ੴ

ਸਿੱਖਬਾਣੀ · SikhBani

ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥

har charan kamal kee ttek satigur ditee tus kai bal raam...
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 777, 778 · 25 lines
Translations

ਸੂਹੀ ਮਹਲਾ ੫ ॥

soohee mahalaa 5 | Ang 777

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਹਰਿ ਚਰਣ ਕਮਲ ਕੀ ਟੇਕ; ਸਤਿਗੁਰਿ ਦਿਤੀ ਤੁਸਿ ਕੈ; ਬਲਿ ਰਾਮ ਜੀਉ ॥

har charan kamal kee ttek; satigur ditee tus kai; bal raam jeeo | Ang 777

Sant Singh KhalsaThe True Guru was satisfied with me, and blessed me with the Support of the Lord's Lotus Feet. I am a sacrifice to the Lord.
Manmohan SinghBeing mightily pleased, the True Guru has blessed me with the prop of God's lotus feet. Unto the sire Lord, I am a sacrifice.
Manmohan Singh (Punjabi)ਪ੍ਰਮ ਪਰਸੰਨ ਹੋ ਕੇ, ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਕੰਵਲ ਪੈਰਾਂ ਦਾ ਆਸਰਾ ਬਖਸ਼ਿਆ ਹੈ। ਮਹਾਰਾਜ ਮਾਲਕ ਦੇ ਉਤੋਂ ਮੈਂ ਘੋਲੀ ਜਾਂਦਾ ਹਾਂ।
Fareedkot Teekaਹੇ ਭਾਈ! ਹਰੀ ਕੇ ਚਰਨ ਕਮਲੋਂ ਕੀ ਸਰਣ ਮੇਰੇ ਕੋ ਪ੍ਰਸੰਨ ਹੋ ਕੇ ਸਤਿਗੁਰੋਂ ਨੇ ਦਈ ਹੈ॥
Prof. Sahib Singhਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ (ਉਸ ਦੀ ਮਿਹਰ ਨਾਲ) ਗੁਰੂ ਨੇ ਮਿਹਰਵਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ।

ਪਦ ਅਰਥ ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਟੇਕ = ਸਹਾਰਾ। ਸਤਿਗੁਰਿ = ਗੁਰੂ ਨੇ। ਤੁਸਿ ਕੈ = ਪ੍ਰਸੰਨ ਹੋ ਕੇ। ਬਲਿਰਾਮ ਜੀਉ = (ਮੈਂ) ਪ੍ਰਭੂ ਜੀ ਤੋਂ ਸਦਕੇ ਹਾਂ।

SikhNet (Spanish)Mi Guru Verdadero, en Su Misericordia, me ha bendecido con el Refugio de los Pies de Loto del Señor; oh, ofrezco mi ser en sacrificio a mi Señor.

ਹਰਿ ਅੰਮ੍ਰਿਤਿ ਭਰੇ ਭੰਡਾਰ; ਸਭੁ ਕਿਛੁ ਹੈ. ਘਰਿ ਤਿਸ ਕੈ, ਬਲਿ ਰਾਮ ਜੀਉ ॥

har amrit bhare bhanddaar; sabh kichh hai. ghar tis kai, bal raam jeeo | Ang 778

Sant Singh KhalsaThe Lord's Ambrosial Nectar is an overflowing treasure; everything is in His Home. I am a sacrifice to the Lord.
Manmohan SinghGod's treasures are brimful with Nectar. Everything is in His home. Unto the revered Lord, I am a sacrifice.
Manmohan Singh (Punjabi)ਵਾਹਿਗੁਰੂ ਦੇ ਖਜਾਨੇ ਸੁਧਾਰਸ ਨਾਂਲ ਪਰੀਪੂਰਨ ਹਨ। ਹਰ ਵਸਤੂ ਉਸ ਦੇ ਗ੍ਰਿਹ ਵਿੱਚ ਹੈ। ਪੂਜਯ ਪ੍ਰਭੂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਭਾਈ! ਹਰੀ ਕੇ ਜੋ (ਭੰਡਾਰ) ਸੰਤ ਹੈਂ, ਸੋ ਨਾਮ ਅੰਮ੍ਰਤ ਸੇ ਭਰੇ ਹੂਏ ਹੈਂ ਔ ਤਿਸ ਕੇ ਘਰ ਮੇਂ ਹੋਰ ਭੀ ਸਭ ਕੁਛ ਹੈ॥
Prof. Sahib Singhਮੈਂ ਉਸ ਪ੍ਰਭੂ ਤੋਂ ਕੁਰਬਾਨ ਹਾਂ, ਉਸ ਦੇ ਘਰ ਵਿਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਉਸ ਦੇ ਘਰ ਵਿਚ) ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਭੰਡਾਰ = ਖ਼ਜ਼ਾਨੇ। ਸਭੁ ਕਿਛੁ = ਹਰੇਕ ਪਦਾਰਥ। ਘਰਿ ਤਿਸ ਕੈ = ਉਸ (ਪ੍ਰਭੂ) ਦੇ ਘਰ ਵਿਚ। ਤਿਸ ਕੈ = {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।

SikhNet (Spanish)El Néctar Ambrosial del Señor, es un Tesoro que desborda, todo está en Su Hogar, yo ofrezco mi ser en sacrificio al Señor.

ਬਾਬੁਲੁ ਮੇਰਾ ਵਡ ਸਮਰਥਾ; ਕਰਣ ਕਾਰਣ ਪ੍ਰਭੁ ਹਾਰਾ ॥

baabul meraa vadd samarathaa; karan kaaran prabh haaraa | Ang 778

Sant Singh KhalsaMy Father is absolutely all-powerful. God is the Doer, the Cause of causes.
Manmohan SinghMy Father is very powerful. The Lord is the doer of all the deeds.
Manmohan Singh (Punjabi)ਮੇਰਾ ਪਿਤਾ ਬੜਾ ਬਲਵਾਨ ਹੈ। ਸੁਆਮੀ ਸਾਰਿਆਂ ਕੰਮਾਂ ਦਾ ਕਰਨ ਵਾਲਾ ਹੈ।
Fareedkot Teekaਪਿਤਾ ਮੇਰਾ ਵਾਹਗੁਰੂ ਜੋ ਹੈ ਵਹੁ ਵਡਾ ਸਾਮ੍ਰਥੁ ਹੈ, ਵਹੁ ਪ੍ਰਭੂ ਕਾਰਣ ਜੋ ਮਹਿਤਤ੍ਵਾਦਿ ਹੈਂ, ਸੋ ਸਭ ਕੇ ਕਰਣੇਹਾਰਾ ਹੈ॥
Prof. Sahib Singhਹੇ ਭਾਈ! ਮੇਰਾ ਪ੍ਰਭੂ-ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ, ਉਹ ਪ੍ਰਭੂ ਹਰੇਕ ਸਬਬ ਬਣਾ ਸਕਣ ਵਾਲਾ ਹੈ।

ਪਦ ਅਰਥ ਬਾਬੁਲੁ = ਪਿਤਾ-ਪ੍ਰਭੂ। ਸਮਰਥਾ = ਤਾਕਤਾਂ ਦਾ ਮਾਲਕ। ਕਰਣ ਕਾਰਣ ਹਾਰਾ = ਕਾਰਣ ਕਰਣਹਾਰਾ, ਹਰੇਕ ਸਬਬ ਬਣਾ ਸਕਣ ਵਾਲਾ।

SikhNet (Spanish)Mi Padre es Todopoderoso, Dios es el Hacedor y la Causa de causas,

ਜਿਸੁ ਸਿਮਰਤ. ਦੁਖੁ ਕੋਈ, ਨ ਲਾਗੈ; ਭਉਜਲੁ ਪਾਰਿ ਉਤਾਰਾ ॥

jis simarat. dukh koee, na laagai; bhaujal paar utaaraa | Ang 778

Sant Singh KhalsaRemembering Him in meditation, pain does not touch me; thus I cross over the terrifying world-ocean.
Manmohan SinghContemplating whom, no misery befalls me and I am ferried across the dreadful ocean.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ, ਮੈਨੂੰ ਕੋਈ ਆਪਣਾ ਨਹੀਂ ਚਿਮੜਦੀ ਅਤੇ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹਾਂ।
Fareedkot Teekaਜਿਸ ਕੇ ਸਿਮਰਣੇ ਕਰ ਕੇ ਦੁਖ ਕੋਈ ਨਹੀਂ ਲਗਤਾ ਔਰ ਸਰੀਰ ਸੇ ਭੀ ਪਾਰ ਉਤਾਰਾ ਹੋਤਾ ਹੈ, ਭਾਵ ਪਰਮਾਤਮਾ ਮੇਂ ਨਿਵਾਸੁ ਹੋਤਾ ਹੈ॥
Prof. Sahib Singh(ਉਹ ਐਸਾ ਹੈ) ਜਿਸ ਦਾ ਨਾਮ ਸਿਮਰਦਿਆਂ ਕੋਈ ਦੁੱਖ ਪੋਹ ਨਹੀਂ ਸਕਦਾ, (ਉਸ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਸਿਮਰਤ = ਸਿਮਰਦਿਆਂ। ਭਉਜਲੁ = ਸੰਸਾਰ-ਸਮੁੰਦਰ।

SikhNet (Spanish)meditando en Él, el dolor no me toca y soy llevado a través del aterrador océano del mundo.

ਆਦਿ ਜੁਗਾਦਿ ਭਗਤਨ ਕਾ ਰਾਖਾ; ਉਸਤਤਿ ਕਰਿ ਕਰਿ ਜੀਵਾ ॥

aad jugaad bhagatan kaa raakhaa; usatat kar kar jeevaa | Ang 778

Sant Singh KhalsaIn the beginning, and throughout the ages, He is the Protector of His devotees. Praising Him continually, I live.
Manmohan SinghIn the prime and the beginning of ages, the Lord is the Saviour of His saints, I live continually praising Him.
Manmohan Singh (Punjabi)ਪ੍ਰਾਰੰਭ ਅਤੇ ਯੁੱਗਾਂ ਦੇ ਸ਼ੁਰੂ ਵਿੱਚ, ਸਾਹਿਬ ਆਪਣੇ ਸੰਤਾਂ ਦਾ ਰਖਿਅਕ ਹੈ। ਮੈਂ ਉਸ ਦੀ ਇਕ-ਰਸ ਕੀਰਤੀ ਕਰ ਕੇ ਜੀਉਂਦਾ ਹਾਂ।
Fareedkot Teekaਸਦਾ ਸਦਾ ਵਹੁ ਭਗਤਾਂ ਕਾ ਰਾਖਾ ਹੈ, ਮੈਂ ਉਸਤਤੀ ਕਰ ਕਰ ਕੇ ਜੀਵਤਾ ਹੂੰ॥
Prof. Sahib Singhਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ (ਉਹ ਪ੍ਰਭੂ ਆਪਣੇ) ਭਗਤਾਂ ਦਾ ਰਾਖਾ (ਚਲਿਆ ਆ ਰਿਹਾ) ਹੈ। ਉਸ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।

ਪਦ ਅਰਥ ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਉਸਤਤਿ = ਵਡਿਆਈ। ਕਰਿ = ਕਰ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।

SikhNet (Spanish)Él es el Soporte de Sus Devotos desde el comienzo del tiempo y yo vivo de Su Alabanza.

ਨਾਨਕ ਨਾਮੁ ਮਹਾ ਰਸੁ ਮੀਠਾ; ਅਨਦਿਨੁ ਮਨਿ ਤਨਿ ਪੀਵਾ ॥੧॥

naanak naam mahaa ras meetthaa; anadin man tan peevaa |1| Ang 778

Sant Singh KhalsaO Nanak, the Naam, the Name of the Lord, is the sweetest and most sublime essence. Night and day, I drink it in with my mind and body. ||1||
Manmohan SinghNanak, sweet is the great elixir of the Lord's Name. With my soul and body, I quaff it night and day.
Manmohan Singh (Punjabi)ਨਾਨਕ ਮਿੱਠੜਾ ਹੈ ਪਰਮ ਅੰਮ੍ਰਿਤ ਪ੍ਰਭੂ ਦੇ ਨਾਂਮ ਦਾ। ਆਪਣੀ ਆਤਮਾ ਦੇ ਦੇਹ ਨਾਲ ਮੈਂ ਰਾਤ ਦਿਨ ਇਸ ਨੂੰ ਪਾਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਨਾਮ ਕਾ ਜੋ ਰਸ ਹੈ, ਸੋ (ਮਹਾ) ਬਹੁਤੁ ਹੀ ਮੀਠਾ ਹੈ, ਸੋ ਮੈਂ ਰਾਤ ਦਿਨੇ ਸੰਤਾਂ ਨਾਲ ਮਿਲ ਕੇ ਮਨ ਤਨ ਕਰ ਕੇ ਪੀਵਤਾ ਰਹਾਂ॥੧॥☬ਪੁਨਾ ਸਨਮੁਖ ਬੇਨਤੀ:
Prof. Sahib Singhਹੇ ਨਾਨਕ! (ਆਖ-ਹੇ ਭਾਈ! ਉਸ ਦਾ) ਨਾਮ ਮਿੱਠਾ ਹੈ, (ਸਭ ਰਸਾਂ ਨਾਲੋਂ) ਵੱਡਾ ਰਸ ਹੈ ਮੈਂ ਤਾਂ ਹਰ ਵੇਲੇ (ਉਹ ਨਾਮ ਰਸ ਆਪਣੇ) ਮਨ ਦੀ ਰਾਹੀਂ ਗਿਆਨ-ਇੰਦ੍ਰਿਆਂ ਦੀ ਰਾਹੀਂ ਪੀਂਦਾ ਰਹਿੰਦਾ ਹਾਂ ॥੧॥

ਪਦ ਅਰਥ ਮਹਾ ਰਸੁ = ਸਭ ਰਸਾਂ ਨਾਲੋਂ ਵੱਡਾ ਰਸ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਮਨਿ = ਮਨ ਨਾਲ। ਤਨਿ = ਤਨ ਨਾਲ। ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥

SikhNet (Spanish)Dice Nanak, dulce es la Esencia Grandiosa del Nombre del Señor; satura tu cuerpo y tu mente con Ella.(1)

ਹਰਿ ਆਪੇ ਲਏ ਮਿਲਾਇ; ਕਿਉ ਵੇਛੋੜਾ ਥੀਵਈ. ਬਲਿ ਰਾਮ ਜੀਉ ॥

har aape le milaae; kiau vechhorraa theevee. bal raam jeeo | Ang 778

Sant Singh KhalsaThe Lord unites me with Himself; how could I feel any separation? I am a sacrifice to the Lord.
Manmohan SinghHow can he suffer separation whom God unites with Himself? A sacrifice am I unto my reverend Lord.
Manmohan Singh (Punjabi)ਉਸ ਦਾ ਕਿਸ ਤਰ੍ਹਾਂ ਵਿਛੋੜਾ ਹੋ ਸਕਦਾ ਹੈ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ? ਕੁਰਬਾਨ ਹਾਂ, ਮੈਂ ਆਪਣੇ ਪੂਜਯ ਪ੍ਰਭੂ ਉਤੋਂ।
Fareedkot Teekaਹੇ ਹਰੀ! ਜਿਸ ਕੋ ਤੂੰ ਆਪ ਮਿਲਾ ਲੇਵੇਂ ਤਿਸ ਕਾ ਵਿਛੋੜਾ ਕਿਉਂ ਹੋਵੈਗਾ, ਬਲਿਹਾਰੇ ਜਾਵਾਂ ਤੇਰੇ ਹੇ ਰਾਮ॥
Prof. Sahib Singhਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, (ਜਿਸ ਮਨੁੱਖ ਨੂੰ) ਉਹ ਆਪ ਹੀ (ਆਪਣੇ ਚਰਨਾਂ ਨਾਲ) ਜੋੜਦਾ ਹੈ (ਉਸ ਮਨੁੱਖ ਨੂੰ ਪ੍ਰਭੂ ਨਾਲੋਂ) ਫਿਰ ਕਦੇ ਵਿਛੋੜਾ ਨਹੀਂ ਹੁੰਦਾ। ਹੇ ਰਾਮ! ਮੈਂ ਤੈਥੋਂ ਕੁਰਬਾਨ ਹਾਂ।

ਪਦ ਅਰਥ ਆਪੇ = ਆਪ ਹੀ। ਥੀਵਈ = ਹੋ ਸਕਦਾ ਹੈ, ਥੀਵੈ। ਕਿਉ ਥੀਵਈ = ਕਿਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ।

SikhNet (Spanish)Si el Señor por Sí Mismo nos une en Su Ser, ¿cómo puede uno permanecer separado de Él?

ਜਿਸ ਨੋ ਤੇਰੀ ਟੇਕ; ਸੋ ਸਦਾ ਸਦ ਜੀਵਈ. ਬਲਿ ਰਾਮ ਜੀਉ ॥

jis no teree ttek; so sadaa sad jeevee. bal raam jeeo | Ang 778

Sant Singh KhalsaOne who has Your Support lives forever and ever. I am a sacrifice to the Lord.
Manmohan SinghHe, whom has Thine support, O Lord, lives for ever and aye. A sacrifice am I unto the Lord.
Manmohan Singh (Punjabi)ਜਿਸ ਨੂੰ ਤੇਰਾ ਆਸਰਾ ਹੈ, ਹੇ ਸੁਆਮੀ! ਉਹ ਹਮੇਸ਼ਾ, ਹਮੇਸ਼ਾਂ ਲਈ ਜੀਉਂਦਾ ਹੈ। ਮੈਂ ਸਾਈਂ ਉਤੋਂ ਕੁਰਬਾਨ ਹਾਂ।
Fareedkot Teekaਜਿਸ ਕੋ ਤੇਰੀ ਸਰਣ ਹੈ, ਸੋ ਸਦਾ ਸਦਾ ਜੀਵਤਾ ਹੈ, ਇਸ ਤੇ ਤੇਰੇ ਪਰ ਬਲਿਹਾਰੇ ਜਾਈਏ ਹੇ ਰਾਮ॥
Prof. Sahib Singhਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਕਾਰਨ ਉਡ ਗਿਆ ਹੈ}। ਸਦ = ਸਦਾ। ਜੀਵਈ = ਜੀਵੈ, ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ।

SikhNet (Spanish)Aquél que se apoya en Ti, oh Dios, vive eternamente y para siempre

ਤੇਰੀ ਟੇਕ ਤੁਝੈ ਤੇ ਪਾਈ; ਸਾਚੇ ਸਿਰਜਣਹਾਰਾ ॥

teree ttek tujhai te paaee; saache sirajanahaaraa | Ang 778

Sant Singh KhalsaI take my support from You alone, O True Creator Lord.
Manmohan SinghThine support, I obtain from Thee alone; O my True Creator.
Manmohan Singh (Punjabi)ਤੇਰਾ ਆਸਰਾ ਮੈਨੂੰ ਕੇਵਲ ਤੇਰੇ ਪਾਸੋਂ ਹੀ ਪਰਾਪਤ ਹੈ, ਹੇ ਮੇਰੇ ਸੱਚੇ ਕਰਤਾਰ!
Fareedkot Teekaਪਰੰਤੂ ਹੇ ਸਚੇ ਸਿਰਜਨਹਾਰ! ਤੇਰੀ ਸਰਨ ਵੀ ਤੁਝ ਸੇ ਹੀ ਪਾਈ ਹੈ॥
Prof. Sahib Singhਪਰ, ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ! ਤੇਰਾ ਆਸਰਾ ਮਿਲਦਾ ਭੀ ਤੇਰੇ ਹੀ ਪਾਸੋਂ ਹੈ।

ਪਦ ਅਰਥ ਤੁਝੈ ਤੇ = ਤੁਝ ਤੇ ਹੀ, ਤੇਰੇ ਪਾਸੋਂ ਹੀ। ਪਾਈ = ਮਿਲਦੀ ਹੈ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ!

SikhNet (Spanish)Oh Señor Creador, logro Tu Soporte sólo por Ti;

ਜਿਸ ਤੇ ਖਾਲੀ ਕੋਈ ਨਾਹੀ; ਐਸਾ ਪ੍ਰਭੂ ਹਮਾਰਾ ॥

jis te khaalee koee naahee; aisaa prabhoo hamaaraa | Ang 778

Sant Singh KhalsaNo one lacks this Support; such is my God.
Manmohan SinghSuch is my Lord, bereft of whom there is not any one.
Manmohan Singh (Punjabi)ਇਹੋ ਜਿਹਾ ਹੈ ਮੇਰਾ ਸੁਆਮੀ ਜਿਸ ਤੋਂ ਸੱਖਣਾ ਕੋਈ ਜਣਾ ਭੀ ਨਹੀਂ।
Fareedkot Teekaਜਿਸ ਤੇਰੇ ਸੇਂ ਖਾਲੀ ਕੋਈ ਨਹੀਂ ਜਾਤਾ ਤੂੰ ਐਸਾ ਹਮਾਰਾ ਸਮਰਥ ਸ੍ਵਾਮੀ ਹੈਂ॥
Prof. Sahib Singhਤੂੰ ਇਹੋ ਜਿਹਾ ਸਾਡਾ ਮਾਲਕ ਹੈਂ, ਜਿਸ (ਦੇ ਦਰ) ਤੋਂ ਕਦੇ ਕੋਈ ਖ਼ਾਲੀ (ਬੇ-ਮੁਰਾਦ) ਨਹੀਂ ਜਾਂਦਾ।

ਪਦ ਅਰਥ ਜਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।

SikhNet (Spanish)eres tan Compasivo, oh mi Maestro,

ਸੰਤ ਜਨਾ ਮਿਲਿ ਮੰਗਲੁ ਗਾਇਆ; ਦਿਨੁ ਰੈਨਿ ਆਸ ਤੁਮੑਾਰੀ ॥

sant janaa mil mangal gaaeaa; din rain aas tumaaree | Ang 778

Sant Singh KhalsaMeeting with the humble Saints, I sing the songs of joy; day and night, I place my hopes in You.
Manmohan SinghMeeting with the pious persons, I sing Thy praise and day and night I hope to meet Thee, O Lord.
Manmohan Singh (Punjabi)ਪਵਿੱਤਰ ਪੁਰਸ਼ਾਂ ਨਾਲ ਮਿਲ ਕੇ ਮੈਂ ਤੇਰਾ ਜੱਸ ਗਾਉਂਦਾ ਅਤੇ ਦਿਨ ਰਾਤ ਮੈਨੂੰ ਤੇਰੇ ਮਿਲਣ ਦੀ ਉਮੀਦ ਹੈ, ਹੇ ਸੁਆਮੀ!
Fareedkot Teekaਸੰਤ ਜਨੋਂ ਸਾਥ ਮਿਲ ਕੇ ਮੈਨੇਂ ਤੇਰਾ ਮੰਗਲ ਰੂਪ ਜਸੁ ਗਾਇਆ ਹੈ ਔਰੁ ਦਿਨ ਰਾਤ ਤੁਮਾਰੀ ਹੀ ਆਸ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੰਤ ਜਨ ਮਿਲ ਕੇ (ਸਦਾ ਤੇਰੀ) ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, (ਉਹਨਾਂ ਨੂੰ) ਦਿਨ ਰਾਤ ਤੇਰੀ (ਸਹਾਇਤਾ ਦੀ) ਹੀ ਆਸ ਰਹਿੰਦੀ ਹੈ।

ਪਦ ਅਰਥ ਮਿਲਿ = ਮਿਲ ਕੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਰੈਨਿ = ਰਾਤ।

SikhNet (Spanish)y sin Ti no hay nadie más.

ਸਫਲੁ ਦਰਸੁ ਭੇਟਿਆ ਗੁਰੁ ਪੂਰਾ; ਨਾਨਕ ਸਦ ਬਲਿਹਾਰੀ ॥੨॥

safal daras bhettiaa gur pooraa; naanak sad balihaaree |2| Ang 778

Sant Singh KhalsaI have obtained the Blessed Vision, the Darshan of the Perfect Guru. Nanak is forever a sacrifice. ||2||
Manmohan SinghThe fruitful vision of the perfect Guru, have I obtained. Unto his Guru, Nanak is ever a sacrifice.
Manmohan Singh (Punjabi)ਪੂਰਨ ਗੁਰਾਂ ਦਾ ਫਲਦਾਇਕ ਦਰਸ਼ਨ ਮੈਂ ਪਾ ਲਿਆ ਹੈ। ਆਪਣੇ ਗੁਰਦੇਵ ਜੀ ਦੇ ਉਤੋਂ ਨਾਨਕ ਸਦੀਵ ਹੀ ਕੁਰਬਾਨ ਜਾਂਦਾ ਹੈ।
Fareedkot Teekaਜਬ ਗੁਰੂ ਪੂਰਾ ਭੇਟਿਆ ਤਬ ਤੇਰਾ ਜੋ ਸਫਲ ਦਰਸਨ ਹੈ, ਸੋ ਮਿਲਾ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਤੋਂ ਔ ਸਤਗੁਰੋਂ ਤੋਂ ਸਦਾ ਬਲਿਹਾਰ ਜਾਤਾ ਹੂੰ॥੨॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਸਦਾ ਸਦਕੇ ਹਾਂ (ਤੇਰੀ ਹੀ ਮਿਹਰ ਨਾਲ ਉਹ) ਪੂਰਾ ਗੁਰੂ ਮਿਲਦਾ ਹੈ ਜਿਸ ਦਾ ਦੀਦਾਰ ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ ॥੨॥

ਪਦ ਅਰਥ ਸਫਲੁ = ਹਰੇਕ ਫਲ ਦੇਣ ਵਾਲਾ, ਹਰੇਕ ਮੁਰਾਦ ਪੂਰੀ ਕਰਨ ਵਾਲਾ। ਭੇਟਿਆ = ਮਿਲਿਆ। ਬਲਿਹਾਰੀ = ਕੁਰਬਾਨ ॥੨॥

SikhNet (Spanish)Uniéndome a Tus Santos, canto Tu Alabanza y me apoyo sólo en Ti. Mi Guru es Perfecto; su Visión es fructífera. Oh, me ofrezco en sacrificio a mi Guru.(2)

ਸੰਮੑਲਿਆ ਸਚੁ ਥਾਨੁ; ਮਾਨੁ ਮਹਤੁ ਸਚੁ ਪਾਇਆ, ਬਲਿ ਰਾਮ ਜੀਉ ॥

samaliaa sach thaan; maan mehat sach paaeaa, bal raam jeeo | Ang 778

Sant Singh KhalsaContemplating, dwelling upon the Lord's true home, I receive honor, greatness and truth. I am a sacrifice to the Lord.
Manmohan SinghDwelling on Lord's true abode. I obtain honour, greatness and truth. A sacrifice am I unto my reverend Lord.
Manmohan Singh (Punjabi)ਸਾਹਿਬ ਦੇ ਸੱਚੇ ਨਿਵਾਸ-ਅਸਥਾਨ ਦਾ ਚਿੰਤਨ ਕਰਨ ਦੁਆਰਾ ਮੈਂ ਇੱਜ਼ਤ, ਵਿਸ਼ਾਲਤਾ ਅਤੇ ਸੱਚ ਨੂੰ ਪਰਾਪਤ ਕਰਦਾ ਹਾਂ। ਕੁਰਬਾਨ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ।
Fareedkot Teekaਜਬ ਸਚੇ ਅਸਥਾਨ ਸਤਸੰਗ ਕੋ ਸੰਭਾਲਿਆ ਤਬ ਆਦਰ ਔ (ਮਹਤੁ) ਵਡ ਪੁਨੁ ਨਿਸਚੇ ਕਰ ਕੇ ਪਾਯਾ ਹੈ, ਇਸੀ ਸੇ ਬਲਿਹਾਰੇ ਹਾਂ ਰਾਮ ਕੇ॥
Prof. Sahib Singhਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। ਉਸ ਨੇ ਸਦਾ-ਥਿਰ ਪ੍ਰਭੂ ਦਾ ਦਰ ਮੱਲ ਲਿਆ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ, (ਉਸ ਨੂੰ ਪ੍ਰਭੂ ਦੇ ਦਰ ਤੋਂ) ਮਾਣ ਮਿਲਿਆ, ਵਡਿਆਈ ਮਿਲੀ,

ਪਦ ਅਰਥ ਸੰਮ੍ਹ੍ਹਲਿਆ = ਸੰਭਾਲਿਆ, ਮੱਲਿਆ। ਸਚੁ ਥਾਨੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਦਰ। ਮਹਤੁ = ਮਹੱਤਤਾ, ਵਡਿਆਈ। ਸਚੁ = ਸਦਾ-ਥਿਰ ਹਰੀ। ਬਲਿ ਰਾਮ ਜੀਉ = ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ।

SikhNet (Spanish)Cuando logré vivir en el Santuario Verdadero del Señor, logré el Honor, la Gloria y la Verdad.

ਸਤਿਗੁਰੁ ਮਿਲਿਆ ਦਇਆਲੁ; ਗੁਣ ਅਬਿਨਾਸੀ ਗਾਇਆ. ਬਲਿ ਰਾਮ ਜੀਉ ॥

satigur miliaa deaal; gun abinaasee gaaeaa. bal raam jeeo | Ang 778

Sant Singh KhalsaMeeting the Merciful True Guru, I sing the Praises of the Imperishable Lord. I am a sacrifice to the Lord.
Manmohan SinghMeeting the merciful True Guru, sing I the praise of the Imperishable Lord, A sacrifice am I unto my reverend Lord.
Manmohan Singh (Punjabi)ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਕੇ ਮੈਂ ਅਮਰ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ। ਬਲਿਹਾਰਨੇ ਜਾਂਦਾ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ।
Fareedkot Teekaਦਇਆ ਕਾ ਘਰੁ ਜੋ ਸਤਗੁਰੂ ਹੈ, ਸੋ ਜਬ ਮਿਲਿਆ ਤਬ ਅਬਨਾਸੀ ਕੇ ਗੁਣੋਂ ਕੋ ਗਾਯਾ ਹੈ, ਇਸੀ ਤੇ ਬਲਿਹਾਰ ਜਾਈਏ ਰਾਮ ਜੀ ਕੇ, ਭਾਵ ਜਿਸ ਨੇ ਐਸਾ ਸੰਜੋਗ ਬਨਾਯਾ ਹੈ॥
Prof. Sahib Singhਜਿਸ ਨੂੰ (ਪ੍ਰਭੂ ਦੀ ਮਿਹਰ ਨਾਲ) ਦਇਆ ਦਾ ਸੋਮਾ ਗੁਰੂ ਮਿਲ ਪਿਆ, ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।

ਪਦ ਅਰਥ ਦਇਆਲੁ = ਦਇਆ ਦਾ ਘਰ।

SikhNet (Spanish)Encontré al Guru Compasivo y canté la Alabanza de mi Dios Eterno.

ਗੁਣ ਗੋਵਿੰਦ, ਗਾਉ ਨਿਤ ਨਿਤ; ਪ੍ਰਾਣ ਪ੍ਰੀਤਮ ਸੁਆਮੀਆ ॥

gun govind, gaau nit nit; praan preetam suaameea | Ang 778

Sant Singh KhalsaSing the Glorious Praises of the Lord of the Universe, continually, continuously; He is the Beloved Master of the breath of life.
Manmohan SinghEver, ever sing I the glories of the Loved World-Master, who is the Lord of my life.
Manmohan Singh (Punjabi)ਸਦਾ, ਸਦਾ ਮੈਂ ਪਿਆਰੇ ਜਗਤ ਦੇ ਮਾਲਕ ਦੀਆਂ ਸਿਫਤਾਂ ਗਾਇਨ ਕਰਦਾ ਹਾਂ, ਜੋ ਮੇਰੀ ਜਿੰਦ-ਜਾਨ ਦਾ ਸਾਹਿਬ ਹੈ।
Fareedkot Teekaਪ੍ਰਾਣੋਂ ਕਾ ਪ੍ਰੀਤਮ ਜੋ ਸ੍ਵਾਮੀ ਇੰਦ੍ਰ੍ਯੋਂ ਕਾ ਗ੍ਯਾਤ ਹੈ, ਜਬ ਤਿਸ ਕੇ ਗੁਣ ਨਿਤ੍ਯੰਪ੍ਰਤਿ ਗਾਉਣੇ ਕਰੇ॥
Prof. Sahib Singhਹੇ ਭਾਈ! ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ।

ਪਦ ਅਰਥ ਗਾਉ = ਗਾਇਆ ਕਰੋ। ਨਿਤ ਨਿਤ = ਸਦਾ ਹੀ।

SikhNet (Spanish)Canto siempre la Alabanza del Señor, Quien es mi Maestro, la Vida de mi vida.

ਸੁਭ ਦਿਵਸ ਆਏ. ਗਹਿ ਕੰਠਿ ਲਾਏ; ਮਿਲੇ ਅੰਤਰਜਾਮੀਆ ॥

subh divas aae. geh kantth laae; mile antarajaameea | Ang 778

Sant Singh KhalsaGood times have come; the Inner-knower, the Searcher of hearts, has met me, and hugged me close in His Embrace.
Manmohan SinghGood day have come, God, the inner-knower, has met me and has closely hugged me to His bosom.
Manmohan Singh (Punjabi)ਭਲੇ ਦਿਹਾੜੇ ਆ ਗਏ ਹਨ, ਅੰਦਰਲੀਆਂ ਜਾਨਣਹਾਰ ਹਰੀ ਮੈਨੂੰ ਮਿਲ ਪਿਆ ਹੈ ਅਤੇ ਉਸ ਨੇ ਘੁੱਟ ਕੇ ਮੈਨੂੰ ਆਪਣੇ ਗਲੇ ਨਾਲ ਲਾ ਲਿਆ ਹੈ।
Fareedkot Teekaਤਬ ਸੁਭ ਦਿਨ ਆਏ ਔ ਪਕੜ ਕੇ ਕੰਠ ਨਾਲ ਲਾਏ, ਭਾਵ ਅੰਤਸਕਰਨ ਆਪਣੇ ਪ੍ਰੇਮ ਮੇਂ ਲਾ ਲਏ, ਫੇਰ (ਆ) ਵਸੇਸ ਕਰ ਅੰਤਰਜਾਮੀ ਕੋ ਮਿਲੇ ਅਰਥਾਤ ਅਭੇਦ ਹੂਏ॥
Prof. Sahib Singh(ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਸ ਦੇ ਵਾਸਤੇ ਜ਼ਿੰਦਗੀ ਦੇ) ਸੋਹਣੇ ਦਿਹਾੜੇ ਆਏ ਰਹਿੰਦੇ ਹਨ, ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਈ ਰੱਖਦੇ ਹਨ, ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ।

ਪਦ ਅਰਥ ਸੁਭ = ਭਲੇ। ਦਿਵਸ = ਦਿਹਾੜੇ। ਗਹਿ = ਫੜ ਕੇ। ਕੰਠਿ = ਗਲ ਨਾਲ। ਅੰਤਰਜਾਮੀਆ = ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)Mi vida ha cambiado, el Señor me ha llevado a Su Pecho y he encontrado a mi Dios, el Conocedor de lo íntimo. Estoy ahora bendecido con la Verdad y el Contentamiento;

ਸਤੁ ਸੰਤੋਖੁ ਵਜਹਿ ਵਾਜੇ; ਅਨਹਦਾ ਝੁਣਕਾਰੇ ॥

sat santokh vajeh vaaje; anahadaa jhunakaare | Ang 778

Sant Singh KhalsaThe musical instruments of truth and contentment vibrate, and the unstruck melody of the sound current resounds.
Manmohan SinghThe musical instruments of truth and contentment play and the spontaneous music resounds with me.
Manmohan Singh (Punjabi)ਸੱਚ ਸੰਤੁਸ਼ਟਤਾ ਦੇ ਸੰਗੀਤਕ ਸਾਜ ਵੱਜਦੇ ਹਨ ਅਤੇ ਸੁੱਤੇ ਸਿੱਧ ਕੀਰਤਨ ਮੇਰੇ ਅੰਦਰ ਗੂੰਜਦਾ ਹੈ।
Fareedkot Teekaਸਤ ਸੰਤੋਖ ਜੋ ਧਾਰਨ ਕੀਏ ਹੈਂ ਇਸੀ ਸੇ ਪਰਮੇਸਰ ਕੇ ਜਸ ਰੂਪ ਇਕ ਰਸ ਵਾਜੇ ਵਜੇ। ਕੈਸੇ? ਵਹੁ ਵਾਜੇ ਅਨੰਦ ਕੇ ਕਰਨੇ ਵਾਲੇ ਹੈਂ॥
Prof. Sahib Singh(ਉਸ ਮਨੁੱਖ ਦੇ ਅੰਦਰ) ਉੱਚਾ ਆਚਰਨ ਅਤੇ ਸੰਤੋਖ (ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ, ਮਾਨੋ, ਸਤ ਸੰਤੋਖ ਦੇ ਅੰਦਰ) ਵਾਜੇ ਵੱਜ ਰਹੇ ਹਨ, (ਸਤ ਸੰਤੋਖ ਦੀ ਉਸ ਦੇ ਅੰਦਰ) ਇਕ-ਰਸ ਮਿੱਠੀ ਲੈ ਬਣੀ ਰਹਿੰਦੀ ਹੈ।

ਪਦ ਅਰਥ ਸਤੁ = ਉੱਚਾ ਆਚਰਨ। ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਵਜਹਿ ਵਾਜੇ = ਵਾਜੇ ਵੱਜਦੇ ਹਨ (ਜਿਵੇਂ ਕਿਤੇ ਵਾਜੇ ਵੱਜਦੇ ਹੋਣ ਤਾਂ ਉਥੇ ਸਾਧਾਰਨ ਆਵਾਜ਼ ਨਾਲ ਕੀਤੀ ਗੱਲ ਨਹੀਂ ਸੁਣੀ ਜਾਂਦੀ, ਤਿਵੇਂ ਹਿਰਦੇ ਵਿਚ ਵਿਕਾਰਾਂ ਦੀ ਪ੍ਰੇਰਨਾ ਨਹੀਂ ਸੁਣੀ ਜਾਂਦੀ)। ਅਨਹਦਾ = ਇਕ-ਰਸ, ਲਗਾਤਾਰ। ਝੁਣਕਾਰੇ = ਮਿੱਠੀ ਸੁਰ।

SikhNet (Spanish)la Melodía Divina resuena en mi interior y, escuchándola, todos mis temores se disipan.

ਸੁਣਿ ਭੈ ਬਿਨਾਸੇ ਸਗਲ ਨਾਨਕ; ਪ੍ਰਭ ਪੁਰਖ ਕਰਣੈਹਾਰੇ ॥੩॥

sun bhai binaase sagal naanak; prabh purakh karanaihaare |3| Ang 778

Sant Singh KhalsaHearing this, all my fears have been dispelled; O Nanak, God is the Primal Being, the Creator Lord. ||3||
Manmohan SinghHearing the melody of the Creator Lord Master, O Nanak all my fears are dispelled.
Manmohan Singh (Punjabi)ਸਿਰਜਣਹਾਰ ਸੁਆਮੀ ਮਾਲਕ ਦਾ ਕੀਰਤਨ ਸੁਣਨ ਦੁਆਰਾ, ਮੇਰੇ ਸਾਰੇ ਡਰ ਦੂਰ ਹੋ ਗਏ ਹਨ, ਹੇ ਨਾਨਕ!
Fareedkot Teekaਪ੍ਰਭੁ ਪੁਰਖ ਕਰਣੇਹਾਰ ਕੇ ਜਸ ਰੂਪ ਵਾਜੇ ਸੁਣ ਕੇ ਸ੍ਰੀ ਗੁਰੂ ਜੀ ਕਹਤੇ ਹੈਂ: ਸਾਰੇ ਹੀ ਭੈ ਦੂਰ ਹੂਏ ਹੈਂ॥੩॥
Prof. Sahib Singhਹੇ ਨਾਨਕ! ਸਭ ਕੁਝ ਕਰਨ ਦੀ ਸਮਰਥਾ ਵਾਲੇ ਪ੍ਰਭੂ ਅਕਾਲ ਪੁਰਖ ਦੇ ਗੁਣ ਸੁਣ ਕੇ (ਮਨੁੱਖ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ ॥੩॥

ਪਦ ਅਰਥ ਸੁਣਿ = ਸੁਣ ਕੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਕਰਣੈਹਾਰੇ = ਸਭ ਕੁਝ ਕਰਨ ਦੀ ਸਮਰਥਾ ਵਾਲੇ ਦੇ ॥੩॥

SikhNet (Spanish)Qué Glorioso es mi Señor, mi Maestro.(3)

ਉਪਜਿਆ ਤਤੁ ਗਿਆਨੁ; ਸਾਹੁਰੈ ਪੇਈਐ ਇਕੁ ਹਰਿ, ਬਲਿ ਰਾਮ ਜੀਉ ॥

aupajiaa tat giaan; saahurai peeeai ik har, bal raam jeeo | Ang 778

Sant Singh KhalsaThe essence of spiritual wisdom has welled up; in this world, and the next, the One Lord is pervading. I am a sacrifice to the Lord.
Manmohan SinghWhen the quintessence of Divine knowledge wells up, I behold the one Lord, in this world and the next one.
Manmohan Singh (Punjabi)ਜਦ ਬ੍ਰਹਮ ਵੀਚਾਰ ਦਾ ਜੋਹਰ ਉਤਪੰਨ ਹੋ ਜਾਂਦਾ ਹੈ। ਤਾਂ ਮੈਂ ਇਸ ਲੋਕ ਅਤੇ ਪ੍ਰਲੋਕ ਅੰਦਰ ਇਕ ਸੁਆਮੀ ਨੂੰ ਵੇਖਦਾ ਹਾਂ।
Fareedkot Teekaਜਬ ਜਥਾਰਥ ਸਰੂਪ ਕਾ ਗ੍ਯਾਨ ਪ੍ਰਗਟਿਆ ਤਬ ਇਸ ਲੋਕ ਮੇਂ ਔ ਪਰਲੋਕ ਮੇਂ ਏਕ ਹਰੀ ਕੋ ਹੀ ਵ੍ਯਾਪਕ ਜਾਣਿਆ ਹੈ, ਔਰੁ ਬਲਿਹਾਰੇ ਜਾਤੇ ਹੈਂ ਰਾਮ ਜੀ ਕੇ॥
Prof. Sahib Singhਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ, ਉਸ ਦੇ ਅੰਦਰ) ਅਸਲ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, (ਉਸ ਨੂੰ) ਇਸ ਲੋਕ ਤੇ ਪਰਲੋਕ ਵਿਚ ਉਹੀ ਪਰਮਾਤਮਾ ਦਿੱਸਦਾ ਹੈ।

ਪਦ ਅਰਥ ਉਪਜਿਆ = ਪੈਦਾ ਹੋ ਜਾਂਦਾ ਹੈ। ਤਤੁ = ਨਚੋੜ। ਗਿਆਨੁ = ਆਤਮਕ ਜੀਵਨ ਦੀ ਸੂਝ। ਤਤੁ ਗਿਆਨੁ = ਆਤਮਕ ਜੀਵਨ ਦੀ ਅਸਲ ਸੂਝ। ਸਾਹੁਰੈ = ਪਰਲੋਕ ਵਿਚ। ਪੇਈਐ = ਇਸ ਲੋਕ ਵਿਚ, ਪੇਕੇ ਘਰ ਵਿਚ। ਬ੍ਰਹਮੈ

SikhNet (Spanish)En mí se ha edificado la Quintaesencia de la Sabiduría, y sólo veo a mi Dios aquí y por todas partes.

ਬ੍ਰਹਮੈ ਬ੍ਰਹਮੁ ਮਿਲਿਆ; ਕੋਇ. ਨ ਸਾਕੈ ਭਿੰਨ ਕਰਿ, ਬਲਿ ਰਾਮ ਜੀਉ ॥

brahamai braham miliaa; koe. na saakai bhin kar, bal raam jeeo | Ang 778

Sant Singh KhalsaWhen God meets the God within the self, no one can separate them. I am a sacrifice to the Lord.
Manmohan SinghWhen the Supreme Soul meets with my soul, on one can separate them. A sacrifice am I unto my reverend Lord.
Manmohan Singh (Punjabi)ਜਦ ਪਰਮ ਆਤਮਾ ਮੇਰੀ ਆਤਮਾ ਨਾਲ ਮਿਲ ਜਾਂਦੀ ਹੈ ਤਾਂ ਕੋਈ ਭੀ ਉਨ੍ਹਾਂ ਨੂੰ ਵੱਖਰਾ ਨਹੀਂ ਕਰ ਸਕਦਾ। ਘੋਲੀ ਜਾਂਦਾ ਹਾਂ ਮੈਂ ਆਪਣੇ ਪੂਜਯ ਪ੍ਰਭੂ ਉਤੋਂ।
Fareedkot Teekaਹੇ ਭਾਈ! ਤਬ (ਬ੍ਰਹਮੈ) ਈਸਰ ਮੇਂ (ਬ੍ਰਹਮੁ) ਜੀਵ ਮਿਲਿਆ ਜੈਸੇ ਘਟਾਕਾਸ ਮਠਾਕਾਸ ਮੇਂ ਮਿਲੈ, ਵਾ ਮਹਾ ਕਾਸ ਮੇਂ ਮਠਾ ਅਕਾਸ ਮਿਲੇ ਤਬ ਜੁਦਾ ਕੋਈ ਨਹੀਂ ਕਰ ਸਕਤਾ॥
Prof. Sahib Singhਉਸ ਜੀਵ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ ਕਿ ਕੋਈ (ਪਰਮਾਤਮਾ ਨਾਲੋਂ ਉਸ ਦਾ) ਨਿਖੇੜਾ ਨਹੀਂ ਕਰ ਸਕਦਾ।

ਪਦ ਅਰਥ ਬ੍ਰਹਮੁ ਮਿਲਿਆ = ਜੀਵਾਤਮਾ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ। ਭਿੰਨ = ਵੱਖਰਾ।

SikhNet (Spanish)El Dios del más allá se unió a mi Dios interno y ahora nadie puede separar mi Alma del Alma Universal.

ਬਿਸਮੁ ਪੇਖੈ ਬਿਸਮੁ ਸੁਣੀਐ; ਬਿਸਮਾਦੁ ਨਦਰੀ ਆਇਆ ॥

bisam pekhai bisam suneeai; bisamaad nadaree aaeaa | Ang 778

Sant Singh KhalsaI gaze upon the Wondrous Lord, and listen to the Wondrous Lord; the Wondrous Lord has come into my vision.
Manmohan SinghThe wondrous Lord I see, the wondrous Lord I hear of and the wondrous Lord comes to my view.
Manmohan Singh (Punjabi)ਅਦਭੁੱਤ ਸਾਈਂ ਨੂੰ ਮੈਂ ਵੇਖਦਾ ਹਾਂ, ਅਦਭੁੱਤ ਸਾਈਂ ਬਾਰੇ ਹੀ ਮੈਂ ਸੁਣਦਾ ਹਾਂ ਅਤੇ ਅਦਭੁੱਤ ਸੁਆਮੀ ਹੀ ਮੇਰੀ ਨਜ਼ਰੀ ਪੈਂਦਾ ਹੈ।
Fareedkot Teekaਜਿਸ ਕੋ (ਬਿਸਮਾਦੁ) ਬ੍ਰਹਮ ਨਜਰ ਮੇਂ ਆਯਾ ਹੈ, ਸੋ ਅਸਚਰਜ ਰੂਪ ਹੀ ਦੇਖਤਾ ਹੈ ਅਰੁ ਅਸਚਰਜ ਰੂਪ ਹੀ ਸੁਨਤਾ ਹੈ॥
Prof. Sahib Singh(ਉਹ ਮਨੁੱਖ ਹਰ ਥਾਂ) ਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ।

ਪਦ ਅਰਥ ਬਿਸਮੁ = ਅਸਚਰਜ-ਰੂਪ ਪ੍ਰਭੂ। ਪੇਖੈ = ਦੇਖਦਾ ਹੈ। ਬਿਸਮਾਦੁ = ਅਸਚਰਜ-ਰੂਪ ਹਰੀ। ਨਦਰੀ ਆਇਆ = ਦਿੱਸਦਾ ਹੈ।

SikhNet (Spanish)Maravilloso es el Señor que veo y escucho; sí, ahora puedo ver al Señor de Maravilla.

ਜਲਿ ਥਲਿ ਮਹੀਅਲਿ ਪੂਰਨ ਸੁਆਮੀ; ਘਟਿ ਘਟਿ ਰਹਿਆ ਸਮਾਇਆ ॥

jal thal maheeal pooran suaamee; ghatt ghatt rahiaa samaaeaa | Ang 778

Sant Singh KhalsaThe Perfect Lord and Master is pervading the water, the land and the sky, in each and every heart.
Manmohan SinghThe Lord is filling the ocean, land and sky and is contained in every heart.
Manmohan Singh (Punjabi)ਸਾਈਂ ਸਮੁੰਦਰ, ਜਮੀਨ ਅਤੇ ਅਸਮਾਨ ਨੂੰ ਭਰ ਰਿਹਾ ਹੈ ਅਤੇ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਜਲ ਅਰ ਥਲੋਂ ਮੇਂ ਪ੍ਰਿਥਵੀ ਔ ਅਕਾਸ ਮੇਂ ਸਵਾਮੀ ਪੂਰਨ ਹੈ। ਜੈਸੇ ਏਕ ਹੀ ਸੂਰਜ ਅਨੇਕੋਂ ਘਟੋਂ ਮੇਂ ਹੈ ਇਸੀ ਪ੍ਰਕਾਰ ਸਰਬ ਘਟੋਂ ਮੇਂ ਏਕ ਹੀ ਸਮਾਇਆ ਹੈ॥
Prof. Sahib Singhਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿੱਸਦਾ ਹੈ)।
SikhNet (Spanish)El Maestro Perfecto está en el mar, en la tierra, en los mundos inferiores y compenetra todos los corazones.

ਜਿਸ ਤੇ ਉਪਜਿਆ. ਤਿਸੁ ਮਾਹਿ ਸਮਾਇਆ; ਕੀਮਤਿ ਕਹਣੁ. ਨ ਜਾਏ ॥

jis te upajiaa. tis maeh samaaeaa; keemat kehan. na jaae | Ang 778

Sant Singh KhalsaI have merged again into the One from whom I originated. The value of this cannot be described.
Manmohan SinghI have merged in the Lord, wherefrom I issued forth and the worth of this union cannot be told.
Manmohan Singh (Punjabi)ਮੈਂ ਉਸ ਪ੍ਰਭੁ ਅੰਦਰ ਲੀਨ ਹੋ ਗਿਆ ਹਾਂ, ਜਿਸ ਤੋਂ ਮੈਂ ਉਤਪੰਨ ਹੋਇਆ ਸਾਂ ਅਤੇ ਇਸ ਮਿਲਾਪ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਜਿਸ ਕੇ ਅਗ੍ਯਾਨ ਤੇ ਉਤਪਨ ਹੂਆ, ਭਾਵ ਜੀਵ ਭਾਵ ਮਾਨਾਂ ਥਾ ਤਿਸੀ ਕੇ ਗਿਆਨ ਸੇ ਤਿਸੀ ਮੇਂ ਅਭੇਦ ਹੂਆ, ਪੁਨਾ ਤਿਸੀ ਕੇ ਚਰਿਤ੍ਰੋਂ ਕੀ ਕੀਮਤ ਕਹੀ ਨਹੀਂ ਜਾਤੀ, ਭਾਵ ਅਮੋਲਕ ਹੈ॥
Prof. Sahib Singhਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਹੈ (ਸਿਮਰਨ ਦੀ ਬਰਕਤਿ ਨਾਲ) ਉਸ ਵਿਚ (ਹਰ ਵੇਲੇ) ਲੀਨ ਰਹਿੰਦਾ ਹੈ। ਉਸ ਮਨੁੱਖ ਦੀ ਉੱਚੀ ਹੋ ਚੁਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ,

ਪਦ ਅਰਥ ਜਿਸ ਤੇ = {ਸੰਬੰਧਕ 'ਤੇ', 'ਕੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਮਾਹਿ = ਵਿਚ।

SikhNet (Spanish)Me he inmergido ahí de donde vine; este Estado de Unión es indescriptible.

ਜਿਸ ਕੇ ਚਲਤ. ਨ ਜਾਹੀ ਲਖਣੇ; ਨਾਨਕ. ਤਿਸਹਿ ਧਿਆਏ ॥੪॥੨॥

jis ke chalat. na jaahee lakhane; naanak. tiseh dhiaae |4|2| Ang 778

Sant Singh KhalsaNanak meditates on Him. ||4||2||
Manmohan SinghNanak reflects over Him, whose wondrous plays cannot be known.
Manmohan Singh (Punjabi)ਨਾਨਕ ਉਸ ਦਾ ਆਰਾਧਨ ਕਰਦਾ ਹੈ, ਜਿਸ ਦੀਆਂ ਅਸਚਰਜ ਖੇਡਾਂ ਜਾਣੀਆਂ ਨਹੀਂ ਜਾ ਸਕਦੀਆਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਕੇ ਚਰਿਤ੍ਰ ਲਖੇ ਨਹੀਂ ਜਾਤੇ, ਭਾਵ ਬਿਅੰਤ ਹੈਂ, ਤਿਸੀ ਕਾ ਹੀ ਹਮ ਧਿਆਨ ਕਰਤੇ ਹੈਂ॥੪॥੨॥
Prof. Sahib Singh(ਜਿਹੜਾ ਮਨੁੱਖ ਸਦਾ) ਉਸ ਦਾ ਹੀ ਧਿਆਨ ਧਰਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਉਸ ਪਰਮਾਤਮਾ ਦੇ ਚੋਜ-ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ ॥੪॥੨॥

ਪਦ ਅਰਥ ਚਲਤ = ਕੌਤਕ, ਚੋਜ = ਤਮਾਸ਼ੇ। ਨ ਜਾਹੀ ਲਖਣੇ = ਬਿਆਨ ਨਹੀਂ ਕੀਤੇ ਜਾ ਸਕਦੇ। ਤਿਸਹਿ = {ਤਿਸ ਹੀ} ਉਸ (ਪ੍ਰਭੂ) ਨੂੰ ਹੀ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉਤੇ, ਪੁਲਾੜ ਵਿਚ, ਆਕਾਸ਼ ਵਿਚ ॥੪॥੨॥

SikhNet (Spanish)Dice Nanak, contemplo al Señor, pero, por más que trato no logro empezar a describir Sus Maravillas.(4-2)
Answers quote the Granth verbatim with Ang citations. AI commentary is not Gurbani and not a religious ruling.