ੴ

ਸਿੱਖਬਾਣੀ · SikhBani

Ang 637

Sri Guru Granth Sahib · Raag Sorath · 2 shabads, 33 lines
Translations
Shabad Guru Nanak Dev Ji Raag Sorath continued from Ang 636

ਬਿਖੁ ਮਾਇਆ ਚਿਤੁ ਮੋਹਿਆ ਭਾਈ; ਚਤੁਰਾਈ ਪਤਿ ਖੋਇ ॥

bikh maaeaa chit mohiaa bhaaee; chaturaaee pat khoe |

Sant Singh KhalsaThe poisonous Maya has enticed the consciousness, O Siblings of Destiny; through clever tricks, one loses his honor.
Manmohan SinghThe poisonous mammon has bewitched the man's mind, and through cleverness he loses his honour, O brother.
Manmohan Singh (Punjabi)ਜ਼ਹਿਰੀਲੀ ਧਨ-ਦੌਲਤ ਨੇ ਇਨਸਾਨ ਦੇ ਮਨ ਨੂੰ ਮੋਹ ਲਿਆ ਹੈ ਅਤੇ ਚਾਲਾਕੀ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ, ਹੇ ਵੀਰ!
Fareedkot Teekaਹੇ ਭਾਵਨ ਰੂਪ! ਬਿਖੇ ਮਈ ਮਾਯਾ ਨੇ ਚਿਤ ਮੋਹਤ ਕੀਆ ਹੂਆ ਹੈ ਅਰ ਚਤੁਰਾਈ ਕਰ ਕੇ ਪਤਿ ਖੋਈ ਜਾਤੀ ਹੈ॥
Prof. Sahib Singhਹੇ ਪ੍ਰਭੂ! (ਜੀਵ ਦਾ) ਚਿੱਤ ਆਤਮਕ ਮੌਤ ਲਿਆਉਣ ਵਾਲੀ ਮਾਇਆ ਵਿਚ ਮੋਹਿਆ ਰਹਿੰਦਾ ਹੈ (ਮਾਇਆ ਰੁਚੀ ਵਾਲੀ) ਸਿਆਣਪ ਨਾਲ ਆਪਣੀ ਇੱਜ਼ਤ ਗਵਾ ਲੈਂਦਾ ਹੈ।

ਪਦ ਅਰਥ ਬਿਖੁ = ਜ਼ਹਰ, ਆਤਮਕ ਮੌਤ ਦਾ ਮੂਲ। ਪਤਿ = ਇੱਜ਼ਤ। ਖੋਇ = ਗਵਾ ਲੈਂਦਾ ਹੈ।

SikhNet (Spanish)Estoy siendo engañado por el veneno traicionero de Maya, oh Hermanos del Destino, y por mi increíble astucia he perdido el Honor.

ਚਿਤ ਮਹਿ ਠਾਕੁਰੁ ਸਚਿ ਵਸੈ ਭਾਈ; ਜੇ ਗੁਰ ਗਿਆਨੁ ਸਮੋਇ ॥੨॥

chit meh tthaakur sach vasai bhaaee; je gur giaan samoe |2|

Sant Singh KhalsaThe True Lord and Master abides in the consciousness, O Siblings of Destiny, if the Guru's spiritual wisdom permeates it. ||2||
Manmohan SinghIf Guru-given Divine knowledge permeates man's heart, the True Lord abides in his mind, O brother.
Manmohan Singh (Punjabi)ਜੇਕਰ ਗੁਰਾਂ ਦੀ ਦਿੱਤੀ ਹੋਈ ਬ੍ਰਹਮ ਵੀਚਾਰ ਬੰਦੇ ਦੇ ਦਿਲ ਅੰਦਰ ਰਮ ਜਾਵੇ ਤਾਂ ਸੱਚਾ ਸੁਆਮੀ ਉਸ ਦੇ ਮਨ ਵਿੱਚ ਟਿਕ ਜਾਂਦਾ ਹੈ, ਹੇ ਵੀਰ!
Fareedkot Teekaਹੇ ਭਾਵਨ ਰੂਪ ਠਾਕੁਰ ਸਚ ਸ੍ਵਰੂਪ! ਤੂੰ ਚਿਤ ਕੇ ਵਿਖੇ ਤੋ ਆਨ ਕਰ ਨਿਵਾਸ ਕਰਤਾ ਹੈਂ, ਜੌ ਗੁਰੋਂ ਦ੍ਵਾਰੇ ਤੇਰਾ ਗ੍ਯਾਨ ਮਨ ਮੇਂ (ਸਮੋਇ) ਮਿਲ ਜਾਵੈ॥੨॥
Prof. Sahib Singhਪਰ ਜੇ ਗੁਰੂ ਦਾ (ਦਿੱਤਾ) ਗਿਆਨ ਜੀਵ (ਦੇ ਮਨ ਵਿਚ) ਟਿਕ ਜਾਏ ਤਾਂ ਇਸ ਦੇ ਚਿੱਤ ਵਿਚ ਠਾਕੁਰ ਵੱਸ ਪੈਂਦਾ ਹੈ, ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਸਮੋਇ = (ਮਨ ਵਿਚ) ਟਿਕੇ ॥੨॥

SikhNet (Spanish)Si la Sabiduría del Guru se asienta en mi mente, entonces en verdad, Tú, mi Maestro, habitarás en mí. (2)

ਰੂੜੌ ਰੂੜੌ ਆਖੀਐ ਭਾਈ; ਰੂੜੌ ਲਾਲ ਚਲੂਲੁ ॥

roorrau roorrau aakheeai bhaaee; roorrau laal chalool |

Sant Singh KhalsaBeautiful, beautiful, the Lord is called, O Siblings of Destiny; beautiful, like the deep crimson color of the poppy.
Manmohan SinghBeauteous, beauteous in said to be the Lord. He is beautiful like the red poppy-flower.
Manmohan Singh (Punjabi)ਸੁੰਦਰ, ਸੁੰਦਰ ਕਿਹਾ ਜਾਂਦਾ ਹੈ ਸੁਆਮੀ। ਸੂਹੇ ਪੋਸਤ ਦੇ ਫੁਲ ਵਰਗਾ ਉਹ ਸੁਨੱਖਾ ਹੈ।
Fareedkot Teekaਹੇ ਭਾਵਨ ਰੂਪ! ਤੇਰੇ ਕੋ (ਰੂੜੌ ਰੂੜੌ) ਸੁੰਦਰ ਸੁੰਦਰ ਕਰ ਕੇ ਕਹੀਤਾ ਹੈ ਔਰ ਤੂੰ ਸੁੰਦਰ (ਲਾਲ) ਪ੍ਯਾਰਾ ਹੈਂ ਅਰ (ਚਲੂਲੁ) ਗੂੜੇ ਰੰਗ ਵਾਲਾ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਸੁੰਦਰ-ਸਰੂਪ ਹੈ, ਉਸ ਨੂੰ (ਮਾਨੋ ਪਿਆਰ ਦਾ) ਗੂੜ੍ਹਾ ਲਾਲ ਰੰਗ ਚੜ੍ਹਿਆ ਰਹਿੰਦਾ ਹੈ, ਉਸ ਸੁੰਦਰ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ।

ਪਦ ਅਰਥ ਰੂੜੌ = ਸੁੰਦਰ, ਸੋਹਣਾ। ਆਖੀਐ = ਸਿਮਰਨਾ ਚਾਹੀਦਾ ਹੈ।

SikhNet (Spanish)Muchos Te llaman Bello, y de Maravilloso Encanto, Glorioso como la flor de lirio.

ਜੇ ਮਨੁ. ਹਰਿ ਸਿਉ ਬੈਰਾਗੀਐ ਭਾਈ; ਦਰਿ ਘਰਿ ਸਾਚੁ ਅਭੂਲੁ ॥੩॥

je man. har siau bairaageeai bhaaee; dar ghar saach abhool |3|

Sant Singh KhalsaIf man loves the Lord with detachment, O Siblings of Destiny, he is judged to be true and infallible in the Lord's court and home. ||3||
Manmohan SinghIf man bears love to God, O brother, he is accounted as true and infallible in His court and mansion.
Manmohan Singh (Punjabi)ਜੇਕਰ ਬੰਦਾ ਰੱਬ ਨਾਲ ਪ੍ਰੇਮ ਪਾ ਲਵੇ, ਹੇ ਵੀਰ! ਤਦ ਉਹ ਉਸ ਦੇ ਦਰਬਾਰ ਅਤੇ ਮੰਦਰ ਵਿੱਚ ਸੱਚਾ ਅਤੇ ਭੁੱਲ-ਰਹਿਤ ਗਿਣਿਆ ਜਾਂਦਾ ਹੈ।
Fareedkot Teekaਹੇ ਹਰੀ ਭਾਵਨੇ ਵਾਲੇ! ਜੇਕਰ ਮਨੁ ਤੇਰੇ ਸਾਥ (ਬੈਰਾਗੀਐ) ਵੈਰਾਗਵਾਨ ਅਰਥਾਤ ਤੇਰੇ ਵਿਜੋਗ ਕਰ ਰੁਦਨ ਕਰੇ, ਤਬ ਤੁਝ ਸਚ ਸ੍ਵਰੂਪ ਕੋ (ਦਰਿ ਘਰਿ) ਰਿਦੇ ਕੇ ਅੰਤਰ ਜਾਨ ਕਰ ਅਭੁਲ ਹੋ ਜਾਈਤਾ ਹੈ॥੩॥
Prof. Sahib Singhਜੇ ਜੀਵ ਦਾ ਮਨ ਉਸ ਪਰਮਾਤਮਾ ਨਾਲ ਪ੍ਰੇਮ ਕਰੇ, ਤਾਂ, ਹੇ ਭਾਈ! ਉਸ ਦੇ ਅੰਦਰ ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਤੇ ਅਭੁੱਲ ਪ੍ਰਭੂ (ਪਰਗਟ ਹੋ ਜਾਂਦਾ ਹੈ) ॥੩॥

ਪਦ ਅਰਥ ਬੈਰਾਗੀਐ = ਪਿਆਰ ਕਰੇ। ਦਰਿ = ਮਨ ਦੇ ਅੰਦਰ। ਘਰਿ = ਹਿਰਦੇ ਵਿਚ। ਅਭੂਲੁ = ਅਭੁੱਲ ਪ੍ਰਭੂ (ਦਿੱਸ ਪੈਂਦਾ ਹੈ) ॥੩॥

SikhNet (Spanish)Si uno ama a tal Señor, uno será aclamado con Mérito y con Verdad en Su Corte. (3)

ਪਾਤਾਲੀ ਆਕਾਸਿ ਤੂ ਭਾਈ; ਘਰਿ ਘਰਿ ਤੂ ਗੁਣ ਗਿਆਨੁ ॥

paataalee aakaas too bhaaee; ghar ghar too gun giaan |

Sant Singh KhalsaYou are pervading the realms of the underworld and the heavenly skies; Your wisdom and glories are in each and every heart.
Manmohan SinghThou, O Lord, art pervading the under-world and sky and amongst all the hearts art Thine merits and wisdom.
Manmohan Singh (Punjabi)ਤੂੰ ਹੇ ਸੁਆਮੀ! ਪਾਤਾਲ ਤੇ ਆਸਮਾਨ ਵਿੱਚ ਰਮਿਆ ਹੋਇਆ ਹੈ। ਸਾਰਿਆਂ ਦਿਲਾਂ ਅੰਦਰ ਤੇਰੀਆਂ ਖੂਬੀਆਂ ਤੇ ਗਿਆਤ ਹੈ।
Fareedkot Teekaਹੇ ਭਾਵਨ ਵਾਲੇ! ਪਤਾਲੋਂ ਮੇਂ ਪੁਨਾ ਅਕਾਸ ਮੇਂ ਤੂੰ ਬ੍ਯਾਪਕ ਹੈਂ ਔ ਸਰਬ ਸਰੀਰੋਂ ਵਿਖੇ ਗ੍ਯਾਤ ਰੂਪ ਜੋ ਗੁਣ ਹੈ, ਸੋ ਤੂੰ ਆਪ ਹੀ ਹੈਂ॥
Prof. Sahib Singhਹੇ ਪ੍ਰਭੂ! ਪਾਤਾਲਾਂ ਵਿਚ ਆਕਾਸ਼ ਵਿਚ ਹਰ ਥਾਂ (ਤੇ) ਹਰੇਕ ਦੇ ਹਿਰਦੇ ਵਿਚ ਤੂੰ ਮੌਜੂਦ ਹੈਂ, ਆਪਣੇ ਗੁਣਾਂ ਦੀ ਜਾਣ-ਪਛਾਣ (ਗੁਰੂ ਦੀ ਰਾਹੀਂ) ਤੂੰ (ਜੀਵਾਂ ਨੂੰ) ਆਪ ਹੀ ਦੇਂਦਾ ਹੈਂ।

ਪਦ ਅਰਥ ਆਕਾਸਿ = ਆਕਾਸ਼ ਵਿਚ। ਘਰਿ ਘਰਿ = ਹਰੇਕ ਹਿਰਦੇ ਵਿਚ। ਗੁਣ ਗਿਆਨੁ = ਗੁਣਾਂ ਦੀ ਜਾਣ-ਪਛਾਣ।

SikhNet (Spanish)Estás en los cielos, en los bajos mundos y el mundo entero resuena con Tu Sabiduría y Tu Virtud.

ਗੁਰ ਮਿਲਿਐ ਸੁਖੁ ਪਾਇਆ ਭਾਈ; ਚੂਕਾ ਮਨਹੁ ਗੁਮਾਨੁ ॥੪॥

gur miliai sukh paaeaa bhaaee; chookaa manahu gumaan |4|

Sant Singh KhalsaMeeting with the Guru, one finds peace, O Siblings of Destiny, and pride is dispelled from the mind. ||4||
Manmohan SinghMeeting with the Guru, the man is blessed with peace, and pride is dispelled from his mind.
Manmohan Singh (Punjabi)ਗੁਰਾਂ ਨਾਲ ਮਿਲ ਕੇ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਚਿੱਤ ਤੋਂ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਹੇ ਭਾਵਨ ਰੂਪ! ਗੁਰੋਂ ਕੇ ਮਿਲਨੇ ਕਰ ਸੁਖ ਕੋ ਪਾਯਾ ਹੈ ਔਰ ਮਨ ਸੇ ਅਭਿਮਾਨ ਦੂਰ ਹੋ ਗਿਆ ਹੈ॥੪॥
Prof. Sahib Singhਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ (ਪ੍ਰਭੂ ਦੇ ਗੁਣਾਂ ਦੀ ਬਰਕਤਿ ਨਾਲ) ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਤੇ ਉਸ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਂਦਾ ਹੈ ॥੪॥

ਪਦ ਅਰਥ ਮਨਹੁ = ਮਨ ਤੋਂ ॥੪॥

SikhNet (Spanish)Encontrando al Guru, uno es bendecido con Éxtasis y liberado de su ego. (4)

ਜਲਿ ਮਲਿ ਕਾਇਆ ਮਾਜੀਐ ਭਾਈ; ਭੀ ਮੈਲਾ ਤਨੁ ਹੋਇ ॥

jal mal kaaeaa maajeeai bhaaee; bhee mailaa tan hoe |

Sant Singh KhalsaScrubbing with water, the body can be cleaned, O Siblings of Destiny, but the body becomes dirty again.
Manmohan SinghRubbing with water, the body is cleaned, but the body again gathers dirt.
Manmohan Singh (Punjabi)ਪਾਣੀ ਨਾਲ ਮਲ ਕੇ ਦੇਹ ਸਾਫ ਕੀਤੀ ਜਾਂਦੀ ਹੈ ਪਰੰਤੂ ਦੇਹ ਮੁੜ ਕੇ ਗੰਦੀ ਹੋ ਜਾਂਦੀ ਹੈ।
Fareedkot Teekaਹੇ ਭਾਵਨ ਰੂਪੁ! ਜਲ ਕੇ ਸਾਥ ਮਲ ਕਰ ਕੇ ਸਰੀਰ ਕੌ ਸੁਧ ਕਰੀਏ ਤੌ ਫਿਰ ਭੀ ਸਰੀਰ ਮੈਲਾ ਹੋ ਜਾਤਾ ਹੈ॥
Prof. Sahib Singhਹੇ ਭਾਈ! ਜੇ ਪਾਣੀ ਨਾਲ ਮਲ ਮਲ ਕੇ ਸਰੀਰ ਨੂੰ ਮਾਂਜੀਏ ਤਾਂ ਭੀ ਸਰੀਰ ਮੈਲਾ ਹੀ ਰਹਿੰਦਾ ਹੈ।

ਪਦ ਅਰਥ ਜਲਿ = ਜਲ ਨਾਲ। ਮਲਿ = ਮਲ ਕੇ। ਕਾਇਆ = ਸਰੀਰ।

SikhNet (Spanish)Si uno limpia su cuerpo con agua, uno no se limpia en verdad, pero si uno se baña en la Quintaesencia de la Sabiduría,

ਗਿਆਨਿ ਮਹਾ ਰਸਿ ਨਾਈਐ ਭਾਈ; ਮਨੁ ਤਨੁ ਨਿਰਮਲੁ ਹੋਇ ॥੫॥

giaan mahaa ras naaeeai bhaaee; man tan niramal hoe |5|

Sant Singh KhalsaBathing in the supreme essence of spiritual wisdom, O Siblings of Destiny, the mind and body become pure. ||5||
Manmohan SinghBathing with the great elixir of gnosis the soul and body are rendered pure.
Manmohan Singh (Punjabi)ਬ੍ਰਹਮ ਗਿਆਨ ਦੇ ਵਿਸ਼ਾਲ ਅੰਮ੍ਰਿਤ ਨਾਲ ਇਸ਼ਨਾਨ ਕਰਨ ਦੁਆਰਾ ਆਤਮਾ ਤੇ ਦੇਹ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਹੇ ਭਾਵਨ ਰੂਪ! ਜੇਕਰ ਤੇਰੇ ਸ੍ਵਰੂਪ ਗ੍ਯਾਨ ਮਹਲ (ਰਸ) ਜਲ ਕੇ ਸਾਥ ਇਸ਼ਨਾਨ ਕੀਆ ਜਾਵੇ, ਤਬ ਤਨ ਮਨ ਨਿਰਮਲ ਹੋ ਜਾਤਾ ਹੈ॥੫॥
Prof. Sahib Singhਪਰ ਜੇ ਪਰਮਾਤਮਾ ਦੇ ਗਿਆਨ (-ਰੂਪ ਜਲ ਵਿਚ) ਪਰਮਾਤਮਾ ਦੇ ਨਾਮ (-ਅੰਮ੍ਰਿਤ) ਵਿਚ ਇਸ਼ਨਾਨ ਕਰੀਏ, ਤਾਂ ਮਨ ਭੀ ਪਵਿਤ੍ਰ ਤੇ ਸਰੀਰ ਭੀ ਪਵਿਤ੍ਰ ਹੋ ਜਾਂਦਾ ਹੈ ॥੫॥

ਪਦ ਅਰਥ ਗਿਆਨਿ = ਗਿਆਨ ਵਿਚ ॥੫॥

SikhNet (Spanish)el cuerpo y la mente se purgan de todas sus faltas. (5)

ਦੇਵੀ ਦੇਵਾ ਪੂਜੀਐ ਭਾਈ; ਕਿਆ ਮਾਗਉ. ਕਿਆ ਦੇਹਿ ॥

devee devaa poojeeai bhaaee; kiaa maagau. kiaa dehi |

Sant Singh KhalsaWhy worship gods and goddesses, O Siblings of Destiny? What can we ask of them? What can they give us?
Manmohan SinghWhy worship goddesses and gods O brother; what can one ask from them and what can they give him?
Manmohan Singh (Punjabi)ਦੇਵੀਆਂ ਦੇ ਦੇਵਤਿਆਂ ਦੀ ਪੂਜਾ ਕਰ ਕੇ, ਹੇ ਭਰਾਵਾ! ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ?
Fareedkot Teekaਹੇ ਭਾਵਨ! ਤੇਰੇ ਕੋ ਛੋਡ ਕਰ ਔਰ ਜੋ ਦੇਵੀ ਦੇਵਤਿਓਂ ਕੌ ਪੂਜਣਾ ਹੈ, ਉਨ ਸੇ ਕਿਆ ਮਾਂਗਣਾ ਹੈ ਔਰ ਮਾਂਗਨੇ ਤੇ ਕ੍ਯਾ ਦੇਵੇ, ਭਾਵ ਸੇ ਵਹੁ ਮਿਥ੍ਯਾ ਪਦਾਰਥੋਂ ਕੇ ਦਾਤੇ ਹੈਂ॥
Prof. Sahib Singhਹੇ ਭਾਈ! ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁਝ ਭੀ ਨਹੀਂ ਦੇ ਸਕਦੇ, ਮੈਂ ਇਹਨਾਂ ਪਾਸੋਂ ਕੁਝ ਭੀ ਨਹੀਂ ਮੰਗਦਾ।

ਪਦ ਅਰਥ ਮਾਗਉ = ਮੈਂ ਮੰਗਾਂ। ਦੇਹਿ = (ਦੇਵੀ ਦੇਵਤੇ) ਦੇ ਸਕਦੇ ਹਨ।

SikhNet (Spanish)Uno alaba a los dioses y a las diosas, pero, ¿qué puede uno obtener de ellos?

ਪਾਹਣੁ ਨੀਰਿ ਪਖਾਲੀਐ ਭਾਈ; ਜਲ ਮਹਿ ਬੂਡਹਿ ਤੇਹਿ ॥੬॥

paahan neer pakhaaleeai bhaaee; jal meh booddeh tehi |6|

Sant Singh KhalsaThe stone gods are washed with water, O Siblings of Destiny, but they just sink in the water. ||6||
Manmohan SinghThe stone gods are washed with water, O brother, but they themselves sink in water.
Manmohan Singh (Punjabi)ਪੱਥਰ ਦੇ ਦੇਵਦਿਆਂ ਦਾ ਪਾਣੀ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ, ਹੇ ਵੀਰ! ਪਰ ਉਹ ਖੁਦ ਪਾਣੀ ਵਿੱਚ ਡੁੱਬ ਜਾਂਦੇ ਹਨ।
Fareedkot Teekaਹੇ ਭਾਵਨ ਰੂਪ! ਜੇਕਰ ਪਥਰ ਨੀਰ ਮੇਂ (ਪਖਾਲੀਐ) ਧੋਵੀਐ ਤੋ ਕਯਾ ਫਲੁ ਹੋਵੈਗਾ? ਵਹੁ ਆਪ ਹੀ (ਤੇਹ) ਹਿਤਕਰ ਵਾ ਤਿਨ ਕਰ ਜੀਵ ਜਲਮੈਂ ਡੂਬ ਜਾਤਾ ਹੈ। ਭਾਵ ਯਹਿ ਕਿ ਸਰਬ ਮੇਂ ਪੂਰਨ ਭਾਵਨਾ ਸੇ ਬਿਨਾ ਠਾਕੁਰ ਪੂਜਾ ਭੀ ਤੁਛ ਫਲੁ ਕੀ ਦਾਤੀ ਹੈ॥੬॥
Prof. Sahib Singhਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ? ॥੬॥

ਪਦ ਅਰਥ ਪਾਹਣੁ = ਪੱਥਰ। ਨੀਰਿ = ਪਾਣੀ ਵਿਚ। ਪਖਾਲੀਐ = ਧੋਈਏ। ਬੂਡਹਿ = ਡੁੱਬਦੇ ਹਨ। ਤੇਹਿ = ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ॥੬॥

SikhNet (Spanish)Hechos de piedra, esos dioses mismos se hunden en el agua; ¿cómo entonces van a servir como barco para llevarnos a través del inmenso océano de la existencia? (6)

ਗੁਰ ਬਿਨੁ. ਅਲਖੁ ਨ ਲਖੀਐ ਭਾਈ; ਜਗੁ ਬੂਡੈ ਪਤਿ ਖੋਇ ॥

gur bin. alakh na lakheeai bhaaee; jag booddai pat khoe |

Sant Singh KhalsaWithout the Guru, the unseen Lord cannot be seen, O Siblings of Destiny; the world is drowning, having lost its honor.
Manmohan SinghWithout the Guru, the unseen Lord is not seen and the world is drowned, shorn of its honour.
Manmohan Singh (Punjabi)ਗੁਰਾਂ ਦੇ ਬਾਝੋਂ ਅਦ੍ਰਿਸ਼ਟ ਸੁਆਮੀ ਦੇਖਿਆ ਨਹੀਂ ਜਾ ਸਕਦਾ ਅਤੇ ਆਪਣੀ ਇੱਜ਼ਤ ਗੁਆ ਕੇ ਸੰਸਾਰ ਉਸ ਨੂੰ ਹੀ ਉਹ ਦਿੰਦਾ ਹੈ।
Fareedkot Teekaਹੇ ਮਨ ਕੇ ਪ੍ਯਾਰੇ! ਗੁਰੋਂ ਸੇ ਬਿਨਾ ਤੁਝ ਅਲਖ ਕੋ ਲਖ ਨਹੀਂ ਸਕਤਾ ਹੈ, ਸੋ ਗੁਰੋਂ ਸੇ ਬਿਨਾ ਜੀਵ ਅਪਨੀ ਪਤਿ ਗਵਾਏ ਕਰ ਸੰਸਾਰ ਮੇਂ ਡੂਬਤਾ ਹੈ॥
Prof. Sahib Singhਪਰਮਾਤਮਾ ਦੀ ਹਸਤੀ ਬਿਆਨ ਤੋਂ ਪਰੇ ਹੈ ਬਿਆਨ ਨਹੀਂ ਕੀਤੀ ਜਾ ਸਕਦੀ। ਹੇ ਭਾਈ! ਗੁਰੂ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਡੁੱਬਦਾ ਹੈ ਤੇ ਆਪਣੀ ਇੱਜ਼ਤ ਗਵਾਂਦਾ ਹੈ।

ਪਦ ਅਰਥ ਅਲਖੁ = ਉਹ ਪ੍ਰਭੂ ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਬੂਡੈ = ਡੁੱਬਦਾ ਹੈ।

SikhNet (Spanish)Sin el Guru, el Dios Incognoscible no se le revela a uno y el mundo es ahogado sin conocer su ser,

ਮੇਰੇ ਠਾਕੁਰ ਹਾਥਿ ਵਡਾਈਆ ਭਾਈ; ਜੈ ਭਾਵੈ ਤੈ ਦੇਇ ॥੭॥

mere tthaakur haath vaddaaeea bhaaee; jai bhaavai tai dee |7|

Sant Singh KhalsaGreatness is in the hands of my Lord and Master, O Siblings of Destiny; as He is pleased, He gives. ||7||
Manmohan SinghThe, greatness is in the hand of my Lord, O brother he gives it to him alone, whom He likes.
Manmohan Singh (Punjabi)ਇੱਜ਼ਤ ਆਬਰੂ ਮੇਰੇ ਸਾਹਿਬ ਦੇ ਹੱਥ ਵਿੱਚ ਹਨ, ਹੇ ਵੀਰ! ਜਿਸ ਨੂੰ ਉਹ ਚਾਹੁੰਦਾ ਹੈ, ਕੇਵਲ ਉਸ ਨੂੰ ਹੀ ਉਹ ਦਿੰਦਾ ਹੈ।
Fareedkot Teekaਹੇ ਭਾਵਨ ਰੂਪ ਮੇਰੇ ਠਾਕੁਰ! ਸਭ ਵਡਿਆਈਆਂ ਤੇਰੇ ਹਾਥ ਮੇਂ ਹੈਂ, ਜਿਸ ਕੋ ਚਾਹਤੇ ਹੋ ਤਿਸ ਕੇ ਦੇਤੇ ਹੋ॥੭॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ। ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਦੇਂਦਾ ਹੈ ॥੭॥
SikhNet (Spanish)pues la Gloria está en las Manos de Dios y sólo quien es bendecido por Él, la obtiene. (7)

ਬਈਅਰਿ ਬੋਲੈ. ਮੀਠੁਲੀ ਭਾਈ; ਸਾਚੁ ਕਹੈ. ਪਿਰ ਭਾਇ ॥

beear bolai. meetthulee bhaaee; saach kahai. pir bhaae |

Sant Singh KhalsaThat soul-bride, who talks sweetly and speaks the Truth, O Siblings of Destiny, becomes pleasing to her Husband Lord.
Manmohan SinghThe bride, who talks sweetly and tells the truth, becomes pleasing to her groom, O brother.
Manmohan Singh (Punjabi)ਜੋ ਪਤਨੀ ਮਿੱਠਾ ਬੋਲਦੀ ਹੈ ਅਤੇ ਸੱਚ ਆਖਦੀ ਹੈ, ਉਹ ਆਪਣੇ ਪਤੀ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ, ਹੇ ਭਰਾਵਾ!
Fareedkot Teekaਹੇ ਭਾਵਨ ਰੂਪ! ਜੀਵ (ਬਈਅਰਿ) ਇਸਤ੍ਰੀ ਜੋ ਤੇਰਾ ਜਸ ਰੂਪ ਮੀਠੀ ਬਾਣੀ ਬੋਲਤੀ ਹੈ, ਹੇ ਪਤੀ! ਜੋ ਤੇਰੇ (ਭਾਇ) ਪ੍ਰੇਮ ਕਰ ਸਾਚ ਕੋ ਉਚਾਰਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ, ਹੇ ਭਾਈ! (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਮਿੱਠੇ ਬੋਲ ਬੋਲਦੀ ਹੈ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਪਤੀ-ਪ੍ਰਭੂ ਦੇ ਪ੍ਰੇਮ ਵਿਚ (ਮਗਨ ਰਹਿੰਦੀ ਹੈ),

ਪਦ ਅਰਥ ਬਈਅਰਿ = ਇਸਤ੍ਰੀ {ਬਾਂਗਰ ਦੀ ਬੋਲੀ}, ਜੀਵ-ਇਸਤ੍ਰੀ। ਪਿਰ ਭਾਇ = ਪਤੀ ਦੇ ਪ੍ਰੇਮ ਵਿਚ।

SikhNet (Spanish)La novia inculta puede hablar dulcemente y amar a su Esposo al habitar en la Verdad del Señor.

ਬਿਰਹੈ ਬੇਧੀ. ਸਚਿ ਵਸੀ ਭਾਈ; ਅਧਿਕ ਰਹੀ ਹਰਿ ਨਾਇ ॥੮॥

birahai bedhee. sach vasee bhaaee; adhik rahee har naae |8|

Sant Singh KhalsaPierced by His Love, she abides in Truth, O Siblings of Destiny, deeply imbued with the Lord's Name. ||8||
Manmohan SinghPierced through with her Lord's love, she abides in truth and remains deeply imbue with God's Name.
Manmohan Singh (Punjabi)ਆਪਣੇ ਸੁਆਮੀ ਦੇ ਸਨੇਹ ਨਾਲ ਵਿੰਨ੍ਹੀ ਹੋਈ ਉਹ ਸੱਚ ਅੰਦਰ ਵੱਸਦੀ ਹੈ ਤੇ ਰੱਬ ਦੇ ਨਾਮ ਨਾਲ ਗੂਹੜੀ ਰੰਗੀ ਰਹਿੰਦੀ ਹੈ।
Fareedkot Teekaਹੇ ਭਾਵਨ ਰੂਪ! ਪ੍ਰਹਿਲਾਦਿ ਆਦਿਕੋਂ ਕੇ ਸਮ ਤੇਰੇ (ਬਿਰਹੈ) ਪ੍ਰੇਮ ਮੇਂ ਬੇਧੀ ਅਰਥਾਤ ਮਿਲੀ ਹੈ ਔਰ ਸਚੀ ਪ੍ਰੀਤਿ ਤਿਨ ਕੇ ਮਨ ਮੇਂ ਬਸੀ ਹੈ। ਪੁਨਃ ਹੇ ਹਰੀ! ਅਧਿਕਤਾ ਕਰ ਤੇਰੇ ਨਾਮ ਮੇਂ ਲਾਗ ਰਹੀ ਹੈ॥੮॥
Prof. Sahib Singhਉਹ ਪ੍ਰਭੂ-ਪ੍ਰੇਮ ਵਿਚ ਵਿੱਝੀ ਹੋਈ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਜੁੜੀ ਰਹਿੰਦੀ ਹੈ ॥੮॥

ਪਦ ਅਰਥ ਬਿਰਹੈ = ਤੀਬਰ ਵਿਛੋੜੇ ਨਾਲ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਇ = ਨਾਮ ਵਿਚ ॥੮॥

SikhNet (Spanish)Su corazón es atravesado por el Amor de Dios y habita en Su Verdad profundamente imbuida en Su Nombre. (8)

ਸਭੁ ਕੋ ਆਖੈ ਆਪਣਾ ਭਾਈ; ਗੁਰ ਤੇ. ਬੁਝੈ ਸੁਜਾਨੁ ॥

sabh ko aakhai aapanaa bhaaee; gur te. bujhai sujaan |

Sant Singh KhalsaEveryone calls God his own, O Siblings of Destiny, but the all-knowing Lord is known only through the Guru.
Manmohan SinghEvery one calls God his own, O brother, but it is through the Guru that the Omniscient Lord is known.
Manmohan Singh (Punjabi)ਹਰ ਜਣਾ ਵਾਹਿਗੁਰੂ ਨੂੰ ਆਪਣਾ ਨਿੱਜ ਕਹਿੰਦਾ ਹੈ, ਹੇ ਵੀਰ! ਪ੍ਰੰਤੂ ਗੁਰਾਂ ਦੇ ਰਾਹੀਂ ਹੀ ਸਰਬੱਗ ਸੁਆਮੀ ਜਾਣਿਆ ਜਾਂਦਾ ਹੈ।
Fareedkot Teekaਹੇ ਭਾਵਨ ਰੂਪ! ਸਭ ਕੋਈ ਤੇਰੇ ਕੋ ਆਪਣਾ ਕਹਿਤਾ ਹੈ, ਪਰੰਤੂ ਜੋ ਗੁਰੋਂ ਸੇ ਉਪਦੇਸ਼ ਪੂਛਤਾ ਹੈ, ਸੋ ਤੇਰੇ ਸਰੂਪ ਕੋ ਜਾਨਤਾ ਹੈ॥
Prof. Sahib Singhਹੇ ਭਾਈ! ਹਰੇਕ ਜੀਵ ਮਾਇਆ ਦੀ ਅਪਣੱਤ ਦੀਆਂ ਗੱਲਾਂ ਹੀ ਕਰਦਾ ਹੈ, ਪਰ ਜੇਹੜਾ ਮਨੁੱਖ ਗੁਰੂ ਪਾਸੋਂ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ ਉਹ ਸਿਆਣਾ ਹੋ ਜਾਂਦਾ ਹੈ (ਉਹ ਮਾਇਆ-ਮੋਹ ਦੇ ਥਾਂ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ)।

ਪਦ ਅਰਥ ਸਭੁ ਕੋ = ਹਰੇਕ ਜੀਵ। ਤੇ = ਤੋਂ।

SikhNet (Spanish)Todos llaman a Dios como si fuera suyo, pero es sólo a través del Guru que el Dios Sabio es revelado.

ਜੋ ਬੀਧੇ ਸੇ ਊਬਰੇ ਭਾਈ; ਸਬਦੁ ਸਚਾ ਨੀਸਾਨੁ ॥੯॥

jo beedhe se aoobare bhaaee; sabad sachaa neesaan |9|

Sant Singh KhalsaThose who are pierced by His Love are saved, O Siblings of Destiny; they bear the Insignia of the True Word of the Shabad. ||9||
Manmohan SinghThey, who are pierced through with their Lord's love, are saved and they are stamped with the True Name.
Manmohan Singh (Punjabi)ਜਿਹੜੇ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਵਿੰਨ੍ਹੇ ਗਏ ਹਨ, ਉਹ ਤਰ ਜਾਂਦੇ ਹਨ, ਅਤੇ ਉਨ੍ਹਾਂ ਉਤੇ ਸੱਚੇ ਨਾਮ ਦੀ ਮੋਹਰ ਲੱਗ ਜਾਂਦੀ ਹੈ।
Fareedkot Teekaਹੇ ਭਾਵਨ ਰੂਪ! ਜੋ ਗੁਰ ਉਪਦੇਸ ਮੇਂ (ਬੀਧੇ) ਮਿਲੇ ਹੈਂ ਵਹੁ ਕਾਲ ਸੇ (ਉਬਰੇ) ਬਚੇ ਹੈਂ, ਕਯੋਂਕਿ ਤੂੰ ਸਚਾ (ਸਬਦੁ) ਬ੍ਰਹਮ ਤਿਨ ਕੋ ਪ੍ਰਗਟ ਹੂਆ ਹੈ॥੯॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ ਵਿਚ ਵਿੱਝਦੇ ਹਨ ਉਹ (ਮਾਇਆ ਦੇ ਮੋਹ ਵਿਚ ਡੁੱਬਣ ਤੋਂ, ਵਿਕਾਰਾਂ ਵਿਚ ਫਸਣ ਤੋਂ) ਬਚ ਜਾਂਦੇ ਹਨ। ਗੁਰੂ ਦਾ ਸ਼ਬਦ ਉਹਨਾਂ ਪਾਸ ਸਦਾ ਟਿਕਿਆ ਰਹਿਣ ਵਾਲਾ ਪਰਵਾਨਾ ਹੈ ॥੯॥

ਪਦ ਅਰਥ ਬੀਧੇ = ਵਿੱਝ ਗਏ ॥੯॥

SikhNet (Spanish)Aquél que está inmergido en Su Amor es salvado y es marcado con la Palabra Verdadera del Shabd. (9)

ਈਧਨੁ. ਅਧਿਕ ਸਕੇਲੀਐ ਭਾਈ; ਪਾਵਕੁ ਰੰਚਕ ਪਾਇ ॥

eedhan. adhik sakeleeai bhaaee; paavak ranchak paae |

Sant Singh KhalsaA large pile of firewood, O Siblings of Destiny, will burn if a small fire is applied.
Manmohan SinghAs an amassed heap of fire-wood is burnt off by applying a little fire,
Manmohan Singh (Punjabi)ਜਿਸ ਤਰ੍ਹਾਂ ਬਾਲਣ ਦਾ ਇਕੱਤਰ ਕੀਤਾ ਢੇਰ, ਭੋਰਾ ਭਰ ਅੱਗ ਲਾਉਣ ਨਾਲ ਸੜ ਜਾਂਦਾ ਹੈ,
Fareedkot Teekaਹੇ ਭਾਵਨ ਰੂਪ! ਜੈਸੇ (ਈਧਨ) ਬਾਲਣ ਅਧਿਕ ਹੀ (ਸਕੇਲੀਐ) ਇਕਤ੍ਰ ਕਰੀਏ ਔਰ ਰੰਚਕ ਮਾਤ੍ਰ ਤਿਸ ਮੇਂ ਅਗਨਿ ਪਾਇ ਦੇਵੈ, ਤਬ ਸਭ ਕੋ ਭਸਮ ਕਰ ਦੇਤੀ ਹੈ॥
Prof. Sahib Singhਹੇ ਭਾਈ! ਜੇ ਬਹੁਤ ਸਾਰਾ ਬਾਲਣ ਇਕੱਠਾ ਕਰ ਲਈਏ, ਤੇ ਉਸ ਵਿਚ ਰਤਾ ਕੁ ਅੱਗ ਪਾ ਦੇਈਏ (ਤਾਂ ਉਹ ਸਾਰਾ ਬਾਲਣ ਸੜ ਕੇ ਸੁਆਹ ਹੋ ਜਾਂਦਾ ਹੈ)।

ਪਦ ਅਰਥ ਈਧਨੁ = ਬਾਲਣ। ਅਧਿਕ = ਬਹੁਤ। ਸਕੇਲੀਐ = ਇਕੱਠਾ ਕਰੀਏ। ਪਾਵਕੁ = ਅੱਗ।

SikhNet (Spanish)Así como uno apila un gran cargamento de madera y una pequeña chispa puede producir la llamas que consumirán el cargamento

ਖਿਨੁ ਪਲੁ. ਨਾਮੁ ਰਿਦੈ ਵਸੈ ਭਾਈ; ਨਾਨਕ. ਮਿਲਣੁ ਸੁਭਾਇ ॥੧੦॥੪॥

khin pal. naam ridai vasai bhaaee; naanak. milan subhaae |10|4|

Sant Singh KhalsaIn the same way, if the Naam, the Name of the Lord, dwells in the heart for a moment, even for an instant, O Siblings of Destiny, then one meets the Lord with ease, O Nanak. ||10||4||
Manmohan SinghO brother, likewise the Name burns off the sins, even if it abides for a moment and trice in the mind. Then the mortal easily meets with the Lord.
Manmohan Singh (Punjabi)ਹੇ ਵੀਰ! ਏਸੇ ਤਰ੍ਹਾਂ ਹੀ ਨਾਮ ਪਾਪਾਂ ਨੂੰ ਸਾੜ ਸੁੱਟਦਾ ਹੈ, ਭਾਵਨੂੰ ਇਹ ਇਕ ਮੁਹਤ ਅਤੇ ਛਿਨ ਲਈ ਹੀ ਮਨ ਵਿੱਚ ਟਿਕ ਜਾਵੇ, (ਫੇਰ) ਪ੍ਰਾਣੀ ਸੁਖੈਨ ਹੀ ਸਾਹਿਬ ਨਾਲ ਮਿਲ ਜਾਂਦਾ ਹੈ।
Fareedkot Teekaਹੇ ਭਾਵਨ! ਤੈਸੇ ਹੀ ਇਕ ਖਿਨ ਪਲ ਮਾਤ੍ਰ ਤੇਰਾ ਨਾਮ ਰਿਦੇ ਮੇਂ ਬਸਿ ਜਾਵੈ ਤੌ ਸਭ ਪਾਪੋਂ ਕੋ ਜਲਾਇ ਦੇਤਾ ਹੈ ਔਰ ਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰਾ ਮਿਲਨਾ ਭੀ ਸੁਭਾਵਕ ਹੀ ਹੋ ਜਾਤਾ ਹੈ, ਵਾ ਹੇ ਭਾਈ! ਸੰਬੋਧਨ ਕਰ ਕੇ ਸਾਰੀ ਅਸਟਪਦੀ ਉਪਦੇਸ਼ ਮੇਂ ਲਗਾ ਲੇਨੀ ॥੧੦॥੪॥☬ਪਰਮੇਸਰ ਕੀ ਉਸਤਤੀ ਕਰਤੇ ਹੈਂ:
Prof. Sahib Singhਇਸੇ ਤਰ੍ਹਾਂ, ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਘੜੀ ਪਲ ਵਾਸਤੇ ਭੀ ਮਨੁੱਖ ਦੇ ਮਨ ਵਿਚ ਵੱਸ ਪਏ (ਤਾਂ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਤੇ) ਸਹਿਜੇ ਹੀ ਉਸ ਦਾ ਮਿਲਾਪ (ਪਰਮਾਤਮਾ ਦੇ ਚਰਨਾਂ ਵਿਚ) ਹੋ ਜਾਂਦਾ ਹੈ ॥੧੦॥੪॥

ਪਦ ਅਰਥ ਮਿਲਣੁ = ਮਿਲਾਪ। ਸੁਭਾਇ = ਸਹਿਜੇ ਹੀ ॥੧੦॥੪॥

SikhNet (Spanish)entero, así el Nombre del Señor consume todas nuestras faltas, si uno Lo enaltece por un instante en el corazón. Es así como se encuentra a Dios de forma espontánea. (10‑4)

Open this shabad (23 lines, Angs 636-637) →

Shabad Guru Amardas Ji Raag Sorath continues on Ang 638

ਸੋਰਠਿ ਮਹਲਾ ੩ ਘਰੁ ੧ ਤਿਤੁਕੀ ॥

soratth mahalaa 3 ghar 1 titukee |

Sant Singh KhalsaSorat'h, Third Mehl, First House, Thi-Thukay:
Manmohan SinghSorath 3rd Guru Tituki.
Manmohan Singh (Punjabi)ਸੋਰਿਠ ਤੀਜੀ ਪਾਤਿਸ਼ਾਹੀ। ਤਿਤੁਕੀ।
Prof. Sahib Singhਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਤਿਨ-ਤੁਕੀ ਬਾਣੀ।
SikhNet (Spanish)Sorath, Mejl Guru Nanak, Primer Canal Divino, Ti-Tukas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ; ਧੁਰਿ. ਤੂ ਰਖਦਾ ਆਇਆ ॥

bhagataa dee sadaa too rakhadaa har jeeo; dhur. too rakhadaa aaeaa |

Sant Singh KhalsaYou always preserve the honor of Your devotees, O Dear Lord; You have protected them from the very beginning of time.
Manmohan SinghThou, O dear Lord, ever preserve the dignity of Thine saints and from the very. beginning.
Manmohan Singh (Punjabi)ਤੂੰ ਹੇ ਮਹਾਰਾਜ ਸੁਆਮੀ! ਹਮੇਸ਼ਾਂ ਹੀ ਆਪਣੇ ਸੰਤਾਂ ਦੀ ਮਾਨਮਹੱਤਾ ਕਾਇਮ ਰੱਖੀ ਹੈ ਅਤੇ ਐਨ ਆਰੰਭ ਤੋਂ ਉਨ੍ਹਾਂ ਦੀ ਇੱਜ਼ਤ ਬਰਕਰਾਰ ਰੱਖਦਾ ਆਇਆ ਹੈ।
Fareedkot Teekaਹੇ ਹਰੀ ਜੀਉ! ਅਪਣੇ ਭਗਤੋਂ ਕੀ ਪ੍ਰਤਗ੍ਯਾ ਤੂੰ ਸਦਾ ਹੀ ਰਾਖਤਾ ਹੈਂ, ਕੁਛ ਅਬੀ ਨਹੀਂ ਤੂੰ (ਧੁਰਿ) ਆਦ ਸੇ ਹੀ ਤਿਨ ਕੀ ਪੈਜ ਰਖਤਾ ਆਯਾ ਹੈ॥
Prof. Sahib Singhਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ।

ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ! ਧੁਰਿ = ਧੁਰ ਤੋਂ, ਸ਼ੁਰੂ ਤੋਂ, ਜਦੋਂ ਦਾ ਸੰਸਾਰ ਬਣਿਆ ਹੈ ਤਦੋਂ ਦਾ।

SikhNet (Spanish)Has salvado el Honor de Tus Devotos desde el principio del tiempo, oh Señor.

ਪ੍ਰਹਿਲਾਦ ਜਨ. ਤੁਧੁ ਰਾਖਿ ਲਏ ਹਰਿ ਜੀਉ; ਹਰਣਾਖਸੁ ਮਾਰਿ ਪਚਾਇਆ ॥

prahilaad jan. tudh raakh le har jeeo; haranaakhas maar pachaaeaa |

Sant Singh KhalsaYou protected Your servant Prahlaad, O Dear Lord, and annihilated Harnaakhash.
Manmohan SinghThou hast been safeguarding their honour; Thou, O reverend God, rescued Prahlad, Thy slave and utterly annihilated Harnakhsh.
Manmohan Singh (Punjabi)ਤੂੰ ਹੇ ਪੂਜਨੀਯ ਵਾਹਿਗੁਰੂ! ਆਪਣੇ ਗੋਲੇ ਪ੍ਰਹਿਲਾਦ ਨੂੰ ਬਚਾ ਲਿਆ ਅਤੇ ਹਰਨਾਖਸ਼ ਨੂੰ ਬਿਲਕੁਲ ਮਲੀਆਮੇਟ ਕਰ ਦਿੱਤਾ।
Fareedkot Teekaਹੇ ਹਰਿ ਜੀਉ! ਦਾਸ ਪ੍ਰਹਿਲਾਦ ਜੀ ਤੈਨੇ ਰਾਖ ਲੀਏ ਹੈਂ ਔਰ ਹਰਣਾਖਸ ਮਾਰ ਕਰ ਕੇ ਜਲਾਇ ਦੀਆ ਹੈ। ਸਬਦ ਮੇਂ ਜੀਉ ਪਦ ਸੰਬੋਧਨ ਹੈ॥
Prof. Sahib Singhਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ।

ਪਦ ਅਰਥ ਪ੍ਰਹਿਲਾਦ ਜਨ = ਪ੍ਰਹਿਲਾਦ ਅਤੇ ਇਹੋ ਜਿਹੇ ਹੋਰ ਸੇਵਕ। ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ, ਤਬਾਹ ਕਰ ਦਿੱਤਾ।

SikhNet (Spanish)¿Qué no salvaste a Prehlad y destruiste totalmente al tirano Jarnakash?

ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ; ਮਨਮੁਖ ਭਰਮਿ ਭੁਲਾਇਆ ॥੧॥

guramukhaa no parateet hai har jeeo; manamukh bharam bhulaaeaa |1|

Sant Singh KhalsaThe Gurmukhs place their faith in the Dear Lord, but the self-willed manmukhs are deluded by doubt. ||1||
Manmohan SinghThe Guru-wards have faith in Thee, but the apostates go astray in doubt,
Manmohan Singh (Punjabi)ਗੁਰੂ-ਅਨੁਸਾਰੀਆਂ ਦਾ ਤੇਰੇ ਵਿੱਚ ਭਰੋਸਾ ਹੈ, ਪ੍ਰੰਤੂ ਅਧਰਮੀ ਸੰਦੇਹ ਅੰਦਰ ਗੁੰਮਰਾਹ ਹਨ।
Fareedkot Teekaਹੇ ਹਰੀ! ਗੁਰਮੁਖੋਂ ਕੋ ਆਪ ਕੀ ਪ੍ਰਤੀਤ ਆਈ ਹੈ ਔਰ ਮਨਮੁਖੋਂ ਕੋ ਤੈਨੇ ਭਰਮ ਮੇਂ ਭੁਲਾਇਆ ਹੈ॥੧॥
Prof. Sahib Singhਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ॥੧॥

ਪਦ ਅਰਥ ਪਰਤੀਤਿ = ਸਰਧਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਰਮਿ = ਭਟਕਣਾ ਵਿਚ ॥੧॥

SikhNet (Spanish)Los Gurmukjs, creen en Ti, pero los Manmukjs son destruidos por la duda. (1)

ਹਰਿ ਜੀ; ਏਹ ਤੇਰੀ ਵਡਿਆਈ ॥

har jee; eeh teree vaddiaaee |

Sant Singh KhalsaO Dear Lord, this is Your Glory.
Manmohan SinghO beloved Lord, O Venerable God, this is Thine glory.
Manmohan Singh (Punjabi)ਹੇ ਮਾਣਨਯ ਵਾਹਿਗੁਰੂ! ਇਹ ਤੇਰੀ ਬਜ਼ੁਰਗੀ ਹੈ।
Fareedkot Teekaਹੇ ਹਰੀ! ਯਿਹ ਆਪ ਕੀ ਹੀ ਵਡਿਆਈ ਹੈ॥
Prof. Sahib Singhਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।

ਪਦ ਅਰਥ ਵਡਿਆਈ = ਇੱਜ਼ਤ।

SikhNet (Spanish)Oh Dios, ésta es Tu Gloria;

ਭਗਤਾ ਕੀ ਪੈਜ. ਰਖੁ ਤੂ ਸੁਆਮੀ; ਭਗਤ ਤੇਰੀ ਸਰਣਾਈ ॥ ਰਹਾਉ ॥

bhagataa kee paij. rakh too suaamee; bhagat teree saranaaee | rahaau |

Sant Singh KhalsaYou preserve the honor of Your devotees, O Lord Master; Your devotees seek Your Sanctuary. ||Pause||
Manmohan SinghThou savest the honour of Thine devotee Thine devotees seek Thy refuge, O Lord. Pause.
Manmohan Singh (Punjabi)ਤੂੰ ਆਪਣੇ ਸ਼ਰਧਾਲੂਆਂ ਦੀ ਇੱਜ਼ਤ-ਆਬਰੂ ਰੱਖਦਾ ਹੈ, ਤੇਰੇ ਸ਼ਰਧਾਲੂ ਤੇਰੀ ਓਟ ਦੀ ਯਾਚਨਾ ਕਰਦੇ ਹਨ, ਹੇ ਪ੍ਰਭੂ! ਠਹਿਰਾਉ।
Fareedkot Teekaਹੇ ਸੁਆਮੀ! ਭਗਤੋਂ ਕੀ ਪ੍ਰਤੱਗ੍ਯਾ ਕੋ ਤੂੰ ਰਾਖਤਾ ਹੈਂ, ਇਸੀ ਤੇ ਭਗਤ ਜਨ ਤੇਰੀ ਸਰਨਾਗਤਿ ਰਹਿਤੇ ਹੈਂ॥ ਰਹਾਉ ॥
Prof. Sahib Singhਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ਰਹਾਉ॥

ਪਦ ਅਰਥ ਪੈਜ = ਲਾਜ। ਸੁਆਮੀ = ਹੇ ਸੁਆਮੀ! ॥ਰਹਾਉ॥

SikhNet (Spanish)los Devotos sólo buscan Tu Refugio y Tú salvas su Destino. (Pausa)

ਭਗਤਾ ਨੋ. ਜਮੁ ਜੋਹਿ. ਨ ਸਾਕੈ; ਕਾਲੁ. ਨ ਨੇੜੈ ਜਾਈ ॥

bhagataa no. jam johi. na saakai; kaal. na nerrai jaaee |

Sant Singh KhalsaThe Messenger of Death cannot touch Your devotees; death cannot even approach them.
Manmohan SinghGod's slave, the Death's courier dare not touch, nor can death draw near them.
Manmohan Singh (Punjabi)ਰੱਬ ਦੇ ਗੋਲਿਆਂ ਨੂੰ ਮੌਤ ਦਾ ਦੂਤ ਛੂਹ ਨਹੀਂ ਸਕਦਾ, ਅਤੇ ਨਾਂ ਹੀ ਮੌਤ ਉਨ੍ਹਾਂ ਦੇ ਲਾਗੇ ਲੱਗਦੀ ਹੈ।
Fareedkot Teekaਤੇਰੇ ਭਗਤੋਂ ਕੌ ਜਮ (ਜੋਹਿ) ਦੇਖ ਵਾ ਦਬਾਇ ਨਹੀਂ ਸਕਤਾ ਹੈ ਔਰ ਦੁਖਦਾਈ ਕਾਲ ਭੀ ਤਿਨ ਕੇ ਨਿਕਟ ਨਹੀਂ ਜਾਤਾ॥
Prof. Sahib Singhਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ,

ਪਦ ਅਰਥ ਜਮੁ = ਮੌਤ, ਮੌਤ ਦਾ ਡਰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਕਾਲੁ = ਮੌਤ ਦਾ ਡਰ।

SikhNet (Spanish)Entonces la muerte no los puede ver, ni el tiempo los puede devorar,

ਕੇਵਲ ਰਾਮ ਨਾਮੁ ਮਨਿ ਵਸਿਆ; ਨਾਮੇ ਹੀ ਮੁਕਤਿ ਪਾਈ ॥

keval raam naam man vasiaa; naame hee mukat paaee |

Sant Singh KhalsaThe Name of the Lord alone abides in their minds; through the Naam, the Name of the Lord, they find liberation.
Manmohan SinghThe Lord's Name alone dwells within their mind and only through the Name, obtains they, the salvation.
Manmohan Singh (Punjabi)ਸਿਰਫ ਸੁਆਮੀ ਦਾ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਰੱਖਦਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਹੇ (ਰਾਮ) ਰਮਣ ਰੂਪ! ਕੇਵਲ ਤੇਰਾ ਨਾਮ ਹੀ ਤਿਨ ਕੇ ਰਿਦੇ ਮੇਂ ਬਸਾ ਹੈ, ਨਾਮ ਸੇ ਹੀ ਤਿਨੋਂ ਨੇ ਮੋਖ ਪਦਵੀ ਪਾਈ ਹੈ॥
Prof. Sahib Singh(ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ।

ਪਦ ਅਰਥ ਮਨਿ = ਮਨ ਵਿਚ। ਨਾਮੇ ਹੀ = ਨਾਮ ਵਿਚ ਜੁੜ ਕੇ ਹੀ। ਮੁਕਤਿ = ਮੌਤ ਦੇ ਡਰ ਤੋਂ ਖ਼ਲਾਸੀ।

SikhNet (Spanish)pues ellos enaltecen sólo Tu Nombre en su mente y son emancipados a través del Nombre.

ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ; ਗੁਰ ਕੈ ਸਹਜਿ ਸੁਭਾਈ ॥੨॥

ridh sidh sabh bhagataa charanee laagee; gur kai sehaj subhaaee |2|

Sant Singh KhalsaWealth and all the spiritual powers of the Siddhis fall at the feet of the Lord's devotees; they obtain peace and poise from the Guru. ||2||
Manmohan SinghWealth and super-natural powers, all fall at the saints, feet, as they are blessed with equipoise and sublime faith by the Guru.
Manmohan Singh (Punjabi)ਧਨ-ਸੰਪਤਾ ਅਤੇ ਕਰਾਮਾਤੀ ਸ਼ਕਤੀਆਂ ਸਮੂਹ ਸੰਤਾਂ ਦੇ ਪੈਰੀ ਪੈਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਗੁਰਾਂ ਨੇ ਅਡੋਲਤਾ ਤੇ ਸ੍ਰੇਸ਼ਟ ਸ਼ਰਧਾ ਪ੍ਰਾਦਨ ਕੀਤੀ ਹੋਈ ਹੈ।
Fareedkot Teekaਰਿਧੀਆਂ ਔਰ ਸਿਧੀਆਂ ਸਭੀ ਭਗਤੋਂ ਕੇ ਚਰਨੀ ਲਾਗੀ ਰਹਤੀ ਹੈਂ, ਗੁਰੋਂ ਕੇ ਉਪਦੇਸ਼ ਕਰ ਵਹੁ ਸਹਜੇ ਹੀ ਸੁਭਾਇਮਾਨ ਹੂਏ ਹੈ॥੨॥
Prof. Sahib Singhਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ ॥੨॥

ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤਾਂ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ ॥੨॥

SikhNet (Spanish)Los poderes psíquicos y los milagros se postran a Sus Pies, pues son bendecidos con la Paz dada por el Guru. (2)

ਮਨਮੁਖਾ ਨੋ ਪਰਤੀਤਿ. ਨ ਆਵੀ; ਅੰਤਰਿ ਲੋਭ ਸੁਆਉ ॥

manamukhaa no parateet. na aavee; antar lobh suaau |

Sant Singh KhalsaThe self-willed manmukhs have no faith; they are filled with greed and self-interest.
Manmohan SinghThe Perverse have no faith in the Guru Within them there is greed and self-interest.
Manmohan Singh (Punjabi)ਪ੍ਰਤੀਕੂਲਾਂ ਦਾ ਗੁਰਾਂ ਵਿੱਚ ਭਰੋਸਾ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਤੇ ਸਵੈ-ਮਨੋਰਥ ਹੈ।
Fareedkot Teekaਮਨਮੁਖਾਂ ਕੋ ਗੁਰ ਸਬਦ ਪਰ (ਪਰਤੀਤਿ), ਭਾਵ ਭਰੋਸਾ ਨਹੀਂ ਹੋਤਾ, ਕ੍ਯੋਂਕਿ ਤਿਨ ਕੇ ਮਨ ਅੰਤਰ ਲੋਭ ਰੂਪੀ (ਸੁਆਉ) ਪ੍ਰਯੋਜਨ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਪਰਮਾਤਮਾ ਉਤੇ) ਯਕੀਨ ਨਹੀਂ ਬੱਝਦਾ, ਉਹਨਾਂ ਦੇ ਅੰਦਰ ਲੋਭ-ਭਰੀ ਗ਼ਰਜ਼ ਟਿਕੀ ਰਹਿੰਦੀ ਹੈ।

ਪਦ ਅਰਥ ਨੋ = ਨੂੰ। ਆਵੀ = ਆਵੈ, ਆਉਂਦੀ। ਲੋਭ ਸੁਆਉ = ਲੋਭ ਦਾ ਸੁਆਰਥ, ਲੋਭ = ਭਰੀ ਗ਼ਰਜ਼।

SikhNet (Spanish)Los hombres de ego son privados de la Fe, pues la fuerza que los maneja es la avaricia.

ਗੁਰਮੁਖਿ ਹਿਰਦੈ ਸਬਦੁ. ਨ ਭੇਦਿਓ; ਹਰਿ ਨਾਮਿ. ਨ ਲਾਗਾ ਭਾਉ ॥

guramukh hiradai sabad. na bhedio; har naam. na laagaa bhaau |

Sant Singh KhalsaThey are not Gurmukh - they do not understand the Word of the Shabad in their hearts; they do not love the Naam, the Name of the Lord.
Manmohan SinghThey realise not the name in their mind, through the Guru, nor do they enshrine affection for the God's Name.
Manmohan Singh (Punjabi)ਗੁਰਾਂ ਦੇ ਰਾਹੀਂ ਉਹ ਨਾਮ ਨੂੰ ਆਪਣੇ ਚਿੱਤ ਵਿੱਚ ਅਨੁਭਵ ਨਹੀਂ ਕਰਦੇ, ਨਾਂ ਹੀ ਉਹ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਤਿਨ ਮਨਮੁਖੋਂ ਕੇ ਰਿਦੇ ਮੇਂ ਗੁਰੋਂ ਦ੍ਵਾਰੇ (ਸਬਦੁ) ਉਪਦੇਸ਼ੁ ਨਹੀਂ (ਭੇਦਿਓ) ਮਿਲਾ, ਹੇ ਹਰੀ! ਇਸੀ ਤੇ ਤੇਰੈ ਨਾਮ ਮੇਂ ਭੀ ਤਿਨ ਕਾ ਪ੍ਰੇਮ ਨਹੀਂ ਲਾਗਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਉਹਨਾਂ (ਮਨਮੁਖਾਂ) ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਨਹੀਂ ਵਿੱਝਦਾ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦਾ ਪਿਆਰ ਨਹੀਂ ਬਣਦਾ।

ਪਦ ਅਰਥ ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ। ਹਿਰਦੈ = ਹਿਰਦੇ ਵਿਚ। ਭੇਦਿਓ = ਵਿੱਝਿਆ। ਨਾਮਿ = ਨਾਮ ਵਿਚ। ਭਾਉ = ਪਿਆਰ।

SikhNet (Spanish)Ellos no se dan cuenta del Misterio de la Palabra del Shabd que se obtiene a través del Guru, ni aman al Señor.

ਕੂੜ ਕਪਟ ਪਾਜੁ ਲਹਿ ਜਾਸੀ; ਮਨਮੁਖ ਫੀਕਾ ਅਲਾਉ ॥੩॥

koorr kapatt paaj leh jaasee; manamukh feekaa alaau |3|

Sant Singh KhalsaTheir masks of falsehood and hypocrisy shall fall off; the self-willed manmukhs speak with insipid words. ||3||
Manmohan SinghThe gilt of falsehood and hypocrisy shall fade away. An apostate ever talks dryly.
Manmohan Singh (Punjabi)ਝੂਠ ਅਤੇ ਪਾਖੰਡ ਦਾ ਮੁਲੰਮਾ ਉਤਰ ਜਾਊਗਾ। ਅਧਰਮੀ ਸਦਾ ਹੀ ਰੁੱਖਾ ਬੋਲਦਾ ਹੈ।
Fareedkot Teekaਮਨਮੁਖ ਜੋ ਫੀਕਾ (ਅਲਾਉ) ਬੋਲਤੇ ਹੈਂ, ਤਿਨ ਕਾ ਪ੍ਰਲੋਕ ਮੇਂ ਕੂੜਾ ਕਪਟ ਕਾ ਪਾਜੁ ਲਹਿ ਜਾਵੇਗਾ॥੩॥
Prof. Sahib Singhਮਨਮੁਖਾਂ ਦਾ ਬੋਲ ਭੀ ਰੁੱਖਾ ਰੁੱਖਾ ਹੁੰਦਾ ਹੈ। ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉੱਘੜ ਹੀ ਜਾਂਦਾ ਹੈ ॥੩॥

ਪਦ ਅਰਥ ਪਾਜੁ = ਮੁਲੰਮਾ। ਲਹਿ ਜਾਸੀ = ਉਤਰ ਜਾਏਗਾ। ਅਲਾਉ = ਅਲਾਪ, ਬੋਲ ॥੩॥

SikhNet (Spanish)Su máscara les es arrancada al final. Por todo lo que sea que ellos pretenden ser a través del engaño y de la falsedad, su palabra permanece insípida. (3)

ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ; ਭਗਤੀ ਹੂ ਤੂ ਜਾਤਾ ॥

bhagataa vich aap varatadaa prabh jee; bhagatee hoo too jaataa |

Sant Singh KhalsaYou are pervading through Your devotees, O Dear God; through Your devotees, You are known.
Manmohan SinghThou Thyself workest through Thine saints, O dear Lord and through Thine devotees Thou art known.
Manmohan Singh (Punjabi)ਤੂੰ ਆਪੇ ਹੀ ਆਪਣੇ ਸਾਧੂਆਂ ਰਾਹੀਂ ਕੰਮ ਕਰਦਾ ਹੈ। ਹੇ ਮਹਾਰਾਜ ਸੁਆਮੀ! ਤੇ ਆਪਣੇ ਸ਼ਰਧਾਵਾਨਾਂ ਰਾਹੀਂ ਤੂੰ ਜਾਣਿਆ ਜਾਂਦਾ ਹੈ।
Fareedkot Teekaਹੇ ਪ੍ਰਭ ਜੀ! ਤੂੰ ਆਪ ਭਗਤੋਂ ਮੇਂ ਬਰਤ ਰਹਾ ਹੈਂ ਔਰ ਭਗਤੋਂ ਨੇ ਹੀ ਨਿਸਚੇ ਕਰ ਤੁਝ ਕੋ ਜਾਨਾ ਹੈ॥
Prof. Sahib Singhਹੇ ਪ੍ਰਭੂ! ਆਪਣੇ ਭਗਤਾਂ ਵਿਚ ਤੂੰ ਆਪ ਕੰਮ ਕਰਦਾ ਹੈਂ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।

ਪਦ ਅਰਥ ਵਰਤਦਾ = ਕੰਮ ਕਰਦਾ। ਭਗਤੀ = ਭਗਤਾਂ ਨੇ। ਤੂ = ਤੈਨੂੰ।

SikhNet (Spanish)Te manifiestas a través de Tus Devotos, oh Señor; a través de Tus Devotos eres conocido.

ਮਾਇਆ ਮੋਹ ਸਭ ਲੋਕ ਹੈ ਤੇਰੀ; ਤੂ ਏਕੋ ਪੁਰਖੁ ਬਿਧਾਤਾ ॥

maaeaa moh sabh lok hai teree; too eko purakh bidhaataa |

Sant Singh KhalsaAll the people are enticed by Maya; they are Yours, Lord - You alone are the Architect of Destiny.
Manmohan SinghAll the mortals engrossed in the love of wealth, are Thine and Thou alone art Creator Lord.
Manmohan Singh (Punjabi)ਮਾਲ ਧਨ ਦੀ ਪ੍ਰੀਤ ਵਿੱਚ ਖੱਚਤ ਹੋਏ ਹੋਏ ਪ੍ਰਾਣੀ ਸਾਰੇ ਤੈਂਡੇ ਹੀ ਹਨ ਕੇਵਲ ਤੂੰ ਹੀ ਉਨ੍ਹਾਂ ਦਾ ਸਿਰਜਣਹਾਰ ਸੁਆਮੀ ਹੈ।
Fareedkot Teekaਤੇਰੀ ਮਾਯਾ ਕਰ ਸਭ ਲੋਕ ਮੋਹੇ ਹੂਏ ਹੈਂ, ਤੂੰ ਸਭ ਕਾ (ਬਿਧਾਤਾ) ਫਲ ਪ੍ਰਦਾਤਾ ਏਕ ਹੀ ਪੁਰਖ ਹੈਂ॥
Prof. Sahib Singhਪਰ, ਹੇ ਪ੍ਰਭੂ! ਮਾਇਆ ਦਾ ਮੋਹ ਭੀ ਤੇਰੀ ਹੀ ਰਚਨਾ ਹੈ, ਤੂੰ ਆਪ ਹੀ ਸਰਬ-ਵਿਆਪਕ ਹੈਂ, ਤੇ ਰਚਨਹਾਰ ਹੈਂ,

ਪਦ ਅਰਥ ਲੋਕ = ਸ੍ਰਿਸ਼ਟੀ। ਬਿਧਾਤਾ = ਰਚਨਹਾਰ। ਮਨਸਾ = {मनीषा} ਮਨੋ-ਕਾਮਨਾ।

SikhNet (Spanish)El mundo envuelto en Maya está sujeto a Tu Voluntad; sólo Tú eres el Arquitecto del Destino.

Open this shabad (28 lines, Angs 637-638) →

Ang 637 of 1430