ਸੋਰਠਿ ਮਹਲਾ ੪ ॥
soratth mahalaa 4 | Ang 605
Sant Singh KhalsaSorat'h, Fourth Mehl:
Manmohan SinghSorath 4th Guru.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ।
SikhNet (Spanish)Sorath, Mejl Guru Ram Das, Cuarto Canal Divino.
ਆਪੇ ਕੰਡਾ. ਆਪਿ ਤਰਾਜੀ; ਪ੍ਰਭਿ ਆਪੇ ਤੋਲਿ ਤੋਲਾਇਆ ॥
aape kanddaa. aap taraajee; prabh aape tol tolaaeaa | Ang 605
Sant Singh KhalsaGod Himself is the balance scale, He Himself is the weigher, and He Himself weighs with the weights.
Manmohan SinghThe Lord Himself is the balance, Himself the weighman and Himself He weighs with the weights.
Manmohan Singh (Punjabi)ਸੁਆਮੀ ਆਪ ਤੱਕੜੀ ਹੈ, ਆਪ ਹੀ ਤੋਲਾ ਅਤੇ ਆਪ ਹੀ ਵੱਟਿਆਂ ਨਾਲ ਤੋਲਦਾ ਹੈ।
Fareedkot Teekaਆਪੇ ਹੀ ਪ੍ਯਾਰਾ ਕੰਡਾ ਹੈ ਆਪੇ ਹੀ (ਤਰਾਜੀ) ਤਕੜੀ ਹੈ, ਆਪ ਹੀ ਤੋਲ ਹੈ ਆਪ ਹੀ ਤੋਲ ਕੋ ਤੁਲਾਯਾ ਹੈ; ਵਾ ਆਪੇ ਹੀ ਬਿਬੇਕ ਰੂਪੁ ਵਾ ਪ੍ਰੇਮ ਰੂਪ ਕੰਡਾ ਹੈ ਅਰ ਆਪ ਹੀ ਬੁਧੀ ਰੂਪੁ ਤਕੜੀ ਹੈ, ਆਪੇ ਹੀ ਤੋਲ ਤੁਲਾਯਾ, ਭਾਵ ਵੀਚਾਰਵਾਨੋਂ ਸੇ ਵੀਚਾਰ ਕਰਾਯਾ ਹੈ॥
Prof. Sahib Singhਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ)।ਪਦ ਅਰਥ ਕੰਡਾ = ਤਰਾਜ਼ੂ ਦੀ ਉਪਰਲੀ ਵਿਚਕਾਰਲੀ ਸੂਈ। ਤਰਾਜੀ = ਤਰਾਜ਼ੂ, ਤੱਕੜੀ। ਪ੍ਰਭਿ = ਪ੍ਰਭੂ ਨੇ। ਤੋਲਿ = ਤੋਲ ਨਾਲ, ਵੱਟੇ ਨਾਲ।
SikhNet (Spanish)El Señor Mismo es la Báscula; Él Mismo se pesa a Sí Mismo; Él Mismo es el Mercader; Él Mismo es el Sirviente;
ਆਪੇ ਸਾਹੁ ਆਪੇ ਵਣਜਾਰਾ; ਆਪੇ ਵਣਜੁ ਕਰਾਇਆ ॥
aape saahu aape vanajaaraa; aape vanaj karaaeaa | Ang 605
Sant Singh KhalsaHe Himself is the banker, He Himself is the trader, and He Himself makes the trades.
Manmohan SinghHe Himself is the Banker, Himself the pedlar and Himself strikes He the bargain.
Manmohan Singh (Punjabi)ਉਹ ਆਪ ਸ਼ਾਹੂਕਾਰ ਅਤੇ ਆਪ ਹੀ ਨਿੱਕਾ ਵਪਾਰੀ ਹੈ, ਅਤੇ ਆਪ ਹੀ ਸੌਦਾ ਕਰਦਾ ਹੈ।
Fareedkot Teekaਆਪੇ ਹੀ ਸ਼ਾਹੂਕਾਰ ਹੈ ਆਪੇ ਹੀ ਬਣਜਾਰਾ ਬਾਪਾਰੀ ਹੈ, ਆਪ ਹੀ ਬਨਜ ਕੋ ਕਰਾਯਾ ਹੈ; ਵਾ ਆਪੇ ਗੁਰੂ ਰੂਪ ਸ਼ਾਹੂਕਾਰ ਅਰ ਆਪੇ ਹੀ ਜਗ੍ਯਾਸੂ ਰੂਪੁ ਬਨਜਾਰਾ ਹੈ, ਅਰੁ ਆਪ ਹੀ ਗੁਰੋਂ ਸੇ ਜਗ੍ਯਾਸੂ ਕੋ ਨਾਮ ਰੂਪੀ ਸੌਦਾ ਕਰਾ ਦੀਆ ਹੈ॥
Prof. Sahib Singhਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ।ਪਦ ਅਰਥ ਸਾਹੁ = ਸ਼ਾਹ, ਸਾਹੂਕਾਰ।
SikhNet (Spanish)Él Mismo involucra a los hombres en Su Comercio;
ਆਪੇ ਧਰਤੀ ਸਾਜੀਅਨੁ ਪਿਆਰੈ; ਪਿਛੈ ਟੰਕੁ ਚੜਾਇਆ ॥੧॥
aape dharatee saajeean piaarai; pichhai ttank charraaeaa |1| Ang 605
Sant Singh KhalsaThe Beloved Himself fashioned the world, and He Himself counter-balances it with a gram. ||1||
Manmohan SinghThe Loved Lord has Himself created the earth and has counterpoised it with a gram.
Manmohan Singh (Punjabi)ਪਿਆਰੇ ਪ੍ਰਭੂ ਨੇ ਖੁਦ ਹੀ ਜਮੀਨ ਰਚੀ ਹੈ ਅਤੇ ਇਕ ਚਾਰ ਪਾਸੇ ਦੇ ਵੱਟੇ ਨਾਲ ਇਸ ਦਾ ਧੜਾ ਕੀਤਾ ਹੈ।
Fareedkot Teekaਪਿਆਰੇ ਨੇ ਆਪੇ ਹੀ ਪ੍ਰਿਥ੍ਵੀ ਉਤਪੰਨ ਕਰੀ ਹੈ, ਪੀਛੇ ਟੁੰਕ ਚੜਾਇਆ, ਭਾਵ ਚਾਰੋਂ ਤਤੋਂ ਕੋ ਉਤਪਤ ਕੀਆ ਹੈ। ਵਾ ਪ੍ਰਿਥ੍ਵੀ ਉਪਲਖਤ ਸਭ ਬ੍ਰਹਮੰਡ ਕੋ ਰਚ ਕੇ (ਪਿਛੈ) ਉਪਰਾਂਤ ਸਾਢੇ ਤੀਨ ਮਾਤ੍ਰਾ ਰੂਪ ਓਂਕਾਰ ਟੰਕੁ ਚੜਾਯਾ ਹੈ, ਭਾਵ ਬ੍ਰਹਮ ਕੋ ਅਧਾਰ ਜਗਤ ਕੀ ਇਸਥਿਤੀ ਹੈ ਵਾ ਬੁਧੀ ਰੂਪੀ ਪ੍ਰਿਥੀ ਸਾਜੀ। ਪਿਛੇ ਗੁਰੂ ਰੂਪ ਹੋਇਕੇ ਟੰਕ ਚਾਰੇ ਮਹਾ ਵਾਕ ਧਾਰਨ ਕਰਾਏ, ਵਾ ਓਂਕਾਰਿਕਾ ਉਪਦੇਸ਼ ਸਾਢੇ ਤੀਨ ਮਾਤ੍ਰਾ ਟੰਕ ਕਰ ਦੇਤੇ ਹੈਂ॥੧॥
Prof. Sahib Singhਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ) ॥੧॥ਪਦ ਅਰਥ ਸਾਜੀਅਨੁ = ਉਸ (ਪ੍ਰਭੂ) ਨੇ ਸਾਜੀ ਹੈ। ਪਿਆਰੈ = ਪਿਆਰੇ (ਪ੍ਰਭੂ) ਨੇ। ਪਿਛੈ = ਤਕੜੀ ਦੇ ਪਿਛਲੇ ਛਾਬੇ ਵਿਚ। ਟੰਕੁ = ਚਾਰ ਮਾਸੇ ਦਾ ਵੱਟਾ ॥੧॥
SikhNet (Spanish)Él Mismo crea la tierra y la pesa como una partícula diminuta en Su Universo si así es Su Voluntad. (1)
ਮੇਰੇ ਮਨ; ਹਰਿ ਹਰਿ ਧਿਆਇ ਸੁਖੁ ਪਾਇਆ ॥
mere man; har har dhiaae sukh paaeaa | Ang 605
Sant Singh KhalsaMy mind meditates on the Lord, Har, Har, and finds peace.
Manmohan SinghPondering over the Lord Master, my soul has obtained peace.
Manmohan Singh (Punjabi)ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰੀ ਆਤਮਾ ਨੇ ਅਨੰਦ ਪ੍ਰਾਪਤ ਕੀਤਾ ਹੈ।
Fareedkot Teekaਹੇ ਮੇਰੇ ਮਨ! ਤੂੰ ਹਰਿ ਹਰਿ ਕਾ ਧਿਆਉਨਾ ਕਰੁ ਤਬ ਤੂੰ ਸੁਖ ਪਾਵੈਂਗਾ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇ) ਸੁਖ ਪਾਇਆ ਹੈ।ਪਦ ਅਰਥ ਮਨ = ਹੇ ਮਨ!
SikhNet (Spanish)Mi mente está en Éxtasis contemplando al Señor. El Nombre del Señor es el Tesoro Inagotable de Bienes;
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ; ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥
har har naam nidhaan hai piaaraa; gur poorai meetthaa laaeaa | rahaau | Ang 605
Sant Singh KhalsaThe Name of the Beloved Lord, Har, Har, is a treasure; the Perfect Guru has made it seem sweet to me. ||Pause||
Manmohan SinghThe Dear Lord God's name is the treasure and the Perfect Guru, has made it seem sweet unto me. Pause.
Manmohan Singh (Punjabi)ਪ੍ਰੀਤਮ ਸੁਆਮੀ ਵਾਹਿਗੁਰੂ ਦਾ ਇਕ ਨਾਮ ਖਜਾਨਾ ਹੈ। ਪੂਰਨ ਗੁਰਾਂ ਨੇ ਮੈਨੂੰ ਇਹ ਮਿੱਠੜਾ ਲਾ ਦਿੱਤਾ ਹੈ। ਠਹਿਰਾਉ।
Fareedkot Teekaਕਿਉਂਕਿ ਜਿਸ ਨੇ ਪਾਯਾ ਹੈ ਤਿਸ ਨੇ ਧਿਆਇ ਕਰ ਕੇ ਹੀ ਸੁਖੁ ਪਾਯਾ ਹੈ। ਮੇਰਾ ਪਿਆਰਾ ਜੋ ਹਰੀ ਕਾ ਖਜਾਨਾ ਰੂਪ ਹਰਿ ਨਾਮੁ ਹੈ, ਸੋ ਗੁਰੂ ਪੂਰੇ ਨੇ ਮੀਠਾ ਲਗਾਇਆ ਹੈ॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ਰਹਾਉ॥ਪਦ ਅਰਥ ਨਿਧਾਨੁ = ਖ਼ਜ਼ਾਨਾ। ਗੁਰਿ ਪੂਰੈ = ਪੂਰੇ ਗੁਰੂ ਨੇ ॥ਰਹਾਉ॥
SikhNet (Spanish)es a través del Guru que sabe Dulce. (Pausa)
ਆਪੇ ਧਰਤੀ ਆਪਿ ਜਲੁ ਪਿਆਰਾ; ਆਪੇ ਕਰੇ ਕਰਾਇਆ ॥
aape dharatee aap jal piaaraa; aape kare karaaeaa | Ang 605
Sant Singh KhalsaThe Beloved Himself is the earth, and He Himself is the water; He Himself acts, and causes others to act.
Manmohan SinghThe Loved Lord is Himself the earth, Himself the water and Himself He does and makes others do.
Manmohan Singh (Punjabi)ਪ੍ਰੀਤਮ ਪ੍ਰਭੂ ਆਪ ਜਮੀਨ ਤੇ ਆਪੇ ਹੀ ਪਾਣੀ ਹੈ ਅਤੇ ਆਪ ਹੀ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ।
Fareedkot Teekaਆਪ ਹੀ ਪ੍ਯਾਰਾ ਪ੍ਰਿਥ੍ਵੀ ਰੂਪ ਹੈ ਆਪੇ ਹੀ ਜਲ ਰੂਪ ਹੈ, ਆਪੇ ਹੀ ਅਪਨੇ ਹੁਕਮ ਕਰ ਕਰਮੋਂ ਕੋ ਕਰਾਇਆ ਕਰਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ।ਪਦ ਅਰਥ ਆਪੇ = ਆਪ ਹੀ।
SikhNet (Spanish)El Señor Mismo es la tierra, el agua, y Él hace todo por Sí Mismo.
ਆਪੇ ਹੁਕਮਿ ਵਰਤਦਾ ਪਿਆਰਾ; ਜਲੁ ਮਾਟੀ ਬੰਧਿ ਰਖਾਇਆ ॥
aape hukam varatadaa piaaraa; jal maattee bandh rakhaaeaa | Ang 605
Sant Singh KhalsaThe Beloved Himself issues His Commands, and keeps the water and the land bound down.
Manmohan SinghMy Beloved-Lord Himself issues commands and keeps the water and land bound together.
Manmohan Singh (Punjabi)ਮੇਰਾ ਪ੍ਰੀਤਮ ਪ੍ਰਭੂ ਖੁਦ ਹੀ ਫੁਰਮਾਨ ਜਾਰੀ ਕਰਦਾ ਹੈ ਅਤੇ ਪਾਣੀ ਤੇ ਧਰਤੀ ਨੂੰ ਨਰੜ ਕੇ ਰੱਖਦਾ ਹੈ।
Fareedkot Teekaਪਿਆਰਾ ਆਪੇ ਹੀ ਅਪਨੇ ਹੁਕਮ ਮੇਂ ਬਰਤਤਾ ਹੈ, ਦੇਖੋ ਜੋ ਪਰਸਪਰ ਬੈਰੀ ਹੈਂ ਮਾਟੀ ਕੋ ਜਲ ਮੇਂ ਬੰਧਕਰ ਰਖਾ ਹੂਆ ਹੈ। ਮ੍ਰਿਤਕਾ ਬਿਸੇਖ ਹੋ ਜਲ ਕੋ ਸੋਖਨ ਕਰ ਲੇਵੇ, ਜਲ ਬਿਸੇਖ ਹੋ ਤੋ ਮ੍ਰਿਤਕਾ ਗਲਾਇ ਦੇਵੇ, ਐਸੇ ਵਰੋਧੀਆਂ ਕੋ ਏਕਠੇ ਰਖਾ ਹੈ॥
Prof. Sahib Singhਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ।)ਪਦ ਅਰਥ ਹੁਕਮਿ = ਹੁਕਮ ਦੀ ਰਾਹੀਂ। ਵਰਤਦਾ = ਮੌਜੂਦ ਹੈ। ਬੰਧਿ = ਬੰਨ੍ਹ ਕੇ।
SikhNet (Spanish)Su Voluntad trabaja en todo, en la tierra y en el agua.
ਆਪੇ ਹੀ ਭਉ ਪਾਇਦਾ ਪਿਆਰਾ; ਬੰਨਿ ਬਕਰੀ ਸੀਹੁ ਹਢਾਇਆ ॥੨॥
aape hee bhau paaeidaa piaaraa; ban bakaree seehu hadtaaeaa |2| Ang 605
Sant Singh KhalsaThe Beloved Himself instills the Fear of God; He binds the tiger and the goat together. ||2||
Manmohan SinghMy Loved Lord Himself inspires fear, and tying together the goat and the tiger, goads them on.
Manmohan Singh (Punjabi)ਮੇਰਾ ਪ੍ਰੀਤਮ ਪ੍ਰਭੂ ਖੁਦ ਹੀ ਡਰ ਪਾਉਂਦਾ ਹੈ ਅਤੇ ਬੱਕਰੀ ਤੇ ਸ਼ੇਰ ਨੂੰ ਇਕੱਠੇ ਨਰੜ ਕੇ ਚਲਾਉਂਦਾ ਹੈ।
Fareedkot Teekaਆਪੇ ਹੀ ਪ੍ਯਾਰਾ ਅਪਨਾ ਭਯ ਪਾਇ ਦੇਤਾ ਹੈ, ਜੋ ਬਕਰੀ ਅਰ ਸਿੰਘ ਕੋ ਬਾਂਧਕਰ (ਹਢਾਇਆ) ਫਿਰਾਯਾ ਹੈ। ਈਹਾਂ ਬਕਰੀ ਪ੍ਰਿਥ੍ਵੀ, ਸ਼ੇਰ ਜਲ ਸਮਝਨਾ। ਕਿਯੋਂਕਿ ਦਸ ਗੁਨਾ ਹੋਨੇ ਕਰ ਪ੍ਰਿਥ੍ਵੀ ਕੋ ਗਾਲ ਨਹੀਂ ਸਕਤਾ ਹੈ॥੨॥
Prof. Sahib Singh(ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ ॥੨॥ਪਦ ਅਰਥ ਭਉ = ਡਰ। ਬੰਨਿ = ਬੰਨ੍ਹ ਕੇ। ਸੀਹੁ = ਸ਼ੇਰ (ਨੂੰ)। ਹਢਾਇਆ = ਫਿਰਾ ਰਿਹਾ ਹੈ ॥੨॥
SikhNet (Spanish)Él Mismo instala el Temor Reverencial en Dios, y al león del deseo lo ata para que sea vencido por la cabra desapasionada. (2)
ਆਪੇ ਕਾਸਟ ਆਪਿ ਹਰਿ ਪਿਆਰਾ; ਵਿਚਿ ਕਾਸਟ ਅਗਨਿ ਰਖਾਇਆ ॥
aape kaasatt aap har piaaraa; vich kaasatt agan rakhaaeaa | Ang 606
Sant Singh KhalsaThe Beloved Lord Himself is the firewood, and He Himself keeps the fire within the wood.
Manmohan SinghThe Loved Lord is Himself the wood, and Himself the fire. In the wood, He has locked the fire.
Manmohan Singh (Punjabi)ਪ੍ਰੀਤਮ ਪ੍ਰਭੂ ਖੁਦ ਹੀ ਲੱਕੜ ਹੈ ਅਤੇ ਖੁਦ ਹੀ ਅੱਗੇ ਲੱਕੜ ਅੰਦਰ ਉਸ ਨੇ ਅੱਗ ਬੰਨ੍ਹੀ ਹੋਈ ਹੈ।
Fareedkot Teekaਪਿਆਰਾ ਆਪ ਹੀ ਕਾਸਟ ਰੂਪ ਹੈ ਅਰ ਆਪ ਹੀ (ਹਰਿ) ਅਗਨੀ ਹੈ, ਅਰ ਆਪੇ ਕਾਸਟ ਮੇਂ ਅਗਨੀ ਕੋ ਰਖਾਇਆ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਲੱਕੜੀ (ਪੈਦਾ ਕਰਨ ਵਾਲਾ) ਹੈ, (ਆਪ ਹੀ ਅੱਗ ਬਣਾਣ ਵਾਲਾ ਹੈ) ਲੱਕੜੀ ਵਿਚ ਉਸ ਨੇ ਆਪ ਹੀ ਅੱਗ ਟਿਕਾ ਰੱਖੀ ਹੈ।ਪਦ ਅਰਥ ਕਾਸਟ = ਕਾਠ, ਲੱਕੜ।
SikhNet (Spanish)Él Mismo es la madera; Él Mismo es el fuego potencial contenido en la madera.
ਆਪੇ ਹੀ ਆਪਿ ਵਰਤਦਾ ਪਿਆਰਾ; ਭੈ ਅਗਨਿ. ਨ ਸਕੈ ਜਲਾਇਆ ॥
aape hee aap varatadaa piaaraa; bhai agan. na sakai jalaaeaa | Ang 606
Sant Singh KhalsaThe Beloved Lord Himself, all by Himself, permeates them, and because of the Fear of God, the fire cannot burn the wood.
Manmohan SinghThe Loved, Lord, all by Himself is pervading both and because of His fear, the fire cannot burn the wood.
Manmohan Singh (Punjabi)ਪਿਆਰਾ ਪ੍ਰਭੂ ਖੁਦ-ਬ-ਖੁਦ ਹੀ ਦੋਨਾਂ ਵਿੱਚ ਵਿਆਪਕ ਹੋ ਰਿਹਾ ਹੈ। ਉੇਸ ਦੇ ਡਰ ਕਰ ਕੇ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ।
Fareedkot Teekaਦੇਖੋ ਆਪ ਹੀ ਆਪ ਪਿਆਰਾ ਸਰਬਤ੍ਰ ਬਰਤ ਰਹਾ ਹੈ, ਤਿਸ ਕੇ ਭਯ ਕਰ ਕੇ ਅਗਨਿ ਕਾਸਟ ਕੋ ਜਲਾਇ ਨਹੀਂ ਸਕਤਾ ਹੈ, ਏਹ ਭੀ ਬਕਰੀ ਸ਼ੇਰ ਇਕਠੇ ਕੀਏ ਹੈਂ॥
Prof. Sahib Singhਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ (ਉਸ ਦੇ ਹੁਕਮ ਵਿਚ) ਅੱਗ (ਲੱਕੜ ਨੂੰ) ਸਾੜ ਨਹੀਂ ਸਕਦੀ।ਪਦ ਅਰਥ ਭੈ = ਡਰ ਦੇ ਕਾਰਨ। ਅਗਨਿ = ਅੱਗ।
SikhNet (Spanish)El Bienamado Señor, por Sí Mismo, compenetra a ambos y por la profunda Reverencia que provoca,
ਆਪੇ ਮਾਰਿ ਜੀਵਾਇਦਾ ਪਿਆਰਾ; ਸਾਹ ਲੈਦੇ ਸਭਿ ਲਵਾਇਆ ॥੩॥
aape maar jeevaaeidaa piaaraa; saah laide sabh lavaaeaa |3| Ang 606
Sant Singh KhalsaThe Beloved Himself kills and revives; all draw the breath of life, given by Him. ||3||
Manmohan SinghHimself the sweet Master kills and revives. All draw the breath given by Him.
Manmohan Singh (Punjabi)ਖੁਦ ਹੀ ਮਿੱਠੜਾ ਮਾਲਕ ਮਾਰਦਾ ਅਤੇ ਖੁਦ ਹੀ ਸੁਰਜੀਤ ਕਰਦਾ ਹੈ। ਸਾਰੇ ਹੀ ਉਸ ਦਾ ਦਿੱਤਾ ਹੋਇਆ ਸੁਆਸ ਲੈਂਦੇ ਹਨ।
Fareedkot Teekaਆਪੇ ਹੀ ਪਿਆਰਾ ਮਾਰ ਕਰ ਜੀਵਾਉਤਾ ਹੈ। ਜੀਵ ਜਿਤਨੇ ਸ੍ਵਾਸ ਲੇਤੇ ਹੈਂ, ਸੋ ਸਭੀ ਤਿਸ ਕੇ ਲਵਾਇਆ, ਭਾਵ ਦਿਵਾਏ ਹੋਏ ਲੇਤੇ ਹੈਂ॥੩॥
Prof. Sahib Singhਪ੍ਰਭੂ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ। ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ॥੩॥ਪਦ ਅਰਥ ਮਾਰਿ = ਮਾਰ ਕੇ। ਸਭਿ = ਸਾਰੇ ॥੩॥
SikhNet (Spanish)el fuego interior de la madera no consume a la madera. El Señor Mismo da y toma la vida; cada respiración de vida que tomamos, viene de Él. (3)
ਆਪੇ ਤਾਣੁ ਦੀਬਾਣੁ ਹੈ ਪਿਆਰਾ; ਆਪੇ ਕਾਰੈ ਲਾਇਆ ॥
aape taan deebaan hai piaaraa; aape kaarai laaeaa | Ang 606
Sant Singh KhalsaThe Beloved Himself is power and presence; He Himself engages us in our work.
Manmohan SinghAll power and eternal court is of the Loved Lord Himself and He Himself engages men in work.
Manmohan Singh (Punjabi)ਸਾਰੀ ਸ਼ਕਤੀ ਦੇ ਸਦੀਵੀ ਸਥਿਰ ਦਰਬਾਰ, ਪ੍ਰਭੂ ਆਪ ਹੈ, ਤੇ ਆਪ ਹੀ ਉਹ ਬੰਦਿਆਂ ਨੂੰ ਕੰਮ ਲਾਉਂਦਾ ਹੈ।
Fareedkot Teekaਆਪੇ ਹੀ ਪਿਆਰਾ (ਤਾਣੁ) ਬਲ ਰੂਪ ਹੈ ਆਪੇ ਹੀ (ਦੀਬਾਣੁ) ਆਸਰਾ ਰੂਪ ਹੈ, ਆਪੇ ਹੀ ਸਭ ਕੋ ਕਾਮੋਂ ਮੇਂ ਲਗਾਇਆ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਤਾਕਤ ਹੈ, ਆਪ ਹੀ (ਤਾਕਤ ਵਰਤਣ ਵਾਲਾ) ਹਾਕਮ ਹੈ, (ਸਾਰੇ ਜਗਤ ਨੂੰ ਉਸ ਨੇ) ਆਪ ਹੀ ਕਾਰ ਵਿਚ ਲਾਇਆ ਹੋਇਆ ਹੈ।ਪਦ ਅਰਥ ਤਾਣੁ = ਤਾਕਤ। ਦੀਬਾਣੁ = ਦਰਬਾਰ ਲਾਣ ਵਾਲਾ, ਹਾਕਮ। ਕਾਰੈ = ਕਾਰ ਵਿਚ।
SikhNet (Spanish)El Mismo Bienamado Señor, es Poder y Presencia, y Él Mismo delega nuestra tarea.
ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ; ਜਿਉ ਹਰਿ ਪ੍ਰਭ ਮੇਰੇ ਭਾਇਆ ॥
jiau aap chalaae tiau chaleeai piaare; jiau har prabh mere bhaaeaa | Ang 606
Sant Singh KhalsaAs the Beloved makes me walk, I walk, as it pleases my Lord God.
Manmohan SinghAs the Loved Lord Himself makes me walk and as is the pleasure of my God Lord, so do I walk.
Manmohan Singh (Punjabi)ਜਿਸ ਤਰ੍ਹਾਂ ਆਪ ਪ੍ਰੀਤਮ ਪ੍ਰਭੂ ਮੈਨੂੰ ਤੋਰਦਾ ਹੈ ਅਤੇ ਜਿਵਨੂੰ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ।
Fareedkot Teekaਜਿਸ ਤਰਾਂ ਮੇਰੇ ਹਰੀ ਪਿਆਰੇ ਪ੍ਰਭੂ ਕੋ ਭਾਯਾ ਹੈ ਔ ਜਿਸ ਤਰਾਂ ਜੀਵੋਂ ਕੋ ਚਲਾਯਾ ਹੈ, ਤਿਸੀ ਤਰਾਂ ਚਲੀਤਾ ਹੈ॥
Prof. Sahib Singhਹੇ ਪਿਆਰੇ ਸੱਜਣ! ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ, ਜਿਵੇਂ ਮੇਰੇ ਹਰੀ-ਪ੍ਰਭੂ ਨੂੰ ਭਾਉਂਦਾ ਹੈ, ਤਿਵੇਂ ਹੀ ਚੱਲ ਸਕੀਦਾ ਹੈ।ਪਦ ਅਰਥ ਚਲੀਐ = ਚੱਲ ਸਕੀਦਾ ਹੈ। ਪਿਆਰੇ = ਹੇ ਪਿਆਰੇ (ਭਾਈ)! ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗਦਾ ਹੈ।
SikhNet (Spanish)Así como el Bienamado Señor me hace caminar, así camino y lo hago sólo como a Él le Complace.
ਆਪੇ ਜੰਤੀ ਜੰਤੁ ਹੈ ਪਿਆਰਾ; ਜਨ ਨਾਨਕ. ਵਜਹਿ ਵਜਾਇਆ ॥੪॥੪॥
aape jantee jant hai piaaraa; jan naanak. vajeh vajaaeaa |4|4| Ang 606
Sant Singh KhalsaThe Beloved Himself is the musician, and the musical instrument; servant Nanak vibrates His vibration. ||4||4||
Manmohan SinghThe Loved Lord Himself is musician and the musical instrument. The slave Nanak calls the tune which the Lord Makes him tune.
Manmohan Singh (Punjabi)ਪ੍ਰੀਤਮ ਪ੍ਰਭੂ ਆਪ ਹੀ ਰਾਗੀ ਅਤੇ ਸੰਗੀਤਕ ਸਾਜ ਹੈ, ਹੇ ਗੋਲੇ ਨਾਨਕ! ਬੰਦਾ ਉਸੇ ਤਰ੍ਹਾਂ ਹੀ ਵੱਜਦਾ ਹੈ, ਜਿਸ ਤਰ੍ਹਾਂ ਪ੍ਰਭੂ ਉਸ ਨੂੰ ਵਜਾਉਂਦਾ ਹੈ।
Fareedkot Teekaਆਪੇ ਹੀ ਜੰਤ੍ਰੀ ਰੂਪ, ਭਾਵ ਸਾਜ ਬਜਾਵਨੇ ਵਾਲਾ ਹੈ ਔ ਆਪ ਹੀ ਪਿਆਰਾ ਜੰਤ੍ਰ, ਭਾਵ ਸਾਜ ਰੂਪ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਤਿਸ ਨੇ ਬਜਾਯਾ, ਭਾਵ ਜੀਵੋਂ ਕੋ ਬੁਲਾਯਾ ਹੈ, ਤੈਸੇ ਹੀ ਬਜਤੇ, ਭਾਵ ਬੋਲਤੇ ਹੈਂ ਵਾ ਜਿਧਰ ਪ੍ਰੇਰਤਾ ਹੈ ਤਿਧਰ ਜਾਤੇ ਹੈਂ॥੪॥੪॥
Prof. Sahib Singhਹੇ ਦਾਸ ਨਾਨਕ! ਪ੍ਰਭੂ ਆਪ ਹੀ (ਜੀਵ-) ਵਾਜਾ (ਬਣਾਣ ਵਾਲਾ) ਹੈ, ਆਪ ਵਾਜਾ ਵਜਾਣ ਵਾਲਾ ਹੈ, ਸਾਰੇ ਜੀਵ-ਵਾਜੇ ਉਸੇ ਦੇ ਵਜਾਏ ਵੱਜ ਰਹੇ ਹਨ ॥੪॥੪॥ਪਦ ਅਰਥ ਜੰਤੀ = ਵਾਜਾ ਵਜਾਣ ਵਾਲਾ। ਜੰਤੁ = ਵਾਜਾ। ਵਜਹਿ = ਵੱਜਦੇ ਹਨ ॥੪॥੪॥
SikhNet (Spanish)El Mismo Bienamado es el Músico y también es el Instrumento; Él Sirviente Nanak, vibra en Su Vibración. (4‑4)