ੴ

ਸਿੱਖਬਾਣੀ · SikhBani

Ang 777

Sri Guru Granth Sahib · Raag Soohee · 3 shabads, 34 lines
Translations
Shabad Guru Ramdas Ji Raag Soohee continued from Ang 776

ਮੇਰੈ ਮਨਿ ਤਨਿ ਲੋਚਾ ਗੁਰਮੁਖੇ. ਰਾਮ ਰਾਜਿਆ; ਹਰਿ ਸਰਧਾ ਸੇਜ ਵਿਛਾਈ ॥

merai man tan lochaa guramukhe. raam raajiaa; har saradhaa sej vichhaaee |

Sant Singh KhalsaMy mind and body long to behold the Guru's face. O Sovereign Lord, I have spread out my bed of loving faith.
Manmohan SinghWithin my mind and body is the aspiration to see the Guru's face and so I have spread the bedding of lovable faith, O my Sovereign Lord God.
Manmohan Singh (Punjabi)ਮੇਰੇ ਦਿਲ ਤੇ ਦੇਹ ਅੰਦਰ ਗੁਰਾਂ ਦਾ ਮੁਖਾਰਬਿੰਦ ਵੇਖਣ ਦੀ ਅਭਿਲਾਸ਼ਾ ਹੈ ਤੇ ਇਸ ਲਈ ਮੈਂ ਪਿਆਰ ਭਰੇ ਭਰੋਸੇ ਦਾ ਬਿਸਤਰਾ ਵਿਛਾਇਆ ਹੈ, ਹੇ ਮੇਰੇ ਪਾਤਿਸ਼ਾਹ, ਪਰਮੇਸ਼ਰ, ਵਾਹਿਗੁਰੂ!
Fareedkot Teekaਹੇ ਭਾਈ! ਮੇਰੇ ਤਨ ਮਨ ਮੇਂ ਚਾਹ ਬਹੁਤ ਹੈ, ਗੁਰੋਂ ਦੁਆਰੇ ਹਰੀ ਕੀ ਪ੍ਰਾਪਤੀ ਵਾਸਤੇ ਸਰਧਾ ਰੂਪ ਸੇਜਾ ਬਿਛਾਈ ਹੈ॥
Prof. Sahib Singhਹੇ ਪ੍ਰਭੂ-ਪਾਤਿਸ਼ਾਹ! ਗੁਰੂ ਦੀ ਸਰਨ ਪੈ ਕੇ ਮੇਰੇ ਮਨ ਵਿਚ, ਮੇਰੇ ਤਨ ਵਿਚ (ਤੇਰੇ ਮਿਲਾਪ ਦੀ) ਤਾਂਘ ਪੈਦਾ ਹੋ ਚੁਕੀ ਹੈ। ਹੇ ਹਰੀ! ਮੈਂ ਸਰਧਾ ਦੀ ਸੇਜ ਵਿਛਾ ਰੱਖੀ ਹੈ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਮੇਰੈ ਤਨਿ = ਮੇਰੇ ਤਨ ਵਿਚ। ਲੋਚਾ = ਤਾਂਘ। ਗੁਰਮੁਖੇ = ਗੁਰੂ ਦੀ ਸਰਨ ਪੈ ਕੇ। ਸਰਧਾ ਸੇਜ = ਸਰਧਾ ਦੀ ਸੇਜ।

SikhNet (Spanish)El deseo de tener Tu Visión vive en mí; he tendido la cama de la Fe en Ti,

ਜਨ ਨਾਨਕ. ਹਰਿ ਪ੍ਰਭ ਭਾਣੀਆ. ਰਾਮ ਰਾਜਿਆ; ਮਿਲਿਆ ਸਹਜਿ ਸੁਭਾਈ ॥੩॥

jan naanak. har prabh bhaaneea. raam raajiaa; miliaa sehaj subhaaee |3|

Sant Singh KhalsaO servant Nanak, when the bride pleases her Lord God, her Sovereign Lord meets her with natural ease. ||3||
Manmohan SinghWhen, O slave Nanak, the bride becomes pleasing to her Lord Master, the Sovereign Lord, He does naturally come to meet her.
Manmohan Singh (Punjabi)ਜਦ, ਹੇ ਗੋਲੇ ਨਾਨਕ! ਪਤਨੀ ਆਪਣੇ ਸੁਆਮੀ ਮਾਲਕ ਪਾਤਿਸ਼ਾਹ ਪਰਮੇਸ਼ਰ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ, ਉਹ ਸੁਭਾਵਕ ਹੀ ਉਸ ਨੂੰ ਆ ਕੇ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਆ) ਵਿਸੇਸ ਕਰ ਕੇ ਹੇ ਭਾਈ! ਨਿਰਜਤਨ ਹੀ ਉਸ ਕੋ ਵਾਹਿਗੁਰੂ ਮਿਲਿਆ ਹੈ ਜਿਸ ਕੀ ਸਰਧਾ ਦੇਖ ਕਰ ਹਰਿ ਪ੍ਰਭੂ ਕੇ ਮਨ ਮੇਂ ਭਾਈ ਹੈ॥੩॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਪ੍ਰਭੂ-ਪਾਤਿਸ਼ਾਹ! ਹੇ ਹਰੀ! ਜਿਹੜੀ ਜੀਵ-ਇਸਤ੍ਰੀ ਤੈਨੂੰ ਪਿਆਰੀ ਲੱਗ ਜਾਂਦੀ ਹੈ, ਤੂੰ ਉਸ ਨੂੰ ਆਤਮਕ ਅਡੋਲਤਾ ਵਿਚ ਟਿਕੀ ਨੂੰ ਪ੍ਰੇਮ ਵਿਚ ਟਿਕੀ ਨੂੰ ਮਿਲ ਪੈਂਦਾ ਹੈਂ ॥੩॥

ਪਦ ਅਰਥ ਪ੍ਰਭ ਭਾਣੀਆ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਪ੍ਰੇਮ ਵਿਚ (ਟਿਕੀ ਨੂੰ) ॥੩॥

SikhNet (Spanish)pero sólo cuando estás complacido conmigo, oh amado Rey, Te muestras espontáneamente.(3)

ਇਕਤੁ ਸੇਜੈ ਹਰਿ ਪ੍ਰਭੋ. ਰਾਮ ਰਾਜਿਆ; ਗੁਰੁ ਦਸੇ ਹਰਿ ਮੇਲੇਈ ॥

eikat sejai har prabho. raam raajiaa; gur dase har meleee |

Sant Singh KhalsaMy Lord God, my Sovereign Lord, is on the one bed. The Guru has shown me how to meet my Lord.
Manmohan SinghOn the same one bed is my Lord Master, the sovereign Lord. Instructed by the Guru, I would meet with my God.
Manmohan Singh (Punjabi)ਉਸ ਇਕੋ ਹੀ ਸੇਜ ਉਤੇ ਮੇਰਾ ਸੁਆਮੀ ਮਾਲਕ ਪਾਤਿਸ਼ਾਹ ਪਰਮੇਸ਼ਰ ਹੈ। ਗੁਰਾਂ ਦੀ ਦਰਸਾਈ ਹੋਈ ਮੈਂ ਆਪਣੇ ਵਾਹਿਗੁਰੂ ਨਾਲ ਮਿਲ ਪਵਾਂਗੀ।
Fareedkot Teekaਹੇ ਭਾਈ! ਹਰੀ ਸਾਮ੍ਰਥ ਏਕ ਸੇਜ ਪਰ ਹੀ ਹੈ, ਭਾਵ ਅੰਤਸ਼ਕਰਣ ਮੇਂ ਹੀ ਜੀਵ ਈਸਰ ਹੈ। ਜੇ ਇਸ ਭੇਦ ਕੋ ਗੁਰੂ ਬਤਾਵੇ ਤੋ ਹਰੀ ਮਿਲੇ, ਭਾਵ ਅਭੇਦ ਹੋਵੇ॥
Prof. Sahib Singhਹੇ ਭਾਈ! (ਜੀਵ-ਇਸਤ੍ਰੀ ਦੀ) ਇੱਕੋ ਹੀ (ਹਿਰਦਾ-) ਸੇਜ ਉੱਤੇ ਹਰੀ ਪ੍ਰਭੂ (ਵੱਸਦਾ ਹੈ), (ਜਿਸ ਜੀਵ-ਇਸਤ੍ਰੀ ਨੂੰ) ਗੁਰੂ ਦੱਸ ਪਾਂਦਾ ਹੈ, ਉਸ ਨੂੰ ਹਰੀ ਨਾਲ ਮਿਲਾ ਦੇਂਦਾ ਹੈ।

ਪਦ ਅਰਥ ਇਕਤੁ = {ਲਫ਼ਜ਼ 'ਇਕਸੁ' ਤੋਂ ਅਧਿਕਰਣ ਕਾਰਕ ਇਕ-ਵਚਨ} ਇੱਕ ਉੱਤੇ ਹੀ। ਇਕਤੁ ਸੇਜੈ = ਇੱਕੋ ਹਿਰਦਾ-ਸੇਜ ਉੱਤੇ। ਹਰਿ ਪ੍ਰਭੋ = ਹਰਿ ਪ੍ਰਭੂ (ਵੱਸਦਾ ਹੈ)। ਦਸੇ = ਦੱਸੇ, ਦੱਸ ਪਾਂਦਾ ਹੈ। ਮੇਲੇਈ = ਮਿਲਾ ਦੇਂਦਾ ਹੈ।

SikhNet (Spanish)En el mismo aposento está mi Señor, mi Dios, pero no Lo puedo ver; oh Guru, úneme con Él.

ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ. ਰਾਮ ਰਾਜਿਆ; ਗੁਰੁ ਮੇਲੇ ਕਿਰਪਾ ਕਰੇਈ ॥

mai man tan prem bairaag hai. raam raajiaa; gur mele kirapaa kareee |

Sant Singh KhalsaMy mind and body are filled with love and affection for my Sovereign Lord. In His Mercy, the Guru has united me with Him.
Manmohan SinghWithin my soul and body is the love and affection of the Sovereign Lord. Taking pity on me the Guru has united me with Him.
Manmohan Singh (Punjabi)ਮੇਰੀ ਆਤਮਾ ਤੇ ਦੇਹ ਅੰਦਰ ਪਾਤਿਸ਼ਾਹ ਪਰਮੇਸ਼ਰ ਦੀ ਪ੍ਰੀਤ ਦੇ ਪਿਰਹੜੀ ਹੈ। ਮੇਰੇ ਤੇ ਤਰਸ ਖਾ ਕੇ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
Fareedkot Teekaਮੇਰੇ ਤੋ ਮਨ ਮੇਂ ਪ੍ਰੇਮ ਔ ਤਨ ਕਰ ਕੇ ਪਦਾਰਥੋਂ ਸੇ ਭੀ ਬੈਰਾਗ ਹੈ, ਹੇ ਭਾਈ! ਇਸ ਕਰ ਕੇ ਮੈਂ ਭਰੋਸਾ ਰਖਤਾ ਹੂੰ ਕਿ ਗੁਰੂ ਜੀ ਕਿਰਪਾ ਕਰ ਕੇ (ਮੇਲੇ) ਮੇਲ ਲੇਵੇਂ॥
Prof. Sahib Singhਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਪ੍ਰਭੂ ਦੇ ਮਿਲਾਪ ਲਈ) ਖਿੱਚ ਹੈ ਤਾਂਘ ਹੈ (ਪਰ ਜਿਸ ਜੀਵ ਇਸਤ੍ਰੀ ਉੱਤੇ) ਗੁਰੂ ਮਿਹਰ ਕਰਦਾ ਹੈ, ਉਸ ਨੂੰ (ਪ੍ਰਭੂ ਨਾਲ) ਮਿਲਾਂਦਾ ਹੈ।

ਪਦ ਅਰਥ ਮੈ ਮਨਿ = ਮੇਰੇ ਮਨ ਵਿਚ। ਮੈ ਤਨਿ = ਮੇਰੇ ਤਨ ਵਿਚ। ਬੈਰਾਗੁ = ਤੀਬਰ ਤਾਂਘ। ਕਰੇਈ = ਕਰਦਾ ਹੈ।

SikhNet (Spanish)En mí hay un inmenso amor por Ti, oh Dios, mi Rey; es por la Gracia del Guru que Te puedo ver.

ਹਉ. ਗੁਰ ਵਿਟਹੁ ਘੋਲਿ ਘੁਮਾਇਆ. ਰਾਮ ਰਾਜਿਆ; ਜੀਉ ਸਤਿਗੁਰ ਆਗੈ ਦੇਈ ॥

hau. gur vittahu ghol ghumaaeaa. raam raajiaa; jeeo satigur aagai deee |

Sant Singh KhalsaI am a sacrifice to my Guru, O my Sovereign Lord; I surrender my soul to the True Guru.
Manmohan SinghI am a sacrifice unto my Guru, O Sovereign Lord. My soul, I surrender to the True Guru.
Manmohan Singh (Punjabi)ਮੈਂ ਬਲਿਹਾਰ ਜਾਂਦਾ ਹਾਂ ਆਪਣੇ ਗੁਰਦੇਵ ਜੀ ਉਤੋਂ ਹੇ ਪਾਤਿਸ਼ਾਹ ਪਰਮੇਸ਼ਰ! ਆਪਣੀ ਜਿੰਦੜੀ ਮੈਂ ਸੱਚੇ ਗੁਰਾਂ ਮੂਹਰੇ ਸਮਰਪਨ ਕਰਦਾ ਹਾਂ।
Fareedkot Teekaਹੇ ਭਾਈ! ਮੈਂ ਗੁਰੋਂ ਪਰ ਘੋਲਿ ਘੁਮਾਇਆ ਹੂੰ, ਭਾਵ ਅਤ੍ਯੰਤ ਸਰਧਾ ਸੰਜੁਗਤ ਬਲਿਹਾਰ ਜਾਤਾ ਹੂੰ। ਸਰੀਰ ਕਰ ਕੇ ਔ (ਜੀਉ) ਮਨ ਭੀ ਸਤਿਗੁਰੋਂ ਕੀ ਸੇਵਾ ਮੇਂ ਦੇਤਾ ਹੂੰ॥
Prof. Sahib Singhਹੇ ਭਾਈ! ਮੈਂ ਗੁਰੂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਮੈਂ (ਆਪਣੀ) ਜਿੰਦ ਗੁਰੂ ਅੱਗੇ ਭੇਟ ਧਰਦਾ ਹਾਂ।

ਪਦ ਅਰਥ ਹਉ = ਹਉਂ, ਮੈਂ। ਵਿਟਹੁ = ਤੋਂ। ਘੋਲਿ ਘੁਮਾਇਆ = ਸਦਕੇ ਕੁਰਬਾਨ ਜਾਂਦਾ ਹਾਂ। ਜੀਉ = ਜਿੰਦ। ਦੇਈ = ਦੇਈਂ, ਮੈਂ ਦੇਂਦਾ ਹਾਂ।

SikhNet (Spanish)Ofrezco todo mi ser en sacrificio al Guru;

ਗੁਰੁ ਤੁਠਾ ਜੀਉ. ਰਾਮ ਰਾਜਿਆ; ਜਨ ਨਾਨਕ. ਹਰਿ ਮੇਲੇਈ ॥੪॥੨॥੬॥੫॥੭॥੬॥੧੮॥

gur tutthaa jeeo. raam raajiaa; jan naanak. har meleee |4|2|6|5|7|6|18|

Sant Singh KhalsaWhen the Guru is totally pleased, O servant Nanak, he unites the soul with the Lord, the Sovereign Lord. ||4||2||6||5||7||6||18||
Manmohan SinghO serf Nanak, when the Guru is mightily pleased, he unites the mortal with the Sovereign Lord God.
Manmohan Singh (Punjabi)ਹੇ ਨਫਰ ਨਾਨਕ! ਜਦ ਗੁਰੂ ਜੀ ਪਪਰਮ ਪਰਸੰਨ ਹੋ ਜਾਂਦੇ ਹਨ, ਤਾਂ ਉਹ ਪ੍ਰਾਣੀ ਨੂੰ ਪਾਤਿਸ਼ਾਹ ਪਰਮੇਸ਼ਰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ।
Fareedkot Teekaਹੇ ਭਾਈ! ਜਬ ਗੁਰੂ ਜੀ ਪ੍ਰਸੰਨ ਹੂਏ, ਸ੍ਰੀ ਗੁਰੂ ਜੀ ਕਹਿਤੇ ਹੈਂ: ਜੀਉ ਕੋ ਹਰੀ ਸਾਥ (ਈ) ਨਿਹਚੇ ਕਰ ਮੇਲਤਾ ਹੈ, ਭਾਵ ਜੀਵ ਈਸ ਕੀ ਅਭੇਦਤਾ ਕਰ ਦੇਤੇ ਹੈਂ॥੪॥੨॥੬॥੫॥੭॥੬॥੧੮॥☬ਉਪਦੇਸ਼ ਕਰਤੇ ਹੂਏ ਦ੍ਰਿਸ਼ਟਾਂਤੋਂ ਕਰ ਜਗਤ ਮਿਥ੍ਯਤ੍ਵ ਦਿਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ ਹਰਿ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੪॥੨॥੬॥੫॥੭॥੬॥੧੮॥

ਪਦ ਅਰਥ ਤੁਠਾ = ਪ੍ਰਸੰਨ ਹੋਇਆ ਹੋਇਆ। ਜੀਉ ਰਾਮ ਰਾਜਿਆ = ਹੇ ਪ੍ਰਭੂ-ਪਾਤਿਸ਼ਾਹ ਜੀ!।੪। (ਨੋਟ: ਲਫ਼ਜ਼ 'ਰਾਮ ਰਾਜਿਆ' ਛੰਤ ਦੀ ਟੇਕ ਵਾਸਤੇ ਹੀ ਹੈ) ॥੪॥੨॥੬॥੫॥੭॥੬॥੧੮॥

* ਅੰਕਾਂ ਦਾ ਵੇਰਵਾ: । ਮ: ੧ = ੫। ਮ: ੩ = ੭। ਮ: ੪ = ੬। ਜੋੜ = ੧੮।

SikhNet (Spanish)a Él le entrego mi Alma, Él tiene Compasión de mí y me deja ver a mi Dios. (4-2-6-5-7-6-18)

Open this shabad (17 lines, Angs 776-777) →

Shabad Guru Arjan Dev Ji Raag Soohee

ਰਾਗੁ ਸੂਹੀ ਛੰਤ ਮਹਲਾ ੫ ਘਰੁ ੧ ॥

raag soohee chhant mahalaa 5 ghar 1 |

Sant Singh KhalsaRaag Soohee, Chhant, Fifth Mehl, First House:
Manmohan SinghRag Suhi Chhant. 5th Guru.
Manmohan Singh (Punjabi)ਰਾਗ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸੁਣਿ ਬਾਵਰੇ; ਤੂ ਕਾਏ ਦੇਖਿ ਭੁਲਾਨਾ ॥

sun baavare; too kaae dekh bhulaanaa |

Sant Singh KhalsaListen, madman: gazing upon the world, why have you gone crazy?
Manmohan SinghHearken thou, O mad man, seeing the world, why art thou gone astray?
Manmohan Singh (Punjabi)ਕੰਨ ਕਰ ਤੂੰ, ਹੇ ਪਗਲੇ ਪੁਰਸ਼! ਜਗਤ ਨੂੰ ਵੇਖ ਕੇ ਤੂੰ ਕਿਉਂ ਕੁਰਾਹੇ ਪੈ ਗਿਆ ਹੈ?
Fareedkot Teekaਸੁਣ ਹੇ ਬਾਵਰੇ! ਤੂੰ ਕਿਸ ਵਾਸਤੇ ਜਗਤ ਕੋ ਦੇਖ ਕੈ ਪਰਮੇਸਰ ਕੋ ਭੂਲ ਗਿਆ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! (ਜੋ ਕੁਝ ਮੈਂ ਕਹਿ ਰਿਹਾ ਹਾਂ, ਇਸ ਨੂੰ ਧਿਆਨ ਨਾਲ) ਸੁਣ। ਤੂੰ (ਮਾਇਆ ਨੂੰ) ਵੇਖ ਕੇ ਕਿਉਂ (ਜੀਵਨ-ਰਾਹ ਤੋਂ) ਖੁੰਝ ਰਿਹਾ ਹੈਂ?

ਪਦ ਅਰਥ ਬਾਵਰੇ = (ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! ਕਾਏ = ਕਿਉਂ? ਦੇਖਿ = (ਇਸ ਮਾਇਆ ਨੂੰ) ਵੇਖ ਕੇ। ਭੁਲਾਨਾ = (ਜੀਵਨ-ਰਾਹ ਤੋਂ) ਖੁੰਝ ਗਿਆ ਹੈਂ।

SikhNet (Spanish)Oh hombre loco, ¿por qué te dejas llevar por lo que parece ser pero no es?

ਸੁਣਿ ਬਾਵਰੇ; ਨੇਹੁ ਕੂੜਾ ਲਾਇਓ, ਕੁਸੰਭ ਰੰਗਾਨਾ ॥

sun baavare; nehu koorraa laaeo, kusanbh rangaanaa |

Sant Singh KhalsaListen, madman: you have been trapped by false love, which is transitory, like the fading color of the safflower.
Manmohan SinghHearken thou, O crazy one, thou hast contracted false love with the colour of saf-flower.
Manmohan Singh (Punjabi)ਕੰਨ ਕਰ ਤੂ ਹੇ ਝੱਲੇ ਇਨਸਾਨ! ਤੂੰ ਕਸੁੰਭੇ ਦੇ ਫੁੱਲ ਦੀ ਰੰਗਤ ਨਾਲ ਝੂਠਾ ਪਿਆਰ ਪਾ ਲਿਆ ਹੈ।
Fareedkot Teekaਸੁਣ ਹੇ ਕਮਲੇ! ਨੇਹੁ ਕੂੜਾ ਲਾਇਆ ਹੈ, ਕਸੁੰਭੇ ਕੇ ਰੰਗ ਮੇਂ, ਭਾਵ ਇਨ ਝੂਠੇ ਵਿਸ਼ਿਅਹੁੰ ਮੇਂ ਭੁਲਿਆ ਹੈਂ॥
Prof. Sahib Singhਹੇ ਬਾਵਰੇ! ਸੁਣ, (ਇਹ ਮਾਇਆ) ਕਸੁੰਭੇ ਦੇ ਰੰਗ (ਵਰਗੀ ਹੈ, ਤੂੰ ਇਸ ਨਾਲ) ਪਿਆਰ ਪਾਇਆ ਹੋਇਆ ਹੈ ਜੋ ਸਦਾ ਨਿਭਣ ਵਾਲਾ ਨਹੀਂ।

ਪਦ ਅਰਥ ਕੂੜਾ = ਝੂਠਾ, ਨਾਹ ਨਿਭ ਸਕਣ ਵਾਲਾ। ਕੁਸੰਭ ਰੰਗਾਨਾ = ਕਸੁੰਭੇ ਫੁੱਲ ਦੇ ਰੰਗ।

SikhNet (Spanish)Tu amor es ilusorio como el color del azafrán.

ਕੂੜੀ ਡੇਖਿ ਭੁਲੋ, ਅਢੁ ਲਹੈ ਨ ਮੁਲੋ; ਗੋਵਿਦ ਨਾਮੁ ਮਜੀਠਾ ॥

koorree ddekh bhulo, adt lahai na mulo; govid naam majeetthaa |

Sant Singh KhalsaGazing upon the false world, you are fooled. It is not worth even half a shell. Only the Name of the Lord of the Universe is permanent.
Manmohan SinghThou art misled seeing the false world. It is not worth even half a shell. The world-Lord's Name has fast colour like madder.
Manmohan Singh (Punjabi)ਝੂਠੀ ਦੁਨੀਆਂ ਨੂੰ ਵੇਖ ਕੇ ਤੂੰ ਭੁੱਲ ਗਿਆ ਹੈਂ। ਇਸ ਦਾ ਅੱਧੀ-ਕੌਡੀ ਭੀ ਮੁੱਲ ਨਹੀਂ ਪੈਂਣਾ। ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਮਜੀਠ ਵਰਗਾ ਪੱਕਾ ਰੰਗਾ ਹੈ।
Fareedkot Teekaਜਿਸ ਝੂਠੀ ਸਮਗ੍ਰੀ ਕੋ ਦੇਖ ਕਰ ਭੁਲਾ ਹੈਂ ਇਨ ਵਿਸ਼੍ਯੋਂ ਕਾ (ਅਢੁ) ਕੌਡੀ ਭੀ ਮੁਲੁ ਨ ਲਏਗਾ, ਔ ਗੋਵਿੰਦ ਕਾ ਨਾਮ ਮਜੀਠਾ ਹੈ, ਭਾਵ ਸੋ ਸੱਚਾ ਹੈ॥
Prof. Sahib Singhਤੂੰ (ਉਸ) ਨਾਸਵੰਤ (ਮਾਇਆ) ਨੂੰ ਵੇਖ ਕੇ ਜੀਵਨ-ਰਾਹ ਤੋਂ ਖੁੰਝ ਰਿਹਾ ਹੈਂ, (ਜਿਹੜੀ ਆਖ਼ਰ) ਅੱਧੀ ਕੌਡੀ ਮੁੱਲ ਭੀ ਨਹੀਂ ਵੱਟ ਸਕਦੀ। ਹੇ ਭਾਈ! ਪਰਮਾਤਮਾ ਦਾ ਨਾਮ ਹੀ ਮਜੀਠ ਦੇ ਪੱਕੇ ਰੰਗ ਵਾਂਗ ਸਦਾ ਸਾਥ ਨਿਬਾਹੁਣ ਵਾਲਾ) ਹੈ।

ਪਦ ਅਰਥ ਕੂੜੀ = ਨਾਸਵੰਤ। ਡੇਖਿ = ਦੇਖ ਕੇ। ਅਢੁ = ਅੱਧੀ ਕੌਡੀ।

SikhNet (Spanish)Estás apegado a la pequeña sombra inmaterial y no quieres saber que el Nombre de Dios tiene un Color Carmesí permanente.

ਥੀਵਹਿ ਲਾਲਾ ਅਤਿ ਗੁਲਾਲਾ; ਸਬਦੁ ਚੀਨਿ ਗੁਰ ਮੀਠਾ ॥

theeveh laalaa at gulaalaa; sabad cheen gur meetthaa |

Sant Singh KhalsaYou shall take on the deep and lasting red color of the poppy, contemplating the sweet Word of the Guru's Shabad.
Manmohan SinghReflecting over the Guru's sweet word, thou shalt become exceedingly deep red, like the tulip flower.
Manmohan Singh (Punjabi)ਗੁਰਾਂ ਦੀ ਮਿੱਠੀ ਬਾਣੀ ਦਾ ਵੀਚਾਰ ਕਰਨ ਦੁਆਰਾ ਤੂੰ ਪੋਸਤ ਦੇ ਫੁੱਲ ਦੀ ਤਰ੍ਹਾਂ ਪਰਮ ਗੂੜ੍ਹਾ ਲਾਲ ਹੋ ਜਾਵੇਗਾ।
Fareedkot Teekaਜਬ ਗੁਰੋਂ ਕਾ ਮੀਠਾ ਉਪਦੇਸ਼ ਪਹਿਚਾਨੇਂਗਾ, ਭਾਵ ਜਬ ਗੁਰ ਉਪਦੇਸ਼ ਮੇਂ ਮਨ ਲਗਾਵੇਂਗਾ ਤਬ ਅਤੀ ਸਘਨ ਪ੍ਰੇਮ ਔ ਅਨੰਦਵਾਨ ਹੋਵੈਂਗਾ॥
Prof. Sahib Singhਜੇ ਤੂੰ ਗੁਰੂ ਦੇ ਮਿੱਠੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ (ਪਰਮਾਤਮਾ ਦਾ ਨਾਮ ਜਪਦਾ ਰਹੇਂ, ਤਾਂ) ਤੂੰ ਸੋਹਣੇ ਗੂੜ੍ਹੇ ਰੰਗ ਵਾਲੇ ਲਾਲ ਫੁੱਲ ਬਣ ਜਾਹਿਂਗਾ।

ਪਦ ਅਰਥ ਥੀਵਹਿ = ਤੂੰ ਹੋ ਜਾਹਿਂਗਾ। ਲਾਲਾ = ਇਕ ਫੁੱਲ ਦਾ ਨਾਮ। ਚੀਨ੍ਹ੍ਹਿ = ਪਛਾਣ ਕੇ।

SikhNet (Spanish)Teñido con el Nombre, tu color se vuelve como el de la flor de Lala, pero estás apegado a lo que no es.

ਮਿਥਿਆ ਮੋਹਿ ਮਗਨੁ ਥੀ ਰਹਿਆ; ਝੂਠ ਸੰਗਿ ਲਪਟਾਨਾ ॥

mithiaa mohi magan thee rahiaa; jhootth sang lapattaanaa |

Sant Singh KhalsaYou remain intoxicated with false emotional attachment; you are attached to falsehood.
Manmohan SinghThou remainest inebriated with the false worldly love and art attached to falsehood.
Manmohan Singh (Punjabi)ਤੂੰ ਝੂਠੀ ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਰਹਿੰਦਾ ਹੈਂ ਅਤੇ ਕੁੜ ਨਾਲ ਚਿਮੜਿਆ ਹੋਇਆ ਹੈ।
Fareedkot Teekaਅਬ ਤੋ ਤੂੰ ਮਿਥ੍ਯਾ ਸੰਸਾਰ ਮੇਂ ਮੋਹ ਕਰ ਕੇ ਮਗਨ ਹੋ ਰਹਾ ਹੈਂ, ਭਾਵ ਮੋਹ ਸਮੁੰਦ੍ਰ ਮੇਂ ਡੂਬ ਰਹਾ ਹੈਂ, ਝੂਠ ਜੋ ਪਦਾਰਥ ਹੈ ਇਨ ਮੇਂ ਲਪਟ ਰਹਾ ਹੈਂ॥
Prof. Sahib Singhਪਰ ਤੂੰ ਤਾਂ ਨਾਸਵੰਤ (ਮਾਇਆ) ਦੇ ਮੋਹ ਵਿਚ ਮਸਤ ਹੋ ਰਿਹਾ ਹੈਂ, ਤੂੰ ਉਹਨਾਂ ਪਦਾਰਥਾਂ ਨਾਲ ਚੰਬੜ ਰਿਹਾ ਹੈਂ ਜਿਨ੍ਹਾਂ ਨਾਲ ਤੇਰਾ ਸਾਥ ਨਹੀਂ ਨਿਭਣਾ।

ਪਦ ਅਰਥ ਮਿਥਿਆ = ਨਾਸਵੰਤ ਪਦਾਰਥ। ਮੋਹਿ = ਮੋਹ ਵਿਚ। ਮਗਨੁ = ਮਸਤ। ਸੰਗਿ = ਨਾਲ।

SikhNet (Spanish)Nanak busca el Refugio del Señor Misericordioso, Quien salva el honor de Sus Devotos.

ਨਾਨਕ ਦੀਨ ਸਰਣਿ ਕਿਰਪਾ ਨਿਧਿ; ਰਾਖੁ ਲਾਜ ਭਗਤਾਨਾ ॥੧॥

naanak deen saran kirapaa nidh; raakh laaj bhagataanaa |1|

Sant Singh KhalsaNanak, meek and humble, seeks the Sanctuary of the Lord, the treasure of mercy. He preserves the honor of His devotees. ||1||
Manmohan SinghMeek Nanak seeks the protection of God, the Treasure of mercy, who saves the honour of His Saints.
Manmohan Singh (Punjabi)ਮਸਕੀਨ ਨਾਨਕ ਰਹਿਮਤ ਦੇ ਖਜਾਨੇ ਵਾਹਿਗੁਰੂ ਦੀ ਪਨਾਹ ਲੋੜਦਾ ਹੈ ਜੋ ਆਪਣੇ ਸਾਧੂਆਂ ਦੀ ਇੱਜ਼ਤ ਆਬਰੂ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪ੍ਰਾਰਥਨਾ ਕਰ ਤਬ ਸੰਸਾਰ ਮੋਹ ਤੇ ਛੂਟਨਾ ਹੋਵੇਗਾ, ਮੈਂ ਦੀਨ ਹੋ ਕੇ ਸਰਨ ਆਯਾ ਹੂੰ: ਹੇ ਕ੍ਰਿਪਾਨਿਧ! ਤੂੰ ਲੱਜਾ ਰੱਖ ਲੈ, ਜੈਸੇ ਭਗਤਾਂ ਕੀ ਲੱਜਾ ਰੱਖਤਾ ਆਯਾ ਹੈਂ॥੧॥
Prof. Sahib Singhਹੇ ਨਾਨਕ! (ਆਖ-) ਹੇ ਦਇਆ ਦੇ ਖ਼ਜ਼ਾਨੇ ਪ੍ਰਭੂ! (ਮੈਂ) ਗਰੀਬ (ਤੇਰੀ) ਸਰਨ (ਆਇਆ ਹਾਂ ਮੇਰੀ) ਲਾਜ ਰੱਖ, (ਜਿਵੇਂ) ਤੂੰ ਆਪਣੇ ਭਗਤਾਂ ਦੀ (ਲਾਜ ਰੱਖਦਾ ਆਇਆ ਹੈਂ) ॥੧॥

ਪਦ ਅਰਥ ਦੀਨ = ਗ਼ਰੀਬੀ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਲਾਜ = ਇੱਜ਼ਤ ॥੧॥

SikhNet (Spanish)Escucha, oh loco: sirve al Señor de la Vida. (1)

ਸੁਣਿ ਬਾਵਰੇ; ਸੇਵਿ ਠਾਕੁਰੁ ਨਾਥੁ ਪਰਾਣਾ ॥

sun baavare; sev tthaakur naath paraanaa |

Sant Singh KhalsaListen, madman: serve your Lord, the Master of the breath of life.
Manmohan SinghHear Thou, O insane mortal, serve thou thy Master, the Lord of life.
Manmohan Singh (Punjabi)ਸੁਣ ਤੂੰ ਹੇ ਕਮਲੇ ਪ੍ਰਾਣੀ! ਤੂੰ ਜਿੰਦ-ਜਾਨ ਦੇ ਸੁਆਮੀ ਆਪਣੇ ਮਾਲਕ ਦੀ ਟਹਿਲ ਸੇਵਾ ਕਰ।
Fareedkot Teekaਸੁਨ ਹੇ ਕਮਲੇ! ਤਿਸ ਠਾਕੁਰ ਕੀ ਸੇਵਾ ਕਰ ਪ੍ਰਾਣੋਂ ਕਾ ਜੋ ਸ੍ਵਾਮੀ ਹੈ॥
Prof. Sahib Singhਹੇ ਬਾਵਰੇ! ਸੁਣ; ਜਿੰਦ ਦੇ ਮਾਲਕ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ।

ਪਦ ਅਰਥ ਸੇਵਿ = ਸੇਵਾ-ਭਗਤੀ ਕਰ। ਨਾਥੁ ਪਰਾਣਾ = ਪ੍ਰਾਣਾਂ ਦਾ ਨਾਥ, ਜਿੰਦ ਦਾ ਮਾਲਕ।

SikhNet (Spanish)Escucha, oh tonto: quien sea que vino al mundo también se fue

ਸੁਣਿ ਬਾਵਰੇ; ਜੋ ਆਇਆ ਤਿਸੁ ਜਾਣਾ ॥

sun baavare; jo aaeaa tis jaanaa |

Sant Singh KhalsaListen, madman: whoever comes, shall go.
Manmohan SinghHear Thou, O insane mortal, whoever is come into the world he shall depart.
Manmohan Singh (Punjabi)ਸੁਣ ਤੂੰ, ਹੇ ਕਮਲੇ ਪ੍ਰਾਣੀ! ਜਿਹੜਾ ਕੋਈ ਭੀ ਜਹਾਨ ਵਿੱਚ ਆਇਆ ਹੈ, ਉਸ ਨੇ ਟੁਰ ਜਾਣਾ ਹੈ।
Fareedkot Teekaਸੁਣ ਕਮਲੇ ਜੋ ਆਯਾ ਹੈ ਤਿਸ ਨੇ ਤੋ ਜਾਣਾ ਹੀ ਹੈ॥
Prof. Sahib Singhਹੇ ਝੱਲੇ! ਸੁਣ, (ਇਥੇ ਸਦਾ ਕਿਸੇ ਨਹੀਂ ਬੈਠ ਰਹਿਣਾ) ਜਿਹੜਾ (ਜੀਵ ਜਗਤ ਵਿਚ) ਆਇਆ ਹੈ ਉਸ ਨੂੰ (ਇਥੋਂ) ਜਾਣਾ ਭੀ ਪਏਗਾ।

ਪਦ ਅਰਥ ਤਿਸੁ ਜਾਣਾ = ਉਸ ਨੂੰ (ਇਥੋਂ) ਜਾਣਾ (ਭੀ ਪਏਗਾ)।

SikhNet (Spanish)y lo que parece eterno, no lo es.

ਨਿਹਚਲੁ ਹਭ ਵੈਸੀ. ਸੁਣਿ ਪਰਦੇਸੀ; ਸੰਤਸੰਗਿ ਮਿਲਿ ਰਹੀਐ ॥

nihachal habh vaisee. sun paradesee; santasang mil raheeai |

Sant Singh KhalsaListen, O wandering stranger: that which you believe to be permanent, shall all pass away; so remain in the Saints' Congregation.
Manmohan SinghO stranger, what thou deemest ever-stable, all that shall pass away. So remain thou united with the saints' congregation.
Manmohan Singh (Punjabi)ਹੇ ਬਿਦੇਸੀਆ! ਜਿਸ ਨੂੰ ਤੂੰ ਸਦੀਵੀ ਸਥਿਰ ਸਮਝਦਾ ਹੈਂ, ਉਹ ਸਮੂਹ ਹੀ ਟੁਰ ਜਾਵੇਗਾ। ਇਸ ਲਈ ਤੂੰ ਸਾਧ ਸੰਗਤ ਨਾਲ ਜੁੜਿਆ ਰਹੁ।
Fareedkot Teekaਹੇ ਪਰਦੇਸੀ! ਜਿਸ ਕੋ ਤੈਂ ਨਿਹਚਲ ਮਾਨਾ ਹੈ, ਸੋ ਸਭ ਚਲਾ ਜਾਏਗਾ, ਹਮਾਰੀ ਸਿਖ੍ਯਾ ਕੋ ਸੁਣ।☬ਜੇ ਕਹੇਂ ਕੌਨਸੀ ਸਿਖ੍ਯਾ ਹੈ? ਤਿਸ ਪਰ ਕਹਤੇ ਹੈਂ:☬ਸੰਤੋਂ ਕੇ ਸੰਗ ਮਿਲ ਕਰ ਸੰਸਾਰ ਮੇਂ ਰਹੀਏ, ਭਾਵ ਜਿਤਨਾ ਚਿਰ ਸ੍ਵਾਸ ਹੈ ਸਤਸੰਗ ਕਰ॥
Prof. Sahib Singhਹੇ ਪਰਾਏ ਦੇਸ ਵਿਚ ਆਏ ਜੀਵ! ਸੁਣ, (ਜਿਸ ਜਗਤ ਨੂੰ ਤੂੰ) ਅਟੱਲ (ਸਮਝ ਰਿਹਾ ਹੈਂ, ਇਹ) ਸਾਰੀ ਸ੍ਰਿਸ਼ਟੀ ਨਾਸ ਹੋ ਜਾਇਗੀ। ਹੇ ਪਰਦੇਸੀ! ਸਾਧ ਸੰਗਤਿ ਵਿਚ (ਟਿਕ ਕੇ) ਪ੍ਰਭੂ-ਚਰਨਾਂ ਵਿਚ ਜੁੜੇ ਰਹਿਣਾ ਚਾਹੀਦਾ ਹੈ।

ਪਦ ਅਰਥ ਹਭ = ਸਾਰੀ ਲੁਕਾਈ, ਸਾਰੀ ਸ੍ਰਿਸ਼ਟੀ। ਨਿਹਚਲੁ = ਅਟੱਲ। ਵੈਸੀ = ਚਲੀ ਜਾਇਗੀ। ਪਰਦੇਸੀ = ਹੇ ਪਰਾਏ ਦੇਸ ਵਿਚ ਆਏ ਜੀਵ! ਸੰਗਿ = ਸੰਗਤਿ ਵਿਚ। ਮਿਲਿ ਰਹੀਐ = ਮਿਲ ਕੇ ਰਹਿਣਾ ਚਾਹੀਦਾ ਹੈ, (ਪ੍ਰਭੂ ਦੀ ਯਾਦ ਵਿਚ) ਮਿਲੇ ਰਹਿਣਾ ਚਾਹੀਦਾ ਹੈ।

SikhNet (Spanish)Oh Alma extraña, únete a la Sociedad de los Santos,

ਹਰਿ ਪਾਈਐ ਭਾਗੀ. ਸੁਣਿ ਬੈਰਾਗੀ; ਚਰਣ ਪ੍ਰਭੂ ਗਹਿ ਰਹੀਐ ॥

har paaeeai bhaagee. sun bairaagee; charan prabhoo geh raheeai |

Sant Singh KhalsaListen, renunciate: by your good destiny, obtain the Lord, and remain attached to God's Feet.
Manmohan SinghHear thou, O world renouncer, by good thou, O world renouncer, by good luck attain thou to thy Lord Master and remain firmly attached to His feet.
Manmohan Singh (Punjabi)ਤੂੰ ਸੁਣ, ਹੇ ਸੰਸਾਰ ਦੇ ਤਿਆਗੀ! ਚੰਗੇ ਨਸੀਬਾਂ ਦੁਆਰਾ ਤੂੰ ਆਪਣੇ ਸੁਆਮੀ ਮਾਲਕ ਨੂੰ ਪਰਾਪਤ ਕਰ ਅਤੇ ਉਸ ਦੇ ਪੈਰਾਂ ਨਾਲ ਪੱਕੀ ਤਰ੍ਹਾਂ ਜੁੜਿਆ ਰਹੁ।
Fareedkot Teekaਹੇ ਵੈਰਾਗਵਾਨ! ਸੁਨ ਹਰੀ ਕੋ ਵੱਡੇ ਭਾਗੋਂ ਕਰ ਕੇ ਪਾਈਤਾ ਹੈ, ਤਾਂ ਤੇ ਪਰਮੇਸਰ ਕੇ ਚਰਨ ਪਕੜ ਰਹੀਏ॥
Prof. Sahib Singhਹੇ ਭਾਈ! ਸੁਣ, (ਮਾਇਆ ਦੇ ਮੋਹ ਵਲੋਂ) ਉਪਰਾਮ (ਹੋ ਕੇ ਹੀ) ਚੰਗੀ ਕਿਸਮਤ ਨਾਲ ਪ੍ਰਭੂ ਨੂੰ ਮਿਲ ਸਕੀਦਾ ਹੈ, (ਇਸ ਵਾਸਤੇ) ਪ੍ਰਭੂ ਦੇ ਚਰਨਾਂ ਨੂੰ ਚੰਗੀ ਤਰ੍ਹਾਂ ਫੜ ਰੱਖਣਾ ਚਾਹੀਦਾ ਹੈ।

ਪਦ ਅਰਥ ਪਾਈਐ = ਮਿਲਦਾ ਹੈ। ਬੈਰਾਗੀ = (ਮਾਇਆ ਦੇ ਮੋਹ ਵਲੋਂ) ਉਪਰਾਮ (ਰਹਿ ਕੇ)। ਗਹਿ = ਫੜ ਕੇ। ਰਹੀਐ = ਟਿਕੇ ਰਹਿਣਾ ਚਾਹੀਦਾ ਹੈ।

SikhNet (Spanish)obtén a tu Dios por buena fortuna y busca el Refugio de Sus Pies.

ਏਹੁ ਮਨੁ ਦੀਜੈ. ਸੰਕ, ਨ ਕੀਜੈ; ਗੁਰਮੁਖਿ. ਤਜਿ ਬਹੁ ਮਾਣਾ ॥

ehu man deejai. sank, na keejai; guramukh. taj bahu maanaa |

Sant Singh KhalsaDedicate and surrender this mind to the Lord, and have no doubts; as Gurmukh, renounce your great pride.
Manmohan SinghSurrender this soul of Thine to the Lord and entertain no doubt. Through the Guru, shed thou thy great ego.
Manmohan Singh (Punjabi)ਤੂੰ ਆਪਣੀ ਇਹ ਜਿੰਦੜੀ ਸਾਈਂ ਨੂੰ ਅਰਪਨ ਕਰ ਦੇ ਅਤੇ ਸੰਦੇਹ ਨਾਂ ਧਾਰ। ਗੁਰਾਂ ਦੇ ਰਾਹੀਂ ਤੂੰ ਆਪਣੀ ਭਾਰੀ ਹੰਗਤਾ ਨੂੰ ਛੱਡ ਦੇ।
Fareedkot Teekaਪੁਨਾ ਏਹ ਮਨ ਦੇ ਦੇਈਏ ਅਰ ਸੰਕਾ ਨ ਕਰੀਏ। ਔ ਜੋ ਧਨ ਆਦਿਕ ਹੈ, ਸੋ ਤਿਨੋਂ ਕਾ ਜੋ ਬਹੁਤ ਮਾਨ ਹੈ, ਸੋ ਗੁਰੋਂ ਦ੍ਵਾਰਾ ਤਜ ਦੇਹੁ॥
Prof. Sahib Singhਹੇ ਭਾਈ! ਇਹ ਮਨ ਗੁਰੂ ਦੇ ਹਵਾਲੇ ਕਰ, (ਇਸ ਵਿਚ ਰਤਾ ਭਰ ਭੀ) ਝਿਝਕਣਾ ਨਹੀਂ ਚਾਹੀਦਾ। ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ।

ਪਦ ਅਰਥ ਦੀਜੈ = ਭੇਟ ਕਰ ਦੇਹ। ਸੰਕ = ਸ਼ੰਕਾ, ਝਿਝਕ। ਨ ਕੀਜੈ = ਨਹੀਂ ਕਰਨੀ ਚਾਹੀਦੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮਾਣਾ = ਅਹੰਕਾਰ।

SikhNet (Spanish)Entrega tu mente a Dios sin ninguna duda y deja tu ego inflado por la Gracia del Guru.

ਨਾਨਕ ਦੀਨ ਭਗਤ ਭਵ ਤਾਰਣ; ਤੇਰੇ ਕਿਆ ਗੁਣ ਆਖਿ ਵਖਾਣਾ ॥੨॥

naanak deen bhagat bhav taaran; tere kiaa gun aakh vakhaanaa |2|

Sant Singh KhalsaO Nanak, the Lord carries the meek and humble devotees across the terrifying world-ocean. What Glorious Virtues of Your should I chant and recite? ||2||
Manmohan SinghO Nanak, the meek and saints, the Lord ferries across the world ocean, What virtues of Thine should I utter and narrate, O Master?
Manmohan Singh (Punjabi)ਹੇ ਨਾਨਕ! ਮਸਕੀਨਾਂ ਅਤੇ ਸਾਧੂਆਂ ਨੂੰ ਸੁਆਮੀ, ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਉਚਾਰਨ ਤੇ ਵਰਣਨ ਕਰਾਂ, ਹੇ ਮਾਲਕ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪ੍ਰਾਰਥਨਾ ਭੀ ਕਰੋਂ, ਹੇ ਦੀਨ ਭਗਤੋਂ ਕੋ ਸੰਸਾਰ ਸੇ ਤਾਰਨੇ ਵਾਲੇ! ਮੈਂ ਤੇਰੇ ਕਯਾ ਗੁਣੋਂ ਕੋ (ਆਖਿ) ਮੁਖ ਕਰ ਵਖ੍ਯਾਨ ਕਰਾਂ॥੨॥
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ (ਸਰਨ ਪਏ) ਗਰੀਬਾਂ ਨੂੰ ਅਤੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਦੱਸ ਸਕਦਾ ਹਾਂ? ॥੨॥

ਪਦ ਅਰਥ ਭਵ = ਸੰਸਾਰ-ਸਮੁੰਦਰ। ਆਖਿ = ਆਖ ਕੇ। ਵਖਾਣਾ = ਮੈਂ ਦੱਸਾਂ ॥੨॥

SikhNet (Spanish)Nanak no puede acabar de cantar la Alabanza de ese Señor, Quien lleva de la mano a los Devotos a través del terrible mar de las existencias materiales.(2)

ਸੁਣਿ ਬਾਵਰੇ; ਕਿਆ ਕੀਚੈ ਕੂੜਾ ਮਾਨੋ ॥

sun baavare; kiaa keechai koorraa maano |

Sant Singh KhalsaListen, madman: why do you harbor false pride?
Manmohan SinghHearken thou, O mad man, why takest thou the false pride?
Manmohan Singh (Punjabi)ਤੂੰ ਸੁਣ ਹੇ ਝੱਲੇ ਇਨਸਾਨ! ਤੂੰ ਝੂਠਾ ਹੰਕਾਰ ਕਿਉਂ ਕਰਦਾ ਹੈਂ?
Fareedkot Teekaਸੁਣ ਹੇ ਬਾਵਰੇ! ਕਯਾ ਝੂਠਾ ਮਾਨ ਕਰ ਰਹਾ ਹੈਂ॥
Prof. Sahib Singhਹੇ ਭਾਵਰੇ! (ਨਾਸਵੰਤ ਪਦਾਰਥਾਂ ਦਾ) ਝੂਠਾ ਅਹੰਕਾਰ ਨਹੀਂ ਕਰਨਾ ਚਾਹੀਦਾ।

ਪਦ ਅਰਥ ਕਿਆ ਕੀਚੈ = ਨਹੀਂ ਕਰਨਾ ਚਾਹੀਦਾ। ਕੂੜਾ = ਝੂਠਾ। ਮਾਨੋ = ਅਹੰਕਾਰ।

SikhNet (Spanish)Oh hombre loco, ¿por qué te enorgulleces de todo lo que es ilusorio y falso?

ਸੁਣਿ ਬਾਵਰੇ; ਹਭੁ ਵੈਸੀ ਗਰਬੁ ਗੁਮਾਨੋ ॥

sun baavare; habh vaisee garab gumaano |

Sant Singh KhalsaListen, madman: all your egotism and pride shall be overcome.
Manmohan SinghHear thou, O mad man, all thy ego and arrogance shall be humbled.
Manmohan Singh (Punjabi)ਤੁੰ ਸੁਣ ਝੱਲੇ ਮਨੁੱਖ! ਤੇਰੀ ਸਾਰੀ ਹੰਗਤਾ ਅਤੇ ਆਕੜ ਫੁੱਟ ਜਾਏਗੀ?
Fareedkot Teekaਸੁਣ ਹੇ ਕਮਲੇ ਗਰਬ ਧਨ ਕਾ ਔ ਗੁਮਾਨ ਬਿਦ੍ਯਾ ਆਦਕਾ ਸਭ ਚਲਾ ਜਾਵੇਗਾ॥
Prof. Sahib Singhਹੇ ਬਾਵਰੇ! ਸੁਣ, (ਪਦਾਰਥਾਂ ਨਾਲੋਂ ਸੰਬੰਧ ਟੁੱਟਿਆਂ ਇਹ) ਸਾਰਾ ਮਾਣ ਤੇ ਗੁਮਾਨ ਭੀ ਮੁੱਕ ਜਾਇਗਾ।

ਪਦ ਅਰਥ ਹਭੁ = ਸਾਰਾ। ਗਰਬੁ = ਮਾਣ।

SikhNet (Spanish)Oh hombre loco, todo lo que te enorgullece se va a ir; todo lo que parece se irá.

ਨਿਹਚਲੁ ਹਭ ਜਾਣਾ ਮਿਥਿਆ ਮਾਣਾ; ਸੰਤ ਪ੍ਰਭੂ ਹੋਇ ਦਾਸਾ ॥

nihachal habh jaanaa mithiaa maanaa; sant prabhoo hoe daasaa |

Sant Singh KhalsaWhat you think is permanent, shall all pass away. Pride is false, so become the slave of God's Saints.
Manmohan SinghWhat thou deemest permanent, shall all pass away, False is the pride, so be thou an attendant of the Lord's so be thou an attendant of the Lord's slaves.
Manmohan Singh (Punjabi)ਜਿਸ ਨੂੰ ਤੂੰ ਮੁਸਤਕਿਲ ਖਿਆਲ ਕਰਦਾ ਹੈਂ, ਉਹ ਸਮੂਹੀ ਹੀ ਟੁਰ ਜਾਏਗਾ। ਕੂੜਾ ਹੈ ਹੰਕਾਰ, ਇਸ ਲਈ ਤੂੰ ਸੁਆਮੀ ਦੇ ਸਾਧੂਆਂ ਦਾ ਸੇਵਕ ਹੋ ਜਾ।
Fareedkot Teekaਔ ਜਿਸ ਕੋ ਨਿਹਚਲ ਮੰਨਿਆਂ ਹੈ ਏਹ ਸਭ ਜਾਣਾ ਹੈ, ਤਾਂ ਤੇ ਮਨ ਮਿਥਿਆ ਹੈ। ਤਾਂ ਤੇ ਸਾਂਤਾਤਮਾਂ ਪ੍ਰਭੂ ਕੇ ਸੰਤੋਂ ਕਾ ਦਾਸ ਹੋ॥
Prof. Sahib Singhਹੇ ਭਾਈ! ਜਿਸ ਜਗਤ ਨੂੰ ਸਦਾ-ਥਿਰ ਸਮਝਦਾ ਹੈਂ, ਇਹ ਸਾਰੀ ਸ੍ਰਿਸ਼ਟੀ ਚਲੀ ਜਾਣ ਵਾਲੀ ਹੈ, ਇਸ ਦਾ ਮਾਣ ਕਰਨਾ ਝੂਠਾ ਕਰਮ ਹੈ। (ਇਥੇ) ਗੁਰੂ ਦਾ ਪ੍ਰਭੂ ਦਾ ਦਾਸ ਬਣੇ ਰਹਿਣਾ ਚਾਹੀਦਾ ਹੈ।

ਪਦ ਅਰਥ ਨਿਹਚਲੁ = ਅਟੱਲ। ਹਭ = ਸਾਰੀ ਸ੍ਰਿਸ਼ਟੀ। ਮਿਥਿਆ = ਝੂਠਾ। ਹੋਇ = ਬਣਿਆ ਰਹੁ।

SikhNet (Spanish)Sé el esclavo del Santo y de tu Dios;

ਜੀਵਤ ਮਰੀਐ. ਭਉਜਲੁ ਤਰੀਐ; ਜੇ ਥੀਵੈ ਕਰਮਿ ਲਿਖਿਆਸਾ ॥

jeevat mareeai. bhaujal tareeai; je theevai karam likhiaasaa |

Sant Singh KhalsaRemain dead while still alive, and you shall cross over the terrifying world-ocean, if it is your pre-ordained destiny.
Manmohan SinghIf such be thy recorded destiny, remain thou dead in life and cross the dreadful ocean.
Manmohan Singh (Punjabi)ਜੇਕਰ ਤੇਰੀ ਇਹੋ ਜਿਹੀ ਲਿਖੀ ਹੋਈ ਪਰਾਲਭਧ ਹੋਵੇ, ਤੂੰ ਜੀਉਂਦੇ ਜੀ ਮਰਿਆ ਰਹੁ ਅਤੇ ਭਿਆਨਕ ਸਮੁੰਦਰ ਤੋਂ ਪਾਰ ਹੋ ਜਾ।
Fareedkot Teekaਜੇ ਕਰਮੋਂ ਮੇਂ ਲਿਖਿਆ ਹੂਆ ਹੋਵੈ ਤਉ ਜੀਵ ਭਾਵ ਤੋਂ ਮਰਕੇ ਸੰਸਾਰ ਸੇ ਤਰੀਤਾ ਹੈ॥
Prof. Sahib Singhਜੇ ਸਦਾ ਆਪਾ-ਭਾਵ ਦੂਰ ਕਰੀ ਰੱਖੀਏ, ਤਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ,) ਜੇ (ਪਰਮਾਤਮਾ ਦੀ) ਮਿਹਰ ਨਾਲ (ਮੱਥੇ ਉਤੇ ਲੇਖ) ਲਿਖਿਆ ਹੋਇਆ ਹੋਵੇ।

ਪਦ ਅਰਥ ਜੀਵਤ ਮਰੀਐ = ਜੇ ਜੀਊਂਦੇ ਮਰੇ ਰਹੀਏ, ਜੇ ਸਦਾ ਆਪਾ-ਭਾਵ ਦੂਰ ਕਰੀ ਰੱਖੀਏ। ਭਉਜਲੁ = ਸੰਸਾਰ-ਸਮੁੰਦਰ। ਥੀਵੈ = ਹੋਵੇ। ਕਰਮਿ = (ਪ੍ਰਭੂ ਦੀ) ਮਿਹਰ ਨਾਲ।

SikhNet (Spanish)muere para tu ego mientras estés vivo, para que seas llevado a través, si tal fuera tu Destino.

ਗੁਰੁ ਸੇਵੀਜੈ. ਅੰਮ੍ਰਿਤੁ ਪੀਜੈ; ਜਿਸੁ ਲਾਵਹਿ ਸਹਜਿ ਧਿਆਨੋ ॥

gur seveejai. amrit peejai; jis laaveh sehaj dhiaano |

Sant Singh KhalsaOne whom the Lord causes to meditate intuitively, serves the Guru, and drinks in the Ambrosial Nectar.
Manmohan SinghHe, whom the Lord makes contemplate Him, serves the Guru and quaffs Nectar.
Manmohan Singh (Punjabi)ਜੀਹਦੇ ਪਾਸੋਂ ਪ੍ਰਭੂ ਆਪਣਾ ਸਿਮਰਨ ਕਰਵਾਉਂਦਾ ਹੈ, ਉਹ ਗੁਰਾਂ ਦੀ ਟਹਿਲ ਕਮਾਉਂਦਾ ਤੇ ਸੁਧਾਰਸ ਪਾਨ ਕਰਦਾ ਹੈ।
Fareedkot Teekaਗੁਰੋਂ ਕੇ ਸੇਵੀਏ ਪੁਨਾ ਨਾਮ ਅੰਮ੍ਰਿਤ ਕੋ ਪਾਂਨ ਕਰੀਏ, ਜਿਸ ਕਾ ਪਰਮੇਸਰ ਧ੍ਯਾਨ ਲਗਾਵਤਾ ਹੈ ਤਿਸ ਕਾ ਲਗਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕੀਦਾ ਹੈ। (ਪਰ, ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ-ਅੰਮ੍ਰਿਤ ਪੀਂਦਾ ਹੈ,) ਜਿਸ ਦੀ ਸੁਰਤ ਤੂੰ ਆਤਮਕ ਅਡੋਲਤਾ ਵਿਚ ਟਿਕਾਂਦਾ ਹੈਂ।

ਪਦ ਅਰਥ ਸੇਵੀਜੈ = ਸਰਨ ਪੈਣਾ ਚਾਹੀਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਜੈ = ਪੀਣਾ ਚਾਹੀਦਾ ਹੈ। ਲਾਵਹਿ = (ਹੇ ਪ੍ਰਭੂ!) ਤੂੰ ਜੋੜਦਾ ਹੈਂ। ਸਹਜਿ = ਆਤਮਕ ਅਡੋਲਤਾ ਵਿਚ। ਜਿਸੁ ਧਿਆਨੋ = ਜਿਸ ਦੀ ਸੁਰਤਿ।

SikhNet (Spanish)Aquél a quien Dios entona en Su Ser espontáneamente, sirve al Guru y bebe del Néctar del Señor.

ਨਾਨਕੁ ਸਰਣਿ ਪਇਆ ਹਰਿ ਦੁਆਰੈ; ਹਉ ਬਲਿ ਬਲਿ ਸਦ ਕੁਰਬਾਨੋ ॥੩॥

naanak saran peaa har duaarai; hau bal bal sad kurabaano |3|

Sant Singh KhalsaNanak seeks the Sanctuary of the Lord's Door; I am a sacrifice, a sacrifice, a sacrifice, forever a sacrifice to Him. ||3||
Manmohan SinghNanak has sought the protection of God's door and he is ever a sacrifice, a sacrifice, a sacrifice unto his Lord.
Manmohan Singh (Punjabi)ਨਾਨਕ ਨੇ ਵਾਹਿਗੁਰੂ ਦੇ ਦਰ ਦੀ ਪਨਾਹ ਲਈ ਹੈ। ਅਤੇ ਉਹ ਸਦੀਵ ਹੀ ਆਪਣੇ ਸਾਹਿਬ ਉਤੋਂ ਘੋਲੀ, ਘੋਲੀ, ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਕੇ ਦੁਆਰੇ ਸਤਸੰਗ ਕੀ ਸਰਣੀ ਪਿਆ ਹੈ, ਮੈਂ ਤਿਸ ਕੇ ਮਨ ਤਨ ਬਾਣੀ ਕਰ ਕੇ ਸਦਾ ਕੁਰਬਾਨ ਜਾਤਾ ਹੂੰ॥੩॥
Prof. Sahib Singhਹੇ ਹਰੀ! (ਤੇਰਾ ਦਾਸ) ਨਾਨਕ ਤੇਰੇ ਦਰ ਤੇ ਤੇਰੀ ਸਰਨ ਆ ਪਿਆ ਹੈ। ਮੈਂ (ਤੈਥੋਂ) ਸਦਾ ਸਦਾ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੩॥

ਪਦ ਅਰਥ ਹਰਿ ਦੁਆਰੈ = ਹਰੀ ਦੇ ਦਰ ਤੇ। ਹਉ = ਮੈਂ, ਹਉਂ। ਸਦ = ਸਦਾ ॥੩॥

SikhNet (Spanish)Nanak busca el Refugio del Señor y ofrece su ser siempre en sacrificio a su Dios.(3)

ਸੁਣਿ ਬਾਵਰੇ; ਮਤੁ ਜਾਣਹਿ. ਪ੍ਰਭੁ ਮੈ ਪਾਇਆ ॥

sun baavare; mat jaaneh. prabh mai paaeaa |

Sant Singh KhalsaListen, madman: do not think that you have found God.
Manmohan SinghHear thou, O crazy man, think thou not that, thou hast obtained the Lord.
Manmohan Singh (Punjabi)ਤੂੰ ਕੰਨ ਕਰ, ਹੇ ਕਮਲੇ ਇਨਸਾਨ! ਤੂੰ ਖਿਆਲ ਨਾਂ ਕਰ ਕਿ ਤੂੰ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।
Fareedkot Teekaਸੁਣੁ ਹੇ ਬਾਵਰੇ! ਏਹ ਭੀ ਮਤ ਜਾਣਤਾ ਹੋਵੈਂ ਜੋ ਮੇਂ ਪ੍ਰਭੂ ਪਾਇਆ ਹੈ॥
Prof. Sahib Singhਹੇ (ਮਾਇਆ ਦੇ ਮੋਹ ਵਿਚ) ਝੱਲੇ (ਹੋ ਰਹੇ) ਮਨੁੱਖ (ਜੋ ਕੁਝ ਮੈਂ ਕਹਿ ਰਿਹਾ ਹਾਂ, ਧਿਆਨ ਨਾਲ) ਸੁਣ। ਇਹ ਨਾਹ ਸਮਝ ਕਿ (ਮਾਇਆ ਦੇ ਮਾਣ ਵਿਚ ਰਹਿ ਕੇ ਭੀ) ਮੈਂ (ਭਾਵ, ਤੂੰ) ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ।

ਪਦ ਅਰਥ ਮਤੁ ਜਾਣਹਿ = ਮਤਾਂ ਤੂੰ ਇਹ ਖ਼ਿਆਲ ਕਰੇਂ। ਪਾਇਆ = ਲੱਭ ਲਿਆ ਹੈ।

SikhNet (Spanish)Oh hombre loco, dices que has encontrado a tu Dios.

ਸੁਣਿ ਬਾਵਰੇ; ਥੀਉ ਰੇਣੁ. ਜਿਨੀ ਪ੍ਰਭੁ ਧਿਆਇਆ ॥

sun baavare; theeo ren. jinee prabh dhiaaeaa |

Sant Singh KhalsaListen, madman: be the dust under the feet of those who meditate on God.
Manmohan SinghHear thou, O insensate man, be thou the dust of the feet of those, who meditate on the Lord.
Manmohan Singh (Punjabi)ਤੂੰ ਕੰਨ ਕਰ! ਹੇ ਅਹਿਮਕ ਇਨਸਾਨ! ਤੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਹੋ ਜਾ, ਜੋ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਸੁਣ ਹੇ ਬਾਵਰੇ! ਤਿਨਾਂ ਕੀ ਧੂੜੀ ਹੋਹੁ ਜਿਨਾਂ ਨੇ ਪ੍ਰਭੂ ਕੋ ਧਯਾਯਾ ਹੈ॥
Prof. Sahib Singhਹੇ ਬਾਵਰੇ! ਸੁਣ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, (ਉਹਨਾਂ ਦੇ) ਚਰਨਾਂ ਦੀ ਧੂੜ ਬਣਿਆ ਰਹੁ (ਤਾਂ ਹੀ ਪ੍ਰਭੂ-ਮਿਲਾਪ ਹੁੰਦਾ ਹੈ)।

ਪਦ ਅਰਥ ਥੀਉ = ਹੋ ਜਾ। ਰੇਣੁ = ਚਰਨ-ਧੂੜ।

SikhNet (Spanish)No, no digas eso; mejor sé el polvo que pisan aquéllos que meditan en su Señor.

ਜਿਨਿ ਪ੍ਰਭੁ ਧਿਆਇਆ. ਤਿਨਿ ਸੁਖੁ ਪਾਇਆ; ਵਡਭਾਗੀ ਦਰਸਨੁ ਪਾਈਐ ॥

jin prabh dhiaaeaa. tin sukh paaeaa; vaddabhaagee darasan paaeeai |

Sant Singh KhalsaThose who meditate on God find peace. By great good fortune, the Blessed Vision of their Darshan is obtained.
Manmohan SinghThey who contemplate their Lord, obtain peace. By great good fortune their vision is obtained.
Manmohan Singh (Punjabi)ਜੋ ਆਪਣੇ ਸਾਹਿਬ ਦਾ ਆਰਾਧਨ ਕਰਦੇ ਹਨ, ਉਹ ਆਰਾਮ ਪਾਉਂਦੇ ਹਨ। ਪਰਮ ਚੰਗੇ ਨਸੀਬਾਂ ਦੁਆਰਾ ਉਨ੍ਹਾਂ ਦਾ ਦੀਦਾਰ ਪਰਾਪਤ ਹੁੰਦਾ ਹੈ।
Fareedkot Teekaਜਿਨਾਂ ਨੇ ਪ੍ਰਭੂ ਕੋ ਧਯਾਯਾ ਹੈ ਤਿਨੋਂ ਨੇ ਸੁਖ ਪਾਯਾ ਹੈ ਔਰ ਤਿਨ ਕਾ ਦਰਸਨ ਵੱਡੇ ਭਾਗੋਂ ਕਰ ਕੇ ਪਾਈਤਾ ਹੈ॥
Prof. Sahib Singhਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਵੱਡੇ ਭਾਗਾਂ ਨਾਲ (ਪਰਮਾਤਮਾ ਦਾ) ਦਰਸਨ ਹੁੰਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਤਿਨਿ = ਉਸ ਨੇ। ਪਾਈਐ = ਪ੍ਰਾਪਤ ਹੁੰਦਾ ਹੈ।

SikhNet (Spanish)Los que viven en Dios logran el Éxtasis y es por una buena fortuna que uno tiene su Visión.

ਥੀਉ ਨਿਮਾਣਾ ਸਦ ਕੁਰਬਾਣਾ; ਸਗਲਾ ਆਪੁ ਮਿਟਾਈਐ ॥

theeo nimaanaa sad kurabaanaa; sagalaa aap mittaaeeai |

Sant Singh KhalsaBe humble, and be forever a sacrifice, and your self-conceit shall be totally eradicated.
Manmohan SinghBe thou humble and ever devoted unto the Lord and wholly efface thou thy entire ego.
Manmohan Singh (Punjabi)ਤੂੰ ਅਜਿਜ਼ ਬਣ ਕੇ ਸਦੀਵ ਹੀ ਸਾਹਿਬ ਉਤੋਂ ਸਦਕੇ ਹੋ ਅਤੇ ਤੂੰ ਆਪਣੀ ਸਾਰੀ ਸਵੈ-ਹੰਗਤਾ ਨੂੰ ਮੇਟ ਦੇ।
Fareedkot Teekaਹੋਹੁ ਨੀਵਾਂ ਔ ਸਦਾ ਬਲਿਹਾਰ ਜਾਹੁ ਮਹਾਤਮਾ ਕੇ, ਉਨ ਕੀ ਸੇਵਾ ਮੇਂ ਲਗ ਕੇ ਸਗਲਾ ਜੋ (ਆਪੁ) ਅਹੰਕਾਰ ਹੈ, ਸੋ ਮਿਟਾ੍ਯ ਦਈਏ॥
Prof. Sahib Singhਗਰੀਬੀ ਸੁਭਾਉ ਵਾਲਾ ਬਣਿਆ ਰਿਹਾ ਕਰ, (ਜਿਨ੍ਹਾਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਤੋਂ) ਸਦਾ ਸਦਕੇ ਹੋਇਆ ਕਰ। ਹੇ ਭਾਈ! ਆਪਾ-ਭਾਵ ਚੰਗੀ ਤਰ੍ਹਾਂ ਦੂਰ ਕਰ ਦੇਣਾ ਚਾਹੀਦਾ ਹੈ।

ਪਦ ਅਰਥ ਸਦ = ਸਦਾ। ਆਪੁ = ਆਪਾ-ਭਾਵ। ਧਨੁ = {धन्य} ਸਲਾਹੁਣ-ਯੋਗ।

SikhNet (Spanish)Ofrece tu ser en sacrificio a ellos y deshazte de tu egoísmo.

ਓਹੁ ਧਨੁ ਭਾਗ ਸੁਧਾ, ਜਿਨਿ ਪ੍ਰਭੁ ਲਧਾ; ਹਮ ਤਿਸੁ ਪਹਿ. ਆਪੁ ਵੇਚਾਇਆ ॥

ohu dhan bhaag sudhaa, jin prabh ladhaa; ham tis peh. aap vechaaeaa |

Sant Singh KhalsaOne who has found God is pure, with blessed destiny. I would sell myself to him.
Manmohan SinghHe is pure and of blessed destiny, who has found his Lord. I am a sell-off to him. Meek.
Manmohan Singh (Punjabi)ਉਹ ਪਵਿੱਤਰ ਅਤੇ ਸੁਲੱਖਣ ਕਰਮਾਂ ਵਾਲਾ ਹੈ, ਜਿਸ ਨੇ ਆਪਣਾ ਸਾਈਂ ਲੱਭ ਲਿਆ ਹੈ। ਮੈਂ ਉਸ ਕੋਲ ਵਿਕਿਆ ਹੋਇਆ ਹਾਂ।
Fareedkot Teekaਵੋਹੀ ਉਤਮ ਭਾਗੋਂ ਵਾਲਾ ਹੈ ਔਰੁ (ਸੁਧਾ) ਅੰਮ੍ਰਿਤ ਹੂਆ ਹੈ ਅਰੁ ਧੰਨਤਾ ਜੋਗ ਹੈ ਜਿਸ ਨੇ ਪ੍ਰਭੂ ਕੋ (ਲਧਾ) ਪਾਯਾ ਹੈ। ਗੁਰੂ ਜੀ ਕਹਤੇ ਹੈਂ: ਹਮਨੇ ਤਿਸ ਪਾਸ ਅਪਨਾ ਆਪ ਆਇ ਬੇਚਿਆ ਹੈ ਅਰ ਮੈਂ ਐਸੇ ਬੇਨਤੀ ਕਰਤਾ ਹੂੰ॥
Prof. Sahib Singhਹੇ ਭਾਈ! ਜਿਸ (ਮਨੁੱਖ) ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ, ਉਹ ਸਲਾਹੁਣ-ਜੋਗ ਹੋ ਗਿਆ, ਉਸ ਦੇ ਚੰਗੇ ਭਾਗ ਹੋ ਗਏ। ਮੈਂ ਤਾਂ ਆਪਣਾ ਆਪ ਅਜਿਹੇ ਮਨੁੱਖ ਅੱਗੇ ਭੇਟ ਕਰ ਦਿੱਤਾ ਹੈ।

ਪਦ ਅਰਥ ਭਾਗ ਸੁਧਾ = ਸੁੱਧ ਭਾਗ, ਚੰਗੇ ਭਾਗ। ਲਧਾ = ਲੱਧਾ, ਲੱਭ ਲਿਆ। ਹਮ = ਮੈਂ। ਆਪੁ = ਆਪਣਾ ਆਪ। ਪਹਿ = ਪਾਸ, ਕੋਲ।

SikhNet (Spanish)Bendito es aquél que ha logrado a su Dios; me ofrezco como ofrenda a Él.

ਨਾਨਕ ਦੀਨ. ਸਰਣਿ ਸੁਖ ਸਾਗਰ; ਰਾਖੁ ਲਾਜ ਅਪਨਾਇਆ ॥੪॥੧॥

naanak deen. saran sukh saagar; raakh laaj apanaaeaa |4|1|

Sant Singh KhalsaNanak, the meek and humble, seeks the Sanctuary of the Lord, the ocean of peace. Make him Your own, and preserve his honor. ||4||1||
Manmohan SinghNanak has entered the sanctuary of the ocean of peace. O Lord, own Thou him and save his honour.
Manmohan Singh (Punjabi)ਮਸਕੀਨ ਨਾਨਕ ਨੇ ਆਰਾਮ ਦੇ ਸਮੁੰਦਰ ਦੀ ਪਨਾਹ ਲਈ ਹੈ। ਹੇ ਸੁਆਮੀ ਤੂੰ ਉਸ ਨੂੰ ਆਪਣਾ ਬਣਾ ਲੈ ਅਤੇ ਉਸ ਦੀ ਇੱਜ਼ਤ ਆਬਰੂ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦੀਨ ਹੋ ਕਰ ਸਰਣ ਆਏ ਹੈਂ ਇਸੀਤੇ ਹੇ (ਸੁਖਸਾਗਰ) ਵਾਹਗੁਰੂ! (ਅਪਨਾਇਆ) ਅਪਨਾ ਜਾਨ ਕੇ ਮੇਰੀ ਲਜਾ ਰਖੁ॥੧॥
Prof. Sahib Singhਹੇ ਨਾਨਕ! (ਆਖ-) ਹੇ ਗਰੀਬਾਂ ਦੀ ਸਹਾਇਤਾ ਕਰਨ ਵਾਲੇ! ਹੇ ਸੁਖਾਂ ਦੇ ਸਮੁੰਦਰ! (ਮੈਂ ਤੇਰੀ ਸਰਨ ਆਇਆ ਹਾਂ) ਆਪਣੇ ਸੇਵਕ ਦੀ ਲਾਜ ਰੱਖ ॥੪॥੧॥

ਪਦ ਅਰਥ ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਅਪਨਾਇਆ = ਆਪਣੇ (ਸੇਵਕ) ਦੀ ॥੪॥੧॥

SikhNet (Spanish)Dice Nanak, humildemente busco Tu Refugio, oh Océano de Paz, oh Dios mío, tómame en Tu Misericordia y salva mi honor.(4-1)

Open this shabad →

Shabad Guru Arjan Dev Ji Raag Soohee continues on Ang 778

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਹਰਿ ਚਰਣ ਕਮਲ ਕੀ ਟੇਕ; ਸਤਿਗੁਰਿ ਦਿਤੀ ਤੁਸਿ ਕੈ; ਬਲਿ ਰਾਮ ਜੀਉ ॥

har charan kamal kee ttek; satigur ditee tus kai; bal raam jeeo |

Sant Singh KhalsaThe True Guru was satisfied with me, and blessed me with the Support of the Lord's Lotus Feet. I am a sacrifice to the Lord.
Manmohan SinghBeing mightily pleased, the True Guru has blessed me with the prop of God's lotus feet. Unto the sire Lord, I am a sacrifice.
Manmohan Singh (Punjabi)ਪ੍ਰਮ ਪਰਸੰਨ ਹੋ ਕੇ, ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਕੰਵਲ ਪੈਰਾਂ ਦਾ ਆਸਰਾ ਬਖਸ਼ਿਆ ਹੈ। ਮਹਾਰਾਜ ਮਾਲਕ ਦੇ ਉਤੋਂ ਮੈਂ ਘੋਲੀ ਜਾਂਦਾ ਹਾਂ।
Fareedkot Teekaਹੇ ਭਾਈ! ਹਰੀ ਕੇ ਚਰਨ ਕਮਲੋਂ ਕੀ ਸਰਣ ਮੇਰੇ ਕੋ ਪ੍ਰਸੰਨ ਹੋ ਕੇ ਸਤਿਗੁਰੋਂ ਨੇ ਦਈ ਹੈ॥
Prof. Sahib Singhਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ (ਉਸ ਦੀ ਮਿਹਰ ਨਾਲ) ਗੁਰੂ ਨੇ ਮਿਹਰਵਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ।

ਪਦ ਅਰਥ ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਟੇਕ = ਸਹਾਰਾ। ਸਤਿਗੁਰਿ = ਗੁਰੂ ਨੇ। ਤੁਸਿ ਕੈ = ਪ੍ਰਸੰਨ ਹੋ ਕੇ। ਬਲਿਰਾਮ ਜੀਉ = (ਮੈਂ) ਪ੍ਰਭੂ ਜੀ ਤੋਂ ਸਦਕੇ ਹਾਂ।

SikhNet (Spanish)Mi Guru Verdadero, en Su Misericordia, me ha bendecido con el Refugio de los Pies de Loto del Señor; oh, ofrezco mi ser en sacrificio a mi Señor.

Open this shabad (25 lines, Angs 777-778) →

Ang 777 of 1430