ੴ

ਸਿੱਖਬਾਣੀ · SikhBani

Ang 759

Sri Guru Granth Sahib · Raag Soohee · 2 shabads, 40 lines
Translations
Shabad Guru Ramdas Ji Raag Soohee continued from Ang 758

ਸਤਿਗੁਰੁ ਸਾਗਰੁ ਗੁਣ ਨਾਮ ਕਾ; ਮੈ ਤਿਸੁ ਦੇਖਣ ਕਾ ਚਾਉ ॥

satigur saagar gun naam kaa; mai tis dekhan kaa chaau |

Sant Singh KhalsaThe True Guru is the Ocean of Virtue of the Naam, the Name of the Lord. I have such a yearning to see Him!
Manmohan SinghThe True Guru is the ocean of virtue and the Lord's Name to see him, I have great yearning.
Manmohan Singh (Punjabi)ਸੱਚੇ ਗੁਰੂ ਜੀ ਨੇਕੀ ਅਤੇ ਪ੍ਰਭੂ ਦੇ ਨਾਮ ਦੇ ਸਮੁੰਦਰ ਹਨ, ਉਨ੍ਹਾਂ ਨੂੰ ਵੇਖਣ ਦਾ ਮੈਨੂੰ ਬੜਾ ਉਤਸ਼ਾਹ ਹੈ।
Fareedkot Teekaਸਤਗੁਰੂ ਨਾਮ ਆਦੀ ਦੈਵੀ ਗੁਣੋਂ ਕਾ ਸਮੁੰਦ੍ਰ ਹੈ, ਮੇਰੇ ਕੋ ਤਿਸੁ ਗੁਰੂ ਜੀ ਕੇ ਦੇਖਨੇ ਕਾ ਚਾਉ ਹੈ॥
Prof. Sahib Singhਹੇ ਭਾਈ! ਗੁਰੂ ਗੁਣਾਂ ਦਾ ਸਮੁੰਦਰ ਹੈ, ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ। ਉਸ ਗੁਰੂ ਦਾ ਦਰਸਨ ਕਰਨ ਦੀ ਤੈਨੂੰ ਤਾਂਘ ਲੱਗੀ ਹੋਈ ਹੈ।

ਪਦ ਅਰਥ ਸਾਗਰੁ = ਸਮੁੰਦਰ। ਤਿਸੁ = ਉਸ (ਗੁਰੂ) ਨੂੰ।

SikhNet (Spanish)El Guru Verdadero es el Océano de Virtud del Naam, el Nombre del Señor, oh, tengo tal añoranza de verlo,

ਹਉ ਤਿਸੁ ਬਿਨੁ. ਘੜੀ ਨ ਜੀਵਊ; ਬਿਨੁ ਦੇਖੇ. ਮਰਿ ਜਾਉ ॥੬॥

hau tis bin. gharree na jeevaoo; bin dekhe. mar jaau |6|

Sant Singh KhalsaWithout Him, I cannot live, even for an instant. If I do not see Him, I die. ||6||
Manmohan SinghWithout him, I can live not even for an instant. I die if I see him not.
Manmohan Singh (Punjabi)ਉਸ ਦੇ ਬਗੈਰ ਮੈਂ ਇਕ ਮੁਹਤ ਭਰ ਲਈ ਭੀ ਜਿਊ ਨਹੀਂ ਸਕਦਾ। ਉਸ ਨੂੰ ਵੇਖਣ ਦੇ ਬਾਝੋਂ ਮੈਂ ਮਰ ਮੁਕਦਾ ਹਾਂ।
Fareedkot Teekaਤਾਂ ਤੇ ਮੈਂ ਤਿਸ ਗੁਰੂ ਬਿਨਾਂ ਏਕ ਘੜੀ ਭੀ ਨਹੀਂ ਜੀਵਤਾ, ਬਿਨ ਦੇਖੇ ਮਰ ਜਾਤਾ ਹੂੰ, ਭਾਵ ਅਤੀ ਦੁਖਤ ਹੋਤਾ ਹੂੰ॥੬॥
Prof. Sahib Singhਮੈਂ ਉਸ ਗੁਰੂ ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ। ਗੁਰੂ ਦਾ ਦਰਸਨ ਕਰਨ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੬॥

ਪਦ ਅਰਥ ਹਉ = ਮੈਂ। ਨ ਜੀਵਊ = (ਆਤਮਕ ਜੀਵਨ) ਜੀਊ ਨਹੀਂ ਸਕਦਾ। ਮਰਿ ਜਾਉ = ਮਰਿ ਜਾਉਂ, ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੬॥

SikhNet (Spanish)que sin Él no puedo vivir ni por un instante, si no Lo veo, muero(6)

ਜਿਉ ਮਛੁਲੀ. ਵਿਣੁ ਪਾਣੀਐ; ਰਹੈ ਨ. ਕਿਤੈ ਉਪਾਇ ॥

jiau machhulee. vin paaneeai; rahai na. kitai upaae |

Sant Singh KhalsaAs the fish cannot survive at all without water,
Manmohan SinghAs the fish, by no means, can live without water,
Manmohan Singh (Punjabi)ਜਿਸ ਤਰ੍ਹਾਂ ਮੱਛੀ ਕਿਸੇ ਤਰੀਕੇ ਨਾਲ ਭੀ ਜਲ ਦੇ ਬਾਝੋਂ ਰਹਿ ਨਹੀਂ ਸਕਦੀ,
Fareedkot Teekaਜਿਉਂ ਮਛਲੀ ਬਿਨਾਂ ਪਾਣੀ ਸੇ ਦੁਖੀ ਹੋਤੀ ਹੈ ਅਰ ਕਿਸੇ ਉਪਾ੍ਯ ਕਰ ਕੇ (ਰਹੈ) ਬਚਤੀ ਨਹੀਂ॥
Prof. Sahib Singhਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਹੋਰ ਕਿਸੇ ਭੀ ਜਤਨ ਨਾਲ ਜੀਊਂਦੀ ਨਹੀਂ ਰਹਿ ਸਕਦੀ,

ਪਦ ਅਰਥ ਕਿਤੈ ਉਪਾਇ = ਕਿਸੇ ਭੀ ਜਤਨ ਨਾਲ।

SikhNet (Spanish)Así como el pez no puede vivir sin agua,

ਤਿਉ ਹਰਿ ਬਿਨੁ ਸੰਤੁ. ਨ ਜੀਵਈ; ਬਿਨੁ ਹਰਿ ਨਾਮੈ. ਮਰਿ ਜਾਇ ॥੭॥

tiau har bin sant. na jeevee; bin har naamai. mar jaae |7|

Sant Singh Khalsathe Saint cannot live without the Lord. Without the Lord's Name, he dies. ||7||
Manmohan Singhso the saint can live not without his Lord's Name, dies he.
Manmohan Singh (Punjabi)ਇਸੇ ਤਰ੍ਹਾਂ ਹੀ ਸਾਧੂ ਰੱਬ ਦੇ ਨਾਮ ਦੇ ਬਗੈਰ ਬਚ ਨਹੀਂ ਸਕਦਾ। ਆਪਣੇ ਸਾਈਂ ਦੇ ਨਾਮ ਦੇ ਬਗੈਰ ਉਹ ਮਰ ਜਾਂਦਾ ਹੈ।
Fareedkot Teekaਤਿਸੀ ਪ੍ਰਕਾਰ ਹਰੀ ਬਿਨਾਂ ਸੰਤ ਨਹੀਂ ਜੀਵਤਾ, ਬਿਨਾਂ ਹਰਿ ਨਾਮ ਤੋ ਮਰ ਜਾਤਾ ਹੈ॥੭॥
Prof. Sahib Singhਤਿਵੇਂ ਪਰਮਾਤਮਾ ਤੋਂ ਬਿਨਾ ਸੰਤ ਭੀ ਜੀਊ ਨਹੀਂ ਸਕਦਾ, ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਕ ਮੌਤ ਸਮਝਦਾ ਹੈ ॥੭॥

ਪਦ ਅਰਥ ਨ ਜੀਵਈ = ਨ ਜੀਵੈ, ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ ॥੭॥

SikhNet (Spanish)el Santo no puede vivir sin el Señor; sin el Nombre del Señor él muere. (7)

ਮੈ ਸਤਿਗੁਰ ਸੇਤੀ ਪਿਰਹੜੀ; ਕਿਉ. ਗੁਰ ਬਿਨੁ ਜੀਵਾ ਮਾਉ ॥

mai satigur setee piraharree; kiau. gur bin jeevaa maau |

Sant Singh KhalsaI am so much in love with my True Guru! How could I even live without the Guru, O my mother?
Manmohan SinghI am in love with my True Guru. How can I remain alive without the Guru, O my mother?
Manmohan Singh (Punjabi)ਮੇਰੀ ਸੱਚੇ ਗੁਰਾਂ ਨਾਲ ਪ੍ਰੀਤ ਹੈ। ਗੁਰਾਂ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ, ਹੇ ਮੇਰੀ ਮਾਤਾ?
Fareedkot Teekaਹੇ ਮੇਰੀ ਸਖੀ! ਮੇਰੀ ਤੋ ਸਤਗੁਰੋਂ ਸਾਥ ਹੀ ਪ੍ਰੀਤੀ ਹੈ, ਕਿਸ ਪ੍ਰਕਾਰ ਗੁਰੋਂ ਬਿਨਾਂ ਜੀਵਾਂ?
Prof. Sahib Singhਹੇ ਮਾਂ! ਮੇਰਾ ਆਪਣੇ ਗੁਰੂ ਨਾਲ ਡੂੰਘਾ ਪਿਆਰ ਹੈ। ਗੁਰੂ ਤੋਂ ਬਿਨਾ ਮੈਂ ਕਿਵੇਂ ਜੀਊ ਸਕਦਾ ਹਾਂ?

ਪਦ ਅਰਥ ਸੇਤੀ = ਨਾਲ। ਪਿਰਹੜੀ = ਪਿਆਰ। ਕਿਉ ਜੀਵਾ = ਕਿਉਂ ਜੀਵਾਂ? ਕਿਵੇਂ ਜੀ ਸਕਦਾ ਹਾਂ? ਮਾਉ = ਹੇ ਮਾਂ!

SikhNet (Spanish)Estoy enamorado de mi Guru Verdadero; ¿cómo puedo vivir sin Él, oh madre?

ਮੈ ਗੁਰਬਾਣੀ ਆਧਾਰੁ ਹੈ; ਗੁਰਬਾਣੀ ਲਾਗਿ ਰਹਾਉ ॥੮॥

mai gurabaanee aadhaar hai; gurabaanee laag rahaau |8|

Sant Singh KhalsaI have the Support of the Word of the Guru's Bani. Attached to Gurbani, I survive. ||8||
Manmohan SinghI have the support of the Guru's hymns. Attached to Gurbani do I abide.
Manmohan Singh (Punjabi)ਮੈਨੂੰ ਗੁਰਾਂ ਦੀ ਬਾਣੀ ਦਾ ਆਸਰਾ ਹੈ। ਗੁਰਬਾਣੀ ਨਾਲ ਜੁੜ ਕੇ ਹੀ ਮੈਂ ਵਸਦਾ ਹਾਂ।
Fareedkot Teekaਹੇ ਭਾਈ! ਮੇਰੇ ਕੋ ਤੋ ਗੁਰੋਂ ਕੀ ਬਾਣੀ ਕਾ ਹੀ ਆਸਰਾ ਹੈ, ਇਸੀ ਤੇ ਗੁਰੋਂ ਕੀ ਬਾਣੀ ਮੇਂ ਹੀ ਲਗਾ ਰਹਿਤਾ ਹੂੰ॥੮॥
Prof. Sahib Singhਗੁਰੂ ਦੀ ਬਾਣੀ ਮੇਰਾ ਸਹਾਰਾ ਹੈ। ਗੁਰੂ ਦੀ ਬਾਣੀ ਵਿਚ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ ॥੮॥

ਪਦ ਅਰਥ ਆਧਾਰੁ = ਆਸਰਾ। ਲਾਗਿ ਰਹਾਉ = ਲੱਗ ਕੇ ਟਿਕ ਸਕਦਾ ਹਾਂ ॥੮॥

SikhNet (Spanish)Me apoyo en la Palabra del Guru y me entono en ella. (8)

ਹਰਿ ਹਰਿ ਨਾਮੁ ਰਤੰਨੁ ਹੈ; ਗੁਰੁ ਤੁਠਾ ਦੇਵੈ ਮਾਇ ॥

har har naam ratan hai; gur tutthaa devai maae |

Sant Singh KhalsaThe Name of the Lord, Har, Har, is a jewel; by the Pleasure of His Will, the Guru has given it, O my mother.
Manmohan SinghThe Lord Master's Name is the jewel. By his pleasure, the Guru has blessed me with it, O my mother.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਹੀਰਾ ਹੈ। ਆਪਣੀ ਪਰਸੰਨਤਾ ਦੁਆਰਾ, ਗੁਰਾਂ ਨੇ ਮੈਨੂੰ ਇਹ ਬਖਸ਼ਿਆ ਹੈ, ਹੇ ਮੇਰੀ ਅੰਮੜੀਏ!
Fareedkot Teekaਹੇ ਭਾਈ! ਹਰਿ ਹਰਿ ਨਾਮ ਅਮੋਲਕ ਹੈ ਅਰ ਗੁਰ (ਤੁਠਾ) ਪ੍ਰਸਿੰਨ ਹੂਆ ਹੂਆ ਨਾਮ ਦੇਤਾ ਹੈ॥
Prof. Sahib Singhਹੇ ਮਾਂ! ਪਰਮਾਤਮਾ ਦਾ ਨਾਮ ਰਤਨ (ਵਰਗਾ ਕੀਮਤੀ ਪਦਾਰਥ) ਹੈ। ਗੁਰੂ (ਜਿਸ ਉਤੇ) ਪ੍ਰਸੰਨ (ਹੁੰਦਾ ਹੈ, ਉਸ ਨੂੰ ਇਹ ਰਤਨ) ਦੇਂਦਾ ਹੈ।

ਪਦ ਅਰਥ ਤੁਠਾ = ਪ੍ਰਸੰਨ। ਮਾਇ = ਹੇ ਮਾਂ!

SikhNet (Spanish)El Nombre del Señor es la Joya; cuando el Guru tiene Misericordia de mí, me bendice con Ella.

ਮੈ ਧਰ ਸਚੇ ਨਾਮ ਕੀ; ਹਰਿ ਨਾਮਿ ਰਹਾ ਲਿਵ ਲਾਇ ॥੯॥

mai dhar sache naam kee; har naam rahaa liv laae |9|

Sant Singh KhalsaThe True Name is my only Support. I remain lovingly absorbed in the Lord's Name. ||9||
Manmohan SinghMy only prop is the True Name. In the Love of the Lord's Name remain I absorbed.
Manmohan Singh (Punjabi)ਮੇਰਾ ਆਸਰਾ ਕੇਵਲ ਸੱਚਾ ਨਾਮ ਹੀ ਹੈ। ਸੁਆਮੀ ਦੇ ਨਾਮ ਦੇ ਪ੍ਰੇਮ ਅੰਦਰ ਹੀ ਮੈਂ ਲੀਨ ਰਹਿੰਦਾ ਹਾਂ।
Fareedkot Teekaਮੈਨੂੰ ਸੱਚੇ ਨਾਮ ਕੀ ਓਟ ਹੈ, ਇਸ ਤੇ ਹਰੀ ਕੇ ਨਾਮ ਮੇਂ ਹੀ ਲਿਵ ਕੋ ਲਾਏ ਰਹਾ ਹੂੰ॥੯॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁਕਾ ਹੈ। ਪ੍ਰਭੂ ਦੇ ਨਾਮ ਵਿਚ ਸੁਰਤ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ ॥੯॥

ਪਦ ਅਰਥ ਧਰ = ਆਸਰਾ। ਨਾਮਿ = ਨਾਮ ਵਿਚ। ਲਿਵ ਲਾਇ = ਸੁਰਤ ਜੋੜ ਕੇ। ਰਹਾ = ਰਹਿ ਸਕਦਾ ਹਾਂ ॥੯॥

SikhNet (Spanish)Mi Único Soporte es el Nombre Verdadero; deseo estar siempre entonado en el Naam.(9)

ਗੁਰ ਗਿਆਨੁ ਪਦਾਰਥੁ ਨਾਮੁ ਹੈ; ਹਰਿ ਨਾਮੋ ਦੇਇ ਦ੍ਰਿੜਾਇ ॥

gur giaan padaarath naam hai; har naamo dee drirraae |

Sant Singh KhalsaThe wisdom of the Guru is the treasure of the Naam. The Guru implants and enshrines the Lord's Name.
Manmohan SinghIn the Guru-given gnosis is contained the wealth of Lord's Name and the Lord's Name, the Guru imprints in the man's mind.
Manmohan Singh (Punjabi)ਗੁਰਾਂ ਦੀ ਦਰਸਾਈ ਹੋਈ ਬ੍ਰਹਮ ਵੀਚਾਰ ਅੰਦਰ ਹੀ ਸੁਆਮੀ ਦੇ ਨਾਮ ਦੀ ਦੌਲਤ ਹੈ ਅਤੇ ਸੁਆਮੀ ਦਾ ਨਾਮ ਹੀ ਗੁਰੂ ਜੀ ਬੰਦੇ ਦੇ ਅੰਦਰ ਪੱਕਾ ਕਰਦੇ ਹਨ।
Fareedkot Teekaਗੁਰੂ ਪਾਸ ਗ੍ਯਾਨ ਕੇ ਦੇਣੇ ਵਾਲਾ ਨਾਮ ਪਦਾਰਥ ਹੈ, ਜਗ੍ਯਾਸੀਓਂ ਕੋ ਸੋ ਹਰਿ ਨਾਮ ਹੀ ਦ੍ਰਿੜਾ ਦੇਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਇਕ ਕੀਮਤੀ ਚੀਜ਼ ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਕੀਮਤੀ ਪਦਾਰਥ ਹੈ।

ਪਦ ਅਰਥ ਗੁਰ ਬਿਆਨੁ = ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ। ਪਦਾਰਥੁ = ਕੀਮਤੀ ਚੀਜ਼। ਨਾਮੋ = ਨਾਮ ਹੀ। ਦੇਇ ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।

SikhNet (Spanish)En el Nombre del Señor está contenida la Sabiduría del Guru; es a través del Nombre que uno la obtiene.

ਜਿਸੁ ਪਰਾਪਤਿ ਸੋ ਲਹੈ; ਗੁਰ ਚਰਣੀ ਲਾਗੈ ਆਇ ॥੧੦॥

jis paraapat so lahai; gur charanee laagai aae |10|

Sant Singh KhalsaHe alone receives it, he alone gets it, who comes and falls at the Guru's Feet. ||10||
Manmohan SinghHe alone obtains the Name who is destined to receive it and who comes and falls at the Guru's feet.
Manmohan Singh (Punjabi)ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ ਅਤੇ ਜੋ ਗੁਰਾਂ ਦੇ ਪੈਰੀ ਆ ਡਿੱਗਦਾ ਹੈ।
Fareedkot Teekaਜਿਸ ਕੋ ਪੂਰਬ ਭਾਗ ਦ੍ਵਾਰਾ ਪ੍ਰਾਪਤਿ ਹੋਣਾ ਲਿਖਾ ਹੈ, ਸੋ ਗੁਰ ਕੀ ਚਰਨੀ ਆ ਲਾਗਤਾ ਹੈ ਪੁਨਾ ਵਹੀ ਲੇਤਾ ਹੈ॥੧੦॥
Prof. Sahib Singhਜਿਸ ਮਨੁੱਖ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੈ, ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦਾ ਹੈ, ਤੇ ਇਹ ਪਦਾਰਥ ਹਾਸਲ ਕਰ ਲੈਂਦਾ ਹੈ। ਗੁਰੂ ਉਸ ਦੇ ਹਿਰਦੇ ਵਿਚ ਹਰਿ-ਨਾਮ ਪੱਕਾ ਕਰ ਦੇਂਦਾ ਹੈ ॥੧੦॥

ਪਦ ਅਰਥ ਲਹੈ = ਹਾਸਲ ਕਰਦਾ ਹੈ। ਆਇ = ਆ ਕੇ ॥੧੦॥

SikhNet (Spanish)Sólo el que tiene la Bendición del Señor se postra a los Pies del Guru y Lo obtiene. (10)

ਅਕਥ ਕਹਾਣੀ ਪ੍ਰੇਮ ਕੀ; ਕੋ ਪ੍ਰੀਤਮੁ ਆਖੈ ਆਇ ॥

akath kahaanee prem kee; ko preetam aakhai aae |

Sant Singh KhalsaIf only someone would come and tell me the Unspoken Speech of the Love of my Beloved.
Manmohan SinghIneffable is the story of Divine Love Let some friend of mine come and narrate it.
Manmohan Singh (Punjabi)ਅਕਹਿ ਹੈ ਸਾਖੀ ਈਸ਼ਵਰੀ-ਪਿਆਰ ਦੀ। ਮੇਰਾ ਕੋਈ ਮਿੱਤਰ ਆ ਕੇ ਇਸ ਨੂੰ ਦੱਸੇ।
Fareedkot Teekaਪ੍ਰੇਮ ਕੀ ਕਹਾਣੀ ਅਕਥ ਹੈ, ਜੋ ਕੋਈ ਪ੍ਰੀਤਮ ਆਕਰ ਮੇਰੇ ਕੋ ਕਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ। ਜੇ ਕੋਈ ਪਿਆਰਾ ਸੱਜਣ ਮੈਨੂੰ ਆ ਕੇ ਇਹ ਕਹਾਣੀ ਸੁਣਾਏ,

ਪਦ ਅਰਥ ਅਕਥ = ਜੋ ਬਿਆਨ ਨਾਹ ਕੀਤੀ ਜਾ ਸਕੇ। ਕੋ ਪ੍ਰੀਤਮੁ = (ਜੇ) ਕੋਈ ਪਿਆਰਾ ਸੱਜਣ। ਆਇ = ਆ ਕੇ।

SikhNet (Spanish)La Historia del Amor del Señor es Indescriptible;

ਤਿਸੁ ਦੇਵਾ ਮਨੁ ਆਪਣਾ; ਨਿਵਿ ਨਿਵਿ ਲਾਗਾ ਪਾਇ ॥੧੧॥

tis devaa man aapanaa; niv niv laagaa paae |11|

Sant Singh KhalsaI would dedicate my mind to him; I would bow down in humble respect, and fall at his feet. ||11||
Manmohan SinghUnto him I surrender my soul and bowing low I repair to his feet.
Manmohan Singh (Punjabi)ਉਸ ਨੂੰ ਮੈਂ ਆਪਣੀ ਆਤਮਾ ਅਰਪਣ ਕਰਦਾ ਹਾਂ, ਅਤੇ ਨੀਵਾਂ ਝੁਕ ਕੇ ਉਸ ਦੇ ਪੈਰੀ ਪੈਂਦਾ ਹਾਂ।
Fareedkot Teekaਤਿਸ ਕੋ ਮੈਂ ਅਪਨਾ ਮਨ ਦੇਵਾਂ ਔ ਨਿਵ ਨਿਵ ਕੇ ਉਸ ਕੇ ਪਾਵੋਂ ਕੋ ਲਾਗੂੰ॥੧੧॥
Prof. Sahib Singhਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਲਿਫ਼ ਲਿਫ਼ ਕੇ ਉਸ ਦੇ ਪੈਰਾਂ ਤੇ ਢਹਿ ਪਵਾਂ ॥੧੧॥

ਪਦ ਅਰਥ ਦੇਵਾ = ਦੇਵਾਂ। ਨਿਵਿ = ਨਿਊਂ ਕੇ। ਲਾਗਾ = ਲਾਗਾਂ। ਪਾਇ = ਪੈਰੀਂ ॥੧੧॥

SikhNet (Spanish)si algún amigo me la recitara le entregaría mi mente y caería a sus pies con toda humildad.(11)

ਸਜਣੁ ਮੇਰਾ ਏਕੁ ਤੂੰ; ਕਰਤਾ ਪੁਰਖੁ ਸੁਜਾਣੁ ॥

sajan meraa ek toon; karataa purakh sujaan |

Sant Singh KhalsaYou are my only Friend, O my All-knowing, All-powerful Creator Lord.
Manmohan SinghThou alone art my Friend, O my Omnipotent and Omniscient Creator.
Manmohan Singh (Punjabi)ਕੇਵਲ ਤੂੰ ਹੀ ਮੇਰਾ ਮਿੱਤਰ ਹੈ, ਹੇ ਮੇਰੇ ਸਰਬ-ਸ਼ਕਤਮਾਨ ਅਤੇ ਸਰਬੱਗ ਸਿਰਜਣਹਾਰ!
Fareedkot Teekaਹੇ ਕਰਤਾ ਪੁਰਖ! ਮੇਰਾ ਸੱਜਨ ਤੋ ਏਕ ਤੂੰ ਹੀ ਹੈਂ, ਸੋ ਤੁਝ ਕੋ ਹੀ ਮੈਂ ਜਾਨਤਾ ਹੂੰ॥
Prof. Sahib Singhਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ (ਅਸਲ) ਸੱਜਣ ਹੈਂ। ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੀ ਜਾਣਨ ਵਾਲਾ ਹੈਂ।

ਪਦ ਅਰਥ ਏਕੁ ਤੂੰ = ਸਿਰਫ਼ ਤੂੰ ਹੀ। ਸੁਜਾਣੁ = ਸਿਆਣਾ।

SikhNet (Spanish)Eres mi Único Amigo, Sabio Señor Creador.

ਸਤਿਗੁਰਿ ਮੀਤਿ ਮਿਲਾਇਆ; ਮੈ ਸਦਾ ਸਦਾ ਤੇਰਾ ਤਾਣੁ ॥੧੨॥

satigur meet milaaeaa; mai sadaa sadaa teraa taan |12|

Sant Singh KhalsaYou have brought me to meet with my True Guru. Forever and ever, You are my only strength. ||12||
Manmohan SinghThou hast united me with the True hast united me with the True Guru, my intimate. ever, ever Thou art my support.
Manmohan Singh (Punjabi)ਤੂੰ ਮੈਨੂੰ ਮੇਰੇ ਯਾਰ ਗੁਰਾਂ ਨਾਲ ਜੋੜ ਦਿੱਤਾ ਹੈ। ਸਦੀਵ, ਸਦੀਵ ਹੀ ਤੂੰ ਮੇਰਾ ਆਸਰਾ ਹੈਂ।
Fareedkot Teekaਸਤਿਗੁਰ ਮਿਤ੍ਰ ਨੇ ਮੁਝੇ ਤੇਰੇ ਸਾਥ ਮਿਲਾਯਾ ਹੈ, ਮੈਨੂੰ ਮਨ ਤਨ ਕਰ ਕੇ ਸਦਾ ਤੇਰਾ ਹੀ (ਤਾਣੁ) ਬਲ ਹੈ॥੧੨॥
Prof. Sahib Singhਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਮੈਨੂੰ ਸਦਾ ਹੀ ਤੇਰਾ ਸਹਾਰਾ ਹੈ ॥੧੨॥

ਪਦ ਅਰਥ ਸਤਿਗੁਰਿ = ਗੁਰੂ ਨੇ। ਮੀਤਿ = ਮਿੱਤਰ ਨੇ। ਤਾਣੁ = ਆਸਰਾ ॥੧੨॥

SikhNet (Spanish)Me has llevado hasta el Guru Verdadero, mi Amigo; eres siempre mi Único Soporte. (12)

ਸਤਿਗੁਰੁ ਮੇਰਾ ਸਦਾ; ਸਦਾ; ਨਾ ਆਵੈ. ਨਾ ਜਾਇ ॥

satigur meraa sadaa; sadaa; naa aavai. naa jaae |

Sant Singh KhalsaMy True Guru, forever and ever, does not come and go.
Manmohan SinghEternal and immortal is my True Guru He comes not, nor goes he.
Manmohan Singh (Punjabi)ਅਨੰਤ ਅਤੇ ਅਮਰ ਹੈ ਮੇਰਾ ਸੱਚਾ ਗੁਰੂ। ਉਹ ਨਾਂ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ।
Fareedkot Teekaਮੇਰਾ ਸਤਿਗੁਰ ਸਦਾ ਸਦਾ ਨਿਤ੍ਯ ਹੈ ਵਹ ਨਾ ਜਨਮਤਾ ਹੈ ਨਾ ਮਰਤਾ ਹੈ॥
Prof. Sahib Singhਹੇ ਭਾਈ! ਪਿਆਰਾ ਗੁਰੂ (ਦੱਸਦਾ ਹੈ ਕਿ) ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।

ਪਦ ਅਰਥ ਆਵੈ = ਜੰਮਦਾ। ਜਾਇ = ਮਰਦਾ।

SikhNet (Spanish)Mi Guru Verdadero es Eterno; no va ni viene.

ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ॥੧੩॥

ohu abinaasee purakh hai; sabh meh rahiaa samaae |13|

Sant Singh KhalsaHe is the Imperishable Creator Lord; He is permeating and pervading among all. ||13||
Manmohan SinghHe Himself is the imperishable Lord, who is contained amongst all.
Manmohan Singh (Punjabi)ਉਹ ਖੁਦ ਸਦੀਵ ਸਥਿਰ ਸੁਆਮੀ ਹੈ, ਜੋ ਸਾਰਿਆਂ ਅੰਦਰ ਰਵਿ ਰਹਿਆ ਹੈ।
Fareedkot Teekaਵਹ ਪੁਰਸ ਪਰਮਾਤਮਾਂ ਨਾਸ ਤੇ ਰਹਿਤ ਹੈ ਪੁਨਾ ਸਭ ਮੇਂ ਸਮਾਇ ਰਹਾ ਹੈ॥੧੩॥
Prof. Sahib Singhਉਹ ਪੁਰਖ-ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਸਭਨਾਂ ਵਿਚ ਮੌਜੂਦ ਹੈ ॥੧੩॥

ਪਦ ਅਰਥ ਅਭਿਨਾਸੀ = ਨਾਸ-ਰਹਿਤ ॥੧੩॥

SikhNet (Spanish)Él es el Siempre Duradero y Todo Prevaleciente Purusha.(13)

ਰਾਮ ਨਾਮ ਧਨੁ ਸੰਚਿਆ; ਸਾਬਤੁ ਪੂੰਜੀ ਰਾਸਿ ॥

raam naam dhan sanchiaa; saabat poonjee raas |

Sant Singh KhalsaI have gathered in the wealth of the Lord's Name. My facilities and faculties are intact, safe and sound.
Manmohan SinghI have amassed the wealth of the Lord's Name and intact is my capital and merchandise.
Manmohan Singh (Punjabi)ਮੈਂ ਸਾਈਂ ਦੇ ਨਾਮ ਦੀ ਦੌਲਤ ਇਕੱਤਰ ਕੀਤੀ ਹੈ ਅਤੇ ਸਹੀ ਸਲਾਮਤ ਹੈ ਮੇਰਾ ਮਾਲ ਤੇ ਸੌਦਾ ਸੂਤ।
Fareedkot Teekaਜਿਨੋਂ ਨੇ ਰਾਮ ਨਾਮ ਧਨ ਇਕੱਤ੍ਰ ਕੀਆ ਹੈ ਉਨ ਕੀ ਸ੍ਵਾਸਾਂ ਰੂਪ ਪੂੰਜੀ ਸਾਬਤ ਰਹੀ ਹੈ ਔ (ਰਾਸਿ) ਸੱਚੀ ਭਾਵ ਸਫਲੀ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਥਾਪਣਾ ਦੇ ਦਿੱਤੀ ਉਸ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ ਲਿਆ, ਉਸ ਦੀ ਇਹ ਰਾਸਿ-ਪੂੰਜੀ ਸਦਾ ਅਖੁੱਟ ਰਹਿੰਦੀ ਹੈ,

ਪਦ ਅਰਥ ਸੰਚਿਆ = ਇਕੱਠਾ ਕੀਤਾ। ਸਾਬਤੁ = ਕਦੇ ਨਾਹ ਘਟਣ ਵਾਲੀ।

SikhNet (Spanish)He acumulado la Riqueza del Nombre del Señor y he conservado mi capital íntegro.

ਨਾਨਕ ਦਰਗਹ ਮੰਨਿਆ; ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥

naanak daragah maniaa; gur poore saabaas |14|1|2|11|

Sant Singh KhalsaO Nanak, I am approved and respected in the Court of the Lord; the Perfect Guru has blessed me! ||14||1||2||11||
Manmohan SinghO Nanak, the Perfect Guru has blessed me and I am approved at the Lord's court.
Manmohan Singh (Punjabi)ਹੇ ਨਾਨਕ! ਪੂਰਨ ਗੁਰਾਂ ਨੇ ਮੈਨੂੰ ਨਿਵਾਜਿਆ ਹੈ ਅਤੇ ਮੈਂ ਪ੍ਰਭੂ ਦੇ ਦਰਬਾਹ ਅੰਦਰ ਪ੍ਰਮਾਣੀਕ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਦਰਗਾਹ ਮੇਂ ਮੰਨੇ ਹੈਂ ਜਿਨੋਂ ਕੋ ਗੁਰੂ ਪੂਰਿਆਂ ਨੇ ਸਾਬਾਸੀ ਦਈ ਹੈ॥੧੪॥੧॥੨॥੧੧॥☬ਜੀਵ ਕੀ ਦਸਾ ਕਹਿਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਤੇ ਹੇ ਨਾਨਕ! (ਆਖ-) ਉਸ ਨੂੰ ਪ੍ਰਭੂ ਦੀ ਦਰਗਾਹ ਵਿਚ ਸਤਕਾਰ ਪ੍ਰਾਪਤ ਹੁੰਦਾ ਹੈ ॥੧੪॥੧॥੨॥੧੧॥

ਪਦ ਅਰਥ ਮੰਨਿਆ = ਸਤਕਾਰਿਆ ਜਾਂਦਾ ਹੈ। ਸਾਬਾਸਿ = ਸਾਬਾਸ਼, ਥਾਪਣਾ ॥੧੪॥੧॥੨॥੧੧॥

* ਵੇਰਵਾ: ਘਰ ੧੦ ਦੀ ਅਸਟਪਦੀ ੧। ਸੂਹੀ ਵਿਚ ਮ: ੪ ਦੀਆਂ ਅਸ਼ਟਪਦੀਆਂ ੨। ਕੁਲ ਅਸ਼ਟਪਦੀਆਂ = ੧੧।

SikhNet (Spanish)He sido aprobado en la Corte del Señor, y ahora el Señor me ha bendecido con Su Misericordia. (14-1-2-11)

Open this shabad (32 lines, Angs 758-759) →

Shabad Guru Arjan Dev Ji Raag Soohee

ਰਾਗੁ ਸੂਹੀ ਅਸਟਪਦੀਆ ਮਹਲਾ ੫ ਘਰੁ ੧ ॥

raag soohee asattapadeea mahalaa 5 ghar 1 |

Sant Singh KhalsaRaag Soohee, Ashtpadheeyaa, Fifth Mehl, First House:
Manmohan SinghRag Suhi Ashtpadian 5th Guru.
Manmohan Singh (Punjabi)ਰਾਗ ਸੂਹੀ ਅਸ਼ਟਪਦੀਆਂ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Mejl Guru Aryan, Quinto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਉਰਝਿ ਰਹਿਓ; ਬਿਖਿਆ ਕੈ ਸੰਗਾ ॥

aurajh rahio; bikhiaa kai sangaa |

Sant Singh KhalsaHe is entangled in sinful associations;
Manmohan SinghMan is entangled in the company of sin.
Manmohan Singh (Punjabi)ਆਦਮੀ ਪਾਪ ਦੀ ਸੁਹਬਤ ਅੰਦਰ ਫਾਬਾ ਹੋਇਆ ਹੈ।
Fareedkot Teekaਇਹ ਜੀਵ ਬਿਸ੍ਯੋਂ ਕੇ ਸਾਥ ਫਸ ਰਹਾ ਹੈ॥
Prof. Sahib Singhਮਨੁੱਖ ਮਾਇਆ ਦੀ ਸੰਗਤਿ ਵਿਚ ਫਸਿਆ ਰਹਿੰਦਾ ਹੈ,

ਪਦ ਅਰਥ ਉਰਝਿ ਰਹਿਓ = ਉਲਝਿਆ ਹੋਇਆ ਹੈ, ਫਸਿਆ ਪਿਆ ਹੈ। ਬਿਖਿਆ = ਮਾਇਆ (ਦਾ ਮੋਹ)। ਕੈ ਸੰਗਾ = ਦੇ ਨਾਲ।

SikhNet (Spanish)Rag Suji, Mejl Guru Aryan, Quinto Canal Divino, Ashtapadis.

ਮਨਹਿ ਬਿਆਪਤ. ਅਨਿਕ ਤਰੰਗਾ ॥੧॥

maneh biaapat. anik tarangaa |1|

Sant Singh Khalsahis mind is troubled by so very many waves. ||1||
Manmohan SinghThe various waves perturb the mind.
Manmohan Singh (Punjabi)ਅਨੇਕਾਂ ਲਹਿਰਾਂ ਮਨੂਏ ਨੂੰ ਵਿਆਕੁਲ ਕਰਦੀਆਂ ਹਨ।
Fareedkot Teekaਮਨ ਮੇਂ ਅਨੇਕ ਸੰਕਲਪ ਵਿਕਲਪ ਬਿਆਪ ਰਹੇ ਹੈਂ॥੧॥
Prof. Sahib Singhਮਨੁੱਖ ਦੇ ਮਨ ਨੂੰ (ਲੋਭ ਦੀਆਂ) ਅਨੇਕਾਂ ਲਹਿਰਾਂ ਦਬਾਈ ਰੱਖਦੀਆਂ ਹਨ ॥੧॥

ਪਦ ਅਰਥ ਮਨਹਿ = ਮਨ ਉਤੇ। ਬਿਆਪਤ = ਜ਼ੋਰ ਪਾਇਆ ਹੋਇਆ ਹੈ। ਤਰੰਗਾ = ਲਹਿਰਾਂ ॥੧॥

SikhNet (Spanish)Estoy envuelto en la maldad; mi mente es llevada por millones de olas de deseos. (1)

ਮੇਰੇ ਮਨ; ਅਗਮ ਅਗੋਚਰ ॥

mere man; agam agochar |

Sant Singh KhalsaO my mind, how can the Unapproachable and Incomprehensible Lord be found?
Manmohan SinghO my soul, how shalt the Unapproachable, Uncomprehensible
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਕਿਸ ਤਰ੍ਹਾਂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰੇ,
Fareedkot Teekaਹੇ ਮੇਰੇ ਮਨ! ਜੋ ਇੰਦ੍ਰ੍ਯੋਂ ਅਰ ਮਨ ਕੇ ਪ੍ਰਤਖ੍ਯ ਨਹੀਂ ਹੈ॥
Prof. Sahib Singhਹੇ ਮੇਰੇ ਮਨ! ਮਨੁੱਖ ਦੀ ਅਕਲ ਦੀ ਪਹੁੰਚ ਤੋਂ ਉਹ ਪਰੇ ਹੈ, ਗਿਆਨ-ਇੰਦ੍ਰਿਆਂ ਦੀ ਸਹਾਇਤਾ ਨਾਲ ਭੀ ਉਸ ਤਕ ਨਹੀਂ ਅੱਪੜ ਸਕੀਦਾ।

ਪਦ ਅਰਥ ਮਨ = ਹੇ ਮਨ! ਅਗਮ = ਅਪਹੁੰਚ ਪ੍ਰਭੂ। ਅਗੋਚਰ = {ਅ-ਗੋ-ਚਰ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰੇ ਨਹੀਂ ਪਹੁੰਚ ਸਕਦੇ।

SikhNet (Spanish)Oh mi mente, ¿cómo puede uno obtener al Insondable,

ਕਤ ਪਾਈਐ; ਪੂਰਨ ਪਰਮੇਸਰ ॥੧॥ ਰਹਾਉ ॥

kat paaeeai; pooran paramesar |1| rahaau |

Sant Singh KhalsaHe is the Perfect Transcendent Lord. ||1||Pause||
Manmohan Singhand Perfect Lord be obtained by thee? Pause.
Manmohan Singh (Punjabi)ਅਤੇ ਪੂਰੇ ਪ੍ਰਭੂ ਨੂੰ ਪਰਾਪਤ ਕਰੇਂਗੀ? ਠਹਿਰਾਉ।
Fareedkot Teekaਪਰੀ ਪੂਰਨ ਜੋ ਪਰਮੇਸ੍ਵਰ ਹੈ, ਉਸ ਕੋ ਕੈਸੇ ਪਾਈਏ?॥੧॥ ਰਹਾਉ ॥
Prof. Sahib Singhਉਹ ਪੂਰਨ ਪਰਾਮਤਮਾ ਕਿਵੇਂ ਲੱਭੇ? ॥੧॥ ਰਹਾਉ ॥

ਪਦ ਅਰਥ ਕਤ = ਕਿਵੇਂ? ॥੧॥ ਰਹਾਉ ॥

SikhNet (Spanish)Imperceptible y Perfecto Dios de dioses? (1-Pausa)

ਮੋਹ ਮਗਨ ਮਹਿ; ਰਹਿਆ ਬਿਆਪੇ ॥

moh magan meh; rahiaa biaape |

Sant Singh KhalsaHe remains entangled in the intoxication of worldly love.
Manmohan SinghMan is engrossed in the intoxication of worldly love,
Manmohan Singh (Punjabi)ਇਨਸਾਨ ਸੰਸਾਰੀ ਮਮਤਾ ਦੀ ਮਸਤੀ ਅੰਦਰ ਖਚਤ ਹੋਇਆ ਹੋਇਆ ਹੈ,
Fareedkot Teekaਮੋਹ ਮੇਂ ਮਗਨ ਹੋ ਕੇ ਮਿਲ ਰਹਾ ਹੈ॥
Prof. Sahib Singhਮੋਹ ਦੀ ਮਗਨਤਾ ਵਿਚ ਦਬਾਇਆ ਰਹਿੰਦਾ ਹੈ,

ਪਦ ਅਰਥ ਮਗਨ = ਮਗਨਤਾ, ਮਸਤੀ। ਬਿਆਪੇ = ਫਸਿਆ ਹੋਇਆ।

SikhNet (Spanish)El vino de la pasión te intoxica

ਅਤਿ ਤ੍ਰਿਸਨਾ; ਕਬਹੂ. ਨਹੀ ਧ੍ਰਾਪੇ ॥੨॥

at trisanaa; kabahoo. nahee dhraape |2|

Sant Singh KhalsaHis excessive thirst is never quenched. ||2||
Manmohan Singhand his excessive desire is sated not ever.
Manmohan Singh (Punjabi)ਅਤੇ ਉਸ ਦੀ ਤੀਬਰ ਖਾਹਿਸ਼ ਕਦਾਚਿਤ ਤ੍ਰਿਪਤ ਨਹੀਂ ਹੁੰਦੀ।
Fareedkot Teekaਪਦਾਰਥੋਂ ਕੀ ਤ੍ਰਿਸਨਾ ਅਤ੍ਯੰਤ ਹੈ ਜਿਸ ਕਰ ਜੀਵ ਕਬੀ ਭੀ ਨਹੀਂ ਤ੍ਰਿਪਤ ਹੋਤਾ॥੨॥
Prof. Sahib Singh(ਹਰ ਵੇਲੇ ਇਸ ਨੂੰ ਮਾਇਆ ਦੀ) ਬਹੁਤ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਕਿਸੇ ਵੇਲੇ ਭੀ (ਇਸ ਦਾ ਮਨ) ਰੱਜਦਾ ਨਹੀਂ ॥੨॥

ਪਦ ਅਰਥ ਅਤਿ = ਬਹੁਤ। ਧ੍ਰਾਪੇ = ਰੱਜਦਾ ॥੨॥

SikhNet (Spanish)y estás influenciado por deseos que nunca se sacian(2)

ਬਸਇ ਕਰੋਧੁ; ਸਰੀਰਿ ਚੰਡਾਰਾ ॥

base karodh; sareer chanddaaraa |

Sant Singh KhalsaAnger is the outcaste which hides within his body;
Manmohan SinghWrath, the pariah, abides within the body.
Manmohan Singh (Punjabi)ਗੁੱਸਾ, ਚੰਡਾਲ, ਦੇਹ ਦੇ ਅੰਦਰ ਵਸਦਾ ਹੈ।
Fareedkot Teekaਕਰੋਧ ਚੰਡਾਲ ਸਰੀਰ ਮੇਂ ਬਸਤਾ ਹੈ॥
Prof. Sahib Singhਮਨੁੱਖ ਦੇ ਸਰੀਰ ਵਿਚ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ।

ਪਦ ਅਰਥ ਬਸਇ = ਬਸੈ, ਵੱਸਦਾ ਹੈ। ਸਰੀਰਿ = ਸਰੀਰ ਵਿਚ। ਚੰਡਾਰਾ = ਚੰਡਾਲ।

SikhNet (Spanish)El enojo es el descastado que se esconde en tu interior

ਅਗਿਆਨਿ. ਨ ਸੂਝੈ; ਮਹਾ ਗੁਬਾਰਾ ॥੩॥

agiaan. na soojhai; mahaa gubaaraa |3|

Sant Singh Khalsahe is in the utter darkness of ignorance, and he does not understand. ||3||
Manmohan SinghIn the pitch darkness of spiritual ignorance the mortal sees nothing.
Manmohan Singh (Punjabi)ਆਤਮਕ ਬੇਸਮਝ ਦੇ ਗੂੜ੍ਹੇ ਅਨ੍ਹੇਰ ਅੰਦਰ ਪ੍ਰਾਣੀ ਨੂੰ ਕੁਝ ਵੀ ਦਿਸਦਾ ਨਹੀਂ।
Fareedkot Teekaਅਗ੍ਯਾਨ ਰੂਪ ਮਹਾਂ ਅੰਧਕਾਰ ਮੇਂ ਕੁਛ ਦ੍ਰਿਸਟ ਨਹੀਂ ਆਵਤਾ ਹੈ॥੩॥
Prof. Sahib Singhਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਇਸ ਦੇ ਜੀਵਨ-ਸਫ਼ਰ ਵਿਚ) ਬੜਾ ਹਨੇਰਾ ਰਹਿੰਦਾ ਹੈ (ਜਿਸ ਕਰਕੇ ਇਸ ਨੂੰ ਸਹੀ ਜੀਵਨ-ਰਸਤਾ) ਨਹੀਂ ਸੁੱਝਦਾ (ਦਿੱਸਦਾ) ॥੩॥

ਪਦ ਅਰਥ ਅਗਿਆਨਿ = ਅਗਿਆਨ ਦੇ ਕਾਰਨ, ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ। ਗੁਬਾਰਾ = ਹਨੇਰਾ ॥੩॥

SikhNet (Spanish)y la ciega oscuridad de la ignorancia te envuelve.(3)

ਭ੍ਰਮਤ ਬਿਆਪਤ; ਜਰੇ ਕਿਵਾਰਾ ॥

bhramat biaapat; jare kivaaraa |

Sant Singh KhalsaAfflicted by doubt, the shutters are shut tight;
Manmohan SinghThe shutters of engrossment in doubt are fixed.
Manmohan Singh (Punjabi)ਸੰਦੇਹ ਅੰਦਰ ਖੱਚਤ ਹੋਣ ਦੇ ਦਰਵਾਜੇ ਜੜੇ ਹੋਏ ਹਨ।
Fareedkot Teekaਭ੍ਰਮ ਮੇਂ ਅਤੀ ਲਗਾ ਹੂਆ ਹੈ ਇਹੀ (ਕਿਵਾਰਾ) ਤਖਤੇ ਲਗੇ ਹੂਏ ਹੈਂ॥
Prof. Sahib Singhਭਟਕਣਾ ਅਤੇ ਮਾਇਆ ਦਾ ਦਬਾਉ-(ਹਰ ਵੇਲੇ) ਇਹ ਦੋ ਕਿਵਾੜ ਵੱਜੇ ਰਹਿੰਦੇ ਹਨ,

ਪਦ ਅਰਥ ਭ੍ਰਮਤ = ਭਟਕਣਾ। ਬਿਆਪਤ = ਮਾਇਆ ਦਾ ਜ਼ੋਰ। ਜਰੇ = ਜੜੇ। ਕਿਵਾਰਾ = ਕਿਵਾੜ, ਭਿੱਤ।

SikhNet (Spanish)Las dos puertas son: la distracción de la mente y la relación con Maya;

ਜਾਣੁ. ਨ ਪਾਈਐ; ਪ੍ਰਭ ਦਰਬਾਰਾ ॥੪॥

jaan. na paaeeai; prabh darabaaraa |4|

Sant Singh Khalsahe cannot go to God's Court. ||4||
Manmohan SinghSo the mortal can go not in the Lord's Court.
Manmohan Singh (Punjabi)ਇਸ ਲਈ ਪ੍ਰਾਣੀ ਸੁਆਮੀ ਦੇ ਦਰਬਾਰ ਵਿੱਚ ਜਾ ਨਹੀਂ ਸਕਦਾ।
Fareedkot Teekaਇਸੀਤੇ (ਪ੍ਰਭ ਦਰਬਾਰਾ) ਸਭਾ ਸਾਧ ਸੰਗਤ ਮੇਂ ਜਾਣਾ ਨਹੀਂ ਪਾਵਤਾ॥੪॥
Prof. Sahib Singhਇਸ ਵਾਸਤੇ ਮਨੁੱਖ ਪਰਮਾਤਮਾ ਦੇ ਦਰਬਾਰ ਵਿਚ ਪਹੁੰਚ ਨਹੀਂ ਸਕਦਾ ॥੪॥

ਪਦ ਅਰਥ ਜਾਣੁ ਨ ਪਾਈਐ = ਪਹੁੰਚ ਨਹੀਂ ਸਕੀਦਾ ॥੪॥

SikhNet (Spanish)ellas te sacaron de la Corte de tu Dios.(4)

ਆਸਾ ਅੰਦੇਸਾ; ਬੰਧਿ ਪਰਾਨਾ ॥

aasaa andesaa; bandh paraanaa |

Sant Singh KhalsaThe mortal is bound and gagged by hope and fear;
Manmohan SinghHope and fear have bound the mortal,
Manmohan Singh (Punjabi)ਉਮੀਦ ਅਤੇ ਡਰ ਨੇ ਪ੍ਰਾਣੀ ਨੂੰ ਬੰਨ੍ਹਿਆ ਹੋਇਆ ਹੈ,
Fareedkot Teekaਜੀਵ ਪ੍ਰਾਣਾਂ ਪਰਯੰਤ ਆਸਾ ਤੇ ਸੰਸਿਓਂ ਮੇਂ ਬੰਧਿਆ ਹੂਆ ਹੈ॥
Prof. Sahib Singhਮਨੁੱਖ ਹਰ ਵੇਲੇ ਮਾਇਆ ਦੀ ਆਸਾ ਅਤੇ ਚਿੰਤਾ-ਫ਼ਿਕਰ ਦੇ ਬੰਧਨ ਵਿਚ ਪਿਆ ਰਹਿੰਦਾ ਹੈ,

ਪਦ ਅਰਥ ਅੰਦੇਸਾ = ਚਿੰਤਾ। ਬੰਧਿ = ਬੰਧਨ ਵਿਚ।

SikhNet (Spanish)La angustia y el miedo te tienen amarrado en la vida de los sentidos;

ਮਹਲੁ. ਨ ਪਾਵੈ; ਫਿਰਤ ਬਿਗਾਨਾ ॥੫॥

mehal. na paavai; firat bigaanaa |5|

Sant Singh Khalsahe cannot find the Mansion of the Lord's Presence, and so he wanders around like a stranger. ||5||
Manmohan Singhwherefore he finds not stability and wanders like a stranger.
Manmohan Singh (Punjabi)ਇਸ ਲਈ ਉਹ ਅਸਥਿਰਤਾ ਨੂੰ ਨਹੀਂ ਪਾਉਂਦਾ ਅਤੇ ਪਰਾਇਆ ਦੀ ਤਰ੍ਹਾਂ ਭਟਕਦਾ ਫਿਰਦਾ ਹੈ।
Fareedkot Teekaਸਰੂਪ ਕੋ ਨਹੀਂ ਪਾਵਤਾ ਅਰ ਭੂਤਨਾ ਹੂਆ ਹੂਆ ਜਮੋਂ ਕਾ ਭੱਛ ਹੂਆ ਫਿਰਤਾ ਹੈ॥੫॥
Prof. Sahib Singhਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਪਰਦੇਸੀਆਂ ਵਾਂਗ (ਰਾਹੋਂ ਖੁੰਝਾ ਹੋਇਆ) ਭਟਕਦਾ ਫਿਰਦਾ ਹੈ ॥੫॥

ਪਦ ਅਰਥ ਮਹਲੁ = ਪ੍ਰਭੂ ਦੀ ਹਜ਼ੂਰੀ। ਬਿਗਾਨਾ = ਓਪਰਾ ॥੫॥

SikhNet (Spanish)así no llegarás al Castillo del Señor y vagarás como un extraño para tu Ser. (5)

ਸਗਲ ਬਿਆਧਿ ਕੈ; ਵਸਿ ਕਰਿ ਦੀਨਾ ॥

sagal biaadh kai; vas kar deenaa |

Sant Singh KhalsaHe falls under the power of all negative influences;
Manmohan SinghHe is under the sway of all the maladies.
Manmohan Singh (Punjabi)ਉਹ ਸਾਰਿਆਂ ਰੋਗਾਂ ਦੇ ਕਾਬੂ ਵਿੱਚ ਆਇਆ ਹੋਇਆ ਹੈ।
Fareedkot Teekaਕਰਮੋਂ ਨੇ ਸਰਬ ਰੋਗੋਂ ਕੇ ਬਸ ਕਰ ਦੀਆ ਹੈ॥
Prof. Sahib Singhਹੇ ਭਾਈ! ਮਨੁੱਖ ਸਾਰੀਆਂ ਮਾਨਸਕ ਬੀਮਾਰੀਆਂ ਦੇ ਵਸ ਵਿਚ ਆਇਆ ਰਹਿੰਦਾ ਹੈ,

ਪਦ ਅਰਥ ਬਿਆਧਿ = ਮਾਨਸਕ ਰੋਗ। ਕੈ ਵਸਿ = ਦੇ ਕਾਬੂ ਵਿਚ।

SikhNet (Spanish)Estás influenciado por un sin fin de maldades

ਫਿਰਤ ਪਿਆਸ; ਜਿਉ ਜਲ ਬਿਨੁ ਮੀਨਾ ॥੬॥

firat piaas; jiau jal bin meenaa |6|

Sant Singh Khalsahe wanders around thirsty like a fish out of water. ||6||
Manmohan SinghHe wanders about thirsty like the fish out of water.
Manmohan Singh (Punjabi)ਮੱਛੀ ਦੇ ਪਾਣੀ ਤੋਂ ਬਾਹਰ ਹੋਣ ਦੀ ਤਰ੍ਹਾਂ ਉਹ ਤਿਹਾਇਆ ਭਟਕਦਾ ਫਿਰਦਾ ਹੈ।
Fareedkot Teekaਪਦਾਰਥੋਂ ਕੀ (ਪਿਆਸਾ) ਤ੍ਰਿਸਨਾ ਕਰ ਐਸੇ ਦੁਖੀ ਹੂਆ ਫਿਰਤਾ ਹੈ ਜੈਸੇ ਜਲ ਬਿਨਾਂ ਮਛ ਦੁਖੀ ਹੋਤਾ ਹੈ॥੬॥☬ਤਾਂ ਤੇ ਐਸੀ ਬੇਨਤੀ ਕਰ:
Prof. Sahib Singhਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦਾ ਮਾਰਿਆ ਭਟਕਦਾ ਹੈ ॥੬॥

ਪਦ ਅਰਥ ਮੀਨਾ = ਮੱਛੀ ॥੬॥

SikhNet (Spanish)y vagas sediento como un pez sin agua. (6)

ਕਛੂ ਸਿਆਨਪ ਉਕਤਿ ਨ; ਮੋਰੀ ॥

kachhoo siaanap ukat na; moree |

Sant Singh KhalsaI have no clever tricks or techniques;
Manmohan SinghI possess not any wisdom or argument.
Manmohan Singh (Punjabi)ਮੇਰੇ ਪੱਲੇ ਕੋਈ ਦਾਨਾਈ ਜਾਂ ਦਲੀਲ ਨਹੀਂ।
Fareedkot Teekaਹੇ ਹਰੀ! ਮੇਰੀ ਕੁਛ ਸਿਆਨਪ ਅਰ ਕਥਨੀ ਨਹੀਂ ਹੈ॥
Prof. Sahib Singhਹੇ ਪ੍ਰਭੂ! (ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ) ਮੇਰੀ ਕੋਈ ਚਤੁਰਾਈ ਕੋਈ ਵਿਚਾਰ ਨਹੀਂ ਚੱਲ ਸਕਦੀ।

ਪਦ ਅਰਥ ਉਕਤਿ = ਦਲੀਲ, ਵਿਚਾਰ। ਮੋਰੀ = ਮੇਰੀ।

SikhNet (Spanish)No soy sabio ni mi mente discierne;

ਏਕ ਆਸ; ਠਾਕੁਰ ਪ੍ਰਭ ਤੋਰੀ ॥੭॥

ek aas; tthaakur prabh toree |7|

Sant Singh KhalsaYou are my only hope, O my Lord God Master. ||7||
Manmohan SinghO my Lord Master, Thou art the Only hope of mine.
Manmohan Singh (Punjabi)ਹੇ ਮੇਰੇ ਸੁਆਮੀ ਮਾਲਕ! ਤੂੰ ਹੀ ਮੇਰੀ ਕੱਲਮਕੱਲੀ ਆਸ ਉਮੀਦ ਹੈਂ।
Fareedkot Teekaਹੇ ਠਾਕੁਰ! ਪ੍ਰਭੂ ਏਕ ਤੇਰੀ ਹੀ ਆਸ ਹੈ॥੭॥
Prof. Sahib Singhਹੇ ਮੇਰੇ ਮਾਲਕ! ਸਿਰਫ਼ ਤੇਰੀ (ਸਹਾਇਤਾ ਦੀ ਹੀ) ਆਸ ਹੈ (ਕਿ ਉਹ ਬਚਾ ਲਏ) ॥੭॥

ਪਦ ਅਰਥ ਠਾਕੁਰ = ਹੇ ਠਾਕੁਰ! ਤੋਰੀ = ਤੇਰੀ ॥੭॥

SikhNet (Spanish)ahora sólo Tú, mi Señor, eres mi Esperanza. (7)

ਕਰਉ ਬੇਨਤੀ; ਸੰਤਨ ਪਾਸੇ ॥

krau benatee; santan paase |

Sant Singh KhalsaNanak offers this prayer to the Saints
Manmohan SinghA request is made to the saints,
Manmohan Singh (Punjabi)ਸਾਧੂਆਂ ਕੋਲ ਪ੍ਰਾਰਥਨਾ ਕਰਦਾ ਹੈ,
Fareedkot Teekaਮੈਂ ਸੰਤੋਂ ਕੇ ਪਾਸ ਬੇਨਤੀ ਕਰਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਅੱਗੇ ਬੇਨਤੀ ਕਰਦਾ ਹਾਂ, ਅਰਜ਼ੋਈ ਕਰਦਾ ਹਾਂ,

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।

SikhNet (Spanish)Rezo a los Santos: únanme,

ਮੇਲਿ ਲੈਹੁ; ਨਾਨਕ ਅਰਦਾਸੇ ॥੮॥

mel laihu; naanak aradaase |8|

Sant Singh Khalsa- please let me merge and blend with You. ||8||
Manmohan Singhby Nanak and he prays "O Lord, unite Thou me with Thyself".
Manmohan Singh (Punjabi)ਨਾਨਕ ਅਤੇ ਅਰਦਾਸ ਕਰਦਾ ਹੈ ਕਿ ਹੇ ਪ੍ਰਭੂ, ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਗੁਰੂ ਜੀ ਕਹਤੇ ਹੈਂ: ਏਹ ਮੇਰੀ ਬੇਨਤੀ ਹੈ ਮੇਰੇ ਕੋ ਹੇ ਸੰਤੋ! ਅਪਨੇ ਮੇਂ ਮੇਲ ਲੇਹੁ॥੮॥
Prof. Sahib Singhਕਿ ਮੈਨੂੰ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖਣ ॥੮॥

ਪਦ ਅਰਥ ਅਰਦਾਸੇ = ਅਰਜ਼ੋਈ ॥੮॥

SikhNet (Spanish)oh Hombres de Dios, con mi Señor. (8)

ਭਇਓ ਕ੍ਰਿਪਾਲੁ; ਸਾਧਸੰਗੁ ਪਾਇਆ ॥

bheo kripaal; saadhasang paaeaa |

Sant Singh KhalsaGod has shown Mercy, and I have found the Saadh Sangat, the Company of the Holy.
Manmohan SinghThe Lord has become merciful to me and I have obtained the saints' society.
Manmohan Singh (Punjabi)ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਨੂੰ ਸੰਤਾਂ ਦੀ ਸੰਗਤ ਪਰਾਪਤ ਹੋ ਗਈ ਹੈ।
Fareedkot Teekaਜਬ ਪਰਮੇਸਰ ਕਿਰਪਾਲ ਹੂਆ ਤੋ ਸੰਤੋਂ ਕਾ ਸੰਗ ਪਾਯਾ॥
Prof. Sahib Singhਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ,

ਪਦ ਅਰਥ ਸਾਧ ਸੰਗੁ = ਗੁਰੂ ਦੀ ਸੰਗਤਿ।

SikhNet (Spanish)El Señor tuvo Compasión de mí y llegué hasta la Saad Sangat, la Sociedad de los Santos.

ਨਾਨਕ ਤ੍ਰਿਪਤੇ; ਪੂਰਾ ਪਾਇਆ ॥੧॥ ਰਹਾਉ ਦੂਜਾ ॥੧॥

naanak tripate; pooraa paaeaa |1| rahaau doojaa |1|

Sant Singh KhalsaNanak is satisfied, finding the Perfect Lord. ||1||Second Pause||1||
Manmohan SinghAttaining to the Perfect Lord, Nanak is propitiated. Pause 2nd.
Manmohan Singh (Punjabi)ਪੂਰਨ ਪ੍ਰਭੂ ਨੂੰ ਪਰਾਪਤ ਕਰ ਕੇ, ਨਾਨਕ ਸੰਤੁਸ਼ਟ ਹੋ ਗਿਆ ਹੈ। ਠਹਿਰਾਉ ਦੂਜਾ।
Fareedkot Teekaਗੁਰੂ ਜੀ ਕਹਤੇ ਹੈਂ: ਸੰਤੋਂ ਦ੍ਵਾਰੇ ਜਬ (ਪੂਰਾ) ਯਥਾਰਥ ਗਿਆਨ ਪਾਯਾ ਤੋ (ਤ੍ਰਿਪਤੇ) ਪੂਰਨ ਹੂਏ॥੧॥ ਰਹਾਉ ਦੂਜਾ ॥੧॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਤੇ, ਉਹਨਾਂ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥

ਪਦ ਅਰਥ ਤ੍ਰਿਪਤੇ = ਰੱਜ ਗਏ ॥੧॥ਰਹਾਉ ਦੂਜਾ॥੧॥

SikhNet (Spanish)Nanak está satisfecho, pues encontró al Perfecto Señor. (1-Segunda pausa-1)

Open this shabad →

Ang 759 of 1430