ੴ

ਸਿੱਖਬਾਣੀ · SikhBani

Ang 778

Sri Guru Granth Sahib · Raag Soohee · 2 shabads, 35 lines
Translations
Shabad Guru Arjan Dev Ji Raag Soohee continued from Ang 777

ਹਰਿ ਅੰਮ੍ਰਿਤਿ ਭਰੇ ਭੰਡਾਰ; ਸਭੁ ਕਿਛੁ ਹੈ. ਘਰਿ ਤਿਸ ਕੈ, ਬਲਿ ਰਾਮ ਜੀਉ ॥

har amrit bhare bhanddaar; sabh kichh hai. ghar tis kai, bal raam jeeo |

Sant Singh KhalsaThe Lord's Ambrosial Nectar is an overflowing treasure; everything is in His Home. I am a sacrifice to the Lord.
Manmohan SinghGod's treasures are brimful with Nectar. Everything is in His home. Unto the revered Lord, I am a sacrifice.
Manmohan Singh (Punjabi)ਵਾਹਿਗੁਰੂ ਦੇ ਖਜਾਨੇ ਸੁਧਾਰਸ ਨਾਂਲ ਪਰੀਪੂਰਨ ਹਨ। ਹਰ ਵਸਤੂ ਉਸ ਦੇ ਗ੍ਰਿਹ ਵਿੱਚ ਹੈ। ਪੂਜਯ ਪ੍ਰਭੂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਭਾਈ! ਹਰੀ ਕੇ ਜੋ (ਭੰਡਾਰ) ਸੰਤ ਹੈਂ, ਸੋ ਨਾਮ ਅੰਮ੍ਰਤ ਸੇ ਭਰੇ ਹੂਏ ਹੈਂ ਔ ਤਿਸ ਕੇ ਘਰ ਮੇਂ ਹੋਰ ਭੀ ਸਭ ਕੁਛ ਹੈ॥
Prof. Sahib Singhਮੈਂ ਉਸ ਪ੍ਰਭੂ ਤੋਂ ਕੁਰਬਾਨ ਹਾਂ, ਉਸ ਦੇ ਘਰ ਵਿਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਉਸ ਦੇ ਘਰ ਵਿਚ) ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਭੰਡਾਰ = ਖ਼ਜ਼ਾਨੇ। ਸਭੁ ਕਿਛੁ = ਹਰੇਕ ਪਦਾਰਥ। ਘਰਿ ਤਿਸ ਕੈ = ਉਸ (ਪ੍ਰਭੂ) ਦੇ ਘਰ ਵਿਚ। ਤਿਸ ਕੈ = {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।

SikhNet (Spanish)El Néctar Ambrosial del Señor, es un Tesoro que desborda, todo está en Su Hogar, yo ofrezco mi ser en sacrificio al Señor.

ਬਾਬੁਲੁ ਮੇਰਾ ਵਡ ਸਮਰਥਾ; ਕਰਣ ਕਾਰਣ ਪ੍ਰਭੁ ਹਾਰਾ ॥

baabul meraa vadd samarathaa; karan kaaran prabh haaraa |

Sant Singh KhalsaMy Father is absolutely all-powerful. God is the Doer, the Cause of causes.
Manmohan SinghMy Father is very powerful. The Lord is the doer of all the deeds.
Manmohan Singh (Punjabi)ਮੇਰਾ ਪਿਤਾ ਬੜਾ ਬਲਵਾਨ ਹੈ। ਸੁਆਮੀ ਸਾਰਿਆਂ ਕੰਮਾਂ ਦਾ ਕਰਨ ਵਾਲਾ ਹੈ।
Fareedkot Teekaਪਿਤਾ ਮੇਰਾ ਵਾਹਗੁਰੂ ਜੋ ਹੈ ਵਹੁ ਵਡਾ ਸਾਮ੍ਰਥੁ ਹੈ, ਵਹੁ ਪ੍ਰਭੂ ਕਾਰਣ ਜੋ ਮਹਿਤਤ੍ਵਾਦਿ ਹੈਂ, ਸੋ ਸਭ ਕੇ ਕਰਣੇਹਾਰਾ ਹੈ॥
Prof. Sahib Singhਹੇ ਭਾਈ! ਮੇਰਾ ਪ੍ਰਭੂ-ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ, ਉਹ ਪ੍ਰਭੂ ਹਰੇਕ ਸਬਬ ਬਣਾ ਸਕਣ ਵਾਲਾ ਹੈ।

ਪਦ ਅਰਥ ਬਾਬੁਲੁ = ਪਿਤਾ-ਪ੍ਰਭੂ। ਸਮਰਥਾ = ਤਾਕਤਾਂ ਦਾ ਮਾਲਕ। ਕਰਣ ਕਾਰਣ ਹਾਰਾ = ਕਾਰਣ ਕਰਣਹਾਰਾ, ਹਰੇਕ ਸਬਬ ਬਣਾ ਸਕਣ ਵਾਲਾ।

SikhNet (Spanish)Mi Padre es Todopoderoso, Dios es el Hacedor y la Causa de causas,

ਜਿਸੁ ਸਿਮਰਤ. ਦੁਖੁ ਕੋਈ, ਨ ਲਾਗੈ; ਭਉਜਲੁ ਪਾਰਿ ਉਤਾਰਾ ॥

jis simarat. dukh koee, na laagai; bhaujal paar utaaraa |

Sant Singh KhalsaRemembering Him in meditation, pain does not touch me; thus I cross over the terrifying world-ocean.
Manmohan SinghContemplating whom, no misery befalls me and I am ferried across the dreadful ocean.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ, ਮੈਨੂੰ ਕੋਈ ਆਪਣਾ ਨਹੀਂ ਚਿਮੜਦੀ ਅਤੇ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹਾਂ।
Fareedkot Teekaਜਿਸ ਕੇ ਸਿਮਰਣੇ ਕਰ ਕੇ ਦੁਖ ਕੋਈ ਨਹੀਂ ਲਗਤਾ ਔਰ ਸਰੀਰ ਸੇ ਭੀ ਪਾਰ ਉਤਾਰਾ ਹੋਤਾ ਹੈ, ਭਾਵ ਪਰਮਾਤਮਾ ਮੇਂ ਨਿਵਾਸੁ ਹੋਤਾ ਹੈ॥
Prof. Sahib Singh(ਉਹ ਐਸਾ ਹੈ) ਜਿਸ ਦਾ ਨਾਮ ਸਿਮਰਦਿਆਂ ਕੋਈ ਦੁੱਖ ਪੋਹ ਨਹੀਂ ਸਕਦਾ, (ਉਸ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਸਿਮਰਤ = ਸਿਮਰਦਿਆਂ। ਭਉਜਲੁ = ਸੰਸਾਰ-ਸਮੁੰਦਰ।

SikhNet (Spanish)meditando en Él, el dolor no me toca y soy llevado a través del aterrador océano del mundo.

ਆਦਿ ਜੁਗਾਦਿ ਭਗਤਨ ਕਾ ਰਾਖਾ; ਉਸਤਤਿ ਕਰਿ ਕਰਿ ਜੀਵਾ ॥

aad jugaad bhagatan kaa raakhaa; usatat kar kar jeevaa |

Sant Singh KhalsaIn the beginning, and throughout the ages, He is the Protector of His devotees. Praising Him continually, I live.
Manmohan SinghIn the prime and the beginning of ages, the Lord is the Saviour of His saints, I live continually praising Him.
Manmohan Singh (Punjabi)ਪ੍ਰਾਰੰਭ ਅਤੇ ਯੁੱਗਾਂ ਦੇ ਸ਼ੁਰੂ ਵਿੱਚ, ਸਾਹਿਬ ਆਪਣੇ ਸੰਤਾਂ ਦਾ ਰਖਿਅਕ ਹੈ। ਮੈਂ ਉਸ ਦੀ ਇਕ-ਰਸ ਕੀਰਤੀ ਕਰ ਕੇ ਜੀਉਂਦਾ ਹਾਂ।
Fareedkot Teekaਸਦਾ ਸਦਾ ਵਹੁ ਭਗਤਾਂ ਕਾ ਰਾਖਾ ਹੈ, ਮੈਂ ਉਸਤਤੀ ਕਰ ਕਰ ਕੇ ਜੀਵਤਾ ਹੂੰ॥
Prof. Sahib Singhਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ (ਉਹ ਪ੍ਰਭੂ ਆਪਣੇ) ਭਗਤਾਂ ਦਾ ਰਾਖਾ (ਚਲਿਆ ਆ ਰਿਹਾ) ਹੈ। ਉਸ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।

ਪਦ ਅਰਥ ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਉਸਤਤਿ = ਵਡਿਆਈ। ਕਰਿ = ਕਰ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।

SikhNet (Spanish)Él es el Soporte de Sus Devotos desde el comienzo del tiempo y yo vivo de Su Alabanza.

ਨਾਨਕ ਨਾਮੁ ਮਹਾ ਰਸੁ ਮੀਠਾ; ਅਨਦਿਨੁ ਮਨਿ ਤਨਿ ਪੀਵਾ ॥੧॥

naanak naam mahaa ras meetthaa; anadin man tan peevaa |1|

Sant Singh KhalsaO Nanak, the Naam, the Name of the Lord, is the sweetest and most sublime essence. Night and day, I drink it in with my mind and body. ||1||
Manmohan SinghNanak, sweet is the great elixir of the Lord's Name. With my soul and body, I quaff it night and day.
Manmohan Singh (Punjabi)ਨਾਨਕ ਮਿੱਠੜਾ ਹੈ ਪਰਮ ਅੰਮ੍ਰਿਤ ਪ੍ਰਭੂ ਦੇ ਨਾਂਮ ਦਾ। ਆਪਣੀ ਆਤਮਾ ਦੇ ਦੇਹ ਨਾਲ ਮੈਂ ਰਾਤ ਦਿਨ ਇਸ ਨੂੰ ਪਾਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਨਾਮ ਕਾ ਜੋ ਰਸ ਹੈ, ਸੋ (ਮਹਾ) ਬਹੁਤੁ ਹੀ ਮੀਠਾ ਹੈ, ਸੋ ਮੈਂ ਰਾਤ ਦਿਨੇ ਸੰਤਾਂ ਨਾਲ ਮਿਲ ਕੇ ਮਨ ਤਨ ਕਰ ਕੇ ਪੀਵਤਾ ਰਹਾਂ॥੧॥☬ਪੁਨਾ ਸਨਮੁਖ ਬੇਨਤੀ:
Prof. Sahib Singhਹੇ ਨਾਨਕ! (ਆਖ-ਹੇ ਭਾਈ! ਉਸ ਦਾ) ਨਾਮ ਮਿੱਠਾ ਹੈ, (ਸਭ ਰਸਾਂ ਨਾਲੋਂ) ਵੱਡਾ ਰਸ ਹੈ ਮੈਂ ਤਾਂ ਹਰ ਵੇਲੇ (ਉਹ ਨਾਮ ਰਸ ਆਪਣੇ) ਮਨ ਦੀ ਰਾਹੀਂ ਗਿਆਨ-ਇੰਦ੍ਰਿਆਂ ਦੀ ਰਾਹੀਂ ਪੀਂਦਾ ਰਹਿੰਦਾ ਹਾਂ ॥੧॥

ਪਦ ਅਰਥ ਮਹਾ ਰਸੁ = ਸਭ ਰਸਾਂ ਨਾਲੋਂ ਵੱਡਾ ਰਸ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਮਨਿ = ਮਨ ਨਾਲ। ਤਨਿ = ਤਨ ਨਾਲ। ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥

SikhNet (Spanish)Dice Nanak, dulce es la Esencia Grandiosa del Nombre del Señor; satura tu cuerpo y tu mente con Ella.(1)

ਹਰਿ ਆਪੇ ਲਏ ਮਿਲਾਇ; ਕਿਉ ਵੇਛੋੜਾ ਥੀਵਈ. ਬਲਿ ਰਾਮ ਜੀਉ ॥

har aape le milaae; kiau vechhorraa theevee. bal raam jeeo |

Sant Singh KhalsaThe Lord unites me with Himself; how could I feel any separation? I am a sacrifice to the Lord.
Manmohan SinghHow can he suffer separation whom God unites with Himself? A sacrifice am I unto my reverend Lord.
Manmohan Singh (Punjabi)ਉਸ ਦਾ ਕਿਸ ਤਰ੍ਹਾਂ ਵਿਛੋੜਾ ਹੋ ਸਕਦਾ ਹੈ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ? ਕੁਰਬਾਨ ਹਾਂ, ਮੈਂ ਆਪਣੇ ਪੂਜਯ ਪ੍ਰਭੂ ਉਤੋਂ।
Fareedkot Teekaਹੇ ਹਰੀ! ਜਿਸ ਕੋ ਤੂੰ ਆਪ ਮਿਲਾ ਲੇਵੇਂ ਤਿਸ ਕਾ ਵਿਛੋੜਾ ਕਿਉਂ ਹੋਵੈਗਾ, ਬਲਿਹਾਰੇ ਜਾਵਾਂ ਤੇਰੇ ਹੇ ਰਾਮ॥
Prof. Sahib Singhਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, (ਜਿਸ ਮਨੁੱਖ ਨੂੰ) ਉਹ ਆਪ ਹੀ (ਆਪਣੇ ਚਰਨਾਂ ਨਾਲ) ਜੋੜਦਾ ਹੈ (ਉਸ ਮਨੁੱਖ ਨੂੰ ਪ੍ਰਭੂ ਨਾਲੋਂ) ਫਿਰ ਕਦੇ ਵਿਛੋੜਾ ਨਹੀਂ ਹੁੰਦਾ। ਹੇ ਰਾਮ! ਮੈਂ ਤੈਥੋਂ ਕੁਰਬਾਨ ਹਾਂ।

ਪਦ ਅਰਥ ਆਪੇ = ਆਪ ਹੀ। ਥੀਵਈ = ਹੋ ਸਕਦਾ ਹੈ, ਥੀਵੈ। ਕਿਉ ਥੀਵਈ = ਕਿਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ।

SikhNet (Spanish)Si el Señor por Sí Mismo nos une en Su Ser, ¿cómo puede uno permanecer separado de Él?

ਜਿਸ ਨੋ ਤੇਰੀ ਟੇਕ; ਸੋ ਸਦਾ ਸਦ ਜੀਵਈ. ਬਲਿ ਰਾਮ ਜੀਉ ॥

jis no teree ttek; so sadaa sad jeevee. bal raam jeeo |

Sant Singh KhalsaOne who has Your Support lives forever and ever. I am a sacrifice to the Lord.
Manmohan SinghHe, whom has Thine support, O Lord, lives for ever and aye. A sacrifice am I unto the Lord.
Manmohan Singh (Punjabi)ਜਿਸ ਨੂੰ ਤੇਰਾ ਆਸਰਾ ਹੈ, ਹੇ ਸੁਆਮੀ! ਉਹ ਹਮੇਸ਼ਾ, ਹਮੇਸ਼ਾਂ ਲਈ ਜੀਉਂਦਾ ਹੈ। ਮੈਂ ਸਾਈਂ ਉਤੋਂ ਕੁਰਬਾਨ ਹਾਂ।
Fareedkot Teekaਜਿਸ ਕੋ ਤੇਰੀ ਸਰਣ ਹੈ, ਸੋ ਸਦਾ ਸਦਾ ਜੀਵਤਾ ਹੈ, ਇਸ ਤੇ ਤੇਰੇ ਪਰ ਬਲਿਹਾਰੇ ਜਾਈਏ ਹੇ ਰਾਮ॥
Prof. Sahib Singhਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਕਾਰਨ ਉਡ ਗਿਆ ਹੈ}। ਸਦ = ਸਦਾ। ਜੀਵਈ = ਜੀਵੈ, ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ।

SikhNet (Spanish)Aquél que se apoya en Ti, oh Dios, vive eternamente y para siempre

ਤੇਰੀ ਟੇਕ ਤੁਝੈ ਤੇ ਪਾਈ; ਸਾਚੇ ਸਿਰਜਣਹਾਰਾ ॥

teree ttek tujhai te paaee; saache sirajanahaaraa |

Sant Singh KhalsaI take my support from You alone, O True Creator Lord.
Manmohan SinghThine support, I obtain from Thee alone; O my True Creator.
Manmohan Singh (Punjabi)ਤੇਰਾ ਆਸਰਾ ਮੈਨੂੰ ਕੇਵਲ ਤੇਰੇ ਪਾਸੋਂ ਹੀ ਪਰਾਪਤ ਹੈ, ਹੇ ਮੇਰੇ ਸੱਚੇ ਕਰਤਾਰ!
Fareedkot Teekaਪਰੰਤੂ ਹੇ ਸਚੇ ਸਿਰਜਨਹਾਰ! ਤੇਰੀ ਸਰਨ ਵੀ ਤੁਝ ਸੇ ਹੀ ਪਾਈ ਹੈ॥
Prof. Sahib Singhਪਰ, ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ! ਤੇਰਾ ਆਸਰਾ ਮਿਲਦਾ ਭੀ ਤੇਰੇ ਹੀ ਪਾਸੋਂ ਹੈ।

ਪਦ ਅਰਥ ਤੁਝੈ ਤੇ = ਤੁਝ ਤੇ ਹੀ, ਤੇਰੇ ਪਾਸੋਂ ਹੀ। ਪਾਈ = ਮਿਲਦੀ ਹੈ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ!

SikhNet (Spanish)Oh Señor Creador, logro Tu Soporte sólo por Ti;

ਜਿਸ ਤੇ ਖਾਲੀ ਕੋਈ ਨਾਹੀ; ਐਸਾ ਪ੍ਰਭੂ ਹਮਾਰਾ ॥

jis te khaalee koee naahee; aisaa prabhoo hamaaraa |

Sant Singh KhalsaNo one lacks this Support; such is my God.
Manmohan SinghSuch is my Lord, bereft of whom there is not any one.
Manmohan Singh (Punjabi)ਇਹੋ ਜਿਹਾ ਹੈ ਮੇਰਾ ਸੁਆਮੀ ਜਿਸ ਤੋਂ ਸੱਖਣਾ ਕੋਈ ਜਣਾ ਭੀ ਨਹੀਂ।
Fareedkot Teekaਜਿਸ ਤੇਰੇ ਸੇਂ ਖਾਲੀ ਕੋਈ ਨਹੀਂ ਜਾਤਾ ਤੂੰ ਐਸਾ ਹਮਾਰਾ ਸਮਰਥ ਸ੍ਵਾਮੀ ਹੈਂ॥
Prof. Sahib Singhਤੂੰ ਇਹੋ ਜਿਹਾ ਸਾਡਾ ਮਾਲਕ ਹੈਂ, ਜਿਸ (ਦੇ ਦਰ) ਤੋਂ ਕਦੇ ਕੋਈ ਖ਼ਾਲੀ (ਬੇ-ਮੁਰਾਦ) ਨਹੀਂ ਜਾਂਦਾ।

ਪਦ ਅਰਥ ਜਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।

SikhNet (Spanish)eres tan Compasivo, oh mi Maestro,

ਸੰਤ ਜਨਾ ਮਿਲਿ ਮੰਗਲੁ ਗਾਇਆ; ਦਿਨੁ ਰੈਨਿ ਆਸ ਤੁਮੑਾਰੀ ॥

sant janaa mil mangal gaaeaa; din rain aas tumaaree |

Sant Singh KhalsaMeeting with the humble Saints, I sing the songs of joy; day and night, I place my hopes in You.
Manmohan SinghMeeting with the pious persons, I sing Thy praise and day and night I hope to meet Thee, O Lord.
Manmohan Singh (Punjabi)ਪਵਿੱਤਰ ਪੁਰਸ਼ਾਂ ਨਾਲ ਮਿਲ ਕੇ ਮੈਂ ਤੇਰਾ ਜੱਸ ਗਾਉਂਦਾ ਅਤੇ ਦਿਨ ਰਾਤ ਮੈਨੂੰ ਤੇਰੇ ਮਿਲਣ ਦੀ ਉਮੀਦ ਹੈ, ਹੇ ਸੁਆਮੀ!
Fareedkot Teekaਸੰਤ ਜਨੋਂ ਸਾਥ ਮਿਲ ਕੇ ਮੈਨੇਂ ਤੇਰਾ ਮੰਗਲ ਰੂਪ ਜਸੁ ਗਾਇਆ ਹੈ ਔਰੁ ਦਿਨ ਰਾਤ ਤੁਮਾਰੀ ਹੀ ਆਸ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੰਤ ਜਨ ਮਿਲ ਕੇ (ਸਦਾ ਤੇਰੀ) ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, (ਉਹਨਾਂ ਨੂੰ) ਦਿਨ ਰਾਤ ਤੇਰੀ (ਸਹਾਇਤਾ ਦੀ) ਹੀ ਆਸ ਰਹਿੰਦੀ ਹੈ।

ਪਦ ਅਰਥ ਮਿਲਿ = ਮਿਲ ਕੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਰੈਨਿ = ਰਾਤ।

SikhNet (Spanish)y sin Ti no hay nadie más.

ਸਫਲੁ ਦਰਸੁ ਭੇਟਿਆ ਗੁਰੁ ਪੂਰਾ; ਨਾਨਕ ਸਦ ਬਲਿਹਾਰੀ ॥੨॥

safal daras bhettiaa gur pooraa; naanak sad balihaaree |2|

Sant Singh KhalsaI have obtained the Blessed Vision, the Darshan of the Perfect Guru. Nanak is forever a sacrifice. ||2||
Manmohan SinghThe fruitful vision of the perfect Guru, have I obtained. Unto his Guru, Nanak is ever a sacrifice.
Manmohan Singh (Punjabi)ਪੂਰਨ ਗੁਰਾਂ ਦਾ ਫਲਦਾਇਕ ਦਰਸ਼ਨ ਮੈਂ ਪਾ ਲਿਆ ਹੈ। ਆਪਣੇ ਗੁਰਦੇਵ ਜੀ ਦੇ ਉਤੋਂ ਨਾਨਕ ਸਦੀਵ ਹੀ ਕੁਰਬਾਨ ਜਾਂਦਾ ਹੈ।
Fareedkot Teekaਜਬ ਗੁਰੂ ਪੂਰਾ ਭੇਟਿਆ ਤਬ ਤੇਰਾ ਜੋ ਸਫਲ ਦਰਸਨ ਹੈ, ਸੋ ਮਿਲਾ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਤੋਂ ਔ ਸਤਗੁਰੋਂ ਤੋਂ ਸਦਾ ਬਲਿਹਾਰ ਜਾਤਾ ਹੂੰ॥੨॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਸਦਾ ਸਦਕੇ ਹਾਂ (ਤੇਰੀ ਹੀ ਮਿਹਰ ਨਾਲ ਉਹ) ਪੂਰਾ ਗੁਰੂ ਮਿਲਦਾ ਹੈ ਜਿਸ ਦਾ ਦੀਦਾਰ ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ ॥੨॥

ਪਦ ਅਰਥ ਸਫਲੁ = ਹਰੇਕ ਫਲ ਦੇਣ ਵਾਲਾ, ਹਰੇਕ ਮੁਰਾਦ ਪੂਰੀ ਕਰਨ ਵਾਲਾ। ਭੇਟਿਆ = ਮਿਲਿਆ। ਬਲਿਹਾਰੀ = ਕੁਰਬਾਨ ॥੨॥

SikhNet (Spanish)Uniéndome a Tus Santos, canto Tu Alabanza y me apoyo sólo en Ti. Mi Guru es Perfecto; su Visión es fructífera. Oh, me ofrezco en sacrificio a mi Guru.(2)

ਸੰਮੑਲਿਆ ਸਚੁ ਥਾਨੁ; ਮਾਨੁ ਮਹਤੁ ਸਚੁ ਪਾਇਆ, ਬਲਿ ਰਾਮ ਜੀਉ ॥

samaliaa sach thaan; maan mehat sach paaeaa, bal raam jeeo |

Sant Singh KhalsaContemplating, dwelling upon the Lord's true home, I receive honor, greatness and truth. I am a sacrifice to the Lord.
Manmohan SinghDwelling on Lord's true abode. I obtain honour, greatness and truth. A sacrifice am I unto my reverend Lord.
Manmohan Singh (Punjabi)ਸਾਹਿਬ ਦੇ ਸੱਚੇ ਨਿਵਾਸ-ਅਸਥਾਨ ਦਾ ਚਿੰਤਨ ਕਰਨ ਦੁਆਰਾ ਮੈਂ ਇੱਜ਼ਤ, ਵਿਸ਼ਾਲਤਾ ਅਤੇ ਸੱਚ ਨੂੰ ਪਰਾਪਤ ਕਰਦਾ ਹਾਂ। ਕੁਰਬਾਨ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ।
Fareedkot Teekaਜਬ ਸਚੇ ਅਸਥਾਨ ਸਤਸੰਗ ਕੋ ਸੰਭਾਲਿਆ ਤਬ ਆਦਰ ਔ (ਮਹਤੁ) ਵਡ ਪੁਨੁ ਨਿਸਚੇ ਕਰ ਕੇ ਪਾਯਾ ਹੈ, ਇਸੀ ਸੇ ਬਲਿਹਾਰੇ ਹਾਂ ਰਾਮ ਕੇ॥
Prof. Sahib Singhਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। ਉਸ ਨੇ ਸਦਾ-ਥਿਰ ਪ੍ਰਭੂ ਦਾ ਦਰ ਮੱਲ ਲਿਆ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ, (ਉਸ ਨੂੰ ਪ੍ਰਭੂ ਦੇ ਦਰ ਤੋਂ) ਮਾਣ ਮਿਲਿਆ, ਵਡਿਆਈ ਮਿਲੀ,

ਪਦ ਅਰਥ ਸੰਮ੍ਹ੍ਹਲਿਆ = ਸੰਭਾਲਿਆ, ਮੱਲਿਆ। ਸਚੁ ਥਾਨੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਦਰ। ਮਹਤੁ = ਮਹੱਤਤਾ, ਵਡਿਆਈ। ਸਚੁ = ਸਦਾ-ਥਿਰ ਹਰੀ। ਬਲਿ ਰਾਮ ਜੀਉ = ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ।

SikhNet (Spanish)Cuando logré vivir en el Santuario Verdadero del Señor, logré el Honor, la Gloria y la Verdad.

ਸਤਿਗੁਰੁ ਮਿਲਿਆ ਦਇਆਲੁ; ਗੁਣ ਅਬਿਨਾਸੀ ਗਾਇਆ. ਬਲਿ ਰਾਮ ਜੀਉ ॥

satigur miliaa deaal; gun abinaasee gaaeaa. bal raam jeeo |

Sant Singh KhalsaMeeting the Merciful True Guru, I sing the Praises of the Imperishable Lord. I am a sacrifice to the Lord.
Manmohan SinghMeeting the merciful True Guru, sing I the praise of the Imperishable Lord, A sacrifice am I unto my reverend Lord.
Manmohan Singh (Punjabi)ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਕੇ ਮੈਂ ਅਮਰ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ। ਬਲਿਹਾਰਨੇ ਜਾਂਦਾ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ।
Fareedkot Teekaਦਇਆ ਕਾ ਘਰੁ ਜੋ ਸਤਗੁਰੂ ਹੈ, ਸੋ ਜਬ ਮਿਲਿਆ ਤਬ ਅਬਨਾਸੀ ਕੇ ਗੁਣੋਂ ਕੋ ਗਾਯਾ ਹੈ, ਇਸੀ ਤੇ ਬਲਿਹਾਰ ਜਾਈਏ ਰਾਮ ਜੀ ਕੇ, ਭਾਵ ਜਿਸ ਨੇ ਐਸਾ ਸੰਜੋਗ ਬਨਾਯਾ ਹੈ॥
Prof. Sahib Singhਜਿਸ ਨੂੰ (ਪ੍ਰਭੂ ਦੀ ਮਿਹਰ ਨਾਲ) ਦਇਆ ਦਾ ਸੋਮਾ ਗੁਰੂ ਮਿਲ ਪਿਆ, ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।

ਪਦ ਅਰਥ ਦਇਆਲੁ = ਦਇਆ ਦਾ ਘਰ।

SikhNet (Spanish)Encontré al Guru Compasivo y canté la Alabanza de mi Dios Eterno.

ਗੁਣ ਗੋਵਿੰਦ, ਗਾਉ ਨਿਤ ਨਿਤ; ਪ੍ਰਾਣ ਪ੍ਰੀਤਮ ਸੁਆਮੀਆ ॥

gun govind, gaau nit nit; praan preetam suaameea |

Sant Singh KhalsaSing the Glorious Praises of the Lord of the Universe, continually, continuously; He is the Beloved Master of the breath of life.
Manmohan SinghEver, ever sing I the glories of the Loved World-Master, who is the Lord of my life.
Manmohan Singh (Punjabi)ਸਦਾ, ਸਦਾ ਮੈਂ ਪਿਆਰੇ ਜਗਤ ਦੇ ਮਾਲਕ ਦੀਆਂ ਸਿਫਤਾਂ ਗਾਇਨ ਕਰਦਾ ਹਾਂ, ਜੋ ਮੇਰੀ ਜਿੰਦ-ਜਾਨ ਦਾ ਸਾਹਿਬ ਹੈ।
Fareedkot Teekaਪ੍ਰਾਣੋਂ ਕਾ ਪ੍ਰੀਤਮ ਜੋ ਸ੍ਵਾਮੀ ਇੰਦ੍ਰ੍ਯੋਂ ਕਾ ਗ੍ਯਾਤ ਹੈ, ਜਬ ਤਿਸ ਕੇ ਗੁਣ ਨਿਤ੍ਯੰਪ੍ਰਤਿ ਗਾਉਣੇ ਕਰੇ॥
Prof. Sahib Singhਹੇ ਭਾਈ! ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ।

ਪਦ ਅਰਥ ਗਾਉ = ਗਾਇਆ ਕਰੋ। ਨਿਤ ਨਿਤ = ਸਦਾ ਹੀ।

SikhNet (Spanish)Canto siempre la Alabanza del Señor, Quien es mi Maestro, la Vida de mi vida.

ਸੁਭ ਦਿਵਸ ਆਏ. ਗਹਿ ਕੰਠਿ ਲਾਏ; ਮਿਲੇ ਅੰਤਰਜਾਮੀਆ ॥

subh divas aae. geh kantth laae; mile antarajaameea |

Sant Singh KhalsaGood times have come; the Inner-knower, the Searcher of hearts, has met me, and hugged me close in His Embrace.
Manmohan SinghGood day have come, God, the inner-knower, has met me and has closely hugged me to His bosom.
Manmohan Singh (Punjabi)ਭਲੇ ਦਿਹਾੜੇ ਆ ਗਏ ਹਨ, ਅੰਦਰਲੀਆਂ ਜਾਨਣਹਾਰ ਹਰੀ ਮੈਨੂੰ ਮਿਲ ਪਿਆ ਹੈ ਅਤੇ ਉਸ ਨੇ ਘੁੱਟ ਕੇ ਮੈਨੂੰ ਆਪਣੇ ਗਲੇ ਨਾਲ ਲਾ ਲਿਆ ਹੈ।
Fareedkot Teekaਤਬ ਸੁਭ ਦਿਨ ਆਏ ਔ ਪਕੜ ਕੇ ਕੰਠ ਨਾਲ ਲਾਏ, ਭਾਵ ਅੰਤਸਕਰਨ ਆਪਣੇ ਪ੍ਰੇਮ ਮੇਂ ਲਾ ਲਏ, ਫੇਰ (ਆ) ਵਸੇਸ ਕਰ ਅੰਤਰਜਾਮੀ ਕੋ ਮਿਲੇ ਅਰਥਾਤ ਅਭੇਦ ਹੂਏ॥
Prof. Sahib Singh(ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਸ ਦੇ ਵਾਸਤੇ ਜ਼ਿੰਦਗੀ ਦੇ) ਸੋਹਣੇ ਦਿਹਾੜੇ ਆਏ ਰਹਿੰਦੇ ਹਨ, ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਈ ਰੱਖਦੇ ਹਨ, ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ।

ਪਦ ਅਰਥ ਸੁਭ = ਭਲੇ। ਦਿਵਸ = ਦਿਹਾੜੇ। ਗਹਿ = ਫੜ ਕੇ। ਕੰਠਿ = ਗਲ ਨਾਲ। ਅੰਤਰਜਾਮੀਆ = ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)Mi vida ha cambiado, el Señor me ha llevado a Su Pecho y he encontrado a mi Dios, el Conocedor de lo íntimo. Estoy ahora bendecido con la Verdad y el Contentamiento;

ਸਤੁ ਸੰਤੋਖੁ ਵਜਹਿ ਵਾਜੇ; ਅਨਹਦਾ ਝੁਣਕਾਰੇ ॥

sat santokh vajeh vaaje; anahadaa jhunakaare |

Sant Singh KhalsaThe musical instruments of truth and contentment vibrate, and the unstruck melody of the sound current resounds.
Manmohan SinghThe musical instruments of truth and contentment play and the spontaneous music resounds with me.
Manmohan Singh (Punjabi)ਸੱਚ ਸੰਤੁਸ਼ਟਤਾ ਦੇ ਸੰਗੀਤਕ ਸਾਜ ਵੱਜਦੇ ਹਨ ਅਤੇ ਸੁੱਤੇ ਸਿੱਧ ਕੀਰਤਨ ਮੇਰੇ ਅੰਦਰ ਗੂੰਜਦਾ ਹੈ।
Fareedkot Teekaਸਤ ਸੰਤੋਖ ਜੋ ਧਾਰਨ ਕੀਏ ਹੈਂ ਇਸੀ ਸੇ ਪਰਮੇਸਰ ਕੇ ਜਸ ਰੂਪ ਇਕ ਰਸ ਵਾਜੇ ਵਜੇ। ਕੈਸੇ? ਵਹੁ ਵਾਜੇ ਅਨੰਦ ਕੇ ਕਰਨੇ ਵਾਲੇ ਹੈਂ॥
Prof. Sahib Singh(ਉਸ ਮਨੁੱਖ ਦੇ ਅੰਦਰ) ਉੱਚਾ ਆਚਰਨ ਅਤੇ ਸੰਤੋਖ (ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ, ਮਾਨੋ, ਸਤ ਸੰਤੋਖ ਦੇ ਅੰਦਰ) ਵਾਜੇ ਵੱਜ ਰਹੇ ਹਨ, (ਸਤ ਸੰਤੋਖ ਦੀ ਉਸ ਦੇ ਅੰਦਰ) ਇਕ-ਰਸ ਮਿੱਠੀ ਲੈ ਬਣੀ ਰਹਿੰਦੀ ਹੈ।

ਪਦ ਅਰਥ ਸਤੁ = ਉੱਚਾ ਆਚਰਨ। ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਵਜਹਿ ਵਾਜੇ = ਵਾਜੇ ਵੱਜਦੇ ਹਨ (ਜਿਵੇਂ ਕਿਤੇ ਵਾਜੇ ਵੱਜਦੇ ਹੋਣ ਤਾਂ ਉਥੇ ਸਾਧਾਰਨ ਆਵਾਜ਼ ਨਾਲ ਕੀਤੀ ਗੱਲ ਨਹੀਂ ਸੁਣੀ ਜਾਂਦੀ, ਤਿਵੇਂ ਹਿਰਦੇ ਵਿਚ ਵਿਕਾਰਾਂ ਦੀ ਪ੍ਰੇਰਨਾ ਨਹੀਂ ਸੁਣੀ ਜਾਂਦੀ)। ਅਨਹਦਾ = ਇਕ-ਰਸ, ਲਗਾਤਾਰ। ਝੁਣਕਾਰੇ = ਮਿੱਠੀ ਸੁਰ।

SikhNet (Spanish)la Melodía Divina resuena en mi interior y, escuchándola, todos mis temores se disipan.

ਸੁਣਿ ਭੈ ਬਿਨਾਸੇ ਸਗਲ ਨਾਨਕ; ਪ੍ਰਭ ਪੁਰਖ ਕਰਣੈਹਾਰੇ ॥੩॥

sun bhai binaase sagal naanak; prabh purakh karanaihaare |3|

Sant Singh KhalsaHearing this, all my fears have been dispelled; O Nanak, God is the Primal Being, the Creator Lord. ||3||
Manmohan SinghHearing the melody of the Creator Lord Master, O Nanak all my fears are dispelled.
Manmohan Singh (Punjabi)ਸਿਰਜਣਹਾਰ ਸੁਆਮੀ ਮਾਲਕ ਦਾ ਕੀਰਤਨ ਸੁਣਨ ਦੁਆਰਾ, ਮੇਰੇ ਸਾਰੇ ਡਰ ਦੂਰ ਹੋ ਗਏ ਹਨ, ਹੇ ਨਾਨਕ!
Fareedkot Teekaਪ੍ਰਭੁ ਪੁਰਖ ਕਰਣੇਹਾਰ ਕੇ ਜਸ ਰੂਪ ਵਾਜੇ ਸੁਣ ਕੇ ਸ੍ਰੀ ਗੁਰੂ ਜੀ ਕਹਤੇ ਹੈਂ: ਸਾਰੇ ਹੀ ਭੈ ਦੂਰ ਹੂਏ ਹੈਂ॥੩॥
Prof. Sahib Singhਹੇ ਨਾਨਕ! ਸਭ ਕੁਝ ਕਰਨ ਦੀ ਸਮਰਥਾ ਵਾਲੇ ਪ੍ਰਭੂ ਅਕਾਲ ਪੁਰਖ ਦੇ ਗੁਣ ਸੁਣ ਕੇ (ਮਨੁੱਖ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ ॥੩॥

ਪਦ ਅਰਥ ਸੁਣਿ = ਸੁਣ ਕੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਕਰਣੈਹਾਰੇ = ਸਭ ਕੁਝ ਕਰਨ ਦੀ ਸਮਰਥਾ ਵਾਲੇ ਦੇ ॥੩॥

SikhNet (Spanish)Qué Glorioso es mi Señor, mi Maestro.(3)

ਉਪਜਿਆ ਤਤੁ ਗਿਆਨੁ; ਸਾਹੁਰੈ ਪੇਈਐ ਇਕੁ ਹਰਿ, ਬਲਿ ਰਾਮ ਜੀਉ ॥

aupajiaa tat giaan; saahurai peeeai ik har, bal raam jeeo |

Sant Singh KhalsaThe essence of spiritual wisdom has welled up; in this world, and the next, the One Lord is pervading. I am a sacrifice to the Lord.
Manmohan SinghWhen the quintessence of Divine knowledge wells up, I behold the one Lord, in this world and the next one.
Manmohan Singh (Punjabi)ਜਦ ਬ੍ਰਹਮ ਵੀਚਾਰ ਦਾ ਜੋਹਰ ਉਤਪੰਨ ਹੋ ਜਾਂਦਾ ਹੈ। ਤਾਂ ਮੈਂ ਇਸ ਲੋਕ ਅਤੇ ਪ੍ਰਲੋਕ ਅੰਦਰ ਇਕ ਸੁਆਮੀ ਨੂੰ ਵੇਖਦਾ ਹਾਂ।
Fareedkot Teekaਜਬ ਜਥਾਰਥ ਸਰੂਪ ਕਾ ਗ੍ਯਾਨ ਪ੍ਰਗਟਿਆ ਤਬ ਇਸ ਲੋਕ ਮੇਂ ਔ ਪਰਲੋਕ ਮੇਂ ਏਕ ਹਰੀ ਕੋ ਹੀ ਵ੍ਯਾਪਕ ਜਾਣਿਆ ਹੈ, ਔਰੁ ਬਲਿਹਾਰੇ ਜਾਤੇ ਹੈਂ ਰਾਮ ਜੀ ਕੇ॥
Prof. Sahib Singhਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ, ਉਸ ਦੇ ਅੰਦਰ) ਅਸਲ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, (ਉਸ ਨੂੰ) ਇਸ ਲੋਕ ਤੇ ਪਰਲੋਕ ਵਿਚ ਉਹੀ ਪਰਮਾਤਮਾ ਦਿੱਸਦਾ ਹੈ।

ਪਦ ਅਰਥ ਉਪਜਿਆ = ਪੈਦਾ ਹੋ ਜਾਂਦਾ ਹੈ। ਤਤੁ = ਨਚੋੜ। ਗਿਆਨੁ = ਆਤਮਕ ਜੀਵਨ ਦੀ ਸੂਝ। ਤਤੁ ਗਿਆਨੁ = ਆਤਮਕ ਜੀਵਨ ਦੀ ਅਸਲ ਸੂਝ। ਸਾਹੁਰੈ = ਪਰਲੋਕ ਵਿਚ। ਪੇਈਐ = ਇਸ ਲੋਕ ਵਿਚ, ਪੇਕੇ ਘਰ ਵਿਚ। ਬ੍ਰਹਮੈ

SikhNet (Spanish)En mí se ha edificado la Quintaesencia de la Sabiduría, y sólo veo a mi Dios aquí y por todas partes.

ਬ੍ਰਹਮੈ ਬ੍ਰਹਮੁ ਮਿਲਿਆ; ਕੋਇ. ਨ ਸਾਕੈ ਭਿੰਨ ਕਰਿ, ਬਲਿ ਰਾਮ ਜੀਉ ॥

brahamai braham miliaa; koe. na saakai bhin kar, bal raam jeeo |

Sant Singh KhalsaWhen God meets the God within the self, no one can separate them. I am a sacrifice to the Lord.
Manmohan SinghWhen the Supreme Soul meets with my soul, on one can separate them. A sacrifice am I unto my reverend Lord.
Manmohan Singh (Punjabi)ਜਦ ਪਰਮ ਆਤਮਾ ਮੇਰੀ ਆਤਮਾ ਨਾਲ ਮਿਲ ਜਾਂਦੀ ਹੈ ਤਾਂ ਕੋਈ ਭੀ ਉਨ੍ਹਾਂ ਨੂੰ ਵੱਖਰਾ ਨਹੀਂ ਕਰ ਸਕਦਾ। ਘੋਲੀ ਜਾਂਦਾ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ।
Fareedkot Teekaਹੇ ਭਾਈ! ਤਬ (ਬ੍ਰਹਮੈ) ਈਸਰ ਮੇਂ (ਬ੍ਰਹਮੁ) ਜੀਵ ਮਿਲਿਆ ਜੈਸੇ ਘਟਾਕਾਸ ਮਠਾਕਾਸ ਮੇਂ ਮਿਲੈ, ਵਾ ਮਹਾ ਕਾਸ ਮੇਂ ਮਠਾ ਅਕਾਸ ਮਿਲੇ ਤਬ ਜੁਦਾ ਕੋਈ ਨਹੀਂ ਕਰ ਸਕਤਾ॥
Prof. Sahib Singhਉਸ ਜੀਵ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ ਕਿ ਕੋਈ (ਪਰਮਾਤਮਾ ਨਾਲੋਂ ਉਸ ਦਾ) ਨਿਖੇੜਾ ਨਹੀਂ ਕਰ ਸਕਦਾ।

ਪਦ ਅਰਥ ਬ੍ਰਹਮੁ ਮਿਲਿਆ = ਜੀਵਾਤਮਾ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ। ਭਿੰਨ = ਵੱਖਰਾ।

SikhNet (Spanish)El Dios del más allá se unió a mi Dios interno y ahora nadie puede separar mi Alma del Alma Universal.

ਬਿਸਮੁ ਪੇਖੈ ਬਿਸਮੁ ਸੁਣੀਐ; ਬਿਸਮਾਦੁ ਨਦਰੀ ਆਇਆ ॥

bisam pekhai bisam suneeai; bisamaad nadaree aaeaa |

Sant Singh KhalsaI gaze upon the Wondrous Lord, and listen to the Wondrous Lord; the Wondrous Lord has come into my vision.
Manmohan SinghThe wondrous Lord I see, the wondrous Lord I hear of and the wondrous Lord comes to my view.
Manmohan Singh (Punjabi)ਅਦਭੁੱਤ ਸਾਈਂ ਨੂੰ ਮੈਂ ਵੇਖਦਾ ਹਾਂ, ਅਦਭੁੱਤ ਸਾਈਂ ਬਾਰੇ ਹੀ ਮੈਂ ਸੁਣਦਾ ਹਾਂ ਅਤੇ ਅਦਭੁੱਤ ਸੁਆਮੀ ਹੀ ਮੇਰੀ ਨਜ਼ਰੀ ਪੈਂਦਾ ਹੈ।
Fareedkot Teekaਜਿਸ ਕੋ (ਬਿਸਮਾਦੁ) ਬ੍ਰਹਮ ਨਜਰ ਮੇਂ ਆਯਾ ਹੈ, ਸੋ ਅਸਚਰਜ ਰੂਪ ਹੀ ਦੇਖਤਾ ਹੈ ਅਰੁ ਅਸਚਰਜ ਰੂਪ ਹੀ ਸੁਨਤਾ ਹੈ॥
Prof. Sahib Singh(ਉਹ ਮਨੁੱਖ ਹਰ ਥਾਂ) ਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ।

ਪਦ ਅਰਥ ਬਿਸਮੁ = ਅਸਚਰਜ-ਰੂਪ ਪ੍ਰਭੂ। ਪੇਖੈ = ਦੇਖਦਾ ਹੈ। ਬਿਸਮਾਦੁ = ਅਸਚਰਜ-ਰੂਪ ਹਰੀ। ਨਦਰੀ ਆਇਆ = ਦਿੱਸਦਾ ਹੈ।

SikhNet (Spanish)Maravilloso es el Señor que veo y escucho; sí, ahora puedo ver al Señor de Maravilla.

ਜਲਿ ਥਲਿ ਮਹੀਅਲਿ ਪੂਰਨ ਸੁਆਮੀ; ਘਟਿ ਘਟਿ ਰਹਿਆ ਸਮਾਇਆ ॥

jal thal maheeal pooran suaamee; ghatt ghatt rahiaa samaaeaa |

Sant Singh KhalsaThe Perfect Lord and Master is pervading the water, the land and the sky, in each and every heart.
Manmohan SinghThe Lord is filling the ocean, land and sky and is contained in every heart.
Manmohan Singh (Punjabi)ਸਾਈਂ ਸਮੁੰਦਰ, ਜਮੀਨ ਅਤੇ ਅਸਮਾਨ ਨੂੰ ਭਰ ਰਿਹਾ ਹੈ ਅਤੇ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਜਲ ਅਰ ਥਲੋਂ ਮੇਂ ਪ੍ਰਿਥਵੀ ਔ ਅਕਾਸ ਮੇਂ ਸਵਾਮੀ ਪੂਰਨ ਹੈ। ਜੈਸੇ ਏਕ ਹੀ ਸੂਰਜ ਅਨੇਕੋਂ ਘਟੋਂ ਮੇਂ ਹੈ ਇਸੀ ਪ੍ਰਕਾਰ ਸਰਬ ਘਟੋਂ ਮੇਂ ਏਕ ਹੀ ਸਮਾਇਆ ਹੈ॥
Prof. Sahib Singhਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿੱਸਦਾ ਹੈ)।
SikhNet (Spanish)El Maestro Perfecto está en el mar, en la tierra, en los mundos inferiores y compenetra todos los corazones.

ਜਿਸ ਤੇ ਉਪਜਿਆ. ਤਿਸੁ ਮਾਹਿ ਸਮਾਇਆ; ਕੀਮਤਿ ਕਹਣੁ. ਨ ਜਾਏ ॥

jis te upajiaa. tis maeh samaaeaa; keemat kehan. na jaae |

Sant Singh KhalsaI have merged again into the One from whom I originated. The value of this cannot be described.
Manmohan SinghI have merged in the Lord, wherefrom I issued forth and the worth of this union cannot be told.
Manmohan Singh (Punjabi)ਮੈਂ ਉਸ ਪ੍ਰਭੁ ਅੰਦਰ ਲੀਨ ਹੋ ਗਿਆ ਹਾਂ, ਜਿਸ ਤੋਂ ਮੈਂ ਉਤਪੰਨ ਹੋਇਆ ਸਾਂ ਅਤੇ ਇਸ ਮਿਲਾਪ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਜਿਸ ਕੇ ਅਗ੍ਯਾਨ ਤੇ ਉਤਪਨ ਹੂਆ, ਭਾਵ ਜੀਵ ਭਾਵ ਮਾਨਾਂ ਥਾ ਤਿਸੀ ਕੇ ਗਿਆਨ ਸੇ ਤਿਸੀ ਮੇਂ ਅਭੇਦ ਹੂਆ, ਪੁਨਾ ਤਿਸੀ ਕੇ ਚਰਿਤ੍ਰੋਂ ਕੀ ਕੀਮਤ ਕਹੀ ਨਹੀਂ ਜਾਤੀ, ਭਾਵ ਅਮੋਲਕ ਹੈ॥
Prof. Sahib Singhਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਹੈ (ਸਿਮਰਨ ਦੀ ਬਰਕਤਿ ਨਾਲ) ਉਸ ਵਿਚ (ਹਰ ਵੇਲੇ) ਲੀਨ ਰਹਿੰਦਾ ਹੈ। ਉਸ ਮਨੁੱਖ ਦੀ ਉੱਚੀ ਹੋ ਚੁਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ,

ਪਦ ਅਰਥ ਜਿਸ ਤੇ = {ਸੰਬੰਧਕ 'ਤੇ', 'ਕੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਮਾਹਿ = ਵਿਚ।

SikhNet (Spanish)Me he inmergido ahí de donde vine; este Estado de Unión es indescriptible.

ਜਿਸ ਕੇ ਚਲਤ. ਨ ਜਾਹੀ ਲਖਣੇ; ਨਾਨਕ. ਤਿਸਹਿ ਧਿਆਏ ॥੪॥੨॥

jis ke chalat. na jaahee lakhane; naanak. tiseh dhiaae |4|2|

Sant Singh KhalsaNanak meditates on Him. ||4||2||
Manmohan SinghNanak reflects over Him, whose wondrous plays cannot be known.
Manmohan Singh (Punjabi)ਨਾਨਕ ਉਸ ਦਾ ਆਰਾਧਨ ਕਰਦਾ ਹੈ, ਜਿਸ ਦੀਆਂ ਅਸਚਰਜ ਖੇਡਾਂ ਜਾਣੀਆਂ ਨਹੀਂ ਜਾ ਸਕਦੀਆਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੇ ਚਰਿਤ੍ਰ ਲਖੇ ਨਹੀਂ ਜਾਤੇ, ਭਾਵ ਬਿਅੰਤ ਹੈਂ, ਤਿਸੀ ਕਾ ਹੀ ਹਮ ਧਿਆਨ ਕਰਤੇ ਹੈਂ॥੪॥੨॥
Prof. Sahib Singh(ਜਿਹੜਾ ਮਨੁੱਖ ਸਦਾ) ਉਸ ਦਾ ਹੀ ਧਿਆਨ ਧਰਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਉਸ ਪਰਮਾਤਮਾ ਦੇ ਚੋਜ-ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ ॥੪॥੨॥

ਪਦ ਅਰਥ ਚਲਤ = ਕੌਤਕ, ਚੋਜ = ਤਮਾਸ਼ੇ। ਨ ਜਾਹੀ ਲਖਣੇ = ਬਿਆਨ ਨਹੀਂ ਕੀਤੇ ਜਾ ਸਕਦੇ। ਤਿਸਹਿ = {ਤਿਸ ਹੀ} ਉਸ (ਪ੍ਰਭੂ) ਨੂੰ ਹੀ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉਤੇ, ਪੁਲਾੜ ਵਿਚ, ਆਕਾਸ਼ ਵਿਚ ॥੪॥੨॥

SikhNet (Spanish)Dice Nanak, contemplo al Señor, pero, por más que trato no logro empezar a describir Sus Maravillas.(4-2)

Open this shabad (25 lines, Angs 777-778) →

Shabad Guru Arjan Dev Ji Raag Soohee continues on Ang 779

ਰਾਗੁ ਸੂਹੀ ਛੰਤ ਮਹਲਾ ੫ ਘਰੁ ੨ ॥

raag soohee chhant mahalaa 5 ghar 2 |

Sant Singh KhalsaRaag Soohee, Chhant, Fifth Mehl, Second House:
Manmohan SinghRag Suhi Chhan.5th Guru.
Manmohan Singh (Punjabi)ਰਾਗੁ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, by the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗੋਬਿੰਦ ਗੁਣ ਗਾਵਣ ਲਾਗੇ ॥

gobind gun gaavan laage |

Sant Singh KhalsaI sing the Glorious Praises of the Lord of the Universe.
Manmohan SinghI sing the praise of my World-Lord,
Manmohan Singh (Punjabi)ਮੈਂ ਆਪਣੇ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਉਂਦਾ ਹਾਂ,
Fareedkot Teekaਹੇ ਭਾਈ! ਸੋ ਗੋਬਿੰਦ ਕੇ ਗੁਣੋਂ ਕੋ ਗਾਵਨੇ ਲਗੇ॥
Prof. Sahib Singhਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੇ ਹਨ,
SikhNet (Spanish)Ahora canto siempre la Alabanza de mi Dios y estoy siempre despierto en Su Amor.

ਹਰਿ ਰੰਗਿ; ਅਨਦਿਨੁ ਜਾਗੇ ॥

har rang; anadin jaage |

Sant Singh KhalsaI am awake, night and day, in the Lord's Love.
Manmohan Singhand am night and day awake in my Lord's love.
Manmohan Singh (Punjabi)ਅਤੇ ਰੈਣ ਦਿਹੁੰ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਜਾਗਦਾ ਹਾਂ।
Fareedkot Teekaਜੋ ਹਰੀ ਕੀ ਪ੍ਰੀਤੀ ਮੇਂ ਰਾਤ ਦਿਨ ਜਾਗੇ ਹੈਂ॥
Prof. Sahib Singhਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ,

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਗਏ।

SikhNet (Spanish)Despertando en el Amor del Señor,

ਹਰਿ ਰੰਗਿ ਜਾਗੇ. ਪਾਪ ਭਾਗੇ; ਮਿਲੇ ਸੰਤ ਪਿਆਰਿਆ ॥

har rang jaage. paap bhaage; mile sant piaariaa |

Sant Singh KhalsaAwake to the Lord's Love, my sins have left me. I meet with the Beloved Saints.
Manmohan SinghAwakening to the Lord's love my sins hasten away and I meet the dear saints.
Manmohan Singh (Punjabi)ਪ੍ਰਭੂ ਦੀ ਪ੍ਰੀਤ ਅੰਦਰ ਜਾਗ ਕੇ ਮੇਰੇ ਗੁਨਾਹ ਦੋੜ ਜਾਂਦੇ ਹਨ ਅਤੇ ਮੈਂ ਪ੍ਰੀਤਵਾਨ ਸਾਧੂਆਂ ਨੂੰ ਮਿਲ ਪੈਂਦਾ ਹਾਂ।
Fareedkot Teekaਹੇ ਪਿਆਰਿਆ! ਜਬ ਸੰਤੋਂ ਕੋ ਮਿਲੇ ਤਬ ਹਰੀ ਕੀ ਪ੍ਰੀਤੀ ਮੇਂ ਜਾਗੇ ਅਰ ਪਾਪ ਭਾਗੇ ਹੈਂ॥
Prof. Sahib Singhਜਿਹੜੇ ਮਨੁੱਖ ਪਿਆਰੇ ਗੁਰੂ ਨੂੰ ਮਿਲ ਪੈਂਦੇ ਹਨ। (ਜਿਉਂ ਜਿਉਂ) ਉਹ ਪ੍ਰਭੂ ਦੇ ਪਿਆਰ-ਰੰਗ ਵਿਚ (ਟਿਕ ਕੇ) ਸੁਚੇਤ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਪਾਪ ਭੱਜ ਜਾਂਦੇ ਹਨ।

ਪਦ ਅਰਥ ਸੰਤ = ਗੁਰੂ।

SikhNet (Spanish)mis errores son borrados y encuentro al amado Santo.

ਗੁਰ ਚਰਣ ਲਾਗੇ. ਭਰਮ ਭਾਗੇ; ਕਾਜ ਸਗਲ ਸਵਾਰਿਆ ॥

gur charan laage. bharam bhaage; kaaj sagal savaariaa |

Sant Singh KhalsaAttached to the Guru's Feet, my doubts are dispelled, and all my affairs are resolved.
Manmohan SinghBy attaching myself to Guru's feet, my doubts are dispelled and all mine affairs are arranged.
Manmohan Singh (Punjabi)ਗੁਰਾਂ ਦੇ ਪੈਰੀ ਪੈਣ ਦਆਰਾ, ਮੇਰੇ ਸੰਸੇ ਨਵਿਰਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
Fareedkot Teekaਜਬ ਗੁਰੋਂ ਕੀ ਚਰਨੀਂ ਲਗੇ ਤਬ ਸਭ ਭ੍ਰਮ ਨਠ ਗਏ ਹੈਂ ਔਰ ਗੁਰੋਂ ਨੇ ਸਭ ਕਾਰਜਾਂ ਨੂੰ ਸਵਾਰ ਦੀਆ ਹੈ॥
Prof. Sahib Singhਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਹਨ, ਉਹਨਾਂ ਦੇ ਸਾਰੇ ਕੰਮ ਭੀ ਸੰਵਰ ਜਾਂਦੇ ਹਨ।

ਪਦ ਅਰਥ ਭਰਮ = ਭਟਕਣਾ। ਸਗਲ = ਸਾਰੇ।

SikhNet (Spanish)Me postro a los Pies del Guru, mis dudas se acaban y vivo totalmente satisfecho.

ਸੁਣਿ ਸ੍ਰਵਣ ਬਾਣੀ. ਸਹਜਿ ਜਾਣੀ; ਹਰਿ ਨਾਮੁ ਜਪਿ ਵਡਭਾਗੈ ॥

sun sravan baanee. sehaj jaanee; har naam jap vaddabhaagai |

Sant Singh KhalsaListening to the Word of the Guru's Bani with my ears, I know celestial peace. By great good fortune, I meditate on the Lord's Name.
Manmohan SinghHearing the Guru's hymns with my ears, I have realised the Lord. By great good luck I have reflected over my God's Name.
Manmohan Singh (Punjabi)ਆਪਣੇ ਕੰਨਾਂ ਨਾਲ ਗੁਰਾਂ ਦੀ ਬਾਣੀ ਸਰਵਨ ਕਰਕੇ ਮੈਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ। ਪਰਮ ਚੰਗੇ ਭਾਗਾਂ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਕੀਤਾ ਹੈ।
Fareedkot Teekaਕਾਨੋਂ ਸੇ ਗੁਰਬਾਣੀ ਸੁਨ ਕੇ ਏਹੁ ਬਾਤ ਸੁਭਾਵਕ ਹੀ ਜਾਣੀ ਹੈ, ਪ੍ਰੰਤੂ ਵੱਡੇ ਪੁਨੋਂ ਵਾਲੇ ਹਰੀ ਨਾਮ ਕੋ ਜਪਤੇ ਹੈਂ॥
Prof. Sahib Singhਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਤਿਗੁਰੂ ਦੀ ਬਾਣੀ ਕੰਨੀਂ ਸੁਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਅਡੋਲਤਾ ਵਿਚ (ਟਿਕ ਕੇ ਪਰਮਾਤਮਾ ਨਾਲ) ਡੂੰਘੀ ਸਾਂਝ ਪਾਂਦਾ ਹੈ,

ਪਦ ਅਰਥ ਸੁਣਿ = ਸੁਣ ਕੇ। ਸ੍ਰਵਨ = ਕੰਨਾਂ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਜਪਿ = ਜਪ ਕੇ। ਵਡ ਭਾਗੈ = ਵੱਡੀ ਕਿਸਮਤ ਨਾਲ।

SikhNet (Spanish)Escuchando la Palabra del Shabd, espontáneamente entendí Su Mensaje y por esa buena fortuna viví en el Nombre del Señor.

ਬਿਨਵੰਤਿ ਨਾਨਕ. ਸਰਣਿ ਸੁਆਮੀ; ਜੀਉ ਪਿੰਡੁ ਪ੍ਰਭ ਆਗੈ ॥੧॥

binavant naanak. saran suaamee; jeeo pindd prabh aagai |1|

Sant Singh KhalsaPrays Nanak, I have entered my Lord and Master's Sanctuary. I dedicate my body and soul to God. ||1||
Manmohan SinghPrays Nanak, I have entered the Lord's sanctuary and my soul and body I surrender to my Master.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਸਾਹਿਬ ਦੀ ਸਰਣਾਗਤ ਸੰਭਾਲੀ ਹੈ ਅਤੇ ਆਪਣੀ ਜਿੰਦੜੀ ਤੇ ਦੇਹ ਮੈਂ ਆਪਣੇ ਮਾਲਕ ਮੂਹਰੇ ਸਮਰਪਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤੋ ਸੁਆਮੀ ਕੀ ਸਰਣ ਹੈਂ ਔਰ ਹਮਾਰਾ ਜੀਵ ਔ ਸਰੀਰ ਸਭ ਹਰੀ ਕੇ ਹੀ ਆਗੇ ਹੈ, ਭਾਵ ਵਾਹਿਗੁਰੂ ਕੀ ਆਗਿਆ ਮੇਂ ਹੀ ਹੈ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ- ਉਹ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪੈ ਕੇ ਆਪਣੀ ਜਿੰਦ ਆਪਣਾ ਸਰੀਰ (ਸਭ ਕੁਝ) ਪਰਮਾਤਮਾ ਦੇ ਅੱਗੇ (ਰੱਖ ਦੇਂਦਾ ਹੈ) ॥੧॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ ॥੧॥

SikhNet (Spanish)Nanak reza, busco Tu Refugio, oh Dios, y pongo mi cuerpo y Alma ante Ti. (1)

ਅਨਹਤ ਸਬਦੁ ਸੁਹਾਵਾ ॥

anahat sabad suhaavaa |

Sant Singh KhalsaThe unstruck melody of the Shabad, the Word of God is so very beautiful.
Manmohan SinghBeauteous is the celestial strain.
Manmohan Singh (Punjabi)ਸੁੰਦਰ ਹੈ ਬੈਕੁੰਠੀ ਕੀਰਤਨ।
Fareedkot Teekaਏਕ ਰਸ ਬ੍ਰਹਮ ਹੀ ਸੋਭਨੀਕ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹਰ ਵੇਲੇ ਗਾਂਵਿਆਂ,

ਪਦ ਅਰਥ ਅਨਹਤ = ਇਕ-ਰਸ, ਲਗਾਤਾਰ, ਹਰ ਵੇਲੇ। ਸੁਹਾਵਾ = (ਕੰਨਾਂ ਨੂੰ) ਸੁਖ ਦੇਣ ਵਾਲਾ।

SikhNet (Spanish)La Palabra del Shabd es Bella, la Palabra de Dios es tan Bella,

ਸਚੁ ਮੰਗਲੁ; ਹਰਿ ਜਸੁ ਗਾਵਾ ॥

sach mangal; har jas gaavaa |

Sant Singh KhalsaTrue joy comes from singing the Lord's Praises.
Manmohan SinghSinging God's praise, true happiness wells up.
Manmohan Singh (Punjabi)ਰੱਬ ਦੀ ਕੀਰਤੀ ਗਾਉਣ ਦੁਆਰਾ ਸੱਚੀ ਖੁਸ਼ੀ ਉਤਪੰਨ ਹੋ ਜਾਂਦੀ ਹੈ।
Fareedkot Teekaਸਚਾ ਮੰਗਲ ਰੂਪ ਹਰੀ ਕਾ ਜਸ ਗਾਵਿਆ ਹੈ॥
Prof. Sahib Singhਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਇਕ-ਰਸ (ਕੰਨਾਂ ਨੂੰ) ਸੁਖਦਾਈ ਲੱਗਣ ਲੱਗ ਪੈਂਦੀ ਹੈ।

ਪਦ ਅਰਥ ਸਚੁ = ਸਦਾ-ਥਿਰ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਜਸੁ = ਸਿਫ਼ਤਿ-ਸਾਲਾਹ। ਗਾਵਾ = (ਜਿਨ੍ਹਾਂ ਨੇ) ਗਾਇਆ।

SikhNet (Spanish)una Verdadera Dicha me llena al Cantarla.

ਗੁਣ ਗਾਇ ਹਰਿ ਹਰਿ. ਦੂਖ ਨਾਸੇ; ਰਹਸੁ ਉਪਜੈ ਮਨਿ ਘਣਾ ॥

gun gaae har har. dookh naase; rehas upajai man ghanaa |

Sant Singh KhalsaSinging the Glorious Praises of the Lord, Har, Har, pain is dispelled, and my mind is filled with tremendous joy.
Manmohan SinghSinging God's praise, my pain is dispelled and great joy has welled up within my mind.
Manmohan Singh (Punjabi)ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੇਰੀ ਪੀੜ ਨਵਿਰਤ ਹੋ ਗਈ ਹੈ ਅਤੇ ਮੇਰੇ ਚਿੱਤ ਅੰਦਰ ਘਣੇਰੀ ਖੁਸ਼ੀ ਉਤਪੰਨ ਹੋ ਗਈ ਹੈ।
Fareedkot Teekaਹਰਿ ਹਰਿ ਕੇ ਗੁਣ ਗਾਵਣੇ ਤੇ ਹੀ ਦੂਖ ਨਾਸੇ ਹੈਂ ਔ ਮਨ ਮੇਂ ਆਨੰਦ ਬਹੁਤ ਪ੍ਰਗਟਤਾ ਹੈ॥
Prof. Sahib Singhਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਸਾਰੇ) ਦੁੱਖ ਨਾਸ ਹੋ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਬਹੁਤ ਆਨੰਦ ਪੈਦਾ ਹੋ ਜਾਂਦਾ ਹੈ।

ਪਦ ਅਰਥ ਗਾਇ = ਗਾ ਕੇ। ਰਹਸੁ = ਖ਼ੁਸ਼ੀ। ਮਨਿ = ਮਨ ਵਿਚ। ਘਣਾ = ਬਹੁਤ।

SikhNet (Spanish)Cantando la Gloriosas Alabanzas del Señor, Jar, Jar, mis aflicciones se han ido y en mí ha crecido un inmensa Dicha.

ਮਨੁ ਤੰਨੁ ਨਿਰਮਲੁ ਦੇਖਿ ਦਰਸਨੁ; ਨਾਮੁ ਪ੍ਰਭ ਕਾ ਮੁਖਿ ਭਣਾ ॥

man tan niramal dekh darasan; naam prabh kaa mukh bhanaa |

Sant Singh KhalsaMy mind and body have become immaculate and pure, gazing upon the Blessed Vision of the Lord's Darshan; I chant the Name of God.
Manmohan SinghSeeing Lord's sight my soul and body have become pure and with my mouth I utter the Lord's Name.
Manmohan Singh (Punjabi)ਸਾਈਂ ਦਾ ਦੀਦਾਰ ਵੇਖ ਕੇ ਮੇਰੀ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ, ਅਤੇ ਮੈਂ ਆਪਣੇ ਮੂੰਹ ਨਾਲ ਸਾਈਂ ਦੇ ਨਾਮ ਨੂੰ ਉਚਾਰਦਾ ਹਾਂ।
Fareedkot Teekaਦਰਸਨ ਦੇਖ ਕੈ ਮਨ ਤਨ ਨਿਰਮਲ ਹੂਆ ਹੈ ਔ ਨਾਮ ਪ੍ਰਭ ਕਾ ਮੁਖ ਤੇ ਉਚਾਰਨ ਕੀਤਾ॥
Prof. Sahib Singhਹੇ ਭਾਈ! ਜਿਹੜੇ ਮਨੁੱਖ (ਆਪਣੇ) ਮੂੰਹ ਨਾਲ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ, (ਉਹਨਾਂ ਦਾ) ਦਰਸਨ ਕਰ ਕੇ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਤੰਨੁ = ਤਨ {ਪਾਠ ਵਿਚ ਇਕ ਮਾਤ੍ਰਾ ਵਧਾਣ ਲਈ ਲਫ਼ਜ਼ 'ਤਨੁ' ਤੋਂ 'ਤੰਨੁ'}। ਦੇਖਿ = ਵੇਖ ਕੇ। ਮੁਖਿ = ਮੂੰਹ ਨਾਲ। ਭਣਾ = (ਜਿਨ੍ਹਾਂ ਨੇ) ਉਚਾਰਿਆ।

SikhNet (Spanish)Mi mente y cuerpo se han vuelto Inmaculados y Puros al contacto con la Visión del Darshan del Señor y así recito el Nombre de Dios.

Open this shabad (26 lines, Angs 778-779) →

Ang 778 of 1430