ੴ

ਸਿੱਖਬਾਣੀ · SikhBani

Ang 62

Sri Guru Granth Sahib · Siree Raag · 3 shabads, 42 lines
Translations
Shabad Guru Nanak Dev Ji Siree Raag continued from Ang 61

ਸਰਬੇ ਥਾਈ ਏਕੁ ਤੂੰ; ਜਿਉ ਭਾਵੈ ਤਿਉ ਰਾਖੁ ॥

sarabe thaaee ek toon; jiau bhaavai tiau raakh |

Sant Singh KhalsaIn all places, You are the One and Only. As it pleases You, Lord, please save and protect me!
Manmohan SinghAt all the places Thou alone art, O Master! save me as it pleases Thee.
Manmohan Singh (Punjabi)ਸਾਰੀਆਂ ਥਾਵਾਂ ਤੇ ਕੇਵਲ ਤੂੰ ਹੀ ਹੈ, ਹੈ ਮਾਲਕ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਮੇਰੀ ਰਖਿਆ ਕਰ।
Fareedkot Teekaਹੇ ਵਾਹਿਗੁਰੂ! ਸਰਬ ਅਸਥਾਨੋਂ ਮੇਂ ਏਕ ਤੂਹੀਂ ਹੈਂ, ਜਿਉਂ (ਭਾਵੈ) ਚਾਹੇਂ ਤਿਉਂ ਰਖ ਲਓ॥
Prof. Sahib Singh(ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਸਭ ਜੀਵਾਂ ਵਿਚ ਤੂੰ ਆਪ ਹੀ ਵੱਸਦਾ ਹੈਂ। ਜਿਵੇਂ ਤੇਰੀ ਰਜ਼ਾ ਹੋਵੇ, ਤਿਵੇਂ, ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ ਆਸਾ ਤ੍ਰਿਸ਼ਨਾ ਦੇ ਜਾਲ ਤੋਂ) ਬਚਾ।
SikhNet (Spanish)En todo lugar estás Tú, Señor Único, consérvame en Tu Voluntad.

ਗੁਰਮਤਿ ਸਾਚਾ ਮਨਿ ਵਸੈ; ਨਾਮੁ ਭਲੋ ਪਤਿ ਸਾਖੁ ॥

guramat saachaa man vasai; naam bhalo pat saakh |

Sant Singh KhalsaThrough the Guru's Teachings, the True One abides within the mind. The Companionship of the Naam brings the most excellent honor.
Manmohan SinghUnder Guru's instruction, the True Name abides in man's mind. In the company of the Name he wins sublime honour.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਸਤਿਨਾਮ ਇਨਸਾਨ ਦੇ ਅੰਤਸ਼-ਕਰਣ ਅੰਦਰ ਨਿਵਾਸ ਕਰਦਾ ਹੈ। ਨਾਮ ਦੀ ਸੰਗਤ ਅੰਦਰ ਉਸ ਦੀ ਸ਼੍ਰੇਸ਼ਟ ਇੱਜ਼ਤ ਹੁੰਦੀ ਹੈ।
Fareedkot Teekaਜਿਨ ਕੇ ਮਨ ਮੇਂ ਗੁਰ ਸਿਖਿਆ ਲੇ ਕਰ ਤੇਰਾ ਸਚਾ ਨਾਮੁ ਵਸ ਜਾਵੇ, ਤਿਨ ਕੀ (ਪਤਿ) ਇਜਤ ਇਸ ਲੋਕ ਮੇਂ ਭੀ ਅਰੁ ਪਰਲੋਕ ਮੇਂ ਭੀ (ਸਾਖੁ) ਬਨੀ ਰਹਤੀ ਹੈ॥
Prof. Sahib Singhਹੇ ਪ੍ਰਭੂ! ਤੇਰਾ ਸਦਾ-ਥਿਰ ਨਾਮ ਹੀ (ਜੀਵ ਦਾ) ਭਲਾ ਸਾਥੀ ਹੈ, ਤੇਰਾ ਨਾਮ ਹੀ ਜੀਵ ਦੀ ਇੱਜ਼ਤ ਹੈ, ਤੇਰਾ ਨਾਮ, ਗੁਰੂ ਦੀ ਮਤਿ ਲਿਆਂ ਹੀ, ਜੀਵ ਦੇ ਮਨ ਵਿਚ ਵੱਸ ਸਕਦਾ ਹੈ।
SikhNet (Spanish)A través de la Palabra del Guru el Señor Verdadero viene a nuestra mente, en la Compañía de Su Nombre somos honrados.

ਹਉਮੈ ਰੋਗੁ ਗਵਾਈਐ; ਸਬਦਿ ਸਚੈ ਸਚੁ ਭਾਖੁ ॥੮॥

haumai rog gavaaeeai; sabad sachai sach bhaakh |8|

Sant Singh KhalsaEradicate the disease of egotism, and chant the True Shabad, the Word of the True Lord. ||8||
Manmohan SinghHaving eradicated the disease of egotism, he repeats the True Name of the True lord.
Manmohan Singh (Punjabi)ਹੰਗਤਾ ਦੀ ਬੀਮਾਰੀ ਨੂੰ ਦੂਰ ਕਰ ਕੇ, ਉਹ ਸੱਚੇ ਸਾਈਂ ਦੇ ਸਤਿਨਾਮ ਦਾ ਜਾਪ ਕਰਦਾ ਹੈ।
Fareedkot Teekaਤਾਂ ਤੇ ਹੰਤਾ ਮਮਤਾ ਰੂਪੀ ਰੋਗ ਕੋ ਗਵਾਇ ਦੇਈਏ, ਔਰ ਸਚੇ ਗੁਰੋਂ ਕੇ ਉਪਦੇਸ ਕਰ ਕੇ ਤੇਰਾ ਸਚਾ ਨਾਮੁ ਉਚਾਰਨ ਕਰੀਏ॥੮॥
Prof. Sahib Singh(ਹੇ ਭਾਈ!) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਸਦਾ-ਥਿਰ ਨਾਮ ਸਿਮਰ, ਨਾਮ ਸਿਮਰਿਆਂ ਹੀ ਹਉਮੈ ਦਾ ਰੋਗ ਦੂਰ ਹੁੰਦਾ ਹੈ ॥੮॥

ਪਦ ਅਰਥ ਪਤਿ = ਇੱਜ਼ਤ। ਸਾਥੁ = ਸਾਥੀ ॥੮॥

SikhNet (Spanish)Ahí es donde la enfermedad del ego desaparece, y a través de la Palabra Verdadera, decimos la Verdad. (8)

ਆਕਾਸੀ ਪਾਤਾਲਿ ਤੂੰ; ਤ੍ਰਿਭਵਣਿ ਰਹਿਆ ਸਮਾਇ ॥

aakaasee paataal toon; tribhavan rahiaa samaae |

Sant Singh KhalsaYou are pervading throughout the Akaashic Ethers, the nether regions and the three worlds.
Manmohan SinghThou, O Lord! art contained in firmament, nether region and the three worlds.
Manmohan Singh (Punjabi)ਤੂੰ ਹੈ ਸਾਹਿਬ! ਅਸਮਾਨ ਪਇਆਲ ਅਤੇ ਤਿੰਨਾਂ ਜਹਾਨਾਂ ਅੰਦਰ ਪਰੀ-ਪੂਰਨ ਹੋ ਰਿਹਾ ਹੈ।
Fareedkot Teekaਹੇ ਵਾਹਗੁਰੂ! ਅਕਾਸ ਮੇਂ ਜੋ ਮਹਰਜਨ ਤਪ ਸਤਲੋਕ ਹੈਂ ਔਰ (ਪਤਾਲ) ਅਤਲ ਵਿਤਲਾਦਿ ਜੋ ਨੀਚੇ ਕੇ ਲੋਕ ਹੈਂ ਅਰਥਾਤ ਤੀਨੋਂ ਲੋਕੋਂ ਮੇਂ ਤੂੰ ਸਮਾਇ ਰਹਾ ਹੈ॥
Prof. Sahib Singhਹੇ ਪ੍ਰਭੂ! ਆਕਾਸਾਂ ਵਿਚ ਪਾਤਾਲ ਵਿਚ ਤਿੰਨਾਂ ਹੀ ਭਵਨਾਂ ਵਿਚ ਤੂੰ ਆਪ ਹਰ ਥਾਂ ਵਿਆਪਕ ਹੈਂ।

ਪਦ ਅਰਥ ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ।

SikhNet (Spanish)Tú, oh Señor estás en los cielos, en los mundos inferiores, y en los tres mundos también.

ਆਪੇ ਭਗਤੀ ਭਾਉ ਤੂੰ; ਆਪੇ ਮਿਲਹਿ ਮਿਲਾਇ ॥

aape bhagatee bhaau toon; aape mileh milaae |

Sant Singh KhalsaYou Yourself are bhakti, loving devotional worship. You Yourself unite us in Union with Yourself.
Manmohan SinghThou Thyself art devotion and affection and Thyself unitest in Thy union.
Manmohan Singh (Punjabi)ਤੂੰ ਆਪ ਹੀ ਅਨੁਰਾਗ ਅਤੇ ਪ੍ਰੀਤ ਹੈ ਅਤੇ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Fareedkot Teekaਆਪ ਹੀ ਭਗਤੀ ਰੂਪੁ ਹੈਂ ਔਰ ਤੂੰ (ਭਾਉ) ਗਿਆਨ ਰੂਪੁ ਭੀ ਆਪ ਹੀਂ ਹੈਂ, ਔਰ ਜਗ੍ਯਾਸੂ ਰੂਪੁ ਹੋ ਕੇ ਭੀ ਤੂੰ ਆਪ ਹੀ ਮਿਲਤਾ ਹੈਂ ਔਰ (ਮਿਲਾਇ) ਮਿਲਾਵਣੇ ਵਾਲਾ ਗੁਰੂ ਭੀ ਆਪ ਹੀ ਹੈਂ॥
Prof. Sahib Singhਤੂੰ ਆਪ ਹੀ (ਜੀਵਾਂ ਨੂੰ ਆਪਣੀ) ਭਗਤੀ ਬਖ਼ਸ਼ਦਾ ਹੈਂ, ਆਪਣਾ ਪ੍ਰੇਮ ਬਖ਼ਸ਼ਦਾ ਹੈਂ। ਤੂੰ ਆਪ ਹੀ ਜੀਵਾਂ ਨੂੰ ਆਪਣੇ ਨਾਲ ਮਿਲਾ ਕੇ ਮਿਲਦਾ ਹੈਂ।
SikhNet (Spanish)Eres el Amor, eres la Alabanza, de Tu Ser nos unes en Tu Ser,

ਨਾਨਕ ਨਾਮੁ. ਨ ਵੀਸਰੈ; ਜਿਉ ਭਾਵੈ ਤਿਵੈ ਰਜਾਇ ॥੯॥੧੩॥

naanak naam. na veesarai; jiau bhaavai tivai rajaae |9|13|

Sant Singh KhalsaO Nanak, may I never forget the Naam! As is Your Pleasure, so is Your Will. ||9||13||
Manmohan SinghMay Nanak never forget Thy Name, O Lord! As it pleases Thee, so does Thy Will work.
Manmohan Singh (Punjabi)ਨਾਨਕ ਤੇਰੇ ਨਾਮ ਨੂੰ ਕਦਾਚਿਤ ਨਾਂ ਭੁਲੇ, ਹੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੇਰੀ ਰਜ਼ਾ ਕੰਮ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਰਜਾਇ) ਆਗ੍ਯਾ ਕਰਨੇ ਵਾਲੇ ਵਾਹਗੁਰੂ! ਤੇਰਾ ਨਾਮੁ ਨ ਭੂਲ ਜਾਵੇ, ਔਰ ਜੈਸੇ ਤੁਝ ਕੋ ਭਾਵੈ ਤੈਸੇ ਰਾਖੁ॥੯॥੧੩॥
Prof. Sahib Singhਹੇ ਨਾਨਕ! (ਪ੍ਰਭੂ ਦਰ ਤੇ ਅਰਦਾਸ ਕਰ) ਤੇ ਆਖ-(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਤੇਰੀ ਰਜ਼ਾ ਵਰਤਦੀ ਹੈ (ਪਰ ਮਿਹਰ ਕਰ) ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ॥੯॥੧੩॥{61-62}
SikhNet (Spanish)que Nanak no se olvide de Tu Nombre, y deja que Tu Voluntad se cumpla como Tú lo mandas. (9-13)

Open this shabad (30 lines, Angs 61-62) →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਰਾਮ ਨਾਮਿ ਮਨੁ ਬੇਧਿਆ; ਅਵਰੁ ਕਿ ਕਰੀ ਵੀਚਾਰੁ ॥

raam naam man bedhiaa; avar ki karee veechaar |

Sant Singh KhalsaMy mind is pierced through by the Name of the Lord. What else should I contemplate?
Manmohan SinghWith Pervading Lord's Name, my mind is pierced through. What else should I reflect upon?
Manmohan Singh (Punjabi)ਵਿਆਪਕ ਸੁਆਮੀ ਦੇ ਨਾਮ ਨਾਲ ਮੇਰਾ ਮਨੂਆ ਵਿੰਨ੍ਹਿਆ ਗਿਆ ਹੈ। ਮੈਂ ਹੋਰ ਕਿਸ ਦਾ ਧਿਆਨ ਧਾਰਾਂ?
Fareedkot Teekaਹੇ ਪਿਆਰੇ! ਜਬ ਰਾਮ ਕੇ ਨਾਮ ਸੇ ਮਨੁ (ਬੇਧਿਆ) ਮਿਲਿਆ, ਤਬ ਅਵਰੁ ਵੀਚਾਰੁ ਕਿਆ ਕਰਨਾ ਹੈ॥
Prof. Sahib Singhਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਤਾ ਜਾਏ, (ਉਸ ਦੇ ਸੰਬੰਧ ਵਿਚ) ਮੈਂ ਹੋਰ ਕੀਹ ਵਿਚਾਰ ਕਰਾਂ (ਮੈਂ ਹੋਰ ਕੀਹ ਦੱਸਾਂ?

ਪਦ ਅਰਥ ਅਵਰੁ ਵੀਚਾਰੁ = ਹੋਰ ਵੀਚਾਰ। ਕਿ ਕਰੀ = ਕਰੀਂ, ਮੈਂ ਕੀਹ ਕਰਾਂ?

SikhNet (Spanish)Mi mente ha sido flechada por el Nombre del Señor, ¿en dónde más puedo habitar ahora?

ਸਬਦ ਸੁਰਤਿ ਸੁਖੁ ਊਪਜੈ; ਪ੍ਰਭ ਰਾਤਉ ਸੁਖ ਸਾਰੁ ॥

sabad surat sukh aoopajai; prabh raatau sukh saar |

Sant Singh KhalsaFocusing your awareness on the Shabad, happiness wells up. Attuned to God, the most excellent peace is found.
Manmohan SinghBy fixing attention on the Divine word happiness is procured. Imbued with the Lord, sublime joy emanates.
Manmohan Singh (Punjabi)ਰਬੀ ਕਲਾਮ ਤੇ ਬ੍ਰਿਤੀ ਜੋੜਨ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਸਾਈਂ ਨਾਲ ਰੰਗੀਜਣ ਦੁਆਰਾ ਸ਼੍ਰੇਸ਼ਟ ਅਨੰਦ ਉਤਪੰਨ ਹੁੰਦਾ ਹੈ।
Fareedkot Teekaਜਿਸ ਨੇ ਉਪਦੇਸ ਮੇਂ ਸੁਰਤਿ ਲਗਾਈ ਹੈ ਔਰ ਪ੍ਰਭੂ ਸੁਖ ਸਾਰ ਰੂਪ ਮੇਂ ਰਹਤਾ ਹੈ, ਤਿਸ ਕੋ ਸੁਖੁ ਉਤਪਤਿ ਹੋਤਾ ਹੈ॥
Prof. Sahib Singhਇਸ ਵਿਚ ਕੋਈ ਸ਼ੱਕ ਨਹੀਂ ਕਿ) ਜੇਹੜਾ ਮਨੁੱਖ ਪ੍ਰਭੂ ਦੇ (ਨਾਮ ਵਿਚ) ਰੰਗਿਆ ਜਾਂਦਾ ਹੈ, ਉਸ ਨੂੰ ਸ੍ਰੇਸ਼ਟ (ਆਤਮਕ) ਸੁਖ ਮਿਲਦਾ ਹੈ। ਜਿਸ ਦੀ ਸੁਰਤ ਸ਼ਬਦ ਦੇ (ਵਿਚਾਰ ਵਿਚ) ਜੁੜੀ ਹੋਈ ਹੈ, ਉਸ ਦੇ ਅੰਦਰ ਅਨੰਦ ਪੈਦਾ ਹੁੰਦਾ ਹੈ।

ਪਦ ਅਰਥ ਪ੍ਰਭ ਰਾਤਉ = ਪ੍ਰਭੂ ਦੇ ਨਾਮ ਵਿਚ ਰੰਗਿਆ ਹੋਇਆ। ਸਾਰੁ = ਸ੍ਰੇਸ਼ਟ।

SikhNet (Spanish)En la Conciencia de la Palabra está la Paz, imbuido en el Señor, uno vive en perfecta Felicidad.

ਜਿਉ ਭਾਵੈ ਤਿਉ ਰਾਖੁ ਤੂੰ; ਮੈ. ਹਰਿ ਨਾਮੁ ਅਧਾਰੁ ॥੧॥

jiau bhaavai tiau raakh toon; mai. har naam adhaar |1|

Sant Singh KhalsaAs it pleases You, please save me, Lord. The Name of the Lord is my Support. ||1||
Manmohan SinghPreserve me as it pleases Thee, O God! Thy Name is my mainstay.
Manmohan Singh (Punjabi)ਜਿਸ ਤਰ੍ਹਾ ਤੈਨੂੰ ਚੰਗਾ ਲਗਦਾ ਹੈ, ਉਸ ਤਰ੍ਹਾਂ ਮੇਰੀ ਰਖਿਆ ਕਰ, ਹੈ ਵਾਹਿਗੁਰੂ! ਤੇਰਾ ਨਾਮ ਮੇਰਾ ਆਸਰਾ ਹੈ।
Fareedkot Teekaਹੇ ਮਨ! ਤੂੰ ਐਸੇ ਬੇਨਤੀ ਕਰੁ ਕਿ ਹੇ ਹਰੀ ਜੈਸੇ ਤੇਰੇ ਕੋ ਭਾਵੈ ਤੈਸੇ ਰਖ੍ਯਾ ਕਰੁ, ਮੇਰੇ ਕੋ ਤੇਰੇ ਨਾਮ ਕਾ ਆਸਰਾ ਹੈ॥੧॥
Prof. Sahib Singh(ਹੇ ਪ੍ਰਭੂ!) ਜਿਵੇਂ ਭੀ ਤੇਰੀ ਰਜ਼ਾ ਹੋਵੇ, ਮੈਨੂੰ ਭੀ ਤੂੰ (ਆਪਣੇ ਚਰਨਾਂ ਵਿਚ) ਰੱਖ, ਤੇਰਾ ਨਾਮ (ਮੇਰੇ ਜੀਵਨ ਦਾ) ਆਸਰਾ ਬਣ ਜਾਏ ॥੧॥

ਪਦ ਅਰਥ ਅਧਾਰੁ = ਆਸਰਾ। ਮੈਂ = ਮੈਨੂੰ ॥੧॥

SikhNet (Spanish)Consérvame en Tu Voluntad, oh Señor, pues Tu Nombre es mi Único Socorro. (1)

ਮਨ ਰੇ; ਸਾਚੀ ਖਸਮ ਰਜਾਇ ॥

man re; saachee khasam rajaae |

Sant Singh KhalsaO mind, the Will of our Lord and Master is true.
Manmohan SinghO My Soul! just is the will of the Master.
Manmohan Singh (Punjabi)ਹੈ ਮੇਰੀ ਜਿੰਦੇ! ਮਾਲਕ ਦਾ ਭਾਣਾ ਬਿਲਕੁਲ ਠੀਕ ਹੈ।
Fareedkot Teekaਹੇ ਮਨ! (ਖਸਮ) ਵਾਹਗੁਰੂ ਕੀ ਆਗਿਆ ਸਚੀ ਹੈ ਭਾਵ ਯਹਿ ਕਿ ਅਮੇਟ ਹੈ॥
Prof. Sahib Singhਹੇ ਮੇਰੇ ਮਨ! ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਹੀ ਕਾਰ ਹੈ।

ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ (ਕਾਰ), ਸਹੀ (ਕਾਰ)।

SikhNet (Spanish)Oh mi mente, sométete a la Voluntad del Maestro.

ਜਿਨਿ ਤਨੁ ਮਨੁ ਸਾਜਿ ਸੀਗਾਰਿਆ; ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥

jin tan man saaj seegaariaa; tis setee liv laae |1| rahaau |

Sant Singh KhalsaFocus your love upon the One who created and adorned your body and mind. ||1||Pause||
Manmohan SinghContract love with Him who has made and adorned thy body and soul. Pause.
Manmohan Singh (Punjabi)ਉਸ ਨਾਲ ਨੇਹੁੰ ਗੰਢ ਜਿਸ ਨੇ ਤਰੀ ਦੇਹਿ ਤੇ ਆਤਮਾ ਬਣਾਏ ਅਤੇ ਸੰਵਾਰੇ ਹਨ। ਠਹਿਰਾਉ।
Fareedkot Teekaਜਿਸ ਨੇ ਤਨੁ ਮਨੁ ਕੋ ਸਾਜ ਕੇ ਸਿੰਗਾਰ ਕੀਆ ਹੈ, ਤਿਸ ਕੇ ਸਾਥ ਬ੍ਰਿਤੀ ਲਗਾਓ॥੧॥ ਰਹਾਉ ॥
Prof. Sahib Singh(ਹੇ ਮਨ!) ਤੂੰ ਉਸ ਪ੍ਰਭੂ (ਦੇ ਚਰਨਾਂ) ਨਾਲ ਲਿਵ ਜੋੜ, ਜਿਸ ਨੇ ਇਹ ਸਰੀਰ ਤੇ ਮਨ ਪੈਦਾ ਕਰ ਕੇ ਇਹਨਾਂ ਨੂੰ ਸੋਹਣਾ ਬਣਾਇਆ ਹੈ ॥੧॥ ਰਹਾਉ ॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ ॥੧॥ ਰਹਾਉ ॥

SikhNet (Spanish)En Aquél que decoró tu cuerpo y mente, habita. (1-Pausa)

ਤਨੁ. ਬੈਸੰਤਰਿ ਹੋਮੀਐ; ਇਕ ਰਤੀ ਤੋਲਿ ਕਟਾਇ ॥

tan. baisantar homeeai; ik ratee tol kattaae |

Sant Singh KhalsaIf I cut my body into pieces, and burn them in the fire,
Manmohan SinghWere I to cut my body into an atom weight pieces and burn it in fire.
Manmohan Singh (Punjabi)ਜੇਕਰ ਮੈਂ ਆਪਣੇ ਸਰੀਰ ਨੂੰ ਇਕ ਰਤਕ ਦੇ ਵਜ਼ਨ ਦੇ ਜ਼ਰਿਆ ਜਿੱਡਾ ਵੱਢ ਸੁਟਾ ਤੇ ਇਸ ਨੂੰ ਅੱਗ ਵਿੱਚ ਸਾੜ ਦਿਆ।
Fareedkot Teekaਜੇ ਕਰ ਤਨ ਕੋ ਅਗਨੀ ਮੇਂ ਏਕ ਏਕ ਰੱਤੀ ਭਰੁ (ਤੋਲਿ) ਵਜਨੁ ਕਟਾਇਕੇ ਹੋਮ ਕਰੀਏ, ਭਾਵ ਯਹਿ ਕਿ ਹੋਮ ਕਰਤੇ ਹੂਏ ਅਤੀ ਕਸਟੁ ਸਹਾਰੀਏ॥
Prof. Sahib Singhਜੇ ਆਪਣੇ ਸਰੀਰ ਨੂੰ ਕੱਟ ਕੱਟ ਕੇ ਇਕ ਇਕ ਰੱਤੀ ਭਰ ਤੋਲ ਤੋਲ ਕੇ ਅੱਗ ਵਿਚ ਹਵਨ ਕਰ ਦਿੱਤਾ ਜਾਏ,

ਪਦ ਅਰਥ ਬੈਸੰਤਰਿ = ਅੱਗ ਵਿਚ। ਹੋਮੀਐ = ਅਰਪਨ ਕਰੀਏ (ਜਿਵੇਂ ਘਿਉ ਅੱਗ ਵਿਚ ਪਾਈਦਾ ਹੈ ਹਵਨ ਕਰਨ ਵੇਲੇ)। ਤੋਲਿ = ਤੋਲ ਕੇ। ਇਕ ਰਤੀ ਕਟਾਇ = ਰਤੀ ਰਤੀ ਕਟਾ ਕੇ।

SikhNet (Spanish)Ofrece cada latido, como incienso, al Fuego del Señor.

ਤਨੁ ਮਨੁ ਸਮਧਾ ਜੇ ਕਰੀ; ਅਨਦਿਨੁ ਅਗਨਿ ਜਲਾਇ ॥

tan man samadhaa je karee; anadin agan jalaae |

Sant Singh Khalsaand if I make my body and mind into firewood, and night and day burn them in the fire,
Manmohan SinghIf I make my body and soul into fuel, and night and day, burn them in fire,
Manmohan Singh (Punjabi)ਜੇਕਰ ਮੈਂ ਆਪਣੀ ਦੇਹਿ ਤੇ ਆਤਮਾ ਨੂੰ ਬਾਲਣ ਬਣਾ ਲਵਾ, ਅਤੇ ਰੈਣ ਦਿਹੁੰ ਇਨ੍ਹਾਂ ਨੂੰ ਅੱਗ ਵਿੱਚ ਮਚਾਵਾਂ,
Fareedkot Teekaਔਰ (ਤਨੁ) ਸੂਖਮੁ ਜੋ ਮਨੁ ਅੰਤਹਕਰਣੁ ਹੈ ਤਿਸ ਕੋ ਭੀ ਜੇ (ਸਮਧਾ) ਕਾਸਟ ਕਰੀਏ, ਔਰ ਰਾਤਿ ਦਿਨ ਅਗਨ ਮੇਂ ਜਲਾਈਏ, ਮਨ ਕੇ ਜਲਾਵਣੇ ਕਾ ਭਾਵ ਯਹਿ ਕਿ ਕ੍ਰਿਸ ਚੰਦ੍ਰਾਇਣਾਦਿ ਬ੍ਰਤੋਂ ਕਰ ਕਸਟੁ ਦੇਈਏ॥
Prof. Sahib Singhਜੇ ਮੈਂ ਆਪਣੇ ਸਰੀਰ ਤੇ ਮਨ ਨੂੰ ਹਵਨ ਦੀ ਸਾਮਗ੍ਰੀ ਬਣਾ ਦਿਆਂ ਤੇ ਹਰ ਰੋਜ਼ ਇਹਨਾਂ ਨੂੰ ਅੱਗ ਵਿਚ ਸਾੜਾਂ,

ਪਦ ਅਰਥ ਸਮਧਾ = ਹਵਨ ਵਿਚ ਵਰਤੀ ਜਾਣ ਵਾਲੀ ਲੱਕੜੀ। ਕਰੀ = ਕਰੀਂ, ਮੈਂ ਕਰਾਂ। ਅਨਦਿਨੁ = ਹਰ ਰੋਜ਼।

SikhNet (Spanish)Deja que tu cuerpo sea la madera y enciéndela con el fuego de Su Amor.

ਹਰਿ ਨਾਮੈ ਤੁਲਿ. ਨ ਪੁਜਈ; ਜੇ ਲਖ ਕੋਟੀ ਕਰਮ ਕਮਾਇ ॥੨॥

har naamai tul. na pujee; je lakh kottee karam kamaae |2|

Sant Singh Khalsaand if I perform hundreds of thousands and millions of religious rituals-still, all these are not equal to the Name of the Lord. ||2||
Manmohan Singhand if I perform lakhs and millions of religious rites, all these becomes not equal to God's Name.
Manmohan Singh (Punjabi)ਅਤੇ ਜੇਕਰ ਮੈਂ ਲੱਖਾਂ ਤੇ ਕਰੋੜਾਂ ਹੀ ਧਾਰਮਕ ਸੰਸਕਾਰ ਕਰਾਂ, ਇਹ ਸਾਰੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ।
Fareedkot Teekaਤੌ ਭੀ ਹਰੀ ਨਾਮ ਕੇ ਬਰਾਬਰ ਨਹੀਂ (ਪੁਜਈ) ਪਹੁੰਚਤੇ, ਏਕ ਦੋ ਕਰਮ ਕਿਯਾ ਜੇ ਐਸੇ ਲਖੋਂ ਕਰੋੜੋਂ ਕਰਮ ਕਮਾਵੇ॥੨॥
Prof. Sahib Singhਜੇ ਇਹੋ ਜਿਹੇ ਹੋਰ ਲੱਖਾਂ ਕ੍ਰੋੜਾਂ ਕਰਮ ਕੀਤੇ ਜਾਣ, ਤਾਂ ਭੀ ਕੋਈ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਤਕ ਨਹੀਂ ਪਹੁੰਚ ਸਕਦਾ ॥੨॥

ਪਦ ਅਰਥ ਕੋਟੀ = ਕ੍ਰੋੜਾਂ ॥੨॥

SikhNet (Spanish)Nada puede igualar al Nombre del Señor, aunque uno realice miles de buenas acciones. (2)

ਅਰਧ ਸਰੀਰੁ ਕਟਾਈਐ; ਸਿਰਿ ਕਰਵਤੁ ਧਰਾਇ ॥

aradh sareer kattaaeeai; sir karavat dharaae |

Sant Singh KhalsaIf my body were cut in half, if a saw was put to my head,
Manmohan SinghIf my body be got frozen in the (snow of) Himalayas; even then soul shall not be free from disease.
Manmohan Singh (Punjabi)ਜੇਕਰ ਮੈਰੀ ਦੇਹਿ ਹਿਮਾਲੀਆ (ਦੀ ਬਰਫ) ਵਿੱਚ ਗਾਲ ਦਿਤੀ ਜਾਵੇ ਤਾਂ ਭੀ ਬੀਮਾਰੀ ਆਤਮਾ ਤੋਂ ਦੂਰ ਨਹੀਂ ਹੁੰਦੀ।
Fareedkot Teekaਜੇ ਕਰ ਸਿਰ ਪਰ ਕਰਵਤੁ ਧਰਾਯਕੇ, ਸਰੀਰ ਆਧੋ ਆਧ ਦੋਫਾੜ ਕਰ ਕੇ ਕਟਾਇ ਦੇਈਏ॥
Prof. Sahib Singhਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਏ,

ਪਦ ਅਰਥ ਅਰਧ = ਅੱਧੋ ਅੱਧ, ਦੁ-ਫਾੜ। ਸਿਰਿ = ਸਿਰ ਉੱਤੇ। ਕਰਵਤੁ = ਆਰਾ।

SikhNet (Spanish)Aun si uno corta su cuerpo en dos, y se corta la cabeza,

ਤਨੁ. ਹੈਮੰਚਲਿ ਗਾਲੀਐ; ਭੀ ਮਨ ਤੇ. ਰੋਗੁ ਨ ਜਾਇ ॥

tan. haimanchal gaaleeai; bhee man te. rog na jaae |

Sant Singh Khalsaand if my body were frozen in the Himalayas-even then, my mind would not be free of disease.
Manmohan SinghWere a saw to be applied to my head and my body be cut in two halves,
Manmohan Singh (Punjabi)ਜੇਕਰ ਮੇਰੇ ਸੀਸ ਉਤੇ ਆਰਾ ਰੱਖ ਕੇ ਮੇਰੀ ਦੇਹਿ ਨੂੰ ਦੋ ਅੱਧੇ ਅੱਧੇ ਟੋਟਿਆ ਵਿੱਚ ਵੱਢ ਦਿਤਾ ਜਾਵੇ,
Fareedkot Teekaਪੁਨ: ਤਨ ਕੋ ਹਮਾਲੇ ਪ੍ਰਬਤ ਮੇਂ ਗਾਲ ਦੇਈਏ, ਤਾਂ ਵੀ ਮਨ ਤੇ ਹੰਕਾਰ ਵਾ ਅਗ੍ਯਾਨ ਰੋਗੁ ਨਹੀਂ ਜਾਤਾ ਹੈ॥
Prof. Sahib Singhਜੇ ਸਰੀਰ ਨੂੰ ਹਿਮਾਲਾ ਪਰਬਤ (ਦੀ ਬਰਫ਼) ਵਿਚ ਗਾਲ ਦਿੱਤਾ ਜਾਏ, ਤਾਂ ਭੀ ਮਨ ਵਿਚੋਂ ਹਉਮੈ ਆਦਿਕ) ਰੋਗ ਦੂਰ ਨਹੀਂ ਹੁੰਦਾ।

ਪਦ ਅਰਥ ਹੈਮੰਚਲਿ = ਹਿਮਾਲੇ (ਦੀ ਬਰਫ਼) ਵਿਚ। ਭੀ = ਤਾਂ ਭੀ।

SikhNet (Spanish)o si lo echa en una cueva en el Himalaya, no por eso los deseos de su mente serán curados.

ਹਰਿ ਨਾਮੈ ਤੁਲਿ. ਨ ਪੁਜਈ; ਸਭ ਡਿਠੀ ਠੋਕਿ ਵਜਾਇ ॥੩॥

har naamai tul. na pujee; sabh dditthee tthok vajaae |3|

Sant Singh KhalsaNone of these are equal to the Name of the Lord. I have seen and tried and tested them all. ||3||
Manmohan SinghThese equal not God's Name. All this I have seen by test and trial.
Manmohan Singh (Punjabi)ਇਹ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ। ਇਹ ਸਾਰਾ ਕੁਝ ਮੈਂ ਤਜਰਬਾ ਤੇ ਨਿਰਣੇ ਕਰਕੇ ਵੇਖ ਲਿਆ ਹੈ।
Fareedkot Teekaਹਰੀ ਨਾਮ ਕੇ ਬਰਾਬਰ ਨਹੀਂ ਹੋਤਾ ਹੈ, ਕਿਉਂਕਿ ਸਭ ਸ੍ਰਿਸਟੀ ਕੋ ਠੋਕ ਬਜਾਇ ਕੇ ਦੇਖ ਲੀਆ ਹੈ, ਭਾਵ ਏਹ ਕਿ ਨਿਰਨੇ ਕਰ ਲੀਆ ਹੈ॥੩॥
Prof. Sahib Singh(ਕਰਮ-ਕਾਂਡ ਦੀ) ਸਾਰੀ (ਹੀ ਮਰਯਾਦਾ) ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਕਰਮ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤਕ ਨਹੀਂ ਅੱਪੜਦਾ ॥੩॥

ਪਦ ਅਰਥ ਠੋਕਿ ਵਜਾਇ = ਚੰਗੀ ਤਰ੍ਹਾਂ ਪਰਖ ਕੇ ॥੩॥

SikhNet (Spanish)Nada, nada en verdad puede igualar el Nombre del Señor, ya lo he probado y ningún otro camino funciona. (3)

ਕੰਚਨ ਕੇ ਕੋਟ, ਦਤੁ ਕਰੀ; ਬਹੁ ਹੈਵਰ ਗੈਵਰ ਦਾਨੁ ॥

kanchan ke kott, dat karee; bahu haivar gaivar daan |

Sant Singh KhalsaIf I made a donation of castles of gold, and gave lots of fine horses and wondrous elephants in charity,
Manmohan SinghWere I to give in alms castles of gold, and give in charity good many fine horses and excellent elephants,
Manmohan Singh (Punjabi)ਜੇਕਰ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ ਅਤੇ ਬਹੁਤ ਸਾਰੇ ਉਮਦਾ ਘੋੜੇ ਅਤੇ ਵਧੀਆਂ ਹਾਥੀ ਖੈਰਾਤ ਵਜੋ ਦੇਵਾਂ,
Fareedkot Teekaਜੇ ਕਰ ਬਹੁਤ ਸੇ (ਕੋਟ) ਕਰੋੜੋਂ ਭਾਰ (ਕੰਚਨ) ਸ੍ਵਰਨ ਕੇ (ਦਤੁ) ਦਾਨੁ ਕਰੀਏ ਵਾ ਕੰਚਨ ਕ੍ਰੋੜਾਂ ਮੋਹਰੋਂ ਕੇ ਦਾਨ ਕਰੀਏ, ਔਰ ਸ੍ਰੇਸਟ (ਹੈ) ਘੋੜੇ ਔਰ ਸ੍ਰੇਸਟ (ਗੈ) ਹਾਥੀ ਦਾਨੁ ਕਰੀਏ॥
Prof. Sahib Singhਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ,

ਪਦ ਅਰਥ ਕੰਚਨ = ਸੋਨਾ। ਕੋਟ = ਕਿਲ੍ਹੇ। ਦਤੁ ਕਰੀ = (ਕਰੀਂ), ਮੈਂ ਦਾਨ ਕਰਾਂ। ਹੈਵਰ = {ਹਯ ਵਰ} ਵਧੀਆ ਘੋੜੇ। ਗੈਵਰ = {ਗਜ ਵਰ} ਵਧੀਆ ਹਾਥੀ।

SikhNet (Spanish)Habitando en una fortaleza dorada, dando en caridad elefantes y caballos,

ਭੂਮਿ ਦਾਨੁ ਗਊਆ ਘਣੀ; ਭੀ ਅੰਤਰਿ ਗਰਬੁ ਗੁਮਾਨੁ ॥

bhoom daan gaooaa ghanee; bhee antar garab gumaan |

Sant Singh Khalsaand if I made donations of land and cows-even then, pride and ego would still be within me.
Manmohan Singhand were I to donate land and many cows, even then pride and ego will remain within my mind.
Manmohan Singh (Punjabi)ਅਤੇ ਜੇਕਰ ਮੈਂ ਜਮੀਨ ਅਤੇ ਘਣੇਰੀਆਂ ਗਾਈਆਂ ਬਖਸ਼ੀਸ਼ ਕਰਾਂ, ਤਾਂ ਭੀ ਮੇਰੇ ਮਨ ਅੰਦਰ ਹਉਮੇ ਤੇ ਹੰਕਾਰ ਰਹੇਗਾ।
Fareedkot Teekaਔਰ ਭੂਮੀ ਕਾ ਔਰ ਬਹੁਤ ਗਊਓਂ ਕਾ ਦਾਨੁ ਕਰੀਏ, ਤਾਂ ਵੀ ਜਾਤੀ ਆਦਿਕੋਂ ਕਾ (ਗਰਬੁ) ਹੰਕਾਰੁ ਔਰ (ਗੁ) ਇੰਦ੍ਰੀਓਂ ਦ੍ਵਾਰੇ ਮਾਨ ਜੋ ਬਾਣੀ ਕਰ ਕਥਨ ਕਰਣਾ ਹੈ ਕਿ ਮੈਨੇ ਅਮਕਾ ਦਾਨ ਕੀਆ ਹੈ, ਏਹ ਅਭਿਮਾਨ ਅੰਤਰਿ ਬਨਾ ਰਹਤਾ ਹੈ॥
Prof. Sahib Singhਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਂਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ।

ਪਦ ਅਰਥ ਭੂਮਿ = ਜ਼ਮੀਨ, ਭੁਇਂ। ਘਣੀ = ਬਹੁਤੀਆਂ। ਗਰਬੁ = ਅਹੰਕਾਰ।

SikhNet (Spanish)regalando tierras también, y muchas vacas, no por eso el ego de la mente nos deja.

ਰਾਮ ਨਾਮਿ ਮਨੁ ਬੇਧਿਆ; ਗੁਰਿ ਦੀਆ ਸਚੁ ਦਾਨੁ ॥੪॥

raam naam man bedhiaa; gur deea sach daan |4|

Sant Singh KhalsaThe Name of the Lord has pierced my mind; the Guru has given me this true gift. ||4||
Manmohan SinghPervading God's Name has penetrated my mind. This is the true gift the Guru has given me.
Manmohan Singh (Punjabi)ਵਿਆਪਕ-ਵਾਹਿਗੁਰੂ ਦੇ ਨਾਮ ਨੇ ਮੇਰਾ ਚਿੱਤ ਵਿੰਨ੍ਹ ਲਿਆ ਹੈ। ਇਹ ਸੱਚੀ ਦਾਤ ਗੁਰਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ।
Fareedkot Teekaਐਸੇ ਕਰਮੋਂ ਕੋ ਹੰਕਾਰ ਸਹਤ ਜਾਨ ਕਰ ਤਿਨ੍ਹੋਂ ਕਾ ਮਨ ਰਾਮ ਕੇ ਨਾਮ ਮੇਂ (ਬੇਧਿਆ) ਮਿਲਿਆ ਹੈ, ਜਿਨ ਕੋ ਗੁਰੋਂ ਨੇ ਸਚ ਰੂਪ ਵਾਹਗੁਰੂ ਕਾ ਉਪਦੇਸ਼ ਰੂਪੀ ਦਾਨੁ ਦੀਆ ਹੈ॥੪॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸਹੀ ਕਰਣੀ) ॥੪॥

ਪਦ ਅਰਥ ਬੇਧਿਆ = ਵਿੰਨ੍ਹਿਆ। ਗੁਰਿ = ਗੁਰੂ ਨੇ ॥੪॥

SikhNet (Spanish)Si el Nombre del Señor se clava en la mente, el Guru confiere el Regalo de la Verdad. (4)

ਮਨਹਠ ਬੁਧੀ ਕੇਤੀਆ; ਕੇਤੇ ਬੇਦ ਬੀਚਾਰ ॥

manahatth budhee keteea; kete bed beechaar |

Sant Singh KhalsaThere are so many stubborn-minded intelligent people, and so many who contemplate the Vedas.
Manmohan SinghHow many men of perseverance and intelligence there are and how many there are contemplators of Vedas?
Manmohan Singh (Punjabi)ਕਿੰਨੇ ਹੀ ਮਨੁਖ ਦ੍ਰਿੜ-ਇਰਾਦੇ ਤੇ ਪ੍ਰਬੀਨ ਅਕਲ ਵਾਲੇ ਹਨ ਅਤੇ ਕਿੰਨੇ ਹੀ ਹਨ ਵੇਦਾਂ ਨੂੰ ਸੋਚਣ ਤੇ ਸਮਝਣ ਵਾਲੇ?
Fareedkot Teekaਮਨਮੁਖੋਂ ਕੀਆਂ ਮਨ ਕੇ ਹਠ ਕੀਆਂ ਬੁਧੀਆਂ ਕਿਤਨੀਆਂ ਹੀ ਹੈਂ, ਭਾਵ ਏਹ ਕਿ ਜਿਤਨੇ ਮਨਮੁਖ ਹੈਂ ਉਤਨੀਆਂ ਉਨਕੀਆਂ ਬੁਧੀਆਂ ਹੈਂ, ਔਰ ਕਿਤਨੇ ਹੀ ਪ੍ਰਕਾਰੋਂ ਸੇ ਬੇਦੋਂ ਕੋ ਬੀਚਾਰ ਰਹੇ ਹੈਂ, ਭਾਵ ਏਹ ਕਿ ਅਪਨੇ ਅਪਨੇ ਮਤ ਅਨੁਸਾਰ ਬੇਦ ਕੇ ਅਰਥ ਕੋ ਲਗਾਵਤੇ ਹੈਂ॥
Prof. Sahib Singhਅਨੇਕਾਂ ਹੀ ਲੋਕਾਂ ਦੀ ਅਕਲ (ਤਪ ਆਦਿਕ ਕਰਮਾਂ ਵਲ ਪ੍ਰੇਰਦੀ ਹੈ ਜੋ) ਮਨ ਦੇ ਹਠ ਨਾਲ (ਕੀਤੇ ਜਾਂਦੇ ਹਨ), ਅਨੇਕਾਂ ਹੀ ਲੋਕ ਵੇਦ ਆਦਿਕ ਧਰਮ-ਪੁਸਤਕਾਂ ਦੇ ਅਰਥ-ਵਿਚਾਰ ਕਰਦੇ ਹਨ (ਤੇ ਇਸ ਵਾਦ-ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਹਨ),

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ, ਗੁਰੂ ਵਲ ਮੂੰਹ ਕੀਤਿਆਂ।

SikhNet (Spanish)El intelecto podrá ser pulido con disciplinas mentales, y uno podrá leer los Vedas, pero el Alma es atrapada de maneras distintas.

ਕੇਤੇ ਬੰਧਨ ਜੀਅ ਕੇ; ਗੁਰਮੁਖਿ ਮੋਖ ਦੁਆਰ ॥

kete bandhan jeea ke; guramukh mokh duaar |

Sant Singh KhalsaThere are so many entanglements for the soul. Only as Gurmukh do we find the Gate of Liberation.
Manmohan SinghHow many entanglements there are for the soul it is only through the Guru that the gate of emancipation is obtained.
Manmohan Singh (Punjabi)ਕਿੰਨੇ ਹੀ ਉਲਝੇਵੇ ਹਨ ਆਤਮਾ ਲਈ? ਕੇਵਲ ਗੁਰਾਂ ਦੇ ਰਾਹੀਂ ਹੀ ਮੋਖਸ਼ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ।
Fareedkot Teekaਕਈ ਪ੍ਰਕਾਰ ਕੇ ਜੀਵ ਕੇ ਤਾਈਂ ਬੰਧਨ ਪੜ ਰਹੇ ਹੈਂ, ਤਿਨ ਬੰਧਨੋਂ ਸੇ ਤਬ ਛੂਟਤਾ ਹੈ, ਜਬ ਗੁਰੋਂ ਦ੍ਵਾਰੇ ਮੋਖ ਕਾ ਦੁਆਰਾ ਗ੍ਯਾਨ ਪ੍ਰਾਪਤਿ ਹੋਤਾ ਹੈ॥
Prof. Sahib Singhਇਹੋ ਜਿਹੇ ਹੋਰ ਭੀ ਅਨੇਕਾਂ ਕਰਮ ਹਨ ਜੋ ਜਿੰਦ ਵਾਸਤੇ ਫਾਹੀ-ਰੂਪ ਬਣ ਜਾਂਦੇ ਹਨ, (ਪਰ ਹਉਮੈ ਆਦਿਕ ਬੰਧਨਾਂ ਤੋਂ) ਖ਼ਲਾਸੀ ਦਾ ਦਰਵਾਜ਼ਾ ਗੁਰੂ ਦੇ ਸਨਮੁਖ ਹੋਇਆਂ ਹੀ ਲੱਭਦਾ ਹੈ, (ਕਿਉਂਕਿ ਗੁਰੂ ਪ੍ਰਭੂ ਦਾ ਨਾਮ ਸਿਮਰਨ ਦੀ ਹਿਦਾਇਤ ਕਰਦਾ ਹੈ)।

ਪਦ ਅਰਥ ਮੋਖ = (ਮਾਇਆ ਦੇ ਮੋਹ ਅਹੰਕਾਰ ਆਦਿਕ ਤੋਂ) ਖ਼ਲਾਸੀ। ਦੁਆਰੁ = ਦਰਵਾਜ਼ਾ।

SikhNet (Spanish)Sólo a través de la Virtud, el Guru abre para nosotros la Puerta de la Salvación.

ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ ॥੫॥

sachahu orai sabh ko; upar sach aachaar |5|

Sant Singh KhalsaTruth is higher than everything; but higher still is truthful living. ||5||
Manmohan Singh(As) everything is underneath Truth, the living with the Truth is superior to all.
Manmohan Singh (Punjabi)(ਕਿਉਂਕਿ) ਹਰ ਸ਼ੈ ਸਚ ਦੇ ਹੇਠਾਂ ਹੈ, (ਸੋ) ਸਚਾ ਆਚਰਣ ਸਮੂਹ ਤੋਂ ਉੱਚਾ ਹੈ।
Fareedkot Teekaਸੰਪੂਰਨ ਸਾਧਨ ਸਚ ਨਾਮ ਸੇ ਉਰੇ ਹੈਂ, ਔਰ ਜੋ ਸਚ ਨਾਮ ਜਪਨੇ ਕਾ (ਆਚਾਰੁ) ਕਰਮ ਹੈ, ਸੋ ਸਭ ਕੇ ਊਪਰ ਹੈ॥੫॥
Prof. Sahib Singhਹਰੇਕ (ਕਰਮ) ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਤੋਂ ਘਟੀਆ ਹੈ, ਸਿਮਰਨ ਰੂਪ ਕਰਮ ਸਭ ਕਰਮਾਂ ਧਰਮਾਂ ਤੋਂ ਸ੍ਰੇਸ਼ਟ ਹੈ ॥੫॥

ਪਦ ਅਰਥ ਸਚਹੁ = ਸੱਚ ਤੋਂ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਤੋਂ। ਓਰੈ = ਉਰੇ ਉਰੇ, ਘਟੀਆ। ਉਪਰਿ = (ਸਦ ਕਿਸਮ ਦੇ ਕਰਮ ਕਾਂਡ ਤੋਂ) ਉਤਾਂਹ ਵਧੀਆ। ਸਚੁ ਆਚਾਰੁ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ-ਰੂਪ ਕਰਮ। ਆਚਾਰੁ = ਕਰਮ ॥੫॥

SikhNet (Spanish)La Verdad es la más elevada de todas las Virtudes. (5)

ਸਭੁ ਕੋ ਊਚਾ ਆਖੀਐ; ਨੀਚੁ. ਨ ਦੀਸੈ ਕੋਇ ॥

sabh ko aoochaa aakheeai; neech. na deesai koe |

Sant Singh KhalsaCall everyone exalted; no one seems lowly.
Manmohan SinghCall every one exalted, none appears to be base.
Manmohan Singh (Punjabi)ਹਰ ਕਿਸ ਨੂੰ ਉਤਕ੍ਰਿਸ਼ਟ ਕਹੁ, ਕੋਈ ਭੀ ਮਾੜਾ ਨਜ਼ਰੀ ਨਹੀਂ ਪੈਦਾ।
Fareedkot Teekaਸਭ ਕੋਈ ਪਰਮੇਸਰ ਰੂਪ ਕਰ ਕੇ ਊਚਾ ਆਖੀਐ ਹੈ, ਕੋਈ ਭੀ ਨੀਚ ਨਹੀਂ ਦ੍ਰਿਸਟੀ ਆਵਤਾ ਹੈ ਇਸ ਮੇਂ ਯੁਕਤੀ ਕਹਤੇ ਹੈਂ॥
Prof. Sahib Singh(ਪਰ ਕਰਮ-ਕਾਂਡ ਦੇ ਜਾਲ ਵਿਚ ਫਸੇ ਉੱਚ-ਜਾਤੀਏ ਬੰਦਿਆਂ ਨੂੰ ਭੀ ਨਿੰਦਣਾ ਠੀਕ ਨਹੀਂ ਹੈ), ਹਰੇਕ ਜੀਵ ਨੂੰ ਚੰਗਾ ਹੀ ਆਖਣਾ ਚਾਹੀਦਾ ਹੈ, (ਜਗਤ ਵਿਚ) ਕੋਈ ਨੀਚ ਨਹੀਂ ਦਿੱਸਦਾ,

ਪਦ ਅਰਥ ਸਭੁ ਕੋ = ਹਰੇਕ ਜੀਵ।

SikhNet (Spanish)Todos están elevados, para mí nadie está por debajo, pues Él, el Único Artesano, ha creado todas las vasijas,

ਇਕਨੈ ਭਾਂਡੇ ਸਾਜਿਐ; ਇਕੁ ਚਾਨਣੁ ਤਿਹੁ ਲੋਇ ॥

eikanai bhaandde saajiai; ik chaanan tihu loe |

Sant Singh KhalsaThe One Lord has fashioned the vessels, and His One Light pervades the three worlds.
Manmohan SinghThe One Lord has fashioned the pots, and One Light is pervading the three worlds.
Manmohan Singh (Punjabi)ਇਕ ਸਾਹਿਬ ਨੇ ਬਰਤਨ ਘੜੇ ਹਨ ਅਤੇ ਇਕ ਨੂਰ ਹੀ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਏਕ ਵਾਹਗੁਰੂ ਨੇ ਵਾ ਵਾਹਿਗੁਰੂ ਕੇ ਹੁਕਮ ਸੇ ਬ੍ਰਹਮਾ ਨੇ (ਭਾਂਡੇ) ਸਰੀਰ ਰਚੇ ਹੈਂ ਇਉਂ ਭੀ ਏਕਤਾ ਸਿੱਧ ਭਈ, ਔਰ ਏਕ ਹੀ (ਚਾਨਣੁ) ਚੇਤਨ ਸਤਾ ਤੀਨ ਲੋਕ ਵਾਸੀ ਸਰੀਰੋਂ ਮੇਂ ਪ੍ਰਕਾਸ਼ ਰਹੀ ਹੈ ਐਸੇ ਭੀ ਏਕਤਾ ਸਿੱਧ ਭਈ। ਊਚਤਾ ਔਰ ਨੀਚਤਾ ਕੈਸੇ ਕਹੀ ਜਾਵੇ, ਭਾਵ ਏਹ ਕਿ ਸਰੀਰੋਂ ਕੀ ਤਰਫ ਖ੍ਯਾਲ ਕਰੀਏ ਤੋ ਬ੍ਰਹਮਣ ਸੇ ਆਦਿ ਲੇ ਕਰ ਚੰਡਾਲ ਪ੍ਰਯੰਤ ਸਭ ਪੰਚਭੂਤਕ ਹੈਂ। ਜੇ ਕਰ ਚੈਤੰਨ ਸਤਾ ਕੀ ਤਰਫ ਨਿਗਾਹ ਕਰੀਏ ਤਬ ਏਕ ਹੀ ਚੈਤੰਨ ਸੱਤਾ ਸਰਬ ਮੇਂ ਪੂਰਨ ਹੈ, ਨਿਊਨ ਅਧਿਕਤਾ ਕਿਸੀ ਪ੍ਰਕਾਰ ਭੀ ਨਹੀਂ ਬਨਤੀ ਹੈ॥☬ਪ੍ਰਸ਼ਨ: ਜਬ ਏਕ ਚੈਤੰਨ ਸਤਾ ਸਰਬ ਮੇਂ ਪੂਰਨ ਹੈ, ਤੋ ਤਿਸ ਕੀ ਪ੍ਰਾਪਤੀ ਕੈਸੇ ਕਠਨ ਹੈ? ਤਿਸ ਕਾ ਸਮਾਧਾਨ:
Prof. Sahib Singhਕਿਉਂਕਿ ਇਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ (ਦੇ ਜੀਵਾਂ) ਵਿਚ ਉਸੇ (ਕਰਤਾਰ ਦੀ ਜੋਤਿ) ਦਾ ਹੀ ਚਾਨਣ ਹੈ।

ਪਦ ਅਰਥ ਇਕਨੈ = ਇਕ ਪਰਮਾਤਮਾ ਦੀ ਰਾਹੀਂ। ਭਾਂਡੇ ਸਾਜਿਐ = ਭਾਂਡੇ ਸਾਜੇ ਜਾਣ ਕਰਕੇ। ਤਿਹੁ ਲੋਇ = ਤਿੰਨਾਂ ਹੀ ਭਵਨਾਂ ਵਿਚ।

SikhNet (Spanish)de Su Luz emana la luz que ilumina los tres mundos.

ਕਰਮਿ ਮਿਲੈ. ਸਚੁ ਪਾਈਐ; ਧੁਰਿ ਬਖਸ. ਨ ਮੇਟੈ ਕੋਇ ॥੬॥

karam milai. sach paaeeai; dhur bakhas. na mettai koe |6|

Sant Singh KhalsaReceiving His Grace, we obtain Truth. No one can erase His Primal Blessing. ||6||
Manmohan SinghThrough God's grace Truth is attained to. None can efface the primordial gift.
Manmohan Singh (Punjabi)ਵਾਹਿਗੁਰੂ ਦੀ ਰਹਿਮਤ ਰਾਹੀਂ ਸਚ ਪਰਾਪਤ ਹੁੰਦਾ ਹੈ। ਪਰਾ-ਪੂਰਬਲੀ ਦਾਤ ਨੂੰ ਕੋਈ ਮੇਸ ਨਹੀਂ ਸਕਦਾ।
Fareedkot Teekaਜਬ ਪੂਰਬ ਪੁੰਨੋਂ ਕਰ ਗੁਰੂ ਮਿਲੇ ਤਬ ਸਚ ਕੋ ਪਾਈਤਾ ਹੈ, ਕਿਉਂਕਿ ਅਕਾਲ ਪੁਰਖ ਕੀ ਦਾਤਿ ਕੋ ਕੋਈ ਮੇਟ ਨਹੀਂ ਸਕਤਾ ਹੈ॥੬॥☬ਪ੍ਰਸ਼ਨ: ਭਗਤੀ ਕੇ ਅੰਤਸਕਰਨ ਮੇਂ ਵਸਨੇ ਕਾ ਕਾਰਣ ਔਰ ਚਿੰਨ ਕੌਨ ਹੈ?☬ਉੱਤਰ:
Prof. Sahib Singhਸਿਮਰਨ (ਦਾ ਖ਼ੈਰ) ਪ੍ਰਭੂ ਦੀ ਗੁਰੂ ਦੀ ਮਿਹਰ ਨਾਲ ਹੀ ਮਿਲਦਾ ਹੈ, ਤੇ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਮਿਲਦੀ ਹੈ, ਕੋਈ ਧਿਰ ਉਸ (ਦਾਤਿ) ਦੇ ਰਾਹ ਵਿਚ ਰੋਕ ਨਹੀਂ ਪਾ ਸਕਦਾ ॥੬॥

ਪਦ ਅਰਥ ਕਰਮਿ = (ਪ੍ਰਭੂ ਦੀ) ਮਿਹਰ ਨਾਲ। ਸਚੁ = ਨਾਮ ਦਾ ਸਿਮਰਨ। ਬਖਸ = ਬਖ਼ਸ਼ਸ਼ ॥੬॥

SikhNet (Spanish)Mediante Su Gracia uno recibe la Verdad, y nadie puede borrar el Regalo de la Eternidad. (6)

ਸਾਧੁ ਮਿਲੈ ਸਾਧੂ ਜਨੈ; ਸੰਤੋਖੁ ਵਸੈ ਗੁਰ ਭਾਇ ॥

saadh milai saadhoo janai; santokh vasai gur bhaae |

Sant Singh KhalsaWhen one Holy person meets another Holy person, they abide in contentment, through the Love of the Guru.
Manmohan SinghWhen a saint meets a saint, through the love of the Guru, he obtains contentment.
Manmohan Singh (Punjabi)ਜਦ ਸੰਤ ਸੰਤ ਨੂੰ ਮਿਲਦਾ ਹੈ, ਤਾਂ ਗੁਰਾਂ ਦੀ ਪਰੀਤ ਰਾਹੀਂ, ਉਹ ਸੰਤੁਸ਼ਟਤਾ ਪਰਾਪਤ ਕਰ ਲੈਂਦਾ ਹੈ।
Fareedkot Teekaਜਬ ਸ੍ਰੇਸਟ ਪੁਰਸ਼ ਭਾਵ ਅਧਕਾਰੀ ਸ੍ਰੇਸਟ ਗੁਰੋਂ ਕੋ ਪ੍ਰੇਮ ਕਰ ਕੇ ਮਿਲੇ, ਤਬ ਰਿਦੇ ਮੇਂ ਸੰਤੋਖਾਦਿ ਦੈਵੀ ਗੁਣ (ਵਸੈ) ਵਸਤੇ ਹੈਂ॥
Prof. Sahib Singhਜੇਹੜਾ ਗੁਰਮੁਖ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਬੈਠਦਾ ਹੈ, ਗੁਰੂ-ਆਸ਼ੇ ਦੇ ਅਨੁਸਾਰ ਤੁਰਿਆਂ (ਉਸ ਦੇ ਮਨ ਵਿਚ) ਸੰਤੋਖ ਆ ਵਸਦਾ ਹੈ,

ਪਦ ਅਰਥ ਸਾਦੁ = ਗੁਰਮੁਖਿ। ਗੁਰ ਭਾਇ = ਗੁਰੂ ਦੇ ਅਨੁਸਾਰ ਰਿਹਾਂ।

SikhNet (Spanish)Cuando un Santo encuentra a otro santo, a través del Amor del Guru, encuentran la Paz.

ਅਕਥ ਕਥਾ ਵੀਚਾਰੀਐ; ਜੇ ਸਤਿਗੁਰ ਮਾਹਿ ਸਮਾਇ ॥

akath kathaa veechaareeai; je satigur maeh samaae |

Sant Singh KhalsaThey contemplate the Unspoken Speech, merging in absorption in the True Guru.
Manmohan SinghIf man merges in the True Guru, he comes to reflect over the discourse of the Ineffable Lord.
Manmohan Singh (Punjabi)ਜੇਕਰ ਬੰਦਾ ਸਚੇ ਗੁਰਾਂ ਦੇ ਅੰਦਰ ਲੀਨ ਹੋ ਜਾਵੇ ਤਾਂ ਉਹ ਅਕਹਿ ਸੁਆਮੀ ਦੀ ਵਾਰਤਾ ਨੂੰ ਸੋਚਣ ਸਮਝਣ ਲੱਗ ਜਾਂਦਾ ਹੈ।
Fareedkot Teekaਔਰ ਜੋ ਸਤਿਗੁਰੋਂ ਕੀ ਉਪਦੇਸ਼ੁ ਰਿਦੇ ਮੇਂ (ਸਮਾਇ) ਮਿਲ ਜਾਵੇ, ਤੌ ਅਕਥ ਵਾਹਗੁਰੂ ਕੀ ਕਥਾ ਕੋ ਵੀਚਾਰੀਤਾ ਹੈ॥
Prof. Sahib Singh(ਕਿਉਂਕਿ) ਜੇ ਮਨੁੱਖ ਸਤਿਗੁਰੂ ਦੇ ਉਪਦੇਸ਼ ਵਿਚ ਲੀਨ ਰਹੇ ਤਾਂ ਬੇਅੰਤ ਗੁਣਾਂ ਵਾਲੇ ਕਰਤਾਰ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ,

ਪਦ ਅਰਥ ਅਕਥ ਕਥਾ = ਅਕੱਥ ਪ੍ਰਭੂ ਦੀ ਕਥਾ।

SikhNet (Spanish)Si uno se sumerge en el Guru Verdadero, habita en la Verdad Impronunciable.

ਪੀ ਅੰਮ੍ਰਿਤੁ ਸੰਤੋਖਿਆ; ਦਰਗਹਿ ਪੈਧਾ ਜਾਇ ॥੭॥

pee amrit santokhiaa; darageh paidhaa jaae |7|

Sant Singh KhalsaDrinking in the Ambrosial Nectar, they are contented; they go to the Court of the Lord in robes of honor. ||7||
Manmohan SinghBy quaffing Nectar he is satisfied and goes to God's Court, clad in robe of honour.
Manmohan Singh (Punjabi)ਸੁਧਾ ਰਸ ਪਾਨ ਕਰਨ ਦੁਆਰਾ ਉਹ ਸੰਤੁਸ਼ਟ ਹੋ ਜਾਂਦਾ ਹੈ ਅਤੇ ਪੱਤ ਆਬਰੂ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ।
Fareedkot Teekaਜੋ ਪੁਰਸ਼ ਗੁਰੋਂ ਕੇ ਉਪਦੇਸ ਸੇ ਨਾਮ ਰੂਪੀ ਅੰਮ੍ਰਿਤ ਕੋ ਪੀ ਕਰ ਸੰਤੁਸਟ ਹੂਆ, ਭਾਵ ਯਹਿ ਕਿ ਜੈਸੀ ਆ ਬਨੇ ਉਸੀ ਮੇਂ ਰਾਜੀ ਰਹਣਾ। ਇਹ ਲਾਭੁ ਤੌ ਇਸ ਲੋਕ ਮੇਂ ਹੂਆ ਔਰ (ਦਰਗਹਿ) ਪ੍ਰਲੋਕ ਮੇਂ ਇਜਤ ਰੂਪੀ ਪੁਸਾਕ ਕੇ ਯੁਕਤ ਹੂਆ ਜਾਤਾ ਹੈ॥੭॥☬ਪ੍ਰਸ਼ਨ: ਓਹ ਕਿਸ ਸਮਝ ਕਰ ਕੇ ਇਸਟ ਅਨਿਸਟ ਮੇਂ ਪ੍ਰਸੰਨ ਰਹਤਾ ਹੈ? ਤਿਸ ਕਾ ਸਮਾਧਾਨ:
Prof. Sahib Singhਤੇ ਸਿਫ਼ਤ-ਸਾਲਾਹ ਰੂਪ ਅੰਮ੍ਰਿਤ ਪੀਤਿਆਂ ਮਨ ਸੰਤੋਖ ਗ੍ਰਹਣ ਕਰ ਲੈਂਦਾ ਹੈ, ਅਤੇ (ਜਗਤ ਵਿਚੋਂ) ਆਦਰ ਮਾਣ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ ॥੭॥

ਪਦ ਅਰਥ ਪੀ = ਪੀ ਕੇ। ਪੈਧਾ = ਸਿਰੋਪਾ ਲੈ ਕੇ, ਇੱਜ਼ਤ ਨਾਲ ॥੭॥

SikhNet (Spanish)Uno bebe del Néctar y recibe la Paz, y en la Corte del Señor recibe Honores.(7)

ਘਟਿ ਘਟਿ ਵਾਜੈ ਕਿੰਗੁਰੀ; ਅਨਦਿਨੁ ਸਬਦਿ ਸੁਭਾਇ ॥

ghatt ghatt vaajai kinguree; anadin sabad subhaae |

Sant Singh KhalsaIn each and every heart the Music of the Lord's Flute vibrates, night and day, with sublime love for the Shabad.
Manmohan SinghThe flute resounds night and day within all the hearts which bear sublime love to God's Name.
Manmohan Singh (Punjabi)ਰੈਣ ਦਿਹੁੰ ਵੀਣਾ ਉਨ੍ਹਾਂ ਸਾਰਿਆਂ ਦਿਲਾਂ ਅੰਦਰ ਗੂੰਜਦੀ ਹੈ ਜੋ ਰੱਬ ਦੇ ਨਾਮ ਨੂੰ ਸ਼ੇਸ਼ਟ ਪਿਆਰ ਕਰਦੇ ਹਨ।
Fareedkot Teekaਸਰਬ ਸਰੀਰੋਂ ਮੇਂ ਚੇਤਨ ਸੱਤਾ ਪ੍ਰਗਟ ਪ੍ਰਤੀਤ ਹੋ ਰਹੀ ਹੈ ਏਹੀ ਕਿੰਗੁਰੀ ਬਾਜ ਰਹੀ ਹੈ। ਦ੍ਰਿਸਟਾਂਤ ਮੇਂ ਕਿੰਗੁਰੀ ਨਾਮੁ ਇਕ ਤਾਰੀ ਕਾ ਹੈ ਜਿਸ ਕੋ ਜੋਗੀ ਭਿਛਾ ਮਾਂਗਤੇ ਹੂਏ ਬਜਾਵਤੇ ਹੈਂ। ਔਰ ਰਾਤ ਦਿਨੁ (ਸਬਦਿ) ਬ੍ਰਹਮ ਪ੍ਰਾਪਤੀ ਕਰ ਸੁਭਾਇਮਾਨ ਹੋ ਰਹੇ ਹੈਂ॥☬ਪ੍ਰਸ਼ਨ: ਇਸ ਕਿੰਗੁਰੀ ਕਾ ਅਨਹਤ ਸਬਦੁ ਕੇਤੇ ਕ ਪੁਰਸੋਂ ਕੋ ਮਲੂਮੁ ਹੈ? ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਸੁਭਾਉ ਵਿਚ ਹਰ ਵੇਲੇ ਇਕ-ਮਿਕ ਹੋਇ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ (ਰੱਬੀ ਜੀਵਨ-ਰੌ ਦੀ) ਬੀਨ ਹਰੇਕ ਸਰੀਰ ਵਿਚ ਵੱਜ ਰਹੀ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਵਾਜੈ = ਵੱਜਦੀ ਹੈ। ਕਿੰਗੁਰੀ = ਬੀਨ, ਵੀਣਾ, ਜੀਵਨ-ਰੌ। ਸੁਭਾਇ = ਸੁਭਾਉ ਵਿਚ (ਜੁੜਿਆਂ), ਸੁਭਾਉ ਵਿਚ ਇਕ-ਮਿਕ ਹੋਇਆਂ।

SikhNet (Spanish)En todos los corazones resuena la Melodía de la Flauta del Señor y espontáneamente uno ama la Palabra, noche y día.

ਵਿਰਲੇ ਕਉ ਸੋਝੀ ਪਈ; ਗੁਰਮੁਖਿ ਮਨੁ ਸਮਝਾਇ ॥

virale kau sojhee pee; guramukh man samajhaae |

Sant Singh KhalsaOnly those few who become Gurmukh understand this by instructing their minds.
Manmohan SinghRare are they who procure understanding by admonishing their soul, through the Guru.
Manmohan Singh (Punjabi)ਉਹ ਬਹੁਤ ਹੀ ਥੋੜੇ ਹਨ ਜੋ ਗੁਰਾਂ ਦੇ ਰਾਹੀਂ ਆਪਣੀ ਆਤਮਾ ਨੂੰ ਠੀਕ ਰਾਹੇ ਪਾ ਕੇ ਸਮਝ ਪਰਾਪਤ ਕਰਦੇ ਹਨ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰਾ ਮਨ ਕੋ ਸਮਝਾਇਆ ਹੈ, ਐਸੀ ਸਮਝ ਤਿਸ ਕਿਸੀ ਵਿਰਲੇ ਕੋ ਹੀ ਪੜੀ ਹੈ॥
Prof. Sahib Singhਪਰ ਇਹ ਸਮਝ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਮਨ ਨੂੰ ਸਮਝਾ ਲੈਂਦਾ ਹੈ।
SikhNet (Spanish)Pocos son aquellos que saben de esto, que a través del Guru su mente se vuelve sabia.

ਨਾਨਕ. ਨਾਮੁ ਨ ਵੀਸਰੈ; ਛੂਟੈ ਸਬਦੁ ਕਮਾਇ ॥੮॥੧੪॥

naanak. naam na veesarai; chhoottai sabad kamaae |8|14|

Sant Singh KhalsaO Nanak, do not forget the Naam. Practicing the Shabad you shall be saved. ||8||14||
Manmohan SinghNanak! they who forget not God's Name and act according to Guru's instruction are delivered.
Manmohan Singh (Punjabi)ਨਾਨਕ ਜੋ, ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਨਾਮ ਨਹੀਂ ਵੀਸਰਤਾ ਹੈ, ਜੋ ਗੁਰ ਉਪਦੇਸ਼ ਕਮਾਇ ਕਰ ਸੰਸਾਰ ਬੰਧਨੋਂ ਸੇ ਛੂਟੇਂ ਹੈਂ॥੮॥੧੪॥
Prof. Sahib Singhਹੇ ਨਾਨਕ! ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਬਣਾ ਕੇ, ਹਉਮੈ ਆਦਿਕ ਰੋਗਾਂ ਤੋਂ) ਬਚਿਆ ਰਹਿੰਦਾ ਹੈ ॥੮॥੧੪॥
SikhNet (Spanish)No te olvides entonces del Nombre del Señor, dice Nanak, pues uno sólo es liberado practicando la Palabra. (8-41)

Open this shabad →

Shabad Guru Nanak Dev Ji Siree Raag continues on Ang 63

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਚਿਤੇ ਦਿਸਹਿ ਧਉਲਹਰ; ਬਗੇ ਬੰਕ ਦੁਆਰ ॥

chite diseh dhaulahar; bage bank duaar |

Sant Singh KhalsaThere are painted mansions to behold, white-washed, with beautiful doors;
Manmohan SinghWe see painted mansions with white-washed and beautiful doors.
Manmohan Singh (Punjabi)ਕਲੀ ਕੀਤੇ ਹੋਏ ਸੁੰਦਰ ਦਰਵਾਜ਼ਿਆਂ ਸਣੇ ਅਸੀਂ ਚਿਤ੍ਰੇ ਹੋਏ ਮੰਦਰ ਵੇਖਦੇ ਹਾਂ।
Fareedkot Teeka(ਚਿਤੇ) ਚਿਤ੍ਰਕਾਰੀ ਕੀਏ ਹੂਏ (ਧਉਲਹਰਿ) ਮੰਦਰ ਦੇਖੀਤੇ ਹੈਂ, ਔਰ ਜਿਨ ਕੇ (ਬੰਕ) ਸੁੰਦਰ ਕਲੀ ਕਰੇ ਹੂਏ (ਬਗੇ) ਸਪੇਦ ਦਰਵਾਜੇ ਹੈਂ॥
Prof. Sahib Singhਹੇ ਮਨ! ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿੱਤਰੇ ਹੋਏ ਮਹਲ-ਮਾੜੀਆਂ (ਸੁੰਦਰ) ਦਿੱਸਦੇ ਹਨ, ਉਹਨਾਂ ਦੇ ਸਫ਼ੈਦ ਬਾਂਕੇ ਦਰਵਾਜ਼ੇ ਹੁੰਦੇ ਹਨ।

ਪਦ ਅਰਥ ਚਿਤੇ = ਚਿੱਤ੍ਰੇ ਹੋਏ। ਧਉਲਹਰ = ਮਹਲ-ਮਾੜੀਆਂ। ਬਗੇ = ਬੱਗੇ, ਚਿੱਟੇ। ਬੰਕ = ਬਾਂਕੇ।

SikhNet (Spanish)Tus lugares están decorados, tus bellas mansiones están pintadas de blanco.

ਕਰਿ ਮਨ ਖੁਸੀ ਉਸਾਰਿਆ; ਦੂਜੈ ਹੇਤਿ ਪਿਆਰਿ ॥

kar man khusee usaariaa; doojai het piaar |

Sant Singh Khalsathey were constructed to give pleasure to the mind, but this is only for the sake of the love of duality.
Manmohan SinghThey were constructed to give pleasure to the mind. But all this is love and attachment of mammon.
Manmohan Singh (Punjabi)ਉਹ ਚਿੱਤ ਨੂੰ ਆਨੰਦ ਦੇਣ ਲਈ ਬਣਾਏ ਗਏ ਸਨ। ਪਰ ਇਹ ਸਭ ਕੁਝ ਮਾਇਆ ਦੀ ਮੁਹੱਬਤ ਤੇ ਲਗਨ ਹੈ।
Fareedkot Teekaਜਿਨੋਂ ਕਾ ਵਾਹਗੁਰੂ ਸੇ ਬਿਨਾਂ ਦੂਜੇ, ਭਾਵ ਕ੍ਯਾ ਨਾਮ ਰੂਪਾਤਮਕ ਸੰਸਾਰ ਮੇਂ ਹੇਤੁ ਹੈ, ਤਿਨੋਂ ਨੇ ਮਨ ਕੀਆ ਖੁਸ਼ੀਆਂ ਕਰ ਕੇ ਉਸਾਰਿਆ ਹੈ, ਪੁਨਾ ਤਿਨ ਮੰਦਰੋਂ ਮੇਂ ਪਿਆਰ ਕੀਆ ਹੈ॥
Prof. Sahib Singh(ਪਰ ਜੇ ਉਹ ਅੰਦਰੋਂ ਖ਼ਾਲੀ ਰਹਿਣ ਤਾਂ ਢਹਿ ਕੇ ਢੇਰੀ ਹੋ ਜਾਂਦੇ ਹਨ, ਤਿਵੇਂ ਮਾਇਆ ਦੇ ਮੋਹ ਵਿਚ ਪਿਆਰ ਵਿਚ (ਇਹ ਸਰੀਰ) ਪਾਲੀਦਾ ਹੈ,

ਪਦ ਅਰਥ ਕਰਿ ਖੁਸੀ = ਖ਼ੁਸ਼ੀਆਂ ਕਰ ਕੇ, ਚਾਉ ਨਾਲ। ਮਨ = ਹੇ ਮਨ! ਦੂਜੈ ਹੇਤਿ = ਮਾਇਆ ਦੇ ਪ੍ਰੇਮ ਵਿਚ।

SikhNet (Spanish)Las has edificado para tu propio disfrute, pero todo esto lo haces por amor a Maya.

ਅੰਦਰੁ ਖਾਲੀ ਪ੍ਰੇਮ ਬਿਨੁ; ਢਹਿ ਢੇਰੀ ਤਨੁ ਛਾਰੁ ॥੧॥

andar khaalee prem bin; dteh dteree tan chhaar |1|

Sant Singh KhalsaThe inner being is empty without love. The body shall crumble into a heap of ashes. ||1||
Manmohan SinghThe inner-self is empty without Lord's love. The body shall crumble down into a heap of ashes.
Manmohan Singh (Punjabi)ਅੰਦਰੋ ਪ੍ਰਭੂ ਦੀ ਪ੍ਰੀਤ ਬਗੈਰ ਸੰਖਣਾ ਹੈ। ਸਰੀਰ ਡਿੱਗ-ਢਹਿ ਕੇ ਸੁਆਹ ਦਾ ਢੇਰ ਹੋ ਜਾਵੇਗਾ।
Fareedkot Teekaਜਿਸ ਕਾ ਅੰਤਸਕਰਣ ਵਾਹਿਗੁਰੂ ਕੇ ਪ੍ਰੇਮ ਸੇ ਖਾਲੀ ਹੈ, ਤਿਨ ਕੇ ਮੰਦਰ ਭੀ ਗਿਰ ਕਰ ਖਾਕ ਕੀ ਢੇਰੀ ਹੋ ਜਾਵੇਂਗੇ ਔਰ ਸਰੀਰ ਭੀ ਭਸਮ ਕੀ ਢੇਰੀ ਹੋ ਜਾਵੇਗਾ॥੧॥
Prof. Sahib Singhਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਪ੍ਰੇਮ ਤੋਂ ਬਿਨਾ ਹੈ, ਤਾਂ ਇਹ ਸਰੀਰ ਢਹਿ ਕੇ ਢੇਰੀ ਹੋ ਜਾਂਦਾ ਹੈ (ਵਿਅਰਥ ਜਾਂਦਾ ਹੈ) ॥੧॥

ਪਦ ਅਰਥ ਅੰਦਰੁ = ਅੰਦਰਲਾ, ਹਿਰਦਾ। ਢਹਿ = ਢਹਿ ਕੇ। ਛਾਰੁ = ਸੁਆਹ ॥੧॥

SikhNet (Spanish)Tu ser interior está vacío sin el Amor; tu cuerpo entero, en polvo será convertido.(1)

ਭਾਈ ਰੇ; ਤਨੁ ਧਨੁ ਸਾਥਿ. ਨ ਹੋਇ ॥

bhaaee re; tan dhan saath. na hoe |

Sant Singh KhalsaO Siblings of Destiny, this body and wealth shall not go along with you.
Manmohan SinghO Brother! the body and wealth shall not accompany thee.
Manmohan Singh (Punjabi)ਹੇ ਵੀਰ! ਦੇਹਿ ਤੇ ਦੌਲਤ ਤੇਰੇ ਨਾਲ ਨਹੀਂ ਜਾਣਗੀਆਂ।
Fareedkot Teekaਹੇ ਭਾਈ! ਇਹ ਤਨ ਔਰ ਧਨ ਤੇਰੇ ਸਾਥ ਨਹੀਂ ਹੋਵੇਗਾ॥☬ਪ੍ਰਸ਼ਨ: ਸਾਥ ਜਾਣੇ ਵਾਲਾ ਕਿਆ ਹੈ?☬ਉੱਤ੍ਰ:
Prof. Sahib Singhਹੇ ਭਾਈ! ਇਹ ਸਰੀਰ ਇਹ ਧਨ (ਜਗਤ ਤੋਂ ਚਲਣ ਵੇਲੇ) ਨਾਲ ਨਹੀਂ ਨਿਭਦਾ।
SikhNet (Spanish)Oh hermano, ni las riquezas, ni el cuerpo se irán contigo.

ਰਾਮ ਨਾਮੁ ਧਨੁ ਨਿਰਮਲੋ; ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥

raam naam dhan niramalo; gur daat kare prabh soe |1| rahaau |

Sant Singh KhalsaThe Lord's Name is the pure wealth; through the Guru, God bestows this gift. ||1||Pause||
Manmohan SinghPervading Lord's Name is the pure Wealth. That Lord gives this gift, through the Guru. Pause.
Manmohan Singh (Punjabi)ਵਿਆਪਕ ਸਾਈਂ ਦਾ ਨਾਮ ਪਵਿੱਤਰ ਦੌਲਤ ਹੈ। ਉਹ ਸਾਹਿਬ, ਗੁਰਾਂ ਦੇ ਰਾਹੀਂ ਇਹ ਬਖ਼ਸ਼ੀਸ਼ ਦਿੰਦਾ ਹੈ। ਠਹਿਰਾਉ।
Fareedkot Teekaਨਿਰਮਲ ਧਨ ਤੋ ਰਾਮ ਨਾਮ ਹੈ, ਪਰੰਤੂ ਜਬ ਸੋ ਗੁਰੂ ਸਮਰਥ ਦਾਤਿ ਕਰੇਂ ਤਾਂ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ (ਐਸਾ) ਪਵਿਤ੍ਰ ਧਨ ਹੈ (ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ) ਜਿਸ ਨੂੰ ਗੁਰੂ ਦੇਂਦਾ ਹੈ ਜਿਸ ਨੂੰ ਉਹ ਪਰਮਾਤਮਾ ਦਾਤ ਕਰਦਾ ਹੈ ॥੧॥ ਰਹਾਉ ॥

ਪਦ ਅਰਥ ਨਿਰਮਲੋ = ਪਵਿਤ੍ਰ। ਸੋਇ = ਉਹ ॥੧॥ ਰਹਾਉ ॥

SikhNet (Spanish)El Nombre del Señor es la Riqueza Real y es conferido a ti por el Guru. (1-Pausa)

ਰਾਮ ਨਾਮੁ. ਧਨੁ ਨਿਰਮਲੋ; ਜੇ ਦੇਵੈ ਦੇਵਣਹਾਰੁ ॥

raam naam. dhan niramalo; je devai devanahaar |

Sant Singh KhalsaThe Lord's Name is the pure wealth; it is given only by the Giver.
Manmohan SinghLord's Name is Immaculate Wealth, only if the Giver were to give it to man.
Manmohan Singh (Punjabi)ਸੁਆਮੀ ਦਾ ਨਾਮ ਮੁਲ-ਰਹਿਤ ਪਦਾਰਥ ਹੈ, ਜੇਕਰ ਦਾਤਾਰ ਬੰਦੇ ਨੂੰ ਇਸ ਦੀ ਦਾਤ ਬਖਸ਼ੇ।
Fareedkot Teekaਰਾਮ ਨਾਮ ਧਨੁ ਨਿਰਮਲ ਹੈ, ਪ੍ਰਾਪਤਿ ਤੋ ਹੋਤਾ ਹੈ ਜੇ ਦੇਵਣਹਾਰ ਕਰਤਾਰ ਵਾ ਗੁਰੂ ਦੇਵੇਂ॥
Prof. Sahib Singhਪਰਮਾਤਮਾ ਦਾ ਨਾਮ ਪਵਿਤ੍ਰ ਧਨ ਹੈ (ਤਦੋਂ ਹੀ ਮਿਲਦਾ ਹੈ) ਜੇ ਦੇਣ ਦੇ ਸਮਰੱਥ ਹਰੀ ਆਪ ਦੇਵੇ।
SikhNet (Spanish)El Nombre del Señor es Inmaculado, solamente si el Dador se pone a dar, nosotros recibimos.

ਆਗੈ. ਪੂਛ ਨ ਹੋਵਈ; ਜਿਸੁ ਬੇਲੀ ਗੁਰੁ ਕਰਤਾਰੁ ॥

aagai. poochh na hovee; jis belee gur karataar |

Sant Singh KhalsaOne who has the Guru, the Creator, as his Friend, shall not be questioned hereafter.
Manmohan SinghWhose friend is the great Creator he is not questioned hereafter.
Manmohan Singh (Punjabi)ਜਿਸ ਦਾ ਮਿਤ੍ਰ ਵਿਸ਼ਾਨ ਸਿਰਜਣਹਾਰ ਹੈ, ਉਸ ਪਾਸੋਂ ਅੱਗੇ ਪੁਛ-ਗਿਛ ਨਹੀਂ ਹੁੰਦੀ।
Fareedkot Teekaਜਿਸ ਕੇ ਮਿਤ੍ਰ ਗੁਰੂ ਅਰ ਕਰਤਾਰ ਹੈਂ, ਤਿਸ ਕੇ ਕਰਮੋਂ ਕੀ ਆਗੇ ਪ੍ਰਲੋਕ ਮੇਂ ਪੁਛ ਨਹੀਂ ਹੋਤੀ ਹੈ॥
Prof. Sahib Singh(ਨਾਮ-ਧਨ ਹਾਸਲ ਕਰਨ ਵਿਚ) ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ।

ਪਦ ਅਰਥ ਪੂਛ = ਪੁੱਛ-ਪੜਤਾਲ, ਰੋਕ। ਬੇਲੀ = ਸਹਾਈ।

SikhNet (Spanish)Aquél que tiene al Guru Dios como Su Protector, en el más allá no será interrogado.

ਆਪਿ ਛਡਾਏ ਛੁਟੀਐ; ਆਪੇ ਬਖਸਣਹਾਰੁ ॥੨॥

aap chhaddaae chhutteeai; aape bakhasanahaar |2|

Sant Singh KhalsaHe Himself delivers those who are delivered. He Himself is the Forgiver. ||2||
Manmohan SinghIf God Himself delivers man. he is delivered for He Himself is the pardoner.3
Manmohan Singh (Punjabi)ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਉਹ ਰਿਹਾ ਹੋ ਜਾਂਦਾ ਹੈ ਕਿਉਂਕਿ ਉਹ ਆਪ ਹੀ ਮਾਫੀ ਦੇਣਹਾਰ ਹੈ।
Fareedkot Teekaਜੇ ਆਪ ਅਕਾਲ ਪੁਰਖ ਬਖਸ਼ਨਹਾਰ ਸੰਸਾਰ ਬੰਧਨਾਂ ਸੇ ਛੁਡਾਵੇ ਤੌ ਛੂਟੀਤਾ ਹੈ॥੨॥☬ਪ੍ਰਸ਼ਨ: ਐਸੇ ਸਤਿਗੁਰੋਂ ਸੇ ਸਭ ਕੋਈ ਨਾਮ ਰਾਮ ਧਨ ਕਿਉਂ ਨਹੀਂ ਲੇਤਾ?☬ਉੱਤਰ:
Prof. Sahib Singhਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਦਾ ਹੈ, ਪ੍ਰਭੂ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ॥੨॥
SikhNet (Spanish)Si Dios nos libera, entonces estaremos liberados, pues es sólo Él Quien perdona.(2)

Open this shabad (27 lines, Angs 62-63) →

Ang 62 of 1430