ਜੈਤਸਰੀ ਮਹਲਾ ੪ ਘਰੁ ੨ ॥
jaitasaree mahalaa 4 ghar 2 |
Sant Singh KhalsaJaitsree, Fourth Mehl, Second House:
Manmohan SinghJaitsri 4rh Guru.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਜੈਤਸਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Yaitsri, Mejl Guru Ram Das, Cuarto Canal Divino
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, by True Guru grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਰਿ ਹਰਿ ਸਿਮਰਹੁ; ਅਗਮ ਅਪਾਰਾ ॥
har har simarahu; agam apaaraa |
Sant Singh KhalsaRemember in meditation the Lord, Har, Har, the unfathomable, infinite Lord.
Manmohan SinghRemember thou the Inaccessible and Infinite Lord Master.
Manmohan Singh (Punjabi)ਤੂੰ ਅਪਹੁੰਚ ਤੇ ਅਨੰਤ ਸੁਆਮੀ ਮਾਲਕ ਦਾ ਆਰਾਧਨ ਕਰ।
Fareedkot Teekaਹੇ ਭਾਈ! ਅਗਮ ਅਪਾਰ ਕੇ ਹਰਿ ਹਰਿ ਨਾਮ ਕੋ ਸਿਮਰਨ ਕਰ॥
Prof. Sahib Singhਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ,ਪਦ ਅਰਥ ਅਗਮ = ਅਪਹੁੰਚ। ਅਪਾਰਾ = ਪਾਰ-ਰਹਿਤ, ਬੇਅੰਤ।
SikhNet (Spanish)Contemplamos a nuestro Señor Infinito e Insondable
ਜਿਸੁ ਸਿਮਰਤ; ਦੁਖੁ ਮਿਟੈ ਹਮਾਰਾ ॥
jis simarat; dukh mittai hamaaraa |
Sant Singh KhalsaRemembering Him in meditation, pains are dispelled.
Manmohan SinghRemembering whom, our agony is dispelled.
Manmohan Singh (Punjabi)ਜਿਸ ਦਾ ਚਿੰਤਨ ਕਰਨ ਨਾਲ ਸਾਡੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਜਿਸ ਕੇ ਸਿਮਰਨੇ ਸੇ ਅਸਦਾਦਿਕੋਂ ਕਾ ਦੁਖ ਦੂਰ ਹੋ ਜਾਤਾ ਹੈ॥
Prof. Sahib Singhਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ।ਪਦ ਅਰਥ ਹਮਾਰਾ = ਅਸਾਂ ਜੀਵਾਂ ਦਾ।
SikhNet (Spanish)y viviendo en Él nos liberamos de nuestras tristezas.
ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ; ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥
har har satigur purakh milaavahu; gur miliai sukh hoee raam |1|
Sant Singh KhalsaO Lord, Har, Har, lead me to meet the True Guru; meeting the Guru, I am at peace. ||1||
Manmohan SinghMy Lord God, make me meet the great True Guru and meeting with the Guru, I abide in peace.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ, ਮੈਨੂੰ ਵੱਡੇ ਸੱਚੇ ਗੁਰਾਂ ਨਾਲ ਮਿਲ ਕੇ ਮੈਂ ਆਰਾਮ ਅੰਦਰ ਵਸਦਾ ਹਾਂ।
Fareedkot Teeka(ਰਾਮ) ਹੇ ਭਾਈ! ਹਰਿ ਹਰਿ ਨਾਮ ਕੇ ਦਾਤਾ ਸਤਗੁਰ ਪੁਰਖ ਸਾਥ ਅਪਨੇ ਆਪ ਕੋ ਮਿਲਾਵੋ, ਤਿਨ ਸਤਿਗੁਰੋਂ ਕੇ ਮਿਲਾਪ ਤੇ ਹੀ ਸੁਖ ਕੀ ਪ੍ਰਾਪਤੀ ਹੋਵੈਗੀ॥੧॥
Prof. Sahib Singhਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ। ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥ਪਦ ਅਰਥ ਹਰਿ = ਹੇ ਹਰੀ! ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੧॥
SikhNet (Spanish)Oh Dios, guíame hasta el Verdadero Guru, el Espíritu Divino, para vivir en la Gloria. (1)
ਹਰਿ ਗੁਣ ਗਾਵਹੁ; ਮੀਤ ਹਮਾਰੇ ॥
har gun gaavahu; meet hamaare |
Sant Singh KhalsaSing the Glorious Praises of the Lord, O my friend.
Manmohan SinghMy friend, sing thou the praise of thy heart.
Manmohan Singh (Punjabi)ਮੇਰੇ ਮਿੱਤ੍ਰ, ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
Fareedkot Teekaਹੇ ਹਮਾਰੇ ਮਿਤਰ! ਹਰੀ ਕੇ ਗੁਣੋਂ ਕੋ ਗਾਵੋ॥
Prof. Sahib Singhਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ,ਪਦ ਅਰਥ ਮੀਤ ਹਮਾਰੇ = ਹੇ ਸਾਡੇ ਮਿੱਤਰੋ!
SikhNet (Spanish)Amigo mío, canta la Alabanza del Señor;
ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥
har har naam rakhahu ur dhaare |
Sant Singh KhalsaCherish the Name of the Lord, Har, Har, in your heart.
Manmohan SinghKeep the Lord God's Name clasped to thy heart.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।
Fareedkot Teekaਹਰਿ ਹਰਿ ਨਾਮ ਕੋ ਹੀ ਰਿਦੇ ਮੇਂ ਧਾਰਨ ਕਰ ਰਖੋ॥
Prof. Sahib Singhਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ।ਪਦ ਅਰਥ ਉਰ = ਹਿਰਦਾ। ਧਾਰੇ = ਧਾਰਿ, ਟਿਕਾ ਕੇ।
SikhNet (Spanish)elévalo en tu mente y recita su Palabra Ambrosial.
ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ; ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥
har har amrit bachan sunaavahu; gur miliai paragatt hoee raam |2|
Sant Singh KhalsaRead the Ambrosial Words of the Lord, Har, Har; meeting with the Guru, the Lord is revealed. ||2||
Manmohan SinghRead out to me, the ambrosial words of the Lord master. Meeting with the Guru, the Lord becomes manifest.
Manmohan Singh (Punjabi)ਸੁਆਮੀ ਮਾਲਕ ਦੇ ਸੁਧਾ-ਅੰਮ੍ਰਿਤ ਸ਼ਬਦ ਮੈਨੂੰ ਸ੍ਰਵਣ ਕਰਾਓ। ਗੁਰਾਂ ਨਾਲ ਮਿਲਣ ਦੁਆਰਾ ਸਾਹਿਬ ਪ੍ਰਤੱਖ ਹੋ ਜਾਂਦਾ ਹੈ।
Fareedkot Teekaਹੇ ਭਾਈ! ਹਰਿ ਹਰਿ ਨਾਮ ਜਾਪ ਕੇ ਅਮ੍ਰਿਤ ਰੂਪ ਬਚਨ ਸੁਣਾਵੋ, ਪਰੰਤੂ ਇਹੀ ਪ੍ਰੀਤੀ ਗੁਰੋਂ ਕੇ ਮਿਲਨੇ ਸੇ ਪ੍ਰਗਟ ਹੋਤੀ ਹੈ॥੨॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ। (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ॥੨॥ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਪਰਗਟੁ = ਪਰਤੱਖ ॥੨॥
SikhNet (Spanish)Encontrando al Guru, el Señor se manifiesta en ti. (2)
ਮਧੁਸੂਦਨ; ਹਰਿ ਮਾਧੋ ਪ੍ਰਾਨਾ ॥
madhusoodan; har maadho praanaa |
Sant Singh KhalsaThe Lord, the Slayer of demons, is my breath of life.
Manmohan SinghGod, the destroyer of Madh demon, and the Lord of wealth, is my very life.
Manmohan Singh (Punjabi)ਮਧ ਰਾਖਸ਼ ਨੂੰ ਮਾਰਨ ਵਾਲਾ ਅਤੇ ਧਨ-ਦੌਲਤ ਦਾ ਸੁਆਮੀ, ਵਾਹਿਗੁਰੂ ਮੇਰੀ ਜਿੰਦ ਜਾਨ ਹੈ।
Fareedkot Teekaਹਰੀ ਮਧ ਸੂਦਨ ਮਾਧੋ ਜੋ ਪ੍ਰਾਨ ਰੂਪ ਹੈ॥
Prof. Sahib Singhਹੇ ਦੂਤਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਪਤੀ! ਹੇ ਮੇਰੀ ਜਿੰਦ (ਦੇ ਸਹਾਰੇ)!ਪਦ ਅਰਥ ਮਧੁ ਸੂਦਨ = {ਮਧੁ ਰਾਖਸ਼ ਨੂੰ ਮਾਰਨ ਵਾਲਾ} ਹੇ ਪ੍ਰਭੂ! ਮਾਧੋ = {ਮਾ-ਧਵ = ਮਾਇਆ ਦਾ ਪਤੀ} ਹੇ ਹਰੀ! ਪ੍ਰਾਨਾ = ਹੇ ਮੇਰੀ ਜਿੰਦ (ਦੇ ਸਹਾਰੇ)!
SikhNet (Spanish)El Señor es mi Respiración Vital; Su Néctar es dulce a mi Alma y a mi cuerpo.
ਮੇਰੈ ਮਨਿ ਤਨਿ; ਅੰਮ੍ਰਿਤ ਮੀਠ ਲਗਾਨਾ ॥
merai man tan; amrit meetth lagaanaa |
Sant Singh KhalsaHis Ambrosial Amrit is so sweet to my mind and body.
Manmohan SinghThe Lord's Nectar Name is sweet to my mind and body.
Manmohan Singh (Punjabi)ਸਾਹਿਬ ਦਾ ਅੰਮ੍ਰਿਤਮਈ ਨਾਮ ਮੇਰੇ ਦਿਲ ਤੇ ਦੇਹ ਮਿੱਠੜਾ ਲੱਗਦਾ ਹੈ।
Fareedkot Teekaਸੋਈ ਮੇਰੇ ਮਨ ਤਨ ਕੇ ਅੰਦਰ ਮੀਠਾ ਅਰਥਾਤ ਪਿਆਰ ਲਗਾ ਹੈ॥
Prof. Sahib Singhਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ।ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ।
SikhNet (Spanish)Oh Señor, ten Compasión y guíame hasta el Guru,
ਹਰਿ ਹਰਿ ਦਇਆ ਕਰਹੁ. ਗੁਰੁ ਮੇਲਹੁ; ਪੁਰਖੁ ਨਿਰੰਜਨੁ ਸੋਈ ਰਾਮ ॥੩॥
har har deaa karahu. gur melahu; purakh niranjan soee raam |3|
Sant Singh KhalsaO Lord, Har, Har, have mercy upon me, and lead me to meet the Guru, the immaculate Primal Being. ||3||
Manmohan SinghMy Lord Master, take pity on me and lead me on to the Guru, who himself is the Immaculate Lord.
Manmohan Singh (Punjabi)ਮੇਰੇ ਸੁਆਮੀ ਮਾਲਕ, ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।
Fareedkot Teekaਹੇ ਭਾਈ! ਜਬ ਵਹੁ ਹਰੀ ਹਰ ਪ੍ਰਕਾਰ ਸੇ ਤੁਮਾਰੇ ਪਰ ਦਇਆ ਕਰ ਕੇ ਗੁਰੋਂ ਕੋ ਮਿਲਾਵੈ ਤਬ ਸੋ ਨਿਰੰਜਨ ਪੁਰਖ ਤੁਮ ਕੋ ਪ੍ਰਾਪਤਿ ਹੋਵੈ॥੩॥
Prof. Sahib Singhਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਨੂੰ ਉਹ ਮਹਾ ਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ॥੩॥ਪਦ ਅਰਥ ਨਿਰੰਜਨੁ = ਨਿਰਲੇਪ {ਨਿਰ-ਅੰਜਨੁ। ਅੰਜਨ = ਮਾਇਆ ਦੀ ਕਾਲਖ਼} ॥੩॥
SikhNet (Spanish)Quien es en verdad el Espíritu Divino Inmaculado y Desapegado. (3)
ਹਰਿ ਹਰਿ ਨਾਮੁ ਸਦਾ ਸੁਖਦਾਤਾ ॥
har har naam sadaa sukhadaataa |
Sant Singh KhalsaThe Name of the Lord, Har, Har, is forever the Giver of peace.
Manmohan SinghThe Lord, the Lord's name is ever peace-giving.
Manmohan Singh (Punjabi)ਹਰੀ ਪ੍ਰਭੂ ਦਾ ਨਾਮ ਹਮੇਸ਼ਾਂ ਆਰਾਮ ਦੇਣ ਵਾਲਾ ਹੈ।
Fareedkot Teekaਜੋ ਹਰਿ ਹਰਿ ਨਾਮ ਸਦਾ ਸੁਖਾਂ ਕਾ ਦਾਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ।
SikhNet (Spanish)El Nombre del Señor es siempre Dador de Éxtasis; mi mente está fundida en el Amor de Dios.
ਹਰਿ ਕੈ ਰੰਗਿ. ਮੇਰਾ ਮਨੁ ਰਾਤਾ ॥
har kai rang. meraa man raataa |
Sant Singh KhalsaMy mind is imbued with the Lord's Love.
Manmohan SinghWith God's love, my soul is imbued.
Manmohan Singh (Punjabi)ਵਾਹਿਗੁਰੂ ਦੇ ਪ੍ਰੇਮ ਨਾਲ ਮੇਰੀ ਆਤਮਾ ਰੰਗੀ ਹੋਈ ਹੈ।
Fareedkot Teekaਤਿਸ ਹਰਿ ਨਾਮ ਕੇ (ਰੰਗਿ) ਪ੍ਰੇਮ ਵਾ ਅਨੰਦ ਮੇਂ ਮੇਰਾ ਮਨ ਰਾਤਾ ਹੂਆ ਹੈ॥
Prof. Sahib Singhਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ।ਪਦ ਅਰਥ ਕੈ ਰੰਗਿ = ਦੇ ਪ੍ਰੇਮ ਵਿਚ। ਰਾਤਾ = ਮਗਨ।
SikhNet (Spanish)Oh Dios, úneme con el Guru, el Ser Sublime;
ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ; ਗੁਰ ਨਾਨਕ. ਨਾਮਿ ਸੁਖੁ ਹੋਈ ਰਾਮ ॥੪॥੧॥੭॥
har har mahaa purakh gur melahu; gur naanak. naam sukh hoee raam |4|1|7|
Sant Singh KhalsaO Lord Har, Har, lead me to meet the Guru, the Greatest Being; through the Name of Guru Nanak, I have found peace. ||4||1||7||
Manmohan SinghO Lord God, lead me on to the Guru, the sublime person. Through the Name of Guru Nanak peace is attained.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਮੈਨੂੰ ਸ੍ਰੇਸ਼ਟ ਪੁਰਸ਼, ਗੁਰਾਂ ਨਾਲ ਮਿਲਾ ਦੇ। ਗੁਰੂ ਨਾਨਕ ਦੇ ਰਾਹੀਂ ਠੰਢ-ਚੈਨ ਪ੍ਰਾਪਤ ਹੁੰਦੀ ਹੈ।
Fareedkot Teekaਹੇ ਭਾਈ! ਹਰ ਪ੍ਰਕਾਰ ਸੇ ਦੁਖੋਂ ਕੇ ਹਰਨੇ ਵਾਲੇ ਵਾ ਹਰਿ ਹਰਿ ਨਾਮ ਕੇ ਦਾਤਾਰ ਜੋ ਮਹਾ ਪੁਰਖ ਸਤਗੁਰੂ ਹੈਂ, ਤਿਨੋਂ ਮੇਂ ਅਪਨੇ ਆਪ ਕੋ ਮੇਲੋ। ਤਬ ਸਤਗੁਰੋਂ ਦ੍ਵਾਰੇ ਨਾਮ ਜਪ ਕੇ ਸੁਖ ਕੀ ਪ੍ਰਾਪਤੀ ਹੋਵੈਗੀ ਵਾ ਜਪਨੇ ਵਾਲਿਓਂ ਕੋ ਹੋਈ ਹੈ॥੪॥੧॥੭॥
Prof. Sahib Singhਹੇ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਹਾ ਪੁਰਖ ਮਿਲਾ। ਹੇ ਗੁਰੂ! (ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ॥੪॥੧॥੭॥ਪਦ ਅਰਥ ਗੁਰ = ਹੇ ਗੁਰੂ! ਨਾਮਿ = ਨਾਮ ਦੀ ਰਾਹੀਂ ॥੪॥੧॥੭॥
SikhNet (Spanish)para Nanak el Guru es la Plegaria de Paz. (4‑1‑7)