ਤਿਲੰਗ ਮਹਲਾ ੧ ਘਰੁ ੨ ॥
tilang mahalaa 1 ghar 2 | Ang 724
Sant Singh KhalsaTilang, First Mehl, Second House:
Manmohan SinghTilang 1st Guru.
Manmohan Singh (Punjabi)ਤਿਲੰਕ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਤਿਲੰਗ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Tilang, Mejl Guru Nanak, Primer Canal Divino
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 724
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਜਿਨਿ ਕੀਆ ਤਿਨਿ ਦੇਖਿਆ; ਕਿਆ ਕਹੀਐ. ਰੇ ਭਾਈ ॥
jin keea tin dekhiaa; kiaa kaheeai. re bhaaee | Ang 724
Sant Singh KhalsaThe One who created the world watches over it; what more can we say, O Siblings of Destiny?
Manmohan SinghHe who has make the world, also looks after it. What more shall I say, O brother?
Manmohan Singh (Punjabi)ਜਿਸ ਨੇ ਸੰਸਾਰ ਸਾਜਿਆ ਹੈ, ਉਹ ਇਸ ਦੀ ਨਿਗਾਹਬਾਨੀਕਰਦਾ ਹੈ। ਮੈਂ ਹੋਰ ਕੀ ਆਖਾਂ, ਹੇ ਭਰਾਵਾ?
Fareedkot Teekaਜਿਨ ਜਗਤ ਕੋ ਪੈਦਾ ਕੀਆ ਹੈ, ਤਿਸੀ ਨੇ ਦੇਖਿਆ, ਭਾਵ ਪਾਲਨਾ ਕਰੀ ਹੈ, ਕਿਆ ਤਿਸ ਕੋ ਕਹੀਏ ਸੁਤੰਤ੍ਰ ਹੈ ਕੋਈ ਤਿਸ ਪਰ ਹੁਕਮ ਨਹੀਂ ਕਰ ਸਕਤਾ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ (ਇਹ ਜਗਤ) ਬਣਾਇਆ ਹੈ, ਉਸੇ ਨੇ ਹੀ (ਸਦਾ) ਇਸ ਦੀ ਸੰਭਾਲ ਕੀਤੀ ਹੈ। ਇਹ ਕਿਹਾ ਨਹੀਂ ਜਾ ਸਕਦਾ (ਕਿ ਉਹ ਕਿਵੇਂ ਸੰਭਾਲ ਕਰਦਾ ਹੈ)।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਕੀਆ = ਬਣਾਇਆ ਹੈ। ਤਿਨਿ = ਉਸ (ਪਰਮਾਤਮਾ) ਨੇ। ਦੇਖਿਆ = ਸੰਭਾਲ ਕੀਤੀ ਹੈ। ਰੇ ਭਾਈ = ਹੇ ਭਾਈ! ਕਿਆ ਕਹੀਐ = (ਉਸ ਦੀ ਜਗਤ-ਸੰਭਾਲ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ।
SikhNet (Spanish)Quien creó al mundo lo cuida, qué más se puede decir, oh Hermanos del Destino.
ਆਪੇ ਜਾਣੈ ਕਰੇ ਆਪਿ; ਜਿਨਿ ਵਾੜੀ ਹੈ ਲਾਈ ॥੧॥
aape jaanai kare aap; jin vaarree hai laaee |1| Ang 725
Sant Singh KhalsaHe Himself knows, and He Himself acts; He laid out the garden of the world. ||1||
Manmohan SinghHe who has laid out the garden, He Himself Knows and Himself acts.
Manmohan Singh (Punjabi)ਜਿਸ ਨੇ ਬਾਗ ਲਗਾਇਆ ਉਹ ਖੁਦ ਹੀ ਸੋਚਦਾ ਸਮਝਦਾ ਹੈ ਅਤੇ ਖੁਦ ਹੀ ਕਾਰ ਕਰਦਾ ਹੈ।
Fareedkot Teekaਆਪ ਹੀ ਜਾਨਤਾ ਹੈ ਕਰਮਾਂ ਕੋ ਔਰ ਫਲ ਭੀ ਆਪ ਹੀ ਪ੍ਰਾਪਤਿ ਕਰਤਾ ਹੈ, ਜਿਸ ਜਗਤ ਰੂਪੀ ਬਗੀਚੀ ਲਾਈ ਹੈ॥੧॥
Prof. Sahib Singhਜਿਸ ਨੇ ਇਹ ਜਗਤ-ਬਗ਼ੀਚੀ ਲਾਈ ਹੈ, ਉਹ ਆਪ ਹੀ (ਇਸ ਦੀਆਂ ਲੋੜਾਂ) ਜਾਣਦਾ ਹੈ, ਤੇ ਆਪ (ਉਹ ਲੋੜਾਂ ਪੂਰੀਆਂ) ਕਰਦਾ ਹੈ ॥੧॥ਪਦ ਅਰਥ ਆਪੇ = ਆਪ ਹੀ। ਵਾੜੀ = ਜਗਤ-ਬਗ਼ੀਚੀ ॥੧॥
SikhNet (Spanish)Él Mismo sabe y Él Mismo actúa, Él diseñó el jardín del mundo. (1)
ਰਾਇਸਾ ਪਿਆਰੇ ਕਾ ਰਾਇਸਾ; ਜਿਤੁ ਸਦਾ ਸੁਖੁ ਹੋਈ ॥ ਰਹਾਉ ॥
raaeisaa piaare kaa raaeisaa; jit sadaa sukh hoee | rahaau | Ang 725
Sant Singh KhalsaSavor the story, the story of the Beloved Lord, which brings a lasting peace. ||Pause||
Manmohan SinghEmbrace thou the meditation, the meditation of the Beloved, by which peace is ever obtained. Pause.
Manmohan Singh (Punjabi)ਤੂੰ ਪ੍ਰੀਤਮ ਦੇ ਸਿਮਰਨ, ਹਾਂ ਸਿਮਰਨ ਵਿੱਚ ਜੁੜ ਜਿਸ ਦੁਆਰਾ ਹਮੇਸ਼ਾਂ ਸੁਖ ਆਰਾਮ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਤਿਸ ਪਿਆਰੇ ਕੋ ਮਨ ਬਾਣੀ ਸੇ ਜਬ ਮੇਂ (ਰਾਇਸਾ) ਰਾਵਣਾ ਅਰਾਧਨਾ ਕਰੂੰਗਾ ਤਬ ਤਿਸ ਤੇ ਸਦਾ ਸੁਖ ਹੋਵੇਗਾ॥ ਰਹਾਉ ॥
Prof. Sahib Singhਹੇ ਪਿਆਰੇ (ਭਾਈ)! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੀ ਰਾਹੀਂ ਸਦਾ ਆਤਮਕ ਆਨੰਦ ਮਿਲਦਾ ਹੈ ਰਹਾਉ॥ਪਦ ਅਰਥ ਰਾਇਸਾ = {ਰਾਇਸੋ} ਜੀਵਨ-ਕਥਾ, ਪ੍ਰਸੰਗ, ਸਿਫ਼ਤਿ-ਸਾਲਾਹ ਦੀਆਂ ਗੱਲਾਂ। ਜਿਤੁ = ਜਿਸ (ਰਾਇਸੋ) ਦੀ ਰਾਹੀਂ ॥ਰਹਾਉ॥
SikhNet (Spanish)Saborea el relato, el relato del Bienamado Señor, que trae una Paz duradera. (Pausa)
ਜਿਨਿ ਰੰਗਿ. ਕੰਤੁ ਨ ਰਾਵਿਆ; ਸਾ ਪਛੋ ਰੇ ਤਾਣੀ ॥
jin rang. kant na raaviaa; saa pachho re taanee | Ang 725
Sant Singh KhalsaShe who does not enjoy the Love of her Husband Lord, shall come to regret and repent in the end.
Manmohan SinghShe who enjoys not her spouse with love, regrets afterwards.
Manmohan Singh (Punjabi)ਜੋ ਆਪਣੇ ਭਰਤੇ ਨੂੰ ਪਿਆਰ ਨਾਲ ਨਹੀਂ ਮਾਣਦੀ ਉਹ ਅਖੀਰ ਨੂੰ ਪਛਤਾਉਂਦੀ ਹੈ।
Fareedkot Teekaਹੇ ਭਾਈ! ਜਿਸ ਨੇ ਪ੍ਰੇਮ ਕਰ ਐਸੇ ਸੁਆਮੀ ਕੋ ਨਹੀਂ (ਰਾਵਿਆ) ਅਰਾਧਿਆ, (ਸਾ) ਸੋਈ ਅਗ੍ਯਾਨੀ ਛੁਟੜ ਪਸਚਾਤਾਪ ਕਰਤੀ ਹੈ॥
Prof. Sahib Singhਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰੇਮ ਨਾਲ ਖਸਮ-ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਆਖ਼ਰ ਪਛੁਤਾਂਦੀ ਹੈ।ਪਦ ਅਰਥ ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਰੰਗਿ = ਪ੍ਰੇਮ ਵਿਚ। ਰਾਵਿਆ = ਮਾਣਿਆ, ਸਿਮਰਿਆ। ਸਾ = ਉਹ ਜੀਵ-ਇਸਤ੍ਰੀ। ਰੇ = ਹੇ ਭਾਈ! ਪਛੋਤਾਣੀ = ਪਛਤਾਂਦੀ ਹੈ।
SikhNet (Spanish)La esposa que no disfruta del Amor de su Señor Esposo, se arrepentirá al final.
ਹਾਥ ਪਛੋੜੈ ਸਿਰੁ ਧੁਣੈ; ਜਬ ਰੈਣਿ ਵਿਹਾਣੀ ॥੨॥
haath pachhorrai sir dhunai; jab rain vihaanee |2| Ang 725
Sant Singh KhalsaShe wrings her hands, and bangs her head, when the night of her life has passed away. ||2||
Manmohan SinghShe wrings her hands and beats her head, when the night passes away.
Manmohan Singh (Punjabi)ਜਦ ਰਾਤ ਬੀਤ ਜਾਂਦੀ ਹੈ ਤਾਂ ਉਹ ਆਪਣੇ ਹੱਥ ਮਾਲਦੀ ਅਤੇ ਸੀਸ ਨੂੰ ਪਛਾੜਦੀ ਹੈ।
Fareedkot Teekaਜਬ ਇਹ ਆਯੂ ਰੂਪੀ ਰਾਤ੍ਰੀ ਬਿਤੀਤ ਹੋਈ ਤਬ ਹਥਾਂ ਕੋ (ਪਛੋੜੈ) ਪਛਾੜ ਕਰ ਸਿਰ ਫੇਰੇਗੀ॥੨॥
Prof. Sahib Singhਜਦੋਂ ਉਸ ਦੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ਤਦੋਂ ਉਹ ਆਪਣੇ ਹੱਥ ਮਲਦੀ ਹੈ, ਸਿਰ ਮਾਰਦੀ ਹੈ ॥੨॥ਪਦ ਅਰਥ ਹਾਥ ਪਛੋੜੈ = ਹੱਥ ਮਲਦੀ ਹੈ। ਸਿਰੁ ਧੁਣੈ = ਸਿਰ ਮਾਰਦੀ ਹੈ। ਰੈਣਿ = ਰਾਤ। ਵਿਹਾਣੀ = ਬੀਤ ਜਾਂਦੀ ਹੈ ॥੨॥
SikhNet (Spanish)Se frota las manos y se golpea la cabeza cuando la noche de su vida ha transcurrido. (2)
ਪਛੋਤਾਵਾ. ਨਾ ਮਿਲੈ; ਜਬ ਚੂਕੈਗੀ ਸਾਰੀ ॥
pachhotaavaa. naa milai; jab chookaigee saaree | Ang 725
Sant Singh KhalsaNothing comes from repentance, when the game is already finished.
Manmohan SinghNo good accrues from repentance when the life ends.
Manmohan Singh (Punjabi)ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ ਤਾਂ ਪਸਚਾਤਾਪ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ।
Fareedkot Teekaਜਬ ਜੀਵ ਰੂਪੀ (ਸਾਰੀ) ਨਰਦ ਅਪਨੇ ਅਪਨੇ ਘਰ ਤੇ ਭੂਲ ਜਾਵੇਗੀ ਵਾ ਉਠ ਜਾਵੇਗੀ, ਭਾਵ ਜੀਵ ਮ੍ਰਿਤੂ ਕਰ ਗ੍ਰਸਾ ਜਾਵੇਗਾ, ਫੇਰ ਪਤੀ ਕੋ ਨਾ ਮਿਲਨੇ ਕਾ ਪਸਚਾਤਾਪ ਹੀ ਰਹਿ ਜਾਏਗਾ॥
Prof. Sahib Singh(ਪਰ) ਜਦੋਂ ਜ਼ਿੰਦਗੀ ਦੀ ਸਾਰੀ ਰਾਤ ਮੁੱਕ ਜਾਏਗੀ, ਤਦੋਂ ਪਛੁਤਾਵਾ ਕੀਤਿਆਂ ਕੁਝ ਹਾਸਲ ਨਹੀਂ ਹੁੰਦਾ।ਪਦ ਅਰਥ ਚੂਕੈਗੀ = ਮੁੱਕ ਜਾਇਗੀ, ਮੁੱਕ ਜਾਂਦੀ ਹੈ। ਸਾਰੀ = ਸਾਰੀ ਉਮਰ-ਰਾਤ।
SikhNet (Spanish)No hay arrepentimiento que valga cuando el juego termina.
ਤਾ ਫਿਰਿ ਪਿਆਰਾ ਰਾਵੀਐ; ਜਬ ਆਵੈਗੀ ਵਾਰੀ ॥੩॥
taa fir piaaraa raaveeai; jab aavaigee vaaree |3| Ang 725
Sant Singh KhalsaShe shall have the opportunity to enjoy her Beloved, only when her turn comes again. ||3||
Manmohan SinghThen alone shall she have the chance of enjoying her Beloved, when her turn comes, again.
Manmohan Singh (Punjabi)ਕੇਵਲ ਤਦ ਹੀ ਉਸ ਨੂੰ ਆਪਣੇ ਜਾਨੀ ਨੂੰ ਮਾਣਨ ਦਾ ਮੌਕਾ ਮਿਲੇਗਾ, ਜਦ ਮੁੜ ਕੇ ਉਸ ਦੀ ਵਾਰੀ ਆਵੇਗੀ।
Fareedkot Teekaਜਬ ਫੇਰ ਕਿਸੀ ਕਰਮ ਦ੍ਵਾਰਾ ਮਨੁਖ ਦੇਹ ਕੇ ਮਿਲਨੇ ਕੀ ਵਾਰੀ ਆਵੇਗੀ ਤਬ ਫੇਰ ਪ੍ਰੇਮ ਸੇ ਤਿਸ ਪਿਆਰੇ ਪਤੀ ਕੋ ਰਾਵਨਾ ਕਰੇਗੀ। ਭਾਵ ਸੇ ਇਸ ਸਮੇਂ ਜਨਮ ਵਿਅਰਥ ਗਯਾ ਫੇਰ ਏਹ ਜਨਮ ਮਿਲੇਗਾ ਤਬ ਸਾਧਨ ਸਪੰਨ ਹੋਨੇ ਕਰ ਤਿਸ ਵਾਹਿਗੁਰੂ ਕੀ ਪ੍ਰਾਪਤੀ ਹੋਵੇਗੀ, ਭਾਵ ਏਹ ਹੈ ਇਸੀ ਜਨਮ ਮੇਂ ਪਰਮੇਸ੍ਵਰ ਦਾ ਭਜਨ ਕਰਨਾ ਚਾਹੀਏ॥੩॥
Prof. Sahib Singhਉਸ ਪਿਆਰੇ ਪ੍ਰਭੂ ਨੂੰ ਫਿਰ ਤਦੋਂ ਹੀ ਸਿਮਰਿਆ ਜਾ ਸਕਦਾ ਹੈ, ਜਦੋਂ (ਮੁੜ ਕਦੇ) ਮਨੁੱਖਾ ਜੀਵਨ ਦੀ ਵਾਰੀ ਮਿਲੇਗੀ ॥੩॥ਪਦ ਅਰਥ ਰਾਵੀਐ = ਸਿਮਰਿਆ ਜਾ ਸਕਦਾ ਹੈ। ਜਬ = ਜਦੋਂ। ਵਾਰੀ = ਮਨੁੱਖਾ ਜਨਮ ਦੀ ਵਾਰੀ ॥੩॥
SikhNet (Spanish)Tendrá la oportunidad de disfrutar de su Esposo, hasta que su turno regrese otra vez.(3)
ਕੰਤੁ ਲੀਆ ਸੋਹਾਗਣੀ; ਮੈ ਤੇ ਵਧਵੀ ਏਹ ॥
kant leea sohaaganee; mai te vadhavee eh | Ang 725
Sant Singh KhalsaThe happy soul-bride attains her Husband Lord - she is so much better than I am.
Manmohan SinghThe True bride obtains her Husband, she is superior to me.
Manmohan Singh (Punjabi)ਸੱਚੀ ਪਤਨੀ ਆਪਣੇ ਪਤੀ ਨੂੰ ਪਾ ਲੈਂਦੀ ਹੈ। ਮੇਰੇ ਨਾਲੋਂ ਉਹ ਵੱਧ ਕੇ ਹੈ।
Fareedkot Teekaਜਿਨਾਂ ਸੋਹਾਗਣੀਆਂ ਸੰਤ ਜਨਾਂ ਨੇ ਤਿਸ ਵਾਹਿਗੁਰੂ ਪਤੀ ਕੋ ਪਾਇ ਲੀਆ ਹੈ, ਸੋ ਮੇਰੇ ਤੇ ਗੁਣਾਂ ਕਰ ਵਧੀਕ ਹੈਂ ਕਯਾ ਬਡੇ ਹੈਂ॥☬ਜਗ੍ਯਾਸੂ ਰੂਪ ਸਖੀ ਕਹਤੀ ਹੈ:
Prof. Sahib Singhਜਿਨ੍ਹਾਂ ਚੰਗੇ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਮੈਥੋਂ ਚੰਗੀਆਂ ਹਨ,ਪਦ ਅਰਥ ਕੰਤੁ = ਪਤੀ-ਪ੍ਰਭੂ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ {सौभागिनी}। ਮੈ ਤੇ = ਮੇਰੇ ਨਾਲੋਂ। ਤੇ = ਤੋਂ, ਨਾਲੋਂ। ਵਧਵੀ = ਚੰਗੀਆਂ।
SikhNet (Spanish)La feliz novia Alma obtiene a su Esposo, ella es mucho mejor que yo,
ਸੇ ਗੁਣ. ਮੁਝੈ ਨ ਆਵਨੀ; ਕੈ ਜੀ ਦੋਸੁ ਧਰੇਹ ॥੪॥
se gun. mujhai na aavanee; kai jee dos dhareh |4| Ang 725
Sant Singh KhalsaI have none of her merits or virtues; whom should I blame? ||4||
Manmohan SinghThose merits, I possess not; whom should I blame.
Manmohan Singh (Punjabi)ਉਹ ਚੰਗਿਆਈਆਂ ਮੇਰੇ ਵਿੱਚ ਨਹੀਂ, ਮੈਂ ਕੀਹਦੇ ਉਤੇ ਇਲਜ਼ਾਮ ਲਾਵਾਂ?
Fareedkot Teekaਸੋ ਗੁਣ ਪ੍ਰੇਮ ਆਦਿ ਮੇਰੇ ਵਿਖੇ ਨਹੀਂ ਆਕਰ ਪ੍ਰਾਪਤਿ ਭਏ ਤੌ ਮੈਂ ਅਪਣੇ ਜੀ ਮੇਂ ਕਿਸ ਪਰ ਦੋਸ ਧਰਾਂ, ਭਾਵ ਇਹ ਕਿਸੀ ਪਰ ਦੋਸ ਨਹੀਂ, ਮੈਂ ਹੀ ਸਰਬ ਦੋਸੋਂ ਸੇ ਭਰੀ ਹੂਈ ਹੂੰ॥੪॥
Prof. Sahib Singh(ਜੇਹੜੇ ਗੁਣ ਉਹਨਾਂ ਦੇ ਅੰਦਰ ਹਨ) ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ, (ਇਸ ਵਾਸਤੇ) ਮੈਂ ਕਿਸ ਉਤੇ ਦੋਸ਼ ਥੱਪਾਂ (ਕਿ ਮੈਨੂੰ ਪ੍ਰਭੂ-ਪਤੀ ਕਿਉਂ ਨਹੀਂ ਮਿਲਦਾ)? ॥੪॥ਪਦ ਅਰਥ ਮੁਝੈ = ਮੇਰੇ ਅੰਦਰ, ਮੈਨੂੰ। ਆਵਨੀ = ਆਵਨਿ, ਆਉਂਦੇ, ਪੈਦਾ ਹੁੰਦੇ। ਕੈ = ਕਿਸੁ, ਕਿਸ ਉੱਤੇ? ਧਰੇਹ = ਧਰਾਂ ॥੪॥
SikhNet (Spanish)no cuento con ninguno de sus méritos, ¿A quien culpar?(4)
ਜਿਨੀ ਸਖੀ. ਸਹੁ ਰਾਵਿਆ; ਤਿਨ ਪੂਛਉਗੀ ਜਾਏ ॥
jinee sakhee. sahu raaviaa; tin poochhaugee jaae | Ang 725
Sant Singh KhalsaI shall go and ask those sisters who have enjoyed their Husband Lord.
Manmohan SinghThose mates, who have enjoyed their spouse, to them I shall go to ask.
Manmohan Singh (Punjabi)ਜਿਨ੍ਹਾਂ ਸਹੇਲੀਆਂ ਨੇ ਆਪਣੇ ਕੰਤ ਨੂੰ ਮਾਣਿਆ ਹੈ, ਮੈਂ ਜਾ ਕੇ ਉਨ੍ਹਾਂ ਕੋਲੋਂ ਪੁੱਛਾਂਗੀ।
Fareedkot Teekaਇਸੀ ਤੇ ਜਿਨ ਉਤਮ ਸਖੀਆਂ ਸੰਤ ਜਨਾਂ ਨੇ ਤਿਸ ਪਤੀ ਕਾ ਰਾਵਣਾ ਕੀਆ ਹੈ, ਤਿਨਾਂ ਪਾਸੋਂ ਮੈਂ ਜਾਇਕਰ ਉਪਾਉ ਪੁਛਾਂਗੀ॥
Prof. Sahib Singh(ਹੁਣ) ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ, ਜਿਨ੍ਹਾਂ ਨੇ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ।ਪਦ ਅਰਥ ਜਿਨੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸਹੁ = ਪਤੀ-ਪ੍ਰਭੂ। ਰਾਵਿਆ = ਸਿਮਰਿਆ। ਜਾਏ = ਜਾਇ, ਜਾ ਕੇ।
SikhNet (Spanish)Iré a preguntar a las Hermanas que han disfrutado de su Señor Esposo,
ਪਾਇ ਲਗਉ. ਬੇਨਤੀ ਕਰਉ; ਲੇਉਗੀ ਪੰਥੁ ਬਤਾਏ ॥੫॥
paae lgau. benatee krau; leaugee panth bataae |5| Ang 725
Sant Singh KhalsaI touch their feet, and ask them to show me the Path. ||5||
Manmohan SinghI shall touch their feet and supplicate them to show me the path.
Manmohan Singh (Punjabi)ਮੈਂ ਉਨ੍ਹਾਂ ਦੇ ਪੈਰੀਂ ਪਵਾਂਗੀ ਅਤੇ ਮੈਨੂੰ ਮਾਰਗ ਵਿਖਾਲਣ ਲਈ ਪ੍ਰਾਰਥਨਾ ਕਰਾਂਗੀ।
Fareedkot Teekaਤਿਨ ਕੇ ਚਰਨੀ ਲਗਕੇ ਬੇਨਤੀ ਕਰੂੰਗੀ ਔਰ ਮਾਰਗ (ਬਤਾਏ) ਪੂਛਾਇ ਲੇਵੋਂਗੀ॥੫॥☬ਜਬ ਐਸੇ ਜਗ੍ਯਾਸਾ ਧਾਰ ਕਰ ਸੰਤਨ ਸੇ ਪੂਛਾ ਤਬ ਵਹਿ ਸਾਧਨ ਕਹਤੇ ਹੈਂ:
Prof. Sahib Singhਮੈਂ ਉਹਨਾਂ ਦੇ ਚਰਨੀ ਲੱਗਾਂਗੀ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, (ਤੇ, ਉਹਨਾਂ ਪਾਸੋਂ ਪ੍ਰਭੂ-ਪਤੀ ਦੇ ਮਿਲਾਪ ਦਾ) ਰਸਤਾ ਪੁੱਛ ਲਵਾਂਗੀ ॥੫॥ਪਦ ਅਰਥ ਪਾਇ = ਪੈਂਰੀ। ਲਗਉ = ਲਗਉਂ, ਮੈਂ ਲੱਗਾਂਗੀ। ਕਰਉ = ਕਰਉਂ, ਮੈਂ ਕਰਾਂਗੀ। ਪੰਥੁ = ਰਸਤਾ। ਬਤਾਏ ਲੇਉਗੀ = ਬਤਾਇ ਲੇਉਂਗੀ, ਪੁੱਛ ਲਵਾਂਗੀ ॥੫॥
SikhNet (Spanish)voy a tocar sus Pies y a pedirles que me muestren el Sendero.(5)
ਹੁਕਮੁ ਪਛਾਣੈ ਨਾਨਕਾ; ਭਉ ਚੰਦਨੁ ਲਾਵੈ ॥
hukam pachhaanai naanakaa; bhau chandan laavai | Ang 725
Sant Singh KhalsaShe who understands the Hukam of His Command, O Nanak, applies the Fear of God as her sandalwood oil;
Manmohan SinghNanak, if the bride obeys her spouse's order, applies His fear as her sandal,
Manmohan Singh (Punjabi)ਨਾਨਕ, ਜੇਕਰ ਪਤਨੀ ਆਪਣੇ ਪਤੀ ਦਾ ਫੁਰਮਾਨ ਮੰਨੇ ਅਤੇ ਉਸ ਦੇ ਡਰ ਨੂੰ ਚੰਨਣ ਵੱਜੋਂ ਮਲੇ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਤੀ ਕੇ ਹੁਕਮ ਕਾ ਪਛਾਣਨਾ ਕਰੇ ਔ ਤਿਸ ਕੇ ਭੈ ਰੂਪੀ ਚੰਦਨ ਕਾ ਲਗਾਵਣਾ ਕਰੇ॥
Prof. Sahib Singhਹੇ ਨਾਨਕ! ਜਦੋਂ (ਜੀਵ-ਇਸਤ੍ਰੀ ਪ੍ਰਭੂ-ਪਤੀ ਦੀ) ਰਜ਼ਾ ਨੂੰ ਸਮਝ ਲੈਂਦੀ ਹੈ, ਜਦੋਂ ਉਸ ਦੇ ਡਰ-ਅਦਬ ਨੂੰ (ਜਿੰਦ ਵਾਸਤੇ ਸੁਗੰਧੀ ਬਣਾਂਦੀ ਹੈ, ਜਿਵੇਂ ਸਰੀਰ ਉਤੇ ਕੋਈ ਇਸਤ੍ਰੀ) ਚੰਦਨ ਲਾਂਦੀ ਹੈ,ਪਦ ਅਰਥ ਭਉ = ਡਰ, ਅਦਬ।
SikhNet (Spanish)Ellas, que entienden el Jukam de Su Comando, oh, dice Nanak, se untan el Temor de Dios como perfume de Sándalo.
ਗੁਣ ਕਾਮਣ ਕਾਮਣਿ ਕਰੈ; ਤਉ ਪਿਆਰੇ ਕਉ ਪਾਵੈ ॥੬॥
gun kaaman kaaman karai; tau piaare kau paavai |6| Ang 725
Sant Singh Khalsashe charms her Beloved with her virtue, and so obtains Him. ||6||
Manmohan Singhand performs the incantation of merits, then obtains she her Beloved.
Manmohan Singh (Punjabi)ਅਤੇ ਚੰਗਿਆਈਆਂ ਦਾ ਟੂਣਾ ਟਾਮਣਾ ਕਰੇ, ਤਦ ਉਹ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ।
Fareedkot Teekaਜਗ੍ਯਾਸੀ ਰੂਪੀ (ਕਾਮਣਿ) ਇਸਤ੍ਰੀ ਐਸੇ ਸੁਭ ਗੁਣੋਂ ਰੂਪ (ਕਾਮਣਿ) ਜਾਦੂ ਜਬ ਕਰੇ, ਤਬ ਤਿਸ ਪ੍ਯਾਰੇ ਪਤੀ ਕੋ ਪ੍ਰਾਪਤ ਹੋਵੇ॥੬॥
Prof. Sahib Singhਜਦੋਂ ਇਸਤ੍ਰੀ (ਪਤੀ ਨੂੰ ਵੱਸ ਕਰਨ ਵਾਸਤੇ ਆਤਮਕ) ਗੁਣਾਂ ਨੂੰ ਟੂਣੇ ਬਣਾਂਦੀ ਹੈ, ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੬॥ਪਦ ਅਰਥ ਕਾਮਣ = ਟੂਣੇ, ਜਾਦੂ। ਕਾਮਣਿ = ਇਸਤ੍ਰੀ। ਤਉ = ਤਦੋਂ ॥੬॥
SikhNet (Spanish)Ellas encantan a Su Bienamado con Sus Virtudes y así Lo obtienen.(6)
ਜੋ ਦਿਲਿ ਮਿਲਿਆ. ਸੁ ਮਿਲਿ ਰਹਿਆ; ਮਿਲਿਆ ਕਹੀਐ ਰੇ ਸੋਈ ॥
jo dil miliaa. su mil rahiaa; miliaa kaheeai re soee | Ang 725
Sant Singh KhalsaShe who meets her Beloved in her heart, remains united with Him; this is truly called union.
Manmohan SinghShe, who meets with her Lord the heart's way, ever abides with Him. That is called the real meeting.
Manmohan Singh (Punjabi)ਜੋ ਆਪਣੇ ਸੁਆਮੀ ਨੂੰ ਦਿਲ ਦੇ ਰਾਹੀਂ ਮਿਲਦੀ ਹੈ, ਉਹ ਉਸ ਨਾਲ ਮਿਲੀ ਰਹਿੰਦੀ ਹੈ। ਉਹ ਹੀ ਅਸਲੀ ਮਿਲਾਪ ਆਖਿਆ ਜਾਂਦਾ ਹੈ।
Fareedkot Teekaਹੇ ਭਾਈ! ਜੋ ਪੁਰਸ ਦਿਲ ਕਰ ਪਰਮੇਸ੍ਵਰ ਸੇ ਮਿਲ ਰਹਾ ਹੈ, ਸੋਈ ਅਸਲੀ ਮਿਲਾ ਹੈ ਅਰ ਓਹੀ ਮਿਲਾ ਹੂਆ ਕਹੀਦਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ (ਪਰਮਾਤਮਾ ਦੇ ਚਰਨਾਂ ਵਿਚ) ਮਿਲਿਆ ਹੈ, ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ, ਉਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਆਖਿਆ ਜਾ ਸਕਦਾ ਹੈ।ਪਦ ਅਰਥ ਦਿਲਿ = ਦਿਲ ਵਿਚ। ਰੇ = ਹੇ ਭਾਈ! ਸੋਈ = ਉਹੀ ਮਨੁੱਖ।
SikhNet (Spanish)La que encuentra a Su Bienamado en su corazón, permanece unida a Él,
ਜੇ ਬਹੁਤੇਰਾ ਲੋਚੀਐ; ਬਾਤੀ ਮੇਲੁ. ਨ ਹੋਈ ॥੭॥
je bahuteraa locheeai; baatee mel. na hoee |7| Ang 725
Sant Singh KhalsaAs much as she may long for Him, she shall not meet Him through mere words. ||7||
Manmohan SinghHowever much she may desire is, she meets Him not through mere words.
Manmohan Singh (Punjabi)ਕਿੰਨੀ ਬਾਹਲੀ ਚਾਹਨਾ ਉਹ ਕਿਉਂ ਨਾਂ ਕਰੇ, ਨਿਰੀਆਂ ਗੱਲਾਂ ਨਾਲ ਉਸ ਦਾ ਮਿਲਾਪ ਨਹੀਂ ਹੁੰਦਾ।
Fareedkot Teekaਜੇਕਰ ਬਿਨਾਂ ਪ੍ਰੇਮ ਤੇ ਬਹੁਤਾ ਹੀ ਚਿਤ ਮੇਂ (ਲੋਚੀਐ) ਚਾਹੀਏ, ਤੋ ਗਲਾਂ ਕੇ ਕਰਨੇ ਤੇ ਤਿਸ ਕਾ ਕਦਾਚਿਤ ਮਿਲਾਪ ਨਹੀਂ ਹੋਤਾ॥੭॥
Prof. Sahib Singhਨਿਰੀਆਂ ਗੱਲਾਂ ਦੀ ਰਾਹੀਂ (ਪ੍ਰਭੂ ਨਾਲ) ਮਿਲਾਪ ਨਹੀਂ ਹੋ ਸਕਦਾ, ਭਾਵੇਂ ਕਿਤਨੀ ਹੀ ਤਾਂਘ ਕਰਦੇ ਰਹੀਏ ॥੭॥ਪਦ ਅਰਥ ਲੋਚੀਐ = ਤਾਂਘ ਕਰੀਏ। ਬਾਤੀ = ਬਾਤੀਂ, ਗੱਲਾਂ ਨਾਲ। ਮੇਲੁ = ਮਿਲਾਪ ॥੭॥
SikhNet (Spanish)esta es la Verdadera Unión, porque sin importar cuanto Lo añore, no Lo encontrará a base de palabras. (7)
ਧਾਤੁ ਮਿਲੈ ਫੁਨਿ ਧਾਤੁ ਕਉ; ਲਿਵ ਲਿਵੈ ਕਉ ਧਾਵੈ ॥
dhaat milai fun dhaat kau; liv livai kau dhaavai | Ang 725
Sant Singh KhalsaAs metal melts into metal again, so does love melt into love.
Manmohan SinghThe mental blends with the metal again and love attracts love.
Manmohan Singh (Punjabi)ਮਾਦਨੀਅਤ, ਮੁੜ ਕੇ ਮਾਦਨੀਆਤ ਨਾਲ ਮਿਲ ਜਾਂਦੀ ਹੈ ਅਤੇ ਪਿਆਰ ਪਿਆਰ ਨੂੰ ਖਿੱਚਦਾ ਹੈ।
Fareedkot Teekaਜਥਾ ਧਾਤੂ ਸਜਾਤੀ ਧਾਤੂ ਕੋ ਪੁਨਾ ਮਿਲ ਜਾਤੀ ਹੈ, ਤਥਾ ਹੀ ਜਿਸ ਕੀ (ਲਿਵ) ਬ੍ਰਿਤੀ (ਲਿਵੈ) ਆਸਰਾ ਰੂਪ ਪ੍ਰਮਾਤਮਾਂ ਕੀ ਤ੍ਰਫ ਕੋ ਦੌੜਤੀ ਹੈ, ਸੋ ਤਿਸ ਮੇਂ ਅਭੇਦ ਹੋ ਜਾਤਾ ਹੈ॥
Prof. Sahib Singhਹੇ ਭਾਈ! (ਜਿਵੇਂ ਸੋਨਾ ਆਦਿਕ) ਧਾਤ (ਕੁਠਾਲੀ ਵਿਚ ਗਲ ਕੇ) ਮੁੜ (ਹੋਰ) (ਸੋਨੇ-) ਧਾਤ ਨਾਲ ਮਿਲ ਜਾਂਦੀ ਹੈ, (ਇਸੇ ਤਰ੍ਹਾਂ) ਪਿਆਰ ਪਿਆਰ ਵਲ ਦੌੜਦਾ ਹੈ (ਖਿੱਚ ਖਾਂਦਾ ਹੈ)।ਪਦ ਅਰਥ ਧਾਤੁ = (ਸੋਨਾ ਆਦਿਕ) ਧਾਤ। ਫੁਨਿ = ਮੁੜ (ਗਲ ਕੇ)। ਕਉ = ਨੂੰ। ਲਿਵ = ਲਗਨ, ਪਿਆਰ। ਲਿਵੈ ਕਉ = ਪਿਆਰ ਵਲ ਹੀ। ਧਾਵੈ = ਦੌੜਦਾ ਹੈ।
SikhNet (Spanish)Así como el metal se funde en el metal, el Amor se funde en el Amor.
ਗੁਰ ਪਰਸਾਦੀ ਜਾਣੀਐ; ਤਉ ਅਨਭਉ ਪਾਵੈ ॥੮॥
gur parasaadee jaaneeai; tau anbhau paavai |8| Ang 725
Sant Singh KhalsaBy Guru's Grace, this understanding is obtained, and then, one obtains the Fearless Lord. ||8||
Manmohan SinghWhen by Guru's grace, man obtains true understanding, then finds, he, the Fearless Lord.
Manmohan Singh (Punjabi)ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ, ਤਦ ਉਹ ਨਿਡੱਰ ਸਾਈਂ ਨੂੰ ਪਾ ਲੈਂਦਾ ਹੈ।
Fareedkot Teekaਸੋ ਗੁਰਾਂ ਕੀ ਕ੍ਰਿਪਾ ਤੇ ਤਿਸ ਸਰੂਪ ਕੋ ਜਬ ਜਾਣੀਐ ਤਬ ਤਿਸ ਅਨੁਭਵ ਸਰੂਪ ਕੋ ਜਗ੍ਯਾਸੀ ਪਾਏ ਲੇਤਾ ਹੈ। ਯਦਪਿ ਅਨੁਭਵ ਸਰੂਪ ਰਿਦੇ ਵਿਖੇ ਹੀ ਹੈ ਤਦਪਿ ਬਿਨਾਂ ਸਤਿਗੁਰਾਂ ਸੇ ਪਿਰ ਕਾ ਗ੍ਯਾਨੁ ਨਹੀਂ ਮਿਲਤਾ॥੮॥☬ਦ੍ਰਿਸ਼ਟਾਂਤ:
Prof. Sahib Singhਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ, ਤਦੋਂ ਮਨੁੱਖ ਡਰ-ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ ॥੮॥ਪਦ ਅਰਥ ਪਰਸਾਦੀ = ਕਿਰਪਾ ਨਾਲ ਹੀ। ਜਾਣੀਐ = ਸਮਝ ਆਉਂਦੀ ਹੈ। ਤਉ = ਤਦੋਂ। ਅਨਭਉ = ਭੈ-ਰਹਿਤ ਪ੍ਰਭੂ ॥੮॥
SikhNet (Spanish)Por la Gracia del Guru este entendimiento es obtenido, y así uno logra alcanzar al Valeroso Señor. (8)
ਪਾਨਾ ਵਾੜੀ ਹੋਇ ਘਰਿ; ਖਰੁ ਸਾਰ. ਨ ਜਾਣੈ ॥
paanaa vaarree hoe ghar; khar saar. na jaanai | Ang 725
Sant Singh KhalsaThere may be an orchard of betel nut trees in the garden, but the donkey does not appreciate its value.
Manmohan SinghAn oronard of betel may be in the house, but the donkey knows not its worth.
Manmohan Singh (Punjabi)ਪਾਨਾਂ ਵਾਲੀ ਵੇਲ ਦੀ ਬਗੀਚੀ ਗ੍ਰਿਹ ਵਿੱਚ ਭਾਵੇਂ ਹੀ ਹੋਵੇ, ਪ੍ਰੰਤੂ ਖੋਤਾ ਉਸ ਦੀ ਕਦਰ ਨੂੰ ਨਹੀਂ ਜਾਣਦਾ।
Fareedkot Teekaਪਾਨਾਂ ਕੀ ਵਾੜੀ ਘਰ ਮੇਂ ਹੀ ਹੋਇ ਪਰੰਤੂ ਜੈਸੇ ਗਧਾ ਤਿਸ ਪਾਨੋਂ ਕੀ ਸਾਰ ਕੋ ਨਹੀਂ ਜਾਨਤਾ। ਦਾਸਟਾਂਤ: ਤੈਸੇ ਰਿਦੇ ਮੇਂ ਹੋਤੇ ਹੀ ਹਰੀ ਕੋ ਅਨਅਧਕਾਰੀ ਗਧਾ ਨਹੀਂ ਪਹਿਚਾਨਤਾ॥☬ਦ੍ਰਿਸਟਾਂਤ:
Prof. Sahib Singhਹੇ ਭਾਈ! ਪਾਨਾਂ ਦੀ ਕਿਆਰੀ (ਹਿਰਦੇ-) ਘਰ ਵਿਚ ਲੱਗੀ ਹੋਈ ਹੈ, ਪਰ ਖੋਤਾ (ਮੂਰਖ ਮਨੁੱਖ ਇਸ ਦੀ) ਕਦਰ ਨਹੀਂ ਜਾਣਦਾ।ਪਦ ਅਰਥ ਪਾਨਾ ਵਾੜੀ = ਪਾਨਾਂ ਦੀ ਕਿਆਰੀ। ਘਰਿ = ਘਰ ਵਿਚ। ਖਰੁ = ਖ਼ਰੁ, ਖੋਤਾ, ਮੂਰਖ ਮਨੁੱਖ। ਸਾਰ = ਕਦਰ।
SikhNet (Spanish)Podrá haber un jardín lleno de árboles de nueces de Betel, pero el burro no podrá apreciar su valor,
ਰਸੀਆ ਹੋਵੈ ਮੁਸਕ ਕਾ; ਤਬ ਫੂਲੁ ਪਛਾਣੈ ॥੯॥
raseea hovai musak kaa; tab fool pachhaanai |9| Ang 725
Sant Singh KhalsaIf someone savors a fragrance, then he can truly appreciate its flower. ||9||
Manmohan SinghIf one knows, the nature of fragrance, then alone can one appreciate the flower.
Manmohan Singh (Punjabi)ਜੇਕਰ ਕੋਈ ਜਣਾ ਮਹਿਮ ਦਾ ਮਾਹਰ ਹੋਵੇ, ਤਦ ਉਹ ਪੁਸ਼ਪ ਦੀ ਕਦਰ ਸਿੰਞਾਣਦਾ ਹੈ।
Fareedkot Teekaਜਬ (ਮੁਸਕ) ਸੁਗੰਧੀ ਕਾ ਰਸ ਲੈਣ ਵਾਲਾ ਹੋਵੈ ਤਬ ਫੂਲੋਂ ਕੋ ਪਛਾਨਤਾ ਹੈ ਏਹ ਅਮਕਾ ਹੈ, ਦਾਸਟਾਂਤ: ਜਬ ਆਤਮ ਸੁਗੰਧੀ ਕਾ ਪ੍ਰੇਮੀ ਹੋਵੇ, ਤਬ ਫੂਲ ਬੇਦ ਸਾਸਤ੍ਰ ਕੇ ਤਾਤਪ੍ਰਜ ਕੋ ਪਛਾਨਤਾ ਹੈ॥੯॥
Prof. Sahib Singhਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ, ਤਦੋਂ ਫੁਲਾਂ ਨਾਲ ਪਿਆਰ ਪਾਂਦਾ ਹੈ ॥੯॥ਪਦ ਅਰਥ ਰਸੀਆ = ਪ੍ਰੇਮੀ। ਮੁਸਕ = ਮੁਸ਼ਕ, ਕਸਤੂਰੀ, ਸੁਗੰਧੀ। ਪਛਾਣੈ = ਸਾਂਝ ਪਾਂਦਾ ਹੈ ॥੯॥
SikhNet (Spanish)pues sólo si uno logra saborear la fragancia, entonces puede apreciar la flor.(9)
ਅਪਿਉ ਪੀਵੈ ਜੋ ਨਾਨਕਾ; ਭ੍ਰਮੁ ਭ੍ਰਮਿ ਸਮਾਵੈ ॥
apiau peevai jo naanakaa; bhram bhram samaavai | Ang 725
Sant Singh KhalsaOne who drinks in the ambrosia, O Nanak, abandons his doubts and wanderings.
Manmohan SinghHe alone who quaffs the Name Nectar, ends his doubts and wanderings.
Manmohan Singh (Punjabi)ਕੇਵਲ ਉਹ ਜੋ ਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਉਸ ਦੇ ਸੰਦੇਹ ਤੇ ਭਟਕਣੇ ਮੁੱਕ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਾਂ ਕੇ ਉਪਦੇਸ਼ ਰੂਪੀ ਅੰਮ੍ਰਿਤ ਕੋ ਪੀਵੈ ਤਬ ਅਗ੍ਯਾਨ ਜੱਨ ਭਰਮ ਕੋ (ਭ੍ਰਮੁ) ਅਸਤ ਰੂਪ ਜਾਨ ਲੇਤਾ ਹੈ, ਅਰ ਤਿਸ ਅਨਭਵ ਮੇਂ ਸਮਾਇ ਜਾਤਾ ਹੈ॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਸ (ਦੇ ਮਨ) ਦੀ ਭਟਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ।ਪਦ ਅਰਥ ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭ੍ਰਮੁ = ਭਟਕਣਾ। ਭ੍ਰਮਿ = ਭਟਕਣਾ ਵਿਚ।
SikhNet (Spanish)Quien bebe la Ambrosía, oh, dice Nanak, abandona sus dudas e incertidumbres.
ਸਹਜੇ ਸਹਜੇ ਮਿਲਿ ਰਹੈ; ਅਮਰਾ ਪਦੁ ਪਾਵੈ ॥੧੦॥੧॥
sahaje sahaje mil rahai; amaraa pad paavai |10|1| Ang 725
Sant Singh KhalsaEasily and intuitively, he remains blended with the Lord, and obtains the immortal status. ||10||1||
Manmohan SinghHe easily remains blended with the Lord and obtains the immortal status.
Manmohan Singh (Punjabi)ਉਹ ਸੁਭਾਵਕ ਹੀ ਸੁਆਮੀ ਨਾਲ ਅਭੇਦ ਹੋਇਆ ਹੋਇਆ ਰਹਿੰਦਾ ਹੈ ਅਤੇ ਅਬਿਨਾਸੀ ਮਰਤਬਾ ਪਾ ਲੈਂਦਾ ਹੈ।
Fareedkot Teekaਜੋ (ਸਹਜੇ) ਸੁਭਾਵਕ ਹੀ (ਸਹਜੇ) ਸਾਂਤਿ ਸਰੂਪ ਮੇਂ ਸਰੀਰ ਕੇ ਹੋਤਿਆਂ ਇਸਥਿਤ ਹੋ ਰਹਿਤਾ ਹੈ, ਸੋ ਸਰੀਰ ਤਿਆਗ ਕਰ (ਅਮਰਾ ਪਦੁ) ਹਰੀ ਕੋ ਪਾਵਤਾ ਹੈ॥੧੦॥੧॥☬ਏਕ ਸਮੈਂ ਸ੍ਰੀ ਗੁਰੂ ਚੌਥੇ ਪਾਤਿਸ਼ਾਹ ਜੀ ਕੇ ਪਾਸ ਸਿਖ ਆਏ। ਤਿਨ ਪ੍ਰਤੀ ਗੁਰ ਪਰਮੇਸ੍ਵਰ ਕੀ ਉਸਤਤੀ ਕਰਤੇ ਹੂਏ ਸ਼ਬਦ ਉਚਾਰਨ ਕਰਤੇ ਹੈਂ:
Prof. Sahib Singhਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਢੁਕਦੀ ॥੧੦॥੧॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਅਮਰ = ਮੌਤ ਤੋਂ ਰਹਿਤ। ਅਮਰਾ ਪਦੁ = ਉਹ ਦਰਜਾ ਜਿਥੇ ਆਤਮਕ ਮੌਤ ਨਹੀਂ ਪੁੰਹਦੀ ॥੧੦॥੧॥
* ਨੋਟ: ਇਸ ਬਾਣੀ ਦੇ ਸ਼ੁਰੂ ਵਿਚ ਕੋਈ ਸਿਰਲੇਖ ਨਹੀਂ ਹੈ, ਪਰ ਇਹ 'ਅਸ਼ਟਪਦੀ' ਹੀ ਹੈ। ਉਂਞ, ਸਾਧਾਰਨ ਨਿਯਮ ਅਨੁਸਾਰ 'ਅਸ਼ਟਪਦੀਆਂ' ਤਦੋਂ ਹੀ ਦਰਜ ਹੁੰਦੀਆਂ ਹਨ, ਜਦੋਂ ਮਹਲਾ ੯ ਦੇ ਸ਼ਬਦ ਭੀ ਦਰਜ ਹੋ ਚੁਕਦੇ ਹਨ। ਇਸ ਰਾਗ ਵਿਚ ਮਹਲਾ ੯ ਦੇ ਸ਼ਬਦ ਅਜੇ ਅਗਾਂਹ ਆਉਣੇ ਹਨ।
SikhNet (Spanish)Fácil y de manera intuitiva, él permanece fundido en el Señor, logrando la Inmortalidad. (10-1)