ਸੋਰਠਿ ਮਹਲਾ ੩ ਘਰੁ ੧ ਤਿਤੁਕੀ ॥
soratth mahalaa 3 ghar 1 titukee | Ang 637
Sant Singh KhalsaSorat'h, Third Mehl, First House, Thi-Thukay:
Manmohan SinghSorath 3rd Guru Tituki.
Manmohan Singh (Punjabi)ਸੋਰਿਠ ਤੀਜੀ ਪਾਤਿਸ਼ਾਹੀ। ਤਿਤੁਕੀ।
Prof. Sahib Singhਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਤਿਨ-ਤੁਕੀ ਬਾਣੀ।
SikhNet (Spanish)Sorath, Mejl Guru Nanak, Primer Canal Divino, Ti-Tukas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 637
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ; ਧੁਰਿ. ਤੂ ਰਖਦਾ ਆਇਆ ॥
bhagataa dee sadaa too rakhadaa har jeeo; dhur. too rakhadaa aaeaa | Ang 637
Sant Singh KhalsaYou always preserve the honor of Your devotees, O Dear Lord; You have protected them from the very beginning of time.
Manmohan SinghThou, O dear Lord, ever preserve the dignity of Thine saints and from the very. beginning.
Manmohan Singh (Punjabi)ਤੂੰ ਹੇ ਮਹਾਰਾਜ ਸੁਆਮੀ! ਹਮੇਸ਼ਾਂ ਹੀ ਆਪਣੇ ਸੰਤਾਂ ਦੀ ਮਾਨਮਹੱਤਾ ਕਾਇਮ ਰੱਖੀ ਹੈ ਅਤੇ ਐਨ ਆਰੰਭ ਤੋਂ ਉਨ੍ਹਾਂ ਦੀ ਇੱਜ਼ਤ ਬਰਕਰਾਰ ਰੱਖਦਾ ਆਇਆ ਹੈ।
Fareedkot Teekaਹੇ ਹਰੀ ਜੀਉ! ਅਪਣੇ ਭਗਤੋਂ ਕੀ ਪ੍ਰਤਗ੍ਯਾ ਤੂੰ ਸਦਾ ਹੀ ਰਾਖਤਾ ਹੈਂ, ਕੁਛ ਅਬੀ ਨਹੀਂ ਤੂੰ (ਧੁਰਿ) ਆਦ ਸੇ ਹੀ ਤਿਨ ਕੀ ਪੈਜ ਰਖਤਾ ਆਯਾ ਹੈ॥
Prof. Sahib Singhਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ।ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ! ਧੁਰਿ = ਧੁਰ ਤੋਂ, ਸ਼ੁਰੂ ਤੋਂ, ਜਦੋਂ ਦਾ ਸੰਸਾਰ ਬਣਿਆ ਹੈ ਤਦੋਂ ਦਾ।
SikhNet (Spanish)Has salvado el Honor de Tus Devotos desde el principio del tiempo, oh Señor.
ਪ੍ਰਹਿਲਾਦ ਜਨ. ਤੁਧੁ ਰਾਖਿ ਲਏ ਹਰਿ ਜੀਉ; ਹਰਣਾਖਸੁ ਮਾਰਿ ਪਚਾਇਆ ॥
prahilaad jan. tudh raakh le har jeeo; haranaakhas maar pachaaeaa | Ang 637
Sant Singh KhalsaYou protected Your servant Prahlaad, O Dear Lord, and annihilated Harnaakhash.
Manmohan SinghThou hast been safeguarding their honour; Thou, O reverend God, rescued Prahlad, Thy slave and utterly annihilated Harnakhsh.
Manmohan Singh (Punjabi)ਤੂੰ ਹੇ ਪੂਜਨੀਯ ਵਾਹਿਗੁਰੂ! ਆਪਣੇ ਗੋਲੇ ਪ੍ਰਹਿਲਾਦ ਨੂੰ ਬਚਾ ਲਿਆ ਅਤੇ ਹਰਨਾਖਸ਼ ਨੂੰ ਬਿਲਕੁਲ ਮਲੀਆਮੇਟ ਕਰ ਦਿੱਤਾ।
Fareedkot Teekaਹੇ ਹਰਿ ਜੀਉ! ਦਾਸ ਪ੍ਰਹਿਲਾਦ ਜੀ ਤੈਨੇ ਰਾਖ ਲੀਏ ਹੈਂ ਔਰ ਹਰਣਾਖਸ ਮਾਰ ਕਰ ਕੇ ਜਲਾਇ ਦੀਆ ਹੈ। ਸਬਦ ਮੇਂ ਜੀਉ ਪਦ ਸੰਬੋਧਨ ਹੈ॥
Prof. Sahib Singhਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ।ਪਦ ਅਰਥ ਪ੍ਰਹਿਲਾਦ ਜਨ = ਪ੍ਰਹਿਲਾਦ ਅਤੇ ਇਹੋ ਜਿਹੇ ਹੋਰ ਸੇਵਕ। ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ, ਤਬਾਹ ਕਰ ਦਿੱਤਾ।
SikhNet (Spanish)¿Qué no salvaste a Prehlad y destruiste totalmente al tirano Jarnakash?
ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ; ਮਨਮੁਖ ਭਰਮਿ ਭੁਲਾਇਆ ॥੧॥
guramukhaa no parateet hai har jeeo; manamukh bharam bhulaaeaa |1| Ang 637
Sant Singh KhalsaThe Gurmukhs place their faith in the Dear Lord, but the self-willed manmukhs are deluded by doubt. ||1||
Manmohan SinghThe Guru-wards have faith in Thee, but the apostates go astray in doubt,
Manmohan Singh (Punjabi)ਗੁਰੂ-ਅਨੁਸਾਰੀਆਂ ਦਾ ਤੇਰੇ ਵਿੱਚ ਭਰੋਸਾ ਹੈ, ਪ੍ਰੰਤੂ ਅਧਰਮੀ ਸੰਦੇਹ ਅੰਦਰ ਗੁੰਮਰਾਹ ਹਨ।
Fareedkot Teekaਹੇ ਹਰੀ! ਗੁਰਮੁਖੋਂ ਕੋ ਆਪ ਕੀ ਪ੍ਰਤੀਤ ਆਈ ਹੈ ਔਰ ਮਨਮੁਖੋਂ ਕੋ ਤੈਨੇ ਭਰਮ ਮੇਂ ਭੁਲਾਇਆ ਹੈ॥੧॥
Prof. Sahib Singhਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ॥੧॥ਪਦ ਅਰਥ ਪਰਤੀਤਿ = ਸਰਧਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਰਮਿ = ਭਟਕਣਾ ਵਿਚ ॥੧॥
SikhNet (Spanish)Los Gurmukjs, creen en Ti, pero los Manmukjs son destruidos por la duda. (1)
ਹਰਿ ਜੀ; ਏਹ ਤੇਰੀ ਵਡਿਆਈ ॥
har jee; eeh teree vaddiaaee | Ang 637
Sant Singh KhalsaO Dear Lord, this is Your Glory.
Manmohan SinghO beloved Lord, O Venerable God, this is Thine glory.
Manmohan Singh (Punjabi)ਹੇ ਮਾਣਨਯ ਵਾਹਿਗੁਰੂ! ਇਹ ਤੇਰੀ ਬਜ਼ੁਰਗੀ ਹੈ।
Fareedkot Teekaਹੇ ਹਰੀ! ਯਿਹ ਆਪ ਕੀ ਹੀ ਵਡਿਆਈ ਹੈ॥
Prof. Sahib Singhਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਪਦ ਅਰਥ ਵਡਿਆਈ = ਇੱਜ਼ਤ।
SikhNet (Spanish)Oh Dios, ésta es Tu Gloria;
ਭਗਤਾ ਕੀ ਪੈਜ. ਰਖੁ ਤੂ ਸੁਆਮੀ; ਭਗਤ ਤੇਰੀ ਸਰਣਾਈ ॥ ਰਹਾਉ ॥
bhagataa kee paij. rakh too suaamee; bhagat teree saranaaee | rahaau | Ang 637
Sant Singh KhalsaYou preserve the honor of Your devotees, O Lord Master; Your devotees seek Your Sanctuary. ||Pause||
Manmohan SinghThou savest the honour of Thine devotee Thine devotees seek Thy refuge, O Lord. Pause.
Manmohan Singh (Punjabi)ਤੂੰ ਆਪਣੇ ਸ਼ਰਧਾਲੂਆਂ ਦੀ ਇੱਜ਼ਤ-ਆਬਰੂ ਰੱਖਦਾ ਹੈ, ਤੇਰੇ ਸ਼ਰਧਾਲੂ ਤੇਰੀ ਓਟ ਦੀ ਯਾਚਨਾ ਕਰਦੇ ਹਨ, ਹੇ ਪ੍ਰਭੂ! ਠਹਿਰਾਉ।
Fareedkot Teekaਹੇ ਸੁਆਮੀ! ਭਗਤੋਂ ਕੀ ਪ੍ਰਤੱਗ੍ਯਾ ਕੋ ਤੂੰ ਰਾਖਤਾ ਹੈਂ, ਇਸੀ ਤੇ ਭਗਤ ਜਨ ਤੇਰੀ ਸਰਨਾਗਤਿ ਰਹਿਤੇ ਹੈਂ॥ ਰਹਾਉ ॥
Prof. Sahib Singhਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ਰਹਾਉ॥ਪਦ ਅਰਥ ਪੈਜ = ਲਾਜ। ਸੁਆਮੀ = ਹੇ ਸੁਆਮੀ! ॥ਰਹਾਉ॥
SikhNet (Spanish)los Devotos sólo buscan Tu Refugio y Tú salvas su Destino. (Pausa)
ਭਗਤਾ ਨੋ. ਜਮੁ ਜੋਹਿ. ਨ ਸਾਕੈ; ਕਾਲੁ. ਨ ਨੇੜੈ ਜਾਈ ॥
bhagataa no. jam johi. na saakai; kaal. na nerrai jaaee | Ang 637
Sant Singh KhalsaThe Messenger of Death cannot touch Your devotees; death cannot even approach them.
Manmohan SinghGod's slave, the Death's courier dare not touch, nor can death draw near them.
Manmohan Singh (Punjabi)ਰੱਬ ਦੇ ਗੋਲਿਆਂ ਨੂੰ ਮੌਤ ਦਾ ਦੂਤ ਛੂਹ ਨਹੀਂ ਸਕਦਾ, ਅਤੇ ਨਾਂ ਹੀ ਮੌਤ ਉਨ੍ਹਾਂ ਦੇ ਲਾਗੇ ਲੱਗਦੀ ਹੈ।
Fareedkot Teekaਤੇਰੇ ਭਗਤੋਂ ਕੌ ਜਮ (ਜੋਹਿ) ਦੇਖ ਵਾ ਦਬਾਇ ਨਹੀਂ ਸਕਤਾ ਹੈ ਔਰ ਦੁਖਦਾਈ ਕਾਲ ਭੀ ਤਿਨ ਕੇ ਨਿਕਟ ਨਹੀਂ ਜਾਤਾ॥
Prof. Sahib Singhਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ,ਪਦ ਅਰਥ ਜਮੁ = ਮੌਤ, ਮੌਤ ਦਾ ਡਰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਕਾਲੁ = ਮੌਤ ਦਾ ਡਰ।
SikhNet (Spanish)Entonces la muerte no los puede ver, ni el tiempo los puede devorar,
ਕੇਵਲ ਰਾਮ ਨਾਮੁ ਮਨਿ ਵਸਿਆ; ਨਾਮੇ ਹੀ ਮੁਕਤਿ ਪਾਈ ॥
keval raam naam man vasiaa; naame hee mukat paaee | Ang 637
Sant Singh KhalsaThe Name of the Lord alone abides in their minds; through the Naam, the Name of the Lord, they find liberation.
Manmohan SinghThe Lord's Name alone dwells within their mind and only through the Name, obtains they, the salvation.
Manmohan Singh (Punjabi)ਸਿਰਫ ਸੁਆਮੀ ਦਾ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਰੱਖਦਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਹੇ (ਰਾਮ) ਰਮਣ ਰੂਪ! ਕੇਵਲ ਤੇਰਾ ਨਾਮ ਹੀ ਤਿਨ ਕੇ ਰਿਦੇ ਮੇਂ ਬਸਾ ਹੈ, ਨਾਮ ਸੇ ਹੀ ਤਿਨੋਂ ਨੇ ਮੋਖ ਪਦਵੀ ਪਾਈ ਹੈ॥
Prof. Sahib Singh(ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ।ਪਦ ਅਰਥ ਮਨਿ = ਮਨ ਵਿਚ। ਨਾਮੇ ਹੀ = ਨਾਮ ਵਿਚ ਜੁੜ ਕੇ ਹੀ। ਮੁਕਤਿ = ਮੌਤ ਦੇ ਡਰ ਤੋਂ ਖ਼ਲਾਸੀ।
SikhNet (Spanish)pues ellos enaltecen sólo Tu Nombre en su mente y son emancipados a través del Nombre.
ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ; ਗੁਰ ਕੈ ਸਹਜਿ ਸੁਭਾਈ ॥੨॥
ridh sidh sabh bhagataa charanee laagee; gur kai sehaj subhaaee |2| Ang 637
Sant Singh KhalsaWealth and all the spiritual powers of the Siddhis fall at the feet of the Lord's devotees; they obtain peace and poise from the Guru. ||2||
Manmohan SinghWealth and super-natural powers, all fall at the saints, feet, as they are blessed with equipoise and sublime faith by the Guru.
Manmohan Singh (Punjabi)ਧਨ-ਸੰਪਤਾ ਅਤੇ ਕਰਾਮਾਤੀ ਸ਼ਕਤੀਆਂ ਸਮੂਹ ਸੰਤਾਂ ਦੇ ਪੈਰੀ ਪੈਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਗੁਰਾਂ ਨੇ ਅਡੋਲਤਾ ਤੇ ਸ੍ਰੇਸ਼ਟ ਸ਼ਰਧਾ ਪ੍ਰਾਦਨ ਕੀਤੀ ਹੋਈ ਹੈ।
Fareedkot Teekaਰਿਧੀਆਂ ਔਰ ਸਿਧੀਆਂ ਸਭੀ ਭਗਤੋਂ ਕੇ ਚਰਨੀ ਲਾਗੀ ਰਹਤੀ ਹੈਂ, ਗੁਰੋਂ ਕੇ ਉਪਦੇਸ਼ ਕਰ ਵਹੁ ਸਹਜੇ ਹੀ ਸੁਭਾਇਮਾਨ ਹੂਏ ਹੈ॥੨॥
Prof. Sahib Singhਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ ॥੨॥ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤਾਂ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ ॥੨॥
SikhNet (Spanish)Los poderes psíquicos y los milagros se postran a Sus Pies, pues son bendecidos con la Paz dada por el Guru. (2)
ਮਨਮੁਖਾ ਨੋ ਪਰਤੀਤਿ. ਨ ਆਵੀ; ਅੰਤਰਿ ਲੋਭ ਸੁਆਉ ॥
manamukhaa no parateet. na aavee; antar lobh suaau | Ang 637
Sant Singh KhalsaThe self-willed manmukhs have no faith; they are filled with greed and self-interest.
Manmohan SinghThe Perverse have no faith in the Guru Within them there is greed and self-interest.
Manmohan Singh (Punjabi)ਪ੍ਰਤੀਕੂਲਾਂ ਦਾ ਗੁਰਾਂ ਵਿੱਚ ਭਰੋਸਾ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਤੇ ਸਵੈ-ਮਨੋਰਥ ਹੈ।
Fareedkot Teekaਮਨਮੁਖਾਂ ਕੋ ਗੁਰ ਸਬਦ ਪਰ (ਪਰਤੀਤਿ), ਭਾਵ ਭਰੋਸਾ ਨਹੀਂ ਹੋਤਾ, ਕ੍ਯੋਂਕਿ ਤਿਨ ਕੇ ਮਨ ਅੰਤਰ ਲੋਭ ਰੂਪੀ (ਸੁਆਉ) ਪ੍ਰਯੋਜਨ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਪਰਮਾਤਮਾ ਉਤੇ) ਯਕੀਨ ਨਹੀਂ ਬੱਝਦਾ, ਉਹਨਾਂ ਦੇ ਅੰਦਰ ਲੋਭ-ਭਰੀ ਗ਼ਰਜ਼ ਟਿਕੀ ਰਹਿੰਦੀ ਹੈ।ਪਦ ਅਰਥ ਨੋ = ਨੂੰ। ਆਵੀ = ਆਵੈ, ਆਉਂਦੀ। ਲੋਭ ਸੁਆਉ = ਲੋਭ ਦਾ ਸੁਆਰਥ, ਲੋਭ = ਭਰੀ ਗ਼ਰਜ਼।
SikhNet (Spanish)Los hombres de ego son privados de la Fe, pues la fuerza que los maneja es la avaricia.
ਗੁਰਮੁਖਿ ਹਿਰਦੈ ਸਬਦੁ. ਨ ਭੇਦਿਓ; ਹਰਿ ਨਾਮਿ. ਨ ਲਾਗਾ ਭਾਉ ॥
guramukh hiradai sabad. na bhedio; har naam. na laagaa bhaau | Ang 637
Sant Singh KhalsaThey are not Gurmukh - they do not understand the Word of the Shabad in their hearts; they do not love the Naam, the Name of the Lord.
Manmohan SinghThey realise not the name in their mind, through the Guru, nor do they enshrine affection for the God's Name.
Manmohan Singh (Punjabi)ਗੁਰਾਂ ਦੇ ਰਾਹੀਂ ਉਹ ਨਾਮ ਨੂੰ ਆਪਣੇ ਚਿੱਤ ਵਿੱਚ ਅਨੁਭਵ ਨਹੀਂ ਕਰਦੇ, ਨਾਂ ਹੀ ਉਹ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਤਿਨ ਮਨਮੁਖੋਂ ਕੇ ਰਿਦੇ ਮੇਂ ਗੁਰੋਂ ਦ੍ਵਾਰੇ (ਸਬਦੁ) ਉਪਦੇਸ਼ੁ ਨਹੀਂ (ਭੇਦਿਓ) ਮਿਲਾ, ਹੇ ਹਰੀ! ਇਸੀ ਤੇ ਤੇਰੈ ਨਾਮ ਮੇਂ ਭੀ ਤਿਨ ਕਾ ਪ੍ਰੇਮ ਨਹੀਂ ਲਾਗਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਉਹਨਾਂ (ਮਨਮੁਖਾਂ) ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਨਹੀਂ ਵਿੱਝਦਾ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦਾ ਪਿਆਰ ਨਹੀਂ ਬਣਦਾ।ਪਦ ਅਰਥ ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ। ਹਿਰਦੈ = ਹਿਰਦੇ ਵਿਚ। ਭੇਦਿਓ = ਵਿੱਝਿਆ। ਨਾਮਿ = ਨਾਮ ਵਿਚ। ਭਾਉ = ਪਿਆਰ।
SikhNet (Spanish)Ellos no se dan cuenta del Misterio de la Palabra del Shabd que se obtiene a través del Guru, ni aman al Señor.
ਕੂੜ ਕਪਟ ਪਾਜੁ ਲਹਿ ਜਾਸੀ; ਮਨਮੁਖ ਫੀਕਾ ਅਲਾਉ ॥੩॥
koorr kapatt paaj leh jaasee; manamukh feekaa alaau |3| Ang 637
Sant Singh KhalsaTheir masks of falsehood and hypocrisy shall fall off; the self-willed manmukhs speak with insipid words. ||3||
Manmohan SinghThe gilt of falsehood and hypocrisy shall fade away. An apostate ever talks dryly.
Manmohan Singh (Punjabi)ਝੂਠ ਅਤੇ ਪਾਖੰਡ ਦਾ ਮੁਲੰਮਾ ਉਤਰ ਜਾਊਗਾ। ਅਧਰਮੀ ਸਦਾ ਹੀ ਰੁੱਖਾ ਬੋਲਦਾ ਹੈ।
Fareedkot Teekaਮਨਮੁਖ ਜੋ ਫੀਕਾ (ਅਲਾਉ) ਬੋਲਤੇ ਹੈਂ, ਤਿਨ ਕਾ ਪ੍ਰਲੋਕ ਮੇਂ ਕੂੜਾ ਕਪਟ ਕਾ ਪਾਜੁ ਲਹਿ ਜਾਵੇਗਾ॥੩॥
Prof. Sahib Singhਮਨਮੁਖਾਂ ਦਾ ਬੋਲ ਭੀ ਰੁੱਖਾ ਰੁੱਖਾ ਹੁੰਦਾ ਹੈ। ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉੱਘੜ ਹੀ ਜਾਂਦਾ ਹੈ ॥੩॥ਪਦ ਅਰਥ ਪਾਜੁ = ਮੁਲੰਮਾ। ਲਹਿ ਜਾਸੀ = ਉਤਰ ਜਾਏਗਾ। ਅਲਾਉ = ਅਲਾਪ, ਬੋਲ ॥੩॥
SikhNet (Spanish)Su máscara les es arrancada al final. Por todo lo que sea que ellos pretenden ser a través del engaño y de la falsedad, su palabra permanece insípida. (3)
ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ; ਭਗਤੀ ਹੂ ਤੂ ਜਾਤਾ ॥
bhagataa vich aap varatadaa prabh jee; bhagatee hoo too jaataa | Ang 637
Sant Singh KhalsaYou are pervading through Your devotees, O Dear God; through Your devotees, You are known.
Manmohan SinghThou Thyself workest through Thine saints, O dear Lord and through Thine devotees Thou art known.
Manmohan Singh (Punjabi)ਤੂੰ ਆਪੇ ਹੀ ਆਪਣੇ ਸਾਧੂਆਂ ਰਾਹੀਂ ਕੰਮ ਕਰਦਾ ਹੈ। ਹੇ ਮਹਾਰਾਜ ਸੁਆਮੀ! ਤੇ ਆਪਣੇ ਸ਼ਰਧਾਵਾਨਾਂ ਰਾਹੀਂ ਤੂੰ ਜਾਣਿਆ ਜਾਂਦਾ ਹੈ।
Fareedkot Teekaਹੇ ਪ੍ਰਭ ਜੀ! ਤੂੰ ਆਪ ਭਗਤੋਂ ਮੇਂ ਬਰਤ ਰਹਾ ਹੈਂ ਔਰ ਭਗਤੋਂ ਨੇ ਹੀ ਨਿਸਚੇ ਕਰ ਤੁਝ ਕੋ ਜਾਨਾ ਹੈ॥
Prof. Sahib Singhਹੇ ਪ੍ਰਭੂ! ਆਪਣੇ ਭਗਤਾਂ ਵਿਚ ਤੂੰ ਆਪ ਕੰਮ ਕਰਦਾ ਹੈਂ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।ਪਦ ਅਰਥ ਵਰਤਦਾ = ਕੰਮ ਕਰਦਾ। ਭਗਤੀ = ਭਗਤਾਂ ਨੇ। ਤੂ = ਤੈਨੂੰ।
SikhNet (Spanish)Te manifiestas a través de Tus Devotos, oh Señor; a través de Tus Devotos eres conocido.
ਮਾਇਆ ਮੋਹ ਸਭ ਲੋਕ ਹੈ ਤੇਰੀ; ਤੂ ਏਕੋ ਪੁਰਖੁ ਬਿਧਾਤਾ ॥
maaeaa moh sabh lok hai teree; too eko purakh bidhaataa | Ang 637
Sant Singh KhalsaAll the people are enticed by Maya; they are Yours, Lord - You alone are the Architect of Destiny.
Manmohan SinghAll the mortals engrossed in the love of wealth, are Thine and Thou alone art Creator Lord.
Manmohan Singh (Punjabi)ਮਾਲ ਧਨ ਦੀ ਪ੍ਰੀਤ ਵਿੱਚ ਖੱਚਤ ਹੋਏ ਹੋਏ ਪ੍ਰਾਣੀ ਸਾਰੇ ਤੈਂਡੇ ਹੀ ਹਨ ਕੇਵਲ ਤੂੰ ਹੀ ਉਨ੍ਹਾਂ ਦਾ ਸਿਰਜਣਹਾਰ ਸੁਆਮੀ ਹੈ।
Fareedkot Teekaਤੇਰੀ ਮਾਯਾ ਕਰ ਸਭ ਲੋਕ ਮੋਹੇ ਹੂਏ ਹੈਂ, ਤੂੰ ਸਭ ਕਾ (ਬਿਧਾਤਾ) ਫਲ ਪ੍ਰਦਾਤਾ ਏਕ ਹੀ ਪੁਰਖ ਹੈਂ॥
Prof. Sahib Singhਪਰ, ਹੇ ਪ੍ਰਭੂ! ਮਾਇਆ ਦਾ ਮੋਹ ਭੀ ਤੇਰੀ ਹੀ ਰਚਨਾ ਹੈ, ਤੂੰ ਆਪ ਹੀ ਸਰਬ-ਵਿਆਪਕ ਹੈਂ, ਤੇ ਰਚਨਹਾਰ ਹੈਂ,ਪਦ ਅਰਥ ਲੋਕ = ਸ੍ਰਿਸ਼ਟੀ। ਬਿਧਾਤਾ = ਰਚਨਹਾਰ। ਮਨਸਾ = {मनीषा} ਮਨੋ-ਕਾਮਨਾ।
SikhNet (Spanish)El mundo envuelto en Maya está sujeto a Tu Voluntad; sólo Tú eres el Arquitecto del Destino.
ਹਉਮੈ ਮਾਰਿ ਮਨਸਾ ਮਨਹਿ ਸਮਾਣੀ; ਗੁਰ ਕੈ ਸਬਦਿ ਪਛਾਤਾ ॥੪॥
haumai maar manasaa maneh samaanee; gur kai sabad pachhaataa |4| Ang 638
Sant Singh KhalsaOvercoming my egotism and quieting the desires within my mind, I have come to realize the Word of the Guru's Shabad. ||4||
Manmohan SinghStilling my egotism and nipping the desire in the very mind, I have realised the Lord through the Guru's instruction.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮੇਟ ਤੇ ਖਾਹਿਸ਼ ਨੂੰ ਮਨ ਵਿੱਚ ਹੀ ਮਾਰ ਕੇ ਮੈਂ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ।
Fareedkot Teekaਜਿਨੋਂ ਨੇ ਹੰਤਾ ਮਮਤਾ ਮਾਰੀ ਹੈ, ਤਿਨ ਕੀ (ਮਨਸਾ) ਵਾਸਨਾ ਮਨ ਮੇਂ ਹੀ ਸਮਾਇ ਗਈ ਹੈ, ਭਾਵ ਸੇ ਨਾਸ ਹੂਈ ਹੈ ਔਰ ਗੁਰ ਉਪਦੇਸ਼ ਕਰ ਤੇਰੇ ਕੋ ਪਛਾਤਾ ਹੈ॥੪॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦਾਂ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਮਨ ਦਾ ਫੁਰਨਾ ਮਨ ਵਿਚ ਹੀ ਲੀਨ ਕਰ ਦਿੱਤਾ ਹੈ, ਉਹਨਾਂ ਨੇ (ਹੇ ਪ੍ਰਭੂ! ਤੇਰੇ ਨਾਲ) ਸਾਂਝ ਪਾ ਲਈ ॥੪॥ਪਦ ਅਰਥ ਮਨਹਿ = ਮਨਿ ਹੀ, ਮਨ ਵਿਚ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਸਬਦਿ = ਸ਼ਬਦ ਦੀ ਰਾਹੀਂ ॥੪॥
SikhNet (Spanish)Tus Devotos calman su ego y su deseo y toman Conciencia de Ti a través de la Palabra del Shabd del Guru. (4)
ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ; ਜਿਨ ਹਰਿ ਕਾ ਨਾਮੁ ਪਿਆਰਾ ॥
achint kam kareh prabh tin ke; jin har kaa naam piaaraa | Ang 638
Sant Singh KhalsaGod automatically does the work of those who love the Name of the Lord.
Manmohan SinghThe Lord automatically accomplishes the tasks of those, to whom the Name of God is dear.
Manmohan Singh (Punjabi)ਸਾਹਿਬ ਸੁੱਤੇ ਸਿੱਧ ਹੀ ਉਨ੍ਹਾਂ ਦੇ ਕਾਰਜ ਕਰਦਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਮਿੱਠੜਾ ਲੱਗਦਾ ਹੈ।
Fareedkot Teekaਹੇ ਪ੍ਰਭੂ! ਤਿਨ ਭਗਤ ਜਨੋਂ ਕੇ ਕਾਰਨ (ਅਚਿੰਤ) ਬਿਨਾ ਸੰਕਲਪ ਕੀਏ ਤੇ ਕਰ ਦੇਤਾ ਹੈਂ। ਪਰੰਤੂ ਹੇ ਹਰੀ! ਤੂੰ ਕੰਮ ਤਿਨ ਕੇ ਸਵਾਰਤਾ ਹੈਂ, ਜਿਨ ਕੋ ਤੇਰਾ ਨਾਮ ਪ੍ਯਾਰਾ ਲਾਗਾ ਹੈ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦੇਂਦਾ ਹੈ, ਉਹਨਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦਾ।ਪਦ ਅਰਥ ਅਚਿੰਤ = ਚਿੰਤਾ ਤੋਂ ਬਿਨਾ ਹੀ। ਪ੍ਰਭ = ਹੇ ਪ੍ਰਭੂ!
SikhNet (Spanish)El Señor cumple las tareas de aquéllos que alaban Su Nombre, y por la Gracia del Guru,
ਗੁਰ ਪਰਸਾਦਿ ਸਦਾ ਮਨਿ ਵਸਿਆ; ਸਭਿ ਕਾਜ ਸਵਾਰਣਹਾਰਾ ॥
gur parasaad sadaa man vasiaa; sabh kaaj savaaranahaaraa | Ang 638
Sant Singh KhalsaBy Guru's Grace, he ever dwells in their minds, and He resolves all their affairs.
Manmohan SinghBy Guru's grace, He, who arranges all the affairs, ever abides within their mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸਾਰੇ ਕੰਮ ਰਾਸ ਕਰਨ ਵਾਲਾ ਹਮੇਸ਼ਾਂ ਉਨ੍ਹਾਂ ਦੇ ਚਿੱਤ ਵਿੱਚ ਵੱਸਦਾ ਹੈ।
Fareedkot Teekaਤੂੰ ਸਰਬ ਕਾਰਜੋਂ ਕੇ ਸਵਾਰਨੇਹਾਰਾ ਗੁਰੋਂ ਕੀ ਕ੍ਰਿਪਾ ਕਰ ਤਿਨ ਕੇ ਮਨਮੈ ਸਦੀਵ ਬਸਾ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਵੱਸਿਆ ਰਹਿੰਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।ਪਦ ਅਰਥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਸਭਿ = ਸਾਰੇ।
SikhNet (Spanish)con el Señor siempre presente en sus mentes, ellos son emancipados.
ਓਨਾ ਕੀ ਰੀਸ ਕਰੇ. ਸੁ ਵਿਗੁਚੈ; ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥
onaa kee rees kare. su viguchai; jin har prabh hai rakhavaaraa |5| Ang 638
Sant Singh KhalsaWhoever challenges them is destroyed; they have the Lord God as their Savior. ||5||
Manmohan SinghWho-so-ever rivals those, who have the Lord God as their saviour, he is destroyed.
Manmohan Singh (Punjabi)ਜੋ ਕੋਈ ਭੀ ਉਨ੍ਹਾਂ ਦੀ ਬਰਾਬਰੀ ਕਰਦਾ ਹੈ, ਜਿਨ੍ਹਾਂ ਦਾ ਰਾਖਾ ਸੁਆਮੀ ਵਾਹਿਗੁਰੂ ਹੈ, ਉਹ ਤਬਾਹ ਹੋ ਜਾਂਦਾ ਹੈ।
Fareedkot Teekaਹੇ ਹਰੀ ਪ੍ਰਭੂ! ਜਿਨ ਕਾ ਤੂੰ ਰਖਵਾਲਾ ਹੂਆ ਹੈਂ, ਉਨ ਕੀ ਜੋ ਰੀਸ ਕਰਤਾ ਹੈ, ਸੋ (ਵਿਗੁਚੈ) ਖਰਾਬ ਹੋਤਾ ਹੈ॥੫॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ, ਉਹਨਾਂ ਦੀ ਬਰਾਬਰੀ ਜੇਹੜਾ ਭੀ ਮਨੁੱਖ ਕਰਦਾ ਹੈ ਉਹ ਖ਼ੁਆਰ ਹੁੰਦਾ ਹੈ ॥੫॥ਪਦ ਅਰਥ ਸੁ = ਉਹ (ਮਨੁੱਖ)। ਵਿਗੁਚੈ = ਖ਼ੁਆਰ ਹੁੰਦਾ ਹੈ ॥੫॥
SikhNet (Spanish)Aquél que los rivaliza es destruido, pues los Devotos son protegidos por el Mismo Señor. (5)
ਬਿਨੁ ਸਤਿਗੁਰ ਸੇਵੇ. ਕਿਨੈ, ਨ ਪਾਇਆ; ਮਨਮੁਖਿ ਭਉਕਿ ਮੁਏ ਬਿਲਲਾਈ ॥
bin satigur seve. kinai, na paaeaa; manamukh bhauk mue bilalaaee | Ang 638
Sant Singh KhalsaWithout serving the True Guru, no one finds the Lord; the self-willed manmukhs die crying out in pain.
Manmohan SinghWithout serving the True Guru, no one has ever attained the Lord. The egocentrics die yelping and wailing.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਏ ਬਗੈਰ ਕਦੇ ਕਿਸੇ ਨੂੰ ਪ੍ਰਭੂ ਪ੍ਰਾਪਤ ਨਹੀਂ ਹੋਇਆ। ਆਪ-ਹੁਦਰੇ ਭੌਂਕਦੇ ਤੇ ਵਿਰਲਾਪ ਕਰਦੇ ਮਰ ਗਏ ਹਨ।
Fareedkot Teekaਸਤਿਗੁਰੋਂ ਕੋ ਸੇਵਨ ਬਿਨਾ ਤੇਰੇ ਕੋ ਕਿਸੇ ਨੇ ਪਾਯਾ ਨਹੀਂ, ਮਨਮੁਖ ਬਿਲਾਪ ਕਰਤੇ ਹੂਏ (ਭਉਕਿ) ਬ੍ਯਰਥ ਬਕਬਾਦ ਕਰਤੇ ਮਰ ਗਏ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਮਨੁੱਖ ਨੇ ਭੀ (ਪਰਮਾਤਮਾ ਦਾ ਮਿਲਾਪ) ਹਾਸਲ ਨਹੀਂ ਕੀਤਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫ਼ਜ਼ੂਲ ਬੋਲ ਬੋਲ ਕੇ ਵਿਲਕ ਵਿਲਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ।ਪਦ ਅਰਥ ਕਿਨੈ = ਕਿਸੇ ਨੇ ਭੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਉਕਿ = ਫ਼ਜ਼ੂਲ ਬੋਲ ਕੇ। ਮੁਏ = ਆਤਮਕ ਮੌਤ ਸਹੇੜ ਬੈਠੇ। ਬਿਲਲਾਈ = ਬਿਲਲਾਇ, ਵਿਲਕ ਕੇ।
SikhNet (Spanish)Sin el Servicio al Verdadero Guru, nadie ha obtenido a Dios; los hombres de ego balbucean en vano.
ਆਵਹਿ ਜਾਵਹਿ ਠਉਰ. ਨ ਪਾਵਹਿ; ਦੁਖ ਮਹਿ ਦੁਖਿ ਸਮਾਈ ॥
aaveh jaaveh tthaur. na paaveh; dukh meh dukh samaaee | Ang 638
Sant Singh KhalsaThey come and go, and find no place of rest; in pain and suffering, they perish.
Manmohan SinghThey come and go and find no place of rest and in utter pain, they perish.
Manmohan Singh (Punjabi)ਉਹ ਆਉਂਦੇ ਤੇ ਜਾਂਦੇ ਹਨ ਅਤੇ ਕੋਈ ਸੁੱਖ ਦੀ ਥਾਂ ਨਹੀਂ ਪਾਉਂਦੇ। ਉਹ ਮਹਾਨ ਕਸ਼ਟ ਵਿੱਚ ਗਰਕ ਹੋ ਜਾਂਦੇ ਹਨ।
Fareedkot Teekaਜਨਮਤੇ ਮਰਤੇ ਇਸਿਥਤੀ ਨਹੀਂ ਪਾਵਤੇ, ਤਿਨ ਕੀ ਦੁਖ ਹੀ ਦੁਖ ਮੇਂ ਸਮਾਈ ਹੋਤੀ ਹੈ, ਭਾਵ ਸੇ ਦੁਖ ਹੀ ਵਿਖੇ ਤਿਨ ਕੋ ਦੁਖੁ ਹੋਤਾ ਹੈ॥
Prof. Sahib Singhਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਇਸ ਗੇੜ ਤੋਂ ਬਚਣ ਲਈ ਕੋਈ) ਠਾਹਰ ਉਹ ਲੱਭ ਨਹੀਂ ਸਕਦੇ, ਦੁੱਖ ਵਿਚ (ਜੀਵਨ ਬਤੀਤ ਕਰਦੇ ਆਖ਼ਰ) ਦੁੱਖ ਵਿਚ (ਹੀ) ਗ਼ਰਕ ਹੋ ਜਾਂਦੇ ਹਨ।ਪਦ ਅਰਥ ਆਵਹਿ ਜਾਵਹਿ = ਜੰਮਦੇ ਹਨ ਮਰਦੇ ਹਨ। ਠਉਰ = ਟਿਕਾਣਾ, ਜਨਮ ਮਰਨ ਤੋਂ ਖਲ੍ਹੀਰ। ਦੁਖਿ = ਦੁੱਖ ਵਿਚ।
SikhNet (Spanish)Ellos van y vienen en un ciclo sin fin, sin encontrar Paz, y viven en el dolor.
ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ; ਸਹਜੇ ਸਾਚਿ ਸਮਾਈ ॥੬॥
guramukh hovai su amrit peevai; sahaje saach samaaee |6| Ang 638
Sant Singh KhalsaBut one who becomes Gurmukh drinks in the Ambrosial Nectar, and is easily absorbed in the True Name. ||6||
Manmohan SinghHe, who turns Guru-ward, drinks the Nectar and is easily absorbed in the True Name.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਉਹ ਅਮ੍ਰਿਤਪਾਨ ਕਰਦਾ ਹੈ ਅਤੇ ਸੁਖੈਨ ਹੀ ਸੱਚੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰਮੁਖਿ ਹੋਤਾ ਹੈ, ਸੋ ਨਾਮ ਅੰਮ੍ਰਿਤ ਕੋ ਪੀਵਤਾ ਹੈ ਔਰ ਤਿਸ ਕੀ ਸਹਿਜੇ ਹੀ, ਹੇ ਸਚ ਸਰੂਪ! ਤੇਰੇ ਮੇਂ ਸਮਾਈ ਹੋ ਜਾਤੀ ਹੈ॥੬॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, (ਤੇ, ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਹਜੇ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਈ = ਲੀਨਤਾ ॥੬॥
SikhNet (Spanish)Quien dirige su mirada a Dios participa del Néctar y se funde en la Verdad del Señor con toda naturalidad. (6)
ਬਿਨੁ ਸਤਿਗੁਰ ਸੇਵੇ. ਜਨਮੁ ਨ ਛੋਡੈ; ਜੇ ਅਨੇਕ ਕਰਮ ਕਰੈ ਅਧਿਕਾਈ ॥
bin satigur seve. janam na chhoddai; je anek karam karai adhikaaee | Ang 638
Sant Singh KhalsaWithout serving the True Guru, one cannot escape reincarnation, even by performing numerous rituals.
Manmohan SinghWithout the True Guru's service, birth and death leaves not man, through the may perform very many rituals.
Manmohan Singh (Punjabi)ਸੱਚੇ ਗੁਰਾਂ ਦੀ ਸੇਵਾ ਟਹਿਲ ਦੇ ਬਾਝੋਂ ਬੰਦੇ ਨੂੰ ਜੰਮਣ ਤੇ ਮਰਨ ਛੱਡਦੇ ਨਹੀਂ ਭਾਵਨੂੰ ਉਹ ਕਿਤਨੇ ਪ੍ਰਕਾਰ ਦੇ ਵੱਧ ਤੋਂ ਵੱਧ ਕਰਮ-ਕਾਂਡ ਪਿਆ ਕਰੇ।
Fareedkot Teekaਜੀਵ ਜੇ ਅਧਿਕਤਾ ਕਰ ਅਨੇਕ ਹੀ ਕਰਮੋਂ ਕੋ ਕਰੇ, ਤਉ ਭੀ ਸਤਿਗੁਰੋਂ ਕੇ ਸੇਵਨ ਬਿਨਾ ਜਨਮ ਮਰਨ ਛੁਟਤਾ ਨਹੀਂ ਅਰਥਾਤ ਜੀਵ ਜਨਮ ਮਰਣ ਸੇ ਰਹਿਤ ਨਹੀਂ ਹੋਤਾ॥
Prof. Sahib Singhਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਨੂੰ ਜਨਮਾਂ ਦਾ ਗੇੜ ਨਹੀਂ ਛੱਡਦਾ, ਉਹ ਭਾਵੇਂ ਬਥੇਰੇ ਅਨੇਕਾਂ ਹੀ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹੇ।ਪਦ ਅਰਥ ਜਨਮੁ = ਜਨਮਾਂ ਦਾ ਗੇੜ। ਅਧਿਕਾਈ = ਬਹੁਤ।
SikhNet (Spanish)Sin servir al Guru la ronda de nacimientos no termina,
ਵੇਦ ਪੜਹਿ ਤੈ ਵਾਦ ਵਖਾਣਹਿ; ਬਿਨੁ ਹਰਿ. ਪਤਿ ਗਵਾਈ ॥
ved parreh tai vaad vakhaaneh; bin har. pat gavaaee | Ang 638
Sant Singh KhalsaThose who read the Vedas, and argue and debate without the Lord, lose their honor.
Manmohan SinghHe who reads the Vedas and indulges in controversies, loses his honour without God.
Manmohan Singh (Punjabi)ਜੋ ਵੇਦਾਂ ਨੂੰ ਵਾਚਦਾ ਹੈ ਅਤੇ ਬਹਿਸ-ਮੁਬਾਹਸੇ ਕਰਦਾ ਹੈ ਉਹ ਰੱਬ ਤੋਂ ਬਗੈਰ ਆਪਣੀ ਇੱਜ਼ਤ-ਆਬਰੂ ਗੁਆ ਲੈਂਦਾ ਹੈ।
Fareedkot Teekaਇਕ ਵੇਦੋਂ ਕੋ ਪੜ੍ਹਤੇ ਹੈਂ ਅਰ ਝਗੜੋਂ ਕੇ ਕਥਨ ਕਰਤੇ ਹੈਂ, ਹੇ ਹਰੀ! ਤੇਰੇ ਨਾਮ ਸੇ ਬਿਨਾ ਪਤਿ ਗਵਾਈ ਹੈ॥
Prof. Sahib Singh(ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ, ਅਤੇ (ਉਹਨਾਂ ਬਾਬਤ ਨਿਰੀਆਂ) ਬਹਿਸਾਂ (ਹੀ) ਕਰਦੇ ਹਨ। (ਯਕੀਨ ਜਾਣੋ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਨੇ ਪ੍ਰਭੂ-ਦਰ ਤੇ ਆਪਣੀ ਇੱਜ਼ਤ ਗਵਾ ਲਈ ਹੈ।ਪਦ ਅਰਥ ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਤੈ = ਅਤੇ। ਵਾਦ = ਚਰਚਾ, ਬਹਿਸਾਂ। ਪਤਿ = ਇੱਜ਼ਤ।
SikhNet (Spanish)no importa lo que haga. Aquél que lee los Vedas pero se involucra en la contienda, pierde su honor
ਸਚਾ ਸਤਿਗੁਰੁ ਸਾਚੀ ਜਿਸੁ ਬਾਣੀ; ਭਜਿ ਛੂਟਹਿ ਗੁਰ ਸਰਣਾਈ ॥੭॥
sachaa satigur saachee jis baanee; bhaj chhootteh gur saranaaee |7| Ang 638
Sant Singh KhalsaTrue is the True Guru, and True is the Word of His Bani; in the Guru's Sanctuary, one is saved. ||7||
Manmohan SinghTrue is the Satguru, whose word is True Repairing to the Guru's refuge one is emancipated.
Manmohan Singh (Punjabi)ਸੱਚੇ ਹਨ ਸਤਿਗੁਰੂ, ਜਿਨ੍ਹਾਂ ਦੀ ਕਲਾਮ ਸੱਚੀ ਹੈ। ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਬੰਦਾ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਸਤਿਗੁਰ ਸਚਾ ਹੈ ਜਿਸ ਕੀ ਬਾਨੀ ਭੀ ਸਚੀ ਹੈ, ਤਿਸ ਸਤਿਗੁਰ ਕੀ ਸਰਣ ਪ੍ਰਾਪਤਿ ਹੋ ਕਰ ਤੇਰੇ ਕੋ ਭਜਿ ਕਰਿ ਜੀਵੋਂ ਕਾ ਚੌਰਾਸੀ ਸੇ ਛੂਟਨ ਹੋਤਾ ਹੈ॥੭॥
Prof. Sahib Singhਹੇ ਭਾਈ! ਗੁਰੂ ਸਦਾ-ਥਿਰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ, ਉਸ ਦੀ ਬਾਣੀ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਹੈ। ਜੇਹੜੇ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਜਾ ਪੈਂਦੇ ਹਨ, ਉਹ (ਆਤਮਕ ਮੌਤ ਤੋਂ) ਬਚ ਜਾਂਦੇ ਹਨ ॥੭॥ਪਦ ਅਰਥ ਸਚਾ = ਸਦਾ-ਥਿਰ (ਪ੍ਰਭੂ ਦਾ ਉਪਦੇਸ਼ ਕਰਨ ਵਾਲਾ)। ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ। ਭਜਿ = ਭੱਜ ਕੇ, ਦੌੜ ਕੇ। ਛੂਟਹਿ = (ਆਤਮਕ ਮੌਤ ਤੋਂ) ਬਚਦੇ ਹਨ ॥੭॥
SikhNet (Spanish)al estar privado de Dios. Verdad es el Guru; Verdad es Su Palabra. Si uno va al Refugio del Guru, es emancipado de seguro. (7)
ਜਿਨ ਹਰਿ ਮਨਿ ਵਸਿਆ. ਸੇ ਦਰਿ ਸਾਚੇ; ਦਰਿ ਸਾਚੈ ਸਚਿਆਰਾ ॥
jin har man vasiaa. se dar saache; dar saachai sachiaaraa | Ang 638
Sant Singh KhalsaThose whose minds are filled with the Lord are judged as true in the Court of the Lord; they are hailed as true in the True Court.
Manmohan SinghThey, within whose mind God abides, are exonerated in the Lord's court; They are acclaimed as true in the True court.
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਵਸਦਾ ਹੈ, ਉਹ ਸਾਹਿਬ ਦੇ ਦਰਬਾਰ ਵਿੱਚ ਸੁਰਖਰੂ ਹਨ। ਸੱਚੇ ਦਰਬਾਰ ਅੰਦਰ ਉਹ ਸੱਚੇ ਕਰਾਰ ਦਿੱਤੇ ਜਾਂਦੇ ਹਨ।
Fareedkot Teekaਹੇ ਹਰੀ! ਜਿਨ ਕੇ ਮਨ ਮੇਂ ਤੂੰ ਬਸਾ ਹੈਂ, ਸੋ ਪੁਰਸ (ਦਰਿ) ਸਤਸੰਗਤਿ ਮੇਂ ਸਾਚੇ ਹੈਂ ਔਰ ਹੇ ਸੱਚੇ ਵਾਹਿਗੁਰੂ! ਪ੍ਰਲੋਕ ਮੇਂ ਤੇਰੇ ਦਰ ਮੇਂ ਭੀ ਸਚਿਆਰ ਹੂਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ।ਪਦ ਅਰਥ ਮਨਿ = ਮਨ ਵਿਚ। ਦਰਿ = ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼-ਰੂ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰਾ = ਸੁਰਖ਼-ਰੂ, ਇੱਜ਼ਤ ਵਾਲੇ।
SikhNet (Spanish)Aquél que enaltece al Señor en su mente, es aclamado como verdadero en la Corte del Señor.
ਓਨਾ ਦੀ ਸੋਭਾ. ਜੁਗਿ ਜੁਗਿ ਹੋਈ; ਕੋਇ. ਨ ਮੇਟਣਹਾਰਾ ॥
onaa dee sobhaa. jug jug hoee; koe. na mettanahaaraa | Ang 638
Sant Singh KhalsaTheir praises echo throughout the ages, and no one can erase them.
Manmohan SinghTheir praise resounds all the ages through and none can unto it.
Manmohan Singh (Punjabi)ਉਨ੍ਹਾਂ ਦੀ ਮਹਿਮਾ ਸਾਰਿਆਂ ਯੁੱਗਾਂ ਅੰਦਰ ਗੂੰਜਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।
Fareedkot Teekaਉਨ ਗੁਰਮੁਖੋਂ ਕੀ ਸੋਭਾ ਸਭ ਜੁਗੋਂ ਮੇਂ ਹੋਈ ਹੈ, ਤਿਨ ਕੀ ਸੋਭਾ ਕੋ ਕੋਈ ਹਟਾਵਣੇ ਵਾਲਾ ਨਹੀਂ ਹੂਆ॥
Prof. Sahib Singhਉਹਨਾਂ ਮਨੁੱਖਾਂ ਦੀ ਵਡਿਆਈ ਹਰੇਕ ਜੁਗ ਵਿਚ ਹੀ ਹੁੰਦੀ ਹੈ, ਕੋਈ (ਨਿੰਦਕ ਆਦਿਕ ਉਹਨਾਂ ਦੀ ਇਸ ਹੋ ਰਹੀ ਵਡਿਆਈ ਨੂੰ) ਮਿਟਾ ਨਹੀਂ ਸਕਦਾ।ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ।
SikhNet (Spanish)A través de las cuatro épocas su Gloria resuena, y nadie puede disminuir su esplendor.
ਨਾਨਕ. ਤਿਨ ਕੈ ਸਦ ਬਲਿਹਾਰੈ; ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥
naanak. tin kai sad balihaarai; jin har raakhiaa ur dhaaraa |8|1| Ang 638
Sant Singh KhalsaNanak is forever a sacrifice to those who enshrine the Lord within their hearts. ||8||1||
Manmohan SinghNanak is ever a sacrifice unto those, who keep the Lord enshrined in their mind.
Manmohan Singh (Punjabi)ਨਾਨਕ ਹਮੇਸ਼ਾਂ ਹੀ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ, ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਕੇ ਸਦੀਵ ਬਲਿਹਾਰਨੇ ਜਾਤੇ ਹੈਂ, ਜਿਨੋਂ ਨੇ ਹੇ ਹਰੀ! ਤੇਰੇ ਕੋ ਰਿਦੇ ਮੇਂ ਧਾਰਨ ਕਰ ਰਖਾ ਹੈ॥੮॥੧॥☬ਉਪਦੇਸ਼:
Prof. Sahib Singhਹੇ ਨਾਨਕ! (ਆਖ-) ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ ॥੮॥੧॥ਪਦ ਅਰਥ ਤਿਨ ਕੈ = ਉਹਨਾਂ ਤੋਂ। ਸਦ = ਸਦਾ। ਉਰਿ = ਹਿਰਦੇ ਵਿਚ ॥੮॥੧॥
SikhNet (Spanish)Dice Nanak, ofrezco mi ser en sacrificio a aquéllos que alaban al Señor en su corazón. (8‑1)