ੴ

ਸਿੱਖਬਾਣੀ · SikhBani

Ang 712

Sri Guru Granth Sahib · Raag Todee · 4 shabads, 34 lines
Translations
Shabad Guru Arjan Dev Ji Raag Todee continued from Ang 711

ਬਿਨੁ ਸਿਮਰਨ. ਜੋ ਜੀਵਨੁ ਬਲਨਾ; ਸਰਪ ਜੈਸੇ ਅਰਜਾਰੀ ॥

bin simaran. jo jeevan balanaa; sarap jaise arajaaree |

Sant Singh KhalsaWithout meditating in remembrance on the Lord, life is like a burning fire, even if one lives long, like a snake.
Manmohan SinghWithout Lord's meditation, to live is like burning in fire, even though, like a serpent, one's life may be long.
Manmohan Singh (Punjabi)ਸੁਆਮੀ ਦੀ ਬੰਦਗੀ ਦੇ ਬਾਝੋਂ ਜੀਉਣਾ ਅੱਗ ਵਿੱਚ ਸੜਨ ਦੀ ਤਰ੍ਹਾਂ ਹੈ ਭਾਵਨੂੰ ਇਹ ਜਿੰਦਗੀ ਸੱਪ ਦੀ ਜਿੰਦਗੀ ਦੇ ਤੁੱਲ ਲੰਬੀ ਹੀ ਕਿਉਂ ਨਾਂ ਹੋਵੇ।
Fareedkot Teekaਤੇਰੇ ਸਿਮਰਨ ਤੇ ਬਿਨਾਂ ਜੋ ਜੀਵਨਾ ਹੈ, ਸੋ (ਬਲਨਾ) ਦਗਧ ਹੋਨਾ ਹੈ, ਵਾ ਜੋ ਬਿਤੀਤ ਕਰਨਾ ਹੈ, ਸੋ ਐਸੇ ਸਰਪ ਕੀ (ਅਰਜਾਰੀ) ਆਰਬਲਾ ਹੋਤੀ ਹੈ; ਭਾਵ ਸੇ ਜੈਸੇ ਵਹੁ ਜਹਰ ਕਰ ਕੇ ਜਲਤਾ ਰਹਿਤਾ ਹੈ, ਤੈਸੇ ਹੀ ਮਨਮੁਖ ਜਲਤਾ ਰਹਿਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ)।

ਪਦ ਅਰਥ ਬਲਨਾ = ਬਿਲਾਨਾ, ਗੁਜ਼ਾਰਨਾ। ਅਰਜਾਰੀ = ਉਮਰ।

SikhNet (Spanish)Si uno no contempla al Señor, su vida se consume en el fuego ardiente,

ਨਵ ਖੰਡਨ ਕੋ ਰਾਜੁ ਕਮਾਵੈ; ਅੰਤਿ ਚਲੈਗੋ ਹਾਰੀ ॥੧॥

nav khanddan ko raaj kamaavai; ant chalaigo haaree |1|

Sant Singh KhalsaOne may rule over the nine regions of the earth, but in the end, he shall have to depart, losing the game of life. ||1||
Manmohan SinghThough man may rule over the nine regions of the earth, yet, without Lord's meditation, in the end, he shall depart losing the game.
Manmohan Singh (Punjabi)ਭਾਵਨੂੰ ਆਦਮੀ ਧਰਤੀ ਤੇ ਨਵਾਂ ਹੀ ਖਿੱਤਿਆ ਤੇ ਹਕੂਮਤ ਕਰਦਾ ਹੋਵੇ, ਪ੍ਰੰਤੂ ਸੁਆਮੀ ਦੇ ਸਿਮਰਨ ਦੇ ਬਾਝੋਂ ਅਖੀਰ ਨੂੰ ਉਹ ਬਾਜ਼ੀ ਹਾਰ ਕੇ ਟੁਰ ਵੰਞੇਗਾ।
Fareedkot Teekaਯਦਿਪ ਨੌ ਖੰਡੋਂ ਕਾ ਭੀ ਰਾਜ ਕਮਾਵਤਾ ਹੋਵੇ ਤਾਂ ਵੀ ਤੇਰੇ ਸਿਮਰਨੇ ਸੇ ਬਿਨਾਂ ਅੰਤ ਕੋ ਇਹੁ ਜੀਵ ਜਨਮ ਕੌ ਹਾਰ ਹੀ ਚਲੇਗਾ, ਭਾਵ ਸੇ ਵਿਅਰਥ ਹੀ ਗਵਾਇ ਜਾਵੇਗੀ॥੧॥
Prof. Sahib Singh(ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ ॥੧॥

ਪਦ ਅਰਥ ਨਵ ਖੰਡਨ ਕੋ ਰਾਜੁ = ਸਾਰੀ ਧਰਤੀ ਦਾ ਰਾਜ। ਅੰਤਿ = ਆਖ਼ਰ ਨੂੰ। ਹਾਰੀ = ਹਾਰਿ, (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ॥੧॥

SikhNet (Spanish)aunque uno viva muchos años como la serpiente, y domine las nueve divisiones de la tierra, porque al final, pierde el juego. (1)

ਗੁਣ ਨਿਧਾਨ ਗੁਣ ਤਿਨ ਹੀ ਗਾਏ; ਜਾ ਕਉ ਕਿਰਪਾ ਧਾਰੀ ॥

gun nidhaan gun tin hee gaae; jaa kau kirapaa dhaaree |

Sant Singh KhalsaHe alone sings the Glorious Praises of the Lord, the treasure of virtue, upon whom the Lord showers His Grace.
Manmohan SinghHe alone sings the praise of the Lord, the Treasure of excellences, on whom is His grace.
Manmohan Singh (Punjabi)ਕੇਵਲ ਓਹੀ, ਵਡਿਆਈਆਂ ਹਦੇ ਖਜਾਨੇ, ਪ੍ਰਭੂ ਦਾ ਜੱਸ ਗਾਇਨ ਕਰਦਾ ਹੈ, ਜਿਸ ਉਤੇ ਉਸ ਦੀ ਮਿਹਰ ਹੈ।
Fareedkot Teekaਹੇ ਗੁਣ ਨਿਧਾਨ! ਤੇਰੇ ਗੁਣ ਤਿਸ ਨੇ ਹੀ ਗਾਏ ਹੈਂ, ਜਿਸ ਕੋ ਤੂੰ ਆਪ ਅਪਨੀ ਕ੍ਰਿਪਾ ਧਾਰੀ ਹੈ॥
Prof. Sahib Singh(ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ।

ਪਦ ਅਰਥ ਗੁਣ ਨਿਧਾਨ ਗੁਣ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ। ਤਿਨ ਹੀ = ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ-ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਤਿਨਿ ਹੀ। ਜਾ ਕਉ = ਜਿਸ ਉਤੇ। ਧਾਰੀ = ਕੀਤੀ।

SikhNet (Spanish)Sólo aquél que tiene la Gracia del Señor, canta Su Alabanza y recibe el Tesoro de Virtud.

ਸੋ ਸੁਖੀਆ ਧੰਨੁ ਉਸੁ ਜਨਮਾ; ਨਾਨਕ. ਤਿਸੁ ਬਲਿਹਾਰੀ ॥੨॥੨॥

so sukheea dhan us janamaa; naanak. tis balihaaree |2|2|

Sant Singh KhalsaHe is at peace, and his birth is blessed; Nanak is a sacrifice to him. ||2||2||
Manmohan SinghHe is at peace and blesses is his birth, who sings the Lord's praise. Nanak is a sacrifice unto him.
Manmohan Singh (Punjabi)ਉਹ ਹੀ ਆਰਾਮ ਵਿੱਚ ਹੈ ਅਤੇ ਉਸੇ ਦਾ ਹੀ ਹੈ ਸੁਲੱਖਣਾ ਜਨਮ, ਜੋ ਪ੍ਰਭੂ ਦਾ ਜੱਸ ਗਾਉਂਦਾ ਹੈ। ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਸੋਈ ਸੁਖੀ ਹੈ ਔਰ ਤਿਸ ਕਾ ਜਨਮੁ ਭੀ ਧੰਨ੍ਯ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਤੇਰੇ ਸੰਤ ਪਰ ਬਲਿਹਾਰਨੇ ਜਾਤੇ ਹੈਂ॥੨॥੨॥
Prof. Sahib Singhਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਹੇ ਨਾਨਕ! (ਆਖ-) ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ॥੨॥੨॥

ਪਦ ਅਰਥ ਧੰਨੁ = ਮੁਬਾਰਿਕ। ਤਿਸੁ ਬਲਿਹਾਰੀ = ਉਸ ਤੋਂ ਕੁਰਬਾਨ ॥੨॥੨॥

SikhNet (Spanish)Él está siempre en Paz, su nacimiento es bendito y Nanak ofrece su ser siempre en sacrificio a Él. (2-2)

Open this shabad (7 lines, Angs 711-712) →

Shabad Guru Arjan Dev Ji Raag Todee

ਟੋਡੀ ਮਹਲਾ ੫ ਘਰੁ ੨ ਚਉਪਦੇ ॥

ttoddee mahalaa 5 ghar 2 chaupade |

Sant Singh KhalsaTodee, Fifth Mehl, Second House, Chau-Padhay:
Manmohan SinghTodi 5th Guru. Chaupadas.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਟੋਡੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Todi, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਧਾਇਓ ਰੇ ਮਨ; ਦਹ ਦਿਸ ਧਾਇਓ ॥

dhaaeo re man; deh dis dhaaeo |

Sant Singh KhalsaThe mind wanders, wandering in the ten directions.
Manmohan SinghThis mind wanders and wanders in ten directions.
Manmohan Singh (Punjabi)ਇਹ ਮਨ ਦੱਸੀ ਪਾਸੀਂ ਭਟਕਦਾ, ਭਟਕਦਾ ਫਿਰਦਾ ਹੈ।
Fareedkot Teekaਹੇ ਵਾਹਿਗੁਰੂ! ਇਹ ਮਨ ਧਾਵਤਾ ਹੂਆ ਵਾ ਧਾਵਣੇ ਵਾਲਾ ਦਸੋ ਦਿਸਾ ਮੇਂ ਧਾਵਤਾ ਹੈ॥
Prof. Sahib Singhਹੇ ਮਨ! ਜੀਵ ਦਸੀਂ ਪਾਸੀਂ ਦੌੜਦਾ ਫਿਰਦਾ ਹੈ,

ਪਦ ਅਰਥ ਰੇ ਮਨ = ਹੇ ਮਨ! ਦਹ ਦਿਸ = ਦਸੀਂ ਪਾਸੀਂ।

SikhNet (Spanish)Saturada por Maya la mente vaga en diez direcciones,

ਮਾਇਆ ਮਗਨ ਸੁਆਦਿ ਲੋਭਿ ਮੋਹਿਓ; ਤਿਨਿ ਪ੍ਰਭਿ ਆਪਿ ਭੁਲਾਇਓ ॥ ਰਹਾਉ ॥

maaeaa magan suaad lobh mohio; tin prabh aap bhulaaeo | rahaau |

Sant Singh KhalsaIt is intoxicated by Maya, enticed by the taste of greed. God Himself has deluded it. ||Pause||
Manmohan SinghThe man is inebriated in mammon and is bewitched by the relish of avarice. The Lord Himself has led him astray. Pause.
Manmohan Singh (Punjabi)ਇਨਸਾਨ ਮਾਲ ਮਿਲਖ ਅੰਦਰ ਮਤਵਾਲਾ ਹੈ ਅਤੇ ਲਾਲਚ ਦੇ ਸਵਾਦ ਨੇ ਉਸ ਨੂੰ ਮੋਹਿਆ ਹੋਇਆ ਹੈ। ਉਸ ਸਾਈਂ ਦੇ ਖੁਦ ਨੂੰ ਕੁਰਾਹੇ ਪਾਇਆ ਹੋਇਆ ਹੈ। ਠਹਿਰਾਉ।
Fareedkot Teekaਤੇਰੀ ਮਾਯਾ ਮੇਂ ਮਗਨ ਹੂਆ ਸੁਆਦੋਂ ਕੇ ਲੋਭ ਮੇਂ ਮੋਹਿਆ ਹੋਇਆ ਤਿਨ ਵਿਕਾਰੋਂ ਕਰ ਹੇ ਪ੍ਰਭੂ! ਇਸ ਨੇ ਅਪਨੇ ਆਪ ਕੋ ਭੁਲਾਯਾ ਹੂਆ ਹੈ॥ ਰਹਾਉ ॥
Prof. Sahib Singhਮਾਇਆ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਲੋਭ ਵਿਚ ਮੋਹਿਆ ਰਹਿੰਦਾ ਹੈ, (ਪਰ ਜੀਵ ਦੇ ਭੀ ਕੀਹ ਵੱਸ?) ਉਸ ਪ੍ਰਭੂ ਨੇ ਆਪ ਹੀ ਇਸ ਨੂੰ ਕੁਰਾਹੇ ਪਾ ਰੱਖਿਆ ਹੈ ਰਹਾਉ॥

ਪਦ ਅਰਥ ਸੁਆਦਿ = ਸੁਆਦ ਵਿਚ। ਲੋਭਿ = ਲੋਭ ਵਿਚ। ਤਿਨਿ = ਉਸ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਭੁਲਾਇਓ = ਕੁਰਾਹੇ ਪਾ ਦਿੱਤਾ ਹੈ ॥ਰਹਾਉ॥

SikhNet (Spanish)y es engañada por la infatuación y la avaricia. El hombre es desviado del Sendero por el mismo Señor. (Pausa)

ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ; ਇਕੁ ਮੁਹਤੁ. ਨ ਇਹੁ ਮਨੁ ਲਾਇਓ ॥

har kathaa har jas saadhasangat siau; ik muhat. na ihu man laaeo |

Sant Singh KhalsaHe does not focus his mind, even for a moment, on the Lord's sermon, or the Lord's Praises, or the Saadh Sangat, the Company of the Holy.
Manmohan SinghTo God's discourse, God's praise and the society of saints, he applies not this mind of his, even for a moment.
Manmohan Singh (Punjabi)ਰੱਬ ਦੀ ਕਥਾ ਵਾਰਤਾ, ਰੱਬ ਦੀ ਕੀਰਤੀ ਅਤੇ ਸਤਿ ਸੰਗਤ ਨਾਲ, ਉਹ ਇਕ ਨਿਮਖ ਭਰ ਲਈ ਭੀ ਆਪਣੇ ਇਸ ਚਿੱਤ ਨੂੰ ਨਹੀਂ ਜੋੜਦਾ।
Fareedkot Teekaਹੇ ਹਰੀ! ਤੇਰੇ ਹਰਿ ਨਾਮ ਕੀਆਂ ਕਥਾ ਰੂਪ ਜਸ ਬੀਚ ਸੰਤੋਂ ਕੀ ਸੰਗਤਿ ਸਾਥ ਮਿਲ ਕਰ ਕੇ ਏਕ ਮਹੂਰਤ ਅਰਥਾਤ ਦੋ ਘੜੀ ਮਾਤ੍ਰ ਭੀ ਇਹ ਮਨ ਲਾਇਆ ਨਹੀਂ ਹੈ॥
Prof. Sahib Singhਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਨਾਲ, ਸਾਧ ਸੰਗਤਿ ਨਾਲ, ਇਕ ਪਲ ਵਾਸਤੇ ਭੀ ਆਪਣਾ ਇਹ ਮਨ ਨਹੀਂ ਜੋੜਦਾ।

ਪਦ ਅਰਥ ਜਸ ਸਿਉ = ਸਿਫ਼ਤਿ-ਸਾਲਾਹ ਨਾਲ। ਮੁਹਤੁ = ਮੁਹੂਰਤ, ਅੱਧੀ ਘੜੀ {मुहुर्त}।

SikhNet (Spanish)A él no le atrae la Palabra del Señor, ni la Sociedad de los Santos, ni alaba al Señor siquiera por un momento.

ਬਿਗਸਿਓ ਪੇਖਿ ਰੰਗੁ ਕਸੁੰਭ ਕੋ; ਪਰ ਗ੍ਰਿਹ ਜੋਹਨਿ ਜਾਇਓ ॥੧॥

bigasio pekh rang kasunbh ko; par grih johan jaaeo |1|

Sant Singh KhalsaHe is excited, gazing on the transitory color of the safflower, and looking at other men's wives. ||1||
Manmohan SinghHe is pleased to behold the (transient) colour of safe flower and wanders about spying another's woman.
Manmohan Singh (Punjabi)ਉਹ ਕੁਸੁੰਭੇ ਦੇ ਫੁਲ ਦੀ ਰੰਗਤਾ (ਮਾਇਆ) ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ ਅਤੇ ਹੋਰਸ ਦੀ ਇਸਤਰੀ ਤੱਕਣ ਨੂੰ ਜਾਂਦਾ ਹੈ।
Fareedkot Teekaਕੁਸੁੰਭੇ ਕੇ ਰੰਗ ਵਤ ਜੋ ਝੂਠੇ ਪਦਾਰਥ ਹੈਂ ਤਿਨ ਕੋ ਦੇਖ ਕਰ (ਬਿਗਸਿਓ) ਪ੍ਰਸੰਨ ਭਯਾ ਹੈ ਔ ਬਿਗਾਨੇ ਘਰ ਕੋ ਦੇਖਣ ਜਾਤਾ ਹੈ॥
Prof. Sahib Singhਕਸੁੰਭੇ ਦੇ ਫੁੱਲ ਦੇ ਰੰਗ ਵੇਖ ਕੇ ਖ਼ੁਸ਼ ਹੁੰਦਾ ਹੈ, ਪਰਾਏ ਘਰ ਤੱਕਣ ਤੁਰ ਪੈਂਦਾ ਹੈ ॥੧॥

ਪਦ ਅਰਥ ਬਿਗਸਿਓ = ਖ਼ੁਸ਼ ਹੁੰਦਾ ਹੈ। ਪੇਖਿ = ਵੇਖ ਕੇ। ਕੋ = ਦਾ। ਪਰ ਗ੍ਰਿਹ = ਪਰਾਏ ਘਰ। ਜੋਹਨਿ = ਤੱਕਣ ਵਾਸਤੇ ॥੧॥

SikhNet (Spanish)Está maravillado viendo el color transitorio del azafrán y tiene su atención puesta en el ser de la mujer.(1)

ਚਰਨ ਕਮਲ ਸਿਉ ਭਾਉ. ਨ ਕੀਨੋ; ਨਹ ਸਤ ਪੁਰਖੁ ਮਨਾਇਓ ॥

charan kamal siau bhaau. na keeno; neh sat purakh manaaeo |

Sant Singh KhalsaHe does not love the Lord's lotus feet, and he does not please the True Lord.
Manmohan SinghThe Lord's lotus feet he loves not, nor propitiate he the True Lord.
Manmohan Singh (Punjabi)ਪ੍ਰਭੂ ਦੇ ਕੰਵਲ ਚਰਨਾਂ ਨਾਲ ਉਹ ਪਿਆਰ ਨਹੀਂ ਕਰਦਾ, ਨਾਂ ਹੀ ਉਹ ਸੱਚੇ ਸੁਆਮੀ ਨੂੰ ਪ੍ਰਸੰਨ ਕਰਦਾ ਹੈ।
Fareedkot Teekaਆਪੇ ਚਰਨ ਕਮਲੋਂ ਸਾਥ ਇਸ ਨੇ ਪ੍ਰੇਮ ਨਹੀਂ ਕੀਆ ਹੈ ਔਰ ਸਤ ਪੁਰਖ ਜੋ ਸਤਿਗੁਰੂ ਹੈਂ ਤਿਨ ਕੋ ਮਨਾਇਆ ਨਹੀਂ, ਭਾਵ ਸੇ ਪ੍ਰਸੰਨ ਨਹੀਂ ਕੀਆ ਹੈ॥
Prof. Sahib Singhਹੇ ਮਨ! ਤੂੰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪਿਆਰ ਨਹੀਂ ਪਾਇਆ, ਤੂੰ ਗੁਰੂ ਨੂੰ ਪ੍ਰਸੰਨ ਨਹੀਂ ਕੀਤਾ।

ਪਦ ਅਰਥ ਭਾਉ = ਪਿਆਰ। ਸਤ ਪੁਰਖੁ = ਮਹਾ ਪੁਰਖ, ਗੁਰੂ। ਮਨਾਇਓ = ਪ੍ਰਸੰਨ ਕੀਤਾ।

SikhNet (Spanish)No ama los Pies de Loto del Señor y no complace al Maestro de la Verdad para nada.

ਧਾਵਤ ਕਉ ਧਾਵਹਿ ਬਹੁ ਭਾਤੀ; ਜਿਉ ਤੇਲੀ ਬਲਦੁ ਭ੍ਰਮਾਇਓ ॥੨॥

dhaavat kau dhaaveh bahu bhaatee; jiau telee balad bhramaaeo |2|

Sant Singh KhalsaHe runs around chasing the fleeting objects of the world, in all directions, like the ox around the oil press. ||2||
Manmohan SinghLike the circling round of the oilman's ox, he runs around the fleeting objects in may ways.
Manmohan Singh (Punjabi)ਤੇਰੀ ਦੋ ਬਲਦ ਦੇ ਚੱਕਰ ਕੱਟਣ ਦੀ ਮਾਨੰਦ ਉਹ ਉੱਡ ਪੁੱਡ ਜਾਣ ਵਾਲੇ ਪਦਾਰਥ ਮਗਰ ਅਨੇਕਾਂ ਤਰੀਕਿਆਂ ਨਾਲ ਭੱਜਿਆ ਫਿਰਦਾ ਹੈ।
Fareedkot Teekaਧਾਇ ਜਾਣੇ ਵਾਲੇ ਅਰਥਾਤ ਨਾਸ ਹੋ ਜਾਣੇ ਵਾਲੇ ਜੋ ਪਦਾਰਥ ਹੈਂ ਤਿਨ ਕੀ ਤਰਫ ਹੀ ਬਹੁਤ ਪ੍ਰਕਾਰ ਕਰ ਧਾਵਤਾ ਹੈ, ਜੈਸੇ ਤੇਲੀ ਬੈਲ ਕੋ ਕੋਲੂ ਕੇ ਚੁਫੇਰੇ ਭਰਮਾਵਤਾ ਹੈ, ਭਾਵ ਸੇ ਤੈਸੇ ਇਹੁ ਵਾਸਨਾ ਅਨੁਸਾਰ ਜੋਨੀਓਂ ਮੇਂ ਭ੍ਰਮਾਈਤਾ ਹੈ॥੨॥
Prof. Sahib Singhਨਾਸਵੰਤ ਪਦਾਰਥਾਂ ਦੀ ਖ਼ਾਤਰ ਤੂੰ ਦੌੜਦਾ ਫਿਰਦਾ ਹੈਂ (ਇਹ ਤੇਰੀ ਭਟਕਣਾ ਕਦੇ ਮੁੱਕਦੀ ਨਹੀਂ) ਜਿਵੇਂ ਤੇਲੀ ਦਾ ਬਲਦ (ਕੋਹਲੂ ਅੱਗੇ ਜੁੱਪ ਕੇ) ਤੁਰਦਾ ਰਹਿੰਦਾ ਹੈ (ਉਸ ਕੋਹਲੂ ਦੇ ਦੁਆਲੇ ਹੀ ਉਸ ਦਾ ਪੈਂਡਾ ਮੁੱਕਦਾ ਨਹੀਂ, ਮੁੜ ਮੁੜ ਉਸੇ ਦੇ ਦੁਆਲੇ ਤੁਰਿਆ ਫਿਰਦਾ ਹੈ) ॥੨॥

ਪਦ ਅਰਥ ਧਾਵਤ ਕਉ = ਨਾਸਵੰਤ (ਪਦਾਰਥਾਂ) ਦੀ ਖ਼ਾਤਰ। ਧਾਵਹਿ = ਤੂੰ ਦੌੜਦਾ ਹੈਂ। ਬਹੁ ਭਾਤੀ = ਕਈ ਤਰੀਕਿਆਂ ਨਾਲ ॥੨॥

SikhNet (Spanish)El deseo le da de vueltas en la cabeza, así como el buey va alrededor de la prensa de aceite. (2)

ਨਾਮ ਦਾਨੁ ਇਸਨਾਨੁ. ਨ ਕੀਓ; ਇਕ ਨਿਮਖ. ਨ ਕੀਰਤਿ ਗਾਇਓ ॥

naam daan isanaan. na keeo; ik nimakh. na keerat gaaeo |

Sant Singh KhalsaHe does not practice the Naam, the Name of the Lord; nor does he practice charity or inner cleansing.
Manmohan SinghHe practises not the name, charity and ablution, and sings not God's praise even for a moment.
Manmohan Singh (Punjabi)ਉਹ ਨਾਮ ਦਾ ਸਿਮਰਨ, ਪੁੰਨਦਾਨ ਅਤੇ ਇਸ਼ਨਾਨ ਨਹੀਂ ਕਰਦਾ ਅਤੇ ਇਕ ਮੁਹਤ ਲਈ ਭੀ ਰੱਬ ਦੀ ਉਸਤਤ ਨਹੀਂ ਗਾਉਂਦਾ।
Fareedkot Teekaਨਾਮ ਜਾਪ ਔ ਦਾਨ ਪੁਨ ਇਸ਼ਨਾਨ ਆਦਿ ਸ਼ੁਭ ਕਰਮੋਂ ਕੌ ਇਸ ਨੇ ਨਹੀਂ ਕੀਆ ਹੈ ਔਰ ਏਕ ਨਿਮਖ ਮਾਤ੍ਰ ਭੀ ਤੇਰੀ ਕੀਰਤਿ ਕੋ ਇਸ ਨੇ ਗਾਇਆ ਨਹੀਂ ਹੈ॥
Prof. Sahib Singhਹੇ ਮਨ! (ਮਾਇਆ ਦੇ ਸੁਆਦ ਵਿਚ ਮਸਤ ਮਨੁੱਖ) ਪ੍ਰਭੂ ਦਾ ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਜੀਵਨ ਪਵਿਤ੍ਰ ਨਹੀਂ ਬਣਾਂਦਾ, ਇਕ ਪਲ ਭਰ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ।

ਪਦ ਅਰਥ ਇਸਨਾਨੁ = ਪਵਿਤ੍ਰ ਜੀਵਨ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਕੀਰਤਿ = ਸਿਫ਼ਤਿ-ਸਾਲਾਹ।

SikhNet (Spanish)No contempla el Nombre del Señor, ni hace caridad, ni limpia su mente,

ਨਾਨਾ ਝੂਠਿ ਲਾਇ. ਮਨੁ ਤੋਖਿਓ; ਨਹ ਬੂਝਿਓ ਅਪਨਾਇਓ ॥੩॥

naanaa jhootth laae. man tokhio; neh boojhio apanaaeo |3|

Sant Singh KhalsaHe does not sing the Kirtan of the Lord's Praises, even for an instant. Clinging to his many falsehoods, he does not please his own mind, and he does not understand his own self. ||3||
Manmohan SinghClinging to many types of falsehoods, he pleases his mind and understands not his ownself.
Manmohan Singh (Punjabi)ਅਨੇਕਾਂ ਕੂੜਾਂ ਨਾਲ ਚਿਮੜ ਕੇ ਉਹ ਆਪਣੇ ਚਿੱਤ ਨੂੰ ਖੁਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਨਹੀਂ ਸਮਝਦਾ।
Fareedkot Teekaਝੂਠ ਆਦੀ ਨਾਨਾ ਪ੍ਰਕਾਰ ਕੇ ਉਪਦ੍ਰਵੋਂ ਮੇਂ ਲਗਾਇ ਕਰ ਕੇ ਇਸ ਮਨ ਕੋ (ਤੋਖਿਓ) ਪ੍ਰਸੰਨ ਕੀਆ ਹੈ, ਤੇਰੇ ਅਪਨੇ ਆਪ ਸਰੂਪ ਕੋ ਜਾਣਿਆ ਨਹੀਂ ਹੈ॥੩॥
Prof. Sahib Singhਕਈ ਕਿਸਮ ਦੇ ਨਾਸਵੰਤ (ਜਗਤ) ਵਿਚ ਆਪਣੇ ਮਨ ਨੂੰ ਜੋੜ ਕੇ ਸੰਤੁਸ਼ਟ ਰਹਿੰਦਾ ਹੈ, ਆਪਣੇ ਅਸਲ ਪਦਾਰਥ ਨੂੰ ਨਹੀਂ ਪਛਾਣਦਾ ॥੩॥

ਪਦ ਅਰਥ ਨਾਨਾ = ਕਈ ਕਿਸਮਾਂ ਦੇ। ਝੂਠਿ = ਝੂਠ ਵਿਚ। ਤੋਖਿਓ = ਖ਼ੁਸ਼ ਕੀਤਾ। ਅਪਨਾਇਓ = ਆਪਣੀ ਅਸਲ ਚੀਜ਼ ਨੂੰ ॥੩॥

SikhNet (Spanish)ni canta la Alabanza del Señor aun por un instante. Con millones de mentiras complace a su mente sin realizar su ser.(3)

ਪਰਉਪਕਾਰ. ਨ ਕਬਹੂ ਕੀਏ; ਨਹੀ ਸਤਿਗੁਰੁ ਸੇਵਿ ਧਿਆਇਓ ॥

praupakaar. na kabahoo kee; nahee satigur sev dhiaaeo |

Sant Singh KhalsaHe never does good deeds for others; he does not serve or meditate on the True Guru.
Manmohan SinghHe does not ever do good to others, nor serves and remembers he, the True Guru.
Manmohan Singh (Punjabi)ਉਹ ਕਦੇ ਭੀ ਹੋਰਨਾਂ ਦਾ ਭਲਾ ਨਹੀਂ ਕਰਦਾ, ਨਾਂ ਹੀ ਉਹ ਸੱਚੇ ਗੁਰਾਂ ਨੂੰ ਸੇਵਦਾ ਅਤੇ ਸਿਮਰਦਾ ਹੈ।
Fareedkot Teekaਪਰਉਪਕਾਰ ਆਦੀ ਸੁਭ ਕਰਮ ਭੀ ਕਬੀ ਕੀਏ ਨਹੀਂ ਔਰ ਨ ਸਤਿਗੁਰੋਂ ਕੋ ਸੇਵ ਕਰ ਕੇ ਤੇਰੇ ਕੋ ਹੀ ਧਿਆਇਆ ਹੈ॥
Prof. Sahib Singhਹੇ ਮਨ! (ਮਾਇਆ-ਮਗਨ ਮਨੁੱਖ) ਕਦੇ ਹੋਰਨਾਂ ਦੀ ਸੇਵਾ-ਭਲਾਈ ਨਹੀਂ ਕਰਦਾ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ,

ਪਦ ਅਰਥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ।

SikhNet (Spanish)No hace nunca el bien a otros; no contempla el Nombre del Señor a través del Servicio del Guru.

ਪੰਚ ਦੂਤ ਰਚਿ ਸੰਗਤਿ ਗੋਸਟਿ; ਮਤਵਾਰੋ ਮਦ ਮਾਇਓ ॥੪॥

panch doot rach sangat gosatt; matavaaro mad maaeo |4|

Sant Singh KhalsaHe is entangled in the company and the advice of the five demons, intoxicated by the wine of Maya. ||4||
Manmohan SinghAbsorbed in the company and consultation of the five demons, he is inebriated with the pride of worldly valuables.
Manmohan Singh (Punjabi)ਉਹ ਪੰਜ ਭੂਤਨਿਆਂ ਦੇ ਮੇਲ-ਮਿਲਾਪ ਅਤੇ ਚਰਚਾ ਵਾਰਤਾ ਅੰਦਰ ਲੀਨ ਹੋਇਆ ਹੋਇਆ ਸੰਸਾਰੀ ਪਦਾਰਥਾਂ ਦੇ ਹੰਕਾਰ ਦਾ ਮਤਵਾਲਾ ਹੈ।
Fareedkot Teekaਕਾਮ ਕ੍ਰੋਧਾਦੀ ਪਾਂਚ ਦੂਤੋਂ ਕੀ ਸੰਗਤ ਮੇਂ ਰਚ ਕਰ ਕੇ ਇਹ ਮਨ ਤਿਨ ਕੇ ਸਾਥ ਗੋਸਟ ਕਰ ਕੇ ਮਾਇਆ ਕੇ ਮਦ ਮੇਂ ਮਸਤ ਹੋ ਰਹਿਆ ਹੈ॥੪॥
Prof. Sahib Singh(ਕਾਮਾਦਿਕ) ਪੰਜਾਂ ਵੈਰੀਆਂ ਨਾਲ ਸਾਥ ਬਣਾਈ ਰੱਖਦਾ ਹੈ, ਮੇਲ-ਮਿਲਾਪ ਰੱਖਦਾ ਹੈ, ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ॥੪॥

ਪਦ ਅਰਥ ਗੋਸਟਿ = ਮੇਲ-ਮਿਲਾਪ। ਮਤਵਾਰੋ = ਮਤਵਾਲਾ, ਮਸਤ। ਮਦ = ਨਸ਼ਾ ॥੪॥

SikhNet (Spanish)Emborrachado con el vino de Maya conserva la mala compañía de los cinco enemigos quienes lo arrastran de la nariz.(4)

ਕਰਉ ਬੇਨਤੀ ਸਾਧਸੰਗਤਿ ਹਰਿ; ਭਗਤਿ ਵਛਲ ਸੁਣਿ ਆਇਓ ॥

krau benatee saadhasangat har; bhagat vachhal sun aaeo |

Sant Singh KhalsaI offer my prayer in the Saadh Sangat; hearing that the Lord is the Lover of His devotees, I have come.
Manmohan SinghHearing that God is the Lover of His saints, I come and pray to Him in the society of saints.
Manmohan Singh (Punjabi)ਵਾਹਿਗੁਰੂ ਨੂੰ ਆਪਣੇ ਸੰਤਾਂ ਦਾ ਪ੍ਰੀਤਵਾਨ ਸੁਣ ਕੇ, ਮਾਂ ਆ ਕੇ ਸਤਿ ਸੰਗਤ ਅੰਦਰ ਉਸ ਦੇ ਅੱਗੇ ਬਿਨੇ ਕਰਦਾ ਹੈ।
Fareedkot Teekaਹੇ ਹਰੀ! ਮੈਂ ਤੇਰੇ ਆਗੇ ਇਸੀ ਤੇ ਬੇਨਤੀ ਕਰਤਾ ਹੂੰ, ਜੋ ਤੇਰੀ ਸਾਧ ਸੰਗਤਿ ਮੇਰੇ ਕੋ ਪ੍ਰਾਪਤਿ ਹੋਵੈ। ਕਿਉਂਕਿ ਆਪ ਕਾ ਬਿਰਦ ਭਗਤ ਵਛਲ ਕਰ ਕੇ ਤੇਰੀ ਸ਼ਰਨ ਆਇਆ ਹੂੰ॥
Prof. Sahib Singhਮੈਂ (ਤਾਂ) ਸਾਧ ਸੰਗਤਿ ਵਿਚ ਜਾ ਕੇ ਬੇਨਤੀ ਕਰਦਾ ਹਾਂ-ਹੇ ਹਰੀ! ਮੈਂ ਇਹ ਸੁਣ ਕੇ ਤੇਰੀ ਸਰਨ ਆਇਆ ਹਾਂ ਕਿ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਹੈਂ।

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ।

SikhNet (Spanish)Nanak le reza a su Señor en la Saad Sangat, y sabiendo que es el Amante de Sus Devotos,

ਨਾਨਕ. ਭਾਗਿ ਪਰਿਓ ਹਰਿ ਪਾਛੈ; ਰਾਖੁ ਲਾਜ ਅਪੁਨਾਇਓ ॥੫॥੧॥੩॥

naanak. bhaag pario har paachhai; raakh laaj apunaaeo |5|1|3|

Sant Singh KhalsaNanak runs after the Lord, and pleads, "Protect my honor, Lord, and make me Your own." ||5||1||3||
Manmohan SinghNanak, runs after Him, and supplicates "O Lord, do Thou own me and preserve my honour".
Manmohan Singh (Punjabi)ਨਾਨਕ ਉਸ ਦੇ ਮਗਰ ਭਜ ਕੇ ਜਾਂਦਾ ਹੈ ਅਤੇ ਅਰਜੋਈ ਕਰਦਾ ਹੈ, "ਹੇ ਸੁਆਮੀ! ਤੂੰ ਮੈਨੂੰ ਆਪਣਾ ਬਣਾ ਲੈ ਅਤੇ ਮੇਰੀ ਇੱਜ਼ਤ-ਆਬਰੂ ਬਰਕਰਾਰ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਤਿਨ ਦੂਤੋਂ ਸੇ ਭਾਗ ਕਰ ਤੇਰੇ ਪੀਛੇ ਪੜਾ ਹੂੰ, ਭਾਵ ਸੇ ਤੇਰੀ ਸਰਣ ਹੂੰ, ਅਬ (ਅਪੁਨਾਇਓ) ਅਪਨਾ ਦਾਸ ਜਾਨ ਕਰ ਮੇਰੀ ਰਖਿਆ ਕਰ ਲੀਜੀਏ॥੫॥੧॥੩॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਮੈਂ ਦੌੜ ਕੇ ਪ੍ਰਭੂ ਦੇ ਦਰ ਤੇ ਆ ਪਿਆ ਹਾਂ (ਤੇ ਬੇਨਤੀ ਕਰਦਾ ਹਾਂ-ਹੇ ਪ੍ਰਭੂ!) ਮੈਨੂੰ ਆਪਣਾ ਬਣਾ ਕੇ ਮੇਰੀ ਇੱਜ਼ਤ ਰੱਖ ॥੫॥੧॥੩॥

ਪਦ ਅਰਥ ਭਾਗਿ = ਭੱਜ ਕੇ। ਲਾਜ = ਇੱਜ਼ਤ ॥੫॥੧॥੩॥

SikhNet (Spanish)busca Su Refugio y corre hacia Él diciendo, oh Dios, tómame y salva mi Honor. (5-1-3)

Open this shabad →

Shabad Guru Arjan Dev Ji Raag Todee

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਮਾਨੁਖੁ; ਬਿਨੁ ਬੂਝੇ ਬਿਰਥਾ ਆਇਆ ॥

maanukh; bin boojhe birathaa aaeaa |

Sant Singh KhalsaWithout understanding, his coming into the world is useless.
Manmohan SinghWithout knowing the Lord, vain is the man's advent.
Manmohan Singh (Punjabi)ਸਾਈਂ ਜਾਨਣ ਦੇ ਬਾਝੋਂ ਵਿਅਰਥ ਹੇ ਬੰਦੇ ਦਾ ਆਗਮਨ।
Fareedkot Teekaਹੇ ਭਾਈ! ਮਨਮੁਖ ਪੁਰਸ਼ ਸ੍ਵੈ ਸ੍ਵਰੂਪ ਕੇ ਸਮਲੇ ਬਿਨਾਂ ਇਸ ਮਾਨੁਖ ਦੇਹ ਮੇਂ ਵਿਅਰਥ ਹੀ ਆਇਆ ਹੈ॥
Prof. Sahib Singhਹੇ ਭਾਈ! (ਜਨਮ-ਮਨੋਰਥ ਨੂੰ) ਸਮਝਣ ਤੋਂ ਬਿਨਾ ਮਨੁੱਖ (ਜਗਤ ਵਿਚ) ਆਇਆ ਵਿਅਰਥ ਹੀ ਜਾਣੋ।
SikhNet (Spanish)Sin sabiduría la vida del hombre pasa en vano,

ਅਨਿਕ ਸਾਜ ਸੀਗਾਰ ਬਹੁ ਕਰਤਾ; ਜਿਉ ਮਿਰਤਕੁ ਓਢਾਇਆ ॥ ਰਹਾਉ ॥

anik saaj seegaar bahu karataa; jiau miratak odtaaeaa | rahaau |

Sant Singh KhalsaHe puts on various ornaments and many decorations, but it is like dressing a corpse. ||Pause||
Manmohan SinghHe makes various embellishments and many decorations but it is like dressing a corpse. Pause.
Manmohan Singh (Punjabi)ਉਹ ਅਨੇਕਾਂ ਸਜਾਵਟਾ ਅਤੇ ਘਣੇਰੇ ਹਾਰਸ਼ਿੰਗਾਰ ਕਰਦਾ ਹੈ, ਪਰ ਇਹ ਮੁਰਦੇ ਨੂੰ ਕੱਪੜੇ ਪਾਉਣ ਦੀ ਮਾਨਿੰਦ ਹੈ। ਠਹਿਰਾਉ।
Fareedkot Teekaਅਨੇਕ ਪ੍ਰਕਾਰ ਬਸਤ੍ਰ ਭੂਖਨੋਂ ਕੌ ਸਾਜ ਕੇ ਜੋ ਸੀਗਾਰ ਕਰਤਾ ਹੈ, ਸੋ ਐਸੇ ਹੈਂ ਜੈਸੇ ਮਿਰਤਕ ਕੋ ਬਸਤ੍ਰ ਉਢਾਇਆ ਹੈ; ਭਾਵ ਸੇ ਜੈਸੇ ਵਹੁ ਵਿਅਰਥ ਹੋਤਾ ਹੈ, ਤੈਸੇ ਬਿਨ ਸਮਝੇ ਸੀਂਗਾਰ ਕਰਨਾ ਨਿਸਫਲ ਹੈ॥ ਰਹਾਉ ॥
Prof. Sahib Singh(ਜਨਮ-ਮਨੋਰਥ ਦੀ ਸੂਝ ਤੋਂ ਬਿਨਾ ਜੇ ਮਨੁੱਖ ਆਪਣੇ ਸਰੀਰ ਵਾਸਤੇ) ਅਨੇਕਾਂ ਸਿੰਗਾਰਾਂ ਦੀਆਂ ਬਨਾਵਟਾਂ ਕਰਦਾ ਹੈ (ਤਾਂ ਇਉਂ ਹੀ ਹੈ) ਜਿਵੇਂ ਮੁਰਦੇ ਨੂੰ ਕਪੜੇ ਪਾਏ ਜਾ ਰਹੇ ਹਨ ਰਹਾਉ॥

ਪਦ ਅਰਥ ਸਾਜ ਸੀਗਾਰ = ਸਿੰਗਾਰ ਦੀਆਂ ਬਨਾਵਟਾਂ। ਮਿਰਤਕੁ = ਮੁਰਦਾ ॥ਰਹਾਉ॥

SikhNet (Spanish)y todos sus adornos son los de un cadáver. (Pausa)

ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ; ਇਕਤ੍ਰ ਕਰੀ ਹੈ ਮਾਇਆ ॥

dhaae dhaae kripan sram keeno; ikatr karee hai maaeaa |

Sant Singh KhalsaWith great effort and exertion, the miser works to gather in the riches of Maya.
Manmohan SinghWith utmost efforts, the miser toils and amasses riches.
Manmohan Singh (Punjabi)ਸੂਮ, ਅਧਿਕ ਕੋਸ਼ਿਸ਼ਾਂ ਦੁਆਰਾ, ਦੁੱਖਾਂ ਨਾਲ ਧਨ-ਦੌਲਤ ਜਮ੍ਹਾਂ ਕਰਦਾ ਹੈ।
Fareedkot Teekaਕਿਰਪਨਤਾ ਕੌ ਧਾਰ ਕਰ ਦੌੜ ਦੌੜ ਕੇ ਅਤੀ ਸ੍ਰਮ ਕੀਆ ਅਰਥਾਤ ਕਸਟ ਸਹਾਰ ਕੇ ਮਾਇਆ ਇਕਤ੍ਰ ਕਰੀ ਹੈ॥
Prof. Sahib Singh(ਹੇ ਭਾਈ! ਜੀਵਨ-ਮਨੋਰਥ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਸ਼ੂਮ ਦੌੜ-ਭੱਜ ਕਰ ਕਰ ਕੇ ਮੇਹਨਤ ਕਰਦਾ ਹੈ, ਮਾਇਆ ਜੋੜਦਾ ਹੈ,

ਪਦ ਅਰਥ ਧਾਇ = ਦੌੜ ਕੇ। ਕ੍ਰਿਪਨ = ਕੰਜੂਸ। ਸ੍ਰਮੁ = ਮੇਹਨਤ।

SikhNet (Spanish)Con todo su esfuerzo el miserable acaricia sus riquezas,

ਦਾਨੁ ਪੁੰਨੁ ਨਹੀ ਸੰਤਨ ਸੇਵਾ; ਕਿਤ ਹੀ ਕਾਜਿ. ਨ ਆਇਆ ॥੧॥

daan pun nahee santan sevaa; kit hee kaaj. na aaeaa |1|

Sant Singh KhalsaHe does not give anything in charity or generosity, and he does not serve the Saints; his wealth does not do him any good at all. ||1||
Manmohan SinghHe gives not alms, ministers not charity and serves not the saints. His wealth avails him not the least.
Manmohan Singh (Punjabi)ਉਹ ਸਖਾਵਤ ਦੀ ਟਹਿਲ ਨਹੀਂ ਕਮਾਉਂਦਾ। ਉਸ ਦੀ ਦੌਲਤ ਉਸ ਦੇ ਕਿਸੇ ਕੰਮ ਨਹੀਂ ਆਉਂਦੀ।
Fareedkot Teekaਤਿਸ ਕੇ ਸਾਥ ਨਾ ਤੌ ਦਾਨ ਪੁੰਨ ਹੀ ਕੀਆ ਔਰ ਨਾ ਸੰਤੋਂ ਕੀ ਸੇਵਾ ਹੀ ਕਰੀ, ਤਾਂ ਤੇ ਇਨ ਸਭ ਕਰਮੋਂ ਬਿਨਾਂ ਵਹੁ ਧਨ ਕਿਸੀ ਕਾਰਜ ਨ ਆਇਆ ਨਿਸਫਲ ਹੀ ਗਇਆ॥੧॥☬ਦ੍ਰਿਸ਼ਟਾਂਤ ਦੇਤੇ ਹੈਂ:
Prof. Sahib Singh(ਪਰ ਉਸ ਮਾਇਆ ਨਾਲ) ਉਹ ਦਾਨ-ਪੁੰਨ ਨਹੀਂ ਕਰਦਾ, ਸੰਤ ਜਨਾਂ ਦੀ ਸੇਵਾ ਭੀ ਨਹੀਂ ਕਰਦਾ। ਉਹ ਧਨ ਉਸ ਦੇ ਕਿਸੇ ਭੀ ਕੰਮ ਨਹੀਂ ਆਉਂਦਾ ॥੧॥

ਪਦ ਅਰਥ ਕਿਤ ਹੀ ਕਾਜਿ = ਕਿਸੇ ਭੀ ਕੰਮ ਵਿਚ ॥੧॥

SikhNet (Spanish)pero no da caridad, ni sirve a los Santos y por eso de nada le sirven. (1)

ਕਰਿ ਆਭਰਣ ਸਵਾਰੀ ਸੇਜਾ; ਕਾਮਨਿ ਥਾਟੁ ਬਨਾਇਆ ॥

kar aabharan savaaree sejaa; kaaman thaatt banaaeaa |

Sant Singh KhalsaThe soul-bride puts on her ornaments, embellishes her bed, and fashions decorations.
Manmohan SinghThe woman puts on ornaments, decks her couch and makes great decorations.
Manmohan Singh (Punjabi)ਇਸਤਰੀ, ਗਹਿਣਾ ਗੱਟਾ ਪਾਉਂਦੀ ਹੈ, ਪਲੰਘ ਨੂੰ ਸਜਾਉਂਦੀ ਹੈ, ਅਤੇ ਭਾਰਾ ਠਾਠ ਰਚਦੀ ਹੈ।
Fareedkot Teekaਜੈਸੇ (ਆਭਰਣ) ਭੂਖਨੋਂ ਕੌ ਪਹਰ ਕਰ ਕੇ ਇਸਤ੍ਰੀ ਨੇ ਸਿਹਜਾ ਸਵਾਰੀ ਔ ਕਾਮ ਸੁਖ ਕਾ ਬਣਾਉ ਸਭੀ ਬਨਾਇਆ ਹੈ।
Prof. Sahib Singh(ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਇਸਤ੍ਰੀ ਗਹਣੇ ਪਾ ਕੇ ਆਪਣੀ ਸੇਜ ਸਵਾਰਦੀ ਹੈ, (ਸੁੰਦਰਤਾ ਦਾ) ਅਡੰਬਰ ਕਰਦੀ ਹੈ,

ਪਦ ਅਰਥ ਆਭਰਣ = ਗਹਣੇ। ਕਾਮਨਿ = ਇਸਤ੍ਰੀ। ਥਾਟੁ = ਬਣਤਰ।

SikhNet (Spanish)La mujer se adorna, se arregla y se acuesta en un bello aposento,

ਸੰਗੁ. ਨ ਪਾਇਓ ਅਪੁਨੇ ਭਰਤੇ; ਪੇਖਿ ਪੇਖਿ ਦੁਖੁ ਪਾਇਆ ॥੨॥

sang. na paaeo apune bharate; pekh pekh dukh paaeaa |2|

Sant Singh KhalsaBut if she does not obtain the company of her Husband Lord, the sight of these decorations only brings her pain. ||2||
Manmohan SinghBut, if she obtains not the company of her husband, she is pained looking at her decorations.
Manmohan Singh (Punjabi)ਪਰ ਜੇ ਉਸ ਨੂੰ ਆਪਣੇ ਕੰਤ ਦਾ ਸੰਜੋਗ ਪ੍ਰਾਪਤ ਨਹੀਂ ਹੁੰਦਾ, ਤਾਂ ਉਹ ਆਪਣੀਆਂ ਸਜਾਵਟਾਂ ਨੂੰ ਵੇਖ ਵੇਖ ਕੇ ਦੁੱਖ ਉਠਾਉਂਦੀ ਹੈ।
Fareedkot Teekaਪਰੰਤੂ ਤਿਸ ਨੇ ਜਬ ਅਪਨੇ ਪਤੀ ਕਾ ਸੰਗ ਨ ਪਾਯਾ, ਭਾਵ ਸੇ ਪਤੀ ਨਾ ਮਿਲਾ, ਤਬ ਉਸ ਥਾਟ ਕੌ ਦੇਖ ਦੇਖ ਕਰ ਕੇ ਤਿਸ ਨੇ ਮਹਾਂ ਦੁਖ ਕੋ ਪਾਇਆ॥੨॥
Prof. Sahib Singhਪਰ ਉਸ ਨੂੰ ਆਪਣੇ ਖਸਮ ਦਾ ਮਿਲਾਪ ਹਾਸਲ ਨਹੀਂ ਹੁੰਦਾ। (ਉਹਨਾਂ ਗਹਣਿਆਂ ਆਦਿ ਨੂੰ) ਵੇਖ ਵੇਖ ਕੇ ਉਸ ਨੂੰ ਸਗੋਂ ਦੁੱਖ ਪ੍ਰਤੀਤ ਹੁੰਦਾ ਹੈ ॥੨॥

ਪਦ ਅਰਥ ਸੰਗੁ = ਮਿਲਾਪ। ਪੇਖਿ = ਵੇਖ ਕੇ ॥੨॥

SikhNet (Spanish)pero si su Esposo no la viene a acompañar, con todos sus adornos se pone a llorar. (2)

ਸਾਰੋ ਦਿਨਸੁ ਮਜੂਰੀ ਕਰਤਾ; ਤੁਹੁ ਮੂਸਲਹਿ ਛਰਾਇਆ ॥

saaro dinas majooree karataa; tuhu moosaleh chharaaeaa |

Sant Singh KhalsaThe man works all day long, threshing the husks with the pestle.
Manmohan SinghThe man labours all day long, pounding husks with a pestle.
Manmohan Singh (Punjabi)ਆਦਮੀ ਸਾਰਾ ਦਿਹਾੜਾ ਛਿਲਕੇ ਨੂੰ ਮੋਹਲੇ ਨਾਲ ਛੜਨ ਦੀ ਮਿਹਨਤ ਮੁਸ਼ੱਕਤ ਕਰਦਾ ਹੈ।
Fareedkot Teekaਜੈਸਾ ਸਾਰਾ ਦਿਨ ਮਜੂਰ ਮਜੂਰੀ ਕਰਤਾ ਹੈ ਧਾਨੋਂ ਕੇ ਤੁਹ ਕੋ ਮੂਸਲ ਸੇ ਛੜਨੇ ਕੋ ਆਇਆ ਹੈ। ਭਾਵ ਜੀਵ ਜੋ ਕਛੁ ਕਰਤਾ ਹੈ, ਸੋ ਸੁਖ ਕੀ ਇਛਾ ਕਰ ਕੇ ਕਰਤਾ ਹੈ, ਸੁਖ ਰੂਪ ਪਰਮੇਸ੍ਵਰ ਹੀ ਹੈ। ਤਾਂ ਤੇ ਬਿਨਾਂ ਪਰਮੇਸ੍ਵਰ ਪ੍ਰਾਪਤੀ ਕੇ ਸੁਖ ਨਹੀਂ ਹੋਤਾ ਹੈ, ਇਸ ਵਾਸਤੇ ਸਭ ਕਰਤਵ ਬਿਅਰਥ ਹੋਤੇ ਭਏ ਹੈਂ॥
Prof. Sahib Singh(ਨਾਮ-ਹੀਣ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਮਨੁੱਖ ਸਾਰਾ ਦਿਨ (ਇਹ) ਮਜੂਰੀ ਕਰਦਾ ਹੈ (ਕਿ) ਮੂਹਲੀ ਨਾਲ ਤੁਹ ਹੀ ਛੜਦਾ ਰਹਿੰਦਾ ਹੈ,

ਪਦ ਅਰਥ ਮੂਸਲਹਿ = ਮੂਹਲੀ ਨਾਲ।

SikhNet (Spanish)El hombre trabaja todo el día con la trilladora desgranando el trigo,

ਖੇਦੁ ਭਇਓ ਬੇਗਾਰੀ ਨਿਆਈ; ਘਰ ਕੈ ਕਾਮਿ. ਨ ਆਇਆ ॥੩॥

khed bheo begaaree niaaee; ghar kai kaam. na aaeaa |3|

Sant Singh KhalsaHe is depressed, like a forced laborer, and so he is of no use to his own home. ||3||
Manmohan SinghHe, suffers pain like a forced labourer and is of no use to his home.
Manmohan Singh (Punjabi)ਉਹ ਵਗਾਰੀ ਦੀ ਤਰ੍ਹਾਂ ਤਕਲੀਫ ਉਠਾਉਂਦਾ ਹੈ ਅਤੇ ਆਪਣੇ ਘਰ ਦਾ ਕੋਈ ਕੰਮ ਨਹੀਂ ਸੁਆਰਦਾ।
Fareedkot Teekaਪੁਨਾ ਜੈਸੇ ਵਿਗਾਰੀ ਕੋ ਬੋਝਾ ਉਠਾਵਣੇ ਸੇ ਖੇਦ ਹੋਤਾ ਹੈ, ਤੈਸੇ ਹੇ ਭਾਈ! ਜੀਵ ਕੋ ਤਿਸ ਵਿਗਾਰੀ ਕੀ ਨਿਆਈਂ ਖੇਦ ਭਯਾ ਹੈ, ਭਾਵ ਸੇ ਧਨ ਕੋ ਕਸਟ ਸੇ ਸੰਚਨ ਕਰ ਕੇ ਤਿਸ ਕੀ ਰਖ੍ਯਾ ਮੇਂ ਤਤਪਰ ਹੋ ਕੇ ਖੇਦਵਾਨ ਰਹਿਤਾ ਹੈ। ਪਰੰਤੂ ਵਹੁ ਧਨ ਪਰਾਏ ਬੋਝੇ ਵਤ ਘਰ ਕੇ ਕੰਮ ਨ ਆਵਤਾ ਭਯਾ ਅਰਥਾਤ ਪ੍ਰਲੋਕ ਕਾ ਸਾਧਨ ਨ ਹੂਆ ॥੩॥
Prof. Sahib Singh(ਜਾਂ) ਕਿਸੇ ਵਿਗਾਰੀ ਨੂੰ (ਵਿਗਾਰ ਵਿਚ ਨਿਰਾ) ਕਸ਼ਟ ਹੀ ਮਿਲਦਾ ਹੈ। (ਮਜੂਰ ਦੀ ਮਜੂਰੀ ਜਾਂ ਵਿਗਾਰੀ ਦੀ ਵਿਗਾਰ ਵਿਚੋਂ) ਉਹਨਾਂ ਦੇ ਆਪਣੇ ਕੰਮ ਕੁਝ ਭੀ ਨਹੀਂ ਆਉਂਦਾ ॥੩॥

ਪਦ ਅਰਥ ਖੇਦੁ = ਦੁੱਖ। ਨਿਆਈ = ਜਿਵੇਂ। ਘਰ ਕੈ ਕਾਮਿ = ਆਪਣੇ ਘਰ ਦੇ ਕੰਮ ਵਿਚ ॥੩॥

SikhNet (Spanish)pero por esforzarse tanto en su labor, de nada sirve en su hogar.(3)

ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ; ਤਿਸੁ ਹਿਰਦੈ ਨਾਮੁ ਵਸਾਇਆ ॥

bheo anugrahu jaa kau prabh ko; tis hiradai naam vasaaeaa |

Sant Singh KhalsaBut when God shows His Mercy and Grace, He implants the Naam, the Name of the Lord, within the heart.
Manmohan SinghHe, on whom is the Lord's grace, within his mind, He implants His Name.
Manmohan Singh (Punjabi)ਜਿਸ ਉਤੇ ਸੁਆਮੀ ਦੀ ਰਹਿਮਤ ਹੈ, ਉਸ ਦਾ ਮਨ ਅੰਦਰ ਸੁਆਮੀ ਆਪਣਾ ਨਾਮ ਟਿਕਾਉਂਦਾ ਹੈ।
Fareedkot Teekaਜਿਸ ਕੋ ਪ੍ਰਭੂ ਕਾ (ਅਨੁਗ੍ਰਾਹ) ਪ੍ਰਸਾਦ ਹੂਆ ਹੈ, ਭਾਵ ਸੇ ਜਿਸ ਪਰ ਪ੍ਰਭੂ ਕ੍ਰਿਪਾਲ ਹੂਆ ਹੈ, ਤਿਸ ਨੇ ਹੀ ਅਪਨੇ ਹਿਰਦੇ ਮੇਂ ਹਰੀ ਕਾ ਨਾਮ ਵਸਾਯਾ ਹੈ॥
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਸ ਦੇ ਹਿਰਦੇ ਵਿਚ (ਪਰਮਾਤਮਾ ਆਪਣਾ) ਨਾਮ ਵਸਾਂਦਾ ਹੈ,

ਪਦ ਅਰਥ ਅਨੁਗ੍ਰਹੁ = ਕਿਰਪਾ। ਜਾ ਕਉ = ਜਿਸ (ਮਨੁੱਖ) ਉਤੇ। ਕੋ = ਦੀ। ਹਿਰਦੈ = ਹਿਰਦੇ ਵਿਚ।

SikhNet (Spanish)Dice Nanak, aquél que cuenta con la Gracia del Señor,

ਸਾਧਸੰਗਤਿ ਕੈ ਪਾਛੈ ਪਰਿਅਉ; ਜਨ ਨਾਨਕ. ਹਰਿ ਰਸੁ ਪਾਇਆ ॥੪॥੨॥੪॥

saadhasangat kai paachhai pariaau; jan naanak. har ras paaeaa |4|2|4|

Sant Singh KhalsaSearch the Saadh Sangat, the Company of the Holy, O Nanak, and find the sublime essence of the Lord. ||4||2||4||
Manmohan SinghHe searches the society of saints, O slave, Nanak, and obtains Lord's Nectar.
Manmohan Singh (Punjabi)ਉਹ ਸਤਿ ਸੰਗਤ ਦੀ ਭਾਲ ਕਰਦਾ ਹੈ, ਹੇ ਦਾਸ ਨਾਨਕ! ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਨ ਸਾਧ ਸੰਗਤ ਕੇ ਪੀਛੇ ਪਾਇਆ ਹੈ ਅਰਥਾਤ ਜਿਸ ਨੇ ਸੰਤਾਂ ਕੀ ਸ਼ਰਣ ਲਈ ਹੈ ਤਿਸ ਨੇ ਹਰੀ ਕਾ ਅਨੰਦ ਪਾਇਆ ਹੈ॥੪॥੨॥੪॥☬ਬੇਨਤੀ ਉਚਾਰਨ ਕਰਤੇ ਹੈਂ:
Prof. Sahib Singhਉਹ ਮਨੁੱਖ ਸਾਧ ਸੰਗਤਿ ਦੀ ਸਰਨੀ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ ॥੪॥੨॥੪॥

ਪਦ ਅਰਥ ਕੈ ਪਾਛੈ = ਦੀ ਸਰਨ ॥੪॥੨॥੪॥

SikhNet (Spanish)su corazón es adornado con el Nombre del Señor. Él sigue el Sendero de los Santos y prueba el Sabor de Dios. (4-2-4)

Open this shabad →

Shabad Guru Arjan Dev Ji Raag Todee continues on Ang 713

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਕ੍ਰਿਪਾ ਨਿਧਿ; ਬਸਹੁ ਰਿਦੈ ਹਰਿ ਨੀਤ ॥

kripaa nidh; basahu ridai har neet |

Sant Singh KhalsaO Lord, ocean of mercy, please abide forever in my heart.
Manmohan SinghO God, the Ocean, of mercy, abide Thou ever in my mind.
Manmohan Singh (Punjabi)ਹੇ ਮਿਹਰ ਦੇ ਸਮੁੰਦਰ ਵਾਹਿਗੁਰੂ! ਤੂੰ ਸਦਾ ਮੇਰੇ ਮਨ ਅੰਦਰ ਵੱਸ।
Fareedkot Teekaਹੇ ਹਰੀ! ਕ੍ਰਿਪਾ ਕੇ ਨਿਧੀ ਮੇਰੇ ਰਿਦੇ ਮੇਂ ਨਿਤ ਹੀ ਨਿਵਾਸ ਕਰੋ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੇਰੇ ਹਿਰਦੇ ਵਿਚ ਵੱਸਦਾ ਰਹੁ।

ਪਦ ਅਰਥ ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਰਿਦੈ = ਹਿਰਦੇ ਵਿਚ। ਨੀਤ = ਨਿੱਤ।

SikhNet (Spanish)Oh Fuente de Misericordia, habita siempre en mi corazón

ਤੈਸੀ ਬੁਧਿ ਕਰਹੁ ਪਰਗਾਸਾ; ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥

taisee budh karahu paragaasaa; laagai prabh sang preet | rahaau |

Sant Singh KhalsaPlease awaken such understanding within me, that I may be in love with You, God. ||Pause||
Manmohan SinghEnlighten Thou such intellect in me, that I may bear love with Thee, O Lord. Pause.
Manmohan Singh (Punjabi)ਤੂੰ ਮੇਰੇ ਅੰਦਰ ਐਹੋ ਜੇਹੀ ਮਤ ਪ੍ਰਕਾਸ਼ ਕਰ ਕਿ ਮੇਰੀ ਤੇਰੇ ਨਾਲ ਪ੍ਰੀਤ ਪੈ ਜਾਵੇ, ਹੇ ਸੁਆਮੀ! ਠਹਿਰਾਉ।
Fareedkot Teekaਤੁਸੀ ਬੁਧੀ ਕਾ ਮੇਰੇ ਮੇਂ ਪ੍ਰਕਾਸ ਕਰੋ, ਹੇ ਪ੍ਰਭੂ! ਜਿਸ ਤੇ ਤੇਰੇ ਸਾਥ ਮੇਰੀ ਪ੍ਰੀਤੀ ਲਗ ਜਾਵੈ॥ ਰਹਾਉ ॥
Prof. Sahib Singhਹੇ ਪ੍ਰਭੂ! ਮੇਰੇ ਅੰਦਰ ਇਹੋ ਜਿਹੀ ਅਕਲ ਦਾ ਚਾਨਣ ਕਰ, ਕਿ ਤੇਰੇ ਨਾਲ ਮੇਰੀ ਪ੍ਰੀਤ ਬਣੀ ਰਹੇ ਰਹਾਉ॥

ਪਦ ਅਰਥ ਕਰਹੁ ਪਰਗਾਸਾ = ਪਰਗਟ ਕਰੋ। ਸੰਗਿ = ਨਾਲ ॥ਰਹਾਉ॥

SikhNet (Spanish)y despierta esa intuición en mí para que Te comience a amar.(Pausa)

ਦਾਸ ਤੁਮਾਰੇ ਕੀ ਪਾਵਉ ਧੂਰਾ; ਮਸਤਕਿ ਲੇ ਲੇ ਲਾਵਉ ॥

daas tumaare kee paavau dhooraa; masatak le le laavau |

Sant Singh KhalsaPlease, bless me with the dust of the feet of Your slaves; I touch it to my forehead.
Manmohan SinghBless me with the dust of Thy slave's feet. Obtaining and gathering it, I shall apply it to my forehead.
Manmohan Singh (Punjabi)ਮੈਨੂੰ ਆਪਣੇ ਸੇਵਕ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ। ਇਸ ਨੂੰ ਪ੍ਰਾਪਤ ਕਰ ਕੇ, ਮੈਂ ਆਪਣੇ ਮੱਥੇ ਉਤੇ ਲਾਵਾਂਗਾ।
Fareedkot Teekaਤੁਮਾਰੇ ਦਾਸ ਜੋ ਸੰਤ ਜਨ ਹੈਂ ਤਿਨੋਂ ਕੇ ਚਰਨੋਂ ਕੀ ਧੂੜੀ ਕੋ ਲੇ ਲੇ ਕਰ ਕੇ ਅਪਨੇ ਮਸਤਕ ਪਰ ਲਗਾਵੋਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਸੇਵਕ ਦੀ ਚਰਨ-ਧੂੜ ਪ੍ਰਾਪਤ ਕਰਾਂ, (ਉਹ ਚਰਨ-ਧੂੜ) ਲੈ ਲੈ ਕੇ ਮੈਂ (ਆਪਣੇ) ਮੱਥੇ ਉੱਤੇ ਲਾਂਦਾ ਰਹਾਂ।

ਪਦ ਅਰਥ ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਧੂਰਾ = ਚਰਨ-ਧੂੜ। ਮਸਤਕਿ = ਮੱਥੇ ਉਤੇ। ਲਾਵਉ = ਲਾਵਉਂ, ਮੈਂ ਲਾਵਾਂ।

SikhNet (Spanish)Oh Dios, bendíceme con el Polvo de los Santos para que me lo unte en mi frente

ਮਹਾ ਪਤਿਤ ਤੇ. ਹੋਤ ਪੁਨੀਤਾ; ਹਰਿ ਕੀਰਤਨ ਗੁਨ ਗਾਵਉ ॥੧॥

mahaa patit te. hot puneetaa; har keeratan gun gaavau |1|

Sant Singh KhalsaI was a great sinner, but I have been made pure, singing the Kirtan of the Lord's Glorious Praises. ||1||
Manmohan SinghFrom a supreme sinner, I am rendered pure, by singing God's praises and virtues.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾਂ ਅਤੇ ਨੇਕੀਆਂ ਦਾ ਗਾਇਨ ਕਰਨ ਦੁਆਰਾ ਮੈਂ ਪਰਮ ਪਾਂਬਰ ਤੋਂ ਪ੍ਰਵਿੱਤਰ ਹੋ ਗਿਆ ਹਾਂ।
Fareedkot Teekaਜਿਨੋਂ ਕਰ ਮਹਾਂ ਪਾਪੀ ਪੁਰਸ ਪਵਿਤ੍ਰ ਹੋਤੇ ਹੈਂ, ਹੇ ਹਰੀ! ਤਿਨੋਂ ਤੇਰੇ ਗੁਣੋਂ ਕੇ ਕੀਰਤਨ ਕੋ ਗਾਵੌ॥੧॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ (ਜਿਸ ਦੀ ਬਰਕਤਿ ਨਾਲ) ਵੱਡੇ ਵੱਡੇ ਵਿਕਾਰੀਆਂ ਤੋਂ ਭੀ ਪਵਿਤ੍ਰ ਹੋ ਜਾਂਦੇ ਹਨ ॥੧॥

ਪਦ ਅਰਥ ਪਤਿਤ = ਵਿਕਾਰੀ। ਤੇ = ਤੋਂ। ਹੋਤ = ਹੋ ਜਾਂਦੇ ਹਨ। ਪੁਨੀਤਾ = ਪਵਿਤ੍ਰ। ਗਾਵਉ = ਮੈਂ ਗਾਵਾਂ, ਗਾਵਉਂ ॥੧॥

SikhNet (Spanish)y de ser lo más bajo de lo bajo, me convierta en lo Puro de lo puro y cante siempre Tu Alabanza. (1)

Open this shabad (11 lines, Angs 712-713) →

Ang 712 of 1430