ੴ

ਸਿੱਖਬਾਣੀ · SikhBani

Ang 697

Sri Guru Granth Sahib · Raag Jaithsree · 3 shabads, 31 lines
Translations
Shabad Guru Ramdas Ji Raag Jaithsree

ਜੈਤਸਰੀ ਮਃ ੪ ॥

jaitasaree mahalaa 4 |

Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.

ਹਮ ਬਾਰਿਕ. ਕਛੂਅ ਨ ਜਾਨਹ, ਗਤਿ ਮਿਤਿ, ਤੇਰੇ; ਮੂਰਖ ਮੁਗਧ ਇਆਨਾ ॥

ham baarik. kachhooa na jaanah, gat mit, tere; moorakh mugadh eaanaa |

Sant Singh KhalsaI am Your child; I know nothing about Your state and extent; I am foolish, idiotic and ignorant.
Manmohan SinghI am Thy stupid, stilly and unwise child and know nothing of Thine state and worth.
Manmohan Singh (Punjabi)ਮੈਂ ਤੇਰਾ ਮੂਰਖ, ਬੇਸਮਝ ਅਤੇ ਇੱਞਣਾ ਬਾਲਕ ਹਾਂ ਅਤੇ ਤੇਰੀ ਅਵਸਥਾ ਤੇ ਕੀਮਤ ਨੂੰ ਕੁਝ ਭੀ ਨਹੀਂ ਜਾਣਦਾ।
Fareedkot Teekaਹੇ ਪ੍ਰਭੂ! ਹਮ ਤੇਰੇ ਬਾਲਕ ਮਨ ਕੇ ਮੂਰਖ ਔਰ ਤਨ ਕਰ ਮੁਗਧ ਔਰ ਬਾਣੀ ਕਰ ਇਆਨੇ ਤੇਰੀ ਗਤੀ ਕੀ (ਮਿਤਿ) ਮ੍ਰਯਾਦਾ ਕੋ ਕੁਛ ਨਹੀਂ ਜਾਨਤੇ ਹੈਂ॥
Prof. Sahib Singhਹੇ ਭਾਈ! ਅਸੀਂ ਤੇਰੇ ਅੰਞਾਣ ਮੂਰਖ ਬੱਚੇ ਹਾਂ, ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ।

ਪਦ ਅਰਥ ਕਛੂਅ = ਕੁਝ ਭੀ। ਜਾਨਹ = ਅਸੀਂ ਜਾਣਦੇ। ਗਤਿ = ਹਾਲਤ। ਮਿਤਿ = ਮਰਯਾਦਾ। ਗਤਿ ਮਿਤਿ = ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ। ਮੁਗਧ = ਮੂਰਖ।

SikhNet (Spanish)Somos Tus niños, oh Dios, somos tontos, idiotas e ignorantes, no conocemos Tu Estado.

ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ; ਕਰਿ ਲੀਜੈ ਮੁਗਧੁ ਸਿਆਨਾ ॥੧॥

har kirapaa dhaar deejai mat aootam; kar leejai mugadh siaanaa |1|

Sant Singh KhalsaO Lord, shower me with Your Mercy; bless me with an enlightened intellect; I am foolish - make me clever. ||1||
Manmohan SinghO Lord, show mercy unto me, bless me with sublime understanding and make me, stupid one, wise.
Manmohan Singh (Punjabi)ਹੇ ਪ੍ਰਭੂ, ਮੇਰੇ ਉਤੇ ਦਇਆ ਕਰ, ਮੈਨੂੰ ਸ਼੍ਰੇਸ਼ਟ ਸਮਝ ਪਰਦਾਨ ਕਰ ਅਤੇ ਮੈਂ ਮੂਰਖ ਨੂੰ ਅਕਲਮੰਦ ਬਣਾ ਦੇ।
Fareedkot Teekaਹੇ ਹਰੀ! ਮੇਰੇ ਪਰ ਕ੍ਰਿਪਾ ਧਾਰ ਕੇ ਉਤਮ ਬੁਧੀ ਦੀਜੀਏ, ਇਸ ਤੇ ਮੈਂ ਮੂਰਖ ਕੋ ਸਿਆਣਾ ਕਰ ਲੀਜੀਏ॥੧ ॥
Prof. Sahib Singhਹੇ ਹਰੀ! ਮੇਹਰ ਕਰ ਕੇ ਮੈਨੂੰ ਚੰਗੀ ਅਕਲ ਦੇਹ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ॥੧॥

ਪਦ ਅਰਥ ਧਾਰਿ = ਕਰ ਕੇ। ਊਤਮ = ਸ੍ਰੇਸ਼ਟ। ਕਰਿ ਲੀਜੈ = ਬਣਾ ਲੈ ॥੧॥

SikhNet (Spanish)Por Compasión, bendíceme con Tu Sabiduría Sublime y hazme sabio en Ti. (1)

ਮੇਰਾ ਮਨੁ ਆਲਸੀਆ ਉਘਲਾਨਾ ॥

meraa man aalaseea ughalaanaa |

Sant Singh KhalsaMy mind is lazy and sleepy.
Manmohan SinghMy mind is lazy and drowsy.
Manmohan Singh (Punjabi)ਮੇਰੇ ਚਿੱਤ ਸੁਸਤ ਅਤੇ ਨਿੰਦ੍ਰਾਵਲਾ ਹੈ।
Fareedkot Teekaਏਹ ਮੇਰਾ ਮਨ ਅਗਿਆਨ ਨਿੰਦ੍ਰਾ ਸੇ ਆਲਸੀ ਹੋ ਕਰ ਉਘਲਾਇ ਰਹਾ ਥਾ, ਭਾਵ ਸੇ ਅਗਿਆਤ ਹੂਆ ਥਾ॥
Prof. Sahib Singhਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ।

ਪਦ ਅਰਥ ਆਲਸੀਆ = ਸੁਸਤ। ਉਘਲਾਨਾ = ਸੌਂ ਗਿਆ ਸੀ, ਉਂਘਲਾ ਰਿਹਾ ਸੀ।

SikhNet (Spanish)Mi mente duda y vacila. El Señor Jar, Jar, me ha guiado hasta el Santo Guru

ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ; ਮਿਲਿ ਸਾਧੂ. ਕਪਟ ਖੁਲਾਨਾ ॥ ਰਹਾਉ ॥

har har aan milaaeo gur saadhoo; mil saadhoo. kapatt khulaanaa | rahaau |

Sant Singh KhalsaThe Lord, Har, Har, has led me to meet the Holy Guru; meeting the Holy, the shutters have been opened wide. ||Pause||
Manmohan SinghMy Lord God has make me meet the saintly Guru and meeting the saint Guru, the shutters of my mind have been opened. Pause.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ ਨੇ ਮੈਨੂੰ ਸੰਤ ਸਰੂਪ ਗੁਰਾਂ ਨਾਲ ਮਿਲਾ ਦਿੱਤਾ ਹੈ। ਸੰਤ ਗੁਰਾਂ ਨਾਲ ਮਿਲ ਕੇ ਮੇਰੇ ਦਿਲ ਦੇ ਕਿਵਾੜ ਖੁਲ੍ਹ ਗਏ ਹਨ। ਠਹਿਰਾਉ।
Fareedkot Teekaਹੇ ਹਰੀ! ਤੇਰਾ ਹਰਿ ਨਾਮ ਜਪਨੇ ਵਾਲੇ (ਸਾਧੂ) ਸ੍ਰੇਸਟ ਸਤਗੁਰ ਆਪ ਨੇ ਜਬ ਮੇਰੇ ਕੋ ਆ ਮਿਲਾਏ, ਤਿਨਾਂ ਸੰਤ ਰੂਪ ਗੁਰੋਂ ਕੋ ਮਿਲ ਕਰ ਕੇ ਕਪਟ ਰੂਪ ਕਿਵਾੜ ਖੁਲ੍ਹ ਗਿਆ ਹੈ॥ ਰਹਾਉ ॥
Prof. Sahib Singhਪਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ। ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ ਰਹਾਉ॥

ਪਦ ਅਰਥ ਆਨਿ = ਲਿਆ ਕੇ। ਮਿਲਿ = ਮਿਲ ਕੇ। ਕਪਟ = ਕਪਾਟ, ਕਿਵਾੜ, ਦਰਵਾਜ਼ੇ ॥ਰਹਾਉ॥

SikhNet (Spanish)y las puertas de mi mente han sido abiertas de par en par. Por favor, llena mi mente siempre con el Amor del Señor,

ਗੁਰ. ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ; ਮੇਰੇ ਪ੍ਰੀਤਮ ਨਾਮੁ ਪਰਾਨਾ ॥

gur. khin khin preet lagaavahu merai heearai; mere preetam naam paraanaa |

Sant Singh KhalsaO Guru, each and every instant, fill my heart with love; the Name of my Beloved is my breath of life.
Manmohan SinghO Guru, every moment, inspire my heart with the Lord's love and make the Lord's Name dear to me like me very life.
Manmohan Singh (Punjabi)ਹਰ ਮੁਹਤ, ਹੇ ਗੁਰਦੇਵ ਜੀ! ਮੇਰੇ ਦਿਲ ਅੰਦਰ ਪ੍ਰਪੂ ਦਾ ਪ੍ਰੇਮ ਰਮਾਓ ਅਤੇ ਪ੍ਰਭੂ ਦੇ ਨਾਮ ਨੂੰ ਮੈਨੂੰ ਮੇਰੀ ਜਿੰਦ ਜਾਨ ਵਰਗਾ ਪਿਆਰ ਕਰ ਦਿਓ।
Fareedkot Teekaਗੁਰੋਂ ਦੁਆਰੇ ਆਪਨੇ ਚਰਣੋਂ ਮੇਂ ਵਾ ਗੁਰੋਂ ਮੇਂ ਮੇਰੇ ਰਿਦੇ ਕੀ ਪ੍ਰੀਤੀ ਖਿਨ ਖਿਨ ਮੇਂ ਅਰਥਾਤ ਦਿਨੋਂ ਦਿਨ ਅਧਕ ਲਗਾਵੋ। ਹੇ ਮੇਰੇ ਪ੍ਰੀਤਮ! ਮੇਰੇ ਕੋ ਤੇਰੇ ਨਾਮ ਕਾ ਹੀ (ਪਰਾਨਾ) ਆਸਰਾ ਹੈ॥
Prof. Sahib Singhਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ।

ਪਦ ਅਰਥ ਖਿਨੁ ਖਿਨੁ = ਹਰ ਵੇਲੇ। ਹੀਅਰੈ = ਹਿਰਦੇ ਵਿਚ। ਪਰਾਨਾ = ਪ੍ਰਾਨ, ਜਿੰਦ।

SikhNet (Spanish)oh Guru, pues el Nombre del Señor es la Vida de mi vida.

ਬਿਨੁ ਨਾਵੈ. ਮਰਿ ਜਾਈਐ ਮੇਰੇ ਠਾਕੁਰ; ਜਿਉ ਅਮਲੀ ਅਮਲਿ ਲੁਭਾਨਾ ॥੨॥

bin naavai. mar jaaeeai mere tthaakur; jiau amalee amal lubhaanaa |2|

Sant Singh KhalsaWithout the Name, I would die; the Name of my Lord and Master is to me like the drug to the addict. ||2||
Manmohan SinghWithout the name of my Lord, I should die. It is to me what an intoxicant is to an addict, who craves for it.
Manmohan Singh (Punjabi)ਆਪਣੇ ਸੁਆਮੀ ਦੇ ਨਾਮ ਦੇ ਬਗੈਰ ਮੈਨੂੰ ਮਰ ਜਾਣਾ ਚਾਹੀਦਾ ਹੈ। ਇਹ ਮੇਰੇ ਲਈ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਿਸੇ ਨਸ਼ਾ ਕਰਨ ਵਾਲੇ ਲਈ, ਉਹ ਨਸ਼ਾ ਹੈ ਜਿਸ ਲਈ ਲਲਚਾਉਂਦਾ ਹੈ।
Fareedkot Teekaਹੇ ਮੇਰੇ ਠਾਕਰ! ਤੇਰੇ ਨਾਮ ਸੇ ਬਿਨਾਂ ਮਰ ਜਾਈਤਾ ਹੈ, ਭਾਵ ਸੇ ਦੁਖੀ ਹੋਈਤਾ ਹੈ। ਜੈਸੇ ਅਮਲੀ ਪੁਰਸ਼ ਅਮਲ ਮੇਂ ਭੁਲਾਇਮਾਨ ਹੋਤਾ ਹੈ, ਭਾਵ ਸੇ ਤਿਸ ਬਿਨਾਂ ਤਿਸ ਸੇ ਰਹਾ ਨਹੀਂ ਜਾਤਾ ਹੈ ॥੨॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਜਿਵੇਂ ਨਸ਼ਈ ਮਨੁੱਖ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ (ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ) ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ ॥੨॥

ਪਦ ਅਰਥ ਠਾਕੁਰ = ਹੇ ਠਾਕੁਰ! ਅਮਲੀ = ਨਸ਼ਈ ਮਨੁੱਖ। ਅਮਲਿ = ਨਸ਼ੇ ਵਿਚ। ਲੁਭਾਨਾ = ਲੋਭ ਕਰਦਾ ਹੈ ॥੨॥

SikhNet (Spanish)Oh Maestro, no puedo vivir sin Tu Nombre así como el adicto no puede vivir sin su droga. (2)

ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ; ਤਿਨ ਧੁਰਿ ਭਾਗ ਪੁਰਾਨਾ ॥

jin man preet lagee har keree; tin dhur bhaag puraanaa |

Sant Singh KhalsaThose who enshrine love for the Lord within their minds fulfill their pre-ordained destiny.
Manmohan SinghThey, who enshrine the love of God in their mind, their preordained destiny is fulfilled.
Manmohan Singh (Punjabi)ਜੋ ਪ੍ਰਭੂ ਦਾ ਪ੍ਰੇਮ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਹਨ, ਉਨ੍ਹਾਂ ਦੀ ਪੂਰਬਲੀ ਲਿਖੀ ਹੋਈ ਕਿਸਮਤ ਪੂਰੀ ਹੋ ਜਾਂਦੀ ਹੈ।
Fareedkot Teekaਹੇ ਹਰੀ! ਜਿਨੋਂ ਕੇ ਮਨ ਮੇਂ ਤੇਰੀ ਪ੍ਰੀਤੀ ਲਗੀ ਹੈ, ਤਿਨੋਂ ਕੇ ਆਦੋਂ ਹੀ ਪੁਰਾਤਨ ਭਾਗ ਅਰਥਾਤ ਪੁੰਨ ਕਰੇ ਹੂਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ।

ਪਦ ਅਰਥ ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਕੇਰੀ = ਦੀ। ਪੁਰਾਨਾ = ਪੁਰਾਣੇ, ਚਿਰ ਦੇ।

SikhNet (Spanish)Aquél que tiene su mente apegada al Señor, realiza su Destino.

ਤਿਨ. ਹਮ ਚਰਣ ਸਰੇਵਹ ਖਿਨੁ ਖਿਨੁ; ਜਿਨ ਹਰਿ ਮੀਠ ਲਗਾਨਾ ॥੩॥

tin. ham charan sarevah khin khin; jin har meetth lagaanaa |3|

Sant Singh KhalsaI worship their feet, each and every instant; the Lord seems very sweet to them. ||3||
Manmohan SinghEvery moment, I worship the feet of those, to whom the Lord seems sweet.
Manmohan Singh (Punjabi)ਹਰ ਮੁਹਤ ਮੈਂ ਉਨ੍ਹਾਂ ਦੇ ਪੇਰ ਪੂਜਦਾ ਹਾਂ, ਜਿਨ੍ਹਾਂ ਨੂੰ ਮਾਲਕ ਮਿੱਠੜਾ ਲਗਦਾ ਹੈ।
Fareedkot Teekaਤਿਨੋਂ ਕੇ ਚਰਨ ਹਮ (ਖਿਨੁ ਖਿਨੁ) ਮੇਂ, ਭਾਵ ਸਰਬ ਕਾਲ ਮੇਂ ਸੇਵਨ ਕਰਤੇ ਹੈਂ, ਜਿਨੋਂ ਕੌ ਹੇ ਹਰੀ! ਤੂੰ ਮੀਠਾ ਅਰਥਾਤ ਪਿਆਰਾ ਲਾਗਾ ਹੈਂ ॥੩॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਅਸੀਂ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ॥੩॥

ਪਦ ਅਰਥ ਹਮ ਸਰੇਵਹ = ਅਸੀਂ ਸੇਂਵਦੇ ਹਾਂ ॥੩॥

SikhNet (Spanish)Alabaría siempre los Pies de aquél con quien el Señor es Dulce. (3)

ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ; ਜਨੁ ਬਿਛੁਰਿਆ ਚਿਰੀ ਮਿਲਾਨਾ ॥

har har kripaa dhaaree merai tthaakur; jan bichhuriaa chiree milaanaa |

Sant Singh KhalsaMy Lord and Master, Har, Har, has showered His Mercy upon His humble servant; separated for so long, he is now re-united with the Lord.
Manmohan SinghMy Lord God, the Master has taken pity on His slave, whom, after long separation, He has united with Himself.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ ਮਾਲਕ ਨੇ ਆਪਣੇ ਗੋਲੇ, ਮੇਰੇ ਉਤੇ ਰਹਿਮਤ ਕੀਤੀ ਹੈ। ਮੈਨੂੰ ਦੇਰ ਤੋਂ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਹੇ ਹਰੀ ਠਾਕਰ! ਜਬ ਤੁਮਨੇ ਮੇਰੇ ਪਰ ਹਰ ਪ੍ਰਕਾਰ ਸੇ ਕਿਰਪਾ ਧਾਰੀ ਤਬ ਮੈਂ ਜਨ ਚਿਰੰਕਾਲ ਕਾ ਵਿਛੜਿਆ ਹੂਆ ਤੇਰੇ ਮੇਂ ਮਿਲਤਾ ਭਇਆ ਹੂੰ॥
Prof. Sahib Singhਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕੀਤੀ, ਉਸ ਨੂੰ ਚਿਰ ਦੇ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ।

ਪਦ ਅਰਥ ਠਾਕੁਰਿ = ਠਾਕੁਰ ਨੇ।

SikhNet (Spanish)Mi Señor es Compasivo y me ha unido después de una larga separación.Bendito es el Guru que ha engarzado el Nombre del Señor en mí.

ਧਨੁ ਧਨੁ ਸਤਿਗੁਰੁ. ਜਿਨਿ ਨਾਮੁ ਦ੍ਰਿੜਾਇਆ; ਜਨੁ ਨਾਨਕੁ. ਤਿਸੁ ਕੁਰਬਾਨਾ ॥੪॥੩॥

dhan dhan satigur. jin naam drirraaeaa; jan naanak. tis kurabaanaa |4|3|

Sant Singh KhalsaBlessed, blessed is the True Guru, who has implanted the Naam, the Name of the Lord within me; servant Nanak is a sacrifice to Him. ||4||3||
Manmohan SinghBlest, blest is the True Guru, who has established the name within me. Slave Nanak is a sacrifice unto him.
Manmohan Singh (Punjabi)ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਗੋਲਾ ਨਾਨਕ ਉਨ੍ਹਾਂ ਉੱਤੋ ਘੋਲੀ ਵੰਞਦਾ ਹੈ।
Fareedkot Teekaਸੋ ਸਤਿਗੁਰੂ ਮਨ ਬਾਣੀ ਸੇ ਧੰਨ੍ਯਤਾ ਜੋਗ ਹੈ ਜਿਨੋਂ ਨੇ ਮੇਰੇ ਕੋ ਤੇਰਾ ਨਾਮ ਦ੍ਰਿੜ ਕਰਾਇਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਨ ਸਤਿਗੁਰੋਂ ਪਰ ਕੁਰਬਾਨ ਜਾਤਾ ਹੂੰ॥੪॥੩॥☬ਅਪਨੀ ਲਾਭ ਦਸ਼ਾ ਉਚਾਰਨ ਕਰਤੇ ਹੈਂ:
Prof. Sahib Singhਧੰਨ ਹੈ ਗੁਰੂ, ਧੰਨ ਹੈ ਗੁਰੂ, ਜਿਸ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ। ਦਾਸ ਨਾਨਕ ਉਸ ਗੁਰੂ ਤੋਂ (ਸਦਾ) ਸਦਕੇ ਜਾਂਦਾ ਹੈ ॥੪॥੩॥

ਪਦ ਅਰਥ ਜਿਨਿ = ਜਿਸ ਨੇ। ਤਿਸੁ = ਉਸ (ਗੁਰੂ) ਤੋਂ ॥੪॥੩॥

SikhNet (Spanish)Oh, yo ofrezco mi ser en sacrificio al Guru. (4‑3)

Open this shabad →

Shabad Guru Ramdas Ji Raag Jaithsree

ਜੈਤਸਰੀ ਮਹਲਾ ੪ ॥

jaitasaree mahalaa 4 |

Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੋਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.

ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ; ਹਰਿ ਰਸਕਿ ਰਸਕਿ ਫਲ ਲਾਗਿਬਾ ॥

satigur saajan purakh vadd paaeaa; har rasak rasak fal laagibaa |

Sant Singh KhalsaI have found the True Guru, my Friend, the Greatest Being. Love and affection for the Lord has blossomed forth.
Manmohan SinghI have obtained True Guru, the great man, my friend, and this union has fruitioned into the Lord's love and affection.
Manmohan Singh (Punjabi)ਮੈਂ ਮਹਾਨ ਪੁਰਖ, ਆਪਦੇ ਮਿੱਤਰ, ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਇਸ ਮਿਲਾਪ ਨੂੰ ਪ੍ਰਭੂ ਦੀ ਪ੍ਰੀਤ ਤੇ ਪਿਰਹੜੀ ਦੇ ਫਲ ਲੱਗੇ ਹਨ।
Fareedkot Teekaਜਬ ਸਤਿਗੁਰ ਪੁਰਖ ਸਰਬ ਤੇ ਵੱਡਾ ਸਜਨ ਹਮਨੇ ਪਾਇਆ ਤਬ ਹਮ ਹਰੀ ਕੇ (ਰਸਕਿ) ਪ੍ਰੇਮੀ ਹੂਏ। ਤਿਸ ਤੇ (ਰਸਕਿ) ਆਤਮ ਆਨੰਦ ਕੇ ਕਰਨੇ ਵਾਲਾ ਗਿਆਨ ਫਲ ਮੇਰੇ ਕੋ ਲਾਗਾ ਅਰਥਾਤ ਪ੍ਰਾਪਤਿ ਭਇਆ ਹੈ॥
Prof. Sahib Singhਹੇ ਭਾਈ! ਗੁਰੂ (ਸਭ ਦਾ) ਸੱਜਣ ਹੈ, ਗੁਰੂ ਮਹਾ ਪੁਰਖ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਬੜੇ ਸੁਆਦ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਫਲ ਖਾਣ ਲੱਗ ਪੈਂਦਾ ਹੈ।

ਪਦ ਅਰਥ ਪੁਰਖੁ ਵਡ = ਮਹਾ ਪੁਰਖ। ਰਸਕਿ = ਰਸ ਨਾਲ, ਸੁਆਦ ਨਾਲ। ਫਲ ਲਾਗਿਬਾ = ਫਲ (ਖਾਣ) ਲੱਗ ਪੈਂਦਾ ਹੈ।

SikhNet (Spanish)He recibido al Guru Perfecto, al Sublime Espíritu Divino, mi Amigo, y esta Unión ha dado Fruto en el Amor de Dios.

ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ; ਗੁਰ ਬਚਨੀ. ਬਿਸੁ, ਹਰਿ ਕਾਢਿਬਾ ॥੧॥

maaeaa bhueiang grasio hai praanee; gur bachanee. bis, har kaadtibaa |1|

Sant Singh KhalsaMaya, the snake, has seized the mortal; through the Word of the Guru, the Lord neutralizes the venom. ||1||
Manmohan SinghThe mammon serpent has seized the mortal, Through the Guru's hymns, the Lord neutralizes the poison.
Manmohan Singh (Punjabi)ਮੋਹਣੀ ਸਰਪਣੀ ਨੇ ਜੀਵ ਨੂੰ ਪਕੜ ਲਿਆ ਹੈ। ਪ੍ਰਭੂ, ਗੁਰਾਂ ਦੀ ਬਾਦੀ ਰਾਹੀਂ ਜ਼ਹਿਰ ਨੂੰ ਖਾਰਜ ਕਰ ਦਿੰਦਾ ਹੈ।
Fareedkot Teekaਏਹ (ਪ੍ਰਾਣੀ) ਜੀਵ ਮਾਯਾ ਰੂਪੀ ਸਰਪ ਕਾ ਗ੍ਰਸਿਆ ਹੂਆ ਹੈ, ਪਰੰਤੂ ਜਿਨੋਂ ਨੇ ਗੁਰੋਂ ਕੇ ਬਚਨ ਧਾਰੇ ਹੈਂ ਤਿਨੋਂ ਨੇ ਹਰਿ ਨਾਮ ਜਪ ਕੇ ਵਿਖ ਕੋ ਨਿਕਾਸ ਦੀਆ ਹੈ॥੧॥
Prof. Sahib Singhਹੇ ਭਾਈ! ਮਨੁੱਖ ਨੂੰ ਮਾਇਆ-ਸਪਣੀ ਗ੍ਰਸੀ ਰੱਖਦੀ ਹੈ, ਪਰ ਗੁਰੂ ਦੇ ਬਚਨਾਂ ਉਤੇ ਤੁਰਨ ਦੀ ਬਰਕਤਿ ਨਾਲ ਪਰਮਾਤਮਾ (ਉਸ ਦੇ ਅੰਦਰੋਂ) ਉਹ ਜ਼ਹਿਰ ਕੱਢ ਦੇਂਦਾ ਹੈ ॥੧॥

ਪਦ ਅਰਥ ਭੁਇਅੰਗ = ਸੱਪ। ਗ੍ਰਸਿਓ = ਫੜਿਆ ਹੋਇਆ। ਬਚਨੀ = ਬਚਨੀਂ, ਬਚਨਾਂ ਉਤੇ ਤੁਰਿਆਂ। ਬਿਸੁ = ਜ਼ਹਿਰ। ਕਾਢਿਬਾ = ਕੱਢ ਦੇਂਦਾ ਹੈ ॥੧॥

SikhNet (Spanish)El hombre está involucrado con el escorpión de Maya y sólo a través de la Palabra del Shabd del Guru su veneno puede ser neutralizado. (1)

ਮੇਰਾ ਮਨੁ; ਰਾਮ ਨਾਮ ਰਸਿ ਲਾਗਿਬਾ ॥

meraa man; raam naam ras laagibaa |

Sant Singh KhalsaMy mind is attached to the sublime essence of the Lord's Name.
Manmohan SinghMy soul is attached to the Nectar of the Lord's Name.
Manmohan Singh (Punjabi)ਮੇਰੀ ਆਤਮਾ ਪ੍ਰਭੂ ਦੇ ਨਾਮ ਦੇ ਨਾਮ ਦੇ ਅੰਮ੍ਰਿਤ ਨਾਲ ਜੁੜੀ ਹੋਈ ਹੈ।
Fareedkot Teekaਅਬ ਮੇਰਾ ਮਨੁ ਰਾਮ ਨਾਮ ਜਪ ਕੇ ਰਸ ਮੇਂ ਲਾਗਾ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੋ ਗਿਆ ਹੈ।

ਪਦ ਅਰਥ ਰਸਿ = ਰਸ ਵਿਚ।

SikhNet (Spanish)Mi mente está imbuida con la Esencia del Nombre del Señor.

ਹਰਿ ਕੀਏ ਪਤਿਤ ਪਵਿਤ੍ਰ. ਮਿਲਿ ਸਾਧ ਗੁਰ; ਹਰਿ ਨਾਮੈ. ਹਰਿ ਰਸੁ ਚਾਖਿਬਾ ॥ ਰਹਾਉ ॥

har kee patit pavitr. mil saadh gur; har naamai. har ras chaakhibaa | rahaau |

Sant Singh KhalsaThe Lord has purified the sinners, uniting them with the Holy Guru; now, they taste the Lord's Name, and the sublime essence of the Lord. ||Pause||
Manmohan SinghUniting with the saint Guru, God has purified the sinner and they now taste the God's Name and God's elixir. Pause.
Manmohan Singh (Punjabi)ਸੰਤ-ਗੁਰਾਂ ਨਾਲ ਜੋੜ ਕੇ ਵਾਹਿਗੁਰੂ ਨੇ ਪਾਪੀਆਂ ਨੂੰ ਪਾਵਨ ਕਰ ਦਿੱਤਾ ਹੈ ਅਤੇ ਉਹ ਹੁਣ ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਚਖਦੇ ਹਨ। ਠਹਿਰਾਉ।
Fareedkot Teekaਹਰੀ ਨੇ (ਸਾਧ) ਸ੍ਰੇਸ਼੍ਟ ਸਤਿਗੁਰੋਂ ਕੇ ਸਾਥ ਮਿਲਾਇ ਕਰ ਮੈਂ ਪਤਿਤ ਕੋ ਪਵਿਤ੍ਰ ਕਰ ਲੀਆ ਹੈ, ਕਿਉਂਕਿ ਤਿਨੋਂ ਦ੍ਵਾਰਾ ਮੈਨੇ ਹਰਿ ਹਰਿ ਨਾਮ ਕੇ ਰਸ ਕੋ ਚਾਖਿਆ ਹੈ॥ ਰਹਾਉ ॥
Prof. Sahib Singhਸਾਧੂ ਗੁਰੂ ਨੂੰ ਮਿਲ ਕੇ (ਜੇਹੜੇ ਮਨੁੱਖ) ਪਰਮਾਤਮਾ ਦੇ ਨਾਮ ਵਿਚ (ਜੁੜਦੇ ਹਨ), ਪਰਮਾਤਮਾ ਦਾ ਨਾਮ ਰਸ ਚੱਖਦੇ ਹਨ ਉਹਨਾਂ ਵਿਕਾਰੀਆਂ ਨੂੰ ਭੀ ਪਰਮਾਤਮਾ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ ਰਹਾਉ॥

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਮਿਲਿ ਸਾਧ ਗੁਰ = ਸਾਧੂ ਗੁਰੂ ਨੂੰ ਮਿਲ ਕੇ। ਨਾਮੈ = ਨਾਮ ਵਿਚ ॥ਰਹਾਉ॥

SikhNet (Spanish)El Señor me ha purificado y me ha unido con el Santo Guru y he probado la Esencia del Señor a través de Su Nombre. (Pausa)

ਧਨੁ ਧਨੁ ਵਡਭਾਗ. ਮਿਲਿਓ ਗੁਰੁ ਸਾਧੂ; ਮਿਲਿ ਸਾਧੂ. ਲਿਵ ਉਨਮਨਿ ਲਾਗਿਬਾ ॥

dhan dhan vaddabhaag. milio gur saadhoo; mil saadhoo. liv unaman laagibaa |

Sant Singh KhalsaBlessed, blessed is the good fortune of those who meet the Holy Guru; meeting with the Holy, they lovingly center themselves in the state of absolute absorption.
Manmohan SinghBlessed, blessed is the great destiny of those who meet the saint Guru Meeting with the saint Guru, they imbibe love for the most exalted state.
Manmohan Singh (Punjabi)ਸੁਬਹਾਨ, ਸੁਬਹਾਨ ਹੈ, ਉਨ੍ਹਾਂ ਦੀ ਚੰਗੀ ਪ੍ਰਾਲਬੰਧ, ਜੋ ਸੰਤ ਗੁਰਾਂ ਨੂੰ ਭੇਟਦੇ ਹਨ। ਸੰਤ ਗੁਰਾਂ ਨਾਲ ਮਿਲਣ ਦੁਆਰਾ ਉਨ੍ਹਾਂ ਦੀ ਪ੍ਰੀਤ ਪਰਮ ਉੱਤਮ ਅਵਸਥਾ ਨਾਲ ਲੱਗ ਜਾਂਦੀ ਹੈ।
Fareedkot Teekaਤਿਨ ਵਡ ਭਾਗੀਓਂ ਕਾ ਸਦਾ ਧੰਨ੍ਯਵਾਦ ਹੋਤਾ ਹੈ ਜਿਨ ਕੋ ਸਤਿਗੁਰੂ ਸੰਤ ਮਿਲੇ ਹੈਂ। ਤਿਨ ਸਤਿਗੁਰੂ ਸੰਤੋਂ ਕੋ ਮਿਲ ਕਰ ਤਿਨ ਕੀ (ਲਿਵ) ਬ੍ਰਿਤੀ (ਉਨਮਨਿ) ਤੁਰੀਆਪਦ ਮੇਂ ਲਾਗੀ ਹੈ॥
Prof. Sahib Singhਹੇ ਭਾਈ! ਉਹ ਮਨੁੱਖ ਸਲਾਹੁਣ-ਜੋਗ ਹੋ ਜਾਂਦਾ ਹੈ, ਵੱਡੀ ਕਿਸਮਤ ਵਾਲਾ ਹੋ ਜਾਂਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ। ਗੁਰੂ ਨੂੰ ਮਿਲ ਕੇ ਉਸ ਦੀ ਸੁਰਤਿ ਉੱਚੀ ਆਤਮਕ ਅਵਸਥਾ ਵਿਚ ਟਿਕ ਜਾਂਦੀ ਹੈ।

ਪਦ ਅਰਥ ਸਾਧੂ = ਗੁਰੂ। ਲਿਵ = ਲਗਨ। ਉਨਮਨਿ = ਉਨਮਨ ਵਿਚ, ਉੱਚੀ ਆਤਮਕ ਅਵਸਥਾ ਵਿਚ।

SikhNet (Spanish)¡Qué afortunado soy de haberme encontrado al Santo Guru, Quien ha entonado mi mente en el Estado de Éxtasis Sublime!

ਤ੍ਰਿਸਨਾ ਅਗਨਿ ਬੁਝੀ. ਸਾਂਤਿ ਪਾਈ; ਹਰਿ ਨਿਰਮਲ. ਨਿਰਮਲ ਗੁਨ ਗਾਇਬਾ ॥੨॥

trisanaa agan bujhee. saant paaee; har niramal. niramal gun gaaeibaa |2|

Sant Singh KhalsaThe fire of desire within them is quenched, and they find peace; they sing the Glorious Praises of the Immaculate Lord. ||2||
Manmohan SinghTheir fire of desire is quenched, they obtain peace and sing the immaculate, immaculate praise of God.
Manmohan Singh (Punjabi)ਉਨ੍ਹਾਂ ਦੀਆਂ ਖਾਹਿਸ਼ਾਂ ਦੀ ਅੱਗ ਬੁਝ ਜਾਂਦੀ ਹੈ, ਉਹ ਠੰਡ-ਚੈਨ ਪ੍ਰਾਪਤ ਕਰਦੇ ਹਨ ਅਤੇ ਵਾਹਿਗੁਰੂ ਦੀ ਪਵਿੱਤ੍ਰ, ਪਵਿੱਤ੍ਰ ਕੀਰਤੀ ਗਾਇਨ ਕਰਦੇ ਹਨ।
Fareedkot Teekaਤਿਸੀ ਨੇ ਤਿਨ ਕੀ ਤ੍ਰਿਸਨਾ ਅਗਨੀ ਬੁਝਿ ਗਈ ਅਰਥਾਤ ਦੂਰ ਭਈ ਜਬ ਨਿਰਮਲ ਗੁਣੋਂ ਕੋ ਗਾਵਣਾ ਕੀਆ, ਤਿਨੋਂ ਨੇ ਤਬ ਹਰੀ ਨਿਰਮਲ ਕੌ ਜਾਣਿਆ ਹੈ॥੨॥
Prof. Sahib Singh(ਜਿਉਂ ਜਿਉਂ) ਉਹ ਪਰਮਾਤਮਾ ਦੇ ਪਵਿਤ੍ਰ ਕਰਨ ਵਾਲੇ ਗੁਣ ਗਾਂਦਾ ਹੈ (ਤਿਉਂ ਤਿਉਂ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ ॥੨॥
SikhNet (Spanish)El fuego del deseo es extinguido, mi mente también, y ahora recito la Alabanza Inmaculada de Dios. (2)

ਤਿਨ ਕੇ ਭਾਗ ਖੀਨ. ਧੁਰਿ ਪਾਏ; ਜਿਨ ਸਤਿਗੁਰ ਦਰਸੁ. ਨ ਪਾਇਬਾ ॥

tin ke bhaag kheen. dhur paae; jin satigur daras. na paaeibaa |

Sant Singh KhalsaThose who do not obtain the Blessed Vision of the True Guru's Darshan, have misfortune pre-ordained for them.
Manmohan SinghIll fate, from the very beginning, are they, who obtain not the vision of the True Guru.
Manmohan Singh (Punjabi)ਐਨ ਆਰੰਭ ਤੋਂ ਹੀ ਮਾੜੇ ਕਰਮਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦਾ ਦੀਦਾਰ ਨਹੀਂ ਪਾਉਂਦੇ।
Fareedkot Teekaਤਿਨੋਂ ਕੇ ਆਦੋਂ ਹੀ ਭਾਗ (ਖੀਨ) ਨੂਨ ਅਰਥਾਤ ਮੰਦ ਪਾਏ ਹੈਂ, ਜਿਨੋਂ ਨੇ ਸਤਿਗੁਰੋਂ ਕਾ ਦਰਸਨ ਨਹੀਂ ਪਾਇਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਕਦੇ) ਗੁਰੂ ਦਾ ਦਰਸਨ ਨਾਹ ਕੀਤਾ ਉਹਨਾਂ ਦੇ ਭਾਗ ਹਿਰ ਗਏ, ਧੁਰ ਦਰਗਾਹ ਤੋਂ ਹੀ ਉਹਨਾਂ ਨੂੰ ਇਹ ਭਾਗ-ਹੀਨਤਾ ਮਿਲ ਗਈ।

ਪਦ ਅਰਥ ਖੀਨ = ਕਮਜ਼ੋਰ, ਪਤਲੇ। ਦਰਸੁ = ਦਰਸਨ।

SikhNet (Spanish)¡Qué mal sino tienen aquéllos que no han tenido la Visión del Guru Verdadero! Engañados por la dualidad,

ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ; ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥

te doojai bhaae paveh grabh jonee; sabh birathaa janam tin jaaeibaa |3|

Sant Singh KhalsaIn the love of duality, they are consigned to reincarnation through the womb, and they pass their lives totally uselessly. ||3||
Manmohan SinghDue to duality, they go round into the womb existences, and their whole life passes away in vain.
Manmohan Singh (Punjabi)ਦਵੈਤ-ਭਾਵ ਦੇ ਸਬਬ ਉਹ ਪੇਟ ਦੀਆਂ ਜੂਨੀਆਂ ਅੰਦਰ ਪੈਦੇ ਹਨ ਅਤੇ ਉਨ੍ਹਾਂ ਦਾ ਸਾਰਾ ਜੀਵਲ ਵਿਅਰਥ ਬੀਤ ਜਾਂਦਾ ਹੈ।
Fareedkot Teekaਸੋ ਜਨ ਦ੍ਵੈਤ ਭਾਵ ਕਰ ਕੇ ਗਰਭ ਦ੍ਵਾਰਾ ਜੋਨੀਓਂ ਮੇਂ ਪੜੈਂਗੇ, ਤਿਨੋਂ ਕਾ ਇਹ ਸੰਪੂਰਨ ਜਨਮ ਵਿਅਰਥ ਹੀ ਜਾਵੇਗਾ ਵਾ ਜਾਤਾ ਹੈ॥੩॥
Prof. Sahib Singhਮਾਇਆ ਦੇ ਮੋਹ ਦੇ ਕਾਰਨ ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਉਹਨਾਂ ਦੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥੩॥

ਪਦ ਅਰਥ ਤੇ = ਉਹ {ਬਹੁ-ਵਚਨ}। ਦੂਜੈ ਭਾਇ = ਮਾਇਆ ਦੇ ਮੋਹ ਦੇ ਕਾਰਨ। ਪਵਹਿ = ਪੈਂਦੇ ਹਨ ॥੩॥

SikhNet (Spanish)son llevados a encarnar una y otra vez. Su vida se desperdicia en vano. (3)

ਹਰਿ ਦੇਹੁ ਬਿਮਲ ਮਤਿ. ਗੁਰ ਸਾਧ ਪਗ ਸੇਵਹ; ਹਮ ਹਰਿ ਮੀਠ ਲਗਾਇਬਾ ॥

har dehu bimal mat. gur saadh pag sevah; ham har meetth lagaaeibaa |

Sant Singh KhalsaO Lord, please, bless me with pure understanding, that I may serve the Feet of the Holy Guru; the Lord seems sweet to me.
Manmohan SinghO God, bless me with immaculate understanding, that I may serve the feet of the saint Guru and Thou, O God, may seem sweet unto me.
Manmohan Singh (Punjabi)ਹੇ ਵਾਹਿਗੁਰੂ ਮੈਨੂੰ ਪਵਿੱਤ੍ਰ ਸਮਝ ਪਰਦਾਨ ਕਰ ਤਾਂ ਜੋ ਮੈਂ ਸੱਚੇ ਗੁਰਾਂ ਦੇ ਚਰਨਾ ਦੀ ਟਹਿਲ ਕਮਾਵਾ, ਅਤੇ ਤੂੰ ਹੇ ਵਾਹਿਗੁਰੂ ਮੈਨੂੰ ਮਿਠੜਾ ਲਗੇ।
Fareedkot Teekaਹੇ ਹਰੀ! ਤਾਂ ਤੇ ਮੇਰੇ ਕੋ ਮਿਰਮਲ ਬੁਧੀ ਦੇਹੋ, ਜਿਨੋਂ ਨੇ ਹੇ ਹਰੀ! ਆਪ ਕਾ ਨਾਮ ਮੀਠਾ ਲਗਾਯਾ ਹੈ, ਹਮ ਤਿਸ (ਸਾਧ) ਸ੍ਰੇਸ੍ਟ ਸਤਿਗੁਰੋਂ ਕੇ ਚਰਨੋਂ ਕੋ ਸੇਵਨ ਕਰੇਂ॥
Prof. Sahib Singhਹੇ ਪ੍ਰਭੂ! ਸਾਨੂੰ ਸੁਅੱਛ ਅਕਲ ਬਖ਼ਸ਼, ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ, ਤੇ ਹੇ ਹਰੀ! ਤੂੰ ਸਾਨੂੰ ਪਿਆਰਾ ਲੱਗਦਾ ਰਹੇਂ।

ਪਦ ਅਰਥ ਹਰਿ = ਹੇ ਹਰੀ! ਬਿਮਲ = ਸੁਅੱਛ। ਪਗ = ਪੈਰ। ਸੇਵਹ = ਅਸੀਂ ਸੇਵੀਏ।

SikhNet (Spanish)Oh Dios, bendíceme con esa Inmaculada Sabiduría para que pueda servir a los Pies del Santo Guru,

ਜਨੁ ਨਾਨਕੁ. ਰੇਣ ਸਾਧ ਪਗ ਮਾਗੈ; ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥

jan naanak. ren saadh pag maagai; har hoe deaal divaaeibaa |4|4|

Sant Singh KhalsaServant Nanak begs for the dust of the feet of the Holy; O Lord, be Merciful, and bless me with it. ||4||4||
Manmohan SinghSerf Nanak, asks for the dust of the saint Guru's feet and the Lord, out of mercy, shall bless me with it.
Manmohan Singh (Punjabi)ਨਫਰ ਨਾਨਕ, ਸੰਤ ਗੁਰਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਮਿਹਰਬਾਨ ਹੋ ਕੇ, ਪ੍ਰਭੂ ਮੈਨੂੰ ਇਸ ਦੀ ਬਖਸ਼ਸ਼ ਕਰੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਗੇ ਕੋ ਭੀ ਤਿਸ ਹਰੀ ਤੇ ਸੰਤੋਂ ਸਤਿਗੁਰੋਂ ਕੀ ਚਰਨ ਧੂੜੀ ਹੀ ਮਾਂਗਤੇ ਹੈਂ, ਹਰੀ ਦਿਆਲ ਹੋ ਕਰ ਸੋਈ ਹਮ ਕੋ ਗੁਰੋਂ ਸੇ ਦੇਵਾਵੇਗਾ॥੪॥੪॥
Prof. Sahib Singhਹੇ ਭਾਈ! ਦਾਸ ਨਾਨਕ (ਤਾਂ ਪ੍ਰਭੂ ਦੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ਦਾ ਹੈ ॥੪॥੪॥

ਪਦ ਅਰਥ ਰੇਣ = ਧੂੜ। ਨਾਨਕੁ ਮਾਗੈ = ਨਾਨਕ ਮੰਗਦਾ ਹੈ ॥੪॥੪॥

SikhNet (Spanish)y Tú, mi Señor, me parezcas Dulce. Nanak busca el Polvo de los Pies de los Santos, oh Señor; bendícelo en Tu Misericordia. (4‑4)

Open this shabad →

Shabad Guru Ramdas Ji Raag Jaithsree continues on Ang 698

ਜੈਤਸਰੀ ਮਹਲਾ ੪ ॥

jaitasaree mahalaa 4 |

Sant Singh KhalsaJaitsree, Fourth Mehl:
Manmohan SinghJaitsari 4th Guru.
Manmohan Singh (Punjabi)ਜੇਤਸਰੀ ਚੋਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.

ਜਿਨ ਹਰਿ ਹਿਰਦੈ ਨਾਮੁ. ਨ ਬਸਿਓ; ਤਿਨ ਮਾਤ ਕੀਜੈ ਹਰਿ. ਬਾਂਝਾ ॥

jin har hiradai naam. na basio; tin maat keejai har. baanjhaa |

Sant Singh KhalsaThe Lord's Name does not abide within their hearts - their mothers should have been sterile.
Manmohan SinghO Lord master, the mothers of those, within whose mind, the name abides not, ought to have been sterile.
Manmohan Singh (Punjabi)ਹੇ ਸੁਆਮੀ ਮਾਲਕ! ਜਿਨ੍ਹਾਂ ਦੇ ਅੰਤਰ ਆਤਮੇ ਨਾਮ ਨਹੀਂ ਵਸਦਾ ਉਨ੍ਹਾਂ ਦੀਆਂ ਮਾਵਾਂ ਬਾਂਝ ਹੋ ਜਾਣੀਆਂ ਚਾਹੀਦੀਆਂ ਸਨ।
Fareedkot Teekaਹੇ ਹਰੀ! ਜਿਨ ਕੇ ਹਿਰਦੇ ਮੇਂ ਤੇਰਾ ਨਾਮ ਨਹੀਂ ਬਸਿਆ ਹੈ, ਹੇ ਹਰੀ! ਤਿਨ ਕੀ ਮਾਤਾ ਤੋ ਵੰਝ ਕਰ ਦੇਣੀ ਯੋਗ ਥੀ, ਭਾਵ ਸੇ ਤਿਨ ਕਾ ਜਨਮ ਹੋਣਾ ਹੀ ਜੋਗ ਨਹੀਂ ਥਾ ਵਾ ਆਗੇ ਕੋ ਬੰਧ੍ਯਾ ਕਰੋ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ)

ਪਦ ਅਰਥ ਜਿਨ ਹਿਰਦੇ = ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ। ਤਿਨ ਮਾਤ = ਉਹਨਾਂ ਦੀ ਮਾਂ। ਬਾਂਝਾ = ਸੰਢ, ਜਿਸ ਦੇ ਘਰ ਸੰਤਾਨ ਪੈਦਾ ਨਾਹ ਹੋ ਸਕੇ।

SikhNet (Spanish)Oh Señor, aquéllos que no enaltecen Tu Nombre en su mente, más les valiera no haber nacido.

ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ; ਓਇ ਖਪਿ ਖਪਿ ਮੁਏ ਕਰਾਂਝਾ ॥੧॥

tin sunyee deh fireh bin naavai; oe khap khap mue karaanjhaa |1|

Sant Singh KhalsaThese bodies wander around, forlorn and abandoned, without the Name; their lives waste away, and they die, crying out in pain. ||1||
Manmohan SinghTheir forlorn bodies wander about without the Name and they waste their lives and die-crying.
Manmohan Singh (Punjabi)ਉਨ੍ਹਾ ਦਾ ਵੀਰਾਨ ਸਰੀਰ ਨਾਮ ਦੇ ਬਗੈਰ ਭਟਕਦਾ ਫਿਰਦਾ ਹੈ। ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਅਤੇ ਕੁਰਲਾਉਂਦੇ ਮਰ ਜਾਂਦੇ ਹਨ।
Fareedkot Teekaਕਿਉਂਕਿ ਤਿਨੋਂ ਕੀ ਦੇਹੀ ਨਾਮ ਤੇ ਬਿਨਾਂ ਸੂੰਨੀ ਫਿਰਤੀ ਹੈ। ਵਹੁ ਪੁਰਸ (ਕਰਾਂਝਾ) ਕੁਰਲਾਵਤੇ ਅਰਥਾਤ ਵਿਰਲਾਪ ਕਰਤੇ ਹੂਏ ਵਾ ਕਜੀਆਂ ਮੇਂ ਵਾ ਜਿਸਮੈ ਦੁਖ ਰੂਪ ਕੰਡੇ ਹੈਂ ਤਿਸ ਕਰੰਜੂਏ ਕੇ ਬਨ ਸੰਸਾਰ ਮੇਂ ਖਪ ਖਪ ਕਰ ਮੂਏ ਹੈਂ॥੧॥
Prof. Sahib Singhਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥

ਪਦ ਅਰਥ ਸੁੰਞੀ = ਸੱਖਣੀ। ਦੇਹ = ਕਾਂਇਆਂ, ਸਰੀਰ। ਓਇ = ਉਹ {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮੁਏ = ਆਤਮਕ ਮੌਤ ਮਰ ਗਏ। ਕਰਾਂਝਾ = ਕ੍ਰੁਝ ਕ੍ਰੁਝ ਕੇ ॥੧॥

SikhNet (Spanish)Privados de Tu Nombre vagan sin luz, y llenos de aflicción desperdician sus vidas. (1)

ਮੇਰੇ ਮਨ; ਜਪਿ ਰਾਮ ਨਾਮੁ ਹਰਿ ਮਾਝਾ ॥

mere man; jap raam naam har maajhaa |

Sant Singh KhalsaO my mind, chant the Name of the Lord, the Lord within you.
Manmohan SinghO my soul repeat thou the Name of the Lord God, who is within thee.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ, ਜੋ ਮੇਰੇ ਅੰਦਰ ਹੀ ਹੈ, ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਹਰੀ! ਤੇਰੇ ਕੋ ਮੇਰੇ ਮਨ ਮੇਂ ਰਿਦੇ (ਮਾਝਾ) ਬੀਚ ਹੀ ਜਪਿਆ ਹੈ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ।

ਪਦ ਅਰਥ ਮਾਝਾ = ਅੰਦਰ, ਜੋ ਅੰਦਰ ਹੀ ਵੱਸ ਰਿਹਾ ਹੈ।

SikhNet (Spanish)Oh mi mente, contempla el Nombre del Señor engranado en ti.

ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ; ਗੁਰਿ ਗਿਆਨੁ ਦੀਓ. ਮਨੁ ਸਮਝਾ ॥ ਰਹਾਉ ॥

har har kripaal kripaa prabh dhaaree; gur giaan deeo. man samajhaa | rahaau |

Sant Singh KhalsaThe Merciful Lord God, Har, Har, has showered me with His Mercy; the Guru has imparted spiritual wisdom to me, and my mind has been instructed. ||Pause||
Manmohan SinghLord God, the merciful Master, has shown me mercy. The Guru has given me the Divine knowledge and my mind is chastened. Pause.
Manmohan Singh (Punjabi)ਮਿਹਰਬਾਨ ਮਾਲਕ, ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਰਹਿਮ ਕੀਤਾ ਹੈ। ਗੁਰਾਂ ਨੇ ਬ੍ਰਹਿਮ ਵੀਚਾਰ ਬਖਸ਼ਿਆ ਹੈ ਅਤੇ ਮੇਰੀ ਆਤਮਾ ਸੁਧਰ ਗਈ ਹੈ। ਠਹਿਰਾਉ।
Fareedkot Teekaਹੇ ਹਰਿ ਪ੍ਰਭੂ ਕ੍ਰਿਪਾਲ! ਜਬ ਆਪ ਨੇ ਮੇਰੇ ਪਰ ਹਰ ਪ੍ਰਕਾਰ ਸੇ ਕ੍ਰਿਪਾ ਧਾਰੀ ਤਬ ਗੁਰੋਂ ਨੇ ਗਿਆਨ ਦੀਆ ਤਬ ਮੇਰਾ ਮਨੁ ਸਮਝਾ ਹੈ ॥ ਰਹਾਉ ॥
Prof. Sahib Singhਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ਰਹਾਉ॥

ਪਦ ਅਰਥ ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਗੁਰਿ = ਗੁਰੂ ਨੇ ॥ਰਹਾਉ॥

SikhNet (Spanish)Tu Dios será entonces Compasivo contigo y serás bien instruida en la Sabiduría del Guru. (Pausa)

ਹਰਿ ਕੀਰਤਿ ਕਲਜੁਗਿ ਪਦੁ ਊਤਮੁ; ਹਰਿ ਪਾਈਐ ਸਤਿਗੁਰ ਮਾਝਾ ॥

har keerat kalajug pad aootam; har paaeeai satigur maajhaa |

Sant Singh KhalsaIn this Dark Age of Kali Yuga, the Kirtan of the Lord's Praise brings the most noble and exalted status; the Lord is found through the True Guru.
Manmohan SinghIn the Darkage, the praise of God holds the highest place and God is obtained through the True Guru.
Manmohan Singh (Punjabi)ਕਲਜੁੱਗ ਅੰਦਰ, ਵਾਹਿਗੁਰੂ ਦੀ ਮਹਿਮ ਪਰਮ ਉੱਚਾ ਦਰਜਾ ਰਖਦੀ ਹੈ। ਸੱਚੇ ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
Fareedkot Teekaਇਸ ਕਲਜੁਗ ਮੇਂ ਹੇ ਹਰੀ! ਤੇਰੀ ਕੀਰਤੀ ਉਤਮ ਪਦ ਕੇ ਦੇਨੇਹਾਰੀ ਹੈ। ਸੋ ਹੇ ਹਰੀ! ਸਤਿਗੁਰੋਂ ਕੇ (ਮਾਝਾ) ਬੀਚ ਸੇ ਪਾਈਤੀ ਹੈ॥
Prof. Sahib Singhਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਕਲਜੁਗਿ = ਜਗਤ ਵਿਚ। ਪਦੁ = ਆਤਮਕ ਦਰਜਾ। ਪਾਈਐ = ਮਿਲਦਾ ਹੈ। ਮਾਝਾ = ਦੀ ਰਾਹੀਂ।

SikhNet (Spanish)La Alabanza del Señor es el más elevado Estado de Éxtasis en la Era de Kali Yug, pero el Señor es conocido solamente por la Gracia del Guru.

ਹਉ ਬਲਿਹਾਰੀ ਸਤਿਗੁਰ ਅਪੁਨੇ; ਜਿਨਿ ਗੁਪਤੁ ਨਾਮੁ ਪਰਗਾਝਾ ॥੨॥

hau balihaaree satigur apune; jin gupat naam paragaajhaa |2|

Sant Singh KhalsaI am a sacrifice to my True Guru, who has revealed the Lord's hidden Name to me. ||2||
Manmohan SinghI am a sacrifice unto my true Guru, who has make manifest to me the Lord's hidden Name.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉੱਤੋ ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਸੁਆਮੀ ਦਾ ਅੰਦਰ ਛੁਪਿਆ ਹੋਇਆ ਨਾਮ ਮੇਰੇ ਤੇ ਪ੍ਰਗਟ ਕਰ ਦਿੱਤਾ ਹੈ।
Fareedkot Teekaਮੈਂ ਆਪਨੇ ਸਤਿਗੁਰੋਂ ਪਰ ਬਲਿਹਾਰਨੇ ਜਾਤਾ ਹੂੰ, ਜਿਨੋਂ ਨੇ ਤੇਰਾ ਗੁਪਤਿ ਨਾਮ ਮੇਰੇ ਰਿਦੇ ਮੇਂ (ਪਰਗਾਝਾ) ਪ੍ਰਗਟ ਕੀਆ ਹੈ॥੨॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥

ਪਦ ਅਰਥ ਹਉ = ਮੈਂ। ਜਿਨਿ = ਜਿਸ (ਗੁਰੂ) ਨੇ {ਲਫ਼ਜ਼ 'ਜਿਨ' ਅਤੇ 'ਜਿਨਿ' ਦਾ ਫ਼ਰਕ ਚੇਤੇ ਰੱਖੋ}। ਗੁਪਤੁ = ਅੰਦਰ ਲੁਕਿਆ ਹੋਇਆ ॥੨॥

SikhNet (Spanish)Ofrezco mi ser en sacrificio al Guru Verdadero, Quien ha manifestado en mí el Tesoro escondido del Nombre del Señor. (2)

ਦਰਸਨੁ ਸਾਧ ਮਿਲਿਓ ਵਡਭਾਗੀ; ਸਭਿ ਕਿਲਬਿਖ ਗਏ ਗਵਾਝਾ ॥

darasan saadh milio vaddabhaagee; sabh kilabikh ge gavaajhaa |

Sant Singh KhalsaBy great good fortune, I obtained the Blessed Vision of the Darshan of the Holy; it removes all stains of sin.
Manmohan SinghBy great good fortune, the vision of the holy man in obtained. it removes and washes off all the sins.
Manmohan Singh (Punjabi)ਪਰਮ ਚੰਗੇ ਨਸੀਬਾ ਦੁਆਰਾ ਪਵਿੱਤਰ ਪੁਰਸ਼ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਇਹ ਸਾਰਿਆਂ ਪਾਪਾਂ ਨੂੰ ਦੂਰ ਕਰਦਾ ਅਤੇ ਧੋ ਸੁਟਦਾ ਹੈ।
Fareedkot Teekaਤੇਰੇ ਸੰਤੋਂ ਕਾ ਦਰਸਨ ਜਿਨ ਵਡਭਾਗੀਓਂ ਕੋ ਮਿਲਾ ਹੈ, ਤਿਨੋਂ ਕੇ ਸੰਪੂਰਨ ਪਾਪ (ਗਏ ਗਵਾਝਾ) ਗਏ ਗਾਵਤੇ ਹੈਂ ਵਾ ਗਵਾਵਣ ਵਾਲੇ ਜੋ ਥੇ, ਸੋ ਦੂਰ ਭਏ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਸਾਧ = ਗੁਰੂ। ਸਭਿ = ਸਾਰੇ। ਕਿਲਬਿਖ = ਪਾਪ।

SikhNet (Spanish)Por buena fortuna he tenido la Visión del Señor y mis errores han sido borrados.

ਸਤਿਗੁਰੁ ਸਾਹੁ ਪਾਇਆ ਵਡ ਦਾਣਾ; ਹਰਿ ਕੀਏ ਬਹੁ ਗੁਣ ਸਾਝਾ ॥੩॥

satigur saahu paaeaa vadd daanaa; har kee bahu gun saajhaa |3|

Sant Singh KhalsaI have found the True Guru, the great, all-knowing King; He has shared with me the many Glorious Virtues of the Lord. ||3||
Manmohan SinghI have the True Guru, who is the all-wise king and he has made me share the Lord's many merits.
Manmohan Singh (Punjabi)ਮੈਂ ਬੜੇ ਸਿਆਣੇ ਸ਼ਹਿਨਸ਼ਾਹ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਸ ਨੇ, ਵਾਹਿਗੁਰੂ ਦੀਆਂ ਅਨੇਕਾਂ ਖੂਬੀਆਂ ਅੰਦਰ ਮੈਨੂੰ ਸਾਂਝੀਵਾਲ ਬਣਾ ਦਿੱਤਾ ਹੈ।
Fareedkot Teekaਸਤਿਗੁਰ ਸਾਹਿ ਜੋ ਵੱਡਾ (ਦਾਣਾ) ਦਨਾਉ ਵਾ ਦਾਤਾ ਹੈ, ਸੋ ਮੈਨੇ ਪਾਯਾ ਹੈ। ਹੇ ਹਰੀ! ਤਿਸੀ ਤੇ ਗੁਰੋਂ ਕੇ ਸਾਥ ਬਹੁਤ ਗੁਣੋਂ ਕੀ ਸਾਝ ਕਰੀ ਹੈ ॥੩॥
Prof. Sahib Singhਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ ॥੩॥

ਪਦ ਅਰਥ ਦਾਣਾ = ਦਾਨਾ, ਸਿਆਣਾ। ਸਾਝਾ = ਸਾਂਝੀਵਾਲ ॥੩॥

SikhNet (Spanish)He encontrado al Guru Verdadero, mi Rey Sabio, y a través de la Misericordia del Señor comparto los Méritos de mi Señor. (3)

Open this shabad (11 lines, Angs 697-698) →

Ang 697 of 1430