ੴ

ਸਿੱਖਬਾਣੀ · SikhBani

Ang 725

Sri Guru Granth Sahib · Raag Tilang · 2 shabads, 40 lines
Translations
Shabad Guru Nanak Dev Ji Raag Tilang continued from Ang 724

ਆਪੇ ਜਾਣੈ ਕਰੇ ਆਪਿ; ਜਿਨਿ ਵਾੜੀ ਹੈ ਲਾਈ ॥੧॥

aape jaanai kare aap; jin vaarree hai laaee |1|

Sant Singh KhalsaHe Himself knows, and He Himself acts; He laid out the garden of the world. ||1||
Manmohan SinghHe who has laid out the garden, He Himself Knows and Himself acts.
Manmohan Singh (Punjabi)ਜਿਸ ਨੇ ਬਾਗ ਲਗਾਇਆ ਉਹ ਖੁਦ ਹੀ ਸੋਚਦਾ ਸਮਝਦਾ ਹੈ ਅਤੇ ਖੁਦ ਹੀ ਕਾਰ ਕਰਦਾ ਹੈ।
Fareedkot Teekaਆਪ ਹੀ ਜਾਨਤਾ ਹੈ ਕਰਮਾਂ ਕੋ ਔਰ ਫਲ ਭੀ ਆਪ ਹੀ ਪ੍ਰਾਪਤਿ ਕਰਤਾ ਹੈ, ਜਿਸ ਜਗਤ ਰੂਪੀ ਬਗੀਚੀ ਲਾਈ ਹੈ॥੧॥
Prof. Sahib Singhਜਿਸ ਨੇ ਇਹ ਜਗਤ-ਬਗ਼ੀਚੀ ਲਾਈ ਹੈ, ਉਹ ਆਪ ਹੀ (ਇਸ ਦੀਆਂ ਲੋੜਾਂ) ਜਾਣਦਾ ਹੈ, ਤੇ ਆਪ (ਉਹ ਲੋੜਾਂ ਪੂਰੀਆਂ) ਕਰਦਾ ਹੈ ॥੧॥

ਪਦ ਅਰਥ ਆਪੇ = ਆਪ ਹੀ। ਵਾੜੀ = ਜਗਤ-ਬਗ਼ੀਚੀ ॥੧॥

SikhNet (Spanish)Él Mismo sabe y Él Mismo actúa, Él diseñó el jardín del mundo. (1)

ਰਾਇਸਾ ਪਿਆਰੇ ਕਾ ਰਾਇਸਾ; ਜਿਤੁ ਸਦਾ ਸੁਖੁ ਹੋਈ ॥ ਰਹਾਉ ॥

raaeisaa piaare kaa raaeisaa; jit sadaa sukh hoee | rahaau |

Sant Singh KhalsaSavor the story, the story of the Beloved Lord, which brings a lasting peace. ||Pause||
Manmohan SinghEmbrace thou the meditation, the meditation of the Beloved, by which peace is ever obtained. Pause.
Manmohan Singh (Punjabi)ਤੂੰ ਪ੍ਰੀਤਮ ਦੇ ਸਿਮਰਨ, ਹਾਂ ਸਿਮਰਨ ਵਿੱਚ ਜੁੜ ਜਿਸ ਦੁਆਰਾ ਹਮੇਸ਼ਾਂ ਸੁਖ ਆਰਾਮ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਤਿਸ ਪਿਆਰੇ ਕੋ ਮਨ ਬਾਣੀ ਸੇ ਜਬ ਮੇਂ (ਰਾਇਸਾ) ਰਾਵਣਾ ਅਰਾਧਨਾ ਕਰੂੰਗਾ ਤਬ ਤਿਸ ਤੇ ਸਦਾ ਸੁਖ ਹੋਵੇਗਾ॥ ਰਹਾਉ ॥
Prof. Sahib Singhਹੇ ਪਿਆਰੇ (ਭਾਈ)! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਰਾਹੀਂ ਸਦਾ ਆਤਮਕ ਆਨੰਦ ਮਿਲਦਾ ਹੈ ਰਹਾਉ॥

ਪਦ ਅਰਥ ਰਾਇਸਾ = {ਰਾਇਸੋ} ਜੀਵਨ-ਕਥਾ, ਪ੍ਰਸੰਗ, ਸਿਫ਼ਤਿ-ਸਾਲਾਹ ਦੀਆਂ ਗੱਲਾਂ। ਜਿਤੁ = ਜਿਸ (ਰਾਇਸੋ) ਦੀ ਰਾਹੀਂ ॥ਰਹਾਉ॥

SikhNet (Spanish)Saborea el relato, el relato del Bienamado Señor, que trae una Paz duradera. (Pausa)

ਜਿਨਿ ਰੰਗਿ. ਕੰਤੁ ਨ ਰਾਵਿਆ; ਸਾ ਪਛੋ ਰੇ ਤਾਣੀ ॥

jin rang. kant na raaviaa; saa pachho re taanee |

Sant Singh KhalsaShe who does not enjoy the Love of her Husband Lord, shall come to regret and repent in the end.
Manmohan SinghShe who enjoys not her spouse with love, regrets afterwards.
Manmohan Singh (Punjabi)ਜੋ ਆਪਣੇ ਭਰਤੇ ਨੂੰ ਪਿਆਰ ਨਾਲ ਨਹੀਂ ਮਾਣਦੀ ਉਹ ਅਖੀਰ ਨੂੰ ਪਛਤਾਉਂਦੀ ਹੈ।
Fareedkot Teekaਹੇ ਭਾਈ! ਜਿਸ ਨੇ ਪ੍ਰੇਮ ਕਰ ਐਸੇ ਸੁਆਮੀ ਕੋ ਨਹੀਂ (ਰਾਵਿਆ) ਅਰਾਧਿਆ, (ਸਾ) ਸੋਈ ਅਗ੍ਯਾਨੀ ਛੁਟੜ ਪਸਚਾਤਾਪ ਕਰਤੀ ਹੈ॥
Prof. Sahib Singhਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰੇਮ ਨਾਲ ਖਸਮ-ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਆਖ਼ਰ ਪਛੁਤਾਂਦੀ ਹੈ।

ਪਦ ਅਰਥ ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਰੰਗਿ = ਪ੍ਰੇਮ ਵਿਚ। ਰਾਵਿਆ = ਮਾਣਿਆ, ਸਿਮਰਿਆ। ਸਾ = ਉਹ ਜੀਵ-ਇਸਤ੍ਰੀ। ਰੇ = ਹੇ ਭਾਈ! ਪਛੋਤਾਣੀ = ਪਛਤਾਂਦੀ ਹੈ।

SikhNet (Spanish)La esposa que no disfruta del Amor de su Señor Esposo, se arrepentirá al final.

ਹਾਥ ਪਛੋੜੈ ਸਿਰੁ ਧੁਣੈ; ਜਬ ਰੈਣਿ ਵਿਹਾਣੀ ॥੨॥

haath pachhorrai sir dhunai; jab rain vihaanee |2|

Sant Singh KhalsaShe wrings her hands, and bangs her head, when the night of her life has passed away. ||2||
Manmohan SinghShe wrings her hands and beats her head, when the night passes away.
Manmohan Singh (Punjabi)ਜਦ ਰਾਤ ਬੀਤ ਜਾਂਦੀ ਹੈ ਤਾਂ ਉਹ ਆਪਣੇ ਹੱਥ ਮਾਲਦੀ ਅਤੇ ਸੀਸ ਨੂੰ ਪਛਾੜਦੀ ਹੈ।
Fareedkot Teekaਜਬ ਇਹ ਆਯੂ ਰੂਪੀ ਰਾਤ੍ਰੀ ਬਿਤੀਤ ਹੋਈ ਤਬ ਹਥਾਂ ਕੋ (ਪਛੋੜੈ) ਪਛਾੜ ਕਰ ਸਿਰ ਫੇਰੇਗੀ॥੨॥
Prof. Sahib Singhਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ, ਸਿਰ ਮਾਰਦੀ ਹੈ ॥੨॥

ਪਦ ਅਰਥ ਹਾਥ ਪਛੋੜੈ = ਹੱਥ ਮਲਦੀ ਹੈ। ਸਿਰੁ ਧੁਣੈ = ਸਿਰ ਮਾਰਦੀ ਹੈ। ਰੈਣਿ = ਰਾਤ। ਵਿਹਾਣੀ = ਬੀਤ ਜਾਂਦੀ ਹੈ ॥੨॥

SikhNet (Spanish)Se frota las manos y se golpea la cabeza cuando la noche de su vida ha transcurrido. (2)

ਪਛੋਤਾਵਾ. ਨਾ ਮਿਲੈ; ਜਬ ਚੂਕੈਗੀ ਸਾਰੀ ॥

pachhotaavaa. naa milai; jab chookaigee saaree |

Sant Singh KhalsaNothing comes from repentance, when the game is already finished.
Manmohan SinghNo good accrues from repentance when the life ends.
Manmohan Singh (Punjabi)ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ ਤਾਂ ਪਸਚਾਤਾਪ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ।
Fareedkot Teekaਜਬ ਜੀਵ ਰੂਪੀ (ਸਾਰੀ) ਨਰਦ ਅਪਨੇ ਅਪਨੇ ਘਰ ਤੇ ਭੂਲ ਜਾਵੇਗੀ ਵਾ ਉਠ ਜਾਵੇਗੀ, ਭਾਵ ਜੀਵ ਮ੍ਰਿਤੂ ਕਰ ਗ੍ਰਸਾ ਜਾਵੇਗਾ, ਫੇਰ ਪਤੀ ਕੋ ਨਾ ਮਿਲਨੇ ਕਾ ਪਸਚਾਤਾਪ ਹੀ ਰਹਿ ਜਾਏਗਾ॥
Prof. Sahib Singh(ਪਰ) ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ, ਤਦੋਂ ਪਛੁਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ।

ਪਦ ਅਰਥ ਚੂਕੈਗੀ = ਮੁੱਕ ਜਾਇਗੀ, ਮੁੱਕ ਜਾਂਦੀ ਹੈ। ਸਾਰੀ = ਸਾਰੀ ਉਮਰ-ਰਾਤ।

SikhNet (Spanish)No hay arrepentimiento que valga cuando el juego termina.

ਤਾ ਫਿਰਿ ਪਿਆਰਾ ਰਾਵੀਐ; ਜਬ ਆਵੈਗੀ ਵਾਰੀ ॥੩॥

taa fir piaaraa raaveeai; jab aavaigee vaaree |3|

Sant Singh KhalsaShe shall have the opportunity to enjoy her Beloved, only when her turn comes again. ||3||
Manmohan SinghThen alone shall she have the chance of enjoying her Beloved, when her turn comes, again.
Manmohan Singh (Punjabi)ਕੇਵਲ ਤਦ ਹੀ ਉਸ ਨੂੰ ਆਪਣੇ ਜਾਨੀ ਨੂੰ ਮਾਣਨ ਦਾ ਮੌਕਾ ਮਿਲੇਗਾ, ਜਦ ਮੁੜ ਕੇ ਉਸ ਦੀ ਵਾਰੀ ਆਵੇਗੀ।
Fareedkot Teekaਜਬ ਫੇਰ ਕਿਸੀ ਕਰਮ ਦ੍ਵਾਰਾ ਮਨੁਖ ਦੇਹ ਕੇ ਮਿਲਨੇ ਕੀ ਵਾਰੀ ਆਵੇਗੀ ਤਬ ਫੇਰ ਪ੍ਰੇਮ ਸੇ ਤਿਸ ਪਿਆਰੇ ਪਤੀ ਕੋ ਰਾਵਨਾ ਕਰੇਗੀ। ਭਾਵ ਸੇ ਇਸ ਸਮੇਂ ਜਨਮ ਵਿਅਰਥ ਗਯਾ ਫੇਰ ਏਹ ਜਨਮ ਮਿਲੇਗਾ ਤਬ ਸਾਧਨ ਸਪੰਨ ਹੋਨੇ ਕਰ ਤਿਸ ਵਾਹਿਗੁਰੂ ਕੀ ਪ੍ਰਾਪਤੀ ਹੋਵੇਗੀ, ਭਾਵ ਏਹ ਹੈ ਇਸੀ ਜਨਮ ਮੇਂ ਪਰਮੇਸ੍ਵਰ ਦਾ ਭਜਨ ਕਰਨਾ ਚਾਹੀਏ॥੩॥
Prof. Sahib Singhਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਹੈ, ਜਦੋਂ (ਮੁੜ ਕਦੇ) ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ॥੩॥

ਪਦ ਅਰਥ ਰਾਵੀਐ = ਸਿਮਰਿਆ ਜਾ ਸਕਦਾ ਹੈ। ਜਬ = ਜਦੋਂ। ਵਾਰੀ = ਮਨੁੱਖਾ ਜਨਮ ਦੀ ਵਾਰੀ ॥੩॥

SikhNet (Spanish)Tendrá la oportunidad de disfrutar de su Esposo, hasta que su turno regrese otra vez.(3)

ਕੰਤੁ ਲੀਆ ਸੋਹਾਗਣੀ; ਮੈ ਤੇ ਵਧਵੀ ਏਹ ॥

kant leea sohaaganee; mai te vadhavee eh |

Sant Singh KhalsaThe happy soul-bride attains her Husband Lord - she is so much better than I am.
Manmohan SinghThe True bride obtains her Husband, she is superior to me.
Manmohan Singh (Punjabi)ਸੱਚੀ ਪਤਨੀ ਆਪਣੇ ਪਤੀ ਨੂੰ ਪਾ ਲੈਂਦੀ ਹੈ। ਮੇਰੇ ਨਾਲੋਂ ਉਹ ਵੱਧ ਕੇ ਹੈ।
Fareedkot Teekaਜਿਨਾਂ ਸੋਹਾਗਣੀਆਂ ਸੰਤ ਜਨਾਂ ਨੇ ਤਿਸ ਵਾਹਿਗੁਰੂ ਪਤੀ ਕੋ ਪਾਇ ਲੀਆ ਹੈ, ਸੋ ਮੇਰੇ ਤੇ ਗੁਣਾਂ ਕਰ ਵਧੀਕ ਹੈਂ ਕਯਾ ਬਡੇ ਹੈਂ॥☬ਜਗ੍ਯਾਸੂ ਰੂਪ ਸਖੀ ਕਹਤੀ ਹੈ:
Prof. Sahib Singhਜਿਨ੍ਹਾਂ ਚੰਗੇ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਮੈਥੋਂ ਚੰਗੀਆਂ ਹਨ,

ਪਦ ਅਰਥ ਕੰਤੁ = ਪਤੀ-ਪ੍ਰਭੂ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ {सौभागिनी}। ਮੈ ਤੇ = ਮੇਰੇ ਨਾਲੋਂ। ਤੇ = ਤੋਂ, ਨਾਲੋਂ। ਵਧਵੀ = ਚੰਗੀਆਂ।

SikhNet (Spanish)La feliz novia Alma obtiene a su Esposo, ella es mucho mejor que yo,

ਸੇ ਗੁਣ. ਮੁਝੈ ਨ ਆਵਨੀ; ਕੈ ਜੀ ਦੋਸੁ ਧਰੇਹ ॥੪॥

se gun. mujhai na aavanee; kai jee dos dhareh |4|

Sant Singh KhalsaI have none of her merits or virtues; whom should I blame? ||4||
Manmohan SinghThose merits, I possess not; whom should I blame.
Manmohan Singh (Punjabi)ਉਹ ਚੰਗਿਆਈਆਂ ਮੇਰੇ ਵਿੱਚ ਨਹੀਂ, ਮੈਂ ਕੀਹਦੇ ਉਤੇ ਇਲਜ਼ਾਮ ਲਾਵਾਂ?
Fareedkot Teekaਸੋ ਗੁਣ ਪ੍ਰੇਮ ਆਦਿ ਮੇਰੇ ਵਿਖੇ ਨਹੀਂ ਆਕਰ ਪ੍ਰਾਪਤਿ ਭਏ ਤੌ ਮੈਂ ਅਪਣੇ ਜੀ ਮੇਂ ਕਿਸ ਪਰ ਦੋਸ ਧਰਾਂ, ਭਾਵ ਇਹ ਕਿਸੀ ਪਰ ਦੋਸ ਨਹੀਂ, ਮੈਂ ਹੀ ਸਰਬ ਦੋਸੋਂ ਸੇ ਭਰੀ ਹੂਈ ਹੂੰ॥੪॥
Prof. Sahib Singh(ਜੇਹੜੇ ਗੁਣ ਉਹਨਾਂ ਦੇ ਅੰਦਰ ਹਨ) ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ, (ਇਸ ਵਾਸਤੇ) ਮੈਂ ਕਿਸ ਉਤੇ ਦੋਸ਼ ਥੱਪਾਂ (ਕਿ ਮੈਨੂੰ ਪ੍ਰਭੂ-ਪਤੀ ਕਿਉਂ ਨਹੀਂ ਮਿਲਦਾ)? ॥੪॥

ਪਦ ਅਰਥ ਮੁਝੈ = ਮੇਰੇ ਅੰਦਰ, ਮੈਨੂੰ। ਆਵਨੀ = ਆਵਨਿ, ਆਉਂਦੇ, ਪੈਦਾ ਹੁੰਦੇ। ਕੈ = ਕਿਸੁ, ਕਿਸ ਉੱਤੇ? ਧਰੇਹ = ਧਰਾਂ ॥੪॥

SikhNet (Spanish)no cuento con ninguno de sus méritos, ¿A quien culpar?(4)

ਜਿਨੀ ਸਖੀ. ਸਹੁ ਰਾਵਿਆ; ਤਿਨ ਪੂਛਉਗੀ ਜਾਏ ॥

jinee sakhee. sahu raaviaa; tin poochhaugee jaae |

Sant Singh KhalsaI shall go and ask those sisters who have enjoyed their Husband Lord.
Manmohan SinghThose mates, who have enjoyed their spouse, to them I shall go to ask.
Manmohan Singh (Punjabi)ਜਿਨ੍ਹਾਂ ਸਹੇਲੀਆਂ ਨੇ ਆਪਣੇ ਕੰਤ ਨੂੰ ਮਾਣਿਆ ਹੈ, ਮੈਂ ਜਾ ਕੇ ਉਨ੍ਹਾਂ ਕੋਲੋਂ ਪੁੱਛਾਂਗੀ।
Fareedkot Teekaਇਸੀ ਤੇ ਜਿਨ ਉਤਮ ਸਖੀਆਂ ਸੰਤ ਜਨਾਂ ਨੇ ਤਿਸ ਪਤੀ ਕਾ ਰਾਵਣਾ ਕੀਆ ਹੈ, ਤਿਨਾਂ ਪਾਸੋਂ ਮੈਂ ਜਾਇਕਰ ਉਪਾਉ ਪੁਛਾਂਗੀ॥
Prof. Sahib Singh(ਹੁਣ) ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ, ਜਿਨ੍ਹਾਂ ਨੇ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ।

ਪਦ ਅਰਥ ਜਿਨੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸਹੁ = ਪਤੀ-ਪ੍ਰਭੂ। ਰਾਵਿਆ = ਸਿਮਰਿਆ। ਜਾਏ = ਜਾਇ, ਜਾ ਕੇ।

SikhNet (Spanish)Iré a preguntar a las Hermanas que han disfrutado de su Señor Esposo,

ਪਾਇ ਲਗਉ. ਬੇਨਤੀ ਕਰਉ; ਲੇਉਗੀ ਪੰਥੁ ਬਤਾਏ ॥੫॥

paae lgau. benatee krau; leaugee panth bataae |5|

Sant Singh KhalsaI touch their feet, and ask them to show me the Path. ||5||
Manmohan SinghI shall touch their feet and supplicate them to show me the path.
Manmohan Singh (Punjabi)ਮੈਂ ਉਨ੍ਹਾਂ ਦੇ ਪੈਰੀਂ ਪਵਾਂਗੀ ਅਤੇ ਮੈਨੂੰ ਮਾਰਗ ਵਿਖਾਲਣ ਲਈ ਪ੍ਰਾਰਥਨਾ ਕਰਾਂਗੀ।
Fareedkot Teekaਤਿਨ ਕੇ ਚਰਨੀ ਲਗਕੇ ਬੇਨਤੀ ਕਰੂੰਗੀ ਔਰ ਮਾਰਗ (ਬਤਾਏ) ਪੂਛਾਇ ਲੇਵੋਂਗੀ॥੫॥☬ਜਬ ਐਸੇ ਜਗ੍ਯਾਸਾ ਧਾਰ ਕਰ ਸੰਤਨ ਸੇ ਪੂਛਾ ਤਬ ਵਹਿ ਸਾਧਨ ਕਹਤੇ ਹੈਂ:
Prof. Sahib Singhਮੈਂ ਉਹਨਾਂ ਦੇ ਚਰਨੀ ਲੱਗਾਂਗੀ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, (ਤੇ, ਉਹਨਾਂ ਪਾਸੋਂ ਪ੍ਰਭੂ-ਪਤੀ ਦੇ ਮਿਲਾਪ ਦਾ) ਰਸਤਾ ਪੁੱਛ ਲਵਾਂਗੀ ॥੫॥

ਪਦ ਅਰਥ ਪਾਇ = ਪੈਂਰੀ। ਲਗਉ = ਲਗਉਂ, ਮੈਂ ਲੱਗਾਂਗੀ। ਕਰਉ = ਕਰਉਂ, ਮੈਂ ਕਰਾਂਗੀ। ਪੰਥੁ = ਰਸਤਾ। ਬਤਾਏ ਲੇਉਗੀ = ਬਤਾਇ ਲੇਉਂਗੀ, ਪੁੱਛ ਲਵਾਂਗੀ ॥੫॥

SikhNet (Spanish)voy a tocar sus Pies y a pedirles que me muestren el Sendero.(5)

ਹੁਕਮੁ ਪਛਾਣੈ ਨਾਨਕਾ; ਭਉ ਚੰਦਨੁ ਲਾਵੈ ॥

hukam pachhaanai naanakaa; bhau chandan laavai |

Sant Singh KhalsaShe who understands the Hukam of His Command, O Nanak, applies the Fear of God as her sandalwood oil;
Manmohan SinghNanak, if the bride obeys her spouse's order, applies His fear as her sandal,
Manmohan Singh (Punjabi)ਨਾਨਕ, ਜੇਕਰ ਪਤਨੀ ਆਪਣੇ ਪਤੀ ਦਾ ਫੁਰਮਾਨ ਮੰਨੇ ਅਤੇ ਉਸ ਦੇ ਡਰ ਨੂੰ ਚੰਨਣ ਵੱਜੋਂ ਮਲੇ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਤੀ ਕੇ ਹੁਕਮ ਕਾ ਪਛਾਣਨਾ ਕਰੇ ਔ ਤਿਸ ਕੇ ਭੈ ਰੂਪੀ ਚੰਦਨ ਕਾ ਲਗਾਵਣਾ ਕਰੇ॥
Prof. Sahib Singhਹੇ ਨਾਨਕ! ਜਦੋਂ (ਜੀਵ-ਇਸਤ੍ਰੀ ਪ੍ਰਭੂ-ਪਤੀ ਦੀ) ਰਜ਼ਾ ਨੂੰ ਸਮਝ ਲੈਂਦੀ ਹੈ, ਜਦੋਂ ਉਸ ਦੇ ਡਰ-ਅਦਬ ਨੂੰ (ਜਿੰਦ ਵਾਸਤੇ ਸੁਗੰਧੀ ਬਣਾਂਦੀ ਹੈ, ਜਿਵੇਂ ਸਰੀਰ ਉਤੇ ਕੋਈ ਇਸਤ੍ਰੀ) ਚੰਦਨ ਲਾਂਦੀ ਹੈ,

ਪਦ ਅਰਥ ਭਉ = ਡਰ, ਅਦਬ।

SikhNet (Spanish)Ellas, que entienden el Jukam de Su Comando, oh, dice Nanak, se untan el Temor de Dios como perfume de Sándalo.

ਗੁਣ ਕਾਮਣ ਕਾਮਣਿ ਕਰੈ; ਤਉ ਪਿਆਰੇ ਕਉ ਪਾਵੈ ॥੬॥

gun kaaman kaaman karai; tau piaare kau paavai |6|

Sant Singh Khalsashe charms her Beloved with her virtue, and so obtains Him. ||6||
Manmohan Singhand performs the incantation of merits, then obtains she her Beloved.
Manmohan Singh (Punjabi)ਅਤੇ ਚੰਗਿਆਈਆਂ ਦਾ ਟੂਣਾ ਟਾਮਣਾ ਕਰੇ, ਤਦ ਉਹ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ।
Fareedkot Teekaਜਗ੍ਯਾਸੀ ਰੂਪੀ (ਕਾਮਣਿ) ਇਸਤ੍ਰੀ ਐਸੇ ਸੁਭ ਗੁਣੋਂ ਰੂਪ (ਕਾਮਣਿ) ਜਾਦੂ ਜਬ ਕਰੇ, ਤਬ ਤਿਸ ਪ੍ਯਾਰੇ ਪਤੀ ਕੋ ਪ੍ਰਾਪਤ ਹੋਵੇ॥੬॥
Prof. Sahib Singhਜਦੋਂ ਇਸਤ੍ਰੀ (ਪਤੀ ਨੂੰ ਵੱਸ ਕਰਨ ਵਾਸਤੇ ਆਤਮਕ) ਗੁਣਾਂ ਨੂੰ ਟੂਣੇ ਬਣਾਂਦੀ ਹੈ, ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੬॥

ਪਦ ਅਰਥ ਕਾਮਣ = ਟੂਣੇ, ਜਾਦੂ। ਕਾਮਣਿ = ਇਸਤ੍ਰੀ। ਤਉ = ਤਦੋਂ ॥੬॥

SikhNet (Spanish)Ellas encantan a Su Bienamado con Sus Virtudes y así Lo obtienen.(6)

ਜੋ ਦਿਲਿ ਮਿਲਿਆ. ਸੁ ਮਿਲਿ ਰਹਿਆ; ਮਿਲਿਆ ਕਹੀਐ ਰੇ ਸੋਈ ॥

jo dil miliaa. su mil rahiaa; miliaa kaheeai re soee |

Sant Singh KhalsaShe who meets her Beloved in her heart, remains united with Him; this is truly called union.
Manmohan SinghShe, who meets with her Lord the heart's way, ever abides with Him. That is called the real meeting.
Manmohan Singh (Punjabi)ਜੋ ਆਪਣੇ ਸੁਆਮੀ ਨੂੰ ਦਿਲ ਦੇ ਰਾਹੀਂ ਮਿਲਦੀ ਹੈ, ਉਹ ਉਸ ਨਾਲ ਮਿਲੀ ਰਹਿੰਦੀ ਹੈ। ਉਹ ਹੀ ਅਸਲੀ ਮਿਲਾਪ ਆਖਿਆ ਜਾਂਦਾ ਹੈ।
Fareedkot Teekaਹੇ ਭਾਈ! ਜੋ ਪੁਰਸ ਦਿਲ ਕਰ ਪਰਮੇਸ੍ਵਰ ਸੇ ਮਿਲ ਰਹਾ ਹੈ, ਸੋਈ ਅਸਲੀ ਮਿਲਾ ਹੈ ਅਰ ਓਹੀ ਮਿਲਾ ਹੂਆ ਕਹੀਦਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ (ਪਰਮਾਤਮਾ ਦੇ ਚਰਨਾਂ ਵਿਚ) ਮਿਲਿਆ ਹੈ, ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ, ਉਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਆਖਿਆ ਜਾ ਸਕਦਾ ਹੈ।

ਪਦ ਅਰਥ ਦਿਲਿ = ਦਿਲ ਵਿਚ। ਰੇ = ਹੇ ਭਾਈ! ਸੋਈ = ਉਹੀ ਮਨੁੱਖ।

SikhNet (Spanish)La que encuentra a Su Bienamado en su corazón, permanece unida a Él,

ਜੇ ਬਹੁਤੇਰਾ ਲੋਚੀਐ; ਬਾਤੀ ਮੇਲੁ. ਨ ਹੋਈ ॥੭॥

je bahuteraa locheeai; baatee mel. na hoee |7|

Sant Singh KhalsaAs much as she may long for Him, she shall not meet Him through mere words. ||7||
Manmohan SinghHowever much she may desire is, she meets Him not through mere words.
Manmohan Singh (Punjabi)ਕਿੰਨੀ ਬਾਹਲੀ ਚਾਹਨਾ ਉਹ ਕਿਉਂ ਨਾਂ ਕਰੇ, ਨਿਰੀਆਂ ਗੱਲਾਂ ਨਾਲ ਉਸ ਦਾ ਮਿਲਾਪ ਨਹੀਂ ਹੁੰਦਾ।
Fareedkot Teekaਜੇਕਰ ਬਿਨਾਂ ਪ੍ਰੇਮ ਤੇ ਬਹੁਤਾ ਹੀ ਚਿਤ ਮੇਂ (ਲੋਚੀਐ) ਚਾਹੀਏ, ਤੋ ਗਲਾਂ ਕੇ ਕਰਨੇ ਤੇ ਤਿਸ ਕਾ ਕਦਾਚਿਤ ਮਿਲਾਪ ਨਹੀਂ ਹੋਤਾ॥੭॥
Prof. Sahib Singhਨਿਰੀਆਂ ਗੱਲਾਂ ਦੀ ਰਾਹੀਂ (ਪ੍ਰਭੂ ਨਾਲ) ਮਿਲਾਪ ਨਹੀਂ ਹੋ ਸਕਦਾ, ਭਾਵੇਂ ਕਿਤਨੀ ਹੀ ਤਾਂਘ ਕਰਦੇ ਰਹੀਏ ॥੭॥

ਪਦ ਅਰਥ ਲੋਚੀਐ = ਤਾਂਘ ਕਰੀਏ। ਬਾਤੀ = ਬਾਤੀਂ, ਗੱਲਾਂ ਨਾਲ। ਮੇਲੁ = ਮਿਲਾਪ ॥੭॥

SikhNet (Spanish)esta es la Verdadera Unión, porque sin importar cuanto Lo añore, no Lo encontrará a base de palabras. (7)

ਧਾਤੁ ਮਿਲੈ ਫੁਨਿ ਧਾਤੁ ਕਉ; ਲਿਵ ਲਿਵੈ ਕਉ ਧਾਵੈ ॥

dhaat milai fun dhaat kau; liv livai kau dhaavai |

Sant Singh KhalsaAs metal melts into metal again, so does love melt into love.
Manmohan SinghThe mental blends with the metal again and love attracts love.
Manmohan Singh (Punjabi)ਮਾਦਨੀਅਤ, ਮੁੜ ਕੇ ਮਾਦਨੀਆਤ ਨਾਲ ਮਿਲ ਜਾਂਦੀ ਹੈ ਅਤੇ ਪਿਆਰ ਪਿਆਰ ਨੂੰ ਖਿੱਚਦਾ ਹੈ।
Fareedkot Teekaਜਥਾ ਧਾਤੂ ਸਜਾਤੀ ਧਾਤੂ ਕੋ ਪੁਨਾ ਮਿਲ ਜਾਤੀ ਹੈ, ਤਥਾ ਹੀ ਜਿਸ ਕੀ (ਲਿਵ) ਬ੍ਰਿਤੀ (ਲਿਵੈ) ਆਸਰਾ ਰੂਪ ਪ੍ਰਮਾਤਮਾਂ ਕੀ ਤ੍ਰਫ ਕੋ ਦੌੜਤੀ ਹੈ, ਸੋ ਤਿਸ ਮੇਂ ਅਭੇਦ ਹੋ ਜਾਤਾ ਹੈ॥
Prof. Sahib Singhਹੇ ਭਾਈ! (ਜਿਵੇਂ ਸੋਨਾ ਆਦਿਕ) ਧਾਤ (ਕੁਠਾਲੀ ਵਿਚ ਗਲ ਕੇ) ਮੁੜ (ਹੋਰ) (ਸੋਨੇ-) ਧਾਤ ਨਾਲ ਮਿਲ ਜਾਂਦੀ ਹੈ, (ਇਸੇ ਤਰ੍ਹਾਂ) ਪਿਆਰ ਪਿਆਰ ਵਲ ਦੌੜਦਾ ਹੈ (ਖਿੱਚ ਖਾਂਦਾ ਹੈ)।

ਪਦ ਅਰਥ ਧਾਤੁ = (ਸੋਨਾ ਆਦਿਕ) ਧਾਤ। ਫੁਨਿ = ਮੁੜ (ਗਲ ਕੇ)। ਕਉ = ਨੂੰ। ਲਿਵ = ਲਗਨ, ਪਿਆਰ। ਲਿਵੈ ਕਉ = ਪਿਆਰ ਵਲ ਹੀ। ਧਾਵੈ = ਦੌੜਦਾ ਹੈ।

SikhNet (Spanish)Así como el metal se funde en el metal, el Amor se funde en el Amor.

ਗੁਰ ਪਰਸਾਦੀ ਜਾਣੀਐ; ਤਉ ਅਨਭਉ ਪਾਵੈ ॥੮॥

gur parasaadee jaaneeai; tau anbhau paavai |8|

Sant Singh KhalsaBy Guru's Grace, this understanding is obtained, and then, one obtains the Fearless Lord. ||8||
Manmohan SinghWhen by Guru's grace, man obtains true understanding, then finds, he, the Fearless Lord.
Manmohan Singh (Punjabi)ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ, ਤਦ ਉਹ ਨਿਡੱਰ ਸਾਈਂ ਨੂੰ ਪਾ ਲੈਂਦਾ ਹੈ।
Fareedkot Teekaਸੋ ਗੁਰਾਂ ਕੀ ਕ੍ਰਿਪਾ ਤੇ ਤਿਸ ਸਰੂਪ ਕੋ ਜਬ ਜਾਣੀਐ ਤਬ ਤਿਸ ਅਨੁਭਵ ਸਰੂਪ ਕੋ ਜਗ੍ਯਾਸੀ ਪਾਏ ਲੇਤਾ ਹੈ। ਯਦਪਿ ਅਨੁਭਵ ਸਰੂਪ ਰਿਦੇ ਵਿਖੇ ਹੀ ਹੈ ਤਦਪਿ ਬਿਨਾਂ ਸਤਿਗੁਰਾਂ ਸੇ ਪਿਰ ਕਾ ਗ੍ਯਾਨੁ ਨਹੀਂ ਮਿਲਤਾ॥੮॥☬ਦ੍ਰਿਸ਼ਟਾਂਤ:
Prof. Sahib Singhਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ, ਤਦੋਂ ਮਨੁੱਖ ਡਰ-ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ॥੮॥

ਪਦ ਅਰਥ ਪਰਸਾਦੀ = ਕਿਰਪਾ ਨਾਲ ਹੀ। ਜਾਣੀਐ = ਸਮਝ ਆਉਂਦੀ ਹੈ। ਤਉ = ਤਦੋਂ। ਅਨਭਉ = ਭੈ-ਰਹਿਤ ਪ੍ਰਭੂ ॥੮॥

SikhNet (Spanish)Por la Gracia del Guru este entendimiento es obtenido, y así uno logra alcanzar al Valeroso Señor. (8)

ਪਾਨਾ ਵਾੜੀ ਹੋਇ ਘਰਿ; ਖਰੁ ਸਾਰ. ਨ ਜਾਣੈ ॥

paanaa vaarree hoe ghar; khar saar. na jaanai |

Sant Singh KhalsaThere may be an orchard of betel nut trees in the garden, but the donkey does not appreciate its value.
Manmohan SinghAn oronard of betel may be in the house, but the donkey knows not its worth.
Manmohan Singh (Punjabi)ਪਾਨਾਂ ਵਾਲੀ ਵੇਲ ਦੀ ਬਗੀਚੀ ਗ੍ਰਿਹ ਵਿੱਚ ਭਾਵੇਂ ਹੀ ਹੋਵੇ, ਪ੍ਰੰਤੂ ਖੋਤਾ ਉਸ ਦੀ ਕਦਰ ਨੂੰ ਨਹੀਂ ਜਾਣਦਾ।
Fareedkot Teekaਪਾਨਾਂ ਕੀ ਵਾੜੀ ਘਰ ਮੇਂ ਹੀ ਹੋਇ ਪਰੰਤੂ ਜੈਸੇ ਗਧਾ ਤਿਸ ਪਾਨੋਂ ਕੀ ਸਾਰ ਕੋ ਨਹੀਂ ਜਾਨਤਾ। ਦਾਸਟਾਂਤ: ਤੈਸੇ ਰਿਦੇ ਮੇਂ ਹੋਤੇ ਹੀ ਹਰੀ ਕੋ ਅਨਅਧਕਾਰੀ ਗਧਾ ਨਹੀਂ ਪਹਿਚਾਨਤਾ॥☬ਦ੍ਰਿਸਟਾਂਤ:
Prof. Sahib Singhਹੇ ਭਾਈ! ਪਾਨਾਂ ਦੀ ਕਿਆਰੀ (ਹਿਰਦੇ-) ਘਰ ਵਿਚ ਲੱਗੀ ਹੋਈ ਹੈ, ਪਰ ਖੋਤਾ (ਮੂਰਖ ਮਨੁੱਖ ਇਸ ਦੀ) ਕਦਰ ਨਹੀਂ ਜਾਣਦਾ।

ਪਦ ਅਰਥ ਪਾਨਾ ਵਾੜੀ = ਪਾਨਾਂ ਦੀ ਕਿਆਰੀ। ਘਰਿ = ਘਰ ਵਿਚ। ਖਰੁ = ਖ਼ਰੁ, ਖੋਤਾ, ਮੂਰਖ ਮਨੁੱਖ। ਸਾਰ = ਕਦਰ।

SikhNet (Spanish)Podrá haber un jardín lleno de árboles de nueces de Betel, pero el burro no podrá apreciar su valor,

ਰਸੀਆ ਹੋਵੈ ਮੁਸਕ ਕਾ; ਤਬ ਫੂਲੁ ਪਛਾਣੈ ॥੯॥

raseea hovai musak kaa; tab fool pachhaanai |9|

Sant Singh KhalsaIf someone savors a fragrance, then he can truly appreciate its flower. ||9||
Manmohan SinghIf one knows, the nature of fragrance, then alone can one appreciate the flower.
Manmohan Singh (Punjabi)ਜੇਕਰ ਕੋਈ ਜਣਾ ਮਹਿਮ ਦਾ ਮਾਹਰ ਹੋਵੇ, ਤਦ ਉਹ ਪੁਸ਼ਪ ਦੀ ਕਦਰ ਸਿੰਞਾਣਦਾ ਹੈ।
Fareedkot Teekaਜਬ (ਮੁਸਕ) ਸੁਗੰਧੀ ਕਾ ਰਸ ਲੈਣ ਵਾਲਾ ਹੋਵੈ ਤਬ ਫੂਲੋਂ ਕੋ ਪਛਾਨਤਾ ਹੈ ਏਹ ਅਮਕਾ ਹੈ, ਦਾਸਟਾਂਤ: ਜਬ ਆਤਮ ਸੁਗੰਧੀ ਕਾ ਪ੍ਰੇਮੀ ਹੋਵੇ, ਤਬ ਫੂਲ ਬੇਦ ਸਾਸਤ੍ਰ ਕੇ ਤਾਤਪ੍ਰਜ ਕੋ ਪਛਾਨਤਾ ਹੈ॥੯॥
Prof. Sahib Singhਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ, ਤਦੋਂ ਫੁਲਾਂ ਨਾਲ ਪਿਆਰ ਪਾਂਦਾ ਹੈ ॥੯॥

ਪਦ ਅਰਥ ਰਸੀਆ = ਪ੍ਰੇਮੀ। ਮੁਸਕ = ਮੁਸ਼ਕ, ਕਸਤੂਰੀ, ਸੁਗੰਧੀ। ਪਛਾਣੈ = ਸਾਂਝ ਪਾਂਦਾ ਹੈ ॥੯॥

SikhNet (Spanish)pues sólo si uno logra saborear la fragancia, entonces puede apreciar la flor.(9)

ਅਪਿਉ ਪੀਵੈ ਜੋ ਨਾਨਕਾ; ਭ੍ਰਮੁ ਭ੍ਰਮਿ ਸਮਾਵੈ ॥

apiau peevai jo naanakaa; bhram bhram samaavai |

Sant Singh KhalsaOne who drinks in the ambrosia, O Nanak, abandons his doubts and wanderings.
Manmohan SinghHe alone who quaffs the Name Nectar, ends his doubts and wanderings.
Manmohan Singh (Punjabi)ਕੇਵਲ ਉਹ ਜੋ ਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਉਸ ਦੇ ਸੰਦੇਹ ਤੇ ਭਟਕਣੇ ਮੁੱਕ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਾਂ ਕੇ ਉਪਦੇਸ਼ ਰੂਪੀ ਅੰਮ੍ਰਿਤ ਕੋ ਪੀਵੈ ਤਬ ਅਗ੍ਯਾਨ ਜੱਨ ਭਰਮ ਕੋ (ਭ੍ਰਮੁ) ਅਸਤ ਰੂਪ ਜਾਨ ਲੇਤਾ ਹੈ, ਅਰ ਤਿਸ ਅਨਭਵ ਮੇਂ ਸਮਾਇ ਜਾਤਾ ਹੈ॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਸ (ਦੇ ਮਨ) ਦੀ ਭਟਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ।

ਪਦ ਅਰਥ ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭ੍ਰਮੁ = ਭਟਕਣਾ। ਭ੍ਰਮਿ = ਭਟਕਣਾ ਵਿਚ।

SikhNet (Spanish)Quien bebe la Ambrosía, oh, dice Nanak, abandona sus dudas e incertidumbres.

ਸਹਜੇ ਸਹਜੇ ਮਿਲਿ ਰਹੈ; ਅਮਰਾ ਪਦੁ ਪਾਵੈ ॥੧੦॥੧॥

sahaje sahaje mil rahai; amaraa pad paavai |10|1|

Sant Singh KhalsaEasily and intuitively, he remains blended with the Lord, and obtains the immortal status. ||10||1||
Manmohan SinghHe easily remains blended with the Lord and obtains the immortal status.
Manmohan Singh (Punjabi)ਉਹ ਸੁਭਾਵਕ ਹੀ ਸੁਆਮੀ ਨਾਲ ਅਭੇਦ ਹੋਇਆ ਹੋਇਆ ਰਹਿੰਦਾ ਹੈ ਅਤੇ ਅਬਿਨਾਸੀ ਮਰਤਬਾ ਪਾ ਲੈਂਦਾ ਹੈ।
Fareedkot Teekaਜੋ (ਸਹਜੇ) ਸੁਭਾਵਕ ਹੀ (ਸਹਜੇ) ਸਾਂਤਿ ਸਰੂਪ ਮੇਂ ਸਰੀਰ ਕੇ ਹੋਤਿਆਂ ਇਸਥਿਤ ਹੋ ਰਹਿਤਾ ਹੈ, ਸੋ ਸਰੀਰ ਤਿਆਗ ਕਰ (ਅਮਰਾ ਪਦੁ) ਹਰੀ ਕੋ ਪਾਵਤਾ ਹੈ॥੧੦॥੧॥☬ਏਕ ਸਮੈਂ ਸ੍ਰੀ ਗੁਰੂ ਚੌਥੇ ਪਾਤਿਸ਼ਾਹ ਜੀ ਕੇ ਪਾਸ ਸਿਖ ਆਏ। ਤਿਨ ਪ੍ਰਤੀ ਗੁਰ ਪਰਮੇਸ੍ਵਰ ਕੀ ਉਸਤਤੀ ਕਰਤੇ ਹੂਏ ਸ਼ਬਦ ਉਚਾਰਨ ਕਰਤੇ ਹੈਂ:
Prof. Sahib Singhਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਢੁਕਦੀ ॥੧੦॥੧॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਅਮਰ = ਮੌਤ ਤੋਂ ਰਹਿਤ। ਅਮਰਾ ਪਦੁ = ਉਹ ਦਰਜਾ ਜਿਥੇ ਆਤਮਕ ਮੌਤ ਨਹੀਂ ਪੁੰਹਦੀ ॥੧੦॥੧॥

* ਨੋਟ: ਇਸ ਬਾਣੀ ਦੇ ਸ਼ੁਰੂ ਵਿਚ ਕੋਈ ਸਿਰਲੇਖ ਨਹੀਂ ਹੈ, ਪਰ ਇਹ 'ਅਸ਼ਟਪਦੀ' ਹੀ ਹੈ। ਉਂਞ, ਸਾਧਾਰਨ ਨਿਯਮ ਅਨੁਸਾਰ 'ਅਸ਼ਟਪਦੀਆਂ' ਤਦੋਂ ਹੀ ਦਰਜ ਹੁੰਦੀਆਂ ਹਨ, ਜਦੋਂ ਮਹਲਾ ੯ ਦੇ ਸ਼ਬਦ ਭੀ ਦਰਜ ਹੋ ਚੁਕਦੇ ਹਨ। ਇਸ ਰਾਗ ਵਿਚ ਮਹਲਾ ੯ ਦੇ ਸ਼ਬਦ ਅਜੇ ਅਗਾਂਹ ਆਉਣੇ ਹਨ।

SikhNet (Spanish)Fácil y de manera intuitiva, él permanece fundido en el Señor, logrando la Inmortalidad. (10-1)

Open this shabad (23 lines, Angs 724-725) →

Shabad Guru Ramdas Ji Raag Tilang continues on Ang 726

ਤਿਲੰਗ ਮਹਲਾ ੪ ॥

tilang mahalaa 4 |

Sant Singh KhalsaTilang, Fourth Mehl:
Manmohan SinghTilang 4th Guru.
Manmohan Singh (Punjabi)ਤਿਲੰਕ ਚੌਥੀਂ ਪਾਤਿਸ਼ਾਹੀ।
SikhNet (Spanish)Tilang, Mejl, Guru Ram Das, Cuarto Canal Divino

ਹਰਿ ਕੀਆ. ਕਥਾ ਕਹਾਣੀਆ; ਗੁਰਿ. ਮੀਤਿ ਸੁਣਾਈਆ ॥

har keea. kathaa kahaaneea; gur. meet sunaaeea |

Sant Singh KhalsaThe Guru, my friend, has told me the stories and the sermon of the Lord.
Manmohan SinghGod's sermons and tales, my friend, the Guru, has related to me.
Manmohan Singh (Punjabi)ਵਾਹਿਗੁਰੂ ਦੀਆਂ ਧਰਮ ਵਾਰਤਾਵਾਂ ਅਤੇ ਸਾਖੀਆਂ ਮੇਰੇ ਮਿੱਤ੍ਰ, ਗੁਰਾਂ ਨੇ ਮੈਨੂੰ ਸੁਣਾਈਆਂ ਹਨ।
Fareedkot Teekaਹੇ ਭਾਈ! ਹਰੀ ਦੀਆਂ ਜੋ ਕਥਾ ਹੈਂ, ਸੋ (ਕਹਾਣੀਆ) ਇਤਹਾਸੋਂ ਸੰਯੁਕਤਿ ਸਤਿਗੁਰੂ ਮਿਤ੍ਰ ਰੂਪ ਸੁਖਦਾਈ ਨੇ ਕ੍ਰਿਪਾ ਕਰ ਸ੍ਰਵਨ ਕਰਾਈਆਂ ਹੈਂ॥
Prof. Sahib Singhਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ।

ਪਦ ਅਰਥ ਕੀਆ = ਦੀਆਂ। ਕਥਾ ਕਹਾਣੀਆ = ਸਿਫ਼ਤਿ-ਸਾਲਾਹ ਦੀਆਂ ਗੱਲਾਂ। ਗੁਰਿ = ਗੁਰੂ ਨੇ। ਮੀਤਿ = ਮਿੱਤਰ ਨੇ।

SikhNet (Spanish)El Guru, mi Amigo me ha contado las Historias y el Evangelio de Dios,

ਬਲਿਹਾਰੀ ਗੁਰ ਆਪਣੇ; ਗੁਰ ਕਉ ਬਲਿ ਜਾਈਆ ॥੧॥

balihaaree gur aapane; gur kau bal jaaeea |1|

Sant Singh KhalsaI am a sacrifice to my Guru; to the Guru, I am a sacrifice. ||1||
Manmohan SinghA sacrifice am I unto my Guru. Unto the Guru, I am a sacrifice.
Manmohan Singh (Punjabi)ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੋਂ। ਗੁਰਾਂ ਦੇ ਉਤੋਂ ਮੈਂ ਕੁਰਬਾਨ ਹਾਂ।
Fareedkot Teekaਐਸੇ (ਗੁਰ) ਪੂਜਣੇ ਯੋਗ੍ਯ ਸਤਿਗੁਰਾਂ ਆਪਣਿਆਂ ਕੋ ਮੈਂ ਮਨ ਤਨ ਸੇ ਬਲਿਹਾਰਨੇ ਜਾਤਾ ਹਾਂ॥੧॥
Prof. Sahib Singhਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ॥੧॥

ਪਦ ਅਰਥ ਕਉ = ਨੂੰ, ਤੋਂ। ਬਲਿ ਜਾਈਆ = ਮੈਂ ਸਦਕੇ ਜਾਂਦਾ ਹਾਂ, ਬਲਿ ਜਾਂਦੀਆਂ ॥੧॥

SikhNet (Spanish)ofrezco mi ser en sacrificio al Guru, sí, al Guru le ofrezco mi ser.(1)

ਆਇ ਮਿਲੁ ਗੁਰਸਿਖ. ਆਇ ਮਿਲੁ; ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥

aae mil gurasikh. aae mil; too mere guroo ke piaare | rahaau |

Sant Singh KhalsaCome, join with me, O Sikh of the Guru, come and join with me. You are my Guru's Beloved. ||Pause||
Manmohan SinghCome and see me, O thou the disciple of the Guru, come and meet me thou, Thou art my Guru's beloved. Pause.
Manmohan Singh (Punjabi)ਆ ਤੇ ਮੈਨੂੰ ਮਿਲ, ਤੂੰ ਹੇ ਗੁਰਾਂ ਦੇ ਸਿੱਖ! ਤੂੰ ਆ ਕੇ ਮੈਨੂੰ ਮਿਲ, ਤੂੰ ਮੈਂਡੇ ਗੁਰਾਂ ਦਾ ਸੁਆਮੀ ਹੈ। ਠਹਿਰਾਉ।
Fareedkot Teekaਹੇ ਮੇਰੇ ਸਤਗੁਰੋਂ ਕੇ ਪ੍ਯਾਰੇ ਗੁਰੂ ਕੇ ਸਿਖ! ਅਬ ਮੈਨੂੰ ਛੇਤੀ ਆਇ ਮਿਲ, ਕ੍ਯੋਂਕਿ ਤੁਮ ਮੇਰੇ ਸਤਗੁਰੋਂ ਕੇ ਪਰਮ ਪਿਆਰੇ ਹੋ॥ ਰਹਾਉ ॥
Prof. Sahib Singhਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ਰਹਾਉ॥

ਪਦ ਅਰਥ ਆਇ = ਆ ਕੇ। ਗੁਰਸਿਖ = ਹੇ ਗੁਰੂ ਦੇ ਸਿੱਖ! ॥ਰਹਾਉ॥

SikhNet (Spanish)Ven y acompáñame, oh Sikj del Guru, acompáñame pues eres el Bienamado del Guru. (Pausa)

ਹਰਿ ਕੇ ਗੁਣ. ਹਰਿ ਭਾਵਦੇ; ਸੇ ਗੁਰੂ ਤੇ ਪਾਏ ॥

har ke gun. har bhaavade; se guroo te paae |

Sant Singh KhalsaThe Glorious Praises of the Lord are pleasing to the Lord; I have obtained them from the Guru.
Manmohan SinghGod's praise are pleasing to God. Them, I have obtained from the Guru.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾਂ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਨੂੰ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।
Fareedkot Teekaਹੇ ਹਰੀ ਦੇ ਪਿਆਰੇ ਸੰਤ! ਜੋ ਹਰੀ ਦੇ ਗੁਣ ਹੈਂ, ਸੋ ਸਭ ਅਪਨੇ ਸਤਿਗੁਰਾਂ ਤੇ ਪਾਏ ਹੈਂ, ਇਸੀ ਤੇ ਆਪ ਹਰੀ ਕੋ ਭਾਂਵਦੇ ਹੋ॥
Prof. Sahib Singhਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ।

ਪਦ ਅਰਥ ਭਾਵਦੇ = ਚੰਗੇ ਲੱਗਦੇ ਹਨ। ਸੇ = ਉਹ ਗੁਣ (ਬਹੁ-ਵਚਨ)। ਤੇ = ਤੋਂ, ਪਾਸੋਂ।

SikhNet (Spanish)Las Alabanzas gloriosas complacen al Señor, ve, yo las he obtenido del Guru.

ਜਿਨ ਗੁਰ ਕਾ ਭਾਣਾ ਮੰਨਿਆ; ਤਿਨ ਘੁਮਿ ਘੁਮਿ ਜਾਏ ॥੨॥

jin gur kaa bhaanaa maniaa; tin ghum ghum jaae |2|

Sant Singh KhalsaI am a sacrifice, a sacrifice to those who surrender to, and obey the Guru's Will. ||2||
Manmohan SinghThey, who obey the Guru, will, unto them, I am a sacrifice, yea, a sacrifice.
Manmohan Singh (Punjabi)ਜੋ ਗੁਰਾਂ ਦੀ ਰਜ਼ਾ ਨੂੰ ਕਬੂਲ ਕਰਦੇ ਹਨ, ਉਨ੍ਹਾਂ ਉਤੋਂ ਸਕਦੇ, ਮੈਂ ਸਕਦੇ ਜਾਂਦਾ ਹਾਂ।
Fareedkot Teekaਜਿਨਾਂ ਗੁਰ ਸਿਖਾਂ ਨੇ ਤਿਨਾਂ ਸਤਿਗੁਰਾਂ ਕਾ ਭਾਣਾ ਮੰਨਿਆਂ ਹੈ ਤਿਨਾਂ ਪਰ ਮੈਂ ਮਨ ਤਨ ਸੇ ਵਾਰਨੇ ਜਾਤਾ ਹੂੰ॥੨॥
Prof. Sahib Singhਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ॥੨॥

ਪਦ ਅਰਥ ਭਾਣਾ = ਰਜ਼ਾ। ਘੁਮਿ ਘੁਮਿ ਜਾਏ = ਘੁਮਿ ਘੁਮਿ ਜਾਈਂ, ਮੈਂ ਮੁੜ ਮੁੜ ਸਦਕੇ ਜਾਂਦਾ ਹਾਂ ॥੨॥

SikhNet (Spanish)Ofrezco mi ser, sí, mi ser en sacrificio a quienes se entregan y obedecen la Voluntad del Guru. (2)

ਜਿਨ ਸਤਿਗੁਰੁ ਪਿਆਰਾ ਦੇਖਿਆ; ਤਿਨ ਕਉ ਹਉ ਵਾਰੀ ॥

jin satigur piaaraa dekhiaa; tin kau hau vaaree |

Sant Singh KhalsaI am dedicated and devoted to those who gaze upon the Beloved True Guru.
Manmohan SinghThey, who behold the beloved True Guru, unto them am I devoted.
Manmohan Singh (Punjabi)ਜੋ ਪ੍ਰੀਤਮ ਗੁਰਾਂ ਨੂੰ ਵੇਖਦੇ ਹਨ, ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
Fareedkot Teekaਜਿਨਾਂ ਨੇ ਸਤਿਗੁਰ ਪਰਮ ਪਿਆਰਾ ਦੇਖਿਆ ਹੈ, ਤਿਨ ਪਰ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ,

ਪਦ ਅਰਥ ਹਉ = ਮੈਂ, ਹਉਂ। ਵਾਰੀ = ਕੁਰਬਾਨ।

SikhNet (Spanish)Dedico mi ser a quienes miran al Bienamado y Verdadero Guru,

ਜਿਨ ਗੁਰ ਕੀ ਕੀਤੀ ਚਾਕਰੀ; ਤਿਨ ਸਦ ਬਲਿਹਾਰੀ ॥੩॥

jin gur kee keetee chaakaree; tin sad balihaaree |3|

Sant Singh KhalsaI am forever a sacrifice to those who perform service for the Guru. ||3||
Manmohan SinghI am ever a sacrifice unto those, who perform the Guru's service.
Manmohan Singh (Punjabi)ਮੈਂ ਉਨ੍ਹਾਂ ਉਤੋਂ ਹਮੇਸ਼ਾਂ ਘੋਲੀ ਵੰਞਦਾ ਹਾਂ, ਜੋ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਜਿਨਾਂ ਗੁਰਸਿਖਾਂ ਨੇ ਗੁਰਾਂ ਕੀ (ਚਾਕਰੀ) ਸੇਵਾ ਕੀਤੀ ਹੈ ਤਿਨਾਂ ਪਰ ਮੈਂ ਸਦਾ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ, ਉਨ੍ਹਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥

ਪਦ ਅਰਥ ਚਾਕਰੀ = ਸੇਵਾ। ਸਦ = ਸਦਾ ॥੩॥

SikhNet (Spanish)ofrezco mi ser en sacrificio a quienes realizan el Servicio del Guru.(3)

ਹਰਿ ਹਰਿ ਤੇਰਾ ਨਾਮੁ ਹੈ; ਦੁਖ ਮੇਟਣਹਾਰਾ ॥

har har teraa naam hai; dukh mettanahaaraa |

Sant Singh KhalsaYour Name, O Lord, Har, Har, is the Destroyer of sorrow.
Manmohan SinghThy Name, O Lord God, is the Destroyer of suffering.
Manmohan Singh (Punjabi)ਤੇਰਾ ਨਾਮ, ਹੇ ਸੁਆਮੀ ਵਾਹਿਗੁਰੂ! ਦੁੱਖ ਦੂਰ ਕਰਨ ਵਾਲਾ ਹੈ।
Fareedkot Teekaਹੇ ਭਾਈ! ਹਰਿ ਹਰਿ ਨਾਮ ਹੀ ਤੇਰਾ ਦੁਖ ਦੂਰ ਕਰਨ ਵਾਲਾ ਹੈ॥
Prof. Sahib Singhਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ,

ਪਦ ਅਰਥ ਹਰਿ = ਹੇ ਹਰੀ! ਤੇ = ਤੋਂ।

SikhNet (Spanish)Tu Nombre, oh Señor, Jar, Jar, es el Aniquilador del sufrimiento,

ਗੁਰ ਸੇਵਾ ਤੇ ਪਾਈਐ; ਗੁਰਮੁਖਿ ਨਿਸਤਾਰਾ ॥੪॥

gur sevaa te paaeeai; guramukh nisataaraa |4|

Sant Singh KhalsaServing the Guru, it is obtained, and as Gurmukh, one is emancipated. ||4||
Manmohan SinghBy The service of the Guru, the name is received. It is though the Guru that emancipation is obtained.
Manmohan Singh (Punjabi)ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ। ਗੁਰਾਂ ਦੇ ਰਾਹੀਂ ਹੀ ਕਲਿਆਣ ਪ੍ਰਾਪਤ ਹੁੰਦੀ ਹੈ।
Fareedkot Teekaਸੋ ਐਸਾ ਨਾਮ ਗੁਰ ਕੀ ਸੇਵਾ ਕਰਨੇ ਹੀ ਤੇ ਪਾਈਤਾ ਹੈ ਔਰ ਜਿਨ ਗੁਰਮੁਖੋਂ ਨੇ ਨਾਮ ਪਾਇਆ ਹੈ, ਤਿਨ ਕਾ ਇਸ ਸੰਸਾਰ ਤੇ ਨਿਸਤਾਰਾ ਹੋਤਾ ਭਯਾ ਹੈ॥੪॥
Prof. Sahib Singh(ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੪॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਿਸਤਾਰਾ = ਪਾਰ-ਉਤਾਰਾ ॥੪॥

SikhNet (Spanish)sirviendo al Guru, es obtenido, y como Gurmukj, uno es liberado.(4)

ਜੋ ਹਰਿ ਨਾਮੁ ਧਿਆਇਦੇ; ਤੇ ਜਨ ਪਰਵਾਨਾ ॥

jo har naam dhiaaeide; te jan paravaanaa |

Sant Singh KhalsaThose humble beings who meditate on the Lord's Name, are celebrated and acclaimed.
Manmohan SinghThey, who contemplate the Lord's Name, acceptable become those persons.
Manmohan Singh (Punjabi)ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਪੁਰਸ਼ ਕਬੂਲ ਪੈਂ ਜਾਂਦੇ ਹਨ।
Fareedkot Teekaਜੋ ਤਿਸ ਹਰਿ ਨਾਮ ਕਉ ਧਿਆਵਤੇ ਹੈਂ, ਸੋਈ (ਜਨ) ਦਾਸ ਪਰਵਾਨ ਭਏ ਹੈਂ॥
Prof. Sahib Singhਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ।

ਪਦ ਅਰਥ ਤੇ = ਉਹ {ਬਹੁ-ਵਚਨ}। ਪਰਵਾਨਾ = ਕਬੂਲ, ਮਨਜ਼ੂਰ।

SikhNet (Spanish)Quienes meditan en el Nombre del Señor, son renombrados y aclamados,

ਤਿਨ ਵਿਟਹੁ ਨਾਨਕੁ ਵਾਰਿਆ; ਸਦਾ ਸਦਾ ਕੁਰਬਾਨਾ ॥੫॥

tin vittahu naanak vaariaa; sadaa sadaa kurabaanaa |5|

Sant Singh KhalsaNanak is a sacrifice to them, forever and ever a devoted sacrifice. ||5||
Manmohan SinghUnto them, Nanak is a sacrifice and for ever and aye he is devoted.
Manmohan Singh (Punjabi)ਉਨ੍ਹਾਂ ਉਤੋਂ ਨਾਨਕ ਕੁਰਬਾਨ ਜਾਂਦਾ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਸਦੱਕੜੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨਾਂ ਗੁਰਸਿਖਾਂ ਉਤੋਂ ਮੈਂ ਮਨ ਤਨ ਸੇ ਸਦਾ ਹੀ ਕੁਰਬਾਨ ਜਾਤਾ ਹੂੰ॥੫॥
Prof. Sahib Singhਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ ॥੫॥

ਪਦ ਅਰਥ ਵਿਟਹੁ = ਤੋਂ ॥੫॥

SikhNet (Spanish)Nanak ofrece su ser a ellos, por siempre y para siempre.(5)

ਸਾ ਹਰਿ ਤੇਰੀ ਉਸਤਤਿ ਹੈ; ਜੋ ਹਰਿ ਪ੍ਰਭ ਭਾਵੈ ॥

saa har teree usatat hai; jo har prabh bhaavai |

Sant Singh KhalsaO Lord, that alone is Praise to You, which is pleasing to Your Will, O Lord God.
Manmohan SinghO God, the Lord Master, that alone is Thine praise, which is pleasing to Thee.
Manmohan Singh (Punjabi)ਹੇ ਵਾਹਿਗੁਰੂ ਸੁਆਮੀ ਮਾਲਕ! ਕੇਵਲ ਓਹੀ ਤੇਰੀ ਮਹਿਮਾ ਹੈ ਜਿਹੜੀ ਤੈਨੂੰ ਚੰਗੀ ਲੱਗਦੀ ਹੈ।
Fareedkot Teekaਹੇ ਭਾਈ! ਤੇਰੀ ਉਸਤਤੀ ਕਰੀ ਹੂਈ ਓਹੀ ਸ੍ਰੇਸਟ ਹੈ, ਜੋ ਹਰਿ ਪ੍ਰਭੂ ਕੋ ਭਾਵਤੀ ਹੈ॥
Prof. Sahib Singhਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤਿ-ਸਾਲਾਹ ਤੇਰੀ ਸਿਫ਼ਤਿ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ।

ਪਦ ਅਰਥ ਸਾ = ਉਹ {ਇਸਤ੍ਰੀ ਲਿੰਗ}। ਹਰਿ ਪ੍ਰਭ = ਹੇ ਹਰੀ ਪ੍ਰਭੂ! ਭਾਵੈ = (ਤੈਨੂੰ) ਚੰਗੀ ਲੱਗਦੀ ਹੈ।

SikhNet (Spanish)Sólo lo que Complace a Tu Voluntad, es Alabanza para Ti, Oh Señor Dios.

ਜੋ ਗੁਰਮੁਖਿ ਪਿਆਰਾ ਸੇਵਦੇ; ਤਿਨ ਹਰਿ ਫਲੁ ਪਾਵੈ ॥੬॥

jo guramukh piaaraa sevade; tin har fal paavai |6|

Sant Singh KhalsaThose Gurmukhs, who serve their Beloved Lord, obtain Him as their reward. ||6||
Manmohan SinghThe Guru-wards, who serve the Beloved Lord, they obtain Him as their reward.
Manmohan Singh (Punjabi)ਗੁਰੂ-ਸਪਰਪਣ ਹੋ ਪ੍ਰੀਤਮ ਪ੍ਰਭੂ ਦੀ ਘਾਲ ਕਮਾਉਂਦੇ ਹਨ, ਉਹ ਉਸ ਨੂੰ, ਸਿਲੇ ਵਜੋਂ, ਪਾ ਲੈਂਦੇ ਹਨ।
Fareedkot Teekaਜੋ ਗੁਰਮੁਖਿ ਜਨ ਪਿਆਰਾ ਜਾਨ ਕਰ ਹਰੀ ਕੋ ਸੇਵਤੇ ਹੈਂ, ਤਿਨ ਕੋ ਸੋ (ਹਰਿ) ਸਭ ਅਰਥਾਤ ਚਾਰੋਂ ਫਲ ਧਰਮ, ਅਰਥ, ਕਾਮ, ਮੋਖ ਦੀ ਹਰੀ ਪ੍ਰਾਪਤਿ ਕਰਤਾ ਅਰਥਾਤ ਦੇਤਾ ਹੈ॥੬॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ ॥੬॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵੈ = ਦੇਂਦਾ ਹੈ ॥੬॥

SikhNet (Spanish)Esos Gurmukjs que sirven a Su Bienamado Señor, Lo obtienen como recompensa. (6)

ਜਿਨਾ ਹਰਿ ਸੇਤੀ ਪਿਰਹੜੀ; ਤਿਨਾ ਜੀਅ ਪ੍ਰਭ ਨਾਲੇ ॥

jinaa har setee piraharree; tinaa jeea prabh naale |

Sant Singh KhalsaThose who cherish love for the Lord, their souls are always with God.
Manmohan SinghThey, who cherish love for their Lord, their soul is ever attuned to God.
Manmohan Singh (Punjabi)ਸੁਆਮੀ ਉਨ੍ਹਾਂ ਦੀਆਂ ਜਿੰਦੜੀਆਂ ਦੇ ਨਾਲ ਹੈ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ।
Fareedkot Teekaਜਿਨ ਕੀ ਹਰੀ ਕੇ ਸਾਥ (ਪਿਰਹੜੀ) ਪ੍ਰੀਤੀ ਭਈ ਹੈ, ਤਿਨ ਕਾ ਚਿਤ ਹਰੀ ਕੇ ਸਾਥ ਲਗਾ ਰਹਿਤਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ।

ਪਦ ਅਰਥ ਸੇਤੀ = ਨਾਲ। ਪਿਰਹੜੀ = ਪ੍ਰੇਮ। ਤਿਨਾ ਜੀਅ = ਉਹਨਾਂ ਦੇ ਦਿਲ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}।

SikhNet (Spanish)Quienes expresan Amor por el Señor, sus Almas están siempre con el Señor,

ਓਇ ਜਪਿ ਜਪਿ ਪਿਆਰਾ ਜੀਵਦੇ; ਹਰਿ ਨਾਮੁ ਸਮਾਲੇ ॥੭॥

oe jap jap piaaraa jeevade; har naam samaale |7|

Sant Singh KhalsaChanting and meditating on their Beloved, they live in, and gather in, the Lord's Name. ||7||
Manmohan SinghMeditating and ever dwelling upon the Beloved, they live and they gather God's Name.
Manmohan Singh (Punjabi)ਪ੍ਰੀਤਮ ਨੂੰ ਸਿਮਰ ਤੇ ਆਰਾਧ ਕੇ ਉਹ ਜੀਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਇਕੱਤਰ ਕਰਦੇ ਹਨ।
Fareedkot Teekaਪਿਆਰਾ ਜੋ ਪਰਮੇਸ੍ਵਰ ਹੈ ਓਹ ਬਾਣੀ ਕਰ ਤਿਸ ਕੋ ਜਪ ਜਪ ਕਰ ਜੀਵਤੇ ਹੈਂ ਔ ਮਨ ਮੇਂ ਚਿੰਤਨ ਕਰਤੇ ਹੈਂ॥੭॥
Prof. Sahib Singhਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ ॥੭॥

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ। ਜਪਿ = ਜਪ ਕੇ। ਜੀਵਦੇ = ਆਤਮਕ ਜੀਵਨ ਹਾਸਲ ਕਰਦੇ ਹਨ। ਸਮਾਲੇ = ਸਮਾਲਿ, ਹਿਰਦੇ ਵਿਚ ਸੰਭਾਲ ਕੇ ॥੭॥

SikhNet (Spanish)y cantando y meditando en Su Bienamado, viven y acumulan el Nombre del Señor.(7)

ਜਿਨ ਗੁਰਮੁਖਿ ਪਿਆਰਾ ਸੇਵਿਆ; ਤਿਨ ਕਉ ਘੁਮਿ ਜਾਇਆ ॥

jin guramukh piaaraa seviaa; tin kau ghum jaaeaa |

Sant Singh KhalsaI am a sacrifice to those Gurmukhs who serve their Beloved Lord.
Manmohan SinghThe Guru-wards, who serve the Beloved Lord, unto, I am a sacrifice.
Manmohan Singh (Punjabi)ਗੁਰੂ-ਅਨੁਸਾਰੀ ਹੋ ਪ੍ਰੀਤਮ-ਪ੍ਰਭੂ ਦੀ ਸੇਵਾ ਕਮਾਉਂਦੇ ਕਮਾਉਂਦੇ ਹਨ। ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
Fareedkot Teekaਜਿਨਾਂ ਗੁਰਮੁਖਾਂ ਨੇ ਪਿਆਰਾ ਜਾਨ ਕਰ ਹਰੀ ਕੋ ਸੇਵਿਆ ਹੈ, ਤਿਨਾਂ ਪਰ ਮੈਂ (ਘੁਮਿ) ਬਲਿਹਾਰ ਜਾਇਆ ਕਰਤਾ ਹੂੰ॥
Prof. Sahib Singhਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ।

ਪਦ ਅਰਥ ਕਉ = ਨੂੰ, ਤੋਂ। ਘੁਮਿ ਜਾਇਆ = ਮੈਂ ਸਦਕੇ ਜਾਂਦਾ ਹਾਂ।

SikhNet (Spanish)Ofrezco mi ser en sacrificio a esos Gurmukjs que sirven a Su Bienamado Señor,

ਓਇ ਆਪਿ ਛੁਟੇ. ਪਰਵਾਰ ਸਿਉ; ਸਭੁ ਜਗਤੁ ਛਡਾਇਆ ॥੮॥

oe aap chhutte. paravaar siau; sabh jagat chhaddaaeaa |8|

Sant Singh KhalsaThey themselves are saved, along with their families, and through them, all the world is saved. ||8||
Manmohan SinghThy themselves are saved along with their families and through them the whole world is delivered.
Manmohan Singh (Punjabi)ਉਹ ਆਪ ਸੁਣੇ ਆਪਣੇ ਟੱਬਰ ਕਬੀਲੇ ਦੇ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਰਾਹੀਂ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ।
Fareedkot Teekaਓਹਿ ਆਪ ਤੋ ਸਰਬ ਪਰਵਾਰ ਸੰਯੁਕਤ ਜਨਮ ਅਰ ਮ੍ਰਿਤੂ ਸੇ ਛੁਟ ਗਏ ਹੈਂ ਔਰ ਜੋ ਤਿਨ ਕੀ ਸਰਨ ਆਇਆ ਹੈ, ਤਿਨ ਸਭ ਕੋ ਸੰਸਾਰ ਤੇ ਛੁਡਾਇ ਦੀਆ ਹੈ, ਭਾਵ ਯਿਹ ਜਨਮ ਮ੍ਰਿਤੂ ਕੇ ਭੈ ਸੇ ਰਹਿਤ ਕਰ ਦੀਆ ਹੈ॥੮॥
Prof. Sahib Singhਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ ॥੮॥

ਪਦ ਅਰਥ ਸਿਉ = ਸਮੇਤ। ਸਭੁ = ਸਾਰਾ ॥੮॥

SikhNet (Spanish)ellos mismos se salvan, salvan a su familia y también al mundo(8)

ਗੁਰਿ ਪਿਆਰੈ. ਹਰਿ ਸੇਵਿਆ; ਗੁਰੁ ਧੰਨੁ ਗੁਰੁ ਧੰਨੋ ॥

gur piaarai. har seviaa; gur dhan gur dhano |

Sant Singh KhalsaMy Beloved Guru serves the Lord. Blessed is the Guru, Blessed is the Guru.
Manmohan SinghMy Beloved Guru has served the Lord, Blessed, blessed is the Guru, the True Guru.
Manmohan Singh (Punjabi)ਪ੍ਰੀਤਮ ਗੁਰਾਂ ਨੇ ਪ੍ਰਭੂ ਦੀ ਚਾਰਕੀ ਕਮਾਈ ਹੈ। ਮੁਬਾਰਕ, ਮੁਬਾਰਕ ਹਨ ਗੁਰੂ ਜੀ ਸੱਚੇ ਗੁਰੂ ਜੀ।
Fareedkot Teekaਸਤਿਗੁਰਾਂ ਨੇ ਹਰਿ ਪਿਆਰੇ ਕੋ ਸੇਵਿਆ ਹੈ, ਇਸੀ ਤੇ ਸਤਿਗੁਰ ਪੂਜ ਮਨ ਬਾਣੀ ਸੇ ਧੰਨ੍ਯ ਧੰਨ੍ਯ ਕਰਨੇ ਯੋਗ ਹੈਂ॥
Prof. Sahib Singhਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ।

ਪਦ ਅਰਥ ਗੁਰਿ ਪਿਆਰੈ = ਪਿਆਰੇ ਗੁਰੂ ਦੀ ਰਾਹੀਂ। ਧੰਨੁ = {धन्य} ਸਲਾਹੁਣ-ਯੋਗ।

SikhNet (Spanish)Mi Bienamado Guru sirve al Señor. Bendito, Bendito es el Guru.

ਗੁਰਿ. ਹਰਿ ਮਾਰਗੁ ਦਸਿਆ; ਗੁਰ ਪੁੰਨੁ ਵਡ ਪੁੰਨੋ ॥੯॥

gur. har maarag dasiaa; gur pun vadd puno |9|

Sant Singh KhalsaThe Guru has shown me the Lord's Path; the Guru has done the greatest good deed. ||9||
Manmohan SinghThe Guru has shown me the God's way, the Guru has done me the good, yea, the supreme good.
Manmohan Singh (Punjabi)ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਵਿਖਾਲਿਆ ਹੈ। ਉਪਕਾਰ, ਮਹਾਨ ਉਪਕਾਰ ਗੁਰਾਂ ਨੇ ਮੇਰੇ ਉਤੇ ਕੀਤਾ ਹੈ।
Fareedkot Teekaਜਿਨਾਂ ਸਤਿਗੁਰਾਂ ਨੇ ਮੈਨੂੰ ਹਰੀ ਕੇ ਮਿਲਨੇ ਕਾ ਮਾਰਗ ਦਸਿਆ ਹੈ, ਸੋ ਸਤਗੁਰ ਬਡੇ ਪੁੰਨ੍ਯ ਰੂਪ ਹੈ ਅਰ (ਪੁੰਨ) ਪਵਿਤ੍ਰ ਹੈਂ॥੯॥
Prof. Sahib Singhਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ। ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ ॥੯॥

ਪਦ ਅਰਥ ਗੁਰਿ = ਗੁਰੂ ਨੇ। ਮਾਰਗੁ = ਰਸਤਾ। ਗੁਰ ਪੁੰਨੁ = ਗੁਰੂ ਦਾ ਉਪਕਾਰ ॥੯॥

SikhNet (Spanish)Él me ha mostrado el Sendero del Señor y ha hecho la mejor de las acciones.(9)

Open this shabad (46 lines, Angs 725-726) →

Ang 725 of 1430