ਸਿਰੀਰਾਗੁ ਮਹਲਾ ੧ ॥
sireeraag mahalaa 1 | Ang 62
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਚਿਤੇ ਦਿਸਹਿ ਧਉਲਹਰ; ਬਗੇ ਬੰਕ ਦੁਆਰ ॥
chite diseh dhaulahar; bage bank duaar | Ang 62
Sant Singh KhalsaThere are painted mansions to behold, white-washed, with beautiful doors;
Manmohan SinghWe see painted mansions with white-washed and beautiful doors.
Manmohan Singh (Punjabi)ਕਲੀ ਕੀਤੇ ਹੋਏ ਸੁੰਦਰ ਦਰਵਾਜ਼ਿਆਂ ਸਣੇ ਅਸੀਂ ਚਿਤ੍ਰੇ ਹੋਏ ਮੰਦਰ ਵੇਖਦੇ ਹਾਂ।
Fareedkot Teeka(ਚਿਤੇ) ਚਿਤ੍ਰਕਾਰੀ ਕੀਏ ਹੂਏ (ਧਉਲਹਰਿ) ਮੰਦਰ ਦੇਖੀਤੇ ਹੈਂ, ਔਰ ਜਿਨ ਕੇ (ਬੰਕ) ਸੁੰਦਰ ਕਲੀ ਕਰੇ ਹੂਏ (ਬਗੇ) ਸਪੇਦ ਦਰਵਾਜੇ ਹੈਂ॥
Prof. Sahib Singhਹੇ ਮਨ! ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿੱਤਰੇ ਹੋਏ ਮਹਲ-ਮਾੜੀਆਂ (ਸੁੰਦਰ) ਦਿੱਸਦੇ ਹਨ, ਉਹਨਾਂ ਦੇ ਸਫ਼ੈਦ ਬਾਂਕੇ ਦਰਵਾਜ਼ੇ ਹੁੰਦੇ ਹਨ।ਪਦ ਅਰਥ ਚਿਤੇ = ਚਿੱਤ੍ਰੇ ਹੋਏ। ਧਉਲਹਰ = ਮਹਲ-ਮਾੜੀਆਂ। ਬਗੇ = ਬੱਗੇ, ਚਿੱਟੇ। ਬੰਕ = ਬਾਂਕੇ।
SikhNet (Spanish)Tus lugares están decorados, tus bellas mansiones están pintadas de blanco.
ਕਰਿ ਮਨ ਖੁਸੀ ਉਸਾਰਿਆ; ਦੂਜੈ ਹੇਤਿ ਪਿਆਰਿ ॥
kar man khusee usaariaa; doojai het piaar | Ang 62
Sant Singh Khalsathey were constructed to give pleasure to the mind, but this is only for the sake of the love of duality.
Manmohan SinghThey were constructed to give pleasure to the mind. But all this is love and attachment of mammon.
Manmohan Singh (Punjabi)ਉਹ ਚਿੱਤ ਨੂੰ ਆਨੰਦ ਦੇਣ ਲਈ ਬਣਾਏ ਗਏ ਸਨ। ਪਰ ਇਹ ਸਭ ਕੁਝ ਮਾਇਆ ਦੀ ਮੁਹੱਬਤ ਤੇ ਲਗਨ ਹੈ।
Fareedkot Teekaਜਿਨੋਂ ਕਾ ਵਾਹਗੁਰੂ ਸੇ ਬਿਨਾਂ ਦੂਜੇ, ਭਾਵ ਕ੍ਯਾ ਨਾਮ ਰੂਪਾਤਮਕ ਸੰਸਾਰ ਮੇਂ ਹੇਤੁ ਹੈ, ਤਿਨੋਂ ਨੇ ਮਨ ਕੀਆ ਖੁਸ਼ੀਆਂ ਕਰ ਕੇ ਉਸਾਰਿਆ ਹੈ, ਪੁਨਾ ਤਿਨ ਮੰਦਰੋਂ ਮੇਂ ਪਿਆਰ ਕੀਆ ਹੈ॥
Prof. Sahib Singh(ਪਰ ਜੇ ਉਹ ਅੰਦਰੋਂ ਖ਼ਾਲੀ ਰਹਿਣ ਤਾਂ ਢਹਿ ਕੇ ਢੇਰੀ ਹੋ ਜਾਂਦੇ ਹਨ, ਤਿਵੇਂ ਮਾਇਆ ਦੇ ਮੋਹ ਵਿਚ ਪਿਆਰ ਵਿਚ (ਇਹ ਸਰੀਰ) ਪਾਲੀਦਾ ਹੈ,ਪਦ ਅਰਥ ਕਰਿ ਖੁਸੀ = ਖ਼ੁਸ਼ੀਆਂ ਕਰ ਕੇ, ਚਾਉ ਨਾਲ। ਮਨ = ਹੇ ਮਨ! ਦੂਜੈ ਹੇਤਿ = ਮਾਇਆ ਦੇ ਪ੍ਰੇਮ ਵਿਚ।
SikhNet (Spanish)Las has edificado para tu propio disfrute, pero todo esto lo haces por amor a Maya.
ਅੰਦਰੁ ਖਾਲੀ ਪ੍ਰੇਮ ਬਿਨੁ; ਢਹਿ ਢੇਰੀ ਤਨੁ ਛਾਰੁ ॥੧॥
andar khaalee prem bin; dteh dteree tan chhaar |1| Ang 62
Sant Singh KhalsaThe inner being is empty without love. The body shall crumble into a heap of ashes. ||1||
Manmohan SinghThe inner-self is empty without Lord's love. The body shall crumble down into a heap of ashes.
Manmohan Singh (Punjabi)ਅੰਦਰੋ ਪ੍ਰਭੂ ਦੀ ਪ੍ਰੀਤ ਬਗੈਰ ਸੰਖਣਾ ਹੈ। ਸਰੀਰ ਡਿੱਗ-ਢਹਿ ਕੇ ਸੁਆਹ ਦਾ ਢੇਰ ਹੋ ਜਾਵੇਗਾ।
Fareedkot Teekaਜਿਸ ਕਾ ਅੰਤਸਕਰਣ ਵਾਹਿਗੁਰੂ ਕੇ ਪ੍ਰੇਮ ਸੇ ਖਾਲੀ ਹੈ, ਤਿਨ ਕੇ ਮੰਦਰ ਭੀ ਗਿਰ ਕਰ ਖਾਕ ਕੀ ਢੇਰੀ ਹੋ ਜਾਵੇਂਗੇ ਔਰ ਸਰੀਰ ਭੀ ਭਸਮ ਕੀ ਢੇਰੀ ਹੋ ਜਾਵੇਗਾ॥੧॥
Prof. Sahib Singhਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਪ੍ਰੇਮ ਤੋਂ ਬਿਨਾ ਹੈ, ਤਾਂ ਇਹ ਸਰੀਰ ਢਹਿ ਕੇ ਢੇਰੀ ਹੋ ਜਾਂਦਾ ਹੈ (ਵਿਅਰਥ ਜਾਂਦਾ ਹੈ) ॥੧॥ਪਦ ਅਰਥ ਅੰਦਰੁ = ਅੰਦਰਲਾ, ਹਿਰਦਾ। ਢਹਿ = ਢਹਿ ਕੇ। ਛਾਰੁ = ਸੁਆਹ ॥੧॥
SikhNet (Spanish)Tu ser interior está vacío sin el Amor; tu cuerpo entero, en polvo será convertido.(1)
ਭਾਈ ਰੇ; ਤਨੁ ਧਨੁ ਸਾਥਿ. ਨ ਹੋਇ ॥
bhaaee re; tan dhan saath. na hoe | Ang 62
Sant Singh KhalsaO Siblings of Destiny, this body and wealth shall not go along with you.
Manmohan SinghO Brother! the body and wealth shall not accompany thee.
Manmohan Singh (Punjabi)ਹੇ ਵੀਰ! ਦੇਹਿ ਤੇ ਦੌਲਤ ਤੇਰੇ ਨਾਲ ਨਹੀਂ ਜਾਣਗੀਆਂ।
Fareedkot Teekaਹੇ ਭਾਈ! ਇਹ ਤਨ ਔਰ ਧਨ ਤੇਰੇ ਸਾਥ ਨਹੀਂ ਹੋਵੇਗਾ॥☬ਪ੍ਰਸ਼ਨ: ਸਾਥ ਜਾਣੇ ਵਾਲਾ ਕਿਆ ਹੈ?☬ਉੱਤ੍ਰ:
Prof. Sahib Singhਹੇ ਭਾਈ! ਇਹ ਸਰੀਰ ਇਹ ਧਨ (ਜਗਤ ਤੋਂ ਚਲਣ ਵੇਲੇ) ਨਾਲ ਨਹੀਂ ਨਿਭਦਾ।
SikhNet (Spanish)Oh hermano, ni las riquezas, ni el cuerpo se irán contigo.
ਰਾਮ ਨਾਮੁ ਧਨੁ ਨਿਰਮਲੋ; ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥
raam naam dhan niramalo; gur daat kare prabh soe |1| rahaau | Ang 62
Sant Singh KhalsaThe Lord's Name is the pure wealth; through the Guru, God bestows this gift. ||1||Pause||
Manmohan SinghPervading Lord's Name is the pure Wealth. That Lord gives this gift, through the Guru. Pause.
Manmohan Singh (Punjabi)ਵਿਆਪਕ ਸਾਈਂ ਦਾ ਨਾਮ ਪਵਿੱਤਰ ਦੌਲਤ ਹੈ। ਉਹ ਸਾਹਿਬ, ਗੁਰਾਂ ਦੇ ਰਾਹੀਂ ਇਹ ਬਖ਼ਸ਼ੀਸ਼ ਦਿੰਦਾ ਹੈ। ਠਹਿਰਾਉ।
Fareedkot Teekaਨਿਰਮਲ ਧਨ ਤੋ ਰਾਮ ਨਾਮ ਹੈ, ਪਰੰਤੂ ਜਬ ਸੋ ਗੁਰੂ ਸਮਰਥ ਦਾਤਿ ਕਰੇਂ ਤਾਂ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ (ਐਸਾ) ਪਵਿਤ੍ਰ ਧਨ ਹੈ (ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ) ਜਿਸ ਨੂੰ ਗੁਰੂ ਦੇਂਦਾ ਹੈ ਜਿਸ ਨੂੰ ਉਹ ਪਰਮਾਤਮਾ ਦਾਤ ਕਰਦਾ ਹੈ ॥੧॥ ਰਹਾਉ ॥ਪਦ ਅਰਥ ਨਿਰਮਲੋ = ਪਵਿਤ੍ਰ। ਸੋਇ = ਉਹ ॥੧॥ ਰਹਾਉ ॥
SikhNet (Spanish)El Nombre del Señor es la Riqueza Real y es conferido a ti por el Guru. (1-Pausa)
ਰਾਮ ਨਾਮੁ. ਧਨੁ ਨਿਰਮਲੋ; ਜੇ ਦੇਵੈ ਦੇਵਣਹਾਰੁ ॥
raam naam. dhan niramalo; je devai devanahaar | Ang 62
Sant Singh KhalsaThe Lord's Name is the pure wealth; it is given only by the Giver.
Manmohan SinghLord's Name is Immaculate Wealth, only if the Giver were to give it to man.
Manmohan Singh (Punjabi)ਸੁਆਮੀ ਦਾ ਨਾਮ ਮੁਲ-ਰਹਿਤ ਪਦਾਰਥ ਹੈ, ਜੇਕਰ ਦਾਤਾਰ ਬੰਦੇ ਨੂੰ ਇਸ ਦੀ ਦਾਤ ਬਖਸ਼ੇ।
Fareedkot Teekaਰਾਮ ਨਾਮ ਧਨੁ ਨਿਰਮਲ ਹੈ, ਪ੍ਰਾਪਤਿ ਤੋ ਹੋਤਾ ਹੈ ਜੇ ਦੇਵਣਹਾਰ ਕਰਤਾਰ ਵਾ ਗੁਰੂ ਦੇਵੇਂ॥
Prof. Sahib Singhਪਰਮਾਤਮਾ ਦਾ ਨਾਮ ਪਵਿਤ੍ਰ ਧਨ ਹੈ (ਤਦੋਂ ਹੀ ਮਿਲਦਾ ਹੈ) ਜੇ ਦੇਣ ਦੇ ਸਮਰੱਥ ਹਰੀ ਆਪ ਦੇਵੇ।
SikhNet (Spanish)El Nombre del Señor es Inmaculado, solamente si el Dador se pone a dar, nosotros recibimos.
ਆਗੈ. ਪੂਛ ਨ ਹੋਵਈ; ਜਿਸੁ ਬੇਲੀ ਗੁਰੁ ਕਰਤਾਰੁ ॥
aagai. poochh na hovee; jis belee gur karataar | Ang 62
Sant Singh KhalsaOne who has the Guru, the Creator, as his Friend, shall not be questioned hereafter.
Manmohan SinghWhose friend is the great Creator he is not questioned hereafter.
Manmohan Singh (Punjabi)ਜਿਸ ਦਾ ਮਿਤ੍ਰ ਵਿਸ਼ਾਨ ਸਿਰਜਣਹਾਰ ਹੈ, ਉਸ ਪਾਸੋਂ ਅੱਗੇ ਪੁਛ-ਗਿਛ ਨਹੀਂ ਹੁੰਦੀ।
Fareedkot Teekaਜਿਸ ਕੇ ਮਿਤ੍ਰ ਗੁਰੂ ਅਰ ਕਰਤਾਰ ਹੈਂ, ਤਿਸ ਕੇ ਕਰਮੋਂ ਕੀ ਆਗੇ ਪ੍ਰਲੋਕ ਮੇਂ ਪੁਛ ਨਹੀਂ ਹੋਤੀ ਹੈ॥
Prof. Sahib Singh(ਨਾਮ-ਧਨ ਹਾਸਲ ਕਰਨ ਵਿਚ) ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ।ਪਦ ਅਰਥ ਪੂਛ = ਪੁੱਛ-ਪੜਤਾਲ, ਰੋਕ। ਬੇਲੀ = ਸਹਾਈ।
SikhNet (Spanish)Aquél que tiene al Guru Dios como Su Protector, en el más allá no será interrogado.
ਆਪਿ ਛਡਾਏ ਛੁਟੀਐ; ਆਪੇ ਬਖਸਣਹਾਰੁ ॥੨॥
aap chhaddaae chhutteeai; aape bakhasanahaar |2| Ang 62
Sant Singh KhalsaHe Himself delivers those who are delivered. He Himself is the Forgiver. ||2||
Manmohan SinghIf God Himself delivers man. he is delivered for He Himself is the pardoner.3
Manmohan Singh (Punjabi)ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਉਹ ਰਿਹਾ ਹੋ ਜਾਂਦਾ ਹੈ ਕਿਉਂਕਿ ਉਹ ਆਪ ਹੀ ਮਾਫੀ ਦੇਣਹਾਰ ਹੈ।
Fareedkot Teekaਜੇ ਆਪ ਅਕਾਲ ਪੁਰਖ ਬਖਸ਼ਨਹਾਰ ਸੰਸਾਰ ਬੰਧਨਾਂ ਸੇ ਛੁਡਾਵੇ ਤੌ ਛੂਟੀਤਾ ਹੈ॥੨॥☬ਪ੍ਰਸ਼ਨ: ਐਸੇ ਸਤਿਗੁਰੋਂ ਸੇ ਸਭ ਕੋਈ ਨਾਮ ਰਾਮ ਧਨ ਕਿਉਂ ਨਹੀਂ ਲੇਤਾ?☬ਉੱਤਰ:
Prof. Sahib Singhਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਦਾ ਹੈ, ਪ੍ਰਭੂ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ॥੨॥
SikhNet (Spanish)Si Dios nos libera, entonces estaremos liberados, pues es sólo Él Quien perdona.(2)
ਮਨਮੁਖੁ ਜਾਣੈ ਆਪਣੇ; ਧੀਆ ਪੂਤ ਸੰਜੋਗੁ ॥
manamukh jaanai aapane; dheea poot sanjog | Ang 63
Sant Singh KhalsaThe self-willed manmukh looks upon his daughters, sons and relatives as his own.
Manmohan SinghThe perverse person deems the daughters, sons and relatives to be his own.
Manmohan Singh (Punjabi)ਕੁਮਾਰਗੀ ਪੁਰਸ਼ ਲੜਕੀਆਂ, ਪੁੱਤ੍ਰਾਂ ਤੇ ਸਨਬੰਧੀਆਂ ਨੂੰ ਆਪਦੇ ਨਿੱਜ ਦੇ ਕਹਿਕੇ ਸਮਝਦਾ ਹੈ।
Fareedkot Teekaਹੇ ਭਾਈ! ਮਨਮੁਖ ਨੇ ਤੋ ਧੀਆਂ ਪੁਤ੍ਰੋਂ ਕੋ ਹੀ ਅਪਨੇ ਮਾਨ ਰਖਾ ਹੈ, ਜਿਨ ਕਾ ਕੋਈ ਦਿਨ ਕਾ ਸੰਜੋਗ ਹੈ॥
Prof. Sahib Singh(ਪ੍ਰਭੂ ਦੀ ਰਜ਼ਾ ਅਨੁਸਾਰ ਜਗਤ ਵਿਚ) ਧੀਆਂ ਪੁੱਤਰਾਂ ਦਾ ਮੇਲ (ਆ ਬਣਦਾ ਹੈ) ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਹਨਾਂ ਨੂੰ ਆਪਣੇ ਸਮਝ ਲੈਂਦਾ ਹੈ।ਪਦ ਅਰਥ ਸੰਜੋਗੁ = ਮੇਲ।
SikhNet (Spanish)El arrogante Manmukj piensa que sus hijas, hijos y parientes son suyos.
ਨਾਰੀ ਦੇਖਿ. ਵਿਗਾਸੀਅਹਿ; ਨਾਲੇ ਹਰਖੁ ਸੁ ਸੋਗੁ ॥
naaree dekh. vigaaseeeh; naale harakh su sog | Ang 63
Sant Singh KhalsaGazing upon his wife, he is pleased. But along with happiness, they bring grief.
Manmohan SinghHe is pleased on beholding his wife. But they bring weal coupled with woe.
Manmohan Singh (Punjabi)ਉਹ ਆਪਣੀ ਵਹੁਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਉਹ ਖੁਸ਼ੀ ਸੰਯੁਕਤ ਗਮੀ ਉਤਪੰਨ ਕਰਦੇ ਹਨ।
Fareedkot Teekaਔਰ ਨਾਰੀ ਕੋ ਦੇਖ ਕਰ ਪ੍ਰਸਿੰਨ ਹੋਤਾ ਹੈ ਸਾਥ ਹੀ ਅਨੰਦ ਰਹਤਾ ਹੈ ਸੁ ਸੋਗ ਭੀ ਸਾਥ ਹੀ ਹੈ, ਭਾਵ ਏਹ ਕਿ ਹਰਖ ਸੋਗ ਸਦਾ ਹੀ ਬਨਾ ਰਹਤਾ ਹੈ॥
Prof. Sahib Singh(ਮਨਮੁਖ ਬੰਦੇ ਆਪੋ ਆਪਣੀ) ਇਸਤ੍ਰੀ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ, (ਵੇਖ ਕੇ) ਖ਼ੁਸ਼ੀ ਭੀ ਹੁੰਦੀ ਹੈ ਸਹਮ ਭੀ ਹੁੰਦਾ ਹੈ (ਕਿ ਕਿਤੇ ਇਹ ਧੀਆਂ ਪੁੱਤਰ ਇਸਤ੍ਰੀ ਮਰ ਨਾਹ ਜਾਣ)।ਪਦ ਅਰਥ ਦੇਖਿ = ਵੇਖ ਕੇ। ਵਿਗਾਸੀਅਹਿ = ਖ਼ੁਸ਼ ਹੁੰਦੇ ਹਨ। ਹਰਖੁ = ਖ਼ੁਸ਼ੀ। ਸੋਗੁ = ਚਿੰਤਾ, ਸਹਮ।
SikhNet (Spanish)Se emociona mucho al ver a su esposa y gozar de placeres, pero todo eso lo lleva al sufrimiento.
ਗੁਰਮੁਖਿ ਸਬਦਿ ਰੰਗਾਵਲੇ; ਅਹਿਨਿਸਿ ਹਰਿ ਰਸੁ ਭੋਗੁ ॥੩॥
guramukh sabad rangaavale; ahinis har ras bhog |3| Ang 63
Sant Singh KhalsaThe Gurmukhs are attuned to the Word of the Shabad. Day and night, they enjoy the Sublime Essence of the Lord. ||3||
Manmohan SinghThe pious persons are imbued with God's Name and day and night they enjoy Lord's elixir.
Manmohan Singh (Punjabi)ਪਵਿੱਤ੍ਰ ਪੁਰਸ਼ ਹਰੀ ਨਾਮ ਨਾਲ ਰੰਗੀਜੇ ਹਨ ਅਤੇ ਉਹ ਦਿੰਹੁ ਰੈਣ ਪ੍ਰਭੂ ਦੇ ਅੰਮ੍ਰਿਤ ਨੂੰ ਮਾਣਦੇ ਹਨ।
Fareedkot Teekaਔਰ ਜੋ ਗੁਰਮੁਖ ਹੈਂ, ਸੋ ਗੁਰ ਉਪਦੇਸ਼ ਕਰ ਰਾਤ ਦਿਨ ਹਰੀ ਕੇ (ਰਸੁ) ਅਨੰਦ ਕੋ ਭੋਗਤੇ ਹੂਏ ਅਨੰਦਮਾਨ ਹੋ ਰਹੇ ਹੈਂ॥
Prof. Sahib Singhਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਰੰਗ ਮਾਣਦੇ ਹਨ, ਪਰਮਾਤਮਾ ਦਾ ਨਾਮ-ਰਸ ਦਿਨ-ਰਾਤ ਉਹਨਾਂ ਦੀ ਆਤਮਕ ਖ਼ੁਰਾਕ ਹੁੰਦਾ ਹੈ ॥੩॥ਪਦ ਅਰਥ ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜ ਕੇ)। ਅਹਿ = ਦਿਨ। ਨਿਸਿ = ਰਾਤ। ਭੋਗੁ = (ਆਤਮਕ) ਭੋਜਨ ॥੩॥
SikhNet (Spanish)Los que se dirigen hacia Dios, están envueltos en el Éxtasis de la Palabra y disfrutan del Señor día y noche. (3)
ਚਿਤੁ ਚਲੈ. ਵਿਤੁ ਜਾਵਣੋ; ਸਾਕਤ ਡੋਲਿ ਡੋਲਾਇ ॥
chit chalai. vit jaavano; saakat ddol ddolaae | Ang 63
Sant Singh KhalsaThe consciousness of the wicked, faithless cynics wanders around in search of transitory wealth, unstable and distracted.
Manmohan SinghThe mind of the unstable and wavering infidel wanders in quest of transitory wealth.
Manmohan Singh (Punjabi)ਅਸਥਿਰ ਤੇ ਡਿੱਕ-ਡੋਲੇ ਖਾਣ ਵਾਲੇ ਕੁਮਾਰਗੀ ਦਾ ਮਨੂਆ ਛਿਨ-ਭੰਗਰ ਦੌਲਤ ਦੀ ਭਾਲ ਅੰਦਰ ਭਟਕਦਾ ਹੈ।
Fareedkot Teekaਵਾਹਿਗੁਰੂ ਕੇ ਅਨੰਦ ਸੇ ਬਿਨਾ ਮਨੁ ਚਲਾਇਮਾਨੁ ਰਹਿਤਾ ਹੈ ਔਰ ਧਨੁ ਭੀ ਜਾਣੇ ਵਾਲਾ ਹੈ, ਜਿਸ ਧਨ ਮੇਂ (ਸਾਕਤ) ਬੇਮੁਖੁ ਪੁਰਸ ਪ੍ਰੀਤ ਕਰ ਕੇ ਮਨ ਕਾ ਡੋਲਾਯਾ ਡੋਲਤਾ ਹੈ॥
Prof. Sahib Singh(ਮਨੁੱਖ ਧਨ ਨੂੰ ਸੁਖ ਦਾ ਮੂਲ ਸਮਝਦਾ ਹੈ, ਜਦੋਂ) ਧਨ ਜਾਣ ਲਗਦਾ ਹੈ ਤਾਂ ਸਾਕਤ ਦਾ ਮਨ ਡੋਲਦਾ ਹੈ।ਪਦ ਅਰਥ ਚਲੈ = ਡੋਲਦਾ ਹੈ। ਵਿਤੁ = ਧਨੁ। ਡੋਲਾਇ = ਮੁੜ ਮੁੜ ਡੋਲਦਾ ਹੈ।
SikhNet (Spanish)Cuando la riqueza se va, la mente se estremece y la fe del que alaba a Maya se tambalea.
ਬਾਹਰਿ ਢੂੰਢਿ ਵਿਗੁਚੀਐ; ਘਰ ਮਹਿ ਵਸਤੁ ਸੁਥਾਇ ॥
baahar dtoondt vigucheeai; ghar meh vasat suthaae | Ang 63
Sant Singh KhalsaSearching outside of themselves, they are ruined; the object of their search is in that sacred place within the home of the heart.
Manmohan SinghMen ruin themselves by their search without while the Thing is in the sacred place of their home.
Manmohan Singh (Punjabi)ਜਦ ਕਿ ਸ਼ੈ ਉਨ੍ਹਾਂ ਦੇ ਗ੍ਰਹਿ ਦੇ ਪਵਿੱਤ੍ਰ ਥਾਂ ਵਿੱਚ ਹੈ, ਆਦਮੀ ਉਸ ਦੀ ਬਾਹਰਵਾਰ ਭਾਲ ਕਰਨ ਨਾਲ ਬਰਬਾਦ ਹੋ ਜਾਂਦੇ ਹਨ।
Fareedkot Teekaਅਪਨੇ ਸੇ ਜੁਦਾ ਜਾਨ ਕਰ (ਬਾਹਰਿ) ਅਨ੍ਯ ਸਥਾਨੋਂ ਮੇਂ ਵਾਹਿਗੁਰੂ ਕੋ ਢੂੰਢ ਕਰ (ਵਿਗੁਚੀਐ) ਖਰਾਬ ਹੋਈਤਾ ਹੈ, ਕਿਉਂਕਿ ਸਾਖੀ ਰੂਪ ਵਸਤੂ ਸ੍ਰੇਸ਼ਟ ਅਸਥਾਨ, ਭਾਵ ਸਰੂਪ ਵਾਲਾ (ਘਰ ਮਹਿ) ਅੰਤਸਕਰਨ ਮੇਂ ਹੀ ਹੈ॥
Prof. Sahib Singh(ਸੁਖ ਨੂੰ) ਬਾਹਰੋਂ ਢੂੰਡਿਆਂ ਖ਼ੁਆਰ ਹੀ ਹੋਈਦਾ ਹੈ। (ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁਖ ਦਾ ਮੂਲ) ਪਰਮਾਤਮਾ ਦਾ ਨਾਮ-ਧਨ ਘਰ ਵਿਚ ਹੀ ਹੈ ਹਿਰਦੇ ਵਿਚ ਹੀ ਹੈ।ਪਦ ਅਰਥ ਵਿਗੁਚੀਐ = ਖ਼ੁਆਰ ਹੋਈਦਾ ਹੈ। ਵਸਤੁ = ਨਾਮ-ਧਨ। ਸੁਥਾਇ = ਥਾਂ ਸਿਰ।
SikhNet (Spanish)¿Por qué ir a buscar los bienes afuera, cuando éstos están dentro de tu propio hogar?
ਮਨਮੁਖਿ. ਹਉਮੈ ਕਰਿ ਮੁਸੀ; ਗੁਰਮੁਖਿ ਪਲੈ ਪਾਇ ॥੪॥
manamukh. haumai kar musee; guramukh palai paae |4| Ang 63
Sant Singh KhalsaThe self-willed manmukhs, in their ego, miss it; the Gurmukhs receive it in their laps. ||4||
Manmohan SinghThe pious receive it in their lap, whilst the perverse miss it through ego.
Manmohan Singh (Punjabi)ਪਵਿੱਤ੍ਰ ਪੁਰਸ਼ ਇਸ ਨੂੰ ਆਪਣੀ ਝੋਲੀ ਵਿੱਚ ਪਰਾਪਤ ਕਰ ਲੈਂਦੇ ਹਨ, ਜਦ ਕਿ ਕੁਮਾਰਗੀ ਹੰਕਾਰ ਰਾਹੀਂ ਇਸ ਨੂੰ ਗੁਆ ਲੈਂਦੇ ਹਨ।
Fareedkot Teekaਤਾਂ ਤੇ ਜੋ ਮਨਮੁਖ ਸ੍ਰਿਸ੍ਟੀ ਹੈ, ਸੋ ਹੰਕਾਰ ਕਰ ਕੇ ਲੂਟੀ ਗਈ ਹੈ, ਭਾਵ ਯਹਿ ਕਿ ਆਤਮਾ ਕੋ ਨਹੀਂ ਜਾਨਤੀ ਹੈ, ਇਸ ਕਰ ਕੇ ਲੂਟੇ ਹੂਏ ਪੁਰਸ ਵਤ ਸੋਕਆਤਰ ਰਹਿਤੇ ਹੈਂ, ਔਰ ਗੁਰਮੁਖੋਂ ਨੇ ਪਲੇ ਪਾਈ ਵਸਤੂ ਸਮ ਰਿਦੇ ਮੇਂ ਅਪਰੋਖ ਜਾਨਿਆ ਹੈ॥੪॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ 'ਹਉ ਹਉ ਮੈਂ ਮੈਂ' ਕਰ ਕੇ ਹੀ ਲੁੱਟੀ ਜਾਂਦੀ ਹੈ (ਨਾਮ-ਧਨ ਅੰਦਰੋਂ ਲੁਟਾ ਲੈਂਦੀ ਹੈ), ਗੁਰੂ ਦੇ ਰਸਤੇ ਤੁਰਨ ਵਾਲੀ ਇਹ ਧਨ ਹਾਸਲ ਕਰ ਲੈਂਦੀ ਹੈ ॥੪॥ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਮੁਸੀ = ਮੁੱਸੀ, ਠੱਗੀ ਜਾਂਦੀ ਹੈ, ਲੁੱਟੀ ਜਾਂਦੀ ਹੈ। ਪਲੈ ਪਾਇ = (ਵਸਤੁ ਨੂੰ) ਹਾਸਲ ਕਰ ਲੈਂਦੀ ਹੈ ॥੪॥
SikhNet (Spanish)Esos Manmukjs viven engañados por el ego, los Gurmukjs reciben bienes de seguro. (4)
ਸਾਕਤ ਨਿਰਗੁਣਿਆਰਿਆ; ਆਪਣਾ ਮੂਲੁ ਪਛਾਣੁ ॥
saakat niraguniaariaa; aapanaa mool pachhaan | Ang 63
Sant Singh KhalsaYou worthless, faithless cynic-recognize your own origin!
Manmohan SinghO vicious mammon worshipper! recognise thy own origin.
Manmohan Singh (Punjabi)ਹੇ ਗੁਣ-ਵਿਹੁਣ ਮਾਇਆ ਦੇ ਉਪਾਸ਼ਕ! ਆਪਣੇ ਅਸਲੇ ਦੀ ਸਿੰਞਾਣ ਕਰ।
Fareedkot Teekaਹੇ ਬੇਮੁਖ! ਸੁਭ ਗੁਨੋਂ ਰਹਤ (ਆਪਣਾ ਮੂਲੁ) ਅਪਣੇ ਸਰੀਰ ਕਾ ਜਿਸ ਸੇ ਸਰੀਰ ਉਤਪਤਿ ਹੂਆ ਹੈ ਤਿਸ ਕੋ ਜਾਣੂ, ਸੋਈ ਸਫੁਟੁ ਕਰਤੇ ਹੂਏ ਕਹਤੇ ਹੈਂ॥
Prof. Sahib Singhਹੇ ਗੁਣ-ਹੀਨ ਸਾਕਤ ਮਨੁੱਖ! (ਤੂੰ ਮਾਣ ਕਰਦਾ ਹੈਂ ਆਪਣੇ ਸਰੀਰ ਦਾ) ਆਪਣਾ ਅਸਲਾ ਤਾਂ ਪਛਾਣ।ਪਦ ਅਰਥ ਸਾਕਤ = ਹੇ ਸਾਕਤ! ਹੇ ਪ੍ਰਭੂ-ਚਰਨਾਂ ਤੋਂ ਵਿੱਛੁੜੇ ਜੀਵ!
SikhNet (Spanish)Oh alabador del poder, ¿qué no conoces tu verdadero valor?
ਰਕਤੁ ਬਿੰਦੁ ਕਾ ਇਹੁ ਤਨੋ; ਅਗਨੀ ਪਾਸਿ ਪਿਰਾਣੁ ॥
rakat bind kaa ihu tano; aganee paas piraan | Ang 63
Sant Singh KhalsaThis body is made of blood and semen. It shall be consigned to the fire in the end.
Manmohan SinghThis body is made from blood and semen and shall be taken (consigned) to fire.
Manmohan Singh (Punjabi)ਇਹ ਦੇਹਿ ਲਹੂ ਤੇ ਵੀਰਜ ਤੋਂ ਬਣੀ ਹੈ ਅਤੇ ਇਹ ਅੱਗ ਕੋਲਿ ਲੈ ਜਾਈ (ਵਿੱਚ ਪਾ ਦਿੱਤੀ) ਜਾਵੇਗੀ।
Fareedkot Teekaਮਾਤਾ ਕੀ ਰਕਤ ਪਿਤਾ ਕੀ ਬੀਰਯੁ ਇਨ ਦੋਨੋਂ ਕਾ ਇਹੁ ਸਰੀਰੁ ਹੈ, ਰਕਤ ਔਰ ਬੀਰਜੁ ਹੀ ਇਸ ਕਾ ਮੂਲੁ ਹੈ। ਤਾਂ ਤੇ ਚਿਖਾ ਕੀ ਅਗਨੀ ਕੇ ਪਾਸ ਪਹੁਚਿਆ ਹੀ (ਪਰਾਣੁ) ਪਛਾਣੁ, ਭਾਵ ਯਹਿ ਕਿ ਮਰਣਾ ਨਿਕਟ ਹੀ ਜਾਣੁ॥
Prof. Sahib Singhਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ, ਚੇਤੇ ਰੱਖ, (ਆਖ਼ਰ ਇਸ ਨੇ) ਅੱਗ ਵਿਚ (ਪੈ ਜਾਣਾ ਹੈ)।ਪਦ ਅਰਥ ਰਕਤੁ = (ਮਾਂ ਦਾ) ਲਹੂ। ਬਿੰਦੁ = ਪਿਤਾ ਦਾ ਵੀਰਜ। ਪਿਰਾਣੁ = ਪਛਾਣ, ਚੇਤੇ ਰੱਖ।
SikhNet (Spanish)De la sangre de tu madre y el esperma de tu padre fuiste creado y algún día serás echado al fuego.
ਪਵਣੈ ਕੈ ਵਸਿ ਦੇਹੁਰੀ; ਮਸਤਕਿ ਸਚੁ ਨੀਸਾਣੁ ॥੫॥
pavanai kai vas dehuree; masatak sach neesaan |5| Ang 63
Sant Singh KhalsaThe body is under the power of the breath, according to the True Sign inscribed upon your forehead. ||5||
Manmohan SinghAccording to the true mark on the brow (fate) the body is in the power of breath.
Manmohan Singh (Punjabi)ਮਥੇ ਉਪਰਲੇ ਸਚੇ ਚਿੰਨ੍ਹ ਭਾਵੀ ਅਨੁਸਾਰ ਦੇਹਿ ਸੁਆਸ ਦੇ ਅਖਤਿਆਰ ਵਿੱਚ ਹੈ।
Fareedkot Teekaਦੇਹ ਪ੍ਰਾਣ ਰੂਪ ਪਵਣ ਕੇ ਅਧੀਨ ਹੈਂ, ਕਿਉਂਕਿ ਪ੍ਰਾਣੋਂ ਕੇ ਵਿਜੋਗ ਕਰ ਗਿਰ ਪੜਤੀ ਹੈ॥☬ਪ੍ਰਸ਼ਨ: ਪ੍ਰਾਣ ਪਵਨ ਖੁਲੇ ਦੁਆਰਿਓਂ ਮੇਂ ਕੈਸੇ ਨਹਰੀ ਹੂਈ ਹੈ? ਤਿਸ ਪਰ ਕਹਤੇ ਹੈਂ: ਵਾਹਿਗੁਰੂ ਕਾ ਹੁਕਮ ਰੂਪੀ ਸਚਾ ਪਰਵਾਨਾ ਮਸਤਕ ਮੇਂ ਲਿਖਾ ਗਿਆ ਹੈ, ਭਾਵ ਏਹੁ ਪ੍ਰਾਣ ਸਰੀਰ ਮੇਂ ਇਤਨਾ ਚਿਰੁ ਰਹਣਗੇ, ਇਹੁ ਲਿਖਾ ਗ੍ਯਾ ਹੈ, ਇਸ ਕਰ ਪਵਣੁ ਠਹਰਤਾ ਹੈ॥੫॥
Prof. Sahib Singhਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਹੈ, ਕਿ ਇਹ ਸਰੀਰ ਸੁਆਸਾਂ ਦੇ ਅਧੀਨ ਹੈ (ਹਰੇਕ ਦੇ ਗਿਣੇ ਮਿਥੇ ਸੁਆਸ ਹਨ) ॥੫॥ਪਦ ਅਰਥ ਪਵਣ = ਸੁਆਸ। ਮਸਤਕਿ = ਮੱਥੇ ਉੱਤੇ। ਨੀਸਾਣੁ = ਅਟੱਲ ਹੁਕਮ ॥੫॥
SikhNet (Spanish)Y seguramente está en tu Destino que el aire sea lo principal en tu vida. (5)
ਬਹੁਤਾ ਜੀਵਣੁ ਮੰਗੀਐ; ਮੁਆ. ਨ ਲੋੜੈ ਕੋਇ ॥
bahutaa jeevan mangeeai; muaa. na lorrai koe | Ang 63
Sant Singh KhalsaEveryone begs for a long life-no one wishes to die.
Manmohan SinghEveryone asks for long life and no one wishes to die.
Manmohan Singh (Punjabi)ਹਰ ਕੋਈ ਲੰਮੀ ਆਰਬਲਾ ਮੰਗਦਾ ਹੈ ਅਤੇ ਕੋਈ ਭੀ ਮਰਣਾ ਨਹੀਂ ਚਾਹੁੰਦਾ।
Fareedkot Teekaਜੀਵ ਤੋ ਬਹੁਤ ਜੀਵਣਾ ਹੀ ਮਾਂਗਤੇ ਹੈਂ, ਔਰ ਮਰਨਾ ਕੋਈ ਨਹੀਂ ਚਾਹਤਾ ਹੈ॥
Prof. Sahib Singhਲੰਮੀ ਲੰਮੀ ਉਮਰ ਮੰਗੀਦੀ ਹੈ, ਕੋਈ ਭੀ (ਛੇਤੀ) ਮਰਨਾ ਨਹੀਂ ਚਾਹੁੰਦਾ।
SikhNet (Spanish)Y sin embargo, todos buscan vivir por un largo tiempo y nadie está listo para enfrentar la muerte.
ਸੁਖ ਜੀਵਣੁ ਤਿਸੁ ਆਖੀਐ; ਜਿਸੁ ਗੁਰਮੁਖਿ ਵਸਿਆ ਸੋਇ ॥
sukh jeevan tis aakheeai; jis guramukh vasiaa soe | Ang 63
Sant Singh KhalsaA life of peace and comfort comes to that Gurmukh, within whom God dwells.
Manmohan SinghComfortable life is said to be his within that Lord abides, through the Guru.
Manmohan Singh (Punjabi)ਆਰਾਮ-ਦਿਹ ਜਿੰਦਗੀ ਕਹੀ ਜਾਂਦੀ ਹੈ ਉਸ ਦੀ ਜਿਸ ਦੇ ਅੰਦਰ ਉਹ ਸੁਆਮੀ, ਗੁਰਾਂ ਦੇ ਰਾਹੀਂ ਵਸਦਾ ਹੈ।
Fareedkot Teekaਪਰੰਤੂ ਹੇ ਭਾਈ! ਸੁਖ ਪੂਰਬਕ ਜੀਵਣਾ ਤਿਸੀ ਕਾ ਕਹਾ ਜਾਤਾ ਹੈ, ਜਿਸ ਕੇ ਮਨ ਮੇਂ ਗੁਰੋਂ ਦ੍ਵਾਰਾ ਸੋ ਵਾਹਿਗੁਰੂ ਵਸਿਆ ਹੈ॥
Prof. Sahib Singhਪਰ ਉਸੇ ਮਨੁੱਖ ਦਾ ਸੁਖੀ ਜੀਵਨ ਕਹਿ ਸਕੀਦਾ ਹੈ, ਜਿਸ ਦੇ ਮਨ ਵਿਚ, ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਆ ਵੱਸਦਾ ਹੈ।ਪਦ ਅਰਥ ਜਿਸੁ = ਜਿਸੁ (ਮਨਿ), ਜਿਸ ਦੇ ਮਨ ਵਿਚ। ਸੋਇ = ਉਹ ਪ੍ਰਭੂ।
SikhNet (Spanish)Pero la Verdadera vida es de aquél en cuyo corazón vive el Señor, a través de la Gracia del Guru.
ਨਾਮ ਵਿਹੂਣੇ ਕਿਆ ਗਣੀ; ਜਿਸੁ ਹਰਿ ਗੁਰ ਦਰਸੁ, ਨ ਹੋਇ ॥੬॥
naam vihoone kiaa ganee; jis har gur daras, na hoe |6| Ang 63
Sant Singh KhalsaWithout the Naam, what good those who do not have the Blessed Vision, the Darshan of the Lord and Guru? ||6||
Manmohan SinghOf what account are they, who are without the Name and who therefore obtain not the sight of the Guru and God.
Manmohan Singh (Punjabi)ਕਿਹੜੇ ਲੇਖੇ ਪਤੇ ਵਿੱਚ ਹਨ ਉਹ ਜੋ ਨਾਮ ਤੋਂ ਸੱਖਣੇ ਹਨ ਤੇ ਜਿਨ੍ਹਾਂ ਨੂੰ ਇਸ ਲਈ ਗੁਰੂ ਤੋਂ ਵਾਹਿਗੁਰੂ ਦਾ ਦੀਦਾਰ ਪਰਾਪਤ ਨਹੀਂ ਹੁੰਦਾ।
Fareedkot Teekaਔਰ ਜੋ ਨਾਮ ਸੇ ਰਹਿਤ ਹੈਂ ਔਰ ਜਿਨ ਕੋ ਹਰਿ ਸਰੂਪ ਗੁਰੋਂ ਕਾ ਦਰਸ਼ਨ ਨਹੀਂ ਹੋਤਾ, ਤਿਨ੍ਹੋਂ ਕੀ ਕਿਆ ਗਿਨਤੀ ਕਰਨੀ ਹੈ, ਭਾਵ ਤਿਨ ਕਾ ਜੀਉਣਾ ਨਿਸਫਲੁ ਹੈ॥੬॥
Prof. Sahib Singhਜਿਸ ਮਨੁੱਖ ਨੂੰ ਕਦੇ ਗੁਰੂ ਦਾ ਦਰਸ਼ਨ ਨਹੀਂ ਹੋਇਆ, ਕਦੇ ਪਰਮਾਤਮਾ ਦਾ ਦੀਦਾਰ ਨਹੀਂ ਹੋਇਆ, ਉਸ ਪ੍ਰਭੂ-ਨਾਮ ਤੋਂ ਸੱਖਣੇ ਮਨੁੱਖ ਨੂੰ ਮੈਂ (ਜੀਊਂਦਾ) ਕੀਹ ਸਮਝਾਂ? ॥੬॥ਪਦ ਅਰਥ ਕਿਆ ਗਣੀ = ਮੈਂ ਕੀਹ (ਜੀਊਂਦਾ) ਸਮਝਾਂ? ॥੬॥
SikhNet (Spanish)¿Qué vale uno sin el Nombre del Señor, si uno no cree en el Guru, ni en Dios? (6)
ਜਿਉ ਸੁਪਨੈ ਨਿਸਿ ਭੁਲੀਐ; ਜਬ ਲਗਿ ਨਿਦ੍ਰਾ ਹੋਇ ॥
jiau supanai nis bhuleeai; jab lag nidraa hoe | Ang 63
Sant Singh KhalsaIn their dreams at night, people wander around as long as they sleep;
Manmohan SinghAs a man goes astray in dream at night, till his sleep lasts;
Manmohan Singh (Punjabi)ਜਿਸ ਤਰ੍ਹਾਂ ਆਦਮੀ ਸੁਪਨੇ ਵਿੱਚ ਰਾਤ੍ਰੀ ਸਮੇਂ ਜਦ ਤੋੜੀ ਨੀਦਂ ਰਹਿੰਦੀ ਹੈ ਭੁਲਿਆ ਫਿਰਦਾ ਹੈ,
Fareedkot Teekaਜੈਸੇ ਰਾਤ੍ਰੀ ਕੋ ਸੁਪਨੇ ਮੇਂ ਵਾ ਦਿਨ ਮੇਂ, ਦਿਨ ਕਾ ਉਪਲਖਾ ਇਕ ਰਾਤ ਹੈ (ਭੂਲੀਐ) ਔਰ ਕਾ ਔਰ ਪ੍ਰਤੀਤ ਹੋਤਾ ਹੈ, ਔਰ ਅਨ ਹੋਏ ਪਦਾਰਥ ਭਾਨ ਹੋਤੇ ਹੈਂ, ਜਬ ਤਕ ਨੀਂਦ ਹੈ ਤਬ ਤਕ ਪ੍ਰਤੀਤ ਹੋਤੇ ਹੈਂ, ਤੈਸੇ ਜਬ ਤਕ ਅਗ੍ਯਾਨ ਨੀਂਦ ਹੈ ਤਬ ਤਕ ਜਗਤ ਰੂਪੁ ਸੁਪਨਾ ਪ੍ਰਤੀਤ ਹੋਤਾ ਹੈ। ਜਬ ਗ੍ਯਾਨ ਰੂਪੁ ਜਾਗ੍ਰਤ ਹੂਈ ਤਬ ਜਗਤ ਪ੍ਰਤੀਤ ਮਿਟ ਜਾਤੀ ਹੈ, ਔਰ ਬ੍ਰਹਮ ਹੀ ਭਾਨ ਹੋਤਾ ਹੈ॥
Prof. Sahib Singhਜਿਵੇਂ ਰਾਤ ਨੂੰ (ਸੁੱਤੇ ਪਿਆਂ) ਸੁਪਨੇ ਵਿਚ (ਕਈ ਚੀਜ਼ਾਂ ਵੇਖ ਕੇ) ਭੁਲੇਖਾ ਖਾ ਜਾਈਦਾ ਹੈ (ਕਿ ਜੋ ਕੁਝ ਵੇਖ ਰਹੇ ਹਾਂ ਇਹ ਸਚ-ਮੁਚ ਠੀਕ ਹੈ, ਤੇ ਇਹ ਭੁਲੇਖਾ ਤਦ ਤਕ ਟਿਕਿਆ ਰਹਿੰਦਾ ਹੈ) ਜਦ ਤਕ ਨੀਂਦ ਟਿਕੀ ਰਹਿੰਦੀ ਹੈ।ਪਦ ਅਰਥ ਭੁਲੀਐ = ਭੁਲੇਖਾ ਖਾ ਜਾਈਦਾ ਹੈ। ਨਿਦ੍ਰਾ = ਨੀਂਦ।
SikhNet (Spanish)Así como se nos olvida la noche durante el sueño, hasta que dura el sueño,
ਇਉ ਸਰਪਨਿ ਕੈ ਵਸਿ ਜੀਅੜਾ; ਅੰਤਰਿ ਹਉਮੈ ਦੋਇ ॥
eiau sarapan kai vas jeearraa; antar haumai doe | Ang 63
Sant Singh Khalsajust so, they are under the power of the snake Maya, as long as their hearts are filled with ego and duality.
Manmohan Singhso does amiss the mortal within whose heart is ego and love of duality and who is in the power of the mammon serpent.
Manmohan Singh (Punjabi)ਏਸੇ ਤਰ੍ਹਾਂ ਉਹ ਪ੍ਰਾਣੀ ਔਕੜਾਂ ਅੰਦਰ ਭਟਕਦਾ ਹੈ, ਜਿਸ ਦੇ ਦਿਲ ਅੰਦਰ ਹੰਕਾਰ ਤੇ ਦਵੈਤ-ਭਾਵ ਹੈ ਅਤੇ ਜੋ ਮਾਇਆ ਸੱਪਣੀ ਦੇ ਕਾਬੂ ਵਿੱਚ ਹੈ।
Fareedkot Teekaਇਸੀ ਪ੍ਰਕਾਰ ਔਰ ਭੀ ਦ੍ਰਸ੍ਟਾਂਤੁ ਹੈ ਜੈਸੇ ਕੋਈ ਜੀਵ ਸਰਪਨੀ ਕੇ ਵਸ ਹੋ ਕਰ ਦੁਖੁ ਪਾਵੇ, ਤੈਸੇ ਜੀਵ ਕੇ ਅੰਦਰ ਹੰਤਾ ਮਮਤਾ ਰੂਪੀ ਦੋ ਸਰਪਨੀ ਰਹਤੀਆਂ ਹੈ, ਤਿਨ ਕਰ ਅਤ੍ਯੰਤ ਦੁਖੁ ਪਾਵਤਾ ਹੈ॥☬ਪ੍ਰਸ਼ਨ: ਜਗਤ ਤੋ ਪ੍ਰਤਖ੍ਯ ਦੇਖੀਤਾ ਹੈ, ਆਪ ਸੁਪਨ ਰੂਪ ਕਿਉਂਕਰ ਕਹਤੇ ਹੈਂ?☬ਉੱਤਰ:
Prof. Sahib Singhਇਸੇ ਤਰ੍ਹਾਂ ਇਹ ਕਮਜ਼ੋਰ ਜੀਵ ਮਾਇਆ ਸਪਣੀ ਦੇ ਵੱਸ ਵਿਚ (ਜਦ ਤਕ) ਹੈ (ਤਦ ਤਕ) ਇਸ ਦੇ ਅੰਦਰ ਹਉਮੈ ਤੇ ਮੇਰ-ਤੇਰ ਬਣੀ ਰਹਿੰਦੀ ਹੈ (ਤੇ ਇਸ ਹਉਮੈ ਤੇ ਮੇਰ-ਤੇਰ ਨੂੰ ਇਹ ਜੀਵਨ ਸਹੀ ਜੀਵਨ ਸਮਝਦਾ ਹੈ)।ਪਦ ਅਰਥ ਸਰਪਨਿ = ਸਪਣੀ, ਮਾਇਆ। ਜੀਅੜਾ = ਕਮਜ਼ੋਰ ਜਿੰਦ। ਦੋਇ = ਦ੍ਵੈਤ, ਮੇਰ-ਤੇਰ।
SikhNet (Spanish)en nuestra vida seguiremos engañados por la serpiente Maya, mientras en nuestra mente habite el ego y la dualidad.
ਗੁਰਮਤਿ ਹੋਇ ਵੀਚਾਰੀਐ; ਸੁਪਨਾ ਇਹੁ ਜਗੁ ਲੋਇ ॥੭॥
guramat hoe veechaareeai; supanaa ihu jag loe |7| Ang 63
Sant Singh KhalsaThrough the Guru's Teachings, they come to understand and see that this world is just a dream. ||7||
Manmohan SinghThrough Guru's instruction, does mortal realise and see that this world is but a dream.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਹੀ ਪ੍ਰਾਣੀ ਅਨੁਭਵ ਕਰਦਾ ਤੇ ਵੇਖਦਾ ਹੈ ਕਿ ਇਹ ਸੰਸਾਰ ਕੇਵਲ ਸੁਪਨਾ ਹੀ ਹੈ।
Fareedkot Teekaਜਬ ਗੁਰ ਸਿਖ੍ਯਾ ਪ੍ਰਾਪਤਿ ਹੋਵੈ ਤਬ ਸੱਤ ਅਸੱਤ ਕਾ (ਵੀਚਾਰੀਐ) ਨਿਰਨਾ ਕਰੀਏ ਤੋ ਇਸ ਜਗਤ ਕੇ ਲੋਕ ਸ੍ਵਪਨ ਵਤ ਹੀ ਮਿਥਿਆ ਪ੍ਰਤੀਤ ਹੋਤੇ ਹੈਂ, ਵਾ (ਇਹੁ ਜਗੁ) ਪ੍ਰਿਥ੍ਵੀ ਲੋਕੁ ਔਰ (ਲੋਇ) ਬ੍ਰਹਮ ਲੋਕਾਦਿ ਊਪਰ ਕੇ ਲੋਕ ਸਭ ਸੁਪਨਾ ਰੂਪ ਹੈਂ, ਭਾਵ ਯਹਿ ਕਿ ਮਿਥਿਆ ਹੈਂ॥੭॥
Prof. Sahib Singhਜਦੋਂ ਗੁਰੂ ਦੀ ਮਤਿ ਪ੍ਰਾਪਤ ਹੋਵੇ ਤਾਂ ਇਹ ਸਮਝ ਪੈਂਦੀ ਹੈ ਕਿ ਇਹ ਜਗਤ (ਦਾ ਮੋਹ) ਇਹ ਦੁਨੀਆ (ਵਾਲੀ ਮੇਰ-ਤੇਰ) ਨਿਰਾ ਸੁਪਨਾ ਹੀ ਹੈ ॥੭॥ਪਦ ਅਰਥ ਵੀਚਾਰੀਐ = ਸਮਝ ਪੈਂਦੀ ਹੈ। ਲੋਇ = ਲੋਕ, ਦੁਨੀਆ ॥੭॥
SikhNet (Spanish)A través del Bani de la Palabra del Guru podemos concebir y percatarnos que este mundo es sólo un sueño.(7)
ਅਗਨਿ ਮਰੈ. ਜਲੁ ਪਾਈਐ; ਜਿਉ ਬਾਰਿਕ ਦੂਧੈ ਮਾਇ ॥
agan marai. jal paaeeai; jiau baarik doodhai maae | Ang 63
Sant Singh KhalsaAs thirst is quenched with water, and the baby is satisfied with mother's milk,
Manmohan SinghAs fire is quenched with water as the baby is satiated with mother's milk.
Manmohan Singh (Punjabi)ਜਿਸ ਤਰ੍ਹਾਂ ਪਾਣੀ ਨਾਲ ਅਗ ਬੁਝ ਜਾਂਦੀ ਹੈ, ਜਿਸ ਤਰ੍ਹਾਂ ਮਾਤਾ ਦੇ ਦੁੱਧ ਨਾਲ ਬੱਚਾ ਸੰਤੁਸ਼ਟ ਹੋ ਜਾਂਦਾ ਹੈ।
Fareedkot Teekaਜਬ ਵੀਚਾਰ ਰੂਪੀ ਜਲੁ ਪਾਵਨੇ ਕਰ ਤ੍ਰਿਸ਼ਨਾ ਰੂਪੀ ਅਗਨੀ ਬੁਝੀ ਤਬ ਜੈਸੇ ਬਾਲਕ ਮਾਤਾ ਕਾ ਦੂਧ ਪੀ ਕਰ ਤ੍ਰਿਪਤਿ ਹੋਤਾ ਹੈ, ਤੈਸੇ ਮਨ ਰੂਪੀ ਬਾਲਕ ਕੋ ਜਬ ਗੁਰ ਉਪਦੇਸ ਰੂਪੀ ਦੂਧ ਮਿਲਾ ਤਬ ਤ੍ਰਿਪਤੀ ਹੂਈ॥
Prof. Sahib Singhਜਿਵੇਂ ਬਾਲਕ ਦੀ ਅੱਗ (ਪੇਟ ਦੀ ਅੱਗ, ਭੁਖ) ਮਾਂ ਦਾ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦੀ ਅੱਗ ਤਦੋਂ ਬੁੱਝਦੀ ਹੈ ਜਦੋਂ ਪ੍ਰਭੂ ਦੇ ਨਾਮ ਦਾ ਜਲ ਇਸ ਉੱਤੇ ਪਾਈਏ।ਪਦ ਅਰਥ ਦੂਧੈ ਮਾਇ = ਮਾਂ ਦੇ ਦੁੱਧ ਨਾਲ।
SikhNet (Spanish)El fuego es sofocado con agua; el niño se calma con la leche de su madre;
ਬਿਨੁ ਜਲ. ਕਮਲ ਸੁ ਨਾ ਥੀਐ; ਬਿਨੁ ਜਲ. ਮੀਨੁ ਮਰਾਇ ॥
bin jal. kamal su naa theeai; bin jal. meen maraae | Ang 63
Sant Singh Khalsaand as the lotus does not exist without water, and as the fish dies without water
Manmohan SinghAs lotus exists not without water, and as the fish perishes sans water;
Manmohan Singh (Punjabi)ਜਿਸ ਤਰ੍ਹਾਂ ਪਾਣੀ ਦੇ ਬਗੈਰ ਕੰਵਲ ਨਹੀਂ ਰਹਿੰਦਾ ਤੇ ਜਿਸ ਤਰ੍ਹਾਂ ਪਾਣੀ ਦੇ ਬਾਝੋਂ ਮੱਛੀ ਮਰ ਜਾਂਦੀ ਹੈ।
Fareedkot Teekaਔਰ ਜੈਸੇ ਜਲ ਸੇ ਬਿਨ ਕਵਲ ਉਤਪਤਿ ਨਹੀਂ (ਥੀਐ) ਹੋਤਾ ਹੈ, ਤੈਸੇ ਨਾਮ ਜਲ ਬਿਨਾ ਦੈਵੀ ਗੁਣ ਰੂਪ ਕਵਲ ਨਹੀਂ ਹੋਤੇ ਹੈਂ, ਔਰ ਜੈਸੇ ਜਲ ਸੇ ਬਿਨਾ ਮਛੀ ਮਰ ਜਾਤੀ ਹੈ, ਤੈਸੇ ਆਤਮ ਜਲ ਬਿਨਾ ਬੁਧੀ ਰੂਪ ਮਛੀ ਤੜਫ ਕਰ ਮਰ ਜਾਤੀ ਹੈ, ਭਾਵ ਯਹਿ ਕਿ ਬਿ੍ਯਾਕੁਲ ਰਹਤੀ ਹੈ॥
Prof. Sahib Singhਪਾਣੀ ਤੋਂ ਬਿਨਾ ਕੌਲ ਫੁੱਲ ਨਹੀਂ ਰਹਿ ਸਕਦਾ, ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ,ਪਦ ਅਰਥ ਨਾ ਥੀਐ = ਨਹੀਂ ਰਹਿ ਸਕਦਾ। ਮੀਨੁ = ਮੱਛੀ।
SikhNet (Spanish)el loto no florece sin agua; el pez muere sin ella.
ਨਾਨਕ. ਗੁਰਮੁਖਿ ਹਰਿ ਰਸਿ ਮਿਲੈ; ਜੀਵਾ ਹਰਿ ਗੁਣ ਗਾਇ ॥੮॥੧੫॥
naanak. guramukh har ras milai; jeevaa har gun gaae |8|15| Ang 63
Sant Singh Khalsa-O Nanak, so does the Gurmukh live, receiving the Sublime Essence of the Lord, and singing the Glorious Praises of the Lord. ||8||15||
Manmohan SinghSo does Nanak live by singing God's praises and obtaining Lord's elixir through the Guru.
Manmohan Singh (Punjabi)ਏਸੇ ਤਰ੍ਹਾਂ ਹੀ, ਨਾਨਕ, ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਅਤੇ ਸੁਆਮੀ ਦਾ ਅੰਮ੍ਰਿਤ ਪਰਾਪਤ ਕਰਨ ਦੁਆਰਾ, ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਦ੍ਵਾਰਾ ਹਰੀ ਕੇ (ਰਸਿ) ਪ੍ਰੇਮ ਕਰ ਔਰ ਹਰੀ ਕੇ ਗੁਨ ਗਾਇਨ ਕਰ ਕੇ ਤਿਸ ਮੇਂ ਮਿਲੇ ਹੈਂ, ਮੈਂ ਤਿਨ੍ਹੋਂ ਦੁਆਰੇ ਹਰੀ ਕੇ ਗੁਨ ਗਾਇਨ ਕਰ ਜੀਵਤਾ ਹੂੰ॥੮॥੧੫॥
Prof. Sahib Singhਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ-ਨਾਮ ਤੋਂ ਬਿਨਾ ਜੀਊ ਨਹੀਂ ਸਕਦਾ, ਉਸ ਦਾ ਆਤਮਕ ਜੀਵਨ ਤਦੋਂ ਹੀ ਪ੍ਰਫੁਲਤ ਹੁੰਦਾ ਹੈ ਜਦੋਂ) ਉਹ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਹੁੰਦਾ ਹੈ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ! ਮਿਹਰ ਕਰ), ਮੈਂ ਤੇਰੇ ਗੁਣ ਗਾ ਕੇ (ਆਤਮਕ ਜੀਵਨ) ਜੀਵਾਂ ॥੮॥੧੫॥{62-63}ਪਦ ਅਰਥ ਰਸਿ = ਰਸ ਵਿਚ ॥੮॥੧੫॥{62-63}
SikhNet (Spanish)Así Nanak añora el Placer del Señor y vive cantando las Alabanzas de Dios. (8-15)