ੴ

ਸਿੱਖਬਾਣੀ · SikhBani

Ang 606

Sri Guru Granth Sahib · Raag Sorath · 3 shabads, 34 lines
Translations
Shabad Guru Ramdas Ji Raag Sorath continued from Ang 605

ਆਪੇ ਕਾਸਟ ਆਪਿ ਹਰਿ ਪਿਆਰਾ; ਵਿਚਿ ਕਾਸਟ ਅਗਨਿ ਰਖਾਇਆ ॥

aape kaasatt aap har piaaraa; vich kaasatt agan rakhaaeaa |

Sant Singh KhalsaThe Beloved Lord Himself is the firewood, and He Himself keeps the fire within the wood.
Manmohan SinghThe Loved Lord is Himself the wood, and Himself the fire. In the wood, He has locked the fire.
Manmohan Singh (Punjabi)ਪ੍ਰੀਤਮ ਪ੍ਰਭੂ ਖੁਦ ਹੀ ਲੱਕੜ ਹੈ ਅਤੇ ਖੁਦ ਹੀ ਅੱਗੇ ਲੱਕੜ ਅੰਦਰ ਉਸ ਨੇ ਅੱਗ ਬੰਨ੍ਹੀ ਹੋਈ ਹੈ।
Fareedkot Teekaਪਿਆਰਾ ਆਪ ਹੀ ਕਾਸਟ ਰੂਪ ਹੈ ਅਰ ਆਪ ਹੀ (ਹਰਿ) ਅਗਨੀ ਹੈ, ਅਰ ਆਪੇ ਕਾਸਟ ਮੇਂ ਅਗਨੀ ਕੋ ਰਖਾਇਆ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਲੱਕੜੀ (ਪੈਦਾ ਕਰਨ ਵਾਲਾ) ਹੈ, (ਆਪ ਹੀ ਅੱਗ ਬਣਾਣ ਵਾਲਾ ਹੈ) ਲੱਕੜੀ ਵਿਚ ਉਸ ਨੇ ਆਪ ਹੀ ਅੱਗ ਟਿਕਾ ਰੱਖੀ ਹੈ।

ਪਦ ਅਰਥ ਕਾਸਟ = ਕਾਠ, ਲੱਕੜ।

SikhNet (Spanish)Él Mismo es la madera; Él Mismo es el fuego potencial contenido en la madera.

ਆਪੇ ਹੀ ਆਪਿ ਵਰਤਦਾ ਪਿਆਰਾ; ਭੈ ਅਗਨਿ. ਨ ਸਕੈ ਜਲਾਇਆ ॥

aape hee aap varatadaa piaaraa; bhai agan. na sakai jalaaeaa |

Sant Singh KhalsaThe Beloved Lord Himself, all by Himself, permeates them, and because of the Fear of God, the fire cannot burn the wood.
Manmohan SinghThe Loved, Lord, all by Himself is pervading both and because of His fear, the fire cannot burn the wood.
Manmohan Singh (Punjabi)ਪਿਆਰਾ ਪ੍ਰਭੂ ਖੁਦ-ਬ-ਖੁਦ ਹੀ ਦੋਨਾਂ ਵਿੱਚ ਵਿਆਪਕ ਹੋ ਰਿਹਾ ਹੈ। ਉੇਸ ਦੇ ਡਰ ਕਰ ਕੇ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ।
Fareedkot Teekaਦੇਖੋ ਆਪ ਹੀ ਆਪ ਪਿਆਰਾ ਸਰਬਤ੍ਰ ਬਰਤ ਰਹਾ ਹੈ, ਤਿਸ ਕੇ ਭਯ ਕਰ ਕੇ ਅਗਨਿ ਕਾਸਟ ਕੋ ਜਲਾਇ ਨਹੀਂ ਸਕਤਾ ਹੈ, ਏਹ ਭੀ ਬਕਰੀ ਸ਼ੇਰ ਇਕਠੇ ਕੀਏ ਹੈਂ॥
Prof. Sahib Singhਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ (ਉਸ ਦੇ ਹੁਕਮ ਵਿਚ) ਅੱਗ (ਲੱਕੜ ਨੂੰ) ਸਾੜ ਨਹੀਂ ਸਕਦੀ।

ਪਦ ਅਰਥ ਭੈ = ਡਰ ਦੇ ਕਾਰਨ। ਅਗਨਿ = ਅੱਗ।

SikhNet (Spanish)El Bienamado Señor, por Sí Mismo, compenetra a ambos y por la profunda Reverencia que provoca,

ਆਪੇ ਮਾਰਿ ਜੀਵਾਇਦਾ ਪਿਆਰਾ; ਸਾਹ ਲੈਦੇ ਸਭਿ ਲਵਾਇਆ ॥੩॥

aape maar jeevaaeidaa piaaraa; saah laide sabh lavaaeaa |3|

Sant Singh KhalsaThe Beloved Himself kills and revives; all draw the breath of life, given by Him. ||3||
Manmohan SinghHimself the sweet Master kills and revives. All draw the breath given by Him.
Manmohan Singh (Punjabi)ਖੁਦ ਹੀ ਮਿੱਠੜਾ ਮਾਲਕ ਮਾਰਦਾ ਅਤੇ ਖੁਦ ਹੀ ਸੁਰਜੀਤ ਕਰਦਾ ਹੈ। ਸਾਰੇ ਹੀ ਉਸ ਦਾ ਦਿੱਤਾ ਹੋਇਆ ਸੁਆਸ ਲੈਂਦੇ ਹਨ।
Fareedkot Teekaਆਪੇ ਹੀ ਪਿਆਰਾ ਮਾਰ ਕਰ ਜੀਵਾਉਤਾ ਹੈ। ਜੀਵ ਜਿਤਨੇ ਸ੍ਵਾਸ ਲੇਤੇ ਹੈਂ, ਸੋ ਸਭੀ ਤਿਸ ਕੇ ਲਵਾਇਆ, ਭਾਵ ਦਿਵਾਏ ਹੋਏ ਲੇਤੇ ਹੈਂ॥੩॥
Prof. Sahib Singhਪ੍ਰਭੂ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ। ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ॥੩॥

ਪਦ ਅਰਥ ਮਾਰਿ = ਮਾਰ ਕੇ। ਸਭਿ = ਸਾਰੇ ॥੩॥

SikhNet (Spanish)el fuego interior de la madera no consume a la madera. El Señor Mismo da y toma la vida; cada respiración de vida que tomamos, viene de Él. (3)

ਆਪੇ ਤਾਣੁ ਦੀਬਾਣੁ ਹੈ ਪਿਆਰਾ; ਆਪੇ ਕਾਰੈ ਲਾਇਆ ॥

aape taan deebaan hai piaaraa; aape kaarai laaeaa |

Sant Singh KhalsaThe Beloved Himself is power and presence; He Himself engages us in our work.
Manmohan SinghAll power and eternal court is of the Loved Lord Himself and He Himself engages men in work.
Manmohan Singh (Punjabi)ਸਾਰੀ ਸ਼ਕਤੀ ਦੇ ਸਦੀਵੀ ਸਥਿਰ ਦਰਬਾਰ, ਪ੍ਰਭੂ ਆਪ ਹੈ, ਤੇ ਆਪ ਹੀ ਉਹ ਬੰਦਿਆਂ ਨੂੰ ਕੰਮ ਲਾਉਂਦਾ ਹੈ।
Fareedkot Teekaਆਪੇ ਹੀ ਪਿਆਰਾ (ਤਾਣੁ) ਬਲ ਰੂਪ ਹੈ ਆਪੇ ਹੀ (ਦੀਬਾਣੁ) ਆਸਰਾ ਰੂਪ ਹੈ, ਆਪੇ ਹੀ ਸਭ ਕੋ ਕਾਮੋਂ ਮੇਂ ਲਗਾਇਆ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਤਾਕਤ ਹੈ, ਆਪ ਹੀ (ਤਾਕਤ ਵਰਤਣ ਵਾਲਾ) ਹਾਕਮ ਹੈ, (ਸਾਰੇ ਜਗਤ ਨੂੰ ਉਸ ਨੇ) ਆਪ ਹੀ ਕਾਰ ਵਿਚ ਲਾਇਆ ਹੋਇਆ ਹੈ।

ਪਦ ਅਰਥ ਤਾਣੁ = ਤਾਕਤ। ਦੀਬਾਣੁ = ਦਰਬਾਰ ਲਾਣ ਵਾਲਾ, ਹਾਕਮ। ਕਾਰੈ = ਕਾਰ ਵਿਚ।

SikhNet (Spanish)El Mismo Bienamado Señor, es Poder y Presencia, y Él Mismo delega nuestra tarea.

ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ; ਜਿਉ ਹਰਿ ਪ੍ਰਭ ਮੇਰੇ ਭਾਇਆ ॥

jiau aap chalaae tiau chaleeai piaare; jiau har prabh mere bhaaeaa |

Sant Singh KhalsaAs the Beloved makes me walk, I walk, as it pleases my Lord God.
Manmohan SinghAs the Loved Lord Himself makes me walk and as is the pleasure of my God Lord, so do I walk.
Manmohan Singh (Punjabi)ਜਿਸ ਤਰ੍ਹਾਂ ਆਪ ਪ੍ਰੀਤਮ ਪ੍ਰਭੂ ਮੈਨੂੰ ਤੋਰਦਾ ਹੈ ਅਤੇ ਜਿਵਨੂੰ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ।
Fareedkot Teekaਜਿਸ ਤਰਾਂ ਮੇਰੇ ਹਰੀ ਪਿਆਰੇ ਪ੍ਰਭੂ ਕੋ ਭਾਯਾ ਹੈ ਔ ਜਿਸ ਤਰਾਂ ਜੀਵੋਂ ਕੋ ਚਲਾਯਾ ਹੈ, ਤਿਸੀ ਤਰਾਂ ਚਲੀਤਾ ਹੈ॥
Prof. Sahib Singhਹੇ ਪਿਆਰੇ ਸੱਜਣ! ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ, ਜਿਵੇਂ ਮੇਰੇ ਹਰੀ-ਪ੍ਰਭੂ ਨੂੰ ਭਾਉਂਦਾ ਹੈ, ਤਿਵੇਂ ਹੀ ਚੱਲ ਸਕੀਦਾ ਹੈ।

ਪਦ ਅਰਥ ਚਲੀਐ = ਚੱਲ ਸਕੀਦਾ ਹੈ। ਪਿਆਰੇ = ਹੇ ਪਿਆਰੇ (ਭਾਈ)! ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗਦਾ ਹੈ।

SikhNet (Spanish)Así como el Bienamado Señor me hace caminar, así camino y lo hago sólo como a Él le Complace.

ਆਪੇ ਜੰਤੀ ਜੰਤੁ ਹੈ ਪਿਆਰਾ; ਜਨ ਨਾਨਕ. ਵਜਹਿ ਵਜਾਇਆ ॥੪॥੪॥

aape jantee jant hai piaaraa; jan naanak. vajeh vajaaeaa |4|4|

Sant Singh KhalsaThe Beloved Himself is the musician, and the musical instrument; servant Nanak vibrates His vibration. ||4||4||
Manmohan SinghThe Loved Lord Himself is musician and the musical instrument. The slave Nanak calls the tune which the Lord Makes him tune.
Manmohan Singh (Punjabi)ਪ੍ਰੀਤਮ ਪ੍ਰਭੂ ਆਪ ਹੀ ਰਾਗੀ ਅਤੇ ਸੰਗੀਤਕ ਸਾਜ ਹੈ, ਹੇ ਗੋਲੇ ਨਾਨਕ! ਬੰਦਾ ਉਸੇ ਤਰ੍ਹਾਂ ਹੀ ਵੱਜਦਾ ਹੈ, ਜਿਸ ਤਰ੍ਹਾਂ ਪ੍ਰਭੂ ਉਸ ਨੂੰ ਵਜਾਉਂਦਾ ਹੈ।
Fareedkot Teekaਆਪੇ ਹੀ ਜੰਤ੍ਰੀ ਰੂਪ, ਭਾਵ ਸਾਜ ਬਜਾਵਨੇ ਵਾਲਾ ਹੈ ਔ ਆਪ ਹੀ ਪਿਆਰਾ ਜੰਤ੍ਰ, ਭਾਵ ਸਾਜ ਰੂਪ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਤਿਸ ਨੇ ਬਜਾਯਾ, ਭਾਵ ਜੀਵੋਂ ਕੋ ਬੁਲਾਯਾ ਹੈ, ਤੈਸੇ ਹੀ ਬਜਤੇ, ਭਾਵ ਬੋਲਤੇ ਹੈਂ ਵਾ ਜਿਧਰ ਪ੍ਰੇਰਤਾ ਹੈ ਤਿਧਰ ਜਾਤੇ ਹੈਂ॥੪॥੪॥
Prof. Sahib Singhਹੇ ਦਾਸ ਨਾਨਕ! ਪ੍ਰਭੂ ਆਪ ਹੀ (ਜੀਵ-) ਵਾਜਾ (ਬਣਾਣ ਵਾਲਾ) ਹੈ, ਆਪ ਵਾਜਾ ਵਜਾਣ ਵਾਲਾ ਹੈ, ਸਾਰੇ ਜੀਵ-ਵਾਜੇ ਉਸੇ ਦੇ ਵਜਾਏ ਵੱਜ ਰਹੇ ਹਨ ॥੪॥੪॥

ਪਦ ਅਰਥ ਜੰਤੀ = ਵਾਜਾ ਵਜਾਣ ਵਾਲਾ। ਜੰਤੁ = ਵਾਜਾ। ਵਜਹਿ = ਵੱਜਦੇ ਹਨ ॥੪॥੪॥

SikhNet (Spanish)El Mismo Bienamado es el Músico y también es el Instrumento; Él Sirviente Nanak, vibra en Su Vibración. (4‑4)

Open this shabad (15 lines, Angs 605-606) →

Shabad Guru Ramdas Ji Raag Sorath

ਸੋਰਠਿ ਮਹਲਾ ੪ ॥

soratth mahalaa 4 |

Sant Singh KhalsaSorat'h, Fourth Mehl:
Manmohan SinghSorath 4th Guru.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ।
SikhNet (Spanish)Sorath, Mejl Guru Ram Das, Cuarto Canal Divino.

ਆਪੇ ਸ੍ਰਿਸਟਿ ਉਪਾਇਦਾ ਪਿਆਰਾ; ਕਰਿ ਸੂਰਜੁ ਚੰਦੁ ਚਾਨਾਣੁ ॥

aape srisatt upaaeidaa piaaraa; kar sooraj chand chaanaan |

Sant Singh KhalsaThe Beloved Himself created the Universe; He made the light of the sun and the moon.
Manmohan SinghHimself the Dear one creates the world and makes the light of the sum and the moon.
Manmohan Singh (Punjabi)ਵਾਹਿਗੁਰੂ ਆਪ ਹੀ ਸੰਸਾਰ ਨੂੰ ਰਚਦਾ ਹੈ ਅਤੇ ਸੂਰਜ ਤੇ ਚੰਦ ਦਾ ਚਾਨਣਾ ਕਰਦਾ ਹੈ।
Fareedkot Teekaਆਪੇ ਹੀ ਪਿਆਰਾ ਸ੍ਰਿਸਟੀ ਕੋ ਉਤਪੰਨ ਕਰਤਾ ਹੈ ਔਰ ਸ੍ਰਿਸਟੀ ਮੇਂ ਸੂਰਜ ਚੰਦ ਕਾ ਚਾਂਦਨਾ ਭੀ ਆਪ ਕਰਤਾ ਹੈ॥
Prof. Sahib Singhਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ, ਤੇ (ਸ੍ਰਿਸ਼ਟੀ ਨੂੰ) ਸੂਰਜ ਚੰਦ ਚਾਨਣ ਕਰਨ ਲਈ ਬਣਾਂਦਾ ਹੈ।

ਪਦ ਅਰਥ ਕਰਿ = ਕਰ ਕੇ, ਬਣਾ ਕੇ। ਚਾਨਾਣੁ = ਚਨਾਣ।

SikhNet (Spanish)El Señor Mismo ha creado el Universo; Él Mismo le ha dado luz al sol y a la luna.

ਆਪਿ ਨਿਤਾਣਿਆ ਤਾਣੁ ਹੈ ਪਿਆਰਾ; ਆਪਿ ਨਿਮਾਣਿਆ ਮਾਣੁ ॥

aap nitaaniaa taan hai piaaraa; aap nimaaniaa maan |

Sant Singh KhalsaThe Beloved Himself is the power of the powerless; He Himself is the honor of the dishonored.
Manmohan SinghHimself the Dear One is the power of the powerless, and Himself the honour of the unhonoured.
Manmohan Singh (Punjabi)ਪ੍ਰੀਤਮ ਪੁਰਖ ਆਪ ਹੀ ਨਿਜ਼ੋਰਿਆਂ ਦਾ ਜੋਰ ਹੈ ਅਤੇ ਖੁਦ ਹੀ ਨਿਮਾਣਿਆਂ ਦਾ ਮਾਣ ਹੈ।
Fareedkot Teekaਆਪ ਹੀ ਪਿਆਰਾ ਨਿਤਾਨੋਂ ਕਾ ਤਾਨ ਹੈ, ਆਪ ਹੀ ਨਿਮਾਨੋਂ ਕਾ ਮਾਨ ਹੈ॥
Prof. Sahib Singhਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ, ਜਿਨ੍ਹਾਂ ਨੂੰ ਕੋਈ ਆਦਰ-ਮਾਣ ਨਹੀਂ ਦੇਂਦਾ ਉਹਨਾਂ ਨੂੰ ਆਦਰ-ਮਾਣ ਦੇਣ ਵਾਲਾ ਹੈ।

ਪਦ ਅਰਥ ਤਾਣੁ = ਸਹਾਰਾ, ਆਸਰਾ।

SikhNet (Spanish)Él es el Poder de los débiles; es el Orgullo del humilde, la Sabiduría del sabio.

ਆਪਿ ਦਇਆ ਕਰਿ ਰਖਦਾ ਪਿਆਰਾ; ਆਪੇ ਸੁਘੜੁ ਸੁਜਾਣੁ ॥੧॥

aap deaa kar rakhadaa piaaraa; aape sugharr sujaan |1|

Sant Singh KhalsaThe Beloved Himself grants His Grace and protects us; He Himself is wise and all-knowing. ||1||
Manmohan SinghShowing mercy the Dear One Himself protects and Himself is He wise and Omnicient.
Manmohan Singh (Punjabi)ਮਿਹਰ ਧਾਰ ਕੇ, ਆਪੇ ਹੀ ਪ੍ਰੀਤਮ ਪੁਰਖ ਰੱਖਿਆ ਕਰਦਾ ਹੈ। ਅਤੇ ਆਪ ਹੀ ਸਿਆਣਾ ਅਤੇ ਸਰਬੱਗ ਹੈ।
Fareedkot Teekaਪ੍ਯਾਰਾ ਪ੍ਰਭੂ ਆਪੇ ਦਯਾ ਕਰ ਕੇ ਰਖਿਆ ਕਰਤਾ ਹੈ, ਆਪੇ ਹੀ ਚਤੁਰ ਅਰ (ਸੁਜਾਣੁ) ਸੁਸਟੂ ਗ੍ਯਾਤ ਵਾਲਾ, ਭਾਵ ਸਰਬ੍ਯ ਹੈ॥੧॥
Prof. Sahib Singhਉਹ ਪਿਆਰਾ ਪ੍ਰਭੂ ਸੋਹਣੀ ਆਤਮਕ ਘਾੜਤ ਵਾਲਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਮੇਹਰ ਕਰ ਕੇ ਆਪ ਸਭ ਦੀ ਰਖਿਆ ਕਰਦਾ ਹੈ ॥੧॥

ਪਦ ਅਰਥ ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਣੁ = ਸਿਆਣਾ, ਸਭ ਦੇ ਦਿਲ ਦੀ ਜਾਣਨ ਵਾਲਾ ॥੧॥

SikhNet (Spanish)En Su Misericordia el Señor nos mantiene a todos. (1)

ਮੇਰੇ ਮਨ ਜਪਿ; ਰਾਮ ਨਾਮੁ ਨੀਸਾਣੁ ॥

mere man jap; raam naam neesaan |

Sant Singh KhalsaO my mind, chant the Name of the Lord, and receive His Insignia.
Manmohan SinghO my soul, contemplate thou on the Lord's mighty Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਪ੍ਰਤਾਵਪਾਨ ਨਾਮ ਦਾ ਆਰਾਧਨ ਕਰ।
Fareedkot Teekaਹੇ ਮੇਰੇ ਮਨ! ਪਰਗਟ ਰਾਮ ਨਾਮ ਕੌ ਜਪ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਹੀ ਜੀਵਨ-ਸਫ਼ਰ ਵਾਸਤੇ) ਰਾਹਦਾਰੀ ਹੈ।

ਪਦ ਅਰਥ ਨੀਸਾਣੁ = ਜੀਵਨ-ਸਫ਼ਰ ਵਿਚ ਰਾਹਦਾਰੀ।

SikhNet (Spanish)Oh mi mente, contempla el Nombre Manifiesto del Señor; ingresa a la Saad Sangat,

ਸਤਸੰਗਤਿ ਮਿਲਿ. ਧਿਆਇ ਤੂ ਹਰਿ ਹਰਿ; ਬਹੁੜਿ. ਨ ਆਵਣ ਜਾਣੁ ॥ ਰਹਾਉ ॥

satasangat mil. dhiaae too har har; bahurr. na aavan jaan | rahaau |

Sant Singh KhalsaJoin the Sat Sangat, the True Congregation, and meditate on the Lord, Har, Har; you shall not have to come and go in reincarnation again. ||Pause||
Manmohan SinghMeeting the society of the saints, remember, thou, the Lord Master and thou shalt not come and go again. Pause.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ, ਤੂੰ ਪ੍ਰਭੂ ਪ੍ਰਮੇਸ਼ਰ ਦਾ ਸਿਮਰਨ ਕਰ ਅਤੇ ਫੇਰ ਤੇਰਾ ਆਉਣਾ ਤੇ ਜਾਣਾ ਨਹੀਂ ਹੋਵੇਗਾ। ਠਹਿਰਾਉ।
Fareedkot Teekaਸਤਸੰਗ ਮੇਂ ਮਿਲ ਕਰ ਤੂੰ ਹਰਿ ਹਰਿ ਨਾਮ ਕਾ ਧਿਆਉਨਾ ਕਰ, (ਬਹੁੜਿ) ਫਿਰ ਤੇਰਾ ਆਉਨਾ ਜਾਨਾ ਨਹੀਂ ਹੋਗਾ॥ ਰਹਾਉ ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੂੰ ਪਰਮਾਤਮਾ ਦਾ ਧਿਆਨ ਧਰਿਆ ਕਰ, (ਧਿਆਨ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ਰਹਾਉ॥
SikhNet (Spanish)la Sociedad de los Santos y medita en tu Señor para que tus idas y venidas terminen. (Pausa)

ਆਪੇ ਹੀ ਗੁਣ ਵਰਤਦਾ ਪਿਆਰਾ; ਆਪੇ ਹੀ ਪਰਵਾਣੁ ॥

aape hee gun varatadaa piaaraa; aape hee paravaan |

Sant Singh KhalsaThe Beloved Himself pervades His Glorious Praises, and He Himself approves them.
Manmohan SinghHimself the Dear One acts through goodness and Himself he approves the act.
Manmohan Singh (Punjabi)ਆਪ ਪ੍ਰੀਤਮ ਪੁਰਖ ਨੇਕੀ ਰਾਹੀਂ ਕੰਮ ਕਰਦਾ ਹੈ ਅਤੇ ਆਪ ਹੀ ਇਸ ਨੂੰ ਕਬੂਲ ਕਰਦਾ ਹੈ।
Fareedkot Teekaਪ੍ਯਾਰਾ ਆਪੇ ਹੀ (ਗੁਣ), ਭਾਵ ਰਜੋ ਤਮੋ ਸਤੋ ਰੂਪ ਹੋ ਕਰ ਬਰਤ ਰਹਾ ਹੈ ਅਰ ਆਪੇ ਹੀ ਤਿਸ ਰਚਨਾ ਕੋ ਮਨਜੂਰ ਕਰਤਾ ਹੈ॥
Prof. Sahib Singhਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿਚ ਕਬੂਲ ਕਰਦਾ ਹੈ।

ਪਦ ਅਰਥ ਵਰਤਦਾ = ਵੰਡਦਾ। ਪਰਵਾਣੁ = ਕਬੂਲ (ਕਰਦਾ ਹੈ)।

SikhNet (Spanish)El Señor Mismo trabaja a través de las buenas acciones; Él Mismo las aprueba también.

ਆਪੇ ਬਖਸ ਕਰਾਇਦਾ ਪਿਆਰਾ; ਆਪੇ ਸਚੁ ਨੀਸਾਣੁ ॥

aape bakhas karaaeidaa piaaraa; aape sach neesaan |

Sant Singh KhalsaThe Beloved Himself grants His forgiveness, and He Himself bestows the Insignia of Truth.
Manmohan SinghHimself, the Dear Lord, obeys His will, and Himself He gives the command.
Manmohan Singh (Punjabi)ਪਿਆਰਾ ਪ੍ਰਭੂ ਆਪ ਰਜਾ ਦੀ ਪਾਲਣਾ ਕਰਦਾ ਹੈ ਅਤੇ ਆਪ ਹੀ ਹੁਕਮ ਦਿੰਦਾ ਹੈ।
Fareedkot Teekaਆਪ ਹੀ ਪਿਆਰਾ ਗੁਰੋਂ ਸੇ ਬਖਸਿਸ ਕਰਾਉਤਾ ਹੈ ਅਰ ਆਪੇ ਹੀ ਨਾਮ ਰੂਪੀ ਸਚਾ (ਨੀਸਾਣੁ) ਪਰਵਾਨਾ ਹੈ॥
Prof. Sahib Singhਪ੍ਰਭੂ ਆਪ ਹੀ ਸਭ ਉਤੇ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਜੀਵਾਂ ਵਾਸਤੇ) ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ।

ਪਦ ਅਰਥ ਬਖਸ = ਬਖ਼ਸ਼ਸ਼। ਸਚੁ = ਸਦਾ ਕਾਇਮ ਰਹਿਣ ਵਾਲਾ। ਨੀਸਾਣੁ = ਨਿਸ਼ਾਨ, ਝੰਡਾ, ਚਾਨਣ-ਮੁਨਾਰਾ।

SikhNet (Spanish)Él Mismo bendice a todos; Él es Quien nos aprueba con la Insignia de la Verdad.

ਆਪੇ ਹੁਕਮਿ ਵਰਤਦਾ ਪਿਆਰਾ; ਆਪੇ ਹੀ ਫੁਰਮਾਣੁ ॥੨॥

aape hukam varatadaa piaaraa; aape hee furamaan |2|

Sant Singh KhalsaThe Beloved Himself obeys His Will, and He Himself issues His Command. ||2||
Manmohan SinghThe Loved Lord Himself bestows the boons and Himself He blesses with the insignia of Truth.
Manmohan Singh (Punjabi)ਆਪ ਪਿਆਰਾ ਪ੍ਰਭੂ ਖ਼ੁਦ ਸਿਮਰਨ ਦਾ ਖ਼ਜ਼ਾਨਾ ਹੈ ਅਤੇ ਖ਼ੁਦ ਹੀ ਇਸ ਦੀਆਂ ਦਾਤਾਂ ਬਖ਼ਸ਼ਦਾ ਹੈ।
Fareedkot Teekaਆਪੇ ਹੀ ਪਿਆਰਾ ਹੁਕਮ ਮੇਂ ਵਰਤਤਾ ਹੈ ਅਰ ਆਪੇ ਹੀ (ਫੁਰਮਾਣੁ) ਹੁਕਮ ਰੂਪ ਹੈ॥੨॥
Prof. Sahib Singhਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਹੁਕਮ ਵਿਚ ਤੋਰਦਾ ਹੈ, ਆਪ ਹੀ ਹਰ ਥਾਂ ਹੁਕਮ ਚਲਾਂਦਾ ਹੈ ॥੨॥

ਪਦ ਅਰਥ ਹੁਕਮਿ = ਹੁਕਮ ਅਨੁਸਾਰ। ਫੁਰਮਾਣੁ = ਹੁਕਮ ॥੨॥

SikhNet (Spanish)Él Mismo obedece Su Voluntad; Él Mismo emite el Mandato. (2)

ਆਪੇ ਭਗਤਿ ਭੰਡਾਰ ਹੈ ਪਿਆਰਾ; ਆਪੇ ਦੇਵੈ ਦਾਣੁ ॥

aape bhagat bhanddaar hai piaaraa; aape devai daan |

Sant Singh KhalsaThe Beloved Himself is the treasure of devotion; He Himself gives His gifts.
Manmohan SinghThe Dear Lord Himself is the treasure of meditation and Himself He gives its gifts
Manmohan Singh (Punjabi)ਪਿਆਰਾ ਪ੍ਰਭੂ ਖੁਦ ਸਿਮਰਨ ਦਾ ਖਜਾਨਾ ਹੈ ਅਤੇ ਖੁਦ ਹੀ ਇਸ ਦੀਆਂ ਦਾਤਾਂ ਬਖਸ਼ਦਾ ਹੈ।
Fareedkot Teekaਪਿਆਰਾ ਆਪ ਹੀ ਗੁਰੂ ਰੂਪ ਭਗਤੀ ਕਾ ਭੰਡਾਰ ਹੈ, ਆਪੇ ਹੀ ਭਗਤੀ ਰੂਪ ਦਾਨ ਦੇਤਾ ਹੈ॥
Prof. Sahib Singhਹੇ ਭਾਈ! ਉਹ ਪਿਆਰਾ ਪ੍ਰਭੂ (ਆਪਣੀ) ਭਗਤੀ ਦੇ ਖ਼ਜ਼ਾਨਿਆਂ ਵਾਲਾ ਹੈ, ਆਪ ਹੀ (ਜੀਵਾਂ ਨੂੰ ਆਪਣੀ ਭਗਤੀ ਦੀ) ਦਾਤਿ ਦੇਂਦਾ ਹੈ।

ਪਦ ਅਰਥ ਭੰਡਾਰ = ਖ਼ਜ਼ਾਨੇ। ਦਾਣੁ = ਦਾਨ, ਬਖ਼ਸ਼ੀਸ਼।

SikhNet (Spanish)Él Mismo es el Tesoro de Alabanza; Él Mismo decide quien Lo debe recibir.

ਆਪੇ ਸੇਵ ਕਰਾਇਦਾ ਪਿਆਰਾ; ਆਪਿ ਦਿਵਾਵੈ ਮਾਣੁ ॥

aape sev karaaeidaa piaaraa; aap divaavai maan |

Sant Singh KhalsaThe Beloved Himself commits some to His service, and He Himself blesses them with honor.
Manmohan SinghThe Dear Lord Himself engages man in His service and Himself He blesses him with honour.
Manmohan Singh (Punjabi)ਪਿਆਰਾ ਪ੍ਰਭੂ ਖੁਦ ਬੰਦੇ ਨੂੰ ਆਪਣੀ ਸੇਵਾ ਵਿੱਚ ਜੋੜਦਾ ਹੈ ਅਤੇ ਖੁਦ ਹੀ ਉਸ ਨੂੰ ਇੱਜ਼ਤ-ਆਬਰੂ ਦੀ ਦਾਤ ਦਿੰਦਾ ਹੈ।
Fareedkot Teekaਆਪੇ ਹੀ ਪਿਆਰਾ ਸੇਵਾ ਕਰਾਉਤਾ ਹੈ ਅਰ ਆਪੇ ਹੀ (ਮਾਣੁ) ਆਦਰ ਦਿਵਾਉਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਪਾਸੋਂ) ਸੇਵਾ-ਭਗਤੀ ਕਰਾਂਦਾ ਹੈ, ਤੇ ਆਪ ਹੀ (ਸੇਵਾ-ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ) ਇੱਜ਼ਤ ਦਿਵਾਂਦਾ ਹੈ।

ਪਦ ਅਰਥ ਮਾਣੁ = ਆਦਰ।

SikhNet (Spanish)Él Mismo nos apega a Su Servicio; Él Mismo bendice a Sus Sirvientes con Gloria.

ਆਪੇ ਤਾੜੀ ਲਾਇਦਾ ਪਿਆਰਾ; ਆਪੇ ਗੁਣੀ ਨਿਧਾਨੁ ॥੩॥

aape taarree laaeidaa piaaraa; aape gunee nidhaan |3|

Sant Singh KhalsaThe Beloved Himself is absorbed in Samaadhi; He Himself is the treasure of excellence. ||3||
Manmohan SinghThe Dear Lord Himself assumes profound trance and Himself is He the treasure of excellences.
Manmohan Singh (Punjabi)ਪਿਆਰਾ ਪ੍ਰਭੂ ਆਪ ਹੀ ਅਫੁਰ ਸਮਾਧੀ ਧਾਰਨ ਕਰਦਾ ਹੈ ਅਤੇ ਆਪ ਹੀ ਗੁਣਾਂ ਦਾ ਖਜਾਨਾ ਹੈ।
Fareedkot Teekaਆਪੇ ਹੀ ਪਿਆਰਾ (ਤਾੜੀ) ਸਮਾਧਿ ਲਗਾਉਤਾ ਹੈ ਅਰ ਆਪੇ ਹੀ ਗੁਣੋਂ ਕਾ ਖਜਾਨਾ ਹੋ ਰਹਾ ਹੈ॥੩॥
Prof. Sahib Singhਉਹ ਪ੍ਰਭੂ ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ, ਤੇ ਆਪ ਹੀ (ਆਪਣੇ ਗੁਣਾਂ ਵਿਚ) ਸਮਾਧੀ ਲਾਂਦਾ ਹੈ ॥੩॥

ਪਦ ਅਰਥ ਤਾੜੀ = ਸਮਾਧੀ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ॥੩॥

SikhNet (Spanish)Él Mismo se contempla a Sí Mismo; Él Mismo es el Tesoro de Virtud. (3)

ਆਪੇ ਵਡਾ ਆਪਿ ਹੈ ਪਿਆਰਾ; ਆਪੇ ਹੀ ਪਰਧਾਣੁ ॥

aape vaddaa aap hai piaaraa; aape hee paradhaan |

Sant Singh KhalsaThe Beloved Himself is the greatest; He Himself is supreme.
Manmohan SinghHimself the Beloved Lord is the most exalted and Himself the Supreme Over Lord.
Manmohan Singh (Punjabi)ਪ੍ਰੀਤਮ ਪ੍ਰਭੂ ਆਪ ਪਰਮ ਵਿਸ਼ਾਲ ਹੈ ਅਤੇ ਆਪ ਹੀ ਸ਼੍ਰੋਮਣੀ ਸਾਹਿਬ ਹੈ।
Fareedkot Teekaਆਪੇ ਹੀ ਪਿਆਰ ਸਭ ਸੇ ਬਡਾ ਹੈ, ਆਪੇ ਹੀ ਆਪ ਸਭ ਮੇਂ ਪ੍ਰਧਾਨ ਹੈ, ਭਾਵ ਸੰਤ ਰੂਪ ਵਜੀਰ ਹੈ॥
Prof. Sahib Singhਹੇ ਭਾਈ! ਉਹ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ-ਪ੍ਰਮੰਨਿਆ ਹੋਇਆ ਹੈ।

ਪਦ ਅਰਥ ਪਰਧਾਣੁ = ਮੰਨਿਆ-ਪ੍ਰਮੰਨਿਆ।

SikhNet (Spanish)El Señor es lo más Grande de lo grande; Él es el Señor Supremo.

ਆਪੇ ਕੀਮਤਿ ਪਾਇਦਾ ਪਿਆਰਾ; ਆਪੇ ਤੁਲੁ ਪਰਵਾਣੁ ॥

aape keemat paaeidaa piaaraa; aape tul paravaan |

Sant Singh KhalsaThe Beloved Himself appraises the value; He Himself is the scale, and the weights.
Manmohan SinghHimself the Beloved-Lord appraise worth and Himself is He the scale and weights.
Manmohan Singh (Punjabi)ਆਪ ਪ੍ਰੀਤਮ ਪ੍ਰਭੂ ਮੁੱਲ ਪਾਉਂਦਾ ਹੈ ਅਤੇ ਆਪ ਹੀ ਤੱਕੜੀ ਤੇ ਵੱਟੇ ਹੈ।
Fareedkot Teekaਪਿਆਰਾ ਆਪੇ ਹੀ ਅਪਨੀ ਕੀਮਤਿ ਕੋ ਪਾਉਤਾ ਹੈ ਅਰ ਆਪੇ ਬੁਧੀ ਰੂਪ (ਤੁਲੁ) ਤਕੜੀ ਹੈ, ਪੁਨਃ ਪ੍ਰਵਾਣ, ਭਾਵ ਸ਼ਾਸਤ੍ਰ ਰੂਪ ਵੱਟਾ ਹੈ॥
Prof. Sahib Singhਉਹ ਆਪ ਹੀ (ਆਪਣਾ) ਤੋਲ ਤੇ ਪੈਮਾਨਾ ਵਰਤ ਕੇ (ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ) ਮੁੱਲ ਪਾਂਦਾ ਹੈ।

ਪਦ ਅਰਥ ਤੁਲੁ = ਤਰਾਜ਼ੂ। ਪਰਵਾਣੁ = ਵੱਟਾ।

SikhNet (Spanish)Él Mismo se valúa a Sí Mismo; Él Mismo es Su Propia medida y peso.

ਆਪੇ ਅਤੁਲੁ. ਤੁਲਾਇਦਾ ਪਿਆਰਾ; ਜਨ ਨਾਨਕ. ਸਦ ਕੁਰਬਾਣੁ ॥੪॥੫॥

aape atul. tulaaeidaa piaaraa; jan naanak. sad kurabaan |4|5|

Sant Singh KhalsaThe Beloved Himself is unweighable - He weighs Himself; servant Nanak is forever a sacrifice to Him. ||4||5||
Manmohan SinghThe Beloved-Lord is unweighable and is weighed by Himself slave Nanak is ever a sacrifice unto Him.
Manmohan Singh (Punjabi)ਪ੍ਰੀਤਮ ਪ੍ਰਭੂ ਅਜੋਖ ਹੈ ਅਤੇ ਖੁਦ ਆਪਣੇ ਆਪ ਨੂੰ ਜੋਖਦਾ ਹੈ। ਗੋਲਾ ਨਾਨਕ ਸਦੀਵ ਹੀ ਉਸ ਤੋਂ ਘੋਲੀ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਯਾਰਾ ਆਪ ਹੀ ਅਤੁਲ ਸਰੂਪ ਤੁਲਾਉਤਾ, ਭਾਵ ਵਿਚਾਰ ਕਰਾਵਤਾ ਹੈ। ਮੈਂ ਜਨੁ ਤਿਸ ਕੇ ਸਦੀਵਕਾਲ ਬਲਿਹਾਰ ਜਾਤਾ ਹੂੰ॥੪॥੫॥
Prof. Sahib Singhਉਹ ਪ੍ਰਭੂ ਆਪ ਅਤੁੱਲ ਹੈ (ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ) ਉਹ (ਜੀਵਾਂ ਦੇ ਜੀਵਨ ਸਦਾ) ਤੋਲਦਾ ਹੈ। ਹੇ ਦਾਸ ਨਾਨਕ! (ਆਖ-) ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ ॥੪॥੫॥
SikhNet (Spanish)Vasto más allá de toda medida, Él es Quien se conoce a Sí Mismo; Nanak se postra reverente ante su Señor. (4‑5)

Open this shabad →

Shabad Guru Ramdas Ji Raag Sorath continues on Ang 607

ਸੋਰਠਿ ਮਹਲਾ ੪ ॥

soratth mahalaa 4 |

Sant Singh KhalsaSorat'h, Fourth Mehl:
Manmohan SinghSorath 4th Guru.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ।
SikhNet (Spanish)Sorath, Mejl Guru Ram Das, Cuarto Canal Divino.

ਆਪੇ ਸੇਵਾ ਲਾਇਦਾ ਪਿਆਰਾ; ਆਪੇ ਭਗਤਿ ਉਮਾਹਾ ॥

aape sevaa laaeidaa piaaraa; aape bhagat umaahaa |

Sant Singh KhalsaThe Beloved Himself commits some to His service; He Himself blesses them with the joy of devotional worship.
Manmohan SinghThe Beloved Himself engages man in His service and He Himself blesses him with the joy of His devotional service.
Manmohan Singh (Punjabi)ਪ੍ਰੀਤਮ ਆਪ ਆਪਣੀ ਚਾਕਰੀ ਅੰਦਰ ਜੋੜਦਾ ਹੈ ਅਤੇ ਆਪ ਹੀ ਆਦਮੀ ਨੂੰ ਆਪਣੀ ਪ੍ਰੇਮ-ਈ ਸੇਵਾ ਦੀ ਖੁਸ਼ੀ ਬਖਸ਼ਦਾ ਹੈ।
Fareedkot Teekaਆਪੇ ਹੀ ਪਿਆਰਾ ਸੇਵਾ ਮੇਂ ਲਗਾਉਤਾ ਹੈ, ਆਪ ਹੀ ਭਗਤੀ ਕਾ (ਉਮਾਹਾ) ਉਤਸਾਹੁ ਦੇਤਾ ਹੈ॥
Prof. Sahib Singhਹੇ ਭਾਈ! ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜਦਾ ਹੈ, ਆਪ ਹੀ ਭਗਤੀ ਕਰਨ ਦਾ ਉਤਸ਼ਾਹ ਦੇਂਦਾ ਹੈ।

ਪਦ ਅਰਥ ਉਮਾਹਾ = ਉਤਸ਼ਾਹਾ।

SikhNet (Spanish)El Señor Mismo apega a todos a Su Servicio; El Señor Mismo crea en todos la Dicha de la Alabanza.

ਆਪੇ ਗੁਣ ਗਾਵਾਇਦਾ ਪਿਆਰਾ; ਆਪੇ ਸਬਦਿ ਸਮਾਹਾ ॥

aape gun gaavaaeidaa piaaraa; aape sabad samaahaa |

Sant Singh KhalsaThe Beloved Himself causes us to sing His Glorious Praises; He Himself is absorbed in the Word of His Shabad.
Manmohan SinghHimself, the Beloved-Lord makes man sing His praise and Himself is He absorbed in His own Name.
Manmohan Singh (Punjabi)ਆਪ ਪਿਆਰਾ ਪ੍ਰਭੂ ਬੰਦੇ ਪਾਸੋਂ ਆਪਣਾ ਜੱਸ ਗਾਇਨ ਕਰਵਾਉਂਦਾ ਹੈ ਅਤੇ ਆਪ ਹੀ ਆਪਣੇ ਨਾਮ ਅੰਦਰ ਲੀਨ ਹੈ।
Fareedkot Teekaਪ੍ਯਾਰਾ ਆਪੇ ਹੀ ਅਪਨੇ ਗੁਨੋਂ ਕੋ ਗਵਾਉਤਾ ਹੈ ਅਰ ਗੁਰ ਉਪਦੇਸ ਕਾ ਅਨੰਦ ਰੂਪੁ ਭੀ ਆਪ ਹੀ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਨੂੰ) ਗੁਣ ਗਾਵਣ ਲਈ ਪ੍ਰੇਰਨਾ ਕਰਦਾ ਹੈ, ਆਪ ਹੀ (ਜੀਵਾਂ ਨੂੰ) ਗੁਰੂ ਦੇ ਸ਼ਬਦ ਵਿਚ ਜੋੜਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ। ਸਮਾਹਾ = ਲੀਨਤਾ ਪੈਦਾ ਕਰਦਾ ਹੈ।

SikhNet (Spanish)Él Mismo nos hace a cantar a todos Su Alabanza; Él Mismo está sumergido en la Palabra del Shabd.

ਆਪੇ ਲੇਖਣਿ ਆਪਿ ਲਿਖਾਰੀ; ਆਪੇ ਲੇਖੁ ਲਿਖਾਹਾ ॥੧॥

aape lekhan aap likhaaree; aape lekh likhaahaa |1|

Sant Singh KhalsaHe Himself is the pen, and He Himself is the scribe; He Himself inscribes His inscription. ||1||
Manmohan SinghThe Lord Himself is the Pen, Himself the scribe and Himself executes He the writing.
Manmohan Singh (Punjabi)ਪ੍ਰਭੁ ਖੁਦ ਕਲਮ ਹੈ ਤੇ ਖੁਦ ਹੀ ਲਿਖਣ ਵਾਲਾ ਹੈ ਅਤੇ ਖੁਦ ਹੀ ਉਹ ਲਿਖਤ ਲਿਖਦਾ ਹੈ।
Fareedkot Teekaਆਪੇ ਹੀ (ਲੇਖਣਿ) ਕਲਮ ਨੇਤਿ ਰੂਪੀ ਹੈ ਆਪ ਹੀ ਬ੍ਰਹਮਾ ਰੂਪ ਲਿਖਾਰੀ ਹੈ, ਆਪੇ ਹੀ ਜੀਵੋਂ ਕੇ ਮਸਤਕ ਕਾਗਜ਼ ਪਰ ਲੇਖੁ ਲਿਖਾਉਤਾ ਹੈ; ਵਾ ਆਪੇ ਲੇਖਨ ਬੁਧੀ ਲਿਖਾਰੀ ਗੁਰੂ ਆਪੇ ਹੀ ਜਗ੍ਯਾਸੂ ਕੇ ਰਿਦੇ ਰੂਪ ਕਾਗਦ ਮੇਂ ਵਿਚਾਰ ਰੂਪੀ ਲੇਖਾ ਲਿਖਾਵਤਾ ਹੈ॥੧॥
Prof. Sahib Singhਪ੍ਰਭੂ ਆਪ ਹੀ ਕਲਮ ਹੈ, ਆਪ ਹੀ ਕਲਮ ਚਲਾਣ ਵਾਲਾ ਹੈ, ਤੇ, ਆਪ ਹੀ (ਜੀਵਾਂ ਦੇ ਮੱਥੇ ਉੱਤੇ ਭਗਤੀ ਦਾ) ਲੇਖ ਲਿਖਦਾ ਹੈ ॥੧॥

ਪਦ ਅਰਥ ਲੇਖਣਿ = ਕਲਮ ॥੧॥

SikhNet (Spanish)Él Mismo es la pluma y el papel; Él Mismo es Quien escribe el texto. (1)

ਮੇਰੇ ਮਨ; ਜਪਿ ਰਾਮ ਨਾਮੁ ਓਮਾਹਾ ॥

mere man; jap raam naam omaahaa |

Sant Singh KhalsaO my mind, joyfully chant the Name of the Lord.
Manmohan SinghMy soul, remember, thou, the Lord's name with joy.
Manmohan Singh (Punjabi)ਮੇਰੀ ਜਿੰਦੇ! ਤੂੰ ਖੁਸ਼ੀ ਸਹਿਤ ਸਾਈਂ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਰਾਮ ਨਾਮ ਕੋ ਉਤਸਾਹ ਸੇ ਜਪੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਤਸ਼ਾਹ ਨਾਲ ਜਪਿਆ ਕਰ।

ਪਦ ਅਰਥ ਓਮਾਹਾ = ਉਤਸ਼ਾਹ (ਨਾਲ)।

SikhNet (Spanish)Oh mi mente, habita en el Señor con dicha para que tengas la fortuna de estar siempre en Éxtasis

ਅਨਦਿਨੁ ਅਨਦੁ ਹੋਵੈ ਵਡਭਾਗੀ; ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥

anadin anad hovai vaddabhaagee; lai gur poorai har laahaa | rahaau |

Sant Singh KhalsaThose very fortunate ones are in ecstasy night and day; through the Perfect Guru, they obtain the profit of the Lord's Name. ||Pause||
Manmohan SinghThe very fortunate ones obtain the profit of the God's name, through the Perfect Guru, and night and day they make merry. Pause.
Manmohan Singh (Punjabi)ਭਾਰੇ ਨਸੀਬਾਂ ਵਾਲੇ ਪੂਰਨ ਗੁਰਾਂ ਦੇ ਰਾਹੀਂ ਹਰੀ ਦੇ ਨਾਮ ਦਾ ਮੁਨਾਫਾ ਪ੍ਰਾਪਤ ਕਰਦੇ ਹਨ ਅਤੇ ਰਾਤ ਦਿਨ ਮੌਜਾਂ ਮਾਣਦੇ ਹਨ। ਠਹਿਰਾਉ।
Fareedkot Teekaਹੇ ਵਡਭਾਗੀ! ਤੇਰੇ ਕੋ ਰਾਤ ਦਿਨ ਆਨੰਦ ਹੋਇਗਾ, ਪੂਰੇ ਗੁਰੋਂ ਸੇ ਤੂੰ ਹਰੀ ਨਾਮ ਰੂਪੀ ਲਾਭ ਲੈ ਲੇਹੁ॥ ਰਹਾਉ ॥
Prof. Sahib Singhਪੂਰੇ ਗੁਰੂ ਦੀ ਰਾਹੀਂ ਹਰਿ-ਨਾਮ ਦਾ ਲਾਭ ਖੱਟ ਲੈ। (ਜੇਹੜਾ) ਵਡ-ਭਾਗੀ ਮਨੁੱਖ (ਨਾਮ ਜਪਦਾ ਹੈ, ਉਸ) ਨੂੰ ਹਰ ਵੇਲੇ ਆਤਮਕ ਸੁਖ ਮਿਲਿਆ ਰਹਿੰਦਾ ਹੈ ਰਹਾਉ॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ॥ਰਹਾਉ॥

SikhNet (Spanish)y coseches el Fruto del Señor a través del Perfecto Guru. (Pausa)

ਆਪੇ ਗੋਪੀ ਕਾਨੁ ਹੈ ਪਿਆਰਾ; ਬਨਿ ਆਪੇ ਗਊ ਚਰਾਹਾ ॥

aape gopee kaan hai piaaraa; ban aape gaoo charaahaa |

Sant Singh KhalsaThe Beloved Himself is the milk-maid and Krishna; He Himself herds the cows in the woods.
Manmohan SinghHimself the Beloved is the milk-maid and Krishan and Himself grazes he the cows in the jungle.
Manmohan Singh (Punjabi)ਆਪ ਪ੍ਰੀਤਮ ਗੁਆਲਣ ਅਤੇ ਕ੍ਰਿਸ਼ਨ ਹੈ ਅਤੇ ਆਪੇ ਹੀ ਜੰਗਲ ਵਿੱਚ ਗਾਈਆਂ ਚਾਰਦਾ ਹੈ।
Fareedkot Teekaਆਪੇ ਹੀ ਪ੍ਯਾਰਾ ਕ੍ਰਿਸਨ ਹੈ ਆਪੇ ਹੀ ਗੋਪੀ ਹੈ, ਆਪੇ ਹੀ (ਬਨਿ) ਬਿੰਦ੍ਰਾਬਨ ਹੈ ਆਪੇ ਹੀ ਗਊ ਹੈ, ਆਪੇ ਹੀ ਤਿਨ ਕਾ ਚਰਾਉਨੇ ਵਾਲਾ ਹੈ॥
Prof. Sahib Singhਹੇ ਭਾਈ! ਪ੍ਰਭੂ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ, ਆਪ ਹੀ (ਬਿੰਦ੍ਰਾਬਨ) ਜੰਗਲ ਵਿਚ ਗਾਈਆਂ ਚਾਰਨ ਵਾਲਾ ਹੈ।

ਪਦ ਅਰਥ ਗੋਪੀ = ਗਵਾਲਿਆਂ ਦੀਆਂ ਇਸਤ੍ਰੀਆਂ। ਕਾਨੁ = ਕ੍ਰਿਸ਼ਨ। ਬਨਿ = ਜੰਗਲ ਵਿਚ, ਬਿੰਦ੍ਰਾਬਨ ਵਿਚ।

SikhNet (Spanish)Él Mismo es la Gopi; Él Mismo es el Señor Krishna.

ਆਪੇ ਸਾਵਲ ਸੁੰਦਰਾ ਪਿਆਰਾ; ਆਪੇ ਵੰਸੁ ਵਜਾਹਾ ॥

aape saaval sundaraa piaaraa; aape vans vajaahaa |

Sant Singh KhalsaThe Beloved Himself is the blue-skinned, handsome one; He Himself plays on His flute.
Manmohan SinghHimself the Beloved is dark and graceful and Himself plays He on the flute.
Manmohan Singh (Punjabi)ਆਪ ਪ੍ਰੀਤਮ ਕਾਲਾ ਅਤੇ ਸੁਹਣਾ ਹੈ ਅਤੇ ਆਪ ਹੀ ਬੰਸਰੀ ਵਜਾਉਂਦਾ ਹੈ।
Fareedkot Teekaਆਪੇ ਹੀ ਪ੍ਯਾਰਾ ਸਾਵਲ ਸੁੰਦਰ ਹੈ, ਆਪੇ ਹੀ (ਵੰਸੁ) ਬਾਂਸਰੀ ਬਜਾਉਤੇ ਹੈਂ॥
Prof. Sahib Singhਪ੍ਰਭੂ ਆਪ ਹੀ ਸਾਂਵਲੇ ਰੰਗ ਵਾਲਾ ਸੋਹਣਾ ਕ੍ਰਿਸ਼ਨ ਹੈ, ਆਪ ਹੀ ਬੰਸਰੀ ਵਜਾਣ ਵਾਲਾ ਹੈ।

ਪਦ ਅਰਥ ਸਾਵਲ ਸੁੰਦਰਾ = ਸਾਵਲੇ ਰੰਗ ਵਾਲਾ ਸੋਹਣਾ (ਕ੍ਰਿਸ਼ਨ)। ਵੰਸੁ = ਬੰਸਰੀ।

SikhNet (Spanish)Él Mismo es Quien ordeña a la vaca y Krishna; Él mismo lleva a pastar a las vacas. El Mismo Bienamado es el joven bien parecido, de piel azul tocando la flauta.

ਕੁਵਲੀਆਪੀੜੁ. ਆਪਿ ਮਰਾਇਦਾ ਪਿਆਰਾ; ਕਰਿ ਬਾਲਕ ਰੂਪਿ ਪਚਾਹਾ ॥੨॥

kuvaleeaapeerr. aap maraaeidaa piaaraa; kar baalak roop pachaahaa |2|

Sant Singh KhalsaThe Beloved Himself took the form of a child, and destroyed Kuwalia-peer, the mad elephant. ||2||
Manmohan SinghAssuming the form of the child, my Beloved Himself slew and destroyed Kuwaliapir, the giant elephant.
Manmohan Singh (Punjabi)ਬੱਚੇ ਦਾ ਸਰੂਪ ਧਾਰਨ ਕਰ ਕੇ ਮੇਰੇ ਪ੍ਰੀਤਮ ਨੇ ਖੁਦ ਹੀ ਕੁਵੱਲੀਆਂ ਪੀੜ ਹਾਥੀ ਨੂੰ ਮਾਰ ਸੁੱਟਿਆ ਅਤੇ ਤਬਾਹ ਕਰ ਦਿੱਤਾ ਸੀ।
Fareedkot Teekaਮਹਾਵਤ ਰੂਪ ਹੋ ਕਰ ਆਪੇ ਹੀ ਕੁਵਲੀਆ ਪੀੜ ਹਸਤੀ ਕੋ ਮਰਵਾਵਤਾ ਭ੍ਯਾ ਹੈ, ਆਪੇ ਬਾਲਕ ਰੂਪ ਕਰਕੇ, ਭਾਵ ਕਿਸਨ ਰੂਪ ਹੋ ਕਰ ਅਭਾਵ ਕਰਤਾ ਭਯਾ ਹੈ॥੨॥
Prof. Sahib Singhਪ੍ਰਭੂ ਆਪ ਹੀ ਬਾਲਕ-ਰੂਪ (ਕ੍ਰਿਸ਼ਨ-ਰੂਪ) ਵਿਚ (ਕੰਸ ਦੇ ਭੇਜੇ ਹੋਏ ਹਾਥੀ) ਕੁਵਲੀਆਪੀੜ ਨੂੰ ਨਾਸ ਕਰਨ ਵਾਲਾ ਹੈ ॥੨॥

ਪਦ ਅਰਥ ਕੁਵਲੀਆਪੀੜੁ = ਕੰਸ ਦਾ ਭੇਜਿਆ ਹੋਇਆ ਹਾਥੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ। ਰੂਪਿ = ਰੂਪ ਵਿਚ। ਪਚਾਹਾ = ਨਾਸ ॥੨॥

SikhNet (Spanish)Él Mismo, toma la forma del niño que destruyó al Kuwalia-pir, el loco elefante. (2)

ਆਪਿ ਅਖਾੜਾ ਪਾਇਦਾ ਪਿਆਰਾ; ਕਰਿ ਵੇਖੈ ਆਪਿ ਚੋਜਾਹਾ ॥

aap akhaarraa paaeidaa piaaraa; kar vekhai aap chojaahaa |

Sant Singh KhalsaThe Beloved Himself sets the stage; He performs the plays, and He Himself watches them.
Manmohan SinghHimself, the Beloved sets up the arena, and performing the plays Himself, He beholds them.
Manmohan Singh (Punjabi)ਆਪੇ ਹੀ ਪਿਆਰਾ-ਪ੍ਰਭੂ ਪਿੜ ਬੰਨ੍ਹਦਾ ਹੈ ਅਤੇ ਤਮਾਸ਼ੇ ਰੱਚ ਕੇ ਆਪੇ ਹੀ ਉਨ੍ਹਾਂ ਨੂੰ ਦੇਖਦਾ ਹੈ।
Fareedkot Teekaਆਪੇ ਹੀ ਮਲ ਅਖਾੜਾ ਪਾਉਤਾ ਹੈ, ਆਪੇ ਹੀ ਪ੍ਯਾਰਾ ਤਿਸ (ਚੋਜਾਹਾ) ਕੌਤਕ ਕੋ ਕਰ ਕੇ ਦੇਖਤਾ ਭਯਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਇਹ ਜਗਤ ਦਾ) ਅਖਾੜਾ ਬਣਾਣ ਵਾਲਾ ਹੈ, (ਇਸ ਜਗਤ-ਅਖਾੜੇ ਵਿਚ) ਆਪ ਹੀ ਕੌਤਕ-ਤਮਾਸ਼ੇ ਰਚ ਕੇ ਵੇਖ ਰਿਹਾ ਹੈ।

ਪਦ ਅਰਥ ਅਖਾੜਾ = (ਜਗਤ-) ਪਿੜ। ਚੋਜਾਹਾ = ਤਮਾਸ਼ੇ, ਖੇਡਾਂ।

SikhNet (Spanish)Él Mismo levanta el escenario; Él Mismo está complacido con Su obra.

ਕਰਿ ਬਾਲਕ ਰੂਪ ਉਪਾਇਦਾ ਪਿਆਰਾ; ਚੰਡੂਰੁ ਕੰਸੁ ਕੇਸੁ ਮਾਰਾਹਾ ॥

kar baalak roop upaaeidaa piaaraa; chanddoor kans kes maaraahaa |

Sant Singh KhalsaThe Beloved Himself assumed the form of the child, and killed the demons Chandoor, Kansa and Kaysee.
Manmohan SinghMy Beloved assumed the child form and through him killed Chandur, Kans and Kesi.
Manmohan Singh (Punjabi)ਮੇਰੇ ਪਿਆਰੇ-ਪ੍ਰਭੂ ਨੇ ਕ੍ਰਿਸ਼ਨ ਨੂੰ ਬੱਚੇ ਦੇ ਸਰੂਪ ਵਿੱਚ ਪੈਂਦਾ ਕੀਤਾ ਕੀਤਾ ਅਤੇ ਉਸ ਦੇ ਰਾਹੀਂ ਚੰਡੂਰ, ਕੰਸ ਤੇ ਕੇਸੀ ਨੂੰ ਮਾਰਿਆ।
Fareedkot Teekaਆਪੇ ਹੀ ਅਪਨਾ ਬਾਲਕ ਰੂਪੁ ਉਤਪੰਨ ਕਰ ਕੇ ਆਪੇ ਹੀ ਚੰਡੂਰ ਔਰ ਕੰਸ ਕੋ ਕੇਸੋਂ ਸੇ ਪਕੜ ਕਰ ਕੇ ਮਾਰਤਾ ਭਯਾ ਹੈ; ਵਾ ਕੰਸ ਕਾ ਭੇਜਾ ਹੂਆ ਮੁਸਟ ਚੰਡੂਰ ਅਰ ਕੇਸੀ ਮਾਰ ਦੀਆ ਹੈ॥
Prof. Sahib Singhਪ੍ਰਭੂ ਆਪ ਹੀ ਬਾਲਕ-ਰੂਪ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ, ਤੇ, ਆਪ ਹੀ ਉਸ ਪਾਸੋਂ ਚੰਡੂਰ, ਕੇਸੀ ਅਤੇ ਕੰਸ ਨੂੰ ਮਰਵਾਣ ਵਾਲਾ ਹੈ।

ਪਦ ਅਰਥ ਚੰਡੂਰੁ = ਕੰਸ ਦੇ ਪਹਿਲਵਾਨ ਦਾ ਨਾਮ। ਕੰਸੁ = ਕੇਸੀ।

SikhNet (Spanish)Él Mismo, con forma de niño, destruyo a Chandor, Kansa y Kesi, los seres malvados.

ਆਪੇ ਹੀ ਬਲੁ ਆਪਿ ਹੈ ਪਿਆਰਾ; ਬਲੁ ਭੰਨੈ ਮੂਰਖ ਮੁਗਧਾਹਾ ॥੩॥

aape hee bal aap hai piaaraa; bal bhanai moorakh mugadhaahaa |3|

Sant Singh KhalsaThe Beloved Himself, by Himself, is the embodiment of power; He shatters the power of the fools and idiots. ||3||
Manmohan SinghMy Beloved, by Himself, is the embodiment of power and smashes the power of the fools and idiots.
Manmohan Singh (Punjabi)ਮੇਰਾ ਪਿਆਰਾ, ਖੁਦ-ਬ-ਖੁਦ ਹੀ ਤਾਕਤ ਦਾ ਸਰੂਪ ਹੈ ਅਤੇ ਮੂੜ੍ਹਾ ਤੇ ਬੁੱਧੂਆਂ ਤੀ ਤਾਕਤ ਨੂੰ ਤੋੜਦਾ ਹੈ।
Fareedkot Teekaਬਲਰੂਪ ਭੀ ਆਪ ਹੀ ਹੈ, (ਮੂਰਖ ਮੁਗਧਾਹਾ) ਮਹਾ ਮੂਰਖੋਂ ਕੇ ਬਲ ਕੋ ਤੋੜਣੇ ਹਾਰਾ ਭੀ ਆਪ ਹੀ ਪ੍ਯਾਰਾ ਹੈ॥੩॥
Prof. Sahib Singhਆਪ ਹੀ ਤਾਕਤ (ਦੇਣ ਵਾਲਾ) ਹੈ, ਤੇ, ਆਪ ਹੀ ਮੂਰਖਾਂ ਦੀ ਤਾਕਤ ਭੰਨ ਦੇਂਦਾ ਹੈ ॥੩॥

ਪਦ ਅਰਥ ਮੁਗਧਾਹਾ = ਮੂਰਖਾਂ ਦਾ ॥੩॥

SikhNet (Spanish)Él Mismo bendice a todos con el poder y les quita el poder a los tiranos tontos y salvajes. (3)

ਸਭੁ ਆਪੇ ਜਗਤੁ ਉਪਾਇਦਾ ਪਿਆਰਾ; ਵਸਿ ਆਪੇ ਜੁਗਤਿ ਹਥਾਹਾ ॥

sabh aape jagat upaaeidaa piaaraa; vas aape jugat hathaahaa |

Sant Singh KhalsaThe Beloved Himself created the whole world. In His hands He holds the power of the ages.
Manmohan SinghThe Beloved Himself creates all the creatures and keeps in His own hands the power to guide their destinies.
Manmohan Singh (Punjabi)ਪਿਆਰਾ ਆਪ ਸਾਰਿਆਂ ਜੀਵਾਂ ਨੂੰ ਰਚਦਾ ਹੈ ਤੇ ਉਨ੍ਹਾਂ ਦੀ ਜੀਵਨ ਰਹੁ-ਰੀਤੀ ਆਪਣੇ ਹੱਥਾਂ ਦੇ ਹੇਠ ਵਿੱਚ ਰੱਖਦਾ ਹੈ।
Fareedkot Teekaਸਾਰਾ ਸੰਸਾਰ ਪਿਆਰਾ ਆਪੇ ਹੀ ਉਤਪੰਨ ਕਰਤਾ ਹੈ, ਫਿਰ ਸਭ ਕੇ ਖਾਨ ਪਾਨ ਕੀ ਜੁਗਤ ਅਪਨੇ ਹਾਥ ਵਸ ਮੇਂ ਰਖਤਾ ਹੈ॥
Prof. Sahib Singhਹੇ ਭਾਈ! ਪਿਆਰਾ ਪ੍ਰਭੂ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ, (ਜਗਤ ਨੂੰ ਆਪ ਹੀ ਆਪਣੇ) ਵੱਸ ਵਿਚ ਰੱਖਦਾ ਹੈ (ਜੀਵਾਂ ਦੀ ਜੀਵਨ-) ਜੁਗਤਿ ਆਪਣੇ ਹੱਥ ਵਿਚ ਰੱਖਦਾ ਹੈ।

ਪਦ ਅਰਥ ਸਭੁ = ਸਾਰਾ। ਵਸਿ = ਵੱਸ ਵਿਚ।

SikhNet (Spanish)Él Mismo creó al mundo entero y con Sus Manos mantiene el Poder de las Épocas.

Open this shabad (15 lines, Angs 606-607) →

Ang 606 of 1430