ੴ

ਸਿੱਖਬਾਣੀ · SikhBani

Ang 63

Sri Guru Granth Sahib · Siree Raag · 2 shabads, 40 lines
Translations
Shabad Guru Nanak Dev Ji Siree Raag continued from Ang 62

ਮਨਮੁਖੁ ਜਾਣੈ ਆਪਣੇ; ਧੀਆ ਪੂਤ ਸੰਜੋਗੁ ॥

manamukh jaanai aapane; dheea poot sanjog |

Sant Singh KhalsaThe self-willed manmukh looks upon his daughters, sons and relatives as his own.
Manmohan SinghThe perverse person deems the daughters, sons and relatives to be his own.
Manmohan Singh (Punjabi)ਕੁਮਾਰਗੀ ਪੁਰਸ਼ ਲੜਕੀਆਂ, ਪੁੱਤ੍ਰਾਂ ਤੇ ਸਨਬੰਧੀਆਂ ਨੂੰ ਆਪਦੇ ਨਿੱਜ ਦੇ ਕਹਿਕੇ ਸਮਝਦਾ ਹੈ।
Fareedkot Teekaਹੇ ਭਾਈ! ਮਨਮੁਖ ਨੇ ਤੋ ਧੀਆਂ ਪੁਤ੍ਰੋਂ ਕੋ ਹੀ ਅਪਨੇ ਮਾਨ ਰਖਾ ਹੈ, ਜਿਨ ਕਾ ਕੋਈ ਦਿਨ ਕਾ ਸੰਜੋਗ ਹੈ॥
Prof. Sahib Singh(ਪ੍ਰਭੂ ਦੀ ਰਜ਼ਾ ਅਨੁਸਾਰ ਜਗਤ ਵਿਚ) ਧੀਆਂ ਪੁੱਤਰਾਂ ਦਾ ਮੇਲ (ਆ ਬਣਦਾ ਹੈ) ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਹਨਾਂ ਨੂੰ ਆਪਣੇ ਸਮਝ ਲੈਂਦਾ ਹੈ।

ਪਦ ਅਰਥ ਸੰਜੋਗੁ = ਮੇਲ।

SikhNet (Spanish)El arrogante Manmukj piensa que sus hijas, hijos y parientes son suyos.

ਨਾਰੀ ਦੇਖਿ. ਵਿਗਾਸੀਅਹਿ; ਨਾਲੇ ਹਰਖੁ ਸੁ ਸੋਗੁ ॥

naaree dekh. vigaaseeeh; naale harakh su sog |

Sant Singh KhalsaGazing upon his wife, he is pleased. But along with happiness, they bring grief.
Manmohan SinghHe is pleased on beholding his wife. But they bring weal coupled with woe.
Manmohan Singh (Punjabi)ਉਹ ਆਪਣੀ ਵਹੁਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਉਹ ਖੁਸ਼ੀ ਸੰਯੁਕਤ ਗਮੀ ਉਤਪੰਨ ਕਰਦੇ ਹਨ।
Fareedkot Teekaਔਰ ਨਾਰੀ ਕੋ ਦੇਖ ਕਰ ਪ੍ਰਸਿੰਨ ਹੋਤਾ ਹੈ ਸਾਥ ਹੀ ਅਨੰਦ ਰਹਤਾ ਹੈ ਸੁ ਸੋਗ ਭੀ ਸਾਥ ਹੀ ਹੈ, ਭਾਵ ਏਹ ਕਿ ਹਰਖ ਸੋਗ ਸਦਾ ਹੀ ਬਨਾ ਰਹਤਾ ਹੈ॥
Prof. Sahib Singh(ਮਨਮੁਖ ਬੰਦੇ ਆਪੋ ਆਪਣੀ) ਇਸਤ੍ਰੀ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ, (ਵੇਖ ਕੇ) ਖ਼ੁਸ਼ੀ ਭੀ ਹੁੰਦੀ ਹੈ ਸਹਮ ਭੀ ਹੁੰਦਾ ਹੈ (ਕਿ ਕਿਤੇ ਇਹ ਧੀਆਂ ਪੁੱਤਰ ਇਸਤ੍ਰੀ ਮਰ ਨਾਹ ਜਾਣ)।

ਪਦ ਅਰਥ ਦੇਖਿ = ਵੇਖ ਕੇ। ਵਿਗਾਸੀਅਹਿ = ਖ਼ੁਸ਼ ਹੁੰਦੇ ਹਨ। ਹਰਖੁ = ਖ਼ੁਸ਼ੀ। ਸੋਗੁ = ਚਿੰਤਾ, ਸਹਮ।

SikhNet (Spanish)Se emociona mucho al ver a su esposa y gozar de placeres, pero todo eso lo lleva al sufrimiento.

ਗੁਰਮੁਖਿ ਸਬਦਿ ਰੰਗਾਵਲੇ; ਅਹਿਨਿਸਿ ਹਰਿ ਰਸੁ ਭੋਗੁ ॥੩॥

guramukh sabad rangaavale; ahinis har ras bhog |3|

Sant Singh KhalsaThe Gurmukhs are attuned to the Word of the Shabad. Day and night, they enjoy the Sublime Essence of the Lord. ||3||
Manmohan SinghThe pious persons are imbued with God's Name and day and night they enjoy Lord's elixir.
Manmohan Singh (Punjabi)ਪਵਿੱਤ੍ਰ ਪੁਰਸ਼ ਹਰੀ ਨਾਮ ਨਾਲ ਰੰਗੀਜੇ ਹਨ ਅਤੇ ਉਹ ਦਿੰਹੁ ਰੈਣ ਪ੍ਰਭੂ ਦੇ ਅੰਮ੍ਰਿਤ ਨੂੰ ਮਾਣਦੇ ਹਨ।
Fareedkot Teekaਔਰ ਜੋ ਗੁਰਮੁਖ ਹੈਂ, ਸੋ ਗੁਰ ਉਪਦੇਸ਼ ਕਰ ਰਾਤ ਦਿਨ ਹਰੀ ਕੇ (ਰਸੁ) ਅਨੰਦ ਕੋ ਭੋਗਤੇ ਹੂਏ ਅਨੰਦਮਾਨ ਹੋ ਰਹੇ ਹੈਂ॥
Prof. Sahib Singhਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਰੰਗ ਮਾਣਦੇ ਹਨ, ਪਰਮਾਤਮਾ ਦਾ ਨਾਮ-ਰਸ ਦਿਨ-ਰਾਤ ਉਹਨਾਂ ਦੀ ਆਤਮਕ ਖ਼ੁਰਾਕ ਹੁੰਦਾ ਹੈ ॥੩॥

ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜ ਕੇ)। ਅਹਿ = ਦਿਨ। ਨਿਸਿ = ਰਾਤ। ਭੋਗੁ = (ਆਤਮਕ) ਭੋਜਨ ॥੩॥

SikhNet (Spanish)Los que se dirigen hacia Dios, están envueltos en el Éxtasis de la Palabra y disfrutan del Señor día y noche. (3)

ਚਿਤੁ ਚਲੈ. ਵਿਤੁ ਜਾਵਣੋ; ਸਾਕਤ ਡੋਲਿ ਡੋਲਾਇ ॥

chit chalai. vit jaavano; saakat ddol ddolaae |

Sant Singh KhalsaThe consciousness of the wicked, faithless cynics wanders around in search of transitory wealth, unstable and distracted.
Manmohan SinghThe mind of the unstable and wavering infidel wanders in quest of transitory wealth.
Manmohan Singh (Punjabi)ਅਸਥਿਰ ਤੇ ਡਿੱਕ-ਡੋਲੇ ਖਾਣ ਵਾਲੇ ਕੁਮਾਰਗੀ ਦਾ ਮਨੂਆ ਛਿਨ-ਭੰਗਰ ਦੌਲਤ ਦੀ ਭਾਲ ਅੰਦਰ ਭਟਕਦਾ ਹੈ।
Fareedkot Teekaਵਾਹਿਗੁਰੂ ਕੇ ਅਨੰਦ ਸੇ ਬਿਨਾ ਮਨੁ ਚਲਾਇਮਾਨੁ ਰਹਿਤਾ ਹੈ ਔਰ ਧਨੁ ਭੀ ਜਾਣੇ ਵਾਲਾ ਹੈ, ਜਿਸ ਧਨ ਮੇਂ (ਸਾਕਤ) ਬੇਮੁਖੁ ਪੁਰਸ ਪ੍ਰੀਤ ਕਰ ਕੇ ਮਨ ਕਾ ਡੋਲਾਯਾ ਡੋਲਤਾ ਹੈ॥
Prof. Sahib Singh(ਮਨੁੱਖ ਧਨ ਨੂੰ ਸੁਖ ਦਾ ਮੂਲ ਸਮਝਦਾ ਹੈ, ਜਦੋਂ) ਧਨ ਜਾਣ ਲਗਦਾ ਹੈ ਤਾਂ ਸਾਕਤ ਦਾ ਮਨ ਡੋਲਦਾ ਹੈ।

ਪਦ ਅਰਥ ਚਲੈ = ਡੋਲਦਾ ਹੈ। ਵਿਤੁ = ਧਨੁ। ਡੋਲਾਇ = ਮੁੜ ਮੁੜ ਡੋਲਦਾ ਹੈ।

SikhNet (Spanish)Cuando la riqueza se va, la mente se estremece y la fe del que alaba a Maya se tambalea.

ਬਾਹਰਿ ਢੂੰਢਿ ਵਿਗੁਚੀਐ; ਘਰ ਮਹਿ ਵਸਤੁ ਸੁਥਾਇ ॥

baahar dtoondt vigucheeai; ghar meh vasat suthaae |

Sant Singh KhalsaSearching outside of themselves, they are ruined; the object of their search is in that sacred place within the home of the heart.
Manmohan SinghMen ruin themselves by their search without while the Thing is in the sacred place of their home.
Manmohan Singh (Punjabi)ਜਦ ਕਿ ਸ਼ੈ ਉਨ੍ਹਾਂ ਦੇ ਗ੍ਰਹਿ ਦੇ ਪਵਿੱਤ੍ਰ ਥਾਂ ਵਿੱਚ ਹੈ, ਆਦਮੀ ਉਸ ਦੀ ਬਾਹਰਵਾਰ ਭਾਲ ਕਰਨ ਨਾਲ ਬਰਬਾਦ ਹੋ ਜਾਂਦੇ ਹਨ।
Fareedkot Teekaਅਪਨੇ ਸੇ ਜੁਦਾ ਜਾਨ ਕਰ (ਬਾਹਰਿ) ਅਨ੍ਯ ਸਥਾਨੋਂ ਮੇਂ ਵਾਹਿਗੁਰੂ ਕੋ ਢੂੰਢ ਕਰ (ਵਿਗੁਚੀਐ) ਖਰਾਬ ਹੋਈਤਾ ਹੈ, ਕਿਉਂਕਿ ਸਾਖੀ ਰੂਪ ਵਸਤੂ ਸ੍ਰੇਸ਼ਟ ਅਸਥਾਨ, ਭਾਵ ਸਰੂਪ ਵਾਲਾ (ਘਰ ਮਹਿ) ਅੰਤਸਕਰਨ ਮੇਂ ਹੀ ਹੈ॥
Prof. Sahib Singh(ਸੁਖ ਨੂੰ) ਬਾਹਰੋਂ ਢੂੰਡਿਆਂ ਖ਼ੁਆਰ ਹੀ ਹੋਈਦਾ ਹੈ। (ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁਖ ਦਾ ਮੂਲ) ਪਰਮਾਤਮਾ ਦਾ ਨਾਮ-ਧਨ ਘਰ ਵਿਚ ਹੀ ਹੈ ਹਿਰਦੇ ਵਿਚ ਹੀ ਹੈ।

ਪਦ ਅਰਥ ਵਿਗੁਚੀਐ = ਖ਼ੁਆਰ ਹੋਈਦਾ ਹੈ। ਵਸਤੁ = ਨਾਮ-ਧਨ। ਸੁਥਾਇ = ਥਾਂ ਸਿਰ।

SikhNet (Spanish)¿Por qué ir a buscar los bienes afuera, cuando éstos están dentro de tu propio hogar?

ਮਨਮੁਖਿ. ਹਉਮੈ ਕਰਿ ਮੁਸੀ; ਗੁਰਮੁਖਿ ਪਲੈ ਪਾਇ ॥੪॥

manamukh. haumai kar musee; guramukh palai paae |4|

Sant Singh KhalsaThe self-willed manmukhs, in their ego, miss it; the Gurmukhs receive it in their laps. ||4||
Manmohan SinghThe pious receive it in their lap, whilst the perverse miss it through ego.
Manmohan Singh (Punjabi)ਪਵਿੱਤ੍ਰ ਪੁਰਸ਼ ਇਸ ਨੂੰ ਆਪਣੀ ਝੋਲੀ ਵਿੱਚ ਪਰਾਪਤ ਕਰ ਲੈਂਦੇ ਹਨ, ਜਦ ਕਿ ਕੁਮਾਰਗੀ ਹੰਕਾਰ ਰਾਹੀਂ ਇਸ ਨੂੰ ਗੁਆ ਲੈਂਦੇ ਹਨ।
Fareedkot Teekaਤਾਂ ਤੇ ਜੋ ਮਨਮੁਖ ਸ੍ਰਿਸ੍ਟੀ ਹੈ, ਸੋ ਹੰਕਾਰ ਕਰ ਕੇ ਲੂਟੀ ਗਈ ਹੈ, ਭਾਵ ਯਹਿ ਕਿ ਆਤਮਾ ਕੋ ਨਹੀਂ ਜਾਨਤੀ ਹੈ, ਇਸ ਕਰ ਕੇ ਲੂਟੇ ਹੂਏ ਪੁਰਸ ਵਤ ਸੋਕਆਤਰ ਰਹਿਤੇ ਹੈਂ, ਔਰ ਗੁਰਮੁਖੋਂ ਨੇ ਪਲੇ ਪਾਈ ਵਸਤੂ ਸਮ ਰਿਦੇ ਮੇਂ ਅਪਰੋਖ ਜਾਨਿਆ ਹੈ॥੪॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ 'ਹਉ ਹਉ ਮੈਂ ਮੈਂ' ਕਰ ਕੇ ਹੀ ਲੁੱਟੀ ਜਾਂਦੀ ਹੈ (ਨਾਮ-ਧਨ ਅੰਦਰੋਂ ਲੁਟਾ ਲੈਂਦੀ ਹੈ), ਗੁਰੂ ਦੇ ਰਸਤੇ ਤੁਰਨ ਵਾਲੀ ਇਹ ਧਨ ਹਾਸਲ ਕਰ ਲੈਂਦੀ ਹੈ ॥੪॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਮੁਸੀ = ਮੁੱਸੀ, ਠੱਗੀ ਜਾਂਦੀ ਹੈ, ਲੁੱਟੀ ਜਾਂਦੀ ਹੈ। ਪਲੈ ਪਾਇ = (ਵਸਤੁ ਨੂੰ) ਹਾਸਲ ਕਰ ਲੈਂਦੀ ਹੈ ॥੪॥

SikhNet (Spanish)Esos Manmukjs viven engañados por el ego, los Gurmukjs reciben bienes de seguro. (4)

ਸਾਕਤ ਨਿਰਗੁਣਿਆਰਿਆ; ਆਪਣਾ ਮੂਲੁ ਪਛਾਣੁ ॥

saakat niraguniaariaa; aapanaa mool pachhaan |

Sant Singh KhalsaYou worthless, faithless cynic-recognize your own origin!
Manmohan SinghO vicious mammon worshipper! recognise thy own origin.
Manmohan Singh (Punjabi)ਹੇ ਗੁਣ-ਵਿਹੁਣ ਮਾਇਆ ਦੇ ਉਪਾਸ਼ਕ! ਆਪਣੇ ਅਸਲੇ ਦੀ ਸਿੰਞਾਣ ਕਰ।
Fareedkot Teekaਹੇ ਬੇਮੁਖ! ਸੁਭ ਗੁਨੋਂ ਰਹਤ (ਆਪਣਾ ਮੂਲੁ) ਅਪਣੇ ਸਰੀਰ ਕਾ ਜਿਸ ਸੇ ਸਰੀਰ ਉਤਪਤਿ ਹੂਆ ਹੈ ਤਿਸ ਕੋ ਜਾਣੂ, ਸੋਈ ਸਫੁਟੁ ਕਰਤੇ ਹੂਏ ਕਹਤੇ ਹੈਂ॥
Prof. Sahib Singhਹੇ ਗੁਣ-ਹੀਨ ਸਾਕਤ ਮਨੁੱਖ! (ਤੂੰ ਮਾਣ ਕਰਦਾ ਹੈਂ ਆਪਣੇ ਸਰੀਰ ਦਾ) ਆਪਣਾ ਅਸਲਾ ਤਾਂ ਪਛਾਣ।

ਪਦ ਅਰਥ ਸਾਕਤ = ਹੇ ਸਾਕਤ! ਹੇ ਪ੍ਰਭੂ-ਚਰਨਾਂ ਤੋਂ ਵਿੱਛੁੜੇ ਜੀਵ!

SikhNet (Spanish)Oh alabador del poder, ¿qué no conoces tu verdadero valor?

ਰਕਤੁ ਬਿੰਦੁ ਕਾ ਇਹੁ ਤਨੋ; ਅਗਨੀ ਪਾਸਿ ਪਿਰਾਣੁ ॥

rakat bind kaa ihu tano; aganee paas piraan |

Sant Singh KhalsaThis body is made of blood and semen. It shall be consigned to the fire in the end.
Manmohan SinghThis body is made from blood and semen and shall be taken (consigned) to fire.
Manmohan Singh (Punjabi)ਇਹ ਦੇਹਿ ਲਹੂ ਤੇ ਵੀਰਜ ਤੋਂ ਬਣੀ ਹੈ ਅਤੇ ਇਹ ਅੱਗ ਕੋਲਿ ਲੈ ਜਾਈ (ਵਿੱਚ ਪਾ ਦਿੱਤੀ) ਜਾਵੇਗੀ।
Fareedkot Teekaਮਾਤਾ ਕੀ ਰਕਤ ਪਿਤਾ ਕੀ ਬੀਰਯੁ ਇਨ ਦੋਨੋਂ ਕਾ ਇਹੁ ਸਰੀਰੁ ਹੈ, ਰਕਤ ਔਰ ਬੀਰਜੁ ਹੀ ਇਸ ਕਾ ਮੂਲੁ ਹੈ। ਤਾਂ ਤੇ ਚਿਖਾ ਕੀ ਅਗਨੀ ਕੇ ਪਾਸ ਪਹੁਚਿਆ ਹੀ (ਪਰਾਣੁ) ਪਛਾਣੁ, ਭਾਵ ਯਹਿ ਕਿ ਮਰਣਾ ਨਿਕਟ ਹੀ ਜਾਣੁ॥
Prof. Sahib Singhਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ, ਚੇਤੇ ਰੱਖ, (ਆਖ਼ਰ ਇਸ ਨੇ) ਅੱਗ ਵਿਚ (ਪੈ ਜਾਣਾ ਹੈ)।

ਪਦ ਅਰਥ ਰਕਤੁ = (ਮਾਂ ਦਾ) ਲਹੂ। ਬਿੰਦੁ = ਪਿਤਾ ਦਾ ਵੀਰਜ। ਪਿਰਾਣੁ = ਪਛਾਣ, ਚੇਤੇ ਰੱਖ।

SikhNet (Spanish)De la sangre de tu madre y el esperma de tu padre fuiste creado y algún día serás echado al fuego.

ਪਵਣੈ ਕੈ ਵਸਿ ਦੇਹੁਰੀ; ਮਸਤਕਿ ਸਚੁ ਨੀਸਾਣੁ ॥੫॥

pavanai kai vas dehuree; masatak sach neesaan |5|

Sant Singh KhalsaThe body is under the power of the breath, according to the True Sign inscribed upon your forehead. ||5||
Manmohan SinghAccording to the true mark on the brow (fate) the body is in the power of breath.
Manmohan Singh (Punjabi)ਮਥੇ ਉਪਰਲੇ ਸਚੇ ਚਿੰਨ੍ਹ ਭਾਵੀ ਅਨੁਸਾਰ ਦੇਹਿ ਸੁਆਸ ਦੇ ਅਖਤਿਆਰ ਵਿੱਚ ਹੈ।
Fareedkot Teekaਦੇਹ ਪ੍ਰਾਣ ਰੂਪ ਪਵਣ ਕੇ ਅਧੀਨ ਹੈਂ, ਕਿਉਂਕਿ ਪ੍ਰਾਣੋਂ ਕੇ ਵਿਜੋਗ ਕਰ ਗਿਰ ਪੜਤੀ ਹੈ॥☬ਪ੍ਰਸ਼ਨ: ਪ੍ਰਾਣ ਪਵਨ ਖੁਲੇ ਦੁਆਰਿਓਂ ਮੇਂ ਕੈਸੇ ਨਹਰੀ ਹੂਈ ਹੈ? ਤਿਸ ਪਰ ਕਹਤੇ ਹੈਂ: ਵਾਹਿਗੁਰੂ ਕਾ ਹੁਕਮ ਰੂਪੀ ਸਚਾ ਪਰਵਾਨਾ ਮਸਤਕ ਮੇਂ ਲਿਖਾ ਗਿਆ ਹੈ, ਭਾਵ ਏਹੁ ਪ੍ਰਾਣ ਸਰੀਰ ਮੇਂ ਇਤਨਾ ਚਿਰੁ ਰਹਣਗੇ, ਇਹੁ ਲਿਖਾ ਗ੍ਯਾ ਹੈ, ਇਸ ਕਰ ਪਵਣੁ ਠਹਰਤਾ ਹੈ॥੫॥
Prof. Sahib Singhਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਹੈ, ਕਿ ਇਹ ਸਰੀਰ ਸੁਆਸਾਂ ਦੇ ਅਧੀਨ ਹੈ (ਹਰੇਕ ਦੇ ਗਿਣੇ ਮਿਥੇ ਸੁਆਸ ਹਨ) ॥੫॥

ਪਦ ਅਰਥ ਪਵਣ = ਸੁਆਸ। ਮਸਤਕਿ = ਮੱਥੇ ਉੱਤੇ। ਨੀਸਾਣੁ = ਅਟੱਲ ਹੁਕਮ ॥੫॥

SikhNet (Spanish)Y seguramente está en tu Destino que el aire sea lo principal en tu vida. (5)

ਬਹੁਤਾ ਜੀਵਣੁ ਮੰਗੀਐ; ਮੁਆ. ਨ ਲੋੜੈ ਕੋਇ ॥

bahutaa jeevan mangeeai; muaa. na lorrai koe |

Sant Singh KhalsaEveryone begs for a long life-no one wishes to die.
Manmohan SinghEveryone asks for long life and no one wishes to die.
Manmohan Singh (Punjabi)ਹਰ ਕੋਈ ਲੰਮੀ ਆਰਬਲਾ ਮੰਗਦਾ ਹੈ ਅਤੇ ਕੋਈ ਭੀ ਮਰਣਾ ਨਹੀਂ ਚਾਹੁੰਦਾ।
Fareedkot Teekaਜੀਵ ਤੋ ਬਹੁਤ ਜੀਵਣਾ ਹੀ ਮਾਂਗਤੇ ਹੈਂ, ਔਰ ਮਰਨਾ ਕੋਈ ਨਹੀਂ ਚਾਹਤਾ ਹੈ॥
Prof. Sahib Singhਲੰਮੀ ਲੰਮੀ ਉਮਰ ਮੰਗੀਦੀ ਹੈ, ਕੋਈ ਭੀ (ਛੇਤੀ) ਮਰਨਾ ਨਹੀਂ ਚਾਹੁੰਦਾ।
SikhNet (Spanish)Y sin embargo, todos buscan vivir por un largo tiempo y nadie está listo para enfrentar la muerte.

ਸੁਖ ਜੀਵਣੁ ਤਿਸੁ ਆਖੀਐ; ਜਿਸੁ ਗੁਰਮੁਖਿ ਵਸਿਆ ਸੋਇ ॥

sukh jeevan tis aakheeai; jis guramukh vasiaa soe |

Sant Singh KhalsaA life of peace and comfort comes to that Gurmukh, within whom God dwells.
Manmohan SinghComfortable life is said to be his within that Lord abides, through the Guru.
Manmohan Singh (Punjabi)ਆਰਾਮ-ਦਿਹ ਜਿੰਦਗੀ ਕਹੀ ਜਾਂਦੀ ਹੈ ਉਸ ਦੀ ਜਿਸ ਦੇ ਅੰਦਰ ਉਹ ਸੁਆਮੀ, ਗੁਰਾਂ ਦੇ ਰਾਹੀਂ ਵਸਦਾ ਹੈ।
Fareedkot Teekaਪਰੰਤੂ ਹੇ ਭਾਈ! ਸੁਖ ਪੂਰਬਕ ਜੀਵਣਾ ਤਿਸੀ ਕਾ ਕਹਾ ਜਾਤਾ ਹੈ, ਜਿਸ ਕੇ ਮਨ ਮੇਂ ਗੁਰੋਂ ਦ੍ਵਾਰਾ ਸੋ ਵਾਹਿਗੁਰੂ ਵਸਿਆ ਹੈ॥
Prof. Sahib Singhਪਰ ਉਸੇ ਮਨੁੱਖ ਦਾ ਸੁਖੀ ਜੀਵਨ ਕਹਿ ਸਕੀਦਾ ਹੈ, ਜਿਸ ਦੇ ਮਨ ਵਿਚ, ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਆ ਵੱਸਦਾ ਹੈ।

ਪਦ ਅਰਥ ਜਿਸੁ = ਜਿਸੁ (ਮਨਿ), ਜਿਸ ਦੇ ਮਨ ਵਿਚ। ਸੋਇ = ਉਹ ਪ੍ਰਭੂ।

SikhNet (Spanish)Pero la Verdadera vida es de aquél en cuyo corazón vive el Señor, a través de la Gracia del Guru.

ਨਾਮ ਵਿਹੂਣੇ ਕਿਆ ਗਣੀ; ਜਿਸੁ ਹਰਿ ਗੁਰ ਦਰਸੁ, ਨ ਹੋਇ ॥੬॥

naam vihoone kiaa ganee; jis har gur daras, na hoe |6|

Sant Singh KhalsaWithout the Naam, what good those who do not have the Blessed Vision, the Darshan of the Lord and Guru? ||6||
Manmohan SinghOf what account are they, who are without the Name and who therefore obtain not the sight of the Guru and God.
Manmohan Singh (Punjabi)ਕਿਹੜੇ ਲੇਖੇ ਪਤੇ ਵਿੱਚ ਹਨ ਉਹ ਜੋ ਨਾਮ ਤੋਂ ਸੱਖਣੇ ਹਨ ਤੇ ਜਿਨ੍ਹਾਂ ਨੂੰ ਇਸ ਲਈ ਗੁਰੂ ਤੋਂ ਵਾਹਿਗੁਰੂ ਦਾ ਦੀਦਾਰ ਪਰਾਪਤ ਨਹੀਂ ਹੁੰਦਾ।
Fareedkot Teekaਔਰ ਜੋ ਨਾਮ ਸੇ ਰਹਿਤ ਹੈਂ ਔਰ ਜਿਨ ਕੋ ਹਰਿ ਸਰੂਪ ਗੁਰੋਂ ਕਾ ਦਰਸ਼ਨ ਨਹੀਂ ਹੋਤਾ, ਤਿਨ੍ਹੋਂ ਕੀ ਕਿਆ ਗਿਨਤੀ ਕਰਨੀ ਹੈ, ਭਾਵ ਤਿਨ ਕਾ ਜੀਉਣਾ ਨਿਸਫਲੁ ਹੈ॥੬॥
Prof. Sahib Singhਜਿਸ ਮਨੁੱਖ ਨੂੰ ਕਦੇ ਗੁਰੂ ਦਾ ਦਰਸ਼ਨ ਨਹੀਂ ਹੋਇਆ, ਕਦੇ ਪਰਮਾਤਮਾ ਦਾ ਦੀਦਾਰ ਨਹੀਂ ਹੋਇਆ, ਉਸ ਪ੍ਰਭੂ-ਨਾਮ ਤੋਂ ਸੱਖਣੇ ਮਨੁੱਖ ਨੂੰ ਮੈਂ (ਜੀਊਂਦਾ) ਕੀਹ ਸਮਝਾਂ? ॥੬॥

ਪਦ ਅਰਥ ਕਿਆ ਗਣੀ = ਮੈਂ ਕੀਹ (ਜੀਊਂਦਾ) ਸਮਝਾਂ? ॥੬॥

SikhNet (Spanish)¿Qué vale uno sin el Nombre del Señor, si uno no cree en el Guru, ni en Dios? (6)

ਜਿਉ ਸੁਪਨੈ ਨਿਸਿ ਭੁਲੀਐ; ਜਬ ਲਗਿ ਨਿਦ੍ਰਾ ਹੋਇ ॥

jiau supanai nis bhuleeai; jab lag nidraa hoe |

Sant Singh KhalsaIn their dreams at night, people wander around as long as they sleep;
Manmohan SinghAs a man goes astray in dream at night, till his sleep lasts;
Manmohan Singh (Punjabi)ਜਿਸ ਤਰ੍ਹਾਂ ਆਦਮੀ ਸੁਪਨੇ ਵਿੱਚ ਰਾਤ੍ਰੀ ਸਮੇਂ ਜਦ ਤੋੜੀ ਨੀਦਂ ਰਹਿੰਦੀ ਹੈ ਭੁਲਿਆ ਫਿਰਦਾ ਹੈ,
Fareedkot Teekaਜੈਸੇ ਰਾਤ੍ਰੀ ਕੋ ਸੁਪਨੇ ਮੇਂ ਵਾ ਦਿਨ ਮੇਂ, ਦਿਨ ਕਾ ਉਪਲਖਾ ਇਕ ਰਾਤ ਹੈ (ਭੂਲੀਐ) ਔਰ ਕਾ ਔਰ ਪ੍ਰਤੀਤ ਹੋਤਾ ਹੈ, ਔਰ ਅਨ ਹੋਏ ਪਦਾਰਥ ਭਾਨ ਹੋਤੇ ਹੈਂ, ਜਬ ਤਕ ਨੀਂਦ ਹੈ ਤਬ ਤਕ ਪ੍ਰਤੀਤ ਹੋਤੇ ਹੈਂ, ਤੈਸੇ ਜਬ ਤਕ ਅਗ੍ਯਾਨ ਨੀਂਦ ਹੈ ਤਬ ਤਕ ਜਗਤ ਰੂਪੁ ਸੁਪਨਾ ਪ੍ਰਤੀਤ ਹੋਤਾ ਹੈ। ਜਬ ਗ੍ਯਾਨ ਰੂਪੁ ਜਾਗ੍ਰਤ ਹੂਈ ਤਬ ਜਗਤ ਪ੍ਰਤੀਤ ਮਿਟ ਜਾਤੀ ਹੈ, ਔਰ ਬ੍ਰਹਮ ਹੀ ਭਾਨ ਹੋਤਾ ਹੈ॥
Prof. Sahib Singhਜਿਵੇਂ ਰਾਤ ਨੂੰ (ਸੁੱਤੇ ਪਿਆਂ) ਸੁਪਨੇ ਵਿਚ (ਕਈ ਚੀਜ਼ਾਂ ਵੇਖ ਕੇ) ਭੁਲੇਖਾ ਖਾ ਜਾਈਦਾ ਹੈ (ਕਿ ਜੋ ਕੁਝ ਵੇਖ ਰਹੇ ਹਾਂ ਇਹ ਸਚ-ਮੁਚ ਠੀਕ ਹੈ, ਤੇ ਇਹ ਭੁਲੇਖਾ ਤਦ ਤਕ ਟਿਕਿਆ ਰਹਿੰਦਾ ਹੈ) ਜਦ ਤਕ ਨੀਂਦ ਟਿਕੀ ਰਹਿੰਦੀ ਹੈ।

ਪਦ ਅਰਥ ਭੁਲੀਐ = ਭੁਲੇਖਾ ਖਾ ਜਾਈਦਾ ਹੈ। ਨਿਦ੍ਰਾ = ਨੀਂਦ।

SikhNet (Spanish)Así como se nos olvida la noche durante el sueño, hasta que dura el sueño,

ਇਉ ਸਰਪਨਿ ਕੈ ਵਸਿ ਜੀਅੜਾ; ਅੰਤਰਿ ਹਉਮੈ ਦੋਇ ॥

eiau sarapan kai vas jeearraa; antar haumai doe |

Sant Singh Khalsajust so, they are under the power of the snake Maya, as long as their hearts are filled with ego and duality.
Manmohan Singhso does amiss the mortal within whose heart is ego and love of duality and who is in the power of the mammon serpent.
Manmohan Singh (Punjabi)ਏਸੇ ਤਰ੍ਹਾਂ ਉਹ ਪ੍ਰਾਣੀ ਔਕੜਾਂ ਅੰਦਰ ਭਟਕਦਾ ਹੈ, ਜਿਸ ਦੇ ਦਿਲ ਅੰਦਰ ਹੰਕਾਰ ਤੇ ਦਵੈਤ-ਭਾਵ ਹੈ ਅਤੇ ਜੋ ਮਾਇਆ ਸੱਪਣੀ ਦੇ ਕਾਬੂ ਵਿੱਚ ਹੈ।
Fareedkot Teekaਇਸੀ ਪ੍ਰਕਾਰ ਔਰ ਭੀ ਦ੍ਰਸ੍ਟਾਂਤੁ ਹੈ ਜੈਸੇ ਕੋਈ ਜੀਵ ਸਰਪਨੀ ਕੇ ਵਸ ਹੋ ਕਰ ਦੁਖੁ ਪਾਵੇ, ਤੈਸੇ ਜੀਵ ਕੇ ਅੰਦਰ ਹੰਤਾ ਮਮਤਾ ਰੂਪੀ ਦੋ ਸਰਪਨੀ ਰਹਤੀਆਂ ਹੈ, ਤਿਨ ਕਰ ਅਤ੍ਯੰਤ ਦੁਖੁ ਪਾਵਤਾ ਹੈ॥☬ਪ੍ਰਸ਼ਨ: ਜਗਤ ਤੋ ਪ੍ਰਤਖ੍ਯ ਦੇਖੀਤਾ ਹੈ, ਆਪ ਸੁਪਨ ਰੂਪ ਕਿਉਂਕਰ ਕਹਤੇ ਹੈਂ?☬ਉੱਤਰ:
Prof. Sahib Singhਇਸੇ ਤਰ੍ਹਾਂ ਇਹ ਕਮਜ਼ੋਰ ਜੀਵ ਮਾਇਆ ਸਪਣੀ ਦੇ ਵੱਸ ਵਿਚ (ਜਦ ਤਕ) ਹੈ (ਤਦ ਤਕ) ਇਸ ਦੇ ਅੰਦਰ ਹਉਮੈ ਤੇ ਮੇਰ-ਤੇਰ ਬਣੀ ਰਹਿੰਦੀ ਹੈ (ਤੇ ਇਸ ਹਉਮੈ ਤੇ ਮੇਰ-ਤੇਰ ਨੂੰ ਇਹ ਜੀਵਨ ਸਹੀ ਜੀਵਨ ਸਮਝਦਾ ਹੈ)।

ਪਦ ਅਰਥ ਸਰਪਨਿ = ਸਪਣੀ, ਮਾਇਆ। ਜੀਅੜਾ = ਕਮਜ਼ੋਰ ਜਿੰਦ। ਦੋਇ = ਦ੍ਵੈਤ, ਮੇਰ-ਤੇਰ।

SikhNet (Spanish)en nuestra vida seguiremos engañados por la serpiente Maya, mientras en nuestra mente habite el ego y la dualidad.

ਗੁਰਮਤਿ ਹੋਇ ਵੀਚਾਰੀਐ; ਸੁਪਨਾ ਇਹੁ ਜਗੁ ਲੋਇ ॥੭॥

guramat hoe veechaareeai; supanaa ihu jag loe |7|

Sant Singh KhalsaThrough the Guru's Teachings, they come to understand and see that this world is just a dream. ||7||
Manmohan SinghThrough Guru's instruction, does mortal realise and see that this world is but a dream.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਹੀ ਪ੍ਰਾਣੀ ਅਨੁਭਵ ਕਰਦਾ ਤੇ ਵੇਖਦਾ ਹੈ ਕਿ ਇਹ ਸੰਸਾਰ ਕੇਵਲ ਸੁਪਨਾ ਹੀ ਹੈ।
Fareedkot Teekaਜਬ ਗੁਰ ਸਿਖ੍ਯਾ ਪ੍ਰਾਪਤਿ ਹੋਵੈ ਤਬ ਸੱਤ ਅਸੱਤ ਕਾ (ਵੀਚਾਰੀਐ) ਨਿਰਨਾ ਕਰੀਏ ਤੋ ਇਸ ਜਗਤ ਕੇ ਲੋਕ ਸ੍ਵਪਨ ਵਤ ਹੀ ਮਿਥਿਆ ਪ੍ਰਤੀਤ ਹੋਤੇ ਹੈਂ, ਵਾ (ਇਹੁ ਜਗੁ) ਪ੍ਰਿਥ੍ਵੀ ਲੋਕੁ ਔਰ (ਲੋਇ) ਬ੍ਰਹਮ ਲੋਕਾਦਿ ਊਪਰ ਕੇ ਲੋਕ ਸਭ ਸੁਪਨਾ ਰੂਪ ਹੈਂ, ਭਾਵ ਯਹਿ ਕਿ ਮਿਥਿਆ ਹੈਂ॥੭॥
Prof. Sahib Singhਜਦੋਂ ਗੁਰੂ ਦੀ ਮਤਿ ਪ੍ਰਾਪਤ ਹੋਵੇ ਤਾਂ ਇਹ ਸਮਝ ਪੈਂਦੀ ਹੈ ਕਿ ਇਹ ਜਗਤ (ਦਾ ਮੋਹ) ਇਹ ਦੁਨੀਆ (ਵਾਲੀ ਮੇਰ-ਤੇਰ) ਨਿਰਾ ਸੁਪਨਾ ਹੀ ਹੈ ॥੭॥

ਪਦ ਅਰਥ ਵੀਚਾਰੀਐ = ਸਮਝ ਪੈਂਦੀ ਹੈ। ਲੋਇ = ਲੋਕ, ਦੁਨੀਆ ॥੭॥

SikhNet (Spanish)A través del Bani de la Palabra del Guru podemos concebir y percatarnos que este mundo es sólo un sueño.(7)

ਅਗਨਿ ਮਰੈ. ਜਲੁ ਪਾਈਐ; ਜਿਉ ਬਾਰਿਕ ਦੂਧੈ ਮਾਇ ॥

agan marai. jal paaeeai; jiau baarik doodhai maae |

Sant Singh KhalsaAs thirst is quenched with water, and the baby is satisfied with mother's milk,
Manmohan SinghAs fire is quenched with water as the baby is satiated with mother's milk.
Manmohan Singh (Punjabi)ਜਿਸ ਤਰ੍ਹਾਂ ਪਾਣੀ ਨਾਲ ਅਗ ਬੁਝ ਜਾਂਦੀ ਹੈ, ਜਿਸ ਤਰ੍ਹਾਂ ਮਾਤਾ ਦੇ ਦੁੱਧ ਨਾਲ ਬੱਚਾ ਸੰਤੁਸ਼ਟ ਹੋ ਜਾਂਦਾ ਹੈ।
Fareedkot Teekaਜਬ ਵੀਚਾਰ ਰੂਪੀ ਜਲੁ ਪਾਵਨੇ ਕਰ ਤ੍ਰਿਸ਼ਨਾ ਰੂਪੀ ਅਗਨੀ ਬੁਝੀ ਤਬ ਜੈਸੇ ਬਾਲਕ ਮਾਤਾ ਕਾ ਦੂਧ ਪੀ ਕਰ ਤ੍ਰਿਪਤਿ ਹੋਤਾ ਹੈ, ਤੈਸੇ ਮਨ ਰੂਪੀ ਬਾਲਕ ਕੋ ਜਬ ਗੁਰ ਉਪਦੇਸ ਰੂਪੀ ਦੂਧ ਮਿਲਾ ਤਬ ਤ੍ਰਿਪਤੀ ਹੂਈ॥
Prof. Sahib Singhਜਿਵੇਂ ਬਾਲਕ ਦੀ ਅੱਗ (ਪੇਟ ਦੀ ਅੱਗ, ਭੁਖ) ਮਾਂ ਦਾ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦੀ ਅੱਗ ਤਦੋਂ ਬੁੱਝਦੀ ਹੈ ਜਦੋਂ ਪ੍ਰਭੂ ਦੇ ਨਾਮ ਦਾ ਜਲ ਇਸ ਉੱਤੇ ਪਾਈਏ।

ਪਦ ਅਰਥ ਦੂਧੈ ਮਾਇ = ਮਾਂ ਦੇ ਦੁੱਧ ਨਾਲ।

SikhNet (Spanish)El fuego es sofocado con agua; el niño se calma con la leche de su madre;

ਬਿਨੁ ਜਲ. ਕਮਲ ਸੁ ਨਾ ਥੀਐ; ਬਿਨੁ ਜਲ. ਮੀਨੁ ਮਰਾਇ ॥

bin jal. kamal su naa theeai; bin jal. meen maraae |

Sant Singh Khalsaand as the lotus does not exist without water, and as the fish dies without water
Manmohan SinghAs lotus exists not without water, and as the fish perishes sans water;
Manmohan Singh (Punjabi)ਜਿਸ ਤਰ੍ਹਾਂ ਪਾਣੀ ਦੇ ਬਗੈਰ ਕੰਵਲ ਨਹੀਂ ਰਹਿੰਦਾ ਤੇ ਜਿਸ ਤਰ੍ਹਾਂ ਪਾਣੀ ਦੇ ਬਾਝੋਂ ਮੱਛੀ ਮਰ ਜਾਂਦੀ ਹੈ।
Fareedkot Teekaਔਰ ਜੈਸੇ ਜਲ ਸੇ ਬਿਨ ਕਵਲ ਉਤਪਤਿ ਨਹੀਂ (ਥੀਐ) ਹੋਤਾ ਹੈ, ਤੈਸੇ ਨਾਮ ਜਲ ਬਿਨਾ ਦੈਵੀ ਗੁਣ ਰੂਪ ਕਵਲ ਨਹੀਂ ਹੋਤੇ ਹੈਂ, ਔਰ ਜੈਸੇ ਜਲ ਸੇ ਬਿਨਾ ਮਛੀ ਮਰ ਜਾਤੀ ਹੈ, ਤੈਸੇ ਆਤਮ ਜਲ ਬਿਨਾ ਬੁਧੀ ਰੂਪ ਮਛੀ ਤੜਫ ਕਰ ਮਰ ਜਾਤੀ ਹੈ, ਭਾਵ ਯਹਿ ਕਿ ਬਿ੍ਯਾਕੁਲ ਰਹਤੀ ਹੈ॥
Prof. Sahib Singhਪਾਣੀ ਤੋਂ ਬਿਨਾ ਕੌਲ ਫੁੱਲ ਨਹੀਂ ਰਹਿ ਸਕਦਾ, ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ,

ਪਦ ਅਰਥ ਨਾ ਥੀਐ = ਨਹੀਂ ਰਹਿ ਸਕਦਾ। ਮੀਨੁ = ਮੱਛੀ।

SikhNet (Spanish)el loto no florece sin agua; el pez muere sin ella.

ਨਾਨਕ. ਗੁਰਮੁਖਿ ਹਰਿ ਰਸਿ ਮਿਲੈ; ਜੀਵਾ ਹਰਿ ਗੁਣ ਗਾਇ ॥੮॥੧੫॥

naanak. guramukh har ras milai; jeevaa har gun gaae |8|15|

Sant Singh Khalsa-O Nanak, so does the Gurmukh live, receiving the Sublime Essence of the Lord, and singing the Glorious Praises of the Lord. ||8||15||
Manmohan SinghSo does Nanak live by singing God's praises and obtaining Lord's elixir through the Guru.
Manmohan Singh (Punjabi)ਏਸੇ ਤਰ੍ਹਾਂ ਹੀ, ਨਾਨਕ, ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਅਤੇ ਸੁਆਮੀ ਦਾ ਅੰਮ੍ਰਿਤ ਪਰਾਪਤ ਕਰਨ ਦੁਆਰਾ, ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰਾ ਹਰੀ ਕੇ (ਰਸਿ) ਪ੍ਰੇਮ ਕਰ ਔਰ ਹਰੀ ਕੇ ਗੁਨ ਗਾਇਨ ਕਰ ਕੇ ਤਿਸ ਮੇਂ ਮਿਲੇ ਹੈਂ, ਮੈਂ ਤਿਨ੍ਹੋਂ ਦੁਆਰੇ ਹਰੀ ਕੇ ਗੁਨ ਗਾਇਨ ਕਰ ਜੀਵਤਾ ਹੂੰ॥੮॥੧੫॥
Prof. Sahib Singhਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ-ਨਾਮ ਤੋਂ ਬਿਨਾ ਜੀਊ ਨਹੀਂ ਸਕਦਾ, ਉਸ ਦਾ ਆਤਮਕ ਜੀਵਨ ਤਦੋਂ ਹੀ ਪ੍ਰਫੁਲਤ ਹੁੰਦਾ ਹੈ ਜਦੋਂ) ਉਹ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਹੁੰਦਾ ਹੈ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ! ਮਿਹਰ ਕਰ), ਮੈਂ ਤੇਰੇ ਗੁਣ ਗਾ ਕੇ (ਆਤਮਕ ਜੀਵਨ) ਜੀਵਾਂ ॥੮॥੧੫॥{62-63}

ਪਦ ਅਰਥ ਰਸਿ = ਰਸ ਵਿਚ ॥੮॥੧੫॥{62-63}

SikhNet (Spanish)Así Nanak añora el Placer del Señor y vive cantando las Alabanzas de Dios. (8-15)

Open this shabad (27 lines, Angs 62-63) →

Shabad Guru Nanak Dev Ji Siree Raag continues on Ang 64

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਡੂੰਗਰੁ ਦੇਖਿ ਡਰਾਵਣੋ; ਪੇਈਅੜੈ ਡਰੀਆਸੁ ॥

ddoongar dekh ddaraavano; peeearrai ddareeaas |

Sant Singh KhalsaBeholding the terrifying mountain in this world of my father's home, I am terrified.
Manmohan SinghI am terrified on beholding the terrible mountain in my father's home (this world)
Manmohan Singh (Punjabi)ਮੈਂ ਆਪਣੇ ਪੇਕੇ ਘਰ (ਦੁਨੀਆਂ) ਵਿੱਚ ਭਿਆਨਕ ਪਹਾੜ ਨੂੰ ਵੇਖਕੇ ਸਹਿਮ ਗਈ ਹਾਂ।
Fareedkot Teekaਪੁਰਾਣੋਂ ਸਾਸਤ੍ਰੋਂ ਦ੍ਵਾਰਾ ਜਮ ਮਾਰਗ ਕਾ (ਡੂੰਗਰੁ) ਪਰਬਤੁ (ਡਰਾਵਣੋ) ਭੈਦਾਇਕ ਵਾ ਅਗ੍ਯਾਨ ਰੂਪੀ (ਡੂੰਗਰੁ) ਦੇਖ ਕਰ (ਪੇਈਅੜੈ) ਇਸ ਲੋਕ ਮੇਂ (ਡਰੀਆਸੁ) ਡਰੇ ਹੈਂ॥
Prof. Sahib Singh(ਇਕ ਪਾਸੇ ਸੰਸਾਰ-ਸਮੁੰਦਰ ਹੈ; ਦੂਜੇ ਪਾਸੇ, ਇਸ ਵਿਚੋਂ ਪਾਰ ਲੰਘਣ ਲਈ ਗੁਰਮੁਖਾਂ ਵਾਲਾ ਰਸਤਾ ਹੈ। ਪਰ ਆਤਮਕ ਜੀਵਨ ਵਾਲਾ ਉਹ ਰਸਤਾ ਪਹਾੜੀ ਰਸਤਾ ਹੈ। ਆਤਮਕ ਜੀਵਨ ਦੀ ਸਿਖਰ ਤੇ ਪਹੁੰਚਣਾ, ਮਾਨੋ, ਇਕ ਬੜੇ ਉੱਚੇ ਡਰਾਉਣੇ ਪਹਾੜ ਉੱਤੇ ਚੜ੍ਹਨਾ ਹੈ, ਉਸ) ਡਰਾਉਣੇ ਪਹਾੜ ਨੂੰ ਵੇਖ ਕੇ ਪੇਕੇ ਘਰ ਵਿਚ (ਮਾਂ ਪਿਉ ਭੈਣ ਭਰਾ ਆਦਿਕ ਦੇ ਮੋਹ ਵਿਚ ਗ੍ਰਸੀ ਜੀਵ-ਇਸਤ੍ਰੀ) ਡਰ ਗਈ (ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ, ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ, ਆਪਾ ਵਾਰਿਆ ਨਹੀਂ ਜਾ ਸਕਦਾ)।

ਪਦ ਅਰਥ ਡੂੰਗਰੁ = ਪਹਾੜ। ਪੇਈਅੜੈ = ਪੇਕੇ ਘਰ ਵਿਚ।

SikhNet (Spanish)La Grandeza de la Montaña de Dios me asusta, me aterroriza el mundo también.

ਊਚਉ ਪਰਬਤੁ ਗਾਖੜੋ; ਨਾ ਪਉੜੀ. ਤਿਤੁ ਤਾਸੁ ॥

aoochau parabat gaakharro; naa paurree. tith taas |

Sant Singh KhalsaIt is so difficult to climb this high mountain; there is no ladder which reaches up there.
Manmohan SinghHigh and difficult to ascend is the mountain, No ladder is there which will reach it.
Manmohan Singh (Punjabi)ਉਚਾ ਅਤੇ ਚੜ੍ਹਨ ਨੂੰ ਔਖਾ ਹੇ ਪਹਾੜ। ਇਸ ਨੂੰ ਪਹੁੰਚਣ ਲਈ ਉਥੇ ਕੋਈ ਸੀੜ੍ਹੀ ਨਹੀਂ।
Fareedkot Teekaਅਗ੍ਯਾਨ ਪ੍ਰਬਤ ਵਾ ਜਮ ਮਾਰਗ ਕੇ ਪਰਬਤੋਂ ਕਾ ਸਮੁਦਾਯ (ਊਚਉ) ਅਤੀ ਊਚਾ ਹੈ ਔਰ (ਗਾਖੜੋ) ਕਠਨ ਹੈ, ਤਿਸ ਪਰਬਤ ਕੋ ਤਿਸ ਅਸਥਾਨ ਮੇਂ ਵਾ ਤਾਸ ਪੁਰਖ ਕੋ ਪੁੰਨੋਂ ਰੂਪੀ ਪੌੜੀ, ਵਾ ਅਗ੍ਯਾਨ ਪਰਬਤ ਕੋ ਸਾਧਨਾ ਰੂਪੀ ਪੌੜੀ ਨਹੀਂ ਹੈ॥
Prof. Sahib Singh(ਆਤਮਕ ਜੀਵਨ ਦੀ ਸਿਖਰ ਤੇ ਅੱਪੜਨਾ, ਮਾਨੋ) ਬੜਾ ਉੱਚਾ ਤੇ ਔਖਾ ਪਹਾੜ ਹੈ; ਉਸ ਪਹਾੜ ਤੇ ਚੜ੍ਹਨ ਲਈ ਉਸ (ਜੀਵ-ਇਸਤ੍ਰੀ) ਦੇ ਪਾਸ ਕੋਈ ਪੌੜੀ ਭੀ ਨਹੀਂ ਹੈ।

ਪਦ ਅਰਥ ਗਾਖੜੋ = ਔਖਾ। ਤਿਤੁ = ਉਸ ਵਿਚ। ਤਾਸੁ = {तस्य} ਉਸ ਦੀ।

SikhNet (Spanish)Qué difícil es escalarla hasta el pico, no hay escalones que lleguen hasta allá.

ਗੁਰਮੁਖਿ ਅੰਤਰਿ ਜਾਣਿਆ; ਗੁਰਿ ਮੇਲੀ ਤਰੀਆਸੁ ॥੧॥

guramukh antar jaaniaa; gur melee tareeaas |1|

Sant Singh KhalsaBut as Gurmukh, I know that it is within my self; the Guru has brought me to Union, and so I cross over. ||1||
Manmohan SinghThrough the Guru, I have recognised the Mountain within me. The Guru has united me with Him and I am saved.
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਪਹਾੜ ਨੂੰ ਆਪਣੇ ਅੰਦਰ ਹੀ ਪਛਾਣ ਲਿਆ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਤੇ ਮੈਂ ਪਾਰ ਉਤਰ ਗਿਆ ਹਾਂ।
Fareedkot Teekaਗੁਰਮੁਖੋਂ ਨੇ ਆਤਮਾ ਕੋ ਅੰਤਰਿ ਜਾਣਿਆ ਹੈ, ਜੋ ਗੁਰੋਂ ਕੇ ਮੇਲੀ ਹੈਂ, ਸੋ (ਤਰੀਆਸੁ) ਤਰੇ ਹੈਂ॥੧॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੀ ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਪ੍ਰਭੂ-ਚਰਨਾਂ ਵਿਚ) ਮਿਲਾ ਲਿਆ, ਉਸ ਨੇ ਆਪਣੇ ਅੰਦਰ ਹੀ ਵੱਸਦੇ ਪ੍ਰਭੂ ਨੂੰ ਪਛਾਣ ਲਿਆ, ਤੇ, ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਈ ॥੧॥

ਪਦ ਅਰਥ ਗੁਰਿ = ਗੁਰੂ ਨੇ ॥੧॥

SikhNet (Spanish)A través del Guru, encuentro la montaña en mi ser interior y me pongo a salvo. (1)

ਭਾਈ ਰੇ; ਭਵਜਲੁ ਬਿਖਮੁ ਡਰਾਂਉ ॥

bhaaee re; bhavajal bikham ddaraanau |

Sant Singh KhalsaO Siblings of Destiny, the terrifying world-ocean is so difficult to cross-I am terrified!
Manmohan SinghO Brother! the fearful world-ocean is arduous and awe-inspiring.
Manmohan Singh (Punjabi)ਹੇ ਵੀਰ ਡਰਾਉਣਾ ਸੰਸਾਰ ਸਮੁੰਦਰ ਕਠਨ ਤੇ ਭੈ-ਭੀਤ ਕਰਨ ਵਾਲਾ ਹੈ।
Fareedkot Teekaਹੇ ਭਾਈ! ਸੰਸਾਰ ਸਮੁੰਦ੍ਰ ਜੋ ਬਿਖਮੁ ਔਰ ਡਰਾਵਣੇ ਵਾਲਾ ਹੈ॥
Prof. Sahib Singhਹੇ ਭਾਈ! ਇਹ ਸੰਸਾਰ-ਸਮੁੰਦਰ (ਬੜਾ) ਡਰਾਉਣਾ ਹੈ ਤੇ (ਤਰਨਾ) ਔਖਾ ਹੈ।

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ। ਡਰਾਉ = ਡਰਾਉਣਾ।

SikhNet (Spanish)Oh hermano, que difícil es el mar tempestuoso de las existencias materiales, lo llena a uno de miedo.

ਪੂਰਾ ਸਤਿਗੁਰੁ ਰਸਿ ਮਿਲੈ; ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥

pooraa satigur ras milai; gur taare har naau |1| rahaau |

Sant Singh KhalsaThe Perfect True Guru, in His Pleasure, has met with me; the Guru has saved me, through the Name of the Lord. ||1||Pause||
Manmohan SinghBy his pleasure the Perfect True Guru has met me and by granting God's Name he has delivered me. Pause.
Manmohan Singh (Punjabi)ਆਪਣੀ ਖੁਸ਼ੀ ਦੁਆਰਾ ਪੂਰਨ ਸਤਿਗੁਰੂ ਮੈਨੂੰ ਮਿਲ ਪਏ ਹਨ ਅਤੇ ਵਾਹਿਗੁਰੂ ਦਾ ਨਾਮ ਦੇ ਕੇ ਉਨ੍ਹਾਂ ਨੇ ਮੈਨੂੰ ਬੰਦ-ਖਲਾਸ ਕਰ ਦਿਤਾ ਹੈ। ਠਹਿਰਾਉ।
Fareedkot Teekaਜੇ ਕਰ ਬ੍ਰਹਮ ਸ੍ਰੋਤੀ ਬ੍ਰਹਮ ਨੇਸਟੀ ਗੁਰੂ (ਰਸਿ) ਪ੍ਰੇਮੀ ਸਿਖ ਕੋ ਮਿਲੇ, ਤੌ ਗੁਰੂ ਹਰੀ ਨਾਮ ਕਾ ਉਪਦੇਸ ਦੇ ਕਰ ਇਸ ਸੰਸਾਰ ਸੇ ਤਾਰ ਲੇਵੇਂਗੇ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਰਸਿ = ਆਨੰਦ ਨਾਲ ॥੧॥ ਰਹਾਉ ॥

SikhNet (Spanish)Si encuentro al Guru Perfecto, en Su Dicha me salva a través de la Palabra del Señor. (1-Pausa)

ਚਲਾ ਚਲਾ ਜੇ ਕਰੀ; ਜਾਣਾ ਚਲਣਹਾਰੁ ॥

chalaa chalaa je karee; jaanaa chalanahaar |

Sant Singh KhalsaI may say, "I am going, I am going", but I know that, in the end, I must really go.
Manmohan SinghIf I say, "I am to go and depart", it will not avail me. If however I really realise that I am apt to depart, if will.
Manmohan Singh (Punjabi)ਜੇਕਰ ਮੈਂ ਕਹਾਂ, "ਮੈ ਟੁਰ ਤੇ ਚਲੇ ਜਾਣਾ ਹੈ", ਇਸ ਦਾ ਮੈਨੂੰ ਕੋਈ ਲਾਭ ਨਹੀਂ ਹੋਣਾ। ਪ੍ਰੰਤੂ ਜੇਕਰ ਮੈਂ ਅਸਲੀ ਤੌਰ ਤੇ ਅਨੁਭਵ ਕਰ ਲਵਾਂ ਕਿ ਮੈਂ ਕੂਚ ਕਰ ਜਾਣ ਵਾਲਾ ਹਾਂ, ਤਾਂ ਹੋਵੇਗਾ।
Fareedkot Teekaਜੇ ਐਸੇ ਹੀ ਕਰਤੇ ਰਹੀਏ ਕਿ (ਚਲਾ ਚਲਾ) ਮਰਣਾ ਹੈ ਮਰਣਾ ਹੈ ਤਬ ਕੁਛੁ ਪ੍ਰਾਪਤਿ ਨਹੀਂ ਹੋਤਾ ਹੈ, ਜੇ ਕਰ ਦਿਲ ਮੇਂ ਮਰਣਾ ਸਮਝੀਏ ਤੌ ਹੀ ਉਪਰਾਮ ਹੋਈਤਾ ਹੈ॥
Prof. Sahib Singhਜੇ ਮੈਂ ਸਦਾ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ, ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ,

ਪਦ ਅਰਥ ਚਲਾ = ਚੱਲਾਂ।

SikhNet (Spanish)Recuerda siempre la muerte;

ਜੋ ਆਇਆ ਸੋ ਚਲਸੀ; ਅਮਰੁ ਸੁ ਗੁਰੁ ਕਰਤਾਰੁ ॥

jo aaeaa so chalasee; amar su gur karataar |

Sant Singh KhalsaWhoever comes must also go. Only the Guru and the Creator are Eternal.
Manmohan SinghWho-so-ever is come, he shall go, only the Sublime Guru and the Creator are Eternal.
Manmohan Singh (Punjabi)ਜੋ ਕੋਈ ਭੀ ਆਇਆ ਹੈ, ਉਹ ਟੁਰ ਜਾਏਗਾ ਕੇਵਲ ਉਤਕ੍ਰਿਸ਼ਟ ਗੁਰੂ ਤੇ ਸਿਰਜਣਹਾਰ ਸਦੀਵ ਸਥਿਰ ਹਨ।
Fareedkot Teekaਜੋ ਜਨਮਿਆ ਹੈ, ਸੋ ਤੋ ਮ੍ਰਿਤ ਕੋ ਪ੍ਰਾਪਤਿ ਹੋਵੇਗਾ, ਕਿਉਂਕਿ (ਅਮਰੁ) ਮ੍ਰਿਤੂ ਸੇ ਰਹਤ ਤੋ ਗੁਰੂ ਕਰਤਾਰ ਸਰੂਪ ਹੈ॥
Prof. Sahib Singhਜਗਤ ਵਿਚ ਜੋ ਭੀ ਆਇਆ ਹੈ ਉਹ ਆਖ਼ਰ ਚਲਾ ਜਾਇਗਾ, ਮੌਤ-ਰਹਿਤ ਇਕ ਗੁਰੂ ਪਰਮਾਤਮਾ ਹੀ ਹੈ,

ਪਦ ਅਰਥ ਅਮਰ = ਮੌਤ-ਰਹਿਤ।

SikhNet (Spanish)pues aquél que vino tiene que partir, sólo el Guru Dios es Eterno.

ਭੀ ਸਚਾ ਸਾਲਾਹਣਾ; ਸਚੈ ਥਾਨਿ ਪਿਆਰੁ ॥੨॥

bhee sachaa saalaahanaa; sachai thaan piaar |2|

Sant Singh KhalsaSo praise the True One continually, and love His Place of Truth. ||2||
Manmohan SinghEver eulogise the True One and enshrine affection for His True abode.
Manmohan Singh (Punjabi)ਸਦੀਵ ਹੀ ਸਤਿਪੁਰਖ ਦੀ ਪ੍ਰਸੰਸਾ ਕਰ ਅਤੇ ਉਸ ਦੇ ਸੱਚੇ ਅਸਥਾਨ ਨਾਲ ਪਿਰਹੜੀ ਪਾ।
Fareedkot Teeka(ਸਚੈ ਥਾਨਿ) ਸਤਿਸੰਗ ਮੇਂ ਪਿਆਰ ਕਰ ਕੇ (ਭੀ) ਪੁਨਾ ਸਚ ਕਾ ਹੀ ਸਾਲਾਹਣਾ ਕਰੀਏ॥੨॥
Prof. Sahib Singhਤਾਂ ਫਿਰ ਸਤਸੰਗ ਵਿਚ (ਪ੍ਰਭੂ-ਚਰਨਾਂ ਨਾਲ) ਪਿਆਰ ਪਾ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਬੱਸ! ਇਹੀ ਹੈ ਸੰਸਾਰ-ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਬਚਣ ਦਾ ਤਰੀਕਾ) ॥੨॥

ਪਦ ਅਰਥ ਭੀ = ਤਾਂ ਤੇ। ਸਚੈ ਥਾਨਿ = ਸੱਚੇ ਥਾਂ ਵਿਚ, ਸਤਸੰਗ ਵਿਚ ॥੨॥

SikhNet (Spanish)Alaba entonces a tu Señor Verdadero y ama el Recinto de la Verdad. (2)

ਦਰ ਘਰ ਮਹਲਾ ਸੋਹਣੇ; ਪਕੇ ਕੋਟ ਹਜਾਰ ॥

dar ghar mahalaa sohane; pake kott hajaar |

Sant Singh KhalsaBeautiful gates, houses and palaces, solidly built forts,
Manmohan SinghThe beautiful gate-ways, houses, palace and thousands of solidly built forts;
Manmohan Singh (Punjabi)ਸੁੰਦਰ ਦਰਵਾਜੇ, ਮਕਾਨ ਮੰਦਰ ਅਤੇ ਹਜਾਰਾਂ ਹੀ ਪੁਖਤਾਂ ਬਣੇ ਹੋਏ ਕਿਲ੍ਹੇ,
Fareedkot Teekaਜੋ ਸਚੇ ਪਰਮੇਸ੍ਵਰ ਕੇ ਭਜਨ ਬਿਨਾ (ਘਰ) ਕਚੇ ਕੋਠੇ ਔਰ ਦਰਵਾਜੇ ਔਰ ਪਕੇ ਮਹਲੋਂ ਕੇ ਸਮੁਦਾਇ ਔਰ ਹਜਾਰੋਂ ਹੀ ਪਕੇ ਕੋਟ ਸੋਭਨੀਕ ਹੈਂ॥
Prof. Sahib Singhਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹੱਲ, ਹਜ਼ਾਰਾਂ ਪੱਕੇ ਕਿਲ੍ਹੇ,

ਪਦ ਅਰਥ ਕੋਟ = ਕਿਲ੍ਹੇ।

SikhNet (Spanish)Tus mansiones son bellas, tus miles de fortalezas sólidamente edificadas.

ਹਸਤੀ ਘੋੜੇ ਪਾਖਰੇ; ਲਸਕਰ ਲਖ ਅਪਾਰ ॥

hasatee ghorre paakhare; lasakar lakh apaar |

Sant Singh Khalsaelephants, saddled horses, hundreds of thousands of uncounted armies
Manmohan Singhthese go not with any one. With them, the fools get distracted and bothered and finally die.
Manmohan Singh (Punjabi)ਹਾਥੀ ਕਾਠੀਆਂ ਸਣੇ ਅਸਤ੍ਰ ਅਤੇ ਲੱਖਾਂ ਨਹੀਂ, ਸਗੋਂ ਅਣਗਿਣਤ ਫੌਜਾਂ,
Fareedkot Teekaਔਰ ਹਸਤੀ ਘੋੜੇ ਜਿਨੋਂ ਪਰ ਅੰਬਾਰੀਆਂ ਔਰ ਜੀਨ ਪੜੇ ਹੂਏ ਹੈਂ, ਔਰ ਫੌਜਾਂ ਲਾਖੋਂ ਔਰ (ਅਪਾਰ) ਬੇਅੰਤ, ਭਾਵ ਏਹ ਕਿ ਬਹੁਤ ਸੈਨਾ ਭੀ ਹੈ॥
Prof. Sahib Singhਹਾਥੀ, ਘੋੜੇ, ਕਾਠੀਆਂ, ਲੱਖਾਂ ਤੇ ਬੇਅੰਤ ਲਸ਼ਕਰ-ਇਹਨਾਂ ਵਿਚੋਂ ਕੋਈ ਭੀ ਕਿਸੇ ਦੇ ਨਾਲ ਨਹੀਂ ਗਏ।

ਪਦ ਅਰਥ ਹਸਤੀ = ਹਾਥੀ। ਪਾਖਰੇ = ਕਾਠੀਆਂ।

SikhNet (Spanish)Tienes elefantes, caballos y sillas y miles de anfitriones que te reciben en todos lados,

ਕਿਸ ਹੀ ਨਾਲਿ. ਨ ਚਲਿਆ; ਖਪਿ ਖਪਿ ਮੁਏ ਅਸਾਰ ॥੩॥

kis hee naal. na chaliaa; khap khap mue asaar |3|

Sant Singh Khalsa-none of these will go along with anyone in the end, and yet, the fools bother themselves to exhaustion with these, and then die. ||3||
Manmohan Singhthese go not with any one. With them, the fools get distracted and bothered and finally die.
Manmohan Singh (Punjabi)ਇਹ ਕਿਸੇ ਦੇ ਸਾਥ ਨਹੀਂ ਜਾਂਦੇ। ਉਨ੍ਹਾਂ ਨਾਲ ਮੂਰਖ ਵਿਆਕੁਲ ਤੇ ਖ਼ਪਤੀ ਹੋ, ਓੜਕ ਨੂੰ ਮਰ ਜਾਂਦੇ ਹਨ।
Fareedkot Teekaਇਹ ਸਭ ਵਿਭੂਤੀ ਕਾ ਥਾਟ ਪਰਲੋਕ ਮੇਂ ਕਿਸੀ ਕੇ ਸਾਥ ਨਹੀਂ ਚਲਿਆ ਹੈ, ਇਨ ਮੇਂ ਪਚ ਪਚ ਕਰ (ਅਸਾਰ) ਅਚੇਤ ਵਾ ਅਗਿਨਤ ਵਾ ਬਿਅਰਥ ਮੁਏਂ ਹੈਂ॥੩॥
Prof. Sahib Singhਬੇਸਮਝ ਐਵੇਂ ਹੀ ਖਪ ਖਪ ਕੇ ਆਤਮਕ ਮੌਤੇ ਮਰਦੇ ਰਹੇ (ਇਹਨਾਂ ਦੀ ਖ਼ਾਤਰ ਆਤਮਕ ਜੀਵਨ ਗਵਾ ਗਏ) ॥੩॥

ਪਦ ਅਰਥ ਅਸਾਰ = ਜਿਨ੍ਹਾਂ ਨੂੰ ਸਾਰ ਨਹੀਂ, ਬੇਸਮਝ ॥੩॥

SikhNet (Spanish)pero nada se irá contigo. Como un tonto y de forma impune has desperdiciado tu vida. (3)

ਸੁਇਨਾ ਰੁਪਾ ਸੰਚੀਐ; ਮਾਲੁ ਜਾਲੁ ਜੰਜਾਲੁ ॥

sueinaa rupaa sancheeai; maal jaal janjaal |

Sant Singh KhalsaYou may gather gold and sliver, but wealth is just a net of entanglement.
Manmohan SinghMan may amass gold and silver but wealth is an entangling net.
Manmohan Singh (Punjabi)ਇਨਸਾਨ ਸੋਨਾ ਅਤੇ ਚਾਂਦੀ ਜਮ੍ਹਾਂ ਕਰ ਲਵੇ ਪ੍ਰੰਤੂ ਦੌਲਤ ਇਕ ਫਸਾ ਲੈਣ ਵਾਲੀ ਫਾਹੀ ਹੈ।
Fareedkot Teekaਸ੍ਵਰਨ ਔ ਚਾਂਦੀ ਔਰ (ਮਾਲੁ) ਹੈ ਗੈ ਹਾਥੀ ਘੋੜੇ ਆਦਿ (ਸੰਚੀਐ) ਇਕੱਤ੍ਰ ਕਰੀਏ, ਏਹ (ਜਾਲੁ) ਸਮੂਹ (ਜੰਜਾਲੁ) ਬੰਧਨ ਰੂਪ ਹੈਂ॥
Prof. Sahib Singhਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ, ਤਾਂ ਇਹ ਮਾਲ ਧਨ (ਜਿੰਦ ਨੂੰ ਮੋਹ ਵਿਚ ਫਸਾਣ ਲਈ) ਜਾਲ ਬਣਦਾ ਹੈ ਫਾਹੀ ਬਣਦਾ ਹੈ।

ਪਦ ਅਰਥ ਸੰਚੀਐ = ਇਕੱਠਾ ਕਰੀਏ।

SikhNet (Spanish)Aunque juntemos oro, plata y muchos bienes,

ਸਭ ਜਗ ਮਹਿ ਦੋਹੀ ਫੇਰੀਐ; ਬਿਨੁ ਨਾਵੈ. ਸਿਰਿ ਕਾਲੁ ॥

sabh jag meh dohee fereeai; bin naavai. sir kaal |

Sant Singh KhalsaYou may beat the drum and proclaim authority over the whole world, but without the Name, death hovers over your head.
Manmohan SinghHe may proclaim his authority, by beat of drum in the whole world but without the Name death stands over his head.
Manmohan Singh (Punjabi)ਉਹ ਆਪਣੀ ਹਕੂਮਤ ਦਾ ਢੰਡੋਰਾ ਸਾਰੇ ਸੰਸਾਰ ਅੰਦਰ ਦੁਆ ਦੇਵੇ ਪ੍ਰੰਤੂ ਨਾਮ ਦੇ ਬਗੈਰ ਮੌਤ ਉਸ ਦੇ ਸਿਰ ਉਤੇ ਖੜੀ ਹੈ।
Fareedkot Teekaਔਰ ਐਸਾ ਤੇਜ ਭੀ ਹੋਵੇ ਸਭ ਜਗਤ ਮੇਂ ਅਪਨੀ ਦੋਹੀ ਫੇਰੀਏ, ਜਿਸ ਕੋ ਕੋਈ ਉਲੰਘ ਨਾ ਸਕੇ, ਪਰੰਤੂ ਵਾਹਿਗੁਰੂ ਕੇ ਨਾਮ ਸੇ ਬਿਨਾ ਸਿਰ ਪਰ ਕਾਲ ਖੜਾ ਹੈ, ਤਿਸ ਤੇ ਕੋਈ ਬਚ ਨਹੀਂ ਸਕਤਾ ਹੈ॥
Prof. Sahib Singhਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਸਕੀਏ, ਤਾਂ ਭੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਉੱਤੇ ਮੌਤ ਦਾ ਡਰ (ਕਾਇਮ ਰਹਿੰਦਾ) ਹੈ।

ਪਦ ਅਰਥ ਦੋਹੀ = ਦੁਹਾਈ, ਢੰਢੋਰਾ। ਸਿਰਿ = ਸਿਰ ਉੱਤੇ।

SikhNet (Spanish)y nuestra presencia sea anunciada con trompetas al mundo entero, sin el Nombre del Señor la muerte nos tomará.

ਪਿੰਡੁ ਪੜੈ. ਜੀਉ ਖੇਲਸੀ; ਬਦਫੈਲੀ ਕਿਆ ਹਾਲੁ ॥੪॥

pindd parrai. jeeo khelasee; badafailee kiaa haal |4|

Sant Singh KhalsaWhen the body falls, the play of life is over; what shall be the condition of the evil-doers then? ||4||
Manmohan SinghWhen the body falls, the life's play is over. What shall be the condition of evil-doers then?
Manmohan Singh (Punjabi)ਜਦ ਦੇਹਿ ਡਿਗ ਪੈਦੀ ਹੈ, ਜਿੰਦਗੀ ਦੀ ਖੇਡ ਮੁਕ ਜਾਂਦੀ ਹੈ। ਉਦੋਂ ਬਦਮਾਸ਼ਾਂ ਦੀ ਕੀ ਦਸ਼ਾਂ ਹੋਏਗੀ?
Fareedkot Teekaਜਬ ਸਰੀਰ ਗਿਰ ਪੜੇਗਾ ਤਬ ਜੀਵ ਕੋ ਜੋ ਚਿਦਾਭਾਸ ਹੈ, ਸੋ (ਖੇਲਸੀ) ਚਲਾ ਜਾਵੇਗਾ, (ਬਦਫੈਲੀ) ਮੰਦ ਕਰਮੀਓਂ ਕਾ ਕਿਆ ਹਾਲ ਹੋਵੇਗਾ, ਭਾਵ ਏਹ ਕਿ ਤਿਨ ਕੋ ਦੁਖੋਂ ਸਹਤ ਮੰਦ ਹੀ ਸਮਾਂ ਗੁਜਰੇਗਾ॥੪॥
Prof. Sahib Singhਜਦੋਂ ਜਿੰਦ ਜ਼ਿੰਦਗੀ ਦੀ ਖੇਡ ਖੇਡ ਜਾਂਦੀ ਹੈ ਤੇ ਸਰੀਰ (ਮਿੱਟੀ ਹੋ ਕੇ) ਢਹਿ ਪੈਂਦਾ ਹੈ, ਤਦੋਂ (ਧਨ ਪਦਾਰਥ ਦੀ ਖ਼ਾਤਰ) ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ ॥੪॥

ਪਦ ਅਰਥ ਖੇਲਸੀ = ਖੇਡ ਖੇਡ ਜਾਇਗਾ, ਖੇਡ ਮੁਕਾ ਜਾਇਗਾ। ਪਿੰਡੁ = ਸਰੀਰ। ਪੜੈ = ਢਹਿ ਪੈਂਦਾ ਹੈ। ਬਦਫੈਲੀ = ਵਿਕਾਰੀ, ਬੁਰੇ ਫੇਲਾਂ ਵਾਲੇ ॥੪॥

SikhNet (Spanish)Cuando el cuerpo cae, el juego de la vida termina, ¿Qué tendrán que enfrentar los malvados? (4)

ਪੁਤਾ ਦੇਖਿ ਵਿਗਸੀਐ; ਨਾਰੀ ਸੇਜ ਭਤਾਰ ॥

putaa dekh vigaseeai; naaree sej bhataar |

Sant Singh KhalsaThe husband is delighted seeing his sons, and his wife upon his bed.
Manmohan SinghThe husband delights on beholding his sons and his wife on the couch.
Manmohan Singh (Punjabi)ਆਪਣੇ ਪੁਤ੍ਰਾਂ ਨੂੰ ਵੇਖ ਕੇ ਆਪਣੀ ਪਤਨੀ ਨੂੰ ਪਲੰਘ ਉਤੇ ਤੱਕ ਕੇ ਪਤੀ ਖੁਸ਼ ਹੁੰਦਾ ਹੈ।
Fareedkot Teekaਪੁਤ੍ਰੋਂ ਕੋ ਦੇਖ ਕਰ ਪ੍ਰਸਿੰਨ ਹੋਤਾ ਹੈ, ਔਰ ਇਸਤ੍ਰੀ ਸੇਜ ਪਰ ਪਤੀ ਕੋ ਦੇਖ ਕਰ, ਵਾ ਪਤੀ ਇਸਤ੍ਰੀ ਕੋ ਦੇਖ ਕਰ ਪ੍ਰਸੰਨ ਹੋਤਾ ਹੈ॥
Prof. Sahib Singhਪਿਉ (ਆਪਣੇ) ਪੁੱਤਰਾਂ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ, ਖਸਮ (ਆਪਣੀ) ਸੇਜ ਉਤੇ ਇਸਤ੍ਰੀ ਨੂੰ ਵੇਖ ਕੇ ਖਿੜਦਾ ਹੈ।

ਪਦ ਅਰਥ ਵਿਗਸੀਐ = ਖ਼ੁਸ਼ ਹੋਈਦਾ ਹੈ।

SikhNet (Spanish)Nos llenamos de felicidad al ver a nuestros hijos, el esposo está complacido con la esposa y su aposento.

ਚੋਆ ਚੰਦਨੁ ਲਾਈਐ; ਕਾਪੜੁ ਰੂਪੁ ਸੀਗਾਰੁ ॥

choaa chandan laaeeai; kaaparr roop seegaar |

Sant Singh KhalsaHe applies sandalwood and scented oils, and dresses himself in his beautiful clothes.
Manmohan SinghHe applies essence of aloe wood and sandal and bedecks himself with beautiful clothes.
Manmohan Singh (Punjabi)ਉਹ ਊਦ ਦੀ ਲੱਕੜੀ ਤੇ ਚੰਨਣ ਦਾ ਅਤਰ ਮਲਦਾ ਹੈ, ਅਤੇ ਸੁੰਦਰ ਕਪੜਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦਾ ਹੈ।
Fareedkot Teekaਔਰ (ਚੋਆ) ਚੰਦਨ ਕਾ ਅਤ੍ਰ ਲਗਾਈਐ, ਔਰ ਕਪੜਿਓਂ ਕਾ ਸਿੰਗਾਰ ਕਰ ਕੇ ਰੂਪਵਾਨ ਹੋਈਏ॥
Prof. Sahib Singh(ਇਸ ਸਰੀਰ ਨੂੰ) ਅਤਰ ਤੇ ਚੰਦਨ ਲਾਈਦਾ ਹੈ। ਸੋਹਣਾ ਕੱਪੜਾ, ਰੂਪ, ਗਹਿਣਾ ਆਦਿਕ (ਵੇਖ ਕੇ ਮਨ ਖ਼ੁਸ਼ ਹੁੰਦਾ ਹੈ);

ਪਦ ਅਰਥ ਚੋਆ = ਅਤਰ।

SikhNet (Spanish)Nos ponemos esencia de rosas, de sándalo y nos adornamos con ropas bellas.

ਖੇਹੂ ਖੇਹ ਰਲਾਈਐ; ਛੋਡਿ ਚਲੈ ਘਰ ਬਾਰੁ ॥੫॥

khehoo kheh ralaaeeai; chhodd chalai ghar baar |5|

Sant Singh KhalsaBut dust shall mix with dust, and he shall depart, leaving hearth and home behind. ||5||
Manmohan SinghLeaving his hearth and home he depart and dust mixes with dust.
Manmohan Singh (Punjabi)ਆਪਣਾ ਝੁੱਗਾ-ਝਾਹਾ ਤਿਆਗ ਕੇ ਉਹ ਟੁਰ ਜਾਂਦਾ ਹੈ ਅਤੇ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਪਰੰਤੂ (ਖੇਹੂ) ਮ੍ਰਿਤਕਾ ਕਰ ਕੇ ਰਚਤ ਸਰੀਰ ਤੋ ਅੰਤ ਕੋ (ਖੇਹ) ਮ੍ਰਿਤਕਾ ਮੇਂ ਹੀ ਰਲਾ ਦੇਈਤਾ ਹੈ, ਅਰ ਅਪਨੇ ਕਰਮ ਅਨੁਸਾਰ ਜੀਵ ਘਰ ਬਾਰ ਛੋਡ ਕੇ ਚਲਾ ਜਾਤਾ ਹੈ॥੫॥
Prof. Sahib Singhਪਰ ਆਖ਼ਰ ਸਰੀਰ ਮਿੱਟੀ ਹੋ ਕੇ ਮਿੱਟੀ ਵਿਚ ਰਲ ਜਾਂਦਾ ਹੈ, ਤੇ ਮਾਣ ਕਰਨ ਵਾਲਾ (ਜੀਵ) ਘਰ ਬਾਰ ਛੱਡ ਕੇ (ਸੰਸਾਰ ਤੋਂ) ਚਲਾ ਜਾਂਦਾ ਹੈ ॥੫॥

ਪਦ ਅਰਥ ਖੇਹ = ਮਿੱਟੀ। ਘਰ ਬਾਰੁ = ਘਰ ਦਾ ਸਾਜ-ਸਾਮਾਨ ॥੫॥

SikhNet (Spanish)Pero el polvo regresa al polvo, y uno tiene que partir, dejando el hogar y sus placeres. (5)

ਮਹਰ ਮਲੂਕ ਕਹਾਈਐ; ਰਾਜਾ ਰਾਉ ਕਿ ਖਾਨੁ ॥

mehar malook kahaaeeai; raajaa raau ki khaan |

Sant Singh KhalsaHe may be called a chief, an emperor, a king, a governor or a lord;
Manmohan SinghHe may be called a chief, an emperor, a king, a governor or a Lord.
Manmohan Singh (Punjabi)ਉਹ ਸਰਦਾਰ, ਮਹਾਰਾਜਾ, ਪਾਤਸ਼ਾਹ, ਸੂਬਾ, ਜਾਂ ਮਨਸਬਦਾਰ ਕਹਿ ਕੇ ਸਦਿਆ ਜਾਂਦਾ ਹੋਵੇ।
Fareedkot Teeka(ਮਹਰ) ਪੰਚ (ਮਲੂਕ) ਬਾਦਸ਼ਾਹ ਔਰ (ਰਾਜਾ) ਮੰਡਲੀਕ ਔਰ (ਰਾਉ) ਏਕ ਖਿਤਾਬ ਰਾਜਿਓਂ ਵਿਖੇ ਔਰ ਜੋ (ਖਾਨ) ਸਰਦਾਰ ਕਹਾਈਏ॥
Prof. Sahib Singhਸਰਦਾਰ, ਬਾਦਸ਼ਾਹ, ਰਾਜਾ, ਰਾਉ ਜਾਂ ਖ਼ਾਨ ਅਖਵਾਈਦਾ ਹੈ।

ਪਦ ਅਰਥ ਮਹਰ = ਚੌਧਰੀ, ਸਰਦਾਰ। ਮਲੂਕ = ਬਾਦਸ਼ਾਹ। ਰਾਉ = ਰਾਜਾ। ਕਿ = ਜਾਂ।

SikhNet (Spanish)Podremos ser reconocidos como líderes, reyes, rajás o emperadores.

ਚਉਧਰੀ ਰਾਉ ਸਦਾਈਐ; ਜਲਿ ਬਲੀਐ ਅਭਿਮਾਨ ॥

chaudharee raau sadaaeeai; jal baleeai abhimaan |

Sant Singh Khalsahe may present himself as a leader or a chief, but this just burns him in the fire of egotistical pride.
Manmohan SinghHe may be styled a headman or a duke, but all this is burning and igniting with egotism.
Manmohan Singh (Punjabi)ਉਹ ਮੁਖੀਆ ਮਨੁੱਖ ਤੇ ਨਵਾਬ ਆਖਿਆ ਜਾਂਦਾ ਹੋਵੇ, ਪ੍ਰੰਤੂ ਇਹ ਸਮੂਹ ਹੰਕਾਰ ਨਾਲ ਸੜਨਾ ਤੇ ਮੱਚਣਾ ਹੈ।
Fareedkot Teekaਚਉਧਰੀ ਔਰ (ਰਾਉ) ਰਜਪੂਤ ਕਹਾਈਏ, ਏਹ ਅਭਿਮਾਨ ਰੂਪੀ (ਜਲਿ) ਬਲਦੀ ਅਗਨੀ ਮੇਂ ਬਲੀਤਾ ਹੈ ਕਿ ਮੈਂ ਰਾਉ ਹੂੰ ਔਰ ਖਾਨ ਹੂੰ॥
Prof. Sahib Singh(ਆਪਣੇ ਆਪ ਨੂੰ) ਚੌਧਰੀ, ਰਾਇ (ਸਾਹਿਬ ਆਦਿਕ) ਸਦਾਈਦਾ ਹੈ, (ਇਸ ਵਡੱਪਣ ਦੇ) ਅਹੰਕਾਰ ਨਾਲ ਸੜ ਮਰੀਦਾ ਹੈ (ਜੇ ਕੋਈ ਪੂਰਾ ਮਾਣ-ਆਦਰ ਨਾਹ ਕਰੇ)।
SikhNet (Spanish)Pero todo esto quema y consume nuestro ser en el fuego del orgullo.

ਮਨਮੁਖਿ. ਨਾਮੁ ਵਿਸਾਰਿਆ; ਜਿਉ. ਡਵਿ ਦਧਾ ਕਾਨੁ ॥੬॥

manamukh. naam visaariaa; jiau. ddav dadhaa kaan |6|

Sant Singh KhalsaThe self-willed manmukh has forgotten the Naam. He is like straw, burning in the forest fire. ||6||
Manmohan SinghThe perverse person has forgotten God's Name. He is like a reed burnt with jungle fire.4
Manmohan Singh (Punjabi)ਕੁਮਾਰਗੀ ਪੁਰਸ਼ ਨੇ ਹਰੀ ਨਾਮ ਨੂੰ ਭੁਲਾ ਦਿੱਤਾ ਹੈ। ਉਹ ਜੰਗਲ ਦੀ ਅੱਗ ਨਾਲ ਸੜੇ ਹੋਏ ਕਾਨੇ ਦੀ ਮਾਨਿੰਦ ਹੈ।
Fareedkot Teekaਇਨ ਅਭਿਮਾਨੋਂ ਮੇਂ ਲਾਗ ਕਰ ਮਨਮੁਖੋਂ ਨੇ ਨਾਮ ਕੋ ਵਿਸਾਰ ਦੀਆ ਹੈ, ਜੈਸੇ (ਡਵਿ) ਡਉਕੀ ਅਗਨੀ ਮੇਂ (ਦਧਾ) ਜਲਾ ਹੂਆ ਕਾਨਾ ਹੋਤਾ ਹੈ, ਤੈਸੇ ਵਹੁ ਮਨਮੁਖ ਹੈਂ। ਭਾਵ ਏਹ ਕਿ ਜੈਸੇ ਕਾਨਾ ਊਪਰ ਸੇ ਚਿਲਕਤਾ ਹੈ ਔਰ ਅੰਤਰ ਸੇ ਸੁਆਹ ਰੂਪ ਹੈ, ਤੈਸੇ ਮਨਮੁਖ ਉਪਰ ਤੋ ਅਛੇ ਅਨੰਦਵਾਨ ਦੇਖੀਤੇ ਹੈਂ ਅੰਤਰ ਸੇ ਤ੍ਰਿਸ਼ਨਾ ਅਗਨੀ ਕਰ ਭਸਮ ਹੂਏ ਹੂਏ ਹੈਂ॥੬॥
Prof. Sahib Singh(ਪਰ ਇਤਨਾ ਕੁਝ ਹੁੰਦਿਆਂ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਤੇ (ਇਉਂ ਦਿੱਸਿਆ) ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੈ (ਬਾਹਰੋਂ ਚਮਕਦਾ, ਤੇ ਅੰਦਰੋਂ ਸੜ ਕੇ ਕਾਲਾ) ॥੬॥

ਪਦ ਅਰਥ ਡਵਿ = ਡਵ ਨਾਲ, ਜੰਗਲ ਦੀ ਅੱਗ ਨਾਲ। ਦਧਾ = ਦੱਧਾ, ਸੜਿਆ ਹੋਇਆ। ਕਾਨੁ = ਕਾਨਾ ॥੬॥

SikhNet (Spanish)Los arrogantes Manmukjs, que se olvidan del Nombre del Señor, son quemados así como el fuego del bosque consume los árboles de bambú. (6)

ਹਉਮੈ ਕਰਿ ਕਰਿ ਜਾਇਸੀ; ਜੋ ਆਇਆ ਜਗ ਮਾਹਿ ॥

haumai kar kar jaaeisee; jo aaeaa jag maeh |

Sant Singh KhalsaWhoever comes into the world and indulges in ego, must depart.
Manmohan SinghWho so ever is come in this world he is awfully infested with pride and is bound to depart.
Manmohan Singh (Punjabi)ਜੋ ਕੋਈ ਭੀ ਇਸ ਜਹਾਨ ਅੰਦਰ ਆਇਆ ਹੈ, ਉਸ ਨੂੰ ਹੰਕਾਰ ਬੁਰੀ ਤਰ੍ਹਾਂ ਚੰਮੜਿਆ ਹੋਇਆ ਹੈ ਅਤੇ ਉਸ ਨੂੰ ਮਜਬੂਰੀ ਜਾਣਾ ਪਏਗਾ।
Fareedkot Teekaਜੋ ਸੰਸਾਰ ਮੇਂ ਆਇਆ ਹੈ, ਸੋ ਹੰਤਾ ਮਮਤਾ ਕਰ ਕੇ ਚਲਾ ਜਾਵੇਗਾ॥
Prof. Sahib Singhਜਗਤ ਵਿਚ ਜੋ ਭੀ ਆਇਆ ਹੈ 'ਮੈਂ ਵੱਡਾ, ਮੈਂ ਵੱਡਾ' ਆਖ ਆਖ ਕੇ (ਆਖ਼ਰ ਇਥੋਂ) ਚਲਾ ਜਾਇਗਾ।
SikhNet (Spanish)El mundo es como la fábrica de Kejel, en él, cuerpo y mente son ennegrecidos.

Open this shabad (27 lines, Angs 63-64) →

Ang 63 of 1430