ੴ

ਸਿੱਖਬਾਣੀ · SikhBani

Ang 758

Sri Guru Granth Sahib · Raag Soohee · 2 shabads, 31 lines
Translations
Shabad Guru Ramdas Ji Raag Soohee continued from Ang 757

ਜਿਉ ਧਰਤੀ ਸੋਭ ਕਰੇ ਜਲੁ ਬਰਸੈ; ਤਿਉ ਸਿਖੁ. ਗੁਰ ਮਿਲਿ ਬਿਗਸਾਈ ॥੧੬॥

jiau dharatee sobh kare jal barasai; tiau sikh. gur mil bigasaaee |16|

Sant Singh KhalsaJust as the earth looks beautiful when the rain falls, so does the Sikh blossom forth meeting the Guru. ||16||
Manmohan SinghAs the earth looks beauteous, when the rain falls, so does the Sikh bloom on meeting with his Guru.
Manmohan Singh (Punjabi)ਜਿਸ ਤਰ੍ਹਾਂ ਬਾਰਸ਼ ਦੇ ਪੈਣ ਨਾਲ ਜਮੀਨ ਸੁਹਣੀ ਲੱਗਦੀ ਹੈ, ਏਸੇ ਤਰ੍ਹਾਂ ਹੀ ਆਪਣੇ ਗੁਰਾਂ ਨਾਲ ਮਿਲਣ ਦੁਆਰਾ ਸਿੱਖ ਪ੍ਰਫੁਲਤ ਹੋ ਜਾਂਦਾ ਹੈ।
Fareedkot Teekaਜੈਸੇ ਧਰਤੀ ਜਲ ਕੇ ਬਰਸਨੇ ਸੇ ਸੋਭਾ ਕੋ ਧਾਰਨ ਕਰਤੀ ਹੈ, ਤਿਸੀ ਪ੍ਰਕਾਰ ਜਬ ਗੁਰੋਂ ਕੋ ਸਿਖੁ ਮਿਲੇ ਤੌ ਪ੍ਰਸੰਨ ਹੋਤਾ ਹੈ॥੧੬॥
Prof. Sahib Singhਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ ॥੧੬॥

ਪਦ ਅਰਥ ਸੋਭ ਕਰੇ = ਸੋਹਣੀ ਦਿੱਸਣ ਲੱਗ ਪੈਂਦੀ ਹੈ। ਬਰਸੈ = ਵਰ੍ਹਦਾ ਹੈ। ਬਿਗਸਾਈ = ਖਿੜ ਪੈਂਦਾ ਹੈ, ਖ਼ੁਸ਼ ਹੁੰਦਾ ਹੈ ॥੧੬॥

SikhNet (Spanish)Así como la tierra se ve bella cuando llueve, así el Sikj florece al ver a su Guru. (16)

ਸੇਵਕ ਕਾ ਹੋਇ ਸੇਵਕੁ ਵਰਤਾ; ਕਰਿ ਕਰਿ ਬਿਨਉ ਬੁਲਾਈ ॥੧੭॥

sevak kaa hoe sevak varataa; kar kar binau bulaaee |17|

Sant Singh KhalsaI long to be the servant of Your servants; I call upon You reverently in prayer. ||17||
Manmohan SinghO my Guru, I obey thee like the slave of thy Slave, I call on Thee in the mood of prayer.
Manmohan Singh (Punjabi)ਹੇ ਮੇਰੇ ਗੁਰਦੇਵ ਜੀ! ਮੈਂ ਤੇਰੇ ਗੋਲੇ ਦੇ ਗੋਲੇ ਦੀ ਤਰ੍ਹਾਂ ਤੇਰੀ ਆਗਿਆ ਦਾ ਪਾਲਣ ਕਰਦਾ ਹਾਂ। ਮੈਂ ਤੈਨੂੰ ਪ੍ਰਾਰਥਨਾ ਕਰ ਕੇ ਬੁਲਾਉਂਦਾ ਹਾਂ।
Fareedkot Teekaਏਹ ਕਿਰਪਾ ਕਰ ਤੇਰੇ ਕੋ ਸੇਵਕੋਂ ਕਾ ਸੇਵਕ ਹੋ ਕੇ ਵਰਤੂੰ ਅਰ ਬੇਨਤੀ ਕਰ ਕਰ ਕੇ ਬੁਲਾਊਂ॥੧੭॥
Prof. Sahib Singhਹੇ ਭਾਈ! ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰ ਕੇ (ਖ਼ੁਸ਼ੀ ਨਾਲ) ਸੱਦਾਂਗਾ ॥੧੭॥

ਪਦ ਅਰਥ ਹੋਇ = ਬਣ ਕੇ। ਵਰਤਾ = ਵਰਤਾਂ, ਮੈਂ ਕਾਰ ਕਰਾਂ। ਬਿਨਉ = {विनय} ਬੇਨਤੀ। ਬੁਲਾਈ = ਬੁਲਾਈਂ ॥੧੭॥

SikhNet (Spanish)Añoro ser el esclavo de Tus Esclavos, oh Guru, te llamo con Temor Reverencial en mi oración.(17)

ਨਾਨਕ ਕੀ ਬੇਨੰਤੀ. ਹਰਿ ਪਹਿ; ਗੁਰ ਮਿਲਿ. ਗੁਰ ਸੁਖੁ ਪਾਈ ॥੧੮॥

naanak kee benantee. har peh; gur mil. gur sukh paaee |18|

Sant Singh KhalsaNanak offers this prayer to the Lord, that he may meet the Guru, and find peace. ||18||
Manmohan SinghNanak prays to the Lord, that meeting with the Guru, he may attain to the Guru's peace
Manmohan Singh (Punjabi)ਨਾਨਕ ਦੀ ਪ੍ਰਭੂ ਦੇ ਪਾਸ ਅਰਦਾਸ ਹੈ ਕਿ ਗੁਰਾਂ ਨਾਲ ਮਿਲ ਕੇ ਉਹ ਗੁਰਾਂ ਦੇ ਆਰਾਮ ਨੂੰ ਪ੍ਰਾਪਤ ਹੋਵੇ।
Fareedkot Teekaਗੁਰੂ ਜੀ ਕਹਿਤੇ ਹੈਂ: ਹੇ ਹਰੀ! ਆਪ ਪਾਸ ਮੇਰੀ ਬੇਨਤੀ ਹੈ, ਜੋ ਮੈਂ ਗੁਰੋਂ ਕੋ ਮਿਲ ਕਰ (ਗੁਰ ਸੁਖੁ) ਵੱਡਾ, ਭਾਵ ਆਤਮ ਸੁਖੁ ਕੋ ਪਾਵੋਂ॥੧੮॥
Prof. Sahib Singhਨਾਨਕ ਦੀ ਪਰਮਾਤਮਾ ਪਾਸ ਬੇਨਤੀ ਹੈ (-ਹੇ ਪ੍ਰਭੂ! ਮੈਨੂੰ ਗੁਰੂ ਮਿਲਾ) ਗੁਰੂ ਨੂੰ ਮਿਲ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ॥੧੮॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਸੁਖੁ = ਵੱਡਾ ਸੁਖ, ਮਹਾ ਆਨੰਦ। ਪਾਈ = ਪਾਈਂ, ਪ੍ਰਾਪਤ ਕਰਾਂ ॥੧੮॥

SikhNet (Spanish)La única oración de Nanak es: oh Señor, guíame hasta el Guru para que pueda obtener Su Paz. (18)

ਤੂ ਆਪੇ ਗੁਰੁ, ਚੇਲਾ ਹੈ ਆਪੇ; ਗੁਰ ਵਿਚੁ ਦੇ. ਤੁਝਹਿ ਧਿਆਈ ॥੧੯॥

too aape gur, chelaa hai aape; gur vich de. tujheh dhiaaee |19|

Sant Singh KhalsaYou Yourself are the Guru, and You Yourself are the chaylaa, the disciple; through the Guru, I meditate on You. ||19||
Manmohan SinghThou Thyself art the Guru and Thyself the disciple, Through the Guru, I reflect on Thee.
Manmohan Singh (Punjabi)ਤੂੰ ਆਪ ਗੁਰੂ ਹੈਂ ਅਤੇ ਆਪ ਹੀ ਮੁਰੀਦ। ਗੁਰਾਂ ਦੇ ਰਾਹੀਂ ਮੈਂ ਤੇਰਾ ਸਿਮਰਨ ਕਰਦਾ ਹਾਂ।
Fareedkot Teekaਤੂੰ ਆਪੇ ਗੁਰੂ ਹੈਂ ਔਰ ਚੇਲਾ ਭੀ ਤੂੰ ਆਪ ਹੀ ਹੈਂ, ਮੈਂ ਤੋ ਗੁਰੋਂ ਦ੍ਵਾਰਾ ਤੇਰੇ ਕੋ ਧ੍ਯਾਵਤਾ ਹੂੰ॥੧੯॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂ। ਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ ॥੧੯॥

ਪਦ ਅਰਥ ਆਪੇ = ਆਪ ਹੀ। ਵਿਚੁ ਦੇ = ਦੀ ਰਾਹੀਂ। ਗੁਰ ਵਿਚੁ ਦੇ = ਗੁਰੂ ਦੀ ਰਾਹੀਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੧੯॥

SikhNet (Spanish)Tú Mismo eres el Guru, Tú Mismo eres el buscador; viviendo en el Guru, vivo en Ti. (19)

ਜੋ ਤੁਧੁ ਸੇਵਹਿ. ਸੋ ਤੂਹੈ ਹੋਵਹਿ; ਤੁਧੁ. ਸੇਵਕ ਪੈਜ ਰਖਾਈ ॥੨੦॥

jo tudh seveh. so toohai hoveh; tudh. sevak paij rakhaaee |20|

Sant Singh KhalsaThose who serve You, become You. You preserve the honor of Your servants. ||20||
Manmohan SinghThey, who serve Thee, become like Thee, Thou preservest the honour of Thy servant.
Manmohan Singh (Punjabi)ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ। ਤੂੰ ਹੀ ਆਪਣੇ ਟਹਿਲੂਏ ਦੀ ਲੱਜਿਆ ਰੱਖਦਾ ਹੈਂ।
Fareedkot Teekaਜੋ ਤੁਝ ਕੋ ਸੇਵਤੇ ਹੈਂ, ਸੋ ਤੂੰ ਉਨੋਂ ਪਰ ਕਿਰਪਾਲ ਹੋਤਾ ਹੈਂ ਵਾ ਵਹੁ ਤੇਰਾ ਸ੍ਵਰੂਪ ਹੋ ਜਾਤੇ ਹੈਂ। ਤੈਨੇ ਸੇਵਕੋਂ ਕੀ (ਪੈਜ) ਪ੍ਰਤਗ੍ਯਾ ਵ ਪਤ ਜਹਾਂ ਤਹਾਂ ਗੁਰੋਂ ਸੇ ਰਖਵਾਈ ਹੈ॥੨੦॥
Prof. Sahib Singhਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨ। ਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ ॥੨੦॥

ਪਦ ਅਰਥ ਤੁਧੁ = ਤੈਨੂੰ। ਤੂ ਹੈ = ਤੂੰ ਹੀ, ਤੇਰਾ ਹੀ ਰੂਪ। ਹੋਵਹਿ = ਹੋ ਜਾਂਦੇ ਹਨ। ਪੈਜ = ਇੱਜ਼ਤ ॥੨੦॥

SikhNet (Spanish)Aquéllos que Te sirven, se vuelven como Tú y Tú proteges el honor de Tus Devotos. (20)

ਭੰਡਾਰ ਭਰੇ ਭਗਤੀ ਹਰਿ ਤੇਰੇ; ਜਿਸੁ ਭਾਵੈ ਤਿਸੁ ਦੇਵਾਈ ॥੨੧॥

bhanddaar bhare bhagatee har tere; jis bhaavai tis devaaee |21|

Sant Singh KhalsaO Lord, Your devotional worship is a treasure over-flowing. One who loves You, is blessed with it. ||21||
Manmohan SinghO God, Thine treasures are brimful with devotion. He whom Thou lovest, Thou blesseth him therewith.
Manmohan Singh (Punjabi)ਹੇ ਵਾਹਿਗੁਰੂ! ਤੇਰੇ ਖਜਾਨੇ ਸ਼ਰਧਾ ਅਨੁਰਾਗ ਨਾਲ ਪਰੀਪੂਰਨ ਹਨ। ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਉਸ ਨੂੰ ਤੂੰ ਬਖਸ਼ ਦਿੰਦਾ ਹੈਂ।
Fareedkot Teekaਹੇ ਹਰਿ! ਤੇਰੇ ਸੰਤ ਭਗਤੀ ਕੇ ਭੰਡਾਰ ਭਰੇ ਹੂਏ ਹੈਂ, ਜਿਸ ਕੋ ਤੂੰ ਚਾਹਤਾ ਹੈਂ ਤਿਸ ਕੋ ਤੂੰ ਸੰਤਾਂ ਪਾਸੋਂ ਭਗਤੀ ਦਿਵਾਵਤਾ ਹੈਂ॥੨੧॥
Prof. Sahib Singhਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ। ਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ ॥੨੧॥

ਪਦ ਅਰਥ ਭੰਡਾਰ = ਖ਼ਜ਼ਾਨੇ। ਹਰਿ = ਹੇ ਹਰੀ! ਭਾਵੈ = ਤੇਰੀ ਰਜ਼ਾ ਹੁੰਦੀ ਹੈ ॥੨੧॥

SikhNet (Spanish)Oh Señor, el Tesoro de Tu Devoción es Inacabable, pero lo obtiene sólo aquél a quien Tú bendices.(21)

ਜਿਸੁ ਤੂੰ ਦੇਹਿ. ਸੋਈ ਜਨੁ ਪਾਏ; ਹੋਰ ਨਿਹਫਲ ਸਭ ਚਤੁਰਾਈ ॥੨੨॥

jis toon dehi. soee jan paae; hor nihafal sabh chaturaaee |22|

Sant Singh KhalsaThat humble being alone receives it, unto whom You bestow it. All other clever tricks are fruitless. ||22||
Manmohan SinghHe whom Thou givest; That one alone receives them, Fruitless is all other cleverness.
Manmohan Singh (Punjabi)ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਉਹ ਜਣਾ ਹੀ ਉਨ੍ਹਾਂ ਪਰਾਪਤ ਕਰਦਾ ਹੈ। ਨਿਸਫਲ ਹੈ ਹੋਰ ਸਾਰੀ ਚਾਲਾਕੀ।
Fareedkot Teekaਜਿਸ ਕੋ ਤੂੰ ਕਿਰਪਾ ਕਰਤੇ ਦੇਤਾ ਹੈਂ ਸੋਈ ਪੁਰਸ਼ ਪਾਵਤਾ ਹੈ ਔਰ ਸਭ ਚਤਰਾਈਆਂ ਨਿਸਫਲ ਹੈਂ, ਭਾਵ ਜਪ ਵਹੀ ਹੈ, ਜੋ ਤੁਝ ਕੋ ਭਾਵੇ॥੨੨॥
Prof. Sahib Singhਹੇ ਪ੍ਰਭੂ! (ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈ। ਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ ॥੨੨॥

ਪਦ ਅਰਥ ਨਿਹਫਲ = ਵਿਅਰਥ। ਚਤੁਰਾਈ = ਸਿਆਣਪ ॥੨੨॥

SikhNet (Spanish)Sólo aquél a quien bendices, es bendecido. Nuestra astucia es infructuosa.(22)

ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ; ਸੋਇਆ ਮਨੁ ਜਾਗਾਈ ॥੨੩॥

simar simar simar gur apunaa; soeaa man jaagaaee |23|

Sant Singh KhalsaRemembering, remembering, remembering my Guru in meditation, my sleeping mind is awakened. ||23||
Manmohan SinghRemembering, remembering, remembering my own Guru I awaken my slumbering soul.
Manmohan Singh (Punjabi)ਆਪਣੇ ਗੁਰਾਂ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ, ਮੈਂ ਆਪਣੀ ਸੁਤੀ ਪਈ ਆਤਮਾ ਨੂੰ ਜਗਾਉਂਦਾ ਹਾਂ।
Fareedkot Teekaਮਨ ਤਨ ਬਾਣੀ ਸੇ ਗੁਰੋਂ ਦੁਆਰਾ ਸਿਮਰ ਕਰ ਕੇ ਅਪਨਾ ਮਨ ਸੋਇਆ ਹੂਆ ਜੋ ਹੈ ਤਿਸ ਕੋ (ਜਾਗਾਈ) ਜਗਾਵਤਾ ਹੂੰ, ਭਾਵ ਵਿਸ਼ਿਓਂ ਸੇ ਹਟਾਇ ਕੇ ਤੇਰੇ ਸਨਮੁਖ ਕਰਤਾ ਹੂੰ॥੨੩॥
Prof. Sahib Singhਹੇ ਪ੍ਰਭੂ! (ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ ॥੨੩॥

ਪਦ ਅਰਥ ਸਿਮਰਿ = ਸਿਮਰ ਕੇ। ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ। ਜਾਗਾਈ = ਜਾਗਾਈਂ, ਮੈਂ ਜਾਗਾਂਦਾ ਹਾਂ ॥੨੩॥

SikhNet (Spanish)Oh hombre, contempla a tu Señor siempre y despierta tu mente de su modorra. (23)

ਇਕੁ ਦਾਨੁ ਮੰਗੈ ਨਾਨਕੁ ਵੇਚਾਰਾ; ਹਰਿ ਦਾਸਨਿ ਦਾਸੁ ਕਰਾਈ ॥੨੪॥

eik daan mangai naanak vechaaraa; har daasan daas karaaee |24|

Sant Singh KhalsaPoor Nanak begs for this one blessing, that he may become the slave of the slaves of the Lord. ||24||
Manmohan SinghPoor Nanak prays for the one boon: "My Master make me the serfs".
Manmohan Singh (Punjabi)ਗਰੀਬੜਾ ਨਾਨਕ ਇ ਦਾਤ ਦੀ ਯਾਚਨਾ ਕਰਦਾ ਹੈ: "ਮੇਰੇ ਮਾਲਕ! ਮੈਨੂੰ ਆਪਣੇ ਨਫਰਾਂ ਦਾ ਨਫਰ ਬਣਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਬਿਚਾਰਾ ਇਹੀ ਇਕ ਦਾਨ ਮਾਂਗਤਾ ਹੂੰ, ਹੇ ਹਰੀ! ਜੋ ਤੇਰੇ ਦਾਸ ਹੈਂ ਉਨ ਕਾ ਮੁਝੇ ਦਾਸਾਂ ਕਾ ਦਾਸ ਕਰ॥੨੪॥
Prof. Sahib Singhਹੇ ਪ੍ਰਭੂ! (ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ-(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ॥੨੪॥

ਪਦ ਅਰਥ ਮੰਗੈ ਨਾਨਕੁ = ਨਾਨਕ ਮੰਗਦਾ ਹੈ। ਦਾਸਨਿ ਦਾਸੁ = ਦਾਸਾਂ ਦਾ ਦਾਸ। ਕਰਾਈ = ਕਰਾਇ, ਬਣਾ ਦੇ ॥੨੪॥

SikhNet (Spanish)Nanak reza para obtener este regalo, oh Señor, hazme el Esclavo de Tus Esclavos. (25)

ਜੇ ਗੁਰੁ ਝਿੜਕੇ. ਤ ਮੀਠਾ ਲਾਗੈ; ਜੇ ਬਖਸੇ. ਤ ਗੁਰ ਵਡਿਆਈ ॥੨੫॥

je gur jhirrake. ta meetthaa laagai; je bakhase. ta gur vaddiaaee |25|

Sant Singh KhalsaEven if the Guru rebukes me, He still seems very sweet to me. And if He actually forgives me, that is the Guru's greatness. ||25||
Manmohan SinghIf the Guru rebukes me, even then he seems sweet unto me. If he forgives me, then it is to his glory.
Manmohan Singh (Punjabi)ਜੇਕਰ ਗੁਰੂ ਜੀ ਝਿੜਕਦੇ ਹਨ, ਤਦ ਵੀ ਉਹ ਮੈਨੂੰ ਮਿਠੜੇ ਲੱਗਦੇ ਹਨ। ਜੇਕਰ ਉਹ ਮੈਨੂੰ ਮਾਫ ਕਰ ਦੇਣ ਤਦ ਇਸ ਵਿੱਚ ਉਨ੍ਹਾਂ ਦੀ ਪ੍ਰਭਤਾ ਹੈ।
Fareedkot Teekaਜੇ ਕਿਸੀ ਕਾਮ ਬਿਗੜੇ ਪਰ ਗੁਰੂ ਜੀ (ਝਿੜਕੇ) ਤਾੜੇ ਤੌ ਉਨ ਕਾ ਬਚਨ ਮੁਝੇ ਮਿਠਾ ਹੀ ਲਗੇ, ਜੇ ਉਸ ਗੁਨਾਹ ਕੋ ਬਖਸ਼ ਲਏ ਤਾਂ ਵੀ ਗਰੂ ਜੀ ਕੀ ਹੀ ਸੋਭਾ ਹੈ, ਭਾਵ ਜੋ ਸਭੀ ਕਹੇਂਗੇ ਗੁਰੂ ਜੀ ਬਡੇ ਧੀਰਜੀ ਹੈਂ॥੨੫॥
Prof. Sahib Singhਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ। ਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ॥੨੫॥

ਪਦ ਅਰਥ ਵਡਿਆਈ = ਉਪਕਾਰ ॥੨੫॥

SikhNet (Spanish)Si el Guru me regaña, Su regaño es Dulce para mí; si me bendice, es la Gloria.

ਗੁਰਮੁਖਿ ਬੋਲਹਿ. ਸੋ ਥਾਇ ਪਾਏ; ਮਨਮੁਖਿ ਕਿਛੁ ਥਾਇ. ਨ ਪਾਈ ॥੨੬॥

guramukh boleh. so thaae paae; manamukh kichh thaae. na paaee |26|

Sant Singh KhalsaThat which Gurmukh speaks is certified and approved. Whatever the self-willed manmukh says is not accepted. ||26||
Manmohan SinghWhat the Guru's beloved utters, that is approved, and what an apostate says is approved not.
Manmohan Singh (Punjabi)ਜੋ ਕੁਛ ਗੁਰੂ-ਪਿਆਰਾ ਆਖਦਾ ਹੈ, ਉਹ ਪਰਵਾਨ ਹੋ ਜਾਂਦਾ ਹੈ ਅਤੇ ਜੋ ਕੁਛ ਅਧਰਮੀ ਕਹਿੰਦਾ ਹੈ, ਉਹ ਪਰਵਾਨ ਨਹੀਂ ਹੁੰਦਾ।
Fareedkot Teekaਜੋ ਗੁਰਮੁਖ ਬੋਲਤੇ ਹੈਂ, ਸੋ ਉਨ ਕਾ ਬੋਲਣਾ ਪਰਮੇਸਰ ਸਭ ਥਾਉਂ ਪਾਵਤਾ ਹੈ, ਭਾਵ ਸਫਲਾ ਕਰਤਾ ਹੈ ਔ ਮਨਮੁਖੋਂ ਕਾ ਬੋਲਿਆ ਕੁਛ ਥਾਇ ਨਹੀਂ ਪੜਤਾ, ਭਾਵ ਬਿਅਰਥ ਹੈ॥੨੬॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ ॥੨੬॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਥਾਇ ਪਾਏ = ਪਰਵਾਨ ਕਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ॥੨੬॥

SikhNet (Spanish)Lo que el Hombre de Dios dice, Dios lo aprueba; aquello que el ególatra dice, es puro parloteo. (26)

ਪਾਲਾ ਕਕਰੁ ਵਰਫ ਵਰਸੈ; ਗੁਰਸਿਖੁ. ਗੁਰ ਦੇਖਣ ਜਾਈ ॥੨੭॥

paalaa kakar varaf varasai; gurasikh. gur dekhan jaaee |27|

Sant Singh KhalsaEven in the cold, the frost and the snow, the GurSikh still goes out to see his Guru. ||27||
Manmohan SinghEven if cold, frost and snow do fall, the Guru's Sikh still goes out to see the Guru.
Manmohan Singh (Punjabi)ਜੇਕਰ ਸਰਦੀ, ਕੋਰਾ ਅਤੇ ਬਰਫ ਵੀ ਪੈਂਦੀ ਹੋਵੇ, ਤਾਂ ਭੀ ਗੁਰੂ ਦਾ ਸਿੱਖ ਗੁਰਾਂ ਦਾ ਦਰਸ਼ਨ ਕਰਨ ਜਾਂਦਾ ਹੈ।
Fareedkot Teeka(ਪਾਲਾ) ਸਮਾਨ ਸਰਦੀ (ਕਕਰੁ) ਬਹੁਤ ਸਰਦੀ ਕਰ ਸੁਪੇਦੀ ਹੋ ਜਾਣੀ ਵਾ ਪਾਣੀ ਪਟਣ ਬਝ ਜਾਣਾ ਅਰ ਵਰਫ ਪ੍ਰਸਿਧ ਹੈ, ਸੋ ਭੀ ਵਰਸਤੀ ਹੋਵੇ, ਪਰੰਤੂ ਜੋ ਗੁਰੋਂ ਕਾ ਸਿਖ ਹੈ, ਸੋ ਗੁਰੋਂ ਕੋ ਦੇਖਨ ਜਾਤਾ ਹੈ॥੨੭॥
Prof. Sahib Singhਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ ॥੨੭॥

ਪਦ ਅਰਥ ਜਾਈ = ਜਾਂਦਾ ਹੈ ॥੨੭॥

SikhNet (Spanish)Aunque haya viento de temporal, el buscador seguirá yendo a ver a su Guru. (27)

ਸਭੁ ਦਿਨਸੁ ਰੈਣਿ. ਦੇਖਉ ਗੁਰੁ ਅਪੁਨਾ; ਵਿਚਿ ਅਖੀ. ਗੁਰ ਪੈਰ ਧਰਾਈ ॥੨੮॥

sabh dinas rain. dekhau gur apunaa; vich akhee. gur pair dharaaee |28|

Sant Singh KhalsaAll day and night, I gaze upon my Guru; I install the Guru's Feet in my eyes. ||28||
Manmohan SinghThe whole day and night, see I my own Guru and within mine eyes. In enshrine the Guru's feet.
Manmohan Singh (Punjabi)ਸਾਰੇ ਦਿਨ ਰਾਤ, ਮੈਂ ਆਪਣੇ ਗੁਰਾਂ ਨੂੰ ਵੇਖਦਾ ਹਾਂ ਅਤੇ ਆਪਣਿਆਂ ਨੇਤ੍ਰਾਂ ਅੰਦਰ ਗੁਰਾਂ ਦੇ ਚਰਨ ਟਿਕਾਉਂਦਾ ਹਾਂ।
Fareedkot Teekaਏਹੀ ਸਰਧਾ ਮੁਝ ਕੋ ਦੇਹ ਅਪਨੇ ਜੋ ਗੁਰੂ ਹੈਂ ਤਿਨ ਕੋ ਸਭ ਦਿਨ ਰਾਤ ਦੇਖੋ। ਜੇ ਗੁਰੂ ਜੀ ਕਹੀਂ ਜਾਤ੍ਰਾ ਕਰੇ ਤੌ ਅਪਨੀ ਅਖੀਓਂ ਮੇਂ ਗੁਰੋਂ ਕੇ ਚਰਣੋਂ ਕੋ ਧਾਰਨ ਕਰਵਾਉ, ਭਾਵ ਚਰਣੋਂ ਕਾ ਦਰਸ਼ਨ ਕਰਤਾ ਹੂਆ ਸਾਥ ਹੀ ਚਲੂੰ॥੨੮॥
Prof. Sahib Singhਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂ। ਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ ॥੨੮॥

ਪਦ ਅਰਥ ਰੈਣਿ = ਰਾਤ। ਦੇਖਉ = ਮੈਂ ਵੇਖਾਂ, ਦੇਖਉਂ। ਵਿਚਿ ਅਖੀ = ਅੱਖਾਂ ਵਿਚ। ਧਰਾਈ = ਧਰਾਈਂ, ਵਸਾਈ ਰੱਖਾਂ ॥੨੮॥

SikhNet (Spanish)Noche y día busco a mi Guru; enaltezco Sus Pies en mis ojos. (28)

ਅਨੇਕ ਉਪਾਵ ਕਰੀ ਗੁਰ ਕਾਰਣਿ; ਗੁਰ ਭਾਵੈ. ਸੋ ਥਾਇ ਪਾਈ ॥੨੯॥

anek upaav karee gur kaaran; gur bhaavai. so thaae paaee |29|

Sant Singh KhalsaI make so many efforts for the sake of the Guru; only that which pleases the Guru is accepted and approved. ||29||
Manmohan SinghI make efforts to please the Guru. The One, which pleases the Guru; that effort alone is accepted.
Manmohan Singh (Punjabi)ਗੁਰਾਂ ਨੂੰ ਪ੍ਰਸੰਨ ਕਰਨ ਲਈ ਮੈਂ ਘਣੇਰੇ ਉਪਰਾਲੇ ਕਰਦਾ ਹਾਂ। ਜਿਹੜਾ ਗੁਰਾਂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਉਪਰਾਲਾ ਹੀ ਕਬੂਲ ਹੁੰਦਾ ਹੈ।
Fareedkot Teekaਗੁਰੋਂ ਕੀ ਪ੍ਰਸੰਨਤਾ ਵਾਸਤੇ ਅਨੇਕ ਉਪਾਵ ਕਰੋਂ, ਪਰੰਤੂ ਜੋ ਗੁਰੋਂ ਕੋ ਭਾਵੇ ਸੋ ਥਾਇ ਪੜਤਾ ਹੈ, ਭਾਵ ਸੋ ਕਰਤਬ ਸਫਲਾ ਹੋਤਾ ਹੈ॥੨੯॥
Prof. Sahib Singhਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ ॥੨੯॥

ਪਦ ਅਰਥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਕਰੀ = ਕਰੀਂ, ਮੈਂ ਕਰਾਂ। ਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ ॥੨੯॥

SikhNet (Spanish)Hago miles de esfuerzos para ver al Guru, pero sólo cuando Él, de Sí Mismo, me bendice, mis esfuerzos dan fruto.(29)

ਰੈਣਿ ਦਿਨਸੁ ਗੁਰ ਚਰਣ ਅਰਾਧੀ; ਦਇਆ ਕਰਹੁ ਮੇਰੇ ਸਾਈ ॥੩੦॥

rain dinas gur charan araadhee; deaa karahu mere saaee |30|

Sant Singh KhalsaNight and day, I worship the Guru's Feet in adoration; have Mercy upon me, O my Lord and Master. ||30||
Manmohan SinghNight and day, contemplate I the Guru's feet, Show Thou mercy unto me, O my Master.
Manmohan Singh (Punjabi)ਰਾਤੀ ਦਿਨੇ ਮੈਂ ਗੁਰਾਂ ਦੇ ਚਰਨਾਂ ਨੂੰ ਸਿਮਰਦਾ ਹਾਂ! ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ!
Fareedkot Teekaਹੇ ਮੇਰੇ ਸੁਆਮੀ! ਇਹ ਮੇਰੇ ਪਰ ਦਇਆ ਕਰੋ ਜੋ ਰਾਤ ਦਿਨ ਗੁਰੋਂ ਕੇ ਚਰਣੋਂ ਕੋ ਅਰਾਧਨੇ ਵਾਲਾ ਹੋਵੋਂ॥੩੦॥
Prof. Sahib Singhਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੩੦॥

ਪਦ ਅਰਥ ਆਰਾਧੀ = ਆਰਾਧੀਂ, ਮੈਂ ਆਰਾਧਾਂ। ਸਾਈ = ਹੇ ਸਾਈਂ! ॥੩੦॥

SikhNet (Spanish)Vivo a los Pies del Guru noche y día y rezo, oh Señor, muéstrame Tu Compasión.(30)

ਨਾਨਕ ਕਾ ਜੀਉ ਪਿੰਡੁ ਗੁਰੂ ਹੈ; ਗੁਰ ਮਿਲਿ. ਤ੍ਰਿਪਤਿ ਅਘਾਈ ॥੩੧॥

naanak kaa jeeo pindd guroo hai; gur mil. tripat aghaaee |31|

Sant Singh KhalsaThe Guru is Nanak's body and soul; meeting the Guru, he is satisfied and satiated. ||31||
Manmohan SinghThe Guru is Nanak's soul and body and meeting with him he is sated and satiated.
Manmohan Singh (Punjabi)ਗੁਰੂ ਜੀ ਹੀ ਨਾਨਕ ਦੀ ਆਤਮਾ ਅਤੇ ਦੇਹ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਉਹ ਰੱਜ ਅਤੇ ਧ੍ਰਾਪ ਗਿਆ ਹੈ।
Fareedkot Teekaਮੇਰਾ ਜੀਉ ਔ ਸਰੀਰ ਸਭ ਗੁਰੂ ਕਾ ਹੀ ਹੈ ਅਰ ਗੁਰੋਂ ਸਾਥ ਮਿਲ ਕੇ ਅਤੀ ਤ੍ਰਿਪਤਿ ਹੋਇਆ ਹੂੰ, ਭਾਵ ਅਬ ਕੋਈ ਕਾਮਨਾਂ ਨਹੀਂ ਰਹੀ॥੩੧॥
Prof. Sahib Singhਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈ। ਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ॥੩੧॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤ੍ਰਿਪਤਿ = ਤ੍ਰਿਪਤੀ ਹੋ ਜਾਂਦੀ ਹੈ। ਅਘਾਈ = ਅਘਾਈਂ, ਮੈਂ ਰੱਜ ਜਾਂਦਾ ਹਾਂ ॥੩੧॥

SikhNet (Spanish)El Guru es el cuerpo y el Alma de Nanak; encontrando al Guru su mente se sacia. (31)

ਨਾਨਕ ਕਾ ਪ੍ਰਭੁ. ਪੂਰਿ ਰਹਿਓ ਹੈ; ਜਤ ਕਤ ਤਤ ਗੋਸਾਈ ॥੩੨॥੧॥

naanak kaa prabh. poor rahio hai; jat kat tat gosaaee |32|1|

Sant Singh KhalsaNanak's God is perfectly permeating and all-pervading. Here and there and everywhere, the Lord of the Universe. ||32||1||
Manmohan SinghNanak's Lord is fully pervading all, Here, there and everywhere, he sees the Lord of the universe.
Manmohan Singh (Punjabi)ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਗਿਆ ਹੈ। ਏਥੇ ਉਥੇ ਅਤੇ ਹਰ ਥਾਂ, ਉਹ ਆਲਮ ਦੇ ਮਾਲਕਾਂ ਨੂੰ ਦੇਖਦਾ ਹੈ।
Fareedkot Teekaਏਹੁ ਦ੍ਰਿਸ਼ਟੀ ਹੂਈ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰਾ ਪ੍ਰਭੂ ਸੁਆਮੀ ਹੀ ਜਹਾਂ ਕਹਾਂ ਤਹਾਂ ਭਰਪੂਰ ਹੋ ਰਹਾ ਹੈ॥੩੨॥੧॥☬ਆਪਨਾ ਭਰੋਸਾ ਦਿਖਾਵਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ ॥੩੨॥੧॥

ਪਦ ਅਰਥ ਪੂਰਿ ਰਹਿਓ ਹੈ = ਵਿਆਪਕ ਹੈ। ਜਤ = ਜਿੱਥੇ। ਕਤ = ਕਿੱਥੇ। ਤਤ = ਉੱਥੇ। ਜਤ ਕਤ ਤਤ = ਹਰ ਥਾਂ ॥੩੨॥੧॥

SikhNet (Spanish)El Señor de Nanak está en todo, y él ve a su Maestro aquí, allá y en todas partes. (32-1)

Open this shabad (36 lines, Angs 757-758) →

Shabad Guru Ramdas Ji Raag Soohee continues on Ang 759

ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦ ॥

raag soohee mahalaa 4 asattapadeea ghar 10 |

Sant Singh KhalsaRaag Soohee, Fourth Mehl, Ashtpadheeyaa, Tenth House:
Manmohan SinghSuhi Measure 4th Guru. Ashtpadian
Manmohan Singh (Punjabi)ਰਾਗੁ ਸੂਹੀ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ।
Prof. Sahib Singhਰਾਗ ਸੂਹੀ, ਘਰ ੧੦ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Cuarto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅੰਦਰਿ ਸਚਾ ਨੇਹੁ; ਲਾਇਆ ਪ੍ਰੀਤਮ ਆਪਣੈ ॥

andar sachaa nehu; laaeaa preetam aapanai |

Sant Singh KhalsaDeep within myself, I have enshrined true love for my Beloved.
Manmohan SinghWithin my mind, I have enshrined true love for my Beloved.
Manmohan Singh (Punjabi)ਆਪਣੇ ਹਿਰਦੇ ਅੰਦਰ ਆਪਣੇ ਪਿਆਰੇ ਲਈ ਸੱਚਾ ਪ੍ਰੇਮ ਧਾਰਨ ਕਰ ਲਿਆ ਹੈ।
Fareedkot Teekaਹੇ ਭਾਈ! ਮੈਨੇ ਅੰਦਰ ਅਪਨੇ ਅਰਥਾਤ ਰਿਦੇ ਮੇਂ ਪ੍ਰੀਤਮ ਕੇ ਨਾਲ ਸਚਾ (ਨੇਹੁ) ਪ੍ਰੇਮ ਲਾਇਆ ਹੈ॥
Prof. Sahib Singhਹੇ ਭਾਈ! (ਗੁਰੂ ਨੇ) ਆਪਣੇ ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਮੇਰੇ ਹਿਰਦੇ ਵਿਚ ਪੈਦਾ ਕਰ ਦਿੱਤਾ ਹੈ,

ਪਦ ਅਰਥ ਅੰਦਰਿ = (ਮੇਰੇ) ਹਿਰਦੇ ਵਿਚ। ਸਚਾ ਨੇਹੁ = ਸਦਾ ਕਾਇਮ ਰਹਿਣ ਵਾਲਾ ਪਿਆਰਿ। ਪ੍ਰੀਤਮ ਆਪਣੈ = ਆਪਣੇ ਪ੍ਰੀਤਮ ਪ੍ਰਭੂ ਦਾ।

SikhNet (Spanish)Mi Bienamado Señor me ha bendecido con Su Amor Verdadero;

ਤਨੁ ਮਨੁ ਹੋਇ ਨਿਹਾਲੁ; ਜਾ. ਗੁਰੁ ਦੇਖਾ ਸਾਮੑਣੇ ॥੧॥

tan man hoe nihaal; jaa. gur dekhaa saamane |1|

Sant Singh KhalsaMy body and soul are in ecstasy; I see my Guru before me. ||1||
Manmohan SinghMy body and soul are enraptured, when I behold the Guru before me.
Manmohan Singh (Punjabi)ਜਦ ਮੈਂ ਗੁਰਾਂ ਨੂੰ ਆਪਣੇ ਮੂਹਰੇ ਵੇਖਦਾ ਹਾਂ, ਤਾਂ ਮੇਰੀ ਦੇਹ ਤੇ ਜਿੰਦੜੀ ਪਰਮ ਪ੍ਰਸੰਨ ਹੋ ਜਾਂਦੇ ਹਨ।
Fareedkot Teekaਅਰ ਮੇਰਾ ਤਨ ਅਰ ਮਨ ਤਬ ਨਿਹਾਲ, ਭਾਵ ਸੁਖੀ ਹੋਵੈ ਜਬ ਮੈਂ (ਗੁਰੂ) ਪੂਜ੍ਯ ਪਰਮੇਸ੍ਵਰ ਕੋ ਦੇਖਾਂਗਾ॥੧॥
Prof. Sahib Singh(ਤਾਹੀਏਂ) ਜਦੋਂ ਮੈਂ ਗੁਰੂ ਨੂੰ ਆਪਣੇ ਸਾਹਮਣੇ ਵੇਖਦਾ ਹਾਂ, ਤਾਂ ਮੇਰਾ ਤਨ ਮੇਰਾ ਮਨ ਖਿੜ ਪੈਂਦਾ ਹੈ ॥੧॥

ਪਦ ਅਰਥ ਨਿਹਾਲੁ = ਪ੍ਰਸੰਨ। ਜਾ = ਜਦੋਂ। ਦੇਖਾ = ਦੇਖਾਂ, ਮੈਂ ਦੇਖਦਾ ਹਾਂ ॥੧॥

SikhNet (Spanish)mi cuerpo y mi mente son bendecidos cuando veo la Presencia del Guru. (1)

ਮੈ. ਹਰਿ ਹਰਿ ਨਾਮੁ; ਵਿਸਾਹੁ ॥

mai. har har naam; visaahu |

Sant Singh KhalsaI have purchased the Name of the Lord, Har, Har.
Manmohan SinghI have purchased the Lord God's Name.
Manmohan Singh (Punjabi)ਮੈਂ ਸੁਆਮੀ ਵਾਹਿਗੁਰੂ ਦਾ ਨਾਮ ਖਰੀਦ ਲਿਆ ਹੈ।
Fareedkot Teekaਗੁਰੂ ਪੂਰੇ ਤੇ ਮੈਂ ਹਰਿ ਹਰਿ ਨਾਮ ਖਰੀਦਿਆ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲਿਆ ਹੈ,

ਪਦ ਅਰਥ ਵਿਸਾਹੁ = ਸਰਮਾਇਆ।

SikhNet (Spanish)He traído a mi hogar el Nombre del Señor, a través del Guru

ਗੁਰ ਪੂਰੇ ਤੇ ਪਾਇਆ; ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥

gur poore te paaeaa; amrit agam athaahu |1| rahaau |

Sant Singh KhalsaI have obtained the Inaccessible and Unfathomable Ambrosial Nectar from the Perfect Guru. ||1||Pause||
Manmohan SinghFrom the Perfect Guru, I have obtained the Unapproachable and Unfathomable Name Nectar. Pause.
Manmohan Singh (Punjabi)ਪੂਰਨ ਗੁਰਾਂ ਪਾਸੋਂ ਮੈਂ ਅਪਹੁੰਚ ਅਤੇ ਬੇਥਾਹ ਨਾਮ-ਸੁਧਾਰਸ ਪਰਾਪਤ ਕੀਤਾ ਹੈ। ਠਹਿਰਾਉ।
Fareedkot Teekaਪੁਨਾ (ਅਗਮ ਅਥਾਹੁ) ਜੋ ਮਨਿ ਤੇ ਅਵਿਖੇ ਅਰ ਬੇਅੰਤ ਹਰੀ ਹੈ ਤਿਸ ਅਬਿਨਾਸੀ ਕੋ ਮੈਂਨੇ ਪਾਇਆ ਹੈ॥੧॥ ਰਹਾਉ ॥
Prof. Sahib Singhਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ (ਗੁਰੂ ਤੋਂ ਬਿਨਾ) ਅਪਹੁੰਚ ਹੈ, ਜੋ ਬੜੇ ਡੂੰਘੇ ਦਿਲ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਤੇ = ਤੋਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਅਗਮ = ਅਪਹੁੰਚ। ਅਥਾਹ = ਬਹੁਤ ਡੂੰਘਾ ॥੧॥ ਰਹਾਉ ॥

SikhNet (Spanish)he logrado la Palabra Ambrosial que es Infinita e Insondable. (1-Pausa)

ਹਉ. ਸਤਿਗੁਰੁ ਵੇਖਿ ਵਿਗਸੀਆ; ਹਰਿ ਨਾਮੇ ਲਗਾ ਪਿਆਰੁ ॥

hau. satigur vekh vigaseea; har naame lagaa piaar |

Sant Singh KhalsaGazing upon the True Guru, I blossom forth in ecstasy; I am in love with the Name of the Lord.
Manmohan SinghSeeing the True Guru, I have blossomed and imbued love for the Lord's Name.
Manmohan Singh (Punjabi)ਸੱਚੇ ਗੁਰਾਂ ਨੂੰ ਦੇਖ ਕੇ ਮੈਂ ਪ੍ਰਫੁਲਤ ਹੋ ਗਿਆ ਹਾਂ ਅਤੇ ਪ੍ਰਭੂ ਦੇ ਨਾਮ ਨਾਲ ਮੇਰਾ ਪ੍ਰੇਮ ਪੈ ਗਿਆ ਹੈ।
Fareedkot Teekaਮੈਂ ਸਤਿਗੁਰੋਂ ਕੇ ਦੇਖ ਕਰ ਕੇ ਪ੍ਰਸੰਨ ਹੋਇਆ ਹੂੰ ਔ ਹਰੀ ਨਾਮ ਮੇਂ ਪਿਆਰ ਲੱਗਾ ਹੈ॥
Prof. Sahib Singhਹੇ ਭਾਈ! ਗੁਰੂ ਨੂੰ ਵੇਖ ਕੇ ਮੇਰੀ ਜਿੰਦ ਖਿੜ ਪੈਂਦੀ ਹੈ, (ਗੁਰੂ ਦੀ ਕਿਰਪਾ) ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ।

ਪਦ ਅਰਥ ਹਉ = ਮੈਂ। ਵੇਖਿ = ਵੇਖ ਕੇ। ਵਿਗਸੀਆ = ਖਿੜ ਗਈ ਹਾਂ। ਨਾਮੇ = ਨਾਮਿ, ਨਾਮ ਵਿਚ।

SikhNet (Spanish)Viendo al Guru Verdadero, me entono en el Nombre del Señor

ਕਿਰਪਾ ਕਰਿ ਕੈ ਮੇਲਿਅਨੁ; ਪਾਇਆ ਮੋਖ ਦੁਆਰੁ ॥੨॥

kirapaa kar kai melian; paaeaa mokh duaar |2|

Sant Singh KhalsaThrough His Mercy, the Lord has united me with Himself, and I have found the Door of Salvation. ||2||
Manmohan SinghThe Lord has mercifully united me with Himself and I have obtained the door of salvation
Manmohan Singh (Punjabi)ਮਿਹਰ ਧਾਰ ਮੇ ਮਾਲਕ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਮੈਨੂੰ ਮੁਕਤੀ ਦਾ ਦਰ ਪਰਾਪਤ ਹੋ ਗਿਆ ਹੈ।
Fareedkot Teekaਮੋਖ ਕਾ ਦੁਆਰਾ ਗ੍ਯਾਨ ਪਾਇਆ ਹੈ ਔਰ ਇਸੀ ਤੇ ਵਾਹਿਗੁਰੂ ਨੇ ਕ੍ਰਿਪਾ ਕਰ ਕੇ ਮਿਲਾਏ ਹੈਂ॥੨॥
Prof. Sahib Singh(ਜਿਨ੍ਹਾਂ ਨੂੰ ਗੁਰੂ ਨੇ) ਮੇਹਰ ਕਰ ਕੇ (ਪਰਮਾਤਮਾ ਦੇ ਚਰਨਾਂ ਨਾਲ) ਜੋੜ ਦਿੱਤਾ, ਉਹਨਾਂ ਨੇ (ਦੁਨੀਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲਿਆ ॥੨॥

ਪਦ ਅਰਥ ਮੇਲਿਅਨੁ = ਮਿਲਾ ਲਏ ਹਨ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ ॥੨॥

SikhNet (Spanish)y uniéndome al Señor por Su Gracia soy emancipado. (2)

ਸਤਿਗੁਰੁ ਬਿਰਹੀ. ਨਾਮ ਕਾ; ਜੇ ਮਿਲੈ ਤ ਤਨੁ ਮਨੁ ਦੇਉ ॥

satigur birahee. naam kaa; je milai ta tan man deo |

Sant Singh KhalsaThe True Guru is the Lover of the Naam, the Name of the Lord. Meeting Him, I dedicate my body and mind to Him.
Manmohan SinghThe True Guru is the lover of the Name. If I meet him, then shall I surrender my body and soul unto him.
Manmohan Singh (Punjabi)ਸੱਚੇ ਗੁਰੂ ਜੀ ਨਾਮ ਦੇ ਪ੍ਰੇਮੀ ਹਨ, ਜੇਕਰ ਉਹ ਮੈਨੂੰ ਮਿਲ ਪੈਣ ਮੈਂ ਆਪਣੀ ਦੇਹ ਅਤੇ ਆਤਮਾ ਉਨ੍ਹਾਂ ਦੇ ਅਰਪਣ ਕਰ ਦੇਵਾਂਗਾ।
Fareedkot Teekaਨਾਮ ਕਾ ਪ੍ਰੇਮੀ ਜੋ ਸਤਿਗੁਰੂ ਹੈ ਜੇਕਰ ਮੈਨੂੰ ਮਿਲ ਜਾਵੈ ਤਾਂ ਮੈਂ ਉਸ ਕੋ ਤਨ ਮਨ ਦੇ ਦੇਵੋਂ॥
Prof. Sahib Singhਹੇ ਭਾਈ! ਗੁਰੂ ਪਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ, ਜੇ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਦਿਆਂ।

ਪਦ ਅਰਥ ਬਿਰਹੀ = ਪ੍ਰੇਮੀ। ਤ = ਤਾਂ। ਦੇਉ = ਦੇਉਂ, ਮੈਂ ਦੇ ਦਿਆਂ।

SikhNet (Spanish)El Guru Verdadero es el Amante del Nombre del Señor; entrego mi ser al Guru, Quien me bendice con tal Nombre.

ਜੇ ਪੂਰਬਿ ਹੋਵੈ ਲਿਖਿਆ; ਤਾ ਅੰਮ੍ਰਿਤੁ ਸਹਜਿ ਪੀਏਉ ॥੩॥

je poorab hovai likhiaa; taa amrit sehaj peeo |3|

Sant Singh KhalsaAnd if it is so pre-ordained, then I shall automatically drink in the Ambrosial Nectar. ||3||
Manmohan SinghIf it be so pre-ordained, then do I easily quaff the Name-Nectar.
Manmohan Singh (Punjabi)ਜੇਕਰ ਧੁਰੋ ਦੀ ਇਹੋ ਜਿਹੀ ਸਿਖਤਾਕਾਰ ਹੋਵੇ, ਤਦ ਮੈਂ ਸੁਖੈਨ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ।
Fareedkot Teekaਪਰੰਤੂ ਜੇ ਪੂਰਬ ਸੁਭ ਲਿਖਿਆ ਹੋਵੈ ਤੋ (ਸਹਜਿ) ਗ੍ਯਾਨ ਅੰਮ੍ਰਿਤ ਪੀਵਉ॥੩॥
Prof. Sahib Singhਜੇ ਪੂਰਬਲੇ ਸਮੇ ਵਿਚ (ਗੁਰੂ ਦੇ ਮਿਲਾਪ ਦਾ ਲੇਖ ਮੱਥੇ ਉਤੇ) ਲਿਖਿਆ ਹੋਵੇ, ਤਾਂ ਹੀ (ਗੁਰੂ ਪਾਸੋਂ ਲੈ ਕੇ) ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਤਮਕ ਅਡੋਲਤਾ ਵਿਚ ਪੀ ਸਕਦਾ ਹਾਂ ॥੩॥

ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਹਜਿ = ਆਤਮਕ ਅਡੋਲਤਾ ਵਿਚ। ਪੀਏਉ = ਪੀਏਉਂ, ਪੀਵਾਂ ॥੩॥

SikhNet (Spanish)Si así es el destino de mis acciones pasadas, voy a poder chupar del Néctar del Señor con toda naturalidad.(3)

ਸੁਤਿਆ. ਗੁਰੁ ਸਾਲਾਹੀਐ; ਉਠਦਿਆ ਭੀ. ਗੁਰੁ ਆਲਾਉ ॥

sutiaa. gur saalaaheeai; utthadiaa bhee. gur aalaau |

Sant Singh KhalsaPraise the Guru while you are asleep, and call on the Guru while you are up.
Manmohan SinghPraise thou the Guru, O man, while asleep and utter thou the Guru's Name while awake
Manmohan Singh (Punjabi)ਸੁੱਤਾ ਹੋਇਆ ਤੂੰ ਗੁਰਾਂ ਦੀ ਸਿਫ਼ਤ ਕਰ, ਹੇ ਬੰਦੇ, ਅਤੇ ਜਾਗਦਾ ਹੋਇਆ ਵੀ ਗੁਰਾਂ ਦਾ ਨਾਮ ਜਪ।
Fareedkot Teekaਸੁਤਿਆਂ ਭੀ ਗੁਰੁ ਕੋ ਸਾਲਾਹੀਏ, ਉਠਤਿਆਂ ਭੀ ਗੁਰੋਂ ਕੀ ਉਸਤਤੀ ਕਰੂੰ॥
Prof. Sahib Singhਹੇ ਭਾਈ! ਸੁੱਤੇ ਪਿਆਂ ਭੀ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਉੱਠਦੇ ਸਾਰ ਭੀ ਮੈਂ ਗੁਰੂ ਦਾ ਨਾਮ ਉਚਾਰਾਂ-

ਪਦ ਅਰਥ ਆਲਾਉ = ਆਲਾਉਂ, ਮੈਂ ਉੱਚਾਰਾਂ।

SikhNet (Spanish)Descansa en Paz en la Alabanza del Guru, oh mi mente, mientras estás despierta.

ਕੋਈ ਐਸਾ ਗੁਰਮੁਖਿ ਜੇ ਮਿਲੈ; ਹਉ ਤਾ ਕੇ ਧੋਵਾ ਪਾਉ ॥੪॥

koee aisaa guramukh je milai; hau taa ke dhovaa paau |4|

Sant Singh KhalsaIf only I could meet such a Gurmukh; I would wash His Feet. ||4||
Manmohan SinghIf I meet with such a beloved of the Guru, I would wash his feet
Manmohan Singh (Punjabi)ਜੇਕਰ ਮੈਨੂੰ ਇਹੋ ਜਿਹਾ ਗੁਰਾਂ ਦਾ ਪਿਆਰ ਮਿਲ ਪਵੇ, ਤਾਂ ਮੈਂ ਉਸ ਦੇ ਚਰਨ ਧੋਵਾਂਗਾ।
Fareedkot Teekaਉਸਤਤੀ ਕਰਨੇ ਵਾਲਾ ਜੇ ਕੋਈ ਐਸਾ ਪਰੰਤੂ ਪ੍ਰੇਮੀ ਗੁਰਮੁਖਿ ਮਿਲੇ ਤੋ ਤਿਸ ਕੇ ਪੈਰ ਧੋਵੂੰ॥੪॥
Prof. Sahib Singhਜੇ ਇਹੋ ਜਿਹੀ ਮਤਿ ਦੇਣ ਵਾਲੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੱਜਣ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰ ਧੋਵਾਂ ॥੪॥

ਪਦ ਅਰਥ ਤਾ ਕੇ = ਉਸ ਦੇ। ਪਾਉ = ਪੈਰ ॥੪॥

SikhNet (Spanish)Si pudiera encontrar a tal Gurmukj, lavaría Sus Pies. (4)

ਕੋਈ ਐਸਾ ਸਜਣੁ ਲੋੜਿ ਲਹੁ; ਮੈ ਪ੍ਰੀਤਮੁ ਦੇਇ ਮਿਲਾਇ ॥

koee aisaa sajan lorr lahu; mai preetam dee milaae |

Sant Singh KhalsaI long for such a Friend, to unite me with my Beloved.
Manmohan SinghO my soul, search thou some such friend, who may unite thee with thy Beloved.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਇਹੋ ਜਿਹਾ ਮਿੱਤਰ ਭਾਲ ਲੈ, ਜਿਹੜਾ ਤੈਨੂੰ ਤੇਰੇ ਪਿਆਰੇ ਨਾਲ ਮਿਲਾ ਦੇਵੇ।
Fareedkot Teekaਕੋਈ ਐਸਾ ਮਿਤ੍ਰ ਚਾਹ ਕਰ ਕੇ (ਲਹੁ) ਲਵਾਂ ਜੋ ਮੈਨੂੰ ਪ੍ਰੀਤਮ ਮਿਲਾ ਦੇਵੇ॥
Prof. Sahib Singhਹੇ ਭਾਈ! ਕੋਈ ਅਜੇਹਾ ਸੱਜਣ ਮੈਨੂੰ ਲੱਭ ਦੇਵੋ, ਜੇਹੜਾ ਮੈਨੂੰ ਪ੍ਰੀਤਮ-ਗੁਰੂ ਮਿਲਾ ਦੇਵੇ।

ਪਦ ਅਰਥ ਲੋੜਿ ਲਹੁ = ਲੱਭ ਲਵੋ, ਲੱਭ ਦੇਵੋ। ਮੈ = ਮੈਨੂੰ।

SikhNet (Spanish)Añoro a tal Amigo que me una con mi Bienamado;

ਸਤਿਗੁਰਿ ਮਿਲਿਐ ਹਰਿ ਪਾਇਆ; ਮਿਲਿਆ ਸਹਜਿ ਸੁਭਾਇ ॥੫॥

satigur miliai har paaeaa; miliaa sehaj subhaae |5|

Sant Singh KhalsaMeeting the True Guru, I have found the Lord. He has met me, easily and effortlessly. ||5||
Manmohan SinghMeeting the True Guru, I have obtained my God and He has met me spontaneously.
Manmohan Singh (Punjabi)ਗੁਰਾਂ ਨੂੰ ਮਿਲਣ ਦੁਆਰਾ, ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਮੈਨੂੰ ਸੌਖੇ ਹੀ ਆਪਣੇ ਆਪ ਆ ਮਿਲਿਆ ਹੈ।
Fareedkot Teekaਸਤਿਗੁਰ ਜਿਨੋਂ ਕੋ ਮਿਲ੍ਯਾ ਹੈ ਤਿਨੋਂ ਨੇ ਹਰੀ ਪਾਯਾ ਹੈ॥☬ਪ੍ਰਸ਼ਨ: ਕੁਛ ਜਤਨ ਕੀਆ ਹੋਗਾ?☬ਉੱਤਰੁ: ਉਨ ਕੋ (ਸਹਜਿ ਸੁਭਾਇ) ਨਿਰਜਤਨ ਹੀ ਮਿਲਾ ਹੈ॥੫॥
Prof. Sahib Singhਗੁਰੂ ਦੇ ਮਿਲਿਆਂ ਹੀ ਪਰਮਾਤਮਾ (ਦਾ ਮਿਲਾਪ) ਹਾਸਲ ਹੁੰਦਾ ਹੈ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਪਰਮਾਤਮਾ ਆਤਮਕ ਅਡੋਲਤਾ ਵਿਚ ਪਿਆਰ-ਰੰਗ ਵਿਚ ਮਿਲ ਪੈਂਦਾ ਹੈ ॥੫॥

ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸੁਭਾਇ = ਪਿਆਰ-ਰੰਗ ਵਿਚ ॥੫॥

SikhNet (Spanish)pues encontrando al Verdadero Guru he encontrado al Señor de forma espontánea.(5)

Open this shabad (32 lines, Angs 758-759) →

Ang 758 of 1430