ੴ

ਸਿੱਖਬਾਣੀ · SikhBani

Ang 711

Sri Guru Granth Sahib · Raag Todee · 3 shabads, 23 lines
Translations
Shabad Guru Ramdas Ji Raag Todee

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, creative His personality and immortal His form, He is without fear, sans enmity beyond birth and self-illumined. By Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Todo Prevaleciente Espíritu Divino, el Creador, Sin Miedo, Sin Odio, el Ser más allá del Tiempo, No Encarnado, Autoexistente, el Iluminador

ਰਾਗੁ ਟੋਡੀ ਮਹਲਾ ੪ ਘਰੁ ੧ ॥

raag ttoddee mahalaa 4 ghar 1 |

Sant Singh KhalsaRaag Todee, Chau-Padhay, Fourth Mehl, First House:
Manmohan SinghTodi Measure. 4th Guru.
Manmohan Singh (Punjabi)ਰਾਗੁ ਟੋਡੀ। ਚੌਥੀ ਪਾਤਿਸ਼ਾਹੀ।
Prof. Sahib Singhਰਾਗ ਟੋਡੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Rag Todi, Mejl Guru Ram Das, Cuarto Canal Divino.

ਹਰਿ ਬਿਨੁ; ਰਹਿ ਨ ਸਕੈ. ਮਨੁ ਮੇਰਾ ॥

har bin; reh na sakai. man meraa |

Sant Singh KhalsaWithout the Lord, my mind cannot survive.
Manmohan SinghWithout God, my soul can live not.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੇਰੀ ਆਤਮਾ ਜੀਉਂਦੀ ਨਹੀਂ ਰਹਿ ਸਕਦੀ।
Fareedkot Teekaਹੇ ਭਾਈ! ਹਰੀ ਤੇ ਬਿਨਾਂ ਮਨ ਰਹਿ ਨਹੀਂ ਸਕਤਾ ਹੈ॥
Prof. Sahib Singhਹੇ ਭਾਈ! ਮੇਰਾ ਮਨ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ।
SikhNet (Spanish)Sin el Señor, mi mente no se contiene a sí misma. Cuando a través del Guru encuentro a mi Dios,

ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ; ਬਹੁਰਿ. ਨ ਭਵਜਲਿ ਫੇਰਾ ॥੧॥ ਰਹਾਉ ॥

mere preetam praan har prabh gur mele; bahur. na bhavajal feraa |1| rahaau |

Sant Singh KhalsaIf the Guru unites me with my Beloved Lord God, my breath of life, then I shall not have to face the wheel of reincarnation again in the terrifying world-ocean. ||1||Pause||
Manmohan SinghIf the Guru unites me with my life like darling Lord God, I shall not, again, go round the dreadful world ocean. Pause.
Manmohan Singh (Punjabi)ਜੇਕਰ ਗੁਰੂ ਜੀ ਮੈਨੂੰ ਮੇਰੇ ਜਿੰਦ-ਵਰਗੇ ਪਿਆਰੇ ਸੁਆਮੀ ਵਾਹਿਗੁਰੂ ਨਾਲ ਮਿਲਾ ਦੇਣ, ਤਾਂ ਤੈਂ ਮੁੜ ਕੇ ਭਿਆਨਕ ਸੰਸਾਰ ਸਮੁੰਦਰ ਦੇ ਗੇੜੇ ਵਿੱਚ ਨਹੀਂ ਪਵਾਂਗਾ। ਠਹਿਰਾਉ।
Fareedkot Teekaਕਿਉਂਕਿ ਜਬ ਗੁਰੋਂ ਨੇ ਮੇਰੇ ਸਾਥ ਮੇਰੇ ਪ੍ਰਾਨ ਰੂਪ ਪ੍ਰੀਤਮ ਹਰਿ ਪ੍ਰਭੂ ਮੇਲੇ, ਤਬ ਪੁਨਾ ਸੰਸਾਰ ਸਮੁੰਦ੍ਰ ਮੇਂ ਹਮਾਰਾ ਫੇਰਾ ਨਹੀਂ ਹੋਇਗਾ, ਭਾਵ ਸੇ ਜਨਮ ਸੇ ਰਹਿਤ ਹੋਵੇਂਗਾ॥੧॥ ਰਹਾਉ ॥
Prof. Sahib Singhਗੁਰੂ (ਜਿਸ ਮਨੁੱਖ ਨੂੰ) ਜਿੰਦ ਦਾ ਪਿਆਰਾ ਪ੍ਰਭੂ ਮਿਲਾ ਦੇਂਦਾ ਹੈ, ਉਸ ਨੂੰ ਸੰਸਾਰ-ਸਮੁੰਦਰ ਵਿਚ ਮੁੜ ਨਹੀਂ ਆਉਣਾ ਪੈਂਦਾ ॥੧॥ ਰਹਾਉ ॥

ਪਦ ਅਰਥ ਮੇਲੇ = (ਜਿਸ ਨੂੰ) ਮਿਲਾ ਦੇਂਦਾ ਹੈ। ਬਹੁਰਿ = ਮੁੜ। ਭਵਜਲਿ = ਸੰਸਾਰ-ਸਮੁੰਦਰ ਵਿਚ ॥੧॥ ਰਹਾਉ ॥

SikhNet (Spanish)no regreso al aterrador mar de la existencia otra vez. (1-Pausa)

ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ; ਹਰਿ ਨੈਨਹੁ. ਹਰਿ ਪ੍ਰਭ ਹੇਰਾ ॥

merai heearai loch lagee prabh keree; har nainahu. har prabh heraa |

Sant Singh KhalsaMy heart is gripped by a yearning for my Lord God, and with my eyes, I behold my Lord God.
Manmohan SinghWithin my mind, I have longing for the Lord and with mine eyes, I see my Lord God, the Master.
Manmohan Singh (Punjabi)ਮੇਰੇ ਮਨ ਅੰਦਰ ਸੁਆਮੀ ਦੀ ਚਾਹਨਾ ਹੈ ਅਤੇ ਆਪਣੀਆਂ ਅੱਖਾਂ ਨਾਲ ਮੈਂ ਆਪਣੇ ਸੁਆਮੀ ਵਾਹਿਗੁਰੂ ਮਾਲਕ ਨੂੰ ਵੇਖਦਾ ਹਾਂ।
Fareedkot Teekaਮੇਰੇ ਹ੍ਰਿਦੇ ਮੇਂ ਜਿਸ ਹਰਿ ਪ੍ਰਭੂ ਕੀ (ਲੋਚ) ਇਛਾ ਲਗੀ ਹੋਈ ਥੀ, ਸੋ ਹਰਿ ਪ੍ਰਭੂ ਅਬ ਮੈਨੇ ਬੁਧੀ ਰੂਪੀ ਨੇਤ੍ਰੋਂ ਸੇ ਦੇਖਾ॥
Prof. Sahib Singhਹੇ ਭਾਈ! ਮੇਰੇ ਹਿਰਦੇ ਵਿਚ ਪ੍ਰਭੂ (ਦੇ ਮਿਲਾਪ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਨੂੰ ਵੇਖ ਲਵਾਂ।

ਪਦ ਅਰਥ ਹੀਅਰੈ = ਹਿਰਦੇ ਵਿਚ। ਲੋਚ = ਤਾਂਘ। ਕੇਰੀ = ਦੀ। ਨੈਨਹੁ = ਅੱਖਾਂ ਨਾਲ। ਹੇਰਾ = ਹੇਰਾਂ, ਮੈਂ ਵੇਖਾਂ।

SikhNet (Spanish)Mi mente añora al Señor y Lo puedo ver con mis ojos.

ਸਤਿਗੁਰਿ ਦਇਆਲਿ. ਹਰਿ ਨਾਮੁ ਦ੍ਰਿੜਾਇਆ; ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥

satigur deaal. har naam drirraaeaa; har paadhar har prabh keraa |1|

Sant Singh KhalsaThe merciful True Guru has implanted the Name of the Lord within me; this is the Path leading to my Lord God. ||1||
Manmohan SinghThe compassionate True Guru has implanted God's Name within me and that is the way which leads to God, the Lord Master.
Manmohan Singh (Punjabi)ਦਇਆਵਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਵਾਹਿਗੁਰੂ ਨਾਮ ਪੱਕਾ ਕੀਤਾ ਹੈ। ਇਹ ਉਹ ਮਾਰਗ ਹੈ। ਜੋ ਵਾਹਿਗੁਰੂ ਸੁਆਮੀ ਮਾਲਕ ਨੂੰ ਜਾਂਦਾ ਹੈ।
Fareedkot Teekaਸਤਿਗੁਰੋਂ ਨੇ ਦਇਆਲ ਹੋ ਕਰ ਮੇਰੇ ਕੋ ਹਰੀ ਕਾ ਨਾਮੁ ਦ੍ਰਿੜਾਯਾ ਹੈ, ਕਿਉਂਕਿ ਹਰਿ ਪ੍ਰਭੂ ਕੇ ਪਾਵਣੇ ਕਾ (ਪਾਧਰੁ) ਰਸਤਾ (ਹਰਿ) ਸਭ ਕੋ ਏਕ ਨਾਮ ਕਾ ਜਾਪ ਹੀ ਹੈ ॥੧॥
Prof. Sahib Singhਦਇਆਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ-ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ ॥੧॥

ਪਦ ਅਰਥ ਸਤਿਗੁਰਿ = ਗੁਰੂ ਨੇ। ਦਇਆਲਿ = ਦਇਆਲ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਪਾਧਰੁ = ਪੱਧਰਾ ਰਾਹ। ਕੇਰਾ = ਦਾ, ਮਿਲਣ ਦਾ ॥੧॥

SikhNet (Spanish)El Verdadero Guru ha engarzado el Nombre del Señor en mi mente, y este es el Sendero que me ha llevado hasta mi Señor. (1)

ਹਰਿ ਰੰਗੀ. ਹਰਿ ਨਾਮੁ ਪ੍ਰਭ ਪਾਇਆ; ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥

har rangee. har naam prabh paaeaa; har govind har prabh keraa |

Sant Singh KhalsaThrough the Lord's Love, I have found the Naam, the Name of my Lord God, the Lord of the Universe, the Lord my God.
Manmohan SinghI have received the Loved Lord God Master's Name, yea, the name of the Lord God Master.
Manmohan Singh (Punjabi)ਮੈਂ ਪਿਆਰੇ ਸੁਆਮੀ ਵਾਹਿਗੁਰੂ ਮਾਲਕ ਦਾ ਨਾਮ ਪ੍ਰਾਪਤ ਕੀਤਾ ਹੈ, ਸੁਆਮੀ ਮਾਲਕ ਦਾ ਨਾਮ ਪ੍ਰਾਪਤ ਕੀਤਾ ਹੈ, ਸੁਆਮੀ ਵਾਹਿਗੁਰੂ ਮਾਲਕ ਦਾ ਨਾਮ।
Fareedkot Teekaਹੇ ਹਰਿ ਗੋਬਿੰਦ! ਪ੍ਰਭੂ ਰੰਗੀ ਕਾ ਹਰਿ ਹਰਿ ਨਾਮੁ (ਪ੍ਰਭ) ਸਮਰਥੁ ਵਾ ਸਤਿਗੁਰੋਂ ਸੇ ਪਾਇਆ ਹੈ॥
Prof. Sahib Singhਹੇ ਭਾਈ! ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ,

ਪਦ ਅਰਥ ਰੰਗੀ = ਅਨੇਕਾਂ ਰੰਗਾਂ-ਕੌਤਕਾਂ ਦਾ ਮਾਲਕ।

SikhNet (Spanish)He recibido el Nombre del Amado Señor a través del Guru; el Nombre es dulce a mi cuerpo y a mi mente,

ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ; ਮੁਖਿ ਮਸਤਕਿ ਭਾਗੁ ਚੰਗੇਰਾ ॥੨॥

har hiradai man tan meetthaa laagaa; mukh masatak bhaag changeraa |2|

Sant Singh KhalsaThe Lord seems so very sweet to my heart, mind and body; upon my face, upon my forehead, my good destiny is inscribed. ||2||
Manmohan SinghTo my mind, heart and body, God's Name tastes sweet On my face and brow is writ is writ the good fortune.
Manmohan Singh (Punjabi)ਮੇਰੇ ਮਨ, ਦਿਲ ਤੇ ਦੇਹ ਨੂੰ ਰੱਬ ਦਾ ਨਾਮ ਮਿੱਠਾ ਲਗਦਾ ਹੈ। ਮੇਰੇ ਚਿਹਰੇ ਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਹਿਰਦੇ ਮੇਂ ਮਨੋਂ ਤਨੋਂ ਮੇਰੇ ਕੋ ਹਰੀ ਕਾ ਨਾਮ ਹੀ ਮੀਠਾ ਅਰਥਾਤ ਪਿਆਰਾ ਲਾਗਾ ਹੈ, ਕਿਉਂਕਿ ਮੇਰੇ ਮਸਤਕ ਮੇਂ ਮੁਖਰਪ ਭਾਗ ਚੰਗਾ ਥਾ॥੨॥
Prof. Sahib Singhਉਸ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਸਰੀਰ ਵਿਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ ॥੨॥

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਮੁਖਿ = ਮੂੰਹ ਉੱਤੇ। ਮਸਤਕਿ = ਮੱਥੇ ਉੱਤੇ ॥੨॥

SikhNet (Spanish)pues en mi semblante y en mi frente está escrito este glorioso Destino. (2)

ਲੋਭ ਵਿਕਾਰ ਜਿਨਾ ਮਨੁ ਲਾਗਾ; ਹਰਿ ਵਿਸਰਿਆ ਪੁਰਖੁ ਚੰਗੇਰਾ ॥

lobh vikaar jinaa man laagaa; har visariaa purakh changeraa |

Sant Singh KhalsaThose whose minds are attached to greed and corruption forget the Lord, the good Lord God.
Manmohan SinghThey, whose soul is attached to avarice and sin, forget the sublime Lord.
Manmohan Singh (Punjabi)ਜਿਨ੍ਹਾਂ ਦੀ ਆਤਮਾ ਲਾਲਚ ਅਤੇ ਪਾਪਾਂ ਨਾਲ ਜੁੜੀ ਹੋਈ ਹੈ, ਉਹ ਸ੍ਰੇਸ਼ਟ ਸੁਆਮੀ ਨੂੰ ਭੁਲਾ ਦਿੰਦੇ ਹਨ।
Fareedkot Teekaਜਿਨੋਂ ਕਾ ਮਨ ਲੋਭ ਆਦਿ ਵਿਕਾਰੋਂ ਮੇਂ ਲਾਗਾ ਹੈ, ਤਿਨੋਂ ਕੋ ਹਰੀ ਪੁਰਖ ਸਰਬ ਤੇ (ਚੰਗੇਰਾ) ਉਤਮ ਵਿਸਰਿ ਗਿਆ ਹੈ॥੩॥
Prof. Sahib Singhਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਲੋਭ ਆਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ।
SikhNet (Spanish)Los que son engañados por el error y la avaricia abandonan al Ser Bello.

ਓਇ ਮਨਮੁਖ ਮੂੜ ਅਗਿਆਨੀ ਕਹੀਅਹਿ; ਤਿਨ ਮਸਤਕਿ ਭਾਗੁ ਮੰਦੇਰਾ ॥੩॥

oe manamukh moorr agiaanee kaheeeh; tin masatak bhaag manderaa |3|

Sant Singh KhalsaThose self-willed manmukhs are called foolish and ignorant; misfortune and bad destiny are written on their foreheads. ||3||
Manmohan SinghThe are styled, willful, foolish and ignorant and on their forehead is writ an inglorious destiny.
Manmohan Singh (Punjabi)ਉਹ ਆਪ-ਹੁਦਰੇ ਮੂਰਖ ਅਤੇ ਬੇਸਮਝ ਆਖੇ ਜਾਂਦੇ ਹਨ, ਉਨ੍ਹਾਂ ਦੇ ਮੱਥੇ ਉਤੇ ਮਾੜੀ ਪ੍ਰਾਲਭਧ ਲਿਖੀ ਹੋਈ ਹੈ।
Fareedkot Teekaਵਹੁ ਮਨਮੁਖ ਪੁਰਸ਼ ਮੂਰਖ ਅਗਿਆਨੀ ਕਹੀਤੇ ਹੈਂ, ਤਿਨੋਂ ਕੇ ਮਸਤਕ ਮੇਂ ਭਾਗ ਮੰਦਾ ਅਰਥਾਤ ਮਾੜਾ ਹੈ॥੩॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ) ॥੩॥

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੂੜ = ਮੂਰਖ। ਕਹੀਅਹਿ = ਆਖੇ ਜਾਂਦੇ ਹਨ। ਅਗਿਆਨੀ = ਆਤਮਕ ਜੀਵਨ ਵਲੋਂ ਬੇ-ਸਮਝ ॥੩॥

SikhNet (Spanish)Los seres que viven en su ego se ven envueltos por la oscuridad de la ignorancia, y en su frente está inscrito un destino terrible. (3)

ਬਿਬੇਕ ਬੁਧਿ ਸਤਿਗੁਰ ਤੇ ਪਾਈ; ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥

bibek budh satigur te paaee; gur giaan guroo prabh keraa |

Sant Singh KhalsaFrom the True Guru, I have obtained a discriminating intellect; the Guru has revealed the spiritual wisdom of God.
Manmohan SinghThe discriminating intellect, I have obtained from the True Guru and true is the gnosis revealed by the Divine Guru.
Manmohan Singh (Punjabi)ਪ੍ਰਬੀਨ ਮਤ ਮੈਂ ਸੱਚੇ ਗੁਰਾਂ ਪਾਸੋਂ ਪ੍ਰਾਪਤ ਕੀਤੀ ਹੈ। ਵਿਸ਼ਾਲ ਹੈ ਬ੍ਰਹਮ ਬੋਧ, ਗੁਰੂ ਪ੍ਰਮੇਸ਼ਰ ਦਾ ਪ੍ਰਕਾਸ਼ਿਆ ਹੋਇਆ।
Fareedkot Teekaਇਹ ਵਿਵੇਕ ਬੁਧੀ ਮੈਨੇ ਸਤਿਗੁਰੋਂ ਸੇ ਪਾਈ ਹੈ, ਤਿਸੀ ਤੇ ਸਰਬ ਕੇ (ਗੁਰ) ਪੂਜ੍ਯ ਵਾਹਿਗੁਰੂ ਪ੍ਰਭੂ ਕਾ (ਗੁਰ) ਵੱਡਾ ਗਿਆਨ ਭ੍ਯਾ ਹੈ॥
Prof. Sahib Singhਉਹਨਾਂ ਮਨੁੱਖਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ,

ਪਦ ਅਰਥ ਬਿਬੇਕ ਬੁਧਿ = (ਚੰਗੇ ਮੰਦੇ ਦੀ) ਪਰਖ ਕਰਨ ਵਾਲੀ ਅਕਲ। ਤੇ = ਤੋਂ, ਪਾਸੋਂ। ਗਿਆਨੁ = ਆਤਮਕ ਜੀਵਨ ਦੀ ਸੂਝ।

SikhNet (Spanish)He recibido del Guru el intelecto que discrimina; a través de la Sabiduría del Guru, el Señor se revela en mí.

ਜਨ ਨਾਨਕ. ਨਾਮੁ ਗੁਰੂ ਤੇ ਪਾਇਆ; ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥

jan naanak. naam guroo te paaeaa; dhur masatak bhaag likheraa |4|1|

Sant Singh KhalsaServant Nanak has obtained the Naam from the Guru; such is the destiny inscribed upon his forehead. ||4||1||
Manmohan SinghSlave Nanak has obtained the Name from the Guru, Such a destiny was pre-ordained on my brow.
Manmohan Singh (Punjabi)ਗੋਲੇ ਨਾਨਕ ਨੇ ਗੁਰਾਂ ਪਾਸੋਂ ਨਾਮ ਪ੍ਰਾਪਤ ਕੀਤਾ ਹੈ। ਐਹੋ ਜੇਹੀ ਕਿਸਮਤ ਮੁੱਢ ਤੋਂ ਮੇਰੇ ਮੱਥੇ ਉਤੇ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਨ ਨੇ ਗੁਰੋਂ ਸੇ ਨਾਮੁ ਪਾਇਆ ਹੈਂ, ਕਿਉਂਕਿ (ਧੁਰਿ) ਆਦੋਂ ਹੀ ਮਸਤਕ ਪਰ ਭਾਗ ਲਿਖਾ ਹੂਆ ਥਾ॥੪॥੧॥
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ॥੪॥੧॥

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਲਿਖੇਰਾ = ਲਿਖਿਆ ਹੋਇਆ ॥੪॥੧॥

SikhNet (Spanish)Dice Nanak, el Esclavo de Dios ha recibido el Nombre del Guru, pues ese era el Decreto de su Destino trazado por Dios. (4-1)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ਘਰੁ ੧ ਦੁਪਦੇ ॥

ttoddee mahalaa 5 ghar 1 dupade |

Sant Singh KhalsaTodee, Fifth Mehl, First House, Dho-Padhay:
Manmohan SinghTodi 5th Guru. Dupadas.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਟੋਡੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Todi, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸੰਤਨ; ਅਵਰ. ਨ ਕਾਹੂ ਜਾਨੀ ॥

santan; avar. na kaahoo jaanee |

Sant Singh KhalsaThe Saints do not know any other.
Manmohan SinghWithout the Lord, the saints knows not any other.
Manmohan Singh (Punjabi)ਪ੍ਰਭੂ ਦੇ ਬਿਨਾ ਰੱਬੀ-ਸਾਧੂ ਹੋਰ ਕਿਸੇ ਨੂੰ ਨਹੀਂ ਜਾਣਦੇ।
Fareedkot Teekaਹੇ ਵਾਹਿਗੁਰੂ! ਸੰਤੋਂ ਨੇ ਤੇਰੇ ਬਿਨਾਂ ਔਰ ਕਿਸੀ ਕੀ ਪ੍ਰੀਤਿ ਨਹੀਂ ਜਾਣੀ ਹੈ॥
Prof. Sahib Singhਹੇ ਭਾਈ! ਸੰਤ ਜਨ ਕਿਸੇ ਹੋਰ ਦੀ (ਮੁਥਾਜੀ ਕਰਨੀ) ਨਹੀਂ ਜਾਣਦੇ।

ਪਦ ਅਰਥ ਅਵਰ ਕਾਹੂ = ਕਿਸੇ ਹੋਰ ਦੀ (ਮੁਥਾਜੀ)।

SikhNet (Spanish)Los Santos no conocen a otro; apoyándose en su Maestro

ਬੇਪਰਵਾਹ ਸਦਾ ਰੰਗਿ ਹਰਿ ਕੈ; ਜਾ ਕੋ ਪਾਖੁ ਸੁਆਮੀ ॥ ਰਹਾਉ ॥

beparavaah sadaa rang har kai; jaa ko paakh suaamee | rahaau |

Sant Singh KhalsaThey are carefree, ever in the Lord's Love; the Lord and Master is on their side. ||Pause||
Manmohan SinghThey, on whose side is the Lord, ever remain free from care, in the God's love. Pause.
Manmohan Singh (Punjabi)ਉਹ, ਜਿਨ੍ਹਾਂ ਦੇ ਪੱਖ ਵਿੱਚ ਪ੍ਰਭੂ ਹੈ, ਵਾਹਿਗੁਰੂ ਦੇ ਪ੍ਰੇਮ ਅੰਦਰ ਹਮੇਸ਼ਾਂ ਹੀ ਬੇਫਿਕਰ ਰਹਿੰਦੇ ਹਨ। ਠਹਿਰਾਉ।
Fareedkot Teekaਹੇ ਹਰੀ! ਵਹੁ ਆਪ ਕੇ ਪ੍ਰੇਮ ਮੇਂ ਮਸਤ ਹੂਏ ਸਦਾ ਬੇਪਰਵਾਹ ਰਹਿਤੇ ਹੈਂ, ਜਿਨੋਂ ਕਾ ਹੇ ਸ੍ਵਾਮੀ! ਤੂੰ ਆਪ ਪਖ ਕਰਤਾ ਹੈਂ॥ ਰਹਾਉ ॥
Prof. Sahib Singhਜਿਨ੍ਹਾਂ ਦੀ ਮਦਦ ਪਰਮਾਤਮਾ ਕਰਦਾ ਹੈ ਉਹ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਸਦਾ ਬੇ-ਪਰਵਾਹ ਰਹਿੰਦੇ ਹਨ ਰਹਾਉ॥

ਪਦ ਅਰਥ ਹਰਿ ਕੈ ਰੰਗਿ = ਪਰਮਾਤਮਾ ਦੇ ਪਿਆਰ ਵਿਚ। ਜਾ ਕੋ = ਜਿਨ੍ਹਾਂ ਦਾ। ਪਾਖੁ = ਪੱਖ, ਮਦਦ ॥ਰਹਾਉ॥

SikhNet (Spanish)permanecen llenos de Su Amor y libres de miedo. (Pausa)

ਊਚ ਸਮਾਨਾ ਠਾਕੁਰ ਤੇਰੋ; ਅਵਰ. ਨ ਕਾਹੂ ਤਾਨੀ ॥

aooch samaanaa tthaakur tero; avar. na kaahoo taanee |

Sant Singh KhalsaYour canopy is so high, O Lord and Master; no one else has any power.
Manmohan SinghHigh is thine canopy, O my Lord. No one else has any power.
Manmohan Singh (Punjabi)ਉਚਾ ਹੈ ਤੇਰਾ ਸ਼ਾਮਿਆਨਾ, ਹੇ ਮੇਰੇ ਸੁਆਮੀ! ਹੋਰ ਕਿਸੇ ਕੋਲ ਕੋਈ ਤਾਕਤ ਨਹੀਂ।
Fareedkot Teekaਹੇ ਠਾਕਰ! ਤੇਰਾ ਜਸ ਰੂਪੀ (ਸਮਾਨਾ) ਤੰਬੂ ਊਚਾ ਸੰਤੋਂ ਪਰ ਸੋਭ ਰਹਾ ਹੈ ਔਰ ਤੇਰੀ ਭਗਤੀ ਰੂਪੀ ਕਨਾਤ ਸੰਤਾਂ ਤੇ ਬਿਨਾਂ ਔਰ ਕਿਸੀ ਨੇ ਤਾਨੀ ਨਹੀਂ ਹੈ; ਵਾ ਅਕਾਸ ਰੂਪੀ ਤੇਰਾ ਊਚਾ ਚੰਦੋਆ ਹੈ ਦਿਸਾ ਰੂਪੀ ਕਨਾਤ ਹੋਰ ਕਿਸੀ ਤੇ ਤਾਨੀ ਦੀ ਨਹੀਂ ਹੈ॥
Prof. Sahib Singh(ਹੇ ਭਾਈ! ਉਹ ਸੰਤ ਜਨ ਇਉਂ ਆਖਦੇ ਰਹਿੰਦੇ ਹਨ-) ਹੇ ਮਾਲਕ-ਪ੍ਰਭੂ! ਤੇਰਾ ਸ਼ਾਮਿਆਨਾ (ਸਭ ਸ਼ਾਹਾਂ ਪਾਤਿਸ਼ਾਹਾਂ ਦੇ ਸ਼ਾਮਿਆਨਿਆਂ ਨਾਲੋਂ) ਉੱਚਾ ਹੈ, ਕਿਸੇ ਹੋਰ ਨੇ (ਇਤਨਾ ਉੱਚਾ ਸ਼ਾਮਿਆਨਾ ਕਦੇ) ਨਹੀਂ ਤਾਣਿਆ।

ਪਦ ਅਰਥ ਸਮਾਨਾ = ਸ਼ਾਮਿਆਨਾ, ਸ਼ਾਹੀ ਠਾਠ। ਠਾਕੁਰ = ਹੇ ਠਾਕੁਰ! ਨ ਤਾਨੀ = ਨਹੀਂ ਤਾਣਿਆ ਹੋਇਆ।

SikhNet (Spanish)Majestuoso es el dosel que Te adorna, oh mi Maestro Leal. Frente a Ti, ¿quién otro tiene poder?

ਐਸੋ ਅਮਰੁ ਮਿਲਿਓ ਭਗਤਨ ਕਉ; ਰਾਚਿ ਰਹੇ ਰੰਗਿ ਗਿਆਨੀ ॥੧॥

aiso amar milio bhagatan kau; raach rahe rang giaanee |1|

Sant Singh KhalsaSuch is the immortal Lord and Master the devotees have found; the spiritually wise remain absorbed in His Love. ||1||
Manmohan SinghSuch an immortal Lord, the devotees have obtained. The saints remain absorbed in the Lord's love.
Manmohan Singh (Punjabi)ਐਹੋ ਜੇਹਾ ਅਬਿਨਾਸੀ ਪ੍ਰਭੂ ਸ਼ਰਧਾਲੂਆਂ ਨੂੰ ਪ੍ਰਾਪਤ ਹੋਇਆ ਹੈ। ਬ੍ਰਹਿਮ ਬੇਤੇ ਪ੍ਰਭੂ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
Fareedkot Teekaਹੇ ਅਮਰ ਸਰੂਪ! ਤੂੰ ਐਸਾ ਸਮਰਥੁ ਅਪਨੇ ਭਗਤੋਂ ਕੋ ਮਿਲਿਆ ਹੈਂ, ਇਸੀ ਤੇ ਵਹੁ ਗਿਆਨੀ ਤੇਰੇ ਪ੍ਰੇਮ ਮੇਂ ਰਚ ਰਹੇ ਹੈਂ॥੧॥
Prof. Sahib Singhਹੇ ਭਾਈ! ਸੰਤ ਜਨਾਂ ਨੂੰ ਇਹੋ ਜਿਹਾ ਸਦਾ ਕਾਇਮ ਰਹਿਣ ਵਾਲਾ ਹਰੀ ਮਿਲਿਆ ਰਹਿੰਦਾ ਹੈ, ਆਤਮਕ ਜੀਵਨ ਦੀ ਸੂਝ ਵਾਲੇ ਉਹ ਸੰਤ ਜਨ (ਸਦਾ) ਪਰਮਾਤਮਾ ਦੇ ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ ॥੧॥

ਪਦ ਅਰਥ ਅਮਰੁ = ਅਟੱਲ ਪਰਮਾਤਮਾ। ਕਉ = ਨੂੰ। ਰਾਚਿ ਰਹੇ = ਮਸਤ ਰਹਿੰਦੇ ਹਨ। ਰੰਗਿ = ਪ੍ਰੇਮ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲੇ ॥੧॥

SikhNet (Spanish)Aun Tus Devotos tienen un reinado eterno, pues ellos, los Sabios, están imbuidos en Tu Amor. (1)

ਰੋਗ ਸੋਗ ਦੁਖ ਜਰਾ ਮਰਾ; ਹਰਿ ਜਨਹਿ. ਨਹੀ ਨਿਕਟਾਨੀ ॥

rog sog dukh jaraa maraa; har janeh. nahee nikattaanee |

Sant Singh KhalsaDisease, sorrow, pain, old age and death do not even approach the humble servant of the Lord.
Manmohan SinghDisease, sorrow, pain, old age and death draw not near the Lord's slave.
Manmohan Singh (Punjabi)ਬੀਮਾਰੀ, ਅਫਸੋਸ, ਤਕਲੀਫ, ਬੁਢੇਪਾ ਅਤੇ ਮੌਤ ਪ੍ਰਭੂ ਦੇ ਗੋਲੇ ਨੇ ਨੇੜੇ ਨਹੀਂ ਫਟਕਦੇ।
Fareedkot Teekaਹੇ ਹਰੀ! ਤੇਰੇ ਜਨੋਂ ਕੇ ਰੋਗ ਸੋਗ ਜਨਮ ਮਰਨ ਆਦੀ ਦੁਖ ਕੋਈ ਨਿਕਟ ਨਹੀਂ ਆਵਤਾ ਹੈ॥
Prof. Sahib Singhਰੋਗ, ਚਿੰਤਾ-ਫ਼ਿਕਰ, ਬੁਢੇਪਾ, ਮੌਤ (-ਇਹਨਾਂ ਦੇ ਸਹਿਮ) ਪਰਮਾਤਮਾ ਦੇ ਸੇਵਕਾਂ ਦੇ ਨੇੜੇ ਭੀ ਨਹੀਂ ਢੁਕਦੇ।

ਪਦ ਅਰਥ ਸੋਗ = ਚਿੰਤਾ। ਜਰਾ = ਬੁਢੇਪਾ, ਬੁਢੇਪੇ ਦਾ ਡਰ। ਮਰਾ = ਮੌਤ, ਮੌਤ ਦਾ ਡਰ। ਨਿਕਟਾਨੀ = ਨੇੜੇ।

SikhNet (Spanish)Sí, dolor, tristeza, vejez y muerte no se acercan a los Sirvientes del Señor.

ਨਿਰਭਉ ਹੋਇ ਰਹੇ ਲਿਵ ਏਕੈ; ਨਾਨਕ ਹਰਿ ਮਨੁ ਮਾਨੀ ॥੨॥੧॥

nirbhau hoe rahe liv ekai; naanak har man maanee |2|1|

Sant Singh KhalsaThey remain fearless, in the Love of the One Lord; O Nanak, they have surrendered their minds to the Lord. ||2||1||
Manmohan SinghThey remain fear-free in the love of One Lord, O Nanak and their soul remains propitiated with God.
Manmohan Singh (Punjabi)ਇਕ ਸਾਈਂ ਦੇ ਪ੍ਰੇਮ ਅੰਦਰ ਉਹ ਨਿੱਡਰ ਰਹਿੰਦੇ ਹਨ। ਹੇ ਨਾਨਕ! ਉਨ੍ਹਾਂ ਦੀ ਆਤਮਾ, ਵਾਹਿਗੁਰੂ ਨਾਲ ਖੁਸ਼ ਰਹਿੰਦੀ ਹੈ।
Fareedkot Teekaਤੇਰੇ ਏਕ ਸਰੂਪ ਮੇਂ ਬ੍ਰਿਤੀ ਲਗਾਇ ਕਰ ਕੇ ਸੋ ਸੰਤ ਨਿਰਭੈ ਹੋਇ ਰਹੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੇ ਬੀਚ ਤਿਨ ਕੇ ਮਨ ਕੀ ਬ੍ਰਿਤੀ (ਮਾਨੀ) ਪਤਿਆਈ ਹੈ॥੨॥੧॥
Prof. Sahib Singhਹੇ ਨਾਨਕ! ਉਹ ਇਕ ਪਰਮਾਤਮਾ ਵਿਚ ਹੀ ਸੁਰਤ ਜੋੜ ਕੇ (ਦੁਨੀਆ ਦੇ ਡਰਾਂ ਵਲੋਂ) ਨਿਡਰ ਰਹਿੰਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਹੀ ਪਤੀਜਿਆ ਰਹਿੰਦਾ ਹੈ ॥੨॥੧॥

ਪਦ ਅਰਥ ਲਿਵ ਏਕੈ = ਇਕ ਵਿਚ ਹੀ ਸੁਰਤ ਜੋੜ ਕੇ। ਮਾਨੀ = ਮੰਨਿਆ ਰਹਿੰਦਾ ਹੈ, ਪਤੀਜ ਜਾਂਦਾ ਹੈ ॥੨॥੧॥

SikhNet (Spanish)Están libres de miedo y siempre están entonados en el Uno, así permanecen con su mente complacida. (2-1)

Open this shabad →

Shabad Guru Arjan Dev Ji Raag Todee continues on Ang 712

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਹਰਿ ਬਿਸਰਤ; ਸਦਾ ਖੁਆਰੀ ॥

har bisarat; sadaa khuaaree |

Sant Singh KhalsaForgetting the Lord, one is ruined forever.
Manmohan SinghForgetting God, one is ruined for good.
Manmohan Singh (Punjabi)ਰੱਬ ਨੂੰ ਭੁਲਾ ਕੇ ਬੰਦਾ ਹਮੇਸ਼ਾਂ ਲਈ ਤਬਾਹ ਹੋ ਜਾਂਦਾ ਹੈ।
Fareedkot Teekaਹੇ ਹਰੀ! ਤੇਰੇ ਵਿਸਰਨੇ ਤੇ ਜੀਵੋਂ ਕੋ ਸਦਾ ਖੁਆਰੀ ਹੋਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ।

ਪਦ ਅਰਥ ਖੁਆਰੀ = ਬੇ-ਇੱਜ਼ਤੀ।

SikhNet (Spanish)Abandonando al Señor uno arruina su vida para siempre, pero,

ਤਾ ਕਉ ਧੋਖਾ ਕਹਾ ਬਿਆਪੈ; ਜਾ ਕਉ ਓਟ ਤੁਹਾਰੀ ॥ ਰਹਾਉ ॥

taa kau dhokhaa kahaa biaapai; jaa kau ott tuhaaree | rahaau |

Sant Singh KhalsaHow can anyone be deceived, who has Your Support, O Lord? ||Pause||
Manmohan SinghHow can he be defrauded, who has Thy support, O Lord? Pause.
Manmohan Singh (Punjabi)ਉਹ ਕਿਸ ਤਰ੍ਹਾਂ ਛਲਿਆ ਜਾ ਸਕਦਾ ਹੈ, ਜਿਸ ਨੂੰ ਤੇਰਾ ਆਸਰਾ ਹੈ, ਹੇ ਸਾਹਿਬ? ਠਹਿਰਾਉ।
Fareedkot Teekaਤਿਸ ਕੋ ਕਿਸ ਬਾਤ ਕਾ ਧੋਖਾ ਵਿਆਪੈ ਅਰਥਾਤ ਨਹੀਂ ਵਿਆਪਤਾ ਹੈ ਜਿਸ ਕੋ ਤੁਮਾਰੀ ਓਟ ਹੈ॥ ਰਹਾਉ ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ ਰਹਾਉ॥

ਪਦ ਅਰਥ ਕਉ = ਨੂੰ। ਕਹਾ ਬਿਆਪੈ = ਨਹੀਂ ਵਿਆਪ ਸਕਦਾ। ਓਟ = ਆਸਰਾ ॥ਰਹਾਉ॥

SikhNet (Spanish)¿cómo puede ser engañado aquél que Te tiene como su Soporte, oh Señor? (Pausa)

Open this shabad (7 lines, Angs 711-712) →

Ang 711 of 1430