ੴ

ਸਿੱਖਬਾਣੀ · SikhBani

Ang 761

Sri Guru Granth Sahib · Raag Soohee · 3 shabads, 40 lines
Translations
Shabad Guru Arjan Dev Ji Raag Soohee continued from Ang 760

ਆਵਣੁ ਜਾਣਾ ਰਹਿ ਗਏ; ਮਨਿ ਵੁਠਾ ਨਿਰੰਕਾਰੁ ਜੀਉ ॥

aavan jaanaa reh ge; man vutthaa nirankaar jeeo |

Sant Singh KhalsaMy comings and goings have ended; the Formless Lord now dwells within my mind.
Manmohan SinghWhen the Lord Himself becomes merciful to me, I forget Him not ever from my mind.
Manmohan Singh (Punjabi)ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ ਅਤੇ ਸਰੂਪ-ਰਹਿਤ ਸਾਈਂ ਹੁਣ ਮਿਹਰ ਦੇ ਅੰਦਰ ਵਸਦਾ ਹੈ।
Fareedkot Teekaਜਿਨ ਕੇ ਮਨ ਮੇਂ ਨਿਰੰਕਾਰ ਵਸਿਆ ਹੈ, ਸੋ ਆਵਣ ਜਾਨਾ ਜੋ ਜਨਮ ਮਰਣ ਹੈ ਇਸਤੇ ਰਹਿ ਗਏ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਪਦ ਅਰਥ ਆਵਣੁ = ਜੰਮਣਾ। ਜਾਣਾ = ਮਰਨਾ। ਰਹਿ ਗਏ = ਮੁੱਕ ਗਏ। ਮਨਿ = ਮਨ ਵਿਚ। ਵੁਠਾ = ਆ ਵੱਸਿਆ।

SikhNet (Spanish)Mis idas y venidas entonces terminan y en el interior de mi mente habita el Señor sin Forma.

ਤਾ ਕਾ ਅੰਤੁ. ਨ ਪਾਈਐ; ਊਚਾ ਅਗਮ ਅਪਾਰੁ ਜੀਉ ॥

taa kaa ant. na paaeeai; aoochaa agam apaar jeeo |

Sant Singh KhalsaHis limits cannot be found; He is lofty and exalted, inaccessible and infinite.
Manmohan SinghHis limit can be known not. He is lofty, beyond reach and infinite.
Manmohan Singh (Punjabi)ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ। ਉਹ ਸੱਚਾ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਸੋ ਕੈਸਾ ਹੈ? ਤਿਸ ਕਾ ਅੰਤ ਨਹੀਂ ਪਾਇਆ ਜਾਤਾ, ਸੋ ਊਚਾ ਹੈ ਔ ਅਗਮ ਅਪਾਰ ਹੈ॥
Prof. Sahib Singhਹੇ ਭਾਈ! ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਹ ਸਭ ਨਾਲੋਂ ਉੱਚੀ ਹਸਤੀ ਵਾਲਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ।

ਪਦ ਅਰਥ ਤਾ ਕਾ = ਉਸ (ਪ੍ਰਭੂ) ਦਾ। ਅਗਮ = ਅਪਹੁੰਚ। ਅਪਾਰੁ = ਜਿਸ ਦੀ ਹੋਂਦ ਦਾ ਪਾਰਲਾ ਬੰਨਾ ਨਾਹ ਲੱਭ ਸਕੇ।

SikhNet (Spanish)Uno no puede conocer Sus Límites, pues Él es Insondable, Lo más Alto de lo alto

ਜਿਸੁ ਪ੍ਰਭੁ ਅਪਣਾ ਵਿਸਰੈ; ਸੋ ਮਰਿ ਜੰਮੈ ਲਖ ਵਾਰ ਜੀਉ ॥੬॥

jis prabh apanaa visarai; so mar jamai lakh vaar jeeo |6|

Sant Singh KhalsaOne who forgets His God, shall die and be reincarnated, hundreds of thousands of times. ||6||
Manmohan SinghHe, who forgets his Lord, dies and is born lacs of times.
Manmohan Singh (Punjabi)ਜੋ ਆਪਣੇ ਸਾਹਿਬ ਨੂੰ ਭੁਲਾਉਂਦਾ ਹੈ, ਉਹ ਲੱਖਾਂ ਵਾਰੀ ਮਰਦਾ ਅਤੇ ਜੰਮਦਾ ਹੈ!
Fareedkot Teekaਜਿਸ ਕੋ ਅਪਨਾ ਸੁਆਮੀ ਵਿਸਰੇ ਸੋ ਲਾਖੋਂ ਹੀ ਵਾਰੀ ਜਨਮਤਾ ਮਰਤਾ ਹੈ॥੬॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹ ਲੱਖਾਂ ਵਾਰੀ ਜੰਮਦਾ ਮਰਦਾ ਰਹਿੰਦਾ ਹੈ ॥੬॥

ਪਦ ਅਰਥ ਮਰਿ = ਮਰ ਕੇ ॥੬॥

SikhNet (Spanish)El que se olvida de su Señor, ha nacido para morir y nacer una y otra vez.(6)

ਸਾਚੁ ਨੇਹੁ ਤਿਨ ਪ੍ਰੀਤਮਾ; ਜਿਨ ਮਨਿ ਵੁਠਾ ਆਪਿ ਜੀਉ ॥

saach nehu tin preetamaa; jin man vutthaa aap jeeo |

Sant Singh KhalsaThey alone bear true love for their God, within whose minds He Himself dwells.
Manmohan SinghThey alone bear their beloved true love, within whose mind He Himself abides.
Manmohan Singh (Punjabi)ਕੇਵਲ ਉਹ ਹੀ ਆਪਣੇ ਦਿਲਬਰ ਨਾਲ ਸੱਚਾ ਪਿਆਰ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਉਹ ਖੁਦ ਨਿਵਾਸ ਰੱਖਦਾ ਹੈ।
Fareedkot Teekaਤਿਨ ਪ੍ਰੀਤਮੋਂ ਕਾ ਸਚਾ ਨੇਹੁ ਹੈ ਜਿਨੋਂ ਕੇ ਮਨ ਮੇਂ ਆਪ ਵਸਿਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਗੁਰਮੁਖਾਂ ਸੱਜਣਾਂ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ, ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ।

ਪਦ ਅਰਥ ਸਾਚੁ ਨੇਹੁ = ਸਦਾ-ਕਾਇਮ ਰਹਿਣ ਵਾਲਾ ਪਿਆਰ।

SikhNet (Spanish)Sólo podrán amar en verdad a su Señor, aquellos a cuya mente llega Él, desde Sí Mismo.

ਗੁਣ ਸਾਝੀ. ਤਿਨ ਸੰਗਿ ਬਸੇ; ਆਠ ਪਹਰ ਪ੍ਰਭ ਜਾਪਿ ਜੀਉ ॥

gun saajhee. tin sang base; aatth pehar prabh jaap jeeo |

Sant Singh KhalsaSo dwell only with those who share their virtues; chant and meditate on God, twenty-four hours a day.
Manmohan SinghWith them dwell those, who share their virtues, They too ponder over their Lord, the whole day long.
Manmohan Singh (Punjabi)ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਨੇਕੀਆਂ ਦੇ ਭਾਈਵਾਲ ਵਸਦੇ ਹਨ। ਉਹ ਭੀ ਸਾਰਾ ਦਿਹਾੜਾ ਹੀ ਸਾਈਂ ਨੂੰ ਸਿਮਰਦੇ ਹਨ।
Fareedkot Teekaਜੋ ਗੁਣੋ ਕੇ ਸਾਂਝੀ ਹੋ ਕੇ ਤਿਨੋਂ ਕੇ ਸੰਗ ਬਸੇ ਹੈਂ ਵਹੁ ਆਠੋਂ ਪਹਰ ਪ੍ਰਭੂ ਕਾ ਹੀ ਜਾਪ ਕਰਤੇ ਹੈਂ॥
Prof. Sahib Singhਜੇਹੜੇ ਮਨੁੱਖ ਉਹਨਾਂ ਦੀ ਸੰਗਤਿ ਵਿਚ ਵੱਸਦੇ ਹਨ, ਉਹ ਭੀ ਅੱਠੇ ਪਹਰ ਪ੍ਰਭੂ ਦਾ ਨਾਮ ਜਪ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਬਣਾ ਲੈਂਦੈ ਹਨ।

ਪਦ ਅਰਥ ਤਿਨ ਸੰਗਿ = ਉਹਨਾਂ ਦੇ ਨਾਲ। ਜਾਪਿ = ਜਪ ਕੇ।

SikhNet (Spanish)Con ellos habitan todos aquellos que comparten sus Virtudes y viven en su Señor noche y día.

ਰੰਗਿ ਰਤੇ ਪਰਮੇਸਰੈ; ਬਿਨਸੇ ਸਗਲ ਸੰਤਾਪ ਜੀਉ ॥੭॥

rang rate paramesarai; binase sagal santaap jeeo |7|

Sant Singh KhalsaThey are attuned to the Love of the Transcendent Lord; all their sorrows and afflictions are dispelled. ||7||
Manmohan SinghThey are imbued with the love of the supreme Lord and all their afflictions are ended.
Manmohan Singh (Punjabi)ਉਹ ਸ਼ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗੀਜੇ ਹੋਏ ਅਤੇ ਉਨ੍ਹਾਂ ਦੇ ਸਾਰੇ ਕਲੇਸ਼ ਨਵਿਰਤ ਹੋ ਗਏ ਹਨ।
Fareedkot Teekaਵਹੁ ਪਰਮੇਸਰ ਕੇ ਰੰਗ ਮੇਂ ਰੰਗ ਗਏ ਹੈਂ ਉਨ ਕੇ ਸਭ ਦੂਖ ਬਿਨਸ ਗਏ ਹੈਂ॥੭॥☬ਪੁਨਾ ਵਹੁ ਐਸੇ ਬੇਨਤੀ ਕਰਤੇ ਹੈਂ:
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰੋਂ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ॥੭॥

ਪਦ ਅਰਥ ਰੰਗਿ = ਪ੍ਰੇਮ ਵਿਚ। ਰਤੇ = ਰੰਗੇ ਜਾਂਦੇ ਹਨ। ਸਗਲ = ਸਾਰੇ। ਸੰਤਾਪ = ਦੁੱਖ-ਕਲੇਸ਼ ॥੭॥

SikhNet (Spanish)Ellos están imbuidos en el Amor de su Señor y todos sus males son curados y eliminados. (7)

ਤੂੰ ਕਰਤਾ. ਤੂੰ ਕਰਣਹਾਰੁ; ਤੂਹੈ ਏਕੁ ਅਨੇਕ ਜੀਉ ॥

toon karataa. toon karanahaar; toohai ek anek jeeo |

Sant Singh KhalsaYou are the Creator, You are the Cause of causes; You are the One and the many.
Manmohan SinghThou O Lord, art the Creator and Doer. Thou alone art the one and the Many.
Manmohan Singh (Punjabi)ਤੂੰ ਹੀ ਹੇ ਪ੍ਰਭੂ! ਸਿਰਜਣਹਾਰ ਅਤੇ ਕਰਨ ਵਾਲਾ ਹੈਂ, ਕੇਵਲ ਤੂੰ ਹੀ ਇਕ ਅਤੇ ਅਨੇਕ ਹੈਂ।
Fareedkot Teekaਤੂੰਹੀ ਪੀਛੇ ਕਰਤਾ ਹੈਂ ਤੂਹੀ ਅਬ ਕਰਣਹਾਰ ਹੈਂ ਅਰ ਤੂੰਹੀ ਏਕ ਰੂਪ ਹੈਂ ਤੂੰਹੀ ਅਨੇਕ ਰੂਪ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਭ ਕੁਝ ਕਰਨ ਦੇ ਸਮਰਥ ਹੈਂ, ਤੂੰ ਆਪ ਹੀ ਆਪ ਇੱਕ ਹੈਂ, (ਜਗਤ-ਰਚਨਾ ਕਰ ਕੇ) ਅਨੇਕ-ਰੂਪ ਭੀ ਤੂੰ ਆਪ ਹੀ ਹੈਂ।

ਪਦ ਅਰਥ ਕਰਣਹਾਰੁ = ਕਰ ਸਕਣ ਵਾਲਾ। ਤੂਹੈ = ਤੂੰ ਹੀ।

SikhNet (Spanish)Sólo Tú, oh Amor, eres el Creador y la Causa, sólo Tú eres los muchos y el Uno.

ਤੂ ਸਮਰਥੁ. ਤੂ ਸਰਬ ਮੈ; ਤੂਹੈ ਬੁਧਿ ਬਿਬੇਕ ਜੀਉ ॥

too samarath. too sarab mai; toohai budh bibek jeeo |

Sant Singh KhalsaYou are All-powerful, You are present everywhere; You are the subtle intellect, the clear wisdom.
Manmohan SinghThou art the Omnipotent and Omnipresent Master and Thine alone is the discriminating intellect.
Manmohan Singh (Punjabi)ਤੂੰ ਸਰਬ-ਸ਼ਕਤੀਮਾਨ ਅਤੇ ਸਾਰੇ ਵਿਆਪਕ ਮਾਲਕ ਹੈਂ ਅਤੇ ਤੇਰੀ ਹੀ ਪਰਬੀਨ ਗਿਆਤ ਹੈ।
Fareedkot Teekaਤੂੰ ਹੀ ਸਭ ਕੁਛ ਰਚਣੇ ਕੋ ਸਮ੍ਰਥ ਹੈਂ ਤੂੰਹੀ ਸਰਬ ਮੇਂ ਬਿਆਪਕ ਹੈਂ, ਤੂਹੀ ਬੁਧੀ ਰੂਪ ਹੈਂ ਤੂਹੀ ਬਬੇਕ ਰੂਪ ਹੈਂ ਵਾ ਤੂਹੀ ਬੁਧੀ ਮੇਂ ਵੀਚਾਰ ਦੇਣੇ ਵਾਲਾ ਹੈਂ॥
Prof. Sahib Singhਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭਨਾਂ ਵਿਚ ਵਿਆਪਕ ਹੈਂ, (ਜੀਵਾਂ, ਨੂੰ ਚੰਗੇ ਮੰਦੇ ਦੀ) ਪਰਖ ਦੀ ਅਕਲ (ਦੇਣ ਵਾਲਾ ਭੀ) ਤੂੰ ਆਪ ਹੀ ਹੈਂ।

ਪਦ ਅਰਥ ਸਮਰਥੁ = ਸਭ ਤਾਕਤਾਂ ਦਾ ਮਾਲਕ। ਸਰਬ ਮੈ = ਸਭ ਵਿਚ ਵਿਆਪਕ। ਬਿਬੇਕ = (ਚੰਗੇ ਮੰਦੇ ਦੀ) ਪਰਖ।

SikhNet (Spanish)Sólo Tú eres Todopoderoso, Todo Prevaleciente, oh Señor, sólo Tú discriminas.

ਨਾਨਕ ਨਾਮੁ ਸਦਾ ਜਪੀ; ਭਗਤ ਜਨਾ ਕੀ ਟੇਕ ਜੀਉ ॥੮॥੧॥੩॥

naanak naam sadaa japee; bhagat janaa kee ttek jeeo |8|1|3|

Sant Singh KhalsaNanak chants and meditates forever on the Naam, the Support of the humble devotees. ||8||1||3||
Manmohan SinghNanak, meditates ever the Lord's Name, which is the support of His devoted slaves.
Manmohan Singh (Punjabi)ਨਾਨਕ ਸਦੀਵ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ, ਜੋ ਉਸ ਦੇ ਜਾਂਨਿਸਾਰ ਗੋਲਿਆ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰਾ ਨਾਮ ਜੋ ਭਗਤ ਜਨੋਂ ਕੀ ਟੇਕ ਰੂਪ ਹੈ ਤਿਸ ਕੋ ਸਦਾ ਜਪਤਾ ਰਹਾਂ॥੮॥੧॥੩॥☬ਲੰਮੇ ਦੇਸ ਕੀ ਬੋਲੀ ਮੇਂ ਪਰਮੇਸਰ ਕੇ ਸਨਮੁਖ ਸਖੀ ਭਾਵ ਧਾਰ ਕਰ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਜੇ ਤੂੰ ਮੇਹਰ ਕਰੇਂ, ਤਾਂ) ਤੇਰੇ ਭਗਤ ਜਨਾਂ ਦਾ ਆਸਰਾ ਲੈ ਕੇ ਮੈਂ ਸਦਾ ਤੇਰਾ ਨਾਮ ਜਪਦਾ ਰਹਾਂ ॥੮॥੧॥੩॥

ਪਦ ਅਰਥ ਜਪੀ = ਜਪੀਂ, ਮੈਂ ਜਪਦਾ ਰਹਾਂ। ਟੇਕ = ਆਸਰਾ ॥੮॥੧॥੩॥

SikhNet (Spanish)Nanak siempre habita en Tu Nombre, eres lo Principal para Tus Devotos, oh Señor. (8-1-3)

Open this shabad (28 lines, Angs 760-761) →

Shabad Guru Arjan Dev Ji Raag Soohee

ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ ॥

raag soohee mahalaa 5 asattapadeea ghar 10 kaafee |

Sant Singh KhalsaRaag Soohee, Fifth Mehl, Ashtpadheeyaa, Tenth House, Kaafee:
Manmohan SinghRag Suhi 5th Guru. Ashtpadian. Kafi.
Manmohan Singh (Punjabi)ਰਾਗ ਸੂਹੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ। ਕਾਫੀ।
Prof. Sahib Singhਰਾਗ ਸੂਹੀ/ਕਾਫੀ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Mejl Guru Aryan, Quinto Canal Divino, Kafi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੇ ਭੁਲੀ ਜੇ ਚੁਕੀ ਸਾਈਂ; ਭੀ ਤਹਿੰਜੀ ਕਾਢੀਆ ॥

je bhulee je chukee saaenee; bhee tahinjee kaadteea |

Sant Singh KhalsaEven though I have made mistakes, and even though I have been wrong, I am still called Yours, O my Lord and Master.
Manmohan SinghIf I have strayed, if I have erred, even then I am called thine bride, O Lord.
Manmohan Singh (Punjabi)ਜੇਕਰ ਮੈਂ ਘੁਸ ਗਈ ਹਾਂ, ਜੇਕਰ ਮੈਂ ਉਕ ਗਈ ਹਾਂ, ਤਾਂ ਭੀ ਮੈਂ ਤੇਰੀ ਪਤਨੀ ਹੀ ਆਖੀ ਜਾਂਦੀ ਹਾਂ, ਹੇ ਸੁਆਮੀ!
Fareedkot Teekaਹੇ ਮਾਲਕ! ਜੇ ਮੈਂ ਤੇਰੇ ਸਰੂਪ ਤੇ ਭੂਲੀ ਹੂੰ ਅਰ ਜੇ ਤੇਰੇ ਭਜਨ ਸੇ ਚੂਕ ਗਈ ਹੂੰ ਤਾਂ ਵੀ ਤੇਰੀ ਕਹਾਵਤੀ ਹੂੰ॥
Prof. Sahib Singhਹੇ ਮੇਰੇ ਖਸਮ-ਪ੍ਰਭੂ! ਜੇ ਮੈਂ ਭੁੱਲਾਂ ਕਰਦੀ ਹਾਂ, ਜੇ ਮੈਂ ਉਕਾਇਆਂ ਕਰਦੀ ਹਾਂ, ਤਾਂ ਭੀ ਮੈਂ ਤੇਰੀ ਹੀ ਅਖਵਾਂਦੀ ਹਾਂ (ਮੈਂ ਤੇਰਾ ਦਰ ਛੱਡ ਕੇ ਹੋਰ ਕਿਧਰੇ ਭੀ ਜਾਣ ਨੂੰ ਤਿਆਰ ਨਹੀਂ ਹਾਂ)।

ਪਦ ਅਰਥ ਭੁਲੀ = (ਮੈਂ) ਭੁੱਲੀ, ਮੈਂ ਭੁੱਲਾਂ ਕਰਦੀ ਰਹੀ ਹਾਂ। ਚੁਕੀ = ਚੁੱਕੀ, ਮੈਂ ਉਕਾਈਆਂ ਕਰਦੀ ਰਹੀ ਹਾਂ। ਸਾਈ = ਹੇ ਖਸਮ-ਪ੍ਰਭੂ! ਭੀ = ਤਾਂ ਭੀ। ਤਹਿੰਜੀ = ਤੇਰੀ। ਕਾਢੀਆ = ਅਖਵਾਂਦੀ ਹਾਂ।

SikhNet (Spanish)Oh Señor, aún si cometo errores, soy conocido como Tu Esposa.

ਜਿਨੑਾ. ਨੇਹੁ ਦੂਜਾਣੇ ਲਗਾ; ਝੂਰਿ ਮਰਹੁ. ਸੇ ਵਾਢੀਆ ॥੧॥

jinaa. nehu doojaane lagaa; jhoor marahu. se vaadteea |1|

Sant Singh KhalsaThose who enshrine love for another, die regretting and repenting. ||1||
Manmohan SinghThe discarded ones, who enshrine love for another; die they repenting.
Manmohan Singh (Punjabi)ਉਹ ਛੁਟੜਾਂ, ਜੋ ਹੋਰਸ ਨੂੰ ਪਿਆਰ ਕਰਦੀਆਂ ਹਨ, ਉਹ ਪਸਚਾਤਾਪ ਕਰਦੀਆਂ ਮਰ ਜਾਂਦੀਆਂ ਹਨ।
Fareedkot Teekaਜਿਨੋਂ ਕਾ ਨੇਹੁ ਦੂਜੇ ਭਾਵ ਮੇਂ ਲਗਾ ਹੈ ਵਹੁ ਵਿਛੜੀ ਹੂਈ ਝੂਰਕੇ ਮਰੇਂਗੀ॥੧॥
Prof. Sahib Singhਜਿਨ੍ਹਾਂ ਦਾ ਪਿਆਰ (ਤੈਥੋਂ ਬਿਨਾ) ਕਿਸੇ ਹੋਰ ਨਾਲ ਬਣਿਆ ਹੋਇਆ ਹੈ, ਉਹ ਛੁੱਟੜਾਂ ਜ਼ਰੂਰ ਝੁਰ ਝੁਰ ਕੇ ਮਰ ਰਹੀਆਂ ਹਨ ॥੧॥

ਪਦ ਅਰਥ ਨੇਹੁ = ਪਿਆਰ। ਦੂਜਾਣੇ = ਕਿਸੇ ਹੋਰ ਨਾਲ। ਮਰਹੁ = {ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ}। ਝੂਰਿ ਮਰਹੁ = ਉਹ ਬੇ-ਸ਼ੱਕ ਝੂਰ ਮਰਨ। ਸੇ = ਉਹ {ਬਹੁ-ਵਚਨ}। ਵਾਢੀਆ = ਪਰਦੇਸਣਾਂ, ਜਿਨ੍ਹਾਂ ਦੇ ਪਤੀ ਪਰਦੇਸ ਵਿਚ ਹਨ, ਪਤੀ ਤੋਂ ਵਿਛੁੜੀਆਂ ਹੋਈਆਂ, ਛੁੱਟੜਾਂ ॥੧॥

SikhNet (Spanish)Los que aman al otro y están alejados de Ti, mueren con mucha angustia. (1)

ਹਉ. ਨਾ ਛੋਡਉ; ਕੰਤ ਪਾਸਰਾ ॥

hau. naa chhoddau; kant paasaraa |

Sant Singh KhalsaI shall never leave my Husband Lord's side.
Manmohan SinghI shall leave not my Spouse's side.
Manmohan Singh (Punjabi)ਮੈਂ ਆਪਣੇ ਪਤੀ ਦਾ ਪਾਸਾ ਨਹੀਂ ਛੱਡਾਂਗੀ।
Fareedkot Teekaਹੇ ਕੰਤ! ਮੈਂ ਤੇਰਾ (ਪਾਸਰਾ) ਅਸਥਾਨ ਵਾ ਪਾਸਾ ਨਹੀਂ ਛੋਡਤੀ ਹੂੰ॥
Prof. Sahib Singhਮੈਂ ਖਸਮ-ਪ੍ਰਭੂ ਦਾ ਸੋਹਣਾ ਪਾਸਾ (ਕਦੇ ਭੀ) ਨਾਹ ਛੱਡਾਂਗੀ।

ਪਦ ਅਰਥ ਹਉ = ਮੈਂ। ਨਾ ਛੋਡਉ = ਨ ਛੋਡਉਂ, ਮੈਂ ਨਹੀਂ ਛੱਡਦੀ। ਪਾਸਰਾ = ਸੋਹਣਾ ਪਾਸਾ।

SikhNet (Spanish)Siempre estaré del lado de mi Señor, pues Él es mi Amante,

ਸਦਾ ਰੰਗੀਲਾ ਲਾਲੁ ਪਿਆਰਾ; ਏਹੁ ਮਹਿੰਜਾ ਆਸਰਾ ॥੧॥ ਰਹਾਉ ॥

sadaa rangeelaa laal piaaraa; ehu mahinjaa aasaraa |1| rahaau |

Sant Singh KhalsaMy Beloved Lover is always and forever beautiful. He is my hope and inspiration. ||1||Pause||
Manmohan SinghEver beauteous is my sweet Love. This alone is my mainstay. Pause.
Manmohan Singh (Punjabi)ਹਮੇਸ਼ਾਂ ਹੀ ਬਾਂਕਾ ਹੈ ਮੇਰਾ ਮਿੱਠੜਾ ਪ੍ਰੀਤਮ ਕੇਵਲ ਇਹ ਹੀ ਮੇਰੀ ਓਟ ਹੈ। ਠਹਿਰਾਉ।
Fareedkot Teekaਕਿਉਂਕਿ ਤੂੰ ਸਦਾ ਅਨੰਦ ਰੂਪ ਅਰ ਅਮੋਲਕ ਮੇਰਾ ਪਿਆਰਾ ਹੈਂ, ਐਸਾ ਜੋ ਤੇਰਾ ਚਿੰਤਨ ਹੈ ਏਹੁ ਮੇਰਾ ਆਸਰਾ ਹੈ॥੧॥ ਰਹਾਉ ॥
Prof. Sahib Singhਮੇਰਾ ਉਹ ਪਿਆਰਾ ਲਾਲ ਸਦਾ ਆਨੰਦ-ਸਰੂਪ ਹੈ, ਮੇਰਾ ਇਹੀ ਆਸਰਾ ਹੈ ॥੧॥ ਰਹਾਉ ॥

ਪਦ ਅਰਥ ਰੰਗੀਲਾ = ਆਨੰਦ-ਸਰੂਪ। ਮਹਿੰਜਾ = ਮੇਰਾ ॥੧॥ ਰਹਾਉ ॥

SikhNet (Spanish)mi Bienamado y además mi Única Esperanza. (1-Pausa)

ਸਜਣੁ ਤੂਹੈ. ਸੈਣੁ ਤੂ; ਮੈ. ਤੁਝ ਉਪਰਿ ਬਹੁ ਮਾਣੀਆ ॥

sajan toohai. sain too; mai. tujh upar bahu maaneea |

Sant Singh KhalsaYou are my Best Friend; You are my relative. I am so proud of You.
Manmohan SinghThou art my Friend, Thou the kinsman and on Thee I take great pride,
Manmohan Singh (Punjabi)ਤੂੰ ਮੇਰਾ ਮਿੱਤਰ ਹੈਂ, ਤੂੰ ਹੀ ਨਸਬੰਧੀ ਅਤੇ ਤੇਰੇ ਉਤੇ ਮੈਂ ਬੜਾ ਫਖਰ ਕਰਦੀ ਹਾਂ,
Fareedkot Teeka(ਸਜਣੁ) ਅਕਿਰਤਮ ਉਪਕਾਰੀ ਭੀ ਤੂੰਹੀ ਹੈਂ (ਸੈਣ) ਸਾਥੀ ਭੀ ਮੇਰਾ ਤੂਹੀ ਹੈਂ, ਮੇਰਾ ਤੇਰੇ ਊਪਰ ਹੀ ਬਹੁਤ ਮਾਣ ਹੈ, ਭਾਵ ਭਰੋਸਾ ਹੈ॥
Prof. Sahib Singhਹੇ ਖਸਮ-ਪ੍ਰਭੂ! ਮੇਰਾ ਤਾਂ ਤੂੰ ਹੀ ਸੱਜਣ ਹੈਂ, ਤੂੰ ਹੀ ਸਨਬੰਧੀ ਹੈਂ। ਮੈਨੂੰ ਤਾਂ ਤੇਰੇ ਉਤੇ ਹੀ ਮਾਣ ਹੈ।

ਪਦ ਅਰਥ ਸਜਣੁ = ਮਿੱਤਰ। ਸੈਣੁ = ਸਨਬੰਧੀ। ਮਾਣੀਆ = ਮਾਣ।

SikhNet (Spanish)Eres mi Único Amigo y Pariente, oh Dios, me enorgullezco siempre inmensamente de Ti.

ਜਾ ਤੂ ਅੰਦਰਿ. ਤਾ ਸੁਖੇ; ਤੂੰ ਨਿਮਾਣੀ ਮਾਣੀਆ ॥੨॥

jaa too andar. taa sukhe; toon nimaanee maaneea |2|

Sant Singh KhalsaAnd when You dwell within me, I am at peace. I am without honor - You are my honor. ||2||
Manmohan SinghO Lord, when Thou abidest within me, then am I at peace. Of me, the dishonoured one. Thou O my Groom, art the honour.
Manmohan Singh (Punjabi)ਹੇ ਮੇਰੇ ਸਿਰ ਦੇ ਸਾਈਂ ਜਦ ਤੂੰ ਮੇਰੇ ਅੰਦਰ ਵਸਦਾ ਹੈਂ, ਤਦ ਮੈਂ ਆਰਾਮ ਵਿੱਚ ਹੁੰਦੀ ਹਾਂ। ਮੈਂ, ਆਦਰਹੀਣ ਦੀ ਤੂੰ ਹੇ ਮੇਰੇ ਕੰਤ ਆਦਰ-ਆਬਰੂ ਹੈਂ।
Fareedkot Teekaਜੇ ਤੂੰ ਮਨ ਕੇ ਅੰਦਰ ਯਾਦ ਹੈਂ ਤੌ ਹੀ ਹਮ (ਸੁਖੇ) ਸੁਖ ਮੇਂ ਹੈ, ਤੂਹੀ ਮੈਂ ਨਿਮਾਣੀ ਕਾ ਮਾਣੁ ਹੈਂ॥੨॥
Prof. Sahib Singhਜਦੋਂ ਤੂੰ ਮੇਰੇ ਹਿਰਦੇ-ਘਰ ਵਿਚ ਵੱਸਦਾ ਹੈਂ, ਤਦੋਂ ਹੀ ਮੈਂ ਸੁਖੀ ਹੁੰਦੀ ਹਾਂ। ਮੈਂ ਨਿਮਾਣੀ ਦਾ ਤੂੰ ਹੀ ਮਾਣ ਹੈਂ ॥੨॥

ਪਦ ਅਰਥ ਸੁਖੇ = ਸੁਖ ਵਿਚ ॥੨॥

SikhNet (Spanish)Cuando Estás en mi, estoy en Paz, eres el Único Soporte de los que no lo tienen. (2)

ਜੇ ਤੂ ਤੁਠਾ ਕ੍ਰਿਪਾ ਨਿਧਾਨ; ਨਾ ਦੂਜਾ ਵੇਖਾਲਿ ॥

je too tutthaa kripaa nidhaan; naa doojaa vekhaal |

Sant Singh KhalsaAnd when You are pleased with me, O treasure of mercy, then I do not see any other.
Manmohan SinghIf Thou art merciful to me, O Lord, the Treasure of compassion, then make me not see another.
Manmohan Singh (Punjabi)ਹੇ ਰਹਿਮਤ ਦੇ ਖਜਾਨੇ, ਸੁਆਮੀ! ਜੇਕਰ ਤੂੰ ਮੇਰੇ ਉਤੇ ਕਿਰਪਾਲ ਹੋ ਗਿਆ ਹੈ ਤਦ ਤੂੰ ਮੈਨੂੰ ਹੋਰ ਕਿਸੇ ਨੂੰ ਦੇਖਣ ਨਾਂ ਦੇ।
Fareedkot Teekaਹੇ ਕ੍ਰਿਪਾ ਨਿਧਾਨ! ਜੇ ਤੂੰ ਮੁਝ ਮੇਰੇ ਪਰ ਪ੍ਰਸੰਨ ਹੈਂ ਤੌ ਅਪਨੇ ਬਿਨਾਂ ਮੁਝੇ ਦੂਸਰਾ ਨਾ ਕੋਈ ਦਿਖਾਲੁ॥
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਖਸਮ-ਪ੍ਰਭੂ! ਜੇ ਤੂੰ ਮੇਰੇ ਉੱਤੇ ਦਇਆਵਾਨ ਹੋਇਆ ਹੈਂ, ਤਾਂ (ਆਪਣੇ ਚਰਨਾਂ ਤੋਂ ਬਿਨਾ) ਕੋਈ ਹੋਰ (ਆਸਰਾ) ਨਾਹ ਵਿਖਾਈਂ।

ਪਦ ਅਰਥ ਤੁਠਾ = ਪ੍ਰਸੰਨ ਹੋਇਆ। ਕ੍ਰਿਪਾ ਨਿਧਾਨ = ਹੇ ਕਿਰਪਾ ਦੇ ਖ਼ਜ਼ਾਨੇ!

SikhNet (Spanish)Si tienes Compasión de mí, oh Señor, no dejes que ame al otro,

ਏਹਾ ਪਾਈ. ਮੂ ਦਾਤੜੀ; ਨਿਤ ਹਿਰਦੈ ਰਖਾ ਸਮਾਲਿ ॥੩॥

ehaa paaee. moo daatarree; nit hiradai rakhaa samaal |3|

Sant Singh KhalsaPlease grant me this blessing, that that I may forever dwell upon You and cherish You within my heart. ||3||
Manmohan SinghMay I blessed with this boon, that I may ever remember Thee in my mind.
Manmohan Singh (Punjabi)ਮੈਨੂੰ ਇਹ ਦਾਤ ਪਰਦਾਨ ਕਰ ਕਿ ਮੈਂ ਸਦਾ ਹੀ ਤੈਨੂੰ ਆਪਣੇ ਹਿਰਦੇ ਵਿੱਚ ਯਾਦ ਕਰਦੀ ਰਹਾਂ।
Fareedkot Teekaਇਹੁ ਦਾਤਾ ਮੇਂ ਤੇਰੀ ਪਾਊਂ ਜੋ ਹਿਰਦੇ ਮੇਂ ਤੇਰੀ ਨਿਤ ਸੰਭਾਲ ਯਾਦਗੀਰੀ ਰਖੂੰ॥੩॥
Prof. Sahib Singhਮੈਂ ਤਾਂ ਇਹੋ ਸੋਹਣੀ ਦਾਤ ਲੱਭੀ ਹੋਈ ਹੈ, ਇਸੇ ਨੂੰ ਮੈਂ ਸਦਾ ਆਪਣੇ ਹਿਰਦੇ ਵਿਚ ਸਾਂਭ ਸਾਂਭ ਰੱਖਦੀ ਹਾਂ ॥੩॥

ਪਦ ਅਰਥ ਮੂ = ਮੈਂ। ਦਾਤੜੀ = ਸੋਹਣੀ ਦਾਤਿ। ਰਖਾ = ਰੱਖਾਂ, ਮੈਂ ਰੱਖਦੀ ਹਾਂ। ਸਮਾਲਿ = ਸਾਂਭ ਕੇ ॥੩॥

* ਨੋਟ: ਕਾਫੀ ਇਕ ਰਾਗਣੀ ਦਾ ਨਾਮ ਹੈ। ਇਹ ਅਸ਼ਟਪਦੀ ਸੂਹੀ ਅਤੇ ਕਾਫੀ ਦੋਹਾਂ ਮਿਲਵੀਆਂ ਰਾਗਣੀਆਂ ਵਿਚ ਗਾਈ ਜਾਣੀ ਹੈ।

SikhNet (Spanish)bendíceme con este regalo y lo voy a apreciar en lo más profundo de mi ser.(3)

ਪਾਵ ਜੁਲਾਈ ਪੰਧ ਤਉ; ਨੈਣੀ ਦਰਸੁ ਦਿਖਾਲਿ ॥

paav julaaee pandh tau; nainee daras dikhaal |

Sant Singh KhalsaLet my feet walk on Your Path, and let my eyes behold the Blessed Vision of Your Darshan.
Manmohan SinghMy Master, make my feet tread Thine way and mine eyes see Thy sight.
Manmohan Singh (Punjabi)ਮੇਰੇ ਮਾਲਕ ਮੇਰੇ ਪੈਰਾਂ ਨੂੰ ਆਪਣੇ ਰਾਹੇ ਟੋਰ ਅਤੇ ਮੇਰੀਆਂ ਅੱਖਾਂ ਨੂੰ ਆਪਣਾ ਦਰਸ਼ਨ ਵਿਖਾਲ।
Fareedkot Teekaਪੈਰੋਂ ਕਰ ਕੇ ਤੇਰੇ ਰਸਤੇ ਚਲੂੰ ਔ ਮੇਰੇ ਨੇਤ੍ਰੋਂ ਕੋ ਅਪਨਾ ਦਰਸਨੁ ਦਿਖਾਉ॥
Prof. Sahib Singhਹੇ ਖਸਮ-ਪ੍ਰਭੂ! ਮੈਂ ਆਪਣੇ ਪੈਰਾਂ ਨੂੰ ਤੇਰੇ (ਦੇਸ ਲੈ ਜਾਣ ਵਾਲੇ) ਰਸਤੇ ਉਤੇ ਤੋਰਾਂ। ਹੇ ਪਿਆਰੇ! (ਮੇਰੀਆਂ ਇਹਨਾਂ) ਅੱਖਾਂ ਨੂੰ ਆਪਣਾ ਦਰਸਨ ਦਿਖਾਲ।

ਪਦ ਅਰਥ ਪਾਵ = ਪੈਰ {ਲਫ਼ਜ਼ 'ਪਾਉ' ਤੋਂ ਬਹੁ-ਵਚਨ}। ਜਲਾਈ = ਜੁਲਾਈਂ, ਮੈਂ ਤੋਰਾਂ। ਪੰਧ ਤਉ = ਤੇਰੇ ਰਸਤੇ ਉਤੇ। ਨੈਣੀ = (ਮੇਰੀਆਂ ਇਹਨਾਂ) ਅੱਖਾਂ ਨੂੰ।

SikhNet (Spanish)Voy a caminar sólo en Tu Sendero y voy a disfrutar solamente de Tu Maravillosa Visión.

ਸ੍ਰਵਣੀ ਸੁਣੀ ਕਹਾਣੀਆ; ਜੇ ਗੁਰੁ ਥੀਵੈ ਕਿਰਪਾਲਿ ॥੪॥

sravanee sunee kahaaneea; je gur theevai kirapaal |4|

Sant Singh KhalsaWith my ears, I will listen to Your Sermon, if the Guru becomes merciful to me. ||4||
Manmohan SinghIf the Guru, becomes merciful to me, I would with mine ears hear Thine stories, O Lord.
Manmohan Singh (Punjabi)ਜੇਕਰ ਗੁਰੂ ਜੀ ਮੇਰੇ ਉਤੇ ਮਿਹਰਬਾਨ ਹੋ ਜਾਣ, ਤਾਂ ਮੈਂ ਆਪਣਿਆਂ ਕੰਨਾਂ ਨਾਲ ਮੇਰੀਆਂ ਸਾਖੀਆਂ ਸੁਣਾਂਗੀ, ਹੇ ਸਾਈਂ!
Fareedkot Teekaਕੰਨੋਂ ਕਰ ਕੇ ਤੇਰੀਆਂ ਕਥਾ ਸੁਨੂੰ, ਜੋ ਗੁਰੂ ਕਿਪਾਲ (ਥੀਵੇ) ਹੋਵੇ ਏਹ ਬਾਤਾਂ ਤੌ ਹੀ ਬਣਤੀਆਂ ਹੈਂ॥੪॥
Prof. Sahib Singhਜੇ ਗੁਰੂ (ਮੇਰੇ ਉਤੇ) ਦਇਆਵਾਨ ਹੋਵੇ, ਤਾਂ ਮੈਂ (ਉਸ ਪਾਸੋਂ) ਆਪਣੇ ਕੰਨਾਂ ਨਾਲ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦੀ ਰਹਾਂ ॥੪॥

ਪਦ ਅਰਥ ਸ੍ਰਵਣੀ = ਕੰਨਾਂ ਨਾਲ। ਸੁਣੀ = ਮੈਂ ਸੁਣਾਂ। ਥੀਵੈ = ਹੋ ਜਾਏ। ਕਿਰਪਾਲਿ = ਦਇਆਵਾਨ ॥੪॥

SikhNet (Spanish)Si el Guru me muestra Su Compasión, voy a escuchar solamente la Voz de Tu Evangelio. (3)

ਕਿਤੀ. ਲਖ ਕਰੋੜਿ ਪਿਰੀਏ; ਰੋਮ ਨ ਪੁਜਨਿ ਤੇਰਿਆ ॥

kitee. lakh karorr piree; rom na pujan teriaa |

Sant Singh KhalsaHundreds of thousands and millions do not equal even one hair of Yours, O my Beloved.
Manmohan SinghMany lacs and millions of pious persons, O my Beloved, equal not even an hair of Thine.
Manmohan Singh (Punjabi)ਅਨੇਕਾਂ ਲੱਖਾਂ ਤੇ ਕ੍ਰੋੜਾਂ ਪਵਿੱਤਰ ਪੁਰਸ਼, ਹੇ ਮੇਰੇ ਪ੍ਰੀਤਮ! ਤੇਰੇ ਇਕ ਵਾਲ ਨੂੰ ਨਹੀਂ ਅੱਪੜਦੇ।
Fareedkot Teekaਹੇ ਪਤੀ! ਕਿਤਨੇ ਲਾਖੋਂ ਕਰੋੜੋਂ ਪਦਾਰਥ ਤੇਰੇ ਰੋਮ ਕੇ ਬਰਾਬਰ ਭੀ ਨਹੀਂ (ਪੁਜਨਿ) ਹੋਤੇ॥
Prof. Sahib Singhਜੇ ਮੈਂ ਕਿਤਨੇ ਹੀ ਲੱਖਾਂ ਤੇ ਕ੍ਰੋੜਾਂ ਤੇਰੇ ਗੁਣ ਦੱਸਾਂ, ਤਾਂ ਭੀ ਉਹ ਸਾਰੇ ਤੇਰੇ ਇਕ ਰੋਮ (ਦੀ ਵਡਿਆਈ) ਤਕ ਨਹੀਂ ਅੱਪੜ ਸਕਦੇ।

ਪਦ ਅਰਥ ਕਿਤੀ = ਕਿਤਨੇ ਹੀ, ਅਣਗਿਣਤ। ਪਿਰੀਏ = ਹੇ ਪਿਆਰੇ! ਨ ਪੁਜਨਿ = ਨਹੀਂ ਅੱਪੜ ਸਕਦੇ।

SikhNet (Spanish)Hay millones de hombres y mujeres gloriosos, oh Amor,

ਤੂ ਸਾਹੀ ਹੂ ਸਾਹੁ; ਹਉ ਕਹਿ. ਨ ਸਕਾ ਗੁਣ ਤੇਰਿਆ ॥੫॥

too saahee hoo saahu; hau keh. na sakaa gun teriaa |5|

Sant Singh KhalsaYou are the King of kings; I cannot even describe Your Glorious Praises. ||5||
Manmohan SinghThou art the King of kings, I can say not Thine excellences.
Manmohan Singh (Punjabi)ਤੂੰ ਪਾਤਿਸ਼ਾਹਾਂ ਦਾ ਪਾਤਿਸ਼ਾਹ ਹੈਂ। ਮੈਂ ਤੇਰੀਆਂ ਵਡਿਆਈਆਂ ਆਖ ਨਹੀਂ ਸਕਦੀ।
Fareedkot Teekaਤੂੰ ਬਾਦਸ਼ਾਹੋਂ ਕਾ ਭੀ ਬਾਦਸਾਹੁ ਹੈਂ, ਮੈਂ ਤੇਰੇ ਗੁਣੋਂ ਕੋ ਕਹਿ ਨਹੀਂ ਸਕਤੀ ਹੂੰ॥੫॥
Prof. Sahib Singhਹੇ ਪਿਆਰੇ! ਤੂੰ ਸ਼ਾਹਾਂ ਦਾ ਪਾਤਿਸ਼ਾਹ ਹੈਂ। ਮੈਂ ਤੇਰੇ ਸਾਰੇ ਗੁਣ ਬਿਆਨ ਨਹੀਂ ਕਰ ਸਕਦੀ ॥੫॥

ਪਦ ਅਰਥ ਸਾਹੀ ਹੂ ਸਾਹੁ = ਸ਼ਾਹੀ ਹੂ ਸ਼ਾਹ, ਸ਼ਾਹਾਂ ਦਾ ਪਾਤਿਸ਼ਾਹ। ਹਉ = ਮੈਂ। ਸਕਾ = ਸਕਾਂ ॥੫॥

SikhNet (Spanish)pero ellos no pueden igualar ni una pequeña pizca de Tu Ser. Eres el Rey de reyes, no puedo comenzar a enumerar Tus Méritos. (5)

ਸਹੀਆ ਤਊ ਅਸੰਖ; ਮੰਞਹੁ ਹਭਿ ਵਧਾਣੀਆ ॥

saheea taoo asankh; manyahu habh vadhaaneea |

Sant Singh KhalsaYour brides are countless; they are all greater than I am.
Manmohan SinghO Lord, countless, are Thine brides, all greater than me.
Manmohan Singh (Punjabi)ਹੇ ਸੁਆਮੀ! ਅਣਗਿਣਤ ਹਨ ਤੇਰੀਆਂ ਪਤਨੀਆਂ ਉਹ ਸਾਰੀਆਂ ਮੇਰੇ ਨਾਲੋਂ ਵੱਧ ਚੜ੍ਹ ਕੇ ਹਨ।
Fareedkot Teekaਤੇਰੀਆਂ ਸਖੀਆਂ, ਭਾਵ ਤੇਰੇ ਸੰਤ ਜਨ ਬਹੁਤ ਹੈਂ ਔ ਮੇਰੇ ਸੇ ਸਭ, ਭਾਵ ਗੁਣੋਂ ਕਰ ਕੇ ਉਤਮ ਹੈਂ॥
Prof. Sahib Singhਹੇ ਪਿਆਰੇ! ਅਣਗਿਣਤ ਹੀ ਸਹੇਲੀਆਂ ਤੇਰੇ (ਦਰ ਦੀਆਂ ਦਾਸੀਆਂ) ਹਨ। ਮੇਰੇ ਨਾਲੋਂ ਉਹ ਸਾਰੀਆਂ ਹੀ ਚੰਗੀਆਂ ਹਨ।

ਪਦ ਅਰਥ ਸਹੀਆ = ਸਹੇਲੀਆਂ। ਤਊ = ਤੇਰੀਆਂ (ਦਾਸੀਆਂ)। ਅਸੰਖ = ਅਣਗਣਿਤ। ਮੰਞਹੁ = ਮੇਰੇ ਨਾਲੋਂ। ਸਭਿ = ਸਾਰੀਆਂ। ਵਧਾਣੀਆਂ = ਵਧੀਆ, ਚੰਗੀਆਂ।

SikhNet (Spanish)Millones son Tus Devotos, todos más grandiosos que yo.

ਹਿਕ ਭੋਰੀ ਨਦਰਿ ਨਿਹਾਲਿ; ਦੇਹਿ ਦਰਸੁ ਰੰਗੁ ਮਾਣੀਆ ॥੬॥

hik bhoree nadar nihaal; dehi daras rang maaneea |6|

Sant Singh KhalsaPlease bless me with Your Glance of Grace, even for an instant; please bless me with Your Darshan, that I may revel in Your Love. ||6||
Manmohan SinghO my Spouse, look Thou with grace on me even for an instant and bless me with Thine vision, that I may revel in Thy love.
Manmohan Singh (Punjabi)ਹੇ ਮੇਰੇ ਕੰਤ! ਤੂੰ ਇਕ ਮੁਹਤ ਭਰ ਲਈ ਹੀ ਮੈਨੂੰ ਮਿਹਰ ਨਾਲ ਵੇਖ ਅਤੇ ਮੈਨੂੰ ਆਪਣਾ ਦਰਸ਼ਨ ਬਖਸ਼ ਤਾਂ ਜੋ ਮੈਂ ਤੇਰੇ ਪ੍ਰੇਮ ਦਾ ਅਨੰਦ ਲਵਾਂ।
Fareedkot Teekaਪਰੰਤੂ ਜੇ ਥੋੜੀ ਭੀ ਸੁਭ ਦ੍ਰਿਸ੍ਟੀ ਕਰ ਕੇ ਦੇਖੇ ਔਰ ਦਰਸਨ ਅਪਨਾ ਦੇਵੇਂ ਤੌ ਮੈਂ ਭੀ ਤੇਰੇ ਆਨੰਦ ਕੋ ਭੋਗੂੰ॥੬॥
Prof. Sahib Singhਇਕ ਰਤਾ ਭੀ ਸਮੇ ਲਈ ਹੀ ਮੇਰੇ ਵਲ ਭੀ ਮੇਹਰ ਦੀ ਨਿਗਾਹ ਨਾਲ ਵੇਖ। ਮੈਨੂੰ ਭੀ ਦਰਸਨ ਦੇਹ, ਤਾ ਕਿ ਮੈਂ ਭੀ ਆਤਮਕ ਆਨੰਦ ਮਾਣ ਸਕਾਂ ॥੬॥

ਪਦ ਅਰਥ ਹਿਕ ਭੋਰੀ = ਇਕ ਰਤਾ ਭਰ ਹੀ। ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲਿ = ਵੇਖ। ਮਾਣੀਆ = ਮਾਣੀਂ, ਮੈਂ ਮਾਣਾਂ ॥੬॥

SikhNet (Spanish)Bendíceme con Tu Visión aunque sea por una décima de segundo, para que así me pueda regocijar en Tu Amor. (6)

ਜੈ ਡਿਠੇ ਮਨੁ ਧੀਰੀਐ; ਕਿਲਵਿਖ ਵੰਞਨੑਿ ਦੂਰੇ ॥

jai dditthe man dheereeai; kilavikh vanyana doore |

Sant Singh KhalsaSeeing Him, my mind is comforted and consoled, and my sins and mistakes are far removed.
Manmohan SinghSeeing whom my soul is comforted and sins flee away,
Manmohan Singh (Punjabi)ਜਿਸ ਨੂੰ ਵੇਖਣ ਦੁਆਰਾ ਮੇਰੀ ਆਤਮਾ ਧੀਰਜ ਫੜ ਲੈਂਦੀ ਹੈ ਅਤੇ ਪਾਪ ਦੂਰ ਦੌੜ ਜਾਂਦੇ ਹਨ,
Fareedkot Teekaਜਿਸ ਤੇਰੇ ਦੇਖਣੇ ਸੇ ਮਨ ਧੀਰਜ ਕੋ ਪ੍ਰਾਪਤਿ ਹੋਵੈ ਔਰ ਪਾਪ ਸਭ ਦੂਰ ਹੋਵੈਂ॥
Prof. Sahib Singhਹੇ ਮਾਂ! ਜਿਸ ਪ੍ਰਭੂ ਦਾ ਦਰਸਨ ਕੀਤਿਆਂ ਮਨ ਧੀਰਜ ਫੜਦਾ ਹੈ ਅਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ?

ਪਦ ਅਰਥ ਜੈ ਡਿਠੇ = ਜਿਸ ਨੂੰ ਵੇਖਣ ਨਾਲ। ਧੀਰੀਐ = ਧੀਰਜ ਫੜਦਾ ਹੈ। ਕਿਲਵਿਖ = ਪਾਪ। ਵੰਞਨ੍ਹ੍ਹਿ = ਚਲੇ ਜਾਂਦੇ ਹਨ।

SikhNet (Spanish)Viéndote, la mente de uno es confortada y uno es liberado de todas las consecuencias de sus errores.

ਸੋ ਕਿਉ ਵਿਸਰੈ ਮਾਉ ਮੈ; ਜੋ ਰਹਿਆ ਭਰਪੂਰੇ ॥੭॥

so kiau visarai maau mai; jo rahiaa bharapoore |7|

Sant Singh KhalsaHow could I ever forget Him, O my mother? He is permeating and pervading everywhere. ||7||
Manmohan Singhwhy should I forget Him, O my mother, who is fully pervading all?
Manmohan Singh (Punjabi)ਮੈਂ ਉਸ ਨੂੰ ਕਿਉਂ ਭੁਲਾਵਾਂ, ਹੇ ਮੇਰੀ ਮਾਤਾ! ਜੋ ਸਾਰੇ ਪਰੀਪੂਰਨ ਹੋ ਰਿਹਾ ਹੈ?
Fareedkot Teekaਹੇ (ਮਾਉ) ਮਾਇਆ ਪਤੀ ਈਸਰ! ਜੋ ਤੂੰ ਸਰਬ ਅਸਥਾਨ ਮੇਂ ਭਰਪੂਰ ਹੋ ਰਹਾ ਹੈਂ, ਸੋ ਕਿਉਂ ਬਿਸਰੇ, ਭਾਵ ਬਿਸਰਤਾ ਨਹੀਂ ਹੈ॥੭॥
Prof. Sahib Singhਮੈਨੂੰ (ਭਲਾ) ਉਹ (ਪਿਆਰਾ) ਕਿਵੇਂ ਵਿਸਰ ਸਕਦਾ ਹੈ, ਜੋ ਸਾਰੇ ਜਗਤ ਵਿਚ ਵਿਆਪਕ ਹੈ ॥੭॥

ਪਦ ਅਰਥ ਮਾਉ = ਹੇ ਮਾਂ! ਮੈ = ਮੈਨੂੰ ॥੭॥

SikhNet (Spanish)¿Por qué debería, oh madre, olvidarme de Él, si lo compenetra todo y por todas parte? (7)

ਹੋਇ ਨਿਮਾਣੀ ਢਹਿ ਪਈ; ਮਿਲਿਆ ਸਹਜਿ ਸੁਭਾਇ ॥

hoe nimaanee dteh pee; miliaa sehaj subhaae |

Sant Singh KhalsaIn humility, I bowed down in surrender to Him, and He naturally met me.
Manmohan SinghBecoming utterly humble I dropped down at His door and He met me all spontaneously.
Manmohan Singh (Punjabi)ਪਰਮ ਆਜਿਜ਼ ਹੋ ਮੈਂ ਉਸ ਦੇ ਬੂਹੇ ਡਿੱਗ ਪਈ ਅਤੇ ਉਹ ਆਪਣੇ ਆਪ ਹੀ ਮੈਨੂੰ ਆ ਮਿਲਿਆ।
Fareedkot Teekaਜਬ ਮੈਂ ਨਿਮਾਨੀ ਹੋ ਕੇ ਸਰਨ ਮੇਂ ਗਿਰ ਪੜੀ ਤਬ ਨਿਰਜਤਨ ਹੀ ਤੂੰ ਮਿਲਿਆ ਹੈਂ॥
Prof. Sahib Singhਜਦੋਂ ਮੈਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ, ਆਜਜ਼ ਹੋ ਕੇ (ਮਾਣ ਛੱਡ ਕੇ ਉਸ ਦੇ ਦਰ ਤੇ) ਢਹਿ ਪਈ, ਤਾਂ ਉਹ ਪਿਆਰਾ ਮੈਨੂੰ ਮਿਲ ਪਿਆ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Con toda humildad, yo le entrego mi ser a Él y Él me toma espontáneamente,

ਪੂਰਬਿ ਲਿਖਿਆ ਪਾਇਆ; ਨਾਨਕ ਸੰਤ ਸਹਾਇ ॥੮॥੧॥੪॥

poorab likhiaa paaeaa; naanak sant sahaae |8|1|4|

Sant Singh KhalsaI have received what was pre-ordained for me, O Nanak, with the help and assistance of the Saints. ||8||1||4||
Manmohan SinghBy the saints' assistance, Nanak has obtained what was pre-destined for him.
Manmohan Singh (Punjabi)ਸਾਧੂਆਂ ਦੀ ਸਹਾਇਤਾ ਦੁਆਰਾ ਨਾਨਕ ਨੇ ਉਹ ਕੁਛ ਪਰਾਪਤ ਕਰ ਲਿਆ ਹੈ, ਜੋ ਉਸ ਦੇ ਲਈ ਮੁੱਢ ਤੋਂ ਲਿਖਿਆ ਹੋਇਆ ਸੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬ ਕਾ ਜੋ ਪੁੰਨ ਰੂਪੁ ਲੇਖ ਲਿਖਾ ਹੂਆ ਥਾ, ਸੋ ਜਬ ਪ੍ਰਗਟ ਹੂਆ ਅਰ ਸੰਤੋਂ ਕੀ ਸਹਾਇਤਾ ਹੂਈ ਹੇ ਵਾਹਗੁਰੂ! ਤੌ ਤੇਰੇ ਕੋ ਪਾਯਾ ਹੈ॥੮॥੧॥੪॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਕਿਸੇ ਪੂਰਬਲੇ ਜਨਮ ਵਿਚ ਚੰਗੀ ਕਿਸਮਤ ਦਾ ਲਿਖਿਆ ਲੇਖ ਮੈਨੂੰ ਗੁਰੂ ਦੀ ਸਹਾਇਤਾ ਨਾਲ ਮਿਲ ਪਿਆ ਹੈ ॥੮॥੧॥੪॥

ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਸੰਤ ਸਹਾਇ = ਗੁਰੂ ਦੀ ਸਹਾਇਤਾ ਨਾਲ ॥੮॥੧॥੪॥

SikhNet (Spanish)así logro lo que estaba inscrito en mi destino por el Mismo Dios y bendecido por el Santo Guru. (8-1-4)

Open this shabad →

Shabad Guru Arjan Dev Ji Raag Soohee continues on Ang 762

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਸਿਮ੍ਰਿਤਿ ਬੇਦ ਪੁਰਾਣ; ਪੁਕਾਰਨਿ ਪੋਥੀਆ ॥

simrit bed puraan; pukaaran potheea |

Sant Singh KhalsaThe Simritees, the Vedas, the Puraanas and the other holy scriptures proclaim
Manmohan SinghThe Simirtis the Vedas, the Puranas and other Religious Books proclaim,
Manmohan Singh (Punjabi)ਸਿਮ੍ਰਤੀਆਂ, ਵੇਦ, ਪੁਰਾਣ ਅਤੇ ਹੋਰ ਧਾਰਮਕ ਪੁਸਤਕਾ ਕੂਕਦੀਆਂ ਹਨ,
Fareedkot Teekaਇਸੀ ਬਾਤ ਕੋ ੨੭ ਸਿੰਮ੍ਰਤੀਆਂ, ੪ ਬੇਦ, ੧੮ ਪੁਰਾਣ, ਪੋਥੀਆਂ ਭੀ ਅਗਣਤ ਪੁਕਾਰਤੀਆਂ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਪੜ੍ਹ ਕੇ (ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼) ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ।

ਪਦ ਅਰਥ ਪੁਕਾਰਨਿ = (ਜੇਹੜੇ ਮਨੁੱਖ ਕਰਮ ਕਾਂਡ ਆਦਿਕ ਦਾ ਰਾਹ) ਉੱਚੀ ਉੱਚੀ ਦੱਸਦੇ ਹਨ।

SikhNet (Spanish)Los Smritis, los Vedas, los Puranas y otros textos sagrados proclaman

ਨਾਮ ਬਿਨਾ ਸਭਿ ਕੂੜੁ; ਗਾਲੑੀ ਹੋਛੀਆ ॥੧॥

naam binaa sabh koorr; gaalaee hochheea |1|

Sant Singh Khalsathat without the Naam, everything is false and worthless. ||1||
Manmohan Singhthat without the Name all other things are false and worthless.
Manmohan Singh (Punjabi)ਕਿ ਨਾਮ ਦੇ ਬਗੈਰ, ਹੋਰ ਸਾਰੀਆਂ ਚੀਜ਼ਾਂ ਝੂਠੀਆਂ ਅਤੇ ਬੇਫਾਇਦਾ ਹਨ।
Fareedkot Teekaਨਾਮ ਬਿਨਾਂ ਜਿਤਨੀਆਂ ਬਾਤਾਂ ਹੈਂ, ਸੋ ਕੂੜੀਆਂ ਔ ਤੁਛ ਹੈਂ॥੧॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ ॥੧॥

ਪਦ ਅਰਥ ਸਭਿ = ਸਾਰੇ। ਗਾਲ੍ਹ੍ਹੀ = ਗੱਲਾਂ। ਹੋਛੀਆ = ਹੋਛੀਆਂ, ਥੋਥੀਆਂ ॥੧॥

SikhNet (Spanish)que sin el Nombre del Señor, todo lo demás es un puro parloteo vano.(1)

ਨਾਮੁ ਨਿਧਾਨੁ ਅਪਾਰੁ; ਭਗਤਾ ਮਨਿ ਵਸੈ ॥

naam nidhaan apaar; bhagataa man vasai |

Sant Singh KhalsaThe infinite treasure of the Naam abides within the minds of the devotees.
Manmohan SinghThe infinite treasure of the Name abides within the mind of saints.
Manmohan Singh (Punjabi)ਨਾਮ ਦਾ ਬੇਅੰਤ ਖਜਾਨਾ ਸਾਧੂਆਂ ਦੇ ਹਿਰਦੇ ਅੰਦਰ ਵਸਦਾ ਹੈ।
Fareedkot Teekaਜੋ ਨਾਮੁ ਅਪਾਰ ਨਿਧੋਂ ਕਾ ਘਰੁ ਹੈ, ਸੋ ਭਗਤੋਂ ਕੇ ਮਨ ਮੇਂ ਬਸਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਦਾ ਬੇਅੰਤ ਖ਼ਜ਼ਾਨਾ (ਪਰਮਾਤਮਾ ਦੇ) ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਅਪਾਰੁ = ਬੇਅੰਤ। ਮਨਿ = ਮਨ ਵਿਚ।

SikhNet (Spanish)El Nombre Infinito del Señor es lo que los Devotos aprecian más en su mente y así el dolor

ਜਨਮ ਮਰਣ ਮੋਹੁ ਦੁਖੁ; ਸਾਧੂ ਸੰਗਿ ਨਸੈ ॥੧॥ ਰਹਾਉ ॥

janam maran mohu dukh; saadhoo sang nasai |1| rahaau |

Sant Singh KhalsaBirth and death, attachment and suffering, are erased in the Saadh Sangat, the Company of the Holy. ||1||Pause||
Manmohan SinghComing, going, worldly attachment and distress flee in the society of the saints. Pause.
Manmohan Singh (Punjabi)ਆਉਣਾ, ਜਾਣਾ, ਸੰਸਾਰੀ ਲਗਨ ਅਤੇ ਕਲੇਸ਼ ਸਤਿ ਸੰਗਤ ਵਿੱਚ ਜੁੜਿਆ ਦੌੜ ਜਾਂਦੇ ਹਨ। ਠਹਿਰਾਉ।
Fareedkot Teekaਜਨਮ ਮਰਣ ਪੁਨਃ ਮੋਹ ਕਾ ਜੋ ਦੁਖੁ ਹੈ, ਸੋ ਸਾਧੂਓਂ ਕੇ ਸੰਗ ਕਰ ਕੇ ਨਸ੍ਟ ਹੋਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸੰਗਤਿ ਵਿਚ (ਨਾਮ ਜਪਿਆਂ) ਜਨਮ ਮਰਨ ਦੇ ਦੁੱਖ ਅਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥

SikhNet (Spanish)de nacimientos y muertes, y el apego a todo lo mundano, es erradicado, ellos son bendecidos por los Santos.(1-Pausa)

ਮੋਹਿ ਬਾਦਿ ਅਹੰਕਾਰਿ; ਸਰਪਰ ਰੁੰਨਿਆ ॥

mohi baad ahankaar; sarapar runiaa |

Sant Singh KhalsaThose who indulge in attachment, conflict and egotism shall surely weep and cry.
Manmohan SinghThey who indulge in worldly love, strife and ego, shall assuredly weep.
Manmohan Singh (Punjabi)ਜੋ ਸੰਸਾਰੀ ਮਮਤਾ, ਝਗੜਿਆਂ ਅਤੇ ਹੰਗਤਾ ਅੰਦਰ ਜੁੜੇ ਹਨ, ਉਹ ਨਿਸਚਿਤ ਹੀ ਵਿਰਲਾਪ ਕਰਨਗੇ।
Fareedkot Teekaਮੋਹ ਔਰ ਝਗੜੇ ਔ ਹੰਕਾਰ ਇਨ ਕੇ ਧਾਰਨੇ ਵਾਲੇ (ਸਰਪਰ) ਨਿਸਚੇ ਕਰ ਕੇ ਰੋਤੇ ਹੈਂ॥
Prof. Sahib Singhਹੇ ਭਾਈ! ਉਹ ਮਨੁੱਖ ਮਾਇਆ ਦੇ ਮੋਹ ਵਿਚ, ਸ਼ਾਸਤ੍ਰਾਰਥ ਵਿਚ, ਅਹੰਕਾਰ ਵਿਚ ਫਸ ਕੇ ਜ਼ਰੂਰ ਦੁਖੀ ਹੁੰਦੇ ਹਨ,

ਪਦ ਅਰਥ ਮੋਹਿ = ਮੋਹ ਵਿਚ। ਬਾਦਿ = ਝਗੜੇ ਵਿਚ। ਅਹੰਕਾਰਿ = ਅਹੰਕਾਰ ਵਿਚ। ਸਰਪਰ = ਜ਼ਰੂਰ। ਰੁੰਨਿਆ = ਰੋਂਦੇ ਹਨ।

SikhNet (Spanish)uienes son infectados por el encantamiento, la contienda y el ego, sin duda van a lamentarse y no podrán tener Paz alguna,

ਸੁਖੁ. ਨ ਪਾਇਨੑਿ ਮੂਲਿ; ਨਾਮ ਵਿਛੁੰਨਿਆ ॥੨॥

sukh. na paaeina mool; naam vichhuniaa |2|

Sant Singh KhalsaThose who are separated from the Naam shall never find any peace. ||2||
Manmohan SinghThey who are separated from the Name, obtain not peace ever.
Manmohan Singh (Punjabi)ਜੋ ਨਾਮ ਤੋਂ ਵਿਛੜੇ ਹੋਏ ਹਨ, ਉਹ ਕਦਾਚਿਤ ਆਰਾਮ ਚੈਨ ਨੂੰ ਪਰਾਪਤ ਨਹੀਂ ਹੁੰਦੇ।
Fareedkot Teekaਜੋ ਨਾਮ ਸੇ ਵਿਛੁੜੇ ਹੈਂ ਇਸੀ ਤੇ ਸੋ ਕਭੀ ਭੀ ਸੁਖ ਨਹੀਂ ਪਾਵੇਂਗੇ॥੨॥
Prof. Sahib Singh(ਜੋ) ਪ੍ਰਭੂ ਦੇ ਨਾਮ ਤੋਂ ਵਿਛੁੜੇ ਹੋਏ ਹਨ। ਉਹ ਮਨੁੱਖ ਕਦੇ ਭੀ ਆਤਮਕ ਆਨੰਦ ਨਹੀਂ ਮਾਣਦੇ ॥੨॥

ਪਦ ਅਰਥ ਨ ਪਾਇਨ੍ਹ੍ਹਿ = ਨਹੀਂ ਪਾਂਦੇ। ਮੂਲਿ = ਬਿਲਕੁਲ। ਵਿਛੁੰਨਿਆ = ਵਿਛੁੜੇ ਹੋਏ ॥੨॥

SikhNet (Spanish)y vivirán arrancados de la estirpe del Nombre del Señor. (2)

ਮੇਰੀ ਮੇਰੀ ਧਾਰਿ; ਬੰਧਨਿ ਬੰਧਿਆ ॥

meree meree dhaar; bandhan bandhiaa |

Sant Singh KhalsaCrying out, Mine! Mine!, he is bound in bondage.
Manmohan SinghPractising egoism, the mortal is bound in bounds,
Manmohan Singh (Punjabi)ਅਪਣੱਤ ਧਾਰਨ ਕਰਨ ਦੁਆਰਾ, ਪ੍ਰਾਣੀ ਜੂੜਾਂ ਅੰਦਰ ਜਕੜਿਆ ਜਾਂਦਾ ਹੈ,
Fareedkot Teekaਜਿਨੋਂ ਨੇ ਮੇਰੀ ਮੇਰੀ ਏਹ ਬਿਰਤੀ ਧਾਰੀ ਹੈ, ਉਨ ਕੋ ਜਮ ਨੇ ਪਰਲੋਕ ਮੇਂ ਬੰਧਨੋਂ ਕਰ ਕੇ ਬੰਧਿਆ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਮਾਇਆ ਦੀ ਮਮਤਾ ਦਾ ਖ਼ਿਆਲ ਮਨ ਵਿਚ ਟਿਕਾ ਕੇ ਮੋਹ ਦੇ ਬੰਧਨ ਵਿਚ ਬੱਝੇ ਰਹਿੰਦੇ ਹਨ।

ਪਦ ਅਰਥ ਮੇਰੀ ਮੇਰੀ ਧਾਰਿ = ਮਾਇਆ ਦੀ ਮਮਤਾ ਦੇ ਖ਼ਿਆਲ ਮਨ ਵਿਚ ਟਿਕਾ ਕੇ। ਬੰਧਨਿ = (ਮੋਹ ਦੇ) ਬੰਧਨ ਵਿਚ।

SikhNet (Spanish)Engañados con la idea de “lo mío”, viven atados a sus propios egos,

ਨਰਕਿ ਸੁਰਗਿ ਅਵਤਾਰ; ਮਾਇਆ ਧੰਧਿਆ ॥੩॥

narak surag avataar; maaeaa dhandhiaa |3|

Sant Singh KhalsaEntangled in Maya, he is reincarnated in heaven and hell. ||3||
Manmohan Singhand involved in the affairs of mammon, he is born in hell and heaven.
Manmohan Singh (Punjabi)ਅਤੇ ਮੋਹਨੀ ਦੇ ਵਿਹਾਰਾਂ ਵਿੱਚ ਉਲਝ ਕੇ ਉਹ ਦੋਜ਼ਕ ਤੇ ਬਹਿਸ਼ਤ ਵਿੱਚ ਜਨਮ ਲੈਂਦਾ ਹੈ।
Fareedkot Teekaਮਾਇਆ ਕੇ ਧੰਧਿਓਂ ਮੇਂ ਫਸ ਕੇ ਨਰਕ ਔ ਸ੍ਵਰਗ ਮੇਂ ਅਵਤਾਰ ਧਾਰਤੇ ਹੈਂ॥੩॥
Prof. Sahib Singhਨਿਰੀ ਮਾਇਆ ਦੇ ਝੰਬੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁਖ ਭੋਗਦੇ ਰਹਿੰਦੇ ਹਨ ॥੩॥

ਪਦ ਅਰਥ ਨਰਕਿ = ਨਰਕ ਵਿਚ, ਦੁੱਖ ਵਿਚ। ਸੁਰਗਿ = ਸੁਰਗ ਵਿਚ, ਸੁਖ ਵਿਚ। ਅਵਤਾਰ = ਜਨਮ ॥੩॥

SikhNet (Spanish)e involucrados en la lucha de Maya, a veces están felices, y otras en depresión.(3)

ਸੋਧਤ ਸੋਧਤ ਸੋਧਿ; ਤਤੁ ਬੀਚਾਰਿਆ ॥

sodhat sodhat sodh; tat beechaariaa |

Sant Singh KhalsaSearching, searching, searching, I have come to understand the essence of reality.
Manmohan SinghCollating, collating and collating I have found this to be reality,
Manmohan Singh (Punjabi)ਜਾਂਚ, ਜਾਂਚ, ਜਾਂਚ ਕੇ ਮੈਂ ਇਹ ਅਸਲੀਅਤ ਲੱਭੀ ਹੈ,
Fareedkot Teekaਬੇਦ ਪੁਰਾਨ ਸ਼ਾਸਤਰ ਸੋਧ ਕੇ ਇਹੁ ਸਾਰ ਵੀਚਾਰਿਆ ਹੈ॥
Prof. Sahib Singhਹੇ ਭਾਈ! ਚੰਗੀ ਤਰ੍ਹਾਂ ਪੜਤਾਲ ਕਰ ਕੇ ਨਿਰਨਾ ਕਰ ਕੇ ਅਸੀਂ ਇਸ ਅਸਲੀਅਤ ਉਤੇ ਪਹੁੰਚੇ ਹਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ।

ਪਦ ਅਰਥ ਸੋਧਤ = ਵਿਚਾਰ ਕਰਦਿਆਂ। ਸੋਧਿ = ਵਿਚਾਰ ਕਰ ਕੇ। ਤਤੁ = ਅਸਲੀਅਤ।

SikhNet (Spanish)Buscando, buscando y buscando, he logrado encontrar la Esencia de la Realidad,

ਨਾਮ ਬਿਨਾ ਸੁਖੁ ਨਾਹਿ; ਸਰਪਰ ਹਾਰਿਆ ॥੪॥

naam binaa sukh naeh; sarapar haariaa |4|

Sant Singh KhalsaWithout the Naam, there is no peace at all, and the mortal will surely fail. ||4||
Manmohan Singhthat without the Name there is no peace and the mortal assuredly fails.
Manmohan Singh (Punjabi)ਕਿ ਨਾਮ ਦੇ ਬਗੈਰ ਕੋਈ ਆਰਾਮ ਚੈਨ ਨਹੀਂ ਅਤੇ ਪ੍ਰਾਣੀ ਨਿਸਚਿਤ ਹੀ ਹਾਰ ਜਾਂਦਾ ਹੈ।
Fareedkot Teekaਨਾਮ ਬਿਨਾਂ ਸੁਖ ਨਹੀਂ ਹੈ, ਜਿਨੋਂ ਨੇ ਇਹ ਬਾਤ ਮੰਨੀ ਨਹੀਂ ਉਨ ਕਾ ਸਮੁਦਾਇ ਨਿਸਚੇ ਕਰ ਕੇ ਹਾਰਾ ਹੈ॥੪॥
Prof. Sahib Singhਨਾਮ ਤੋਂ ਵਾਂਜੇ ਰਹਿਣ ਵਾਲੇ ਜ਼ਰੂਰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ ॥੪॥

ਪਦ ਅਰਥ ਹਾਰਿਆ = (ਜੀਵਨ-ਬਾਜ਼ੀ) ਹਾਰਦੇ ਹਨ ॥੪॥

SikhNet (Spanish)pues sin el Naam, uno no logra la Paz y pierde el juego de la vida.(4)

Open this shabad (19 lines, Angs 761-762) →

Ang 761 of 1430