ੴ

ਸਿੱਖਬਾਣੀ · SikhBani

Ang 781

Sri Guru Granth Sahib · Raag Soohee · 2 shabads, 35 lines
Translations
Shabad Guru Arjan Dev Ji Raag Soohee continued from Ang 780

ਨਾਨਕ ਕਉ. ਪ੍ਰਭ ਕਿਰਪਾ ਕੀਜੈ; ਨੇਤ੍ਰ ਦੇਖਹਿ ਦਰਸੁ ਤੇਰਾ ॥੧॥

naanak kau. prabh kirapaa keejai; netr dekheh daras teraa |1|

Sant Singh KhalsaPlease bless Nanak with Your Merciful Grace, O God, that his eyes may behold the Blessed Vision of Your Darshan. ||1||
Manmohan SinghMy master, show mercy unto Nanak, that his eyes may see Thine sight.
Manmohan Singh (Punjabi)ਮੇਰੇ ਮਾਲਕ, ਨਾਨਕ, ਉਤੇ ਮਿਹਰ ਧਾਰ, ਤਾਂ ਜੋ ਉਸ ਦੀਆਂ ਅੱਖਾਂ ਤੇਰਾ ਦੀਦਾਰ ਵੇਖਣ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਹਮ ਕੋ ਇਹ ਕਿਰਪਾ ਕਰੋ ਜੋ ਮੇਰੇ ਨੇਤ੍ਰ ਤੇਰਾ ਦਰਸਨ ਦੇਖੇਂ॥੧॥
Prof. Sahib Singhਹੇ ਪ੍ਰਭੂ! ਨਾਨਕ ਉੱਤੇ ਮਿਹਰ ਕਰ, (ਨਾਨਕ ਦੀਆਂ) ਅੱਖਾਂ (ਹਰ ਥਾਂ) ਤੇਰਾ ਹੀ ਦਰਸਨ ਕਰਦੀਆਂ ਰਹਿਣ ॥੧॥
SikhNet (Spanish)Bendice por favor a Nanak con la Misericordia de Tu Gracia, oh Dios, para que con mis propios ojos tenga la Bendita Visión de Tu Darshan.(1)

ਕੋਟਿ ਕਰਨ ਦੀਜਹਿ. ਪ੍ਰਭ ਪ੍ਰੀਤਮ; ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥

kott karan deejeh. prabh preetam; har gun suneeeh abinaasee raam |

Sant Singh KhalsaPlease bless me, O Beloved God, with millions of ears, with which I may hear the Glorious Praises of the Imperishable Lord.
Manmohan SinghO my Beloved Lord, bless me with millions of ears, wherewith I may hear the praise of the Imperishable Lord.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਕ੍ਰੋੜਾਂ ਹੀ ਕੰਨ ਪਰਦਾਨ ਕਰ, ਜਿਨ੍ਹਾਂ ਨਾਲ ਮੈਂ ਅਮਰ ਸੁਆਮੀ ਦੀ ਕੀਰਤੀ ਸ੍ਰਵਣ ਕਰਾਂ।
Fareedkot Teekaਹੇ ਸਾਮ੍ਰਥ ਪ੍ਰੀਤਮ! ਕ੍ਰੋੜੋਂ ਹੀ ਕਾਨ ਦੇਹੁ ਹਮ ਕੋ, ਹੇ ਹਰੀ ਅਬਿਨਾਸੀ! ਤੇਰੇ ਗੁਣੋਂ ਕੋ ਕ੍ਰੋੜ ਕਾਨੋਂ ਕਰ ਕੇ ਸੁਣੀਏ॥
Prof. Sahib Singhਹੇ (ਮੇਰੇ) ਪ੍ਰੀਤਮ ਪ੍ਰਭੂ! ਹੇ ਅਬਿਨਾਸੀ ਹਰੀ! (ਜੇ ਮੈਨੂੰ) ਕ੍ਰੋੜਾਂ ਕੰਨ ਦਿੱਤੇ ਜਾਣ, ਤਾਂ (ਉਹਨਾਂ ਨਾਲ) ਤੇਰੇ ਗੁਣ ਸੁਣੇ ਜਾ ਸਕਣ।

ਪਦ ਅਰਥ ਕੋਟਿ ਕਰਨ = ਕ੍ਰੋੜਾਂ ਕੰਨ। ਦੀਜਹਿ = ਦਿੱਤੇ ਜਾਣ। ਪ੍ਰਭ = ਹੇ ਪ੍ਰਭੂ! ਸੁਣੀਅਹਿ = ਸੁਣੇ ਜਾ ਸਕਣ।

SikhNet (Spanish)Oh mi Amado Señor, bendíceme con un millón de oídos con los que pueda escuchar Tu Alabanza Eterna,

ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ; ਕਟੀਐ ਕਾਲ ਕੀ ਫਾਸੀ ਰਾਮ ॥

sun sun ihu man niramal hovai; katteeai kaal kee faasee raam |

Sant Singh KhalsaListening, listening to these, this mind becomes spotless and pure, and the noose of Death is cut.
Manmohan SinghBy hearing, hearing the Lord's praises, this soul is rendered immaculate and the death's noose is cut.
Manmohan Singh (Punjabi)ਸੁਆਮੀ ਦੀ ਸਿਫ਼ਤ-ਸਨਾ ਸੁਣ ਸੁਨ ਕੇ ਇਹ ਜਿੰਦੜੀ ਪਵਿੱਤਰ ਹੋ ਜਾਂਦੀ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਹੇ ਰਾਮ! ਤੁਮਾਰੇ ਗੁਣ ਸੁਨ ਸੁਨ ਕੇ ਏਹ ਮਨ ਨਿਰਮਲ ਹੋਵੈਗਾ ਔ ਕਾਲ ਕੀ ਫਾਸੀ ਕਟੀ ਜਾਵੇਗੀ॥
Prof. Sahib Singhਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਇਹ ਮਨ ਪਵਿੱਤਰ ਹੋ ਜਾਂਦਾ ਹੈ, ਅਤੇ (ਆਤਮਕ) ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਪਦ ਅਰਥ ਸੁਣਿ = ਸੁਣ ਕੇ। ਨਿਰਮਲੁ = ਪਵਿੱਤਰ। ਕਟੀਐ = ਕੱਟੀ ਜਾਏ।

SikhNet (Spanish)pues escuchando Tu Nombre, la mente es purgada de la maldad, y el mensajero de la muerte es eliminado

ਕਟੀਐ ਜਮ ਫਾਸੀ. ਸਿਮਰਿ ਅਬਿਨਾਸੀ; ਸਗਲ ਮੰਗਲ ਸੁਗਿਆਨਾ ॥

katteeai jam faasee. simar abinaasee; sagal mangal sugiaanaa |

Sant Singh KhalsaThe noose of Death is cut, meditating on the Imperishable Lord, and all happiness and wisdom are obtained.
Manmohan SinghRemembering the Imperishable Lord, Death's noose is cut and all the glee and sublime wisdom are obtained.
Manmohan Singh (Punjabi)ਨਾਸ-ਰਹਿਤ ਸਾਈਂ ਨੂੰ ਯਾਦ ਕਰਨ ਦੁਆਰਾ, ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਸਮੂਹ ਖੁਸ਼ੀ ਅਤੇ ਸ੍ਰੇਸ਼ਟ ਸਿਆਣਪ ਪਰਾਪਤ ਹੋ ਜਾਂਦੀਆਂ ਹਨ।
Fareedkot Teekaਹੇ ਪ੍ਰਭੂ ਅਬਿਨਾਸੀ! ਤੇਰੇ ਗੁਣੋਂ ਕੇ ਸਿਮਰਨ ਤੇ ਸਭ ਮੰਗਲਦਾਇਕ ਸੁਭ ਵਸਤੁ ਅਰ ਗਿਆਨ ਸ੍ਰੇਸ਼ਟ ਹੋ ਕਰ ਕੇ ਜਮ ਕੀ ਫਾਸੀ ਭੀ ਕਟੀ ਜਾਵੇ ਹੈ॥
Prof. Sahib Singhਅਬਿਨਾਸੀ ਪ੍ਰਭੂ ਦਾ ਨਾਮ ਸਿਮਰ ਕੇ ਜਮ ਦੀ ਫਾਹੀ ਕੱਟੀ ਜਾਂਦੀ ਹੈ (ਅੰਤਰ ਆਤਮੇ) ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ, ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ।

ਪਦ ਅਰਥ ਸਿਮਰਿ = ਸਿਮਰ ਕੇ। ਮੰਗਲ = ਖ਼ੁਸ਼ੀ। ਸੁਗਿਆਨਾ = ਆਤਮਕ ਜੀਵਨ ਦੀ ਚੰਗੀ ਸੂਝ।

SikhNet (Spanish)Contemplando al Señor Eterno, uno es bendecido con Sabiduría e inmenso Éxtasis.

ਹਰਿ ਹਰਿ ਜਪੁ ਜਪੀਐ ਦਿਨੁ ਰਾਤੀ; ਲਾਗੈ ਸਹਜਿ ਧਿਆਨਾ ॥

har har jap japeeai din raatee; laagai sehaj dhiaanaa |

Sant Singh KhalsaChant, and meditate, day and night, on the Lord, Har, Har. Focus your meditation on the Celestial Lord.
Manmohan SinghUttering Lord God's Name day and night man's attention is focused in the Lord.
Manmohan Singh (Punjabi)ਦਿਨ ਰਾਤ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਨਾਲ ਬੰਦੇ ਦੀ ਬਿਰਤੀ ਸੁਆਮੀ ਅੰਦਰ ਜੁੜ ਜਾਂਦੀ ਹੈ।
Fareedkot Teekaਤਾਂ ਤੇ ਹੇ ਹਰੀ! ਤੇਰੇ ਜਾਪ ਕੋ ਹਰ ਦਿਨ ਰਾਤ ਮੇਂ ਜਪੀਐ, ਜਿਸ ਕਰ ਕੇ (ਸਹਿਜ) ਸਾਂਤ ਸੂਰਪ ਮੇਂ ਧਿਆਨ ਲਗ ਜਾਤਾ ਹੈ॥
Prof. Sahib Singhਹੇ ਭਾਈ! ਦਿਨ ਰਾਤ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤ ਟਿਕੀ ਰਹਿੰਦੀ ਹੈ।

ਪਦ ਅਰਥ ਜਪੀਐ = ਜਪਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)Quien sea que habita en Dios es entonado en el Estado de Equilibrio. Sus errores son borrados, sus aflicciones también.

ਕਲਮਲ ਦੁਖ ਜਾਰੇ. ਪ੍ਰਭੂ ਚਿਤਾਰੇ; ਮਨ ਕੀ ਦੁਰਮਤਿ ਨਾਸੀ ॥

kalamal dukh jaare. prabhoo chitaare; man kee duramat naasee |

Sant Singh KhalsaThe painful sins are burnt away, by keeping God in one's thoughts; evil-mindedness is erased.
Manmohan SinghDwelling on the Lord, sin and suffering are burnt and mind's evil intellect is eradicated.
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ ਪਾਪ ਤੇ ਪੀੜ ਸੜ ਜਾਂਦੇ ਹਨ ਅਤੇ ਚਿੱਤ ਦੀ ਖੋਟੀ ਅਕਲ ਬਿਨਸ ਜਾਂਦੀ ਹੈ।
Fareedkot Teekaਹੇ ਪ੍ਰਭੂ! ਜਿਨੋਂ ਨੇ ਆਪ ਕੇ ਗੁਨ ਯਾਦ ਕੀਏ ਹੈਂ ਤਿਨ ਕੇ ਮਨ ਕੀ ਸਭ ਦੁਰਮਤਿ (ਨਾਸੀ) ਦੂਰ ਹੋਈ ਹੈ, ਅਰ ਜਾਪ ਅਰ ਦੁਖ ਭੀ ਜਲਾਇ ਦੀਏ ਹੈਂ॥
Prof. Sahib Singhਪ੍ਰਭੂ ਦਾ ਨਾਮ ਚਿੱਤ ਵਿਚ ਵਸਾਇਆਂ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ, ਮਨ ਦੀ ਖੋਟੀ ਮਤਿ ਨਾਸ ਹੋ ਜਾਂਦੀ ਹੈ।

ਪਦ ਅਰਥ ਕਲਮਲ = ਪਾਪ। ਜਾਰੇ = ਸਾੜੇ ਜਾਂਦੇ ਹਨ। ਚਿਤਾਰੇ = ਚਿੱਤ ਵਿਚ ਵਸਾ ਕੇ। ਦੁਰਮਤਿ = ਖੋਟੀ ਮਤਿ।

SikhNet (Spanish)Alabando a su Señor se libera de la maldad de su mente.

ਕਹੁ ਨਾਨਕ. ਪ੍ਰਭ ਕਿਰਪਾ ਕੀਜੈ; ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥

kahu naanak. prabh kirapaa keejai; har gun suneeeh avinaasee |2|

Sant Singh KhalsaSays Nanak, O God, please be Merciful to me, that I may listen to Your Glorious Praises, O Imperishable Lord. ||2||
Manmohan SinghSays Nanak, O my Eternal Lord! show mercy unto me, that I may hear Thine praise.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਮੇਰੇ ਅਨੰਤ ਸਾਹਿਬ ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਤੇਰੀ ਕੀਰਤੀ ਸ੍ਰਵਣ ਕਰਾਂ।
Fareedkot Teekaਸ੍ਰੀ ਗਰੂ ਜੀ ਕਹਿਤੇ ਹੈਂ: ਹੇ ਪ੍ਰਭੂ ਅਬਿਨਾਸੀ! ਐਸੀ ਕ੍ਰਿਪਾ ਕਰ ਹਰ ਵੇਲੇ ਤੇਰੇ ਗੁਨ ਹੀ ਸੁਨਤੇ ਰਹੀਏ॥੨॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਗੁਣ (ਇਹਨਾਂ ਕੰਨਾਂ ਨਾਲ) ਸੁਣੇ ਜਾਣ ॥੨॥

ਪਦ ਅਰਥ ਪ੍ਰਭ = ਹੇ ਪ੍ਰਭੂ! ॥੨॥

SikhNet (Spanish)Nanak reza, oh Dios, ten Compasión de nosotros y así podremos escuchar Tus Méritos, oh Señor Eterno. (2)

ਕਰੋੜਿ ਹਸਤ. ਤੇਰੀ ਟਹਲ ਕਮਾਵਹਿ; ਚਰਣ ਚਲਹਿ. ਪ੍ਰਭ ਮਾਰਗਿ ਰਾਮ ॥

karorr hasat. teree ttehal kamaaveh; charan chaleh. prabh maarag raam |

Sant Singh KhalsaPlease give me millions of hands to serve You, God, and let my feet walk on Your Path.
Manmohan SinghO Lord, bless me with millions of hands to serve Thee and let my feet walk on Thy way.
Manmohan Singh (Punjabi)ਹੇ ਪ੍ਰਭੂ! ਆਪਣੀ ਸੇਵਾ ਕਰਾਉਣ ਲਈ ਮੈਨੂੰ ਕ੍ਰੋੜਾਂ ਹੱਥ ਬਖਸ਼ ਅਤੇ ਮੇਰੇ ਪੈਰਾਂ ਨੂੰ ਆਪਣੇ ਰਸਤੇ ਉਤੇ ਤੋਰ।
Fareedkot Teekaਹੇ ਰਾਮ ਸਾਮ੍ਰਥ! ਕ੍ਰੋੜਾਂ ਹੀ ਹਮਾਰੇ ਹਾਥ ਹੋ ਜਾਵੇਂ ਤਿਨੋਂ ਕਰ ਕੇ ਤੁਮਾਰੀ ਟਹਿਲ ਕੂਰੰ ਔਰ ਚਰਣੋਂ ਕਰ ਕੇ ਹੇ ਪ੍ਰਭੂ! ਤੇਰੇ ਰਸਤੇ ਮੇਂ ਚਲਾਂ॥
Prof. Sahib Singhਹੇ ਪ੍ਰਭੂ (ਜਿਨ੍ਹਾਂ ਉਤੇ ਤੇਰੀ ਮਿਹਰ ਹੁੰਦੀ ਹੈ ਉਹਨਾਂ ਜੀਵਾਂ ਦੇ) ਕ੍ਰੋੜਾਂ ਹੱਥ ਤੇਰੀ ਟਹਲ ਕਰ ਰਹੇ ਹਨ, (ਉਹਨਾਂ ਜੀਵਾਂ ਦੇ ਕ੍ਰੋੜਾਂ) ਪੈਰ ਤੇਰੇ ਰਸਤੇ ਉਤੇ ਤੁਰ ਰਹੇ ਹਨ।

ਪਦ ਅਰਥ ਹਸਤ = {हस्त} ਹੱਥ। ਕਮਾਵਹਿ = ਕਮਾ ਰਹੇ ਹਨ, ਕਰ ਰਹੇ ਹਨ। ਚਲਹਿ = ਤੁਰ ਰਹੇ ਹਨ। ਮਾਰਗਿ = ਰਸਤੇ ਉੱਤੇ।

SikhNet (Spanish)Bendíceme con un millón de manos para Servirte, oh Señor; deja que mis pies caminen siempre en Tu Sendero.

ਭਵ ਸਾਗਰ. ਨਾਵ ਹਰਿ ਸੇਵਾ; ਜੋ ਚੜੈ. ਤਿਸੁ ਤਾਰਗਿ ਰਾਮ ॥

bhav saagar. naav har sevaa; jo charrai. tis taarag raam |

Sant Singh KhalsaService to the Lord is the boat to carry us across the terrifying world-ocean.
Manmohan SinghGod's service is the boat, whoever embarks on it; him it carries across the dreadful world-ocean.
Manmohan Singh (Punjabi)ਵਾਹਿਗੁਰੂ ਦੀ ਘਲ ਇਕ ਬੇੜੀ ਹੈ, ਜੋ ਕੋਈ ਭੀ ਇਸ ਉਤੇ ਚੜ੍ਹਦਾ ਹੈ ਉਸ ਨੂੰ ਇਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦੀ ਹੈ।
Fareedkot Teekaਹੇ ਹਰੀ ਰਾਮ! ਤੇਰੀ ਜੋ ਸੇਵਾ ਹੈ, ਸੋ ਸੰਸਾਰ ਸਮੁੰਦਰ ਤੇ ਪਾਰ ਕਰਨੇ ਕੋ ਨਉਕਾ ਹੈ, ਜੋ ਇਸ ਨਉਕਾ ਪਰ ਚੜੇਗਾ ਤਿਸ ਕੋ ਤਾਰੈਗਾ॥
Prof. Sahib Singhਹੇ ਭਾਈ! ਸੰਸਾਰ-ਸਮੁੰਦਰ (ਤੋਂ ਪਾਰ ਲੰਘਣ ਲਈ) ਪਰਮਾਤਮਾ ਦੀ ਭਗਤੀ (ਜੀਵਾਂ ਵਾਸਤੇ) ਬੇੜੀ ਹੈ, ਜਿਹੜਾ ਜੀਵ (ਇਸ ਬੇੜੀ ਵਿਚ) ਸਵਾਰ ਹੁੰਦਾ ਹੈ, ਉਸ ਨੂੰ (ਪ੍ਰਭੂ) ਪਾਰ ਲੰਘਾ ਦੇਂਦਾ ਹੈ।

ਪਦ ਅਰਥ ਭਵ ਸਾਗਰ = ਸੰਸਾਰ-ਸਮੁੰਦਰ। ਨਾਵ = ਬੇੜੀ। ਸੇਵਾ = ਭਗਤੀ। ਤਿਸੁ = ਉਸ ਨੂੰ। ਤਾਰਗਿ = ਪਾਰ ਲੰਘਾ ਦੇਵੇਗੀ।

SikhNet (Spanish)Tu Servicio es el barco con el que uno cruza el terrible mar de la existencia.

ਭਵਜਲੁ ਤਰਿਆ. ਹਰਿ ਹਰਿ ਸਿਮਰਿਆ; ਸਗਲ ਮਨੋਰਥ ਪੂਰੇ ॥

bhavajal tariaa. har har simariaa; sagal manorath poore |

Sant Singh KhalsaSo cross over the terrifying world-ocean, meditating in remembrance on the Lord, Har, Har; all wishes shall be fulfilled.
Manmohan SinghContemplating the Lord God, man crosses the dreadful world-ocean and all his desires are fulfilled.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਡਰਾਉਣੇ ਸੰਸਾਰ ਸਮੁੰਦ੍ਰ ਤੋਂ ਪਾਰ ਹੋ ਜਾਂਦਾ ਹੈ ਤੇ ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਜਿਨੋਂ ਨੇ ਹੇ ਹਰੀ! ਤੇਰਾ ਹਰਿ ਨਾਮ ਸਿਮਰਿਆ ਹੈ ਤਿਨੋਂ ਨੇ ਸੰਸਾਰ ਸਮੁੰਦਰ ਤਰਿਆ ਹੈ, ਪੁਨਾ ਤਿਨ ਕੇ ਸਭ ਮਨੋਰਥ ਪੂਰੇ ਹੂਏ ਹੈਂ॥
Prof. Sahib Singhਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ, ਉਸ ਦੀਆਂ ਸਾਰੀਆਂ ਮੁਰਾਦਾਂ ਪ੍ਰਭੂ ਪੂਰੀਆਂ ਕਰ ਦੇਂਦਾ ਹੈ।

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਸਗਲੇ = ਸਾਰੇ। ਮਨੋਰਥ = ਮੁਰਾਦਾਂ।

SikhNet (Spanish)Meditando en el Señor uno cruza el mar de la existencia y logra total Plenitud.

ਮਹਾ ਬਿਕਾਰ ਗਏ. ਸੁਖ ਉਪਜੇ; ਬਾਜੇ ਅਨਹਦ ਤੂਰੇ ॥

mahaa bikaar ge. sukh upaje; baaje anahad toore |

Sant Singh KhalsaEven the worst corruption is taken away; peace wells up, and the unstruck celestial harmony vibrates and resounds.
Manmohan SinghHis arch sins are eradicated, peace wells up and celestial music rings for him.
Manmohan Singh (Punjabi)ਉਸ ਦੇ ਘੋਰ ਪਾਪ ਕੱਟੇ ਜਾਂਦੇ ਹਨ, ਆਰਾਮ ਉਤਪੰਨ ਹੋ ਜਾਂਦਾ ਹੈ ਅਤੇ ਉਸ ਲਈ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teeka(ਮਹਾ ਬਿਕਾਰ) ਬਡੇ ਦੁਖ ਰੂਪ ਜੋ ਵਿਸ਼ੇ ਥੇ, ਸੋ ਗਏ ਔ ਸੁਖ ਪ੍ਰਗਟ ਹੂਏ ਹੈਂ, ਔ ਜਸ ਰੂਪ ਇਕ ਰਸ ਵਾਜੇ ਵਜੇ ਹੈਂ॥
Prof. Sahib Singh(ਉਸ ਦੇ ਅੰਦਰੋਂ) ਵੱਡੇ ਵੱਡੇ ਵਿਕਾਰ ਦੂਰ ਹੋ ਜਾਂਦੇ ਹਨ (ਉਸ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਹਨ (ਮਾਨੋ) ਇਕ-ਰਸ ਵਾਜੇ ਵੱਜ ਪੈਂਦੇ ਹਨ।

ਪਦ ਅਰਥ ਬਾਜੇ = ਵੱਜ ਪਏ। ਅਨਹਦ = ਇਕ-ਰਸ। ਤੂਰੇ = ਵਾਜੇ, ਨਰਸਿੰਘੇ।

SikhNet (Spanish)Todos los errores son borrados y uno se llena de Dicha, escuchando la Melodía Divina que se oye en el interior.

ਮਨ ਬਾਂਛਤ, ਫਲ ਪਾਏ ਸਗਲੇ; ਕੁਦਰਤਿ ਕੀਮ. ਅਪਾਰਗਿ ॥

man baanchhat, fal paae sagale; kudarat keem. apaarag |

Sant Singh KhalsaAll the fruits of the mind's desires are obtained; His creative power is infinitely valuable.
Manmohan SinghHe obtains all the fruits his heart desires. How infinite is the worth of Thy Divine power, O Lord.
Manmohan Singh (Punjabi)ਉਹ ਆਪਣੇ ਸਾਰੇ ਚਿੱਤ ਚਾਹੁਦੇ ਮੇਵੇ ਪਾ ਲੈਂਦਾ ਹੈ। ਕੈਸਾ ਬੇਅੰਤ ਹੈ ਤੇਰੀ ਈਸ਼ਵਰੀ-ਸ਼ਕਤੀ ਦਾ ਮੁੱਲ ਹੇ ਸੁਆਮੀ!
Fareedkot Teekaਸਭ ਮਨ ਇਛਤ ਫਲ ਪਾ ਲੀਏ ਹੈਂ, ਹੇ ਕੁਦਰਤ! ਤੇਰੀ ਕੀਮਤ ਅਪਾਰ ਹੈ॥
Prof. Sahib Singh(ਉਸ ਮਨੁੱਖ ਨੇ) ਸਾਰੀਆਂ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲਈਆਂ। (ਹੇ ਪ੍ਰਭੂ!) ਤੇਰੀ ਇਸ ਕੁਦਰਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਮਨ ਬਾਂਛਤ = ਮਨ-ਮੰਗੇ। ਕੀਮ = ਕੀਮਤ। ਅਪਾਰਗਿ = ਅਪਾਰ, ਬੇਅੰਤ।

SikhNet (Spanish)Uno es bendecido con los frutos de todos los deseos del corazón.¡Qué maravilloso es Tu Poder, oh Señor!

ਕਹੁ ਨਾਨਕ. ਪ੍ਰਭ ਕਿਰਪਾ ਕੀਜੈ; ਮਨੁ ਸਦਾ ਚਲੈ ਤੇਰੈ ਮਾਰਗਿ ॥੩॥

kahu naanak. prabh kirapaa keejai; man sadaa chalai terai maarag |3|

Sant Singh KhalsaSays Nanak, please be Merciful to me, God, that my mind may follow Your Path forever. ||3||
Manmohan SinghSays Nanak, O Master show mercy unto me, that my soul may ever walk on Thy way.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਮਾਲਕ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੇਰੀ ਆਤਮਾ ਹਮੇਸ਼ਾਂ ਤੇਰੇ ਰਸਤੇ ਉਤੇ ਤੁਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਇਹ ਕਿਰਪਾ ਕਰੋ ਜੋ ਸਦਾ ਹੀ ਤੇਰੇ ਰਸਤੇ ਮੇਂ ਮਨ ਚਲੇ॥੩॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਕਰ, (ਮੇਰਾ) ਮਨ ਸਦਾ ਤੇਰੇ ਰਸਤੇ ਉੱਤੇ ਤੁਰਦਾ ਰਹੇ ॥੩॥

ਪਦ ਅਰਥ ਪ੍ਰਭ = ਹੇ ਪ੍ਰਭੂ! ਤੇਰੈ ਮਾਰਗਿ = ਤੇਰੇ ਰਾਹ ਉਤੇ ॥੩॥

SikhNet (Spanish)Nanak reza, oh Dios, ten Compasión de mí para que camine siempre en Tu Sendero. (3)

ਏਹੋ ਵਰੁ. ਏਹਾ ਵਡਿਆਈ; ਇਹੁ ਧਨੁ ਹੋਇ ਵਡਭਾਗਾ ਰਾਮ ॥

eho var. ehaa vaddiaaee; ihu dhan hoe vaddabhaagaa raam |

Sant Singh KhalsaThis opportunity, this glorious greatness, this blessing and wealth, come by great good fortune.
Manmohan SinghBy great good fortune this boon, this glory and this wealth of the Lord's Name is achieved.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਸਾਈਂ ਦੇ ਨਾਮ ਦੀ ਇਹ ਦਾਤ, ਇਹ ਪ੍ਰਭਤਾ, ਅਤੇ ਇਹ ਦੌਲਤ ਦੌਲਤ ਪਰਾਪਤ ਹੁੰਦੀ ਹੈ।
Fareedkot Teekaਹੇ ਰਾਮ ਹਰੀ! ਜੋ ਤੇਰੇ ਚਰਣੋਂ ਮੇਂ ਮਨ ਲਾਗਾ ਰਹੇ ਤੌ ਇਹੀ ਵਰ ਪਰਾਪਤਿ ਹੋਵੈ, ਇਹੀ ਵਡਿਆਈ ਹੈ, ਇਹੀ ਧਨ ਹੈ, ਇਹੀ ਵੱਡੇ ਭਾਗੋਂ ਕਾ ਪਰਾਪਤਿ ਹੋਣਾ ਹੈ॥
Prof. Sahib Singhਹੇ ਭਾਈ! ਨਾਮ ਵਿਚ ਟਿਕੇ ਰਹਿਣਾ ਹੀ ਉਸ ਮਨੁੱਖ ਦੇ ਵਾਸਤੇ ਬਖ਼ਸ਼ਸ਼ ਹੈ, ਇਹੀ (ਉਸ ਦੇ ਵਾਸਤੇ) ਵਡਿਆਈ ਹੈ, ਇਹੀ ਉਸ ਦੇ ਵਾਸਤੇ ਧਨ ਹੈ, ਇਹੀ ਉਸ ਦੇ ਵਾਸਤੇ ਵੱਡੀ ਕਿਸਮਤ ਹੈ।

ਪਦ ਅਰਥ ਏਹੋ = ਇਹ ਹੀ। ਵਰੁ = ਬਖ਼ਸ਼ੀਸ਼। ਵਡ ਭਾਗਾ = ਵੱਡੀ ਕਿਸਮਤ।

SikhNet (Spanish)El único regalo que busco, la única gloria y riqueza,

ਏਹੋ ਰੰਗੁ. ਏਹੋ ਰਸ ਭੋਗਾ; ਹਰਿ ਚਰਣੀ ਮਨੁ ਲਾਗਾ ਰਾਮ ॥

eho rang. eho ras bhogaa; har charanee man laagaa raam |

Sant Singh KhalsaThese pleasures, these delightful enjoyments, come when my mind is attached to the Lord's Feet.
Manmohan SinghThis is the revilement, this the joy and this the dainty, that my mind is attached to God's feet.
Manmohan Singh (Punjabi)ਏਹੀ ਮੌਜ ਬਹਾਰ, ਇਹੀ ਖੁਸ਼ੀ, ਅਤੇ ਇਹ ਹੀ ਨਿਆਮਤ ਹੈ ਕਿ ਮੇਰਾ ਚਿੱਤ ਰੱਬ ਦੇ ਪੈਰਾਂ ਨਾਲ ਜੁੜ ਗਿਆ ਹੈ।
Fareedkot Teekaਇਹੀ ਆਨੰਦ ਹੈ ਅਰ ਇਹੀ ਰਸੋਂ ਕਾ ਭੋਗਣਾ ਹੈ, ਜੋ ਹੇ (ਰਾਮੁ) ਬਿਆਪਕ ਹਰਿ! ਤੇਰੇ ਚਰਣੋਂ ਮੇਂ ਮਨ ਲਾਗਾ ਰਹੈ॥
Prof. Sahib Singhਇਹੀ ਹੈ ਉਸ ਦੇ ਲਈ ਦੁਨੀਆ ਦਾ ਰੰਗ-ਤਮਾਸ਼ਾ ਅਤੇ ਸਾਰੇ ਸੁਆਦਲੇ ਪਦਾਰਥਾਂ ਦਾ ਭੋਗਣਾ, (ਜੋ ਮਨੁੱਖ ਦਾ) ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਜਾਂਦਾ ਹੈ,

ਪਦ ਅਰਥ ਰਸ = ਸੁਆਦਲੇ ਪਦਾਰਥ।

SikhNet (Spanish)la única dicha y festividad, es que mi mente esté postrada a Tus Pies.

ਮਨੁ ਲਾਗਾ ਚਰਣੇ. ਪ੍ਰਭ ਕੀ ਸਰਣੇ; ਕਰਣ ਕਾਰਣ ਗੋਪਾਲਾ ॥

man laagaa charane. prabh kee sarane; karan kaaran gopaalaa |

Sant Singh KhalsaMy mind is attached to God's Feet; I seek His Sanctuary. He is the Creator, the Cause of causes, the Cherisher of the world.
Manmohan SinghMy soul is attuned to the Lord's feet and seeks His refuge. He, the Lord, is the cause of causes and the World-Cherisher.
Manmohan Singh (Punjabi)ਮੇਰੀ ਜਿੰਦੜੀ ਪ੍ਰਭੂ ਦੇ ਪੈਰਾਂ ਨਾਲ ਜੁੜੀ ਹੋਈ ਹੈ ਅਤੇ ਉਸ ਦੀ ਪਨਾਹ ਲੋੜਦੀ ਹੈ। ਉਹ ਸੁਆਮੀ ਹੇਤੂਆਂ ਦਾ ਹੇਤੂ ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ।
Fareedkot Teekaਹੇ ਕਾਰਣੋਂ ਕੇ ਕਰਣਹਾਰੇ ਪ੍ਰਿਥੀਪਾਲ ਸਾਮ੍ਰਥ! ਇਹ ਕਿਰਪਾ ਕਰ ਜੋ ਮੇਰਾ ਮਨ ਤੇਰੀ ਸਰਣ ਹੋ ਕੇ ਚਰਨੀ ਲਾਗਾ ਰਹੈ॥
Prof. Sahib Singh(ਜੋ ਉਸ ਦਾ) ਮਨ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ, ਜਗਤ ਦੇ ਮੂਲ ਗੋਪਾਲ ਦੀ ਸਰਨੀਂ ਪਿਆ ਰਹਿੰਦਾ ਹੈ।

ਪਦ ਅਰਥ ਕਰਣ ਕਾਰਣ = ਸਾਰੇ ਜਗਤ ਦਾ ਮੂਲ। ਕਰਣ = ਜਗਤ।

SikhNet (Spanish)Cuando la mente está entonada en Tus Pies y busca Tu Refugio, oh Dios, Causa de causas,

ਸਭੁ ਕਿਛੁ ਤੇਰਾ. ਤੂ ਪ੍ਰਭੁ ਮੇਰਾ; ਮੇਰੇ ਠਾਕੁਰ ਦੀਨ ਦਇਆਲਾ ॥

sabh kichh teraa. too prabh meraa; mere tthaakur deen deaalaa |

Sant Singh KhalsaEverything is Yours; You are my God, O my Lord and Master, Merciful to the meek.
Manmohan SinghO my Lord master, merciful to the meek, everything is Thine and Thou art mine.
Manmohan Singh (Punjabi)ਹੇ ਮਸਕੀਨਾਂ ਉਪਰ ਮਿਹਰਬਾਨ, ਸੁਆਮੀ ਮਾਲਕ! ਹਰ ਸ਼ੈ ਤੇਰੀ ਹੈ ਅਤੇ ਤੂੰ ਮੇਰਾ ਹੈਂ।
Fareedkot Teekaਹੇ ਮੇਰੇ ਸੁਆਮੀ ਦੀਨ ਦਇਆਲ! ਮੈਂ ਸਭ ਕੁਛ ਤੇਰਾ ਹੀ ਜਾਣਿਆਂ ਹੈ ਔਰ ਤੂਹੀ ਸਾਮ੍ਰਥ ਮਾਲਕ ਮੇਰਾ ਰਾਖਾ ਹੈਂ॥
Prof. Sahib Singhਹੇ ਮੇਰੇ ਪ੍ਰਭੂ! ਹੇ ਮੇਰੇ ਠਾਕੁਰ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹਰੇਕ ਦਾਤ (ਅਸੀਂ ਜੀਵਾਂ ਨੂੰ) ਤੇਰੀ ਹੀ ਬਖ਼ਸ਼ੀ ਹੋਈ ਹੈ।

ਪਦ ਅਰਥ ਠਾਕੁਰ = ਹੇ ਠਾਕੁਰ! ਦੀਨ ਦਇਆਲਾ = ਹੇ ਦੀਨਾਂ ਉਤੇ ਦਇਆ ਕਰਨ ਵਾਲੇ!

SikhNet (Spanish)entonces todo parece Tuyo, oh mi Maestro, oh Señor Compasivo con el débil. Me encuentro sin mérito, oh Amor, Océano de Paz;

ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ; ਸੰਤਸੰਗਿ ਮਨੁ ਜਾਗਾ ॥

mohi niragun preetam sukh saagar; santasang man jaagaa |

Sant Singh KhalsaI am worthless, O my Beloved, ocean of peace. In the Saints' Congregation, my mind is awakened.
Manmohan SinghI am virtueless, O my Beloved, the ocean of peace Through the saints' society my mind has awakened.
Manmohan Singh (Punjabi)ਮੈਂ ਨੇਕੀ-ਵਿਹੂਣ ਹਾਂ, ਹੇ ਆਰਾਮ ਦੇ ਸਮੁੰਦਰ ਮੇਰੇ ਪਿਆਰੇ। ਸਾਧ ਸੰਗਤ ਦੇ ਰਾਹੀਂ ਮੇਰਾ ਮਨੂਆ ਜਾਗ ਉਠਿਆ ਹੈ।
Fareedkot Teekaਹੇ ਮੇਰੇ ਪ੍ਰੀਤਮ ਸੁਖੋਂ ਕੇ ਸਮੁੰਦ੍ਰ! ਮੈਂ ਨਿਰਗੁਣ ਜਬ ਤੇਰੇ ਸੰਤੋਂ ਕੇ ਸੰਗ ਮੇਂ ਮਿਲਾ ਤਬ ਤੇਰੇ ਭਜਨ ਮੇਂ ਮੇਰਾ ਮਨ ਜਾਗ੍ਯਾ ਹੈ॥
Prof. Sahib Singhਹੇ ਮੇਰੇ ਪ੍ਰੀਤਮ! ਹੇ ਸੁਖਾਂ ਦੇ ਸਮੁੰਦਰ! (ਤੇਰੀ ਹੀ ਮਿਹਰ ਨਾਲ) ਮੈਂ ਗੁਣ-ਹੀਨ ਦਾ ਮਨ ਸੰਤ ਜਨਾਂ ਦੀ ਸੰਗਤਿ ਵਿਚ (ਰਹਿ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪਿਆ ਹੈ।

ਪਦ ਅਰਥ ਮੋਹਿ ਨਿਰਗੁਣ ਮਨੁ = ਮੈਂ ਗੁਣ-ਹੀਨ ਦਾ ਮਨ। ਪ੍ਰੀਤਮ = ਹੇ ਪ੍ਰੀਤਮ! ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਸੰਤ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ।

SikhNet (Spanish)es a través del Santo que he despertado en Ti.

ਕਹੁ ਨਾਨਕ. ਪ੍ਰਭਿ ਕਿਰਪਾ ਕੀਨੑੀ; ਚਰਣ ਕਮਲ ਮਨੁ ਲਾਗਾ ॥੪॥੩॥੬॥

kahu naanak. prabh kirapaa keenaee; charan kamal man laagaa |4|3|6|

Sant Singh KhalsaSays Nanak, God has been Merciful to me; my mind is attached to His Lotus Feet. ||4||3||6||
Manmohan SinghSays Nanak, my Master has taken pity on me and my soul is attached to His lotus feet.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੇ ਮਾਲਕ ਨੇ ਮੇਰੇ ਉਤੇ ਤਰਸ ਕੀਤਾ ਹੈ ਅਤੇ ਮੇਰੀ ਜਿੰਦੜੀ ਉਸ ਦੇ ਕੰਵਲ ਰੂਪੀ ਚਰਨਾਂ ਨ ਨਾਲ ਜੁੜ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਆਪ ਨੇ ਐਸੀ ਕਿਰਪਾ ਕੀਨੀ ਹੈ, ਜੋ ਆਪ ਕੇ ਚਰਣ ਕਮਲੋਂ ਸੇ ਮੇਰਾ ਮਨ ਲਗਾ ਰਹਿਤਾ ਹੈ॥੪॥੩॥੬॥☬ਸ੍ਰੀ ਅੰਮ੍ਰਿਤਸਰ ਜੀ ਵਾ ਸਤਿਸੰਗ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! (ਜਦੋਂ) ਤੂੰ ਮਿਹਰ ਕੀਤੀ, ਤਾਂ (ਮੇਰਾ) ਮਨ (ਤੇਰੇ) ਸੋਹਣੇ ਚਰਨਾਂ ਵਿਚ ਲੀਨ ਹੋ ਗਿਆ ॥੪॥੩॥੬॥

ਪਦ ਅਰਥ ਪ੍ਰਭ = ਹੇ ਪ੍ਰਭੂ! ॥੪॥੩॥੬॥

SikhNet (Spanish)Dice Nanak, Dios tuvo Compasión de mí y mi mente se postró a Sus Pies.(4-3-6)

Open this shabad (25 lines, Angs 780-781) →

Shabad Guru Arjan Dev Ji Raag Soohee continues on Ang 782

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਹਰਿ ਜਪੇ. ਹਰਿ ਮੰਦਰੁ ਸਾਜਿਆ; ਸੰਤ ਭਗਤ ਗੁਣ ਗਾਵਹਿ ਰਾਮ ॥

har jape. har mandar saajiaa; sant bhagat gun gaaveh raam |

Sant Singh KhalsaMeditating on the Lord, the Lord's Temple has been built; the Saints and devotees sing the Lord's Glorious Praises.
Manmohan SinghContemplating the Lord I have built the Lord's temple and there the saints and devotees sing God's praises.
Manmohan Singh (Punjabi)ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਂ ਸੁਆਮੀ ਦਾ ਮੰਦਰ ਬਣਾਇਆ ਹੈ ਅਤੇ ਉਥੇ ਸਾਧੂ ਤੇ ਸ਼ਰਧਾਲੂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ।
Fareedkot Teekaਹਰੀ ਨਾਮ ਜਪਣੇ ਵਾਸਤੇ ਮੰਦਰ ਸਤਸੰਗ ਵਾ ਪ੍ਰਤਖ (ਹਰਿ) ਹਰੀ ਨੇ ਵਾ ਗੁਰੂ ਰਾਮਦਾਸ ਜੀ ਨੇ ਰਚਾ ਹੈ, ਤਿਸ ਮੇਂ ਸੰਤ ਭਗਤਿ ਗੁਣ ਗਾਵਤੇ ਹੈਂ॥
Prof. Sahib Singhਹੇ ਭਾਈ! (ਮਨੁੱਖ ਦਾ ਇਹ ਸਰੀਰ-) ਘਰ ਪਰਮਾਤਮਾ ਨੇ ਨਾਮ ਜਪਣ ਲਈ ਬਣਾਇਆ ਹੈ, (ਇਸ ਘਰ ਵਿਚ) ਸੰਤ-ਜਨ ਭਗਤ-ਜਨ (ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।

ਪਦ ਅਰਥ ਹਰਿ ਜਪੇ = ਹਰੀ ਦਾ ਨਾਮ ਜਪਣ ਲਈ। ਮੰਦਰੁ = ਘਰ। ਹਰਿ ਸਾਜਿਆ = ਹਰੀ ਨੇ ਬਣਾਇਆ ਹੈ। ਗਾਵਹਿ = ਗਾਂਦੇ ਹਨ।

SikhNet (Spanish)Este templo ha sido construido para contemplar a nuestro Señor, el Dios, para que ahí los Santos canten Su Alabanza.

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ; ਸਗਲੇ ਪਾਪ ਤਜਾਵਹਿ ਰਾਮ ॥

simar simar suaamee prabh apanaa; sagale paap tajaaveh raam |

Sant Singh KhalsaMeditating, meditating in remembrance of God, their Lord and Master, they discard and renounce all their sins.
Manmohan SinghRemembering and remembering their Lord Master, they shed all their sins.
Manmohan Singh (Punjabi)ਆਪਣੇ ਸੁਆਮੀ ਮਾਲਕ ਦਾ ਆਰਾਧਨ, ਆਰਾਧਨ ਕਰ ਕੇ, ਉਹ ਆਪਣੇ ਸਾਰੇ ਗੁਨਾਹਾਂ ਨੂੰ ਝਾੜ ਸੁਟਦੇ ਹਨ।
Fareedkot Teekaਜੋ ਅਪਨਾ ਸੁਆਮੀ ਰਾਮ ਹੈ ਤਿਸ ਕੋ ਸਿਮਰ ਸਿਮਰ ਕੇ ਸੰਪੂਰਨ ਪਾਪੋਂ ਕੋ (ਤਜਾਵਹਿ) ਦੂਰ ਕਰਤੇ ਹੈਂ॥
Prof. Sahib Singhਆਪਣੇ ਮਾਲਕ-ਪ੍ਰਭੂ (ਦਾ ਨਾਮ) ਹਰ ਵੇਲੇ ਸਿਮਰ ਸਿਮਰ ਕੇ (ਸੰਤ ਜਨ ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰਾ ਲੈਂਦੇ ਹਨ।

ਪਦ ਅਰਥ ਸਿਮਰਿ = ਸਿਮਰ ਕੇ। ਸਗਲੇ = ਸਾਰੇ। ਤਜਾਵਹਿ = ਦੂਰ ਕਰਾ ਲੈਂਦੇ ਹਨ।

SikhNet (Spanish)Habitando en Él, en el Maestro, ellos se limpian de sus errores.

ਹਰਿ ਗੁਣ ਗਾਇ. ਪਰਮ ਪਦੁ ਪਾਇਆ; ਪ੍ਰਭ ਕੀ ਊਤਮ ਬਾਣੀ ॥

har gun gaae. param pad paaeaa; prabh kee aootam baanee |

Sant Singh KhalsaSinging the Glorious Praises of the Lord, the supreme status is obtained. The Word of God's Bani is sublime and exalted.
Manmohan SinghSublime is the Lord's Word and singing through it the Lord's praises, I have obtained the supreme status.
Manmohan Singh (Punjabi)ਸ੍ਰੇਸ਼ਟ ਹੈ ਸੁਆਮੀ ਦੀ ਗੁਰਬਾਣੀ, ਅਤੇ ਇਸ ਦੇ ਰਾਹੀਂ ਸੁਆਮੀ ਦੀਆਂ ਸਿਫਤਾਂ ਗਾਇਨ ਕਰ ਕੇ, ਮੈਂ ਮਹਾਨ ਮਰਤਬਾਂ ਪਾ ਲਿਆ ਹੈ।
Fareedkot Teekaਪ੍ਰਭੂ ਕੀ ਬੇਦ ਰੂਪ ਐਸੀ ਉਤਮ ਬਾਣੀ ਹੈ ਜਿਸ ਦੁਆਰਾ ਸੰਤੋਂ ਕੇ ਉਪਦੇਸ਼ ਕਰ ਹਰਿ ਨੇ ਗੁਣੋਂ ਕੋ ਗਾਇ ਕੇ ਪਰਮ ਪਦ ਕੋ ਪਾਇਆ ਹੈ॥
Prof. Sahib Singhਹੇ ਭਾਈ! (ਇਸ ਸਰੀਰ-ਘਰ ਵਿਚ ਸੰਤ ਜਨਾਂ ਨੇ) ਪਰਮਾਤਮਾ ਦੀ ਪਵਿੱਤਰ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ, ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕੀਤਾ ਹੈ।

ਪਦ ਅਰਥ ਗਾਇ = ਗਾ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।

SikhNet (Spanish)Es tan Sublime la Palabra del Señor, que alabando Su Palabra uno obtiene el Estado Supremo de Éxtasis.

ਸਹਜ ਕਥਾ ਪ੍ਰਭ ਕੀ ਅਤਿ ਮੀਠੀ; ਕਥੀ ਅਕਥ ਕਹਾਣੀ ॥

sehaj kathaa prabh kee at meetthee; kathee akath kahaanee |

Sant Singh KhalsaGod's Sermon is so very sweet. It brings celestial peace. It is to speak the Unspoken Speech.
Manmohan SinghVery sweet is the Lord's peace-giving discourse. I have described the Lord's indescribable story.
Manmohan Singh (Punjabi)ਪਰਮ ਮਿੱਠੀ ਹੈ ਸਾਹਿਬ ਦੀ ਆਰਾਮ-ਦੇਣ ਵਾਲੀ ਕਥਾ ਵਾਰਤਾ। ਮੈਂ ਸਾਹਿਬ ਦੀ ਵਰਣਨ-ਰਹਿਤ ਸਾਖੀ ਵਰਣਨ ਕੀਤੀ ਹੈ।
Fareedkot Teekaਸਾਂਤ ਰੂਪ ਜੋ ਕਥਾ ਪ੍ਰਭੂ ਕੀ ਅਤੀ ਮੀਠੀ ਹੈ, ਐਸੀ ਅਕਥ ਕਹਾਣੀ ਹਰਿਮੰਦਰਿ ਵਾ ਸਤਿਸੰਗ ਮੇਂ ਕਥੀਤੀ ਹੈ॥
Prof. Sahib Singh(ਇਸ ਸਰੀਰ-ਘਰ ਵਿਚ ਸੰਤ-ਜਨਾਂ ਨੇ) ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦੀ ਅਤਿ ਮਿੱਠੀ ਸਿਫ਼ਤਿ-ਸਾਲਾਹ ਕੀਤੀ ਹੈ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।

ਪਦ ਅਰਥ ਸਹਜ ਕਥਾ = ਆਤਮਕ ਅਡੋਲਤਾ ਪੈਦਾ ਕਰਨ ਵਾਲੀ ਕਥਾ। ਕਥਾ = ਸਿਫ਼ਤਿ-ਸਾਲਾਹ। ਕਥੀ = (ਸੰਤ ਜਨਾਂ ਨੇ) ਬਿਆਨ ਕੀਤੀ। ਅਕਥ = ਅ-ਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ।

SikhNet (Spanish)Dulce es la Palabra de Paz del Señor, pues proclama la Verdad Indescifrable.

ਭਲਾ ਸੰਜੋਗੁ ਮੂਰਤੁ ਪਲੁ ਸਾਚਾ; ਅਬਿਚਲ ਨੀਵ ਰਖਾਈ ॥

bhalaa sanjog moorat pal saachaa; abichal neev rakhaaee |

Sant Singh KhalsaThe time and the moment were auspicious, blessed and true, when the eternal foundation of this Temple was placed.
Manmohan SinghAuspicious was the juncture and true the time and moment, when the immovable foundation of this temple was laid.
Manmohan Singh (Punjabi)ਸੁਲੱਖਣਾ ਸੀ ਉਹ ਢੇ-ਮੇਲ ਅਤੇ ਸੱਚਾ ਉਹ ਸਮਾਂ ਅਤੇ ਮੁਹਤ, ਜਦ ਇਸ ਮੰਦਰ ਦੀ ਅਹਿੱਲ ਨੀਂਹਰੱਖੀ ਗਈ ਸੀ।
Fareedkot Teekaਵਹੁ ਮਹੂਰਤ ਕਾ ਭਲਾ ਸੰਜੋਗ ਥਾ ਵਹੁ ਪਲ ਭੀ ਸਾਚਾ ਥਾ, ਜਿਸ ਪਲ ਮਹੂਰਤ ਮੇਂ ਅਬਚਲ ਹਰਿਮੰਦਰ ਵਾ ਸਤਿਸੰਗ ਕੀ ਨੀਵ ਰਖਾਈ ਹੈ॥
Prof. Sahib Singh(ਉਸ ਦੇ ਸਰੀਰ-ਘਰ ਵਿਚ ਉਹ) ਸ਼ੁਭ ਸੰਜੋਗ ਆ ਬਣਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੁਹੂਰਤ ਆ ਬਣਦਾ ਹੈ ਜਦੋਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖੀ ਜਾਂਦੀ ਹੈ।

ਪਦ ਅਰਥ ਭਲਾ = ਸ਼ੁਭ। ਸੰਜੋਗੁ = ਮਿਲਾਪ (ਦਾ ਸਮਾ)। ਮੂਰਤੁ = ਮੁਹੂਰਤ। ਸਾਚਾ = ਸਦਾ-ਥਿਰ ਰਹਿਣ ਵਾਲਾ। ਅਬਿਚਲ = ਨਾਹ ਹਿੱਲਣ ਵਾਲੀ। ਨੀਵ = ਨੀਂਹ। ਅਬਿਚਲ ਨੀਵ = ਕਦੇ ਨਾਹ ਹਿੱਲਣ ਵਾਲੀ ਨੀਂਹ, ਬਹੁਤ ਹੀ ਪੱਕੀ ਨੀਂਹ, ਸਿਫ਼ਤਿ-ਸਾਲਾਹ ਦੀ ਪੱਕੀ ਨੀਂਹ।

SikhNet (Spanish)El momento fue auspicioso cuando la primera piedra de este templo fue colocada.

ਜਨ ਨਾਨਕ. ਪ੍ਰਭ ਭਏ ਦਇਆਲਾ; ਸਰਬ ਕਲਾ ਬਣਿ ਆਈ ॥੧॥

jan naanak. prabh bhe deaalaa; sarab kalaa ban aaee |1|

Sant Singh KhalsaO servant Nanak, God has been kind and compassionate; with all His powers, He has blessed me. ||1||
Manmohan SinghO serf Nanak, the Lord has become merciful, unto me and all His powers have blessed me,
Manmohan Singh (Punjabi)ਹੇ ਨਫਰ ਨਾਨਕ! ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਦੀਆਂ ਸਾਰੀਆਂ ਸ਼ਕਤੀਆਂ ਨੇ ਇਸ ਦੀ ਕੀਰਤੀ ਵਧਾਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪ੍ਰਭੂ ਦ੍ਯਾਲ ਹੂਏ ਹੈਂ ਤਬ ਸਭ ਸਕਤੀ ਬਨ ਆਈ ਹੈ॥੧॥
Prof. Sahib Singhਹੇ ਦਾਸ ਨਾਨਕ! (ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ (ਉਸ ਦੇ ਅੰਦਰ) ਤਕੜੀ ਆਤਮਕ ਤਾਕਤ ਪੈਦਾ ਹੋ ਜਾਂਦੀ ਹੈ ॥੧॥

ਪਦ ਅਰਥ ਕਲਾ = ਸੱਤਾ, ਤਾਕਤ ॥੧॥

SikhNet (Spanish)El Señor es Compasivo conmigo, Él me ha bendecido con todos Sus Poderes Benévolos. (1)

ਆਨੰਦਾ ਵਜਹਿ ਨਿਤ ਵਾਜੇ; ਪਾਰਬ੍ਰਹਮੁ ਮਨਿ ਵੂਠਾ ਰਾਮ ॥

aanandaa vajeh nit vaaje; paarabraham man vootthaa raam |

Sant Singh KhalsaThe sounds of ecstasy vibrate through me continuously. I have enshrined the Supreme Lord within my mind.
Manmohan SinghThe Transcendent Lord is enshrined in my mind and the musical instruments of joy ever play for me.
Manmohan Singh (Punjabi)ਪਰਮ ਪ੍ਰਭੂ ਮੇਰੇ ਹਿਰਦੇ ਅੰਦਰ ਵਸ ਗਿਆ ਹੈ ਅਤੇ ਖੁਸ਼ੀ ਦੇ ਸੰਗੀਤਕ ਸਾਜ਼ ਸਦੀਵ ਹੀ ਮੇਰੇ ਲਈ ਵਜਦੇ ਹਨ।
Fareedkot Teekaਆਨੰਦ ਕੇ ਦੇਨੇ ਵਾਲੇ ਬਾਜੇ ਨਿਤ ਹੀ ਬਜਤੇ ਹੈਂ ਅਰ ਪਾਰਬ੍ਰਹਮ ਰਾਮ ਮਨ ਮੇਂ ਬਸਿਆ ਹੈ॥
Prof. Sahib Singhਹੇ ਭਾਈ! (ਸਿਫ਼ਤਿ-ਸਾਲਾਹ ਦੀ 'ਅਬਿਚਲ ਨੀਵ' ਦੀ ਬਰਕਤਿ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਉਸ ਦੇ ਸਰੀਰ-ਮੰਦਰ ਵਿਚ ਆਤਮਕ) ਆਨੰਦ ਦੇ ਸਦਾ (ਮਾਨੋ,) ਵਾਜੇ ਵੱਜਦੇ ਰਹਿੰਦੇ ਹਨ।

ਪਦ ਅਰਥ ਨਿਤ = ਸਦਾ। ਵਜਹਿ = ਵੱਜਦੇ ਰਹਿੰਦੇ ਹਨ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਵੂਠਾ = ਆ ਵੱਸਦਾ ਹੈ।

SikhNet (Spanish)Dios ha llegado a mi mente,

ਗੁਰਮੁਖੇ ਸਚੁ ਕਰਣੀ ਸਾਰੀ; ਬਿਨਸੇ ਭ੍ਰਮ ਭੈ ਝੂਠਾ. ਰਾਮ ॥

guramukhe sach karanee saaree; binase bhram bhai jhootthaa. raam |

Sant Singh KhalsaAs Gurmukh, my lifestyle is excellent and true; my false hopes and doubts are dispelled.
Manmohan SinghBy Guru's grace I have adopted the sublime true way of life and my false doubt and dread are dispelled.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਸ੍ਰੇਸ਼ਟ ਸੱਚੀ ਜੀਵਨ ਰਹੁ-ਰੀਤੀ ਧਾਰਨ ਕਰ ਲਈ ਹੈ ਅਤੇ ਮੇਰਾ ਕੂੜਾ ਸੰਦੇਹ ਤੇ ਡਰ ਨਾਸ਼ ਹੋ ਗਏ ਹਨ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਸਚ ਰੂਪ ਦੀ (ਕਰਣੀ) ਭਗਤੀ ਸਮਾਲੀ ਹੈ, ਤਿਸ ਕਰ ਭ੍ਰਮ ਔ ਭੈ ਬਿਨਸ ਗਏ ਹੈਂ ਅਰ ਝੂਠਾ ਸੁਭਾਉ ਭੀ ਦੂਰ ਹੂਆ ਹੈ॥
Prof. Sahib Singh(ਉਸ ਦੇ ਸਰਰਿ-ਘਰ ਵਿਚੋਂ) ਸਾਰੇ ਭਰਮ ਡਰ ਝੂਠ ਨਾਸ ਹੋ ਜਾਂਦੇ ਹਨ, ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਨਾ (ਉਸ ਮਨੁੱਖ ਦਾ) ਸ਼੍ਰੇਸ਼ਟ ਕਰਤੱਬ ਬਣ ਜਾਂਦਾ ਹੈ।

ਪਦ ਅਰਥ ਗੁਰਮੁਖੇ = ਗੁਰੂ ਦੇ ਸਨਮੁਖ ਰਹਿ ਕੇ। ਸਚੁ = ਸਦਾ-ਥਿਰ ਹਰਿ-ਨਾਮ ਦਾ ਸਿਮਰਨ। ਸਾਰੀ = ਸ਼੍ਰੇਸ਼ਟ। ਕਰਣੀ = ਕਰਤੱਬ। ਭੈ = ਸਾਰੇ ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ}।

SikhNet (Spanish)la Melodía de Éxtasis resuena en mi interior.

ਅਨਹਦ ਬਾਣੀ ਗੁਰਮੁਖਿ ਵਖਾਣੀ; ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥

anahad baanee guramukh vakhaanee; jas sun sun man tan hariaa |

Sant Singh KhalsaThe Gurmukh chants the Bani of the unstruck melody; hearing it, listening to it, my mind and body are rejuvenated.
Manmohan SinghThe supreme Guru has uttered the Divine Gurbani, hearing, hearing which my soul and body are refreshed.
Manmohan Singh (Punjabi)ਸ਼ਰੋਮਣੀ ਗੁਰਾਂ ਨੇ ਈਸ਼ਵਰੀ ਗੁਰਬਾਣੀ ਉਚਾਰਨ ਕੀਤੀ ਹੈ ਜਿਸਨੂੰ ਸੁਣ ਸੁਣ ਕੇ ਮੇਰੀ ਆਤਮਾ ਤੇ ਦੇਹ ਤਰੋਤਾਜਾ ਹੋ ਗਏ ਹਨ।
Fareedkot Teekaਇਕ ਰਸ ਜੋ ਵਾਹਿਗੁਰੂ ਹੈ ਤਿਸ ਸਬੰਧੀ ਬਾਣੀ ਗੁਰਮੁਖਾਂ ਨੇ ਕਥਨ ਕਰੀ ਹੈ, ਤਿਸ ਦੁਆਰੇ ਪਰਮੇਸਰ ਕਾ ਜਸ ਸੁਣ ਸੁਣ ਕੇ ਮਨ ਤਨ ਹਰਿਆ ਹੂਆ ਹੈ॥
Prof. Sahib Singhਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਮਨੁੱਖ ਸਦਾ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।

ਪਦ ਅਰਥ ਅਨਹਦ = ਇਕ-ਰਸ। ਵਖਾਣੀ = ਉਚਾਰੀ, ਉਚਾਰਦਾ ਹੈ। ਜਸੁ = ਸਿਫ਼ਤਿ-ਸਾਲਾਹ। ਸੁਣਿ = ਸੁਣ ਕੇ। ਹਰਿਆ = ਹਰਾ-ਭਰਾ, ਆਤਮਕ ਜੀਵਨ ਵਾਲਾ।

SikhNet (Spanish)He practicado la Verdad por la Gracia del Guru y los fantasmas de la duda y el miedo han sido disipados.

ਸਰਬ ਸੁਖਾ ਤਿਸ ਹੀ ਬਣਿ ਆਏ; ਜੋ ਪ੍ਰਭਿ ਅਪਨਾ ਕਰਿਆ ॥

sarab sukhaa tis hee ban aae; jo prabh apanaa kariaa |

Sant Singh KhalsaAll pleasures are obtained, by that one whom God makes His Own.
Manmohan SinghHe, whom the Lord makes His own, obtains all the happiness.
Manmohan Singh (Punjabi)ਜਿਸ ਨੂੰ ਸੁਆਮੀ ਆਪਣਾ ਨਿਜ ਦਾ ਬਣਾ ਲੈਂਦਾ ਹੈ, ਉਸ ਨੂੰ ਸਾਰੀਆਂ ਖੁਸ਼ੀਆਂ ਪਰਾਪਤ ਹੋ ਜਾਂਦੀਆਂ ਹਨ।
Fareedkot Teekaਸਭ ਸੁਖ ਤਿਸ ਕੋ ਹੀ ਬਣਿ ਆਏ ਹੈਂ, ਜੋ ਪ੍ਰਭੂ ਨੇ ਅਪਨਾ ਦਾਸ ਕਰਿਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਪਿਆਰਾ) ਬਣਾ ਲਿਆ, ਸਾਰੇ ਸੁਖ ਉਸ ਦੇ ਅੰਦਰ ਆ ਇਕੱਠੇ ਹੋਏ।

ਪਦ ਅਰਥ ਤਿਸ ਹੀ = {ਕ੍ਰਿਆ-ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਪ੍ਰਭਿ = ਪ੍ਰਭੂ ਨੇ।

SikhNet (Spanish)Con la Melodía Divina de la Palabra del Guru mi cuerpo y mi mente florecen.

ਘਰ ਮਹਿ ਨਵ ਨਿਧਿ ਭਰੇ ਭੰਡਾਰਾ; ਰਾਮ ਨਾਮਿ ਰੰਗੁ ਲਾਗਾ ॥

ghar meh nav nidh bhare bhanddaaraa; raam naam rang laagaa |

Sant Singh KhalsaWithin the home of the heart are the nine treasures, filled to overflowing. He has fallen in love with the Lord's Name.
Manmohan SinghIn his home are the nine treasures and his garners are filled with the Lord's Name, to which he bears love.
Manmohan Singh (Punjabi)ਉਸ ਦੇ ਗ੍ਰਹਿ ਅੰਦਰ ਨੌ ਖਜਾਨੇ ਹਨ ਅਤੇ ਉਸ ਦੇ ਖਾਤੇ ਪ੍ਰਭੂ ਦੇ ਨਾਮ ਨਾਲ ਪਰੀ ਪੂਰਨ ਹਨ, ਜਿਸ ਨੂੰ ਕਿ ਉਹ ਪਿਆਰ ਕਰਦਾ ਹੈ।
Fareedkot Teekaਜਿਨ ਕਾ ਰਾਮ ਨਾਮ ਮੇਂ ਪ੍ਰੇਮ ਲਾਗਾ ਹੈ ਉਨ ਕੇ ਰਿਦੇ ਮੇਂ ਨਵਨਿਧਿ ਰੂਪ ਭਗਤੀ ਕੇ ਭੰਡਾਰ ਭਰੇ ਹੂਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦੇ (ਹਿਰਦੇ-) ਘਰ ਵਿਚ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨਿਆਂ ਦੇ ਭੰਡਾਰੇ ਭਰ ਜਾਂਦੇ ਹਨ।

ਪਦ ਅਰਥ ਨਵ ਨਿਧਿ = ਨੌ ਖ਼ਜ਼ਾਨੇ, ਧਰਤੀ ਦੇ ਸਾਰੇ ਖ਼ਜ਼ਾਨੇ। ਨਾਮਿ = ਨਾਮ ਵਿਚ। ਰੰਗੁ = ਪਿਆਰ।

SikhNet (Spanish)Aquél que pertenece al Señor obtiene el Supremo Éxtasis. En mi Hogar están los Nueve Tesoros, pues mi mente está entonada en el Nombre del Señor.

ਨਾਨਕ. ਜਨ ਪ੍ਰਭੁ ਕਦੇ, ਨ ਵਿਸਰੈ; ਪੂਰਨ ਜਾ ਕੇ ਭਾਗਾ ॥੨॥

naanak. jan prabh kade, na visarai; pooran jaa ke bhaagaa |2|

Sant Singh KhalsaServant Nanak shall never forget God; his destiny is perfectly fulfilled. ||2||
Manmohan SinghNanak, the Lord's slave, perfect is whose destiny, he forgets not his Lord ever.
Manmohan Singh (Punjabi)ਨਾਨਕ ਸਾਹਿਬ ਦਾ ਗੋਲਾ, ਮੁਕੰਮਲ ਹੈ ਜਿਸ ਦੀ ਪਰਾਲਭਧ, ਉਹ ਆਪਣੇ ਸੁਆਮੀ ਨੂੰ ਕਦਾਚਿਤ ਨਹੀਂ ਭੁਲਾਉਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਪੂਰਨ ਭਾਗ ਹੈਂ ਤਿਸ ਜਨ ਕੋ ਪ੍ਰਭੂ ਕਬੀ ਨਹੀਂ ਬਿਸਰਤਾ ਹੈ॥੨॥
Prof. Sahib Singhਹੇ ਨਾਨਕ! ਜਿਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਸ ਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ ॥੨॥

ਪਦ ਅਰਥ ਜਾ ਕੇ = ਜਿਸ ਜਨ ਦੇ ॥੨॥

SikhNet (Spanish)Dice Nanak, si el Destino del Santo es Perfecto, nunca abandonará a su Dios.(2)

ਛਾਇਆ ਪ੍ਰਭਿ ਛਤ੍ਰਪਤਿ ਕੀਨੑੀ; ਸਗਲੀ ਤਪਤਿ ਬਿਨਾਸੀ ਰਾਮ ॥

chhaaeaa prabh chhatrapat keenaee; sagalee tapat binaasee raam |

Sant Singh KhalsaGod, the King, has given me shade under His canopy, and the fire of desire has been totally extinguished.
Manmohan SinghWhen Lord, the Master of umbrella affords shelter, all the fire is quenched.
Manmohan Singh (Punjabi)ਜਦ ਛਤ੍ਰ ਦਾ ਮਾਲਕ, ਪ੍ਰਭੂ ਆਸਰਾ ਬਖਸ਼ਦਾ ਹੈ ਤਾਂ ਸਾਰੀ ਅੱਗ ਬੁੱਝ ਜਾਂਦੀ ਹੈ।
Fareedkot Teekaਹੇ ਭਾਈ! ਚਕ੍ਰਵਰਤੀ ਪ੍ਰਭੂ ਨੇ ਛਾਇਆ ਕਰੀ, ਭਾਵ ਆਸਰਾ ਦੀਆ ਹੈ ਸਾਂਤੀ ਰੂਪ ਛਾਯਾ ਕਰੀ ਹੈ, ਤਿਸ ਕਰ ਸਗਲੀ ਤਪਤ ਦੂਰ ਹੂਈ ਹੈ॥
Prof. Sahib Singhਹੇ ਭਾਈ! ਪ੍ਰਭੂ-ਪਾਤਿਸ਼ਾਹ ਨੇ (ਜਿਸ ਮਨੁੱਖ ਦੇ ਸਿਰ ਉਤੇ) ਆਪਣਾ ਹੱਥ ਰੱਖਿਆ, (ਉਸ ਦੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਨਾਸ ਹੋ ਗਈ।

ਪਦ ਅਰਥ ਛਾਇਆ = ਛਾਂ। ਪ੍ਰਭਿ = ਪ੍ਰਭੂ ਨੇ। ਛਤ੍ਰਪਤਿ = ਪਾਤਿਸ਼ਾਹ। ਪ੍ਰਭਿ ਛਤ੍ਰਪਤਿ = ਪ੍ਰਭੂ ਪਾਤਿਸ਼ਾਹ ਨੇ। ਸਗਲੀ = ਸਾਰੀ। ਤਪਤਿ = ਤਪਸ਼, ਸੜਨ।

SikhNet (Spanish)Mi Señor, el Rey, me ha dado asilo bajo Su Dosel; mi fuego interno se ha calmado.

ਦੂਖ ਪਾਪ ਕਾ ਡੇਰਾ ਢਾਠਾ; ਕਾਰਜੁ ਆਇਆ ਰਾਸੀ ਰਾਮ ॥

dookh paap kaa dderaa dtaatthaa; kaaraj aaeaa raasee raam |

Sant Singh KhalsaThe home of sorrow and sin has been demolished, and all affairs have been resolved.
Manmohan SinghThe abode of sorrow and sin is demolished and the affair is adjusted and the affair is adjusted.
Manmohan Singh (Punjabi)ਗਮ ਅਤੇ ਗੁਨਾਹ ਦਾ ਅੱਡਾ ਢੈ ਜਾਂਦਾ ਹੈ ਅਤੇ ਕੰਮ ਕਾਰ ਠੀਕ ਹੋ ਜਾਂਦਾ ਹੈ।
Fareedkot Teekaਦੂਖ ਪਾਪ ਕਾ ਡੇਰਾ ਜੋ ਅਗ੍ਯਾਨ ਥਾ, ਸੋ (ਢਾਠਾ) ਦੂਰ ਹੂਆ, ਔ ਰਾਮ ਪ੍ਰਾਪਤੀ ਰੂਪ ਕਾਰਜ (ਰਾਸੀ) ਸੂਤ ਆਯਾ ਹੈ॥
Prof. Sahib Singh(ਉਸ ਦੇ ਅੰਦਰੋਂ) ਦੁੱਖਾਂ ਦਾ ਵਿਕਾਰਾਂ ਦਾ ਅੱਡਾ ਹੀ ਢਹਿ ਗਿਆ, ਉਸ ਮਨੁੱਖ ਦਾ ਜੀਵਨ-ਮਨੋਰਥ ਕਾਮਯਾਬ ਹੋ ਗਿਆ।

ਪਦ ਅਰਥ ਢਾਠਾ = ਢਹਿ ਗਿਆ। ਕਾਰਜੁ = ਜੀਵਨ-ਮਨੋਰਥ। ਆਇਆ ਰਾਸੀ = ਕਾਮਯਾਬ ਹੋ ਗਿਆ।

SikhNet (Spanish)El recinto del dolor y del error ha sido derrumbado en mi interior y estoy totalmente satisfecho.

ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ; ਸਾਚੁ ਧਰਮੁ ਪੁੰਨੁ ਫਲਿਆ ॥

har prabh furamaaeaa mittee balaaeaa; saach dharam pun faliaa |

Sant Singh KhalsaWhen the Lord God so commands, misfortune is averted; true righteousness, Dharma and charity flourish.
Manmohan SinghWhen the Lord God orders, misfortune is averted and true religions and charity flourish.
Manmohan Singh (Punjabi)ਜਦ ਸੁਆਮੀ ਵਾਹਿਗੁਰੂ ਹੁਕਮ ਕਰਦਾ ਹੈ ਤਾਂ ਮੁਸੀਬਤ ਟਲ ਜਾਂਦੀ ਹੈ ਅਤੇ ਸੱਚਾ ਈਮਾਨ ਤੇ ਪੁੰਨ ਦਾਨ ਫੁਲਦੇ ਫਲਦੇ ਹਨ।
Fareedkot Teekaਹਰਿ ਪ੍ਰਭੂ ਕਾ ਫੁਰਮਾਇਆ ਹੂਆ ਹੁਕਮ ਜਬ ਮਾਂਨਾ ਤਬ ਹੀ ਅਵਿਦ੍ਯਾ ਮਿਟ ਗਈ। ਪੁਨਾ: ਜੋ ਸਾਚ ਬੋਲਾ ਹੂਆ ਔ ਧਰਮ ਕੀਆ ਹੂਆ ਥਾ, ਸੋ ਪੁੰਨ ਫਲਿਆ ਹੈ॥
Prof. Sahib Singhਹਰੀ ਪ੍ਰਭੂ ਨੇ ਹੁਕਮ ਦੇ ਦਿੱਤਾ (ਤੇ, ਉਸ ਮਨੁੱਖ ਦੇ ਅੰਦਰੋਂ ਮਾਇਆ) ਬਲਾ (ਦਾ ਪ੍ਰਭਾਵ) ਮੁੱਕ ਗਿਆ, ਸਦਾ-ਥਿਰ ਹਰਿ-ਨਾਮ ਸਿਮਰਨ ਦਾ ਧਰਮ ਪੁੰਨ (ਉਸ ਦੇ ਅੰਦਰ) ਵਧਣਾ ਸ਼ੁਰੂ ਹੋ ਗਿਆ।

ਪਦ ਅਰਥ ਸਾਚੁ ਧਰਮੁ = ਸਦਾ-ਥਿਰ ਹਰਿ-ਨਾਮ ਸਿਮਰਨ (ਵਾਲਾ) ਧਰਮ। ਸਾਚੁ ਪੁੰਨੁ = ਸਦਾ-ਥਿਰ ਹਰਿ-ਨਾਮ ਸਿਮਰਨ (ਵਾਲਾ) ਨੇਕ ਕਰਮ। ਫਲਿਆ = ਵਧਣਾ ਸ਼ੁਰੂ ਹੋਇਆ।

SikhNet (Spanish)El Señor ha recitado la Palabra del Shabd y todas mis aflicciones terminaron, la Verdad y la Rectitud han florecido.

Open this shabad (25 lines, Angs 781-782) →

Ang 781 of 1430