ੴ

ਸਿੱਖਬਾਣੀ · SikhBani

ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥

koee aan milaavai meraa preetam piaaraa hau tis peh aap...
Guru Ramdas Ji ਗੁਰੂ ਰਾਮਦਾਸ ਜੀ · Raag Soohee · Ang 757, 758 · 36 lines
Translations

ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ॥

raag soohee asattapadeea mahalaa 4 ghar 2 | Ang 757

Sant Singh KhalsaRaag Soohee, Ashtpadheeyaa, Fourth Mehl, Second House:
Manmohan SinghSuhi Measure Ashtpadian 4th Guru.
Manmohan Singh (Punjabi)ਰਾਗ ਸੂਹੀ ਅਸ਼ਟਪਦੀਆਂ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Ashtapadis, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 757

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਕੋਈ ਆਣਿ ਮਿਲਾਵੈ. ਮੇਰਾ ਪ੍ਰੀਤਮੁ ਪਿਆਰਾ; ਹਉ ਤਿਸੁ ਪਹਿ. ਆਪੁ ਵੇਚਾਈ ॥੧॥

koee aan milaavai. meraa preetam piaaraa; hau tis peh. aap vechaaee |1| Ang 757

Sant Singh KhalsaIf only someone would come, and lead me to meet my Darling Beloved; I would sell myself to him. ||1||
Manmohan SinghLet some one come and make me meet my darling Beloved. I will sell myself to him,
Manmohan Singh (Punjabi)ਕੋਈ ਆ ਕੇ ਮੈਨੂੰ ਮੇਰੇ ਲਾਡਲੇ ਦਿਲਬਰ ਨਾਲ ਮਿਲਾ ਦੇਵੇ। ਮੈਂ ਉਸ ਕੋਲ ਆਪਣਾ ਆਪ ਬੈ ਕਰ ਦੇਵਾਂਗਾ,
Fareedkot Teekaਵਾਹਿਗੁਰੂ ਕਾ ਪ੍ਯਾਰਾ ਮੇਰਾ ਪ੍ਰੀਤਮ ਜੋ ਗੁਰੂ ਹੈ ਕੋਈ ਆਣ ਕੇ ਮਿਲਾਵੈ, ਮੈਂ ਤਿਸ ਪਾਸ ਆਪਨਾ ਆਪ ਵੇਚ ਦੇਊਂ, ਭਾਵ ਉਸ ਕੇ ਬਚਨੋਂ ਪਰ ਚਲਣਾ ਕਰੂੰ॥☬ਜੇ ਕਹੈ ਅਪਨਾ ਪ੍ਰਯੋਜਨ ਕਹੋ? ਤਿਸ ਪਰ ਕਹਤੇ ਹੈਂ:
Prof. Sahib Singhਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ ॥੧॥

ਪਦ ਅਰਥ ਆਣਿ = ਲਿਆ ਕੇ। ਹਉ = ਮੈਂ। ਪਹਿ = ਪਾਸ, ਅੱਗੇ। ਆਪੁ = ਆਪਣਾ ਆਪ। ਵੇਚਾਈ = ਵੇਚਾਈਂ, ਵੇਚ ਦਿਆਂ ॥੧॥

SikhNet (Spanish)Estoy en oferta para aquél que me guíe hacia mi Amor; añoro tener su Visión. (1)

ਦਰਸਨੁ ਹਰਿ; ਦੇਖਣ ਕੈ ਤਾਈ ॥

darasan har; dekhan kai taaee | Ang 757

Sant Singh KhalsaI long for the Blessed Vision of the Lord's Darshan.
Manmohan Singhfor the sake of seeing the Lord's sight.
Manmohan Singh (Punjabi)ਪ੍ਰਭੂ ਦਾ ਦੀਦਾਰ ਵੇਖਣ ਦੀ ਖਾਤਰ।
Fareedkot Teekaਹਰੀ ਕੋ ਦਰਸਨ ਦੇਖਨੇ ਵਾਸਤੇ॥
Prof. Sahib Singhਹੇ ਪ੍ਰਭੂ! ਤਾਂ ਤੇਰਾ ਦਰਸਨ ਕਰਨ ਵਾਸਤੇ-

ਪਦ ਅਰਥ ਕੈ ਤਾਈ = ਕੈ ਤਾਈਂ, ਵਾਸਤੇ।

SikhNet (Spanish)Si el Señor muestra Su Compasión por mí,

ਕ੍ਰਿਪਾ ਕਰਹਿ. ਤਾ ਸਤਿਗੁਰੁ ਮੇਲਹਿ; ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥

kripaa kareh. taa satigur meleh; har har naam dhiaaee |1| rahaau | Ang 757

Sant Singh KhalsaWhen the Lord shows Mercy unto me, then I meet the True Guru; I meditate on the Name of the Lord, Har, Har. ||1||Pause||
Manmohan SinghIf the Lord shows mercy unto me, then He makes me meet with the True Guru and I contemplate the Lord Master's Name. Pause.
Manmohan Singh (Punjabi)ਜੇਕਰ ਪ੍ਰਭੂ ਮੇਰੇ ਤੇ ਰਹਿਮਤ ਧਾਰੇ ਤਦ ਉਹ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਜੋ ਕੋਈ ਮੇਰੇ ਪਰ ਕਿਰਪਾ ਕਰੇ ਤੋ ਸਤਗੁਰੋਂ ਕੋ ਮੁਝੇ ਮੇਲੇ, ਹੇ ਹਰੀ! ਫੇਰ ਮੈਂ ਤੇਰੇ ਨਾਮ ਕਾ (ਧਿਆਈ) ਧਯਾਵਨੇ ਵਾਲਾ ਹੋਊਂ॥੧॥ ਰਹਾਉ ॥
Prof. Sahib Singhਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ ॥੧॥ ਰਹਾਉ ॥

ਪਦ ਅਰਥ ਕਰਹਿ = (ਜੇ) ਤੂੰ ਕਰੇਂ। ਮੇਲਹਿ = ਤੂੰ ਮਿਲਾ ਦੇਵੇਂ। ਧਿਆਈ = ਧਿਆਈਂ, ਮੈਂ ਧਿਆਵਾਂ ॥੧॥ ਰਹਾਉ ॥

SikhNet (Spanish)Él me guía hasta el Guru para vivir en el Nombre del Señor. (1-Pausa)

ਜੇ ਸੁਖੁ ਦੇਹਿ. ਤ ਤੁਝਹਿ ਅਰਾਧੀ; ਦੁਖਿ ਭੀ. ਤੁਝੈ ਧਿਆਈ ॥੨॥

je sukh dehi. ta tujheh araadhee; dukh bhee. tujhai dhiaaee |2| Ang 757

Sant Singh KhalsaIf You will bless me with happiness, then I will worship and adore You. Even in pain, I will meditate on You. ||2||
Manmohan SinghIf Thou blesseth me with happiness, then meditate I on Thee. Even in pain I forget Thee not.
Manmohan Singh (Punjabi)ਜੇਕਰ ਤੂੰ ਮੈਨੂੰ ਖੁਸ਼ੀ ਬਖਸ਼ੇ ਤਦ ਮੈਂ ਤੇਰੀ ਬੰਦਗੀ ਕਰਦਾ ਹਾਂ। ਤਕਲੀਫ ਵਿੱਚ ਭੀ ਮੈਂ ਮੈਨੂੰ ਨਹੀਂ ਭੁਲਾਉਂਦਾ।
Fareedkot Teekaਜੇ ਕਰਮਾਨੁਸਾਰ ਸੁਖ ਦੇਵੇਂ ਤਾਂ ਵੀ ਤੁਝ ਕੋ ਅਰਾਧੂੰ, ਜੇ ਕਰਮਾਨੁਸਾਰ ਦੁਖ ਆਵੇ ਤਾਂ ਵੀ ਤੁਝ ਕੋ ਹੀ ਧਿਆਊਂ॥੨॥
Prof. Sahib Singhਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ ॥੨॥

ਪਦ ਅਰਥ ਤ = ਤਾਂ। ਅਰਾਧੀ = ਅਰਾਧੀਂ, ਮੈਂ ਆਰਾਧਾਂ। ਦੁਖਿ = ਦੁੱਖ ਵਿਚ ॥੨॥

SikhNet (Spanish)Si Él me bendice con la Dicha, Lo llamo y vivo en Él sin dolor. (2)

ਜੇ ਭੁਖ ਦੇਹਿ. ਤ ਇਤ ਹੀ ਰਾਜਾ; ਦੁਖ ਵਿਚਿ. ਸੂਖ ਮਨਾਈ ॥੩॥

je bhukh dehi. ta it hee raajaa; dukh vich. sookh manaaee |3| Ang 757

Sant Singh KhalsaEven if You give me hunger, I will still feel satisfied; I am joyful, even in the midst of sorrow. ||3||
Manmohan SinghIf Thou givest me hunger, then even I am sated with it and feel happy in sorrow.
Manmohan Singh (Punjabi)ਜੇਕਰ ਤੂੰ ਮੈਨੂੰ ਭੁੱਖ ਦੇਵੇ ਤਾਂ ਭੀ ਮੈਂ ਇਸ ਨਾਲ ਸੰਤੁਸ਼ਟ ਹਾਂ ਅਤੇ ਤਕਲੀਫ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ।
Fareedkot Teekaਜੋ ਭੁਖ ਦੇਹ ਤਾ (ਇਤ ਹੀ) ਇਸੀ ਮੇਂ ਹੀ (ਰਾਜਾ) ਸਤੁੰਸ੍ਟ ਰਹੂੰ, ਜੇ ਦੁਖ ਦੇਹਿ ਤੋ ਦੁਖ ਮੇਂ ਭੀ ਸੁਖੁ ਮਨਾਈ ਜਾਊਂ॥੩॥
Prof. Sahib Singhਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ॥੩॥

ਪਦ ਅਰਥ ਇਤ ਹੀ = ਇਤੁ ਹੀ, ਇਸ (ਭੁਖ) ਵਿਚ ਹੀ {ਲਫ਼ਜ਼ 'ਇਤ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਰਾਜਾ = ਰਾਜਾਂ, ਮੈਂ ਰੱਜਿਆ ਰਹਾਂ। ਮਨਾਈ = ਮਨਾਈਂ, ਮਨਾਵਾਂਗਾ ॥੩॥

SikhNet (Spanish)Si me bendice con hambre, con eso también estoy contento; tomo la tristeza como dicha. (3)

ਤਨੁ ਮਨੁ ਕਾਟਿ ਕਾਟਿ ਸਭੁ ਅਰਪੀ; ਵਿਚਿ ਅਗਨੀ ਆਪੁ ਜਲਾਈ ॥੪॥

tan man kaatt kaatt sabh arapee; vich aganee aap jalaaee |4| Ang 757

Sant Singh KhalsaI would cut my mind and body apart into pieces, and offer them all to You; I would burn myself in fire. ||4||
Manmohan SinghI cut and tear my body and soul and dedicate them all to Thee, O my Lord. For Thee I burn myself in fire.
Manmohan Singh (Punjabi)ਮੈਂ ਆਪਣੀ ਦੇਹ ਤੇ ਆਤਮਾ ਨੂੰ ਕੱਟਦਾ ਤੇ ਚੀਰਦਾ ਹਾਂ ਅਤੇ ਉਨ੍ਹਾਂ ਸਾਰਿਆਂ ਨੂੰ ਤੇਰੇ ਸਮਰਪਣ ਕਰਦਾ ਹਾਂ, ਹੇ ਮੇਰੇ ਸੁਆਮੀ! ਤੇਰੇ ਲਈ ਮੈਂ ਆਪਣੇ ਆਪ ਨੂੰ ਅੱਗ ਵਿੱਚ ਸਾੜਦਾ ਹਾਂ।
Fareedkot Teekaਤਨੁ ਕੋ ਕਾਟ ਕੇ, ਭਾਵ ਅਵਰ ਓਰ ਸੇ ਤੋੜ ਕਰ ਕੇ ਪੁਨਾ ਸਭ ਪਦਾਰਥੋਂ ਕੋ ਭੀ ਅਰਪਨ ਕਰ ਦੇਊਂ ਔ ਬ੍ਰਹਮ ਵੀਚਾਰ ਰੂਪੁ ਅਗਨੀ ਕੇ ਵੀਚ ਆਪਾ, ਭਾਵ ਦੇਹਾਭਿਮਾਨ ਕੋ ਜਲਾਊਂ॥੪॥
Prof. Sahib Singhਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ ॥੪॥

ਪਦ ਅਰਥ ਕਾਟਿ = ਕੱਟ ਕੇ। ਸਭੁ = ਸਾਰਾ। ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਆਪੁ = ਆਪਣਾ ਆਪ ॥੪॥

SikhNet (Spanish)Ofrezco mi cuerpo, mi mente y cada coyuntura mía, al Fuego del Señor.(4)

ਪਖਾ ਫੇਰੀ ਪਾਣੀ ਢੋਵਾ; ਜੋ ਦੇਵਹਿ ਸੋ ਖਾਈ ॥੫॥

pakhaa feree paanee dtovaa; jo deveh so khaaee |5| Ang 757

Sant Singh KhalsaI wave the fan over You, and carry water for You; whatever You give me, I take. ||5||
Manmohan SinghI wave fan over and draw water for Thee. Whatever Thou givest me, that I eat.
Manmohan Singh (Punjabi)ਮੈਂ ਤੈਨੂੰ ਪੱਖੀ ਝੱਲਦਾ ਅਤੇ ਤੇਰੇ ਲਈ ਜਲ ਢੋਂਦਾ ਹਾਂ। ਜਿਹੜਾ ਕੁਝ ਭੀ ਤੂੰ ਮੈਨੂੰ ਦਿੰਦਾ ਹੈ, ਉਹ ਹੀ ਮੈਂ ਖਾਂਦਾ ਹਾਂ।
Fareedkot Teekaਤੇਰੀ ਸਾਧ ਸੰਗਤ ਮੇਂ ਪਖਾ ਫੇਰੂੰ ਤੇ ਪਾਨੀ ਢੋਊਂ, ਜੋ ਸੰਤ ਆਪ ਦੇਵੇਂਗੇ ਸੋ ਪਾਊਂ॥੫॥
Prof. Sahib Singhਹੇ ਪ੍ਰਭੂ! (ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ ॥੫॥

ਪਦ ਅਰਥ ਫੇਰੀ = ਫੇਰੀਂ। ਢੋਵਾ = ਢੋਵਾਂ। ਦੇਵਹਿ = ਤੂੰ ਦੇਵੇਂਗਾ। ਖਾਈ = ਖਾਈਂ, ਮੈਂ ਖਾਵਾਂ ॥੫॥

SikhNet (Spanish)Muevo el abanico sobre el Guru, le traigo agua y me como lo que sea que él me dé.(5)

ਨਾਨਕੁ ਗਰੀਬੁ. ਢਹਿ ਪਇਆ ਦੁਆਰੈ; ਹਰਿ ਮੇਲਿ ਲੈਹੁ ਵਡਿਆਈ ॥੬॥

naanak gareeb. dteh peaa duaarai; har mel laihu vaddiaaee |6| Ang 757

Sant Singh KhalsaPoor Nanak has fallen at the Lord's Door; please, O Lord, unite me with Yourself, by Your Glorious Greatness. ||6||
Manmohan SinghPoor Nanak has fallen at Thy door, It is to Thine glory to unite me with Thee, O my Lord.
Manmohan Singh (Punjabi)ਗਰੀਬੜਾ ਨਾਨਕ ਤੇਰੇ ਬੂਹੇ ਆ ਡਿੱਗਾ ਹੈ। ਮੈਨੂੰ ਆਪਣੇ ਨਾਲ ਮਿਲਾਉਣ ਵਿੱਚ ਤੇਰੀ ਪ੍ਰਭਤਾ ਹੈ, ਹੇ ਮੇਰੇ ਸੁਆਮੀ!
Fareedkot Teekaਹੇ ਵਾਹਗੁਰੂ! ਮੈਂ ਗਰੀਬ ਤੇਰੇ ਦੁਆਰੇ ਆਗੇ (ਢਹਿ ਪਇਆ) ਗਿਰ ਪੜਾ ਹੂੰ ਮੇਰੇ ਕੋ ਮੇਲ ਲੇਹੁ, ਇਹੁ ਆਪ ਕੀ ਸੋਭਾ ਹੈ॥੬॥
Prof. Sahib Singhਹੇ ਪ੍ਰਭੂ! (ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ ॥੬॥

ਪਦ ਅਰਥ ਵਡਿਆਈ = ਉਪਕਾਰ ॥੬॥

SikhNet (Spanish)Nanak, el humilde, se postra ante la Puerta del Señor y sólo reza, oh Señor, úneme a Ti en Tu Gloria.(6)

ਅਖੀ ਕਾਢਿ. ਧਰੀ ਚਰਣਾ ਤਲਿ; ਸਭ ਧਰਤੀ ਫਿਰਿ, ਮਤ ਪਾਈ ॥੭॥

akhee kaadt. dharee charanaa tal; sabh dharatee fir, mat paaee |7| Ang 757

Sant Singh KhalsaTaking out my eyes, I place them at Your Feet; after travelling over the entire earth, I have come to understand this. ||7||
Manmohan SinghTaking out mine eyes, I place them beneath Thy feet, O my Lord, Travelling the whole earth over, I have gained this under-standing.
Manmohan Singh (Punjabi)ਆਪਣੇ ਨੇਤ੍ਰ ਕੱਢ ਕੇ ਮੈਂ ਤੇਰਿਆਂ ਪੈਰਾਂ ਹੇਠ ਰੱਖਦਾ ਹਾਂ, ਹੇ ਮੇਰੇ ਸੁਆਮੀ! ਸਾਰੀ ਜਮੀਨ ਦਾ ਰਟਨ ਕਰਕੇ ਮੈਂ ਇਹ ਸਮਝ ਪਰਾਪਤ ਕੀਤੀ ਹੈ।
Fareedkot Teekaਅਪਨੀ ਸਰਧਾ ਦਿਖਾਵਤੇ ਹੈਂ: ਅਖੀ ਕਾਢ ਕਰ ਚਰਨੋਂ ਕੇ ਤਲੇ ਧਰੂੰ, ਸਾਰੀ ਧਰਤੀ ਫਿਰਕੇ ਏਹੁ ਸਿਖ੍ਯਾ ਗੁਰੋਂ ਸੇ ਪਾਈ ਹੈ॥੭॥
Prof. Sahib Singhਹੇ ਪ੍ਰਭੂ! (ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ ॥੭॥

ਪਦ ਅਰਥ ਅਖੀ = ਅੱਖੀਂ। ਧਰੀ = ਧਰੀਂ, ਮੈਂ ਧਰ ਦਿਆਂ। ਤਲਿ = ਹੇਠ। ਫਿਰਿ = ਫਿਰੀਂ, ਫਿਰਾਂ। ਮਤ ਪਾਈ = ਮਤ ਪਾਈਂ, ਸ਼ਾਇਦ (ਗੁਰੂ ਨੂੰ) ਲੱਭ ਲਵਾਂ ॥੭॥

SikhNet (Spanish)Le doy ojos a mis pies y merodeo por todas partes de la Tierra para poder ver a mi Dios(7)

ਜੇ ਪਾਸਿ ਬਹਾਲਹਿ. ਤਾ ਤੁਝਹਿ ਅਰਾਧੀ; ਜੇ ਮਾਰਿ ਕਢਹਿ. ਭੀ ਧਿਆਈ ॥੮॥

je paas bahaaleh. taa tujheh araadhee; je maar kadteh. bhee dhiaaee |8| Ang 757

Sant Singh KhalsaIf You seat me near You, then I worship and adore You. Even if You beat me and drive me out, I will still meditate on You. ||8||
Manmohan SinghIf Thou seatest me near Thee, then remember Thee I and if Thou strike me and drive me out, even then I meditate on Thee.
Manmohan Singh (Punjabi)ਜੇਕਰ ਤੂੰ ਮੈਨੂੰ ਆਪਣੇ ਕੋਲ ਬਿਠਾ ਲਵੇ, ਤਦ ਮੈਂ ਤੈਨੂੰ ਸਿਮਰਦਾ ਹਾਂ ਅਤੇ ਜੇਕਰ ਤੂੰ ਮਾਰ ਕੁਟ ਦੇ ਮੈਨੂੰ ਬਾਹਰ ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ।
Fareedkot Teekaਜੇ ਪਾਸ ਬਹਾਲੇ ਤਾਂ ਵੀ ਤੁਝੇ ਹੀ ਅਰਾਧੂੰਗਾ, ਜੇ ਮਾਰ ਕਰ ਅਪਨੀ ਪਾਸੋਂ ਨਿਕਾਲ ਦੇਹਿ ਅਰਥਾਤ ਨਰਾਦਰੁ ਕਰੇ ਤਾਂ ਵੀ ਤੇਰਾ ਹੀ (ਧਿਆਈ) ਧਿਆਵਨੇ ਵਾਲਾ ਹੋਊਂਗਾ॥੮॥
Prof. Sahib Singhਹੇ ਪ੍ਰਭੂ! ਜੇ ਤੂੰ ਮੈਨੂੰ ਆਪਣੇ ਕੋਲ ਬਿਠਾਲ ਲਏਂ, ਤਾਂ ਤੈਨੂੰ ਆਰਾਧਦਾ ਰਹਾਂ, ਜੇ ਤੂੰ ਮੈਨੂੰ (ਧੱਕੇ) ਮਾਰ ਕੇ (ਆਪਣੇ ਦਰ ਤੋਂ) ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਧਿਆਨ ਧਰਦਾ ਰਹਾਂਗਾ ॥੮॥

ਪਦ ਅਰਥ ਕਢਹਿ = ਤੂੰ ਕੱਢ ਦੇਵੇਂ ॥੮॥

SikhNet (Spanish)Oh Señor, si me conservo cerca de Ti puedo vivir en Ti; aun si me desechas, Te sigo llamando.(8)

ਜੇ ਲੋਕੁ ਸਲਾਹੇ. ਤਾ ਤੇਰੀ ਉਪਮਾ; ਜੇ ਨਿੰਦੈ ਤ ਛੋਡਿ. ਨ ਜਾਈ ॥੯॥

je lok salaahe. taa teree upamaa; je nindai ta chhodd. na jaaee |9| Ang 757

Sant Singh KhalsaIf people praise me, the praise is Yours. Even if they slander me, I will not leave You. ||9||
Manmohan SinghIf people praise me, then the praise is Thine, If they slander me, even then leaving Thee, I go nowhere else.
Manmohan Singh (Punjabi)ਜੇਕਰ ਲੋਕ ਮੇਰੀ ਵਡਿਆਈ ਕਰਨ, ਤਦ ਉਹ ਤੇਰੀ ਵਡਿਆਈ ਹੈ। ਜੇਕਰ ਉਹ ਮੇਰੀ ਬਦਖੋਈ ਕਰਨ ਤਾਂ ਭੀ ਮੈਂ ਤੈਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਜੋ ਲੋਕ ਮੁਝੇ ਸਲਾਹੇ ਤੋ ਵਹੁ ਤੇਰੀ ਹੀ ਉਪਮਾ ਹੈ ਵਾ ਤੇਰੀ ਉਸਤਤੀ ਕਰਤਾ ਰਹੂੰਗਾ, ਜੋ ਨਿੰਦੇਂਗੇ ਤਾਂ ਵੀ ਤੁਝੇ ਛੋਡ ਨਹੀਂ ਜਾਊਂਗਾ॥੯॥
Prof. Sahib Singhਹੇ ਪ੍ਰਭੂ! ਜੇ ਜਗਤ ਮੈਨੂੰ ਚੰਗਾ ਆਖੇਗਾ, ਤਾਂ (ਅਸਲ ਵਿਚ) ਇਹ ਤੇਰੀ ਹੀ ਵਡਿਆਈ ਹੋਵੇਗੀ, ਜੇ (ਤੇਰੀ ਸਿਫ਼ਤਿ-ਸਾਲਾਹ ਕਰਨ ਤੇ) ਦੁਨੀਆ ਮੇਰੀ ਨਿੰਦਾ ਕਰੇਗੀ, ਤਾਂ ਭੀ ਮੈਂ (ਤੈਨੂੰ) ਛੱਡ ਕੇ ਨਹੀਂ ਜਾਵਾਂਗਾ ॥੯॥

ਪਦ ਅਰਥ ਲੋਕੁ = ਜਗਤ। ਸਲਾਹੇ = (ਮੇਰੀ) ਉਪਮਾ ਕਰੇ। ਨ ਜਾਈ = ਨ ਜਾਈਂ, ਨਾਹ ਜਾਵਾਂ ॥੯॥

SikhNet (Spanish)Si la gente me alaba, esa es Gloria Tuya, pero aun si me calumnian, no Te abandono. (9)

ਜੇ ਤੁਧੁ ਵਲਿ ਰਹੈ. ਤਾ ਕੋਈ ਕਿਹੁ ਆਖਉ; ਤੁਧੁ ਵਿਸਰਿਐ. ਮਰਿ ਜਾਈ ॥੧੦॥

je tudh val rahai. taa koee kihu aakhau; tudh visariai. mar jaaee |10| Ang 757

Sant Singh KhalsaIf You are on my side, then anyone can say anything. But if I were to forget You, then I would die. ||10||
Manmohan SinghIf Thou art on my side, then let any one say whatever he likes. If I forget Thee, then breath I my last.
Manmohan Singh (Punjabi)ਜੇਕਰ ਤੂੰ ਮੇਰੇ ਪਾਸੇ ਰਹੇ ਤਦ ਕੋਈ ਭਾਵੇਂ ਕੁਝ ਭੀ ਪਿਆ ਕਹੇ। ਜੇਕਰ ਮੈਂ ਮੈਨੂੰ ਭੁਲਾ ਜਾਵਾਂ ਤਦ ਮੈਂ ਮਰ ਜਾਂਦਾ ਹਾਂ।
Fareedkot Teekaਜੇ ਤੇਰੀ ਓਰ ਪ੍ਰੀਤੀ ਬਨੀ ਰਹੇ ਤੌ ਕੋਈ ਕਿਛੁ ਕਹੇ ਅਰਥਾਤ ਤਿਨ ਕੇ ਕਹਨੇ ਸੇਂ ਕੁਛ ਨਹੀਂ ਹੋਤਾ, ਪ੍ਰੰਤੂ ਤੇਰੇ ਵਿਸਰਨੇ ਸੇ ਮਰ ਜਾਈਤਾ ਹੈ॥੧੦॥
Prof. Sahib Singhਹੇ ਪ੍ਰਭੂ! ਜੇ ਮੇਰੀ ਪ੍ਰੀਤ ਤੇਰੇ ਪਾਸੇ ਬਣੀ ਰਹੇ, ਤਾਂ ਬੇਸ਼ੱਕ ਕੋਈ ਕੁਝ ਭੀ ਮੈਨੂੰ ਪਿਆ ਆਖੇ। ਪਰ, ਤੇਰੇ ਵਿਸਰਿਆਂ, ਹੇ ਪ੍ਰਭੂ! ਮੈਂ ਆਤਮਕ ਮੌਤੇ ਮਰ ਜਾਵਾਂਗਾ ॥੧੦॥

ਪਦ ਅਰਥ ਤੁਧੁ ਵਲਿ ਰਹੈ = ਤੇਰੇ ਪਾਸੇ ਪ੍ਰੀਤ ਬਣੀ ਰਹੇ। ਕਿਹੁ ਆਖਉ = ਬੇਸ਼ੱਕ ਕੋਈ ਕੁਝ ਪਿਆ ਆਖੇ {ਆਖਉ = ਹੁਕਮੀ ਭਵਿੱਖ, ਅੱਨ ਪੁਰਖ, ਇਕ-ਵਚਨ}। ਮਰਿ ਜਾਇ = ਮਰਿ ਜਾਈਂ, ਮੈਂ ਆਤਮਕ ਮੌਤ ਮਰ ਜਾਵਾਂਗਾ ॥੧੦॥

SikhNet (Spanish)Si estás de mi lado, que el mundo diga lo que quiera, pero si me abandonas, me muero. (10)

ਵਾਰਿ ਵਾਰਿ ਜਾਈ ਗੁਰ ਊਪਰਿ; ਪੈ ਪੈਰੀ ਸੰਤ ਮਨਾਈ ॥੧੧॥

vaar vaar jaaee gur aoopar; pai pairee sant manaaee |11| Ang 757

Sant Singh KhalsaI am a sacrifice, a sacrifice to my Guru; falling at His Feet, I surrender to the Saintly Guru. ||11||
Manmohan SinghA sacrifice, a sacrifice I am unto my Guru, Falling at his feet I propitiate the saint-Guru.
Manmohan Singh (Punjabi)ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰਾਂ ਉਤੋਂ ਉਨ੍ਹਾਂ ਦੇ ਚਰਨਾਂ ਤੇ ਡਿਗ, ਮੈਂ ਸਾਧੂ-ਗੁਰਾਂ ਨੂੰ ਪ੍ਰਸੰਨ ਕਰਦਾ ਹਾਂ।
Fareedkot Teekaਅਰ ਮੈਂ ਸਾਂਤਿ ਰੂਪ ਗੁਰੋਂ ਕੇ ਊਪਰੋਂ ਵਾਰ ਵਾਰ ਬਲਿਹਾਰ ਜਾਤਾ ਹੂੰ, ਪੈਰੀ ਪੈ ਕਰ ਤਿਨ ਕੋ ਮਨਾਵਤਾ ਹੂੰ॥੧੧॥
Prof. Sahib Singhਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ) ਮੈਂ ਗੁਰੂ ਉਤੋਂ ਕੁਰਬਾਨ ਕੁਰਬਾਨ ਜਾਵਾਂਗਾ, ਮੈਂ ਸੰਤ-ਗੁਰੂ ਦੀ ਚਰਨੀਂ ਪੈ ਕੇ ਉਸ ਨੂੰ ਪ੍ਰਸੰਨ ਕਰਾਂਗਾ ॥੧੧॥

ਪਦ ਅਰਥ ਜਾਈ = ਜਾਈਂ, ਜਾਵਾਂ। ਪੈ = ਪੈ ਕੇ। ਪੈਰੀ = ਪੈਰੀਂ। ਸੰਤ ਮਨਾਈ = ਗੁਰੂ ਨੂੰ ਪ੍ਰਸੰਨ ਕਰਾਂ ॥੧੧॥

SikhNet (Spanish)Ofrezco mi ser siempre en sacrificio a mi Guru, postrado a Sus Pies para reconciliarlo conmigo. (11)

ਨਾਨਕੁ ਵਿਚਾਰਾ ਭਇਆ ਦਿਵਾਨਾ; ਹਰਿ ਤਉ ਦਰਸਨ ਕੈ ਤਾਈ ॥੧੨॥

naanak vichaaraa bheaa divaanaa; har tau darasan kai taaee |12| Ang 757

Sant Singh KhalsaPoor Nanak has gone insane, longing for the Blessed Vision of the Lord's Darshan. ||12||
Manmohan SinghPoor Nanak has gone mad for a vision of Thine, O God.
Manmohan Singh (Punjabi)ਗਰੀਬ ਨਾਨਕ ਤੇਰੇ ਦੀਦਾਰ ਦੇ ਵਾਸਤੇ ਕਮਲਾ ਹੋ ਗਿਆ ਹੈ, ਹੇ ਵਾਹਿਗੁਰੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੇ ਦਰਸਨ ਕੇ ਵਾਸਤੇ ਮੈਂ ਵਿਚਾਰਾ ਬਾਵਰਾ ਹੋ ਰਹਾ ਹੂੰ॥੧੨॥
Prof. Sahib Singhਹੇ ਹਰੀ! ਤੇਰਾ ਦਰਸਨ ਕਰਨ ਦੀ ਖ਼ਾਤਰ (ਤੇਰਾ ਦਾਸ) ਵਿਚਾਰਾ ਨਾਨਕ ਕਮਲਾ ਹੋਇਆ ਫਿਰਦਾ ਹੈ ॥੧੨॥

ਪਦ ਅਰਥ ਦਿਵਾਨਾ = ਕਮਲਾ। ਹਰਿ = ਹੇ ਹਰੀ! ਤਉ = ਤੇਰੇ। ਕੈ ਤਾਈ = ਕੈ ਤਾਈਂ, ਦੇ ਵਾਸਤੇ ॥੧੨॥

SikhNet (Spanish)En la mente de Nanak vive la locura de tener Tu Visión, oh Señor. (12)

ਝਖੜੁ ਝਾਗੀ. ਮੀਹੁ ਵਰਸੈ; ਭੀ ਗੁਰੁ ਦੇਖਣ ਜਾਈ ॥੧੩॥

jhakharr jhaagee. meehu varasai; bhee gur dekhan jaaee |13| Ang 757

Sant Singh KhalsaEven in violent storms and torrential rain, I go out to catch a glimpse of my Guru. ||13||
Manmohan SinghEven in violent storm and torrential rain-fall I go to catch a glimpse of my Guru.
Manmohan Singh (Punjabi)ਸਖਤ ਅਨ੍ਹੇਰੀ, ਤੁਫਾਨ ਅਤੇ ਗਜਬ ਦੀ ਬਾਰਸ਼ ਵਸਤੇ ਵਿੱਚ ਭੀ ਮੈਂ ਗੁਰਾਂ ਦਾ ਦਰਸ਼ਨ ਦੇਖਣ ਲਈ ਜਾਂਦਾ ਹਾਂ।
Fareedkot Teeka(ਝਖੜ) ਅੰਧੇਰੀ (ਝਾਗੀ) ਲੰਘਾਂ ਮੀਂਹ ਭੀ ਵਰਸਤਾ ਹੈ ਤਾਂ ਵੀ ਗੁਰੋਂ ਕੇ ਦਰਸਨ ਕੋ ਜਾਊਂ, ਭਾਵ ਐਸੇ ਪ੍ਰਤੱਖ੍ਯ ਬਿਘਨੋਂ ਕੋ ਭੀ ਕਛੂ ਨਾ ਗਿਨੂੰ। ਵ ਯਦ੍ਯਪੀ (ਝਖੜ) ਲੋਭ (ਮੀਹੁ) ਪਦਾਰਥਾਂ ਕੀ ਬਹੁਲਤਾ ਹੋ ਤਾਂ ਵੀ ਇਨ ਕੋ ਤ੍ਯਾਗ ਕੇ ਗੁਰੋਂ ਕੇ ਦਰਸਨ ਕੋ ਜਾਵੋਂ॥੧੩॥
Prof. Sahib Singhਹੇ ਪ੍ਰਭੂ! (ਤੇਰਾ ਮਿਲਾਪ ਪ੍ਰਾਪਤ ਕਰਨ ਦੀ ਖ਼ਾਤਰ) ਮੈਂ ਗੁਰੂ ਦਾ ਦਰਸਨ ਕਰਨ ਲਈ ਝੱਖੜ-ਹਨੇਰੀ (ਆਪਣੇ ਸਿਰ ਉਤੇ) ਝੱਲਣ ਨੂੰ ਭੀ ਤਿਆਰ ਹਾਂ, ਜੇ ਮੀਂਹ ਵਰ੍ਹਨ ਲੱਗ ਪਏ ਤਾਂ ਭੀ (ਵਰ੍ਹਦੇ ਮੀਂਹ ਵਿਚ ਹੀ) ਮੈਂ ਗੁਰੂ ਨੂੰ ਵੇਖਣ ਲਈ ਜਾਣ ਨੂੰ ਤਿਆਰ ਹਾਂ ॥੧੩॥

ਪਦ ਅਰਥ ਝਖੜੁ = ਤੇਜ਼ ਹਨੇਰੀ। ਝਾਗੀ = ਝਾਗੀਂ, ਮੈਂ ਝੱਲਾਂ, ਮੈਂ ਸਹਾਰਨ ਨੂੰ ਤਿਆਰ ਹਾਂ। ਜਾਈ = ਜਾਈਂ, ਮੈਂ ਜਾਵਾਂ ॥੧੩॥

SikhNet (Spanish)Si los cielos se abren con una tormenta, aun así salgo a ver a mi Guru.(13)

ਸਮੁੰਦੁ ਸਾਗਰੁ. ਹੋਵੈ ਬਹੁ ਖਾਰਾ; ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥

samund saagar. hovai bahu khaaraa; gurasikh langh gur peh jaaee |14| Ang 757

Sant Singh KhalsaEven though the oceans and the salty seas are very vast, the GurSikh will cross over it to get to his Guru. ||14||
Manmohan SinghEven though the sea, ocean be exceedingly brine, crossing it, the Guru's Sikh goes to the Guru.
Manmohan Singh (Punjabi)ਭਾਵੇਂ ਸਮੁੰਦਰ, ਸਮੁੰਦਰ ਨਿਹਾਇਤ ਹੀ ਨਿਮਕੀਨ ਹੋਵੇ, ਇਸ ਤੋਂ ਪਾਰ ਹੋ, ਗੁਰੂ ਦਾ ਸਿੱਖ ਗੁਰਾਂ ਕੋਲ ਪੁੱਜ ਜਾਂਦਾ ਹੈ।
Fareedkot Teekaਸਮੁੰਦ੍ਰ (ਸਾਗਰ) ਸਹਿਤ ਜਹਿਰ ਕੇ ਹੋਵੇ ਔ ਖਾਰਾ ਭੀ ਹੋਵੇ, ਜੋ ਗੁਰੂ ਕੇ ਸਿੱਖੁ ਸਿਦਕੀ ਹੈਂ ਇਨ ਵਿਘਨੋਂ ਕੋ ਲਾਂਘ ਕੇ ਭੀ ਗੁਰੋਂ ਪਾਸ ਜਾਤਾ ਹੈ॥੧੪॥
Prof. Sahib Singhਹੇ ਭਾਈ! ਖਾਰਾ ਸਮੁੰਦਰ ਭੀ ਲੰਘਣਾ ਪਏ, ਤਾਂ ਭੀ ਉਸ ਨੂੰ ਲੰਘ ਕੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਪਹੁੰਚਦਾ ਹੈ ॥੧੪॥

ਪਦ ਅਰਥ ਸਾਗਰੁ = ਸਮੁੰਦਰ। ਗੁਰਸਿਖ = ਗੁਰੂ ਦਾ ਸਿੱਖ। ਲੰਘਿ = ਲੰਘ ਕੇ। ਪਹਿ = ਪਾਸ, ਕੋਲ। ਜਾਈ = ਜਾਂਦਾ ਹੈ ॥੧੪॥

SikhNet (Spanish)Aun si el huracán estuviera por llegar, yo, el buscador, cruzaría hasta la otra orilla. (14)

ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ. ਗੁਰ ਬਿਨੁ ਮਰਿ ਜਾਈ ॥੧੫॥

jiau praanee jal bin hai marataa; tiau sikh. gur bin mar jaaee |15| Ang 757

Sant Singh KhalsaJust as the mortal dies without water, so does the Sikh die without the Guru. ||15||
Manmohan SinghAs the mortal dies without water, so does the Sikh die without the Guru.
Manmohan Singh (Punjabi)ਜਿਸ ਤਰ੍ਹਾਂ ਪਾਣੀ ਦੇ ਬਗੈਰ ਜੀਵ ਮਰ ਜਾਂਦਾ ਹੈ, ਇਸੇ ਤਰ੍ਹਾਂ ਹੀ ਗੁਰਾਂ ਦੇ ਬਾਝੋਂ ਸਿੱਖ ਮਰ ਜਾਂਦਾ ਹੈ।
Fareedkot Teekaਜੈਸੇ ਪ੍ਰਾਣੀ ਜਲ ਸੇ ਬਿਨਾਂ ਮਰਤਾ ਹੈ, ਤਿਸੀ ਪ੍ਰਕਾਰ ਗੁਰੋਂ ਸੇ ਬਿਨਾਂ ਸਿਖੁ ਮਰ ਜਾਤਾ ਹੈ, ਭਾਵ ਦੁਖੀ ਹੋਤਾ ਹੈ॥੧੫॥
Prof. Sahib Singhਜਿਵੇਂ ਪ੍ਰਾਣੀ ਪਾਣੀ ਤੋਂ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲਣ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧੫॥

ਪਦ ਅਰਥ ਜਿਉ = ਜਿਵੇਂ। ਮਰਿ ਜਾਈ = ਆਤਮਕ ਮੌਤੇ ਮਰ ਜਾਂਦਾ ਹੈ ॥੧੫॥

SikhNet (Spanish)Así como el mortal muere sin agua, el Sikj muere sin el Guru. (15)

ਜਿਉ ਧਰਤੀ ਸੋਭ ਕਰੇ ਜਲੁ ਬਰਸੈ; ਤਿਉ ਸਿਖੁ. ਗੁਰ ਮਿਲਿ ਬਿਗਸਾਈ ॥੧੬॥

jiau dharatee sobh kare jal barasai; tiau sikh. gur mil bigasaaee |16| Ang 758

Sant Singh KhalsaJust as the earth looks beautiful when the rain falls, so does the Sikh blossom forth meeting the Guru. ||16||
Manmohan SinghAs the earth looks beauteous, when the rain falls, so does the Sikh bloom on meeting with his Guru.
Manmohan Singh (Punjabi)ਜਿਸ ਤਰ੍ਹਾਂ ਬਾਰਸ਼ ਦੇ ਪੈਣ ਨਾਲ ਜਮੀਨ ਸੁਹਣੀ ਲੱਗਦੀ ਹੈ, ਏਸੇ ਤਰ੍ਹਾਂ ਹੀ ਆਪਣੇ ਗੁਰਾਂ ਨਾਲ ਮਿਲਣ ਦੁਆਰਾ ਸਿੱਖ ਪ੍ਰਫੁਲਤ ਹੋ ਜਾਂਦਾ ਹੈ।
Fareedkot Teekaਜੈਸੇ ਧਰਤੀ ਜਲ ਕੇ ਬਰਸਨੇ ਸੇ ਸੋਭਾ ਕੋ ਧਾਰਨ ਕਰਤੀ ਹੈ, ਤਿਸੀ ਪ੍ਰਕਾਰ ਜਬ ਗੁਰੋਂ ਕੋ ਸਿਖੁ ਮਿਲੇ ਤੌ ਪ੍ਰਸੰਨ ਹੋਤਾ ਹੈ॥੧੬॥
Prof. Sahib Singhਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ ॥੧੬॥

ਪਦ ਅਰਥ ਸੋਭ ਕਰੇ = ਸੋਹਣੀ ਦਿੱਸਣ ਲੱਗ ਪੈਂਦੀ ਹੈ। ਬਰਸੈ = ਵਰ੍ਹਦਾ ਹੈ। ਬਿਗਸਾਈ = ਖਿੜ ਪੈਂਦਾ ਹੈ, ਖ਼ੁਸ਼ ਹੁੰਦਾ ਹੈ ॥੧੬॥

SikhNet (Spanish)Así como la tierra se ve bella cuando llueve, así el Sikj florece al ver a su Guru. (16)

ਸੇਵਕ ਕਾ ਹੋਇ ਸੇਵਕੁ ਵਰਤਾ; ਕਰਿ ਕਰਿ ਬਿਨਉ ਬੁਲਾਈ ॥੧੭॥

sevak kaa hoe sevak varataa; kar kar binau bulaaee |17| Ang 758

Sant Singh KhalsaI long to be the servant of Your servants; I call upon You reverently in prayer. ||17||
Manmohan SinghO my Guru, I obey thee like the slave of thy Slave, I call on Thee in the mood of prayer.
Manmohan Singh (Punjabi)ਹੇ ਮੇਰੇ ਗੁਰਦੇਵ ਜੀ! ਮੈਂ ਤੇਰੇ ਗੋਲੇ ਦੇ ਗੋਲੇ ਦੀ ਤਰ੍ਹਾਂ ਤੇਰੀ ਆਗਿਆ ਦਾ ਪਾਲਣ ਕਰਦਾ ਹਾਂ। ਮੈਂ ਤੈਨੂੰ ਪ੍ਰਾਰਥਨਾ ਕਰ ਕੇ ਬੁਲਾਉਂਦਾ ਹਾਂ।
Fareedkot Teekaਏਹ ਕਿਰਪਾ ਕਰ ਤੇਰੇ ਕੋ ਸੇਵਕੋਂ ਕਾ ਸੇਵਕ ਹੋ ਕੇ ਵਰਤੂੰ ਅਰ ਬੇਨਤੀ ਕਰ ਕਰ ਕੇ ਬੁਲਾਊਂ॥੧੭॥
Prof. Sahib Singhਹੇ ਭਾਈ! ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰ ਕੇ (ਖ਼ੁਸ਼ੀ ਨਾਲ) ਸੱਦਾਂਗਾ ॥੧੭॥

ਪਦ ਅਰਥ ਹੋਇ = ਬਣ ਕੇ। ਵਰਤਾ = ਵਰਤਾਂ, ਮੈਂ ਕਾਰ ਕਰਾਂ। ਬਿਨਉ = {विनय} ਬੇਨਤੀ। ਬੁਲਾਈ = ਬੁਲਾਈਂ ॥੧੭॥

SikhNet (Spanish)Añoro ser el esclavo de Tus Esclavos, oh Guru, te llamo con Temor Reverencial en mi oración.(17)

ਨਾਨਕ ਕੀ ਬੇਨੰਤੀ. ਹਰਿ ਪਹਿ; ਗੁਰ ਮਿਲਿ. ਗੁਰ ਸੁਖੁ ਪਾਈ ॥੧੮॥

naanak kee benantee. har peh; gur mil. gur sukh paaee |18| Ang 758

Sant Singh KhalsaNanak offers this prayer to the Lord, that he may meet the Guru, and find peace. ||18||
Manmohan SinghNanak prays to the Lord, that meeting with the Guru, he may attain to the Guru's peace
Manmohan Singh (Punjabi)ਨਾਨਕ ਦੀ ਪ੍ਰਭੂ ਦੇ ਪਾਸ ਅਰਦਾਸ ਹੈ ਕਿ ਗੁਰਾਂ ਨਾਲ ਮਿਲ ਕੇ ਉਹ ਗੁਰਾਂ ਦੇ ਆਰਾਮ ਨੂੰ ਪ੍ਰਾਪਤ ਹੋਵੇ।
Fareedkot Teekaਗੁਰੂ ਜੀ ਕਹਿਤੇ ਹੈਂ: ਹੇ ਹਰੀ! ਆਪ ਪਾਸ ਮੇਰੀ ਬੇਨਤੀ ਹੈ, ਜੋ ਮੈਂ ਗੁਰੋਂ ਕੋ ਮਿਲ ਕਰ (ਗੁਰ ਸੁਖੁ) ਵੱਡਾ, ਭਾਵ ਆਤਮ ਸੁਖੁ ਕੋ ਪਾਵੋਂ॥੧੮॥
Prof. Sahib Singhਨਾਨਕ ਦੀ ਪਰਮਾਤਮਾ ਪਾਸ ਬੇਨਤੀ ਹੈ (-ਹੇ ਪ੍ਰਭੂ! ਮੈਨੂੰ ਗੁਰੂ ਮਿਲਾ) ਗੁਰੂ ਨੂੰ ਮਿਲ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ॥੧੮॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਸੁਖੁ = ਵੱਡਾ ਸੁਖ, ਮਹਾ ਆਨੰਦ। ਪਾਈ = ਪਾਈਂ, ਪ੍ਰਾਪਤ ਕਰਾਂ ॥੧੮॥

SikhNet (Spanish)La única oración de Nanak es: oh Señor, guíame hasta el Guru para que pueda obtener Su Paz. (18)

ਤੂ ਆਪੇ ਗੁਰੁ, ਚੇਲਾ ਹੈ ਆਪੇ; ਗੁਰ ਵਿਚੁ ਦੇ. ਤੁਝਹਿ ਧਿਆਈ ॥੧੯॥

too aape gur, chelaa hai aape; gur vich de. tujheh dhiaaee |19| Ang 758

Sant Singh KhalsaYou Yourself are the Guru, and You Yourself are the chaylaa, the disciple; through the Guru, I meditate on You. ||19||
Manmohan SinghThou Thyself art the Guru and Thyself the disciple, Through the Guru, I reflect on Thee.
Manmohan Singh (Punjabi)ਤੂੰ ਆਪ ਗੁਰੂ ਹੈਂ ਅਤੇ ਆਪ ਹੀ ਮੁਰੀਦ। ਗੁਰਾਂ ਦੇ ਰਾਹੀਂ ਮੈਂ ਤੇਰਾ ਸਿਮਰਨ ਕਰਦਾ ਹਾਂ।
Fareedkot Teekaਤੂੰ ਆਪੇ ਗੁਰੂ ਹੈਂ ਔਰ ਚੇਲਾ ਭੀ ਤੂੰ ਆਪ ਹੀ ਹੈਂ, ਮੈਂ ਤੋ ਗੁਰੋਂ ਦ੍ਵਾਰਾ ਤੇਰੇ ਕੋ ਧ੍ਯਾਵਤਾ ਹੂੰ॥੧੯॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂ। ਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ ॥੧੯॥

ਪਦ ਅਰਥ ਆਪੇ = ਆਪ ਹੀ। ਵਿਚੁ ਦੇ = ਦੀ ਰਾਹੀਂ। ਗੁਰ ਵਿਚੁ ਦੇ = ਗੁਰੂ ਦੀ ਰਾਹੀਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੧੯॥

SikhNet (Spanish)Tú Mismo eres el Guru, Tú Mismo eres el buscador; viviendo en el Guru, vivo en Ti. (19)

ਜੋ ਤੁਧੁ ਸੇਵਹਿ. ਸੋ ਤੂਹੈ ਹੋਵਹਿ; ਤੁਧੁ. ਸੇਵਕ ਪੈਜ ਰਖਾਈ ॥੨੦॥

jo tudh seveh. so toohai hoveh; tudh. sevak paij rakhaaee |20| Ang 758

Sant Singh KhalsaThose who serve You, become You. You preserve the honor of Your servants. ||20||
Manmohan SinghThey, who serve Thee, become like Thee, Thou preservest the honour of Thy servant.
Manmohan Singh (Punjabi)ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ। ਤੂੰ ਹੀ ਆਪਣੇ ਟਹਿਲੂਏ ਦੀ ਲੱਜਿਆ ਰੱਖਦਾ ਹੈਂ।
Fareedkot Teekaਜੋ ਤੁਝ ਕੋ ਸੇਵਤੇ ਹੈਂ, ਸੋ ਤੂੰ ਉਨੋਂ ਪਰ ਕਿਰਪਾਲ ਹੋਤਾ ਹੈਂ ਵਾ ਵਹੁ ਤੇਰਾ ਸ੍ਵਰੂਪ ਹੋ ਜਾਤੇ ਹੈਂ। ਤੈਨੇ ਸੇਵਕੋਂ ਕੀ (ਪੈਜ) ਪ੍ਰਤਗ੍ਯਾ ਵ ਪਤ ਜਹਾਂ ਤਹਾਂ ਗੁਰੋਂ ਸੇ ਰਖਵਾਈ ਹੈ॥੨੦॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨ। ਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ ॥੨੦॥

ਪਦ ਅਰਥ ਤੁਧੁ = ਤੈਨੂੰ। ਤੂ ਹੈ = ਤੂੰ ਹੀ, ਤੇਰਾ ਹੀ ਰੂਪ। ਹੋਵਹਿ = ਹੋ ਜਾਂਦੇ ਹਨ। ਪੈਜ = ਇੱਜ਼ਤ ॥੨੦॥

SikhNet (Spanish)Aquéllos que Te sirven, se vuelven como Tú y Tú proteges el honor de Tus Devotos. (20)

ਭੰਡਾਰ ਭਰੇ ਭਗਤੀ ਹਰਿ ਤੇਰੇ; ਜਿਸੁ ਭਾਵੈ ਤਿਸੁ ਦੇਵਾਈ ॥੨੧॥

bhanddaar bhare bhagatee har tere; jis bhaavai tis devaaee |21| Ang 758

Sant Singh KhalsaO Lord, Your devotional worship is a treasure over-flowing. One who loves You, is blessed with it. ||21||
Manmohan SinghO God, Thine treasures are brimful with devotion. He whom Thou lovest, Thou blesseth him therewith.
Manmohan Singh (Punjabi)ਹੇ ਵਾਹਿਗੁਰੂ! ਤੇਰੇ ਖਜਾਨੇ ਸ਼ਰਧਾ ਅਨੁਰਾਗ ਨਾਲ ਪਰੀਪੂਰਨ ਹਨ। ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਉਸ ਨੂੰ ਤੂੰ ਬਖਸ਼ ਦਿੰਦਾ ਹੈਂ।
Fareedkot Teekaਹੇ ਹਰਿ! ਤੇਰੇ ਸੰਤ ਭਗਤੀ ਕੇ ਭੰਡਾਰ ਭਰੇ ਹੂਏ ਹੈਂ, ਜਿਸ ਕੋ ਤੂੰ ਚਾਹਤਾ ਹੈਂ ਤਿਸ ਕੋ ਤੂੰ ਸੰਤਾਂ ਪਾਸੋਂ ਭਗਤੀ ਦਿਵਾਵਤਾ ਹੈਂ॥੨੧॥
Prof. Sahib Singhਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ। ਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ ॥੨੧॥

ਪਦ ਅਰਥ ਭੰਡਾਰ = ਖ਼ਜ਼ਾਨੇ। ਹਰਿ = ਹੇ ਹਰੀ! ਭਾਵੈ = ਤੇਰੀ ਰਜ਼ਾ ਹੁੰਦੀ ਹੈ ॥੨੧॥

SikhNet (Spanish)Oh Señor, el Tesoro de Tu Devoción es Inacabable, pero lo obtiene sólo aquél a quien Tú bendices.(21)

ਜਿਸੁ ਤੂੰ ਦੇਹਿ. ਸੋਈ ਜਨੁ ਪਾਏ; ਹੋਰ ਨਿਹਫਲ ਸਭ ਚਤੁਰਾਈ ॥੨੨॥

jis toon dehi. soee jan paae; hor nihafal sabh chaturaaee |22| Ang 758

Sant Singh KhalsaThat humble being alone receives it, unto whom You bestow it. All other clever tricks are fruitless. ||22||
Manmohan SinghHe whom Thou givest; That one alone receives them, Fruitless is all other cleverness.
Manmohan Singh (Punjabi)ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਉਹ ਜਣਾ ਹੀ ਉਨ੍ਹਾਂ ਪਰਾਪਤ ਕਰਦਾ ਹੈ। ਨਿਸਫਲ ਹੈ ਹੋਰ ਸਾਰੀ ਚਾਲਾਕੀ।
Fareedkot Teekaਜਿਸ ਕੋ ਤੂੰ ਕਿਰਪਾ ਕਰਤੇ ਦੇਤਾ ਹੈਂ ਸੋਈ ਪੁਰਸ਼ ਪਾਵਤਾ ਹੈ ਔਰ ਸਭ ਚਤਰਾਈਆਂ ਨਿਸਫਲ ਹੈਂ, ਭਾਵ ਜਪ ਵਹੀ ਹੈ, ਜੋ ਤੁਝ ਕੋ ਭਾਵੇ॥੨੨॥
Prof. Sahib Singhਹੇ ਪ੍ਰਭੂ! (ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈ। ਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ ॥੨੨॥

ਪਦ ਅਰਥ ਨਿਹਫਲ = ਵਿਅਰਥ। ਚਤੁਰਾਈ = ਸਿਆਣਪ ॥੨੨॥

SikhNet (Spanish)Sólo aquél a quien bendices, es bendecido. Nuestra astucia es infructuosa.(22)

ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ; ਸੋਇਆ ਮਨੁ ਜਾਗਾਈ ॥੨੩॥

simar simar simar gur apunaa; soeaa man jaagaaee |23| Ang 758

Sant Singh KhalsaRemembering, remembering, remembering my Guru in meditation, my sleeping mind is awakened. ||23||
Manmohan SinghRemembering, remembering, remembering my own Guru I awaken my slumbering soul.
Manmohan Singh (Punjabi)ਆਪਣੇ ਗੁਰਾਂ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ, ਮੈਂ ਆਪਣੀ ਸੁਤੀ ਪਈ ਆਤਮਾ ਨੂੰ ਜਗਾਉਂਦਾ ਹਾਂ।
Fareedkot Teekaਮਨ ਤਨ ਬਾਣੀ ਸੇ ਗੁਰੋਂ ਦੁਆਰਾ ਸਿਮਰ ਕਰ ਕੇ ਅਪਨਾ ਮਨ ਸੋਇਆ ਹੂਆ ਜੋ ਹੈ ਤਿਸ ਕੋ (ਜਾਗਾਈ) ਜਗਾਵਤਾ ਹੂੰ, ਭਾਵ ਵਿਸ਼ਿਓਂ ਸੇ ਹਟਾਇ ਕੇ ਤੇਰੇ ਸਨਮੁਖ ਕਰਤਾ ਹੂੰ॥੨੩॥
Prof. Sahib Singhਹੇ ਪ੍ਰਭੂ! (ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ ॥੨੩॥

ਪਦ ਅਰਥ ਸਿਮਰਿ = ਸਿਮਰ ਕੇ। ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ। ਜਾਗਾਈ = ਜਾਗਾਈਂ, ਮੈਂ ਜਾਗਾਂਦਾ ਹਾਂ ॥੨੩॥

SikhNet (Spanish)Oh hombre, contempla a tu Señor siempre y despierta tu mente de su modorra. (23)

ਇਕੁ ਦਾਨੁ ਮੰਗੈ ਨਾਨਕੁ ਵੇਚਾਰਾ; ਹਰਿ ਦਾਸਨਿ ਦਾਸੁ ਕਰਾਈ ॥੨੪॥

eik daan mangai naanak vechaaraa; har daasan daas karaaee |24| Ang 758

Sant Singh KhalsaPoor Nanak begs for this one blessing, that he may become the slave of the slaves of the Lord. ||24||
Manmohan SinghPoor Nanak prays for the one boon: "My Master make me the serfs".
Manmohan Singh (Punjabi)ਗਰੀਬੜਾ ਨਾਨਕ ਇ ਦਾਤ ਦੀ ਯਾਚਨਾ ਕਰਦਾ ਹੈ: "ਮੇਰੇ ਮਾਲਕ! ਮੈਨੂੰ ਆਪਣੇ ਨਫਰਾਂ ਦਾ ਨਫਰ ਬਣਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਬਿਚਾਰਾ ਇਹੀ ਇਕ ਦਾਨ ਮਾਂਗਤਾ ਹੂੰ, ਹੇ ਹਰੀ! ਜੋ ਤੇਰੇ ਦਾਸ ਹੈਂ ਉਨ ਕਾ ਮੁਝੇ ਦਾਸਾਂ ਕਾ ਦਾਸ ਕਰ॥੨੪॥
Prof. Sahib Singhਹੇ ਪ੍ਰਭੂ! (ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ-(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ॥੨੪॥

ਪਦ ਅਰਥ ਮੰਗੈ ਨਾਨਕੁ = ਨਾਨਕ ਮੰਗਦਾ ਹੈ। ਦਾਸਨਿ ਦਾਸੁ = ਦਾਸਾਂ ਦਾ ਦਾਸ। ਕਰਾਈ = ਕਰਾਇ, ਬਣਾ ਦੇ ॥੨੪॥

SikhNet (Spanish)Nanak reza para obtener este regalo, oh Señor, hazme el Esclavo de Tus Esclavos. (25)

ਜੇ ਗੁਰੁ ਝਿੜਕੇ. ਤ ਮੀਠਾ ਲਾਗੈ; ਜੇ ਬਖਸੇ. ਤ ਗੁਰ ਵਡਿਆਈ ॥੨੫॥

je gur jhirrake. ta meetthaa laagai; je bakhase. ta gur vaddiaaee |25| Ang 758

Sant Singh KhalsaEven if the Guru rebukes me, He still seems very sweet to me. And if He actually forgives me, that is the Guru's greatness. ||25||
Manmohan SinghIf the Guru rebukes me, even then he seems sweet unto me. If he forgives me, then it is to his glory.
Manmohan Singh (Punjabi)ਜੇਕਰ ਗੁਰੂ ਜੀ ਝਿੜਕਦੇ ਹਨ, ਤਦ ਵੀ ਉਹ ਮੈਨੂੰ ਮਿਠੜੇ ਲੱਗਦੇ ਹਨ। ਜੇਕਰ ਉਹ ਮੈਨੂੰ ਮਾਫ ਕਰ ਦੇਣ ਤਦ ਇਸ ਵਿੱਚ ਉਨ੍ਹਾਂ ਦੀ ਪ੍ਰਭਤਾ ਹੈ।
Fareedkot Teekaਜੇ ਕਿਸੀ ਕਾਮ ਬਿਗੜੇ ਪਰ ਗੁਰੂ ਜੀ (ਝਿੜਕੇ) ਤਾੜੇ ਤੌ ਉਨ ਕਾ ਬਚਨ ਮੁਝੇ ਮਿਠਾ ਹੀ ਲਗੇ, ਜੇ ਉਸ ਗੁਨਾਹ ਕੋ ਬਖਸ਼ ਲਏ ਤਾਂ ਵੀ ਗਰੂ ਜੀ ਕੀ ਹੀ ਸੋਭਾ ਹੈ, ਭਾਵ ਜੋ ਸਭੀ ਕਹੇਂਗੇ ਗੁਰੂ ਜੀ ਬਡੇ ਧੀਰਜੀ ਹੈਂ॥੨੫॥
Prof. Sahib Singhਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ। ਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ॥੨੫॥

ਪਦ ਅਰਥ ਵਡਿਆਈ = ਉਪਕਾਰ ॥੨੫॥

SikhNet (Spanish)Si el Guru me regaña, Su regaño es Dulce para mí; si me bendice, es la Gloria.

ਗੁਰਮੁਖਿ ਬੋਲਹਿ. ਸੋ ਥਾਇ ਪਾਏ; ਮਨਮੁਖਿ ਕਿਛੁ ਥਾਇ. ਨ ਪਾਈ ॥੨੬॥

guramukh boleh. so thaae paae; manamukh kichh thaae. na paaee |26| Ang 758

Sant Singh KhalsaThat which Gurmukh speaks is certified and approved. Whatever the self-willed manmukh says is not accepted. ||26||
Manmohan SinghWhat the Guru's beloved utters, that is approved, and what an apostate says is approved not.
Manmohan Singh (Punjabi)ਜੋ ਕੁਛ ਗੁਰੂ-ਪਿਆਰਾ ਆਖਦਾ ਹੈ, ਉਹ ਪਰਵਾਨ ਹੋ ਜਾਂਦਾ ਹੈ ਅਤੇ ਜੋ ਕੁਛ ਅਧਰਮੀ ਕਹਿੰਦਾ ਹੈ, ਉਹ ਪਰਵਾਨ ਨਹੀਂ ਹੁੰਦਾ।
Fareedkot Teekaਜੋ ਗੁਰਮੁਖ ਬੋਲਤੇ ਹੈਂ, ਸੋ ਉਨ ਕਾ ਬੋਲਣਾ ਪਰਮੇਸਰ ਸਭ ਥਾਉਂ ਪਾਵਤਾ ਹੈ, ਭਾਵ ਸਫਲਾ ਕਰਤਾ ਹੈ ਔ ਮਨਮੁਖੋਂ ਕਾ ਬੋਲਿਆ ਕੁਛ ਥਾਇ ਨਹੀਂ ਪੜਤਾ, ਭਾਵ ਬਿਅਰਥ ਹੈ॥੨੬॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ ॥੨੬॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਥਾਇ ਪਾਏ = ਪਰਵਾਨ ਕਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ॥੨੬॥

SikhNet (Spanish)Lo que el Hombre de Dios dice, Dios lo aprueba; aquello que el ególatra dice, es puro parloteo. (26)

ਪਾਲਾ ਕਕਰੁ ਵਰਫ ਵਰਸੈ; ਗੁਰਸਿਖੁ. ਗੁਰ ਦੇਖਣ ਜਾਈ ॥੨੭॥

paalaa kakar varaf varasai; gurasikh. gur dekhan jaaee |27| Ang 758

Sant Singh KhalsaEven in the cold, the frost and the snow, the GurSikh still goes out to see his Guru. ||27||
Manmohan SinghEven if cold, frost and snow do fall, the Guru's Sikh still goes out to see the Guru.
Manmohan Singh (Punjabi)ਜੇਕਰ ਸਰਦੀ, ਕੋਰਾ ਅਤੇ ਬਰਫ ਵੀ ਪੈਂਦੀ ਹੋਵੇ, ਤਾਂ ਭੀ ਗੁਰੂ ਦਾ ਸਿੱਖ ਗੁਰਾਂ ਦਾ ਦਰਸ਼ਨ ਕਰਨ ਜਾਂਦਾ ਹੈ।
Fareedkot Teeka(ਪਾਲਾ) ਸਮਾਨ ਸਰਦੀ (ਕਕਰੁ) ਬਹੁਤ ਸਰਦੀ ਕਰ ਸੁਪੇਦੀ ਹੋ ਜਾਣੀ ਵਾ ਪਾਣੀ ਪਟਣ ਬਝ ਜਾਣਾ ਅਰ ਵਰਫ ਪ੍ਰਸਿਧ ਹੈ, ਸੋ ਭੀ ਵਰਸਤੀ ਹੋਵੇ, ਪਰੰਤੂ ਜੋ ਗੁਰੋਂ ਕਾ ਸਿਖ ਹੈ, ਸੋ ਗੁਰੋਂ ਕੋ ਦੇਖਨ ਜਾਤਾ ਹੈ॥੨੭॥
Prof. Sahib Singhਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ ॥੨੭॥

ਪਦ ਅਰਥ ਜਾਈ = ਜਾਂਦਾ ਹੈ ॥੨੭॥

SikhNet (Spanish)Aunque haya viento de temporal, el buscador seguirá yendo a ver a su Guru. (27)

ਸਭੁ ਦਿਨਸੁ ਰੈਣਿ. ਦੇਖਉ ਗੁਰੁ ਅਪੁਨਾ; ਵਿਚਿ ਅਖੀ. ਗੁਰ ਪੈਰ ਧਰਾਈ ॥੨੮॥

sabh dinas rain. dekhau gur apunaa; vich akhee. gur pair dharaaee |28| Ang 758

Sant Singh KhalsaAll day and night, I gaze upon my Guru; I install the Guru's Feet in my eyes. ||28||
Manmohan SinghThe whole day and night, see I my own Guru and within mine eyes. In enshrine the Guru's feet.
Manmohan Singh (Punjabi)ਸਾਰੇ ਦਿਨ ਰਾਤ, ਮੈਂ ਆਪਣੇ ਗੁਰਾਂ ਨੂੰ ਵੇਖਦਾ ਹਾਂ ਅਤੇ ਆਪਣਿਆਂ ਨੇਤ੍ਰਾਂ ਅੰਦਰ ਗੁਰਾਂ ਦੇ ਚਰਨ ਟਿਕਾਉਂਦਾ ਹਾਂ।
Fareedkot Teekaਏਹੀ ਸਰਧਾ ਮੁਝ ਕੋ ਦੇਹ ਅਪਨੇ ਜੋ ਗੁਰੂ ਹੈਂ ਤਿਨ ਕੋ ਸਭ ਦਿਨ ਰਾਤ ਦੇਖੋ। ਜੇ ਗੁਰੂ ਜੀ ਕਹੀਂ ਜਾਤ੍ਰਾ ਕਰੇ ਤੌ ਅਪਨੀ ਅਖੀਓਂ ਮੇਂ ਗੁਰੋਂ ਕੇ ਚਰਣੋਂ ਕੋ ਧਾਰਨ ਕਰਵਾਉ, ਭਾਵ ਚਰਣੋਂ ਕਾ ਦਰਸ਼ਨ ਕਰਤਾ ਹੂਆ ਸਾਥ ਹੀ ਚਲੂੰ॥੨੮॥
Prof. Sahib Singhਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂ। ਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ ॥੨੮॥

ਪਦ ਅਰਥ ਰੈਣਿ = ਰਾਤ। ਦੇਖਉ = ਮੈਂ ਵੇਖਾਂ, ਦੇਖਉਂ। ਵਿਚਿ ਅਖੀ = ਅੱਖਾਂ ਵਿਚ। ਧਰਾਈ = ਧਰਾਈਂ, ਵਸਾਈ ਰੱਖਾਂ ॥੨੮॥

SikhNet (Spanish)Noche y día busco a mi Guru; enaltezco Sus Pies en mis ojos. (28)

ਅਨੇਕ ਉਪਾਵ ਕਰੀ ਗੁਰ ਕਾਰਣਿ; ਗੁਰ ਭਾਵੈ. ਸੋ ਥਾਇ ਪਾਈ ॥੨੯॥

anek upaav karee gur kaaran; gur bhaavai. so thaae paaee |29| Ang 758

Sant Singh KhalsaI make so many efforts for the sake of the Guru; only that which pleases the Guru is accepted and approved. ||29||
Manmohan SinghI make efforts to please the Guru. The One, which pleases the Guru; that effort alone is accepted.
Manmohan Singh (Punjabi)ਗੁਰਾਂ ਨੂੰ ਪ੍ਰਸੰਨ ਕਰਨ ਲਈ ਮੈਂ ਘਣੇਰੇ ਉਪਰਾਲੇ ਕਰਦਾ ਹਾਂ। ਜਿਹੜਾ ਗੁਰਾਂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਉਪਰਾਲਾ ਹੀ ਕਬੂਲ ਹੁੰਦਾ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਵਾਸਤੇ ਅਨੇਕ ਉਪਾਵ ਕਰੋਂ, ਪਰੰਤੂ ਜੋ ਗੁਰੋਂ ਕੋ ਭਾਵੇ ਸੋ ਥਾਇ ਪੜਤਾ ਹੈ, ਭਾਵ ਸੋ ਕਰਤਬ ਸਫਲਾ ਹੋਤਾ ਹੈ॥੨੯॥
Prof. Sahib Singhਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ ॥੨੯॥

ਪਦ ਅਰਥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਕਰੀ = ਕਰੀਂ, ਮੈਂ ਕਰਾਂ। ਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ ॥੨੯॥

SikhNet (Spanish)Hago miles de esfuerzos para ver al Guru, pero sólo cuando Él, de Sí Mismo, me bendice, mis esfuerzos dan fruto.(29)

ਰੈਣਿ ਦਿਨਸੁ ਗੁਰ ਚਰਣ ਅਰਾਧੀ; ਦਇਆ ਕਰਹੁ ਮੇਰੇ ਸਾਈ ॥੩੦॥

rain dinas gur charan araadhee; deaa karahu mere saaee |30| Ang 758

Sant Singh KhalsaNight and day, I worship the Guru's Feet in adoration; have Mercy upon me, O my Lord and Master. ||30||
Manmohan SinghNight and day, contemplate I the Guru's feet, Show Thou mercy unto me, O my Master.
Manmohan Singh (Punjabi)ਰਾਤੀ ਦਿਨੇ ਮੈਂ ਗੁਰਾਂ ਦੇ ਚਰਨਾਂ ਨੂੰ ਸਿਮਰਦਾ ਹਾਂ! ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ!
Fareedkot Teekaਹੇ ਮੇਰੇ ਸੁਆਮੀ! ਇਹ ਮੇਰੇ ਪਰ ਦਇਆ ਕਰੋ ਜੋ ਰਾਤ ਦਿਨ ਗੁਰੋਂ ਕੇ ਚਰਣੋਂ ਕੋ ਅਰਾਧਨੇ ਵਾਲਾ ਹੋਵੋਂ॥੩੦॥
Prof. Sahib Singhਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੩੦॥

ਪਦ ਅਰਥ ਆਰਾਧੀ = ਆਰਾਧੀਂ, ਮੈਂ ਆਰਾਧਾਂ। ਸਾਈ = ਹੇ ਸਾਈਂ! ॥੩੦॥

SikhNet (Spanish)Vivo a los Pies del Guru noche y día y rezo, oh Señor, muéstrame Tu Compasión.(30)

ਨਾਨਕ ਕਾ ਜੀਉ ਪਿੰਡੁ ਗੁਰੂ ਹੈ; ਗੁਰ ਮਿਲਿ. ਤ੍ਰਿਪਤਿ ਅਘਾਈ ॥੩੧॥

naanak kaa jeeo pindd guroo hai; gur mil. tripat aghaaee |31| Ang 758

Sant Singh KhalsaThe Guru is Nanak's body and soul; meeting the Guru, he is satisfied and satiated. ||31||
Manmohan SinghThe Guru is Nanak's soul and body and meeting with him he is sated and satiated.
Manmohan Singh (Punjabi)ਗੁਰੂ ਜੀ ਹੀ ਨਾਨਕ ਦੀ ਆਤਮਾ ਅਤੇ ਦੇਹ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਉਹ ਰੱਜ ਅਤੇ ਧ੍ਰਾਪ ਗਿਆ ਹੈ।
Fareedkot Teekaਮੇਰਾ ਜੀਉ ਔ ਸਰੀਰ ਸਭ ਗੁਰੂ ਕਾ ਹੀ ਹੈ ਅਰ ਗੁਰੋਂ ਸਾਥ ਮਿਲ ਕੇ ਅਤੀ ਤ੍ਰਿਪਤਿ ਹੋਇਆ ਹੂੰ, ਭਾਵ ਅਬ ਕੋਈ ਕਾਮਨਾਂ ਨਹੀਂ ਰਹੀ॥੩੧॥
Prof. Sahib Singhਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈ। ਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ॥੩੧॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤ੍ਰਿਪਤਿ = ਤ੍ਰਿਪਤੀ ਹੋ ਜਾਂਦੀ ਹੈ। ਅਘਾਈ = ਅਘਾਈਂ, ਮੈਂ ਰੱਜ ਜਾਂਦਾ ਹਾਂ ॥੩੧॥

SikhNet (Spanish)El Guru es el cuerpo y el Alma de Nanak; encontrando al Guru su mente se sacia. (31)

ਨਾਨਕ ਕਾ ਪ੍ਰਭੁ. ਪੂਰਿ ਰਹਿਓ ਹੈ; ਜਤ ਕਤ ਤਤ ਗੋਸਾਈ ॥੩੨॥੧॥

naanak kaa prabh. poor rahio hai; jat kat tat gosaaee |32|1| Ang 758

Sant Singh KhalsaNanak's God is perfectly permeating and all-pervading. Here and there and everywhere, the Lord of the Universe. ||32||1||
Manmohan SinghNanak's Lord is fully pervading all, Here, there and everywhere, he sees the Lord of the universe.
Manmohan Singh (Punjabi)ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਗਿਆ ਹੈ। ਏਥੇ ਉਥੇ ਅਤੇ ਹਰ ਥਾਂ, ਉਹ ਆਲਮ ਦੇ ਮਾਲਕਾਂ ਨੂੰ ਦੇਖਦਾ ਹੈ।
Fareedkot Teekaਏਹੁ ਦ੍ਰਿਸ਼ਟੀ ਹੂਈ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰਾ ਪ੍ਰਭੂ ਸੁਆਮੀ ਹੀ ਜਹਾਂ ਕਹਾਂ ਤਹਾਂ ਭਰਪੂਰ ਹੋ ਰਹਾ ਹੈ॥੩੨॥੧॥☬ਆਪਨਾ ਭਰੋਸਾ ਦਿਖਾਵਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ ॥੩੨॥੧॥

ਪਦ ਅਰਥ ਪੂਰਿ ਰਹਿਓ ਹੈ = ਵਿਆਪਕ ਹੈ। ਜਤ = ਜਿੱਥੇ। ਕਤ = ਕਿੱਥੇ। ਤਤ = ਉੱਥੇ। ਜਤ ਕਤ ਤਤ = ਹਰ ਥਾਂ ॥੩੨॥੧॥

SikhNet (Spanish)El Señor de Nanak está en todo, y él ve a su Maestro aquí, allá y en todas partes. (32-1)
Answers quote the Granth verbatim with Ang citations. AI commentary is not Gurbani and not a religious ruling.