ੴ

ਸਿੱਖਬਾਣੀ · SikhBani

Ang 603

Sri Guru Granth Sahib · Raag Sorath · 4 shabads, 35 lines
Translations
Shabad Guru Amardas Ji Raag Sorath continued from Ang 602

ਬਿਨੁ ਗੁਰ. ਪ੍ਰੀਤਿ ਨ ਊਪਜੈ ਭਾਈ; ਮਨਮੁਖਿ ਦੂਜੈ ਭਾਇ ॥

bin gur. preet na aoopajai bhaaee; manamukh doojai bhaae |

Sant Singh KhalsaWithout the Guru, love for the Lord does not well up, O Siblings of Destiny; the self-willed manmukhs are engrossed in the love of duality.
Manmohan SinghWithout the Guru, Lord's love spring are engrossed in the love of another.
Manmohan Singh (Punjabi)ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਪੈਦਾ ਨਹੀਂ ਹੰਦਾ, ਹੇ ਵੀਰ! ਆਪ-ਹੁਦਰੇ ਨੂੰ ਹੋਰਸ ਦੀ ਪ੍ਰੀਤ ਵਿੱਚ ਖੱਚਤ ਹੋਏ ਰਹਿੰਦੇ ਹਨ।
Fareedkot Teekaਹੇ ਭਾਈ! ਗੁਰੋਂ ਸੇ ਬਿਨਾਂ ਪੁਰਸ਼ ਕੋ ਪਰਮੇਸ਼੍ਵਰ ਕੀ ਪ੍ਰੀਤਿ ਨਹੀਂ ਉਪਜਤੀ ਹੈ, ਅਰ ਜੋ ਮਨਮੁਖ ਹੈਂ ਦ੍ਵੈਤ ਭਾਵ ਮੇਂ ਪਰਵਿਰਤਿ ਹੈਂ॥
Prof. Sahib Singhਹੇ ਭਾਈ! ਗੁਰੂ ਤੋਂ ਬਿਨਾ (ਮਨੁੱਖ ਦਾ ਪ੍ਰਭੂ ਵਿਚ) ਪਿਆਰ ਪੈਦਾ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਭਾਈ = ਹੇ ਭਾਈ! ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪਿਆਰ ਵਿਚ। ਭਾਇ = ਪਿਆਰ ਵਿਚ।

SikhNet (Spanish)Sin el Guru, el Amor no nace en la mente, y el voluntarioso Manmukj se involucra con la dualidad,

ਤੁਹ ਕੁਟਹਿ. ਮਨਮੁਖ ਕਰਮ ਕਰਹਿ ਭਾਈ; ਪਲੈ. ਕਿਛੂ ਨ ਪਾਇ ॥੨॥

tuh kutteh. manamukh karam kareh bhaaee; palai. kichhoo na paae |2|

Sant Singh KhalsaActions performed by the manmukh are like the threshing of the chaff - they obtain nothing for their efforts. ||2||
Manmohan SinghThe doing of the deeds by the self-willed is like the thrashing of the chaff. Evidently they obtain but nothing.
Manmohan Singh (Punjabi)ਆਪ-ਹੁਦਰਿਆਂ ਦਾ ਕਰਮ ਕਮਾਉਣ, ਛਿਲੜ ਕੁੱਟਣ ਦੇ ਸਮਾਨ ਹੈ। ਇਸ ਤੋਂ ਉਨ੍ਹਾਂ ਨੂੰ ਕੁਝ ਭੀ ਹਾਸਲ ਨਹੀਂ ਹੁੰਦਾ।
Fareedkot Teekaਹੇ ਭਾਈ! ਜੋ ਮਨਮੁਖ ਕਰਮ ਕਰਤੇ ਹੈਂ, ਸੋ ਤੁਹ ਕੋ ਕੂਟਤੇ ਹੈਂ। ਅਨਾਜ ਦੇ ਉਪਰਲੇ ਖਾਲੀ ਫੂਸ ਦਾ ਨਾਮ ਤੁਹ ਹੈ। ਤਿਨ ਕੇ ਪਲੇ ਕੁਛ ਭੀ ਨਹੀਂ ਪੜਤਾ। ਭਾਵ ਇਹ ਕਿ ਧਾਨ ਕੋ ਕੂਟਨੇ ਸੇ ਚਾਵਲ ਨਿਕਾਲਤੇ ਹੈਂ, ਤੁਖ ਕੇ ਕੂਟਨੇ ਸੇ ਬਿਅਰਥ ਪਰੀਸ੍ਰਮ ਹੀ ਹੈ ਚਾਵਲ ਤੋ ਉਸਮੇਂ ਹੈ ਹੀ ਨਹੀਂ। ਤੈਸੇ ਪਰਮੇਸ੍ਵਰ ਸੇ ਬਿਨਾਂ ਅੰਨ ਕਰਮ ਬਿਅਰਥ ਹੈਂ॥੨॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜੋ ਭੀ ਧਾਰਮਿਕ) ਕੰਮ ਕਰਦੇ ਹਨ ਉਹ (ਮਾਨੋ) ਤੁਹ ਹੀ ਕੁੱਟਦੇ ਹਨ, (ਉਹਨਾਂ ਨੂੰ ਉਹਨਾਂ ਕਰਮਾਂ ਵਿਚੋਂ) ਹਾਸਲ ਕੁਝ ਨਹੀਂ ਹੁੰਦਾ (ਜਿਵੇਂ ਤੁਹਾਂ ਵਿਚੋਂ ਕੁਝ ਨਹੀਂ ਮਿਲਦਾ) ॥੨॥

ਪਦ ਅਰਥ ਤੁਹ = ਦਾਣਿਆਂ ਉਪਰਲੇ ਸਿੱਕੜ। ਕੁਟਹਿ = ਕੁੱਟਦੇ ਹਨ ॥੨॥

SikhNet (Spanish)así colecta, no el grano, sino la paja, obteniendo nada de nada. (2)

ਗੁਰ ਮਿਲਿਐ. ਨਾਮੁ ਮਨਿ ਰਵਿਆ ਭਾਈ; ਸਾਚੀ ਪ੍ਰੀਤਿ ਪਿਆਰਿ ॥

gur miliai. naam man raviaa bhaaee; saachee preet piaar |

Sant Singh KhalsaMeeting the Guru, the Naam comes to permeate the mind, O Siblings of Destiny, with true love and affection.
Manmohan SinghMeeting with the Guru, the Name permeates the mind, O brother and true love and affection abide in the mind.
Manmohan Singh (Punjabi)ਗੁਰਾਂ ਨਾਲ ਮਿਲ ਕੇ ਨਾਮ ਹਿਰਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਹੇ ਵੀਰ! ਅਤੇ ਸੱਚੀ ਪ੍ਰੀਤਿ ਤੇ ਪਿਆਰ ਹਿਰਦੇ ਅੰਦਰ ਵਸ ਜਾਂਦੇ ਹਨ।
Fareedkot Teekaਹੇ ਭਾਈ! ਗੁਰੋਂ ਸੇ ਮਿਲਨੇ ਕਰ ਕੇ ਜਿਨੋਂ ਨੇ ਮਨ ਮੇਂ ਨਾਮ ਕੋ ਜਪਿਆ ਹੈ, ਤਿਨ ਕੋ ਸਚੀ ਪ੍ਰੀਤਿ ਕਾ ਹੀ ਪਿਆਰ ਹੋਤਾ ਹੈ॥
Prof. Sahib Singhਹੇ ਭਾਈ! ਜੇ ਮਨੁੱਖ ਨੂੰ ਗੁਰੂ ਮਿਲ ਪਏ, ਤਾਂ ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ, ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰੀਤਿ ਵਿਚ ਪਿਆਰ ਵਿਚ ਮਗਨ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ। ਰਵਿਆ = ਹਰ ਵੇਲੇ ਵੱਸਿਆ ਰਹਿੰਦਾ ਹੈ। ਪਿਆਰਿ = ਪਿਆਰ ਵਿਚ।

SikhNet (Spanish)Encontrando al Guru, el Nombre compenetra la mente y nace ahí el Verdadero Amor.

ਸਦਾ ਹਰਿ ਕੇ ਗੁਣ ਰਵੈ ਭਾਈ; ਗੁਰ ਕੈ ਹੇਤਿ ਅਪਾਰਿ ॥੩॥

sadaa har ke gun ravai bhaaee; gur kai het apaar |3|

Sant Singh KhalsaHe always sings the Glorious Praises of the Lord, O Siblings of Destiny, with infinite love for the Guru. ||3||
Manmohan SinghWith the infinite love for the Guru, the man, then ever utters God's praise, O brother.
Manmohan Singh (Punjabi)ਗੁਰਾਂ ਵਾਸਤੇ ਬੇਅੰਤ ਪ੍ਰੇਮ ਨਾਲ ਤਦ ਇਨਸਾਨ ਸਦੀਵ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦਾ ਹੈ, ਹੇ ਵੀਰ!
Fareedkot Teekaਹੇ ਭਾਈ! ਸੋ ਸਦੀਵਕਾਲ ਗੁਰੋਂ ਕੇ ਹਿਤ ਸੇ (ਅਪਾਰਿ) ਬਹੁਤ ਕਰ ਕੇ ਹਰਿ ਕੇ ਗੁਣ ਰਮਣ ਕਰਤੇ ਹੈਂ॥੩॥
Prof. Sahib Singhਹੇ ਭਾਈ! ਗੁਰੂ ਦੇ ਬਖ਼ਸ਼ੇ ਅਤੁੱਟ ਪਿਆਰ ਦੀ ਬਰਕਤਿ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥

ਪਦ ਅਰਥ ਰਵੈ = ਚੇਤੇ ਕਰਦਾ ਹੈ। ਹੇਤਿ = ਹਿਤ ਦੀ ਰਾਹੀਂ। ਅਪਾਰਿ ਹੇਤਿ = ਅਤੁੱਟ ਪਿਆਰ ਦੀ ਰਾਹੀਂ ॥੩॥

SikhNet (Spanish)Uno recita siempre la Alabanza del Señor con el corazón lleno del Infinito Amor del Guru. (3)

ਆਇਆ ਸੋ ਪਰਵਾਣੁ ਹੈ ਭਾਈ; ਜਿ ਗੁਰ ਸੇਵਾ ਚਿਤੁ ਲਾਇ ॥

aaeaa so paravaan hai bhaaee; ji gur sevaa chit laae |

Sant Singh KhalsaHow blessed and approved is his coming into the world, O Siblings of Destiny, who focuses his mind on serving the Guru.
Manmohan SinghApproved is the advent of him, O brother, who fixes his mind on the Guru's service.
Manmohan Singh (Punjabi)ਪ੍ਰਮਾਣੀਕ ਹੈ ਉਸ ਦਾ ਨਾਮ ਆਗਮਨ ਹੇ ਵੀਰ! ਜੋ ਗੁਰਾਂ ਦੀ ਚਾਕਰੀ ਅੰਦਰ ਆਪਣੇ ਮਨ ਨੂੰ ਜੋੜਦਾ ਹੈ।
Fareedkot Teekaਹੇ ਭਾਈ! ਸੰਸਾਰ ਮੇਂ ਆਇਆ ਤਿਸੀ ਕਾ ਪ੍ਰਮਾਣੀਕ ਹੈ, ਜੋ ਚਿਤ ਲਗਾਇ ਕਰ ਕੇ ਗੁਰੋਂ ਕੀ ਸੇਵਾ ਕਰਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਵਿਚ ਚਿੱਤ ਜੋੜਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ।

ਪਦ ਅਰਥ ਸੋ = ਉਹ ਮਨੁੱਖ। ਪਰਵਾਣੁ = ਕਬੂਲ। ਜਿ = ਜੇਹੜਾ।

SikhNet (Spanish)El advenimiento al mundo de aquél que está dedicado al Servicio del Guru es aprobado.

ਨਾਨਕ. ਨਾਮੁ ਹਰਿ ਪਾਈਐ ਭਾਈ; ਗੁਰਸਬਦੀ ਮੇਲਾਇ ॥੪॥੮॥

naanak. naam har paaeeai bhaaee; gurasabadee melaae |4|8|

Sant Singh KhalsaO Nanak, the Name of the Lord is obtained, O Siblings of Destiny, through the Word of the Guru's Shabad, and we merge with the Lord. ||4||8||
Manmohan SinghSays Nanak, through the Guru's instruction, O brother the mortal obtains the Lord's Name and is united with the Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਣੀ ਸੁਆਮੀ ਦੇ ਨਾਮ ਨੂੰ ਪਾ ਲੈਂਦਾ ਹੈ ਅਤੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਗੁਰੋਂ ਕੇ ਸਬਦੋਂ ਸੇ ਹਰਿ ਨਾਮ ਪ੍ਰਾਪਤਿ ਹੋਤਾ ਹੈ ਅਰ ਪਰਮੇਸਰ ਅਪਨੇ ਸਰੂਪ ਮੇਂ ਮਿਲਾਇ ਲੇਤਾ ਹੈ॥੪॥੮॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ॥੪॥੮॥

ਪਦ ਅਰਥ ਪਾਈਐ = ਪਾ ਲਈਦਾ ਹੈ ॥੪॥੮॥

SikhNet (Spanish)Dice Nanak, uno obtiene el Nombre del Señor y se une a Dios a través de la Palabra del Shabd del Guru. (4‑8)

Open this shabad (11 lines, Angs 602-603) →

Shabad Guru Amardas Ji Raag Sorath

ਸੋਰਠਿ ਮਹਲਾ ੩ ਘਰੁ ੧ ॥

soratth mahalaa 3 ghar 1 |

Sant Singh KhalsaSorat'h, Third Mehl, First House:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.

ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ; ਗੁਰਮੁਖਿ ਬੂਝ ਬੁਝਾਇ ॥

tihee gunee tribhavan viaapiaa bhaaee; guramukh boojh bujhaae |

Sant Singh KhalsaThe three worlds are entangled in the three qualities, O Siblings of Destiny; the Guru imparts understanding.
Manmohan SinghO brother, the three are engrossed in the three qualities. The Supreme Guru imparts this understanding.
Manmohan Singh (Punjabi)ਹੇ ਵੀਰ! ਤਿੰਨੇ ਜਹਾਨ ਤਿੰਨਾਂ ਲੱਛਣਾਂ ਅੰਦਰ ਖੱਚਤ ਹੋਏ ਹੋਏ ਹਨ। ਸਤਿਗੁਰ ਜੀ ਇਹ ਸਮਝ ਦਰਸਾਉਂਦੇ ਹਨ।
Fareedkot Teekaਤੀਨੋਂ ਭਵਣ ਰੂਪ ਸੰਸਾਰ ਤੀਨੋਂ ਗੁਣੋਂ ਮੇਂ ਬਿਆਪ ਰਹਾ ਹੈ, ਹੇ ਭਾਈ! ਗੁਰੋਂ ਨੇ ਗੁਰਮੁਖੋਂ ਕੋ ਇਹ ਬੂਝ ਬਝਾਈ ਹੈ॥
Prof. Sahib Singhਹੇ ਭਾਈ! ਸਾਰਾ ਜਗਤ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਫਸਿਆ ਪਿਆ ਹੈ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ (ਗੁਰੂ ਉਸ ਨੂੰ) ਆਤਮਕ ਜੀਵਨ ਦੀ ਸਮਝ ਬਖ਼ਸ਼ਦਾ ਹੈ।

ਪਦ ਅਰਥ ਤਿਹੀ ਗੁਣੀ = (ਮਾਇਆ ਦੇ) ਤਿੰਨਾਂ ਹੀ ਗੁਣਾਂ ਵਿਚ (ਰਜੋ, ਸਤੋ, ਤਮੋ ਗੁਣ)। ਤ੍ਰਿਭਵਣੁ = ਤਿੰਨ ਭਵਨਾਂ ਵਾਲਾ ਜਗਤ, ਸਾਰਾ ਸੰਸਾਰ। ਵਿਆਪਿਆ = ਫਸਿਆ ਪਿਆ ਹੈ। ਬੂਝ = (ਆਤਮਕ ਜੀਵਨ ਦੀ) ਸਮਝ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।

SikhNet (Spanish)Los tres mundos están involucrados con las tres Gunas; es a través del Guru que uno conoce la Verdad,

ਰਾਮ ਨਾਮਿ ਲਗਿ ਛੂਟੀਐ ਭਾਈ; ਪੂਛਹੁ ਗਿਆਨੀਆ ਜਾਇ ॥੧॥

raam naam lag chhootteeai bhaaee; poochhahu giaaneea jaae |1|

Sant Singh KhalsaAttached to the Lord's Name, one is emancipated, O Siblings of Destiny; go and ask the wise ones about this. ||1||
Manmohan SinghAttached to the Lord's Name, the man is delivered. Go and consult the divines, O brother.
Manmohan Singh (Punjabi)ਸੁਆਮੀ ਦੇ ਨਾਮ ਨਾਲ ਜੁੜ ਕੇ ਬੰਦਾ ਬੰਦ-ਖਲਾਸ ਹੁੰਦਾ ਹੈ। (ਬੇਸ਼ੱਕ) ਜਾ ਕੇ ਬ੍ਰਹਿਮ ਬੇਤਿਆਂ ਕੋਲੋਂ ਪਤਾ ਕਰ ਲੈ, ਹੇ ਵੀਰ!
Fareedkot Teekaਹੇ ਭਾਈ! ਰਾਮ ਨਾਮ ਸਿਮਰਨ ਮੇਂ ਲਗ ਕਰ ਇਨ ਗੁਣੋਂ ਸੇ ਛੂਟੀਤਾ ਹੈ, ਜੇਕਰ ਇਸ ਮੇਰੇ ਕਹਿਣੇ ਮੇਂ ਕੁਛ ਸੰਦੇਹ ਹੋਇ ਤੋ ਗਿਆਨੀਓਂ ਸੇ ਜਾਇ ਕਰ ਪੂਛ ਲੇਵੋ॥੧॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਵਿਚ ਲੀਨ ਹੋ ਕੇ (ਮਾਇਆ ਦੇ ਤਿੰਨਾਂ ਗੁਣਾਂ ਦੀ ਪਕੜ ਤੋਂ) ਬਚੀਦਾ ਹੈ, (ਆਪਣੀ ਤਸੱਲੀ ਵਾਸਤੇ) ਜਾ ਕੇ ਪੁੱਛ ਲਵੋ ਉਹਨਾਂ ਨੂੰ ਜਿਨ੍ਹਾਂ ਨੂੰ ਆਤਮਕ ਜੀਵਨ ਦੀ ਸਮਝ ਆ ਗਈ ਹੈ ॥੧॥

ਪਦ ਅਰਥ ਨਾਮਿ = ਨਾਮ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਜਾਇ = ਜਾ ਕੇ ॥੧॥

SikhNet (Spanish)porque si está aferrado al Nombre uno es liberado; oh Hermanos del Destino, vayan y pregunten a los Sabios acerca de esto. (1)

ਮਨ ਰੇ. ਤ੍ਰੈ ਗੁਣ ਛੋਡਿ; ਚਉਥੈ ਚਿਤੁ ਲਾਇ ॥

man re. trai gun chhodd; chauthai chit laae |

Sant Singh KhalsaO mind, renounce the three qualities, and focus your consciousness on the fourth state.
Manmohan SinghO my soul, forsake thou the three modes and fix thy mind with the fourth state.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਤਿੰਨਾਂ ਹੀ ਅਵਸਥਾਵਾਂ ਨੂੰ ਤਿਆਗ ਦੇ ਅਤੇ ਆਪਣੇ ਮਨ ਨੂੰ ਚੌਥੀ ਅਵਸਥਾ (ਪਰਮ ਪਦ) ਨਾਲ ਜੋੜ।
Fareedkot Teekaਹੇ ਮਨ! ਤੀਨੋਂ ਗੁਣੋਂ ਕੋ ਛੋਡ ਕਰ ਕੇ (ਚਉਥੈ) ਤੁਰੀਆ ਪਦ ਮੇਂ ਚਿਤ ਕੋ ਲਗਾਉ॥
Prof. Sahib Singhਹੇ ਮੇਰੇ ਮਨ! (ਮਾਇਆ ਦੇ) ਤਿੰਨ ਗੁਣਾਂ (ਦੇ ਪ੍ਰਭਾਵ) ਨੂੰ ਛੱਡ ਕੇ ਉਸ ਅਵਸਥਾ ਵਿਚ ਟਿਕ ਜਿਥੇ ਇਹਨਾਂ ਤਿੰਨਾਂ ਦਾ ਜ਼ੋਰ ਨਹੀਂ ਪੈਂਦਾ।

ਪਦ ਅਰਥ ਛੋਡਿ = ਛੱਡ ਕੇ। ਚਉਥੈ = ਉਸ ਅਵਸਥਾ ਵਿਚ ਜਿਥੇ ਮਾਇਆ ਦੇ ਤਿੰਨ ਗੁਣ ਪ੍ਰਭਾਵ ਨਹੀਂ ਪਾ ਸਕਦੇ।

SikhNet (Spanish)Oh mi mente, elévate más allá de las tres Gunas y entona tu ser en el Cuarto Estado

ਹਰਿ ਜੀਉ ਤੇਰੈ ਮਨਿ ਵਸੈ ਭਾਈ; ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥

har jeeo terai man vasai bhaaee; sadaa har ke gun gaae | rahaau |

Sant Singh KhalsaThe Dear Lord abides in the mind, O Siblings of Destiny; ever sing the Glorious Praises of the Lord. ||Pause||
Manmohan SinghO brother, the sire Lord abides in thy mind. Sing thou ever the Lord's praise. Pause.
Manmohan Singh (Punjabi)ਹੇ ਵੀਰ! ਸੁਆਮੀ ਮਹਾਰਾਜ ਤੇਰੇ ਚਿੱਤ ਅੰਦਰ ਵੱਸਦਾ ਹੈ। ਤੂੰ ਸਦੀਵ ਹੀ ਸੁਆਮੀ ਦੀ ਉਸਤਤੀ ਗਾਇਨ ਕਰ। ਠਹਿਰਾਉ।
Fareedkot Teekaਤਬ ਹਰਿ ਜੀ ਤੇਰੇ ਮਨ ਮੇਂ ਬਸੇਗਾ ਔਰ ਤੂੰ ਸਦੀਵ ਕਾਲ ਹਰਿ ਕੇ ਗੁਨ ਗਾਵਤਾ ਰਹੈਂਗਾ॥ ॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਤੇਰੇ ਮਨ ਵਿਚ (ਹੀ) ਵੱਸਦਾ ਹੈ, ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ ਰਹਾਉ॥

ਪਦ ਅਰਥ ਮਨਿ = ਮਨ ਵਿਚ ॥ਰਹਾਉ॥

SikhNet (Spanish)de Éxtasis para que el Señor habite siempre en ti y cantes siempre Su Alabanza. (Pausa)

ਨਾਮੈ ਤੇ ਸਭਿ ਊਪਜੇ ਭਾਈ; ਨਾਇ ਵਿਸਰਿਐ ਮਰਿ ਜਾਇ ॥

naamai te sabh aoopaje bhaaee; naae visariai mar jaae |

Sant Singh KhalsaFrom the Naam, everyone originated, O Siblings of Destiny; forgetting the Naam, they die away.
Manmohan SinghThrough the Name all are created, O brother and forgetting the Name, they die away.
Manmohan Singh (Punjabi)ਨਾਮ ਤੋਂ ਹੀ ਸਾਰੇ ਉਤਪੰਨ ਹੋਏ ਹਨ, ਹੇ ਭਰਾਵਾਂ! ਤੇ ਨਾਮ ਨੂੰ ਭੁਲਾ ਕੇ ਉਹ ਮਰ ਮੁੱਕ ਜਾਂਦੇ ਹਨ।
Fareedkot Teekaਹੇ ਭਾਈ! ਨਾਮ ਜਪਣੇ ਹੀ ਤੇ ਸਭ ਸ਼ੁਭ ਗੁਣ ਉਪਜਤੇ ਹੈਂ ਵਾ ਪੁਰਸ਼ ਉਬਰਤੇ ਬਚਤੇ ਹੈਂ, ਨਾਮ ਕੇ ਬਸਾਰ ਜਾਣੇ ਸੇ ਮਰ ਕਰ ਜਨਮਣਾ ਹੋਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਸਾਰੇ ਜੀਵ ਆਤਮਕ ਜੀਵਨ ਜੀਊ ਸਕਦੇ ਹਨ। ਜੇ ਨਾਮ ਵਿਸਰ ਜਾਏ, ਤਾਂ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ।

ਪਦ ਅਰਥ ਨਾਮੈ ਤੇ = ਨਾਮ ਤੋਂ ਹੀ। ਸਭਿ = ਸਾਰੇ। ਊਪਜੇ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਨਾਇ ਵਿਸਰਿਐ = ਜੇ ਨਾਮ ਵਿਸਰ ਜਾਏ। ਮਰਿ ਜਾਇ = (ਆਤਮਕ ਮੌਤੇ) ਮਰ ਜਾਂਦਾ ਹੈ।

SikhNet (Spanish)A través del Nombre del Señor todo es creado; abandonando al Nombre todos son vencidos por la muerte.

ਅਗਿਆਨੀ ਜਗਤੁ ਅੰਧੁ ਹੈ ਭਾਈ; ਸੂਤੇ ਗਏ ਮੁਹਾਇ ॥੨॥

agiaanee jagat andh hai bhaaee; soote ge muhaae |2|

Sant Singh KhalsaThe ignorant world is blind, O Siblings of Destiny; those who sleep are plundered. ||2||
Manmohan SinghThe ignorant world is blind, The sleeping ones are plundered, O brother.
Manmohan Singh (Punjabi)ਬੇਸਮਝ ਦੁਨੀਆ ਅੰਨ੍ਹੀ ਹੈ। (ਮਨੁੱਖ) ਸੁੱਤੇ ਪਏ ਹੀ ਲੁੱਟੇ ਜਾ ਰਹੇ ਹਨ, ਹੇ ਭਰਾਵਾਂ!
Fareedkot Teekaਹੇ ਭਾਈ! ਜੋ ਅਗਿਆਨੀ ਜੀਵ ਜਗਤ ਮੇਂ ਅੰਧੇ ਹੈਂ, ਸੋ ਮੋਹ ਵਾ ਅਗਿਆਨ ਨਿੰਦ੍ਰਾ ਮੇਂ ਸੋਏ ਹੂਏ ਸ਼ੁਭ ਗੁਣੋਂ ਕੋ (ਮੁਹਾਇ) ਠਗਾਇ ਗਏ ਹੈਂ॥੨॥
Prof. Sahib Singhਆਤਮਕ ਜੀਵਨ ਦੀ ਸਮਝ ਤੋਂ ਸੱਖਣਾ ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ। ਮਾਇਆ ਦੇ ਮੋਹ ਵਿਚ ਸੁੱਤੇ ਹੋਏ ਮਨੁੱਖ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਕੇ ਜਾਂਦੇ ਹਨ ॥੨॥

ਪਦ ਅਰਥ ਅਗਿਆਨੀ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ। ਅੰਧੁ = ਮਾਇਆ ਦੇ ਮੋਹ ਵਿਚ ਅੰਨ੍ਹਾ। ਮੁਹਾਇ = (ਆਤਮਕ ਜੀਵਨ ਦਾ ਸਰਮਾਇਆ) ਲੁਟਾ ਕੇ ॥੨॥

SikhNet (Spanish)El mundo ciego habita en la ignorancia, y dormidos, los hombres son engañados y alejados de su Conciencia. (2)

ਗੁਰਮੁਖਿ ਜਾਗੇ ਸੇ ਉਬਰੇ ਭਾਈ; ਭਵਜਲੁ ਪਾਰਿ ਉਤਾਰਿ ॥

guramukh jaage se ubare bhaaee; bhavajal paar utaar |

Sant Singh KhalsaThose Gurmukhs who remain awake are saved, O Siblings of Destiny; they cross over the terrifying world-ocean.
Manmohan SinghThose who remain awake, through the Guru, they are saved, O brother, and cross the terrible world ocean.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਜਾਗਦੇ ਰਹਿੰਦੇ ਹਨ, ਉਹ ਬਚ ਜਾਂਦੇ ਹਨ, ਹੇ ਵੀਰ! ਅਤੇ ਭਿਆਨਕ ਜੱਗ ਰੂਪੀ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਹੇ ਭਾਈ! ਜੋ ਗੁਰਮੁਖ ਹੋ ਕਰ ਜਾਗੇ ਹੈਂ ਸੋਈ ਇਨ ਤ੍ਰਿਗੁਣੀ ਪਦਾਰਥੋਂ ਸੇ ਬਚੇ ਹੈਂ, ਔਰ ਸੰਸਾਰ ਸਮੁੰਦ੍ਰ ਸੇ ਪਾਰ ਉਤਾਰ ਦੀਏ ਗਏ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੇ ਹਨ ਉਹ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ, (ਗੁਰੂ ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਉਤਾਰਿ = ਉਤਾਰੇ, ਲੰਘਾਂਦਾ ਹੈ।

SikhNet (Spanish)Aquéllos que estaban despiertos al llamado del Guru se levantaron y nadaron a través del mar de la existencia.

ਜਗ ਮਹਿ ਲਾਹਾ ਹਰਿ ਨਾਮੁ ਹੈ ਭਾਈ; ਹਿਰਦੈ ਰਖਿਆ ਉਰ ਧਾਰਿ ॥੩॥

jag meh laahaa har naam hai bhaaee; hiradai rakhiaa ur dhaar |3|

Sant Singh KhalsaIn this world, the Name of the Lord is the true profit, O Siblings of Destiny; keep it enshrined within your heart. ||3||
Manmohan SinghIn the world, the Lord's Name is the Fruit, O brother and I keep the God's name enshrined in my heart and mind.
Manmohan Singh (Punjabi)ਸੰਸਾਰ ਅੰਦਰ ਰੱਬ ਦਾ ਨਾਮ ਹੀ ਮੁਨਾਫਾ ਹੈ, ਹੇ ਭਰਾਵਾਂ! ਇਸ ਲਈ ਰੱਬ ਦੇ ਨਾਮ ਨੂੰ ਮੈਂ ਆਪਣੇ ਦਿਲ ਤੇ ਮਨ ਨਾਲ ਲਾਈ ਰੱਖਦਾ ਹਾਂ।
Fareedkot Teekaਕਿਯੋਂਕਿ ਹੇ ਭਾਈ! ਜਗਤ ਮੇਂ ਜੋ ਹਰਿ ਕੇ ਨਾਮ ਕਾ ਲਾਹਾ ਹੈ, ਸੋ ਤਿਨੋਂ ਨੇ ਅੰਤਸਕਰਨ ਮੇਂ ਧਾਰਨ ਕਰ ਰਖਾ ਹੈ॥੩॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਾਂਭ ਕੇ ਰੱਖਦਾ ਹੈ, ਇਹ ਹਰਿ-ਨਾਮ ਹੀ ਜਗਤ ਵਿਚ (ਅਸਲ) ਲਾਭ ਹੈ ॥੩॥

ਪਦ ਅਰਥ ਉਰ = ਹਿਰਦਾ। ਧਾਰਿ = ਟਿਕਾ ਕੇ ॥੩॥

SikhNet (Spanish)El Nombre del Señor fue el Fruto que obtuvieron y es Lo que más adoran en su corazón. (3)

ਗੁਰ ਸਰਣਾਈ ਉਬਰੇ ਭਾਈ; ਰਾਮ ਨਾਮਿ ਲਿਵ ਲਾਇ ॥

gur saranaaee ubare bhaaee; raam naam liv laae |

Sant Singh KhalsaIn the Guru's Sanctuary, O Siblings of Destiny, you shall be saved; be lovingly attuned to the Lord's Name.
Manmohan SinghSeeking the Guru's shelter and enshrining love for the Lord's Name, I am saved, O brother.
Manmohan Singh (Punjabi)ਗੁਰਾਂ ਦੀ ਸ਼ਰਣਾਗਤ ਲੈਣ ਅਤੇ ਸੁਆਮੀ ਦੇ ਨਾਮ ਲੈਣ ਨਾਲ ਪ੍ਰੇਮ ਪਾਉਣ ਕਰ ਕੇ ਮੈਂ ਬੱਚ ਗਿਆ ਹਾਂ, ਹੇ ਵੀਰ!
Fareedkot Teekaਹੇ ਭਾਈ! ਗੁਰੋਂ ਕੀ ਸਰਣਾਗਤਿ ਹੋ ਕਰ ਰਾਮ ਨਾਮ ਸੇ ਬ੍ਰਿਤੀ ਲਗਾਇ ਕਰ ਗੁਰਮੁਖ (ਉਬਰੇ) ਬਚੇ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ ਮਨੁੱਖ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ।

ਪਦ ਅਰਥ ਉਥਰੇ = (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਲਾਇ = ਲਾ ਕੇ।

SikhNet (Spanish)Aquéllos que buscaron el Refugio del Guru fueron salvados y fueron entonados en el Señor.

ਨਾਨਕ. ਨਾਉ ਬੇੜਾ, ਨਾਉ ਤੁਲਹੜਾ ਭਾਈ; ਜਿਤੁ ਲਗਿ. ਪਾਰਿ ਜਨ ਪਾਇ ॥੪॥੯॥

naanak. naau berraa, naau tulaharraa bhaaee; jit lag. paar jan paae |4|9|

Sant Singh KhalsaO Nanak, the Name of the Lord is the boat, and the Name is the raft, O Siblings of Destiny; setting out on it, the Lord's humble servant crosses over the world-ocean. ||4||9||
Manmohan SinghNanak, the Name is the boat and the Name the raft, embarking on which the Lord's slave ferries across the world ocean, O brother.
Manmohan Singh (Punjabi)ਨਾਨਕ, ਨਾਮ ਕਿਸ਼ਤੀ ਹੈ ਅਤੇ ਨਾਮ ਦੀ ਤੁਲ੍ਹਾ, ਜਿਸ ਤੇ ਚੜ੍ਹ ਕੇ ਸਾਹਿਬ ਦਾ ਗੋਲਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸੰਸਾਰ ਸਮੁੰਦ੍ਰ ਸੇ ਪਾਰ ਹੋਨੇ ਕਾ ਨਾਮ ਹੀ ਬੇੜਾ ਹੈ ਔਰ ਨਾਮ ਹੀ ਤੁਲਹਾ ਰੂਪ ਹੈ। ਜਿਸ ਕੇ ਆਸਰੇ ਲਗ ਕੇ ਭਗਤ ਜਨ ਪਾਰ ਪਏ ਹੈਂ, ਭਾਵ ਯਹਿ ਕਿ ਨਾਮ ਸੇ ਬਿਨਾਂ ਕਿਸੀ ਭਾਂਤਿ ਉਧਾਰ ਨਹੀਂ ਹੋਤਾ ਹੈ॥੪॥੯॥
Prof. Sahib Singhਹੇ ਨਾਨਕ! (ਆਖ-) ਹੇ ਭਾਈ! ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ, ਹਰਿ-ਨਾਮ ਹੀ ਤੁਲਹਾ ਹੈ ਜਿਸ ਵਿਚ ਚੜ੍ਹ ਕੇ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥੯॥

ਪਦ ਅਰਥ ਬੇੜਾ = ਜਹਾਜ਼। ਤੁਲਹੜਾ = ਸੋਹਣਾ ਤੁਲਹਾ (ਤੁਲਹਾ = ਲੱਕੜਾਂ ਤੇ ਕਾਹੀ ਆਦਿਕ ਬੰਨ੍ਹ ਕੇ ਦਰਿਆ ਤੋਂ ਪਾਰ ਲੰਘਾਣ ਲਈ ਬਣਾਇਆ ਹੋਇਆ ਵਸੀਲਾ)। ਜਿਤੁ = ਜਿਸ ਵਿਚ। ਜਿਤੁ ਲਗਿ = ਜਿਸ ਵਿਚ ਚੜ੍ਹ ਕੇ ॥੪॥੯॥

SikhNet (Spanish)Dice Nanak, el Naam, es la Barca y es el Remo que nos lleva a través. (4‑9)

Open this shabad →

Shabad Guru Amardas Ji Raag Sorath

ਸੋਰਠਿ ਮਹਲਾ ੩ ਘਰੁ ੧ ॥

soratth mahalaa 3 ghar 1 |

Sant Singh KhalsaSorat'h, Third Mehl, First House:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.

ਸਤਿਗੁਰੁ ਸੁਖ ਸਾਗਰੁ ਜਗ ਅੰਤਰਿ; ਹੋਰ ਥੈ ਸੁਖੁ ਨਾਹੀ ॥

satigur sukh saagar jag antar; hor thai sukh naahee |

Sant Singh KhalsaThe True Guru is the ocean of peace in the world; there is no other place of rest and peace.
Manmohan SinghThe True Guru is the ocean of peace in the world and there is not another abode of peace.
Manmohan Singh (Punjabi)ਸੱਚੇ ਗੁਰੂ ਜੀ ਸੁੱਖ ਦੇ ਸਮੁੰਦਰ ਹਨ ਇਸ ਜਹਾਲ ਅੰਦਰ ਹੋਰ ਕੋਈ ਅਨੰਦ ਨਾਂ ਟਿਕਾਣਾ ਨਹੀਂ।
Fareedkot Teekaਹੇ ਭਾਈ! ਇਸ ਜਗਤ ਮੇਂ ਸੁਖੋਂ ਕਾ ਸਮੁੰਦਰ ਸਤਗੁਰ ਹੀ ਹੈ, ਹੋਰ ਕਿਸੀ ਅਸਥਾਨ ਮੇਂ ਸੁਖ ਨਹੀਂ ਹੈ॥
Prof. Sahib Singhਹੇ ਭਾਈ! ਜਗਤ ਵਿਚ ਗੁਰੂ (ਹੀ) ਸੁਖ ਦਾ ਸਮੁੰਦਰ ਹੈ, (ਗੁਰੂ ਤੋਂ ਬਿਨਾ) ਕਿਸੇ ਹੋਰ ਥਾਂ ਸੁਖ ਨਹੀਂ ਮਿਲਦਾ।

ਪਦ ਅਰਥ ਸੁਖੁ ਸਾਗਰੁ = ਸੁਖਾਂ ਦਾ ਸਮੁੰਦਰ। ਅੰਤਰਿ = ਵਿਚ। ਹੋਰ ਥੈ = ਕਿਸੇ ਹੋਰ ਥਾਂ ਵਿਚ।

SikhNet (Spanish)El Verdadero Guru es el Océano de Paz en el mundo; no existe otro lugar de Paz.

ਹਉਮੈ ਜਗਤੁ ਦੁਖਿ ਰੋਗਿ ਵਿਆਪਿਆ; ਮਰਿ ਜਨਮੈ ਰੋਵੈ ਧਾਹੀ ॥੧॥

haumai jagat dukh rog viaapiaa; mar janamai rovai dhaahee |1|

Sant Singh KhalsaThe world is afflicted with the painful disease of egotism; dying, only to be reborn, it cries out in pain. ||1||
Manmohan SinghThe world is infested with the painful malady of pride and one comes, goes and shrikes aloud.
Manmohan Singh (Punjabi)ਸੰਸਾਰ ਹੰਕਾਰ ਦੀ ਦੁੱਖਦਾਈ ਬੀਮਾਰੀ ਨੇ ਗ੍ਰਸਿਆਂ ਹੋਇਆ ਹੈ। ਇਹ ਆਉਂਦਾ, ਜਾਂਦਾ ਹੈ ਤੇ ਭੁੱਬਾਂ ਮਾਰ ਮਾਰ ਰੋਂਦਾ ਹੈ।
Fareedkot Teekaਹੰਤਾ ਮਮਤਾ ਕਰ ਜਗਤ ਕੋ ਦੁਖੁ ਅਰ ਰੋਗੁ ਬ੍ਯਾਪਾ ਹੂਆ ਹੈ, ਤਿਸੀ ਕਰ ਕੇ ਜਨਮਤਾ ਮਰਤਾ ਹੈ ਅਰ ਧਾਹੀਂ ਮਾਰ ਮਾਰ ਕਰ ਰੋਤਾ ਹੈ॥੧॥
Prof. Sahib Singhਜਗਤ ਆਪਣੀ ਹਉਮੈ ਦੇ ਕਾਰਨ (ਗੁਰੂ ਤੋਂ ਖੁੰਝ ਕੇ) ਦੁੱਖ ਵਿਚ ਰੋਗ ਵਿਚ ਗ੍ਰਸਿਆ ਰਹਿੰਦਾ ਹੈ, ਮੁੜ ਮੁੜ ਜੰਮਦਾ ਮਰਦਾ ਹੈ, ਧਾਹਾਂ ਮਾਰ ਮਾਰ ਕੇ ਰੋਂਦਾ ਹੈ (ਦੁੱਖੀ ਹੁੰਦਾ ਹੈ) ॥੧॥

ਪਦ ਅਰਥ ਦੁਖਿ = ਦੁੱਖ ਵਿਚ। ਰੋਗਿ = ਰੋਗ ਵਿਚ। ਵਿਆਪਿਆ = ਗ੍ਰਸਿਆ ਹੋਇਆ। ਮਰਿ = ਮਰ ਕੇ। ਧਾਹੀ = ਧਾਹੀਂ, ਧਾਹਾਂ ਮਾਰ ਮਾਰ ਕੇ ॥੧॥

SikhNet (Spanish)El mundo está infectado con la bacteria del ego, y uno va y viene, se lamenta y se aflige. (1)

ਪ੍ਰਾਣੀ; ਸਤਿਗੁਰੁ ਸੇਵਿ ਸੁਖੁ ਪਾਇ ॥

praanee; satigur sev sukh paae |

Sant Singh KhalsaO mind, serve the True Guru, and obtain peace.
Manmohan SinghO mortal, serve thou the True Guru, and attain peace.
Manmohan Singh (Punjabi)ਹੇ ਜੀਵ! ਤੂੰ ਸੱਚੇ ਗੁਰਾਂ ਦੀ ਟਹਿਲ ਕਮਾ ਤੇ ਆਰਾਮ ਨੂੰ ਪ੍ਰਾਪਤ ਹੋ।
Fareedkot Teekaਹੇ ਪ੍ਰਾਣੀ! ਤੂੰ ਸਤਗੁਰੋਂ ਕੀ ਸੇਵਾ ਕਰ ਸੁਖ ਕੋ ਪਾਵੈਗਾ॥
Prof. Sahib Singhਹੇ ਬੰਦੇ! ਗੁਰੂ ਦੀ ਸਰਨ ਪਉ, ਤੇ, ਆਤਮਕ ਆਨੰਦ ਮਾਣ।

ਪਦ ਅਰਥ ਪ੍ਰਾਣੀ = ਹੇ ਬੰਦੇ! ਸੇਵਿ = ਸੇਵਾ ਕਰ।

SikhNet (Spanish)Oh hombre, sirve al Verdadero Guru y obtén el Éxtasis Eterno,

ਸਤਿਗੁਰੁ ਸੇਵਹਿ. ਤਾ ਸੁਖੁ ਪਾਵਹਿ; ਨਾਹਿ ਤ. ਜਾਹਿਗਾ ਜਨਮੁ ਗਵਾਇ ॥ ਰਹਾਉ ॥

satigur seveh. taa sukh paaveh; naeh ta. jaahigaa janam gavaae | rahaau |

Sant Singh KhalsaIf you serve the True Guru, you shall find peace; otherwise, you shall depart, after wasting away your life in vain. ||Pause||
Manmohan SinghIf thou servest the True Guru, then alone shalt thou obtain peace, otherwise, losing thy life in vain, thou shalt depart. Pause.
Manmohan Singh (Punjabi)ਜੇਕਰ ਤੂੰ ਸੱਚੇ ਗੁਰਾਂ ਦੀ ਟਹਿਲ ਕਮਾਵਨੂੰਗਾ ਕੇਵਲ ਤਦ ਹੀ ਤੂੰ ਆਰਾਮ ਪਵਨੂੰਗਾ, ਨਹੀਂ ਤਾਂ ਤੂੰ ਆਪਣਾ ਜੀਵਨ ਵਿਅਰਥ ਗੁਆ ਕੇ ਟੁਰ ਜਾਵੇਗਾ। ਠਹਿਰਾਉ।
Fareedkot Teekaਯਹ ਨਿਸਚੈ ਜਾਨ ਜਬ ਸਤਗੁਰੋਂ ਕੋ ਸੇਵੇਂਗਾ ਤਬ ਹੀ ਸੁਖੁ ਪਾਵੈਂਗਾ, ਨਹੀਂ ਤੋ ਜਨਮ ਪਦਾਰਥ (ਗਵਾਇ) ਖੋਇ ਕਰ ਚਲਾ ਜਾਇਗਾ॥ ਰਹਾਉ ॥
Prof. Sahib Singhਜੇ ਤੂੰ ਗੁਰੂ ਦੀ ਦੱਸੀ ਸੇਵਾ ਕਰੇਂਗਾ, ਤਾਂ ਸੁਖ ਪਾਏਂਗਾ। ਨਹੀਂ ਤਾਂ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ (ਇਥੋਂ) ਚਲਾ ਜਾਏਂਗਾ ਰਹਾਉ॥

ਪਦ ਅਰਥ ਗਵਾਇ = ਗਵਾ ਕੇ।ਰਹਉ।ਰਹਾਉ॥

SikhNet (Spanish)pues sirviendo al Guru obtienes la Bondad; de otra forma uno pierde su vida en vano.

ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ; ਹਰਿ ਰਸ ਸਾਦੁ. ਨ ਆਇਆ ॥

trai gun dhaat bahu karam kamaaveh; har ras saad. na aaeaa |

Sant Singh KhalsaLed around by the three qualities, he does many deeds, but he does not come to taste and savor the subtle essence of the Lord.
Manmohan SinghLed by three dispositions, man does myriads of deeds and relishes not the Lord's elixir.
Manmohan Singh (Punjabi)ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਅਸਰ ਅਧੀਨ ਭੱਜਿਆ ਫਿਰਦਾ ਬੰਦਾ ਅਨੇਕਾਂ ਹੀ ਕੰਮ ਕਰਦਾ ਹੈ ਅਤੇ ਈਸ਼ਵਰੀ ਅੰਮ੍ਰਿਤ ਦਾ ਸੁਆਦ ਨਹੀਂ ਮਾਣਦਾ।
Fareedkot Teekaਧਾਤ ਨਾਸਵੰਤ ਜੋ ਤੀਨੋਂ ਗੁਣ ਹੈਂ ਤਿਨਮੈਂ ਲਗ ਕਰ ਕੇ ਵਾ ਤੀਨੋਂ ਮੇਂ ਦੌੜਤਾ ਹੂਆ ਜੀਵ ਬਹੁਤ ਸੇ ਕਰਮੋਂ ਕੋ ਕਮਾਵਤਾ ਹੈ, ਇਸ ਤੇ ਹਰਿ ਰਸ ਕਾ ਸ੍ਵਾਦ ਨਹੀਂ ਆਯਾ ਹੈ॥
Prof. Sahib Singhਹੇ ਭਾਈ! ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਵਿਚ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਉਂਦਾ।

ਪਦ ਅਰਥ ਧਾਤੁ = ਮਾਇਆ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਕਮਾਵਹਿ = ਕਰਦੇ ਹਨ। ਸਾਦੁ = ਸੁਆਦ।

SikhNet (Spanish)Bajo el dominio de las tres Gunas uno conoce miles de acciones, pero no prueba la Esencia del Señor.

ਸੰਧਿਆ ਤਰਪਣੁ ਕਰਹਿ ਗਾਇਤ੍ਰੀ; ਬਿਨੁ ਬੂਝੇ ਦੁਖੁ ਪਾਇਆ ॥੨॥

sandhiaa tarapan kareh gaaeitree; bin boojhe dukh paaeaa |2|

Sant Singh KhalsaHe says his evening prayers, and makes offerings of water, and recites his morning prayers, but without true understanding, he still suffers in pain. ||2||
Manmohan SinghHe says vesper prayer makes water-offering and hymns primal sermons, but without gnosis he suffers sorrow.
Manmohan Singh (Punjabi)ਉਹ ਆਥਣ ਦੀ ਅਰਦਾਸ ਕਰਦਾ ਹੈ, ਪਾਣੀ-ਭਟੀ ਚੜ੍ਹਾਉਂਦਾ ਹੈ ਅਤੇ ਗਾਇਤਰੀ ਆਦਿ ਭਜਨ ਗਾਇਨ ਕਰਦਾ ਹੈ, ਪਰ ਰੱਬੀ ਗਿਆਤ ਦੇ ਬਾਝੋਂ ਉਹ ਦੁੱਖ ਉਠਾਉਂਦਾ ਹੈ।
Fareedkot Teekaਸੰਧ੍ਯਾ ਤਰਪਣੁ ਗਾਇਤ੍ਰੀ ਜਪ ਭੀ ਕਰਤਾ ਹੈ, ਪਰਮੇਸਰ ਕੇ ਸਮਝੇ ਬਿਨਾਂ ਦੁਖ ਹੀ ਪਾਯਾ ਹੈ॥
Prof. Sahib Singhਤਿੰਨੇ ਵੇਲੇ ਸੰਧਿਆ-ਪਾਠ ਕਰਦੇ ਹਨ, ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ, ਗਾਇਤ੍ਰੀ-ਮੰਤ੍ਰ ਦਾ ਪਾਠ ਕਰਦੇ ਹਨ, ਪਰ ਆਤਮਕ ਜੀਵਨ ਦੀ ਸੂਝ ਤੋਂ ਬਿਨਾ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ ॥੨॥

ਪਦ ਅਰਥ ਸੰਧਿਆ = ਸਵੇਰ ਦੁਪਹਿਰ ਤੇ ਸ਼ਾਮ ਦੀ ਪੂਜਾ। ਤਰਪਣੁ = ਪਿਤਰਾਂ ਤੇ ਦੇਵਤਿਆਂ ਨੂੰ ਜਲ ਭੇਟਾ ਕਰਨਾ ॥੨॥

SikhNet (Spanish)Puedes decir las oraciones usuales, hacer ofrendas de agua y cantar el Mantra de Gayatri, pero sin llegar a la Sabiduría, acabarás lamentándote. (2)

ਸਤਿਗੁਰੁ ਸੇਵੇ ਸੋ ਵਡਭਾਗੀ; ਜਿਸ ਨੋ ਆਪਿ ਮਿਲਾਏ ॥

satigur seve so vaddabhaagee; jis no aap milaae |

Sant Singh KhalsaOne who serves the True Guru is very fortunate; as the Lord so wills, he meets with the Guru.
Manmohan SinghVery fortunate is he, who serves the True Guru. He alone meets the Guru, whom the Lord Himself makes him meet.
Manmohan Singh (Punjabi)ਭਾਰੇ ਚੰਗੇ ਕਰਮਾਂ ਵਾਲਾ ਹੈ ਉਹ, ਜੋ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ। ਕੇਵਲ ਓਹੀ ਗੁਰਾਂ ਨੂੰ ਮਿਲਦਾ ਹੈ, ਜਿਸ ਨੂੰ ਸਾਹਿਬ ਖੁਦ ਮਿਲਾਉਂਦਾ ਹੈ।
Fareedkot Teekaਜਿਸ ਕੋ ਵਾਹਗੁਰੂ ਆਪ ਹੀ ਮਿਲਾਯਾ ਚਾਹੁਤਾ ਹੈ, ਵਹੁ ਗੁਰਮੁਖ ਬਡਭਾਗੀ ਸਤਗੁਰੋਂ ਕੋ ਸੇਵਤਾ ਹੈ॥
Prof. Sahib Singhਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ (ਪਰ ਗੁਰੂ ਉਸੇ ਨੂੰ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਮਿਲਾਏ।

ਪਦ ਅਰਥ ਜਿਸ ਨੋ = (ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।

SikhNet (Spanish)Bendito es aquél que sirve al Verdadero Guru, pero lo encuentra sólo aquél a quien el Señor guía hasta Su Ser,

ਹਰਿ ਰਸੁ ਪੀ ਜਨ ਸਦਾ ਤ੍ਰਿਪਤਾਸੇ; ਵਿਚਹੁ ਆਪੁ ਗਵਾਏ ॥੩॥

har ras pee jan sadaa tripataase; vichahu aap gavaae |3|

Sant Singh KhalsaDrinking in the sublime essence of the Lord, His humble servants remain ever satisfied; they eradicate self-conceit from within themselves. ||3||
Manmohan SinghQuaffing the God's elixir, the Lord's slaves ever remain satiated and from within themselves they eradicate their self-conceit.
Manmohan Singh (Punjabi)ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਕੇ, ਸੁਆਮੀ ਦੇ ਗੋਲੇ ਹਮੇਸ਼ਾਂ ਰੱਜੇ ਰਹਿੰਦੇ ਹਨ ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ।
Fareedkot Teekaਅੰਤਸਕਰਨ ਕੇ ਬੀਚ ਸੇ ਆਪਾ ਭਾਉ ਦੂਰ ਕਰ ਕੇ ਔ ਹਰਿ ਰਸ ਕਾ ਪਾਨ ਕਰ ਕੇ ਗੁਰਮੁਖ ਨਿਤ ਹੀ ਤ੍ਰਿਪਤ ਹੂਏ ਹੈਂ॥੩॥
Prof. Sahib Singh(ਗੁਰੂ ਦੀ ਸ਼ਰਨ ਪੈਣ ਵਾਲੇ) ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ (ਗੁਰੂ ਪਾਸੋਂ) ਪਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰੱਜੇ ਰਹਿੰਦੇ ਹਨ ॥੩॥

ਪਦ ਅਰਥ ਪੀ = ਪੀ ਕੇ। ਤ੍ਰਿਪਤਾਸੇ = ਰੱਜੇ ਰਹਿੰਦੇ ਹਨ। ਆਪੁ = ਆਪਾ-ਭਾਵ। ਗਵਾਏ = ਗਵਾਇ, ਗਵਾ ਕੇ ॥੩॥

SikhNet (Spanish)y probando la Esencia del Señor es saciado y purga su ser de su propio ego. (3)

ਇਹੁ ਜਗੁ ਅੰਧਾ. ਸਭੁ ਅੰਧੁ ਕਮਾਵੈ; ਬਿਨੁ ਗੁਰ. ਮਗੁ ਨ ਪਾਏ ॥

eihu jag andhaa. sabh andh kamaavai; bin gur. mag na paae |

Sant Singh KhalsaThis world is blind, and all act blindly; without the Guru, no one finds the Path.
Manmohan SinghThis world is blind and all act blindly. Without the Guru, they find not the path.
Manmohan Singh (Punjabi)ਇਹ ਸੰਸਾਰ ਅੰਨ੍ਹਾ ਹੈ, ਅਤੇ ਸਭ ਅੰਨ੍ਹੇਵਾਹ ਹੀ ਕੰਮ ਕਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਰਸਤਾ ਨਹੀਂ ਲੱਭਦਾ।
Fareedkot Teekaਯਹ ਅੰਧਾ ਸੰਸਾਰ ਸਭ ਅੰਧ ਰੂਪ ਕਰਮੋਂ ਕੋ ਕਮਾਵਤਾ ਹੈ ਅਰ ਗੁਰੋਂ ਸੇ ਬਿਨਾਂ ਰਸਤਾ ਨਹੀਂ ਪਾਉਤਾ॥
Prof. Sahib Singhਹੇ ਭਾਈ! ਇਹ ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਅੰਨ੍ਹਿਆਂ ਵਾਲਾ ਹੀ ਕੰਮ ਸਦਾ ਕਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ ਦਾ ਸਹੀ) ਰਸਤਾ ਨਹੀਂ ਲੱਭ ਸਕਦਾ।

ਪਦ ਅਰਥ ਅੰਧੁ = ਅੰਨ੍ਹਿਆਂ ਵਾਲਾ ਕੰਮ। ਮਗੁ = ਰਸਤਾ।

SikhNet (Spanish)El mundo está ciego y se comporta locamente; sin el Guru nunca encuentra el Camino.

ਨਾਨਕ. ਸਤਿਗੁਰੁ ਮਿਲੈ, ਤ ਅਖੀ ਵੇਖੈ; ਘਰੈ ਅੰਦਰਿ ਸਚੁ ਪਾਏ ॥੪॥੧੦॥

naanak. satigur milai, ta akhee vekhai; gharai andar sach paae |4|10|

Sant Singh KhalsaO Nanak, meeting with the True Guru, one sees with his eyes, and finds the True Lord within the home of his own being. ||4||10||
Manmohan SinghNanak, when one meets the true Guru then, one sees with one's eyes and finds the True Lord within one's own home.
Manmohan Singh (Punjabi)ਨਾਨਕ, ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਤਦ ਹੀ ਇਨਸਾਨ ਆਪਣਿਆਂ ਦਿੱਬ ਨੈਣਾਂ ਨਾਲ ਵੇਖਦਾ ਹੈ ਅਤੇ ਸੱਚੇ ਸਾਈਂ ਨੂੰ ਆਪਣੇ ਨਿੱਜ ਦੇ ਗ੍ਰਿਹ ਵਿਚੋਂ ਹੀ ਲੱਭ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਸਤਿਗੁਰੂ ਇਸ ਕੋ ਮਿਲ ਜਾਇ ਤਬ ਯਹ ਗ੍ਯਾਨ ਨੇਤ੍ਰੋਂ ਸੇ ਦੇਖ ਲੇਇ ਔਰ (ਘਰੈ) ਅੰਤਸਕਰਨ ਮੇਂ ਹੀ ਸਚ ਰੂਪ ਕੋ ਪਾਇ ਲੇਇ॥੪॥੧੦॥
Prof. Sahib Singhਹੇ ਨਾਨਕ! ਜੇ ਇਸ ਨੂੰ ਗੁਰੂ ਮਿਲ ਪਏ, ਤਾਂ (ਪਰਮਾਤਮਾ ਨੂੰ) ਅੱਖਾਂ ਨਾਲ ਵੇਖ ਲੈਂਦਾ ਹੈ, ਆਪਣੇ ਹਿਰਦੇ-ਘਰ ਵਿਚ ਹੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥੧੦॥

ਪਦ ਅਰਥ ਅਖੀ = (ਆਪਣੀਆਂ) ਅੱਖਾਂ ਨਾਲ। ਘਰੈ ਅੰਦਰਿ = ਘਰ ਹੀ ਵਿਚ। ਘਰ ਅੰਦਰਿ = ਘਰ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਪਾਏ = ਲੱਭ ਲੈਂਦਾ ਹੈ ॥੪॥੧੦॥

SikhNet (Spanish)Dice Nanak, cuando uno encuentra al Verdadero Guru, uno ve y encuentra la Verdad en el interior. (4‑10)

Open this shabad →

Shabad Guru Amardas Ji Raag Sorath continues on Ang 604

ਸੋਰਠਿ ਮਹਲਾ ੩ ॥

soratth mahalaa 3 |

Sant Singh KhalsaSorat'h, Third Mehl:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.

ਬਿਨੁ ਸਤਿਗੁਰ ਸੇਵੇ. ਬਹੁਤਾ ਦੁਖੁ ਲਾਗਾ; ਜੁਗ ਚਾਰੇ ਭਰਮਾਈ ॥

bin satigur seve. bahutaa dukh laagaa; jug chaare bharamaaee |

Sant Singh KhalsaWithout serving the True Guru, he suffers in terrible pain, and throughout the four ages, he wanders aimlessly.
Manmohan SinghWithout serving the Satguru, the man suffers immense pain and wanders through the four ages.
Manmohan Singh (Punjabi)ਸਤਿਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਆਦਮੀ ਨੂੰ ਘਣੇਰਾ ਕਸ਼ਟ ਵਾਪਰਦਾ ਹੈ ਅਤੇ ਉਹ ਚਾਰੇ ਯੁੱਗ ਹੀ ਭਟਕਦਾ ਫਿਰਦਾ ਹੈ।
Fareedkot Teekaਹੇ ਹਰਿ ਜੀ! ਸਤਿਗੁਰੂ ਸੇਵੇ ਬਿਨਾਂ ਜੀਵ ਕੋ ਬਹੁਤ ਹੀ ਦੁਖ ਲਗਾ ਹੈ ਅਰ ਚਾਰੋਂ ਜੁਗੋਂ ਮੇਂ ਜੋਨੀਓਂ ਵਿਖੇ ਭਰਮਾਈਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ।

ਪਦ ਅਰਥ ਜੁਗ ਚਾਰੇ = ਚਹੁੰਆਂ ਜੁਗਾਂ ਵਿਚ। ਭਰਮਾਈ = ਭਟਕਦਾ ਹੈ।

SikhNet (Spanish)Sin servir al Verdadero Guru, uno se encuentra en inmenso dolor, y época tras época es desviado.

ਹਮ ਦੀਨ. ਤੁਮ ਜੁਗੁ ਜੁਗੁ ਦਾਤੇ; ਸਬਦੇ ਦੇਹਿ ਬੁਝਾਈ ॥੧॥

ham deen. tum jug jug daate; sabade dehi bujhaaee |1|

Sant Singh KhalsaI am poor and meek, and throughout the ages, You are the Great Giver - please, grant me the understanding of the Shabad. ||1||
Manmohan SinghI am a helpless beings, and all the ages through Thou art the Beneficent Lord. Reveal, Thou, Thy Name unto me, O Lord.
Manmohan Singh (Punjabi)ਮੈਂ ਇਕ ਨਿਰਬਲ ਜੀਵ ਹਾਂ ਅਤੇ ਤੂੰ ਸਮੂਹ ਯੁੱਗਾਂ ਅੰਦਰ ਦਾਤਾਰ ਸੁਆਮੀ ਹੈ। ਤੂੰ ਆਪਣੇ ਨਾਮ ਦੀ ਸੋਝੀ ਮੈਨੂੰ ਪਾ ਦੇ।
Fareedkot Teekaਹਮ ਦੀਨ ਜੀਵ ਜਾਚਿਕ ਹੈਂ, ਹੇ ਹਰਿ! ਤੁਮ ਜੁਗ ਜੁਗੋਂ ਮੇਂ ਦਾਤੇ ਹੋ, ਹਮ ਕੋ ਗੁਰਸਬਦ ਦੇ ਕਰ ਕੇ ਅਪਨੀ ਗਿਆਤ ਦੇ ਦੀਜੀਏ॥
Prof. Sahib Singhਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥

ਪਦ ਅਰਥ ਦੀਨ = ਕੰਗਾਲ, ਮੰਗਤੇ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਦੇਹਿ = ਦੇਂਹਿ, ਤੂੰ ਦੇਂਦਾ ਹੈਂ। ਬੁਝਾਈ = ਸਮਝ ॥੧॥

SikhNet (Spanish)Soy pobre y desvalido, Tú eres el Gran Dador a través de las épocas, por favor concédeme el entendimiento del Shabd. (1)

ਹਰਿ ਜੀਉ; ਕ੍ਰਿਪਾ ਕਰਹੁ ਤੁਮ ਪਿਆਰੇ ॥

har jeeo; kripaa karahu tum piaare |

Sant Singh KhalsaO Dear Beloved Lord, please show mercy to me.
Manmohan SinghO my sire Beloved Lord, show Thou mercy unto me.
Manmohan Singh (Punjabi)ਹੇ ਮੇਰੇ ਮਹਾਰਾਜ ਪ੍ਰੀਤਮ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ।
Fareedkot Teekaਹੇ ਪਿਆਰੇ ਹਰਿ ਜੀ! ਤੁਮ ਮੇਰੇ ਪਰ ਐਸੀ ਕ੍ਰਿਪਾ ਕਰਹੁ॥
Prof. Sahib Singhਹੇ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ,
SikhNet (Spanish)Oh Señor, oh Amor, ten Compasión de mí y guíame hasta mi Guru Munificente;

ਸਤਿਗੁਰੁ ਦਾਤਾ ਮੇਲਿ ਮਿਲਾਵਹੁ; ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥

satigur daataa mel milaavahu; har naam devahu aadhaare | rahaau |

Sant Singh KhalsaUnite me in the Union of the True Guru, the Great Giver, and give me the support of the Lord's Name. ||Pause||
Manmohan SinghUnite me in the union of the munificent True Guru and bless me with the prop of Thy Name, O God. Pause.
Manmohan Singh (Punjabi)ਮੇਨੂੰ ਦਾਤਾਰ ਸੱਚੇ ਗੁਰਾਂ ਦੇ ਮਿਲਾਪ ਵਿੱਚ ਮਿਲਾ ਦੇ ਅਤੇ ਮੈਨੂੰ ਆਪਣੇ ਨਾਮ ਦਾ ਆਸਰਾ ਪ੍ਰਦਾਨ ਕਰ, ਹੇ ਵਾਹਿਗੁਰੂ! ਠਹਿਰਾਉ।
Fareedkot Teekaਸਤਿਗੁਰੂ ਜੋ ਦਾਤਾ ਹੈ ਤਿਸ ਕੇ ਮੇਲ ਮੇਂ ਮੁਝ ਕੋ ਮਿਲਾਇ ਦੇਹੋ, ਪੁਨਾ ਹੇ ਹਰੀ! ਅਪਨੇ ਨਾਮ ਕਾ ਆਸਰਾ ਦੇਵਹੁ॥ ਰਹਾਉ ॥
Prof. Sahib Singhਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ਰਹਾਉ॥

ਪਦ ਅਰਥ ਆਧਾਰੇ = ਆਸਰਾ ॥ਰਹਾਉ॥

SikhNet (Spanish)dame el Soporte del Nombre del Señor. (Pausa)

ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ; ਪਾਇਆ ਨਾਮੁ ਅਪਾਰਾ ॥

manasaa maar dubidhaa sehaj samaanee; paaeaa naam apaaraa |

Sant Singh KhalsaConquering my desires and duality, I have merged in celestial peace, and I have found the Naam, the Name of the Infinite Lord.
Manmohan SinghStilling my desire and duality, I have merged in equipoise and have attained the infinite Name.
Manmohan Singh (Punjabi)ਆਪਣੀ ਖਾਹਿਸ਼ ਤੇ ਦਵੈਤ-ਭਾਵ ਨੂੰ ਮੇਟ ਤੇ ਅਡੋਲਤਾ ਵਿੱਚ ਲੀਨ ਹੋ ਕੇ, ਮੈਂ ਅਨੰਦ ਨਾਮ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਦੁਬਿਧਾ ਕੋ ਮਾਰ ਕਰ ਕੇ ਜਿਨ ਕੀ (ਮਨਸਾ) ਬੁਧੀ (ਸਹਜਿ) ਸਾਂਤੀ ਮੇਂ ਸਮਾਈ ਹੈ, ਤਿਨੋਂ ਨੇ ਆਪ ਕੇ ਅਪਾਰ ਨਾਮ ਕੋ ਪਾਇਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ।

ਪਦ ਅਰਥ ਮਨਸਾ = {मनीषा} ਵਾਸਨਾ। ਮਾਰਿ = ਮਾਰ ਕੇ। ਦੁਬਿਧਾ = ਦੁ-ਕਿਸਮਾ-ਪਨ, ਡਾਂਵਾਂ-ਡੋਲ ਹਾਲਤ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Conquistando el deseo y la dualidad me he inmergido en la Paz Celestial,

ਹਰਿ ਰਸੁ ਚਾਖਿ. ਮਨੁ ਨਿਰਮਲੁ ਹੋਆ; ਕਿਲਬਿਖ ਕਾਟਣਹਾਰਾ ॥੨॥

har ras chaakh. man niramal hoaa; kilabikh kaattanahaaraa |2|

Sant Singh KhalsaI have tasted the sublime essence of the Lord, and my soul has become immaculately pure; the Lord is the Destroyer of sins. ||2||
Manmohan SinghTasting the essence of God, the Destroyer of sins, my soul is rendered immaculate.
Manmohan Singh (Punjabi)ਵਾਹਿਗੁਰੂ, ਜੋ ਪਾਪ ਨਾਸ ਕਰਨ ਵਾਲਾ ਹੈ, ਦੇ ਰਸ ਪਾਨ ਕਰ, ਮੇਰੀ ਆਤਮਾ ਪਵਿੱਤਰ ਹੋ ਗਈ ਹੈ।
Fareedkot Teekaਹੇ ਹਰੀ ਤੇਰਾ ਨਾਮ ਰਸ ਜੋ (ਕਿਲਬਿਖ) ਪਾਪੋਂ ਕੇ ਕਾਟਨਹਾਰਾ ਹੈ, ਤਿਸ ਕੋ (ਚਾਖਿ) ਪਾਨ ਕਰ ਕੇ ਤਿਨ ਕਾ ਮਨ (ਨਿਰਮਲੁ) ਸੁਧੁ ਹੂਆ ਹੈ॥੨॥☬ਅਰ ਐਸੇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ॥੨॥

ਪਦ ਅਰਥ ਕਿਲਬਿਖ = ਪਾਪ ॥੨॥

SikhNet (Spanish)he encontrado el Naam, el Nombre del Señor Infinito. He saboreado la Sublime Esencia del Señor y mi Alma se ha vuelto Inmaculadamente Pura, ya que el Señor es el Destructor de la maldad. (2)

Open this shabad (11 lines, Angs 603-604) →

Ang 603 of 1430