ੴ

ਸਿੱਖਬਾਣੀ · SikhBani

Ang 605

Sri Guru Granth Sahib · Raag Sorath · 3 shabads, 36 lines
Translations
Shabad Guru Ramdas Ji Raag Sorath continued from Ang 604

ਆਪੇ ਹੀ ਸੂਤਧਾਰੁ ਹੈ ਪਿਆਰਾ; ਸੂਤੁ ਖਿੰਚੇ. ਢਹਿ ਢੇਰੀ ਹੋਇ ॥੧॥

aape hee sootadhaar hai piaaraa; soot khinche. dteh dteree hoe |1|

Sant Singh KhalsaHe holds the thread, and when He withdraws the thread, the beads scatter into heaps. ||1||
Manmohan SinghThe Beloved Himself is the Thread-holder (sustainer). When He withdraws the thread, the beings fall and are reduced to heaps of ashes.
Manmohan Singh (Punjabi)ਪ੍ਰੀਤਮ ਆਪ ਹੀ ਡੋਰ-ਖਿੱਚਣ ਵਾਲਾ ਹੈ। ਜਦ ਉਹ ਡੋਰ ਵਿੱਚ ਲੈਂਦਾ ਹੈ, ਜੀਵ ਡਿੱਗ ਪੈਂਦੇ ਹਨ ਅਤੇ ਸੁਆਹ ਦੀਆਂ ਢੇਰੀਆਂ ਬਣ ਜਾਂਦੇ ਹਨ।
Fareedkot Teekaਸੂਤ੍ਰ ਧਾਰ ਭੀ ਪ੍ਯਾਰਾ ਆਪ ਹੀ ਹੈ, ਆਪ ਹੀ ਜਬ ਪ੍ਰਾਣ ਵਾ ਜੀਵਕਲਾ ਸੂਤ ਕੋ ਖੈਂਚ ਲੇਤਾ ਹੈ ਤਬ ਸਭ ਕੋ ਕਾਠ ਕੀ ਪੁਤਲੀਆਂ ਰੂਪ ਜੀਵ ਨਾਚ ਰਹੇ, ਭਾਵ ਚੇਸ੍ਟਾ ਕਰ ਰਹੇ ਹੈਂ, ਸੋ ਗਿਰ ਕਰ ਕੇ ਢੇਰੀ ਹੋ ਜਾਤੇ ਹੈਂ॥੧॥
Prof. Sahib Singhਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿਚ ਫੜ ਰੱਖਣ ਵਾਲਾ ਹੈ। ਜਦੋਂ ਉਹ (ਜਗਤ ਵਿਚੋਂ) ਧਾਗੇ ਨੂੰ ਖਿੱਚ ਲੈਂਦਾ ਹੈ, ਤਦੋਂ (ਜਗਤ) ਢਹਿ ਕੇ ਢੇਰੀ ਹੋ ਜਾਂਦਾ ਹੈ (ਜਗਤ-ਰਚਨਾ ਮੁੱਕ ਜਾਂਦੀ ਹੈ) ॥੧॥

ਪਦ ਅਰਥ ਸੂਤਧਾਰੁ = ਧਾਗੇ ਨੂੰ ਆਪਣੇ ਹੱਥ ਵਿਚ ਫੜੀ ਰੱਖਣ ਵਾਲਾ। ਖਿੰਚੇ = ਖਿੱਚਦਾ ਹੈ। ਢਹਿ = ਢਹਿ ਕੇ ॥੧॥

SikhNet (Spanish)el mundo entero y sus criaturas como cuentas en el rosario están unidas por Su Poder. Él Mismo sostiene el hilo, y cuando lo desamarra, las cuentas se esparcen. (1)

ਮੇਰੇ ਮਨ; ਮੈ. ਹਰਿ ਬਿਨੁ ਅਵਰੁ ਨ ਕੋਇ ॥

mere man; mai. har bin avar na koe |

Sant Singh KhalsaO my mind, there is no other than the Lord for me.
Manmohan SinghO my soul, without God, there is not any other for me.
Manmohan Singh (Punjabi)ਹੇ ਮੇਰੀ ਜਿੰਦੜੀਏ! ਰੱਬ ਦੇ ਬਗੈਰ ਮੇਰਾ ਹੋਰ ਕੋਈ ਨਹੀਂ ਹੈ।
Fareedkot Teekaਹੇ ਮੇਰੇ ਮਨ! ਮੁਝ ਕੋ ਹਰਿ ਬਿਨਾਂ ਦੂਸਰਾ ਕੋਈ ਨਹੀਂ ਸੂਝਤਾ ਹੈ॥
Prof. Sahib Singhਹੇ ਮੇਰੇ ਮਨ! ਮੈਨੂੰ ਪਰਮਾਤਮਾ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।
SikhNet (Spanish)Oh mi mente, no hay nadie más para ti que tu Señor. En el Verdadero Guru está acumulado el Tesoro del Nombre del Señor

ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ; ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥

satigur vich naam nidhaan hai piaaraa; kar deaa amrit mukh choe | rahaau |

Sant Singh KhalsaThe treasure of the Beloved Naam is within the True Guru; in His Mercy, he pours the Ambrosial Nectar into my mouth. ||Pause||
Manmohan SinghIn the True Guru is the treasure of the sweet Name, and in his mercy, he trickles the Name-Nectar in my mouth. Pause.
Manmohan Singh (Punjabi)ਸੱਚੇ ਗੁਰਾਂ ਦੇ ਅੰਦਰ ਮਿੱਠੜੇ ਨਾਮ ਦਾ ਖਜਾਨਾ ਹੈ ਅਤੇ ਆਪਣੀ ਮਿਹਰ ਧਾਰ ਕੇ ਉਹ ਨਾਮ-ਸੁਧਾਰਸ ਨੂੰ ਮੇਰੇ ਮੂੰਹ ਵਿੱਚ ਚੋਂਦੇ ਹਨ। ਠਹਿਰਾਉ।
Fareedkot Teekaਸਭ ਕਾ ਪ੍ਯਾਰਾ ਜੋ ਹਰੀ ਹੈ ਤਿਸ ਕੇ ਨਾਮ ਕਾ ਖਜਾਨਾ ਸਤਗੁਰੋਂ ਮੇਂ ਹੈ, ਜਿਸ ਪਰ ਸਤਗੁਰੁ ਦਯਾ ਕਰਤੇ ਹੈਂ ਤਿਸ ਕੇ ਮੁਖ ਮੇਂ ਨਾਮ ਕਾ ਉਪਦੇਸ ਰੂਪ ਅੰਮ੍ਰਿਤ ਚੋਇ ਦੇਤੇ ਹੈਂ॥ ਰਹਾਉ ॥
Prof. Sahib Singhਉਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਵਿਚ ਮੌਜੂਦ ਹੈ। ਗੁਰੂ ਮੇਹਰ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੱਖ ਦੇ) ਮੂੰਹ ਵਿਚ ਚੋਂਦਾ ਹੈ ਰਹਾਉ॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਮੁਖਿ = ਮੂੰਹ ਵਿਚ। ਚੋਇ = ਚੋਂਦਾ ਹੈ ॥ਰਹਾਉ॥

SikhNet (Spanish)y en Su Misericordia nos bendice con el Néctar del Nombre. (Pausa)

ਆਪੇ ਜਲ ਥਲਿ ਸਭਤੁ ਹੈ ਪਿਆਰਾ; ਪ੍ਰਭੁ ਆਪੇ ਕਰੇ. ਸੁ ਹੋਇ ॥

aape jal thal sabhat hai piaaraa; prabh aape kare. su hoe |

Sant Singh KhalsaThe Beloved Himself is in all the oceans and lands; whatever God does, comes to pass.
Manmohan SinghThe Beloved Himself is in all the oceans and dry-lands and what the Lord Himself does that alone happens.
Manmohan Singh (Punjabi)ਪ੍ਰੀਤਮ ਆਪ ਸਾਰੇ ਸਮੁੰਦਰਾਂ ਤੇ ਧਰਤੀਆਂ ਵਿੱਚ ਹੈ। ਜਿਹੜਾ ਕੁਛ ਸਾਈਂ ਆਪ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਪ੍ਯਾਰਾ ਆਪੇ ਹੀ ਜਲ ਥਲ ਔਰ ਸਰਬ ਅਸਥਾਨੋਂ ਮੇਂ ਪੂਰਨ ਹੈ, ਆਪ ਹੀ ਜੋ ਕਰਤਾ ਹੈ, ਸੋ ਹੋਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਪਾਣੀ ਵਿਚ ਧਰਤੀ ਵਿਚ ਹਰ ਥਾਂ ਮੌਜੂਦ ਹੈ। ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ ਉਹ (ਜਗਤ ਵਿਚ) ਵਾਪਰਦਾ ਹੈ।

ਪਦ ਅਰਥ ਜਲ ਥਲਿ = ਜਲ ਵਿਚ ਥਲ ਵਿਚ। ਸਭਤੁ = ਹਰ ਥਾਂ।

SikhNet (Spanish)Él, el Señor está en la tierra, sobre las aguas, y sólo sucede lo que es Su Voluntad.

ਸਭਨਾ ਰਿਜਕੁ ਸਮਾਹਦਾ ਪਿਆਰਾ; ਦੂਜਾ ਅਵਰੁ. ਨ ਕੋਇ ॥

sabhanaa rijak samaahadaa piaaraa; doojaa avar. na koe |

Sant Singh KhalsaThe Beloved brings nourishment to all; there is no other than Him.
Manmohan SinghThe Beloved brings sustenance to all and without Him there is not any other second.
Manmohan Singh (Punjabi)ਪ੍ਰੀਤਮ ਸਾਰਿਆਂ ਨੂੰ ਰੋਜ਼ੀ ਪਚਾਉਂਦਾ ਹੈ। ਇਸ ਦੇ ਬਗੈਰ ਹੋਰ ਕੋਈ ਦੂਸਾਰਾ ਨਹੀਂ।
Fareedkot Teekaਪ੍ਯਾਰਾ ਪ੍ਰਭੂ ਆਪੇ ਹੀ ਸਭ ਕੋ ਰਿਜਕ (ਸਮਾਹਦਾ) ਪਹੁਚਾਉਤਾ ਹੈ, ਦੂਸਰਾ ਤਿਸ ਕੇ ਬਰਾਬਰ ਔਰ ਕੋਈ ਨਹੀਂ ਹੈ॥
Prof. Sahib Singhਪ੍ਰਭੂ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ (ਰਿਜ਼ਕ ਅਪੜਾਣ ਵਾਲਾ) ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ।

ਪਦ ਅਰਥ ਸਮਾਹਦਾ = ਅਪੜਾਂਦਾ ਹੈ।

SikhNet (Spanish)Sólo Él da sustento a todos, pues no hay nadie más que Él.

ਆਪੇ ਖੇਲ ਖੇਲਾਇਦਾ ਪਿਆਰਾ; ਆਪੇ ਕਰੇ. ਸੁ ਹੋਇ ॥੨॥

aape khel khelaaeidaa piaaraa; aape kare. su hoe |2|

Sant Singh KhalsaThe Beloved Himself plays, and whatever He Himself does, comes to pass. ||2||
Manmohan SinghThe Beloved Himself plays and makes others play and what He Himself does that alone comes to pass.
Manmohan Singh (Punjabi)ਪ੍ਰੀਤਮ ਖੁਦ ਖੇਡਦਾ ਹੈ ਅਤੇ ਹੋਰਨਾਂ ਨੂੰ ਖਿਡਾਉਂਦਾ ਹੈ। ਜੋ ਕੁਛ ਉਹ ਕਰਦਾ ਹੈ ਉਹੀ ਕੁਛ ਹੁੰਦਾ ਹੈ।
Fareedkot Teekaਆਪੇ ਹੀ ਪ੍ਯਾਰਾ ਸਭ ਖੇਲ ਖਲਾਉਤਾ ਹੈ, ਆਪ ਹੀ ਜੋ ਕਰਤਾ ਹੈ, ਸੋ ਹੋਤਾ ਹੈ॥੨॥
Prof. Sahib Singhਪ੍ਰਭੂ ਆਪ ਹੀ (ਜਗਤ ਦੇ ਸਾਰੇ) ਖੇਡ ਖਿਡਾ ਰਿਹਾ ਹੈ, ਉਹ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ॥੨॥
SikhNet (Spanish)Él Mismo hace a todos participar en Su obra; Él Mismo hace lo que hace. (2)

ਆਪੇ ਹੀ ਆਪਿ ਨਿਰਮਲਾ ਪਿਆਰਾ; ਆਪੇ ਨਿਰਮਲ ਸੋਇ ॥

aape hee aap niramalaa piaaraa; aape niramal soe |

Sant Singh KhalsaThe Beloved Himself, all by Himself, is immaculate and pure; He Himself is immaculate and pure.
Manmohan SinghAll by Himself the Lord is Pure and Pure is His repute.
Manmohan Singh (Punjabi)ਖੁਦ-ਬ-ਖੁਦ ਹੀ ਪ੍ਰੀਤਮ ਪਵਿੱਤ੍ਰ ਹੈ ਅਤੇ ਪਵਿੱਤ੍ਰ ਹੈ ਉਸ ਦੀ ਸ਼ੁਹਰਤ।
Fareedkot Teekaਸੋ ਪ੍ਯਾਰਾ ਆਪ ਸੁਧ ਹੈ, ਆਪੇ ਹੀ ਨਿਰਮਲ ਸੋਭਾ, ਭਾਵ ਜਸ ਰੂਪ ਹੈ॥
Prof. Sahib Singhਹੇ ਭਾਈ! ਪਵਿਤ੍ਰ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ, ਉਹ ਆਪ ਹੀ ਪਵਿਤ੍ਰ ਸੋਭਾ ਦਾ ਮਾਲਕ ਹੈ।
SikhNet (Spanish)Él Mismo es lo más Puro de lo puro; Pura es también Su Gloria.

ਆਪੇ ਕੀਮਤਿ ਪਾਇਦਾ ਪਿਆਰਾ; ਆਪੇ ਕਰੇ. ਸੁ ਹੋਇ ॥

aape keemat paaeidaa piaaraa; aape kare. su hoe |

Sant Singh KhalsaThe Beloved Himself determines the value of all; whatever He does comes to pass.
Manmohan SinghHimself the Beloved determines the worth of all and what He Himself does that alone happens.
Manmohan Singh (Punjabi)ਆਪ ਹੀ ਪ੍ਰੀਤਮ ਸਾਰਿਆਂ ਦਾ ਮੁੱਲ ਪਾਉਂਦਾ ਹੈ ਅਤੇ ਜੋ ਆਪ ਹੀ ਜੋ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਪ੍ਯਾਰਾ ਆਪੇ ਹੀ ਅਪਨੀ ਕੀਮਤਿ ਕੋ ਪਾਉਤਾ ਹੈ ਵਾ ਆਪੇ ਹੀ ਭਗਤੋਂ ਕੇ ਪ੍ਰੇਮ ਕੀ ਕੀਮਤ ਪਾਉਤਾ ਹੈ, ਆਪੇ ਹੀ ਜੋ ਕਰਤਾ ਹੈ, ਸੋ ਹੋਤਾ ਹੈ॥
Prof. Sahib Singhਪ੍ਰਭੂ ਆਪ ਹੀ ਆਪਣਾ ਮੁੱਲ ਪਾ ਸਕਣ ਵਾਲਾ ਹੈ, ਜੋ ਕੁਝ ਉਹ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ।
SikhNet (Spanish)Sólo Él pone valor a todo, pues sólo sucede lo que es Su Voluntad.

ਆਪੇ ਅਲਖੁ. ਨ ਲਖੀਐ ਪਿਆਰਾ; ਆਪਿ ਲਖਾਵੈ ਸੋਇ ॥੩॥

aape alakh. na lakheeai piaaraa; aap lakhaavai soe |3|

Sant Singh KhalsaThe Beloved Himself is unseen - He cannot be seen; He Himself causes us to see. ||3||
Manmohan SinghHimself the Beloved is unseen and cannot be seen and He Himself makes man see Him.
Manmohan Singh (Punjabi)ਆਪ ਪ੍ਰੀਤਮ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਉਹ ਆਪ ਹੀ ਬੰਦੇ ਨੂੰ ਆਪਣੇ ਆਪ ਨੂੰ ਵਿਖਾਲਦਾ ਹੈ।
Fareedkot Teekaਜੋ ਆਪੇ ਹੀ ਅਲਖ ਹੈ ਲਖਾ ਨਹੀਂ ਜਾਤਾ ਔਰ ਆਪੇ ਹੀ ਸੋ ਪ੍ਯਾਰਾ ਪ੍ਰਭੂ ਅਪਨੇ ਸਰੂਪ ਕੋ ਲਖਾਉਤਾ ਹੈ॥੩॥
Prof. Sahib Singhਪ੍ਰਭੂ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਅਦ੍ਰਿਸ਼ਟ ਹੈ। ਆਪਣੇ ਸਰੂਪ ਦੀ ਸਮਝ ਉਹ ਆਪ ਹੀ ਦੇਣ ਵਾਲਾ ਹੈ ॥੩॥
SikhNet (Spanish)Por nuestra parte nosotros no Lo podemos conocer; Él Mismo nos hace conocer Su Propio Misterio. (3)

ਆਪੇ ਗਹਿਰ ਗੰਭੀਰੁ ਹੈ ਪਿਆਰਾ; ਤਿਸੁ ਜੇਵਡੁ. ਅਵਰੁ ਨ ਕੋਇ ॥

aape gahir ganbheer hai piaaraa; tis jevadd. avar na koe |

Sant Singh KhalsaThe Beloved Himself is deep and profound and unfathomable; there is no other as great as He.
Manmohan SinghThe Beloved Himself is deep and unfathomable and as great as He, there is none else.
Manmohan Singh (Punjabi)ਪ੍ਰੀਤਮ ਖੁਦ ਡੂੰਘਾ ਅਤੇ ਅਥਾਹ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।
Fareedkot Teekaਆਪੇ ਹੀ ਪ੍ਯਾਰਾ ਬਡਾ ਗਹਿਰਾ ਔਰ ਗੰਭੀਰੁ ਹੈ, ਤਿਸ ਕੇ ਬਰਾਬਰ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਪ੍ਰਭੂ ਹੀ (ਮਾਨੋ, ਇਕ) ਬੇਅੰਤ ਡੂੰਘਾ (ਸਮੁੰਦਰ) ਹੈ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਗੰਭੀਰੁ = ਡੂੰਘੇ ਜਿਗਰੇ ਵਾਲਾ। ਤਿਸੁ ਜੇਵਡੁ = ਉਸ ਜਿਤਨਾ ਵੱਡਾ।

SikhNet (Spanish)El Señor es Profundo e Insondable; nadie Lo puede igualar.

ਸਭਿ ਘਟ ਆਪੇ ਭੋਗਵੈ ਪਿਆਰਾ; ਵਿਚਿ ਨਾਰੀ ਪੁਰਖ ਸਭੁ ਸੋਇ ॥

sabh ghatt aape bhogavai piaaraa; vich naaree purakh sabh soe |

Sant Singh KhalsaThe Beloved Himself enjoys every heart; He is contained within every woman and man.
Manmohan SinghIn every, the Beloved Himself enjoys. He, the Lord is contained within all the men and women.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਪ੍ਰੀਤਮ ਆਪ ਅਨੰਦ ਮਾਣਦਾ ਹੈ। ਉਹ ਸੁਆਮੀ ਸਮੂਹ ਮਰਦਾਂ ਅਤੇ ਤੀਮੀਆਂ ਵਿੱਚ ਵਿਆਪਕ ਹੈ।
Fareedkot Teekaਸੋ ਪ੍ਯਾਰਾ ਪ੍ਰਭੂ ਸਭ ਇਸਤ੍ਰੀ ਪੁਰਖੋਂ ਪੁਨਃ ਸਭ ਘਟੋਂ ਮੇਂ ਆਪ ਹੀ ਭੋਗ ਕਰ ਰਹਾ ਹੈ॥
Prof. Sahib Singhਸਾਰੇ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ, ਹਰੇਕ ਇਸਤ੍ਰੀ ਪੁਰਖ ਵਿਚ ਹਰ ਥਾਂ ਉਹ ਆਪ ਹੀ ਆਪ ਹੈ।

ਪਦ ਅਰਥ ਸਭਿ = ਸਾਰੇ।

SikhNet (Spanish)Él Mismo está gozando en todas las formas; Él es la Luz en cada uno.

ਨਾਨਕ. ਗੁਪਤੁ ਵਰਤਦਾ ਪਿਆਰਾ; ਗੁਰਮੁਖਿ ਪਰਗਟੁ ਹੋਇ ॥੪॥੨॥

naanak. gupat varatadaa piaaraa; guramukh paragatt hoe |4|2|

Sant Singh KhalsaO Nanak, the Beloved is pervading everywhere, but He is hidden; through the Guru, He is revealed. ||4||2||
Manmohan SinghNanak, the Beloved is unmanifestly pervading everywhere and it is through the Guru that he becomes manifest.
Manmohan Singh (Punjabi)ਨਾਨਕ, ਪ੍ਰੀਤਮ ਅਲੋਪ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਉਹ ਪ੍ਰਤੱਖ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਯਾਰਾ ਪਰਮੇਸ੍ਵਰ ਗੁਪਤ ਰੂਪ ਬਰਤ ਰਹਾ ਹੈ ਅਰ ਗੁਰੋਂ ਦ੍ਵਾਰੇ ਪ੍ਰਗਟ ਹੋਤਾ ਹੈ॥੪॥੨॥
Prof. Sahib Singhਹੇ ਨਾਨਕ! ਉਹ ਪ੍ਰਭੂ ਸਾਰੇ ਜਗਤ ਵਿਚ ਲੁਕਿਆ ਹੋਇਆ ਮੌਜੂਦ ਹੈ। ਗੁਰੂ ਦੀ ਸਰਨ ਪਿਆਂ ਉਸ ਦੀ ਸਰਬ-ਵਿਆਪਕਤਾ ਦਾ ਪਰਕਾਸ਼ ਹੁੰਦਾ ਹੈ ॥੪॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ ॥੪॥੨॥

* ਨੋਟ: ਅੰਕ ੪ ਨੂੰ 'ਚਉਥਾ' ਪੜ੍ਹਨਾ ਹੈ। ਇਹ ਹਦਾਇਤ ਵੰਨਗੀ ਵਜੋਂ ਹੈ। ਲਫ਼ਜ਼ 'ਮਹਲਾ' ਦੇ ਨਾਲ ਅੰਕ ੧, ੨, ੩, ੪ ਆਦਿਕ ਨੂੰ ਹਰ ਥਾਂ ਪਹਿਲਾ, ਦੂਜਾ, ਤੀਜਾ, ਚੌਥਾ ਆਦਿਕ ਪੜ੍ਹਨਾ ਹੈ। ਇਸ ਦਾ ਭਾਵ ਹੈ-ਗੁਰੂ ਨਾਨਕ ਪਹਿਲਾ ਸਰੀਰ, ਦੂਜਾ ਸਰੀਰ, ਤੀਜਾ ਸਰੀਰ, ਚੌਥਾ ਸਰੀਰ ਆਦਿਕ।

SikhNet (Spanish)Dice Nanak, aunque Escondido para la vista, se vuelve Manifiesto a través del Guru. (4‑2)

Open this shabad (15 lines, Angs 604-605) →

Shabad Guru Ramdas Ji Raag Sorath

ਸੋਰਠਿ ਮਹਲਾ ੪ ॥

soratth mahalaa 4 |

Sant Singh KhalsaSorat'h, Fourth Mehl:
Manmohan SinghSorath 4th Guru.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ।
SikhNet (Spanish)Sorath, Mejl Guru Ram Das, Cuarto Canal Divino.

ਆਪੇ ਹੀ ਸਭੁ ਆਪਿ ਹੈ ਪਿਆਰਾ; ਆਪੇ ਥਾਪਿ ਉਥਾਪੈ ॥

aape hee sabh aap hai piaaraa; aape thaap uthaapai |

Sant Singh KhalsaHe Himself, the Beloved, is Himself all-in-all; He Himself establishes and disestablishes.
Manmohan SinghThe Darling Himself is all-in-all; He Himself establishes and disestablishes.
Manmohan Singh (Punjabi)ਦਿਲਬਰ ਹਰੀ ਖੁਦ ਹੀ ਸਾਰ ਕੁਛ ਹੈ। ਉਹ ਖੁਦ ਹੀ ਸਥਿਰ ਕਰਦਾ ਹੈ ਅਤੇ ਉਖੇੜਦਾ ਹੈ।
Fareedkot Teekaਸੋ ਪ੍ਯਾਰਾ ਸਭ ਮੇਂ ਆਪ ਹੀ ਆਪ ਹੈ ਅਰੁ ਆਪ ਹੀ ਸੰਸਾਰ ਕੋ ਥਾਪ ਕਰ ਕੇ ਫਿਰ (ਉਥਾਪੈ) ਨਾਸ ਕਰ ਦੇਤਾ ਹੈ॥
Prof. Sahib Singhਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, ਆਪ ਹੀ (ਜਗਤ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰ ਦੇਂਦਾ ਹੈ।

ਪਦ ਅਰਥ ਸਭੁ = ਹਰ ਥਾਂ। ਥਾਪਿ = ਪੈਦਾ ਕਰ ਕੇ। ਉਥਾਪੈ = ਨਾਸ ਕਰਦਾ ਹੈ।

SikhNet (Spanish)Él, el Señor, es en Sí Mismo Todo en todo; sólo Él hace y deshace.

ਆਪੇ ਵੇਖਿ ਵਿਗਸਦਾ ਪਿਆਰਾ; ਕਰਿ ਚੋਜ ਵੇਖੈ ਪ੍ਰਭੁ ਆਪੈ ॥

aape vekh vigasadaa piaaraa; kar choj vekhai prabh aapai |

Sant Singh KhalsaThe Beloved Himself beholds, and rejoices; God Himself works wonders, and beholds them.
Manmohan SinghHimself the Beloved beholds and rejoices. The Lord Himself, works miracles and watches them.
Manmohan Singh (Punjabi)ਪਿਆਰਾ-ਪ੍ਰਭੂ ਆਪ ਦੇਖਦਾ ਹੈ ਤੇ ਪ੍ਰਸੰਨ ਹੁੰਦਾ ਹੈ। ਉਹ ਸਾਈਂ ਆਪ ਹੀ ਕਰਾਂਮਾਤਾਂ ਕਰਦਾ ਹੈ ਤੇ ਉਨ੍ਹਾਂ ਤੂੰ ਤੱਕਦਾ ਹੈ।
Fareedkot Teekaਪ੍ਰਭੂ ਪ੍ਯਾਰਾ ਆਪ ਹੀ ਕੌਤਕੋਂ ਕੋ ਕਰ ਕੇ ਦੇਖਤਾ ਹੈ, ਪੁਨਾ ਆਪ ਹੀ ਵੇਖ ਕਰ ਕੇ ਪ੍ਰਸੰਨ ਹੋਤਾ ਹੈ॥
Prof. Sahib Singhਪ੍ਰਭੂ ਆਪ ਹੀ (ਜਗਤ-ਰਚਨਾ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ, ਕੌਤਕ-ਤਮਾਸ਼ੇ ਰਚ ਕੇ ਆਪ ਹੀ ਵੇਖਦਾ ਹੈ, ਆਪਣੇ ਆਪ ਨੂੰ ਹੀ ਵੇਖਦਾ ਹੈ।

ਪਦ ਅਰਥ ਵੇਖਿ = ਵੇਖ ਕੇ। ਵਿਗਸਦਾ = ਖ਼ੁਸ਼ ਹੁੰਦਾ ਹੈ। ਕਰਿ = ਕਰ ਕੇ। ਚੋਜ = ਤਮਾਸ਼ੇ। ਆਪੈ = ਆਪਣੇ ਆਪ ਨੂੰ।

SikhNet (Spanish)Él Mismo conoce Sus Milagros y después, observándolos, se complace a Sí Mismo.

ਆਪੇ ਵਣਿ ਤਿਣਿ ਸਭਤੁ ਹੈ ਪਿਆਰਾ; ਆਪੇ ਗੁਰਮੁਖਿ ਜਾਪੈ ॥੧॥

aape van tin sabhat hai piaaraa; aape guramukh jaapai |1|

Sant Singh KhalsaThe Beloved Himself is contained in all the woods and meadows; as Gurmukh, He reveals Himself. ||1||
Manmohan SinghIn all woods and grass-blades, the Darling Himself is contained and through the Guru, Becomes manifest He.
Manmohan Singh (Punjabi)ਸਮੂਹ ਬਣਾ ਤੇ ਘਾਅ ਦੀਆਂ ਤਿੜਾਂ ਵਿੱਚ ਦਿਲਬਰ ਖੁਦ ਰਮਿਆ ਹੋਇਆ ਹੈ। ਉਹ ਗੁਰਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ।
Fareedkot Teekaਪ੍ਯਾਰਾ ਪ੍ਰਭੂ ਬਣ ਤ੍ਰਿਣ ਸਰਬ ਰੂਪ ਆਪ ਹੀ ਹੈ, ਆਪ ਹੀ ਗੁਰੋਂ ਦ੍ਵਾਰੇ ਜਾਨਾ ਜਾਤਾ ਹੈ॥੧॥
Prof. Sahib Singhਪ੍ਰਭੂ ਆਪ ਹੀ (ਹਰੇਕ) ਵਣ ਵਿਚ (ਹਰੇਕ) ਤੀਲੇ ਵਿਚ ਹਰ ਥਾਂ ਮੌਜੂਦ ਹੈ। ਗੁਰੂ ਦੀ ਸ਼ਰਨ ਪਿਆਂ ਉਹ ਪ੍ਰਭੂ ਦਿੱਸ ਪੈਦਾ ਹੈ ॥੧॥

ਪਦ ਅਰਥ ਵਣਿ = ਵਣ ਵਿਚ। ਤਿਣਿ = ਤ੍ਰਿਣ ਵਿਚ। ਸਭਤੁ = ਹਰ ਥਾਂ। ਗੁਰਮੁਖਿ = ਗੁਰੂ ਦੀ ਰਾਹੀਂ। ਜਾਪੈ = ਦਿੱਸਦਾ ਹੈ ॥੧॥

SikhNet (Spanish)Él Mismo está en los bosques, en los claros de los bosques, en realidad, en todo. Y se vuelve Manifiesto a través del Guru. (1)

ਜਪਿ ਮਨ; ਹਰਿ ਹਰਿ ਨਾਮ ਰਸਿ ਧ੍ਰਾਪੈ ॥

jap man; har har naam ras dhraapai |

Sant Singh KhalsaMeditate, O mind, on the Lord, Har, Har; through the sublime essence of Lord's Name, you shall be satisfied.
Manmohan SinghO man, meditate thou on the Lord Master. With Lord's Name-Nectar thou shalt be satiated.
Manmohan Singh (Punjabi)ਹੇ ਬੰਦੇ! ਤੂੰ ਸੁਆਮੀ ਮਾਲਕ ਦਾ ਸਿਮਰਨ ਕਰ। ਸਾਈਂ ਦੇ ਨਾਮ-ਅੰਮ੍ਰਿਤ ਨਾਲ ਤੂੰ ਰੱਜ ਜਾਵੇਗਾ।
Fareedkot Teekaਹੇ ਮਨ! ਹਰਿ ਹਰਿ ਨਾਮੁ ਕੋ ਜਪੁ, ਜਿਸ (ਰਸਿ) ਪ੍ਰੇਮ ਕਰ ਕੇ ਤੂੰ (ਧ੍ਰਾਪੈ) ਤ੍ਰਿਪਤ ਹੋਵੈ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ (ਦੇ ਨਾਮ) ਨੂੰ ਜਪਿਆ ਕਰ, (ਜੇਹੜਾ ਮਨੁੱਖ ਜਪਦਾ ਹੈ ਉਹ) ਨਾਮ ਦੇ ਰਸ ਨਾਲ (ਮਾਇਆ ਵਲੋਂ) ਰੱਜ ਜਾਂਦਾ ਹੈ।

ਪਦ ਅਰਥ ਰਸਿ = ਰਸ ਨਾਲ। ਧ੍ਰਾਪੈ = ਰੱਜ ਜਾਂਦਾ ਹੈ।

SikhNet (Spanish)Medita en el Nombre del Señor, oh mi mente, para que seas liberado. El Néctar de Su Nombre es Dulce;

ਅੰਮ੍ਰਿਤ ਨਾਮੁ ਮਹਾ ਰਸੁ ਮੀਠਾ; ਗੁਰਸਬਦੀ ਚਖਿ ਜਾਪੈ ॥ ਰਹਾਉ ॥

amrit naam mahaa ras meetthaa; gurasabadee chakh jaapai | rahaau |

Sant Singh KhalsaThe Ambrosial Nectar of the Naam, is the sweetest juice; through the Word of the Guru's Shabad, its taste is revealed. ||Pause||
Manmohan SinghVery sweet is the relish of the Name-Nectar; by Guru's instruction its taste is revealed. Pause.
Manmohan Singh (Punjabi)ਨਿਹਾਇਤ ਹੀ ਮਿੱਠਾ ਹੈ। ਸੁਆਦ ਨਾਮ ਦੇ ਅੰਮ੍ਰਿਤ-ਹਿਯਾਤ ਦਾ। ਗੁਰਾਂ ਦੇ ਉਪਦੇਸ਼ ਦੁਆਰਾ ਇਯ ਦਾ ਸੁਆਦ ਮਾਲੂਮ ਹੁੰਦਾ ਹੈ। ਠਹਿਰਾਉ।
Fareedkot Teekaਹਰਿ ਕਾ ਅੰਮ੍ਰਿਤ ਰੂਪ ਜੋ ਨਾਮੁ ਹੈ ਇਸ ਕਾ ਰਸੁ ਮਹਾਂ ਮੀਠਾ ਹੈ, ਗੁਰ ਸਬਦ ਕੇ ਚਾਖਨੇ ਕਰ ਕੇ (ਜਾਪੈ) ਜਾਨੀਤਾ ਹੈ॥ ਰਹਾਉ ॥
Prof. Sahib Singhਹੇ ਮਨ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਬਹੁਤ ਸੁਆਦਲਾ ਹੈ, ਬਹੁਤ ਮਿੱਠਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਚੱਖ ਕੇ ਹੀ ਪਤਾ ਲੱਗਦਾ ਹੈ ਰਹਾਉ॥

ਪਦ ਅਰਥ ਚਖਿ = ਚੱਖ ਕੇ। ਜਾਪੈ = ਮਲੂਮ ਹੁੰਦਾ ਹੈ ॥ਰਹਾਉ॥

SikhNet (Spanish)es la Gran Esencia, y a través de la Palabra del Shabd del Guru, Su Sabor es revelado. (Pausa)

ਆਪੇ ਤੀਰਥੁ ਤੁਲਹੜਾ ਪਿਆਰਾ; ਆਪਿ ਤਰੈ ਪ੍ਰਭੁ ਆਪੈ ॥

aape teerath tulaharraa piaaraa; aap tarai prabh aapai |

Sant Singh KhalsaThe Beloved is Himself the place of pilgrimage and the raft; God Himself ferries Himself across.
Manmohan SinghMy Beloved Himself is the pilgrim place and the raft and Himself the Lord ferries across.
Manmohan Singh (Punjabi)ਮੇਰਾ ਦਿਲਬਰ ਖੁਦ ਯਾਤਰਾ ਅਸਥਾਨ ਤੇ ਤੁਲ੍ਹਾ ਹੈ ਅਤੇ ਖੁਦ ਹੀ ਸੁਆਮੀ ਪਾਰ ਲੰਘਾਂਦਾ ਹੈ।
Fareedkot Teekaਪਰਮੇਸਰੁ ਪ੍ਯਾਰਾ ਗੰਗਾਦਿ ਤੀਰਥ ਰੂਪ ਆਪ ਹੀ ਹੈ ਪ੍ਰਤਖ੍ਯ ਤੁਲਹਾ, ਵੇਲ ਕੇ ਤੂੰਬੇ ਵਾ ਕਖੋਂ ਕਾ ਸਮੁਦਾਉ ਤੁਲਹਾ ਕਹੀਦਾ ਹੈ। ਜੀਵ ਰੂਪ ਹੋ ਕਰ ਆਪੇ ਆਪ ਪ੍ਰਭੂ ਤਰਦਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਦਰਿਆ ਦਾ ਕੰਢਾ ਹੈ, ਆਪ ਹੀ (ਦਰਿਆ ਤੋਂ ਲੰਘਣ ਲਈ) ਤੁਲਹਾ ਹੈ, ਆਪ ਹੀ (ਦਰਿਆ ਤੋਂ) ਪਾਰ ਲੰਘਦਾ ਹੈ, ਆਪਣੇ ਆਪ ਨੂੰ ਹੀ ਲੰਘਾਂਦਾ ਹੈ।

ਪਦ ਅਰਥ ਆਪੇ = ਆਪ ਹੀ। ਤੀਰਥੁ = ਦਰਿਆ ਦਾ ਕੰਢਾ। ਤੁਲਹੜਾ = ਦਰਿਆ ਤੋਂ ਪਾਰ ਲੰਘਣ ਲਈ ਲੱਕੜ ਬੰਨ੍ਹ ਕੇ ਬਣਾਇਆ ਹੋਇਆ ਗੱਠਾ।

SikhNet (Spanish)El Señor Mismo es el Lugar de peregrinaje y la Balsa, y Él es Quien lo lleva a través.

ਆਪੇ ਜਾਲੁ ਵਤਾਇਦਾ ਪਿਆਰਾ; ਸਭੁ ਜਗੁ ਮਛੁਲੀ ਹਰਿ ਆਪੈ ॥

aape jaal vataaeidaa piaaraa; sabh jag machhulee har aapai |

Sant Singh KhalsaThe Beloved Himself casts the net over all the world; the Lord Himself is the fish.
Manmohan SinghThe Beloved Himself casts the net over the whole world and God Himself is the fish.
Manmohan Singh (Punjabi)ਪਿਆਰਾ-ਪ੍ਰਭੂ ਖੁਦ ਸਾਰੇ ਜਹਾਨਾਂ ਉਤੇ ਜਾਲ ਸੁੱਟਦਾ ਹੈ ਅਤੇ ਵਾਹਿਗੁਰੂ ਖੁਦ ਹੀ ਮੱਛੀ ਹੈ।
Fareedkot Teekaਪ੍ਯਾਰਾ ਆਪੇ ਹੀ ਜੀਵੋਂ ਪਰ ਮੋਹੁ ਰੂਪੀ ਜਾਲ (ਵਤਾਇਦਾ) ਫਿਰਾਉਤਾ ਹੈ ਔਰ ਸਭ ਜਗਤ ਮਛਲੀ ਰੂਪ ਭੀ ਹਰਿ ਆਪ ਹੀ ਹੈ॥
Prof. Sahib Singhਪ੍ਰਭੂ ਆਪ ਹੀ (ਮਾਇਆ ਦਾ) ਜਾਲ ਵਿਛਾਂਦਾ ਹੈ (ਉਹ ਜਾਲ ਵਿਚ ਫਸਣ ਵਾਲਾ) ਸਾਰਾ ਜਗਤ-ਮਛਲੀ ਆਪਣੇ ਆਪ ਨੂੰ ਹੀ ਬਣਾਂਦਾ ਹੈ।

ਪਦ ਅਰਥ ਵਤਾਇਦਾ = ਖਿਲਾਰਦਾ ਹੈ।

SikhNet (Spanish)Él Mismo tira la red; Él Mismo es el Pez.

ਆਪਿ ਅਭੁਲੁ. ਨ ਭੁਲਈ ਪਿਆਰਾ; ਅਵਰੁ ਨ ਦੂਜਾ ਜਾਪੈ ॥੨॥

aap abhul. na bhulee piaaraa; avar na doojaa jaapai |2|

Sant Singh KhalsaThe Beloved Himself is infallible; He makes no mistakes. There is no other like Him to be seen. ||2||
Manmohan SinghHimself the Dear Lord is infallible and strays not. Like Him, I see not another second.
Manmohan Singh (Punjabi)ਆਪੇ ਪਿਆਰਾ-ਪ੍ਰੀਤਮ ਅਚੂਕ ਹੈ ਅਤੇ ਉਹ ਭੁੱਲਦਾ ਨਹੀਂ। ਉਸ ਵਰਗਾ, ਹੋਰ ਦੂਸਰਾ ਕੋਈ ਮੈਨੂੰ ਦਿਸ ਨਹੀਂ ਆਉਂਦਾ।
Fareedkot Teekaਆਪ ਪਿਆਰਾ ਅਭੁਲ ਹੈ ਕਬੀ ਭੁਲਤਾ ਨਹੀਂ ਹੈ ਅਰੁ ਤਿਸ ਸੇ ਦੂਸਰਾ ਔਰ ਨਹੀਂ (ਜਾਪੈ) ਜਾਣੀਤਾ ਅਰਥਾਤ ਦਿਖਲਾਈ ਪੜਤਾ ਹੈ॥੨॥
Prof. Sahib Singh(ਫਿਰ ਭੀ ਉਹ) ਆਪ ਭੁੱਲਣ ਵਾਲਾ ਨਹੀਂ ਹੈ, ਉਹ ਕਦੇ (ਮਾਇਆ-ਜਾਲ ਵਿਚ ਫਸਣ ਵਾਲੀ) ਭੁੱਲ ਨਹੀਂ ਕਰਦਾ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੨॥
SikhNet (Spanish)Pero Él, el Señor, no se pierde; no puedo ver a nadie más que a Él. (2)

ਆਪੇ ਸਿੰਙੀ ਨਾਦੁ ਹੈ ਪਿਆਰਾ; ਧੁਨਿ ਆਪਿ ਵਜਾਏ ਆਪੈ ॥

aape singee naad hai piaaraa; dhun aap vajaae aapai |

Sant Singh KhalsaThe Beloved Himself is the Yogi's horn, and the sound current of the Naad; He Himself plays the tune.
Manmohan SinghHimself the Darling is the Yogi's horn and also the horn's sound and, Himself, He plays the tune.
Manmohan Singh (Punjabi)ਆਪ ਦਿਲਬਰ ਯੋਗੀ ਦੀ ਵੀਣਾ ਅਤੇ ਵੀਣਾ ਦੀ ਆਵਾਜ ਹੈ ਅਤੇ ਆਪਣੇ ਆਪ ਹੀ ਸੁਰ ਅਲਾਪਦਾ ਹੈ।
Fareedkot Teekaਸਿੰਙੀ ਨਾਦ ਰੂਪ ਭੀ ਪ੍ਯਾਰਾ ਆਪ ਹੀ ਹੈ ਅਰੁ ਆਪ ਹੀ ਸਿੰਙੀ ਨਾਦ ਕੀ ਧੁਨਿ ਅਪਨੀ ਇੱਛਾ ਸੇ ਬਜਾਉਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਜੋਗੀ ਦੀ ਵਜਾਣ ਵਾਲੀ) ਸਿੰਙੀ ਹੈ, ਆਪ ਹੀ (ਉਸ ਵੱਜਦੀ ਸਿੰਙੀ ਦੀ) ਆਵਾਜ਼ ਹੈ, ਆਪ ਹੀ (ਸਿੰਙੀ ਦੀ) ਸੁਰ ਵਜਾਂਦਾ ਹੈ, ਆਪਣੇ ਆਪ ਨੂੰ ਹੀ ਵਜਾਂਦਾ ਹੈ।

ਪਦ ਅਰਥ ਨਾਦੁ = (ਸਿੰਙੀ ਦੀ) ਆਵਾਜ਼। ਧੁਨਿ = ਸੁਰ।

SikhNet (Spanish)Él, el Señor, es el Corno del Yogui; Él Mismo es la Melodía de la música sutil.

ਆਪੇ ਜੋਗੀ ਪੁਰਖੁ ਹੈ ਪਿਆਰਾ; ਆਪੇ ਹੀ ਤਪੁ ਤਾਪੈ ॥

aape jogee purakh hai piaaraa; aape hee tap taapai |

Sant Singh KhalsaThe Beloved Himself is the Yogi, the Primal Being; He Himself practices intense meditation.
Manmohan SinghMy Darling is Himself the Yogi's personality and Himself He performs penance.
Manmohan Singh (Punjabi)ਮੇਰਾ ਦਿਲਬਰ ਆਪ ਹੀ ਯੋਗੀ ਹੈ ਅਤੇ ਆਪ ਹੀ ਤਪੱਸਿਆ ਕਰਦਾ ਹੈ।
Fareedkot Teekaਜੋਗੀ ਪੁਰਖ ਭੀ ਪ੍ਯਾਰਾ ਆਪ ਹੀ ਹੈ, ਤਪ ਤਾਪਨੇਹਾਰਾ ਭੀ ਆਪੇ ਹੀ ਹੈ॥
Prof. Sahib Singhਉਹ ਸਰਬ-ਵਿਆਪਕ ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ (ਧੂਣੀਆਂ ਆਦਿਕ ਨਾਲ) ਤਪ ਤਪਦਾ ਹੈ।

ਪਦ ਅਰਥ ਤਾਪੈ = ਤਪਦਾ ਹੈ।

SikhNet (Spanish)Él Mismo, el Señor, es el Yogui, el Espíritu Divino, y Él Mismo practica austeridades.

ਆਪੇ ਸਤਿਗੁਰੁ ਆਪਿ ਹੈ ਚੇਲਾ; ਉਪਦੇਸੁ ਕਰੈ ਪ੍ਰਭੁ ਆਪੈ ॥੩॥

aape satigur aap hai chelaa; upades karai prabh aapai |3|

Sant Singh KhalsaHe Himself is the True Guru, and He Himself is the disciple; God Himself imparts the Teachings. ||3||
Manmohan SinghHe Himself is the true Guru and Himself the disciple. The Lord Himself imparts instruction.
Manmohan Singh (Punjabi)ਉਹ ਖੁਦ ਸੱਚਾ ਗੁਰੂ ਹੈ ਅਤੇ ਖੁਦ ਹੀ ਮੁਰੀਦ। ਸਾਹਿਬ ਖੁਦ ਹੀ ਸਿੱਖਮਤ ਦਿੰਦਾ ਹੈ।
Fareedkot Teekaਪ੍ਰਭੂ ਆਪ ਹੀ ਚੇਲਾ ਰੂਪ ਹੈ, ਪੁਨਃ ਆਪੇ ਆਪ ਸਤਗੁਰੁ ਰੂਪ ਹੋ ਕਰ ਉਪਦੇਸ਼ ਕਰਤਾ ਹੈ॥੩॥
Prof. Sahib Singhਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਆਪਣੇ ਆਪ ਨੂੰ ਉਪਦੇਸ਼ ਕਰਦਾ ਹੈ ॥੩॥
SikhNet (Spanish)Él Mismo instruye en forma de Maestro; Él Mismo es el Devoto que aprende. (3)

ਆਪੇ ਨਾਉ ਜਪਾਇਦਾ ਪਿਆਰਾ; ਆਪੇ ਹੀ ਜਪੁ ਜਾਪੈ ॥

aape naau japaaeidaa piaaraa; aape hee jap jaapai |

Sant Singh KhalsaThe Beloved Himself inspires us to chant His Name, and He Himself practices meditation.
Manmohan SinghThe Darling Himself makes man repeat the Name and Himself embraces meditation.
Manmohan Singh (Punjabi)ਦਿਲਬਰ ਖੁਦ ਬੰਦੇ ਪਾਸੋਂ ਨਾਮ ਦਾ ਉਚਾਰਨ ਕਰਵਾਉਂਦਾ ਹੈ ਅਤੇ ਖੁਦ ਹੀ ਸਿਮਰਨ ਕਰਦਾ ਹੈ।
Fareedkot Teekaਆਪੇ ਹੀ ਪ੍ਯਾਰਾ ਨਾਮ ਜਪਾਉਤਾ ਹੈ, ਆਪੇ ਹੀ ਜਪ ਨੂੰ ਜਪਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਆਪਣਾ ਨਾਮ ਜਪਦਾ ਹੈ।
SikhNet (Spanish)Él Mismo nos hace contemplar el Nombre; Él Mismo se contempla a Sí Mismo.

ਆਪੇ ਅੰਮ੍ਰਿਤੁ ਆਪਿ ਹੈ ਪਿਆਰਾ; ਆਪੇ ਹੀ ਰਸੁ ਆਪੈ ॥

aape amrit aap hai piaaraa; aape hee ras aapai |

Sant Singh KhalsaThe Beloved Himself is the Ambrosial Nectar; He Himself is the juice of it.
Manmohan SinghAll by Himself the Darling is the Nectar, and all by Himself He quaffs the nectar.
Manmohan Singh (Punjabi)ਆਪ ਹੀ ਪਿਆਰਾ ਅੰਮ੍ਰਿਤ ਹੈ ਅਤੇ ਆਪ ਹੀ ਆਬਿ-ਹਿਯਾਤ ਨੂੰ ਪਾਨ ਕਰਦਾ ਹੈ।
Fareedkot Teekaਪ੍ਰਭੂ ਪਿਆਰਾ ਆਪੇ ਆਪ ਅੰਮ੍ਰਿਤ ਕਾ (ਪ੍ਯਾਰਾ) ਪ੍ਯਾਲਾ ਹੈ ਅਰੁ ਆਪੇ ਤਿਸ ਅੰਮ੍ਰਿਤ ਰਸ ਕੋ (ਆਪੈ) ਪਾਨ ਕਾ ਕਰਤਾ ਹੈ॥
Prof. Sahib Singhਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਆਪ ਹੀ ਉਸ ਨਾਮ-ਰਸ ਨੂੰ ਪੀਂਦਾ ਹੈ, ਆਪਣੇ ਆਪ ਨੂੰ ਪੀਂਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਸੁ = ਸੁਆਦ।

SikhNet (Spanish)Él Mismo es el Néctar; Él Mismo es la Gran Esencia.

ਆਪੇ ਆਪਿ ਸਲਾਹਦਾ ਪਿਆਰਾ; ਜਨ ਨਾਨਕ. ਹਰਿ ਰਸਿ ਧ੍ਰਾਪੈ ॥੪॥੩॥

aape aap salaahadaa piaaraa; jan naanak. har ras dhraapai |4|3|

Sant Singh KhalsaThe Beloved Himself praises Himself; servant Nanak is satisfied, with the sublime essence of the Lord. ||4||3||
Manmohan SinghThe Lord Himself praises His ownself. Slave Nanak is satiated with the Lord's elixir.
Manmohan Singh (Punjabi)ਪ੍ਰੀਤਮ ਆਪ ਹੀ ਆਪਣੇ ਆਪ ਦੀ ਕੀਰਤੀ ਕਰਦਾ ਹੈ। ਗੋਲਾ ਨਾਨਕ ਪ੍ਰਭੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪੇ ਪ੍ਯਾਰਾ ਅਪਨੀ ਉਸਤਤਿ ਕਰਤਾ ਹੈ ਅਰੁ ਹਰੀ ਤਿਸ ਰਸਕਰ ਆਪੇ ਹੀ (ਧ੍ਰਾਪੈ) ਤ੍ਰਿਪਤ ਹੋਤਾ ਹੈ॥੩॥
Prof. Sahib Singhਹੇ ਦਾਸ ਨਾਨਕ! ਪ੍ਰਭੂ ਆਪ ਹੀ ਆਪਣੀ ਸਿਫ਼ਤ-ਸਾਲਾਹ ਕਰਦਾ ਹੈ, ਆਪ ਹੀ ਆਪਣੇ ਨਾਮ-ਰਸ ਨਾਲ ਰੱਜਦਾ ਹੈ ॥੪॥੩॥

ਪਦ ਅਰਥ ਰਸਿ = ਰਸ ਨਾਲ। ਧ੍ਰਾਪੈ = ਰੱਜਦਾ ਹੈ ॥੪॥੩॥

SikhNet (Spanish)Él Mismo se alaba a Sí Mismo; Nanak está saciado con la Esencia del Señor. (4‑3)

Open this shabad →

Shabad Guru Ramdas Ji Raag Sorath continues on Ang 606

ਸੋਰਠਿ ਮਹਲਾ ੪ ॥

soratth mahalaa 4 |

Sant Singh KhalsaSorat'h, Fourth Mehl:
Manmohan SinghSorath 4th Guru.
Manmohan Singh (Punjabi)ਸੋਰਠਿ ਚੌਥੀ ਪਾਤਿਸ਼ਾਹੀ।
SikhNet (Spanish)Sorath, Mejl Guru Ram Das, Cuarto Canal Divino.

ਆਪੇ ਕੰਡਾ. ਆਪਿ ਤਰਾਜੀ; ਪ੍ਰਭਿ ਆਪੇ ਤੋਲਿ ਤੋਲਾਇਆ ॥

aape kanddaa. aap taraajee; prabh aape tol tolaaeaa |

Sant Singh KhalsaGod Himself is the balance scale, He Himself is the weigher, and He Himself weighs with the weights.
Manmohan SinghThe Lord Himself is the balance, Himself the weighman and Himself He weighs with the weights.
Manmohan Singh (Punjabi)ਸੁਆਮੀ ਆਪ ਤੱਕੜੀ ਹੈ, ਆਪ ਹੀ ਤੋਲਾ ਅਤੇ ਆਪ ਹੀ ਵੱਟਿਆਂ ਨਾਲ ਤੋਲਦਾ ਹੈ।
Fareedkot Teekaਆਪੇ ਹੀ ਪ੍ਯਾਰਾ ਕੰਡਾ ਹੈ ਆਪੇ ਹੀ (ਤਰਾਜੀ) ਤਕੜੀ ਹੈ, ਆਪ ਹੀ ਤੋਲ ਹੈ ਆਪ ਹੀ ਤੋਲ ਕੋ ਤੁਲਾਯਾ ਹੈ; ਵਾ ਆਪੇ ਹੀ ਬਿਬੇਕ ਰੂਪੁ ਵਾ ਪ੍ਰੇਮ ਰੂਪ ਕੰਡਾ ਹੈ ਅਰ ਆਪ ਹੀ ਬੁਧੀ ਰੂਪੁ ਤਕੜੀ ਹੈ, ਆਪੇ ਹੀ ਤੋਲ ਤੁਲਾਯਾ, ਭਾਵ ਵੀਚਾਰਵਾਨੋਂ ਸੇ ਵੀਚਾਰ ਕਰਾਯਾ ਹੈ॥
Prof. Sahib Singhਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ)।

ਪਦ ਅਰਥ ਕੰਡਾ = ਤਰਾਜ਼ੂ ਦੀ ਉਪਰਲੀ ਵਿਚਕਾਰਲੀ ਸੂਈ। ਤਰਾਜੀ = ਤਰਾਜ਼ੂ, ਤੱਕੜੀ। ਪ੍ਰਭਿ = ਪ੍ਰਭੂ ਨੇ। ਤੋਲਿ = ਤੋਲ ਨਾਲ, ਵੱਟੇ ਨਾਲ।

SikhNet (Spanish)El Señor Mismo es la Báscula; Él Mismo se pesa a Sí Mismo; Él Mismo es el Mercader; Él Mismo es el Sirviente;

ਆਪੇ ਸਾਹੁ ਆਪੇ ਵਣਜਾਰਾ; ਆਪੇ ਵਣਜੁ ਕਰਾਇਆ ॥

aape saahu aape vanajaaraa; aape vanaj karaaeaa |

Sant Singh KhalsaHe Himself is the banker, He Himself is the trader, and He Himself makes the trades.
Manmohan SinghHe Himself is the Banker, Himself the pedlar and Himself strikes He the bargain.
Manmohan Singh (Punjabi)ਉਹ ਆਪ ਸ਼ਾਹੂਕਾਰ ਅਤੇ ਆਪ ਹੀ ਨਿੱਕਾ ਵਪਾਰੀ ਹੈ, ਅਤੇ ਆਪ ਹੀ ਸੌਦਾ ਕਰਦਾ ਹੈ।
Fareedkot Teekaਆਪੇ ਹੀ ਸ਼ਾਹੂਕਾਰ ਹੈ ਆਪੇ ਹੀ ਬਣਜਾਰਾ ਬਾਪਾਰੀ ਹੈ, ਆਪ ਹੀ ਬਨਜ ਕੋ ਕਰਾਯਾ ਹੈ; ਵਾ ਆਪੇ ਗੁਰੂ ਰੂਪ ਸ਼ਾਹੂਕਾਰ ਅਰ ਆਪੇ ਹੀ ਜਗ੍ਯਾਸੂ ਰੂਪੁ ਬਨਜਾਰਾ ਹੈ, ਅਰੁ ਆਪ ਹੀ ਗੁਰੋਂ ਸੇ ਜਗ੍ਯਾਸੂ ਕੋ ਨਾਮ ਰੂਪੀ ਸੌਦਾ ਕਰਾ ਦੀਆ ਹੈ॥
Prof. Sahib Singhਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ।

ਪਦ ਅਰਥ ਸਾਹੁ = ਸ਼ਾਹ, ਸਾਹੂਕਾਰ।

SikhNet (Spanish)Él Mismo involucra a los hombres en Su Comercio;

ਆਪੇ ਧਰਤੀ ਸਾਜੀਅਨੁ ਪਿਆਰੈ; ਪਿਛੈ ਟੰਕੁ ਚੜਾਇਆ ॥੧॥

aape dharatee saajeean piaarai; pichhai ttank charraaeaa |1|

Sant Singh KhalsaThe Beloved Himself fashioned the world, and He Himself counter-balances it with a gram. ||1||
Manmohan SinghThe Loved Lord has Himself created the earth and has counterpoised it with a gram.
Manmohan Singh (Punjabi)ਪਿਆਰੇ ਪ੍ਰਭੂ ਨੇ ਖੁਦ ਹੀ ਜਮੀਨ ਰਚੀ ਹੈ ਅਤੇ ਇਕ ਚਾਰ ਪਾਸੇ ਦੇ ਵੱਟੇ ਨਾਲ ਇਸ ਦਾ ਧੜਾ ਕੀਤਾ ਹੈ।
Fareedkot Teekaਪਿਆਰੇ ਨੇ ਆਪੇ ਹੀ ਪ੍ਰਿਥ੍ਵੀ ਉਤਪੰਨ ਕਰੀ ਹੈ, ਪੀਛੇ ਟੁੰਕ ਚੜਾਇਆ, ਭਾਵ ਚਾਰੋਂ ਤਤੋਂ ਕੋ ਉਤਪਤ ਕੀਆ ਹੈ। ਵਾ ਪ੍ਰਿਥ੍ਵੀ ਉਪਲਖਤ ਸਭ ਬ੍ਰਹਮੰਡ ਕੋ ਰਚ ਕੇ (ਪਿਛੈ) ਉਪਰਾਂਤ ਸਾਢੇ ਤੀਨ ਮਾਤ੍ਰਾ ਰੂਪ ਓਂਕਾਰ ਟੰਕੁ ਚੜਾਯਾ ਹੈ, ਭਾਵ ਬ੍ਰਹਮ ਕੋ ਅਧਾਰ ਜਗਤ ਕੀ ਇਸਥਿਤੀ ਹੈ ਵਾ ਬੁਧੀ ਰੂਪੀ ਪ੍ਰਿਥੀ ਸਾਜੀ। ਪਿਛੇ ਗੁਰੂ ਰੂਪ ਹੋਇਕੇ ਟੰਕ ਚਾਰੇ ਮਹਾ ਵਾਕ ਧਾਰਨ ਕਰਾਏ, ਵਾ ਓਂਕਾਰਿਕਾ ਉਪਦੇਸ਼ ਸਾਢੇ ਤੀਨ ਮਾਤ੍ਰਾ ਟੰਕ ਕਰ ਦੇਤੇ ਹੈਂ॥੧॥
Prof. Sahib Singhਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ) ॥੧॥

ਪਦ ਅਰਥ ਸਾਜੀਅਨੁ = ਉਸ (ਪ੍ਰਭੂ) ਨੇ ਸਾਜੀ ਹੈ। ਪਿਆਰੈ = ਪਿਆਰੇ (ਪ੍ਰਭੂ) ਨੇ। ਪਿਛੈ = ਤਕੜੀ ਦੇ ਪਿਛਲੇ ਛਾਬੇ ਵਿਚ। ਟੰਕੁ = ਚਾਰ ਮਾਸੇ ਦਾ ਵੱਟਾ ॥੧॥

SikhNet (Spanish)Él Mismo crea la tierra y la pesa como una partícula diminuta en Su Universo si así es Su Voluntad. (1)

ਮੇਰੇ ਮਨ; ਹਰਿ ਹਰਿ ਧਿਆਇ ਸੁਖੁ ਪਾਇਆ ॥

mere man; har har dhiaae sukh paaeaa |

Sant Singh KhalsaMy mind meditates on the Lord, Har, Har, and finds peace.
Manmohan SinghPondering over the Lord Master, my soul has obtained peace.
Manmohan Singh (Punjabi)ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰੀ ਆਤਮਾ ਨੇ ਅਨੰਦ ਪ੍ਰਾਪਤ ਕੀਤਾ ਹੈ।
Fareedkot Teekaਹੇ ਮੇਰੇ ਮਨ! ਤੂੰ ਹਰਿ ਹਰਿ ਕਾ ਧਿਆਉਨਾ ਕਰੁ ਤਬ ਤੂੰ ਸੁਖ ਪਾਵੈਂਗਾ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇ) ਸੁਖ ਪਾਇਆ ਹੈ।

ਪਦ ਅਰਥ ਮਨ = ਹੇ ਮਨ!

SikhNet (Spanish)Mi mente está en Éxtasis contemplando al Señor. El Nombre del Señor es el Tesoro Inagotable de Bienes;

ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ; ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥

har har naam nidhaan hai piaaraa; gur poorai meetthaa laaeaa | rahaau |

Sant Singh KhalsaThe Name of the Beloved Lord, Har, Har, is a treasure; the Perfect Guru has made it seem sweet to me. ||Pause||
Manmohan SinghThe Dear Lord God's name is the treasure and the Perfect Guru, has made it seem sweet unto me. Pause.
Manmohan Singh (Punjabi)ਪ੍ਰੀਤਮ ਸੁਆਮੀ ਵਾਹਿਗੁਰੂ ਦਾ ਇਕ ਨਾਮ ਖਜਾਨਾ ਹੈ। ਪੂਰਨ ਗੁਰਾਂ ਨੇ ਮੈਨੂੰ ਇਹ ਮਿੱਠੜਾ ਲਾ ਦਿੱਤਾ ਹੈ। ਠਹਿਰਾਉ।
Fareedkot Teekaਕਿਉਂਕਿ ਜਿਸ ਨੇ ਪਾਯਾ ਹੈ ਤਿਸ ਨੇ ਧਿਆਇ ਕਰ ਕੇ ਹੀ ਸੁਖੁ ਪਾਯਾ ਹੈ। ਮੇਰਾ ਪਿਆਰਾ ਜੋ ਹਰੀ ਕਾ ਖਜਾਨਾ ਰੂਪ ਹਰਿ ਨਾਮੁ ਹੈ, ਸੋ ਗੁਰੂ ਪੂਰੇ ਨੇ ਮੀਠਾ ਲਗਾਇਆ ਹੈ॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ਰਹਾਉ॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਗੁਰਿ ਪੂਰੈ = ਪੂਰੇ ਗੁਰੂ ਨੇ ॥ਰਹਾਉ॥

SikhNet (Spanish)es a través del Guru que sabe Dulce. (Pausa)

ਆਪੇ ਧਰਤੀ ਆਪਿ ਜਲੁ ਪਿਆਰਾ; ਆਪੇ ਕਰੇ ਕਰਾਇਆ ॥

aape dharatee aap jal piaaraa; aape kare karaaeaa |

Sant Singh KhalsaThe Beloved Himself is the earth, and He Himself is the water; He Himself acts, and causes others to act.
Manmohan SinghThe Loved Lord is Himself the earth, Himself the water and Himself He does and makes others do.
Manmohan Singh (Punjabi)ਪ੍ਰੀਤਮ ਪ੍ਰਭੂ ਆਪ ਜਮੀਨ ਤੇ ਆਪੇ ਹੀ ਪਾਣੀ ਹੈ ਅਤੇ ਆਪ ਹੀ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ।
Fareedkot Teekaਆਪ ਹੀ ਪ੍ਯਾਰਾ ਪ੍ਰਿਥ੍ਵੀ ਰੂਪ ਹੈ ਆਪੇ ਹੀ ਜਲ ਰੂਪ ਹੈ, ਆਪੇ ਹੀ ਅਪਨੇ ਹੁਕਮ ਕਰ ਕਰਮੋਂ ਕੋ ਕਰਾਇਆ ਕਰਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ।

ਪਦ ਅਰਥ ਆਪੇ = ਆਪ ਹੀ।

SikhNet (Spanish)El Señor Mismo es la tierra, el agua, y Él hace todo por Sí Mismo.

ਆਪੇ ਹੁਕਮਿ ਵਰਤਦਾ ਪਿਆਰਾ; ਜਲੁ ਮਾਟੀ ਬੰਧਿ ਰਖਾਇਆ ॥

aape hukam varatadaa piaaraa; jal maattee bandh rakhaaeaa |

Sant Singh KhalsaThe Beloved Himself issues His Commands, and keeps the water and the land bound down.
Manmohan SinghMy Beloved-Lord Himself issues commands and keeps the water and land bound together.
Manmohan Singh (Punjabi)ਮੇਰਾ ਪ੍ਰੀਤਮ ਪ੍ਰਭੂ ਖੁਦ ਹੀ ਫੁਰਮਾਨ ਜਾਰੀ ਕਰਦਾ ਹੈ ਅਤੇ ਪਾਣੀ ਤੇ ਧਰਤੀ ਨੂੰ ਨਰੜ ਕੇ ਰੱਖਦਾ ਹੈ।
Fareedkot Teekaਪਿਆਰਾ ਆਪੇ ਹੀ ਅਪਨੇ ਹੁਕਮ ਮੇਂ ਬਰਤਤਾ ਹੈ, ਦੇਖੋ ਜੋ ਪਰਸਪਰ ਬੈਰੀ ਹੈਂ ਮਾਟੀ ਕੋ ਜਲ ਮੇਂ ਬੰਧਕਰ ਰਖਾ ਹੂਆ ਹੈ। ਮ੍ਰਿਤਕਾ ਬਿਸੇਖ ਹੋ ਜਲ ਕੋ ਸੋਖਨ ਕਰ ਲੇਵੇ, ਜਲ ਬਿਸੇਖ ਹੋ ਤੋ ਮ੍ਰਿਤਕਾ ਗਲਾਇ ਦੇਵੇ, ਐਸੇ ਵਰੋਧੀਆਂ ਕੋ ਏਕਠੇ ਰਖਾ ਹੈ॥
Prof. Sahib Singhਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ।)

ਪਦ ਅਰਥ ਹੁਕਮਿ = ਹੁਕਮ ਦੀ ਰਾਹੀਂ। ਵਰਤਦਾ = ਮੌਜੂਦ ਹੈ। ਬੰਧਿ = ਬੰਨ੍ਹ ਕੇ।

SikhNet (Spanish)Su Voluntad trabaja en todo, en la tierra y en el agua.

ਆਪੇ ਹੀ ਭਉ ਪਾਇਦਾ ਪਿਆਰਾ; ਬੰਨਿ ਬਕਰੀ ਸੀਹੁ ਹਢਾਇਆ ॥੨॥

aape hee bhau paaeidaa piaaraa; ban bakaree seehu hadtaaeaa |2|

Sant Singh KhalsaThe Beloved Himself instills the Fear of God; He binds the tiger and the goat together. ||2||
Manmohan SinghMy Loved Lord Himself inspires fear, and tying together the goat and the tiger, goads them on.
Manmohan Singh (Punjabi)ਮੇਰਾ ਪ੍ਰੀਤਮ ਪ੍ਰਭੂ ਖੁਦ ਹੀ ਡਰ ਪਾਉਂਦਾ ਹੈ ਅਤੇ ਬੱਕਰੀ ਤੇ ਸ਼ੇਰ ਨੂੰ ਇਕੱਠੇ ਨਰੜ ਕੇ ਚਲਾਉਂਦਾ ਹੈ।
Fareedkot Teekaਆਪੇ ਹੀ ਪ੍ਯਾਰਾ ਅਪਨਾ ਭਯ ਪਾਇ ਦੇਤਾ ਹੈ, ਜੋ ਬਕਰੀ ਅਰ ਸਿੰਘ ਕੋ ਬਾਂਧਕਰ (ਹਢਾਇਆ) ਫਿਰਾਯਾ ਹੈ। ਈਹਾਂ ਬਕਰੀ ਪ੍ਰਿਥ੍ਵੀ, ਸ਼ੇਰ ਜਲ ਸਮਝਨਾ। ਕਿਯੋਂਕਿ ਦਸ ਗੁਨਾ ਹੋਨੇ ਕਰ ਪ੍ਰਿਥ੍ਵੀ ਕੋ ਗਾਲ ਨਹੀਂ ਸਕਤਾ ਹੈ॥੨॥
Prof. Sahib Singh(ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ ॥੨॥

ਪਦ ਅਰਥ ਭਉ = ਡਰ। ਬੰਨਿ = ਬੰਨ੍ਹ ਕੇ। ਸੀਹੁ = ਸ਼ੇਰ (ਨੂੰ)। ਹਢਾਇਆ = ਫਿਰਾ ਰਿਹਾ ਹੈ ॥੨॥

SikhNet (Spanish)Él Mismo instala el Temor Reverencial en Dios, y al león del deseo lo ata para que sea vencido por la cabra desapasionada. (2)

Open this shabad (15 lines, Angs 605-606) →

Ang 605 of 1430