਹੁ ਰੰਗੀ ਗਲਿ ਤਾਗਾ ॥

kaamaniaaree kaaman paae; bahu rangee gal taagaa |

Sant Singh KhalsaThe Charmer, Maya, has worked her charms, and the multi-colored thread is around everyone's neck.
Manmohan SinghThe mammon sorcerer works her sorcery and puts multi-coloured thread around every one's neck.
Manmohan Singh (Punjabi)ਟੂਣੇ ਹਾਰਨੀ ਮਾਇਆ ਆਪਣਾ ਟੂਣਾ ਕਰਦੀ ਹੈ ਅਤੇ ਹਰ ਜਣੇ ਦੀ ਗਰਦਨ ਦੁਆਲੇ ਬਹੁਰੰਗਾ ਧਾਗਾ ਪਾ ਦਿੰਦੀ ਹੈ।
Fareedkot Teekaਇਸ (ਕਾਮਣਆਰੀ) ਜਾਦੂ ਵਾਲੀ ਮਾਇਆ ਨੇ ਜਾਦੂ ਪਾਏ ਹੈਂ ਮੋਹ ਰੂਪ ਬਹੁਰੰਗੀ ਤਾਗਾ ਗਲੇ ਮੇਂ ਬਾਂਧ ਦੀਆ ਹੈ। ਭਾਵ ਅਨੇਕ ਪ੍ਰਕਾਰ ਕੇ ਮੋਹ ਕਰ ਜੀਉ ਬਾਂਧਾ ਹੂਆ ਹੈ॥
Prof. Sahib Singh(ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ)।

ਪਦ ਅਰਥ ਕਾਮਣਿਆਰੀ = ਜਾਦੂ ਟੂਣੇ ਕਰਨ ਵਾਲੀ (ਮਾਇਆ)। ਕਾਮਣ = ਟੂਣੇ, ਜਾਦੂ। ਗਲਿ = ਗਲ ਵਿਚ।

SikhNet (Spanish)Maya, la encantadora, ha embrujado al mundo entero, atando todos los hilos de color en cada uno de los cuellos.

ਹੋਛੀ ਮਤਿ. ਭਇਆ ਮਨੁ ਹੋਛਾ; ਗੁੜੁ ਸਾ. ਮਖੀ ਖਾਇਆ ॥

hochhee mat. bheaa man hochhaa; gurr saa. makhee khaaeaa |

Sant Singh KhalsaThrough shallow intellect, the mind becomes shallow, and one eats the fly, along with the sweets.
Manmohan SinghWith the shallow intellect, mind becomes shallow and one eats fly too alongwith the sweets.
Manmohan Singh (Punjabi)ਸ਼ੁਹਦੀ ਅਕਲ ਨਾਲ ਚਿੱਤ ਸ਼ੁਹਦਾ ਹੋ ਜਾਂਦਾ ਹੈ ਅਤੇ ਇਨਸਾਨ ਮਿੱਠੇ ਦੇ ਨਾਲ ਮੱਖੀ ਨੂੰ ਵੀ ਖਾ ਜਾਂਦਾ ਹੈ।
Fareedkot Teeka(ਹੋਛੀ) ਹਲਕੀ, ਭਾਵ ਤੁਛ ਬੁਧਿ ਕਰ ਕੇ ਮਨ ਭੀ ਹਲਕਾ ਹੋ ਰਹਾ ਹੈ। ਬਿਖੇ ਰੂਪ ਗੁੜ ਨੇ ਸੋ ਜੀਵ ਮਖੀ ਕੋ ਖਾਇ ਲੀਆ ਹੈ, ਭਾਵ ਇਹ ਕਿ ਮਖੀ ਗੁੜ ਖਾਨੇ ਜਾਤੀ ਹੈ ਆਗੇ ਉਸ ਮੇਂ ਪੈਰ ਫਸ ਕਰ ਮਰ ਜਾਤੀ ਹੈ, ਤਿਸੀ ਭਾਂਤ ਜੀਵ ਬਿਖੇ ਭੋਗ ਕਰਨੇ ਜਾਤਾ ਹੈ ਆਗੇ ਭੋਗ ਹੀ ਉਸ ਕੋ ਭੋਗ ਲੇਤੇ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ) ਜੀਵ ਦੀ ਮੱਤ ਥੋੜ੍ਹ-ਵਿਤੀ ਹੋ ਜਾਂਦੀ ਹੈ ਤੇ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ, ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ)।

ਪਦ ਅਰਥ ਹੋਛੀ = ਥੋੜ੍ਹ-ਵਿਤੀ। ਸਾ = ਜਿਵੇਂ।

SikhNet (Spanish)Siendo de mente poco profunda, uno se come los dulces junto con la mosca.

ਨਾ ਮਰਜਾਦੁ. ਆਇਆ ਕਲਿ ਭੀਤਰਿ; ਨਾਂਗੋ ਬੰਧਿ ਚਲਾਇਆ ॥੩॥

naa marajaad. aaeaa kal bheetar; naango bandh chalaaeaa |3|

Sant Singh KhalsaContrary to custom, he comes into the Dark Age of Kali Yuga naked, and naked he is bound down and sent away again. ||3||
Manmohan SinghAll-naked, against the social custom, the mortal comes into the world and naked is the bound down and despatched.
Manmohan Singh (Punjabi)ਅਲਫ ਨੰਗਾ ਜਾਂ ਮਰਯਾਦਾ ਦੇ ਉਲਟ ਪ੍ਰਾਣੀ ਜੱਗ ਅੰਦਰ ਆਉਂਦਾ ਹੈ ਅਤੇ ਨੰਗਾ ਹੀ ਉਹ ਨਰੜ ਕੇ ਟੋਰ ਦਿੱਤਾ ਜਾਂਦਾ ਹੈ।
Fareedkot Teekaਕਲਪਨਾ ਮੇਂ ਜੀਉ (ਨਾ ਮਰਜਾਦੁ) ਨੰਗਾ ਜਨਮਾ ਹੈ, ਤੈਸੇ ਹੀ ਫਿਰ ਸੰਸਾਰ ਸੇ ਨੰਗਾ ਹੀ ਬੰਧ ਕੇ ਤੋਰਿਆ ਹੈ॥੩॥
Prof. Sahib Singhਜੀਵ ਜਗਤ ਵਿਚ ਮਰਜਾਦਾ-ਰਹਿਤ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ ॥੩॥

ਪਦ ਅਰਥ ਨਾਮਰਜਾਦੁ = {ਨਾ-ਮਰਜਾਦੁ} ਮਰਜਾਦਾ-ਰਹਿਤ, ਨੰਗਾ। ਕਲਿ = ਜਗਤ। ਬੰਧਿ = ਬੰਨ੍ਹ ਕੇ ॥੩॥

SikhNet (Spanish)Sí, desnudo viene al mundo en la Edad oscura de Kali Yug, y desnudo se va. (3)

ਬਾਬਾ. ਰੋਵਹੁ ਜੇ ਕਿਸੈ ਰੋਵਣਾ; ਜਾਨੀਅੜਾ ਬੰਧਿ ਪਠਾਇਆ ਹੈ ॥

baabaa. rovahu je kisai rovanaa; jaaneearraa bandh patthaaeaa hai |

Sant Singh KhalsaO Baba, weep and mourn if you must; the beloved soul is bound and driven off.
Manmohan SinghO friend, weep if some one must weep, as the beloved soul is goaded on bound down.
Manmohan Singh (Punjabi)ਹੇ ਮਿੱਤ੍ਰ! ਵਿਰਲਾਪ ਕਰੋ, ਜੇਕਰ ਕਿਸੇ ਨੇ ਜ਼ਰੂਰ ਵਿਰਲਾਪ ਕਰਨਾ ਹੈ, ਕਿਉਂਕਿ ਪਿਆਰੀ ਆਤਮਾ ਜੱਕੜੀ ਹੋਈ ਅੱਗੇ ਧਕੀ ਗਈ ਹੈ।
Fareedkot Teekaਹੇ ਭਾਈ! ਜਿਸ ਕੋ ਰੋਨਾ ਹੈ, ਸੋ ਰੋਵਹੁ, ਜੋ ਤੁਮਾਰਾ (ਜਾਨੀਅੜਾ) ਪਿਆਰਾ ਜੀਵ ਥਾ, ਸੋ ਬਾਂਧ ਕਰ ਕੇ ਤੋਰ ਲੀਆ ਹੈ॥
Prof. Sahib Singhਜੇ ਕਿਸੇ ਨੇ (ਇਸ ਮੌਤ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ, ਪਰ ਜਿਸ ਪਿਆਰੇ ਸੰਭੰਧੀ ਦਾ ਸੱਦਾ ਆਇਆ ਹੈ ਉਸ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਉਸ ਨੇ ਚਲੇ ਹੀ ਜਾਣਾ ਹੈ)।

ਪਦ ਅਰਥ ਬਾਬਾ = ਹੇ ਭਾਈ! ਰੋਵਹੁ = ਰੋ ਪਿੱਟ ਲਵੋ। ਜਾਨੀਅੜਾ = ਪਿਆਰਾ ਸੰਬੰਧੀ। ਪਠਾਇਆ ਹੈ = ਇੱਥੋਂ ਤੋਰ ਦਿੱਤਾ ਗਿਆ ਹੈ।

SikhNet (Spanish)Oh amigo, sufre si quieres, pues tu amiga, el Alma, está siendo sacada ahora, atada a su maldad.

ਲਿਖਿਅੜਾ ਲੇਖੁ. ਨ ਮੇਟੀਐ; ਦਰਿ. ਹਾਕਾਰੜਾ ਆਇਆ ਹੈ ॥

likhiarraa lekh. na metteeai; dar. haakaararraa aaeaa hai |

Sant Singh KhalsaThe pre-ordained record of destiny cannot be erased; the summons has come from the Lord's Court.
Manmohan SinghThe Lord's writ cannot be erased. The summons have come from the Lord's court.
Manmohan Singh (Punjabi)ਲਿਖਤੀ ਹੁਕਮ ਮੇਸਿਆ ਨਹੀਂ ਜਾ ਸਕਦਾ। ਸਾਹਿਬ ਦੇ ਦਰਬਾਰ ਤੋਂ ਸਦਾ ਆਇਆ ਹੈ।
Fareedkot Teekaਕਿਉਂਕਿ ਜਿਸ ਕੇ ਲਿਖੇ ਲੇਖ ਕੋ ਮਿਟਾਇ ਨਹੀਂ ਸਕੀਤਾ ਹੈ, ਉਸ ਕੇ ਦਰ ਕਾ ਬੁਲਾਵਾ ਆਇਆ ਹੈ॥
Prof. Sahib Singh(ਪ੍ਰਭੂ ਦਾ) ਲਿਖਿਆ ਹੁਕਮ ਮਿਟਾ ਨਹੀਂ ਸਕੀਦਾ, ਜੋ ਉਸ ਦੇ ਦਰ ਤੋਂ ਸੱਦਾ ਆ ਜਾਂਦਾ ਹੈ (ਉਹ ਸੱਦਾ ਅਮਿੱਟ ਹੈ)।

ਪਦ ਅਰਥ ਦਰਿ = (ਪ੍ਰਭੂ ਦੇ) ਦਰ ਤੋਂ। ਹਾਕਾਰੜਾ = ਸੱਦਾ।

SikhNet (Spanish)El Decreto del Señor no es borrado; el Llamado ha venido de la Corte del Señor.

ਹਾਕਾਰਾ ਆਇਆ. ਜਾ ਤਿਸੁ ਭਾਇਆ; ਰੁੰਨੇ ਰੋਵਣਹਾਰੇ ॥

haakaaraa aaeaa. jaa tis bhaaeaa; rune rovanahaare |

Sant Singh KhalsaThe messenger comes, when it pleases the Lord, and the mourners begin to mourn.
Manmohan SinghThe messenger comes, when it pleases Him and the mourners begin to weep.
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ, ਹਲਕਾਰਾ ਆ ਜਾਂਦਾ ਹੈ ਤੇ ਰੋਣ ਵਾਲੇ ਰੋਣ ਲੱਗ ਜਾਂਦੇ ਹਨ।
Fareedkot Teekaਜਬ ਤਿਸ ਮਾਲਕ ਕੋ ਅਛਾ ਲਗਾ ਹੈ ਤਬ ਬੁਲਾਵਾ ਆਇਆ ਹੈ, ਰੋਨੇ ਹਾਰੇ ਰੋਤੇ ਹੈਂ॥☬ਕੌਨ ਰੋਤੇ ਹੈਂ?
Prof. Sahib Singhਜਦੋਂ ਪਰਮਾਤਮਾ ਨੂੰ (ਆਪਣੀ ਰਜ਼ਾ ਵਿਚ) ਚੰਗਾ ਲੱਗਦਾ ਹੈ, ਤਾਂ (ਜੀਵ ਵਾਸਤੇ ਕੂਚ ਦਾ) ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ।

ਪਦ ਅਰਥ ਜਾ = ਜਦੋਂ। ਤਿਸੁ = ਉਸ ਪ੍ਰਭੂ ਨੂੰ। ਰੋਵਣਹਾਰੇ = ਰੋਣ ਵਾਲੇ।

SikhNet (Spanish)El mensajero vino de la Corte cuando tal fue la Voluntad del Señor, y quienes se tenían que afligir,

ਪੁਤ ਭਾਈ ਭਾਤੀਜੇ ਰੋਵਹਿ; ਪ੍ਰੀਤਮ ਅਤਿ ਪਿਆਰੇ ॥

put bhaaee bhaateeje roveh; preetam at piaare |

Sant Singh KhalsaSons, brothers, nephews and very dear friends weep and wail.
Manmohan SinghWail, the sons, brothers, nephews and the very dear intimates.
Manmohan Singh (Punjabi)ਪੁੱਤ੍ਰ, ਭਰਾ, ਵੀਰਾ, ਦੇ ਲੜਕੇ ਅਤੇ ਪਰਮ ਮੁਹੱਬਤੀ ਯਾਰ ਵਿਰਲਾਪ ਕਰਦੇ ਹਨ।
Fareedkot Teekaਬੇਟੇ ਭਾਈ ਭਤੀਜੇ ਔਰ ਜੋ ਅਤਿ ਪਿਆਰੇ ਪ੍ਰੀਤਮ ਹੈਂ, ਸੋ ਸਭ ਰੋਤੇ ਹੈਂ॥
Prof. Sahib Singhਪੁੱਤਰ, ਭਰਾ, ਭਤੀਜੇ, ਬੜੇ ਪਿਆਰੇ ਸੰਬੰਧੀ (ਸਭੇ ਹੀ) ਰੋਂਦੇ ਹਨ।
SikhNet (Spanish)se afligieron. Los hijos, hermanos y sobrinos lloraron junto con los otros seres amados.

ਭੈ ਰੋਵੈ. ਗੁਣ ਸਾਰਿ ਸਮਾਲੇ; ਕੋ ਮਰੈ ਨ ਮੁਇਆ ਨਾਲੇ ॥

bhai rovai. gun saar samaale; ko marai na mueaa naale |

Sant Singh KhalsaLet him weep, who weeps in the Fear of God, cherishing the virtues of God. No one dies with the dead.
Manmohan SinghNone dies with the dead. Blessed is he, who cherishing the Lord's merits, weeps in His fear.
Manmohan Singh (Punjabi)ਕੋਈ ਭੀ ਮਰਿਆਂ ਦੇ ਨਾਲ ਨਹੀਂ ਮਰਦਾ। ਮੁਬਾਰਕ ਹੈ, ਉਹ ਜੋ ਸਾਈਂ ਦੀਆਂ ਖੁਬੀਆਂ ਨੂੰ ਯਾਦ ਕਰ ਕੇ ਉਸ ਦੇ ਡਰ ਅੰਦਰ ਰੋਂਦਾ ਹੈ।
Fareedkot Teekaਮਰੇ ਕੇ ਸਾਥ ਕੋਈ ਨਹੀਂ ਮਰਤਾ ਰੋ ਕਰ ਕੇ ਚੁਪ ਕਰ ਜਾਤੇ ਹੈਂ, ਪਰੰਤੂ ਜਬ ਅਕਾਲ ਪੁਰਖ ਕੇ ਭੈ ਕਰ ਕੇ ਔਰ ਤਿਸ ਕੇ ਗੁਣੋਂ ਕਾ ਸਿਮਰਨ ਕਰ ਕੇ ਰੁਦਨ ਕਰੇ ਤਬ ਸ੍ਰੇਸਟ ਹੈ॥
Prof. Sahib Singh(ਮਰੇ ਹੋਏ ਦੇ ਸੰਭੰਧੀ) ਸਹਮ ਵਿਚ ਰੋਂਦੇ ਹਨ, ਤੇ ਉਸ ਦੇ ਗੁਣਾਂ (ਸੁਖਾਂ) ਨੂੰ ਮੁੜ ਮੁੜ ਚੇਤੇ ਕਰਦੇ ਹਨ, ਪਰ ਕਦੇ ਭੀ ਕੋਈ ਜੀਵ ਮੁਏ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ।

ਪਦ ਅਰਥ ਭੈ = (ਆਪਣੀ ਕਿਸੇ ਮੁਸੀਬਤ ਦੇ) ਡਰ ਦੇ ਕਾਰਨ। ਸਾਰਿ = ਚੇਤੇ ਕਰ ਕੇ। ਕੋ = ਕੋਈ ਜੀਵ।

SikhNet (Spanish)Pero nadie se muere con los muertos, y sólo está enamorado quien alaba los Méritos del Señor y llora en Reverencia a Él.

ਨਾਨਕ. ਜੁਗਿ ਜੁਗਿ ਜਾਣ ਸਿਜਾਣਾ; ਰੋਵਹਿ. ਸਚੁ ਸਮਾਲੇ ॥੪॥੫॥

naanak. jug jug jaan sijaanaa; roveh. sach samaale |4|5|

Sant Singh KhalsaO Nanak, throughout the ages, they are known as wise, who weep, remembering the True Lord. ||4||5||
Manmohan SinghNanak, they who wail by remembering the True Lord, are deemed wise all the ages through.
Manmohan Singh (Punjabi)ਨਾਨਕ, ਜੋ ਸੱਚੇ ਸਾਹਿਬ ਨੂੰ ਯਾਦ ਕਰਦੇ ਰੋਂਦੇ ਹਨ, ਉਹ ਸਾਰਿਆਂ ਯੁੱਗਾਂ ਅੰਦਰ ਸਿਆਣੇ ਜਾਣੇ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚਾ ਨਾਮ (ਸਮਾਲੇ) ਚਿੰਤਨ ਕਰਤੇ ਹੈਂ ਸੋਈ ਜੁਗੋਂ ਜੁਗੋਂ ਮੇਂ ਸਿਆਣਾ ਜਾਣੋ॥੪॥੫॥
Prof. Sahib Singhਹੇ ਨਾਨਕ! ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ-ਥਿਰ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦੇ ਹਨ ॥੪॥੫॥

ਪਦ ਅਰਥ ਜੁਗਿ ਜੁਗਿ = ਹਰੇਕ ਜੁੱਗ ਵਿਚ, ਸਦਾ ਹੀ। ਸਿ = ਸੇ, ਉਹ ਬੰਦੇ। ਜਾਣ ਜਾਣਾ = ਸਿਆਣਿਆਂ ਤੋਂ ਸਿਆਣੇ। ਰੋਵਹਿ = ਵੈਰਾਗ ਵਿਚ ਆਉਂਦੇ ਹਨ, ਪ੍ਰਭੂ ਨਾਲੋਂ ਵਿਛੋੜਾ ਅਨੁਭਵ ਕਰਦੇ ਹਨ। ਸਚੁ = ਸਦਾ-ਥਿਰ ਪ੍ਰਭੂ। ਸਮਾਲੇ = ਸਮਾਲਿ, ਚੇਤੇ ਕਰ ਕੇ ॥੪॥੫॥

SikhNet (Spanish)Dice Nanak, aquéllos que aman el Verdadero Nombre son los sabios en cada época; así es que vengan y en Su Reverencia obtengan la Verdad del Señor. (4-5)

Open this shabad (25 lines, Angs 581-582) →

Shabad Guru Amardas Ji Raag Vadhans continues on Ang 583

ਵਡਹੰਸੁ ਮਹਲਾ ੩ ਮਹਲਾ ਤੀਜਾ ॥

vaddahans mahalaa 3 mahalaa teejaa |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Wadajans, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪ੍ਰਭੁ ਸਚੜਾ ਹਰਿ ਸਾਲਾਹੀਐ; ਕਾਰਜੁ ਸਭੁ ਕਿਛੁ ਕਰਣੈ ਜੋਗੁ ॥

prabh sacharraa har saalaaheeai; kaaraj sabh kichh karanai jog |

Sant Singh KhalsaPraise God, the True Lord; He is all-powerful to do all things.
Manmohan SinghPraise thou the True Lord God. He is Omnipotent to do all the affairs.
Manmohan Singh (Punjabi)ਤੂੰ ਸੱਚੇ ਸੁਆਮੀ ਵਾਹਿਗੁਰੂ ਦੀ ਸਿਫ਼ਤ ਕਰ। ਉਹ ਸਾਰੇ ਕੰਮ-ਕਾਰ ਕਰਨ ਨੂੰ ਸਮਰਥ ਹੈ।
Fareedkot Teekaਤਿਸ ਸਚੇ ਪ੍ਰਭੂ ਕੀ (ਸਾਲਾਹੀਐ) ਸੋਭਾ ਕਰੀਏ ਜੋ ਸਭ ਕਾਰਜ ਕਰਨੇ ਕੇ (ਜੋਗ) ਲਾਇਕ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ।

ਪਦ ਅਰਥ ਸਚੜਾ = ਸਦਾ ਕਾਇਮ ਰਹਿਣ ਵਾਲਾ। ਸਾਲਾਹੀਐ = ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਕਰਣੈ ਜੋਗ = ਕਰਨ ਦੀ ਸਮਰੱਥਾ ਰੱਖਣ ਵਾਲਾ।

SikhNet (Spanish)Alaba a tu Señor Verdadero y Todopoderoso; entonces, oh novia, nunca enviudarás ni sufrirás dolor.

ਸਾ ਧਨ ਰੰਡ. ਨ ਕਬਹੂ ਬੈਸਈ; ਨਾ ਕਦੇ ਹੋਵੈ ਸੋਗੁ ॥

saa dhan randd. na kabahoo baisee; naa kade hovai sog |

Sant Singh KhalsaThe soul-bride shall never be a widow, and she shall never have to endure suffering.
Manmohan SinghThat bride sits not as a widow ever and never suffers she any sorrow.
Manmohan Singh (Punjabi)ਉਹ, ਪਤਨੀ ਕਦਾਚਿਤ ਵਿਧਵਾ ਹੋ ਨਹੀਂ ਬਹਿੰਦੀ ਤੇ ਨਾਂ ਹੀ ਕਦੇ ਉਸ ਨੂੰ ਗਮ ਵਾਪਰਦਾ ਹੈ।
Fareedkot Teekaਜੋ ਆਪਨੇ ਪਿਆਰੇ ਕੀ ਸੋਭਾ ਕਰਤੀ ਹੈ, ਸੋ (ਧਨ) ਇਸਤ੍ਰੀ ਜੀਵ ਕਬੀ ਰੰਡੀ ਨਹੀਂ ਹੋਤੀ ਹੈ ਨਾ ਉਸ ਕੋ ਕਭੀ ਸੋਕ ਹੀ ਹੋਤਾ ਹੈ॥
Prof. Sahib Singhਉਹ ਜੀਵ-ਇਸਤ੍ਰੀ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ।

ਪਦ ਅਰਥ ਸਾ ਧਨ = ਜੀਵ-ਇਸਤ੍ਰੀ। ਨ ਬੈਸਈ = ਨ ਬੈਸੈ, ਨਹੀਂ ਬੈਠਦੀ। ਸੋਗੁ = ਗ਼ਮ।

SikhNet (Spanish)Ella no sufre penas, goza del Éxtasis y vive en la Presencia del Señor, el Diseñador de su Destino.

ਨਾ ਕਦੇ ਹੋਵੈ ਸੋਗੁ. ਅਨਦਿਨੁ ਰਸ ਭੋਗ; ਸਾ ਧਨ ਮਹਲਿ ਸਮਾਣੀ ॥

naa kade hovai sog. anadin ras bhog; saa dhan mehal samaanee |

Sant Singh KhalsaShe shall never suffer - night and day, she enjoys pleasures; that soul-bride merges in the Mansion of her Lord's Presence.
Manmohan SinghThe bride abides in her Lord's mansion, She suffers not sorrow ever and, night and day, she enjoys bliss.
Manmohan Singh (Punjabi)ਪਤਨੀ ਆਪਣੇ ਸਾਈਂ ਦੇ ਮੰਦਰ ਅੰਦਰ ਵਸਦੀ ਹੈ। ਉਸ ਨੂੰ ਕਦਾਚਿਤ ਅਫਸੋਸ ਨਹੀਂ ਹੁੰਦਾ ਅਤੇ ਰਾਤ ਦਿਨ ਉਹ ਅਨੰਦ ਮਾਣਦੀ ਹੈ।
Fareedkot Teekaਸੋ (ਧਨ) ਇਸਤ੍ਰੀ ਅਪਨੇ ਧਨੀ ਕੇ ਮਹਲ ਮੇਂ (ਸਮਾਣੀ) ਬੈਠੀ ਹੂਈ ਹੈ, ਰਾਤ ਦਿਨ ਸੋਗ ਸੇ ਰਹਤ ਹੋ ਕਰ ਆਨੰਦ ਕੋ ਭੋਗਤੀ ਹੈ॥
Prof. Sahib Singhਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਮਾਣਦੀ ਹੈ, ਤੇ ਸਦਾ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਮਹਲਿ = ਪਰਮਾਤਮਾ ਦੀ ਹਜ਼ੂਰੀ ਵਿਚ।

SikhNet (Spanish)Prueba el dulce Néctar de la Palabra,

ਜਿਨਿ ਪ੍ਰਿਉ ਜਾਤਾ. ਕਰਮ ਬਿਧਾਤਾ; ਬੋਲੇ ਅੰਮ੍ਰਿਤ ਬਾਣੀ ॥

jin priau jaataa. karam bidhaataa; bole amrit baanee |

Sant Singh KhalsaShe knows her Beloved, the Architect of karma, and she speaks words of ambrosial sweetness.
Manmohan SinghShe, who knows her Beloved, the Destiny Builder, utters the Nectar sweet words.
Manmohan Singh (Punjabi)ਜੋ ਪ੍ਰਾਲਭਧ ਬਣਾਉਣ ਵਾਲੇ ਆਪਣੇ ਪ੍ਰੀਤਮ ਨੂੰ ਜਾਣਦੀ ਹੈ, ਉਹ ਅੰਮ੍ਰਿਤ ਵਰਗੇ ਬਚਨ ਬੋਲਦੀ ਹੈ।
Fareedkot Teekaਐਸੀ ਜੋ (ਧਨ) ਜਗ੍ਯਾਸੂ ਰੂਪ ਇਸਤ੍ਰੀ ਜਿਸ ਨੇ ਕਰਮ ਬਿਧਾਤਾ ਪ੍ਰਭੂ ਕੋ ਜਾਨਾ ਹੈ, ਸੋ ਅੰਮ੍ਰਿਤ ਬਾਨੀ ਬੋਲਤੀ ਹੈ॥
Prof. Sahib Singhਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜੋ ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਹ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ।

ਪਦ ਅਰਥ ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਪ੍ਰਿਉ ਜਾਤਾ = ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ। ਕਰਮ ਬਿਧਾਤਾ = ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

SikhNet (Spanish)logra el mérito de la Virtud y con el Señor enaltecido en su mente,

ਗੁਣਵੰਤੀਆ ਗੁਣ ਸਾਰਹਿ. ਅਪਣੇ ਕੰਤ ਸਮਾਲਹਿ; ਨਾ ਕਦੇ ਲਗੈ. ਵਿਜੋਗੋ ॥

gunavanteea gun saareh. apane kant samaaleh; naa kade lagai. vijogo |

Sant Singh KhalsaThe virtuous soul-brides dwell on the Lord's virtues; they keep their Husband Lord in their remembrance, and so they never suffer separation from Him.
Manmohan SinghThe virtuous brides, who remember their Spouse and think of His merits, suffer not separation from Him, ever.
Manmohan Singh (Punjabi)ਨੇਕ ਪਤਨੀਆਂ ਦਾ, ਜੋ ਆਪਣੇ ਪਤੀ ਨੂੰ ਸਿਮਰਦੀਆਂ ਹਨ ਤੇ ਉਸ ਦੀਆਂ ਖੂਬੀਆਂ ਨੂੰ ਯਾਦ ਕਰਦੀਆਂ ਹਨ, ਉਨ੍ਹਾਂ ਦਾ ਕਦਾਚਿਤ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ।
Fareedkot Teekaਜੋ ਗੁਣਵੰਤੀ ਹੋ ਕਰ ਗੁਣੋਂ ਕੋ (ਸਾਰਹਿ) ਸੰਮਾਲਤੀ ਹੈ ਔ ਅਪਨੇ ਕੰਤ ਕੋ ਸਿਮਰਤੀ ਹੈ, ਤਿਸ ਕੋ ਬਿਜੋਗ ਕਾ ਦੁਖ ਕਬੀ ਨਹੀਂ ਲਗਤਾ ਹੈ॥
Prof. Sahib Singhਗੁਣਾਂ ਵਾਲੀਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ, ਪ੍ਰਭੂ-ਖਸਮ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ।

ਪਦ ਅਰਥ ਸਾਰਹਿ = ਸੰਭਾਲਦੀਆਂ ਹਨ। ਸਮਾਲਹਿ = ਹਿਰਦੇ ਵਿਚ ਵਸਾਂਦੀਆਂ ਹਨ। ਵਿਜੋਗੋ = ਵਿਛੋੜਾ।

SikhNet (Spanish)nunca más sufre los dolores de la separación.

ਸਚੜਾ ਪਿਰੁ ਸਾਲਾਹੀਐ; ਸਭੁ ਕਿਛੁ ਕਰਣੈ ਜੋਗੋ ॥੧॥

sacharraa pir saalaaheeai; sabh kichh karanai jogo |1|

Sant Singh KhalsaSo praise your True Husband Lord, who is all-powerful to do all things. ||1||
Manmohan SinghEulogise thou, thy True Groom, who is Omnipotent to do all the things.
Manmohan Singh (Punjabi)ਤੂੰ ਆਪਣੇ ਸੱਚੇ ਕੰਤ ਦੀ ਕੀਰਤੀ ਕਰ, ਜੋ ਸਾਰਾ ਕੁਝ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਇਸ ਸੇ ਜੋ ਸਚਾ ਪਤੀ ਸਭ ਕਿਛ ਕਰਨੇ ਲਾਇਕ ਹੈ ਤਿਸ ਕੋ ਸਲਾਹਤੇ ਰਹੀਏ॥੧॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ॥੧॥

* ਨੋਟ: ਸਿਰਲੇਖ ਦੇ ਅੰਕ ੩ ਨੂੰ 'ਤੀਜਾ' ਪੜ੍ਹਨਾ ਹੈ। ਇਹ ਇਸ਼ਾਰੇ-ਮਾਤ੍ਰ ਹਿਦਾਇਤ ਹੈ। ਹਰ ਥਾਂ ਮਹਲਾ ਦੇ ਅੰਕ ੧, ੨, ੩, ਆਦਿਕ ਨੂੰ ਪਹਿਲਾ, ਦੂਜਾ, ਤੀਜਾ ਪੜ੍ਹਨਾ ਹੈ। * ਨੋਟ: ਇਸ ਬਾਣੀ ਦਾ ਕੋਈ ਨਾਮ ਨਹੀਂ ਦਿੱਤਾ ਗਿਆ। ਪਰ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ "ਅਲਾਹਣੀਆਂ" ਨਾਮ ਦੀ ਹੈ। ਮਹਲਾ ੩ ਦੀ ਇਹ ਬਾਣੀ ਭੀ ਉਸੇ ਤਰ੍ਹਾਂ "ਅਲਾਹਣੀਆਂ" ਹੀ ਹੈ।

SikhNet (Spanish)Alaba entonces a tu Verdadero y Omnipotente Señor. (1)

ਸਚੜਾ ਸਾਹਿਬੁ ਸਬਦਿ ਪਛਾਣੀਐ; ਆਪੇ ਲਏ ਮਿਲਾਏ ॥

sacharraa saahib sabad pachhaaneeai; aape le milaae |

Sant Singh KhalsaThe True Lord and Master is realized through the Word of His Shabad; He blends all with Himself.
Manmohan SinghThe True Lord is realized through the Guru's instruction and He Himself blends man with His ownself.
Manmohan Singh (Punjabi)ਸੱਚਾ ਸੁਆਮੀ ਗੁਰਾਂ ਦੇ ਉਪਦੇਸ਼ ਰਾਹੀਂ ਸਿਞਾਣਿਆ ਜਾਂਦਾ ਹੈ ਅਤੇ ਉਹ ਬੰਦੇ ਨੂੰ ਆਪ ਹੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਐਸਾ ਸਚਾ ਸਾਹਿਬ (ਸਬਦਿ) ਗੁਰ ਉਪਦੇਸ਼ ਕਰ ਕੇ ਜਬ ਪਹਿਚਾਨੀਐ ਤਬ ਆਪ ਹੀ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ, ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ।

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜਿਆਂ)। ਆਪੇ = ਆਪ ਹੀ।

SikhNet (Spanish)Conoce, a través de la Palabra, a tu Verdadero Dios, Quien de Sí Mismo viene a abrazarte en Su Pecho.

ਸਾ ਧਨ ਪ੍ਰਿਅ ਕੈ ਰੰਗਿ ਰਤੀ; ਵਿਚਹੁ ਆਪੁ ਗਵਾਏ ॥

saa dhan pria kai rang ratee; vichahu aap gavaae |

Sant Singh KhalsaThat soul-bride is imbued with the Love of her Husband Lord, who banishes her self-conceit from within.
Manmohan SinghThat bride is deemed imbued with the love of her spouse, who banishes her self- conceit from within herself
Manmohan Singh (Punjabi)ਆਪਣੇ ਕੰਤ ਦੇ ਪਿਆਰ ਨਾਲ ਰੰਗੀ ਹੋਈ ਪਤਨੀ ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਕੱਢ ਸੁੱਟਦੀ ਹੈ।
Fareedkot Teekaਸੋ ਧਨ ਅਪਨੇ ਪ੍ਯਾਰੇ ਕੇ ਰੰਗ ਮੇਂ ਰਾਤੀ ਹੂਈ ਅੰਤਸਕਰਣ ਕੇ ਬੀਚ ਸੇ ਅਪਨੇ ਆਪਾ ਭਾਉ ਕੋ ਦੂਰ ਕਰ ਦੇਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ।

ਪਦ ਅਰਥ ਸਾ ਧਨ = ਜੀਵ-ਇਸਤ੍ਰੀ। ਪ੍ਰਿਅ ਕੈ ਰੰਗਿ = ਪਿਆਰੇ ਦੇ ਪ੍ਰੇਮ-ਰੰਗ ਵਿਚ। ਰਤੀ = ਰੰਗੀ। ਆਪੁ = ਆਪਾ-ਭਾਵ।

SikhNet (Spanish)Imbuido en el Amor de tu Esposo, deja a un lado tu ego. Así el tiempo no te devorará,

ਵਿਚਹੁ ਆਪੁ ਗਵਾਏ, ਫਿਰਿ. ਕਾਲੁ ਨ ਖਾਏ; ਗੁਰਮੁਖਿ ਏਕੋ ਜਾਤਾ ॥

vichahu aap gavaae, fir. kaal na khaae; guramukh eko jaataa |

Sant Singh KhalsaEradicating her ego from within herself, death shall not consume her again; as Gurmukh, she knows the One Lord God.
Manmohan SinghEradicating ego from within death devours her not again, and through the Guru, she knows the Lord alone.
Manmohan Singh (Punjabi)ਆਪਣੇ ਅੰਦਰੋਂ ਹੰਕਾਰ ਨਵਿਰਤ ਕਰਨ ਕਰਕੇ ਮੌਤ ਉਸ ਨੂੰ ਮੁੜ ਨਹੀਂ ਨਿਗਲਦੀ ਅਤੇ ਗੁਰਾਂ ਦੇ ਰਾਹੀਂ ਉਹ ਇਕ ਸਾਈਂ ਨੂੰ ਹੀ ਜਾਣਦੀ ਹੈ।
Fareedkot Teekaਰਿਦੇ ਸੇ ਹੰਕਾਰ ਕੋ ਗਵਾਇ ਫਿਰ ਸਭ ਮੇਂ ਏਕ ਹੀ ਕੋ ਦੇਖਤੀ ਹੈ, ਤਿਸ ਕੋ ਫਿਰ ਕਾਲ ਕਬੀ ਨਹੀਂ ਖਾਤਾ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗਵਾਂਦੀ ਹੈ, ਉਸ ਨੂੰ ਮੁੜ ਕਦੇ ਆਤਮਕ ਮੌਤ ਨਹੀਂ ਵਾਪਰਦੀ ਤੇ ਉਹ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ ਜਾਣਦੀ ਹੈ।

ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਗੁਰਮੁਖਿ = ਗੁਰੂ ਦੀ ਰਾਹੀਂ। ਏਕੋ = ਇਕ ਪਰਮਾਤਮਾ ਨੂੰ ਹੀ।

SikhNet (Spanish)y a través del Guru, conocerás al Uno. Tus deseos serán cumplidos; te fundirás profundamente en el Amor del Señor,

ਕਾਮਣਿ ਇਛ. ਪੁੰਨੀ ਅੰਤਰਿ ਭਿੰਨੀ; ਮਿਲਿਆ ਜਗਜੀਵਨੁ ਦਾਤਾ ॥

kaaman ichh. punee antar bhinee; miliaa jagajeevan daataa |

Sant Singh KhalsaThe desire of the soul-bride is fulfilled; deep within herself, she is drenched in His Love. She meets the Great Giver, the Life of the World.
Manmohan SinghThe bride's desire is fulfilled, her core is drenched with the Lord's love and she meets with the Beneficent Lord, the Life of the world.
Manmohan Singh (Punjabi)ਪਤਨੀ ਦਾ ਖਾਹਿਸ਼ ਪੂਰੀ ਜੋ ਜਾਂਦੀ ਹੈ, ਉਸ ਦਾ ਦਿਲ ਪ੍ਰਭੂ ਦੀ ਪ੍ਰੀਤ ਨਾਲ ਗੱਚ ਥੀ ਵੰਞਦਾ ਹੈ ਅਤੇ ਉਹ ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ, ਨੂੰ ਮਿਲ ਪੈਂਦੀ ਹੈ।
Fareedkot Teekaਤਿਸ ਕਾਮਨੀ ਕੋ (ਜਗਜੀਵਨੁ ਦਾਤਾ) ਅਕਾਲ ਪੁਰਖ ਮਿਲਾ ਹੈ, ਤਿਸ ਕੀ ਸਭ ਇਛਾ (ਪੁੰਨੀ) ਪੂਰੀ ਹੋ ਗਈ ਹੈ ਔਰ ਸੋ ਪ੍ਰੇਮ ਮੇਂ ਭਿੰਨੀ ਹੋਈ ਹੈ॥
Prof. Sahib Singhਉਸ ਜੀਵ-ਇਸਤ੍ਰੀ ਦੀ (ਪ੍ਰਭੂ-ਮਿਲਾਪ ਦੀ) ਇੱਛਾ ਪੂਰੀ ਹੋ ਜਾਂਦੀ ਹੈ, ਉਹ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ, ਉਸ ਨੂੰ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਕਾਮਣਿ ਇਛ = ਜੀਵ-ਇਸਤ੍ਰੀ ਦੀ ਇੱਛਾ। ਪੁੰਨੀ = ਪੂਰੀ ਹੋ ਜਾਂਦੀ ਹੈ। ਭਿੰਨੀ = ਭਿੱਜ ਜਾਂਦੀ ਹੈ।

SikhNet (Spanish)y encontrarás a tu Señor Compasivo, la Vida de toda vida.

ਸਬਦ ਰੰਗਿ ਰਾਤੀ. ਜੋਬਨਿ ਮਾਤੀ; ਪਿਰ ਕੈ ਅੰਕਿ ਸਮਾਏ ॥

sabad rang raatee. joban maatee; pir kai ank samaae |

Sant Singh KhalsaImbued with love for the Shabad, she is like a youth intoxicated; she merges into the very being of her Husband Lord.
Manmohan SinghShe is imbued with the Name's affection, is inerbriated with youth and merges into her spouse's person.
Manmohan Singh (Punjabi)ਉਹ ਨਾਮ ਦੀ ਪ੍ਰੀਤ ਨਾਲ ਰੰਗੀ ਹੋਈ ਹੈ, ਜੁਆਨੀ ਨਾਲ ਮਤਵਾਲੀ ਹੈ ਅਤੇ ਆਪਣੇ ਪਤੀ ਦੇ ਸਰੂਪ ਅੰਦਰ ਲੀਨ ਥੀ ਵੰਞਦੀ ਹੈ।
Fareedkot Teekaਜੋ ਪਹਿਲੇ ਪ੍ਰੇਮ ਰੂਪ ਜੋਬਨ ਮੇਂ ਮਸਤ ਹੂਈ ਹੂਈ ਬ੍ਰਹਮਾਨੰਦ ਕਰ ਰਤੀ ਹੂਈ ਹੈ, ਸੋ ਪ੍ਯਾਰੇ ਕੇ (ਅੰਕਿ) ਸਰੂਪ ਮੇਂ ਸਮਾਏ ਜਾਤੀ ਹੈ॥
Prof. Sahib Singhਜੇਹੜੀ (ਜੀਵ-ਇਸਤ੍ਰੀ) ਗੁਰ-ਸ਼ਬਦ ਦੇ ਰੰਗ ਵਿਚ ਰੰਗੀ ਜਾਂਦੀ ਹੈ, ਉਹ ਨਾਮ ਦੀ ਚੜ੍ਹਦੀ ਜਵਾਨੀ ਵਿਚ ਮਸਤ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੀ ਗੋਦ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਜੋਬਨਿ = (ਨਾਮ ਦੇ) ਜੋਬਨ ਵਿਚ। ਮਾਤੀ = ਮਸਤ। ਅੰਕਿ = ਅੰਕ ਵਿਚ, ਗੋਦ ਵਿਚ।

SikhNet (Spanish)Embriagado con la Belleza del Amor, e imbuido en el Amor de la Palabra, te inmergirás en el Ser del Señor.

ਸਚੜਾ ਸਾਹਿਬੁ ਸਬਦਿ ਪਛਾਣੀਐ; ਆਪੇ ਲਏ ਮਿਲਾਏ ॥੨॥

sacharraa saahib sabad pachhaaneeai; aape le milaae |2|

Sant Singh KhalsaThe True Lord Master is realized through the Word of His Shabad. He blends all with Himself. ||2||
Manmohan SinghThe true Lord is realised through His Name and them he unites the mortal with Himself.
Manmohan Singh (Punjabi)ਸੱਚਾ ਸੁਆਮੀ ਉਸ ਦੇ ਨਾਮ ਦੇ ਰਾਹੀਂ ਅਨੁਭਵ ਕੀਤਾ ਜਾਂਦਾ ਹੈ ਅਤੇ ਤਦ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਬ ਗੁਰ ਉਪਦੇਸ਼ ਕਰ ਸਚਾ ਸਾਹਿਬ ਜਾਨੀਤਾ ਹੈ ਤਬ ਵਹੁ ਅਪਨੇ ਮੇਂ ਅਭੇਦ ਕਰ ਲੇਤਾ ਹੈ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
SikhNet (Spanish)Conoce entonces a tu Señor Verdadero a través de la Palabra, pues Él te une Consigo Mismo. (2)

ਜਿਨੀ. ਆਪਣਾ ਕੰਤੁ ਪਛਾਣਿਆ; ਹਉ. ਤਿਨ ਪੂਛਉ ਸੰਤਾ ਜਾਏ ॥

jinee. aapanaa kant pachhaaniaa; hau. tin poochhau santaa jaae |

Sant Singh KhalsaThose who have realized their Husband Lord - I go and ask those Saints about Him.
Manmohan SinghTo those saints, who have realized their Spouse, I go to ask about my Lord.
Manmohan Singh (Punjabi)ਜਿਨ੍ਹਾਂ ਨੇ ਆਪਣੇ ਭਰਤੇ ਨੂੰ ਸਿੰਞਾਣਿਆ ਹੈ, ਮੈਂ ਉਨ੍ਹਾਂ ਸਾਧੂਆਂ ਨੂੰ ਜਾ ਕੇ, ਆਪਣੇ ਸੁਆਮੀ ਬਾਰੇ ਪੁੱਛਦੀ ਹਾਂ।
Fareedkot Teekaਜਿਨੋਂ ਨੇ ਅਪਨੇ ਸ੍ਵਾਮੀ ਕੋ ਪਹਿਚਾਨਾ ਹੈ, ਤਿਨ ਸੰਤੋਂ ਸੇ ਜਾਇ ਕਰ ਮੈਂ ਪੂਛੂੰ॥
Prof. Sahib Singhਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ।

ਪਦ ਅਰਥ ਜਿਨੀ = ਜਿਨ੍ਹਾਂ ਨੇ। ਕੰਤੁ = ਖਮਸ = ਪ੍ਰਭੂ। ਹਉ = ਮੈਂ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਜਾਏ = ਜਾਇ, ਜਾ ਕੇ।

SikhNet (Spanish)A los Santos que han conocido a su Señor, a ellos me dirijo, pues quiero preguntarles acerca de mi Señor.

Open this shabad (26 lines, Angs 582-583) →

Ang 582 of 1430