ੴ

ਸਿੱਖਬਾਣੀ · SikhBani

Ang 835

Sri Guru Granth Sahib · Raag Bilaaval · 3 shabads, 28 lines
Translations
Shabad Guru Ramdas Ji Raag Bilaaval continued from Ang 834

ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ; ਰਖਿ ਰਖਿ ਚਰਣ. ਹਰਿ ਤਾਲ ਪੂਰਈਆ ॥੫॥

har har usatat karai din raatee; rakh rakh charan. har taal pooreea |5|

Sant Singh KhalsaI praise the Lord, day and night, moving my feet to the beat of the drum. ||5||
Manmohan SinghPlacing, placing my feet with the beating of time, day and night sing I the praise of the Lord Master God.
Manmohan Singh (Punjabi)ਸੁਰਤਾਲ ਅੰਦਰ ਆਪਣੇ ਪੈਰ ਟਿਕਾ ਟਿਕਾ ਕੇ ਦਿਨ ਰਾਤ ਮੈਂ ਸੁਆਮੀ ਮਾਲਕ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਹਰ ਪ੍ਰਕਾਰ ਸੇ ਹਰੀ ਕੀ ਉਸਤਤੀ ਦਿਨ ਰਾਤ੍ਰੀ ਕਰਤੇ ਹੈਂ। ਚਰਨਾਂ ਕੋ ਰਖ ਰਖ, ਭਾਵ ਇੰਦ੍ਰਿਓਂ ਕੋ ਰੋਕ ਰੋਕ ਕਰ ਹਰੀ ਕੇ ਆਗੇ ਤਾਲ ਪੂਰਤੇ ਹੈਂ, ਭਾਵ ਮਨ ਕੋ ਸਰੂਪ ਮੇਂ ਠਹਰਾਵਤੇ ਹੈਂ॥੫॥
Prof. Sahib Singhਉਹ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪ੍ਰਭੂ-ਚਰਨਾਂ ਨੂੰ ਹਰ ਵੇਲੇ (ਹਿਰਦੇ ਵਿਚ) ਵਸਾ ਕੇ (ਉਹ ਮਨੁੱਖ ਜੀਵਨ-ਤੋਰ) ਤਾਲ-ਸਿਰ ਤੁਰਦਾ ਰਹਿੰਦਾ ਹੈ ॥੫॥

ਪਦ ਅਰਥ ਉਸਤਤਿ = ਸਿਫ਼ਤਿ-ਸਾਲਾਹ। ਚਰਣ ਹਰਿ = ਹਰੀ ਦੇ ਚਰਨ। ਰਖਿ ਰਖਿ = ਮੁੜ ਮੁੜ ਰੱਖ ਕੇ, ਹਰ ਵੇਲੇ ਰੱਖ ਕੇ। {ਨੋਟ: ਤਾਲ-ਸਿਰ ਨੱਚਣ ਵਾਲੇ ਦੇ ਨਾਲ ਰਾਗ ਦੇ ਸਾਜ਼ ਭੀ ਵਜਾਏ ਜਾਂਦੇ ਹਨ। ਗੁਰੂ ਦੀ ਰਜ਼ਾ ਵਿਚ ਤੁਰਨਾ, ਇਹ ਹੈ ਨੱਚਣਾ। ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਲਗਨ, ਇਹ ਹਨ ਵਾਜੇ। ਪ੍ਰਭੂ ਦੀ ਯਾਦ ਹਰ ਵੇਲੇ ਮਨ ਵਿਚ ਵਸਾਈ ਰੱਖਣੀ, ਇਹ ਹੈ ਤਾਲ-ਸਿਰ ਕਦਮ ਚੁੱਕਣੇ} ॥੫॥

SikhNet (Spanish)Alabo al Señor noche y día, moviendo mis pies al ritmo del tambor.(5)

ਹਰਿ ਕੈ ਰੰਗਿ ਰਤਾ ਮਨੁ ਗਾਵੈ; ਰਸਿ ਰਸਾਲ ਰਸਿ ਸਬਦੁ ਰਵਈਆ ॥

har kai rang rataa man gaavai; ras rasaal ras sabad raveea |

Sant Singh KhalsaImbued with the Lord's Love, my mind sings His Praise, joyfully chanting the Shabad, the source of nectar and bliss.
Manmohan SinghImbued with God's love, my soul sings His praise and joyfully utters the Name of the Home of Nectar and bliss.
Manmohan Singh (Punjabi)ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀ ਹੋਈ ਮੇਰੀ ਆਤਮਾ ਉਸ ਦਾ ਜੱਸ ਅਲਾਪਦੀ ਹੈ ਅਤੇ ਖੁਸ਼ੀ ਤੇ ਅੰਮ੍ਰਿਤ ਦੇ ਘਰ ਦਾ ਨਾਮ ਆਨੰਦ ਨਾਲ ਉਚਾਰਨ ਕਰਦੀ ਹੈ।
Fareedkot Teekaਹਰੀ ਕੇ (ਰੰਗਿ) ਪ੍ਰੇਮ ਮੇਂ ਰਤਾ ਹੂਆ ਮਨ ਤਿਸ ਵਾਹਿਗੁਰੂ ਕੇ ਗੁਣੋਂ ਕੋ ਗਾਵਤਾ ਹੈ। ਰਸੋਂ ਵਿਖੇ ਜੋ (ਰਸਾਲ) ਸ੍ਰੇਸਟ ਰਸ ਹੈ, ਸੋ ਅਬ ਹਮ ਗੁਰੋਂ ਕੇ (ਸਬਦੁ) ਉਪਦੇਸ਼ ਕਰ ਤਿਸ ਕੋ ਰਾਵਤੇ ਹੈਂ, ਭਾਵ ਤਿਸ ਅਨੰਦ ਮੇਂ ਮਗਨ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ (ਪ੍ਰੇਮ-) ਰੰਗ ਵਿਚ ਰੰਗਿਆ ਹੋਇਆ (ਜਿਸ ਮਨੁੱਖ ਦਾ) ਮਨ (ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਰਹਿੰਦਾ ਹੈ, ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿਚ ਸੁਆਦ ਨਾਲ (ਜੋ ਮਨੁੱਖ) ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ,

ਪਦ ਅਰਥ ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ। ਰਤਾ = ਰੰਗਿਆ ਹੋਇਆ। ਰਸਿ = ਸੁਆਦ ਨਾਲ। ਰਸਾਲ = {ਰਸ-ਆਲਯ} ਰਸਾਂ ਦਾ ਸੋਮਾ ਪ੍ਰਭੂ। ਰਸਾਲ ਰਸਿ = ਪਰਮਾਤਮਾ ਦੇ ਪ੍ਰੇਮ ਵਿਚ। ਰਵਿਆ = ਹਿਰਦੇ ਵਿਚ ਵਸਾਈ ਰੱਖਦਾ ਹੈ।

SikhNet (Spanish)Imbuido en el Amor del Señor recito, y canto con Dicha infinita la Bella Palabra,

ਨਿਜ ਘਰਿ ਧਾਰ ਚੁਐ ਅਤਿ ਨਿਰਮਲ; ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥

nij ghar dhaar chuai at niramal; jin peea tin hee sukh laheea |6|

Sant Singh KhalsaThe stream of immaculate purity flows through the home of the self within; one who drinks it in, finds peace. ||6||
Manmohan SinghWithin one's own home trickles the supremely immaculate stream, He who drink it attains to peace.
Manmohan Singh (Punjabi)ਇਨਸਾਨ ਨੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਪਰਮ ਪਵਿੱਤਰ ਧਾਰਾ ਟੱਪਕਤੀ ਹੈ। ਜੋ ਭੀ ਇਸ ਨੂੰ ਪਾਨ ਕਰਦਾ ਹੈ, ਉਹ ਆਰਾਮ ਪਾਉਂਦਾ ਹੈ।
Fareedkot Teekaਅਪਣੇ ਅੰਤਸਕਰਣ ਰੂਪੀ ਘਰ ਮੇਂ ਆਤਮ ਅਨੰਦ ਕੀ ਅੰਮ੍ਰਿਤ ਰੂਪ ਧਾਰਾ ਅਤੀ ਨਿਰਮਲ ਹਮ ਕੋ (ਚੁਐ) ਪ੍ਰਾਪਤਿ ਭਈ ਹੈ। ਔਰ ਹੋਰ ਭੀ ਜਿਨੋਂ ਨੇ ਇਸ ਆਤਮ ਅਨੰਦ ਰੂਪੀ ਅੰਮ੍ਰਤ ਕੋ ਪਾਨ ਕੀਆ ਹੈ, ਤਿਨੋਂ ਨੇ ਹੀ ਸਬ ਕੋ (ਲਹੀਆ) ਲਹਿਆ, ਭਾਵ ਪਾਇਆ ਹੈ॥੬॥
Prof. Sahib Singhਉਸ ਮਨੁੱਖ ਦੇ ਹਿਰਦੇ ਵਿਚ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ) ਬੜੀ ਸਾਫ਼-ਸੁਥਰੀ ਧਾਰ ਚੋਂਦੀ ਰਹਿੰਦੀ ਹੈ। ਜਿਸ ਮਨੁੱਖ ਨੇ (ਇਹ ਨਾਮ-ਜਲ) ਪੀਤਾ ਉਸ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ ॥੬॥

ਪਦ ਅਰਥ ਨਿਜ ਘਰਿ = ਆਪਣੇ (ਹਿਰਦੇ-) ਘਰ ਵਿਚ। ਚੁਐ = ਚੋਂਦੀ ਰਹਿੰਦੀ ਹੈ। ਅਤਿ = ਬਹੁਤ। ਜਿਨਿ = ਜਿਸ (ਮਨੁੱਖ) ਨੇ। ਤਿਨ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਉਸ ਨੇ ਹੀ ॥੬॥

SikhNet (Spanish)un arroyo claro y puro con el Nombre del Señor en el hogar de mi ser es vertido, y la Paz inunda a quien sea que bebe de él. (6)

ਮਨਹਠਿ ਕਰਮ ਕਰੈ ਅਭਿਮਾਨੀ; ਜਿਉ ਬਾਲਕ. ਬਾਲੂ ਘਰ ਉਸਰਈਆ ॥

manahatth karam karai abhimaanee; jiau baalak. baaloo ghar usareea |

Sant Singh KhalsaThe stubborn-minded, egotistical, proud-minded person performs rituals, but these are like sand castles built by children.
Manmohan SinghThrough his mind's obstinacy, the proud man performs rituals, but these are like house of sand built by a child.
Manmohan Singh (Punjabi)ਆਪਣੇ ਚਿੱਤ ਦੀ ਜਿੱਦ ਰਾਹੀਂ ਹੰਕਾਰੀ ਆਦਮੀ ਕਰਮਕਾਂਡ ਕਮਾਉਂਦਾ ਹੈ। ਪਰ ਇਹ ਇਕ ਬੱਚੇ ਦੇ ਰੇਤੇ ਦਾ ਮਕਾਨ ਬਣਾਉਣ ਦੇ ਸਮਾਨ ਹਨ।
Fareedkot Teekaਗੁਰੋਂ ਤੇ ਬਿਨਾਂ ਮਨ ਹਠ ਕਰ ਜੋ ਇਹ ਅਭਿਮਾਨੀ ਜੀਵ ਕਰਮੋਂ ਕੋ ਕਰਤਾ ਹੈ, ਸੋ ਐਸੇ ਹੈ ਜੈਸੇ- ਸਮੁੰਦਰ ਕੇ ਕਨਾਰੇ ਪਰ ਕੋਈ ਬਾਲਕ (ਬਾਲੂ) ਰੇਤੇ ਕਾ ਘਰ ਉਸਾਰਤਾ ਹੈ॥
Prof. Sahib Singh(ਜਿਹੜਾ ਮਨੁੱਖ ਆਪਣੇ) ਮਨ ਦੇ ਹਠ ਨਾਲ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ, ਉਸ ਨੂੰ (ਆਪਣੇ ਧਰਮੀ ਹੋਣ ਦਾ) ਮਾਣ ਹੋ ਜਾਂਦਾ ਹੈ, (ਉਸ ਦੇ ਇਹ ਉੱਦਮ ਫਿਰ ਇਉਂ ਹੀ ਹਨ) ਜਿਵੇਂ ਬੱਚੇ ਰੇਤ ਦੇ ਘਰ ਉਸਾਰਦੇ ਹਨ।

ਪਦ ਅਰਥ ਮਨ ਹਠਿ = (ਆਪਣੇ) ਮਨ ਦੇ ਹਠ ਨਾਲ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਅਭਿਮਾਨੀ = ਅਹੰਕਾਰੀ (ਹੋ ਜਾਂਦਾ ਹੈ)। ਬਾਲੂ = ਰੇਤ।

SikhNet (Spanish)El ególatra hace actos arrogantes, pero éstos son como una casa de arena construida por un niño demasiado cerca del mar;

ਆਵੈ ਲਹਰਿ ਸਮੁੰਦ ਸਾਗਰ ਕੀ; ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥

aavai lehar samund saagar kee; khin meh bhin bhin dteh peea |7|

Sant Singh KhalsaWhen the waves of the ocean come in, they crumble and dissolve in an instant. ||7||
Manmohan SinghWhen the waves of the vast ocean dash against it, in an instant, it crumbles into pieces and bits.
Manmohan Singh (Punjabi)ਜਦ ਆਪਾਰ ਸਮੁੰਦਰ ਦੇ ਤਰੰਗ ਇਸ ਨੂੰ ਟਕਰਾਉਂਦੇ ਹਨ, ਤਦ ਇਕ ਨਿਮਖ ਵਿੱਚ, ਇਹ ਟੁਕੜੇ ਟੁਕੜੇ ਹੋ ਡਿੱਗ ਪੈਂਦਾ ਹੈ।
Fareedkot Teekaਜਬ (ਸਾਗਰ) ਸਗਰ ਕੇ ਪੁਤ੍ਰ ਕਰ ਰਚਤ ਸਮੁੰਦਰ ਸੇ ਜਲ ਕੀ ਲਹਰ ਆਵਤੀ ਹੈ, ਤਿਸੀ ਖਿਨ ਮੇਂ ਭਿੰਨ ਭਿੰਨ ਹੋ ਕਰ ਰੇਤੇ ਕਾ ਘਰ ਗਿਰ ਪੜਤਾ ਹੈ। ਤੈਸੇ ਹੀ ਪੁੰਨੋਂ ਕੀ ਨਾਸਤਾ ਰੂਪੀ ਲਹਰ ਕਰ ਸਕਾਮੀ ਕਰਮੋਂ ਕੇ ਫਲ੍ਹ ਰੂਪ ਸੁਖ ਨਾਸ ਹੋ ਜਾਤੇ ਹੈਂ॥੭॥☬ਅਬ ਲਹਰੋਂ ਕੇ ਦ੍ਰਿਸ਼ਟਾਂਤ ਕਰ ਜਗਤ ਕੋ ਬ੍ਰਹਮ ਸਾਥ ਅਭੇਦਤਾ ਦਿਖਲਾਵਤੇ ਹੈਂ:
Prof. Sahib Singhਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ, ਤੇ, ਉਹ ਘਰ ਇਕ ਖਿਨ ਵਿਚ ਕਿਣਕਾ ਕਿਣਕਾ ਹੋ ਕੇ ਢਹਿ ਜਾਂਦੇ ਹਨ ॥੭॥
SikhNet (Spanish)cuando las olas del mar rompen en la playa, el agua llega hasta ella, y la construcción fútil cae y se desvanece. (7)

ਹਰਿ ਸਰੁ ਸਾਗਰੁ ਹਰਿ ਹੈ ਆਪੇ; ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥

har sar saagar har hai aape; ihu jag hai sabh khel kheleea |

Sant Singh KhalsaThe Lord is the pool, and the Lord Himself is the ocean; this world is all a play which He has staged.
Manmohan SinghGod is the pool and God Himself is the ocean, this world is all a play staged by Him.
Manmohan Singh (Punjabi)ਵਾਹਿਗੁਰੂ ਸਰੋਵਰ ਹੈ ਅਤੇ ਵਾਹਿਗੁਰੂ ਖੁਦ ਹੀ ਸਮੁੰਦਰ ਹੈ। ਇਹ ਸਮੂਹ ਸੰਸਾਰ ਉਸ ਨੇ ਇਕ ਖੇਡ ਰਚੀ ਹੋਈ ਹੈ।
Fareedkot Teekaਹਰੀ ਆਪ ਹੀ ਹਰ ਪ੍ਰਕਾਰ ਸੇ ਸਮੁੰਦ੍ਰ ਕੇ (ਸਰੁ) ਸਮਾਨ ਹੈ। ਇਹ ਜਗਤ ਜੋ ਹੈ, ਸੋ ਸਭ ਤਿਸ ਕਾ ਖੇਲ ਖੇਲਿਆ ਹੂਆ ਵਾ ਖਿਲਾਰਿਆ ਹੂਆ ਤਰੰਗ ਰੂਪ ਹੈ॥
Prof. Sahib Singhਹੇ ਭਾਈ! ਇਹ ਸਾਰਾ ਜਗਤ (ਪਰਮਾਤਮਾ ਨੇ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਹ ਆਪ ਹੀ (ਜੀਵਨ ਦਾ) ਸਰੋਵਰ ਹੈ, ਸਮੁੰਦਰ ਹੈ (ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਹਨ)।

ਪਦ ਅਰਥ ਸਰੁ = ਸਰੋਵਰ, ਤਾਲਾਬ। ਸਾਗਰੁ = ਸਮੁੰਦਰ। ਆਪੇ = ਆਪ ਹੀ। ਸਭੁ = ਸਾਰਾ।

SikhNet (Spanish)El Señor es el mar y este mundo realiza Su Teatro en sus orillas,

ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ; ਨਾਨਕ ਆਪੇ ਆਪਿ ਰਮਈਆ ॥੮॥੩॥੬॥

jiau jal tarang jal jaleh samaaveh; naanak aape aap rameea |8|3|6|

Sant Singh KhalsaAs the waves of water merge into the water again, O Nanak, so does He merge into Himself. ||8||3||6||
Manmohan SinghAs the water of the sea waves merges in the sea, so, O Nanak, the omnipresent Lord is all by the Himself.
Manmohan Singh (Punjabi)ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਦਾ ਪਾਣੀ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ, ਹੇ ਨਾਨਕ! ਸਰਬ-ਵਿਆਪਕ ਸੁਆਮੀ ਸਾਰਾ ਕੁਝ ਖੁਦ-ਬ-ਖੁਦ ਹੀ ਹੈ।
Fareedkot Teekaਜੈਸੇ ਜਬ ਜਲ ਕੇ ਤਰੰਗ ਜਲ ਵਿਖੇ ਭਿੰਨ ਪ੍ਰਤੀਤ ਹੋਤੇ ਹੈਂ, ਓਹ ਤਬ ਭੀ ਜਲ ਕਾ ਹੀ ਸਰੂਪ ਹੈਂ। ਔਰ ਜਬ ਜਲ ਮੇਂ ਓਹ ਤਰੰਗ (ਸਮਾਵਹਿ) ਅਭਾਵ ਹੋ ਜਾਤੇ ਹੈਂ ਤਬ ਭੀ ਜਲ ਮੇਂ ਹੀ ਸਮਾਇ ਕਰ ਜਲ ਰੂਪ ਹੋ ਜਾਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤੈਸੇ ਅਬ ਭੀ ਸਰਬ ਰੂਪੁ ਆਪੇ ਆਪ ਰਮਈਆ ਹੀ ਹੈ ਔਰੁ ਜਬ ਦੇਹੋਂ ਰੂਪੀ ਤਰੰਗੋਂ ਕਾ ਅਭਾਵ ਹੋਵੇਗਾ ਤਬ ਭੀ ਬ੍ਰਹਮ ਹੀ ਸੇਸ ਰਹੇਗਾ। ਭਾਵ ਅਕਾਰ ਕਲਪਤ ਹੈ, ਕਲਪ ਵਸਤੂ ਕੀ ਸਤਾ ਅਧਸਠਾਨ ਸੇ ਭਿੰਨ ਨਹੀਂ ਹੋਤੀ॥੮॥੩॥੬॥☬ਸਚੇ ਕੀ ਪ੍ਰੀਤੀ ਬਿਨਾਂ ਪਾਖੰਡ ਕੀ ਨਖੇਧੀ ਕਰਤੇ ਹੂਏ ਨਿਜ ਮਨ ਪ੍ਰਤੀ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਵੇਂ (ਸਮੁੰਦਰ ਦੇ) ਪਾਣੀ ਦੀਆਂ ਲਹਿਰਾਂ (ਸਮੁੰਦਰ ਦਾ) ਪਾਣੀ (ਹੀ ਹਨ) ਪਾਣੀ ਵਿਚ ਹੀ ਮਿਲ ਜਾਂਦੀਆਂ ਹਨ (ਇਸੇ ਤਰ੍ਹਾਂ) ਉਹ ਸੋਹਣਾ ਰਾਮ (ਹਰ ਥਾਂ) ਆਪ ਹੀ ਆਪ ਹੈ ॥੮॥੩॥੬॥

ਪਦ ਅਰਥ ਤਰੰਗ = ਲਹਿਰਾਂ। ਜਲਹਿ = ਪਾਣੀ ਵਿਚ ਹੀ {ਜਲਹਿ = ਜਲਿ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਲਿ' ਦੀ 'ਿ' ਉੱਡ ਗਈ ਹੈ}। ਸਮਾਵਹਿ = ਲੀਨ ਹੋ ਜਾਂਦੀਆਂ ਹਨ ॥੮॥੩॥੬॥

SikhNet (Spanish)así como las olas se inmergen en el mar, así el mundo lo hace en sus arenas, no hay nada más que Él.(8-3-6)

Open this shabad (19 lines, Angs 834-835) →

Shabad Guru Ramdas Ji Raag Bilaaval

ਬਿਲਾਵਲੁ ਮਹਲਾ ੪ ॥

bilaaval mahalaa 4 |

Sant Singh KhalsaBilaaval, Fourth Mehl:
Manmohan SinghBilawal 4th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.

ਸਤਿਗੁਰੁ ਪਰਚੈ. ਮਨਿ ਮੁੰਦ੍ਰਾ ਪਾਈ; ਗੁਰ ਕਾ ਸਬਦੁ. ਤਨਿ ਭਸਮ ਦ੍ਰਿੜਈਆ ॥

satigur parachai. man mundraa paaee; gur kaa sabad. tan bhasam drirreea |

Sant Singh KhalsaMy mind wears the ear-rings of the True Guru's acquaintance; I apply the ashes of the Word of the Guru's Shabad to my body.
Manmohan SinghMy mind wears the rings of the union with True Guru and I apply the ashes of the Guru's instruction to my body.
Manmohan Singh (Punjabi)ਮੇਰੇ ਚਿੱਤ ਨੇ ਸੱਚੇ ਗੁਰਾਂ ਨਾਲ ਮਿਲਾਪ ਦੀਆਂ ਮੁੰਦਾਂ ਪਾਈਆਂ ਹੋਈਆਂ ਹਨ ਅਤੇ ਆਪਣੀ ਦੇਹ ਨੂੰ ਮੈਂ ਗੁਰਾਂ ਦੇ ਉਪਦੇਸ਼ ਦੀ ਸੁਆਹ ਮਲਦਾ ਹਾਂ।
Fareedkot Teekaਹੇ ਮਨ! ਜਿਨੋਂ ਨੇ ਸਤਿਗੁਰੋਂ ਕੇ ਉਪਦੇਸ ਮੇਂ ਪਰਚਣੇ ਕੀ ਮੁੰਦ੍ਰਾਂ ਕੀ ਜੋੜੀ ਪਾਈ ਹੈ, ਔ ਗੁਰੋਂ ਕੇ ਸਬਦ ਕੀ ਹੀ ਤਨ ਮੇਂ (ਭਸਮ) ਬਿਭੂਤ ਲਗਾਇ ਕਰ ਦ੍ਰਿੜ ਕਰੀ ਹੈ॥
Prof. Sahib Singhਹੇ ਭਾਈ! (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਪ੍ਰਸੰਨ ਹੋ ਜਾਂਦਾ ਹੈ (ਗੁਰੂ ਦੀ ਇਹ ਪ੍ਰਸੰਨਤਾ ਉਹਨਾਂ ਨੇ ਆਪਣੇ) ਮਨ ਵਿਚ (ਜੋਗੀਆਂ ਵਾਲੀ) ਮੁੰਦ੍ਰਾ ਪਾਈ ਹੋਈ ਹੈ, ਗੁਰੂ ਦਾ ਸ਼ਬਦ (ਉਹਨਾਂ ਨੇ ਆਪਣੇ ਹਿਰਦੇ ਵਿਚ) ਪੱਕਾ ਟਿਕਾਇਆ ਹੋਇਆ ਹੈ (ਇਹ ਉਹਨਾਂ ਆਪਣੇ) ਸਰੀਰ ਉੱਤੇ ਸੁਆਹ ਮਲੀ ਹੋਈ ਹੈ।

ਪਦ ਅਰਥ ਪਰਚੈ = ਪ੍ਰਸੰਨ ਹੋ ਜਾਂਦਾ ਹੈ (ਜਿਨ੍ਹਾਂ ਮਨੁੱਖਾਂ ਉਤੇ)। ਮਨਿ = ਮਨ ਵਿਚ। ਤਨਿ = ਸਰੀਰ ਉਤੇ। ਭਸਮ = ਸੁਆਹ। ਦ੍ਰਿੜਈਆ = ਹਿਰਦੇ ਵਿਚ ਪੱਕੇ ਤੌਰ ਤੇ ਵਸਾ ਲਿਆ।

SikhNet (Spanish)Mi ser ahora usa los aretes de la Sabiduría del Guru, unto en mi cuerpo las cenizas de la Palabra del Shabd del Guru.

ਅਮਰ ਪਿੰਡ ਭਏ ਸਾਧੂ ਸੰਗਿ; ਜਨਮ ਮਰਣ ਦੋਊ ਮਿਟਿ ਗਈਆ ॥੧॥

amar pindd bhe saadhoo sang; janam maran doaoo mitt geea |1|

Sant Singh KhalsaMy body has become immortal, in the Saadh Sangat, the Company of the Holy. Both birth and death have come to an end for me. ||1||
Manmohan SinghMy being has become eternal in the society of the saints and ended are both my births and deaths.
Manmohan Singh (Punjabi)ਸਤਿ-ਸੰਗਤ ਅੰਦਰ ਮੇਰੀ ਹਸਤੀ ਅਬਿਨਾਸੀ ਹੋ ਗਈ ਹੈ ਅਤੇ ਮੁੱਕ ਗਏ ਹਨ ਦੋਨੋਂ ਹੀ ਮੇਰੇ ਜੰਮਣੇ ਤੇ ਮਰਨੇ।
Fareedkot Teekaਸੋ ਜਨ ਸੰਤੋਂ ਕੇ ਸੰਗ ਕਰ ਕੇ (ਅਮਰ ਪਿੰਡ) ਅਮਰ ਸਰੂਪ ਹੋ ਗਏ ਹੈਂ ਔ ਤਿਨ ਕੇ ਜਨਮ ਮਰਨ ਦੋਨੋਂ ਮਿਟ ਗਏ ਹੈਂ॥੧॥
Prof. Sahib Singh(ਇਸ ਤਰ੍ਹਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਹਨ, ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ ॥੧॥

ਪਦ ਅਰਥ ਅਮਰ = ਅ-ਮਰ, ਨਾਹ ਮਰਨ ਵਾਲੇ। ਪਿੰਡ = ਸਰੀਰ। ਅਮਰ ਪਿੰਡ = ਮੌਤ-ਰਹਿਤ ਸਰੀਰਾਂ ਵਾਲੇ, ਜਨਮ ਮਰਨ ਦੇ ਗੇੜ ਤੋਂ ਬਚੇ ਹੋਏ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਦੋਊ = ਦੋਵੇਂ ਹੀ ॥੧॥

SikhNet (Spanish)En la Hermandad de los Santos mi ser se ha vuelto Eterno, y todas mis transmigraciones han cesado para siempre. (1)

ਮੇਰੇ ਮਨ; ਸਾਧਸੰਗਤਿ ਮਿਲਿ ਰਹੀਆ ॥

mere man; saadhasangat mil raheea |

Sant Singh KhalsaO my mind, remain united with the Saadh Sangat.
Manmohan SinghO my soul!, remain thou ever united with the society of saints.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸਦਾ ਹੀ ਸਤਿ ਸੰਗਤ ਨਾਲ ਜੁੜੀ ਰਹੁ।
Fareedkot Teekaਹੇ ਮੇਰੇ ਮਨ! ਸੰਤੋਂ ਕੀ ਸੰਗਤ ਮੇਂ ਮਿਲ ਰਹੋ॥
Prof. Sahib Singhਹੇ ਮੇਰੇ ਮਨ! ਗੁਰੂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ (ਅਤੇ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ ਕਿ)

ਪਦ ਅਰਥ ਮਨ = ਹੇ ਮਨ! ਮਿਲਿ = ਮਿਲ ਕੇ।

SikhNet (Spanish)Mi ser está dedicado a la Saad Sangat, la Sociedad de los Santos;

ਕ੍ਰਿਪਾ ਕਰਹੁ ਮਧਸੂਦਨ ਮਾਧਉ; ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥

kripaa karahu madhasoodan maadhau; mai khin khin saadhoo charan pakheea |1| rahaau |

Sant Singh KhalsaBe merciful to me, O Lord; each and every instant, let me wash the Feet of the Holy. ||1||Pause||
Manmohan SinghO God, the Destroyer of Madh demon and the Lord of wealth, show mercy unto me, so that every moment I wash the saints feet. Pause.
Manmohan Singh (Punjabi)ਹੇ ਮਧ ਦੈਂਤ ਨੂੰ ਮਾਰਨ ਵਾਲੇ ਅਤੇ ਮਾਇਆ ਦੇ ਸੁਆਮੀ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਹਰ ਮੁਹਤ ਸੰਤਾਂ ਦੇ ਪੈਰ ਧੋਵਾਂ। ਠਹਿਰਾਉ।
Fareedkot Teekaਐਸੇ ਬੇਨਤੀ ਕਰੋ: ਹੇ ਮਧ ਕੈਟਭ ਆਦੀ ਦੈਤਾਂ ਕੇ (ਸੂਦਨ) ਨਾਸ ਕਰਤਾ ਮਾਧੋ! ਮੇਰੇ ਪਰ ਐਸੀ ਕਿਰਪਾ ਕਰੋ ਜੋ ਮੈਂ ਖਿਨ ਖਿਨ ਵਿਖੇ ਸੰਤ ਜਨੋਂ ਕੇ ਚਰਨੋਂ ਕੋ (ਪਖਈਆ) ਧੋਵੋਂ ਵਾ ਪੇਖਤਾ ਰਹੂੰ॥੧॥ ਰਹਾਉ ॥☬ਜੋ ਸਤਿਗੁਰੋਂ ਕੇ ਸਬਦ ਮੇਂ ਪਰਚੇ ਨਹੀਂ ਹੈਂ ਅਬ ਤਿਨ ਕੀ ਬਿਵਸਥਾ ਕਹਤੇ ਹੈਂ:
Prof. Sahib Singhਹੇ ਮਧਸੂਦਨ! ਹੇ ਮਾਧੋ! (ਮੇਰੇ ਉਤੇ) ਮਿਹਰ ਕਰ, ਮੈਂ ਹਰ ਵੇਲੇ ਗੁਰੂ ਦੇ ਚਰਨ ਧੋਂਦਾ ਰਹਾਂ (ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ) ॥੧॥ ਰਹਾਉ ॥

ਪਦ ਅਰਥ ਮਧ ਸੂਦਨ = ਹੇ ਮਧ ਸੂਦਨ! ਹੇ ਮਧੂ-ਰਾਖਸ਼ ਨੂੰ ਮਾਰਨ ਵਾਲੇ! ਮਾਧਉ = ਹੇ ਮਾਇਆ ਦੇ ਪਤੀ! (ਧਵ = ਪਤੀ)। ਪਖਈਆ = ਮੈਂ ਧੋਂਦਾ ਰਹਾਂ ॥੧॥ ਰਹਾਉ ॥

SikhNet (Spanish)oh Dios, ten Compasión de mí para que alabe los Pies de los Santos. (1-Pausa)

ਤਜੈ ਗਿਰਸਤੁ. ਭਇਆ ਬਨ. ਵਾਸੀ; ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥

tajai girasat. bheaa ban. vaasee; ik khin manooaa ttikai na ttikeea |

Sant Singh KhalsaForsaking family life, he wanders in the forest, but his mind does not remain at rest, even for an instant.
Manmohan SinghRenouncing family life, man becomes a forest-dweller, but his mind remains not at rest, even for a moment.
Manmohan Singh (Punjabi)ਘਰ-ਬਾਰ ਨੂੰ ਛੱਡ ਕੇ, ਇਨਸਾਨ ਜੰਗਲ ਦੇ ਰਹਿਣ ਵਾਲਾ ਹੋ ਜਾਂਦਾ ਹੈ ਪ੍ਰੰਤੂ ਉਸ ਦਾ ਮਨ ਇਕ ਮੁਹਤ ਭਰ ਲਈ ਭੀ ਨਿਹਚਲ ਨਹੀਂ ਹੁੰਦਾ।
Fareedkot Teekaਜੋ ਜਨ ਨਾਮ ਕੀ ਪ੍ਰੀਤੀ ਬਿਨਾਂ ਗ੍ਰਿਹਸਤ ਕੋ ਤਿਆਗ ਕਰ ਬਨੋਂ ਮੇਂ ਨਿਵਾਸ ਕਰਨੇ ਵਾਲਾ ਭੀ ਭਯਾ ਹੈ, ਪਰੰਤੂ ਤਿਸ ਕਾ ਮਨੁ ਟਿਕਾਯਾ ਹੂਆ ਇਕ ਖਿਨ ਭੀ ਟਿਕਤਾ ਨਹੀਂ ਹੈ॥
Prof. Sahib Singhਪਰ, ਹੇ ਭਾਈ! (ਜਿਹੜਾ ਮਨੁੱਖ) ਗ੍ਰਿਹਸਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਜਾ ਬਣਦਾ ਹੈ (ਇਸ ਤਰ੍ਹਾਂ ਉਸ ਦਾ) ਮਨ (ਤਾਂ) ਟਿਕਾਇਆਂ ਇਕ ਖਿਨ ਵਾਸਤੇ ਭੀ ਨਹੀਂ ਟਿਕਦਾ।

ਪਦ ਅਰਥ ਤਜੈ = ਤਿਆਗਦਾ ਹੈ, ਛੱਡ ਜਾਂਦਾ ਹੈ। ਬਨਵਾਸੀ = ਜੰਗਲ ਦਾ ਵਾਸੀ।

SikhNet (Spanish)Abandonando el hogar, mi mente se fue a los bosques y no pudo estar contenida ni por un segundo a pesar de ello,

ਧਾਵਤੁ ਧਾਇ ਤਦੇ ਘਰਿ ਆਵੈ; ਹਰਿ ਹਰਿ ਸਾਧੂ ਸਰਣਿ ਪਵਈਆ ॥੨॥

dhaavat dhaae tade ghar aavai; har har saadhoo saran paveea |2|

Sant Singh KhalsaThe wandering mind returns home, only when it seeks the Sanctuary of the Lord's Holy people. ||2||
Manmohan SinghThen alone the wandering soul returns home, when it seeks the refuge of the Lord God's saints.
Manmohan Singh (Punjabi)ਕੇਵਲ ਤਾਂ ਹੀ ਭਟਕਦਾ ਹੋਇਆ ਮਨੂਆਂ ਆਪਣੇ ਧਾਮ ਵਿੱਚ ਆਉਂਦਾ ਹੈ, ਜਦ ਇਹ ਸੁਆਮੀ ਵਾਹਿਗੁਰੂ ਦੇ ਸੰਤਾਂ ਦੀ ਪਨਾਹ ਲੈਂਦਾ ਹੈ।
Fareedkot Teekaਇਹ ਮਨ ਜੋ (ਧਾਵਤ) ਧਾਵਣੇ ਅਰਥਾਤ ਨਾਸ ਹੋ ਜਾਣੇ ਵਾਲੇ ਪਦਾਰਥੋਂ ਮੇਂ ਧਾਇ ਰਹਿਆ ਹੈ, ਸੋ ਤਬ ਹੀ (ਘਰਿ) ਸਰੂਪ ਮੇਂ ਆਇਕਰ ਇਕਾਗਰ ਹੋਵੈ ਜਬ ਸੰਤੋਂ ਕੀ ਸਰਣਿ ਪੜ ਕੇ ਹਰਿ ਹਰਿ ਨਾਮ ਕਾ ਜਾਪ ਕਰੇ॥੨॥
Prof. Sahib Singhਹੇ ਭਾਈ! ਇਹ ਭਟਕਦਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿਚ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸਰਨ ਪੈਂਦਾ ਹੈ ॥੨॥

ਪਦ ਅਰਥ ਧਾਵਤੁ = ਭਟਕਦਾ ਮਨ। ਧਾਇ = ਭਟਕ ਕੇ, ਦੌੜ ਕੇ। ਤਦੇ = ਤਦੋਂ ਹੀ। ਘਰਿ = ਘਰ ਵਿਚ। ਸਾਧੂ = ਗੁਰੂ ॥੨॥

SikhNet (Spanish)pero cuando buscó el Refugio de los Santos del Señor, su ansiedad desapareció porque regresé a mi Hogar. (2)

ਧੀਆ ਪੂਤ ਛੋਡਿ ਸੰਨਿਆਸੀ; ਆਸਾ ਆਸ ਮਨਿ ਬਹੁਤੁ ਕਰਈਆ ॥

dheea poot chhodd saniaasee; aasaa aas man bahut kareea |

Sant Singh KhalsaThe Sannyaasi renounces his daughters and sons, but his mind still conjures up all sorts of hopes and desires.
Manmohan SinghEven an anchoret, who abandons his daughters and sons, conceives many desires within his mind.
Manmohan Singh (Punjabi)ਇਕ ਵਿਰੱਕਤ ਭੀ ਜੋ ਆਪਣੀਆਂ ਲੜਕੀਆਂ ਅਤੇ ਲੜਕਿਆਂ ਨੂੰ ਛੱਡ ਜਾਂਦਾ ਹੈ ਅਤੇ ਆਪਣੇ ਚਿੱਤ ਅੰਦਰ ਘਨੇਰੀਆਂ ਖਾਹਿਸ਼ਾਂ ਧਾਰਦਾ ਹੈ।
Fareedkot Teekaਧੀਆਂ ਪੁਤ੍ਰੋਂ ਕੋ ਛੋਡ ਕਰ ਯਦਪਿ ਸੰਨਿਆਸ ਭੀ ਹੂਆ ਤਦਪਿ ਮਨੁ ਤਿਸ ਕਾ ਬਹੁਤ ਆਸਾ ਹੀ ਆਸਾ ਕਰਤਾ ਰਹਿਆ॥
Prof. Sahib Singhਹੇ ਭਾਈ! (ਜਿਹੜਾ ਮਨੁੱਖ) ਧੀਆਂ ਪੁੱਤਰ (ਪਰਵਾਰ) ਛੱਡ ਕੇ ਸੰਨਿਆਸੀ ਜਾ ਬਣਦਾ ਹੈ (ਉਹ ਤਾਂ ਫਿਰ ਭੀ ਆਪਣੇ) ਮਨ ਵਿਚ ਅਨੇਕਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ,

ਪਦ ਅਰਥ ਛੋਡਿ = ਛੱਡ ਕੇ। ਮਨਿ = ਮਨ ਵਿਚ।

SikhNet (Spanish)Uno abandona a sus parientes para volverse Sanyasa, pero la mente no abandona su ansiedad y los deseos no se calman hasta que,

ਆਸਾ ਆਸ ਕਰੈ. ਨਹੀ ਬੂਝੈ; ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥

aasaa aas karai. nahee boojhai; gur kai sabad niraas sukh laheea |3|

Sant Singh KhalsaWith these hopes and desires, he still does not understand, that only through the Word of the Guru's Shabad does one become free of desires, and find peace. ||3||
Manmohan SinghHe entertains desires upon desires and understands not, that by Guru's instruction alone, man is freed from desires and obtains peace.
Manmohan Singh (Punjabi)ਉਹ ਖਾਹਿਸ਼ਾਂ ਉਤੇ ਖਾਹਿਸ਼ਾਂ ਧਾਰੀ ਰੱਖਦਾ ਹੈ ਅਤੇ ਉਹ ਇਹ ਨਹੀਂ ਸਮਝਦਾ ਕਿ ਕੇਵਲ ਗੁਰਾਂ ਦੇ ਉਪਦੇਸ਼ ਦੁਆਰਾ ਹੀ ਬੰਦਾ ਖਾਹਿਸ਼-ਰਹਿਤ ਹੁੰਦਾ ਹੈ ਅਤੇ ਆਰਾਮ ਪਾਉਂਦਾ ਹੈ।
Fareedkot Teekaਆਸਾ ਹੀ ਆਸਾ ਕਰਤਾ ਹੂਆ ਫਿਰਤਾ ਹੈ। ਇਹ ਜੀਵ ਗੁਰੋਂ ਕੇ ਸਬਦ ਕੋ (ਨਹੀਂ ਬੂਝੈ) ਨਹੀਂ ਸਮਝਤਾ, ਜਿਸ ਸਬਦ ਕੇ ਆਸਰੇ ਨਿਰਾਸ ਸੁਖ (ਲਹੀਆ) ਪਾਈਤਾ ਹੈ, ਭਾਵ ਬ੍ਰਹਮਾਨੰਦ ਪਾਈਤਾ ਹੈ॥੩॥
Prof. Sahib Singhਨਿੱਤ ਆਸਾਂ ਬਣਾਂਦਾ ਹੈ (ਇਸ ਤਰ੍ਹਾਂ ਸਹੀ ਆਤਮਕ ਜੀਵਨ ਨੂੰ) ਨਹੀਂ ਸਮਝਦਾ। ਪਰ, ਹਾਂ! ਗੁਰੂ ਦੇ ਸ਼ਬਦ ਦੀ ਰਾਹੀਂ ਦੁਨੀਆ ਦੀਆਂ ਆਸਾਂ ਤੋਂ ਉਤਾਂਹ ਹੋ ਕੇ ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ ॥੩॥

ਪਦ ਅਰਥ ਕਰੈ = ਕਰਦਾ ਹੈ। ਬੂਝੈ = ਸਮਝਦਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨਿਰਾਸ = ਆਸਾ-ਰਹਿਤ ਹੋ ਕੇ ॥੩॥

SikhNet (Spanish)por medio de la Palabra del Shabd del Guru, uno los abandona y obtiene la Paz. (3)

ਉਪਜੀ ਤਰਕ. ਦਿਗੰਬਰੁ ਹੋਆ; ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥

aupajee tarak. diganbar hoaa; man deh dis chal chal gavan kareea |

Sant Singh KhalsaWhen detachment from the world wells up within, he become a naked hermit, but still, his mind roams, wanders and rambles in the ten directions.
Manmohan SinghWhen detachment from the world wells up in man, he becomes a naked hermit, but his mind roams rambles and flees in ten directions.
Manmohan Singh (Punjabi)ਜਦ ਬੰਦੇ ਨੂੰ ਜੱਗ ਵੱਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ, ਉਹ ਨਾਂਗਾ ਸਾਧੂ ਹੋ ਜਾਂਦਾ ਹੈ, ਪ੍ਰੰਤੂ ਉਸ ਦਾ ਮਨੂਆ ਦਸੀਂ ਪਾਸੀਂ ਭਟਕਦਾ, ਭੌਂਦਾ ਤੇ ਭੱਜਿਆ ਫਿਰਦਾ ਹੈ।
Fareedkot Teekaਇਸਤ੍ਰੀ ਪੁਤ੍ਰ ਆਦਿਕੋਂ ਨੇ ਵਿਯੋਗ ਤੇ ਜਬ ਰਿਦੇ ਮੇਂ ਤਰਕ ਉਪਜੀ ਤਬ ਗ੍ਰਿਹਸਤ ਕੋ ਤਿਆਗ ਕਰ (ਦਿਗੰਬਰ) ਨਗਨ ਹੋ ਗਿਆ। ਐਸਾ ਭੇਖ ਭੀ ਕੀਆ ਪਰੰਤੂ ਮਨ ਤਿਸ ਕਾ (ਚਲਿ) ਭੰਬੀਰੀ ਸਮ (ਚਲਿ) ਚੰਚਲ ਹੋਇ ਕਰ ਦਸੋ ਦਿਸਾ ਮੇਂ ਗਵਨ ਕਰਤਾ ਹੈ। ਭਾਵ ਯਹਿ ਹੈ ਦਸੋ ਦਿਸਾ ਕੇ ਪਦਾਰਥ ਪਾਵਨੇ ਕੇ ਸੰਕਲਪ ਕਰਤਾ ਹੈ॥
Prof. Sahib Singhਹੇ ਭਾਈ! (ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿਚ ਦੁਨੀਆ ਵਲੋਂ) ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਬਣ ਜਾਂਦਾ ਹੈ, (ਫਿਰ ਭੀ ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ,

ਪਦ ਅਰਥ ਤਰਕ = ਨਫ਼ਰਤ। ਦਿਗੰਬਰ = {ਦਿਗ-ਅੰਬਰੁ। ਦਿਗ = ਦਿਸ਼ਾ। ਅੰਬਰੁ = ਕੱਪੜਾ} ਜਿਸ ਨੇ ਚੌਂਹਾਂ ਤਰਫ਼ਾਂ ਨੂੰ ਹੀ ਕੱਪੜਾ ਬਣਾਇਆ ਹੈ, ਨਾਂਗਾ, ਜੈਨੀ। ਦਹਦਿਸ = ਦਸੀਂ ਪਾਸੀਂ। ਚਲਿ ਚਲਿ = ਜਾ ਜਾ ਕੇ, ਭਟਕ ਭਟਕ ਕੇ। ਗਵਨੁ = ਰਟਨ, ਦੌੜ-ਭੱਜ।

SikhNet (Spanish)En su mente decide que aborrece al mundo, se deshace de su ropa y camina desnudo, pero su mente vaga sin cesar.

ਪ੍ਰਭਵਨੁ ਕਰੈ. ਬੂਝੈ ਨਹੀ, ਤ੍ਰਿਸਨਾ; ਮਿਲਿ ਸੰਗਿ ਸਾਧ, ਦਇਆ ਘਰੁ ਲਹੀਆ ॥੪॥

prabhavan karai. boojhai nahee, trisanaa; mil sang saadh, deaa ghar laheea |4|

Sant Singh KhalsaHe wanders around, but his desires are not satisfied; joining the Saadh Sangat, the Company of the Holy, he finds the house of kindness and compassion. ||4||
Manmohan SinghHe wanders about, but his desire is quenched not. Meeting with the society of the saints he obtains the House of mercy.
Manmohan Singh (Punjabi)ਉਹ ਭੌਂਦਾ ਫਿਰਦਾ ਹੈ, ਪਰ ਉਸ ਦੀ ਖਾਹਿਸ਼ ਬੁਝਦੀ ਨਹੀਂ। ਸਤਿ ਸੰਗਤ ਨਾਲ ਮਿਲ ਕੇ ਉਹ ਰਹਿਮਤ ਦੇ ਧਾਮ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਇਸ ਪ੍ਰਕਾਰ (ਪ੍ਰਭਵਨੁ) ਵਿਸੇਸ ਕਰ ਭਰਮਣਾ ਕਰਤਾ ਹੈ, ਪਰੰਤੂ ਤ੍ਰਿਸਨਾ ਅਗਨੀ ਬੁਝਤੀ ਨਹੀਂ ਹੈ। ਤਾਂ ਤੇ ਸੰਤੋਂ ਕੀ ਸੰਗਤਿ ਮੇਂ ਮਿਲੇ ਤਬ ਤਿਨੋਂ ਕੀ ਦਯਾ ਸੇ (ਘਰੁ) ਸ੍ਵੈ ਸਰੂਪ ਕੋ ਲਖੀਤਾ ਹੈ॥੪॥
Prof. Sahib Singh(ਉਹ ਮਨੁੱਖ ਧਰਤੀ ਉੱਤੇ) ਰਟਨ ਕਰਦਾ ਫਿਰਦਾ ਹੈ, (ਉਸ ਦੀ ਮਾਇਆ ਦੀ) ਤ੍ਰਿਸ਼ਨਾ (ਫਿਰ ਭੀ) ਨਹੀਂ ਮਿਟਦੀ। ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥

ਪਦ ਅਰਥ ਪ੍ਰਭਵਨੁ = (ਸਾਰੇ ਦੇਸ ਦਾ) ਰਟਨ। ਮਿਲਿ = ਮਿਲ ਕੇ। ਦਇਆ ਘਰੁ = ਦਇਆ ਦਾ ਘਰ, ਦਇਆ ਦਾ ਸੋਮਾ ਹਰੀ ॥੪॥

SikhNet (Spanish)Su deambular afila cada vez más sus deseos, será sólo hasta que encuentre a los Santos, que desarrolle la Compasión por el mundo. (4)

ਆਸਣ ਸਿਧ ਸਿਖਹਿ ਬਹੁਤੇਰੇ; ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥

aasan sidh sikheh bahutere; man maageh ridh sidh chettak chettakeea |

Sant Singh KhalsaThe Siddhas learn many Yogis postures, but their minds still yearn for riches, miraculous powers and energy.
Manmohan SinghThe Yogis learn many sitting postures, but their minds long for riches, miraculous powers and sorcery.
Manmohan Singh (Punjabi)ਯੋਗੀ ਘਣੇਰੇ ਬੈਠਣ ਦੇ ਢੰਗ ਸਿੱਖਦੇ ਹਨ, ਪ੍ਰੰਤੂ ਉਨ੍ਹਾਂ ਦਾ ਚਿੱਤ, ਧਨ-ਸੰਪਦਾ, ਕਰਾਮਾਤੀ-ਸ਼ਕਤੀਆਂ ਅਤੇ ਭੂਤ-ਪ੍ਰੇਤ ਦੀ ਵਿਦਿਆ ਨੂੰ ਲਲਚਾਉਂਦਾ ਹੈ।
Fareedkot Teekaਸਿਧੋਂ ਕੇ ਬਹੁਤੇਰੇ ਹੀ ਆਸਨਾ ਕੋ ਸਿਖਤੇ ਹੈਂ। ਐਸੇ ਜੋ (ਚੇਟਕਈਆ) ਮੰਤ੍ਰੀ ਹੋ ਕਰ ਸੋ ਮਨ ਮੇਂ ਚੇਟਕੋਂ ਕੇ ਵਾਸਤੇ ਯਾ ਲੋਕੋਂ ਕੋ ਵਸੀ ਕਰਣੇ ਕੇ ਵਾਸਤੇ ਰਿਧੀਆਂ ਸਿਧੀਆਂ ਕੋ ਮਾਂਗਤੇ ਹੈਂ॥
Prof. Sahib Singhਹੇ ਭਾਈ! (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ {ਸ਼ੀਰਸ਼-ਆਸਣ, ਪਦਮ-ਆਸਣ ਆਦਿਕ}, ਪਰ ਉਹ ਭੀ ਆਪਣੇ ਮਨ ਵਿਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉਤੇ ਆਪਣਾ ਪ੍ਰਭਾਵ ਪਾ ਸਕਣ)।

ਪਦ ਅਰਥ ਸਿਧ = ਸਿੱਧ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਿਖਹਿ = ਸਿੱਖਦੇ ਹਨ। ਮਨਿ = ਮਨ ਵਿਚ। ਮਾਗਹਿ = ਮੰਗਦੇ ਹਨ। ਰਿਧਿ ਸਿਧਿ = ਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ। ਚੇਟਕ = ਕਰਾਮਾਤੀ ਤਮਾਸ਼ੇ।

SikhNet (Spanish)A veces practica posturas como los Siddas, pero su mente se pierde en la tentación de poseer poderes psíquicos, de esa manera, la mente nunca está contenta.

ਤ੍ਰਿਪਤਿ ਸੰਤੋਖੁ ਮਨਿ ਸਾਂਤਿ. ਨ ਆਵੈ; ਮਿਲਿ ਸਾਧੂ ਤ੍ਰਿਪਤਿ. ਹਰਿ ਨਾਮਿ ਸਿਧਿ ਪਈਆ ॥੫॥

tripat santokh man saant. na aavai; mil saadhoo tripat. har naam sidh peea |5|

Sant Singh KhalsaSatisfaction, contentment and tranquility do not come to their minds; but meeting the Holy Saints, they are satisfied, and through the Name of the Lord, spiritual perfection is attained. ||5||
Manmohan SinghSatiation, contentment and peace enter not man's mind By meeting the saints, man is sated and by God's Name, he procures perfection.
Manmohan Singh (Punjabi)ਰਜ, ਸੰਤੁਸ਼ਟਤਾ ਅਤੇ ਠੰਢ-ਚੈਨ ਬੰਦੇ ਦੇ ਚਿੱਤ ਅੰਦਰ ਪ੍ਰਵੇਸ਼ ਨਹੀਂ ਕਰਦੇ। ਸੰਤਾਂ ਨੂੰ ਮਿਲਣ ਦੁਆਰਾ ਬੰਦਾ ਧ੍ਰਾਮ ਜਾਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਰਾਹੀਂ ਉਹ ਪੂਰਨਤਾ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਸੰਤੋਖ ਕਰ ਕੇ ਤ੍ਰਿਪਤੀ ਤੇ ਜੋ ਸਾਂਤ ਹੋਣੀ ਥੀ ਸੋ ਮਨ ਮੇਂ ਨਹੀਂ ਆਵਤੀ ਹੈ। ਜਿਨੋਂ ਨੇ ਸੰਤੋਂ ਕੋ ਮਿਲ ਕਰ ਹਰਿ ਨਾਮ ਕੀ ਸਿਧੀ ਪ੍ਰਾਪਤੀ ਵਾ ਅੰਤਹਿਕਰਣ ਕੀ ਸੁਧੀ ਵਾ ਮੋਖ (ਪਈਆ) ਪਾਈ ਹੈ, ਤਿਨੋਂ ਕੋ ਹੀ ਤ੍ਰਿਪਤੀ ਹੋਣੇ ਤੇ ਸਾਂਤੀ ਭਈ ਹੈ॥੫॥☬ਸੰਤੋਂ ਕੀ ਸੰਗਤ ਔਰ ਪਰਮੇਸਰ ਕੀ ਸਰਣ ਕੀ ਮਹਿਮਾ ਕਹਤੇ ਹੈਂ:
Prof. Sahib Singh(ਉਹਨਾਂ ਦੇ) ਮਨ ਵਿਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿਚ ਸ਼ਾਂਤੀ ਨਹੀਂ ਆਉਂਦੀ। ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ॥੫॥

ਪਦ ਅਰਥ ਤ੍ਰਿਪਤਿ = (ਮਾਇਆ ਵਲੋਂ) ਰਜੇਵਾਂ। ਮਨਿ = ਮਨ ਵਿਚ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਸਿਧਿ = ਸਫਲਤਾ ॥੫॥

SikhNet (Spanish)Sólo cuando uno encuentra al Santo, la Paz lo aborda, y entonces es bendecido con los poderes milagrosos del Nombre del Señor. (5)

ਅੰਡਜ ਜੇਰਜ ਸੇਤਜ ਉਤਭੁਜ; ਸਭਿ ਵਰਨ ਰੂਪ ਜੀਅ ਜੰਤ ਉਪਈਆ ॥

anddaj jeraj setaj utabhuj; sabh varan roop jeea jant upeea |

Sant Singh KhalsaLife is born from the egg, from the womb, from sweat and from the earth; God created the beings and creatures of all colors and forms.
Manmohan SinghEgg-born, foetus-born, sweat-born, earth-born, the mortals and the creatures of all the colours and forms are made by God.
Manmohan Singh (Punjabi)ਆਂਡੇ ਤੋਂ ਨਿਪਜੇ, ਜੋਰ ਤੋਂ ਨਿਪਜੇ, ਮੁੜ੍ਹਕੇ ਤੋਂ ਉਪਜੇ, ਧਰਤੀ ਤੋਂ ਉਪਜੇ, ਪ੍ਰਾਣੀ ਅਤੇ ਪਸ਼ੂ ਪੰਛੀ ਆਦਿ ਸਾਰਿਆਂ ਰੰਗਾਂ ਤੇ ਸਰੂਪਾਂ ਦ, ੇ ਰੱਬ ਦੇ ਪੈਦਾ ਕੀਤੇ ਹੋਏ ਹਨ।
Fareedkot Teekaਅੰਡਿਓਂ ਸੇ ਔ ਜੇਰ ਸੇ, ਪ੍ਰਸੀਨੇ ਤੇ ਔ ਧਰਤੀ ਸੇ, ਇਨ ਚਾਰੋਂ ਖਾਣੀਓਂ ਮੇਂ ਜੋ ਰੰਗ ਸਰੀਰ ਅਸਥੂਲ ਰੂਪ ਜੀਵ ਅਰੁ ਸੂਖਮ ਜੰਤ ਸੰਪੂਰਨ ਵਾਹਿਗੁਰੂ ਨੇ ਉਤਪਤ ਕਰੇ ਹੈਂ॥
Prof. Sahib Singhਹੇ ਭਾਈ! ਅੰਡਿਆਂ ਵਿਚੋਂ ਜੰਮਣ ਵਾਲੇ, ਜਿਓਰ ਵਿਚੋਂ ਪੈਦਾ ਹੋਣ ਵਾਲੇ, ਮੁੜ੍ਹਕੇ ਵਿਚੋਂ ਜੰਮਣ ਵਾਲੇ, ਧਰਤੀ ਵਿਚੋਂ ਫੁੱਟਣ ਵਾਲੇ-ਇਹ ਸਾਰੇ ਅਨੇਕਾਂ ਰੂਪਾਂ ਰੰਗਾਂ ਦੇ ਜੀਅ-ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ।

ਪਦ ਅਰਥ ਅੰਡਜ = ਅੰਡਿਆਂ ਤੋਂ ਪੈਦਾ ਹੋਣ ਵਾਲੇ। ਜੇਰਜ = ਜਿਓਰ ਤੋਂ ਪੈਦਾ ਹੋਣ ਵਾਲੇ। ਸੇਤਜ = ਮੁੜ੍ਹਕੇ ਤੋਂ ਪੈਦਾ ਹੋਣ ਵਾਲੇ। ਉਤਭੁਜ = {डद्भिज्ज} ਧਰਤੀ ਵਿਚੋਂ ਫੁੱਟਣ ਵਾਲੇ। ਸਭਿ = ਸਾਰੇ। ਵਰਨ = ਰੰਗ। ਪਰੈ = ਪੈਂਦਾ ਹੈ।

SikhNet (Spanish)De los nacidos del huevo, del sudor, de la tierra, en forma de feto, y de las criaturas de todos colores y clases,

ਸਾਧੂ ਸਰਣਿ ਪਰੈ ਸੋ ਉਬਰੈ; ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥

saadhoo saran parai so ubarai; khatree braahaman sood vais chanddaal chanddeea |6|

Sant Singh KhalsaOne who seeks the Sanctuary of the Holy is saved, whether he is a Kh'shaatriya, a Brahmin, a Soodra, a Vaishya or the most untouchable of the untouchables. ||6||
Manmohan SinghHe who takes saints' protection is saved, be he a warrior, a literate, an agriculturist and untouchable and the pariah of the pariahs.
Manmohan Singh (Punjabi)ਜੋ ਸੰਤਾਂ ਦੀ ਪਨਾਹ ਲੈਂਦਾ ਹੈ, ਉਹ ਤਰ ਜਾਂਦਾ ਹੈ, ਭਾਵੇਂ ਉਹ ਖੱਤ੍ਰੀ, ਵਿਦਵਾਨ, ਕਿਸਾਨ, ਅਛੂਤ ਅਤੇ ਕਮੀਣਾ ਹੋਵੇ।
Fareedkot Teekaਇਨ ਮੇਂ ਸੇ ਜੋ ਕੋਈ ਸੰਤ ਜਨੋਂ ਕੀ ਸਰਣ ਪਰੇ ਸੋਈ ਦੁਖੋਂ ਤੇ ਬਚਤਾ ਹੈ। ਖ੍ਯਤਰੀ, ਬਰਹਿਮਣ, ਸੂਦਰ, ਵੈਸ, ਚਾਰੋਂ ਵਰਨ ਔ ਚੰਡਾਲ ਪੁਨਾ (ਚੰਡਈਆ) ਚੰਡਾਲੋ ਮੇਂ ਅਤੀ ਨੀਚ ਕਰਮ ਕਰਣੇ ਵਾਲਾ। ਭਾਵ ਯਹਿ ਹੈ ਜਿਤਨੇ ਉਤਮ ਹੈਂ ਔ ਨੀਚੋਂ ਤੇ ਬੀ ਮਹਾਂ ਨੀਚ ਹੈਂ, ਸੋ ਸਭੀ ਸੰਤ ਜਨੋਂ ਕੀ ਸਰਣ ਪੜਣੇ ਤੇ ਉਬਰਤੇ ਹੈਂ॥੬॥☬ਜੇ ਕੋਈ ਪੂਛੈ ਕਿ ਕੌਨ ਕੌਨ ਤਰੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਇਹਨਾਂ ਵਿਚੋਂ ਜਿਹੜਾ ਜੀਵ) ਗੁਰੂ ਦੀ ਸਰਨ ਆ ਪੈਂਦਾ ਹੈ, ਉਹ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ, ਚਾਹੇ ਉਹ ਖੱਤ੍ਰੀ ਹੈ ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਮਹਾ ਚੰਡਾਲ ਹੈ ॥੬॥

ਪਦ ਅਰਥ ਉਬਰੈ = (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ ॥੬॥

SikhNet (Spanish)ninguna es salvada excepto la que busca el Refugio del Santo, aunque sea un Brahmán, un kshatria, un vaisha o un chandala. (6)

ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥

naamaa jaideo kanbeer trilochan; aaujaat ravidaas chamiaar chameea |

Sant Singh KhalsaNaam Dayv, Jai Dayv, Kabeer, Trilochan and Ravi Daas the low-caste leather-worker,
Manmohan SinghNamdev, Jaidev, Kabir, Tirlochan and Ravidas, tanner of low caste swam across.
Manmohan Singh (Punjabi)ਨਾਮਦੇਵ, ਜੈਦੇਵ, ਕਬੀਰ, ਤ੍ਰਿਲੋਚਨ ਅਤੇ ਨੀਚ ਜਾਤ ਦਾ ਰਵਿਦਾਸ ਚਮਾਰ ਪਾਰ ਉਤਰ ਗਏ।
Fareedkot Teekaਨਾਮ ਦੇਉ ਜੀ ਔ ਜੈ ਦੇਵ ਜੀ, ਕਬੀਰ ਪੁਨਾ ਤ੍ਰਿਲੋਚਨ ਜੀ ਔ ਜਾਤ ਕੇ ਚਮਿਆਰ ਰਵਿਦਾਸ ਜੀ ਪੁਨਾ (ਚਮਈਆ) ਚਮ ਕੀ ਕਾਰ ਕਰਨੇ ਵਾਲਾ॥
Prof. Sahib Singhਹੇ ਭਾਈ! ਨਾਮਦੇਵ, ਜੈਦੇਓ, ਕਬੀਰ, ਤ੍ਰਿਲੋਚਨ, ਨੀਵੀਂ ਜਾਤਿ ਵਾਲਾ ਰਵਿਦਾਸ ਚਮਾਰ,

ਪਦ ਅਰਥ ਅੳਜਾਤਿ = ਨੀਵੀਂ ਜਾਤਿ ਵਾਲਾ।

SikhNet (Spanish)Namdev, Yaidev, Trilochan, Kabir, Ravidas, el curtidor de pieles,

ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ਧੰਨਾ ਜਟੁ. ਸੈਣੁ ਮਿਲਿਆ ਹਰਿ ਦਈਆ ॥੭॥

jo jo milai saadhoo jan sangat; dhan dhanaa jatt. sain miliaa har deea |7|

Sant Singh Khalsablessed Dhanna and Sain; all those who joined the humble Saadh Sangat, met the Merciful Lord. ||7||
Manmohan SinghBlessed Dhanna Jat, Sain and all those, who joined the society of the pious persons, did meet the Merciful Master.
Manmohan Singh (Punjabi)ਵਡਭਾਗੀ ਧੰਨਾ ਜੱਟ, ਸੈਣ ਅਤੇ ਉਹ ਸਾਰੇ ਜੋ ਪਵਿੱਤਰ ਪੁਰਸ਼ਾਂ ਦੇ ਸਮਾਗਮ ਅੰਦਰ ਜੁੜੇ ਹਨ, ਮਿਹਰਬਾਨ ਮਾਲਕ ਨੂੰ ਮਿਲ ਪਏ ਹਨ।
Fareedkot Teekaਇਤਆਦੀ ਊਚ ਨੀਚ ਮੇਂ ਤੇ ਜੋ ਜੋ ਸੰਤ ਜਨੋਂ ਕੀ ਸੰਗਤ ਮੇਂ ਮਿਲੇ ਹੈਂ, ਸੋ ਸੋ ਕਲਿਆਣ ਰੂਪ ਭਏ ਹੈਂ। ਪੁਨਾ ਧੰਨ ਹੈ ਧੰਨਾ ਭਗਤ ਜੋ ਜਾਤੀ ਕਾ ਜਟ ਭਇਆ ਹੈ ਪੁਨਾ ਸੈਣ ਭਗਤ। ਇਨ ਸਰਬ ਕੋ ਸਤਿਸੰਗ ਕਰਨੇ ਸੇ ਹਰੀ ਜੋ ਸਰਬ ਕਾ ਪ੍ਰੇਰਕ ਹੈ, ਸੋ ਆਨ ਮਿਲਾ ਹੈ॥੭॥
Prof. Sahib Singhਧੰਨਾ ਜੱਟ, ਸੈਣ (ਨਾਈ)- ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ ॥੭॥

ਪਦ ਅਰਥ ਸਾਧੂ ਜਨ ਸੰਗਤਿ = ਸੰਤ ਜਨਾਂ ਦੀ ਸੰਗਤਿ ਵਿਚ। ਧਨੁ = ਧੰਨ, ਭਾਗਾਂ ਵਾਲਾ। ਦਈਆ = ਦਇਆ ਦਾ ਘਰ ਪ੍ਰਭੂ ॥੭॥

SikhNet (Spanish)el intocable, Dhanna, el Yat, y Sain, el barbero, todos encontraron a Dios postrándose a los Pies de los Santos. (7)

ਸੰਤ ਜਨਾ ਕੀ ਹਰਿ ਪੈਜ ਰਖਾਈ; ਭਗਤਿ ਵਛਲੁ ਅੰਗੀਕਾਰੁ ਕਰਈਆ ॥

sant janaa kee har paij rakhaaee; bhagat vachhal angeekaar kareea |

Sant Singh KhalsaThe Lord protects the honor of His humble servants; He is the Lover of His devotees - He makes them His own.
Manmohan SinghGod the Lover of devotion, protects the honour of the saintly persons and accepts them.
Manmohan Singh (Punjabi)ਭਗਤੀ ਨੂੰ ਪਿਆਰ ਕਰਨ ਵਾਲਾ ਵਾਹਿਗੁਰੂ ਸਾਧ ਸਰੂਪ ਦੀ ਲੱਜਿਆ ਰੱਖਦਾ ਹੈ ਅਤੇ ਉਨ੍ਹਾਂ ਨੂੰ ਕਬੂਲ ਕਰ ਲੈਂਦਾ ਹੈ।
Fareedkot Teekaਤਿਸ ਹਰੀ ਨੇ ਐਸੇ ਅਪਨੇ ਸੰਤ ਜਨੋਂ ਕੀ (ਪੈਜ) ਪ੍ਰਤਗ੍ਯਾ ਵਾ ਪਤਿ ਭਗਤੀ ਦੁਆਰਾ ਆਪ ਹੀ ਰਖ ਲਈ ਹੈ। ਸੋ ਵਾਹਿਗੁਰੂ ਭਗਤੋਂ ਕਾ (ਵਛਲੁ) ਪਿਆਰਾ ਅਪਨੇ ਦਾਸੋਂ ਕਾ (ਅੰਗੀਕਾਰੁ) ਪਖ੍ਯ ਕਰਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਦਾ ਆਇਆ ਹੈ, ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ।

ਪਦ ਅਰਥ ਪੈਜ = ਇੱਜ਼ਤ, ਲਾਜ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ ਹਰੀ। ਅੰਗੀਕਾਰੁ = ਪੱਖ।

SikhNet (Spanish)Dios salva el honor de Sus Devotos, y conforme a Su Naturaleza, los convierte en Suyos propios.

ਨਾਨਕ ਸਰਣਿ ਪਰੇ ਜਗਜੀਵਨ; ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥

naanak saran pare jagajeevan; har har kirapaa dhaar rakheea |8|4|7|

Sant Singh KhalsaNanak has entered the Sanctuary of the Lord, the Life of the world, who has showered His Mercy upon him, and saved him. ||8||||4||7||
Manmohan SinghNanak has entered the sanctuary of the Lord God, the life of the world and has mercifully emancipated him.
Manmohan Singh (Punjabi)ਨਾਨਕ ਨੇ ਜਗਤ ਦੀ ਜਿੰਦ-ਜਾਨ ਸੁਆਮੀ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਨੇ ਆਪਣੀ ਰਹਿਮਤ ਧਾਰ ਕੇ ਉਸ ਦਾ ਉਤਾਰਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਪ੍ਰਕਾਰ ਜਗਤ ਕੇ ਜੀਵਨ ਰੂਪ, ਭਾਵ ਜੋ ਸਤਾ ਸਫੁਰਤੀ ਦੇਣੇ ਵਾਲਾ ਵਾਹਿਗੁਰੂ ਹੈ ਤਿਸ ਕੀ ਸਰਨ ਮੇ ਪੜੇ ਹੈਂ। ਤਿਨ ਕੋ ਤਿਸ ਹਰੀ ਨੇ ਕ੍ਰਿਪਾ ਧਾਰ ਕਰ ਕੇ ਅਪਨਾ ਹਰਿ ਨਾਮ ਦੇ ਕਰ ਸੰਸਾਰ ਸਮੁੰਦ੍ਰ ਤੇ ਰਾਖ ਲੀਆ ਹੈ॥੮॥੪॥੭॥☬ਅਪਨੇ ਮਨ ਕਾ ਪ੍ਰੇਮ ਪ੍ਰਗਟਾਵਤੇ ਹੂਏ ਅਪਨੀ ਦਸਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸਰਨ ਪੈਂਦੇ ਹਨ, ਪ੍ਰਭੂ ਮਿਹਰ ਕਰ ਕੇ ਉਹਨਾਂ ਦੀ ਰੱਖਿਆ ਕਰਦਾ ਹੈ ॥੮॥੪॥੭॥

ਪਦ ਅਰਥ ਸਰਣਿ ਜਗ ਜੀਵਨ = ਜਗਤ ਦੇ ਜੀਵਨ ਪ੍ਰਭੂ ਦੀ ਸਰਨ। ਰਖਈਆ = ਰੱਖਿਆ ਕਰਦਾ ਹੈ ॥੮॥੪॥੭॥

SikhNet (Spanish)Nanak ha entrado en el Santuario del Señor de la Vida, y Dios, por Su Misericordia, lo ha emancipado. (8-4-7)

Open this shabad →

Shabad Guru Ramdas Ji Raag Bilaaval continues on Ang 836

ਬਿਲਾਵਲੁ ਮਹਲਾ ੪ ॥

bilaaval mahalaa 4 |

Sant Singh KhalsaBilaaval, Fourth Mehl:
Manmohan SinghBilawal 4th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.

ਅੰਤਰਿ ਪਿਆਸ ਉਠੀ ਪ੍ਰਭ ਕੇਰੀ; ਸੁਣਿ ਗੁਰ ਬਚਨ. ਮਨਿ ਤੀਰ ਲਗਈਆ ॥

antar piaas utthee prabh keree; sun gur bachan. man teer lageea |

Sant Singh KhalsaThe thirst for God has welled up deep within me; hearing the Word of the Guru's Teachings, my mind is pierced by His arrow.
Manmohan SinghWithin me, thirst for the Lord has welled up and hearing the Guru's word my soul is pierced through with an arrow,
Manmohan Singh (Punjabi)ਮੇਰੇ ਅੰਦਰ ਸੁਆਮੀ ਲਈ ਤਰੇਹ ਉਤਪੰਨ ਹੋ ਗਈ ਹੈ ਅਤੇ ਗੁਰਾਂ ਦੀ ਬਾਣੀ ਸ੍ਰਵਣ ਕਰ ਕੇ ਮੇਰੀ ਆਤਮਾ ਬਾਣ ਨਾਲ ਵਿੰਨ੍ਹੀ ਗਈ ਹੈ।
Fareedkot Teekaਜਬ ਗੁਰੋਂ ਕੇ ਬਚਨੋਂ ਕੋ ਸਰਵਣ ਕਰ ਮਨ ਮੇਂ ਤੀਰ ਜੈਸੇ ਪ੍ਰੇਮ ਕਾ ਤੀਰ ਲਾਗਾ ਤਬ ਮੇਰੇ ਅੰਤ੍ਰ ਪ੍ਰਭੂ ਕੇ ਦਰਸਨ ਕੀ ਪਿਆਸ ਉਠੀ ਹੈ॥
Prof. Sahib Singhਹੇ ਭਾਈ! ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ, ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ।

ਪਦ ਅਰਥ ਅੰਤਰਿ = (ਮੇਰੇ) ਅੰਦਰ। ਪਿਆਸ = ਤਾਂਘ। ਪ੍ਰਭ ਕੇਰੀ = ਪ੍ਰਭੂ (ਨੂੰ ਮਿਲਣ) ਦੀ। ਸੁਣਿ = ਸੁਣ ਕੇ। ਮਨਿ = (ਮੇਰੇ) ਮਨ ਵਿਚ।

SikhNet (Spanish)Tengo una sed inmensa por mi Dios, pues escuchando la Palabra de las Enseñanzas del Guru, mi mente es atravesada por Su Flecha.

Open this shabad (19 lines, Angs 835-836) →

Ang 835 of 1430