ੴ

ਸਿੱਖਬਾਣੀ · SikhBani

Ang 724

Sri Guru Granth Sahib · Raag Tilang · 5 shabads, 44 lines
Translations
Shabad Guru Arjan Dev Ji Raag Tilang continued from Ang 723

ਹੈ ਤੂਹੈ; ਤੂ ਹੋਵਨਹਾਰ ॥

hai toohai; too hovanahaar |

Sant Singh KhalsaYou are, You are, and You shall ever be,
Manmohan SinghThou alone art, yea, Thou alone at there and Thou alone shall ever be.
Manmohan Singh (Punjabi)ਤੂੰ ਹੈ, ਤੂੰ ਹੈ ਅਤੇ ਹਮੇਸ਼ਾਂ ਤੂੰ ਹੀ ਹੋਵੇਗਾ।
Fareedkot Teekaਭੂਤਕਾਲ ਮੇਂ ਭੀ (ਹੈ ਤੂ) ਤੂੰ ਹੀ ਥਾ, ਅਬ ਵਰਤਮਾਨ ਕਾਲ ਮੇਂ ਭੀ ਤੂੰ ਹੀ ਹੈਂ, ਆਗੇ ਭਵਿਖ੍ਯਤ ਕਾਲ ਹੋਵਨਹਾਰ ਤੂੰ ਹੀ ਹੈਂ, ਭਾਵ ਤੀਨ ਕਾਲ ਮੇਂ ਸਤਿ ਸਰੂਪ ਤੂੰ ਹੀ ਹੈਂ॥
Prof. Sahib Singhਹੇ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।

ਪਦ ਅਰਥ ਤੂ ਹੈ = ਤੂੰ ਹੀ। ਹੋਵਨਹਾਰ = ਸਦਾ ਕਾਇਮ ਰਹਿਣ ਵਾਲਾ।

SikhNet (Spanish)Sólo Tú eres, Tú eres y sólo Tú serás,

ਅਗਮ ਅਗਾਧਿ ਊਚ ਆਪਾਰ ॥

agam agaadh aooch aapaar |

Sant Singh KhalsaO inaccessible, unfathomable, lofty and infinite Lord.
Manmohan SinghO Inaccessible, Incomprehensible Lofty and Infinite Lord.
Manmohan Singh (Punjabi)ਹੇ ਪਹੁੰਚ ਤੋਂ ਪਰੇ, ਅਲੱਖ, ਬੁਲੰਦ ਅਤੇ ਬੇਅੰਤ ਸੁਆਮੀ!
Fareedkot Teekaਪੁਨਾ ਤੂੰ ਕੈਸਾ ਹੈਂ? (ਅਗਮ) ਮਨ ਬਾਣੀ ਕੇ ਅਵਿਸੇ ਹੈਂ ਅਰੁ (ਅਗਾਧਿ) ਅਥਾਹ ਹੈਂ, ਪੁਨਾ ਸਰਬ ਤੇ ਊਚਾ ਬਡਾ ਹੈਂ ਔ ਬਿਅੰਤ ਸਰੂਪ ਹੈਂ॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ!

ਪਦ ਅਰਥ ਅਗਮ = ਅਪਹੁੰਚ। ਅਗਾਧਿ = ਅਥਾਹ। ਆਪਾਰ = ਅਪਾਰ, ਬੇਅੰਤ।

SikhNet (Spanish)oh Señor Inaccesible, Insondable, Noble e Infinito.

ਜੋ ਤੁਧੁ ਸੇਵਹਿ; ਤਿਨ ਭਉ ਦੁਖੁ ਨਾਹਿ ॥

jo tudh seveh; tin bhau dukh naeh |

Sant Singh KhalsaThose who serve You, are not touched by fear or suffering.
Manmohan SinghThey, who serve Thee. them, no dread and distress overtake.
Manmohan Singh (Punjabi)ਜੋ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਕੋਈ ਡਰ ਅਤੇ ਦੁਖੜੇ ਨਹੀਂ ਵਿਆਪਦੇ।
Fareedkot Teekaਹੇ ਵਾਹਿਗੁਰੂ! ਜੋ ਤੈਨੂੰ ਸੇਵਤੇ ਹੈਂ ਤਿਨ ਕੋ ਜਮ ਕਾ ਭੈ ਔ ਜਨਮ ਮਰਣ ਆਦੀ ਦੁਖ ਕੋਈ ਨਹੀਂ ਰਹਿਤਾ ਹੈ॥
Prof. Sahib Singhਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਤੁਧੁ = ਤੈਨੂੰ। ਸੇਵਹਿ = ਸਿਮਰਦੇ ਹਨ।

SikhNet (Spanish)Quienes te sirven, no son tocados por el miedo, ni la tristeza.

ਗੁਰ ਪਰਸਾਦਿ; ਨਾਨਕ ਗੁਣ ਗਾਹਿ ॥੨॥

gur parasaad; naanak gun gaeh |2|

Sant Singh KhalsaBy Guru's Grace, O Nanak, sing the Glorious Praises of the Lord. ||2||
Manmohan SinghBy Guru's grace, sing they the Lord's praise, O Nanak.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਸੁਆਮੀ ਦਾ ਜੱਸ ਗਾਇਨ ਕਰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਨਾਨਕ ਜੀ ਕਹਤੇ ਹੈਂ: ਮੈਂ ਗੁਰੋਂ ਕੀ ਕ੍ਰਿਪਾ ਤੇ ਤੇਰੇ ਹੀ ਗੁਣਾਂ ਕੋ ਗਾਵਤਾ ਹੂੰ॥੨॥
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ ॥੨॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਗਾਹਿ = ਗਾਂਦੇ ਹਨ ॥੨॥

SikhNet (Spanish)Canta entonces, oh dice Nanak, las Alabanzas del Señor, por la Gracia del Guru. (2)

ਜੋ ਦੀਸੈ; ਸੋ ਤੇਰਾ ਰੂਪੁ ॥

jo deesai; so teraa roop |

Sant Singh KhalsaWhatever is seen, is Your form, O treasure of virtue,
Manmohan SinghWhatever is seen, is Thine manifestation,
Manmohan Singh (Punjabi)ਜੋ ਕੁਛ ਦਿਸ ਆਉਂਦਾ ਹੈ ਤੇਰਾ ਹੀ ਜ਼ਹੂਰ ਹੈ,
Fareedkot Teekaਤਾਂ ਤੇ ਹੇ ਵਾਹਿਗੁਰੂ! ਜੋ ਹਮ ਕੋ ਦ੍ਰਿਸਟ ਆਵਤਾ ਹੈ, ਸੋ ਤੇਰਾ ਹੀ ਸਰੂਪ ਦੇਖਤੇ ਹੈਂ॥
Prof. Sahib Singhਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ,

ਪਦ ਅਰਥ ਦੀਸੈ = ਦਿੱਸਦਾ ਹੈ।

SikhNet (Spanish)Aquello que parece es en realidad Tu Manifestación,

ਗੁਣ ਨਿਧਾਨ; ਗੋਵਿੰਦ ਅਨੂਪ ॥

gun nidhaan; govind anoop |

Sant Singh KhalsaO Lord of the Universe, O Lord of incomparable beauty.
Manmohan SinghO my Beautiful Lord, the Treasure of merit and the Master of universe.
Manmohan Singh (Punjabi)ਨੇਕੀਆਂ ਦੇ ਖਜ਼ਾਨੇ ਅਤੇ ਆਲਮ ਦੇ ਮਾਲਕ, ਸੁੰਦਰ ਸੁਆਮੀ।
Fareedkot Teekaਪੁਨਾ ਤੂੰ ਕੈਸਾ ਹੈਂ? ਗੁਣੋਂ ਕਾ ਸਮੁੰਦ੍ਰ ਹੈਂ, ਹੇ ਗੋਵਿੰਦ! ਤੂੰ (ਅਨੂਪ) ਉਪਮਾਂ ਸੇ ਰਹਤ ਹੈਂ॥
Prof. Sahib Singhਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! (ਇਹ ਜਗਤ ਤੇਰਾ ਹੀ ਰੂਪ ਹੈ)

ਪਦ ਅਰਥ ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਅਨੂਪ = ਹੇ ਸੁੰਦਰ!

SikhNet (Spanish)oh Tú, Tesoro de Mérito, Govind, de infinita Belleza.

ਸਿਮਰਿ ਸਿਮਰਿ; ਸਿਮਰਿ ਜਨ ਸੋਇ ॥

simar simar; simar jan soe |

Sant Singh KhalsaRemembering, remembering, remembering the Lord in meditation, His humble servant becomes like Him.
Manmohan SinghRemembering, contemplating and meditating on the Lord. His slave becomes like Him.
Manmohan Singh (Punjabi)ਸੁਆਮੀ ਦਾ ਆਰਾਧਨ, ਸਿਮਰਨ ਅਤੇ ਜਾਪ ਕਰਨ ਦੁਆਰਾ, ਉਸ ਦਾ ਸੇਵਕ ਉਸ ਦੇ ਵਰਗਾ ਹੋ ਜਾਂਦਾ ਹੈ।
Fareedkot Teekaਹੇ ਸਿਮਰਨੇ ਜੋਗ! ਤੇਰੇ ਸਿਮਰਨ ਕੋ ਸੋ ਜਨ ਸਿਮਰਤੇ ਹੈਂ॥
Prof. Sahib Singhਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ।

ਪਦ ਅਰਥ ਜਨ = ਹੇ ਜਨ! ਸੋਇ = ਉਸ ਪਰਮਾਤਮਾ ਨੂੰ ਹੀ।

SikhNet (Spanish)Contemplándote, uno se vuelve como Tú,

ਨਾਨਕ; ਕਰਮਿ ਪਰਾਪਤਿ ਹੋਇ ॥੩॥

naanak; karam paraapat hoe |3|

Sant Singh KhalsaO Nanak, by His Grace, we obtain Him. ||3||
Manmohan SinghBy His very grace the Lord is obtained, O Nanak.
Manmohan Singh (Punjabi)ਉਸ ਦੀ ਆਪਣੀ ਮਿਹਰ ਦੁਆਰਾ ਹੀ ਸਾਹਿਬ ਪਾਇਆ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਵਡੇ ਪੁੰਨੋ ਕਰ ਸਿਮਰਨੁ ਪ੍ਰਾਪਤਿ ਹੋਤਾ ਹੈ॥੩॥
Prof. Sahib Singhਹੇ ਨਾਨਕ! (ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ॥੩॥

ਪਦ ਅਰਥ ਕਰਮਿ = ਮੇਹਰ ਨਾਲ ॥੩॥

SikhNet (Spanish)y por Tu Gracia penetras nuestros corazones. (3)

ਜਿਨਿ ਜਪਿਆ; ਤਿਸ ਕਉ ਬਲਿਹਾਰ ॥

jin japiaa; tis kau balihaar |

Sant Singh KhalsaI am a sacrifice to those who meditate on the Lord.
Manmohan SinghHe, who meditates on the Lord, unto Him, I am a sacrifice.
Manmohan Singh (Punjabi)ਜੋ ਸਾਹਿਬ ਦਾ ਸਿਮਰਨ ਕਰਦਾ ਹੈ, ਉਸ ਉਤੋਂ ਮੈਂ ਘੋਲੀ ਵੰਞਦਾ ਹਾਂ।
Fareedkot Teekaਪੁਨਾ ਹੇ ਵਾਹਿਗੁਰੂ! ਜਿਨ ਸੰਤ ਜਨਾ ਨੇ ਤੈਨੂੰ ਜਪਿਆ ਹੈ, ਤਿਸ ਪਰ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਤਿਸ ਕਉ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}। ਬਲਿਹਾਰ = ਸਦਕੇ।

SikhNet (Spanish)Ofrezco mi ser en sacrificio a Aquél que contempla al Señor;

ਤਿਸ ਕੈ ਸੰਗਿ; ਤਰੈ ਸੰਸਾਰ ॥

tis kai sang; tarai sansaar |

Sant Singh KhalsaAssociating with them, the whole world is saved.
Manmohan SinghIn his company, the would is saved.
Manmohan Singh (Punjabi)ਉਸ ਦੀ ਸੰਗਤ ਅੰਦਰ ਜਗਤ ਪਾਰ ਉਤਰ ਜਾਂਦਾ ਹੈ।
Fareedkot Teekaਤਿਸ ਤੇਰੇ ਜਪਣ ਵਾਲੇ ਕੀ ਸੰਗਤਿ ਕਰਨੇ ਸੇ ਜੀਵ ਸੰਪੂਰਨ ਸੰਸਾਰ ਦੁਖ ਸੇ ਤਰ ਜਾਤੇ ਹੈਂ॥
Prof. Sahib Singhਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਤਿਸ ਕੈ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੈ' ਦੇ ਕਾਰਨ ਉੱਡਿਆ ਹੈ}। ਕੈ ਸੰਗਿ = ਦੇ ਨਾਲ।

SikhNet (Spanish)pues en su compañía el mundo entero nada a través.

ਕਹੁ ਨਾਨਕ; ਪ੍ਰਭ ਲੋਚਾ ਪੂਰਿ ॥

kahu naanak; prabh lochaa poor |

Sant Singh KhalsaSays Nanak, God fulfills our hopes and aspirations.
Manmohan SinghSays Nanak, the Lord is the fulfiller of aspirations.
Manmohan Singh (Punjabi)ਗੁਰੂ ਜੀ ਆਖਦੇ ਹਨ। ਸੁਆਮੀ ਕਾਮਨਾ ਪੂਰੀਆਂ ਕਰਨਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਮੇਰੇ ਸੁਆਮੀ! ਹਮਾਰੀ ਇਛਾ ਕੋ ਪੂਰਨ ਕਰੀਏ॥☬ਜੋ ਕਹੇਂ ਕ੍ਯਾ ਇਛਾ ਹੈ? ਤਿਸੁ ਪਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰ,

ਪਦ ਅਰਥ ਲੋਚਾ = ਤਾਂਘ। ਪੂਰਿ = ਪੂਰੀ ਕਰ।

SikhNet (Spanish)Dice Nanak, el Señor es Quien nos satisface a todos

ਸੰਤ ਜਨਾ ਕੀ; ਬਾਛਉ ਧੂਰਿ ॥੪॥੨॥

sant janaa kee; baachhau dhoor |4|2|

Sant Singh KhalsaI long for the dust of the feet of the Saints. ||4||2||
Manmohan SinghI long for the dust of the pious persons feet.
Manmohan Singh (Punjabi)ਮੈਂ ਪਵਿੱਤਰ ਪੁਰਸ਼ਾਂ ਦੇ ਪੈਰਾ ਦੀ ਧੂੜ ਹੀ ਚਾਹਨਾ ਕਰਦਾ ਹਾਂ।
Fareedkot Teekaਮੈਂ ਸੰਤ ਜਨੋਂ ਕੇ ਚਰਨਾਰਬਿੰਦ ਕੀ ਧੂੜੀ ਚਾਹਤਾ ਹੂੰ॥੪॥੨॥☬ਪੁਨਾ ਸ੍ਰੀ ਅਕਾਲਪੁਰਖ ਜੀ ਕੀ ਉਸਤਤੀ ਕਰਤੇ ਹੂਏ ਜੀਵੋਂ ਕੋ ਤਿਸ ਕੇ ਭਜਨ ਕਰਨੇ ਕਾ ਉਪਦੇਸ਼ ਦੇਤੇ ਹੈਂ:
Prof. Sahib Singhਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੨॥

ਪਦ ਅਰਥ ਬਾਛਉ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰਿ = ਚਰਨ-ਧੂੜ ॥੪॥੨॥

SikhNet (Spanish)y yo busco nada más que el Polvo de los Pies de Sus Santos.(4-2)

Open this shabad (19 lines, Angs 723-724) →

Shabad Guru Arjan Dev Ji Raag Tilang

ਤਿਲੰਗ ਮਹਲਾ ੫ ਘਰੁ ੩ ॥

tilang mahalaa 5 ghar 3 |

Sant Singh KhalsaTilang, Fifth Mehl, Third House:
Manmohan SinghTilang 5th Guru.
Manmohan Singh (Punjabi)ਤਿਲੰਕ ਪੰਜਵੀਂ ਪਾਤਿਸ਼ਾਹੀ।
SikhNet (Spanish)Tilang, Mejl Guru Aryan, Quinto Canal Divino.

ਮਿਹਰਵਾਨੁ; ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥

miharavaan; saahib miharavaan | saahib meraa miharavaan |

Sant Singh KhalsaMerciful, the Lord Master is Merciful. My Lord Master is Merciful.
Manmohan SinghMerciful, merciful is the Lord, Merciful is my Master. My Master is Merciful.
Manmohan Singh (Punjabi)ਦਇਆਵਾਨ, ਦਇਆਵਾਨ ਹੇ ਸੁਆਮੀ! ਦਇਆਵਾਨ ਹੇ ਮੈਂਡਾ ਮਾਲਕ। ਮੇਰਾ ਸੁਆਮੀ ਦਿਆਲੂ ਹੈ।
Fareedkot Teekaਸੋ ਸਾਹਿਬ ਹਮਾਰਾ ਮਿਹਰਵਾਨੁ ਹੈ॥ ਸੋ ਸਾਹਿਬ ਹਮਾਰਾ ਤੀਨੋਂ ਕਾਲ ਮੇਂ ਮਿਹਰਵਾਨੁ ਹੈ, ਭਾਵ ਸੇ ਪਰਮ ਦਿਆਲੂ ਹੈ॥
Prof. Sahib Singhਹੇ ਭਾਈ! (ਪ੍ਰਭੂ) ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ।

ਪਦ ਅਰਥ ਮਿਹਰਵਾਨੁ = ਦਇਆਲ। ਸਾਹਿਬੁ = ਮਾਲਕ।

SikhNet (Spanish)Bondadoso es mi Señor, sí, Bondadoso es Él, el Todo Compasivo.

ਜੀਅ ਸਗਲ ਕਉ; ਦੇਇ ਦਾਨੁ ॥ ਰਹਾਉ ॥

jeea sagal kau; dee daan | rahaau |

Sant Singh KhalsaHe gives His gifts to all beings. ||Pause||
Manmohan SinghHe blessed ail the beings with His bounties. Pause.
Manmohan Singh (Punjabi)ਉਹ ਸਾਰੇ ਜੀਵਾਂ ਨੂੰ ਆਪਣੀਆਂ ਬਖਸ਼ਿਸ਼ਾਂ ਪ੍ਰਦਾਨ ਕਰਦਾ ਹੈ। ਠਹਿਰਾਉ।
Fareedkot Teekaਸਰਬ ਜੀਵਾਂ ਕੋ ਹੀ ਦਾਨ ਦੇਤਾ ਹੈ॥ ਰਹਾਉ ॥
Prof. Sahib Singhਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ ਰਹਾਉ॥

ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਦੇਇ = ਦੇਂਦਾ ਹੈ ॥ਰਹਾਉ॥

SikhNet (Spanish)Él bendice a todos con Su Gracia. (Pausa)

ਤੂ ਕਾਹੇ ਡੋਲਹਿ ਪ੍ਰਾਣੀਆ; ਤੁਧੁ ਰਾਖੈਗਾ ਸਿਰਜਣਹਾਰੁ ॥

too kaahe ddoleh praaneea; tudh raakhaigaa sirajanahaar |

Sant Singh KhalsaWhy do you waver, O mortal being? The Creator Lord Himself shall protect you.
Manmohan SinghWhy waverest thou, O mortal, The Creator Himself shall protect Thee.
Manmohan Singh (Punjabi)ਤੂੰ ਕਿਉਂ ਡਿੱਕੋਡੋਲੇ ਖਾਂਦਾ ਹੈ।, ਹੇ ਫਾਨੀ ਬੰਦੇ! ਕਰਤਾਰ ਤੇਰੀ ਰੱਖਿਆ ਕਰੇਗਾ।
Fareedkot Teekaਹੇ ਪ੍ਰਾਣੀ! ਤੂੰ ਅਪਨੀ ਪਾਲਨਾ ਨਮਿਤ ਕਿਉਂ ਡੋਲਤਾ ਹੈਂ? ਸੋ ਸਿਰਜਨਹਾਰ ਵਾਹਿਗੁਰੂ ਤੇਰੀ ਰਖ੍ਯਾ ਆਪ ਹੀ ਕਰਨਹਾਰਾ ਹੈ॥
Prof. Sahib Singhਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ।

ਪਦ ਅਰਥ ਡੋਲਹਿ = ਤੂੰ ਘਬਰਾਂਦਾ ਹੈਂ। ਪ੍ਰਾਣੀਆ = ਹੇ ਪ੍ਰਾਣੀ! ਤੁਧੁ = ਤੈਨੂੰ। ਸਿਰਜਣਹਾਰੁ = ਪੈਦਾ ਕਰਨ ਵਾਲਾ ਪ੍ਰਭੂ।

SikhNet (Spanish)¿Por qué titubear, oh hombre, cuando tu Creador te sostiene?

ਜਿਨਿ. ਪੈਦਾਇਸਿ ਤੂ ਕੀਆ; ਸੋਈ ਦੇਇ ਆਧਾਰੁ ॥੧॥

jin. paidaaeis too keea; soee dee aadhaar |1|

Sant Singh KhalsaHe who created you, will also give you nourishment. ||1||
Manmohan SinghHe, who gave thee birth, will also provide thee with sustenance.
Manmohan Singh (Punjabi)ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਉਹੀ ਹੀ ਤੈਨੂੰ ਆਹਾਰ ਵੀ ਦੇਵੇਗਾ।
Fareedkot Teekaਜਿਸ ਨੇ ਤੇਰੀ ਉਤਪਤੀ ਕਰੀ ਹੈ, ਸੋਈ ਤੇਰੇ ਕੋ ਅਧਾਰੁ ਦੇਵੇਗਾ, ਭਾਵ ਸੇ ਪਾਲਨਾ ਕਰੇਗਾ॥੧॥
Prof. Sahib Singhਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ ॥੧॥

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤੂ = ਤੈਨੂੰ। ਆਧਾਰੁ = ਆਸਰਾ ॥੧॥

SikhNet (Spanish)Pues Él, Quien a todos les da vida, Él también sostiene a Su Creación. (1)

ਜਿਨਿ ਉਪਾਈ ਮੇਦਨੀ; ਸੋਈ ਕਰਦਾ ਸਾਰ ॥

jin upaaee medanee; soee karadaa saar |

Sant Singh KhalsaThe One who created the world, takes care of it.
Manmohan SinghHe, who has created the world, takes care of it.
Manmohan Singh (Punjabi)ਜਿਸ ਨੇ ਸ਼੍ਰਿਸ਼ਟੀ ਸਾਜੀ ਹੈ ਉਹ ਹੀ ਇਸ ਦੀ ਸੰਭਾਲ ਕਰਦਾ ਹੈ।
Fareedkot Teekaਜਿਸ ਐਸੇ ਸਾਹਿਬ ਨੇ (ਮੇਦਨੀ) ਧਰਤੀ ਉਪਲਖਤ ਵਾ ਗੁਰੂ ਸੰਕੇਤੁ ਸ੍ਰਿਸਟਿ ਉਤਪਤਿ ਕਰੀ ਹੈ, ਸੋਈ ਸਰਬ ਜੀਵਾਂ ਕੀ ਖਬਰ ਲੇ ਕਰ ਪਾਲਨਾ ਕਰਤਾ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ।

ਪਦ ਅਰਥ ਮੇਦਨੀ = ਧਰਤੀ। ਸਾਰ = ਸੰਭਾਲ।

SikhNet (Spanish)Él, Quien creó la tierra, Él Mismo también la conserva,

ਘਟਿ ਘਟਿ ਮਾਲਕੁ ਦਿਲਾ ਕਾ; ਸਚਾ ਪਰਵਦਗਾਰੁ ॥੨॥

ghatt ghatt maalak dilaa kaa; sachaa paravadagaar |2|

Sant Singh KhalsaIn each and every heart and mind, the Lord is the True Cherisher. ||2||
Manmohan SinghThe True Cherisher is the Lord of all hearts and minds.
Manmohan Singh (Punjabi)ਸੱਚਾ ਪਾਲਣ-ਪੋਸਣਹਾਰ, ਸਾਰੀਆਂ ਦਿਲਾਂ ਅਤੇ ਮਨਾਂ ਦਾ ਸੁਆਮੀ ਹੈ।
Fareedkot Teekaਸੋਈ ਸਚ ਸਰੂਪ ਪਾਲਨਾ ਕਰਨੇਹਾਰਾ ਘਟਿ ਘਟਿ ਕੇ ਦਿਲਾਂ ਕਾ ਮਾਲਕ ਹੈ॥੨॥
Prof. Sahib Singhਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ ॥੨॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਪਰਵਦਗਾਰੁ = ਪਾਲਣ ਵਾਲਾ ॥੨॥

SikhNet (Spanish)Él es el Maestro de todos los corazones y el Verdadero Sostenedor de todos nosotros. (2)

ਕੁਦਰਤਿ. ਕੀਮ ਨ ਜਾਣੀਐ; ਵਡਾ ਵੇਪਰਵਾਹੁ ॥

kudarat. keem na jaaneeai; vaddaa veparavaahu |

Sant Singh KhalsaHis creative potency and His value cannot be known; He is the Great and carefree Lord.
Manmohan SinghHis Omnipotence and worth cannot be known. He is the great and care-free Lord.
Manmohan Singh (Punjabi)ਉਸ ਦੀ ਅਪਾਰ ਸ਼ਕਤੀ ਤੇ ਕੀਮਤ ਜਾਣੀ ਨਹੀਂ ਜਾ ਸਕਦੀ। ਉਹ ਵਿਸ਼ਾਲ ਅਤੇ ਬੇ ਮੁਹਤਾਜ ਸੁਆਮੀ ਹੈ।
Fareedkot Teekaਤਿਸ ਕੀ (ਕੁਦਰਤਿ) ਸਕਤੀ ਕੀ ਕੀਮਤਿ ਨਹੀਂ ਜਾਣੀ ਜਾਤੀ, ਸਰਬ ਤੇ ਵਡਾ ਪੁਨਾ ਵੇਪਰਵਾਹ ਸਰੂਪ ਹੈ, ਭਾਵ ਕਿਸੀ ਕੀ ਉਸ ਕੋ ਪਰਵਾਹਿ ਨਹੀਂ॥
Prof. Sahib Singhਹੇ ਭਾਈ! ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।

ਪਦ ਅਰਥ ਕੀਮ = ਕੀਮਤਿ, ਮੁੱਲ। ਵੇਪਰਵਾਹੁ = ਬੇ ਮੁਥਾਜ।

SikhNet (Spanish)Medita entonces en tu Señor,

ਕਰਿ ਬੰਦੇ ਤੂ ਬੰਦਗੀ; ਜਿਚਰੁ ਘਟ ਮਹਿ ਸਾਹੁ ॥੩॥

kar bande too bandagee; jichar ghatt meh saahu |3|

Sant Singh KhalsaO human being, meditate on the Lord, as long as there is breath in your body. ||3||
Manmohan SinghO man, meditate thou on the Lord, till there is breath in thy body.
Manmohan Singh (Punjabi)ਹੇ ਇਨਸਾਨ! ਤੂੰ ਉਦੋਂ ਤਾਂਈਂ ਸਾਹਿਬ ਦਾ ਸਿਮਰਨ ਕਰ ਜਦ ਤਾਂਈਂ ਤੇਰੀ ਦੇਹ ਅੰਦਰ ਸੁਆਸ ਹੈ।
Fareedkot Teekaਜਿਤਨਾ ਚਿਰ ਸਰੀਰ ਵਿਖੇ ਸੁਆਸ ਹੈਂ ਤਾਂ ਤੇ ਹੇ ਬੰਦੇ! ਤਿਸ ਵਾਹਿਗੁਰੂ ਕੀ (ਬੰਦਗੀ) ਭਗਤੀ ਕਰ, ਭਾਵ ਇਹ ਸੁਆਸ ਸੁਆਸ ਤਿਸੀ ਕਾ ਸਿਮਰਣ ਕਰ॥੩॥☬ਪੁਨਾ ਤਿਸ ਕਰਤਾਰ ਕੇ ਆਗੇ ਨਿਰਹੰਕਾਰਤਾ ਸੇ ਐਸੇ ਬੇਨਤੀ ਕਰ:
Prof. Sahib Singhਹੇ ਬੰਦੇ! ਜਿਤਨਾ ਚਿਰ ਤੇਰੇ ਸਰੀਰ ਵਿਚ ਸੁਆਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੁ ॥੩॥

ਪਦ ਅਰਥ ਘਟ ਮਹਿ = ਸਰੀਰ ਵਿਚ। ਸਾਹੁ = ਸੁਆਸ ॥੩॥

SikhNet (Spanish)hasta el momento en que entregues tu última respiración. (3)

ਤੂ ਸਮਰਥੁ ਅਕਥੁ ਅਗੋਚਰੁ; ਜੀਉ ਪਿੰਡੁ ਤੇਰੀ ਰਾਸਿ ॥

too samarath akath agochar; jeeo pindd teree raas |

Sant Singh KhalsaO God, You are all-powerful, inexpressible and imperceptible; my soul and body are Your capital.
Manmohan SinghO Lord, Thou art Omnipotent, Ineffable and Inapprehensible and my soul and body are Thy capital.
Manmohan Singh (Punjabi)ਹੇ ਪ੍ਰਭੂ! ਤੂੰ ਸਰਬ-ਸ਼ਕਤੀਵਾਨ, ਅਕਹਿ ਅਤੇ ਅਗਾਧ ਹੈ। ਮੇਰਾ ਮਨ ਤੇ ਤਨ ਤੇਰੀ ਪੂੰਜੀੰ ਹਨ।
Fareedkot Teekaਹੇ ਵਾਹਿਗੁਰੂ! ਤੂੰ ਸਾਮਰਥ ਹੈਂ ਪੁਨਾ ਮਨ ਬਾਣੀ ਕੇ (ਅਗੋਚਰੁ) ਅਵਿਸੇ ਹੈਂ। ਇਹ ਜੀਵ ਔ (ਪਿੰਡੁ) ਸਰੀਰ ਆਦੀ ਵਾ ਜੀਵਨਾ ਸਰੀਰ ਕਰ ਤੇਰੀ (ਰਾਸਿ) ਪੂੰਜੀ ਬਖਸ਼ੀ ਹੋਈ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ।

ਪਦ ਅਰਥ ਸਮਰਥੁ = ਸਭ ਤਾਕਤਾਂ ਦਾ ਮਾਲਕ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਪੂੰਜੀ, ਸਰਮਾਇਆ।

SikhNet (Spanish)Oh Señor, eres el Maestro Todopoderoso, Inefable, Imperceptible. Mi cuerpo y Alma son tuyos,

ਰਹਮ ਤੇਰੀ. ਸੁਖੁ ਪਾਇਆ ਸਦਾ; ਨਾਨਕ ਕੀ ਅਰਦਾਸਿ ॥੪॥੩॥

reham teree. sukh paaeaa sadaa; naanak kee aradaas |4|3|

Sant Singh KhalsaBy Your Mercy, may I find peace; this is Nanak's lasting prayer. ||4||3||
Manmohan SinghIn Thy mercy I attain peace, O Lord. Nanak ever makes supplication before Thee.
Manmohan Singh (Punjabi)ਤੇਰੀ ਰਹਿਮਤ ਅੰਦਰ ਮੈਂ ਸੁੱਖ ਪਾਉਂਦਾ ਹਾਂ। ਹੇ ਸਾਂਈਂ, ਨਾਨਕ ਹਮੇਸ਼ਾਂ ਹੀ ਤੇਰੇ ਅੱਗੇ ਪ੍ਰਾਰਥਨਾ ਕਰਦਾ ਹੈ।
Fareedkot Teekaਮੈਨੇ ਤੇਰੀ ਕਿਰਪਾ ਤੇ ਹੀ ਸਦਾ ਸੁਖ ਪਾਇਆ ਹੈ, ਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੀ ਸਦਾ ਇਹੀ ਅਰਦਾਸ ਹੈ, ਜੋ ਆਪ ਕੀ ਸ਼ਰਣ ਰਹੂੰ॥੪॥੩॥☬ਪੁਨਾ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ (ਤੇਰੇ ਦਰ ਤੋਂ ਬੰਦਗੀ ਦਾ) ਸੁਖ ਮਿਲਦਾ ਹੈ। ਨਾਨਕ ਦੀ ਭੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ (ਕਿ ਤੇਰੀ ਬੰਦਗੀ ਦਾ ਸੁਖ ਮਿਲੇ) ॥੪॥੩॥

ਪਦ ਅਰਥ ਰਹਮ = ਰਹਿਮਤ, ਕਿਰਪਾ ॥੪॥੩॥

SikhNet (Spanish)por Tu Misericordia, que encuentre la Paz, esta es la oración permanente de Nanak. (4-3)

Open this shabad →

Shabad Guru Arjan Dev Ji Raag Tilang

ਤਿਲੰਗ ਮਹਲਾ ੫ ਘਰੁ ੩ ॥

tilang mahalaa 5 ghar 3 |

Sant Singh KhalsaTilang, Fifth Mehl, Third House:
Manmohan SinghTilang 5th Guru.
Manmohan Singh (Punjabi)ਤਿਲੰਕ ਪੰਜਵੀਂ ਪਾਤਿਸ਼ਾਹੀ।
SikhNet (Spanish)Tilang, Mejl Guru Aryan, Quinto Canal Divino,

ਕਰਤੇ; ਕੁਦਰਤੀ ਮੁਸਤਾਕੁ ॥

karate; kudaratee musataak |

Sant Singh KhalsaO Creator, through Your creative potency, I am in love with You.
Manmohan SinghO Creator, seeing Thy creation I have become Thy devotee.
Manmohan Singh (Punjabi)ਹੇ ਸਿਰਜਣਹਾਰ! ਤੇਰੀ ਅਪਾਰ ਕੁਦਰਤ ਨੂੰ ਵੇਖ ਕੇ ਮੈਂ ਤੇਰਾ ਪ੍ਰੇਮੀ ਹੋ ਗਿਆ ਹਾਂ।
Fareedkot Teekaਹੇ ਅਨੇਕ ਸ਼ਕਤੀਆਂ ਵਾਲੇ ਕਰਤੇ! ਤੇਰੇ ਪਰ ਮੇਰੀ ਬੁਧੀ (ਮੁਸਤਾਕੁ) ਮੋਹਿਤ ਹੋਇ ਰਹੀ ਹੈ॥
Prof. Sahib Singhਹੇ ਕਰਤਾਰ! ਤੇਰੀ ਕੁਦਰਤਿ ਨੂੰ ਵੇਖ ਕੇ ਮੈਂ ਤੇਰੇ ਦਰਸਨ ਦਾ ਚਾਹਵਾਨ ਹੋ ਗਿਆ ਹਾਂ।

ਪਦ ਅਰਥ ਕਰਤੇ = ਹੇ ਕਰਤਾਰ! ਕੁਦਰਤੀ = ਕੁਦਰਤਿ ਦੀ ਰਾਹੀਂ, ਤੇਰੀ ਕੁਦਰਤਿ ਵੇਖ ਕੇ। ਮੁਸਤਾਕੁ = ਮੁਸ਼ਤਾਕ, (ਤੇਰੇ ਦਰਸਨ ਦਾ) ਚਾਹਵਾਨ।

SikhNet (Spanish)Oh Señor Creador, a través de tu Potencia Creativa, me he enamorado de Ti.

ਦੀਨ ਦੁਨੀਆ ਏਕ ਤੂਹੀ; ਸਭ ਖਲਕ ਹੀ ਤੇ ਪਾਕੁ ॥ ਰਹਾਉ ॥

deen duneea ek toohee; sabh khalak hee te paak | rahaau |

Sant Singh KhalsaYou alone are my spiritual and temporal Lord; and yet, You are detached from all Your creation. ||Pause||
Manmohan SinghThou alone art my spiritual and temporal Lord. Thou, O God, art detached from the entire creation. Pause.
Manmohan Singh (Punjabi)ਕੇਵਲ ਤੂੰ ਮੇਰਾ ਰੂਹਾਨੀ ਤੇ ਦੁਨਿਆਵੀ ਸੁਆਮੀ ਹੈ। ਤੂੰ ਹੇ ਵਾਹਿਗੁਰੂ! ਇਹ ਸਮੂਹ ਰਚਨਾ ਤੇ ਨਿਰਲੇਪ ਹੈ। ਠਹਿਰਾਉ।
Fareedkot Teekaਲੋਕ ਪ੍ਰਲੋਕ ਮੇਂ ਏਕ ਤੂੰ ਹੀ ਰਖ੍ਯਕ ਹੈਂ, ਪੁਨਾ ਨਿਸਚੇ ਕਰ ਕੇ ਸਰਬ (ਖਲਕ) ਸ੍ਰਿਸਟੀ ਤੇ ਤੂੰ (ਪਾਕੁ) ਪਵਿਤ੍ਰ ਹੈਂ, ਭਾਵ ਸੇ ਅਸੰਗ ਸਰੂਪ ਹੈਂ॥ ਰਹਾਉ ॥
Prof. Sahib Singhਮੇਰੀ ਦੀਨ ਅਤੇ ਦੁਨੀਆ ਦੀ ਦੌਲਤ ਇਕ ਤੂੰ ਹੀ ਹੈਂ। ਤੂੰ ਸਾਰੀ ਖ਼ਲਕਤ ਤੋਂ ਨਿਰਲੇਪ ਰਹਿੰਦਾ ਹੈਂ ਰਹਾਉ॥

ਪਦ ਅਰਥ ਤੇ = ਤੋਂ, ਨਾਲੋਂ। ਪਾਕੁ = ਨਿਰਲੇਪ ॥ਰਹਾਉ॥

SikhNet (Spanish)En la materia y en el espíritu está Tu Luz y sin embargo, te encuentras desapegado de todo. (Pausa)

ਖਿਨ ਮਾਹਿ ਥਾਪਿ ਉਥਾਪਦਾ; ਆਚਰਜ ਤੇਰੇ ਰੂਪ ॥

khin maeh thaap uthaapadaa; aacharaj tere roop |

Sant Singh KhalsaIn an instant, You establish and disestablish. Wondrous is Your form!
Manmohan SinghIn a moment, Thou makest and destroyest, Wondrous are Thine manifestations.
Manmohan Singh (Punjabi)ਇਕ ਮੁਹਤ ਵਿੱਚ ਤੂੰ ਬਣਾਉਂਦਾ ਹੈ, ਢਾਉਂਦਾ ਹੈ। ਅਦਭੁੱਤ ਹਨ ਤੇਰੇ ਸਰੂਪ।
Fareedkot Teekaਖਿਨ ਮੇਂ ਰਚਨਾ ਕਰ ਅਸਥਾਪਨ ਕਰਤਾ ਹੈਂ ਔ ਖਿਨ ਵਿਖੇ (ਉਥਾਪਦਾ) ਉਠਾ ਦੇਤਾ ਹੈਂ, ਭਾਵ ਯਹਿ ਅਭਾਵ ਕਰ ਦੇਤਾ ਹੈਂ, ਤੇਰੇ ਨਿਰਗੁਨ ਸ੍ਰਗੁਨ ਸਰੂਪ ਅਸਚਰਜ ਹੈਂ॥
Prof. Sahib Singhਹੇ ਕਰਤਾਰ! ਤੂੰ ਇਕ ਛਿਨ ਵਿਚ (ਜੀਵਾਂ ਨੂੰ) ਬਣਾ ਕੇ ਨਾਸ ਭੀ ਕਰ ਦੇਂਦਾ ਹੈਂ ਤੇਰੇ ਸੂਰਪ ਹੈਰਾਨ ਕਰਨ ਵਾਲੇ ਹਨ।

ਪਦ ਅਰਥ ਮਾਹਿ = ਵਿਚ। ਥਾਪਿ = ਬਣਾ ਕੇ, ਪੈਦਾ ਕਰ ਕੇ। ਉਥਾਪਦਾ = ਨਾਸ ਕਰ ਦੇਂਦਾ ਹੈਂ। ਆਚਰਜ = ਹੈਰਾਨ ਕਰ ਦੇਣ ਵਾਲੇ।

SikhNet (Spanish)En un momento, Tú creas y destruyes, qué maravillosas son todas Tus Manifestaciones.

ਕਉਣੁ ਜਾਣੈ ਚਲਤ ਤੇਰੇ; ਅੰਧਿਆਰੇ ਮਹਿ ਦੀਪ ॥੧॥

kaun jaanai chalat tere; andhiaare meh deep |1|

Sant Singh KhalsaWho can know Your play? You are the Light in the darkness. ||1||
Manmohan SinghWho knows Thine plays? Thou art the light in darkness.
Manmohan Singh (Punjabi)ਤੇਰੀਆਂ ਖੇਡਾਂ ਨੂੰ ਕੌਣ ਜਾਣਦਾ ਹੈ? ਤੂੰ ਅਨ੍ਹੇਰੇ ਵਿੱਚ ਚਾਨਣ ਹੈ।
Fareedkot Teekaਕੌਣ ਤੇਰੇ ਖੇਲੋਂ ਕੋ ਜਾਣੈ ਕੋਈ ਨਹੀਂ ਜਾਣ ਸਕਤਾ, ਅਗ੍ਯਾਨ ਰੂਪੀ ਅੰਧੇਰੇ ਮੇਂ ਤੂੰ ਹੀ ਗ੍ਯਾਨ ਰੂਪ ਪ੍ਰਕਾਸ ਕਰ ਦੇਤਾ ਹੈਂ॥੧॥
Prof. Sahib Singhਕੋਈ ਜੀਵ ਤੇਰੇ ਕੌਤਕਾਂ ਨੂੰ ਸਮਝ ਨਹੀਂ ਸਕਦਾ। (ਅਗਿਆਨਤਾ ਦੇ) ਹਨੇਰੇ ਵਿਚ (ਤੂੰ ਆਪ ਹੀ ਜੀਵਾਂ ਵਾਸਤੇ) ਚਾਨਣ ਹੈਂ ॥੧॥

ਪਦ ਅਰਥ ਚਲਤ = ਕੌਤਕ। ਦੀਪ = ਦੀਵਾ, ਚਾਨਣ ॥੧॥

SikhNet (Spanish)A quién se le podrían revelar todos Tus Misterios, oh, Tú eres la única Luz en medio de una oscuridad abismal. (1)

ਖੁਦਿ ਖਸਮ. ਖਲਕ ਜਹਾਨ ਅਲਹ; ਮਿਹਰਵਾਨ ਖੁਦਾਇ ॥

khud khasam. khalak jahaan alah; miharavaan khudaae |

Sant Singh KhalsaYou are the Master of Your creation, the Lord of all the world, O Merciful Lord God.
Manmohan SinghMy compassionate God, Thou Thyself art the Master of the beings and the Lord of the world.
Manmohan Singh (Punjabi)ਮੇਰੇ ਦਿਆਲੂ ਵਾਹਿਗੁਰੂ, ਤੂੰ ਆਪੇ ਹੀ ਜੀਵਾਂ ਦਾ ਮਾਲਕ ਅਤੇ ਸੰਸਾਰ ਦਾ ਸੁਆਮੀ ਹੈ।
Fareedkot Teekaਹੇ ਮਿਹਰਵਾਨ ਖੁਦਾਇ ਅਲਹ! ਸਰਬ ਕਾ ਪੂਜ ਹੈਂ, ਤੂੰ ਆਪ ਹੀ ਸਰਬ ਜਹਾਨ ਔਰ ਖਲਕਤ ਦਾ ਮਾਲਕ ਹੈਂ, ਭਾਵ ਲੋਕ ਪ੍ਰਲੋਕ ਦਾ ਸੁਆਮੀ ਹੈਂ॥
Prof. Sahib Singhਹੇ ਅੱਲਾ! ਹੇ ਮਿਹਰਬਾਨ ਖ਼ੁਦਾਇ! ਸਾਰੀ ਖ਼ਲਕਤ ਦਾ ਸਾਰੇ ਜਹਾਨ ਦਾ ਤੂੰ ਆਪ ਹੀ ਮਾਲਕ ਹੈਂ।

ਪਦ ਅਰਥ ਖੁਦਿ = ਖ਼ੁਦਿ, ਆਪ। ਅਲਹ = ਹੇ ਅੱਲਾ! ਹੇ ਪਰਮਾਤਮਾ! ਜਹਾਨ = ਦੁਨੀਆ। ਖੁਦਾਇ = ਖ਼ੁਦਾਇ, ਪਰਮਾਤਮਾ।

SikhNet (Spanish)Eres el Maestro de todo, el Alá del Universo, el Benefactor, nuestro Único Dios,

ਦਿਨਸੁ ਰੈਣਿ, ਜਿ ਤੁਧੁ ਅਰਾਧੇ; ਸੋ. ਕਿਉ ਦੋਜਕਿ ਜਾਇ ॥੨॥

dinas rain, ji tudh araadhe; so. kiau dojak jaae |2|

Sant Singh KhalsaOne who worships You day and night - why should he have to go to hell? ||2||
Manmohan SinghHe who contemplate Thee, day and night, why should he go to hell?
Manmohan Singh (Punjabi)ਜੋ ਦਿਹੁੰ ਰਾਤ ਤੈਂਡਾ ਸਿਮਰਨ ਕਰਦਾ ਹੈ, ਉਹ ਨਰਕ ਨੂੰ ਕਿਉੇਂ ਜਾਵੇਗਾ?
Fareedkot Teekaਜੋ ਪੁਰਸ ਦਿਨ ਰਾਤ ਤੇਰਾ ਹੀ ਅਰਾਧਨ ਕਰੇ, ਸੋ ਕਿਉਂ ਨਰਕੋਂ ਮੇਂ ਜਾਵੇਗਾ॥੨॥
Prof. Sahib Singhਜੇਹੜਾ ਮਨੁੱਖ ਦਿਨ ਰਾਤ ਤੈਨੂੰ ਆਰਾਧਦਾ ਹੈ, ਉਹ ਦੋਜ਼ਕ ਵਿਚ ਕਿਵੇਂ ਜਾ ਸਕਦਾ ਹੈ? ॥੨॥

ਪਦ ਅਰਥ ਰੈਣਿ = ਰਾਤ। ਜਿ = ਜੇਹੜਾ। ਤੁਧੁ = ਤੈਨੂੰ। ਦੋਜਕਿ = ਦੋਜ਼ਕ ਵਿਚ ॥੨॥

SikhNet (Spanish)y aquél que habite en Ti, noche y día, nunca sufrirá ni verá la oscuridad.(2)

ਅਜਰਾਈਲੁ ਯਾਰੁ ਬੰਦੇ; ਜਿਸੁ ਤੇਰਾ ਆਧਾਰੁ ॥

ajaraaeel yaar bande; jis teraa aadhaar |

Sant Singh KhalsaAzraa-eel, the Messenger of Death, is the friend of the human being who has Your support, Lord.
Manmohan SinghAzrial, death's myrmidon is the friend of the mortal who has Thine support, O Lord.
Manmohan Singh (Punjabi)ਅਜਰਾਈਲ ਮੌਤ ਦਾ ਫਰੇਸ਼ਤਾ, ਉਸ ਦਾ ਮਿੱਤਰ ਹੈ। ਜਿਸ ਜੀਵ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ!
Fareedkot Teekaਜਿਸ ਪੁਰਸ ਕੋ ਤੇਰਾ ਆਸਰਾ ਹੈ, ਉਸ ਬੰਦੇ ਕਾ (ਅਜਰਾਈਲ) ਧਰਮ ਰਾਜਾ (ਯਾਰ) ਮਿਤ੍ਰ ਰੂਪ ਹੋ ਜਾਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਂਦਾ ਹੈ, ਮੌਤ ਦਾ ਫ਼ਰਿਸ਼ਤਾ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ)।

ਪਦ ਅਰਥ ਅਜਰਾਈਲੁ = ਅਜ਼ਰਾਈਲੁ, ਮੌਤ ਦਾ ਫ਼ਰਿਸ਼ਤਾ। ਆਧਾਰੁ = ਆਸਰਾ।

SikhNet (Spanish)De Aquél que busca Tu Soporte, el ángel de la muerte se vuelve su amigo;

ਗੁਨਹ ਉਸ ਕੇ ਸਗਲ ਆਫੂ; ਤੇਰੇ ਜਨ ਦੇਖਹਿ ਦੀਦਾਰੁ ॥੩॥

gunah us ke sagal aafoo; tere jan dekheh deedaar |3|

Sant Singh KhalsaHis sins are all forgiven; Your humble servant gazes upon Your Vision. ||3||
Manmohan SinghAll his sing are pardoned and he, Thy slave, sees Thine sight.
Manmohan Singh (Punjabi)ਉਸ ਦੇ ਸਾਰੇ ਪਾਪ ਮਾਫ ਹੋ ਜਾਂਦੇ ਹਨ, ਅਤੇ ਉਹ ਤੇਰਾ ਗੋਲਾ ਤੇਰਾ ਦਰਸ਼ਨ ਵੇਖ ਲੈਂਦਾ ਹੈ।
Fareedkot Teekaਜੋ ਤੇਰੇ ਸੰਤ ਜਨੋਂ ਕਾ ਦਰਸਨ ਦੇਖਤੇ ਹੈਂ, ਉਸ ਪੁਰਸ ਕੇ ਸਗਲ ਪਾਪ (ਆਫੂ) ਬਖਸੇ ਜਾਤੇ ਹੈਂ॥੩॥
Prof. Sahib Singhਤੇਰੇ ਜਿਹੜੇ ਸੇਵਕ ਤੇਰਾ ਦੀਦਾਰ ਕਰ ਲੈਂਦੇ ਹਨ, ਉਨ੍ਹਾਂ ਦੇ ਸਾਰੇ ਪਾਪ ਬਖ਼ਸ਼ੇ ਜਾਂਦੇ ਹਨ ॥੩॥

ਪਦ ਅਰਥ ਗੁਨਹ = ਗੁਨਾਹ, ਪਾਪ। ਸਗਲ = ਸਾਰੇ। ਆਫੂ = ਅਫ਼ਵ, ਬਖ਼ਸ਼ੇ ਜਾਂਦੇ ਹਨ। ਤੇਰੇ ਜਨ = ਤੇਰੇ ਦਾਸ। ਦੇਖਹਿ = ਵੇਖਦੇ ਹਨ ॥੩॥

SikhNet (Spanish)todos sus errores son cubiertos, y él, Tu Sirviente, logra Tu Visión. (3)

ਦੁਨੀਆ ਚੀਜ, ਫਿਲਹਾਲ ਸਗਲੇ; ਸਚੁ ਸੁਖੁ. ਤੇਰਾ ਨਾਉ ॥

duneea cheej, filahaal sagale; sach sukh. teraa naau |

Sant Singh KhalsaAll worldly considerations are for the present only. True peace comes only from Your Name.
Manmohan SinghAll the worldly things are for the present Thee, O Lord and now he ever sings Thine praises alone.
Manmohan Singh (Punjabi)ਜੱਗ ਦੀਆਂ ਸਾਰੀਆਂ ਵਸਤੂਆਂ ਕੇਵਲ, ਵਰਤਮਾਨ ਸਮੇਂ ਲਈ ਸਾਰੀਆਂ ਵਸਤੂਆਂ ਕੇਵਲ ਵਰਤਮਾਨ ਸਮੇਂ ਲਈ ਹੈ। ਸੱਚਾ ਆਰਾਮ ਤੇਰੇ ਨਾਮ ਵਿੱਚ ਹੈ, ਹੇ ਸਾਈਂ!
Fareedkot Teekaਇਹ ਸੰਸਾਰ ਕੇ ਪਦਾਰਥ ਸੰਪੂਰਨ (ਫਿਲਹਾਲ) ਨਾਸ ਰੂਪ ਹੈਂ, ਸਚ ਅਰ ਸੁਖ ਰੂਪ ਤੇਰਾ ਨਾਮ ਹੀ ਹੈ॥
Prof. Sahib Singhਹੇ ਪ੍ਰਭੂ! ਦੁਨੀਆ ਦੇ (ਹੋਰ) ਸਾਰੇ ਪਦਾਰਥ ਛੇਤੀ ਨਾਸ ਹੋ ਜਾਣ ਵਾਲੇ ਹਨ। ਸਦਾ ਕਾਇਮ ਰਹਿਣ ਵਾਲਾ ਸੁਖ ਤੇਰਾ ਨਾਮ (ਹੀ ਬਖ਼ਸ਼ਦਾ ਹੈ)।

ਪਦ ਅਰਥ ਦੁਨੀਆ ਚੀਜ = ਦੁਨੀਆ ਦੇ ਸਾਰੇ ਪਦਾਰਥ। ਫਿਲਹਾਲ = ਫ਼ਿਲ ਹਾਲ, ਹੁਣੇ ਹੁਣੇ ਵਾਸਤੇ, ਛਿਨ-ਭੰਗਰ, ਛੇਤੀ ਨਾਸ ਹੋ ਜਾਣ ਵਾਲੇ। ਸਚੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)El fenómeno del mundo es sólo para el presente, para el ahora, porque el Éxtasis Eterno está en Tu Nombre.

ਗੁਰ ਮਿਲਿ. ਨਾਨਕ ਬੂਝਿਆ; ਸਦਾ ਏਕਸੁ ਗਾਉ ॥੪॥੪॥

gur mil. naanak boojhiaa; sadaa ekas gaau |4|4|

Sant Singh KhalsaMeeting the Guru, Nanak understands; He sings only Your Praises forever, O Lord. ||4||4||
Manmohan SinghOn meeting the Guru, Nanak has understood Thee, O Lord and now he ever sings Thine praises alone.
Manmohan Singh (Punjabi)ਗੁਰਾਂ ਨੂੰ ਭੇਟ ਕੇ ਨਾਨਕ ਨੇ ਤੈਨੂੰ ਸਮਝ ਲਿਆ ਹੈ, ਹੇ ਸਾਹਿਬ! ਅਤੇ ਉਹ ਕੇਵਲ ਤੇਰੀਆਂ ਸਿਫਤਾਂ ਨੂੰ ਹੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਰੀ ਗੁਰੂ ਰਾਮਦਾਸ ਜੀ ਕੋ ਮਿਲਨ ਤੇ ਮੈਂ ਤੇਰੇ ਸਰੂਪ ਕੋ ਜਾਣਿਆਂ ਹੈ, ਅਬ ਏਕ ਤੈਨੂੰ ਹੀ ਸਦਾ ਗਾਵਤਾ ਹੂੰ॥੪॥੪॥
Prof. Sahib Singhਨਾਨਕ ਆਖਦਾ ਹੈ- ਇਹ ਗੱਲ (ਮੈਂ ਗੁਰੂ ਨੂੰ ਮਿਲ ਕੇ ਸਮਝੀ ਹੈ, ਇਸ ਵਾਸਤੇ) ਮੈਂ ਸਦਾ ਇਕ ਪਰਮਾਤਮਾ ਦਾ ਹੀ ਜਸ ਗਾਂਦਾ ਰਹਿੰਦਾ ਹਾਂ ॥੪॥੪॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਏਕਸੁ = ਇੱਕ ਨੂੰ ਹੀ। ਗਾਉ = ਗਾਉਂ, ਮੈਂ ਗਾਂਦਾ ਹਾਂ ॥੪॥੪॥

SikhNet (Spanish)Encontrando al Guru, Nanak entiende: yo solamente Te alabo a Ti. (4-4)

Open this shabad →

Shabad Guru Arjan Dev Ji Raag Tilang

ਤਿਲੰਗ ਮਹਲਾ ੫ ॥

tilang mahalaa 5 |

Sant Singh KhalsaTilang, Fifth Mehl:
Manmohan SinghTilang 5th Guru.
Manmohan Singh (Punjabi)ਤਿਲੰਕ ਪੰਜਵੀਂ ਪਾਤਿਸ਼ਾਹੀ।
SikhNet (Spanish)Tilang, Mejl Guru Aryan, Quinto Canal Divino.

ਮੀਰਾਂ ਦਾਨਾਂ; ਦਿਲ ਸੋਚ ॥

meeraan daanaan; dil soch |

Sant Singh KhalsaThink of the Lord in your mind, O wise one.
Manmohan SinghO wise friend, ever think, thou of thy Lord in thy mind.
Manmohan Singh (Punjabi)ਹੇ ਮੇਰੇ ਸਿਆਣੇ ਦੋਸਤ! ਆਪਣੇ ਚਿੱਤ ਵਿੱਚ ਹਮੇਸ਼ਾਂ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਚੇਤੇ ਰੱਖ।
Fareedkot Teekaਹੇ ਮੇਰੇ (ਮੀਰਾ) ਪਾਤਿਸਾਹਿ (ਦਾਨਾ) ਅੰਤਰਯਾਮੀ! ਮੈਂ ਅਪਨੇ ਰਿਦੇ ਮੇਂ ਸਦਾ ਤੇਰੇ ਸਰੂਪ ਕਾ (ਸੋਚ) ਬੀਚਾਰ ਕਰਤਾ ਹੂੰ॥
Prof. Sahib Singhਹੇ ਸਰਦਾਰ! ਹੇ ਸਿਆਣੇ! ਹੇ (ਜੀਵਾਂ ਦੇ) ਦਿਲਾਂ ਨੂੰ ਪਵਿਤ੍ਰ ਕਰਨ ਵਾਲੇ!

ਪਦ ਅਰਥ ਮੀਰਾਂ = ਹੇ ਸਰਦਾਰ! ਦਾਨਾਂ = ਹੇ ਸਿਆਣੇ! ਦਿਲ ਸੋਚ = ਹੇ (ਜੀਵਾਂ ਦੇ) ਦਿਲਾਂ ਨੂੰ ਪਵਿਤ੍ਰ ਕਰਨ ਵਾਲੇ! ਸੋਚ = ਪਵਿਤ੍ਰਤਾ।

SikhNet (Spanish)Piensa en el Señor, oh erudito,

ਮੁਹਬਤੇ ਮਨਿ ਤਨਿ ਬਸੈ; ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥

muhabate man tan basai; sach saah bandee moch |1| rahaau |

Sant Singh KhalsaEnshrine love for the True Lord in your mind and body; He is the Liberator from bondage. ||1||Pause||
Manmohan SinghEnshrine in thy body and soul the love of the true sovereign, the Emancipate from bondage. Pause.
Manmohan Singh (Punjabi)ਬੇੜੀਆਂ ਕੱਟਣ ਵਾਲੇ! ਸੱਚੇ ਸੁਲਤਾਨ ਦਾ ਪ੍ਰੇਮ ਆਪਣੇ ਦਿਲ ਤੇ ਦੇਹ ਅੰਦਰ ਵਸਾਓ। ਠਹਿਰਾਉ।
Fareedkot Teekaਤੇਰੀ (ਮੁਹਬਤੇ) ਪ੍ਰੀਤੀ ਮੇਰੇ ਮਨ ਤਨ ਮੇਂ ਸਦਾ ਹੀ (ਬਸੈ) ਬਸਤੀ ਵਾ ਬਹੁਤੀ ਹੈ, ਕਿਉਂਕਿ ਤੂੰ ਸਚਾ ਪਾਤਿਸਾਹ ਹੈਂ। ਮੋਹ ਆਦੀ (ਬੰਦੀ) ਬੇੜੀ ਕੋ (ਮੋਚ) ਕਾਟਨੇਹਾਰਾ⁽¹⁾ ਹੈ॥੧॥ ਰਹਾਉ ॥
Prof. Sahib Singhਹੇ ਸਦਾ-ਥਿਰ ਸ਼ਾਹ! ਹੇ ਬੰਦਨਾਂ ਤੋਂ ਛੁਡਾਣ ਵਾਲੇ! ਤੇਰੀ ਮੁਹੱਬਤ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੀ ਹੈ ॥੧॥ ਰਹਾਉ ॥

ਪਦ ਅਰਥ ਮੁਹਬਤੇ = ਤੇਰੀ ਮੁਹੱਬਤ। ਮਨਿ = ਮਨ ਵਿਚ। ਤਨਿ = ਤਨ ਵਿਚ। ਸਚੁ ਸਾਹ = ਹੇ ਸਦਾ ਕਾਇਮ ਰਹਿਣ ਵਾਲੇ ਸ਼ਾਹ! ਬੰਦੀ ਮੋਚ = ਹੇ ਬੰਧਨਾਂ ਤੋਂ ਛੁਡਾਣ ਵਾਲੇ! ਬੰਦੀ = ਕੈਦ ॥੧॥ ਰਹਾਉ ॥

SikhNet (Spanish)enaltece el Amor del Señor en tu mente y cuerpo, Él es Quien te libera de las amarras. (1-Pausa)

ਦੀਦਨੇ. ਦੀਦਾਰ ਸਾਹਿਬ; ਕਛੁ ਨਹੀ ਇਸ ਕਾ ਮੋਲੁ ॥

deedane. deedaar saahib; kachh nahee is kaa mol |

Sant Singh KhalsaThe value of seeing the Vision of the Lord Master cannot be estimated.
Manmohan SinghThe worth of seeing the Lord's vision cannot be evaluated.
Manmohan Singh (Punjabi)ਪ੍ਰਭੂ ਦੇ ਦਰਸ਼ਨ ਵੇਖਣ, ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਹੇ ਸਚੇ ਸਾਹਿਬ! ਤੇਰਾ ਜੋ (ਦੀਦਾਰ) ਦਰਸਨ (ਦੀਦਨੇ) ਦੇਖਨਾ ਹੈ, ਭਾਵ ਸੇ ਸਰਬ ਰੂਪ ਤੇਰਾ ਹੀ ਜੋ ਜਾਣਨਾ ਹੈ। ਇਸ ਦ੍ਰਿਸਟੀ ਕਾ ਕਿਛ ਮੋਲ ਨਹੀਂ ਹੈ, ਭਾਵ ਐਸੀ ਗਿਆਨ ਦ੍ਰਿਸਟੀ ਅਮੋਲਕ ਹੈ॥
Prof. Sahib Singhਹੇ ਮਾਲਕ! ਤੇਰਾ ਦਰਸਨ ਕਰਨਾ (ਇਕ ਅਮੋਲਕ ਦਾਤ ਹੈ), ਤੇਰੇ ਇਸ (ਦਰਸਨ) ਦਾ ਕੋਈ ਮੁੱਲ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਦੀਦਨ = ਵੇਖਣਾ। ਸਾਹਿਬ = ਹੇ ਮਾਲਕ! ਇਸ ਕਾ = {ਲਫ਼ਜ਼ 'ਇਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।

SikhNet (Spanish)El valor de obtener la Visión del Señor Maestro es Invaluable,

ਪਾਕ ਪਰਵਦਗਾਰ ਤੂ; ਖੁਦਿ ਖਸਮੁ, ਵਡਾ ਅਤੋਲੁ ॥੧॥

paak paravadagaar too; khud khasam, vaddaa atol |1|

Sant Singh KhalsaYou are the Pure Cherisher; You Yourself are the great and immeasurable Lord and Master. ||1||
Manmohan SinghThou art the immaculate Cherisher and Thou Thyself art the great and immeasurable Lord.
Manmohan Singh (Punjabi)ਤੂੰ ਪਵਿੱਤਰ ਪਾਲਣ-ਪੋਸਣਹਾਰ ਹੈ। ਤੂੰ ਆਪ ਹੇ ਵਿਸ਼ਾਲ ਅਤੇ ਅਮਾਪ ਸੁਆਮੀ ਹੈ।
Fareedkot Teekaਪੁਨਾ ਤੂੰ ਕੈਸਾ ਹੈਂ? ਹੇ ਵਾਹਿਗੁਰੂ! ਪਰਮ (ਪਾਕ) ਪਵਿਤ੍ਰ ਸਰਬ ਕੇ (ਪਰਵਦਗਾਰ) ਪਾਲਨ ਕਰਨਹਾਰ ਸਰਬ ਕਾ (ਖੁਦਿ) ਆਪ ਹੀ (ਖਸਮੁ) ਮਾਲਕ ਹੈਂ ਔ ਬਡਾ ਅਤੋਲ ਹੈਂ ਕਿਆ ਬੇਅੰਤ ਹੈ॥੧॥
Prof. Sahib Singhਹੇ ਪਵਿਤ੍ਰ! ਹੇ ਪਾਲਣਹਾਰ! ਤੂੰ ਆਪ (ਸਾਡਾ) ਖਸਮ ਹੈਂ ਤੂੰ ਸਭ ਤੋਂ ਵੱਡਾ ਹੈਂ, ਤੇਰੀ ਵੱਡੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ ॥੧॥

ਪਦ ਅਰਥ ਪਾਕ = ਹੇ ਪਵਿਤ੍ਰ! ਪਰਵਦਗਾਰ = ਹੇ ਪਾਲਣਹਾਰ! ਖੁਦਿ = ਖ਼ੁਦਿ, ਆਪ ॥੧॥

SikhNet (Spanish)eres el Enaltecedor Puro, Tú Mismo eres el Inconmensurable y Grandioso Señor y Maestro. (1)

ਦਸ੍ਤਗੀਰੀ ਦੇਹਿ ਦਿਲਾਵਰ; ਤੂਹੀ ਤੂਹੀ ਏਕ ॥

dastageeree dehi dilaavar; toohee toohee ek |

Sant Singh KhalsaGive me Your help, O brave and generous Lord; You are the One, You are the Only Lord.
Manmohan SinghGive me assistance, O Chivalrous Lord, for Thou and Thou alone art.
Manmohan Singh (Punjabi)ਮੈਨੂੰ ਸਹਾਇਤਾ ਦੇ, ਹੇ ਸੂਰਬੀਰ ਸਾਹਿਬ ਕਿਉਂਕਿ ਕੇਵਲ ਤੂੰ ਅਤੇ ਤੂੰ ਹੀ ਹੈ।
Fareedkot Teeka(ਦਸ੍ਤ) ਹਾਥ ਮੇਰੇ ਕਾ (ਗੀਰੀ) ਪਕੜਨਾ ਕਰ ਏਹੀ ਦਾਨ ਮੈਨੂੰ ਦੇਹ, ਹੇ ਪਰਮ (ਦਿਲਾਵਰ) ਬਹਾਦਰ! ਏਕ ਤੂ ਹੀ ਲੋਕ ਔ ਤੂ ਹੀ ਪ੍ਰਲੋਕ ਮੇਂ ਮੇਰਾ ਵਾਲੀ ਹੈਂ॥
Prof. Sahib Singhਹੇ ਸੂਰਮੇ ਪ੍ਰਭੂ! ਮੇਰੀ ਸਹਾਇਤਾ ਕਰ, ਇਕ ਤੂੰ ਹੀ (ਮੇਰਾ ਆਸਰਾ) ਹੈਂ।

ਪਦ ਅਰਥ ਦਸ੍ਤ = ਹੱਥ। ਦਸ੍ਤਗੀਰੀ = ਹੱਥ ਫੜਨ ਦੀ ਕ੍ਰਿਆ, ਸਹਾਇਤਾ। ਦਸ੍ਤਗੀਰੀ ਦੇਹਿ = (ਮੇਰਾ) ਹੱਥ ਫੜ, ਮੇਰੀ ਸਹਾਇਤਾ ਕਰ। ਦਿਲਾਵਰ = ਹੇ ਦਿਲਾਵਰ! ਹੇ ਸੂਰਮੇ ਪ੍ਰਭੂ!

SikhNet (Spanish)Otórgame Tu Ayuda, oh Bravo y Generoso Señor, eres el Uno, eres el Único Señor.

ਕਰਤਾਰ. ਕੁਦਰਤਿ ਕਰਣ ਖਾਲਕ; ਨਾਨਕ. ਤੇਰੀ ਟੇਕ ॥੨॥੫॥

karataar. kudarat karan khaalak; naanak. teree ttek |2|5|

Sant Singh KhalsaO Creator Lord, by Your creative potency, You created the world; Nanak holds tight to Your support. ||2||5||
Manmohan SinghMy Creator Lord, by Thy power Thou didst create the world. Thou art Nanak's mainstay.
Manmohan Singh (Punjabi)ਮੇਰੇ ਸਿਰਜਣਹਾਰ ਸੁਆਮੀ! ਆਪਣੀ ਸ਼ਕਤੀ ਸੁਆਰਾ ਤੂੰ ਸੰਸਾਰ ਰਚਿਆ ਹੈ। ਤੂੰ ਹੀ ਨਾਨਕ ਦਾ ਆਸਰਾ ਹੈ।
Fareedkot Teekaਹੇ ਕਰਤਾਰ! ਤੂੰ ਅਪਨੀ (ਕੁਦਰਤਿ) ਸਕਤੀ ਕਰ ਕੇ ਸਰਬ ਕੋ ਰਚਨਹਾਰ ਹੈਂ (ਖਾਲਕ) ਸਰਬ ਸ੍ਰਿਸਟਿ ਕਾ ਮਾਲਕ ਹੈਂ, ਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਸਦਾ ਤੇਰੀ (ਟੇਕ) ਸਰਨ ਪਕੜੀ ਹੈ॥੨॥੫॥☬ਜਗ੍ਯਾਸੀ ਔ ਤਤਵੇਤਾ ਰੂਪ ਉਤਮ ਮਧਮ ਸਖੀਓਂ ਕੇ ਸੰਬਾਦ ਕੇ ਰੂਪਕ ਸੇ ਸ੍ਰੀ ਗੁਰੂ ਜੀ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਕਰਤਾਰ! ਹੇ ਕੁਦਰਤਿ ਦੇ ਰਚਨਹਾਰ! ਹੇ ਖ਼ਲਕਤ ਦੇ ਮਾਲਕ! ਮੈਨੂੰ ਤੇਰਾ ਸਹਾਰਾ ਹੈ ॥੨॥੫॥

ਪਦ ਅਰਥ ਕਰਤਾਰ = ਹੇ ਕਰਤਾਰ! ਕੁਦਰਤਿ ਕਰਣ = ਹੇ ਕੁਦਰਤਿ ਦੇ ਰਚਨਹਾਰ! ਖਾਲਕ = ਹੇ ਖ਼ਲਕਤ ਦੇ ਮਾਲਕ! ਟੇਕ = ਆਸਰਾ ॥੨॥੫॥

SikhNet (Spanish)Oh Creador, por Tu Poder creativo creaste al mundo y Nanak se aferra con fuerza a Tu Soporte. (2-5)

Open this shabad →

Shabad Guru Nanak Dev Ji Raag Tilang continues on Ang 725

ਤਿਲੰਗ ਮਹਲਾ ੧ ਘਰੁ ੨ ॥

tilang mahalaa 1 ghar 2 |

Sant Singh KhalsaTilang, First Mehl, Second House:
Manmohan SinghTilang 1st Guru.
Manmohan Singh (Punjabi)ਤਿਲੰਕ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਤਿਲੰਗ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Tilang, Mejl Guru Nanak, Primer Canal Divino

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜਿਨਿ ਕੀਆ ਤਿਨਿ ਦੇਖਿਆ; ਕਿਆ ਕਹੀਐ. ਰੇ ਭਾਈ ॥

jin keea tin dekhiaa; kiaa kaheeai. re bhaaee |

Sant Singh KhalsaThe One who created the world watches over it; what more can we say, O Siblings of Destiny?
Manmohan SinghHe who has make the world, also looks after it. What more shall I say, O brother?
Manmohan Singh (Punjabi)ਜਿਸ ਨੇ ਸੰਸਾਰ ਸਾਜਿਆ ਹੈ, ਉਹ ਇਸ ਦੀ ਨਿਗਾਹਬਾਨੀਕਰਦਾ ਹੈ। ਮੈਂ ਹੋਰ ਕੀ ਆਖਾਂ, ਹੇ ਭਰਾਵਾ?
Fareedkot Teekaਜਿਨ ਜਗਤ ਕੋ ਪੈਦਾ ਕੀਆ ਹੈ, ਤਿਸੀ ਨੇ ਦੇਖਿਆ, ਭਾਵ ਪਾਲਨਾ ਕਰੀ ਹੈ, ਕਿਆ ਤਿਸ ਕੋ ਕਹੀਏ ਸੁਤੰਤ੍ਰ ਹੈ ਕੋਈ ਤਿਸ ਪਰ ਹੁਕਮ ਨਹੀਂ ਕਰ ਸਕਤਾ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ (ਇਹ ਜਗਤ) ਬਣਾਇਆ ਹੈ, ਉਸੇ ਨੇ ਹੀ (ਸਦਾ) ਇਸ ਦੀ ਸੰਭਾਲ ਕੀਤੀ ਹੈ। ਇਹ ਕਿਹਾ ਨਹੀਂ ਜਾ ਸਕਦਾ (ਕਿ ਉਹ ਕਿਵੇਂ ਸੰਭਾਲ ਕਰਦਾ ਹੈ)।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਕੀਆ = ਬਣਾਇਆ ਹੈ। ਤਿਨਿ = ਉਸ (ਪਰਮਾਤਮਾ) ਨੇ। ਦੇਖਿਆ = ਸੰਭਾਲ ਕੀਤੀ ਹੈ। ਰੇ ਭਾਈ = ਹੇ ਭਾਈ! ਕਿਆ ਕਹੀਐ = (ਉਸ ਦੀ ਜਗਤ-ਸੰਭਾਲ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ।

SikhNet (Spanish)Quien creó al mundo lo cuida, qué más se puede decir, oh Hermanos del Destino.

Open this shabad (23 lines, Angs 724-725) →

Ang 724 of 1430