ੴ

ਸਿੱਖਬਾਣੀ · SikhBani

Ang 834

Sri Guru Granth Sahib · Raag Bilaaval · 2 shabads, 29 lines
Translations
Shabad Guru Ramdas Ji Raag Bilaaval continued from Ang 833

ਮਿਲਿ ਸਤਸੰਗਤਿ. ਪਰਮ ਪਦੁ ਪਾਇਆ; ਮੈ ਹਿਰਡ ਪਲਾਸ, ਸੰਗਿ ਹਰਿ ਬੁਹੀਆ ॥੧॥

mil satasangat. param pad paaeaa; mai hiradd palaas, sang har buheea |1|

Sant Singh KhalsaJoining the Society of the Saints, I have obtained the supreme status. I am just a castor-oil tree, made fragrant by their association. ||1||
Manmohan SinghJoining the society of saints, I have obtained the supreme status. Meeting with God, I who was like the castor-oil plant and buteafrondosa tree, have become sweetly scented.
Manmohan Singh (Punjabi)ਸਤਿ ਸੰਗਤ ਨਾਲ ਜੁੜ, ਮੈਂ ਮਹਾਨ ਮਰਤਬਾ ਪਰਾਪਤ ਕਰ ਲਿਆ ਹੈ। ਵਾਹਿਗੁਰੂ ਨੂੰ ਮਿਲ ਕੇ ਮੈਂ ਅਰਿੰਡ ਦਾ ਬੁਟਾ ਅਤੇ ਢੱਕ ਦਾ ਪੇੜ, ਮਿੱਠੀ ਸੁਗੰਧੀ ਵਾਲਾ ਹੋ ਗਿਆ ਹਾਂ।
Fareedkot Teekaਸਤਿਸੰਗਤਿ ਮੇਂ ਮਿਲ ਕਰ ਮੈਨੇ ਪਰਮ ਪਦ ਪਾਇਆ ਹੈ। ੍ਯਦਪਿ ਮੈਂ ਇਰੰਡ ਔ (ਪਲਾਸ) ਢਕ ਕੇ ਬ੍ਰਿਛ ਸਮ ਤੁਛ ਥਾ। ਯਦਪਿ ਮੈਂ ਹਰੀ ਚੰਦਨ ਸਾਥ ਮਿਲ ਕਰ (ਬੁਹੀਆ) ਸੁਗੰਧੀ ਵਾਲਾ ਅਰਥਾਤ ਜਸ ਵਾਲਾ ਹੋਇ ਗਇਆ ਹੂੰ॥੧॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ) ॥੧॥

ਪਦ ਅਰਥ ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਹਿਰਡ = ਅਰਿੰਡ। ਪਲਾਸ = ਪਲਾਹ, ਛਿਛਰਾ। ਸੰਗਿ = (ਚੰਦਨ ਦੇ) ਨਾਲ। ਬੁਹੀਆ = ਸੁਗੰਧਿਤ ਹੋ ਜਾਂਦਾ ਹੈ ॥੧॥

SikhNet (Spanish)Sí, uniéndose a los Santos, uno logra el Estado Supremo de Éxtasis. El Nombre del Señor lo hace a uno fragante, así como el Sándalo a la madera.(1)

ਜਪਿ; ਜਗੰਨਾਥ ਜਗਦੀਸ ਗੁਸਈਆ ॥

jap; jaganaath jagadees guseea |

Sant Singh KhalsaMeditate on the Lord of the Universe, the Master of the world, the Lord of creation.
Manmohan SinghO man, remember thou the Lord of the universe, the Master of the world and the Proprietor of creation.
Manmohan Singh (Punjabi)ਹੇ ਬੰਦੇ! ਤੂੰ ਆਲਮ ਦੇ ਸੁਆਮੀ, ਸੰਸਾਰ ਦੇ ਮਾਲਕ ਅਤੇ ਰਚਨਾ ਦੇ ਸਾਈਂ ਦਾ ਸਿਮਰਨ ਕਰ।
Fareedkot Teekaਹੇ ਭਾਈ! ਜਗਤ ਕੌ ਨਾਥ ਜਗਦੀਸਰ ਸਰਬ ਕਾ ਈਸ੍ਵਰ (ਗੁਸਈਆ) ਪ੍ਰਿਥੀ ਕਾ ਮਾਲਕ ਗੁਸਾਈਂ ਜੋ ਵਾਹਿਗੁਰੂ ਹੈ, ਤਿਸ ਕੇ ਨਾਮ ਕੋ ਮਨ ਤਨ ਬਾਣੀ ਸੇ (ਜਪ) ਸਿਮਰਨ ਕਰੋ॥
Prof. Sahib Singhਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ਼੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ।

ਪਦ ਅਰਥ ਜਪਿ = ਜਪਿਆ ਕਰ। ਜਗੰਨਾਥ = ਜਗਤ ਦਾ ਨਾਥ। ਜਗਦੀਸ = ਜਗਤ ਦਾ ਈਸ਼੍ਵਰ। ਗੁਸਈਆ = ਧਰਤੀ ਦਾ ਖਸਮ।

SikhNet (Spanish)Oh mente, habita en tu Maestro, el Señor del Universo;

ਸਰਣਿ ਪਰੇ ਸੇਈ ਜਨ ਉਬਰੇ; ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥

saran pare seee jan ubare; jiau prahilaad udhaar sameea |1| rahaau |

Sant Singh KhalsaThose humble beings who seek the Lord's Sanctuary are saved, like Prahlaad; they are emancipated and merge with the Lord. ||1||Pause||
Manmohan SinghThey who seek the Lord's protection; those persons are saved like Prahlad. They are emancipated and merged in the Lord. Pause.
Manmohan Singh (Punjabi)ਜੋ ਪ੍ਰਭੂ ਦੀ ਪਨਾਹੀ ਲੈਂਦੇ ਹਨ, ਉਹ ਪੁਰਸ਼ ਪ੍ਰਹਿਲਾਦ ਦੀ ਤਰ੍ਹਾਂ ਬੱਚ ਜਾਂਦੇ ਹਨ। ਬੰਦਖਲਾਸ ਹੋ ਉਹ ਪ੍ਰਭੂ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
Fareedkot Teekaਜੋ ਤਿਸ ਕੀ ਸਰਣ ਪਰੇ ਹੈਂ ਸੋਈ ਜਨ ਇਸ ਸੰਸਾਰ ਦੁਖੋਂ ਸੇ (ਉਬਰੇ) ਬਚੇ ਹੈਂ। ਸੋ ਕੈਸੇ? ਜਿਸ ਪ੍ਰਕਾਰ ਪ੍ਰਾਲਾਦ ਕੋ ਦੁਖੋਂ ਸੇ (ਉਧਾਰ) ਕਾਢ ਕਰ ਅਪਨੇ ਸਰੂਪ ਮੇਂ ਸਮਾਇ ਲੀਆ ਹੈ॥੧॥ ਰਹਾਉ ॥
Prof. Sahib Singhਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ (ਆਪਣੇ ਚਰਨਾਂ ਵਿਚ) ਲੀਨ ਕਰ ਲਿਆ ॥੧॥ ਰਹਾਉ ॥

ਪਦ ਅਰਥ ਉਬਰੇ = ਵਿਕਾਰਾਂ ਤੋਂ ਬਚ ਗਏ। ਉਧਾਰਿ = ਪਾਰ-ਉਤਾਰਾ ਕਰ ਕੇ ॥੧॥ ਰਹਾਉ ॥

SikhNet (Spanish)a aquél que busca el Santuario del Señor, el Señor lo emancipa como a Prehlada y lo inmerge en Su Ser.(1-Pausa)

ਭਾਰ ਅਠਾਰਹ ਮਹਿ ਚੰਦਨੁ ਊਤਮ; ਚੰਦਨ ਨਿਕਟਿ ਸਭ ਚੰਦਨੁ ਹੁਈਆ ॥

bhaar atthaarah meh chandan aootam; chandan nikatt sabh chandan hueea |

Sant Singh KhalsaOf all plants, the sandalwood tree is the most sublime. Everything near the sandalwood tree becomes fragrant like sandalwood.
Manmohan SinghIn the entire vegetation, the sandal tree is the most sublime. All that is near the sandal tree becomes fragrant like sandal.
Manmohan Singh (Punjabi)ਸਾਰੀ ਬਨਾਸਪਤੀ ਵਿੱਚ ਚੰਨਣ ਦਾ ਬਿਰਛ ਸਾਰਿਆਂ ਨਾਲੋਂ ਸਰੇਸ਼ਟ ਹੈ। ਸਾਰਾ ਕੁਛ ਜੋ ਚੰਨਣ ਦੇ ਬਿਰਛ ਦੇ ਨੇੜੇ ਹੈ ਚੰਨਣ ਵਾਂਗੂੰ ਸੁਗੰਧਤ ਹੋ ਜਾਂਦਾ ਹੈ।
Fareedkot Teekaਸਰਬ ਬਨਾਸਪਤੀ ਕਾ ਨਾਮ ਅਠਾਰਹ ਭਾਰ ਹੈ। ਸੋ ਐਸੇ ਹੈ: ਬਤੀ ਸੌ ਸਾਠ ਤੋਲੇ ਕਾ ਏਕ ਭਾਰ ਕਹੀਤਾ ਹੈ। ਏਕ ਏਕ ਜਾਤੀ ਕੇ ਬ੍ਰਿਛੋਂ ਕਾ ਏਕ ਏਕ ਪਤਾ ਲੇ ਕਰ ਇਕੱਤ੍ਰ ਕਰ ਤੋਲਨੇ ਸੇ ਐਸੇ ਅਠਾਰਹ ਭਾਰ ਬਨੇ, ਇਤਨੀ ਬਨਾਸਪਤੀ ਹੈ। ਦ੍ਰਿਸਟਾਂਤ ਦੇਤੇ ਹੈਂ: ਸੋ ਐਸੀ ਅਠਾਰਹ ਭਾਰ ਬਨਾਸਪਤੀ ਮੇਂ ਸੇ ਏਕ ਚੰਦਨ ਹੀ ਉਤਮ ਹੈ। ਕਿਉਂਕਿ ਜੋ ਚੰਦਨ ਕੇ ਨਿਕਟ ਬ੍ਰਿਛ ਹੋਤੇ ਹੈਂ, ਸੋ ਏਕ ਬਾਂਸ ਤੇ ਬਿਨਾ ਸਰਬ ਬ੍ਰਿਛ ਚੰਦਨ ਰੂਪ ਹੀ ਹੋਇ ਜਾਤੇ ਹੈਂ। ਤੈਸੇ ਨਾਮ ਰੂਪ ਸਰਬ ਜਗਤ ਮੇਂ ਸੇ ਸੰਤ ਜਨ ਚੰਦਨਵਤ ਪਰਮ ਉਤਮ ਹੈਂ। ਜੋ ਤਿਨ ਸੰਤੋਂ ਕੀ ਸੰਗਤਿ ਕਰਤੇ ਹੈਂ, ਸੋ ਤਿਨੋਂ ਕਾ ਸਰੂਪ ਹੀ ਹੋਇ ਜਾਤੇ ਹੈਂ॥
Prof. Sahib Singhਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ (ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ।

ਪਦ ਅਰਥ ਭਾਰ ਅਠਾਰਹ = ਸਾਰੀ ਬਨਸਪਤੀ। {ਪੁਰਾਣਾ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਹਰੇਕ ਬੂਟੇ ਦਾ ਇਕ ਇਕ ਪੱਤਰ ਲੈ ਕੇ ਤੋਲਿਆਂ ੧੮ ਭਾਰ ਤੋਲ ਬਣਦਾ ਹੈ। ਇਕ ਭਾਰ ਪੰਜ ਮਣ ਕੱਚੇ ਦਾ}। ਨਿਕਟਿ = ਨੇੜੇ।

SikhNet (Spanish)De toda la vegetación, el Sándalo es lo más sublime, pues lo que sea que está cerca de él también se vuelve fragante,

ਸਾਕਤ ਕੂੜੇ. ਊਭ ਸੁਕ ਹੂਏ; ਮਨਿ ਅਭਿਮਾਨੁ, ਵਿਛੁੜਿ ਦੂਰਿ ਗਈਆ ॥੨॥

saakat koorre. aoobh suk hooe; man abhimaan, vichhurr door geea |2|

Sant Singh KhalsaThe stubborn, false faithless cynics are dried up; their egotistical pride separates them far from the Lord. ||2||
Manmohan SinghThe stiff-necked and false mammon-worshippers are dried up. Their mind's ego separates them far from the Lord.
Manmohan Singh (Punjabi)ਆਕੜ-ਖਾਂ ਅਤੇ ਝੂਠੇ ਮਾਇਆ ਦੇ ਪੁਜਾਰੀ ਖੁਸ਼ਕ ਹੋ ਜਾਂਦੇ ਹਨ। ਉਨ੍ਹਾਂ ਦੇ ਚਿੱਤ ਦਾ ਗਰੂਰ ਉਨ੍ਹਾਂ ਨੂੰ ਪ੍ਰਭੂ ਨਾਲੋਂ ਵਿਛੋੜ ਕੇ ਦੁਰੇਡੇ ਲੈ ਜਾਂਦਾ ਹੈ।
Fareedkot Teekaਬੇਮੁਖ ਪੁਰਸ ਖੜ ਸੁਕ ਬ੍ਰਿਛ ਸਮ ਸਭ ਗੁਨੋਂ ਰੂਪੁ ਸਬਜੀ ਤੇ ਰਹਤ ਹੋ ਗਏ ਹੈਂ, ਭਾਵ ਯਹਿ ਹੈ ਕਿ ਸੋ ਅਸੁਧ ਕਠੋਰ ਹੈਂ। ਚੰਦਨ ਰੂਪ ਨਹੀਂ ਹੋਤੇ, ਨਰਕੋਂ ਮੇਂ ਜਲਾਵਣੇ ਯੋਗ ਹੈਂ। ਮਨ ਮੇਂ ਅਭਿਮਾਨ ਕਰਨੇ ਸੇ ਵਾਹਿਗੁਰੂ ਤੇ ਬਿਛੜ ਕਰ ਦੂਰ ਗਏ ਹੈਂ, ਭਾਵ ਯਹਿ ਹੈ, ਸੋ ਜਨ ਚਉਰਾਸੀ ਮੇਂ ਭ੍ਰਮਤੇ ਫਿਰਤੇ ਹੈਂ॥੨॥
Prof. Sahib Singhਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ ॥੨॥

ਪਦ ਅਰਥ ਸਾਕਤ = ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ। ਊਭ ਸੁਕ = (ਧਰਤੀ ਉਤੇ) ਖਲੋਤੇ ਹੋਏ ਹੀ ਸੁੱਕ ਚੁਕੇ ਰੁੱਖ। ਮਨਿ = ਮਨ ਵਿਚ। ਵਿਛੁੜਿ = ਵਿਛੁੜ ਕੇ ॥੨॥

SikhNet (Spanish)pero los tensos ególatras se secan, pues su ego los separa y los deja muy lejos de Dios.(2)

ਹਰਿ ਗਤਿ ਮਿਤਿ ਕਰਤਾ ਆਪੇ ਜਾਣੈ; ਸਭ ਬਿਧਿ ਹਰਿ ਹਰਿ ਆਪਿ ਬਨਈਆ ॥

har gat mit karataa aape jaanai; sabh bidh har har aap baneea |

Sant Singh KhalsaOnly the Creator Lord Himself knows the state and condition of everyone; the Lord Himself makes all the arrangements.
Manmohan SinghThe Lord creator Himself knows the condition and life's department of everyone, All the arrangements the Lord God Himself makes.
Manmohan Singh (Punjabi)ਸੁਆਮੀ ਸਿਰਜਣਹਾਰ ਖੁਦ ਹੀ ਹਰ ਜਣੇ ਦੀ ਅਵਸਥਾ ਅਤੇ ਜੀਵਨ-ਮਰਯਾਦ ਨੂੰ ਸਮਝਦਾ ਹੈ। ਸਾਰੇ ਪ੍ਰਬੰਧ ਸੁਆਮੀ ਵਾਹਿਗੁਰੂ ਖੁਦ ਹੀ ਕਰਦਾ ਹੈ।
Fareedkot Teekaਸੋ ਹਰੀ ਕਰਤਾ ਸਰਬ ਜੀਵੋਂ ਕੀ ਗਤੀ ਔਰ (ਮਿਤਿ) ਮ੍ਰਿਯਾਦਾ ਆਪ ਹੀ ਜਾਨਤਾ ਹੈ। ਕਿਉਂਕਿ ਸਰਬ ਸੰਸਾਰ ਕੀ ਬਿਧੀ ਹਰ ਪ੍ਰਕਾਰ ਕਰ ਤਿਸ ਹਰੀ ਨੇ ਆਪ ਹੀ ਬਨਾਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ)।

ਪਦ ਅਰਥ ਗਤਿ = ਉੱਚੀ ਆਤਮਕ ਹਾਲਤ। ਮਿਤਿ = ਗਿਣਤੀ, ਮਰਯਾਦਾ, ਹੱਦ-ਬੰਨਾ। ਆਪੇ = ਆਪ ਹੀ। ਸਭ ਬਿਧਿ = ਸਾਰੀ ਮਰਯਾਦਾ।

SikhNet (Spanish)Sólo Dios conoce el estado íntimo de cada uno y sólo Él nos abre el Sendero.

ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ; ਜੋ ਧੁਰਿ ਲਿਖਿਆ ਸੁ ਮਿਟੈ ਨ. ਮਿਟਈਆ ॥੩॥

jis satigur bhette su kanchan hovai; jo dhur likhiaa su mittai na. mitteea |3|

Sant Singh KhalsaOne who meets the True Guru is transformed into gold. Whatever is pre-ordained, is not erased by erasing. ||3||
Manmohan SinghHe, whom the True Guru meets is transformed into gold. What ever is pre-ordained, that can be erased not by erasing.
Manmohan Singh (Punjabi)ਜਿਸ ਨੂੰ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਉਹ ਸੋਨਾ ਬਣ ਜਾਂਦਾ ਹੈ। ਜਿਹੜਾ ਕੁਛ ਮੁੱਢ ਤੋਂ ਨੀਅਤ ਹੋਇਆ ਹੋਇਆ ਹੈ, ਉਹ ਮੇਸਿਆ ਮੇਸਿਆ ਨਹੀਂ ਜਾ ਸਕਦਾ।
Fareedkot Teekaਜਿਸ ਜਨ ਕੋ ਸਤਿਗੁਰੂ ਮਿਲੇ ਹੈਂ, ਸੋ ਜਨ ਸ੍ਵਰਨ ਵਤ ਸੁਧ ਹੋ ਜਾਤਾ ਹੈ। ਜੋ ਵਾਹਿਗੁਰੂ ਨੇ (ਧੁਰਿ) ਆਦ ਤੇ ਲੇਖ ਲਿਖ੍ਯਾ ਹੈ, ਸੋ ਕਿਸੀ ਕਾ ਮਿਟਾਯਾ ਹੂਆ ਮਿਟਤਾ ਨਹੀਂ ਹੈ॥੩॥
Prof. Sahib Singhਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ ॥੩॥

ਪਦ ਅਰਥ ਭੇਟੇ = ਮਿਲਦਾ ਹੈ। ਕੰਚਨੁ = ਸੋਨਾ। ਧੁਰਿ = ਧੁਰ ਦਰਗਾਹ ਤੋਂ ॥੩॥

SikhNet (Spanish)Aquél, a quien el Guru encuentra, es transformado en oro; ¿quién puede borrar el Decreto Eterno de Dios?(3)

ਰਤਨ ਪਦਾਰਥ ਗੁਰਮਤਿ ਪਾਵੈ; ਸਾਗਰ ਭਗਤਿ ਭੰਡਾਰ ਖੁਲੑਈਆ ॥

ratan padaarath guramat paavai; saagar bhagat bhanddaar khulaeea |

Sant Singh KhalsaThe treasure of jewels is found in the ocean of the Guru's Teachings. The treasure of devotional worship is opened to me.
Manmohan SinghIn the ocean of the Guru's instruction, find I the jewel like wealth of the Lord's Name and the treasure of His meditation is opened unto me.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਸਮੁੰਦਰ ਵਿੱਚ, ਮੈਂ ਸੁਆਮੀ ਦੇ ਨਾਮ ਦੀ ਜਵੇਹਰ ਵਰਗੀ ਦੌਲਤ ਪਾਉਂਦਾ ਹਾਂ ਅਤੇ ਉਸ ਦੇ ਸਿਮਰਨ ਦਾ ਖਜਾਨਾ ਮੇਰੇ ਲਈ ਖੋਲ੍ਹ ਦਿੱਤਾ ਜਾਂਦਾ ਹੈ।
Fareedkot Teekaਸੰਸਾਰ ਰੂਪੀ ਸਮੁੰਦ੍ਰ ਮੇਂ ਸਤਸੰਗ ਰੂਪ ਭਗਤੀ ਕਾ (ਭੰਡਾਰ) ਖਜਾਨਾ ਖੁਲਾ ਹੂਆ ਹੈ, ਪਰੰਤੂ ਜੀਵ (ਰਤਨ) ਵੈਰਾਗ ਆਦੀ ਪਦਾਰਥ ਗੁਰੋਂ ਕੀ (ਮਤਿ) ਸਿਖ੍ਯਾ ਤੇ ਪਾਵਤਾ ਹੈ॥
Prof. Sahib Singhਹੇ ਭਾਈ! (ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ।

ਪਦ ਅਰਥ ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ। ਪਾਵੈ = (ਮਨੁੱਖ) ਲੱਭ ਲੈਂਦਾ ਹੈ। ਸਾਗਰ = ਸਮੁੰਦਰ।

SikhNet (Spanish)En el Mar de la Palabra del Shabd del Guru encuentro la Joya del Nombre del Señor, y el Tesoro de Devoción me es mostrado.

ਗੁਰ ਚਰਣੀ ਇਕ ਸਰਧਾ ਉਪਜੀ; ਮੈ ਹਰਿ ਗੁਣ ਕਹਤੇ ਤ੍ਰਿਪਤਿ. ਨ ਭਈਆ ॥੪॥

gur charanee ik saradhaa upajee; mai har gun kahate tripat. na bheea |4|

Sant Singh KhalsaFocused on the Guru's Feet, faith wells up within me; chanting the Glorious Praises of the Lord, I hunger for more. ||4||
Manmohan SinghAdoring Guru's feet, faith has welled up in me, Uttering the Lord's praise my hunger for it is appeased not.
Manmohan Singh (Punjabi)ਗੁਰਾਂ ਦੇ ਪੈਰਾਂ ਨੂੰ ਪੂਜਣ ਦੁਆਰਾ, ਮੇਰੇ ਅੰਦਰ ਈਮਾਨ ਉਤਪੰਨ ਹੋ ਗਿਆ ਹੈ। ਪ੍ਰਭੂ ਦੀ ਸਿਫ਼ਤ ਉਚਾਰਨ ਕਰਦਿਆਂ ਮੇਰੀ ਇਸ ਲਈ ਭੁੱਖ ਮਾਤ ਨਹੀਂ ਪੈਂਦੀ।
Fareedkot Teekaਤਿਨ ਸਤਿਗੁਰੋਂ ਕੇ ਚਰਨੋਂ ਤੇ ਮੁਝ ਕੋ ਇਕ ਇਹੁ ਸਰਧਾ ਉਪਜੀ ਹੈ ਕਿ ਮੇਂ ਹਰੀ ਕੇ ਗੁਣੋਂ ਕੋ ਉਚਾਰਨ ਕਰਤਿਆਂ ਤ੍ਰਿਪਤ ਨਹੀਂ ਹੋਤੀ ਹੂੰ॥੪॥
Prof. Sahib Singh(ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ ॥੪॥

ਪਦ ਅਰਥ ਇਕ ਸਰਧਾ = ਇਕ ਪਰਮਾਤਮਾ ਦਾ ਪਿਆਰ। ਕਹਤੇ = ਕਹਿੰਦਿਆਂ। ਤ੍ਰਿਪਤਿ = ਰਜੇਵਾਂ ॥੪॥

SikhNet (Spanish)La Fe es edificada en mí al estar entonado a los Pies del Guru, yo recito la Alabanza Inexhausta del Señor por siempre y para siempre. (4)

ਪਰਮ ਬੈਰਾਗੁ. ਨਿਤ ਨਿਤ ਹਰਿ ਧਿਆਏ; ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥

param bairaag. nit nit har dhiaae; mai har gun kahate bhaavanee kaheea |

Sant Singh KhalsaI am totally detached, continually, continuously meditating on the Lord; chanting the Glorious Praises of the Lord, I express my love for Him.
Manmohan SinghEver, ever on contemplating my Lord, ever contemplating on my Lord, supreme detachedness has welled up in me. I express my love by uttering God's praise love.
Manmohan Singh (Punjabi)ਸਦਾ, ਸਦਾ ਸਾਈਂ ਦਾ ਸਿਮਰਨ ਕਰਨ ਦੁਆਰਾ, ਮੇਰੇ ਅੰਦਰ ਮਹਾਨ ਨਿਰਲੇਪਤਾ ਪੈਦਾ ਹੋ ਗਈ ਹੈ। ਵਾਹਿਗੁਰੂ ਦੀ ਕੀਰਤੀ ਉਚਾਰਨ ਕਰ ਕੇ, ਮੈਂ ਆਪਣੀ ਪ੍ਰੀਤ ਪ੍ਰਗਟ ਕਰਦਾ ਹਾਂ।
Fareedkot Teekaਜਿਨੋਂ ਨੇ ਪਰਮ ਵੈਰਾਗਵਾਨ ਹੋ ਕਰ ਨਿਤੰਪ੍ਰਤੀ ਸਦਾ ਹਰੀ ਧਿਆਏ ਹੈਂ, ਐਸੇ ਜੋ ਸਤ ਹਰੀ ਕੇ ਗੁਣ ਕਹਤੇ ਹੈਂ, ਮੈਨੂੰ ਤਿਨ ਬੀਚ ਗੁਰਾਂ ਨੇ (ਭਾਵਨੀ) ਸਰਧਾ ਕਰਨੀ ਹੀ ਕਰੀ ਹੈ; ਵਾ ਹਰੀ ਕੇ ਗੁਣ ਕਹਤੇ ਹੂਏ ਵਾ (ਮੈ) ਮੇਰਾ (ਹੀਆ) ਰਿਦਾ (ਭਾਵਨੀ) ਸੋਭਨੀਕ ਹੂਆ ਹੈ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ।

ਪਦ ਅਰਥ ਪਰਮ ਬੈਰਾਗੁ = ਸਭ ਤੋਂ ਉੱਚਾ ਵੈਰਾਗ, ਸਭ ਤੋਂ ਉੱਚੀ ਲਗਨ। ਭਾਵਨੀ = ਪਿਆਰ।

SikhNet (Spanish)Meditando en Dios soy bendecido con el desapego supremo; sí, y recitando Su Alabanza me lleno de Fe.

ਬਾਰ ਬਾਰ ਖਿਨੁ ਖਿਨੁ ਪਲੁ ਕਹੀਐ; ਹਰਿ ਪਾਰੁ. ਨ ਪਾਵੈ, ਪਰੈ ਪਰਈਆ ॥੫॥

baar baar khin khin pal kaheeai; har paar. na paavai, parai pareea |5|

Sant Singh KhalsaTime and time again, each and every moment and instant, I express it. I cannot find the Lord's limits; He is the farthest of the far. ||5||
Manmohan SinghUttering His praise over and over again and every moment and trice, one can find not God's limit. He is the remotest of the remote.
Manmohan Singh (Punjabi)ਮੁੜ ਮੁੜ ਕੇ ਅਤੇ ਹਰ ਨਿਮਖ ਤੇ ਛਿਨ ਉਸ ਦੀ ਮਹਿਮਾ ਆਖ, ਇਨਸਾਨ ਵਾਹਿਗੁਰੂ ਦਾ ਓੜਕ ਨਹੀਂ ਪਾ ਸਕਦਾ। ਉਹ ਪਰੇਡਿਆਂ ਤੋਂ ਵੀ ਪਰੇਡੇ ਹੈ।
Fareedkot Teekaਖਿਨ ਖਿਨ ਪਲ ਪਲ ਮੇਂ ਸਦਾ ਹੀ ਹਰੀ ਨਾਮ ਕੋ ਵਾਰੰਵਾਰ ਉਚਾਰਨ ਕਰੀਐ ਤਾਂ ਵੀ ਹਰੀ ਕੇ ਗੁਣੋਂ ਕਾ ਕੋਈ ਪਾਰ ਨਹੀਂ ਪਾਵਤਾ ਹੈ। ਕਿਉਂਕਿ ਸੋ ਹਰੀ ਸਰਬ ਤੇ ਪਰੇ ਜੋ ਬ੍ਰਹਮਾਦਿਕ ਹੈਂ ਤਿਨੋਂ ਤੇ ਭੀ (ਪਰੈ) ਬਿਅੰਤੁ ਰੂਪ ਹੈ॥੫॥
Prof. Sahib Singhਸੋ, ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ ॥੫॥

ਪਦ ਅਰਥ ਬਾਰ ਬਾਰ = ਮੁੜ ਮੁੜ। ਕਹੀਐ = ਸਿਮਰਨਾ ਚਾਹੀਦਾ ਹੈ। ਪਾਰੁ = ਪਾਰਲਾ ਬੰਨਾ। ਪਰੈ ਪਰਈਆ = ਪਰੇ ਤੋਂ ਪਰੇ ॥੫॥

SikhNet (Spanish)Recito y recito Su Alabanza sin conocer los Límites de Dios, pues Él es Insoldable e Infinito. (5)

ਸਾਸਤ ਬੇਦ ਪੁਰਾਣ ਪੁਕਾਰਹਿ; ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥

saasat bed puraan pukaareh; dharam karahu khatt karam drirreea |

Sant Singh KhalsaThe Shaastras, the Vedas and the Puraanas advise righteous actions, and the performance of the six religious rituals.
Manmohan SinghThe Shastras, the Vedas and the Puranas proclaim the doing of good deeds and steadfastly performing the six religious rites.
Manmohan Singh (Punjabi)ਸ਼ਾਸਤਰ, ਵੇਦ ਅਤੇ ਪੁਰਾਣ ਚੰਗੇ ਕੰਮਾਂ ਦਾ ਕਰਨ ਅਤੇ ਪੱਕੀ ਤਰ੍ਹਾਂ ਛੇ ਕਰਮਕਾਂਡਾਂ ਦਾ ਕਮਾਉਣਾ ਕੂਕਦੇ ਹਨ।
Fareedkot Teekaਛੇ ਸਾਸਤ੍ਰ ਔ ਅਠਾਰਹ ਪੁਰਾਨ ਚਾਰ ਬੇਦ ਐਸੇ ਪੁਕਾਰਤੇ ਹੈਂ: ਹੇ ਭਾਈ! ਧਰਮ ਕੋ ਕਰੋ ਔ ਖਟ ਕਰਮ, ਜਪ ੧, ਹੋਮ ੨, ਸੰਧਿਆ ੩, ਇਸਨਾਨ ੪, ਦੇਵ ਅਰਚਨ ੫, ਅਥਿਤ ਪੂਜਨਾ, ਇਹ ੬ ਜੋ ਹੈਂ ਇਨ ਕੋ ਚਿਤ ਮੇਂ ਨਿਸਚੇ ਕਰੋ॥
Prof. Sahib Singhਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ।

ਪਦ ਅਰਥ ਪੁਕਾਰਹਿ = ਪੁਕਾਰਦੇ ਹਨ, (ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ। ਧਰਮੁ = (ਖਟ = ਕਰਮੀ) ਧਰਮ। ਖਟ ਕਰਮ = ਛੇ ਧਾਰਮਿਕ ਕਰਮ (ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨੇ ਤੇ ਕਰਾਣੇ, ਦਾਨ ਦੇਣਾ ਤੇ ਲੈਣਾ)। ਦ੍ਰਿੜਈਆ = ਪਕਿਆਈ ਕਰਦੇ ਹਨ।

SikhNet (Spanish)Los Shastras, los Vedas y los Puranas establecen los cuatro pasos del Dharma que son, la enseñanza y estudio de los Vedas, la ofrenda y la conducción de los sacrificios, el dar caridades y el recibir limosnas, pero los arrogantes Manmukjs,

ਮਨਮੁਖ ਪਾਖੰਡਿ ਭਰਮਿ ਵਿਗੂਤੇ; ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥

manamukh paakhandd bharam vigoote; lobh lehar naav bhaar buddeea |6|

Sant Singh KhalsaThe hypocritical, self-willed manmukhs are ruined by doubt; in the waves of greed, their boat is heavily loaded, and it sinks. ||6||
Manmohan SinghThe perverse hypocrites rites. The perverse hypocrites are ruined in doubt. Their boat is heavily Loaded with sins and sinks in the tides of avarice contemplate.
Manmohan Singh (Punjabi)ਪ੍ਰਤੀਕੂਲ ਦੰਭੀ, ਸੰਦੇਹ ਅੰਦਰ ਤਬਾਹ ਹੋ ਜਾਂਦੇ ਹਨ। ਉਨ੍ਹਾਂ ਦੀ ਬੇੜੀ ਪਾਪਾਂ ਦੀ ਭਾਰੇ ਬੋਝ ਨਾਲ ਲੱਦੀ ਹੋਈ ਹੈ ਅਤੇ ਲਾਲਚ ਦੀਆਂ ਛੱਲਾਂ ਵਿੱਚ ਡੁੱਬ ਜਾਂਦੀ ਹੈ।
Fareedkot Teekaਪਰੰਤੂ ਮਨਮੁਖ ਪਾਖੰਡੀ ਲੋਕ ਭਰਮ ਕਰ ਵਿਗੁਤੇ ਹੈਂ, ਲੋਭ ਲਹਿਰ ਮੇਂ ਪਾਪੋਂ ਕੇ ਭਾਰ ਕਰ ਤਿਨੋਂ ਕੀ ਬੁਧ ਰੂਪੀ (ਨਾਵ) ਬੇੜੀ (ਬੁਡਈਆ) ਡੁਬ ਗਈ ਹੈ॥੬॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ ॥੬॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਖੰਡਿ = ਪਖੰਡ ਵਿਚ। ਭਰਮਿ = ਭਟਕਣਾ ਵਿਚ। ਵਿਗੂਤੇ = ਖ਼ੁਆਰ ਹੁੰਦੇ ਹਨ। ਨਾਵ = (ਜ਼ਿੰਦਗੀ ਦੀ) ਬੇੜੀ। ਭਾਰਿ = ਭਾਰ ਨਾਲ ॥੬॥

SikhNet (Spanish)engañados por su propia ilusión, son ahogados en la marea de la avaricia, pues el barco de su vida está tan cargado, que las faltas y los errores desbordan de él. (6)

ਨਾਮੁ ਜਪਹੁ ਨਾਮੇ ਗਤਿ ਪਾਵਹੁ; ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥

naam japahu naame gat paavahu; simrit saasatr naam drirreea |

Sant Singh KhalsaSo chant the Naam, the Name of the Lord, and through the Naam, find emancipation. The Simritees and Shaastras recommend the Naam.
Manmohan SinghThou the Name and through the Name be blessed with emancipation. The Simirtis and Shashtras impress the Name's meditation.
Manmohan Singh (Punjabi)ਤੂੰ ਨਾਮ ਦਾ ਆਰਾਧਨ ਕਰ ਅਤੇ ਨਾਮ ਦੇ ਰਾਹੀਂ ਮੁਕਤੀ ਨੂੰ ਪਰਾਪਤ ਹੋ। ਸਿਮਰਤੀਆਂ ਅਤੇ ਸ਼ਾਸਤਰ ਨਾਮ ਦੇ ਸਿਮਰਨ ਦੀ ਤਾਕੀਦ ਕਰਦੇ ਹਨ।
Fareedkot Teekaਤਾਂ ਤੇ ਹੇ ਭਾਈ! ਤਿਸ ਵਾਹਿਗੁਰੂ ਕੇ ਨਾਮ ਕੋ ਜਪੋ। ਤਿਸ ਨਾਂਮ ਤੇ ਹੀ (ਗਤਿ) ਕਲਿਆਣ ਪਾਵੋਗੇ, ਸਾਸਤ੍ਰ ਔ ਸਿਮ੍ਰਤੀਆਂ ਸਭ ਨਾਮ ਕੋ ਹੀ ਦ੍ਰਿੜਾਵਤੀਆਂ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ) ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ।

ਪਦ ਅਰਥ ਨਾਮੇ = ਨਾਮ ਦੀ ਰਾਹੀਂ ਹੀ। ਗਤਿ = ਉੱਚੀ ਆਤਮਕ ਅਵਸਥਾ। ਦ੍ਰਿੜਈਆ = ਹਿਰਦੇ ਵਿਚ ਪੱਕਾ ਕਰੋ।

SikhNet (Spanish)Los Textos Semíticos y los Shastras resaltan la importancia del Nombre del Señor para lograr la emancipación, pero uno se vuelve inmaculado sólo si es purgado de su ego y su Fe nace de ahí.

ਹਉਮੈ ਜਾਇ. ਤ ਨਿਰਮਲੁ ਹੋਵੈ; ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥

haumai jaae. ta niramal hovai; guramukh parachai param pad peea |7|

Sant Singh KhalsaEradicating egotism, one becomes pure. The Gurmukh is inspired, and obtains the supreme status. ||7||
Manmohan SinghIf man stills his ego and by Guru's grace imbibes Lord's love, then he becomes pure and obtains the supreme status.
Manmohan Singh (Punjabi)ਜੇਕਰ ਬੰਦਾ ਆਪਣੀ ਹੰਗਤਾ ਨੂੰ ਮਾਰ ਸੁੱਟੇ ਅਤੇ ਗੁਰਾਂ ਦੀ ਦਇਆ ਦਆਰਾ ਪ੍ਰਭੂ ਨਾਲ ਪ੍ਰੀਤ ਪਾ ਲਵੇ, ਤਦ ਉਹ ਪਵਿੱਤਰ ਹੋ ਜਾਂਦਾ ਹੈ ਅਤੇ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਜਬ ਇਸ ਜੀਵ ਕੀ ਹਉਮੈਂ ਮੈਲ ਜਾਵੈ ਤਬ ਇਹੁ ਨਿਰਮਲ ਹੋਤਾ ਹੈ। ਪੁਨਾ ਜਬ ਗੁਰੋਂ ਦ੍ਵਾਰੇ ਉਪਦੇਸ ਲੇ ਕਰ ਤਿਸ ਵਾਹਿਗੁਰੂ ਕੇ ਨਾਮ ਮੇਂ ਪਰਚਣਾ ਕਰੇ ਤਬ ਪਰਮਪਦ ਕੋ ਪਾਇ ਲੇਤਾ ਹੈ॥੭॥☬ਤਾਂ ਤੇ ਹੇ ਭਾਈ! ਤਿਸ ਵਾਹਿਗੁਰੂ ਅਗੇ ਐਸੇ ਬੇਨਤੀ ਕਰੋ:
Prof. Sahib Singh(ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੭॥

ਪਦ ਅਰਥ ਜਾਇ = ਦੂਰ ਹੁੰਦੀ ਹੈ। ਤ = ਤਦੋਂ। ਨਿਰਮਲੁ = ਪਵਿੱਤਰ ਜੀਵਨ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਪਰਚੈ = (ਨਾਮ ਵਿਚ) ਪਰਚਦਾ ਹੈ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੭॥

SikhNet (Spanish)Por la Gracia del Guru se alcanza así el Estado Supremo de Éxtasis.(7)

ਇਹੁ ਜਗੁ ਵਰਨੁ ਰੂਪੁ ਸਭੁ ਤੇਰਾ; ਜਿਤੁ ਲਾਵਹਿ ਸੇ ਕਰਮ ਕਮਈਆ ॥

eihu jag varan roop sabh teraa; jit laaveh se karam kameea |

Sant Singh KhalsaThis world, with its colors and forms, is all Yours, O Lord; as You attach us, so do we do our deeds.
Manmohan SinghO Lord, this world, with all the colours and forms, is Thine. To what-so-ever Thou attachest men, those deeds do they do.
Manmohan Singh (Punjabi)ਹੇ ਸੁਆਮੀ! ਸਾਰਿਆਂ ਰੰਗਾਂ ਅਤੇ ਸਰੂਪਾਂ ਸਮੇਤ ਇਹ ਸੰਸਾਰ ਤੇਰਾ ਹੈ। ਜਿਨ੍ਹਾਂ ਜਿਨ੍ਹਾਂ ਨਾਲ ਤੂੰ ਬੰਦਿਆਂ ਨੂੰ ਜੋੜਦਾ ਹੈ, ਓਹ ਕੰਮ ਉਹ ਕਰਦੇ ਹਨ।
Fareedkot Teekaਇਹੁ ਜਗਤ (ਵਰਨੁ) ਬ੍ਰਹਿਮਣ, ਖਤ੍ਰੀ ਆਦੀ ਅਰੁ (ਰੂਪੁ) ਅਕਾਰ ਜੋ ਹੈਂ, ਸੋ ਸਭ ਤੇਰਾ ਹੀ ਕੀਤਾ ਹੂਆ ਹੈ। ਇਨ ਜੀਵੋਂ ਕੋ ਜਿਸ ਤਰਫ ਤੂੰ ਲਗਾਵਤਾ ਹੈਂ ਸੋਈ ਕਰਮ (ਕਮਈਆ) ਕਮਾਵਤੇ ਹੈਂ॥
Prof. Sahib Singh(ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ।

ਪਦ ਅਰਥ ਵਰਨੁ = ਰੰਗ। ਜਿਤੁ = ਜਿਸ (ਕੰਮ) ਵਿਚ। ਲਾਵਹਿ = ਤੂੰ ਲਾਂਦਾ ਹੈਂ। ਸੇ = ਉਹ {ਬਹੁ-ਵਚਨ}।

SikhNet (Spanish)Oh Dios, este mundo de millones de colores y formas es Tuyo, y a quien sea que Llamas, llega a Ti. Dice Nanak,

ਨਾਨਕ. ਜੰਤ ਵਜਾਏ ਵਾਜਹਿ; ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥

naanak. jant vajaae vaajeh; jit bhaavai tith raeh chaleea |8|2|5|

Sant Singh KhalsaO Nanak, we are the instruments upon which He plays; as He wills, so is the path we take. ||8||2||5||
Manmohan SinghNanak, the mortals are the instruments in the Lord's hands and play as He makes them play. As He wills, that path tread on they.
Manmohan Singh (Punjabi)ਨਾਨਕ, ਪ੍ਰਾਣੀ ਸਾਹਿਬ ਦੇ ਹੱਥਾਂ ਵਿੱਚ ਸਾਜ ਹਨ ਅਤੇ ਉਸੇ ਤਰ੍ਹਾਂ ਵੱਜਦੇ ਹਨ, ਜਿਸ ਤਰ੍ਹਾਂ ਉਹ ਵਜਾਉਂਦਾ ਹੈ। ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਮਾਰਗ ਤੇ ਉਹ ਟੁਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਸਭ ਵਾਜੰਤ੍ਰ ਵਾਜੰਤ੍ਰੀ ਕੇ ਵਜਾਏ ਹੂਏ ਬਾਜਤੇ ਹੈਂ, ਤੈਸੇ ਹੇ ਹਰੀ! ਜਿਸ ਤਰਹਿ ਤੁਝ ਕੋ ਭਾਵਤਾ ਹੈ, ਤਿਸੀ ਰਸਤੇ ਇਹ ਜੀਵ (ਚਲਈਆ) ਚਲਤੇ ਹੈਂ। ਭਾਵ ਕਿ ਇਹ ਜੀਵ ਸੁਤੰਤ੍ਰ ਨਹੀਂ ਹੈ, ਸਰਬ ਪ੍ਰਕਾਰ ਤੇਰੇ ਅਧੀਨ ਹੈਂ, ਤੂੰ ਆਪ ਹੀ ਇਨਹੁ ਪਰ ਕ੍ਰਿਪਾ ਕਰ॥੮॥੨॥੫॥☬ਪੁਨਾਂ ਅਪਨੀ ਦਸਾ ਦਿਖਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ। ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ ॥੮॥੨॥੫॥

ਪਦ ਅਰਥ ਜੰਤ = ਜੀਵ {ਬਹੁ-ਵਚਨ}। ਵਾਜਹਿ = ਵੱਜਦੇ ਹਨ। ਜਿਤੁ = ਜਿਸ (ਰਾਹ) ਵਿਚ। ਭਾਵੈ = ਤੈਨੂੰ ਚੰਗਾ ਲੱਗਦਾ ਹੈ। ਤਿਤੁ ਰਾਹਿ = ਉਸੇ ਰਾਹ ਤੇ ॥੮॥੨॥੫॥

SikhNet (Spanish)somos los instrumentos en las Manos de Dios, y cualquiera que sea el tono que Él toque, ese tono emitimos; sí, conforme es Su Voluntad, actuamos. (8-2-5)

Open this shabad (19 lines, Angs 833-834) →

Shabad Guru Ramdas Ji Raag Bilaaval continues on Ang 835

ਬਿਲਾਵਲੁ ਮਹਲਾ ੪ ॥

bilaaval mahalaa 4 |

Sant Singh KhalsaBilaaval, Fourth Mehl:
Manmohan SinghBilawal 4th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.

ਗੁਰਮੁਖਿ ਅਗਮ ਅਗੋਚਰੁ ਧਿਆਇਆ; ਹਉ ਬਲਿ ਬਲਿ. ਸਤਿਗੁਰ ਸਤਿ ਪੁਰਖਈਆ ॥

guramukh agam agochar dhiaaeaa; hau bal bal. satigur sat purakheea |

Sant Singh KhalsaThe Gurmukh meditates on the Inaccessible, Unfathomable Lord. I am a sacrifice, a sacrifice to the True Guru, the True Primal Being.
Manmohan SinghBy Guru's grace, I meditate on the Unapproachable and Unapprehensible God. I am a sacrifice, a sacrifice unto my True Guru, the embodiment of the True Lord.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਮੈਂ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਮੈਂ ਸੱਚੇ ਸੁਆਮੀ ਸਰੂਪ, ਆਪਣੇ ਸੱਚੇ ਗੁਰਾਂ ਉਤੇ ਘੋਲੀ, ਘੋਲੀ ਜਾਂਦਾ ਹਾਂ।
Fareedkot Teekaਸਤਿਗੁਰੋਂ ਦ੍ਵਾਰੇ ਮਨ ਬਾਣੀ ਇੰਦ੍ਰੀਓਂ ਸੇ ਅਗਮ ਅਗੋਚਰ ਵਾਹਿਗੁਰੂ ਕੋ ਧਿਆਯਾ ਹੈ। ਤਾਂ ਤੇ ਤਿਨ ਸਤਿਗੁਰੋਂ (ਸਤਿ) ਸ੍ਰੇਸਟ ਪੁਰਖੋਂ ਤੇ ਮੈਂ ਮਨ ਬਾਣੀ ਕਰ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਭਾਈ! ਮੈਂ ਗੁਰੂ ਮਹਾ ਪੁਰਖ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਗੁਰੂ ਦੀ ਸਰਨ ਪੈ ਕੇ ਮੈਂ ਉਸ ਅਪਹੁੰਚ ਪ੍ਰਭੂ ਦਾ ਨਾਮ ਸਿਮਰ ਰਿਹਾ ਹਾਂ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਹਉ = ਹਉਂ, ਮੈਂ। ਬਲਿ ਬਲਿ = ਸਦਕੇ।

SikhNet (Spanish)Por la Gracia del Guru he meditado en el Dios Insoldable e Imperceptible y he ofrecido mi ser en sacrificio al Guru Verdadero, el Ser Cósmico.

ਰਾਮ ਨਾਮੁ. ਮੇਰੈ ਪ੍ਰਾਣਿ ਵਸਾਏ; ਸਤਿਗੁਰ ਪਰਸਿ. ਹਰਿ ਨਾਮਿ ਸਮਈਆ ॥੧॥

raam naam. merai praan vasaae; satigur paras. har naam sameea |1|

Sant Singh KhalsaHe has brought the Lord's Name to dwell upon my breath of life; meeting with the True Guru, I am absorbed into the Lord's Name. ||1||
Manmohan SinghHe has enshrined the Lord's Name within my vital breath. Meeting with the True Guru, I am absorbed in the Lord's Name.
Manmohan Singh (Punjabi)ਉਨ੍ਹਾਂ ਨੇ ਪ੍ਰਭੂ ਦਾ ਨਾਮ ਮੇਰੀ ਜਿੰਦ-ਜਾਨ ਅੰਦਰ ਅਸਥਾਪਨ ਕਰ ਦਿੱਤਾ ਹੈ। ਸੱਚੇ ਗੁਰਾਂ ਨਾਲ ਮਿਲ ਕੇ ਮੈਂ ਸੁਆਮੀ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਜਿਨੋਂ ਨੇ ਰਾਮ ਨਾਮ ਦੇ ਕਰ ਮੇਰੇ ਪ੍ਰਾਣ ਬਸਾਏ ਹੈਂ, ਭਾਵ ਵਿਜੋਗ ਕਰ ਨਿਕਲਤੇ ਰਾਖੇ ਹੈਂ। ਵਾ ਵਸ ਆਏ ਹੈਂ, ਭਾਵ ਰੋਕ ਕਰ ਸ੍ਵਾਸ ਸ੍ਵਾਸ ਭਜਨ ਕਰਤਾ ਹੂੰ, ਤਿਨ ਸਤਿਗੁਰੋਂ ਕੌ (ਪਰਸਿ) ਮਿਲ ਕਰ ਮੈਂ ਹਰੀ ਕੇ ਨਾਮ ਮੇਂ ਸਮਾਇਆ ਹੂੰ॥੧॥
Prof. Sahib Singhਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਰੇਕ ਸੁਆਸ ਵਿਚ ਵਸਾ ਦਿੱਤਾ ਹੈ। ਗੁਰੂ (ਦੇ ਚਰਨਾਂ) ਨੂੰ ਛੁਹ ਕੇ ਪਰਮਾਤਮਾ ਦੇ ਨਾਮ ਵਿਚ ਮੈਂ ਲੀਨ ਰਹਿੰਦਾ ਹਾਂ ॥੧॥

ਪਦ ਅਰਥ ਮੇਰੈ ਪ੍ਰਾਣਿ = ਮੇਰੀ ਜਿੰਦ ਵਿਚ, ਮੇਰੇ ਹਰੇਕ ਸੁਆਸ ਵਿਚ। ਪਰਸਿ = ਛੁਹ ਕੇ। ਨਾਮਿ = ਨਾਮ ਵਿਚ ॥੧॥

SikhNet (Spanish)He mezclado el Nombre del Señor en mi respiración vital; encontrando al Guru me he inmergido en el Nombre del Señor. (1)

ਜਨ ਕੀ ਟੇਕ; ਹਰਿ ਨਾਮੁ ਟਿਕਈਆ ॥

jan kee ttek; har naam ttikeea |

Sant Singh KhalsaThe Name of the Lord is the only Support of His humble servants.
Manmohan SinghGod's Name is the only support of His slaves.
Manmohan Singh (Punjabi)ਵਾਹਿਗੁਰੂ ਦਾ ਨਾਮ ਹੀ ਉਸ ਦੇ ਗੋਲੇ ਦਾ ਇਕੋ ਇਕ ਆਸਰਾ ਹੈ।
Fareedkot Teekaਮੈਂ ਦਾਸ ਨੇ ਹਰਿ ਨਾਮ ਕੀ (ਟੇਕ) ਸਰਣ (ਟਿਕਈਆ) ਟਿਕਾਈ, ਭਾਵ ਲਈ ਹੈ॥
Prof. Sahib Singhਹੇ ਭਾਈ! (ਗੁਰੂ ਨੇ) ਪਰਮਾਤਮਾ ਦਾ ਨਾਮ (ਮੈਂ) ਦਾਸ (ਦੀ ਜ਼ਿੰਦਗੀ) ਦਾ ਸਹਾਰਾ ਬਣਾ ਦਿੱਤਾ ਹੈ।

ਪਦ ਅਰਥ ਟੇਕ = ਆਸਰਾ। ਟਿਕਈਆ = ਟਿਕਾ ਦਿੱਤੀ ਹੈ, ਬਣਾ ਦਿੱਤੀ ਹੈ।

SikhNet (Spanish)El Nombre del Señor es lo principal para Sus Santos;

ਸਤਿਗੁਰ ਕੀ ਧਰ ਲਾਗਾ ਜਾਵਾ; ਗੁਰ ਕਿਰਪਾ ਤੇ. ਹਰਿ ਦਰੁ ਲਹੀਆ ॥੧॥ ਰਹਾਉ ॥

satigur kee dhar laagaa jaavaa; gur kirapaa te. har dar laheea |1| rahaau |

Sant Singh KhalsaI shall live under the protection of the True Guru. By Guru's Grace, I shall attain the Court of the Lord. ||1||Pause||
Manmohan SinghI shall continue to abide under the True Guru's protection, By Guru's grace, I shall attain to the Lord's Court. Pause.
Manmohan Singh (Punjabi)ਮੈਂ ਸੱਚੇ ਗੁਰਾਂ ਦੀ ਛੱਤਰ ਛਾਇਆ ਹੇਠ ਟਿਕਿਆ ਰਹਾਂਗਾ। ਗੁਰਾਂ ਦੀ ਦਇਆ ਦੁਆਰਾ, ਮੈਂ ਵਾਹਿਗੁਰੂ ਦੇ ਦਰਬਾਰ ਨੂੰ ਪਰਾਪਤ ਹੋ ਜਾਵਾਂਗਾ। ਠਹਿਰਾਉ।
Fareedkot Teekaਸਤਿਗੁਰੋਂ ਕੀ (ਧਰ) ਟੇਕ ਸਰਣ ਵਿਖੇ ਲਗਾ ਜਾਤਾ ਹੂੰ। ਗੁਰੋਂ ਕੀ ਕ੍ਰਿਪਾ ਸੇ ਹਰੀ ਕਾ ਦਰਵਾਜਾ ਮੈਨੇ (ਲਹੀਆ) ਪਾਇਆ ਹੈ॥੧॥ ਰਹਾਉ ॥
Prof. Sahib Singhਮੈਂ ਗੁਰੂ ਦਾ ਪੱਲਾ ਫੜ ਕੇ (ਜੀਵਨ-ਪੰਧ ਤੇ) ਤੁਰਿਆ ਜਾ ਰਿਹਾ ਹਾਂ, ਗੁਰੂ ਦੀ ਮਿਹਰ ਨਾਲ ਮੈਂ ਪਰਮਾਤਮਾ (ਦੇ ਮਹਲ) ਦਾ ਦਰਵਾਜ਼ਾ ਲੱਭ ਲਿਆ ਹੈ ॥੧॥ ਰਹਾਉ ॥

ਪਦ ਅਰਥ ਧਰ = ਆਸਰਾ। ਜਾਵਾ = ਜਾਵਾਂ, ਮੈਂ ਜਾਂਦਾ ਹਾਂ, ਮੈਂ (ਜੀਵਨ-ਪੰਧ ਤੇ) ਤੁਰਿਆ ਜਾ ਰਿਹਾ ਹਾਂ। ਧਰ ਲਾਗਾ = ਪੱਲਾ ਫੜੀ। ਤੇ = ਤੋਂ, ਦੀ ਰਾਹੀਂ। ਲਹੀਆ = ਲੱਭ ਲਿਆ ਹੈ ॥੧॥ ਰਹਾਉ ॥

SikhNet (Spanish)me voy a aferrar a la Puerta del Guru y por Su Gracia voy a unirme al Señor. (1-Pausa)

ਇਹੁ ਸਰੀਰੁ ਕਰਮ ਕੀ ਧਰਤੀ; ਗੁਰਮੁਖਿ ਮਥਿ ਮਥਿ ਤਤੁ ਕਢਈਆ ॥

eihu sareer karam kee dharatee; guramukh math math tat kadteea |

Sant Singh KhalsaThis body is the field of karma; the Gurmukhs plow and work it, and harvest the essence.
Manmohan SinghThis body is the field to sow the seed of deeds. By churning and toiling, the pious persons gather essence.
Manmohan Singh (Punjabi)ਇਹ ਦੇਹ ਅਮਲਾਂ ਦੀ ਬੀਜ ਬੀਜਣ ਦਾ ਖੇਤ ਹੈ। ਰਿੜਕਣ ਤੇ ਮੁਸ਼ੱਕਤ ਕਰਨ ਦੁਆਰਾ, ਪਵਿੱਤਰ ਪੁਰਸ਼ ਮੱਖਣ ਨੂੰ ਪਰਾਪਤ ਕਰ ਲੈਂਦਾ ਹੈ।
Fareedkot Teekaਇਹੁ ਸਰੀਰ ਕਰਮੋਂ ਰੂਪੀ ਬੀਜ ਕੇ ਬੀਜਣੇ ਕੀ ਧਰਤੀ ਹੈ, ਪਰੰਤੂ ਗੁਰਮੁਖ ਜਨ ਇਸ ਸਰੀਰ ਕੋ ਪਾਇ ਕਰ (ਮਥਿ ਮਥਿ) ਵਾਹ ਵਾਹ, ਭਾਵ ਪੁਨਾ ਪੁਨਾ ਅਭ੍ਯਾਸ ਵਿਚਾਰ ਕਰ ਸਾਰ ਜੋ ਅਨਾਜੁ ਹੈ, ਕੌਨ ਆਤਮੁ ਤਤੁ ਸੋ ਨਿਕਾਲ ਲੀਆ। ਵਾ ਇਸ ਤੁਕ ਮੇਂ ਦ੍ਰਿਸ਼ਟਾਂਤ ਹੈਂ: ਖੇਤੀ ਔਰ ਦੂਧ ਕਾ ਸੋ ਵਿਚਾਰ ਰੂਪੀ ਮਥਨੀ ਸੇ ਮਥ ਕਰ ਤਤ ਸਰੂਪ ਮਾਖਨ ਕੋ ਕਢ ਲੇਤੇ ਹੈਂ॥
Prof. Sahib Singhਹੇ ਭਾਈ! ਇਹ (ਮਨੁੱਖਾ) ਸਰੀਰ (ਇਕ ਅਜਿਹੀ) ਧਰਤੀ ਹੈ ਜਿਸ ਵਿਚ (ਰੋਜ਼ਾਨਾ ਕੀਤੇ ਜਾ ਰਹੇ) ਕਰਮ (-ਬੀਜ) ਬੀਜੇ ਜਾ ਰਹੇ ਹਨ। (ਜਿਵੇਂ) ਦੁੱਧ ਨੂੰ ਰਿੜਕ ਰਿੜਕ ਕੇ ਮੱਖਣ ਕੱਢ ਲਈਦਾ ਹੈ (ਤਿਵੇਂ,) ਗੁਰੂ ਦੀ ਸਰਨ ਪੈ ਕੇ (ਇਹਨਾਂ ਰੋਜ਼ਾਨਾ ਕੀਤੇ ਜਾ ਰਹੇ ਕਰਮਾਂ ਨੂੰ ਸੋਧ ਸੋਧ ਕੇ ਉੱਚਾ ਆਤਮਕ ਜੀਵਨ ਪ੍ਰਾਪਤ ਕਰ ਲਈਦਾ ਹੈ)।

ਪਦ ਅਰਥ ਮਥਿ = ਰਿੜਕ ਕੇ, ਸੋਧ ਕੇ। ਤਤੁ = ਮੱਖਣ, ਉੱਚਾ ਆਤਮਕ ਜੀਵਨ।

SikhNet (Spanish)En la granja del cuerpo deben crecer buenas acciones; los hombres de Dios las cultivan para encontrar la Esencia de Dios.

ਲਾਲੁ ਜਵੇਹਰ ਨਾਮੁ ਪ੍ਰਗਾਸਿਆ; ਭਾਂਡੈ ਭਾਉ ਪਵੈ ਤਿਤੁ ਅਈਆ ॥੨॥

laal javehar naam pragaasiaa; bhaanddai bhaau pavai tith aeea |2|

Sant Singh KhalsaThe priceless jewel of the Naam becomes manifest, and it pours into their vessels of love. ||2||
Manmohan SinghThe invaluable jewel of the Name becomes manifest and it pours into their vessel of love.
Manmohan Singh (Punjabi)ਨਾਮ ਦਾ ਅਮੋਲਕ ਜਵੇਹਰ ਪ੍ਰਗਟ ਹੋ ਜਾਂਦਾ ਹੈ ਅਤੇ ਇਹ ਉਨ੍ਹਾਂ ਦੇ ਬਰਤਨ ਵਿੱਚ ਆ ਪੈਂਦਾ ਹੈ।
Fareedkot Teekaਜੋ ਵਾਹਿਗੁਰੂ ਕਾ ਨਾਮ ਲਾਲ ਜਵਾਹਰ ਵਤ ਪ੍ਰਕਾਸ ਰਹਿਆ ਹੈ, ਸੋ ਜਿਸ ਅੰਤਸਕਰਨ ਰੂਪੀ ਭਾਂਡੇ ਬੀਚ (ਭਾਉ) ਪ੍ਰੇਮ ਹੋਤਾ ਹੈ ਤਿਸ ਮੇਂ ਨਾਮੁ ਆਇ ਪੜਤਾ ਹੈ, ਭਾਵ ਸੇ ਇਸਥਿਤ ਹੋਤਾ ਹੈ॥੨॥
Prof. Sahib Singh(ਜਿਸ ਹਿਰਦੇ-ਰੂਪ ਭਾਂਡੇ ਵਿਚ ਗੁਰੂ ਪਰਮਾਤਮਾ ਦਾ) ਮਹਾਨ ਕੀਮਤੀ ਨਾਮ ਪਰਗਟ ਕਰ ਦੇਂਦਾ ਹੈ, ਉਸ (ਹਿਰਦਾ-) ਭਾਂਡੇ ਵਿਚ ਪ੍ਰੇਮ ਆ ਵੱਸਦਾ ਹੈ ॥੨॥

ਪਦ ਅਰਥ ਪ੍ਰਗਾਸਿਆ = ਪਰਕਾਸ਼ ਕਰ ਦਿੱਤਾ ਹੈ (ਗੁਰੂ ਨੇ), ਪਰਗਟ ਕਰ ਦਿੱਤਾ ਹੈ। ਭਾਂਡੈ ਤਿਤੁ = ਤਿਤੁ ਭਾਂਡੈ, ਉਸ (ਹਿਰਦਾ-) ਭਾਂਡੇ ਵਿਚ। ਭਾਉ = ਪਿਆਰ, ਪ੍ਰੇਮ। ਅਈਆ = ਆ ਪਿਆ ਹੈ ॥੨॥

SikhNet (Spanish)En ellas se encuentra la Iluminación del Nombre del Señor y se recolectan en los silos del Amor. (2)

ਦਾਸਨਿ ਦਾਸ ਦਾਸ ਹੋਇ ਰਹੀਐ; ਜੋ ਜਨ ਰਾਮ ਭਗਤ ਨਿਜ ਭਈਆ ॥

daasan daas daas hoe raheeai; jo jan raam bhagat nij bheea |

Sant Singh KhalsaBecome the slave of the slave of the slave, of that humble being who has become the devotee of the Lord.
Manmohan SinghThe person, who has become the Lord's own servant; Be thou the slave of the slave of his slave.
Manmohan Singh (Punjabi)ਜਿਹੜਾ ਪੁਰਸ਼ ਪ੍ਰਭੂ ਦਾ ਨਿੱਜ ਦਾ ਨੌਕਰ ਬਣ ਗਿਆ ਹੈ, ਤੂੰ ਉਸ ਦੇ ਗੋਲੇ ਦੇ ਗੋਲਾ ਦਾ ਗੋਲਾ ਹੋ ਜਾ।
Fareedkot Teekaਤਾਂ ਤੇ ਹੇ (ਭਈਆ) ਭਾਈ! ਜੋ ਜਨ ਰਾਮ ਕੇ ਨਿਜ ਭਗਤ ਹੈਂ ਤਿਨੋਂ ਕੇ ਮਨ ਤਨ ਬਾਣੀ ਕਰ ਦਾਸੋਂ ਕੇ ਦਾਸ ਹੋ ਰਹੀਏ॥
Prof. Sahib Singhਹੇ ਭਾਈ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਖ਼ਾਸ ਭਗਤ ਬਣ ਜਾਂਦੇ ਹਨ, ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਰਹਿਣਾ ਚਾਹੀਦਾ ਹੈ।

ਪਦ ਅਰਥ ਹੋਇ = ਹੋ ਕੇ, ਬਣ ਕੇ। ਰਹੀਐ = ਰਹਿਣਾ ਚਾਹੀਦਾ ਹੈ। ਜੋ ਜਨ = ਜਿਹੜੇ ਮਨੁੱਖ। ਨਿਜ = ਆਪਣੇ ਖ਼ਾਸ।

SikhNet (Spanish)Mi añoranza es ser el Esclavo de los Esclavos de Aquél que se ha vuelto el Devoto de Dios.

ਮਨੁ ਬੁਧਿ ਅਰਪਿ ਧਰਉ ਗੁਰ ਆਗੈ; ਗੁਰ ਪਰਸਾਦੀ ਮੈ ਅਕਥੁ ਕਥਈਆ ॥੩॥

man budh arap dhrau gur aagai; gur parasaadee mai akath katheea |3|

Sant Singh KhalsaI dedicate my mind and intellect, and place them in offering before my Guru; by Guru's Grace, I speak the Unspoken. ||3||
Manmohan SinghDedicating my soul and intellect, I place them before the Guru. By Guru's grace I utter the Unutterable One.
Manmohan Singh (Punjabi)ਆਪਣੀ ਆਤਮਾ ਤੇ ਅਕਲ ਸਮਰਪਨ ਕਰ, ਮੈਂ ਉਨ੍ਹਾਂ ਨੂੰ ਗੁਰਾਂ ਦੇ ਮੂਹਰੇ ਰੱਖਦਾ ਹਾਂ। ਗੁਰਾਂ ਦੀ ਦਇਆ ਦੁਆਰਾ ਮੈਂ ਅਕਹਿ ਸਾਈਂ ਬਾਰੇ ਕਹਿੰਦਾ ਹਾਂ।
Fareedkot Teekaਮਨ ਤਨ ਬੁਧੀ ਸੰਪੂਰਨ ਅਰਪਣ ਕਰ ਤਿਨ ਸਤਿਗੁਰ ਕੇ ਆਗੇ ਧਰ ਦੇਵੋ, ਜਿਨ ਸਤਿਗੁਰੋਂ ਕੀ ਕ੍ਰਿਪਾ ਤੇ ਮੈਂ (ਅਕਥੁ) ਵਾਹਿਗੁਰੂ ਕੇ ਜਸ ਕੋ ਕਥਨ ਕੀਆ ਹੈ॥੩॥
Prof. Sahib Singhਮੈਂ (ਆਪਣੇ) ਗੁਰੂ ਦੇ ਅੱਗੇ (ਆਪਣਾ) ਮਨ ਭੇਟਾ ਕਰ ਦਿੱਤਾ ਹੈ, ਆਪਣੀ ਅਕਲ ਭੇਟਾ ਕਰ ਦਿੱਤੀ ਹੈ। ਗੁਰੂ ਦੀ ਕਿਰਪਾ ਨਾਲ ਹੀ ਮੈਂ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੩॥

ਪਦ ਅਰਥ ਅਰਪਿ = ਅਰਪਣ ਕਰ ਕੇ, ਭੇਟਾ ਕਰ ਕੇ। ਧਰਉ = ਧਰਉਂ, ਮੈਂ ਧਰਦਾ ਹਾਂ। ਪਰਸਾਦੀ = ਕਿਰਪਾ ਨਾਲ ਹੀ। ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਥਈਆ = ਮੈਂ ਸਿਫ਼ਤਿ-ਸਾਲਾਹ ਕਰ ਰਿਹਾ ਹਾਂ ॥੩॥

SikhNet (Spanish)Ante tal Santo entrego mi mente y mi intelecto, y por la Gracia del Guru recito la Verdad Inexplicable. (3)

ਮਨਮੁਖ ਮਾਇਆ ਮੋਹਿ ਵਿਆਪੇ; ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥

manamukh maaeaa mohi viaape; ihu man trisanaa jalat tikheea |

Sant Singh KhalsaThe self-willed manmukhs are engrossed in attachment to Maya; their minds are thirsty, burning with desire.
Manmohan SinghThe way-ward are engrossed in the love of worldly valuables. Their soul is thirsty and burns in desire.
Manmohan Singh (Punjabi)ਆਪ-ਹੁਦਰੇ ਸੰਸਾਰੀ ਪਦਾਰਥਾਂ ਦੀ ਲਗਨ ਅੰਦਰ ਖਚਤ ਹੋਏ ਹੋਏ ਹਨ। ਉਨ੍ਹਾਂ ਦੀ ਇਹ ਆਤਮਾ ਪਿਆਸੀ ਹੈ ਅਤੇ ਖਾਹਿਸ਼ ਅੰਦਰ ਸੜ ਜਾਂਦੀ ਹੈ।
Fareedkot Teekaਮਨਮੁਖ ਮਾਯਾ ਕੇ ਮੋਹ ਮੇਂ ਵਿਆਪੇ ਹੈਂ, ਤਾਂ ਤੇ ਇਹ ਮਨੁ ਤਿਨੋਂ ਕਾ ਤ੍ਰਿਸ਼ਨਾ ਸੇ ਜਲਤਾ ਹੂਆ ਤ੍ਰਿਖਾਤ੍ਰ ਹੋ ਰਹਾ ਹੈ, ਭਾਵ ਤ੍ਰਿਸ਼ਨਾ ਕਰ ਦੀਨ ਹੋ ਰਹਾ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਉਹਨਾਂ ਦਾ) ਇਹ ਮਨ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੋਹਿ = ਮੋਹ ਵਿਚ। ਵਿਆਪੇ = ਫਸੇ ਰਹਿੰਦੇ ਹਨ। ਤਿਖਈਆ = ਤਿਖਾ, ਤ੍ਰਿਸ਼ਨਾ।

SikhNet (Spanish)El ególatra está involucrado en Maya y en su infatuación; su mente está siempre nerviosa y sedienta.

ਗੁਰਮਤਿ ਨਾਮੁ. ਅੰਮ੍ਰਿਤ ਜਲੁ ਪਾਇਆ; ਅਗਨਿ ਬੁਝੀ. ਗੁਰ ਸਬਦਿ ਬੁਝਈਆ ॥੪॥

guramat naam. amrit jal paaeaa; agan bujhee. gur sabad bujheea |4|

Sant Singh KhalsaFollowing the Guru's Teachings, I have obtained the Ambrosial Water of the Naam, and the fire has been put out. The Word of the Guru's Shabad has put it out. ||4||
Manmohan SinghBy Guru's instruction I have received the ambrosial water of the Lord's Name and my fire is quenched. The Transcendent Name has quenched it.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਨੂੰ ਪ੍ਰਭੂ ਦੇ ਨਾਮ ਦਾ ਸੁਧਾ-ਸਰੂਪ ਪਾਣੀ ਪਰਾਪਤ ਹੋ ਗਿਆ ਹੈ ਅਤੇ ਮੇਰੀ ਅੱਗ ਬੁੱਝ ਗਈ ਹੈ। ਵਿਸ਼ਾਲ ਨਾਮ ਨੇ ਇਸ ਨੂੰ ਬੁਝਾ ਦਿੱਤਾ ਹੈ।
Fareedkot Teekaਜਿਨੋਂ ਨੇ ਗੁਰਮਤਿ ਲੇ ਕਰ ਨਾਮ ਰੂਪੀ ਅੰਮ੍ਰਿਤ ਜਲ ਪਾਯਾ ਹੈ, ਤਿਨੋਂ ਕੀ ਅਗਨੀ ਗੁਰ ਸਬਦ ਕਰ ਬੁਝਾਈ ਹੋਈ ਬੁਝ ਗਈ ਹੈ॥੪॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੀ ਸਿੱਖਿਆ ਲੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੱਭ ਲਿਆ, (ਉਸ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ, ਗੁਰੂ ਦੇ ਸ਼ਬਦ ਨੇ ਬੁਝਾ ਦਿੱਤੀ ॥੪॥

ਪਦ ਅਰਥ ਅੰਮ੍ਰਿਤ ਜਲੁ = ਆਤਮਕ ਜੀਵਨ ਦੇਣ ਵਾਲਾ ਜਲ। ਅਗਨਿ = (ਤ੍ਰਿਸ਼ਨਾ ਦੀ) ਅੱਗ। ਗੁਰ ਸਬਦਿ = ਗੁਰੂ ਦੇ ਸ਼ਬਦ ਨੇ ॥੪॥

SikhNet (Spanish)Por medio de la Sabiduría del Guru he recibido el Néctar del Nombre del Señor; con su Palabra mi fuego interior ha sido extinguido.

ਇਹੁ ਮਨੁ ਨਾਚੈ. ਸਤਿਗੁਰ ਆਗੈ; ਅਨਹਦ ਸਬਦ ਧੁਨਿ ਤੂਰ ਵਜਈਆ ॥

eihu man naachai. satigur aagai; anahad sabad dhun toor vajeea |

Sant Singh KhalsaThis mind dances before the True Guru. The unstruck sound current of the Shabad resounds, vibrating the celestial melody.
Manmohan SinghThis soul of mine dances before the True Guru and within me resounds the Tune of the celestial music of the Name.
Manmohan Singh (Punjabi)ਮੇਰੀ ਇਹ ਆਤਮਾ ਸੱਚੇ ਗੁਰਾਂ ਮੂਹਰੇ ਨਿਰਤਕਾਰੀ ਕਰਦੀ ਹੈ ਅਤੇ ਮੇਰੇ ਅੰਦਰ ਨਾਮ ਦੇ ਬੈਕੁੰਠੀ ਕੀਰਤਨ ਦਾ ਤਰਾਨਾ ਗੂੰਜਦਾ ਹੈ।
Fareedkot Teekaਜਬ ਇਹੁ ਮਨ ਸਤਿਗੁਰੋਂ ਆਗੇ ਭਗਤੀ ਰੂਪੀ ਨਿਰਤ ਕਰਤਾ ਹੈ ਤਬ (ਅਨਹਦ) ਏਕ ਰਸ ਗੁਰੋਂ ਕੇ ਸਬਦ ਮੇਂ (ਧੁਨਿ) ਬਿਰਤੀ ਕੋ ਲਗਾਵਨ ਵਾ ਉਚਾਰਨ ਰੂਪ ਹਰੀ ਜਸ ਕਾ (ਤੂਰ) ਵਾਜਾ ਬਜਤਾ ਹੈ॥
Prof. Sahib Singhਹੇ ਭਾਈ! (ਜਿਸ ਮਨੁੱਖ ਦਾ) ਇਹ ਮਨ ਜਿਧਰ ਗੁਰੂ ਤੋਰਦਾ ਹੈ ਉਧਰ ਤੁਰਦਾ ਰਹਿੰਦਾ ਹੈ, (ਉਸ ਦੇ ਅੰਦਰ) ਸਿਫ਼ਤਿ-ਸਾਲਾਹ ਦੀ ਬਾਣੀ ਦੀ ਰੌ ਦੇ ਇਕ-ਰਸ (ਮਾਨੋ) ਵਾਜੇ ਵੱਜਦੇ ਰਹਿੰਦੇ ਹਨ।

ਪਦ ਅਰਥ ਨਾਚੈ = ਨੱਚਦਾ ਹੈ। ਨਾਚੈ ਸਤਿਗੁਰ ਆਗੈ = ਗੁਰੂ ਦੇ ਅੱਗੇ ਨੱਚਦਾ ਹੈ, ਜਿਧਰ ਗੁਰੂ ਤੋਰੇ ਉਧਰ ਤੁਰਦਾ ਹੈ {ਆਮ ਤੌਰ ਤੇ ਮਨੁੱਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ)। ਅਨਹਦ = {अन्हद} ਬਿਨਾ ਵਜਾਏ ਵੱਜਣ ਵਾਲਾ, ਇਕ ਰਸ, ਲਗਾਤਾਰ। ਧੁਨਿ = ਰੌ। ਤੂਰ = ਵਾਜੇ।

SikhNet (Spanish)Ahora mi mente danza frente al Guru, la permanente Corriente de Sonido del Shabd resuena, haciendo vibrar la Melodía Divina.

Open this shabad (19 lines, Angs 834-835) →

Ang 834 of 1430