ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ॥
raag soohee asattapadeea mahalaa 4 ghar 2 |
Sant Singh KhalsaRaag Soohee, Ashtpadheeyaa, Fourth Mehl, Second House:
Manmohan SinghSuhi Measure Ashtpadian 4th Guru.
Manmohan Singh (Punjabi)ਰਾਗ ਸੂਹੀ ਅਸ਼ਟਪਦੀਆਂ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Ashtapadis, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਕੋਈ ਆਣਿ ਮਿਲਾਵੈ. ਮੇਰਾ ਪ੍ਰੀਤਮੁ ਪਿਆਰਾ; ਹਉ ਤਿਸੁ ਪਹਿ. ਆਪੁ ਵੇਚਾਈ ॥੧॥
koee aan milaavai. meraa preetam piaaraa; hau tis peh. aap vechaaee |1|
Sant Singh KhalsaIf only someone would come, and lead me to meet my Darling Beloved; I would sell myself to him. ||1||
Manmohan SinghLet some one come and make me meet my darling Beloved. I will sell myself to him,
Manmohan Singh (Punjabi)ਕੋਈ ਆ ਕੇ ਮੈਨੂੰ ਮੇਰੇ ਲਾਡਲੇ ਦਿਲਬਰ ਨਾਲ ਮਿਲਾ ਦੇਵੇ। ਮੈਂ ਉਸ ਕੋਲ ਆਪਣਾ ਆਪ ਬੈ ਕਰ ਦੇਵਾਂਗਾ,
Fareedkot Teekaਵਾਹਿਗੁਰੂ ਕਾ ਪ੍ਯਾਰਾ ਮੇਰਾ ਪ੍ਰੀਤਮ ਜੋ ਗੁਰੂ ਹੈ ਕੋਈ ਆਣ ਕੇ ਮਿਲਾਵੈ, ਮੈਂ ਤਿਸ ਪਾਸ ਆਪਨਾ ਆਪ ਵੇਚ ਦੇਊਂ, ਭਾਵ ਉਸ ਕੇ ਬਚਨੋਂ ਪਰ ਚਲਣਾ ਕਰੂੰ॥☬ਜੇ ਕਹੈ ਅਪਨਾ ਪ੍ਰਯੋਜਨ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ ॥੧॥ਪਦ ਅਰਥ ਆਣਿ = ਲਿਆ ਕੇ। ਹਉ = ਮੈਂ। ਪਹਿ = ਪਾਸ, ਅੱਗੇ। ਆਪੁ = ਆਪਣਾ ਆਪ। ਵੇਚਾਈ = ਵੇਚਾਈਂ, ਵੇਚ ਦਿਆਂ ॥੧॥
SikhNet (Spanish)Estoy en oferta para aquél que me guíe hacia mi Amor; añoro tener su Visión. (1)
ਦਰਸਨੁ ਹਰਿ; ਦੇਖਣ ਕੈ ਤਾਈ ॥
darasan har; dekhan kai taaee |
Sant Singh KhalsaI long for the Blessed Vision of the Lord's Darshan.
Manmohan Singhfor the sake of seeing the Lord's sight.
Manmohan Singh (Punjabi)ਪ੍ਰਭੂ ਦਾ ਦੀਦਾਰ ਵੇਖਣ ਦੀ ਖਾਤਰ।
Fareedkot Teekaਹਰੀ ਕੋ ਦਰਸਨ ਦੇਖਨੇ ਵਾਸਤੇ॥
Prof. Sahib Singhਹੇ ਪ੍ਰਭੂ! ਤਾਂ ਤੇਰਾ ਦਰਸਨ ਕਰਨ ਵਾਸਤੇ-ਪਦ ਅਰਥ ਕੈ ਤਾਈ = ਕੈ ਤਾਈਂ, ਵਾਸਤੇ।
SikhNet (Spanish)Si el Señor muestra Su Compasión por mí,
ਕ੍ਰਿਪਾ ਕਰਹਿ. ਤਾ ਸਤਿਗੁਰੁ ਮੇਲਹਿ; ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥
kripaa kareh. taa satigur meleh; har har naam dhiaaee |1| rahaau |
Sant Singh KhalsaWhen the Lord shows Mercy unto me, then I meet the True Guru; I meditate on the Name of the Lord, Har, Har. ||1||Pause||
Manmohan SinghIf the Lord shows mercy unto me, then He makes me meet with the True Guru and I contemplate the Lord Master's Name. Pause.
Manmohan Singh (Punjabi)ਜੇਕਰ ਪ੍ਰਭੂ ਮੇਰੇ ਤੇ ਰਹਿਮਤ ਧਾਰੇ ਤਦ ਉਹ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਜੋ ਕੋਈ ਮੇਰੇ ਪਰ ਕਿਰਪਾ ਕਰੇ ਤੋ ਸਤਗੁਰੋਂ ਕੋ ਮੁਝੇ ਮੇਲੇ, ਹੇ ਹਰੀ! ਫੇਰ ਮੈਂ ਤੇਰੇ ਨਾਮ ਕਾ (ਧਿਆਈ) ਧਯਾਵਨੇ ਵਾਲਾ ਹੋਊਂ॥੧॥ ਰਹਾਉ ॥
Prof. Sahib Singhਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ ॥੧॥ ਰਹਾਉ ॥ਪਦ ਅਰਥ ਕਰਹਿ = (ਜੇ) ਤੂੰ ਕਰੇਂ। ਮੇਲਹਿ = ਤੂੰ ਮਿਲਾ ਦੇਵੇਂ। ਧਿਆਈ = ਧਿਆਈਂ, ਮੈਂ ਧਿਆਵਾਂ ॥੧॥ ਰਹਾਉ ॥
SikhNet (Spanish)Él me guía hasta el Guru para vivir en el Nombre del Señor. (1-Pausa)
ਜੇ ਸੁਖੁ ਦੇਹਿ. ਤ ਤੁਝਹਿ ਅਰਾਧੀ; ਦੁਖਿ ਭੀ. ਤੁਝੈ ਧਿਆਈ ॥੨॥
je sukh dehi. ta tujheh araadhee; dukh bhee. tujhai dhiaaee |2|
Sant Singh KhalsaIf You will bless me with happiness, then I will worship and adore You. Even in pain, I will meditate on You. ||2||
Manmohan SinghIf Thou blesseth me with happiness, then meditate I on Thee. Even in pain I forget Thee not.
Manmohan Singh (Punjabi)ਜੇਕਰ ਤੂੰ ਮੈਨੂੰ ਖੁਸ਼ੀ ਬਖਸ਼ੇ ਤਦ ਮੈਂ ਤੇਰੀ ਬੰਦਗੀ ਕਰਦਾ ਹਾਂ। ਤਕਲੀਫ ਵਿੱਚ ਭੀ ਮੈਂ ਮੈਨੂੰ ਨਹੀਂ ਭੁਲਾਉਂਦਾ।
Fareedkot Teekaਜੇ ਕਰਮਾਨੁਸਾਰ ਸੁਖ ਦੇਵੇਂ ਤਾਂ ਵੀ ਤੁਝ ਕੋ ਅਰਾਧੂੰ, ਜੇ ਕਰਮਾਨੁਸਾਰ ਦੁਖ ਆਵੇ ਤਾਂ ਵੀ ਤੁਝ ਕੋ ਹੀ ਧਿਆਊਂ॥੨॥
Prof. Sahib Singhਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ ॥੨॥ਪਦ ਅਰਥ ਤ = ਤਾਂ। ਅਰਾਧੀ = ਅਰਾਧੀਂ, ਮੈਂ ਆਰਾਧਾਂ। ਦੁਖਿ = ਦੁੱਖ ਵਿਚ ॥੨॥
SikhNet (Spanish)Si Él me bendice con la Dicha, Lo llamo y vivo en Él sin dolor. (2)
ਜੇ ਭੁਖ ਦੇਹਿ. ਤ ਇਤ ਹੀ ਰਾਜਾ; ਦੁਖ ਵਿਚਿ. ਸੂਖ ਮਨਾਈ ॥੩॥
je bhukh dehi. ta it hee raajaa; dukh vich. sookh manaaee |3|
Sant Singh KhalsaEven if You give me hunger, I will still feel satisfied; I am joyful, even in the midst of sorrow. ||3||
Manmohan SinghIf Thou givest me hunger, then even I am sated with it and feel happy in sorrow.
Manmohan Singh (Punjabi)ਜੇਕਰ ਤੂੰ ਮੈਨੂੰ ਭੁੱਖ ਦੇਵੇ ਤਾਂ ਭੀ ਮੈਂ ਇਸ ਨਾਲ ਸੰਤੁਸ਼ਟ ਹਾਂ ਅਤੇ ਤਕਲੀਫ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ।
Fareedkot Teekaਜੋ ਭੁਖ ਦੇਹ ਤਾ (ਇਤ ਹੀ) ਇਸੀ ਮੇਂ ਹੀ (ਰਾਜਾ) ਸਤੁੰਸ੍ਟ ਰਹੂੰ, ਜੇ ਦੁਖ ਦੇਹਿ ਤੋ ਦੁਖ ਮੇਂ ਭੀ ਸੁਖੁ ਮਨਾਈ ਜਾਊਂ॥੩॥
Prof. Sahib Singhਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ॥੩॥ਪਦ ਅਰਥ ਇਤ ਹੀ = ਇਤੁ ਹੀ, ਇਸ (ਭੁਖ) ਵਿਚ ਹੀ {ਲਫ਼ਜ਼ 'ਇਤ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਰਾਜਾ = ਰਾਜਾਂ, ਮੈਂ ਰੱਜਿਆ ਰਹਾਂ। ਮਨਾਈ = ਮਨਾਈਂ, ਮਨਾਵਾਂਗਾ ॥੩॥
SikhNet (Spanish)Si me bendice con hambre, con eso también estoy contento; tomo la tristeza como dicha. (3)
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ; ਵਿਚਿ ਅਗਨੀ ਆਪੁ ਜਲਾਈ ॥੪॥
tan man kaatt kaatt sabh arapee; vich aganee aap jalaaee |4|
Sant Singh KhalsaI would cut my mind and body apart into pieces, and offer them all to You; I would burn myself in fire. ||4||
Manmohan SinghI cut and tear my body and soul and dedicate them all to Thee, O my Lord. For Thee I burn myself in fire.
Manmohan Singh (Punjabi)ਮੈਂ ਆਪਣੀ ਦੇਹ ਤੇ ਆਤਮਾ ਨੂੰ ਕੱਟਦਾ ਤੇ ਚੀਰਦਾ ਹਾਂ ਅਤੇ ਉਨ੍ਹਾਂ ਸਾਰਿਆਂ ਨੂੰ ਤੇਰੇ ਸਮਰਪਣ ਕਰਦਾ ਹਾਂ, ਹੇ ਮੇਰੇ ਸੁਆਮੀ! ਤੇਰੇ ਲਈ ਮੈਂ ਆਪਣੇ ਆਪ ਨੂੰ ਅੱਗ ਵਿੱਚ ਸਾੜਦਾ ਹਾਂ।
Fareedkot Teekaਤਨੁ ਕੋ ਕਾਟ ਕੇ, ਭਾਵ ਅਵਰ ਓਰ ਸੇ ਤੋੜ ਕਰ ਕੇ ਪੁਨਾ ਸਭ ਪਦਾਰਥੋਂ ਕੋ ਭੀ ਅਰਪਨ ਕਰ ਦੇਊਂ ਔ ਬ੍ਰਹਮ ਵੀਚਾਰ ਰੂਪੁ ਅਗਨੀ ਕੇ ਵੀਚ ਆਪਾ, ਭਾਵ ਦੇਹਾਭਿਮਾਨ ਕੋ ਜਲਾਊਂ॥੪॥
Prof. Sahib Singhਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ ॥੪॥ਪਦ ਅਰਥ ਕਾਟਿ = ਕੱਟ ਕੇ। ਸਭੁ = ਸਾਰਾ। ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਆਪੁ = ਆਪਣਾ ਆਪ ॥੪॥
SikhNet (Spanish)Ofrezco mi cuerpo, mi mente y cada coyuntura mía, al Fuego del Señor.(4)
ਪਖਾ ਫੇਰੀ ਪਾਣੀ ਢੋਵਾ; ਜੋ ਦੇਵਹਿ ਸੋ ਖਾਈ ॥੫॥
pakhaa feree paanee dtovaa; jo deveh so khaaee |5|
Sant Singh KhalsaI wave the fan over You, and carry water for You; whatever You give me, I take. ||5||
Manmohan SinghI wave fan over and draw water for Thee. Whatever Thou givest me, that I eat.
Manmohan Singh (Punjabi)ਮੈਂ ਤੈਨੂੰ ਪੱਖੀ ਝੱਲਦਾ ਅਤੇ ਤੇਰੇ ਲਈ ਜਲ ਢੋਂਦਾ ਹਾਂ। ਜਿਹੜਾ ਕੁਝ ਭੀ ਤੂੰ ਮੈਨੂੰ ਦਿੰਦਾ ਹੈ, ਉਹ ਹੀ ਮੈਂ ਖਾਂਦਾ ਹਾਂ।
Fareedkot Teekaਤੇਰੀ ਸਾਧ ਸੰਗਤ ਮੇਂ ਪਖਾ ਫੇਰੂੰ ਤੇ ਪਾਨੀ ਢੋਊਂ, ਜੋ ਸੰਤ ਆਪ ਦੇਵੇਂਗੇ ਸੋ ਪਾਊਂ॥੫॥
Prof. Sahib Singhਹੇ ਪ੍ਰਭੂ! (ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ ॥੫॥ਪਦ ਅਰਥ ਫੇਰੀ = ਫੇਰੀਂ। ਢੋਵਾ = ਢੋਵਾਂ। ਦੇਵਹਿ = ਤੂੰ ਦੇਵੇਂਗਾ। ਖਾਈ = ਖਾਈਂ, ਮੈਂ ਖਾਵਾਂ ॥੫॥
SikhNet (Spanish)Muevo el abanico sobre el Guru, le traigo agua y me como lo que sea que él me dé.(5)
ਨਾਨਕੁ ਗਰੀਬੁ. ਢਹਿ ਪਇਆ ਦੁਆਰੈ; ਹਰਿ ਮੇਲਿ ਲੈਹੁ ਵਡਿਆਈ ॥੬॥
naanak gareeb. dteh peaa duaarai; har mel laihu vaddiaaee |6|
Sant Singh KhalsaPoor Nanak has fallen at the Lord's Door; please, O Lord, unite me with Yourself, by Your Glorious Greatness. ||6||
Manmohan SinghPoor Nanak has fallen at Thy door, It is to Thine glory to unite me with Thee, O my Lord.
Manmohan Singh (Punjabi)ਗਰੀਬੜਾ ਨਾਨਕ ਤੇਰੇ ਬੂਹੇ ਆ ਡਿੱਗਾ ਹੈ। ਮੈਨੂੰ ਆਪਣੇ ਨਾਲ ਮਿਲਾਉਣ ਵਿੱਚ ਤੇਰੀ ਪ੍ਰਭਤਾ ਹੈ, ਹੇ ਮੇਰੇ ਸੁਆਮੀ!
Fareedkot Teekaਹੇ ਵਾਹਗੁਰੂ! ਮੈਂ ਗਰੀਬ ਤੇਰੇ ਦੁਆਰੇ ਆਗੇ (ਢਹਿ ਪਇਆ) ਗਿਰ ਪੜਾ ਹੂੰ ਮੇਰੇ ਕੋ ਮੇਲ ਲੇਹੁ, ਇਹੁ ਆਪ ਕੀ ਸੋਭਾ ਹੈ॥੬॥
Prof. Sahib Singhਹੇ ਪ੍ਰਭੂ! (ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ ॥੬॥ਪਦ ਅਰਥ ਵਡਿਆਈ = ਉਪਕਾਰ ॥੬॥
SikhNet (Spanish)Nanak, el humilde, se postra ante la Puerta del Señor y sólo reza, oh Señor, úneme a Ti en Tu Gloria.(6)
ਅਖੀ ਕਾਢਿ. ਧਰੀ ਚਰਣਾ ਤਲਿ; ਸਭ ਧਰਤੀ ਫਿਰਿ, ਮਤ ਪਾਈ ॥੭॥
akhee kaadt. dharee charanaa tal; sabh dharatee fir, mat paaee |7|
Sant Singh KhalsaTaking out my eyes, I place them at Your Feet; after travelling over the entire earth, I have come to understand this. ||7||
Manmohan SinghTaking out mine eyes, I place them beneath Thy feet, O my Lord, Travelling the whole earth over, I have gained this under-standing.
Manmohan Singh (Punjabi)ਆਪਣੇ ਨੇਤ੍ਰ ਕੱਢ ਕੇ ਮੈਂ ਤੇਰਿਆਂ ਪੈਰਾਂ ਹੇਠ ਰੱਖਦਾ ਹਾਂ, ਹੇ ਮੇਰੇ ਸੁਆਮੀ! ਸਾਰੀ ਜਮੀਨ ਦਾ ਰਟਨ ਕਰਕੇ ਮੈਂ ਇਹ ਸਮਝ ਪਰਾਪਤ ਕੀਤੀ ਹੈ।
Fareedkot Teekaਅਪਨੀ ਸਰਧਾ ਦਿਖਾਵਤੇ ਹੈਂ: ਅਖੀ ਕਾਢ ਕਰ ਚਰਨੋਂ ਕੇ ਤਲੇ ਧਰੂੰ, ਸਾਰੀ ਧਰਤੀ ਫਿਰਕੇ ਏਹੁ ਸਿਖ੍ਯਾ ਗੁਰੋਂ ਸੇ ਪਾਈ ਹੈ॥੭॥
Prof. Sahib Singhਹੇ ਪ੍ਰਭੂ! (ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ ॥੭॥ਪਦ ਅਰਥ ਅਖੀ = ਅੱਖੀਂ। ਧਰੀ = ਧਰੀਂ, ਮੈਂ ਧਰ ਦਿਆਂ। ਤਲਿ = ਹੇਠ। ਫਿਰਿ = ਫਿਰੀਂ, ਫਿਰਾਂ। ਮਤ ਪਾਈ = ਮਤ ਪਾਈਂ, ਸ਼ਾਇਦ (ਗੁਰੂ ਨੂੰ) ਲੱਭ ਲਵਾਂ ॥੭॥
SikhNet (Spanish)Le doy ojos a mis pies y merodeo por todas partes de la Tierra para poder ver a mi Dios(7)
ਜੇ ਪਾਸਿ ਬਹਾਲਹਿ. ਤਾ ਤੁਝਹਿ ਅਰਾਧੀ; ਜੇ ਮਾਰਿ ਕਢਹਿ. ਭੀ ਧਿਆਈ ॥੮॥
je paas bahaaleh. taa tujheh araadhee; je maar kadteh. bhee dhiaaee |8|
Sant Singh KhalsaIf You seat me near You, then I worship and adore You. Even if You beat me and drive me out, I will still meditate on You. ||8||
Manmohan SinghIf Thou seatest me near Thee, then remember Thee I and if Thou strike me and drive me out, even then I meditate on Thee.
Manmohan Singh (Punjabi)ਜੇਕਰ ਤੂੰ ਮੈਨੂੰ ਆਪਣੇ ਕੋਲ ਬਿਠਾ ਲਵੇ, ਤਦ ਮੈਂ ਤੈਨੂੰ ਸਿਮਰਦਾ ਹਾਂ ਅਤੇ ਜੇਕਰ ਤੂੰ ਮਾਰ ਕੁਟ ਦੇ ਮੈਨੂੰ ਬਾਹਰ ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ।
Fareedkot Teekaਜੇ ਪਾਸ ਬਹਾਲੇ ਤਾਂ ਵੀ ਤੁਝੇ ਹੀ ਅਰਾਧੂੰਗਾ, ਜੇ ਮਾਰ ਕਰ ਅਪਨੀ ਪਾਸੋਂ ਨਿਕਾਲ ਦੇਹਿ ਅਰਥਾਤ ਨਰਾਦਰੁ ਕਰੇ ਤਾਂ ਵੀ ਤੇਰਾ ਹੀ (ਧਿਆਈ) ਧਿਆਵਨੇ ਵਾਲਾ ਹੋਊਂਗਾ॥੮॥
Prof. Sahib Singhਹੇ ਪ੍ਰਭੂ! ਜੇ ਤੂੰ ਮੈਨੂੰ ਆਪਣੇ ਕੋਲ ਬਿਠਾਲ ਲਏਂ, ਤਾਂ ਤੈਨੂੰ ਆਰਾਧਦਾ ਰਹਾਂ, ਜੇ ਤੂੰ ਮੈਨੂੰ (ਧੱਕੇ) ਮਾਰ ਕੇ (ਆਪਣੇ ਦਰ ਤੋਂ) ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਧਿਆਨ ਧਰਦਾ ਰਹਾਂਗਾ ॥੮॥ਪਦ ਅਰਥ ਕਢਹਿ = ਤੂੰ ਕੱਢ ਦੇਵੇਂ ॥੮॥
SikhNet (Spanish)Oh Señor, si me conservo cerca de Ti puedo vivir en Ti; aun si me desechas, Te sigo llamando.(8)
ਜੇ ਲੋਕੁ ਸਲਾਹੇ. ਤਾ ਤੇਰੀ ਉਪਮਾ; ਜੇ ਨਿੰਦੈ ਤ ਛੋਡਿ. ਨ ਜਾਈ ॥੯॥
je lok salaahe. taa teree upamaa; je nindai ta chhodd. na jaaee |9|
Sant Singh KhalsaIf people praise me, the praise is Yours. Even if they slander me, I will not leave You. ||9||
Manmohan SinghIf people praise me, then the praise is Thine, If they slander me, even then leaving Thee, I go nowhere else.
Manmohan Singh (Punjabi)ਜੇਕਰ ਲੋਕ ਮੇਰੀ ਵਡਿਆਈ ਕਰਨ, ਤਦ ਉਹ ਤੇਰੀ ਵਡਿਆਈ ਹੈ। ਜੇਕਰ ਉਹ ਮੇਰੀ ਬਦਖੋਈ ਕਰਨ ਤਾਂ ਭੀ ਮੈਂ ਤੈਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਜੋ ਲੋਕ ਮੁਝੇ ਸਲਾਹੇ ਤੋ ਵਹੁ ਤੇਰੀ ਹੀ ਉਪਮਾ ਹੈ ਵਾ ਤੇਰੀ ਉਸਤਤੀ ਕਰਤਾ ਰਹੂੰਗਾ, ਜੋ ਨਿੰਦੇਂਗੇ ਤਾਂ ਵੀ ਤੁਝੇ ਛੋਡ ਨਹੀਂ ਜਾਊਂਗਾ॥੯॥
Prof. Sahib Singhਹੇ ਪ੍ਰਭੂ! ਜੇ ਜਗਤ ਮੈਨੂੰ ਚੰਗਾ ਆਖੇਗਾ, ਤਾਂ (ਅਸਲ ਵਿਚ) ਇਹ ਤੇਰੀ ਹੀ ਵਡਿਆਈ ਹੋਵੇਗੀ, ਜੇ (ਤੇਰੀ ਸਿਫ਼ਤਿ-ਸਾਲਾਹ ਕਰਨ ਤੇ) ਦੁਨੀਆ ਮੇਰੀ ਨਿੰਦਾ ਕਰੇਗੀ, ਤਾਂ ਭੀ ਮੈਂ (ਤੈਨੂੰ) ਛੱਡ ਕੇ ਨਹੀਂ ਜਾਵਾਂਗਾ ॥੯॥ਪਦ ਅਰਥ ਲੋਕੁ = ਜਗਤ। ਸਲਾਹੇ = (ਮੇਰੀ) ਉਪਮਾ ਕਰੇ। ਨ ਜਾਈ = ਨ ਜਾਈਂ, ਨਾਹ ਜਾਵਾਂ ॥੯॥
SikhNet (Spanish)Si la gente me alaba, esa es Gloria Tuya, pero aun si me calumnian, no Te abandono. (9)
ਜੇ ਤੁਧੁ ਵਲਿ ਰਹੈ. ਤਾ ਕੋਈ ਕਿਹੁ ਆਖਉ; ਤੁਧੁ ਵਿਸਰਿਐ. ਮਰਿ ਜਾਈ ॥੧੦॥
je tudh val rahai. taa koee kihu aakhau; tudh visariai. mar jaaee |10|
Sant Singh KhalsaIf You are on my side, then anyone can say anything. But if I were to forget You, then I would die. ||10||
Manmohan SinghIf Thou art on my side, then let any one say whatever he likes. If I forget Thee, then breath I my last.
Manmohan Singh (Punjabi)ਜੇਕਰ ਤੂੰ ਮੇਰੇ ਪਾਸੇ ਰਹੇ ਤਦ ਕੋਈ ਭਾਵੇਂ ਕੁਝ ਭੀ ਪਿਆ ਕਹੇ। ਜੇਕਰ ਮੈਂ ਮੈਨੂੰ ਭੁਲਾ ਜਾਵਾਂ ਤਦ ਮੈਂ ਮਰ ਜਾਂਦਾ ਹਾਂ।
Fareedkot Teekaਜੇ ਤੇਰੀ ਓਰ ਪ੍ਰੀਤੀ ਬਨੀ ਰਹੇ ਤੌ ਕੋਈ ਕਿਛੁ ਕਹੇ ਅਰਥਾਤ ਤਿਨ ਕੇ ਕਹਨੇ ਸੇਂ ਕੁਛ ਨਹੀਂ ਹੋਤਾ, ਪ੍ਰੰਤੂ ਤੇਰੇ ਵਿਸਰਨੇ ਸੇ ਮਰ ਜਾਈਤਾ ਹੈ॥੧੦॥
Prof. Sahib Singhਹੇ ਪ੍ਰਭੂ! ਜੇ ਮੇਰੀ ਪ੍ਰੀਤ ਤੇਰੇ ਪਾਸੇ ਬਣੀ ਰਹੇ, ਤਾਂ ਬੇਸ਼ੱਕ ਕੋਈ ਕੁਝ ਭੀ ਮੈਨੂੰ ਪਿਆ ਆਖੇ। ਪਰ, ਤੇਰੇ ਵਿਸਰਿਆਂ, ਹੇ ਪ੍ਰਭੂ! ਮੈਂ ਆਤਮਕ ਮੌਤੇ ਮਰ ਜਾਵਾਂਗਾ ॥੧੦॥ਪਦ ਅਰਥ ਤੁਧੁ ਵਲਿ ਰਹੈ = ਤੇਰੇ ਪਾਸੇ ਪ੍ਰੀਤ ਬਣੀ ਰਹੇ। ਕਿਹੁ ਆਖਉ = ਬੇਸ਼ੱਕ ਕੋਈ ਕੁਝ ਪਿਆ ਆਖੇ {ਆਖਉ = ਹੁਕਮੀ ਭਵਿੱਖ, ਅੱਨ ਪੁਰਖ, ਇਕ-ਵਚਨ}। ਮਰਿ ਜਾਇ = ਮਰਿ ਜਾਈਂ, ਮੈਂ ਆਤਮਕ ਮੌਤ ਮਰ ਜਾਵਾਂਗਾ ॥੧੦॥
SikhNet (Spanish)Si estás de mi lado, que el mundo diga lo que quiera, pero si me abandonas, me muero. (10)
ਵਾਰਿ ਵਾਰਿ ਜਾਈ ਗੁਰ ਊਪਰਿ; ਪੈ ਪੈਰੀ ਸੰਤ ਮਨਾਈ ॥੧੧॥
vaar vaar jaaee gur aoopar; pai pairee sant manaaee |11|
Sant Singh KhalsaI am a sacrifice, a sacrifice to my Guru; falling at His Feet, I surrender to the Saintly Guru. ||11||
Manmohan SinghA sacrifice, a sacrifice I am unto my Guru, Falling at his feet I propitiate the saint-Guru.
Manmohan Singh (Punjabi)ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰਾਂ ਉਤੋਂ ਉਨ੍ਹਾਂ ਦੇ ਚਰਨਾਂ ਤੇ ਡਿਗ, ਮੈਂ ਸਾਧੂ-ਗੁਰਾਂ ਨੂੰ ਪ੍ਰਸੰਨ ਕਰਦਾ ਹਾਂ।
Fareedkot Teekaਅਰ ਮੈਂ ਸਾਂਤਿ ਰੂਪ ਗੁਰੋਂ ਕੇ ਊਪਰੋਂ ਵਾਰ ਵਾਰ ਬਲਿਹਾਰ ਜਾਤਾ ਹੂੰ, ਪੈਰੀ ਪੈ ਕਰ ਤਿਨ ਕੋ ਮਨਾਵਤਾ ਹੂੰ॥੧੧॥
Prof. Sahib Singhਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ) ਮੈਂ ਗੁਰੂ ਉਤੋਂ ਕੁਰਬਾਨ ਕੁਰਬਾਨ ਜਾਵਾਂਗਾ, ਮੈਂ ਸੰਤ-ਗੁਰੂ ਦੀ ਚਰਨੀਂ ਪੈ ਕੇ ਉਸ ਨੂੰ ਪ੍ਰਸੰਨ ਕਰਾਂਗਾ ॥੧੧॥ਪਦ ਅਰਥ ਜਾਈ = ਜਾਈਂ, ਜਾਵਾਂ। ਪੈ = ਪੈ ਕੇ। ਪੈਰੀ = ਪੈਰੀਂ। ਸੰਤ ਮਨਾਈ = ਗੁਰੂ ਨੂੰ ਪ੍ਰਸੰਨ ਕਰਾਂ ॥੧੧॥
SikhNet (Spanish)Ofrezco mi ser siempre en sacrificio a mi Guru, postrado a Sus Pies para reconciliarlo conmigo. (11)
ਨਾਨਕੁ ਵਿਚਾਰਾ ਭਇਆ ਦਿਵਾਨਾ; ਹਰਿ ਤਉ ਦਰਸਨ ਕੈ ਤਾਈ ॥੧੨॥
naanak vichaaraa bheaa divaanaa; har tau darasan kai taaee |12|
Sant Singh KhalsaPoor Nanak has gone insane, longing for the Blessed Vision of the Lord's Darshan. ||12||
Manmohan SinghPoor Nanak has gone mad for a vision of Thine, O God.
Manmohan Singh (Punjabi)ਗਰੀਬ ਨਾਨਕ ਤੇਰੇ ਦੀਦਾਰ ਦੇ ਵਾਸਤੇ ਕਮਲਾ ਹੋ ਗਿਆ ਹੈ, ਹੇ ਵਾਹਿਗੁਰੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੇ ਦਰਸਨ ਕੇ ਵਾਸਤੇ ਮੈਂ ਵਿਚਾਰਾ ਬਾਵਰਾ ਹੋ ਰਹਾ ਹੂੰ॥੧੨॥
Prof. Sahib Singhਹੇ ਹਰੀ! ਤੇਰਾ ਦਰਸਨ ਕਰਨ ਦੀ ਖ਼ਾਤਰ (ਤੇਰਾ ਦਾਸ) ਵਿਚਾਰਾ ਨਾਨਕ ਕਮਲਾ ਹੋਇਆ ਫਿਰਦਾ ਹੈ ॥੧੨॥ਪਦ ਅਰਥ ਦਿਵਾਨਾ = ਕਮਲਾ। ਹਰਿ = ਹੇ ਹਰੀ! ਤਉ = ਤੇਰੇ। ਕੈ ਤਾਈ = ਕੈ ਤਾਈਂ, ਦੇ ਵਾਸਤੇ ॥੧੨॥
SikhNet (Spanish)En la mente de Nanak vive la locura de tener Tu Visión, oh Señor. (12)
ਝਖੜੁ ਝਾਗੀ. ਮੀਹੁ ਵਰਸੈ; ਭੀ ਗੁਰੁ ਦੇਖਣ ਜਾਈ ॥੧੩॥
jhakharr jhaagee. meehu varasai; bhee gur dekhan jaaee |13|
Sant Singh KhalsaEven in violent storms and torrential rain, I go out to catch a glimpse of my Guru. ||13||
Manmohan SinghEven in violent storm and torrential rain-fall I go to catch a glimpse of my Guru.
Manmohan Singh (Punjabi)ਸਖਤ ਅਨ੍ਹੇਰੀ, ਤੁਫਾਨ ਅਤੇ ਗਜਬ ਦੀ ਬਾਰਸ਼ ਵਸਤੇ ਵਿੱਚ ਭੀ ਮੈਂ ਗੁਰਾਂ ਦਾ ਦਰਸ਼ਨ ਦੇਖਣ ਲਈ ਜਾਂਦਾ ਹਾਂ।
Fareedkot Teeka(ਝਖੜ) ਅੰਧੇਰੀ (ਝਾਗੀ) ਲੰਘਾਂ ਮੀਂਹ ਭੀ ਵਰਸਤਾ ਹੈ ਤਾਂ ਵੀ ਗੁਰੋਂ ਕੇ ਦਰਸਨ ਕੋ ਜਾਊਂ, ਭਾਵ ਐਸੇ ਪ੍ਰਤੱਖ੍ਯ ਬਿਘਨੋਂ ਕੋ ਭੀ ਕਛੂ ਨਾ ਗਿਨੂੰ। ਵ ਯਦ੍ਯਪੀ (ਝਖੜ) ਲੋਭ (ਮੀਹੁ) ਪਦਾਰਥਾਂ ਕੀ ਬਹੁਲਤਾ ਹੋ ਤਾਂ ਵੀ ਇਨ ਕੋ ਤ੍ਯਾਗ ਕੇ ਗੁਰੋਂ ਕੇ ਦਰਸਨ ਕੋ ਜਾਵੋਂ॥੧੩॥
Prof. Sahib Singhਹੇ ਪ੍ਰਭੂ! (ਤੇਰਾ ਮਿਲਾਪ ਪ੍ਰਾਪਤ ਕਰਨ ਦੀ ਖ਼ਾਤਰ) ਮੈਂ ਗੁਰੂ ਦਾ ਦਰਸਨ ਕਰਨ ਲਈ ਝੱਖੜ-ਹਨੇਰੀ (ਆਪਣੇ ਸਿਰ ਉਤੇ) ਝੱਲਣ ਨੂੰ ਭੀ ਤਿਆਰ ਹਾਂ, ਜੇ ਮੀਂਹ ਵਰ੍ਹਨ ਲੱਗ ਪਏ ਤਾਂ ਭੀ (ਵਰ੍ਹਦੇ ਮੀਂਹ ਵਿਚ ਹੀ) ਮੈਂ ਗੁਰੂ ਨੂੰ ਵੇਖਣ ਲਈ ਜਾਣ ਨੂੰ ਤਿਆਰ ਹਾਂ ॥੧੩॥ਪਦ ਅਰਥ ਝਖੜੁ = ਤੇਜ਼ ਹਨੇਰੀ। ਝਾਗੀ = ਝਾਗੀਂ, ਮੈਂ ਝੱਲਾਂ, ਮੈਂ ਸਹਾਰਨ ਨੂੰ ਤਿਆਰ ਹਾਂ। ਜਾਈ = ਜਾਈਂ, ਮੈਂ ਜਾਵਾਂ ॥੧੩॥
SikhNet (Spanish)Si los cielos se abren con una tormenta, aun así salgo a ver a mi Guru.(13)
ਸਮੁੰਦੁ ਸਾਗਰੁ. ਹੋਵੈ ਬਹੁ ਖਾਰਾ; ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥
samund saagar. hovai bahu khaaraa; gurasikh langh gur peh jaaee |14|
Sant Singh KhalsaEven though the oceans and the salty seas are very vast, the GurSikh will cross over it to get to his Guru. ||14||
Manmohan SinghEven though the sea, ocean be exceedingly brine, crossing it, the Guru's Sikh goes to the Guru.
Manmohan Singh (Punjabi)ਭਾਵੇਂ ਸਮੁੰਦਰ, ਸਮੁੰਦਰ ਨਿਹਾਇਤ ਹੀ ਨਿਮਕੀਨ ਹੋਵੇ, ਇਸ ਤੋਂ ਪਾਰ ਹੋ, ਗੁਰੂ ਦਾ ਸਿੱਖ ਗੁਰਾਂ ਕੋਲ ਪੁੱਜ ਜਾਂਦਾ ਹੈ।
Fareedkot Teekaਸਮੁੰਦ੍ਰ (ਸਾਗਰ) ਸਹਿਤ ਜਹਿਰ ਕੇ ਹੋਵੇ ਔ ਖਾਰਾ ਭੀ ਹੋਵੇ, ਜੋ ਗੁਰੂ ਕੇ ਸਿੱਖੁ ਸਿਦਕੀ ਹੈਂ ਇਨ ਵਿਘਨੋਂ ਕੋ ਲਾਂਘ ਕੇ ਭੀ ਗੁਰੋਂ ਪਾਸ ਜਾਤਾ ਹੈ॥੧੪॥
Prof. Sahib Singhਹੇ ਭਾਈ! ਖਾਰਾ ਸਮੁੰਦਰ ਭੀ ਲੰਘਣਾ ਪਏ, ਤਾਂ ਭੀ ਉਸ ਨੂੰ ਲੰਘ ਕੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਪਹੁੰਚਦਾ ਹੈ ॥੧੪॥ਪਦ ਅਰਥ ਸਾਗਰੁ = ਸਮੁੰਦਰ। ਗੁਰਸਿਖ = ਗੁਰੂ ਦਾ ਸਿੱਖ। ਲੰਘਿ = ਲੰਘ ਕੇ। ਪਹਿ = ਪਾਸ, ਕੋਲ। ਜਾਈ = ਜਾਂਦਾ ਹੈ ॥੧੪॥
SikhNet (Spanish)Aun si el huracán estuviera por llegar, yo, el buscador, cruzaría hasta la otra orilla. (14)
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ. ਗੁਰ ਬਿਨੁ ਮਰਿ ਜਾਈ ॥੧੫॥
jiau praanee jal bin hai marataa; tiau sikh. gur bin mar jaaee |15|
Sant Singh KhalsaJust as the mortal dies without water, so does the Sikh die without the Guru. ||15||
Manmohan SinghAs the mortal dies without water, so does the Sikh die without the Guru.
Manmohan Singh (Punjabi)ਜਿਸ ਤਰ੍ਹਾਂ ਪਾਣੀ ਦੇ ਬਗੈਰ ਜੀਵ ਮਰ ਜਾਂਦਾ ਹੈ, ਇਸੇ ਤਰ੍ਹਾਂ ਹੀ ਗੁਰਾਂ ਦੇ ਬਾਝੋਂ ਸਿੱਖ ਮਰ ਜਾਂਦਾ ਹੈ।
Fareedkot Teekaਜੈਸੇ ਪ੍ਰਾਣੀ ਜਲ ਸੇ ਬਿਨਾਂ ਮਰਤਾ ਹੈ, ਤਿਸੀ ਪ੍ਰਕਾਰ ਗੁਰੋਂ ਸੇ ਬਿਨਾਂ ਸਿਖੁ ਮਰ ਜਾਤਾ ਹੈ, ਭਾਵ ਦੁਖੀ ਹੋਤਾ ਹੈ॥੧੫॥
Prof. Sahib Singhਜਿਵੇਂ ਪ੍ਰਾਣੀ ਪਾਣੀ ਤੋਂ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲਣ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧੫॥ਪਦ ਅਰਥ ਜਿਉ = ਜਿਵੇਂ। ਮਰਿ ਜਾਈ = ਆਤਮਕ ਮੌਤੇ ਮਰ ਜਾਂਦਾ ਹੈ ॥੧੫॥
SikhNet (Spanish)Así como el mortal muere sin agua, el Sikj muere sin el Guru. (15)