ੴ

ਸਿੱਖਬਾਣੀ · SikhBani

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥

jaisee mai aavai khasam kee baanee taisarraa karee giaan ve...
Guru Nanak Dev Ji ਗੁਰੂ ਨਾਨਕ ਦੇਵ ਜੀ · Raag Tilang · Ang 722, 723 · 14 lines
Translations

ਤਿਲੰਗ ਮਹਲਾ ੧ ॥

tilang mahalaa 1 | Ang 722

Sant Singh KhalsaTilang, First Mehl:
Manmohan SinghTilang 1st Guru.
Manmohan Singh (Punjabi)ਤਿਲੰਕ ਪਹਿਲੀ ਪਾਤਿਸ਼ਾਹੀ।
SikhNet (Spanish)Tilang, Mejl Guru Nanak, Primer Canal Divino.

ਜੈਸੀ ਮੈ ਆਵੈ, ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ. ਵੇ ਲਾਲੋ ॥

jaisee mai aavai, khasam kee baanee; taisarraa karee giaan. ve laalo | Ang 722

Sant Singh KhalsaAs the Word of the Forgiving Lord comes to me, so do I express it, O Lalo.
Manmohan SinghAs the word of the Lord comes to me, so do I utter, O Lalo.
Manmohan Singh (Punjabi)ਜੇਹੋ ਜੇਹਾ ਸੁਆਮੀ ਦਾ ਸ਼ਬਦ ਮੈਨੂੰ ਆਉਂਦਾ ਹੈ, ਓਹੋ ਜੇਹਾ ਹੀ ਮੈਂ ਉਚਾਰਨ ਕਰਦਾ ਹਾਂ, ਹੇ ਲਾਲੋ!
Fareedkot Teekaਹੇ ਲਾਲੋ! ਜੈਸੀ ਕਰਤਾਰ ਕੀ ਪ੍ਰੇਰੀ ਹੋਈ ਬਾਣੀ ਮੇਰੇ ਕੋ ਆਵੇ ਹੈ, ਤੈਸਾ ਗਿਆਨ ਮੈਂ ਤੇਰੇ ਪ੍ਰਤਿ ਕਥਨ ਕਰਤਾ ਹਾਂ॥
Prof. Sahib Singhਹੇ (ਭਾਈ) ਲਾਲੋ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵਲੋਂ ਪ੍ਰੇਰਨਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ (ਉਸ ਦੂਰ-ਘਟਨਾ ਦੀ) ਵਾਕਫ਼ੀਅਤ ਦੇਂਦਾ ਹਾਂ (ਜੋ ਇਸ ਸ਼ਹਿਰ ਸ਼ੈਦਪੁਰ ਵਿਚ ਵਾਪਰੀ ਹੈ)।

ਪਦ ਅਰਥ ਮੈ = ਮੈਨੂੰ। ਬਾਣੀ = ਪ੍ਰੇਰਨਾ। ਕਰੀ = ਮੈਂ ਕਰਦਾ ਹਾਂ। ਗਿਆਨੁ = ਵਾਕਫ਼ੀਅਤ, ਜਾਣ-ਪਛਾਣ। ਕਰੀ ਗਿਆਨੁ = ਮੈਂ ਵਾਕਫ਼ੀਅਤ ਕਰਾਂਦਾ ਹਾਂ, ਮੈਂ ਹਾਲ ਦੱਸਦਾ ਹਾਂ। ਵੇ = ਹੇ!

SikhNet (Spanish)Así como la Palabra del Shabd del Dios Perdonador viene a mí, así también La recito, oh, dice Lalo.

ਪਾਪ ਕੀ ਜੰਞ ਲੈ. ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ. ਵੇ ਲਾਲੋ ॥

paap kee jany lai. kaabalahu dhaaeaa; joree mangai daan. ve laalo | Ang 722

Sant Singh KhalsaBringing the marriage party of sin, Babar has invaded from Kaabul, demanding our land as his wedding gift, O Lalo.
Manmohan SinghBringing the marriage party of sin, Babar has hastened from Kabul and demands perforce the gift of our Land, etc O Lalo.
Manmohan Singh (Punjabi)ਗੁਨਾਹ ਦੀ ਜੰਜ ਲੈ ਕੇ, ਬਾਬਰ ਕਾਬਲੋ ਮਾਰੋ ਮਾਰ ਕਰਦਾ ਆਇਆ ਹੈ ਅਤੇ ਧਿੰਗੋਜੋਰੀ ਇਸ ਮਾਤ੍ਰ ਭੂੰਮੀ ਆਦਿ ਦੇ ਖਜਾਨੇ ਦੀ ਮੰਗ ਕਰਦਾ ਹੈ ਹੇ ਲਾਲੋ!
Fareedkot Teekaਇਨ ਪਠਾਣੋਂ ਕੇ ਪਾਪੋਂ ਰੂਪ ਕਰਮੋਂ ਕੀ ਜੰਞ ਸਾਥ ਲੇ ਕਰ ਬਾਬਰ ਇਨ ਪਠਾਣੋਂ ਊਪਰ ਅਬ ਕਾਬਲ ਸੇ ਚਢਾਈ ਕਰ ਦੌੜਿਆ ਹੈ, (ਜੋਰੀ) ਜੋਰ ਸੇ ਵਾ ਇਸਤ੍ਰੀ ਇਨਕੀਆ ਦਾਨ ਮਾਂਗੇਗਾ, ਭਾਵ ਇਹ ਹੈ ਲੂਟ ਕਰ ਇਨ ਕਾ ਸਤਰ ਦੂਰ ਕਰੇਗਾ॥
Prof. Sahib Singh(ਬਾਬਰ) ਕਾਬਲ ਤੋਂ (ਫ਼ੌਜ ਜੋ, ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ-ਦਾਨ ਮੰਗ ਰਿਹਾ ਹੈ।

ਪਦ ਅਰਥ ਕਾਬਲਹੁ = ਕਾਬਲ ਤੋਂ। ਧਾਇਆ = ਹੱਲਾ ਕਰ ਕੇ ਆਇਆ। ਜੋਰੀ = ਧੱਕੇ ਨਾਲ, ਜੋਰ ਨਾਲ। ਦਾਨੁ = {ਨੋਟ: ਵਿਆਹ ਦੇ ਸਮੇ ਲੜਕੀ ਵਾਲੇ ਦੇ ਘਰ ਮੁੰਡੇ ਵਾਲੇ ਜੰਞ ਬਣਾ ਕੇ ਆਉਂਦੇ ਹਨ। ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ। ਹਿੰਦੂਆਂ ਦਾ ਵਿਆਹ ਬ੍ਰਾਹਮਣ ਤੇ ਮੁਸਲਮਾਨਾਂ ਦਾ ਕਾਜ਼ੀ ਪੜ੍ਹਾਂਦਾ ਹੈ। ਹਿੰਦੂ ਕੰਨਿਆ-ਦਾਨ ਕਰਦੇ ਹਨ, ਦਾਨ ਦੇ ਤੌਰ ਤੇ ਕੰਨਿਆ ਭੇਟ ਕਰਦੇ ਹਨ। ਉਸ ਸੁਹਾਵਣੇ ਸਮੇ ਜਾਂਞੀਆਂ ਉਤੇ ਕੇਸਰ ਛਿੜਕਿਆ ਜਾਂਦਾ ਹੈ। ਵਿਆਹ ਦਾ ਇਹ ਦ੍ਰਿਸ਼ਟਾਂਤ ਦੇ ਕੇ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਦੀ ਰਾਹੀਂ ਦੱਸਦੇ ਹਨ ਕਿ ਬਾਬਰ ਕਾਬਲ ਤੋਂ ਫ਼ੌਜ ਲੈ ਕੇ ਚੜ੍ਹਿਆ, ਮਾਨੋ, ਪਾਪ-ਜ਼ੁਲਮ ਦੀ ਜੰਞ ਲੈ ਕੇ ਹਿੰਦ ਦੀ ਹਕੂਮਤ-ਰੂਪ ਲਾੜੀ ਵਿਆਹੁਣ ਆਇਆ। ਬਾਬਰ ਦੇ ਫ਼ੌਜੀਆਂ ਨੇ ਸੈਦਪੁਰ (ਐਮਨਾਬਾਦ) ਦੀਆਂ ਇਸਤ੍ਰੀਆਂ ਦੀ ਬਹੁਤ ਬੇ-ਪਤੀ ਕੀਤੀ, ਇਹ, ਮਾਨੋ, ਕਾਜ਼ੀ ਤੇ ਬ੍ਰਾਹਮਣ ਦੇ ਥਾਂ ਸ਼ੈਤਾਨ ਵਿਆਹ ਪੜ੍ਹਾ ਰਿਹਾ ਸੀ। ਕਤਲਾਮ ਨਾਲ ਸ਼ਹਰ ਦੀਆਂ ਗਲੀਆਂ ਬਜ਼ਾਰਾਂ ਵਿਚ ਲਹੂ ਹੀ ਲਹੂ ਸੀ, ਇਹ, ਮਾਨੋ ਉਹ ਖ਼ੂਨੀ ਵਿਆਹ ਵਿਚ ਕੇਸਰ ਛਿੜਕਿਆ ਜਾ ਰਿਹਾ ਸੀ। ਵਿਆਹਾਂ ਦੇ ਖ਼ੁਸ਼ੀ ਦੇ ਸੋਹਿਲਿਆਂ ਦੇ ਥਾਂ ਖ਼ੂਨ ਦੇ ਸੋਹਿਲੇ ਗਾਏ ਜਾ ਰਹੇ ਸਨ, ਹਰ ਪਾਸੇ ਮੌਤ ਦੇ ਕਾਰਨ ਵੈਣ ਹੀ ਵੈਣ ਪੈ ਰਹੇ ਹਨ}।

SikhNet (Spanish)Babar, el mongol, llegó de Kabul con la maldad como séquito nupcial y violentamente trató de obligarnos a entregar nuestra patria, oh, dice Lalo.

ਸਰਮੁ ਧਰਮੁ ਦੁਇ. ਛਪਿ ਖਲੋਏ; ਕੂੜੁ ਫਿਰੈ ਪਰਧਾਨੁ. ਵੇ ਲਾਲੋ ॥

saram dharam due. chhap khaloe; koorr firai paradhaan. ve laalo | Ang 722

Sant Singh KhalsaModesty and righteousness both have vanished, and falsehood struts around like a leader, O Lalo.
Manmohan SinghModesty and righteousness both has vanished, and falsehood moves about as the leader, O Lalo.
Manmohan Singh (Punjabi)ਲੱਜਿਆ ਦੀ ਸਚਾਈ ਦੋਨੋ ਹੀ ਅਲੋਪ ਹੋ ਗਏ ਹਨ ਅਤੇ ਝੂਠ ਆਗੂ ਹੋਇਆ ਫਿਰਦਾ ਹੈ, ਹੇ ਲਾਲੋ!
Fareedkot Teekaਹੇ ਲਾਲੋ! (ਸਰਮੁ) ਲਜਿਆ ਔ ਧਰਮ ਦੋਨੋਂ ਛਪ ਖਲੋਵੈਂਗੇ ਔਰ ਈਹਾਂ ਝੂਠ ਹੀ ਪ੍ਰਧਾਨ ਹੋਇ ਕਰ ਫਿਰੈਗਾ। ਭਾਵ ਯਹਿ ਹੈ ਭੈ ਕਰ ਕੇ ਲੋਕ ਝੂਠ ਬੋਲੇਂਗੇ, ਅਪਨੀ ਜਾਨ ਬਚਾਨੇ ਵਾਸਤੇ ਆਪਣਾ ਆਪ ਲੁਕਾ ਕਰ ਕੁਛ ਔਰ ਹੀ ਕਹੇਂਗੇ॥
Prof. Sahib Singh(ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ।

ਪਦ ਅਰਥ ਸਰਮੁ = ਸ਼ਰਮ, ਹਯਾ। ਪਰਧਾਨੁ = ਚੌਧਰੀ।

SikhNet (Spanish)La Modestia y la Rectitud han desaparecido, ahora la falsedad anda por doquier.

ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ ਪੜੈ ਸੈਤਾਨੁ. ਵੇ ਲਾਲੋ ॥

kaajeea baamanaa kee gal thakee; agad parrai saitaan. ve laalo | Ang 722

Sant Singh KhalsaThe Qazis and the Brahmins have lost their roles, and Satan now conducts the marriage rites, O Lalo.
Manmohan SinghThe function of the Qazis and the Brahmans is over and the Satan now reads the marriage rites.
Manmohan Singh (Punjabi)ਕਾਜੀਆਂ ਤੇ ਬ੍ਰਹਾਮਣਾਂ ਦਾ ਕੰਮ ਧੰਦਾ ਮੁੱਕ ਗਿਆ ਹੈ ਅਤੇ ਹੁਣ ਵਿਆਹ ਦੀ ਰਸਮ ਸ਼ੈਤਾਨ ਹੀ ਪੜ੍ਹਦਾ ਹੈ।
Fareedkot Teekaਕਾਜੀਆਂ ਔ ਬ੍ਰਾਮਣਾਂ ਕੀ ਗਲ (ਥਕੀ) ਰਹਿ ਚੁਕੀ ਜਾਣੋਂ, (ਅਗਦੁ) ਨਕਾਹ ਸ਼ੈਤਾਨ ਹੀ ਪੜੇਗਾ। ਭਾਵ ਇਹ ਹੇ ਲਾਲੋ! ਕਾਮ ਕਰ ਪੀੜਤ ਹੂਏ ਲੋਕ ਬਿਨਾਂ ਸ਼ਰਾ ਕੀਏ ਪਰਇਸਤ੍ਰੀਓਂ ਸਾਥ ਗਮਨ ਆਦੀ ਖਰਾਬੀ ਕਰੇਂਗੇ॥
Prof. Sahib Singh(ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਉਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, ਮਾਨੋ) ਸ਼ੈਤਾਨ (ਇਸ ਸ਼ਹਿਰ ਵਿਚ) ਵਿਆਹ ਪੜ੍ਹਾ ਰਿਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁਕੀ ਹੈ।

ਪਦ ਅਰਥ ਥਕੀ = ਰਹਿ ਗਈ, ਮੁੱਕ ਗਈ। ਅਗਦੁ = ਅਕਦ, ਨਕਾਹ, ਵਿਆਹ।

SikhNet (Spanish)Los días de los Quazis y de los Brahmanes han terminado, y la maldad encarnada la hace de sacerdote.

ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ. ਵੇ ਲਾਲੋ ॥

musalamaaneea parreh katebaa; kasatt meh kareh khudaae. ve laalo | Ang 722

Sant Singh KhalsaThe Muslim women read the Koran, and in their misery, they call upon God, O Lalo.
Manmohan SinghThe Muslim women read the Quran and in suffering call upon God, O Lalo.
Manmohan Singh (Punjabi)ਮੁਸਲਮਾਨ ਜਨਾਨੀਆਂ ਕੁਰਾਨ ਵਾਚਦੀਆਂ ਹਨ ਅਤੇ ਦੁੱਖ ਵਿੱਚ ਅੱਲਾ ਅੱਲਾ ਪੁਕਾਰਦੀਆਂ ਹਨ, ਹੇ ਲਾਲੋ!
Fareedkot Teekaਜੋ ਮੁਸਲਮਾਨੀਆਂ ਪੜਦਿਆਂ ਵਿਚ ਬੈਠਕੇ ਕਿਤਾਬਾਂ ਪੜ੍ਹਦੀਆਂ ਹੈਂ, ਵਹ ਇਸ ਕਸ਼ਟ ਮੇਂ ਯਾ ਖੁਦਾਇ ਕਿਆ ਹੂਆ ਐਸੇ, ਵਾ ਖੁਦਾਇ ਕੇ ਵਾਸਤੇ ਕਰਹਿਗੀਆਂ॥
Prof. Sahib Singhਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ।

ਪਦ ਅਰਥ ਕਰਹਿ ਖੁਦਾਇ = ਖ਼ੁਦਾ ਖ਼ੁਦਾ ਕਰਦੀਆਂ ਹਨ, ਖ਼ੁਦਾ ਅੱਗੇ ਪੁਕਾਰ ਕਰਦੀਆਂ ਹਨ।

SikhNet (Spanish)Las mujeres musulmanas leen el Corán, y en su miseria le rezan a Dios,

ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ. ਵੇ ਲਾਲੋ ॥

jaat sanaatee hor hidavaaneea; ehi bhee lekhai laae. ve laalo | Ang 722

Sant Singh KhalsaThe Hindu women of high social status, and others of lowly status as well, are put into the same category, O Lalo.
Manmohan SinghThe Hindu women of high caste and others of low caste, may also be put in the same account, O Lalo.
Manmohan Singh (Punjabi)ਉਚੀ ਜਾਤੀ ਅਤੇ ਨੀਵੀ ਜਾਤੀ ਦੀਆਂ ਹਿੰਦੂ ਤ੍ਰੀਮਤਾਂ, ਇਨ੍ਹਾਂ ਨੂੰ ਭੀ ਉਸੇ ਹੀ ਹਿਸਾਬ ਕਿਤਾਬ ਵਿੱਚ ਸਮਝ ਲਓ।
Fareedkot Teekaਜੋ ਸ਼ਹਿਰ ਮੇਂ ਹਿੰਦਵਾਣੀਆਂ ਹੈਂ ਔਰ ਨੀਚ ਜਾਤੀਆਂ ਭੀ ਹੈਂ, ਇਹ ਭੀ ਉਸੀ ਲੇਖੈ ਲਾਈ ਜਾਵੈਂਗੀ, ਭਾਵ ਇਹ ਉਨ ਮੁਸਲਮਾਨੀਓਂ ਸਮਾਨ ਇਨਕੋ ਭੀ ਕਸ਼ਟ ਹੋਵੇਗਾ॥
Prof. Sahib Singhਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ-ਇਹਨਾਂ ਸਾਰੀਆਂ ਉਤੇ ਇਹੀ ਅੱਤਿਆਚਾਰ ਹੋ ਰਹੇ ਹਨ।

ਪਦ ਅਰਥ ਸਨਾਤੀ = ਨੀਵੀਂ ਜਾਤਿ। ਏਹਿ ਭੀ = ਇਹ ਭੀ ਸਾਰੀਆਂ। ਲੇਖੈ ਲਾਇ = ਉਸ ਜ਼ੁਲਮ ਦੇ ਲੇਖੇ ਵਿਚ ਹੀ ਗਿਣ।

SikhNet (Spanish)y también preocupadas, le rezan a Él las mujeres hindúes de todas las castas, oh, dice Lalo.

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ; ਰਤੁ ਕਾ ਕੁੰਗੂ ਪਾਇ. ਵੇ ਲਾਲੋ ॥੧॥

khoon ke sohile gaaveeeh naanak; rat kaa kungoo paae. ve laalo |1| Ang 723

Sant Singh KhalsaThe wedding songs of murder are sung, O Nanak, and blood is sprinkled instead of saffron, O Lalo. ||1||
Manmohan SinghNanak, the eulogies of murder are sung, and the saffron of blood is sprinkled, O Lalo.
Manmohan Singh (Punjabi)ਨਾਨਕ, ਖੂਨ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਲਹੂ ਦਾ ਕੇਸਰ ਛਿੜਕਿਆ ਜਾਂਦਾ ਹੈ, ਹੇ ਲਾਲੋ!
Fareedkot Teekaਤਿਸ ਸਮੈਂ ਖੂਨ ਕੇ ਸੋਹਿਲੇ ਗਾਵੀਅਹਿਗੇ ਕਿਆ ਘਰ ਘਰ ਮੇਂ ਰੁਦਨ ਕਾ ਸਬਦ ਹੋਵੇਗਾ। ਸ੍ਰੀ ਗੁਰੂ ਜੀ ਕਹਤੇ ਹੈਂ! ਰਤ ਕਾ (ਕੁੰਗੂ) ਕੇਸਰ ਪੜੇਗਾ ਕਿਆ ਤਿਸ ਸਮੇ ਮੇਂ ਸਭ ਕੇ ਬਸਤ੍ਰ ਲੋਹੂ ਸੇ ਭੀਗ ਜਾਵੈਂਗੇ॥੧॥
Prof. Sahib Singhਹੇ ਨਾਨਕ! (ਇਸ ਖ਼ੂਨੀ ਵਿਆਹ ਵਿਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ॥੧॥

ਪਦ ਅਰਥ ਖੂਨ ਕੇ ਸੋਹਿਲੇ = ਕੀਰਨੇ, ਵਿਰਲਾਪ, ਵੈਣ। ਰਤੁ = ਲਹੂ। ਕੁੰਗੂ = ਕੇਸਰ ॥੧॥

SikhNet (Spanish)Sí, la canción de la boda se baña de sangre, y no con azafrán, sino con sangre los novios son ungidos. (1)

ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸ ਪੁਰੀ ਵਿਚਿ ਆਖੁ ਮਸੋਲਾ ॥

saahib ke gun naanak gaavai; maas puree vich aakh masolaa | Ang 723

Sant Singh KhalsaNanak sings the Glorious Praises of the Lord and Master in the city of corpses, and voices this account.
Manmohan SinghNanak sings the glories of the Lord in the city of corpses and mentions this affair.
Manmohan Singh (Punjabi)ਲੋਥਾਂ ਦੇ ਸ਼ਹਿਰ ਅੰਦਰ ਨਾਨਕ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ, ਤੇ ਇਹ ਮਸਲਾ ਉਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਾਹਿਬ ਕੇ ਗੁਣਾਂ ਕੋ ਗਾਵਤੇ ਹੈਂ, (ਮਾਸ ਪੁਰੀ) ਜੋ ਇਹ ਸਰੀਰ ਹੈ ਇਸ ਵਿਚ ਬੈਠ ਕੇ ਇਹ (ਮਸੋਲਾ) ਮਸਲਾ ਉਚਾਰਨ ਕੀਆ ਹੈ; ਵਾ ਇਸ ਪੁਰੀ ਮੇਂ ਮਾਸ ਹੀ ਕਾ ਮਸਲਾ ਆਖੀਏਗਾ, ਭਾਵ ਇਹ ਕਿ ਘਰ ਘਰ ਮੇਂ ਮਿਰਤਕ ਪੁਰਸ਼ੋਂ ਕੀ ਬਾਤੇਂ ਹੋਵੇਂਗੀ॥
Prof. Sahib Singh(ਸੈਦਪੁਰ ਦੀ ਕਤਲਾਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ,

ਪਦ ਅਰਥ ਮਾਸਪੁਰੀ = ਉਹ ਨਗਰ ਜਿਥੇ ਹਰ ਪਾਸੇ ਮਾਸ ਹੀ ਮਾਸ ਖਿਲਰਿਆ ਪਿਆ ਹੈ, ਜਿਥੇ ਲੋਥਾਂ ਦੇ ਢੇਰ ਲੱਗੇ ਪਏ ਹਨ, ਲੋਥਾਂ-ਭਰਿਆ ਸ਼ਹਿਰ। ਆਖੁ = (ਹੇ ਭਾਈ ਲਾਲੋ! ਤੂੰ ਭੀ) ਕਹੁ। ਮਸੋਲਾ = ਮਸਅਲਾ, ਅਸੂਲ ਦੀ ਗੱਲ, ਅਟੱਲ ਨਿਯਮ।

SikhNet (Spanish)Nanak recita la Alabanza del Señor en éste lugar lleno de muertos regados por todas partes y pronuncia éste pensamiento:

ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ ॥

jin upaaee rang ravaaee; baitthaa vekhai vakh ikelaa | Ang 723

Sant Singh KhalsaThe One who created, and attached the mortals to pleasures, sits alone, and watches this.
Manmohan SinghHe, who has made the mortals and attached them to pleasures, sits apart and alone, and beholds them.
Manmohan Singh (Punjabi)ਜਿਸ ਨੇ ਜੀਵ ਸਾਜੇ ਹਨ, ਅਤੇ ਉਨ੍ਹਾਂ ਨੂੰ ਭੋਗ ਬਿਲਾਸਾਂ ਨਾਲ ਜੋੜਿਆ ਜਾਂਦਾ ਹੈ ਉਹ ਨਿਵੇਕਲਾ ਤੇ ਕੱਲਮਕੱਲਾ ਬੈਠਾ ਹੈ ਅਤੇ ਉਨ੍ਹਾਂ ਨੂੰ ਵੇਖਦਾ ਹੈ।
Fareedkot Teekaਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਉਤਪਤਿ ਕਰੀ ਹੈ ਔ ਅਪਨੇ ਅਪਨੇ ਅਨੰਦੋਂ ਮੇਂ ਰਮਣ ਕਰਾਈ ਹੈ, ਸੋ ਉਹ ਇਕੇਲਾ ਹੀ ਬੈਠ ਕਰ ਅਸੰਗ ਹੂਆ ਹੂਆ ਅਪਨੀ ਸਰਬ ਰਚਨਾ ਕੌ ਦੇਖ ਰਹਾ ਹੈ॥
Prof. Sahib Singh(ਹੇ ਭਾਈ ਲਾਲੋ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ)।

ਪਦ ਅਰਥ ਜਿਨਿ = ਜਿਸ (ਮਾਲਕ-ਪ੍ਰਭੂ) ਨੇ। ਰੰਗਿ = ਰੰਗ ਵਿਚ, ਮਾਇਆ ਦੇ ਮੋਹ ਵਿਚ। ਰਵਾਈ = ਰਚਾਈ, ਪਰਵਿਰਤ ਕੀਤੀ। ਵਖਿ = ਵੱਖਰਾ ਹੋ ਕੇ, ਨਿਰਲੇਪ ਰਹਿ ਕੇ। ਇਕੇਲਾ = ਨਿਵੇਕਲਾ ਹੋ ਕੇ।

SikhNet (Spanish)Él, Quien lo ha creado todo y lo envuelve con Su Amor; Él, Quien también lo supervisa todo, permanece Desapegado y Solo.

ਸਚਾ ਸੋ ਸਾਹਿਬੁ. ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ. ਮਸੋਲਾ ॥

sachaa so saahib. sach tapaavas; sacharraa niaau kareg. masolaa | Ang 723

Sant Singh KhalsaThe Lord and Master is True, and True is His justice. He issues His Commands according to His judgement.
Manmohan SinghHe, the Lord is true, true is His decision, and He issues command based on true justice.
Manmohan Singh (Punjabi)ਉਹੀ ਸੁਆਮੀ ਸੱਚਾ ਹੈ। ਸੱਚ ਹੈ ਉਸ ਦਾ ਫੈਸਲਾ ਅਤੇ ਉਹ ਸੱਚੇ ਇਨਸਾਫ ਵਾਲਾ ਹੁਕਮ ਜਾਰੀ ਕਰਦਾ ਹੈ।
Fareedkot Teekaਸਚਾ ਸੋ ਸਾਹਿਬ ਹੈ ਔ (ਸਚੁ ਤਪਾਵਸੁ) ਸਚਾ ਹੀ ਤਿਸ ਕਾ ਨਿਆਉਂ ਹੈ, ਸੋ ਅਕਾਲ ਪੁਰਖ ਸਚੇ ਹੀ ਨਿਆਉਂ ਕਾ ਮਸਲਾ ਆਗੇ ਕੋ ਕਰੇਗਾ, ਭਾਵ ਇਹ ਜੈਸੇ ਇਨ ਜੀਵੋਂ ਨੇ ਪਾਪ ਕਰਮ ਕੀਏ ਹੈਂ ਤੈਸਾ ਹੀ ਇਨਕੋ ਦੁਖ ਰੂਪ ਫਲ ਦੇਵੈਗਾ॥
Prof. Sahib Singhਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ।

ਪਦ ਅਰਥ ਸਚਾ = ਸਦਾ-ਥਿਰ, ਅਟੱਲ ਨਿਯਮ ਵਾਲਾ। ਤਪਾਵਸੁ = ਇਨਸਾਫ਼। ਕਰੇਗੁ = ਕਰੇਗਾ, ਕਰ ਰਿਹਾ ਹੈ।

SikhNet (Spanish)Pero así como Él es el Maestro de la Verdad, Su forma de impartir Justicia estará basada también en la Verdad y Verdad también será Su Comando,

ਕਾਇਆ ਕਪੜੁ. ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥

kaaeaa kaparr. ttuk ttuk hosee; hidusataan samaalasee bolaa | Ang 723

Sant Singh KhalsaThe body-fabric will be torn apart into shreds, and then India will remember these words.
Manmohan SinghThe body cloth shall be torn into pieces and shreds. The shall Hindustan remember my word.
Manmohan Singh (Punjabi)ਦੇਹ ਦਾ ਕਪੜਾ ਲੀਰਾਂ ਲੀਰਾਂ ਕਰ ਦਿੱਤਾ ਜਾਵੇ। ਤਦ ਹਿੰਦੁਸਤਾਨ ਮੇਰੇ ਬਚਨ ਨੂੰ ਯਾਦ ਕਰੇਗਾ।
Fareedkot Teekaਜਬ ਇਨਾਂ ਦਾ ਸਰੀਰੁ ਰੂਪੀ ਕਪੜੁ ਟੁਕੜੇ ਟੁਕੜੇ ਹੋਵੇਗਾ ਤਬ ਇਹ ਹਿੰਦੁਸਤਾਨੀ ਲੋਕ ਹਮਾਰੇ ਬਚਨੋਂ ਕੋ ਯਾਦ ਕਰੇਂਗੇ॥
Prof. Sahib Singh(ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।

ਪਦ ਅਰਥ ਟੁਕੁ ਟੁਕੁ = ਟੁਕੜੇ ਟੁਕੜੇ। ਹੋਸੀ = ਹੋਵੇਗਾ, ਹੋ ਰਿਹਾ ਹੈ। ਸਮਾਲਸੀ = ਯਾਦ ਰੱਖੇਗਾ। ਬੋਲਾ = ਗੱਲ, ਦੁਰ-ਘਟਨਾ।

SikhNet (Spanish)pero sólo hasta que nuestro cuerpo sea cortado en pedazos; y entonces India va a recordar estas palabras.

ਆਵਨਿ ਅਠਤਰੈ. ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ ॥

aavan atthatarai. jaan sataanavai; hor bhee utthasee, marad kaa chelaa | Ang 723

Sant Singh KhalsaComing in seventy-eight (1521 A.D.), they will depart in ninety-seven (1540 A.D.), and then another disciple of man will rise up.
Manmohan SinghComing in seventy eight (Vikram), they (the Mughals) shall depart in ninety seven and then another disciple of brave Man shall arise.
Manmohan Singh (Punjabi)ਏਥੇ ਇਹਅ ਇਸ਼ਾਰਾ ਕਿ ਬਾਬਰ 1597 ਬਿਕਰਮੀ ਵਿੱਚ ਆਵੇਗਾ ਅਤੇ ਹਮਾਯੂ 1595 ਬਿਕਰਮੀ ਵਿੱਚ ਚਲਿਆ ਜਾਵੇਗਾ ਅਤੇ ਤਦ ਇਕ ਹੋਰ ਸੂਰਮੇ ਦਾ ਮੁਰੀਦ ਉਠੂਗਾ।
Fareedkot Teekaਅਬ ਜੋ ਪੰਦ੍ਰਾਂ ਸੌ ਅਠਤਰਾ ਸੰਮਤੁ ਹੈ ਇਸ ਮੇਂ ਦਿਲੀ ਵਿਖੇ ਮੁਗਲ ਆਵੇਂਗੇ, (ਜਾਨਿ ਸਤਾਨਵੈ) ਪੁਨਾ ਸਤਾਰਾਂ ਸੈ ਸਤਾਨਵੇਂ ਸੰਮਤ ਵਿਖੇ ਦਿਲੀ ਤੇ ਚਲੇ ਜਾਵੇਂਗੇ। (ਹੋਰੁ ਭੀ ਉਠਸੀ ਮਰਦ ਕਾ ਚੇਲਾ) ਮਰਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁਨਾ ਤਿਨਕਾ ਚੇਲਾ ਖਾਲਸਾ ਜੀ ਉਠੇਗਾ ਅਰਥਾਤ ਹੋਇਗਾ। ਭਾਵ ਯਹਿ ਕਿ ਸਤਾਰਾਂ ਸੈ ਸਤਾਨਵੇ ਮੇਂ ਬਘੇਲ ਸਿੰਘ ਜੀ ਨੇ ਦਿਲੀ ਮਾਰੀ, ਮਾਨੋ ਤਬ ਤੇ ਮੁਗਲ ਗਏ। ਰਕਾਬ ਗੰਜ ਗੁਰਦ੍ਵਾਰੇ ਪਰ ਮਸੀਤ ਥੀ ਸੋ ਗਿਰਾਇ ਕਰ ਸ੍ਰੀ ਗੁਰੂ ਜੀ ਕੇ ਫੂਲੋਂ ਕੀ ਗਾਗਰ ਨਿਕਾਲ ਕਰ ਪੁਨਾ ਤਹਾਂ ਹੀ ਅਸਥਾਪਨ ਕਰ ਗੁਰਦ੍ਵਾਰਾ ਬਣਾਇਆ। ਜਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਸਰੀਰ ਕਾ ਸਸਕਾਰ ਹੂਆ ਹੈ, ਦਿਲੀ ਤੇ ਬਾਹਿਰ ਲੁਬਾਣਿਓਂ ਕੇ ਗਾਮ ਮੇਂ ਦੋ ਕੋਸ ਪਰ ਹੈ। ਤਿਸ ਕਾ ਨਾਮ ਰਕਾਬਗੰਜ ਗੁਰਦ੍ਵਾਰਾ ਪ੍ਰਸਿੱਧ ਹੈ। ਵਾ ਮਰਦ ਗੁਰ ਤੇਗ ਬਹਾਦਰ ਸਾਹਿਬ ਜੀ ਚੇਲਾ ਤਿਨਕਾ ਦਸਵੇਂ ਪਾਤਿਸ਼ਾਹਿ ਸਾਹਿਬੁ ਉਠੇਗਾ॥
Prof. Sahib Singh(ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ ਵਿਚ ਆਏ ਹਨ, ਇਹ ਸੰਮਤ ਸਤਾਨਵੇ ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ।

ਪਦ ਅਰਥ ਆਵਨਿ = ਆਉਂਦੇ ਹਨ, ਆਏ ਹਨ। ਅਠਤਰੈ = ਅਠੱਤਰ ਵਿਚ, ਸੰਮਤ ੧੫੭੮ ਵਿਚ (ਸੰਨ ੧੫੨੧ ਵਿਚ)। ਨੋਟ: ਗੁਰੂ ਨਾਨਕ ਦੇਵ ਜੀ ਤੀਜੀ 'ਉਦਾਸੀ' ਸਮੇ ਸੰਨ ੧੫੧੮ ਵਿਚ ਮੱਕੇ ਨੂੰ ਗਏ ਸਨ। ਉਥੋਂ ਈਰਾਨ ਦੇਸ ਤੇ ਅਫ਼ਗ਼ਾਨਿਸਤਾਨ ਦੇਸ ਦੇ ਹਾਜੀਆਂ ਦੇ ਨਾਲ ਮਿਲ ਕੇ ਬਗ਼ਦਾਦ ਤੇ ਕਾਬਲ ਦੇ ਰਸਤੇ ਵਾਪਸ ਆ ਕੇ ਐਮਨਾਬਾਦ ਸੰਨ ੧੫੨੧ ਵਿਚ ਉਸ ਵੇਲੇ ਪਹੁੰਚੇ ਸਨ, ਜਦੋਂ ਬਾਬਰ ਸ਼ਹਿਰ ਸਿਆਲਕੋਟ ਨੂੰ ਮਾਰ ਕੇ ਇਥੇ ਪਹੁੰਚਿਆ ਸੀ)। ਜਾਨਿ = ਜਾਂਦੇ ਹਨ, ਜਾਣਗੇ। ਸਤਾਨਵੈ = ਸੰਮਤ ੧੫੯੭ ਵਿਚ (ਸੰਨ ੧੫੪੦ ਵਿਚ)। ਉਠਸੀ = ਉੱਠੇਗਾ, ਤਾਕਤ ਫੜੇਗਾ। ਮਰਦ ਕਾ ਚੇਲਾ = ਸੂਰਮਾ {ਨੋਟ: ਸ਼ੇਰ ਸ਼ਾਹ ਸੂਰੀ ਨੇ ਬਾਬਰ ਦੇ ਪੁੱਤਰ ਹਮਾਯੂੰ ਨੂੰ ਹਿੰਦੁਸਤਾਨ ਵਿਚੋਂ ਮਾਰ ਭਜਾਇਆ ਤੇ ਆਪ ਸੰਨ ੧੫੪੦ ਵਿਚ ਇਥੋਂ ਦਾ ਰਾਜ ਸਾਂਭਿਆ ਸੀ}।

SikhNet (Spanish)Habiendo llegado en el setenta y ocho (1521), ellos se irán en el noventa y siete (1540), entonces será cuando otro Discípulo del Hombre se levantará

ਸਚ ਕੀ ਬਾਣੀ. ਨਾਨਕੁ ਆਖੈ; ਸਚੁ ਸੁਣਾਇਸੀ. ਸਚ ਕੀ ਬੇਲਾ ॥੨॥੩॥੫॥

sach kee baanee. naanak aakhai; sach sunaaeisee. sach kee belaa |2|3|5| Ang 723

Sant Singh KhalsaNanak speaks the Word of Truth; he proclaims the Truth at this, the right time. ||2||3||5||
Manmohan SinghNanak utters the word of truth and proclaims truth at the right time.
Manmohan Singh (Punjabi)ਨਾਨਕ ਸੱਚ ਦਾ ਬਚਨ ਉਚਾਰਨ ਕਰਦਾ ਹੈ ਅਤੇ ਠੀਕ ਵਕਤ ਉਤੇ ਸੱਚ ਸੁਣਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਵਾਹਿਗੁਰੂ ਕੀ (ਬਾਣੀ) ਹੁਕਮੁ, ਪ੍ਰਮਾਣ- 'ਧੁਰਿ ਕੀ ਬਾਣੀ ਆਈ' (ਸਚ ਕੀ ਬੇਲਾ) ਸਚੇ ਨਾਮੁ ਉਚਾਰਨ ਕੀ ਵੇਲਾ ਸਮੇਂ ਸਵੇਰੇ ਸੋ ਸਚ ਹੀ ਅਸੀ ਸੁਣਾਂਵਦੇ ਹਾਂ ਔ ਸੁਣਾਵੈਂਗੇ॥੨॥੩॥੫॥☬ਚੌਥੀ ਪਾਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਅਕਾਲ ਪੁਰਖ ਕੀ ਉਸਤਤੀ ਕਰਤੇ ਹੂਏ ਉਪਦੇਸ਼ ਦੇਤੇ ਹੈਂ:
Prof. Sahib Singh(ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ ॥੨॥੩॥੫॥

ਪਦ ਅਰਥ ਸਚ ਕੀ ਬਾਣੀ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਆਖੈ = ਆਖਦਾ ਹੈ, ਉਚਾਰਦਾ ਹੈ। ਸੁਣਾਇਸੀ = ਸੁਣਾਂਦਾ ਰਹੇਗਾ, ਉਚਾਰਦਾ ਰਹੇਗਾ, ਆਖਦਾ ਰਹੇਗਾ। ਬੇਲਾ = ਸਮਾ, ਮਨੁੱਖਾ ਜਨਮ ਦਾ ਸਮਾ। ਸਚ ਕੀ ਬੇਲਾ = ਸਿਮਰਨ, ਸਿਫ਼ਤਿ-ਸਾਲਾਹ ਦਾ ਹੀ ਇਹ ਸਮਾ ਹੈ ॥੨॥੩॥੫॥

SikhNet (Spanish)Nanak pronuncia el Discurso Verdadero, pues ahora, es el momento de hablar la Verdad.(2-3-5)
Answers quote the Granth verbatim with Ang citations. AI commentary is not Gurbani and not a religious ruling.