ਸੂਹੀ ਮਹਲਾ ੫ ॥
soohee mahalaa 5 | Ang 780
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ; ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥
kar kirapaa mere preetam suaamee; netr dekheh daras teraa raam | Ang 780
Sant Singh KhalsaBe Merciful, O my Beloved Lord and Master, that I may behold the Blessed Vision of Your Darshan with my eyes.
Manmohan SinghO my Loved Lord, have mercy on me, that with my eyes, I may see Thy vision.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਆਪਣੀਆਂ ਅੱਖੀਆਂ ਨਾਲ ਮੈਂ ਤੇਰਾ ਦਰਸ਼ਨ ਵੇਖਾਂ।
Fareedkot Teekaਹੇ ਮੇਰੇ ਪ੍ਰੀਤਮ ਸ੍ਵਾਮੀ ਰਾਮ! ਮੇਰੇ ਪਰ ਕ੍ਰਿਪਾ ਕਰ ਜੋ ਮੇਰੇ ਨੇਤ੍ਰ ਤੇਰਾ ਦਰਸਨ ਦੇਖੇਂ, ਭਾਵ ਤੇਰੇ ਬਿਨਾਂ ਮੁਝ ਕੋ ਦੂਸਰਾ ਕੋਈ ਨਾ ਪਰਤੀਤ ਹੋਵੈ॥
Prof. Sahib Singhਹੇ ਮੇਰੇ ਪ੍ਰੀਤਮ! ਹੇ ਮੇਰੇ ਸੁਆਮੀ! ਮਿਹਰ ਕਰ, ਮੇਰੀਆਂ ਅੱਖਾਂ ਤੇਰਾ ਦਰਸਨ ਕਰਦੀਆਂ ਰਹਿਣ।ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਦੇਖਹਿ = ਵੇਖਦੇ ਰਹਿਣ।
SikhNet (Spanish)Oh mi amado Maestro, bendíceme con Tu Misericordia para que con mis propios ojos pueda tener la Visión de Tu Darshan.
ਲਾਖ ਜਿਹਵਾ ਦੇਹੁ ਮੇਰੇ ਪਿਆਰੇ; ਮੁਖੁ ਹਰਿ ਆਰਾਧੇ ਮੇਰਾ ਰਾਮ ॥
laakh jihavaa dehu mere piaare; mukh har aaraadhe meraa raam | Ang 780
Sant Singh KhalsaPlease bless me, O my Beloved, with thousands of tongues, to worship and adore You with my mouth, O Lord.
Manmohan SinghMy Beloved, bless Thou me with lacs of tongues, with which my mouth may utter Thy Name.
Manmohan Singh (Punjabi)ਮੇਰੇ ਪ੍ਰੀਤਮ! ਤੂੰ ਮੈਨੂੰ ਲੱਖਾਂ ਜੀਭਾ ਪਰਦਾਨ ਕਰ, ਜਿਨ੍ਹਾਂ ਨਾਲ ਮੇਰਾ ਮੂੰਹ ਤੇਰੇ ਨਾਮ ਦਾ ਉਚਾਰਨ ਕਰੇ।
Fareedkot Teekaਹੇ ਮੇਰੇ ਪ੍ਯਾਰੇ ਰਾਮ! ਲਾਖ ਜਿਹਵਾ ਮੇਰੇ ਮੁਖ ਮੇਂ ਕਰ ਦੇਹੁ, ਜਿਸ ਤੇ ਇਹ ਮੇਰਾ ਮੁਖ ਹਰੀ ਰਾਮਾਦਿ ਨਾਮੋਂ ਕੋ ਬਹੁਤ ਅਰਾਧੇ॥
Prof. Sahib Singhਹੇ ਮੇਰੇ ਪਿਆਰੇ! ਮੈਨੂੰ ਲੱਖ ਜੀਭਾਂ ਦੇਹ (ਮੇਰੀਆਂ ਜੀਭਾਂ ਤੇਰਾ ਨਾਮ ਜਪਦੀਆਂ ਰਹਿਣ। ਮਿਹਰ ਕਰ!) ਮੇਰਾ ਮੂੰਹ ਤੇਰਾ ਹਰਿ-ਨਾਮ ਜਪਦਾ ਰਹੇ।ਪਦ ਅਰਥ ਜਿਹਵਾ = ਜੀਭ। ਪਿਆਰੇ = ਹੇ ਪਿਆਰੇ! ਆਰਾਧੇ = ਜਪਦਾ ਰਹੇ।
SikhNet (Spanish)Oh Señor, bendíceme con un millón de lenguas para alabarte y adorarte con mi boca.
ਹਰਿ ਆਰਾਧੇ. ਜਮ ਪੰਥੁ ਸਾਧੇ; ਦੂਖੁ. ਨ ਵਿਆਪੈ ਕੋਈ ॥
har aaraadhe. jam panth saadhe; dookh. na viaapai koee | Ang 780
Sant Singh KhalsaWorshipping the Lord in adoration, the Path of Death is overcome, and no pain or suffering will afflict you.
Manmohan SinghContemplating God, death's high way is conquered and no misery befalls the man.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮਤ ਦਾ ਰਸਤਾ ਜਿੱਤ ਲਿਆ ਜਾਂਦਾ ਹੈ ਅਤੇ ਬੰਦੇ ਨੂੰ ਕੋਈ ਮੁਸੀਬਤ ਨਹੀਂ ਵਾਪਰਦੀ।
Fareedkot Teekaਹੇ ਹਰੀ! ਤੇਰੇ ਨਾਮ ਕੇ ਅਰਾਧਨੇ ਤੇ ਹੀ ਜਮ ਕੇ ਰਸਤੇ ਸਾਧੇ ਜਾਤੇ ਹੈਂ, ਔ ਕੋਈ ਦੂਖ ਨਹੀਂ ਬਿਆਪਤਾ॥
Prof. Sahib Singh(ਮੇਰਾ ਮੂੰਹ) ਤੇਰਾ ਨਾਮ ਜਪਦਾ ਰਹੇ, (ਜਿਸ ਨਾਲ) ਜਮਰਾਜ ਵਾਲਾ ਰਸਤਾ ਜਿੱਤਿਆ ਜਾ ਸਕੇ, ਅਤੇ ਕੋਈ ਭੀ ਦੁੱਖ (ਮੇਰੇ ਉਤੇ ਆਪਣਾ) ਜ਼ੋਰ ਨਾਹ ਪਾ ਸਕੇ।ਪਦ ਅਰਥ ਜਮ ਪੰਥੁ = ਜਮਰਾਜ ਦਾ ਰਸਤਾ। ਸਾਧੇ = ਜਿੱਤ ਲਏ। ਨ ਵਿਆਪੈ = ਜ਼ੋਰ ਨ ਪਾ ਸਕੇ।
SikhNet (Spanish)Alabando al Señor en Adoración, el sendero de la muerte es conquistado y ni el sufrimiento ni el dolor te afligirán.
ਜਲਿ ਥਲਿ ਮਹੀਅਲਿ ਪੂਰਨ ਸੁਆਮੀ; ਜਤ ਦੇਖਾ ਤਤ ਸੋਈ ॥
jal thal maheeal pooran suaamee; jat dekhaa tat soee | Ang 780
Sant Singh KhalsaThe Lord and Master is pervading and permeating the water, the land and the sky; wherever I look, there He is.
Manmohan SinghThe Lord is pervading the ocean, land and sky. Wherever I see, I find Him there.
Manmohan Singh (Punjabi)ਪ੍ਰਭੂ ਸਮੁੰਦਰ, ਧਰਤੀ ਅਤੇ ਆਸਮਾਨ ਅੰਦਰ ਵਿਆਪਕ ਹੋ ਰਿਹਾ ਹੈ। ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਪਾਉਂਦਾ ਹਾਂ।
Fareedkot Teekaਜਲ ਸਥਲੋਂ ਮੇਂ ਔ ਪ੍ਰਿਥਵੀ ਅਕਾਸ ਮੇਂ ਪੂਰਣ ਹੋ ਰਹਾ ਹੈ। ਹੇ ਸੁਆਮੀ! ਜਹਾਂ ਦੇਖੀਤਾ ਹੈਂ ਤਹਾਂ ਸੋ ਤੂੰਹੀ ਹੈਂ॥
Prof. Sahib Singhਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਵਿਆਪਕ ਹੇ ਸੁਆਮੀ! (ਮਿਹਰ ਕਰ) ਮੈਂ ਜਿੱਧਰ ਵੇਖਾਂ ਉਧਰ (ਮੈਨੂੰ) ਉਹ ਤੇਰਾ ਹੀ ਰੂਪ ਦਿੱਸੇ।ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਜਤ = ਜਿੱਧਰ। ਦੇਖਾ = ਦੇਖਾਂ, ਮੈਂ ਵੇਖਾਂ। ਤਤ = ਉਧਰ।
SikhNet (Spanish)Oh Señor, Tú compenetras la tierra, las aguas y los espacios inferiores, donde sea que volteo a ver, ahí estás.
ਭਰਮ ਮੋਹ ਬਿਕਾਰ ਨਾਠੇ; ਪ੍ਰਭੁ ਨੇਰ ਹੂ ਤੇ ਨੇਰਾ ॥
bharam moh bikaar naatthe; prabh ner hoo te neraa | Ang 780
Sant Singh KhalsaDoubt, attachment and corruption are gone. God is the nearest of the near.
Manmohan SinghMy doubt, worldly love and sins have fled and I see the Lord nearer than the nearest.
Manmohan Singh (Punjabi)ਮੇਰਾ ਸੰਦੇਹ ਸੰਸਾਰੀ ਲਗਨ ਅਤੇ ਪਾਪ ਦੌੜ ਗਏ ਹਨ ਅਤੇ ਮੈਂ ਸੁਆਮੀ ਨੂੰ ਪਰਮ ਨੇੜੇ ਨਾਲੋਂ ਭੀ ਨੇੜੇ ਵੇਖਦਾ ਹਾਂ।
Fareedkot Teekaਹੇ ਪ੍ਰਭੂ! ਜਬ ਤੁਝ ਕੋ ਨੇਰੇ ਹੂੰ ਤੇ ਨੇਰੇ ਦੇਖਾ ਤਬ ਭਰਮ ਅਰ ਮੋਹ ਜਨਤ ਜੋ ਬਿਕਾਰ ਥੇ, ਸੋ (ਨਾਠੇ) ਦੂਰ ਹੂਏ ॥
Prof. Sahib Singhਹੇ ਭਾਈ! (ਹਰਿ-ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਭਰਮ, ਸਾਰੇ ਮੋਹ, ਸਾਰੇ ਵਿਕਾਰ ਨਾਸ ਹੋ ਜਾਂਦੇ ਹਨ, ਪਰਮਾਤਮਾ ਨੇੜੇ ਤੋਂ ਨੇੜੇ ਦਿੱਸਣ ਲੱਗ ਪੈਂਦਾ ਹੈ।
SikhNet (Spanish)La duda, el apego y la corrupción se han ido y Dios está lo más cerca de lo cerca.
ਨਾਨਕ ਕਉ. ਪ੍ਰਭ ਕਿਰਪਾ ਕੀਜੈ; ਨੇਤ੍ਰ ਦੇਖਹਿ ਦਰਸੁ ਤੇਰਾ ॥੧॥
naanak kau. prabh kirapaa keejai; netr dekheh daras teraa |1| Ang 781
Sant Singh KhalsaPlease bless Nanak with Your Merciful Grace, O God, that his eyes may behold the Blessed Vision of Your Darshan. ||1||
Manmohan SinghMy master, show mercy unto Nanak, that his eyes may see Thine sight.
Manmohan Singh (Punjabi)ਮੇਰੇ ਮਾਲਕ, ਨਾਨਕ, ਉਤੇ ਮਿਹਰ ਧਾਰ, ਤਾਂ ਜੋ ਉਸ ਦੀਆਂ ਅੱਖਾਂ ਤੇਰਾ ਦੀਦਾਰ ਵੇਖਣ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਹਮ ਕੋ ਇਹ ਕਿਰਪਾ ਕਰੋ ਜੋ ਮੇਰੇ ਨੇਤ੍ਰ ਤੇਰਾ ਦਰਸਨ ਦੇਖੇਂ॥੧॥
Prof. Sahib Singhਹੇ ਪ੍ਰਭੂ! ਨਾਨਕ ਉੱਤੇ ਮਿਹਰ ਕਰ, (ਨਾਨਕ ਦੀਆਂ) ਅੱਖਾਂ (ਹਰ ਥਾਂ) ਤੇਰਾ ਹੀ ਦਰਸਨ ਕਰਦੀਆਂ ਰਹਿਣ ॥੧॥
SikhNet (Spanish)Bendice por favor a Nanak con la Misericordia de Tu Gracia, oh Dios, para que con mis propios ojos tenga la Bendita Visión de Tu Darshan.(1)
ਕੋਟਿ ਕਰਨ ਦੀਜਹਿ. ਪ੍ਰਭ ਪ੍ਰੀਤਮ; ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥
kott karan deejeh. prabh preetam; har gun suneeeh abinaasee raam | Ang 781
Sant Singh KhalsaPlease bless me, O Beloved God, with millions of ears, with which I may hear the Glorious Praises of the Imperishable Lord.
Manmohan SinghO my Beloved Lord, bless me with millions of ears, wherewith I may hear the praise of the Imperishable Lord.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਕ੍ਰੋੜਾਂ ਹੀ ਕੰਨ ਪਰਦਾਨ ਕਰ, ਜਿਨ੍ਹਾਂ ਨਾਲ ਮੈਂ ਅਮਰ ਸੁਆਮੀ ਦੀ ਕੀਰਤੀ ਸ੍ਰਵਣ ਕਰਾਂ।
Fareedkot Teekaਹੇ ਸਾਮ੍ਰਥ ਪ੍ਰੀਤਮ! ਕ੍ਰੋੜੋਂ ਹੀ ਕਾਨ ਦੇਹੁ ਹਮ ਕੋ, ਹੇ ਹਰੀ ਅਬਿਨਾਸੀ! ਤੇਰੇ ਗੁਣੋਂ ਕੋ ਕ੍ਰੋੜ ਕਾਨੋਂ ਕਰ ਕੇ ਸੁਣੀਏ॥
Prof. Sahib Singhਹੇ (ਮੇਰੇ) ਪ੍ਰੀਤਮ ਪ੍ਰਭੂ! ਹੇ ਅਬਿਨਾਸੀ ਹਰੀ! (ਜੇ ਮੈਨੂੰ) ਕ੍ਰੋੜਾਂ ਕੰਨ ਦਿੱਤੇ ਜਾਣ, ਤਾਂ (ਉਹਨਾਂ ਨਾਲ) ਤੇਰੇ ਗੁਣ ਸੁਣੇ ਜਾ ਸਕਣ।ਪਦ ਅਰਥ ਕੋਟਿ ਕਰਨ = ਕ੍ਰੋੜਾਂ ਕੰਨ। ਦੀਜਹਿ = ਦਿੱਤੇ ਜਾਣ। ਪ੍ਰਭ = ਹੇ ਪ੍ਰਭੂ! ਸੁਣੀਅਹਿ = ਸੁਣੇ ਜਾ ਸਕਣ।
SikhNet (Spanish)Oh mi Amado Señor, bendíceme con un millón de oídos con los que pueda escuchar Tu Alabanza Eterna,
ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ; ਕਟੀਐ ਕਾਲ ਕੀ ਫਾਸੀ ਰਾਮ ॥
sun sun ihu man niramal hovai; katteeai kaal kee faasee raam | Ang 781
Sant Singh KhalsaListening, listening to these, this mind becomes spotless and pure, and the noose of Death is cut.
Manmohan SinghBy hearing, hearing the Lord's praises, this soul is rendered immaculate and the death's noose is cut.
Manmohan Singh (Punjabi)ਸੁਆਮੀ ਦੀ ਸਿਫ਼ਤ-ਸਨਾ ਸੁਣ ਸੁਨ ਕੇ ਇਹ ਜਿੰਦੜੀ ਪਵਿੱਤਰ ਹੋ ਜਾਂਦੀ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਹੇ ਰਾਮ! ਤੁਮਾਰੇ ਗੁਣ ਸੁਨ ਸੁਨ ਕੇ ਏਹ ਮਨ ਨਿਰਮਲ ਹੋਵੈਗਾ ਔ ਕਾਲ ਕੀ ਫਾਸੀ ਕਟੀ ਜਾਵੇਗੀ॥
Prof. Sahib Singhਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਇਹ ਮਨ ਪਵਿੱਤਰ ਹੋ ਜਾਂਦਾ ਹੈ, ਅਤੇ (ਆਤਮਕ) ਮੌਤ ਦੀ ਫਾਹੀ ਕੱਟੀ ਜਾਂਦੀ ਹੈ।ਪਦ ਅਰਥ ਸੁਣਿ = ਸੁਣ ਕੇ। ਨਿਰਮਲੁ = ਪਵਿੱਤਰ। ਕਟੀਐ = ਕੱਟੀ ਜਾਏ।
SikhNet (Spanish)pues escuchando Tu Nombre, la mente es purgada de la maldad, y el mensajero de la muerte es eliminado
ਕਟੀਐ ਜਮ ਫਾਸੀ. ਸਿਮਰਿ ਅਬਿਨਾਸੀ; ਸਗਲ ਮੰਗਲ ਸੁਗਿਆਨਾ ॥
katteeai jam faasee. simar abinaasee; sagal mangal sugiaanaa | Ang 781
Sant Singh KhalsaThe noose of Death is cut, meditating on the Imperishable Lord, and all happiness and wisdom are obtained.
Manmohan SinghRemembering the Imperishable Lord, Death's noose is cut and all the glee and sublime wisdom are obtained.
Manmohan Singh (Punjabi)ਨਾਸ-ਰਹਿਤ ਸਾਈਂ ਨੂੰ ਯਾਦ ਕਰਨ ਦੁਆਰਾ, ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਸਮੂਹ ਖੁਸ਼ੀ ਅਤੇ ਸ੍ਰੇਸ਼ਟ ਸਿਆਣਪ ਪਰਾਪਤ ਹੋ ਜਾਂਦੀਆਂ ਹਨ।
Fareedkot Teekaਹੇ ਪ੍ਰਭੂ ਅਬਿਨਾਸੀ! ਤੇਰੇ ਗੁਣੋਂ ਕੇ ਸਿਮਰਨ ਤੇ ਸਭ ਮੰਗਲਦਾਇਕ ਸੁਭ ਵਸਤੁ ਅਰ ਗਿਆਨ ਸ੍ਰੇਸ਼ਟ ਹੋ ਕਰ ਕੇ ਜਮ ਕੀ ਫਾਸੀ ਭੀ ਕਟੀ ਜਾਵੇ ਹੈ॥
Prof. Sahib Singhਅਬਿਨਾਸੀ ਪ੍ਰਭੂ ਦਾ ਨਾਮ ਸਿਮਰ ਕੇ ਜਮ ਦੀ ਫਾਹੀ ਕੱਟੀ ਜਾਂਦੀ ਹੈ (ਅੰਤਰ ਆਤਮੇ) ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ, ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ।ਪਦ ਅਰਥ ਸਿਮਰਿ = ਸਿਮਰ ਕੇ। ਮੰਗਲ = ਖ਼ੁਸ਼ੀ। ਸੁਗਿਆਨਾ = ਆਤਮਕ ਜੀਵਨ ਦੀ ਚੰਗੀ ਸੂਝ।
SikhNet (Spanish)Contemplando al Señor Eterno, uno es bendecido con Sabiduría e inmenso Éxtasis.
ਹਰਿ ਹਰਿ ਜਪੁ ਜਪੀਐ ਦਿਨੁ ਰਾਤੀ; ਲਾਗੈ ਸਹਜਿ ਧਿਆਨਾ ॥
har har jap japeeai din raatee; laagai sehaj dhiaanaa | Ang 781
Sant Singh KhalsaChant, and meditate, day and night, on the Lord, Har, Har. Focus your meditation on the Celestial Lord.
Manmohan SinghUttering Lord God's Name day and night man's attention is focused in the Lord.
Manmohan Singh (Punjabi)ਦਿਨ ਰਾਤ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਨਾਲ ਬੰਦੇ ਦੀ ਬਿਰਤੀ ਸੁਆਮੀ ਅੰਦਰ ਜੁੜ ਜਾਂਦੀ ਹੈ।
Fareedkot Teekaਤਾਂ ਤੇ ਹੇ ਹਰੀ! ਤੇਰੇ ਜਾਪ ਕੋ ਹਰ ਦਿਨ ਰਾਤ ਮੇਂ ਜਪੀਐ, ਜਿਸ ਕਰ ਕੇ (ਸਹਿਜ) ਸਾਂਤ ਸੂਰਪ ਮੇਂ ਧਿਆਨ ਲਗ ਜਾਤਾ ਹੈ॥
Prof. Sahib Singhਹੇ ਭਾਈ! ਦਿਨ ਰਾਤ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤ ਟਿਕੀ ਰਹਿੰਦੀ ਹੈ।ਪਦ ਅਰਥ ਜਪੀਐ = ਜਪਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ।
SikhNet (Spanish)Quien sea que habita en Dios es entonado en el Estado de Equilibrio. Sus errores son borrados, sus aflicciones también.
ਕਲਮਲ ਦੁਖ ਜਾਰੇ. ਪ੍ਰਭੂ ਚਿਤਾਰੇ; ਮਨ ਕੀ ਦੁਰਮਤਿ ਨਾਸੀ ॥
kalamal dukh jaare. prabhoo chitaare; man kee duramat naasee | Ang 781
Sant Singh KhalsaThe painful sins are burnt away, by keeping God in one's thoughts; evil-mindedness is erased.
Manmohan SinghDwelling on the Lord, sin and suffering are burnt and mind's evil intellect is eradicated.
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ ਪਾਪ ਤੇ ਪੀੜ ਸੜ ਜਾਂਦੇ ਹਨ ਅਤੇ ਚਿੱਤ ਦੀ ਖੋਟੀ ਅਕਲ ਬਿਨਸ ਜਾਂਦੀ ਹੈ।
Fareedkot Teekaਹੇ ਪ੍ਰਭੂ! ਜਿਨੋਂ ਨੇ ਆਪ ਕੇ ਗੁਨ ਯਾਦ ਕੀਏ ਹੈਂ ਤਿਨ ਕੇ ਮਨ ਕੀ ਸਭ ਦੁਰਮਤਿ (ਨਾਸੀ) ਦੂਰ ਹੋਈ ਹੈ, ਅਰ ਜਾਪ ਅਰ ਦੁਖ ਭੀ ਜਲਾਇ ਦੀਏ ਹੈਂ॥
Prof. Sahib Singhਪ੍ਰਭੂ ਦਾ ਨਾਮ ਚਿੱਤ ਵਿਚ ਵਸਾਇਆਂ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ, ਮਨ ਦੀ ਖੋਟੀ ਮਤਿ ਨਾਸ ਹੋ ਜਾਂਦੀ ਹੈ।ਪਦ ਅਰਥ ਕਲਮਲ = ਪਾਪ। ਜਾਰੇ = ਸਾੜੇ ਜਾਂਦੇ ਹਨ। ਚਿਤਾਰੇ = ਚਿੱਤ ਵਿਚ ਵਸਾ ਕੇ। ਦੁਰਮਤਿ = ਖੋਟੀ ਮਤਿ।
SikhNet (Spanish)Alabando a su Señor se libera de la maldad de su mente.
ਕਹੁ ਨਾਨਕ. ਪ੍ਰਭ ਕਿਰਪਾ ਕੀਜੈ; ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥
kahu naanak. prabh kirapaa keejai; har gun suneeeh avinaasee |2| Ang 781
Sant Singh KhalsaSays Nanak, O God, please be Merciful to me, that I may listen to Your Glorious Praises, O Imperishable Lord. ||2||
Manmohan SinghSays Nanak, O my Eternal Lord! show mercy unto me, that I may hear Thine praise.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਮੇਰੇ ਅਨੰਤ ਸਾਹਿਬ ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਤੇਰੀ ਕੀਰਤੀ ਸ੍ਰਵਣ ਕਰਾਂ।
Fareedkot Teekaਸ੍ਰੀ ਗਰੂ ਜੀ ਕਹਿਤੇ ਹੈਂ: ਹੇ ਪ੍ਰਭੂ ਅਬਿਨਾਸੀ! ਐਸੀ ਕ੍ਰਿਪਾ ਕਰ ਹਰ ਵੇਲੇ ਤੇਰੇ ਗੁਨ ਹੀ ਸੁਨਤੇ ਰਹੀਏ॥੨॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਗੁਣ (ਇਹਨਾਂ ਕੰਨਾਂ ਨਾਲ) ਸੁਣੇ ਜਾਣ ॥੨॥ਪਦ ਅਰਥ ਪ੍ਰਭ = ਹੇ ਪ੍ਰਭੂ! ॥੨॥
SikhNet (Spanish)Nanak reza, oh Dios, ten Compasión de nosotros y así podremos escuchar Tus Méritos, oh Señor Eterno. (2)
ਕਰੋੜਿ ਹਸਤ. ਤੇਰੀ ਟਹਲ ਕਮਾਵਹਿ; ਚਰਣ ਚਲਹਿ. ਪ੍ਰਭ ਮਾਰਗਿ ਰਾਮ ॥
karorr hasat. teree ttehal kamaaveh; charan chaleh. prabh maarag raam | Ang 781
Sant Singh KhalsaPlease give me millions of hands to serve You, God, and let my feet walk on Your Path.
Manmohan SinghO Lord, bless me with millions of hands to serve Thee and let my feet walk on Thy way.
Manmohan Singh (Punjabi)ਹੇ ਪ੍ਰਭੂ! ਆਪਣੀ ਸੇਵਾ ਕਰਾਉਣ ਲਈ ਮੈਨੂੰ ਕ੍ਰੋੜਾਂ ਹੱਥ ਬਖਸ਼ ਅਤੇ ਮੇਰੇ ਪੈਰਾਂ ਨੂੰ ਆਪਣੇ ਰਸਤੇ ਉਤੇ ਤੋਰ।
Fareedkot Teekaਹੇ ਰਾਮ ਸਾਮ੍ਰਥ! ਕ੍ਰੋੜਾਂ ਹੀ ਹਮਾਰੇ ਹਾਥ ਹੋ ਜਾਵੇਂ ਤਿਨੋਂ ਕਰ ਕੇ ਤੁਮਾਰੀ ਟਹਿਲ ਕੂਰੰ ਔਰ ਚਰਣੋਂ ਕਰ ਕੇ ਹੇ ਪ੍ਰਭੂ! ਤੇਰੇ ਰਸਤੇ ਮੇਂ ਚਲਾਂ॥
Prof. Sahib Singhਹੇ ਪ੍ਰਭੂ (ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹਨਾਂ ਜੀਵਾਂ ਦੇ) ਕ੍ਰੋੜਾਂ ਹੱਥ ਤੇਰੀ ਟਹਲ ਕਰ ਰਹੇ ਹਨ, (ਉਹਨਾਂ ਜੀਵਾਂ ਦੇ ਕ੍ਰੋੜਾਂ) ਪੈਰ ਤੇਰੇ ਰਸਤੇ ਉਤੇ ਤੁਰ ਰਹੇ ਹਨ।ਪਦ ਅਰਥ ਹਸਤ = {हस्त} ਹੱਥ। ਕਮਾਵਹਿ = ਕਮਾ ਰਹੇ ਹਨ, ਕਰ ਰਹੇ ਹਨ। ਚਲਹਿ = ਤੁਰ ਰਹੇ ਹਨ। ਮਾਰਗਿ = ਰਸਤੇ ਉੱਤੇ।
SikhNet (Spanish)Bendíceme con un millón de manos para Servirte, oh Señor; deja que mis pies caminen siempre en Tu Sendero.
ਭਵ ਸਾਗਰ. ਨਾਵ ਹਰਿ ਸੇਵਾ; ਜੋ ਚੜੈ. ਤਿਸੁ ਤਾਰਗਿ ਰਾਮ ॥
bhav saagar. naav har sevaa; jo charrai. tis taarag raam | Ang 781
Sant Singh KhalsaService to the Lord is the boat to carry us across the terrifying world-ocean.
Manmohan SinghGod's service is the boat, whoever embarks on it; him it carries across the dreadful world-ocean.
Manmohan Singh (Punjabi)ਵਾਹਿਗੁਰੂ ਦੀ ਘਲ ਇਕ ਬੇੜੀ ਹੈ, ਜੋ ਕੋਈ ਭੀ ਇਸ ਉਤੇ ਚੜ੍ਹਦਾ ਹੈ ਉਸ ਨੂੰ ਇਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦੀ ਹੈ।
Fareedkot Teekaਹੇ ਹਰੀ ਰਾਮ! ਤੇਰੀ ਜੋ ਸੇਵਾ ਹੈ, ਸੋ ਸੰਸਾਰ ਸਮੁੰਦਰ ਤੇ ਪਾਰ ਕਰਨੇ ਕੋ ਨਉਕਾ ਹੈ, ਜੋ ਇਸ ਨਉਕਾ ਪਰ ਚੜੇਗਾ ਤਿਸ ਕੋ ਤਾਰੈਗਾ॥
Prof. Sahib Singhਹੇ ਭਾਈ! ਸੰਸਾਰ-ਸਮੁੰਦਰ (ਤੋਂ ਪਾਰ ਲੰਘਣ ਲਈ) ਪਰਮਾਤਮਾ ਦੀ ਭਗਤੀ (ਜੀਵਾਂ ਵਾਸਤੇ) ਬੇੜੀ ਹੈ, ਜਿਹੜਾ ਜੀਵ (ਇਸ ਬੇੜੀ ਵਿਚ) ਸਵਾਰ ਹੁੰਦਾ ਹੈ, ਉਸ ਨੂੰ (ਪ੍ਰਭੂ) ਪਾਰ ਲੰਘਾ ਦੇਂਦਾ ਹੈ।ਪਦ ਅਰਥ ਭਵ ਸਾਗਰ = ਸੰਸਾਰ-ਸਮੁੰਦਰ। ਨਾਵ = ਬੇੜੀ। ਸੇਵਾ = ਭਗਤੀ। ਤਿਸੁ = ਉਸ ਨੂੰ। ਤਾਰਗਿ = ਪਾਰ ਲੰਘਾ ਦੇਵੇਗੀ।
SikhNet (Spanish)Tu Servicio es el barco con el que uno cruza el terrible mar de la existencia.
ਭਵਜਲੁ ਤਰਿਆ. ਹਰਿ ਹਰਿ ਸਿਮਰਿਆ; ਸਗਲ ਮਨੋਰਥ ਪੂਰੇ ॥
bhavajal tariaa. har har simariaa; sagal manorath poore | Ang 781
Sant Singh KhalsaSo cross over the terrifying world-ocean, meditating in remembrance on the Lord, Har, Har; all wishes shall be fulfilled.
Manmohan SinghContemplating the Lord God, man crosses the dreadful world-ocean and all his desires are fulfilled.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਡਰਾਉਣੇ ਸੰਸਾਰ ਸਮੁੰਦ੍ਰ ਤੋਂ ਪਾਰ ਹੋ ਜਾਂਦਾ ਹੈ ਤੇ ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਜਿਨੋਂ ਨੇ ਹੇ ਹਰੀ! ਤੇਰਾ ਹਰਿ ਨਾਮ ਸਿਮਰਿਆ ਹੈ ਤਿਨੋਂ ਨੇ ਸੰਸਾਰ ਸਮੁੰਦਰ ਤਰਿਆ ਹੈ, ਪੁਨਾ ਤਿਨ ਕੇ ਸਭ ਮਨੋਰਥ ਪੂਰੇ ਹੂਏ ਹੈਂ॥
Prof. Sahib Singhਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ, ਉਸ ਦੀਆਂ ਸਾਰੀਆਂ ਮੁਰਾਦਾਂ ਪ੍ਰਭੂ ਪੂਰੀਆਂ ਕਰ ਦੇਂਦਾ ਹੈ।ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਸਗਲੇ = ਸਾਰੇ। ਮਨੋਰਥ = ਮੁਰਾਦਾਂ।
SikhNet (Spanish)Meditando en el Señor uno cruza el mar de la existencia y logra total Plenitud.
ਮਹਾ ਬਿਕਾਰ ਗਏ. ਸੁਖ ਉਪਜੇ; ਬਾਜੇ ਅਨਹਦ ਤੂਰੇ ॥
mahaa bikaar ge. sukh upaje; baaje anahad toore | Ang 781
Sant Singh KhalsaEven the worst corruption is taken away; peace wells up, and the unstruck celestial harmony vibrates and resounds.
Manmohan SinghHis arch sins are eradicated, peace wells up and celestial music rings for him.
Manmohan Singh (Punjabi)ਉਸ ਦੇ ਘੋਰ ਪਾਪ ਕੱਟੇ ਜਾਂਦੇ ਹਨ, ਆਰਾਮ ਉਤਪੰਨ ਹੋ ਜਾਂਦਾ ਹੈ ਅਤੇ ਉਸ ਲਈ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teeka(ਮਹਾ ਬਿਕਾਰ) ਬਡੇ ਦੁਖ ਰੂਪ ਜੋ ਵਿਸ਼ੇ ਥੇ, ਸੋ ਗਏ ਔ ਸੁਖ ਪ੍ਰਗਟ ਹੂਏ ਹੈਂ, ਔ ਜਸ ਰੂਪ ਇਕ ਰਸ ਵਾਜੇ ਵਜੇ ਹੈਂ॥
Prof. Sahib Singh(ਉਸ ਦੇ ਅੰਦਰੋਂ) ਵੱਡੇ ਵੱਡੇ ਵਿਕਾਰ ਦੂਰ ਹੋ ਜਾਂਦੇ ਹਨ (ਉਸ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਹਨ (ਮਾਨੋ) ਇਕ-ਰਸ ਵਾਜੇ ਵੱਜ ਪੈਂਦੇ ਹਨ।ਪਦ ਅਰਥ ਬਾਜੇ = ਵੱਜ ਪਏ। ਅਨਹਦ = ਇਕ-ਰਸ। ਤੂਰੇ = ਵਾਜੇ, ਨਰਸਿੰਘੇ।
SikhNet (Spanish)Todos los errores son borrados y uno se llena de Dicha, escuchando la Melodía Divina que se oye en el interior.
ਮਨ ਬਾਂਛਤ, ਫਲ ਪਾਏ ਸਗਲੇ; ਕੁਦਰਤਿ ਕੀਮ. ਅਪਾਰਗਿ ॥
man baanchhat, fal paae sagale; kudarat keem. apaarag | Ang 781
Sant Singh KhalsaAll the fruits of the mind's desires are obtained; His creative power is infinitely valuable.
Manmohan SinghHe obtains all the fruits his heart desires. How infinite is the worth of Thy Divine power, O Lord.
Manmohan Singh (Punjabi)ਉਹ ਆਪਣੇ ਸਾਰੇ ਚਿੱਤ ਚਾਹੁਦੇ ਮੇਵੇ ਪਾ ਲੈਂਦਾ ਹੈ। ਕੈਸਾ ਬੇਅੰਤ ਹੈ ਤੇਰੀ ਈਸ਼ਵਰੀ-ਸ਼ਕਤੀ ਦਾ ਮੁੱਲ ਹੇ ਸੁਆਮੀ!
Fareedkot Teekaਸਭ ਮਨ ਇਛਤ ਫਲ ਪਾ ਲੀਏ ਹੈਂ, ਹੇ ਕੁਦਰਤ! ਤੇਰੀ ਕੀਮਤ ਅਪਾਰ ਹੈ॥
Prof. Sahib Singh(ਉਸ ਮਨੁੱਖ ਨੇ) ਸਾਰੀਆਂ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲਈਆਂ। (ਹੇ ਪ੍ਰਭੂ!) ਤੇਰੀ ਇਸ ਕੁਦਰਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ।ਪਦ ਅਰਥ ਮਨ ਬਾਂਛਤ = ਮਨ-ਮੰਗੇ। ਕੀਮ = ਕੀਮਤ। ਅਪਾਰਗਿ = ਅਪਾਰ, ਬੇਅੰਤ।
SikhNet (Spanish)Uno es bendecido con los frutos de todos los deseos del corazón.¡Qué maravilloso es Tu Poder, oh Señor!
ਕਹੁ ਨਾਨਕ. ਪ੍ਰਭ ਕਿਰਪਾ ਕੀਜੈ; ਮਨੁ ਸਦਾ ਚਲੈ ਤੇਰੈ ਮਾਰਗਿ ॥੩॥
kahu naanak. prabh kirapaa keejai; man sadaa chalai terai maarag |3| Ang 781
Sant Singh KhalsaSays Nanak, please be Merciful to me, God, that my mind may follow Your Path forever. ||3||
Manmohan SinghSays Nanak, O Master show mercy unto me, that my soul may ever walk on Thy way.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮਾਲਕ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੇਰੀ ਆਤਮਾ ਹਮੇਸ਼ਾਂ ਤੇਰੇ ਰਸਤੇ ਉਤੇ ਤੁਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਇਹ ਕਿਰਪਾ ਕਰੋ ਜੋ ਸਦਾ ਹੀ ਤੇਰੇ ਰਸਤੇ ਮੇਂ ਮਨ ਚਲੇ॥੩॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਕਰ, (ਮੇਰਾ) ਮਨ ਸਦਾ ਤੇਰੇ ਰਸਤੇ ਉੱਤੇ ਤੁਰਦਾ ਰਹੇ ॥੩॥ਪਦ ਅਰਥ ਪ੍ਰਭ = ਹੇ ਪ੍ਰਭੂ! ਤੇਰੈ ਮਾਰਗਿ = ਤੇਰੇ ਰਾਹ ਉਤੇ ॥੩॥
SikhNet (Spanish)Nanak reza, oh Dios, ten Compasión de mí para que camine siempre en Tu Sendero. (3)
ਏਹੋ ਵਰੁ. ਏਹਾ ਵਡਿਆਈ; ਇਹੁ ਧਨੁ ਹੋਇ ਵਡਭਾਗਾ ਰਾਮ ॥
eho var. ehaa vaddiaaee; ihu dhan hoe vaddabhaagaa raam | Ang 781
Sant Singh KhalsaThis opportunity, this glorious greatness, this blessing and wealth, come by great good fortune.
Manmohan SinghBy great good fortune this boon, this glory and this wealth of the Lord's Name is achieved.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਸਾਈਂ ਦੇ ਨਾਮ ਦੀ ਇਹ ਦਾਤ, ਇਹ ਪ੍ਰਭਤਾ, ਅਤੇ ਇਹ ਦੌਲਤ ਦੌਲਤ ਪਰਾਪਤ ਹੁੰਦੀ ਹੈ।
Fareedkot Teekaਹੇ ਰਾਮ ਹਰੀ! ਜੋ ਤੇਰੇ ਚਰਣੋਂ ਮੇਂ ਮਨ ਲਾਗਾ ਰਹੇ ਤੌ ਇਹੀ ਵਰ ਪਰਾਪਤਿ ਹੋਵੈ, ਇਹੀ ਵਡਿਆਈ ਹੈ, ਇਹੀ ਧਨ ਹੈ, ਇਹੀ ਵੱਡੇ ਭਾਗੋਂ ਕਾ ਪਰਾਪਤਿ ਹੋਣਾ ਹੈ॥
Prof. Sahib Singhਹੇ ਭਾਈ! ਨਾਮ ਵਿਚ ਟਿਕੇ ਰਹਿਣਾ ਹੀ ਉਸ ਮਨੁੱਖ ਦੇ ਵਾਸਤੇ ਬਖ਼ਸ਼ਸ਼ ਹੈ, ਇਹੀ (ਉਸ ਦੇ ਵਾਸਤੇ) ਵਡਿਆਈ ਹੈ, ਇਹੀ ਉਸ ਦੇ ਵਾਸਤੇ ਧਨ ਹੈ, ਇਹੀ ਉਸ ਦੇ ਵਾਸਤੇ ਵੱਡੀ ਕਿਸਮਤ ਹੈ।ਪਦ ਅਰਥ ਏਹੋ = ਇਹ ਹੀ। ਵਰੁ = ਬਖ਼ਸ਼ੀਸ਼। ਵਡ ਭਾਗਾ = ਵੱਡੀ ਕਿਸਮਤ।
SikhNet (Spanish)El único regalo que busco, la única gloria y riqueza,
ਏਹੋ ਰੰਗੁ. ਏਹੋ ਰਸ ਭੋਗਾ; ਹਰਿ ਚਰਣੀ ਮਨੁ ਲਾਗਾ ਰਾਮ ॥
eho rang. eho ras bhogaa; har charanee man laagaa raam | Ang 781
Sant Singh KhalsaThese pleasures, these delightful enjoyments, come when my mind is attached to the Lord's Feet.
Manmohan SinghThis is the revilement, this the joy and this the dainty, that my mind is attached to God's feet.
Manmohan Singh (Punjabi)ਏਹੀ ਮੌਜ ਬਹਾਰ, ਇਹੀ ਖੁਸ਼ੀ, ਅਤੇ ਇਹ ਹੀ ਨਿਆਮਤ ਹੈ ਕਿ ਮੇਰਾ ਚਿੱਤ ਰੱਬ ਦੇ ਪੈਰਾਂ ਨਾਲ ਜੁੜ ਗਿਆ ਹੈ।
Fareedkot Teekaਇਹੀ ਆਨੰਦ ਹੈ ਅਰ ਇਹੀ ਰਸੋਂ ਕਾ ਭੋਗਣਾ ਹੈ, ਜੋ ਹੇ (ਰਾਮੁ) ਬਿਆਪਕ ਹਰਿ! ਤੇਰੇ ਚਰਣੋਂ ਮੇਂ ਮਨ ਲਾਗਾ ਰਹੈ॥
Prof. Sahib Singhਇਹੀ ਹੈ ਉਸ ਦੇ ਲਈ ਦੁਨੀਆ ਦਾ ਰੰਗ-ਤਮਾਸ਼ਾ ਅਤੇ ਸਾਰੇ ਸੁਆਦਲੇ ਪਦਾਰਥਾਂ ਦਾ ਭੋਗਣਾ, (ਜੋ ਮਨੁੱਖ ਦਾ) ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਜਾਂਦਾ ਹੈ,ਪਦ ਅਰਥ ਰਸ = ਸੁਆਦਲੇ ਪਦਾਰਥ।
SikhNet (Spanish)la única dicha y festividad, es que mi mente esté postrada a Tus Pies.
ਮਨੁ ਲਾਗਾ ਚਰਣੇ. ਪ੍ਰਭ ਕੀ ਸਰਣੇ; ਕਰਣ ਕਾਰਣ ਗੋਪਾਲਾ ॥
man laagaa charane. prabh kee sarane; karan kaaran gopaalaa | Ang 781
Sant Singh KhalsaMy mind is attached to God's Feet; I seek His Sanctuary. He is the Creator, the Cause of causes, the Cherisher of the world.
Manmohan SinghMy soul is attuned to the Lord's feet and seeks His refuge. He, the Lord, is the cause of causes and the World-Cherisher.
Manmohan Singh (Punjabi)ਮੇਰੀ ਜਿੰਦੜੀ ਪ੍ਰਭੂ ਦੇ ਪੈਰਾਂ ਨਾਲ ਜੁੜੀ ਹੋਈ ਹੈ ਅਤੇ ਉਸ ਦੀ ਪਨਾਹ ਲੋੜਦੀ ਹੈ। ਉਹ ਸੁਆਮੀ ਹੇਤੂਆਂ ਦਾ ਹੇਤੂ ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ।
Fareedkot Teekaਹੇ ਕਾਰਣੋਂ ਕੇ ਕਰਣਹਾਰੇ ਪ੍ਰਿਥੀਪਾਲ ਸਾਮ੍ਰਥ! ਇਹ ਕਿਰਪਾ ਕਰ ਜੋ ਮੇਰਾ ਮਨ ਤੇਰੀ ਸਰਣ ਹੋ ਕੇ ਚਰਨੀ ਲਾਗਾ ਰਹੈ॥
Prof. Sahib Singh(ਜੋ ਉਸ ਦਾ) ਮਨ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ, ਜਗਤ ਦੇ ਮੂਲ ਗੋਪਾਲ ਦੀ ਸਰਨੀਂ ਪਿਆ ਰਹਿੰਦਾ ਹੈ।ਪਦ ਅਰਥ ਕਰਣ ਕਾਰਣ = ਸਾਰੇ ਜਗਤ ਦਾ ਮੂਲ। ਕਰਣ = ਜਗਤ।
SikhNet (Spanish)Cuando la mente está entonada en Tus Pies y busca Tu Refugio, oh Dios, Causa de causas,
ਸਭੁ ਕਿਛੁ ਤੇਰਾ. ਤੂ ਪ੍ਰਭੁ ਮੇਰਾ; ਮੇਰੇ ਠਾਕੁਰ ਦੀਨ ਦਇਆਲਾ ॥
sabh kichh teraa. too prabh meraa; mere tthaakur deen deaalaa | Ang 781
Sant Singh KhalsaEverything is Yours; You are my God, O my Lord and Master, Merciful to the meek.
Manmohan SinghO my Lord master, merciful to the meek, everything is Thine and Thou art mine.
Manmohan Singh (Punjabi)ਹੇ ਮਸਕੀਨਾਂ ਉਪਰ ਮਿਹਰਬਾਨ, ਸੁਆਮੀ ਮਾਲਕ! ਹਰ ਸ਼ੈ ਤੇਰੀ ਹੈ ਅਤੇ ਤੂੰ ਮੇਰਾ ਹੈਂ।
Fareedkot Teekaਹੇ ਮੇਰੇ ਸੁਆਮੀ ਦੀਨ ਦਇਆਲ! ਮੈਂ ਸਭ ਕੁਛ ਤੇਰਾ ਹੀ ਜਾਣਿਆਂ ਹੈ ਔਰ ਤੂਹੀ ਸਾਮ੍ਰਥ ਮਾਲਕ ਮੇਰਾ ਰਾਖਾ ਹੈਂ॥
Prof. Sahib Singhਹੇ ਮੇਰੇ ਪ੍ਰਭੂ! ਹੇ ਮੇਰੇ ਠਾਕੁਰ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹਰੇਕ ਦਾਤ (ਅਸੀਂ ਜੀਵਾਂ ਨੂੰ) ਤੇਰੀ ਹੀ ਬਖ਼ਸ਼ੀ ਹੋਈ ਹੈ।ਪਦ ਅਰਥ ਠਾਕੁਰ = ਹੇ ਠਾਕੁਰ! ਦੀਨ ਦਇਆਲਾ = ਹੇ ਦੀਨਾਂ ਉਤੇ ਦਇਆ ਕਰਨ ਵਾਲੇ!
SikhNet (Spanish)entonces todo parece Tuyo, oh mi Maestro, oh Señor Compasivo con el débil. Me encuentro sin mérito, oh Amor, Océano de Paz;
ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ; ਸੰਤਸੰਗਿ ਮਨੁ ਜਾਗਾ ॥
mohi niragun preetam sukh saagar; santasang man jaagaa | Ang 781
Sant Singh KhalsaI am worthless, O my Beloved, ocean of peace. In the Saints' Congregation, my mind is awakened.
Manmohan SinghI am virtueless, O my Beloved, the ocean of peace Through the saints' society my mind has awakened.
Manmohan Singh (Punjabi)ਮੈਂ ਨੇਕੀ-ਵਿਹੂਣ ਹਾਂ, ਹੇ ਆਰਾਮ ਦੇ ਸਮੁੰਦਰ ਮੇਰੇ ਪਿਆਰੇ। ਸਾਧ ਸੰਗਤ ਦੇ ਰਾਹੀਂ ਮੇਰਾ ਮਨੂਆ ਜਾਗ ਉਠਿਆ ਹੈ।
Fareedkot Teekaਹੇ ਮੇਰੇ ਪ੍ਰੀਤਮ ਸੁਖੋਂ ਕੇ ਸਮੁੰਦ੍ਰ! ਮੈਂ ਨਿਰਗੁਣ ਜਬ ਤੇਰੇ ਸੰਤੋਂ ਕੇ ਸੰਗ ਮੇਂ ਮਿਲਾ ਤਬ ਤੇਰੇ ਭਜਨ ਮੇਂ ਮੇਰਾ ਮਨ ਜਾਗ੍ਯਾ ਹੈ॥
Prof. Sahib Singhਹੇ ਮੇਰੇ ਪ੍ਰੀਤਮ! ਹੇ ਸੁਖਾਂ ਦੇ ਸਮੁੰਦਰ! (ਤੇਰੀ ਹੀ ਮਿਹਰ ਨਾਲ) ਮੈਂ ਗੁਣ-ਹੀਨ ਦਾ ਮਨ ਸੰਤ ਜਨਾਂ ਦੀ ਸੰਗਤਿ ਵਿਚ (ਰਹਿ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪਿਆ ਹੈ।ਪਦ ਅਰਥ ਮੋਹਿ ਨਿਰਗੁਣ ਮਨੁ = ਮੈਂ ਗੁਣ-ਹੀਨ ਦਾ ਮਨ। ਪ੍ਰੀਤਮ = ਹੇ ਪ੍ਰੀਤਮ! ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਸੰਤ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ।
SikhNet (Spanish)es a través del Santo que he despertado en Ti.
ਕਹੁ ਨਾਨਕ. ਪ੍ਰਭਿ ਕਿਰਪਾ ਕੀਨੑੀ; ਚਰਣ ਕਮਲ ਮਨੁ ਲਾਗਾ ॥੪॥੩॥੬॥
kahu naanak. prabh kirapaa keenaee; charan kamal man laagaa |4|3|6| Ang 781
Sant Singh KhalsaSays Nanak, God has been Merciful to me; my mind is attached to His Lotus Feet. ||4||3||6||
Manmohan SinghSays Nanak, my Master has taken pity on me and my soul is attached to His lotus feet.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੇ ਮਾਲਕ ਨੇ ਮੇਰੇ ਉਤੇ ਤਰਸ ਕੀਤਾ ਹੈ ਅਤੇ ਮੇਰੀ ਜਿੰਦੜੀ ਉਸ ਦੇ ਕੰਵਲ ਰੂਪੀ ਚਰਨਾਂ ਨ ਨਾਲ ਜੁੜ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਆਪ ਨੇ ਐਸੀ ਕਿਰਪਾ ਕੀਨੀ ਹੈ, ਜੋ ਆਪ ਕੇ ਚਰਣ ਕਮਲੋਂ ਸੇ ਮੇਰਾ ਮਨ ਲਗਾ ਰਹਿਤਾ ਹੈ॥੪॥੩॥੬॥☬ਸ੍ਰੀ ਅੰਮ੍ਰਿਤਸਰ ਜੀ ਵਾ ਸਤਿਸੰਗ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! (ਜਦੋਂ) ਤੂੰ ਮਿਹਰ ਕੀਤੀ, ਤਾਂ (ਮੇਰਾ) ਮਨ (ਤੇਰੇ) ਸੋਹਣੇ ਚਰਨਾਂ ਵਿਚ ਲੀਨ ਹੋ ਗਿਆ ॥੪॥੩॥੬॥ਪਦ ਅਰਥ ਪ੍ਰਭ = ਹੇ ਪ੍ਰਭੂ! ॥੪॥੩॥੬॥
SikhNet (Spanish)Dice Nanak, Dios tuvo Compasión de mí y mi mente se postró a Sus Pies.(4-3-6)