ੴ

ਸਿੱਖਬਾਣੀ · SikhBani

Ang 723

Sri Guru Granth Sahib · Raag Tilang · 5 shabads, 41 lines
Translations
Shabad Guru Nanak Dev Ji Raag Tilang continued from Ang 722

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ; ਰਤੁ ਕਾ ਕੁੰਗੂ ਪਾਇ. ਵੇ ਲਾਲੋ ॥੧॥

khoon ke sohile gaaveeeh naanak; rat kaa kungoo paae. ve laalo |1|

Sant Singh KhalsaThe wedding songs of murder are sung, O Nanak, and blood is sprinkled instead of saffron, O Lalo. ||1||
Manmohan SinghNanak, the eulogies of murder are sung, and the saffron of blood is sprinkled, O Lalo.
Manmohan Singh (Punjabi)ਨਾਨਕ, ਖੂਨ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਲਹੂ ਦਾ ਕੇਸਰ ਛਿੜਕਿਆ ਜਾਂਦਾ ਹੈ, ਹੇ ਲਾਲੋ!
Fareedkot Teekaਤਿਸ ਸਮੈਂ ਖੂਨ ਕੇ ਸੋਹਿਲੇ ਗਾਵੀਅਹਿਗੇ ਕਿਆ ਘਰ ਘਰ ਮੇਂ ਰੁਦਨ ਕਾ ਸਬਦ ਹੋਵੇਗਾ। ਸ੍ਰੀ ਗੁਰੂ ਜੀ ਕਹਤੇ ਹੈਂ! ਰਤ ਕਾ (ਕੁੰਗੂ) ਕੇਸਰ ਪੜੇਗਾ ਕਿਆ ਤਿਸ ਸਮੇ ਮੇਂ ਸਭ ਕੇ ਬਸਤ੍ਰ ਲੋਹੂ ਸੇ ਭੀਗ ਜਾਵੈਂਗੇ॥੧॥
Prof. Sahib Singhਹੇ ਨਾਨਕ! (ਇਸ ਖ਼ੂਨੀ ਵਿਆਹ ਵਿਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ॥੧॥

ਪਦ ਅਰਥ ਖੂਨ ਕੇ ਸੋਹਿਲੇ = ਕੀਰਨੇ, ਵਿਰਲਾਪ, ਵੈਣ। ਰਤੁ = ਲਹੂ। ਕੁੰਗੂ = ਕੇਸਰ ॥੧॥

SikhNet (Spanish)Sí, la canción de la boda se baña de sangre, y no con azafrán, sino con sangre los novios son ungidos. (1)

ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸ ਪੁਰੀ ਵਿਚਿ ਆਖੁ ਮਸੋਲਾ ॥

saahib ke gun naanak gaavai; maas puree vich aakh masolaa |

Sant Singh KhalsaNanak sings the Glorious Praises of the Lord and Master in the city of corpses, and voices this account.
Manmohan SinghNanak sings the glories of the Lord in the city of corpses and mentions this affair.
Manmohan Singh (Punjabi)ਲੋਥਾਂ ਦੇ ਸ਼ਹਿਰ ਅੰਦਰ ਨਾਨਕ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ, ਤੇ ਇਹ ਮਸਲਾ ਉਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਾਹਿਬ ਕੇ ਗੁਣਾਂ ਕੋ ਗਾਵਤੇ ਹੈਂ, (ਮਾਸ ਪੁਰੀ) ਜੋ ਇਹ ਸਰੀਰ ਹੈ ਇਸ ਵਿਚ ਬੈਠ ਕੇ ਇਹ (ਮਸੋਲਾ) ਮਸਲਾ ਉਚਾਰਨ ਕੀਆ ਹੈ; ਵਾ ਇਸ ਪੁਰੀ ਮੇਂ ਮਾਸ ਹੀ ਕਾ ਮਸਲਾ ਆਖੀਏਗਾ, ਭਾਵ ਇਹ ਕਿ ਘਰ ਘਰ ਮੇਂ ਮਿਰਤਕ ਪੁਰਸ਼ੋਂ ਕੀ ਬਾਤੇਂ ਹੋਵੇਂਗੀ॥
Prof. Sahib Singh(ਸੈਦਪੁਰ ਦੀ ਕਤਲਾਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ,

ਪਦ ਅਰਥ ਮਾਸਪੁਰੀ = ਉਹ ਨਗਰ ਜਿਥੇ ਹਰ ਪਾਸੇ ਮਾਸ ਹੀ ਮਾਸ ਖਿਲਰਿਆ ਪਿਆ ਹੈ, ਜਿਥੇ ਲੋਥਾਂ ਦੇ ਢੇਰ ਲੱਗੇ ਪਏ ਹਨ, ਲੋਥਾਂ-ਭਰਿਆ ਸ਼ਹਿਰ। ਆਖੁ = (ਹੇ ਭਾਈ ਲਾਲੋ! ਤੂੰ ਭੀ) ਕਹੁ। ਮਸੋਲਾ = ਮਸਅਲਾ, ਅਸੂਲ ਦੀ ਗੱਲ, ਅਟੱਲ ਨਿਯਮ।

SikhNet (Spanish)Nanak recita la Alabanza del Señor en éste lugar lleno de muertos regados por todas partes y pronuncia éste pensamiento:

ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ ॥

jin upaaee rang ravaaee; baitthaa vekhai vakh ikelaa |

Sant Singh KhalsaThe One who created, and attached the mortals to pleasures, sits alone, and watches this.
Manmohan SinghHe, who has made the mortals and attached them to pleasures, sits apart and alone, and beholds them.
Manmohan Singh (Punjabi)ਜਿਸ ਨੇ ਜੀਵ ਸਾਜੇ ਹਨ, ਅਤੇ ਉਨ੍ਹਾਂ ਨੂੰ ਭੋਗ ਬਿਲਾਸਾਂ ਨਾਲ ਜੋੜਿਆ ਜਾਂਦਾ ਹੈ ਉਹ ਨਿਵੇਕਲਾ ਤੇ ਕੱਲਮਕੱਲਾ ਬੈਠਾ ਹੈ ਅਤੇ ਉਨ੍ਹਾਂ ਨੂੰ ਵੇਖਦਾ ਹੈ।
Fareedkot Teekaਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਉਤਪਤਿ ਕਰੀ ਹੈ ਔ ਅਪਨੇ ਅਪਨੇ ਅਨੰਦੋਂ ਮੇਂ ਰਮਣ ਕਰਾਈ ਹੈ, ਸੋ ਉਹ ਇਕੇਲਾ ਹੀ ਬੈਠ ਕਰ ਅਸੰਗ ਹੂਆ ਹੂਆ ਅਪਨੀ ਸਰਬ ਰਚਨਾ ਕੌ ਦੇਖ ਰਹਾ ਹੈ॥
Prof. Sahib Singh(ਹੇ ਭਾਈ ਲਾਲੋ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ)।

ਪਦ ਅਰਥ ਜਿਨਿ = ਜਿਸ (ਮਾਲਕ-ਪ੍ਰਭੂ) ਨੇ। ਰੰਗਿ = ਰੰਗ ਵਿਚ, ਮਾਇਆ ਦੇ ਮੋਹ ਵਿਚ। ਰਵਾਈ = ਰਚਾਈ, ਪਰਵਿਰਤ ਕੀਤੀ। ਵਖਿ = ਵੱਖਰਾ ਹੋ ਕੇ, ਨਿਰਲੇਪ ਰਹਿ ਕੇ। ਇਕੇਲਾ = ਨਿਵੇਕਲਾ ਹੋ ਕੇ।

SikhNet (Spanish)Él, Quien lo ha creado todo y lo envuelve con Su Amor; Él, Quien también lo supervisa todo, permanece Desapegado y Solo.

ਸਚਾ ਸੋ ਸਾਹਿਬੁ. ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ. ਮਸੋਲਾ ॥

sachaa so saahib. sach tapaavas; sacharraa niaau kareg. masolaa |

Sant Singh KhalsaThe Lord and Master is True, and True is His justice. He issues His Commands according to His judgement.
Manmohan SinghHe, the Lord is true, true is His decision, and He issues command based on true justice.
Manmohan Singh (Punjabi)ਉਹੀ ਸੁਆਮੀ ਸੱਚਾ ਹੈ। ਸੱਚ ਹੈ ਉਸ ਦਾ ਫੈਸਲਾ ਅਤੇ ਉਹ ਸੱਚੇ ਇਨਸਾਫ ਵਾਲਾ ਹੁਕਮ ਜਾਰੀ ਕਰਦਾ ਹੈ।
Fareedkot Teekaਸਚਾ ਸੋ ਸਾਹਿਬ ਹੈ ਔ (ਸਚੁ ਤਪਾਵਸੁ) ਸਚਾ ਹੀ ਤਿਸ ਕਾ ਨਿਆਉਂ ਹੈ, ਸੋ ਅਕਾਲ ਪੁਰਖ ਸਚੇ ਹੀ ਨਿਆਉਂ ਕਾ ਮਸਲਾ ਆਗੇ ਕੋ ਕਰੇਗਾ, ਭਾਵ ਇਹ ਜੈਸੇ ਇਨ ਜੀਵੋਂ ਨੇ ਪਾਪ ਕਰਮ ਕੀਏ ਹੈਂ ਤੈਸਾ ਹੀ ਇਨਕੋ ਦੁਖ ਰੂਪ ਫਲ ਦੇਵੈਗਾ॥
Prof. Sahib Singhਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ।

ਪਦ ਅਰਥ ਸਚਾ = ਸਦਾ-ਥਿਰ, ਅਟੱਲ ਨਿਯਮ ਵਾਲਾ। ਤਪਾਵਸੁ = ਇਨਸਾਫ਼। ਕਰੇਗੁ = ਕਰੇਗਾ, ਕਰ ਰਿਹਾ ਹੈ।

SikhNet (Spanish)Pero así como Él es el Maestro de la Verdad, Su forma de impartir Justicia estará basada también en la Verdad y Verdad también será Su Comando,

ਕਾਇਆ ਕਪੜੁ. ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥

kaaeaa kaparr. ttuk ttuk hosee; hidusataan samaalasee bolaa |

Sant Singh KhalsaThe body-fabric will be torn apart into shreds, and then India will remember these words.
Manmohan SinghThe body cloth shall be torn into pieces and shreds. The shall Hindustan remember my word.
Manmohan Singh (Punjabi)ਦੇਹ ਦਾ ਕਪੜਾ ਲੀਰਾਂ ਲੀਰਾਂ ਕਰ ਦਿੱਤਾ ਜਾਵੇ। ਤਦ ਹਿੰਦੁਸਤਾਨ ਮੇਰੇ ਬਚਨ ਨੂੰ ਯਾਦ ਕਰੇਗਾ।
Fareedkot Teekaਜਬ ਇਨਾਂ ਦਾ ਸਰੀਰੁ ਰੂਪੀ ਕਪੜੁ ਟੁਕੜੇ ਟੁਕੜੇ ਹੋਵੇਗਾ ਤਬ ਇਹ ਹਿੰਦੁਸਤਾਨੀ ਲੋਕ ਹਮਾਰੇ ਬਚਨੋਂ ਕੋ ਯਾਦ ਕਰੇਂਗੇ॥
Prof. Sahib Singh(ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।

ਪਦ ਅਰਥ ਟੁਕੁ ਟੁਕੁ = ਟੁਕੜੇ ਟੁਕੜੇ। ਹੋਸੀ = ਹੋਵੇਗਾ, ਹੋ ਰਿਹਾ ਹੈ। ਸਮਾਲਸੀ = ਯਾਦ ਰੱਖੇਗਾ। ਬੋਲਾ = ਗੱਲ, ਦੁਰ-ਘਟਨਾ।

SikhNet (Spanish)pero sólo hasta que nuestro cuerpo sea cortado en pedazos; y entonces India va a recordar estas palabras.

ਆਵਨਿ ਅਠਤਰੈ. ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥

aavan atthatarai. jaan sataanavai; hor bhee utthasee, marad kaa chelaa |

Sant Singh KhalsaComing in seventy-eight (1521 A.D.), they will depart in ninety-seven (1540 A.D.), and then another disciple of man will rise up.
Manmohan SinghComing in seventy eight (Vikram), they (the Mughals) shall depart in ninety seven and then another disciple of brave Man shall arise.
Manmohan Singh (Punjabi)ਏਥੇ ਇਹਅ ਇਸ਼ਾਰਾ ਕਿ ਬਾਬਰ 1597 ਬਿਕਰਮੀ ਵਿੱਚ ਆਵੇਗਾ ਅਤੇ ਹਮਾਯੂ 1595 ਬਿਕਰਮੀ ਵਿੱਚ ਚਲਿਆ ਜਾਵੇਗਾ ਅਤੇ ਤਦ ਇਕ ਹੋਰ ਸੂਰਮੇ ਦਾ ਮੁਰੀਦ ਉਠੂਗਾ।
Fareedkot Teekaਅਬ ਜੋ ਪੰਦ੍ਰਾਂ ਸੌ ਅਠਤਰਾ ਸੰਮਤੁ ਹੈ ਇਸ ਮੇਂ ਦਿਲੀ ਵਿਖੇ ਮੁਗਲ ਆਵੇਂਗੇ, (ਜਾਨਿ ਸਤਾਨਵੈ) ਪੁਨਾ ਸਤਾਰਾਂ ਸੈ ਸਤਾਨਵੇਂ ਸੰਮਤ ਵਿਖੇ ਦਿਲੀ ਤੇ ਚਲੇ ਜਾਵੇਂਗੇ। (ਹੋਰੁ ਭੀ ਉਠਸੀ ਮਰਦ ਕਾ ਚੇਲਾ) ਮਰਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁਨਾ ਤਿਨਕਾ ਚੇਲਾ ਖਾਲਸਾ ਜੀ ਉਠੇਗਾ ਅਰਥਾਤ ਹੋਇਗਾ। ਭਾਵ ਯਹਿ ਕਿ ਸਤਾਰਾਂ ਸੈ ਸਤਾਨਵੇ ਮੇਂ ਬਘੇਲ ਸਿੰਘ ਜੀ ਨੇ ਦਿਲੀ ਮਾਰੀ, ਮਾਨੋ ਤਬ ਤੇ ਮੁਗਲ ਗਏ। ਰਕਾਬ ਗੰਜ ਗੁਰਦ੍ਵਾਰੇ ਪਰ ਮਸੀਤ ਥੀ ਸੋ ਗਿਰਾਇ ਕਰ ਸ੍ਰੀ ਗੁਰੂ ਜੀ ਕੇ ਫੂਲੋਂ ਕੀ ਗਾਗਰ ਨਿਕਾਲ ਕਰ ਪੁਨਾ ਤਹਾਂ ਹੀ ਅਸਥਾਪਨ ਕਰ ਗੁਰਦ੍ਵਾਰਾ ਬਣਾਇਆ। ਜਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਸਰੀਰ ਕਾ ਸਸਕਾਰ ਹੂਆ ਹੈ, ਦਿਲੀ ਤੇ ਬਾਹਿਰ ਲੁਬਾਣਿਓਂ ਕੇ ਗਾਮ ਮੇਂ ਦੋ ਕੋਸ ਪਰ ਹੈ। ਤਿਸ ਕਾ ਨਾਮ ਰਕਾਬਗੰਜ ਗੁਰਦ੍ਵਾਰਾ ਪ੍ਰਸਿੱਧ ਹੈ। ਵਾ ਮਰਦ ਗੁਰ ਤੇਗ ਬਹਾਦਰ ਸਾਹਿਬ ਜੀ ਚੇਲਾ ਤਿਨਕਾ ਦਸਵੇਂ ਪਾਤਿਸ਼ਾਹਿ ਸਾਹਿਬੁ ਉਠੇਗਾ॥
Prof. Sahib Singh(ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ ਵਿਚ ਆਏ ਹਨ, ਇਹ ਸੰਮਤ ਸਤਾਨਵੇ ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ।

ਪਦ ਅਰਥ ਆਵਨਿ = ਆਉਂਦੇ ਹਨ, ਆਏ ਹਨ। ਅਠਤਰੈ = ਅਠੱਤਰ ਵਿਚ, ਸੰਮਤ ੧੫੭੮ ਵਿਚ (ਸੰਨ ੧੫੨੧ ਵਿਚ)। ਨੋਟ: ਗੁਰੂ ਨਾਨਕ ਦੇਵ ਜੀ ਤੀਜੀ 'ਉਦਾਸੀ' ਸਮੇ ਸੰਨ ੧੫੧੮ ਵਿਚ ਮੱਕੇ ਨੂੰ ਗਏ ਸਨ। ਉਥੋਂ ਈਰਾਨ ਦੇਸ ਤੇ ਅਫ਼ਗ਼ਾਨਿਸਤਾਨ ਦੇਸ ਦੇ ਹਾਜੀਆਂ ਦੇ ਨਾਲ ਮਿਲ ਕੇ ਬਗ਼ਦਾਦ ਤੇ ਕਾਬਲ ਦੇ ਰਸਤੇ ਵਾਪਸ ਆ ਕੇ ਐਮਨਾਬਾਦ ਸੰਨ ੧੫੨੧ ਵਿਚ ਉਸ ਵੇਲੇ ਪਹੁੰਚੇ ਸਨ, ਜਦੋਂ ਬਾਬਰ ਸ਼ਹਿਰ ਸਿਆਲਕੋਟ ਨੂੰ ਮਾਰ ਕੇ ਇਥੇ ਪਹੁੰਚਿਆ ਸੀ)। ਜਾਨਿ = ਜਾਂਦੇ ਹਨ, ਜਾਣਗੇ। ਸਤਾਨਵੈ = ਸੰਮਤ ੧੫੯੭ ਵਿਚ (ਸੰਨ ੧੫੪੦ ਵਿਚ)। ਉਠਸੀ = ਉੱਠੇਗਾ, ਤਾਕਤ ਫੜੇਗਾ। ਮਰਦ ਕਾ ਚੇਲਾ = ਸੂਰਮਾ {ਨੋਟ: ਸ਼ੇਰ ਸ਼ਾਹ ਸੂਰੀ ਨੇ ਬਾਬਰ ਦੇ ਪੁੱਤਰ ਹਮਾਯੂੰ ਨੂੰ ਹਿੰਦੁਸਤਾਨ ਵਿਚੋਂ ਮਾਰ ਭਜਾਇਆ ਤੇ ਆਪ ਸੰਨ ੧੫੪੦ ਵਿਚ ਇਥੋਂ ਦਾ ਰਾਜ ਸਾਂਭਿਆ ਸੀ}।

SikhNet (Spanish)Habiendo llegado en el setenta y ocho (1521), ellos se irán en el noventa y siete (1540), entonces será cuando otro Discípulo del Hombre se levantará

ਸਚ ਕੀ ਬਾਣੀ. ਨਾਨਕੁ ਆਖੈ; ਸਚੁ ਸੁਣਾਇਸੀ. ਸਚ ਕੀ ਬੇਲਾ ॥੨॥੩॥੫॥

sach kee baanee. naanak aakhai; sach sunaaeisee. sach kee belaa |2|3|5|

Sant Singh KhalsaNanak speaks the Word of Truth; he proclaims the Truth at this, the right time. ||2||3||5||
Manmohan SinghNanak utters the word of truth and proclaims truth at the right time.
Manmohan Singh (Punjabi)ਨਾਨਕ ਸੱਚ ਦਾ ਬਚਨ ਉਚਾਰਨ ਕਰਦਾ ਹੈ ਅਤੇ ਠੀਕ ਵਕਤ ਉਤੇ ਸੱਚ ਸੁਣਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਵਾਹਿਗੁਰੂ ਕੀ (ਬਾਣੀ) ਹੁਕਮੁ, ਪ੍ਰਮਾਣ- 'ਧੁਰਿ ਕੀ ਬਾਣੀ ਆਈ' (ਸਚ ਕੀ ਬੇਲਾ) ਸਚੇ ਨਾਮੁ ਉਚਾਰਨ ਕੀ ਵੇਲਾ ਸਮੇਂ ਸਵੇਰੇ ਸੋ ਸਚ ਹੀ ਅਸੀ ਸੁਣਾਂਵਦੇ ਹਾਂ ਔ ਸੁਣਾਵੈਂਗੇ॥੨॥੩॥੫॥☬ਚੌਥੀ ਪਾਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਅਕਾਲ ਪੁਰਖ ਕੀ ਉਸਤਤੀ ਕਰਤੇ ਹੂਏ ਉਪਦੇਸ਼ ਦੇਤੇ ਹੈਂ:
Prof. Sahib Singh(ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ ॥੨॥੩॥੫॥

ਪਦ ਅਰਥ ਸਚ ਕੀ ਬਾਣੀ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਆਖੈ = ਆਖਦਾ ਹੈ, ਉਚਾਰਦਾ ਹੈ। ਸੁਣਾਇਸੀ = ਸੁਣਾਂਦਾ ਰਹੇਗਾ, ਉਚਾਰਦਾ ਰਹੇਗਾ, ਆਖਦਾ ਰਹੇਗਾ। ਬੇਲਾ = ਸਮਾ, ਮਨੁੱਖਾ ਜਨਮ ਦਾ ਸਮਾ। ਸਚ ਕੀ ਬੇਲਾ = ਸਿਮਰਨ, ਸਿਫ਼ਤਿ-ਸਾਲਾਹ ਦਾ ਹੀ ਇਹ ਸਮਾ ਹੈ ॥੨॥੩॥੫॥

SikhNet (Spanish)Nanak pronuncia el Discurso Verdadero, pues ahora, es el momento de hablar la Verdad.(2-3-5)

Open this shabad (14 lines, Angs 722-723) →

Shabad Guru Ramdas Ji Raag Tilang

ਤਿਲੰਗ ਮਹਲਾ ੪ ਘਰੁ ੨ ॥

tilang mahalaa 4 ghar 2 |

Sant Singh KhalsaTilang, Fourth Mehl, Second House:
Manmohan SinghTilang 4th Guru.
Manmohan Singh (Punjabi)ਤਿਲੰਕ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਤਿਲੰਗ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Tilang, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਭਿ ਆਏ ਹੁਕਮਿ ਖਸਮਾਹੁ; ਹੁਕਮਿ ਸਭ ਵਰਤਨੀ ॥

sabh aae hukam khasamaahu; hukam sabh varatanee |

Sant Singh KhalsaEveryone comes by Command of the Lord and Master. The Hukam of His Command extends to all.
Manmohan SinghAll come by the Master's command and his order extends over all.
Manmohan Singh (Punjabi)ਸਾਰੇ ਮਾਲਕ ਦੇ ਫੁਰਮਾਨ ਦੁਆਰਾ ਆਉਂਦੇ ਹਨ। ਉਸ ਦਾ ਫੁਰਮਾਨ ਸਾਰਿਆਂ ਉਤੇ ਲਾਗੂ ਹੁੰਦਾ ਹੈ।
Fareedkot Teekaਤਿਸ ਸਚੇ ਖਸਮ ਕੇ ਹੁਕਮ ਕੇ ਬੀਚ ਸਭ ਜੀਵ ਸੰਸਾਰ ਮੇਂ ਆਏ ਹੈਂ ਔਰ ਤਿਸੀ ਕੇ ਹੁਕਮ ਬੀਚ ਸਭ ਵਰਤਦੇ ਹੈਂ॥
Prof. Sahib Singhਹੇ ਭਾਈ! ਸਾਰੇ ਜੀਵ ਹੁਕਮ ਅਨੁਸਾਰ ਖਸਮ-ਪ੍ਰਭੂ ਤੋਂ ਹੀ ਜਗਤ ਵਿਚ ਆਏ ਹਨ, ਸਾਰੀ ਲੁਕਾਈ ਉਸ ਦੇ ਹੁਕਮ ਵਿਚ (ਹੀ) ਕੰਮ ਕਰ ਰਹੀ ਹੈ।

ਪਦ ਅਰਥ ਸਭਿ = ਸਾਰੇ ਜੀਵ। ਹੁਕਮਿ = ਹੁਕਮ ਅਨੁਸਾਰ। ਖਸਮਾਹੁ = ਖਸਮ ਤੋਂ। ਹੁਕਮਿ = ਹੁਕਮ ਵਿਚ। ਸਭ = ਸਾਰੀ ਸ੍ਰਿਸ਼ਟੀ। ਵਰਤਨੀ = ਕੰਮ ਕਰ ਰਹੀ ਹੈ।

SikhNet (Spanish)Toda la Creación fue creada bajo la Voluntad del Señor, y todo trabaja de acuerdo a Su Voluntad.

ਸਚੁ ਸਾਹਿਬੁ, ਸਾਚਾ ਖੇਲੁ; ਸਭੁ ਹਰਿ ਧਨੀ ॥੧॥

sach saahib, saachaa khel; sabh har dhanee |1|

Sant Singh KhalsaTrue is the Lord and Master, and True is His play. The Lord is the Master of all. ||1||
Manmohan SinghTrue is the Lord and true His play. He, the Lord Master, is pervading everywhere.
Manmohan Singh (Punjabi)ਸੱਚਾ ਹੈ ਸੁਆਮੀ ਤੇ ਸੱਚੀ ਹੈ ਉਸ ਦੀ ਖੇਡ। ਉਹ ਸੁਆਮੀ ਮਾਲਕ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਸੋ ਸਚ ਰੂਪ ਸਾਹਿਬੁ ਹੈ ਅਰੁ ਤਿਸ ਕਾ ਜਗਤ ਰੂਪ ਸਾਚਾ ਹੀ ਖੇਲੁ ਹੈ, ਇਸੀ ਤੇ (ਸਭੁ ਹਰਿ ਧਨੀ) ਹਰੀ ਸੁਆਮੀ ਰੂਪ ਜਗਤੁ ਹੈ, ਭਾਵ ਕਲਪਤ ਵਸਤੂ ਕੀ ਸਤਾ ਅਧਸਠਾਠ ਤੇ ਭਿੰਨ ਨਹੀਂ ਹੋਤੀ॥੧॥
Prof. Sahib Singhਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ (ਰਚਿਆ ਜਗਤ-) ਤਮਾਸ਼ਾ ਅਟੱਲ (ਨਿਯਮਾਂ ਵਾਲਾ ਹੈ)। ਹਰ ਥਾਂ ਉਹ ਮਾਲਕ ਆਪ ਮੌਜੂਦ ਹੈ ॥੧॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸਾਚਾ = ਅਟੱਲ (ਨਿਯਮਾਂ ਵਾਲਾ)। ਖੇਲੁ = ਜਗਤ-ਤਮਾਸ਼ਾ। ਸਭ = ਹਰ ਥਾਂ। ਧਨੀ = ਮਾਲਕ ॥੧॥

SikhNet (Spanish)Verdad es el Señor, Verdad, Verdad es Su Obra, y el Maestro de todo es sólo Él.(1)

ਸਾਲਾਹਿਹੁ ਸਚੁ; ਸਭ ਊਪਰਿ ਹਰਿ ਧਨੀ ॥

saalaahihu sach; sabh aoopar har dhanee |

Sant Singh KhalsaSo praise the True Lord; the Lord is the Master over all.
Manmohan SinghPraise the True Lord. God, the Master is over all.
Manmohan Singh (Punjabi)ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਕਰ। ਵਾਹਿਗੁਰੂ ਮਾਲਕ ਸਾਰਿਆਂ ਦੇ ਉਪਰ ਦੀ ਹੈ।
Fareedkot Teekaਤਿਸ ਸਚੇ ਵਾਹਿਗੁਰੂ ਕੋ ਸਲਾਹੋ ਜੋ ਹਰੀ (ਧਨੀ) ਮਾਲਕੁ ਸਭਨਾ ਤੇ ਊਪਰ ਹੈ॥
Prof. Sahib Singhਹੇ ਭਾਈ! ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਉਹ ਹਰੀ ਸਭ ਦੇ ਉਪਰ ਹੈ ਤੇ ਮਾਲਕ ਹੈ।
SikhNet (Spanish)Alaben ustedes la Verdad, pues más allá de todo y sobre todo está el Señor de Todo.

ਜਿਸੁ. ਨਾਹੀ ਕੋਇ ਸਰੀਕੁ; ਕਿਸੁ ਲੇਖੈ ਹਉ ਗਨੀ ॥ ਰਹਾਉ ॥

jis. naahee koe sareek; kis lekhai hau ganee | rahaau |

Sant Singh KhalsaNo one is equal to Him; am I of any account? ||Pause||
Manmohan SinghNo one is His equal: of what account am I? Pause.
Manmohan Singh (Punjabi)ਉੋਸ ਦੇ ਬਰਾਬਰ ਦਾ ਕੋਈ ਨਹੀਂ। ਮੈਂ ਕਿਹੜਾ ਹਿਸਾਬ ਕਿਤਾਬ ਵਿੱਚ ਹਾਂ? ਠਹਿਰਾਉ।
Fareedkot Teekaਜਿਸ ਕਾ ਕੋਈ ਸਰੀਕੁ ਨਹੀਂ ਹੈ ਤਿਸ ਕੀ ਬਰਾਬਰੀ ਕੇ ਲੇਖੇ ਬੀਚ ਮੈਂ ਕਿਸ ਕੋ ਗਿਣਾਂ, ਭਾਵ ਯਹਿ ਤਿਸ ਜੈਸਾ ਔਰ ਕੋਈ ਨਹੀਂ॥ ਰਹਾਉ ॥
Prof. Sahib Singhਜਿਸ ਹਰੀ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਮੈਂ ਕਿਸ ਗਿਣਤੀ ਵਿਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ? ਰਹਾਉ॥

ਪਦ ਅਰਥ ਜਿਸੁ ਸਰੀਕੁ = ਜਿਸ ਦੇ ਬਰਾਬਰ ਦਾ। ਲੇਖੈ = ਲੇਖੇ ਵਿਚ। ਹਉ = ਮੈਂ। ਗਨੀ = ਗਨੀਂ, ਮੈਂ। (ਗੁਣ) ਬਿਆਨ ਕਰਾਂ ॥ਰਹਾਉ॥

SikhNet (Spanish)Nadie puede ser Su Rival, ¿Cual podría ser mi valor? (Pausa)

ਪਉਣ ਪਾਣੀ ਧਰਤੀ ਆਕਾਸੁ; ਘਰ ਮੰਦਰ ਹਰਿ ਬਨੀ ॥

paun paanee dharatee aakaas; ghar mandar har banee |

Sant Singh KhalsaAir, water, earth and sky - the Lord has made these His home and temple.
Manmohan SinghAir, water, earth and sky, these the Lord has make His home and mansion.
Manmohan Singh (Punjabi)ਹਵਾ, ਜਲ, ਜ਼ਿਮੀ ਅਤੇ ਆਸਮਾਨ, ਇਨ੍ਹਾਂ ਨੂੰ ਸਾਹਿਬ ਨੇ ਆਪਣਾ ਘਰ ਤੇ ਮਹਿਲ ਬਣਾਇਆ ਹੋਇਆ ਹੈ।
Fareedkot Teekaਪਵਨ ਔ ਪਾਣੀ, ਧਰਤੀ, ਅਗਨੀ, ਅਕਾਸ ਹਰ ਏਕ ਘਰ ਔਰ ਮੰਦਰ ਇਨ ਪਾਂਚ ਤਤੋਂ ਕੀ ਬਨਾਵਟ ਹਰੀ ਕੀ ਬਨਾਈ ਹੋਈ ਬਨੀ ਹੈ॥
Prof. Sahib Singhਹੇ ਭਾਈ! ਹਵਾ, ਪਾਣੀ, ਧਰਤੀ ਆਕਾਸ਼-ਇਹ ਸਾਰੇ ਪਰਮਾਤਮਾ ਦੇ (ਰਹਿਣ ਵਾਸਤੇ) ਘਰ ਮੰਦਰ ਬਣੇ ਹੋਏ ਹਨ।
SikhNet (Spanish)El aire, el agua, la tierra y el cielo, son en realidad los hogares, los Templos de Dios.

ਵਿਚਿ ਵਰਤੈ ਨਾਨਕ ਆਪਿ; ਝੂਠੁ ਕਹੁ ਕਿਆ ਗਨੀ ॥੨॥੧॥

vich varatai naanak aap; jhootth kahu kiaa ganee |2|1|

Sant Singh KhalsaHe Himself is pervading everywhere, O Nanak. Tell me: what can be counted as false? ||2||1||
Manmohan SinghThe Lord Himself is contained amongst all. Say, what can be accounted false?
Manmohan Singh (Punjabi)ਸੁਆਮੀ ਖੁਦ ਹੀ ਸਮੂਹ ਅੰਦਰ ਵਿਆਪਕ ਹੋ ਰਿਹਾ ਹੈ। ਦਸ ਕਉਣ ਕੂੜਾ ਗਿਣਿਆ ਜਾ ਸਕਦਾ ਹੈ?
Fareedkot Teekaਸਰਬ ਕੇ ਬੀਚ ਆਪ ਹੀ ਸੋ ਵਾਹਿਗੁਰੂ ਵਰਤ ਰਹਾ ਹੈ ਕਯਾ ਪੂਰਨ ਹੋ ਰਹਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਝੂਠ ਕਿਸ ਚੀਜ ਕੋ ਗਿਣੀਏ, ਭਾਵ ਯਹਿ ਸਰਬ ਰੂਪ ਆਪ ਹੀ ਹੋ ਰਹਾ ਹੈ, ਪ੍ਰਮਾਣ- "ਆਪਿ ਸਤਿ ਕੀਆ ਸਭੁ ਸਤਿ॥" ਔਰ "ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ॥" ॥੨॥੧॥☬ਨਿਜ ਮਨ ਪ੍ਰਤੀ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਇਹਨਾਂ ਸਭਨਾਂ ਵਿਚ ਪਰਮਾਤਮਾ ਆਪ ਵੱਸ ਰਿਹਾ ਹੈ। ਦੱਸੋ, ਇਹਨਾਂ ਵਿਚੋਂ ਕਿਸ ਨੂੰ ਮੈਂ ਅਸੱਤ ਆਖਾਂ? ॥੨॥੧॥

ਪਦ ਅਰਥ ਵਰਤੈ = ਮੌਜੂਦ ਹੈ। ਕਹੁ = ਦੱਸੋ। ਕਿਆ = ਕਿਸ ਨੂੰ? ॥੨॥੧॥

SikhNet (Spanish)Dice Nanak, en medio de todos ellos, Él realiza Su Verdadero Teatro y la falsedad ante Él de nada sirve.(2-1)

Open this shabad →

Shabad Guru Ramdas Ji Raag Tilang

ਤਿਲੰਗ ਮਹਲਾ ੪ ॥

tilang mahalaa 4 |

Sant Singh KhalsaTilang, Fourth Mehl:
Manmohan SinghTilang 4th Guru.
Manmohan Singh (Punjabi)ਤਿਲੰਕ ਚੌਥੀ ਪਾਤਿਸ਼ਾਹੀ।
SikhNet (Spanish)Tilang, Mejl Guru Ram Das, Cuarto Canal Divino.

ਨਿਤ. ਨਿਹਫਲ ਕਰਮ ਕਮਾਇ; ਬਫਾਵੈ ਦੁਰਮਤੀਆ ॥

nit. nihafal karam kamaae; bafaavai duramateea |

Sant Singh KhalsaThe evil-minded person continually does fruitless deeds, all puffed up with pride.
Manmohan SinghThe evil-minded person ever does fruitless acts and is puffed up with pride.
Manmohan Singh (Punjabi)ਖੋਟੀ ਬੁੱਧ ਵਾਲਾ ਪੁਰਸ਼ ਹਮੇਸ਼ਾਂ ਨਿਸਫਲ ਕੰਮ ਕਰਦਾ ਹੈ ਤੇ ਹੰਕਾਰ ਵਾਲਾ ਫੁਲਿਆ ਫਿਰਦਾ ਹੈ।
Fareedkot Teekaਹੇ ਖੋਟੀ ਮਤ ਵਾਲੇ! ਤੂੰ ਜੋ ਨਿਤ ਹੀ ਨਿਸਫਲ ਕਰਮਾਂ ਕੋ ਕਮਾਇ ਕਰ ਅਪਨੀ ਵਡਿਆਈ ਜਨਾਵਤਾ ਹੈਂ, ਭਾਵ ਯਹਿ ਜੀਵ ਨਾਮ ਕੋ ਵਿਸਾਰ ਕਰ ਸੰਸਾਰੀ ਪਦਾਰਥੋਂ ਕੋ ਕਮਾਇ ਕਰ ਹੰਕਾਰ ਕਰਤਾ ਹੈਂ॥
Prof. Sahib Singhਹੇ ਮੇਰੇ ਮਨ! ਖੋਟੀ ਬੁਧਿ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ, (ਫਿਰ ਭੀ ਅਜੇਹੇ ਵਿਅਰਥ ਕੰਮ ਕਰ ਕੇ) ਲਾਫ਼ਾਂ ਮਾਰਦਾ ਰਹਿੰਦਾ ਹੈ।

ਪਦ ਅਰਥ ਨਿਹਫਲ ਕਰਮ = ਉਹ ਕੰਮ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ। ਬਫਾਵੈ = ਲਾਫ਼ਾਂ ਮਾਰਦਾ ਹੈ, ਮਾਣ ਕਰਦਾ ਹੈ। ਦੁਰਮਤੀਆ = ਖੋਟੀ ਅਕਲ ਵਾਲਾ ਮਨੁੱਖ।

SikhNet (Spanish)Día con día, el hombre actúa sobre la base de su vanidad y así vive inflado de orgullo.

ਜਬ ਆਣੈ ਵਲਵੰਚ ਕਰਿ ਝੂਠੁ; ਤਬ ਜਾਣੈ. ਜਗੁ ਜਿਤੀਆ ॥੧॥

jab aanai valavanch kar jhootth; tab jaanai. jag jiteea |1|

Sant Singh KhalsaWhen he brings home what he has acquired, by practicing deception and falsehood, he thinks that he has conquered the world. ||1||
Manmohan SinghPractising deceit and falsehood, when he brings me something then he thinks he has conquered the world.
Manmohan Singh (Punjabi)ਠੱਗੀ-ਬੱਗੀ ਤੇ ਕੂੜ ਦੀ ਕਮਾਈ ਕਰ ਕੇ, ਜਦ ਉਹ ਕੁਛ ਘਰ ਲਿਆਉਂਦਾ ਹੈ, ਤਦ ਉਹ ਖਿਆਲ ਕਰਦਾ ਹੈ ਕਿ ਉਸ ਨੇ ਸੰਸਾਰ ਫਤਹਿ ਕਰ ਲਿਆ ਹੈ।
Fareedkot Teekaਜਬ ਵਲਛਲ ਕਰ ਕੇ ਝੂਠੀ ਮਾਇਆ ਕੋ ਲਿਆਵਤਾ ਹੈਂ, ਤਬ ਐਸੇ ਜਾਨਤਾ ਹੈਂ, ਜੋ ਮੈਂਨੇ ਜਗਤ ਕੋ ਹੀ ਜੀਤ ਲੀਆ ਹੈ॥੧॥
Prof. Sahib Singhਜਦੋਂ ਕੋਈ ਠੱਗੀ ਕਰ ਕੇ, ਕੋਈ ਝੂਠ ਬੋਲ ਕੇ (ਕੁਝ ਧਨ-ਮਾਲ) ਲੈ ਆਉਂਦਾ ਹੈ, ਤਦੋਂ ਸਮਝਦਾ ਹੈ ਕਿ ਮੈਂ ਦੁਨੀਆ ਨੂੰ ਜਿੱਤ ਲਿਆ ਹੈ ॥੧॥

ਪਦ ਅਰਥ ਆਵੈ = ਲਿਆਉਂਦਾ ਹੈ। ਵਲਵੰਚ = ਛਲ। ਕਰਿ = ਕਰ ਕੇ। ਜਾਣੈ = ਸਮਝਦਾ ਹੈ ॥੧॥

SikhNet (Spanish)Y cuando llega a su hogar con la semilla del engaño, él piensa que ha logrado la victoria sobre el mundo.(1)

ਐਸਾ ਬਾਜੀ ਸੈਸਾਰੁ; ਨ ਚੇਤੈ ਹਰਿ ਨਾਮਾ ॥

aisaa baajee saisaar; na chetai har naamaa |

Sant Singh KhalsaSuch is the drama of the world, that he does not contemplate the Lord's Name.
Manmohan SinghSuch is the game of the world, that, the mortal contemplates not the Lord's Name.
Manmohan Singh (Punjabi)ਐਹੋ ਜੇਹੀ ਹੈ ਜਗਤ ਦੀ ਖੇਡ ਕਿ ਪ੍ਰਾਣੀ ਸਾਹਿਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ।
Fareedkot Teekaਐਸਾ ਜੋ (ਬਾਜੀ) ਖੇਲ ਰੂਪ ਸੰਸਾਰ ਅਸੱਤ ਹੈ, ਤਿਸ ਮੇਂ ਲਗ ਕਰ ਹਰਿ ਨਾਮ ਕੋ ਇਹ ਜੀਵ ਸਿਮਰਨ ਨਹੀਂ ਕਰਤਾ॥
Prof. Sahib Singhਹੇ ਮੇਰੇ ਮਨ! ਜਗਤ ਇਹੋ ਜਿਹਾ ਹੈ ਜਿਵੇਂ ਇਕ ਖੇਡ ਹੁੰਦੀ ਹੈ, ਇਹ ਸਾਰਾ ਨਾਸਵੰਤ ਹੈ,

ਪਦ ਅਰਥ ਬਾਜੀ = ਖੇਡ, ਤਮਾਸ਼ਾ।

SikhNet (Spanish)Vana es la proyección del mundo, si uno no habita en el Señor,

ਖਿਨ ਮਹਿ ਬਿਨਸੈ ਸਭੁ ਝੂਠੁ; ਮੇਰੇ ਮਨ ਧਿਆਇ ਰਾਮਾ ॥ ਰਹਾਉ ॥

khin meh binasai sabh jhootth; mere man dhiaae raamaa | rahaau |

Sant Singh KhalsaIn an instant, all this false play shall perish; O my mind, meditate on the Lord. ||Pause||
Manmohan SinghIn a moment, all this false play shall perish. O my mind, meditate thou on the Lord. Pause.
Manmohan Singh (Punjabi)ਇਕ ਮੁਹਤ ਵਿੱਚ ਇਹ ਸਾਰੀ ਕੂੜੀ ਖੇਡ ਨਾਸ ਹੋ ਜਾਊਗੀ। ਹੇ ਮੇਰੀ ਜਿੰਦੇ! ਤੂੰ ਸੁਆਮੀ ਦਾ ਸਿਮਰਨ ਕਰ। ਠਹਿਰਾਉ।
Fareedkot Teekaਤਾਂ ਤੇ ਏਹ ਸੰਪੂਰਨ ਸੰਸਾਰ ਝੂਠਾ ਖਿਨਮੈਂ ਨਾਸ ਹੋ ਜਾਣੇ ਵਾਲਾ ਜਾਨ ਕਰ ਹੇ ਮੇਰੇ ਮਨ! ਤਿਸ ਵਯਾਪਕ ਸਰੂਪ ਰਾਮ ਕਾ ਧਿਆਵਨਾ ਕਰ॥ ਰਹਾਉ ॥
Prof. Sahib Singhਇਕ ਛਿਨ ਵਿਚ ਨਾਸ ਹੋ ਜਾਂਦਾ ਹੈ (ਪਰ ਖੋਟੀ ਮਤਿ ਵਾਲਾ ਮਨੁੱਖ ਫਿਰ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ। ਹੇ ਮੇਰੇ ਮਨ! ਤੂੰ ਤਾਂ ਪਰਮਾਤਮਾ ਦਾ ਧਿਆਨ ਧਰਦਾ ਰਹੁ ਰਹਾਉ॥

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਝੂਠੁ = ਨਾਸਵੰਤ। ਮਨ = ਹੇ ਮਨ! ॥ਰਹਾਉ॥

SikhNet (Spanish)pues todo éste despliegue de vanidad desaparece en un instante, por eso, mejor contempla a tu Dios. (Pausa)

ਸਾ ਵੇਲਾ. ਚਿਤਿ ਨ ਆਵੈ; ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥

saa velaa. chit na aavai; jit aae kanttak kaal grasai |

Sant Singh KhalsaHe does not think of that time, when Death, the Torturer, shall come and seize him.
Manmohan SinghThat time comes not to my mind, when the torturous death shall come and seize me.
Manmohan Singh (Punjabi)ਉਹ ਸਮਾ ਮੇਰੇ ਮਨ ਵਿੱਚ ਨਹੀਂ ਆਉਂਦਾ ਜਦ ਦੁਖਦਾਈ ਮੌਤ ਆ ਕੇ ਮੈਨੂੰ ਪਕੜ ਲਵੇਗੀ।
Fareedkot Teekaਸੋ ਸਮਾਂ ਯਾਦ ਨਹੀਂ ਆਵਤਾ ਜਿਸ ਸਮੇਂ ਕਾਲ ਰੂਪੀ ਕੰਟਕ ਦੁਖਦਾਈ ਨੇ ਤੇਰੇ ਕੋ ਗ੍ਰਾਸ ਕਰ ਲੇਨਾ ਹੈ, ਭਾਵ ਸੇ ਪਕੜ ਲੇਨਾ ਹੈ॥
Prof. Sahib Singhਹੇ ਮੇਰੇ ਮਨ! ਖੋਟੀ ਮਤਿ ਵਾਲੇ ਮਨੁੱਖ ਨੂੰ ਉਹ ਵੇਲਾ (ਕਦੇ) ਯਾਦ ਨਹੀਂ ਆਉਂਦਾ, ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਹੈ।

ਪਦ ਅਰਥ ਚਿਤਿ = ਚਿੱਤ ਵਿਚ। ਜਿਤੁ = ਜਿਸ (ਵੇਲੇ) ਵਿਚ। ਆਇ = ਆ ਕੇ। ਕੰਟਕੁ = ਕੰਡਾ, ਕੰਡੇ ਵਰਗਾ ਦੁਖਦਾਈ। ਗ੍ਰਸੈ = ਫੜ ਲੈਂਦਾ ਹੈ।

SikhNet (Spanish)Uno no se acuerda en ningún momento que la espina de la muerte lo va a atravesar.

ਤਿਸੁ ਨਾਨਕ. ਲਏ ਛਡਾਇ; ਜਿਸੁ ਕਿਰਪਾ ਕਰਿ ਹਿਰਦੈ ਵਸੈ ॥੨॥੨॥

tis naanak. le chhaddaae; jis kirapaa kar hiradai vasai |2|2|

Sant Singh KhalsaO Nanak, the Lord saves that one, within whose heart the Lord, in His Kind Mercy, dwells. ||2||2||
Manmohan SinghNanak, the Lord redeems him, within whose mind He mercifully dwells.
Manmohan Singh (Punjabi)ਨਾਨਕ, ਸੁਆਮੀ ਉਸ ਨੂੰ ਬਚਾ ਲੈਂਦਾ ਹੈ, ਜਿਸ ਦੇ ਮਨਾ ਵਿੱਚ ਉਹ ਰਹਿਮਤ ਧਾਰ ਦੇ ਨਿਵਾਸ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੋ ਸੋ ਵਾਹਿਗੁਰੂ ਜਮਦੂਤਾਂ ਕੇ ਭੈ ਸੇ ਛੁਡਾਇ ਲੇਤਾ ਹੈ, ਜਿਸ ਕੇ ਰਿਦੇ ਵਿਖੇ ਸਤਿਗੁਰਾਂ ਕੀ ਕ੍ਰਿਪਾ ਤੇ ਹਰਿ ਨਾਮ ਵਸਤਾ ਹੈ। ਭਾਵ ਯਹਿ ਜੋ ਹਰਿ ਨਾਮ ਕੋ ਜਪਤੇ ਹੈਂ, ਸੋ ਜਮ ਕੇ ਭੈ ਸੇ ਰਹਿਤ ਹੋ ਕਰ ਤਿਸ ਹਰੀ ਮੇਂ ਸਮਾਇ ਜਾਤੇ ਹੈਂ॥੨॥੨॥☬ਏਕ ਆਲਮ ਨਾਮਾ ਮਸੂਲੀਆ ਜਿਹਲਮ ਵਾ ਝਨਾਇ ਪਰ ਰਹਿਤਾ ਥਾ। ਜਬ ਕਾਬਲ ਔਰ ਪਿਸ਼ੌਰ ਕੀ ਸੰਗਤਿ ਗੁਰੂ ਜੀ ਕੇ ਦਰਸਨ ਕੋ ਆਈ ਅਰ ਕਹਾ, 'ਹਮ ਕੋ ਛੇਤੀ ਪਾਰ ਕਰ ਦੇਹਿ'। ਤਬ ਤਿਸ ਮਸੂਲੀਏ ਨੇ ਰਿਸਵਤ ਮਾਂਗੀ ਕਹਾ, 'ਜੋ ਜੋ ਚੰਗੀ ਵਸਤ ਲਿਆਏ ਹੋ ਉਸ ਵਿਚੋਂ ਮੈਨੂੰ ਕੁਛ ਦੇਹੁ', ਤਬ ਸੰਗਤਿ ਨੇ ਕੁਛ ਨ ਦੀਆ। ਉਸ ਰਾਤ ਮੇਂ ਬਿਨਾਂ ਖਾਨ ਪਾਨ ਸੰਗਤਿ ਵਹਾਂ ਪੜੀ ਰਹੀ। ਤਬ ਸ੍ਵਪਨ ਮੇਂ ਆਲਮ ਕੋ ਭੈ ਹੂਆ, ਤੋ ਸਰਧਾ ਸੰਯੁਕਤ ਹੋ ਕਰ ਸੰਗਤਿ ਕੇ ਸਾਥ ਹੀ ਸ੍ਰੀ ਅੰਮ੍ਰਿਤਸਰ ਜੀ ਮੇਂ ਆਇਕੇ ਮਹਾਰਾਜ ਕਾ ਦਰਸਨ ਆਨ ਕੀਆ ਔ ਬੇਨਤੀ ਕਰੀ: ਮੈਨੂੰ ਅਪਨਾ ਉਪਦੇਸ਼ ਕਰੀਏ। ਤਬ ਤਿਸ ਆਲਮ ਮਸੂਲੀਏ ਕੇ ਪਰਥਾਇ ਸ੍ਰੀ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਿਸ਼ਾਹ ਤਿਲੰਗ ਰਾਗ ਮੇਂ ਵੈਰਾਗ ਜਨਕ ਉਪਦੇਸ਼ ਉਚਾਰਨ ਕਰਤੇ ਭਏ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਮੇਹਰ ਕਰ ਕੇ ਆ ਵੱਸਦਾ ਹੈ, ਉਸ ਨੂੰ (ਮੌਤ ਦੇ ਡਰ ਤੋਂ) ਛਡਾ ਲੈਂਦਾ ਹੈ ॥੨॥੨॥

ਪਦ ਅਰਥ ਜਿਸੁ ਹਿਰਦੈ = ਜਿਸ ਦੇ ਹਿਰਦੇ ਵਿਚ ॥੨॥੨॥

SikhNet (Spanish)Dice Nanak, el Señor salvará a aquél en cuyo corazón y por Su Gracia, Él Mismo habite. (2-2)

Open this shabad →

Shabad Guru Arjan Dev Ji Raag Tilang

ਤਿਲੰਗ ਮਹਲਾ ੫ ਘਰੁ ੧ ॥

tilang mahalaa 5 ghar 1 |

Sant Singh KhalsaTilang, Fifth Mehl, First House:
Manmohan SinghTilang 5th Guru.
Manmohan Singh (Punjabi)ਤਿਲੰਕ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਤਿਲੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Tilang, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਖਾਕ ਨੂਰ ਕਰਦੰ; ਆਲਮ ਦੁਨੀਆਇ ॥

khaak noor karadan; aalam duneeae |

Sant Singh KhalsaThe Lord infused His Light into the dust, and created the world, the universe.
Manmohan SinghInfusing His light into the dust, the Lord has make the universe and the world.
Manmohan Singh (Punjabi)ਮਿੱਟੀ ਅੰਦਰ ਆਪਣੀ ਜੋਤ ਫੁਕ ਕੇ ਪ੍ਰਭੂ ਨੇ ਸੰਸਾਰ ਤੇ ਜਗਤ ਸਾਜੇ ਹਨ।
Fareedkot Teekaਹੇ ਆਲਮ! ਖੁਦਾਇ ਕੈਸਾ ਹੈ? ਜਿਸ ਨੇ (ਖਾਕ) ਪ੍ਰਿਥਵੀ ਉਪਲਖ੍ਯਤ ਪਾਂਚ ਤਤੋਂ ਮੇਂ (ਨੂਰ) ਅਪਨੀ ਚੇਤਨ ਸਤਾ ਕੋ ਮਿਲਾਇ ਕਰ (ਦੁਨੀਆਇ) ਇਹ ਦੁਨੀਆਂ (ਕਰਦੰ) ਕਰੀ ਹੈ ਕਿਆ ਸਭ ਸ੍ਰਿਸ਼਼ਟੀ ਰਚੀ ਹੈ॥
Prof. Sahib Singhਹੇ ਭਾਈ! ਚੇਤਨ ਜੋਤਿ ਅਤੇ ਅਚੇਤਨ ਮਿੱਟੀ ਮਿਲਾ ਕੇ ਪਰਮਾਤਮਾ ਨੇ ਇਹ ਜਗਤ ਇਹ ਜਹਾਨ ਬਣਾ ਦਿੱਤਾ ਹੈ।

ਪਦ ਅਰਥ ਖਾਕ = ਖ਼ਾਕ, ਮਿੱਟੀ, ਅਚੇਤਨ। ਨੂਰ = ਜੋਤੀ, ਆਤਮਾ। ਕਰਦੰ = ਬਣਾ ਦਿੱਤਾ। ਆਲਮ = ਜਹਾਨ।

SikhNet (Spanish)Mi Dios infundió Su Luz en el polvo para crear el mundo.

ਅਸਮਾਨ ਜਿਮੀ ਦਰਖਤ ਆਬ; ਪੈਦਾਇਸਿ ਖੁਦਾਇ ॥੧॥

asamaan jimee darakhat aab; paidaaeis khudaae |1|

Sant Singh KhalsaThe sky, the earth, the trees, and the water - all are the Creation of the Lord. ||1||
Manmohan SinghThe sky, earth, trees and water are the Lord's creation.
Manmohan Singh (Punjabi)ਆਕਾਸ਼, ਧਰਤੀ, ਬ੍ਰਿਛ ਅਤੇ ਪਾਣੀ ਵਾਹਿਗੁਰੂ ਦੀ ਰਚਨਾ ਹਨ।
Fareedkot Teeka(ਅਸਮਾਨ) ਅਕਾਸ, (ਜਿਮੀ) ਪ੍ਰਿਥਵੀ, (ਦਰਖਤ) ਬ੍ਰਿਛ, (ਆਬ) ਜਲ ਆਦੀ ਇਹ ਸਭ ਖੁਦਾਇ ਕੀ ਪੈਦਾਇਸ਼ ਉਤਪਤਿ ਕਰੀ ਹੂਈ ਹੈ॥੧॥
Prof. Sahib Singhਆਸਮਾਨ, ਧਰਤੀ, ਰੁੱਖ, ਪਾਣੀ (ਆਦਿਕ ਇਹ ਸਭ ਕੁਝ) ਪਰਮਾਤਮਾ ਦੀ ਰਚਨਾ ਹੈ ॥੧॥

ਪਦ ਅਰਥ ਜਿਮੀ = ਜ਼ਿਮੀ, ਧਰਤੀ। ਦਰਖਤ = ਦਰਖ਼ਤ, ਰੁੱਖ। ਆਬ = ਪਾਣੀ। ਪੈਦਾਇਸਿ ਖੁਦਾਇ = ਪੈਦਾਇਸ਼ਿ ਖ਼ੁਦਾਇ, ਪਰਮਾਤਮਾ ਦੀ ਰਚਨਾ। ਖੁਦਾਇ = ਪਰਮਾਤਮਾ ॥੧॥

SikhNet (Spanish)Es Él Quien creó el cielo, la tierra, las aguas y toda la vegetación. (1)

ਬੰਦੇ. ਚਸਮ ਦੀਦੰ; ਫਨਾਇ ॥

bande. chasam deedan; fanaae |

Sant Singh KhalsaO human being, whatever you can see with your eyes, shall perish.
Manmohan SinghO man, whatever the eye sees, is perishable.
Manmohan Singh (Punjabi)ਹੇ ਇਨਸਾਨ! ਜੋ ਕੁਛ ਅੱਖ ਦੇਖਦੀ ਹੈ, ਉਹ ਨਾਸਵੰਤ ਹੈ।
Fareedkot Teekaਹੇ ਬੰਦੇ! ਖੁਦਾਇ ਕੇ (ਚਸਮ) ਨੇਤ੍ਰੋਂ ਕਰ ਜੋ (ਦੀਦੰ) ਦੇਖੀਦਾ ਹੈ, ਨਾਮ ਰੂਪ ਜਗਤ ਸੋ (ਫਨਾਇ) ਨਾਸ ਰੂਪ ਹੈ॥
Prof. Sahib Singhਹੇ ਮਨੁੱਖ! ਜੋ ਕੁਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ।

ਪਦ ਅਰਥ ਬੰਦੇ = ਹੇ ਮਨੁੱਖ! ਚਸਮ = ਚਸ਼ਮ, ਅੱਖਾਂ। ਦੀਦੰ = ਦਿੱਸਦਾ। ਫਨਾਇ = ਫ਼ਨਾਇ, ਨਾਸਵੰਤ।

SikhNet (Spanish)Oh hombre, todo lo que uno ve, se va a desintegrar,

ਦੁਨੀਂਆ ਮੁਰਦਾਰ ਖੁਰਦਨੀ; ਗਾਫਲ ਹਵਾਇ ॥ ਰਹਾਉ ॥

dunaneea muradaar khuradanee; gaafal havaae | rahaau |

Sant Singh KhalsaThe world eats dead carcasses, living by neglect and greed. ||Pause||
Manmohan SinghThe world is an eater of carrion, neglectful of God, and avaricious. Pause.
Manmohan Singh (Punjabi)ਸੰਸਾਰ ਮੁਰਦਾ ਖਾਣ ਵਾਲਾ, ਰੱਬ ਤੋਂ ਬੇਖਬਰ ਅਤੇ ਲਾਲਚੀ ਹੈ। ਠਹਿਰਾਉ।
Fareedkot Teeka(ਦੁਨੀਆ) ਇਹ ਸ੍ਰਿਸ਼ਟੀ (ਮੁਰਦਾਰ) ਮੂਏ ਪਸੂ ਕੋ (ਖੁਰਦਨੀ) ਖਾਤੀ ਹੈ, ਭਾਵ ਸੇ ਅਧਰਮ ਕਾ ਖਾਣਾ ਖਾਤੀ ਹੈ। (ਹਵਾਇ) ਵਾਸ਼ਨਾ ਕਰ ਕੇ ਖੁਦਾਇ ਸੇ (ਗਾਫਲ) ਭੂਲ ਰਹੀ ਹੈ॥ ਰਹਾਉ ॥
Prof. Sahib Singhਪਰ ਦੁਨੀਆ (ਮਾਇਆ ਦੇ) ਲਾਲਚ ਵਿਚ (ਪਰਮਾਤਮਾ ਵਲੋਂ) ਭੁੱਲੀ ਹੋਈ ਹੈ, ਤੇ, ਹਰਾਮ ਖਾਂਦੀ ਰਹਿੰਦੀ ਹੈ (ਪਰਾਇਆ ਹੱਕ ਖੋਂਹਦੀ ਰਹਿੰਦੀ ਹੈ) ਰਹਾਉ॥

ਪਦ ਅਰਥ ਮੁਰਦਾਰ = ਹਰਾਮ। ਖੁਰਦਨੀ = ਖ਼ੁਰਦਨੀ, ਖਾਣ ਵਾਲੀ। ਗਾਫਲ = ਗ਼ਾਫ਼ਲ, ਭੁੱਲੀ ਹੋਈ। ਹਵਾਇ = ਹਿਰਸ, ਲਾਲਚ ॥ਰਹਾਉ॥

SikhNet (Spanish)pero los hombres envidian lo que es de otro y se olvidan de Dios. (Pausa)

ਗੈਬਾਨ ਹੈਵਾਨ. ਹਰਾਮ ਕੁਸਤਨੀ; ਮੁਰਦਾਰ ਬਖੋਰਾਇ ॥

gaibaan haivaan. haraam kusatanee; muradaar bakhoraae |

Sant Singh KhalsaLike a goblin, or a beast, they kill and eat the forbidden carcasses of meat.
Manmohan SinghLike a ghost and a beast, the world kills the forbidden and eats the carrion.
Manmohan Singh (Punjabi)ਪ੍ਰੇਤ ਅਤੇ ਡੰਗਰ ਦੀ ਮਾਨੰਦ ਦੁਨੀਆਂ ਵਿਵਰਜਤ ਨੂੰ ਮਾਰਦੀ ਅਤੇ ਮੁਰਦੇ ਨੂੰ ਖਾਂਦੀ ਹੈ।
Fareedkot Teekaਤਿਸ ਖੁਦਾਇ ਨੂੰ ਭੁਲਾਇ ਕਰ ਇਹ ਜੀਵ (ਗੈਬਾਨ) ਭੂਤੋਂ ਔਰ (ਹੈਵਾਨ) ਪਸੂਓਂ ਕੇ ਸਾਦਰਸ ਹੋ ਰਹੇ ਹੈਂ। ਕਿਉਂਕਿ ਹਰਾਮ (ਕੁਸਤਨੀ) ਹਰਾ ਕੋ ਕੁਹ ਕਰ ਕਿਆ ਅਧਰਮ ਸੇ ਪੈਸਾ ਇਕਤ੍ਰ ਕਰ ਔਰ ਤਿਸ (ਮੁਰਦਾਰ) ਮੁਰਦੇ ਕਾ (ਬਖੋਰਾਇ) ਖਾਣਾ ਕਰਤੇ ਹੈਂ॥
Prof. Sahib Singhਹੇ ਭਾਈ! ਗ਼ਾਫ਼ਲ ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ।

ਪਦ ਅਰਥ ਗੈਬਾਨ = ਗ਼ੈਬਾਨ, ਨਾਹ ਦਿੱਸਣ ਵਾਲੇ, ਭੂਤ ਪ੍ਰੇਤ। ਹੈਵਾਨ = ਪਸ਼ੂ। ਕੁਸਤਨੀ = ਕੁਸ਼ਤਨੀ, ਮਾਰਨ ਵਾਲੀ। ਬਖੋਰਾਇ = ਬਖ਼ੋਰਾਇ, ਖਾਂਦੀ ਹੈ।

SikhNet (Spanish)Es una conducta de bestias, no, de los fantasmas y de los duendes que se comen la fruta prohibida,

ਦਿਲ ਕਬਜ ਕਬਜਾ; ਕਾਦਰੋ. ਦੋਜਕ ਸਜਾਇ ॥੨॥

dil kabaj kabajaa; kaadaro. dojak sajaae |2|

Sant Singh KhalsaSo control your urges, or else you will be seized by the Lord, and thrown into the tortures of hell. ||2||
Manmohan SinghRestrain thy heart, otherwise seizing thee, the Omnipotent Lord shall punish thee in hell.
Manmohan Singh (Punjabi)ਆਪਣੇ ਮਨ ਨੂੰ ਕਾਬੂ ਕਰ, ਨਹੀਂ ਤਾਂ ਸਰਬ ਸ਼ਕਤੀਮਾਨ ਸਾਈਂ ਤੈਨੂੰ ਪਕੜ ਕੇ ਨਰਕ ਵਿੱਚ ਡੰਡ ਦੇਵੇਗਾ।
Fareedkot Teeka(ਕਬਜ) ਮਾਇਆ ਨੇ ਇਸ ਜੀਵ ਕਾ ਦਿਲ ਪਰਮੇਸਰ ਦੀ ਤਰਫੋਂ ਰੋਕ ਲੀਆ ਹੈ ਅਰਥਾਤ ਖੈਂਚ ਲੀਆ ਹੈ, ਇਸ ਤੇ ਇਸ ਜੀਵ ਕੋ (ਕਾਦਰੋ ਦੋਜਕ ਸਜਾਇ) ਕਰਤਾ ਪੁਰਖ ਨਰਕ ਕੀ ਸਜਾਇ ਦੇਤਾ ਹੈ॥੨॥
Prof. Sahib Singhਇਸ ਦੇ ਦਿਲ ਉਤੇ (ਮਾਇਆ ਦਾ) ਮੁਕੰਮਲ ਕਬਜ਼ਾ ਹੋਇਆ ਰਹਿੰਦਾ ਹੈ, ਪਰਮਾਤਮਾ ਇਸ ਨੂੰ ਦੋਜ਼ਕ ਦੀ ਸਜ਼ਾ ਦੇਂਦਾ ਹੈ ॥੨॥

ਪਦ ਅਰਥ ਕਬਜ ਕਬਜਾ = ਕਬਜ਼ ਕਬਜ਼ਾ, ਮੁਕੰਮਲ ਕਬਜ਼ਾ। ਕਾਦਰੋ = ਪੈਦਾ ਕਰਨ ਵਾਲਾ ਪ੍ਰਭੂ। ਦੋਜਕ ਸਜਾਇ = (ਦੋਜ਼ਕ ਸਜ਼ਾਇ) ਦੋਜ਼ਕ ਦੀ ਸਜ਼ਾ ਦੇਂਦਾ ਹੈ ॥੨॥

SikhNet (Spanish)usurpando lo que pertenece a otro. Contén tu mente, oh hombre, o Dios te va a quemar en el fuego de la oscuridad de tu conciencia. (2)

ਵਲੀ ਨਿਆਮਤਿ, ਬਿਰਾਦਰਾ; ਦਰਬਾਰ ਮਿਲਕ. ਖਾਨਾਇ ॥

valee niaamat, biraadaraa; darabaar milak. khaanaae |

Sant Singh KhalsaYour benefactors, presents, companions, courts, lands and homes
Manmohan SinghThe patrons, dainties, brothers, courts, lands and homes.
Manmohan Singh (Punjabi)ਸਰਪ੍ਰਸਤ, ਨਿਆਮਤਾਂ, ਭਰਾ ਭਾਈਂ ਕਚਹਿਰੀਆਂ ਜ਼ਮੀਨਾਂ ਅਤੇ ਘਰਬਾਰ।
Fareedkot Teeka(ਵਲੀ ਨਿਆਮਤਿ) ਨਿਆਮਤਾਂ ਦੇ ਦੇਣੇ ਵਾਲਾ ਪਿਤਾ, (ਬਿਰਾਦਰਾ) ਭਾਈ, (ਦਰਬਾਰ) ਸਭਾ, (ਮਿਲਕ) ਜਗੀਰ, (ਖਾਨਾਇ) ਘਰ ਵਾ ਇਸਤ੍ਰੀ ਇਹ ਝੂਠੇ ਪਦਾਰਥੋਂ ਵਿਖੇ ਜੀਵ ਪ੍ਰੀਤੀ ਕਰ ਰਹਾ ਹੈ॥
Prof. Sahib Singhਹੇ ਭਾਈ! ਤਦੋਂ ਪਾਲਣ ਵਾਲਾ ਪਿਉ, ਭਰਾ, ਦਰਬਾਰ, ਜਾਇਦਾਦ, ਘਰ-

ਪਦ ਅਰਥ ਵਲੀ ਨਿਆਮਤਿ = ਨਿਆਮਤਾਂ ਦੇਣ ਵਾਲਾ ਪਿਤਾ। ਬਿਰਾਦਰਾ = ਭਰਾ। ਮਿਲਕ ਜਾਇਦਾਦ। ਖਾਨਾਇ = ਖ਼ਾਨਾਇ, ਘਰ।

SikhNet (Spanish)Tus benefactores, tus hermanos, tus cortes, tus reinos y tus hogares,

ਜਬ ਅਜਰਾਈਲੁ ਬਸਤਨੀ; ਤਬ ਚਿ ਕਾਰੇ. ਬਿਦਾਇ ॥੩॥

jab ajaraaeel basatanee; tab chi kaare. bidaae |3|

Sant Singh Khalsa- when Azraa-eel, the Messenger of Death seizes you, what good will these be to you then? ||3||
Manmohan SinghTell me, of what avail shall these be to thee then, when Azrail, the death's myrmidon seizes thee.
Manmohan Singh (Punjabi)ਮੈਨੂੰ ਦੱਸ ਕਿ ਤਦ ਇਹ ਤੇਰੇ ਹਿਕੜੇ ਕੰਮ ਆਉਣਗੇ, ਜਦ ਅਜਰਾਈਲ ਮੌਤ ਦੇ ਫਰੇਸ਼ਤੇ ਨੇ ਤੈਨੂੰ ਆ ਪਕੜਿਆ ਹੈ।
Fareedkot Teekaਜਬ ਅਜਰਾਈਲ ਨਾਮ ਫਰੇਸਤੇ ਨੇ ਤੇਰੇ ਕੋ (ਬਸਤਨੀ) ਬੰਨ ਲੀਆ ਤਬ (ਚਿ ਕਾਰੇ) ਕਿਆ ਕਰੇਗਾ ਤੂੰ (ਬਿਦਾਇ) ਕਹੁ?॥੩॥
Prof. Sahib Singhਇਹ ਸਾਰੇ (ਜਗਤ ਤੋਂ) ਵਿਦਾ ਹੋਣ ਵੇਲੇ ਕਿਸ ਕੰਮ ਆਉਣਗੇ? ਜਦੋਂ ਮੌਤ ਦਾ ਫ਼ਰਿਸ਼ਤਾ (ਆ ਕੇ) ਬੰਨ੍ਹ ਲੈਂਦਾ ਹੈ ॥੩॥

ਪਦ ਅਰਥ ਬਸਤਨੀ = ਬੰਨ੍ਹ ਲਏਗਾ। ਚਿ ਕਾਰੇ = ਕਿਸ ਕੰਮ? ਚਿ = ਕੀਹ? ਬਿਦਾਇ = ਵਿਦਾ ਹੋਣ ਵੇਲੇ। ਅਜਰਾਈਲੁ = ਅਜ਼ਰਾਈਲ, ਮੌਤ ਦਾ ਫ਼ਰਿਸ਼ਤਾ ॥੩॥

SikhNet (Spanish)¿de qué te servirán todos ellos cuando el ángel de la muerte te tenga en sus garras? (3)

ਹਵਾਲ ਮਾਲੂਮੁ ਕਰਦੰ; ਪਾਕ ਅਲਾਹ ॥

havaal maaloom karadan; paak alaah |

Sant Singh KhalsaThe Pure Lord God knows your condition.
Manmohan SinghMy immaculate Lord Knows thy condition.
Manmohan Singh (Punjabi)ਮੇਰਾ ਪਵਿੱਤਰ ਪ੍ਰਭੂ, ਤੇਰੀ ਅਵਸਥਾ ਨੂੰ ਜਾਣਦਾ ਹੈ।
Fareedkot Teekaਪਰਮ ਪਵਿਤ੍ਰ ਜੋ (ਅਲਾਹ) ਨਿਰੰਕਾਰ ਹੈ, ਸੋ ਤੇਰੇ ਸਭ (ਹਵਾਲ) ਅਹਿਵਾਲ ਕੋ ਮਲੂਮ ਕਰਤਾ ਹੈ, ਭਾਵ ਇਹ ਤਿਸ ਤੇ ਗੁਪਤ ਤੇਰਾ ਕੋਈ ਕਰਮ ਨਹੀਂ॥☬ਤਬ ਆਲਮ ਨੇ ਕਹਾ ਮਹਾਰਾਜ ਜਮ ਤੇ ਕੈਸੇ ਛੂਟੈਂ ਪੁਨਾ ਇਸ ਜੀਵ ਕਾ ਕਲਿਆਨ ਕੈਸੇ ਹੋਵੇ?
Prof. Sahib Singhਹੇ ਭਾਈ! ਪਵਿਤ੍ਰ ਪਰਮਾਤਮਾ (ਤੇਰੇ ਦਿਲ ਦਾ) ਸਾਰਾ ਹਾਲ ਜਾਣਦਾ ਹੈ।

ਪਦ ਅਰਥ ਪਾਕ ਅਲਾਹ = ਪਵਿਤ੍ਰ ਪਰਮਾਤਮਾ। ਅਲਾਹ = ਅੱਲਾਹ। ਹਵਾਲ ਮਾਲੂਮ ਕਰਦੰ = (ਤੇਰੇ ਦਿਲ ਦਾ) ਹਾਲ ਜਾਣਦਾ ਹੈ।

SikhNet (Spanish)Mi Señor, lo más Puro de lo puro, conoce la profundidad de tu interior.

ਬੁਗੋ ਨਾਨਕ ਅਰਦਾਸਿ; ਪੇਸਿ. ਦਰਵੇਸ ਬੰਦਾਹ ॥੪॥੧॥

bugo naanak aradaas; pes. daraves bandaah |4|1|

Sant Singh KhalsaO Nanak, recite your prayer to the holy people. ||4||1||
Manmohan SinghO Nanak, say thy prayer to the pious persons to lead thee to the right path.
Manmohan Singh (Punjabi)ਹੇ ਨਾਨਕ! ਤੂੰ ਪਵਿੱਤਰ ਪੁਰਸ਼ਾਂ ਮੂਹਰੇ ਬੇਨਤੀ ਆਖ ਕਿ ਉਹ ਤੈਨੂੰ ਠੀਕ ਰਸਤੇ ਪਾ ਦੇਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਦਰਵੇਸ) ਜੋ ਸੰਤ ਜਨ ਤਿਸ ਵਾਹਿਗੁਰੂ ਕੇ (ਬੰਦਾਹ) ਦਾਸ ਹੈਂ, ਤਿਨ ਕੇ (ਪੇਸਿ) ਆਗੇ (ਅਰਦਾਸਿ) ਬੇਨਤੀ ਕਰ ਕਿ ਹੇ ਸੰਤੋਂ! ਮੁਝੇ ਜਮ ਕੇ ਭੈ ਸੇ ਰਹਿਤ ਕਰੀਏ, ਤਬ ਉਹ ਸੰਤ ਜਨ ਨਾਮ ਦਾਨ ਦੇ ਕਰ ਜਨਮ ਮਿਰਤ ਕੇ ਦੁਖ ਸੇ ਰਹਿਤ ਕਰ ਦੇਵੇਂਗੇ॥੪॥੧॥☬ਸ੍ਰੀ ਸਤਿਗੁਰੂ ਜੀ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ (ਪਰਮਾਤਮਾ ਦੇ ਦਰ ਤੇ) ਅਰਦਾਸ ਕਰਿਆ ਕਰ (ਕਿ ਤੈਨੂੰ ਮਾਇਆ ਦੀ ਹਵਸ ਵਿਚ ਨਾਹ ਫਸਣ ਦੇਵੇ) ॥੪॥੧॥

ਪਦ ਅਰਥ ਬੁਗੋ = ਆਖ। ਪੇਸਿ = ਸਾਹਮਣੇ, ਪੇਸ਼ਿ। ਪੇਸਿ ਦਰਵੇਸ ਬੰਦਾਹ = ਦਰਵੇਸ਼ ਬੰਦਿਆਂ ਦੇ ਅੱਗੇ ॥੪॥੧॥

SikhNet (Spanish)Dice Nanak, rézale a los Santos para que ellos te guíen en el Verdadero Sendero. (4-1)

Open this shabad →

Shabad Guru Arjan Dev Ji Raag Tilang continues on Ang 724

ਤਿਲੰਗ ਘਰੁ ੨ ਮਹਲਾ ੫ ॥

tilang ghar 2 mahalaa 5 |

Sant Singh KhalsaTilang, Second House, Fifth Mehl:
Manmohan SinghTilang 5th Guru.
Manmohan Singh (Punjabi)ਤਿਲੰਕ ਪੰਜਵੀਂ ਪਾਤਿਸ਼ਾਹੀ।
SikhNet (Spanish)Tilang, Mejl Guru Aryan, Quinto Canal Divino.

ਤੁਧੁ ਬਿਨੁ; ਦੂਜਾ ਨਾਹੀ ਕੋਇ ॥

tudh bin; doojaa naahee koe |

Sant Singh KhalsaThere is no other than You, Lord.
Manmohan SinghWithout Thee, there is not any other.
Manmohan Singh (Punjabi)ਤੇਰੇ ਬਾਝੋਂ (ਹੇ ਹਰੀ) ਹੋਰ ਕੋਈ ਨਹੀਂ।
Fareedkot Teekaਹੇ ਹਰੀ! ਤੇਰੇ ਬਿਨਾਂ ਔਰ ਕੋਈ ਦੂਸਰਾ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ।
SikhNet (Spanish)Sin Ti no hay nadie más

ਤੂ ਕਰਤਾਰੁ; ਕਰਹਿ ਸੋ ਹੋਇ ॥

too karataar; kareh so hoe |

Sant Singh KhalsaYou are the Creator; whatever You do, that alone happens.
Manmohan SinghThou art the Creator, What Thou doest, that alone happens.
Manmohan Singh (Punjabi)ਤੂੰ ਸਿਰਜਣਹਾਰ ਹੈ, ਜੋ ਤੂੰ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
Fareedkot Teekaਹੇ ਕਰਤਾ ਪੁਰਖ! ਜੋ ਤੂੰ ਕਰਤਾ ਹੈਂ ਸੋਈ ਹੋਤਾ ਹੈ॥
Prof. Sahib Singhਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ,

ਪਦ ਅਰਥ ਕਰਹਿ = ਤੂੰ ਕਰਦਾ ਹੈਂ।

SikhNet (Spanish)y sólo ocurre lo que es Tu Voluntad, oh Señor Creador.

ਤੇਰਾ ਜੋਰੁ; ਤੇਰੀ ਮਨਿ ਟੇਕ ॥

teraa jor; teree man ttek |

Sant Singh KhalsaYou are the strength, and You are the support of the mind.
Manmohan SinghThine is the strength, and Thine the support within my mind.
Manmohan Singh (Punjabi)ਤੇਰੀ ਹੀ ਸੱਤਿਆ ਅਤੇ ਤੇਰਾ ਹੀ ਆਸਰਾ ਮੇਰੇ ਚਿੱਤ ਅੰਦਰ ਹੈ।
Fareedkot Teekaਤਾਂ ਤੇ ਤੇਰਾ ਹੀ ਜੋਰ ਤਨ ਮੇਂ ਹੈ ਔ ਤੇਰੀ ਹੀ ਟੇਕ ਮੇਰੇ ਮਨ ਕੇ ਬੀਚ ਹੈ॥
Prof. Sahib Singh(ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ।

ਪਦ ਅਰਥ ਜੋਰੁ = ਬਲ। ਮਨਿ = ਮਨ ਵਿਚ। ਟੇਕ = ਆਸਰਾ।

SikhNet (Spanish)Tuyo es el Poder, Tú eres lo Principal para nosotros

ਸਦਾ ਸਦਾ ਜਪਿ; ਨਾਨਕ ਏਕ ॥੧॥

sadaa sadaa jap; naanak ek |1|

Sant Singh KhalsaForever and ever, meditate, O Nanak, on the One. ||1||
Manmohan SinghEver and ever, dwell thou on the one Lord, O Nanak.
Manmohan Singh (Punjabi)ਹਮੇਸ਼ਾ, ਹਮੇਸ਼ਾਂ ਤੂੰ, ਹੇ ਨਾਨਕ, ਇਕ ਸਾਈਂ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਦਾ ਸਦਾ ਏਕ ਤੈਨੂੰ ਜਪਤੇ ਹੈਂ॥੧॥
Prof. Sahib Singhਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ॥੧॥

ਪਦ ਅਰਥ ਨਾਨਕ = ਹੇ ਨਾਨਕ! ॥੧॥

SikhNet (Spanish)y Nanak habita en Ti, por siempre y para siempre.(1)

ਸਭ ਊਪਰਿ; ਪਾਰਬ੍ਰਹਮੁ ਦਾਤਾਰੁ ॥

sabh aoopar; paarabraham daataar |

Sant Singh KhalsaThe Great Giver is the Supreme Lord God over all.
Manmohan SinghOver all is the Beneficent supreme Lord.
Manmohan Singh (Punjabi)ਸਾਰਿਆਂ ਦੇ ਉਤੇ ਦਾਤਾ ਸ਼੍ਰੋਮਣੀ ਸਾਹਿਬ ਹੈ।
Fareedkot Teekaਹੇ ਪਾਰਬ੍ਰਹਮ ਦਾਤਾਰ! ਤੂੰ ਸਭ ਕੇ (ਉਪਰਿ) ਸਿਰੋਮਣੀ ਹੈਂ॥
Prof. Sahib Singhਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ।
SikhNet (Spanish)El Gran Dador es el Supremo Señor Dios, por encima de todo,

ਤੇਰੀ ਟੇਕ; ਤੇਰਾ ਆਧਾਰੁ ॥ ਰਹਾਉ ॥

teree ttek; teraa aadhaar | rahaau |

Sant Singh KhalsaYou are our support, You are our sustainer. ||Pause||
Manmohan SinghThou, O Lord art my support and Thou the mainstay. Pause.
Manmohan Singh (Punjabi)ਤੂੰ ਹੇ ਸਾਂਈਂ, ਮੇਰਾ ਅਸਰਾ ਹੈ ਅਤੇ ਤੂੰ ਹੀ ਮੇਰੀ ਓਟ। ਠਹਿਰਾਉ।
Fareedkot Teekaਮੈਨੂੰ ਇਸ ਲੋਕ ਮੇਂ ਤੇਰੀ ਹੀ ਟੇਕ ਹੈ, ਔ ਆਗੇ ਪ੍ਰਲੋਕ ਮੇਂ ਤੇਰਾ ਹੀ ਆਸਰਾ ਹੈ॥ ਰਹਾਉ ॥
Prof. Sahib Singhਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ਰਹਾਉ॥

ਪਦ ਅਰਥ ਆਧਾਰੁ = ਸਹਾਰਾ ॥ਰਹਾਉ॥

SikhNet (Spanish)Tú eres el Soporte, sólo Tú nos sostienes a todos. (Pausa)

Open this shabad (19 lines, Angs 723-724) →

Ang 723 of 1430