ਜੈਤਸਰੀ ਮਹਲਾ ੪ ॥
jaitasaree mahalaa 4 | Ang 697
Sant Singh KhalsaJaitsree, Fourth Mehl:
Manmohan SinghJaitsari 4th Guru.
Manmohan Singh (Punjabi)ਜੇਤਸਰੀ ਚੋਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.
ਜਿਨ ਹਰਿ ਹਿਰਦੈ ਨਾਮੁ. ਨ ਬਸਿਓ; ਤਿਨ ਮਾਤ ਕੀਜੈ ਹਰਿ. ਬਾਂਝਾ ॥
jin har hiradai naam. na basio; tin maat keejai har. baanjhaa | Ang 697
Sant Singh KhalsaThe Lord's Name does not abide within their hearts - their mothers should have been sterile.
Manmohan SinghO Lord master, the mothers of those, within whose mind, the name abides not, ought to have been sterile.
Manmohan Singh (Punjabi)ਹੇ ਸੁਆਮੀ ਮਾਲਕ! ਜਿਨ੍ਹਾਂ ਦੇ ਅੰਤਰ ਆਤਮੇ ਨਾਮ ਨਹੀਂ ਵਸਦਾ ਉਨ੍ਹਾਂ ਦੀਆਂ ਮਾਵਾਂ ਬਾਂਝ ਹੋ ਜਾਣੀਆਂ ਚਾਹੀਦੀਆਂ ਸਨ।
Fareedkot Teekaਹੇ ਹਰੀ! ਜਿਨ ਕੇ ਹਿਰਦੇ ਮੇਂ ਤੇਰਾ ਨਾਮ ਨਹੀਂ ਬਸਿਆ ਹੈ, ਹੇ ਹਰੀ! ਤਿਨ ਕੀ ਮਾਤਾ ਤੋ ਵੰਝ ਕਰ ਦੇਣੀ ਯੋਗ ਥੀ, ਭਾਵ ਸੇ ਤਿਨ ਕਾ ਜਨਮ ਹੋਣਾ ਹੀ ਜੋਗ ਨਹੀਂ ਥਾ ਵਾ ਆਗੇ ਕੋ ਬੰਧ੍ਯਾ ਕਰੋ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ)ਪਦ ਅਰਥ ਜਿਨ ਹਿਰਦੇ = ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ। ਤਿਨ ਮਾਤ = ਉਹਨਾਂ ਦੀ ਮਾਂ। ਬਾਂਝਾ = ਸੰਢ, ਜਿਸ ਦੇ ਘਰ ਸੰਤਾਨ ਪੈਦਾ ਨਾਹ ਹੋ ਸਕੇ।
SikhNet (Spanish)Oh Señor, aquéllos que no enaltecen Tu Nombre en su mente, más les valiera no haber nacido.
ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ; ਓਇ ਖਪਿ ਖਪਿ ਮੁਏ ਕਰਾਂਝਾ ॥੧॥
tin sunyee deh fireh bin naavai; oe khap khap mue karaanjhaa |1| Ang 697
Sant Singh KhalsaThese bodies wander around, forlorn and abandoned, without the Name; their lives waste away, and they die, crying out in pain. ||1||
Manmohan SinghTheir forlorn bodies wander about without the Name and they waste their lives and die-crying.
Manmohan Singh (Punjabi)ਉਨ੍ਹਾ ਦਾ ਵੀਰਾਨ ਸਰੀਰ ਨਾਮ ਦੇ ਬਗੈਰ ਭਟਕਦਾ ਫਿਰਦਾ ਹੈ। ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਅਤੇ ਕੁਰਲਾਉਂਦੇ ਮਰ ਜਾਂਦੇ ਹਨ।
Fareedkot Teekaਕਿਉਂਕਿ ਤਿਨੋਂ ਕੀ ਦੇਹੀ ਨਾਮ ਤੇ ਬਿਨਾਂ ਸੂੰਨੀ ਫਿਰਤੀ ਹੈ। ਵਹੁ ਪੁਰਸ (ਕਰਾਂਝਾ) ਕੁਰਲਾਵਤੇ ਅਰਥਾਤ ਵਿਰਲਾਪ ਕਰਤੇ ਹੂਏ ਵਾ ਕਜੀਆਂ ਮੇਂ ਵਾ ਜਿਸਮੈ ਦੁਖ ਰੂਪ ਕੰਡੇ ਹੈਂ ਤਿਸ ਕਰੰਜੂਏ ਕੇ ਬਨ ਸੰਸਾਰ ਮੇਂ ਖਪ ਖਪ ਕਰ ਮੂਏ ਹੈਂ॥੧॥
Prof. Sahib Singhਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥ਪਦ ਅਰਥ ਸੁੰਞੀ = ਸੱਖਣੀ। ਦੇਹ = ਕਾਂਇਆਂ, ਸਰੀਰ। ਓਇ = ਉਹ {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮੁਏ = ਆਤਮਕ ਮੌਤ ਮਰ ਗਏ। ਕਰਾਂਝਾ = ਕ੍ਰੁਝ ਕ੍ਰੁਝ ਕੇ ॥੧॥
SikhNet (Spanish)Privados de Tu Nombre vagan sin luz, y llenos de aflicción desperdician sus vidas. (1)
ਮੇਰੇ ਮਨ; ਜਪਿ ਰਾਮ ਨਾਮੁ ਹਰਿ ਮਾਝਾ ॥
mere man; jap raam naam har maajhaa | Ang 697
Sant Singh KhalsaO my mind, chant the Name of the Lord, the Lord within you.
Manmohan SinghO my soul repeat thou the Name of the Lord God, who is within thee.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ, ਜੋ ਮੇਰੇ ਅੰਦਰ ਹੀ ਹੈ, ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਹਰੀ! ਤੇਰੇ ਕੋ ਮੇਰੇ ਮਨ ਮੇਂ ਰਿਦੇ (ਮਾਝਾ) ਬੀਚ ਹੀ ਜਪਿਆ ਹੈ॥
Prof. Sahib Singhਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ।ਪਦ ਅਰਥ ਮਾਝਾ = ਅੰਦਰ, ਜੋ ਅੰਦਰ ਹੀ ਵੱਸ ਰਿਹਾ ਹੈ।
SikhNet (Spanish)Oh mi mente, contempla el Nombre del Señor engranado en ti.
ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ; ਗੁਰਿ ਗਿਆਨੁ ਦੀਓ. ਮਨੁ ਸਮਝਾ ॥ ਰਹਾਉ ॥
har har kripaal kripaa prabh dhaaree; gur giaan deeo. man samajhaa | rahaau | Ang 697
Sant Singh KhalsaThe Merciful Lord God, Har, Har, has showered me with His Mercy; the Guru has imparted spiritual wisdom to me, and my mind has been instructed. ||Pause||
Manmohan SinghLord God, the merciful Master, has shown me mercy. The Guru has given me the Divine knowledge and my mind is chastened. Pause.
Manmohan Singh (Punjabi)ਮਿਹਰਬਾਨ ਮਾਲਕ, ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਰਹਿਮ ਕੀਤਾ ਹੈ। ਗੁਰਾਂ ਨੇ ਬ੍ਰਹਿਮ ਵੀਚਾਰ ਬਖਸ਼ਿਆ ਹੈ ਅਤੇ ਮੇਰੀ ਆਤਮਾ ਸੁਧਰ ਗਈ ਹੈ। ਠਹਿਰਾਉ।
Fareedkot Teekaਹੇ ਹਰਿ ਪ੍ਰਭੂ ਕ੍ਰਿਪਾਲ! ਜਬ ਆਪ ਨੇ ਮੇਰੇ ਪਰ ਹਰ ਪ੍ਰਕਾਰ ਸੇ ਕ੍ਰਿਪਾ ਧਾਰੀ ਤਬ ਗੁਰੋਂ ਨੇ ਗਿਆਨ ਦੀਆ ਤਬ ਮੇਰਾ ਮਨੁ ਸਮਝਾ ਹੈ ॥ ਰਹਾਉ ॥
Prof. Sahib Singhਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ ਰਹਾਉ॥ਪਦ ਅਰਥ ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਗੁਰਿ = ਗੁਰੂ ਨੇ ॥ਰਹਾਉ॥
SikhNet (Spanish)Tu Dios será entonces Compasivo contigo y serás bien instruida en la Sabiduría del Guru. (Pausa)
ਹਰਿ ਕੀਰਤਿ ਕਲਜੁਗਿ ਪਦੁ ਊਤਮੁ; ਹਰਿ ਪਾਈਐ ਸਤਿਗੁਰ ਮਾਝਾ ॥
har keerat kalajug pad aootam; har paaeeai satigur maajhaa | Ang 697
Sant Singh KhalsaIn this Dark Age of Kali Yuga, the Kirtan of the Lord's Praise brings the most noble and exalted status; the Lord is found through the True Guru.
Manmohan SinghIn the Darkage, the praise of God holds the highest place and God is obtained through the True Guru.
Manmohan Singh (Punjabi)ਕਲਜੁੱਗ ਅੰਦਰ, ਵਾਹਿਗੁਰੂ ਦੀ ਮਹਿਮ ਪਰਮ ਉੱਚਾ ਦਰਜਾ ਰਖਦੀ ਹੈ। ਸੱਚੇ ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
Fareedkot Teekaਇਸ ਕਲਜੁਗ ਮੇਂ ਹੇ ਹਰੀ! ਤੇਰੀ ਕੀਰਤੀ ਉਤਮ ਪਦ ਕੇ ਦੇਨੇਹਾਰੀ ਹੈ। ਸੋ ਹੇ ਹਰੀ! ਸਤਿਗੁਰੋਂ ਕੇ (ਮਾਝਾ) ਬੀਚ ਸੇ ਪਾਈਤੀ ਹੈ॥
Prof. Sahib Singhਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ।ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਕਲਜੁਗਿ = ਜਗਤ ਵਿਚ। ਪਦੁ = ਆਤਮਕ ਦਰਜਾ। ਪਾਈਐ = ਮਿਲਦਾ ਹੈ। ਮਾਝਾ = ਦੀ ਰਾਹੀਂ।
SikhNet (Spanish)La Alabanza del Señor es el más elevado Estado de Éxtasis en la Era de Kali Yug, pero el Señor es conocido solamente por la Gracia del Guru.
ਹਉ ਬਲਿਹਾਰੀ ਸਤਿਗੁਰ ਅਪੁਨੇ; ਜਿਨਿ ਗੁਪਤੁ ਨਾਮੁ ਪਰਗਾਝਾ ॥੨॥
hau balihaaree satigur apune; jin gupat naam paragaajhaa |2| Ang 697
Sant Singh KhalsaI am a sacrifice to my True Guru, who has revealed the Lord's hidden Name to me. ||2||
Manmohan SinghI am a sacrifice unto my true Guru, who has make manifest to me the Lord's hidden Name.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਉੱਤੋ ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਸੁਆਮੀ ਦਾ ਅੰਦਰ ਛੁਪਿਆ ਹੋਇਆ ਨਾਮ ਮੇਰੇ ਤੇ ਪ੍ਰਗਟ ਕਰ ਦਿੱਤਾ ਹੈ।
Fareedkot Teekaਮੈਂ ਆਪਨੇ ਸਤਿਗੁਰੋਂ ਪਰ ਬਲਿਹਾਰਨੇ ਜਾਤਾ ਹੂੰ, ਜਿਨੋਂ ਨੇ ਤੇਰਾ ਗੁਪਤਿ ਨਾਮ ਮੇਰੇ ਰਿਦੇ ਮੇਂ (ਪਰਗਾਝਾ) ਪ੍ਰਗਟ ਕੀਆ ਹੈ॥੨॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥ਪਦ ਅਰਥ ਹਉ = ਮੈਂ। ਜਿਨਿ = ਜਿਸ (ਗੁਰੂ) ਨੇ {ਲਫ਼ਜ਼ 'ਜਿਨ' ਅਤੇ 'ਜਿਨਿ' ਦਾ ਫ਼ਰਕ ਚੇਤੇ ਰੱਖੋ}। ਗੁਪਤੁ = ਅੰਦਰ ਲੁਕਿਆ ਹੋਇਆ ॥੨॥
SikhNet (Spanish)Ofrezco mi ser en sacrificio al Guru Verdadero, Quien ha manifestado en mí el Tesoro escondido del Nombre del Señor. (2)
ਦਰਸਨੁ ਸਾਧ ਮਿਲਿਓ ਵਡਭਾਗੀ; ਸਭਿ ਕਿਲਬਿਖ ਗਏ ਗਵਾਝਾ ॥
darasan saadh milio vaddabhaagee; sabh kilabikh ge gavaajhaa | Ang 697
Sant Singh KhalsaBy great good fortune, I obtained the Blessed Vision of the Darshan of the Holy; it removes all stains of sin.
Manmohan SinghBy great good fortune, the vision of the holy man in obtained. it removes and washes off all the sins.
Manmohan Singh (Punjabi)ਪਰਮ ਚੰਗੇ ਨਸੀਬਾ ਦੁਆਰਾ ਪਵਿੱਤਰ ਪੁਰਸ਼ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਇਹ ਸਾਰਿਆਂ ਪਾਪਾਂ ਨੂੰ ਦੂਰ ਕਰਦਾ ਅਤੇ ਧੋ ਸੁਟਦਾ ਹੈ।
Fareedkot Teekaਤੇਰੇ ਸੰਤੋਂ ਕਾ ਦਰਸਨ ਜਿਨ ਵਡਭਾਗੀਓਂ ਕੋ ਮਿਲਾ ਹੈ, ਤਿਨੋਂ ਕੇ ਸੰਪੂਰਨ ਪਾਪ (ਗਏ ਗਵਾਝਾ) ਗਏ ਗਾਵਤੇ ਹੈਂ ਵਾ ਗਵਾਵਣ ਵਾਲੇ ਜੋ ਥੇ, ਸੋ ਦੂਰ ਭਏ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।ਪਦ ਅਰਥ ਸਾਧ = ਗੁਰੂ। ਸਭਿ = ਸਾਰੇ। ਕਿਲਬਿਖ = ਪਾਪ।
SikhNet (Spanish)Por buena fortuna he tenido la Visión del Señor y mis errores han sido borrados.
ਸਤਿਗੁਰੁ ਸਾਹੁ ਪਾਇਆ ਵਡ ਦਾਣਾ; ਹਰਿ ਕੀਏ ਬਹੁ ਗੁਣ ਸਾਝਾ ॥੩॥
satigur saahu paaeaa vadd daanaa; har kee bahu gun saajhaa |3| Ang 697
Sant Singh KhalsaI have found the True Guru, the great, all-knowing King; He has shared with me the many Glorious Virtues of the Lord. ||3||
Manmohan SinghI have the True Guru, who is the all-wise king and he has made me share the Lord's many merits.
Manmohan Singh (Punjabi)ਮੈਂ ਬੜੇ ਸਿਆਣੇ ਸ਼ਹਿਨਸ਼ਾਹ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਸ ਨੇ, ਵਾਹਿਗੁਰੂ ਦੀਆਂ ਅਨੇਕਾਂ ਖੂਬੀਆਂ ਅੰਦਰ ਮੈਨੂੰ ਸਾਂਝੀਵਾਲ ਬਣਾ ਦਿੱਤਾ ਹੈ।
Fareedkot Teekaਸਤਿਗੁਰ ਸਾਹਿ ਜੋ ਵੱਡਾ (ਦਾਣਾ) ਦਨਾਉ ਵਾ ਦਾਤਾ ਹੈ, ਸੋ ਮੈਨੇ ਪਾਯਾ ਹੈ। ਹੇ ਹਰੀ! ਤਿਸੀ ਤੇ ਗੁਰੋਂ ਕੇ ਸਾਥ ਬਹੁਤ ਗੁਣੋਂ ਕੀ ਸਾਝ ਕਰੀ ਹੈ ॥੩॥
Prof. Sahib Singhਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ ॥੩॥ਪਦ ਅਰਥ ਦਾਣਾ = ਦਾਨਾ, ਸਿਆਣਾ। ਸਾਝਾ = ਸਾਂਝੀਵਾਲ ॥੩॥
SikhNet (Spanish)He encontrado al Guru Verdadero, mi Rey Sabio, y a través de la Misericordia del Señor comparto los Méritos de mi Señor. (3)
ਜਿਨ ਕਉ ਕ੍ਰਿਪਾ ਕਰੀ ਜਗਜੀਵਨਿ; ਹਰਿ ਉਰਿ ਧਾਰਿਓ ਮਨ ਮਾਝਾ ॥
jin kau kripaa karee jagajeevan; har ur dhaario man maajhaa | Ang 698
Sant Singh KhalsaThose, unto whom the Lord, the Life of the world, has shown Mercy, enshrine Him within their hearts, and cherish Him in their minds.
Manmohan SinghThey, to whom, Lord, the life of the world, shows mercy enshrine Him in their heat and place Him in their mind.
Manmohan Singh (Punjabi)ਜਿਨ੍ਹਾਂ ਉੱਤੇ ਜਗਤ ਦੀ ਜਿੰਦ-ਜਾਨ ਸੁਆਮੀ ਮਿਹਰ ਕਰਦਾ ਹੈ, ਉਹ ਉਸ ਨੂੰ ਆਪਣੇ ਦਿਲ ਨਾਲ ਲਾਉਂਦੇ ਅਤੇ ਆਪਦੇ ਚਿੱਤ ਅੰਦਰ ਟਿਕਾਉਂਦੇ ਹਨ।
Fareedkot Teekaਹੇ ਜਗ ਜੀਵਨ ਹਰੀ! ਜਿਨੋਂ ਕੋ ਆਪ ਨੇ ਕ੍ਰਿਪਾ ਕਰੀ ਹੈ, ਤਿਨੋਂ ਨੇ ਤੇਰੇ ਕੋ (ਉਰਿ) ਵਿਸੇਸ ਕਰ ਕੇ ਮਨ ਕੇ (ਮਾਝਾ) ਬੀਚ ਧਾਰਨ ਕੀਆ ਹੈ ॥
Prof. Sahib Singhਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ।ਪਦ ਅਰਥ ਜਗ ਜੀਵਨਿ = ਜਗਤ ਦੇ ਜੀਵਨ (ਪ੍ਰਭੂ) ਨੇ। ਉਰਿ = ਹਿਰਦੇ ਵਿਚ। ਮਾਝਾ = ਵਿਚ।
SikhNet (Spanish)Aquéllos a los que el Señor bendice, Lo enaltecen en su mente. En la Corte del Señor del Dharma,
ਧਰਮ ਰਾਇ ਦਰਿ ਕਾਗਦ ਫਾਰੇ; ਜਨ ਨਾਨਕ. ਲੇਖਾ ਸਮਝਾ ॥੪॥੫॥
dharam raae dar kaagad faare; jan naanak. lekhaa samajhaa |4|5| Ang 698
Sant Singh KhalsaThe Righteous Judge of Dharma, in the Court of the Lord, has torn up my papers; servant Nanak's account has been settled. ||4||5||
Manmohan SinghThe Righteous Judge in his court has torn up my papers and slave Nanak has settled his account.
Manmohan Singh (Punjabi)ਧਰਮ ਰਾਜ ਨੇ ਆਪਣੀ ਕਚਿਹਰੀ ਅੰਦਰ ਮੇਰੇ ਕਾਗਜ ਪਾੜ ਸੁੱਟੇ ਹਨ ਅਤੇ ਗੋਲੇ ਨਾਨਕ ਨੇ ਆਪਣਾ ਹਿਸਾਬ ਬੇਬਾਕ ਕਰ ਦਿੱਤਾ ਹੈ।
Fareedkot Teekaਧਰਮ ਰਾਇ ਕੇ ਦਰ ਮੇਂ ਜੋ ਤਿਨ ਕੇ ਕਰਮੋ ਕੇ ਕਾਗਜ ਸੇ ਸੋ ਪਾੜੇ ਗਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤ ਜਨੋ ਕਾ ਲੇਖਾ ਸਮਝਾ ਗਿਆ ਹੈ, ਭਾਵ ਸੇ ਤਿਨਾ ਕਾ ਲੇਖਾ ਦੂਰ ਭਯਾ ਹੈ। ਯਥਾ-☬"ਸੰਤਨ ਮੋਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ॥☬ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥" ॥੪॥੫॥
Prof. Sahib Singhਹੇ ਨਾਨਕ! (ਆਖ-ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ ॥੪॥੫॥ਪਦ ਅਰਥ ਦਰਿ = ਦਰ ਤੇ। ਕਾਗਦ = ਕੀਤੇ ਕਰਮਾਂ ਦੇ ਲੇਖੇ ਦੇ ਕਾਗ਼ਜ਼। ਫਾਰੇ = ਪਾੜ ਦਿੱਤੇ ਗਏ ॥੪॥੫॥
SikhNet (Spanish)la cuenta de sus acciones es destruida y son liberados. (4‑5)