ੴ

ਸਿੱਖਬਾਣੀ · SikhBani

ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥

prabh sacharraa har saalaaheeai kaaraj sabh kichh karanai...
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 582, 583 · 26 lines
Translations

ਵਡਹੰਸੁ ਮਹਲਾ ੩ ਮਹਲਾ ਤੀਜਾ ॥

vaddahans mahalaa 3 mahalaa teejaa | Ang 582

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Wadajans, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 582

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪ੍ਰਭੁ ਸਚੜਾ ਹਰਿ ਸਾਲਾਹੀਐ; ਕਾਰਜੁ ਸਭੁ ਕਿਛੁ ਕਰਣੈ ਜੋਗੁ ॥

prabh sacharraa har saalaaheeai; kaaraj sabh kichh karanai jog | Ang 582

Sant Singh KhalsaPraise God, the True Lord; He is all-powerful to do all things.
Manmohan SinghPraise thou the True Lord God. He is Omnipotent to do all the affairs.
Manmohan Singh (Punjabi)ਤੂੰ ਸੱਚੇ ਸੁਆਮੀ ਵਾਹਿਗੁਰੂ ਦੀ ਸਿਫ਼ਤ ਕਰ। ਉਹ ਸਾਰੇ ਕੰਮ-ਕਾਰ ਕਰਨ ਨੂੰ ਸਮਰਥ ਹੈ।
Fareedkot Teekaਤਿਸ ਸਚੇ ਪ੍ਰਭੂ ਕੀ (ਸਾਲਾਹੀਐ) ਸੋਭਾ ਕਰੀਏ ਜੋ ਸਭ ਕਾਰਜ ਕਰਨੇ ਕੇ (ਜੋਗ) ਲਾਇਕ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ।

ਪਦ ਅਰਥ ਸਚੜਾ = ਸਦਾ ਕਾਇਮ ਰਹਿਣ ਵਾਲਾ। ਸਾਲਾਹੀਐ = ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਕਰਣੈ ਜੋਗ = ਕਰਨ ਦੀ ਸਮਰੱਥਾ ਰੱਖਣ ਵਾਲਾ।

SikhNet (Spanish)Alaba a tu Señor Verdadero y Todopoderoso; entonces, oh novia, nunca enviudarás ni sufrirás dolor.

ਸਾ ਧਨ ਰੰਡ. ਨ ਕਬਹੂ ਬੈਸਈ; ਨਾ ਕਦੇ ਹੋਵੈ ਸੋਗੁ ॥

saa dhan randd. na kabahoo baisee; naa kade hovai sog | Ang 582

Sant Singh KhalsaThe soul-bride shall never be a widow, and she shall never have to endure suffering.
Manmohan SinghThat bride sits not as a widow ever and never suffers she any sorrow.
Manmohan Singh (Punjabi)ਉਹ, ਪਤਨੀ ਕਦਾਚਿਤ ਵਿਧਵਾ ਹੋ ਨਹੀਂ ਬਹਿੰਦੀ ਤੇ ਨਾਂ ਹੀ ਕਦੇ ਉਸ ਨੂੰ ਗਮ ਵਾਪਰਦਾ ਹੈ।
Fareedkot Teekaਜੋ ਆਪਨੇ ਪਿਆਰੇ ਕੀ ਸੋਭਾ ਕਰਤੀ ਹੈ, ਸੋ (ਧਨ) ਇਸਤ੍ਰੀ ਜੀਵ ਕਬੀ ਰੰਡੀ ਨਹੀਂ ਹੋਤੀ ਹੈ ਨਾ ਉਸ ਕੋ ਕਭੀ ਸੋਕ ਹੀ ਹੋਤਾ ਹੈ॥
Prof. Sahib Singhਉਹ ਜੀਵ-ਇਸਤ੍ਰੀ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ।

ਪਦ ਅਰਥ ਸਾ ਧਨ = ਜੀਵ-ਇਸਤ੍ਰੀ। ਨ ਬੈਸਈ = ਨ ਬੈਸੈ, ਨਹੀਂ ਬੈਠਦੀ। ਸੋਗੁ = ਗ਼ਮ।

SikhNet (Spanish)Ella no sufre penas, goza del Éxtasis y vive en la Presencia del Señor, el Diseñador de su Destino.

ਨਾ ਕਦੇ ਹੋਵੈ ਸੋਗੁ. ਅਨਦਿਨੁ ਰਸ ਭੋਗ; ਸਾ ਧਨ ਮਹਲਿ ਸਮਾਣੀ ॥

naa kade hovai sog. anadin ras bhog; saa dhan mehal samaanee | Ang 582

Sant Singh KhalsaShe shall never suffer - night and day, she enjoys pleasures; that soul-bride merges in the Mansion of her Lord's Presence.
Manmohan SinghThe bride abides in her Lord's mansion, She suffers not sorrow ever and, night and day, she enjoys bliss.
Manmohan Singh (Punjabi)ਪਤਨੀ ਆਪਣੇ ਸਾਈਂ ਦੇ ਮੰਦਰ ਅੰਦਰ ਵਸਦੀ ਹੈ। ਉਸ ਨੂੰ ਕਦਾਚਿਤ ਅਫਸੋਸ ਨਹੀਂ ਹੁੰਦਾ ਅਤੇ ਰਾਤ ਦਿਨ ਉਹ ਅਨੰਦ ਮਾਣਦੀ ਹੈ।
Fareedkot Teekaਸੋ (ਧਨ) ਇਸਤ੍ਰੀ ਅਪਨੇ ਧਨੀ ਕੇ ਮਹਲ ਮੇਂ (ਸਮਾਣੀ) ਬੈਠੀ ਹੂਈ ਹੈ, ਰਾਤ ਦਿਨ ਸੋਗ ਸੇ ਰਹਤ ਹੋ ਕਰ ਆਨੰਦ ਕੋ ਭੋਗਤੀ ਹੈ॥
Prof. Sahib Singhਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਮਾਣਦੀ ਹੈ, ਤੇ ਸਦਾ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਮਹਲਿ = ਪਰਮਾਤਮਾ ਦੀ ਹਜ਼ੂਰੀ ਵਿਚ।

SikhNet (Spanish)Prueba el dulce Néctar de la Palabra,

ਜਿਨਿ ਪ੍ਰਿਉ ਜਾਤਾ. ਕਰਮ ਬਿਧਾਤਾ; ਬੋਲੇ ਅੰਮ੍ਰਿਤ ਬਾਣੀ ॥

jin priau jaataa. karam bidhaataa; bole amrit baanee | Ang 582

Sant Singh KhalsaShe knows her Beloved, the Architect of karma, and she speaks words of ambrosial sweetness.
Manmohan SinghShe, who knows her Beloved, the Destiny Builder, utters the Nectar sweet words.
Manmohan Singh (Punjabi)ਜੋ ਪ੍ਰਾਲਭਧ ਬਣਾਉਣ ਵਾਲੇ ਆਪਣੇ ਪ੍ਰੀਤਮ ਨੂੰ ਜਾਣਦੀ ਹੈ, ਉਹ ਅੰਮ੍ਰਿਤ ਵਰਗੇ ਬਚਨ ਬੋਲਦੀ ਹੈ।
Fareedkot Teekaਐਸੀ ਜੋ (ਧਨ) ਜਗ੍ਯਾਸੂ ਰੂਪ ਇਸਤ੍ਰੀ ਜਿਸ ਨੇ ਕਰਮ ਬਿਧਾਤਾ ਪ੍ਰਭੂ ਕੋ ਜਾਨਾ ਹੈ, ਸੋ ਅੰਮ੍ਰਿਤ ਬਾਨੀ ਬੋਲਤੀ ਹੈ॥
Prof. Sahib Singhਜਿਸ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜੋ ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਹ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ।

ਪਦ ਅਰਥ ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਪ੍ਰਿਉ ਜਾਤਾ = ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ। ਕਰਮ ਬਿਧਾਤਾ = ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

SikhNet (Spanish)logra el mérito de la Virtud y con el Señor enaltecido en su mente,

ਗੁਣਵੰਤੀਆ ਗੁਣ ਸਾਰਹਿ. ਅਪਣੇ ਕੰਤ ਸਮਾਲਹਿ; ਨਾ ਕਦੇ ਲਗੈ. ਵਿਜੋਗੋ ॥

gunavanteea gun saareh. apane kant samaaleh; naa kade lagai. vijogo | Ang 582

Sant Singh KhalsaThe virtuous soul-brides dwell on the Lord's virtues; they keep their Husband Lord in their remembrance, and so they never suffer separation from Him.
Manmohan SinghThe virtuous brides, who remember their Spouse and think of His merits, suffer not separation from Him, ever.
Manmohan Singh (Punjabi)ਨੇਕ ਪਤਨੀਆਂ ਦਾ, ਜੋ ਆਪਣੇ ਪਤੀ ਨੂੰ ਸਿਮਰਦੀਆਂ ਹਨ ਤੇ ਉਸ ਦੀਆਂ ਖੂਬੀਆਂ ਨੂੰ ਯਾਦ ਕਰਦੀਆਂ ਹਨ, ਉਨ੍ਹਾਂ ਦਾ ਕਦਾਚਿਤ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ।
Fareedkot Teekaਜੋ ਗੁਣਵੰਤੀ ਹੋ ਕਰ ਗੁਣੋਂ ਕੋ (ਸਾਰਹਿ) ਸੰਮਾਲਤੀ ਹੈ ਔ ਅਪਨੇ ਕੰਤ ਕੋ ਸਿਮਰਤੀ ਹੈ, ਤਿਸ ਕੋ ਬਿਜੋਗ ਕਾ ਦੁਖ ਕਬੀ ਨਹੀਂ ਲਗਤਾ ਹੈ॥
Prof. Sahib Singhਗੁਣਾਂ ਵਾਲੀਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ, ਪ੍ਰਭੂ-ਖਸਮ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ।

ਪਦ ਅਰਥ ਸਾਰਹਿ = ਸੰਭਾਲਦੀਆਂ ਹਨ। ਸਮਾਲਹਿ = ਹਿਰਦੇ ਵਿਚ ਵਸਾਂਦੀਆਂ ਹਨ। ਵਿਜੋਗੋ = ਵਿਛੋੜਾ।

SikhNet (Spanish)nunca más sufre los dolores de la separación.

ਸਚੜਾ ਪਿਰੁ ਸਾਲਾਹੀਐ; ਸਭੁ ਕਿਛੁ ਕਰਣੈ ਜੋਗੋ ॥੧॥

sacharraa pir saalaaheeai; sabh kichh karanai jogo |1| Ang 582

Sant Singh KhalsaSo praise your True Husband Lord, who is all-powerful to do all things. ||1||
Manmohan SinghEulogise thou, thy True Groom, who is Omnipotent to do all the things.
Manmohan Singh (Punjabi)ਤੂੰ ਆਪਣੇ ਸੱਚੇ ਕੰਤ ਦੀ ਕੀਰਤੀ ਕਰ, ਜੋ ਸਾਰਾ ਕੁਝ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਇਸ ਸੇ ਜੋ ਸਚਾ ਪਤੀ ਸਭ ਕਿਛ ਕਰਨੇ ਲਾਇਕ ਹੈ ਤਿਸ ਕੋ ਸਲਾਹਤੇ ਰਹੀਏ॥੧॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ-ਪਤੀ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ॥੧॥

* ਨੋਟ: ਸਿਰਲੇਖ ਦੇ ਅੰਕ ੩ ਨੂੰ 'ਤੀਜਾ' ਪੜ੍ਹਨਾ ਹੈ। ਇਹ ਇਸ਼ਾਰੇ-ਮਾਤ੍ਰ ਹਿਦਾਇਤ ਹੈ। ਹਰ ਥਾਂ ਮਹਲਾ ਦੇ ਅੰਕ ੧, ੨, ੩, ਆਦਿਕ ਨੂੰ ਪਹਿਲਾ, ਦੂਜਾ, ਤੀਜਾ ਪੜ੍ਹਨਾ ਹੈ। * ਨੋਟ: ਇਸ ਬਾਣੀ ਦਾ ਕੋਈ ਨਾਮ ਨਹੀਂ ਦਿੱਤਾ ਗਿਆ। ਪਰ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ "ਅਲਾਹਣੀਆਂ" ਨਾਮ ਦੀ ਹੈ। ਮਹਲਾ ੩ ਦੀ ਇਹ ਬਾਣੀ ਭੀ ਉਸੇ ਤਰ੍ਹਾਂ "ਅਲਾਹਣੀਆਂ" ਹੀ ਹੈ।

SikhNet (Spanish)Alaba entonces a tu Verdadero y Omnipotente Señor. (1)

ਸਚੜਾ ਸਾਹਿਬੁ ਸਬਦਿ ਪਛਾਣੀਐ; ਆਪੇ ਲਏ ਮਿਲਾਏ ॥

sacharraa saahib sabad pachhaaneeai; aape le milaae | Ang 582

Sant Singh KhalsaThe True Lord and Master is realized through the Word of His Shabad; He blends all with Himself.
Manmohan SinghThe True Lord is realized through the Guru's instruction and He Himself blends man with His ownself.
Manmohan Singh (Punjabi)ਸੱਚਾ ਸੁਆਮੀ ਗੁਰਾਂ ਦੇ ਉਪਦੇਸ਼ ਰਾਹੀਂ ਸਿਞਾਣਿਆ ਜਾਂਦਾ ਹੈ ਅਤੇ ਉਹ ਬੰਦੇ ਨੂੰ ਆਪ ਹੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਐਸਾ ਸਚਾ ਸਾਹਿਬ (ਸਬਦਿ) ਗੁਰ ਉਪਦੇਸ਼ ਕਰ ਕੇ ਜਬ ਪਹਿਚਾਨੀਐ ਤਬ ਆਪ ਹੀ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ, ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ।

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜਿਆਂ)। ਆਪੇ = ਆਪ ਹੀ।

SikhNet (Spanish)Conoce, a través de la Palabra, a tu Verdadero Dios, Quien de Sí Mismo viene a abrazarte en Su Pecho.

ਸਾ ਧਨ ਪ੍ਰਿਅ ਕੈ ਰੰਗਿ ਰਤੀ; ਵਿਚਹੁ ਆਪੁ ਗਵਾਏ ॥

saa dhan pria kai rang ratee; vichahu aap gavaae | Ang 582

Sant Singh KhalsaThat soul-bride is imbued with the Love of her Husband Lord, who banishes her self-conceit from within.
Manmohan SinghThat bride is deemed imbued with the love of her spouse, who banishes her self- conceit from within herself
Manmohan Singh (Punjabi)ਆਪਣੇ ਕੰਤ ਦੇ ਪਿਆਰ ਨਾਲ ਰੰਗੀ ਹੋਈ ਪਤਨੀ ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਕੱਢ ਸੁੱਟਦੀ ਹੈ।
Fareedkot Teekaਸੋ ਧਨ ਅਪਨੇ ਪ੍ਯਾਰੇ ਕੇ ਰੰਗ ਮੇਂ ਰਾਤੀ ਹੂਈ ਅੰਤਸਕਰਣ ਕੇ ਬੀਚ ਸੇ ਅਪਨੇ ਆਪਾ ਭਾਉ ਕੋ ਦੂਰ ਕਰ ਦੇਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ।

ਪਦ ਅਰਥ ਸਾ ਧਨ = ਜੀਵ-ਇਸਤ੍ਰੀ। ਪ੍ਰਿਅ ਕੈ ਰੰਗਿ = ਪਿਆਰੇ ਦੇ ਪ੍ਰੇਮ-ਰੰਗ ਵਿਚ। ਰਤੀ = ਰੰਗੀ। ਆਪੁ = ਆਪਾ-ਭਾਵ।

SikhNet (Spanish)Imbuido en el Amor de tu Esposo, deja a un lado tu ego. Así el tiempo no te devorará,

ਵਿਚਹੁ ਆਪੁ ਗਵਾਏ, ਫਿਰਿ. ਕਾਲੁ ਨ ਖਾਏ; ਗੁਰਮੁਖਿ ਏਕੋ ਜਾਤਾ ॥

vichahu aap gavaae, fir. kaal na khaae; guramukh eko jaataa | Ang 582

Sant Singh KhalsaEradicating her ego from within herself, death shall not consume her again; as Gurmukh, she knows the One Lord God.
Manmohan SinghEradicating ego from within death devours her not again, and through the Guru, she knows the Lord alone.
Manmohan Singh (Punjabi)ਆਪਣੇ ਅੰਦਰੋਂ ਹੰਕਾਰ ਨਵਿਰਤ ਕਰਨ ਕਰਕੇ ਮੌਤ ਉਸ ਨੂੰ ਮੁੜ ਨਹੀਂ ਨਿਗਲਦੀ ਅਤੇ ਗੁਰਾਂ ਦੇ ਰਾਹੀਂ ਉਹ ਇਕ ਸਾਈਂ ਨੂੰ ਹੀ ਜਾਣਦੀ ਹੈ।
Fareedkot Teekaਰਿਦੇ ਸੇ ਹੰਕਾਰ ਕੋ ਗਵਾਇ ਫਿਰ ਸਭ ਮੇਂ ਏਕ ਹੀ ਕੋ ਦੇਖਤੀ ਹੈ, ਤਿਸ ਕੋ ਫਿਰ ਕਾਲ ਕਬੀ ਨਹੀਂ ਖਾਤਾ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗਵਾਂਦੀ ਹੈ, ਉਸ ਨੂੰ ਮੁੜ ਕਦੇ ਆਤਮਕ ਮੌਤ ਨਹੀਂ ਵਾਪਰਦੀ ਤੇ ਉਹ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ ਜਾਣਦੀ ਹੈ।

ਪਦ ਅਰਥ ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਗੁਰਮੁਖਿ = ਗੁਰੂ ਦੀ ਰਾਹੀਂ। ਏਕੋ = ਇਕ ਪਰਮਾਤਮਾ ਨੂੰ ਹੀ।

SikhNet (Spanish)y a través del Guru, conocerás al Uno. Tus deseos serán cumplidos; te fundirás profundamente en el Amor del Señor,

ਕਾਮਣਿ ਇਛ. ਪੁੰਨੀ ਅੰਤਰਿ ਭਿੰਨੀ; ਮਿਲਿਆ ਜਗਜੀਵਨੁ ਦਾਤਾ ॥

kaaman ichh. punee antar bhinee; miliaa jagajeevan daataa | Ang 582

Sant Singh KhalsaThe desire of the soul-bride is fulfilled; deep within herself, she is drenched in His Love. She meets the Great Giver, the Life of the World.
Manmohan SinghThe bride's desire is fulfilled, her core is drenched with the Lord's love and she meets with the Beneficent Lord, the Life of the world.
Manmohan Singh (Punjabi)ਪਤਨੀ ਦਾ ਖਾਹਿਸ਼ ਪੂਰੀ ਜੋ ਜਾਂਦੀ ਹੈ, ਉਸ ਦਾ ਦਿਲ ਪ੍ਰਭੂ ਦੀ ਪ੍ਰੀਤ ਨਾਲ ਗੱਚ ਥੀ ਵੰਞਦਾ ਹੈ ਅਤੇ ਉਹ ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ, ਨੂੰ ਮਿਲ ਪੈਂਦੀ ਹੈ।
Fareedkot Teekaਤਿਸ ਕਾਮਨੀ ਕੋ (ਜਗਜੀਵਨੁ ਦਾਤਾ) ਅਕਾਲ ਪੁਰਖ ਮਿਲਾ ਹੈ, ਤਿਸ ਕੀ ਸਭ ਇਛਾ (ਪੁੰਨੀ) ਪੂਰੀ ਹੋ ਗਈ ਹੈ ਔਰ ਸੋ ਪ੍ਰੇਮ ਮੇਂ ਭਿੰਨੀ ਹੋਈ ਹੈ॥
Prof. Sahib Singhਉਸ ਜੀਵ-ਇਸਤ੍ਰੀ ਦੀ (ਪ੍ਰਭੂ-ਮਿਲਾਪ ਦੀ) ਇੱਛਾ ਪੂਰੀ ਹੋ ਜਾਂਦੀ ਹੈ, ਉਹ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ, ਉਸ ਨੂੰ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਕਾਮਣਿ ਇਛ = ਜੀਵ-ਇਸਤ੍ਰੀ ਦੀ ਇੱਛਾ। ਪੁੰਨੀ = ਪੂਰੀ ਹੋ ਜਾਂਦੀ ਹੈ। ਭਿੰਨੀ = ਭਿੱਜ ਜਾਂਦੀ ਹੈ।

SikhNet (Spanish)y encontrarás a tu Señor Compasivo, la Vida de toda vida.

ਸਬਦ ਰੰਗਿ ਰਾਤੀ. ਜੋਬਨਿ ਮਾਤੀ; ਪਿਰ ਕੈ ਅੰਕਿ ਸਮਾਏ ॥

sabad rang raatee. joban maatee; pir kai ank samaae | Ang 582

Sant Singh KhalsaImbued with love for the Shabad, she is like a youth intoxicated; she merges into the very being of her Husband Lord.
Manmohan SinghShe is imbued with the Name's affection, is inerbriated with youth and merges into her spouse's person.
Manmohan Singh (Punjabi)ਉਹ ਨਾਮ ਦੀ ਪ੍ਰੀਤ ਨਾਲ ਰੰਗੀ ਹੋਈ ਹੈ, ਜੁਆਨੀ ਨਾਲ ਮਤਵਾਲੀ ਹੈ ਅਤੇ ਆਪਣੇ ਪਤੀ ਦੇ ਸਰੂਪ ਅੰਦਰ ਲੀਨ ਥੀ ਵੰਞਦੀ ਹੈ।
Fareedkot Teekaਜੋ ਪਹਿਲੇ ਪ੍ਰੇਮ ਰੂਪ ਜੋਬਨ ਮੇਂ ਮਸਤ ਹੂਈ ਹੂਈ ਬ੍ਰਹਮਾਨੰਦ ਕਰ ਰਤੀ ਹੂਈ ਹੈ, ਸੋ ਪ੍ਯਾਰੇ ਕੇ (ਅੰਕਿ) ਸਰੂਪ ਮੇਂ ਸਮਾਏ ਜਾਤੀ ਹੈ॥
Prof. Sahib Singhਜੇਹੜੀ (ਜੀਵ-ਇਸਤ੍ਰੀ) ਗੁਰ-ਸ਼ਬਦ ਦੇ ਰੰਗ ਵਿਚ ਰੰਗੀ ਜਾਂਦੀ ਹੈ, ਉਹ ਨਾਮ ਦੀ ਚੜ੍ਹਦੀ ਜਵਾਨੀ ਵਿਚ ਮਸਤ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੀ ਗੋਦ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਜੋਬਨਿ = (ਨਾਮ ਦੇ) ਜੋਬਨ ਵਿਚ। ਮਾਤੀ = ਮਸਤ। ਅੰਕਿ = ਅੰਕ ਵਿਚ, ਗੋਦ ਵਿਚ।

SikhNet (Spanish)Embriagado con la Belleza del Amor, e imbuido en el Amor de la Palabra, te inmergirás en el Ser del Señor.

ਸਚੜਾ ਸਾਹਿਬੁ ਸਬਦਿ ਪਛਾਣੀਐ; ਆਪੇ ਲਏ ਮਿਲਾਏ ॥੨॥

sacharraa saahib sabad pachhaaneeai; aape le milaae |2| Ang 582

Sant Singh KhalsaThe True Lord Master is realized through the Word of His Shabad. He blends all with Himself. ||2||
Manmohan SinghThe true Lord is realised through His Name and them he unites the mortal with Himself.
Manmohan Singh (Punjabi)ਸੱਚਾ ਸੁਆਮੀ ਉਸ ਦੇ ਨਾਮ ਦੇ ਰਾਹੀਂ ਅਨੁਭਵ ਕੀਤਾ ਜਾਂਦਾ ਹੈ ਅਤੇ ਤਦ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਬ ਗੁਰ ਉਪਦੇਸ਼ ਕਰ ਸਚਾ ਸਾਹਿਬ ਜਾਨੀਤਾ ਹੈ ਤਬ ਵਹੁ ਅਪਨੇ ਮੇਂ ਅਭੇਦ ਕਰ ਲੇਤਾ ਹੈ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ॥੨॥
SikhNet (Spanish)Conoce entonces a tu Señor Verdadero a través de la Palabra, pues Él te une Consigo Mismo. (2)

ਜਿਨੀ. ਆਪਣਾ ਕੰਤੁ ਪਛਾਣਿਆ; ਹਉ. ਤਿਨ ਪੂਛਉ ਸੰਤਾ ਜਾਏ ॥

jinee. aapanaa kant pachhaaniaa; hau. tin poochhau santaa jaae | Ang 582

Sant Singh KhalsaThose who have realized their Husband Lord - I go and ask those Saints about Him.
Manmohan SinghTo those saints, who have realized their Spouse, I go to ask about my Lord.
Manmohan Singh (Punjabi)ਜਿਨ੍ਹਾਂ ਨੇ ਆਪਣੇ ਭਰਤੇ ਨੂੰ ਸਿੰਞਾਣਿਆ ਹੈ, ਮੈਂ ਉਨ੍ਹਾਂ ਸਾਧੂਆਂ ਨੂੰ ਜਾ ਕੇ, ਆਪਣੇ ਸੁਆਮੀ ਬਾਰੇ ਪੁੱਛਦੀ ਹਾਂ।
Fareedkot Teekaਜਿਨੋਂ ਨੇ ਅਪਨੇ ਸ੍ਵਾਮੀ ਕੋ ਪਹਿਚਾਨਾ ਹੈ, ਤਿਨ ਸੰਤੋਂ ਸੇ ਜਾਇ ਕਰ ਮੈਂ ਪੂਛੂੰ॥
Prof. Sahib Singhਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ।

ਪਦ ਅਰਥ ਜਿਨੀ = ਜਿਨ੍ਹਾਂ ਨੇ। ਕੰਤੁ = ਖਮਸ = ਪ੍ਰਭੂ। ਹਉ = ਮੈਂ। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਜਾਏ = ਜਾਇ, ਜਾ ਕੇ।

SikhNet (Spanish)A los Santos que han conocido a su Señor, a ellos me dirijo, pues quiero preguntarles acerca de mi Señor.

ਆਪੁ ਛੋਡਿ ਸੇਵਾ ਕਰੀ; ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥

aap chhodd sevaa karee; pir sacharraa milai sehaj subhaae | Ang 583

Sant Singh KhalsaRenouncing ego, I serve them; thus I meet my True Husband Lord, with intuitive ease.
Manmohan SinghEschewing my ego, I serve them, Thus shall the True spouse meet me automatically.
Manmohan Singh (Punjabi)ਆਪਣੀ ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੀ ਘਾਲ ਕਮਾਉਂਦੀ ਹਾਂ। ਇਸ ਤਰ੍ਹਾਂ ਸੱਚਾ ਪਤੀ ਸੁਭਾਵਕ ਹੀ ਮੈਨੂੰ ਮਿਲ ਪਵੇਗਾ।
Fareedkot Teekaਆਪਾ ਭਾਉ ਛੋਡ ਕਰ ਕੇ ਤਿਸ ਕੀ ਸੇਵਾ ਕਰੀ ਤੌ ਸਹਜਿ ਸੁਭਾਉ ਹੀ ਸਚਾ ਮਿਲ ਜਾਇਗਾ॥
Prof. Sahib Singhਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ।

ਪਦ ਅਰਥ ਆਪੁ = ਆਪਾ-ਭਾਵ। ਕਰੀ = ਕਰੀਂ, ਮੈਂ ਕਰਦਾ ਹਾਂ। ਸਚੜਾ = ਸਦਾ ਕਾਇਮ ਰਹਿਣ ਵਾਲਾ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਸੁਭਾਏ = ਸੁਭਾਇ, ਪਿਆਰ ਨਾਲ।

SikhNet (Spanish)Y haciendo a un lado mi ego, les sirvo para que mi Verdadero Señor me encuentre de forma espontánea.

ਪਿਰੁ ਸਚਾ ਮਿਲੈ ਆਏ. ਸਾਚੁ ਕਮਾਏ; ਸਾਚਿ ਸਬਦਿ ਧਨ ਰਾਤੀ ॥

pir sachaa milai aae. saach kamaae; saach sabad dhan raatee | Ang 583

Sant Singh KhalsaThe True Husband Lord comes to meet the soul-bride who practices Truth, and is imbued with the True Word of the Shabad.
Manmohan SinghThe bride practises truth and is imbued with the True Name, The True Groom comes and meets her.
Manmohan Singh (Punjabi)ਪਤਨੀ ਸੱਚ ਦੀ ਕਮਾਈ ਕਰਦੀ ਹੈ ਅਤੇ ਸਤਿਨਾਮ ਨਾਲ ਰੰਗੀ ਹੋਈ ਹੈ। ਸੱਚਾ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ।
Fareedkot Teekaਇਸ ਭਾਉਨਾ ਸੇ ਜਿਸ ਧਨ ਕੋ (ਸਚਾ) ਪ੍ਯਾਰਾ ਆਇ ਮਿਲਾ ਹੈ ਔਰ ਸਚੇ ਉਪਦੇਸ਼ ਮੇਂ ਧਨ ਮਸਤ ਹੂਈ ਸਚੇ ਹੀ ਕਰਮੋਂ ਕੋ ਕਮਾਉਤੀ ਹੈ ਅਰਥਾਤ ਪਾਖੰਡੀ ਕਰਮ ਨਹੀਂ ਕਰਤੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ।

ਪਦ ਅਰਥ ਆਏ = ਆਇ, ਆ ਕੇ। ਸਾਚੁ = ਸਦਾ-ਥਿਰ ਹਰਿ-ਨਾਮ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਸਬਦਿ = ਸ਼ਬਦ ਵਿਚ। ਧਨ = ਜੀਵ-ਇਸਤ੍ਰੀ।

SikhNet (Spanish)Cuando el Señor me encuentra, practico la Verdad y a través de la Verdadera Palabra del Shabd,

ਕਦੇ ਨ ਰਾਂਡ. ਸਦਾ ਸੋਹਾਗਣਿ; ਅੰਤਰਿ ਸਹਜ ਸਮਾਧੀ ॥

kade na raandd. sadaa sohaagan; antar sehaj samaadhee | Ang 583

Sant Singh KhalsaShe shall never become a widow; she shall always be a happy bride. Deep within herself, she dwells in the celestial bliss of Samaadhi.
Manmohan SinghNever becomes she a widow and ever remains a happy wife. In her mind she obtains the celestial trance.
Manmohan Singh (Punjabi)ਉਹ ਕਦਾਚਿਤ ਵਿਧਵਾ ਨਹੀਂ ਹੁੰਦੀ ਤੇ ਸਦੀਵ ਹੀ ਅਨੰਦ ਪਤਨੀ ਬਣੀ ਰਹਿੰਦੀ ਹੈ। ਆਪਣੇ ਚਿੱਤ ਅੰਦਰ ਉਹ ਬੈਕੁੰਠੀ ਤਾੜੀ ਨੂੰ ਪਰਾਪਤ ਹੋ ਜਾਂਦੀ ਹੈ।
Fareedkot Teekaਐਸੀ (ਧਨ) ਇਸਤ੍ਰੀ ਕਭੀ ਰੰਡੀ ਨਹੀਂ ਹੋਤੀ ਹੈ, ਤਿਸ ਕੇ ਅੰਤਸਕਰਣ ਮੇਂ ਸਹਜੇ ਹੀ ਸਮਾਧੀ ਲਗੀ ਰਹਤੀ ਹੈ, ਸੋਈ ਸਦਾ ਸੋਹਾਗਣਿ ਹੋਤੀ ਹੈ॥
Prof. Sahib Singhਉਹ (ਜੀਵ-ਇਸਤ੍ਰੀ) ਕਦੇ ਨਿ-ਖਸਮੀ ਨਹੀਂ ਹੁੰਦੀ ਤੇ ਸਦਾ ਸੁਹਾਗ-ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ।
SikhNet (Spanish)me uno en Amor a mi Esposo. Nunca enviudo, permanezco siempre como Esposa del Señor, sentada en el Estado de Samadhi,

ਪਿਰੁ ਰਹਿਆ ਭਰਪੂਰੇ. ਵੇਖੁ ਹਦੂਰੇ; ਰੰਗੁ ਮਾਣੇ ਸਹਜਿ ਸੁਭਾਏ ॥

pir rahiaa bharapoore. vekh hadoore; rang maane sehaj subhaae | Ang 583

Sant Singh KhalsaHer Husband Lord is fully pervading everywhere; beholding Him ever-present, she enjoys His Love, with intuitive ease.
Manmohan SinghThe Spouse is fully pervading all. Seeing Him close at hand, she automatically enjoys His love.
Manmohan Singh (Punjabi)ਪਤੀ ਸਾਰਿਆਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਉਸ ਨੂੰ ਐਨ ਨੇੜੇ ਤੱਕ ਕੇ, ਉਹ ਸੁਭਾਵਕ ਹੀ ਉਸ ਦੀ ਪ੍ਰੀਤ ਦਾ ਅਨੰਦ ਲੈਂਦੀ ਹੈ।
Fareedkot Teekaਜੋ ਪਤੀ ਸਭ ਮੇਂ ਭਰਪੂਰ ਹੋ ਰਹਾ ਹੈ ਤਿਸ ਕੋ ਅਪਨੇ (ਹਦੂਰੇ) ਨਿਕਟ ਦੇਖ ਕਰ ਕੇ ਪ੍ਯਾਰੇ ਕੇ ਸੰਜੋਗ ਕਾ (ਰੰਗ) ਅਨੰਦ ਕੋ ਨਿਰਯਤਨ ਹੀ ਭੋਗਤੀ ਹੈ॥
Prof. Sahib Singhਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ ਫਿਰ ਆਤਮਕ ਅਡੋਲਤਾ ਵਿਚ ਆਨੰਦ ਮਾਣ।

ਪਦ ਅਰਥ ਭਰਪੂਰੇ = ਹਰ ਥਾਂ ਵਿਆਪਕ। ਹਦੂਰੇ = ਅੰਗ-ਸੰਗ। ਮਾਣੇ = ਮਾਣਿ।

SikhNet (Spanish)con Paz en el interior de mi ser. Mi Señor Esposo prevalece en todas partes; veo Su Presencia en mí,

ਜਿਨੀ ਆਪਣਾ ਕੰਤੁ ਪਛਾਣਿਆ; ਹਉ ਤਿਨ ਪੂਛਉ ਸੰਤਾ ਜਾਏ ॥੩॥

jinee aapanaa kant pachhaaniaa; hau tin poochhau santaa jaae |3| Ang 583

Sant Singh KhalsaThose who have realized their Husband Lord - I go and ask those Saints about Him. ||3||
Manmohan SinghThe saints who have recognised their Groom, then I go to ask about my Lord.
Manmohan Singh (Punjabi)ਜਿਨ੍ਹਾਂ ਸਾਧੂਆਂ ਨੇ ਆਪਣੇ ਪਤੀ ਨੂੰ ਪਹਿਚਾਣਿਆ ਹੈ, ਮੈਂ ਉਨ੍ਹਾਂ ਕੋਲ ਜਾ ਕੇ ਆਪਣੇ ਸਾਈਂ ਬਾਰੇ ਪੁੱਛਦੀ ਹਾਂ।
Fareedkot Teekaਜਿਨੋਂ ਨੇ ਅਪਨੇ ਪਤੀ ਪਰਮੇਸ੍ਵਰ ਕੋ ਪਛਾਨਾ ਹੈ ਮੈਂ ਤਿਨ ਸੰਤੋਂ ਸੇ ਜਾਇ ਤਿਸ ਕਾ ਰਸਤਾ ਪੂਛਤੀ ਹੂੰ॥੩॥
Prof. Sahib Singhਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਪ੍ਰਭੂ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ) ॥੩॥
SikhNet (Spanish)y gozo de Su Amor con toda naturalidad. Voy y pregunto a los Santos que han concebido a su Señor. (3)

ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ ॥

pirahu vichhuneea bhee milah; je satigur laagah saache paae | Ang 583

Sant Singh KhalsaThe separated ones also meet with their Husband Lord, if they fall at the Feet of the True Guru.
Manmohan SinghThe separated ones also meet their Spouse, If they fall at the True Satguru's feet.
Manmohan Singh (Punjabi)ਵਿਛੁੜੀਆਂ ਹੋਈਆਂ ਭੀ ਆਪਣੇ ਪਤੀ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਸਤਿਗੁਰਾਂ ਦੇ ਪੈਰੀ ਪੈ ਜਾਣ।
Fareedkot Teekaਜੋ ਸਾਚੇ ਸਤਗੁਰੋਂ ਕੇ ਚਰਣੋਂ ਮੇਂ ਲਗੇ ਤੌ ਹਰਿ ਪਿਆਰੇ ਸੇ ਬਿਛੜੀ ਹੂਈ ਮਿਲ ਸਕਤੀ ਹੈ॥
Prof. Sahib Singhਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ।

ਪਦ ਅਰਥ ਪਿਰਹੁ = ਪਿਰ ਤੋਂ, ਪ੍ਰਭੂ-ਪਤੀ ਤੋਂ। ਭੀ = ਮੁੜ ਭੀ। ਮਿਲਹ = ਅਸੀਂ ਮਿਲ ਸਕਦੀਆਂ ਹਾਂ। ਜੇ ਲਾਗਹ = ਜੇ ਅਸੀਂ ਲੱਗੀਏ। ਸਾਚੇ ਸਤਿਗੁਰ ਪਾਏ = ਸੱਚੇ ਗੁਰੂ ਦੀ ਚਰਨੀਂ।

SikhNet (Spanish)Los que están separados también Lo encuentran si se postran a los Pies del Guru,

ਸਤਿਗੁਰੁ ਸਦਾ ਦਇਆਲੁ ਹੈ; ਅਵਗੁਣ ਸਬਦਿ ਜਲਾਏ ॥

satigur sadaa deaal hai; avagun sabad jalaae | Ang 583

Sant Singh KhalsaThe True Guru is forever merciful; through the Word of His Shabad, demerits are burnt away.
Manmohan SinghThe True Guru is ever merciful and by his instruction, one's demerits, are burnt to ashes.
Manmohan Singh (Punjabi)ਸੱਚੇ ਗੁਰੂ ਸਦੀਵ ਹੀ ਮਿਹਰਬਾਨ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ, ਬੰਦੇ ਦੀਆਂ ਬਦੀਆਂ ਸੜ ਸੁਆਹ ਹੋ ਜਾਂਦੀਆਂ ਹਨ।
Fareedkot Teekaਸਤਗੁਰੁ ਸਦਾ ਦਿਆਲੂ ਹੈਂ ਇਸ ਸੇ (ਸਬਦਿ) ਉਪਦੇਸ ਕਰ ਔਗਨੋਂ ਕੋ ਜਲਾਇ ਦੇਤੇ ਹੈਂ॥
Prof. Sahib Singhਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ (ਜੋੜ ਕੇ)।

SikhNet (Spanish)pues el Guru Verdadero es siempre Compasivo, y a través de la Palabra del Shabd uno abandona sus deméritos.

ਅਉਗੁਣ ਸਬਦਿ ਜਲਾਏ. ਦੂਜਾ ਭਾਉ ਗਵਾਏ; ਸਚੇ ਹੀ ਸਚਿ ਰਾਤੀ ॥

aaugun sabad jalaae. doojaa bhaau gavaae; sache hee sach raatee | Ang 583

Sant Singh KhalsaBurning away her demerits through the Shabad, the soul-bride eradicates her love of duality, and remains absorbed in the True, True Lord.
Manmohan SinghBurring her demerits with the Guru's teaching, she forsakes duality and remains absorbed in the True Lord alone.
Manmohan Singh (Punjabi)ਆਪਣੀਆਂ ਬਦੀਆਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸਾੜ ਕੇ, ਜਗਿਆਸੂ-ਰੂਪ, ਪਤਨੀ ਦਵੈਤ-ਭਾਵ ਨੂੰ ਤਿਆਗ ਦਿੰਦੀ ਹੈ ਅਤੇ ਕੇਵਲ ਸੱਚੇ ਸਾਹਿਬ ਵਿੱਚ ਲੀਨ ਰਹਿੰਦੀ ਹੈ।
Fareedkot Teekaਅਵਗੁਣੋਂ ਕੋ ਸਬਦ ਸੇ ਜਲਾ ਕਰ ਦ੍ਵੈਤ ਭਾਵ ਕੋ ਦੂਰ ਕਰ ਦੇਤੇ ਹੈਂ, ਸਚੀ ਹੋ ਕਰ ਫਿਰ ਸਚੇ ਸੇ (ਰਾਤੀ) ਰਹਤੀ ਹੈ॥
Prof. Sahib Singh(ਹੇ ਸਖੀ!) ਗੁਰੂ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ। (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ।

ਪਦ ਅਰਥ ਦੂਜਾ ਭਾਉ = ਮਾਇਆ ਦਾ ਪਿਆਰ। ਸਚੇ ਹੀ ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਹੀ। ਰਾਤੀ = ਮਸਤ।

SikhNet (Spanish)Se deshace del sentido de dualidad, y se imbuye sólo en el Uno Verdadero.

ਸਚੈ ਸਬਦਿ ਸਦਾ ਸੁਖੁ ਪਾਇਆ; ਹਉਮੈ ਗਈ ਭਰਾਤੀ ॥

sachai sabad sadaa sukh paaeaa; haumai gee bharaatee | Ang 583

Sant Singh KhalsaThrough the True Shabad, everlasting peace is obtained, and egotism and doubt are dispelled.
Manmohan SinghBy the True Name, everlasting peace is obtained and self-conceit and doubt are dispelled.
Manmohan Singh (Punjabi)ਸੱਚੇ ਨਾਮ ਦੁਆਰਾ, ਸਦੀਵੀ ਸਥਿਰ ਆਰਾਮ ਮਿਲ ਜਾਂਦਾ ਹੈ ਤੇ ਸਵੈ-ਹੰਗਤਾ ਦੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਸਚੇ ਉਪਦੇਸ਼ ਕਰ ਤਿਨ ਕੀ ਹੰਤਾ ਮਮਤਾ ਔਰ ਭ੍ਰਾਂਤੀ ਚਲੀ ਗਈ ਹੈ ਪੁਨਾ ਨਿਤ ਸੁਖ ਪਾਇਆ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਦੀ ਹਉਮੈ ਤੇ ਭਟਕਣਾ ਦੂਰ ਹੋ ਜਾਂਦੀ ਹੈ।

ਪਦ ਅਰਥ ਭਰਾਤੀ = ਭਟਕਣਾ।

SikhNet (Spanish)Obtiene el Éxtasis a través de la Palabra Verdadera y es liberado de las dudas y del ego.

ਪਿਰੁ ਨਿਰਮਾਇਲੁ ਸਦਾ ਸੁਖਦਾਤਾ; ਨਾਨਕ ਸਬਦਿ ਮਿਲਾਏ ॥

pir niramaaeil sadaa sukhadaataa; naanak sabad milaae | Ang 583

Sant Singh KhalsaThe Immaculate Husband Lord is forever the Giver of peace; O Nanak, through the Word of His Shabad, He is met.
Manmohan SinghThe Immaculate Spouse is ever the Giver of peace and though the Guru's instruction is He meet, O Nanak.
Manmohan Singh (Punjabi)ਪਵਿੱਤ੍ਰ ਪਤੀ ਸਦੀਵ ਹੀ ਆਰਾਮ-ਬਖਸ਼ਣਹਾਰ ਹੈ। ਗੁਰਾਂ ਦੀ ਸਿਖਮਤ ਦੁਆਰਾ ਉਹ ਮਿਲਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਜੋ ਨਿਰਮਲ ਹੈ ਨਿਤ੍ਯ ਸੁਖ ਕਾ ਦੇਣੇਹਾਰਾ, ਸੋ ਗੁਰ ਉਪਦੇਸ ਦੁਆਰਾ ਪੁਰਸ ਕੋ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ।

ਪਦ ਅਰਥ ਨਿਰਮਾਇਲੁ = ਪਵਿਤ੍ਰ ।

SikhNet (Spanish)El Señor es siempre Inmaculado, siempre Dador de Éxtasis; a través de la Palabra del Shabd,

ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥

pirahu vichhuneea bhee milah; je satigur laagah saache paae |4|1| Ang 583

Sant Singh KhalsaThe separated ones also meet with their Husband Lord, if they fall at the feet of the True Guru. ||4||1||
Manmohan SinghThe separated brides also meet their Lord, if they repair to the feet of the True Satguru.
Manmohan Singh (Punjabi)ਵਿਛੁੜੀਆਂ ਹੋਈਆਂ ਪਤਨੀਆਂ ਭੀ ਆਪਣੇ ਸਿਰ ਦੇ ਸਾਈਂ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਗੁਰਾਂ ਦੇ ਪੈਰੀ ਲੱਗ ਜਾਣ।
Fareedkot Teekaਹੇ ਭਾਈ! ਸਚੇ ਸਤਿਗੁਰੋਂ ਕੀ ਚਰਨੀ ਲਗੇ ਤਉ ਪਤੀ ਸੇ ਵਿਛੁੜੀਆਂ ਹੋਈਆਂ ਭੀ ਮਿਲ ਜਾਤੀ ਹੈਂ॥੪॥੧॥
Prof. Sahib Singhਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ॥੪॥੧॥
SikhNet (Spanish)uno se une con Él, pues quienes están separados encuentran a su Señor si se postran a los Pies del Guru. (4-1)
Answers quote the Granth verbatim with Ang citations. AI commentary is not Gurbani and not a religious ruling.