ੴ

ਸਿੱਖਬਾਣੀ · SikhBani

Ang 844

Sri Guru Granth Sahib · Raag Bilaaval · 2 shabads, 35 lines
Translations
Shabad Guru Nanak Dev Ji Raag Bilaaval continued from Ang 843

ਮੈ ਅਵਰੁ ਗਿਆਨੁ ਨ ਧਿਆਨੁ ਪੂਜਾ; ਹਰਿ ਨਾਮੁ ਅੰਤਰਿ ਵਸਿ ਰਹੇ ॥

mai avar giaan na dhiaan poojaa; har naam antar vas rahe |

Sant Singh KhalsaI have no other spiritual wisdom, meditation or worship; the Name of the Lord alone dwells deep within me.
Manmohan SinghI possess no other comprehension, deliberation and adoration Only the Lord's Name abodes within my mind.
Manmohan Singh (Punjabi)ਮੇਰੇ ਪੱਲੇ ਹੋਰ ਕੋਈ ਗਿਆਤ, ਸੋਚ ਵੀਚਾਰ ਅਤੇ ਉਪਾਸ਼ਨਾ ਨਹੀਂ। ਕੇਵਲ ਪ੍ਰਭੂ ਦਾ ਨਾਮ ਹੀ ਮੇਰੇ ਹਿਰਦੇ ਅੰਦਰ ਵਸਦਾ ਹੈ।
Fareedkot Teekaਤਾਂ ਤੇ ਮੈਨੂੰ ਔਰ ਗਿਆਨ ਧਿਆਨ ਪੂਜਾ ਆਦੀ ਕੋਈ ਸ੍ਰੇਸ੍ਟ ਪ੍ਰਤੀਤ ਨਹੀਂ ਹੋਤਾ ਹੈ। ਕਿਉਂਕਿ ਏਕ ਹਰੀ ਕੇ ਨਾਮ ਹੀ ਮੇਰੇ ਅੰਦਰ ਵਸ ਰਹੇ ਹੈਂ, ਭਾਵ ਯੇਹਿ ਨਾਮ ਕਾ ਹੀ ਸਿਮਰਨ ਕਰਤਾ ਹੂੰ॥
Prof. Sahib Singhਹੇ ਸਹੇਲੀਏ! (ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ।

ਪਦ ਅਰਥ ਅਵਰੁ = ਹੋਰ। ਗਿਆਨੁ = ਧਰਮ = ਚਰਚਾ। ਧਿਆਨੁ = ਸਮਾਧੀ ਆਦਿਕ ਦਾ ਉੱਦਮ।

SikhNet (Spanish)No he conocido ni contemplado, ni alabado a otro; sólo el Nombre del Señor habita en mí.

ਭੇਖੁ ਭਵਨੀ ਹਠੁ ਨ ਜਾਨਾ; ਨਾਨਕਾ. ਸਚੁ ਗਹਿ ਰਹੇ ॥੧॥

bhekh bhavanee hatth na jaanaa; naanakaa. sach geh rahe |1|

Sant Singh KhalsaI know nothing about religious robes, pilgrimages or stubborn fanaticism; O Nanak, I hold tight to the Truth. ||1||
Manmohan SinghO Nanak, I know of no religious robe, repairing to holies and stubbornness. I only hold fast to the True Name.
Manmohan Singh (Punjabi)ਹੇ ਨਾਨਕ! ਮੈਂ ਕਿਸੇ ਧਾਰਮਕ ਲਿਬਾਸ, ਤੀਰਥਾਂ ਤੇ ਰਟਨ ਅਤੇ ਹੱਠ-ਧਰਮ ਨੂੰ ਨਹੀਂ ਜਾਣਦਾ। ਮੈਂ ਕੇਵਲ ਸੱਚੇ ਨਾਮ ਨੂੰ ਘੁਟ ਕੇ ਫੜਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਚ ਕੋ ਗ੍ਰਹਣ ਕਰ ਰਹੇ ਹਾਂ, ਤਾਂ ਤੇ ਭੇਖੋਂ ਮੇਂ ਭਵਨਾ ਔਰ ਹਠ ਕੋ ਨਹੀਂ ਜਾਨਤਾ ਹੂੰ॥੧॥
Prof. Sahib Singhਹੇ ਨਾਨਕ! (ਆਖ-ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ ॥੧॥

ਪਦ ਅਰਥ ਭਵਨੀ = ਤੀਰਥ-ਜਾਤ੍ਰਾ। ਹਠੁ = ਹਠ (ਦੇ ਆਸਰੇ ਕੀਤੇ) ਯੋਗ-ਆਸਣ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੧॥

SikhNet (Spanish)No me visto de mendigo ni vago en lugares Santos, ni fuerzo mi voluntad; sólo me aferro a la Verdad del Señor. (1)

ਭਿੰਨੜੀ ਰੈਣਿ ਭਲੀ; ਦਿਨਸ ਸੁਹਾਏ ਰਾਮ ॥

bhinarree rain bhalee; dinas suhaae raam |

Sant Singh KhalsaThe night is beautiful, drenched with dew, and the day is delightful,
Manmohan SinghSublime and bedewed with glee becomes the night and beauteous the day,
Manmohan Singh (Punjabi)ਸਰੇਸ਼ਟ ਅਤੇ ਖੁਸ਼ੀ ਨਾਲ ਭਿੰਨੀ ਹੋ ਜਾਂਦੀ ਹੈ ਰਾਤ੍ਰੀ ਅਤੇ ਸੋਹਣਾ ਸੁਨੱਖਾ ਦਿਹਾੜਾ,
Fareedkot Teeka(ਰਾਮ) ਹੇ ਭਾਈ! ਜਬ ਤਿਸ ਵਾਹਿਗੁਰੂ ਤੇ ਪ੍ਰੇਮ ਮੇਂ ਅਵਸਥਾ ਭਿੰਨੀ ਹੈ ਤਬ ਰਾਤ ਦਿਨ ਸਭ ਭਲੀ ਪ੍ਰਕਾਰ ਸੁਹਾਏ ਹੈਂ॥
Prof. Sahib Singhਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ।

ਪਦ ਅਰਥ ਭਿੰਨੜੀ = (ਹਰਿ-ਨਾਮ ਦੇ ਰਸ ਨਾਲ) ਭਿੱਜੀ ਹੋਈ (ਜੀਵ-ਇਸਤ੍ਰੀ) ਨੂੰ। ਰੈਣਿ = ਰਾਤ। ਸੁਹਾਏ = ਸੁਹਾਵਣੇ, ਸੁਖ ਦੇਣ ਵਾਲੇ।

SikhNet (Spanish)Bendito es el día con luz de sol; bendita es la noche fresca.

ਨਿਜ ਘਰਿ ਸੂਤੜੀਏ; ਪਿਰਮੁ ਜਗਾਏ ਰਾਮ ॥

nij ghar sootarree; piram jagaae raam |

Sant Singh Khalsawhen her Husband Lord wakes the sleeping soul-bride, in the home of the self.
Manmohan Singhwhen her Bridegroom renders wakeful the bride, asleep in her own Home.
Manmohan Singh (Punjabi)ਜਦ ਆਪਣੇ ਨਿੱਜ ਦੇ ਧਾਮ ਵਿੱਚ ਸੁੱਤੀ ਪਈ ਪਤਨੀ ਨੂੰ ਉਸ ਦਾ ਪਤੀ ਚੇਤੰਨ ਕਰ ਦਿੰਦਾ ਹੈ।
Fareedkot Teekaਹੇ ਭਾਈ! ਅਪਨੇ (ਘਰਿ) ਅੰਤਸਕਰਣ ਮੇਂ ਸੋਈ ਹੋਈਏ, ਜੇਕਰ (ਪਿਰਮੁ) ਪਤੀ ਜਗਾਵੇ ਤੌ ਸਭ ਅਵਸਥਾ ਸਫਲ ਹੋਤੀ ਹੈ॥
Prof. Sahib Singhਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ।

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਆਪ ਵਿਚ। ਸੂਤੜੀਏ = ਸੁੱਤੀ ਜੀਵ-ਇਸਤ੍ਰੀਏ! ਹਰਿ-ਨਾਮ ਵਲੋਂ ਬੇ-ਪਰਵਾਹ ਹੋ ਰਹੀ ਜੀਵ-ਇਸਤ੍ਰੀਏ! ਪਿਰਮੁ = ਪ੍ਰਭੂ ਦਾ ਪ੍ਰੁੇਮ। ਜਗਾਏ = (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ।

SikhNet (Spanish)Cuando el Señor me despierta en Su Ser, habiendo estado envuelto en mí, yo, la joven Esposa

ਨਵ ਹਾਣਿ ਨਵ ਧਨ, ਸਬਦਿ ਜਾਗੀ; ਆਪਣੇ ਪਿਰ. ਭਾਣੀਆ ॥

nav haan nav dhan, sabad jaagee; aapane pir. bhaaneea |

Sant Singh KhalsaThe young bride has awakened to the Word of the Shabad; she is pleasing to her Husband Lord.
Manmohan SinghThe young bride of the age her young Bridegroom is awakened through the Name and is pleasing to her Groom.
Manmohan Singh (Punjabi)ਆਪਣੇ ਨੌਜੁਆਨ ਪਤੀ ਦੀ ਉਮਰ ਦੀ ਨਵੀਂ ਨਵੇਲੀ ਪਤਨੀ ਨਾਮ ਦੇ ਰਾਹੀਂ ਜਾਗ ਉਠੀ ਹੈ ਅਤੇ ਆਪਣੇ ਪਤੀ ਨੂੰ ਚੰਗੀ ਲੱਗਦੀ ਹੈ।
Fareedkot Teekaਨਵੀਨ ਰੂਪੁ ਵਾਲਾ ਔਰੁ ਹਾਣੀ ਜੋ ਹਰੀ ਹੈ। ਭਾਵ ਵਾਸ੍ਤਵ ਤੇ ਜੋ ਸਤ ਚਿਤ ਅਨੰਦ ਹੋਣੇ ਤੇ ਤੁਲ ਹੈ, ਤਿਸ ਕੀ ਇਸਤ੍ਰੀ ਭੀ ਨਵੀਨ ਜੋ ਗੁਰੋਂ ਕੇ ਸਬਦ ਮੇਂ ਜਾਗੀ ਹੈ, ਸੋ ਅਪਨੇ ਪ੍ਰਭੂ ਕੌ ਭਾਵਤੀ ਹੈ॥
Prof. Sahib Singhਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਅਤੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।

ਪਦ ਅਰਥ ਹਾਣਿ = (हायन) ਸਾਲ, ਵਰ੍ਹਾ। ਨਵ ਹਾਣਿ = ਨਵੀਂ ਉਮਰ ਵਾਲੀ, ਵਿਕਾਰਾਂ ਤੋਂ ਬਚੀ ਹੋਈ। ਧਨ = ਜੀਵ-ਇਸਤ੍ਰੀ। ਨਵ = ਨਵੀਂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਾਗੀ = (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ। ਪਿਰ ਭਾਣੀਆ = ਪ੍ਰਭੂ ਨੂੰ ਪਿਆਰੀ ਲੱਗਦੀ ਹੈ।

SikhNet (Spanish)despierto a través de la Palabra del Shabd y el Señor se complace conmigo.

ਤਜਿ ਕੂੜੁ ਕਪਟੁ ਸੁਭਾਉ ਦੂਜਾ; ਚਾਕਰੀ ਲੋਕਾਣੀਆ ॥

taj koorr kapatt subhaau doojaa; chaakaree lokaaneea |

Sant Singh KhalsaSo renounce falsehood, fraud, love of duality and working for people.
Manmohan SinghForsake thou falsehood, deception, love of another and the service of men.
Manmohan Singh (Punjabi)ਤੂੰ ਝੂਠ, ਠੱਗੀ, ਹੋਰਸ ਦੀ ਪ੍ਰੀਤ ਅਤੇ ਬੰਦਿਆਂ ਹੀ ਟਹਿਲ ਸੇਵਾ ਨੂੰ ਛੱਡ ਦੇ।
Fareedkot Teekaਝੂਠ ਔ ਕਪਟ ਆਦੀ ਦ੍ਵੈਤ ਭਾਵ ਕੋ ਤਿਆਗ ਕਰ ਔਰ ਲੋਕ, ਦੇਵੀ, ਦੇਵਤਿਓਂ ਕੀ ਚਾਕਰੀ ਤਿਆਗ ਦਈ ਹੈ॥
Prof. Sahib Singhਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ (ਪ੍ਰਭੂ-ਪਤੀ ਨੂੰ ਪਿਆਰ ਕਰਦੀ ਹੈ)।

ਪਦ ਅਰਥ ਤਜਿ = ਤਿਆਗ ਕੇ। ਕੂੜੁ = ਝੂਠ, ਨਾਸਵੰਤ ਪਦਾਰਥਾਂ ਦਾ ਮੋਹ। ਸੁਭਾਉ ਦੂਜਾ = ਪ੍ਰਭੂ ਨੂੰ ਛੱਡ ਕੇ ਹੋਰ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ। ਲੋਕਾਣੀਆ = ਲੋਕਾਂ ਦੀ। ਚਾਕਰੀ = ਖ਼ੁਸ਼ਾਮਦ, ਮੁਥਾਜੀ।

SikhNet (Spanish)Hice a un lado mi naturaleza maligna, el sentido de la dualidad y me volví el sirviente de todos los seres.

ਮੈ ਨਾਮੁ ਹਰਿ ਕਾ ਹਾਰੁ ਕੰਠੇ; ਸਾਚ ਸਬਦੁ ਨੀਸਾਣਿਆ ॥

mai naam har kaa haar kantthe; saach sabad neesaaniaa |

Sant Singh KhalsaThe Name of the Lord is my necklace, and I am anointed with the True Shabad.
Manmohan SinghThe Lord's name is my neck-lace and I am now anointed with the True Name.
Manmohan Singh (Punjabi)ਪ੍ਰਭੂ ਦਾ ਨਾਮ ਮੇਰੀ ਗਲ-ਮਾਲਾ ਹੈ ਅਤੇ ਸੱਚੇ ਨਾਮ ਦਾ ਮੈਨੂੰ ਰਾਜ ਤਿਲਕ ਲੱਗਿਆ ਹੈ।
Fareedkot Teekaਤਿਨ ਕੇ ਕੰਠ ਮੇਂ ਹਰੀ ਨਾਮ ਕਾ ਹਾਰ ਪਹਰਾ ਹੂਆ ਹੈ, ਤਿਸੀ ਤੇ ਤਿਨ ਕੇ ਰਿਦੇ ਮੇਂ ਸਚ ਸਰੂਪ (ਸਬਦੁ) ਬ੍ਰਹਮੁ (ਨੀਸਾਣਿਆ) ਪ੍ਰਗਟ ਹੂਆ ਹੈ॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singhਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ।

ਪਦ ਅਰਥ ਕੰਠੇ = ਗਲੇ ਵਿਚ। ਸਾਚ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ। ਨੀਸਾਣਿਆ = ਪਰਵਾਨਾ, ਰਾਹਦਾਰੀ, ਜ਼ਿੰਦਗੀ ਦੀ ਅਗਵਾਈ ਕਰਨ ਵਾਲਾ ਪਰਵਾਨਾ।

SikhNet (Spanish)El Nombre del Señor es ahora mi collar; me he untado la Verdad de la Palabra,

ਕਰ ਜੋੜਿ ਨਾਨਕੁ. ਸਾਚੁ ਮਾਗੈ; ਨਦਰਿ ਕਰਿ ਤੁਧੁ ਭਾਣਿਆ ॥੨॥

kar jorr naanak. saach maagai; nadar kar tudh bhaaniaa |2|

Sant Singh KhalsaWith his palms pressed together, Nanak begs for the gift of the True Name; please, bless me with Your Grace, through the pleasure of Your Will. ||2||
Manmohan SinghJoining his hands, Nanak, asks for the gift of the True Name.
Manmohan Singh (Punjabi)ਆਪਣੇ ਹੱਥ ਬੰਨ੍ਹ ਕੇ, ਨਾਨਕ ਸੱਚੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜੇਕਰ ਤੇਰੇ ਕੋ ਭਾਯਾ ਹੂੰ ਔ ਮੇਰੇ ਪਰ ਤੇਰੀ ਕ੍ਰਿਪਾ ਦ੍ਰਿਸ੍ਟੀ ਹੈ, ਤੋ ਸਾਚਾ ਨਾਮ ਹਮ ਤੁਝ ਤੇ ਮਾਂਗਤੇ ਹੈਂ, ਸੋਈ ਮੁਝ ਕਉ ਦੀਜੀਏ। ਯਦਪੀ ਸਾਖ੍ਯਾਤ ਹੂਏ ਤੇ ਨਾਮ ਕੀ ਅਪੇਖ੍ਯਾ ਨਹੀਂ ਹੋਤੀ ਤਦਪੀ ਲੋਕ ਸਿਖ੍ਯਾਰਥ ਜਨਕਾਦਿਕੋਂ ਵਤ ਗਿਆਨੀ ਬੀ ਨਾਮ ਕਾ ਸਿਮਰਨ ਕਰਤੇ ਹੈਂ। ਯਥਾ-☬"ਗਿਆਨੀ ਜਾਪ ਜਪੇ॥"॥੨॥
Prof. Sahib Singhਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ-ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ) ॥੨॥

ਪਦ ਅਰਥ ਕਰ = ਹੱਥ {ਬਹੁ-ਵਚਨ}। ਸਾਚੁ = ਸਦਾ-ਥਿਰ ਹਰਿ-ਨਾਮ। ਨਦਰਿ = ਮਿਹਰ ਦੀ ਨਿਗਾਹ। ਤੁਧੁ ਭਾਣਿਆ = ਜੇ ਤੈਨੂੰ ਚੰਗਾ ਲੱਗੇ ॥੨॥

SikhNet (Spanish)Nanak reza con sus palmas juntas, oh Dios, por Tu Voluntad, bendíceme con Tu Gracia.(2)

ਜਾਗੁ ਸਲੋਨੜੀਏ; ਬੋਲੈ ਗੁਰਬਾਣੀ ਰਾਮ ॥

jaag salonarree; bolai gurabaanee raam |

Sant Singh KhalsaAwake, O bride of splendored eyes, and chant the Word of the Guru's Bani.
Manmohan SinghMy Master bless thou me with Thine grace, in Thy will. Awaken thou, O bride of beauteous eyes and utter the Guru's hymns.
Manmohan Singh (Punjabi)ਮੇਰੇ ਮਾਲਕ ਆਪਣੀ ਰਜ਼ਾ ਅੰਦਰ ਤੂੰ ਮੇਰੇ ਉਤੇ ਆਪਣੀ ਮਿਹਰ ਧਾਰ ਜਾਗ ਪਾਉ ਤੂੰ, ਹੇ ਸੁੰਦਰ ਨੈਣਾਂ ਵਾਲੀਏ ਸਹੇਲੀਏ! ਅਤੇ ਗੁਰਾਂ ਦੀ ਬਾਣੀ ਦਾ ਉਚਾਰਨ ਕਰ।
Fareedkot Teekaਹੇ! (ਸਲੋਨੜੀਏ) ਸੁੰਦ੍ਰ ਸਰੂਪ ਵਾਲੇ ਵਾਹਿਗੁਰੂ ਕੇ ਭਜਨ ਮੇਂ ਜਾਗ ਕਰ ਕੇ ਰਾਮ ਕੇ ਜਸ ਕਥਨ ਵਾਲੀ ਗੁਰੋਂ ਕੀ ਬਾਣੀ ਕੋ (ਬੋਲੈ) ਉਚਾਰਨ ਕਰੁ॥
Prof. Sahib Singhਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ, (ਤੈਨੂੰ) ਗੁਰੂ ਦੀ ਬਾਣੀ ਜਗਾ ਰਹੀ ਹੈ।

ਪਦ ਅਰਥ ਜਾਗੁ = (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ। ਲੋਇਣ = ਅੱਖਾਂ। ਸਲੋਨੜੀਏ = ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਬੋਲੈ = ਬੋਲਦੀ ਹੈ, ਜਗਾਂਦੀ ਹੈ, ਸਾਵਧਾਨ ਕਰਦੀ ਹੈ।

SikhNet (Spanish)Despierta, oh esposa de bellos ojos, recita la Palabra del Shabd del Guru;

ਜਿਨਿ ਸੁਣਿ ਮੰਨਿਅੜੀ; ਅਕਥ ਕਹਾਣੀ ਰਾਮ ॥

jin sun maniarree; akath kahaanee raam |

Sant Singh KhalsaListen, and place your faith in the Unspoken Speech of the Lord.
Manmohan SinghHe, who hears and believes in the ineffable discourse of the Lord,
Manmohan Singh (Punjabi)ਜੋ ਸੁਆਮੀ ਦੀ ਅਕਹਿ ਕਥਾ-ਵਾਰਤਾ ਨੂੰ ਸ੍ਰਵਣ ਕਰਦਾ ਤੇ ਮੰਨਦਾ ਹੈ,
Fareedkot Teekaਤਿਸ ਰਾਮ ਕੀ ਅਕਥ ਕਹਾਣੀ ਜਿਨੋਂ ਨੇ ਸੁਣ ਕੇ ਮਨਨ ਕਰੀ ਹੈ॥
Prof. Sahib Singhਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਬਾਣੀ) ਸੁਣ ਕੇ (ਉਸ ਵਿਚ) ਸਰਧਾ ਬਣਾਈ ਹੈ, ਉਹ ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੀ ਹੈ।

ਪਦ ਅਰਥ ਜਿਨਿ = ਜਿਸ ਨੇ। ਸੁਣਿ = ਸੁਣ ਕੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ।

SikhNet (Spanish)Escúchala y cree en el Mensaje Inefable de Dios que te guiará

ਅਕਥ ਕਹਾਣੀ ਪਦੁ ਨਿਰਬਾਣੀ; ਕੋ ਵਿਰਲਾ ਗੁਰਮੁਖਿ ਬੂਝਏ ॥

akath kahaanee pad nirabaanee; ko viralaa guramukh boojhe |

Sant Singh KhalsaThe Unspoken Speech, the state of Nirvaanaa - how rare is the Gurmukh who understands this.
Manmohan Singhobtains salvation; but rare is the one who with Guru's grace understands this liberating unspoken discourse.
Manmohan Singh (Punjabi)ਉਹ ਅਬਿਨਾਸੀ ਪਦਵੀ ਨੂੰ ਪਾ ਲੈਂਦਾ ਹੈ ਪ੍ਰੰਤੂ ਕੋਈ ਇਕ ਅੱਧਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਗੱਲ ਨੂੰ ਸਮਝਦਾ ਹੈ।
Fareedkot Teekaਸੋ ਅਕਥ ਕਹਾਣੀ (ਨਿਰਬਾਣੀ) ਮੋਖ੍ਯ ਪਦ ਕੇ ਦੇਨ ਹਾਰੀ ਹੋਈ ਹੈ, ਪਰੰਤੂ ਇਸ ਬਾਤ ਕੋ ਕੋਈ ਵਿਰਲਾ ਹੀ ਗੁਰੋਂ ਦ੍ਵਾਰੇ (ਬੂਝਏ) ਸਮਝਤਾ ਹੈ॥
Prof. Sahib Singhਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ।

ਪਦ ਅਰਥ ਅਕਥ = ਅ-ਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਪਦੁ = ਆਤਮਕ ਦਰਜਾ। ਨਿਰਬਾਣ = ਵਾਸਨਾ-ਰਹਿਤ। ਕੋ = ਕੋਈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬੂਝਏ = ਬੂਝੈ, ਸਮਝਦਾ ਹੈ।

SikhNet (Spanish)hasta el Estado de Nirvana. Extraordinario es aquél que conoce esto por la Gracia del Guru;

ਓਹੁ ਸਬਦਿ ਸਮਾਏ. ਆਪੁ ਗਵਾਏ; ਤ੍ਰਿਭਵਣ ਸੋਝੀ ਸੂਝਏ ॥

ohu sabad samaae. aap gavaae; tribhavan sojhee soojhe |

Sant Singh KhalsaMerging in the Word of the Shabad, self-conceit is eradicated, and the three worlds are revealed to her understanding.
Manmohan SinghHe merges in the Name, effaces his self-conceit and the knowledge of the three worlds is revealed unto him.
Manmohan Singh (Punjabi)ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ। ਆਪਣੀ ਸਵੈ-ਹੰਗਤਾ ਨੂੰ ਮੇਟ ਸੁੱਟਦਾ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ।
Fareedkot Teekaਵਹੁ ਗੁਰੋਂ ਕੇ ਸਬਦ ਮੇਂ ਸਮਾਇ ਜਾਤਾ ਹੈ, ਜੋ ਆਪਾ ਭਾਵ ਕੋ ਗਵਾਇ ਦੇਤਾ ਹੈ, ਔ ਤ੍ਰਿਲੋਕੀ ਕੀ ਖਬਰ ਉਸੀ ਕੋ ਸੂਝ ਆਵਤੀ ਹੈ, ਭਾਵ ਤ੍ਰਿਲੋਕੀ ਕੋ ਮਿਥ੍ਯਾ ਜਾਨਤਾ ਹੈ॥
Prof. Sahib Singhਉਹ (ਗੁਰਮੁਖ) ਮਨੁੱਖ ਗੁਰੂ ਦੇ ਸਬਦ ਵਿਚ ਲੀਨ ਰਹਿੰਦਾ ਹੈ, (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਜਗਤ ਵਿਚ ਵਿਆਪਕ ਪਰਮਾਤਮਾ ਨਾਲ ਉਸ ਦੀ ਡੂੰਘੀ ਸਾਂਝ ਹੋ ਜਾਂਦੀ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ। ਆਪੁ = ਆਪਾ-ਭਾਵ। ਤ੍ਰਿਭਵਣ ਸੋਝੀ = ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀ ਸੂਝ।

SikhNet (Spanish)él se inmerge en la Palabra muriendo para su ego y el Misterio de los tres mundos es revelado para él;

ਰਹੈ ਅਤੀਤੁ ਅਪਰੰਪਰਿ ਰਾਤਾ; ਸਾਚੁ ਮਨਿ ਗੁਣ ਸਾਰਿਆ ॥

rahai ateet aparanpar raataa; saach man gun saariaa |

Sant Singh KhalsaRemaining detached, with infinity infusing, the true mind cherishes the virtues of the Lord.
Manmohan SinghImbued with the Limitless Lord, he remains detached and his true mind remembers His virtues.
Manmohan Singh (Punjabi)ਹੱਦਬੰਨਾ-ਰਹਿਤ ਸਾਈਂ ਨਾਲ ਰੰਗੀਜਿਆ ਹੋਇਆ ਉਹ ਨਿਰਲੇਪ ਰਹਿੰਦਾ ਹੈ ਤੇ ਉਸ ਦਾ ਸੱਚਾ-ਸੁੱਚਾ ਹਿਰਦਾ ਉਸ ਦੀਆਂ ਨੇਕੀਆਂ ਨੂੰ ਯਾਦ ਕਰਦਾ ਹੈ।
Fareedkot Teekaਸੋ (ਅਪੰਰਪਰਿ) ਵਾਹਿਗੁਰੂ ਮੇਂ ਰਾਤਾ ਹੂਆ ਸਭ ਸੰਸਾਰ ਸੇ ਅਤੀਤ ਰਹਿਤਾ ਹੈ। ਕਿਉਂਕਿ ਸਾਚੇ ਗੁਣੋ ਕੋ ਤਿਸ ਨੇ ਮਨ ਮੇਂ (ਸਾਰਿਆ) ਸਮਾਲਿਆ ਹੈ॥
Prof. Sahib Singhਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਬੇਅੰਤ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹਰ ਵੇਲੇ ਉਸ ਦੇ) ਮਨ ਵਿਚ (ਵੱਸਿਆ ਰਹਿੰਦਾ ਹੈ), ਉਹ (ਪਰਮਾਤਮਾ ਦੇ) ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਅਤੀਤੁ = ਵਿਰਕਤ, ਮਾਇਆ ਦੇ ਮੋਹ ਤੋਂ ਪਰੇ। ਅਪਰੰਪਰਿ = ਪਰੇ ਤੋਂ ਪਰੇ ਪ੍ਰਭੂ ਵਿਚ, ਬੇਅੰਤ ਪ੍ਰਭੂ ਵਿਚ। ਰਾਤਾ = ਮਸਤ। ਸਾਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਸਾਰਿਆ = ਸੰਭਾਲਦਾ ਹੈ।

SikhNet (Spanish)permanece desapegado, imbuido en el Infinito Señor, y su mente verdadera alaba sólo las Virtudes de Dios.

ਓਹੁ ਪੂਰਿ ਰਹਿਆ ਸਰਬ ਠਾਈ; ਨਾਨਕਾ. ਉਰਿ ਧਾਰਿਆ ॥੩॥

ohu poor rahiaa sarab tthaaee; naanakaa. ur dhaariaa |3|

Sant Singh KhalsaHe is fully pervading and permeating all places; Nanak has enshrined Him within his heart. ||3||
Manmohan SinghHe, the Lord is fully-filling all the places and Nanak has enshrined Him within his mind.
Manmohan Singh (Punjabi)ਉਸ ਸਾਹਿਬ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਨਾਨਕ ਨੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
Fareedkot Teekaਜੋ ਪ੍ਰਮੇਸ੍ਵਰ ਸਰਬ ਅਸਥਾਨੋਂ ਮੇਂ ਪੂਰਨ ਹੋਇ ਰਹਿਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਤਿਸ ਜਨ ਨੇ ਰਿਦੇ ਮੇਂ ਧਾਰਨ ਕੀਆ ਹੈ॥੩॥
Prof. Sahib Singhਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ਜਿਹੜਾ ਸਭਨੀਂ ਥਾਈਂ ਵਿਆਪਕ ਹੋ ਰਿਹਾ ਹੈ ॥੩॥

ਪਦ ਅਰਥ ਓਹੁ = ਉਹ (ਅਪਰੰਪਰ ਪ੍ਰਭੂ)। ਸਰਬ ਠਾਈ = ਸਭਨੀਂ ਥਾਈਂ। ਉਰਿ = ਹਿਰਦੇ ਵਿਚ ॥੩॥

SikhNet (Spanish)Sí, al Señor, que llena todos los lugares, Nanak Lo alaba en su corazón. (3)

ਮਹਲਿ ਬੁਲਾਇੜੀਏ; ਭਗਤਿ ਸਨੇਹੀ ਰਾਮ ॥

mehal bulaaeirree; bhagat sanehee raam |

Sant Singh KhalsaThe Lord is calling you to the Mansion of His Presence; O soul-bride, He is the Lover of His devotees.
Manmohan SinghO Bride, God, the Lower of devotional service, is calling thee to His mansion.
Manmohan Singh (Punjabi)ਨੀ ਮੁੰਧੇ! ਪ੍ਰੇਮ-ਮਈ ਸੇਵਾ ਦਾ ਪ੍ਰੇਮੀ ਵਾਹਿਗੁਰੂ ਤੈਨੂੰ ਆਪਣੇ ਮੰਦਰ ਅੰਦਰ ਬੁਲਾ ਰਿਹਾ ਹੈ।
Fareedkot Teekaਤਿਸ ਜਗ੍ਯਾਸੀ ਰੂਪ ਇਸਤ੍ਰੀ ਕੋ ਰਾਮ ਨੇ (ਮਹਲਿ) ਸਰੂਪ ਮੇਂ ਬੁਲਾਇਆ ਹੈ, ਜੋ ਤਿਸ ਕੀ ਭਗਤੀ ਮੇਂ ਸਨੇਹ ਕਰਨ ਵਾਲੀ ਹੈ॥
Prof. Sahib Singhਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! (ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ, ਉਹ) ਭਗਤੀ ਨਾਲ ਪਿਆਰ ਕਰਨ ਵਾਲਾ ਹੈ।

ਪਦ ਅਰਥ ਮਹਲਿ = ਮਹੱਲ ਵਿਚ, ਪ੍ਰਭੂ ਦੇ ਚਰਨਾਂ ਵਿਚ, ਪ੍ਰਭੂ-ਦਰ ਤੇ। ਬੁਲਾਇੜੀਏ = ਹੇ ਸੱਦੀ ਹੋਈ ਜੀਵ-ਇਸਤ੍ਰੀਏ! ਮਹਲਿ ਬੁਲਾਇੜੀਏ = ਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! ਸਨੇਹੀ = ਪਿਆਰ ਕਰਨ ਵਾਲਾ। ਭਗਤਿ ਸਨੇਹੀ = ਭਗਤੀ ਨਾਲ ਪਿਆਰ ਕਰਨ ਵਾਲਾ।

SikhNet (Spanish)Oh Esposa, tu Señor, el Amante de Sus Devotos,

ਗੁਰਮਤਿ ਮਨਿ ਰਹਸੀ; ਸੀਝਸਿ ਦੇਹੀ ਰਾਮ ॥

guramat man rahasee; seejhas dehee raam |

Sant Singh KhalsaFollowing the Guru's Teachings, your mind shall be delighted, and your body shall be fulfilled.
Manmohan SinghBy Guru's instruction thy soul shall bloom and thy body (life) shall become fruitful
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੇਰੀ ਆਤਮਾ ਪ੍ਰਫੁਲਤ ਹੋ ਜਾਵੇਗੀ ਅਤੇ ਤੇਰਾ ਸਰੀਰ (ਜੀਵਨ) ਸਫਲ ਹੋ ਜਾਏਗਾ।
Fareedkot Teekaਹੇ ਭਾਈ! ਸੋਈ ਗੁਰੋਂ ਕੀ ਮਤਿ ਕਰ ਕੇ ਮਨ ਮੇਂ (ਰਹਸੀ) ਅਨੰਦ ਭਈ ਹੈ ਔ ਵਹੀ ਇਸ ਦੇਹ ਮੇਂ ਕਲ੍ਯਾਨ ਹੋਈ ਹੈ॥
Prof. Sahib Singh(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਪ੍ਰਭੂ ਦੀ ਭਗਤੀ ਕਰਦੀ ਹੈ, ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, (ਉਹ ਦਾ ਮਨੁੱਖਾ) ਸਰੀਰ ਸਫਲ ਹੋ ਜਾਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਰਹਸੀ = ਪ੍ਰਸੰਨ। ਸੀਝਸਿ = ਸਫਲ ਹੋ ਜਾਂਦੀ ਹੈ। ਦੇਹੀ = ਕਾਇਆਂ, ਸਰੀਰ।

SikhNet (Spanish)te llama a Su Mansión; ahora tu mente florece a través de la Palabra del Shabd del Guru y tu vida es plena.

ਮਨੁ ਮਾਰਿ ਰੀਝੈ ਸਬਦਿ ਸੀਝੈ; ਤ੍ਰੈ ਲੋਕ ਨਾਥੁ ਪਛਾਣਏ ॥

man maar reejhai sabad seejhai; trai lok naath pachhaane |

Sant Singh KhalsaConquer and subdue your mind, and love the Word of the Shabad; reform yourself, and realize the Lord of the three worlds.
Manmohan SinghOvercoming thy mind, thou shalt love the Lord and reform thyself and know the Lord of the three worlds.
Manmohan Singh (Punjabi)ਆਪਣੇ ਮਨੂਏ ਤੇ ਕਾਬੂ ਪਾ ਕੇ, ਤੇਰਾ ਪ੍ਰਭੂ ਨਾਲ ਪ੍ਰੇਮ ਪੈ ਜਾਵੇਗਾ, ਤੂੰ ਆਪਣੇ ਆਪ ਦਾ ਸੁਧਾਰ ਕਰ ਲਵੇਂਗੀ ਅਤੇ ਤਿੰਨਾਂ ਜਹਾਨਾਂ ਦੇ ਸੁਆਮੀ ਨੂੰ ਜਾਣ ਲਵੇਂਗੀ।
Fareedkot Teekaਔ ਮਨ ਕੋ ਮਾਰ ਕਰ ਹਰੀ ਕੇ ਨਾਮ ਪਰ ਰੀਝੇ ਹੈਂ, ਔ ਸੋਈ ਗੁਰੋਂ ਕੇ ਸਬਦ ਕਰ ਤ੍ਰਿਲੋਕੀ ਕੇ ਨਾਥ ਕੋ ਪਛਾਣ ਕਰ ਸੀਝਤੇ ਹੈਂ॥
Prof. Sahib Singh(ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ।

ਪਦ ਅਰਥ ਮਾਰਿ = ਮਾਰ ਕੇ, ਵੱਸ ਵਿਚ ਲਿਆ ਕੇ। ਰੀਝੈ = ਖ਼ੁਸ਼ ਹੁੰਦੀ ਹੈ, ਆਤਮਕ ਆਨੰਦ ਹਾਸਲ ਕਰਦੀ ਹੈ। ਸਬਦਿ = ਸ਼ਬਦ ਦੀ ਰਾਹੀਂ। ਸੀਝੈ = ਕਾਮਯਾਬ ਹੁੰਦੀ ਹੈ। ਪਛਾਣਏ = ਪਛਾਣੈ, ਪਛਾਣਦੀ ਹੈ, ਸਾਂਝ ਪਾਂਦੀ ਹੈ।

SikhNet (Spanish)Conquista tu mente y ama la Palabra del Shabd; reforma tu ser y concibe al Señor de los tres mundos,

ਮਨੁ ਡੀਗਿ ਡੋਲਿ. ਨ ਜਾਇ ਕਤ ਹੀ; ਆਪਣਾ ਪਿਰੁ ਜਾਣਏ ॥

man ddeeg ddol. na jaae kat hee; aapanaa pir jaane |

Sant Singh KhalsaHer mind shall not waver or wander anywhere else, when she comes to know her Husband Lord.
Manmohan SinghHer soul wabbles and wavers not nor goes it anywhere, rather realises her Spouse alone.
Manmohan Singh (Punjabi)ਉਸ ਦੀ ਆਤਮਾ ਥਿੜਕਦੀ ਨਹੀਂ ਤੇ ਡਿਕਲੋਡੇ ਨਹੀਂ ਖਾਂਦੀ ਅਤੇ ਨਾਂ ਹੀ ਇਹ ਕਿਧਰੇ ਜਾਂਦੀ ਹੈ, ਸਗੋਂ ਕੇਵਲ ਆਪਣੇ ਕੰਤ ਹੀ ਅਨੁਭਵ ਕਰਦੀ ਹੈ।
Fareedkot Teekaਤਿਸ ਕਾ ਮਨੁ (ਡੀਗਿ) ਵਿੰਗੇ ਰਸਤੇ, ਭਾਵ ਯਹਿ ਵਾਹਿਗੁਰੂ ਤੇ ਬੇਮੁਖ ਕਰਨ ਵਾਲੇ ਰਸਤੇ ਮੇਂ ਕਹੀਂ ਕਬੀ ਡੁਲਾਇਵਾਨ ਹੋਇ ਕਰ ਨਹੀਂ ਜਾਤਾ ਹੈ। ਕਿਉਂਕਿ ਸੋ ਆਪਣੇ (ਪਿਰੁ) ਪਤੀ ਵਾਹਿਗੁਰੂ ਕੋ ਜਾਣਤੇ ਹੈਂ॥☬ਸੇ ਤਿਸ ਪਤੀ ਪਾਸ ਐਸੇ ਬੇਨਤੀ ਕਰੀਤੀ ਹੈ:
Prof. Sahib Singh(ਉਸ ਦਾ ਮਨ) ਕਿਸੇ ਭੀ ਹੋਰ ਪਾਸੇ ਵਲ ਡੋਲਦਾ ਨਹੀਂ, ਉਹ (ਹਰ ਵੇਲੇ) ਆਪਣੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ।

ਪਦ ਅਰਥ ਡੀਗਿ = ਡਿੱਗ ਕੇ, ਠੇਡਾ ਖਾ ਕੇ। ਡੋਲਿ = ਡੋਲ ਕੇ। ਕਤਹੀ = ਕਿਤੇ ਭੀ। ਜਾਣਏ = ਜਾਣੈ, ਡੂੰਘੀ ਸਾਂਝ ਪਾਂਦੀ ਹੈ।

SikhNet (Spanish)así tu mente ya no vagará ni vacilará. Oh Dios, eres mi Esposo,

ਮੈ ਆਧਾਰੁ ਤੇਰਾ. ਤੂ ਖਸਮੁ ਮੇਰਾ; ਮੈ ਤਾਣੁ ਤਕੀਆ ਤੇਰਓ ॥

mai aadhaar teraa. too khasam meraa; mai taan takeea tero |

Sant Singh KhalsaYou are my only Support, You are my Lord and Master. You are my strength and anchor.
Manmohan SinghThou art my support, Thou art my Spouse and Thou art my might and Thou art my might and mainstay.
Manmohan Singh (Punjabi)ਤੂੰ ਮੇਰਾ ਆਸਰਾ ਹੈਂ, ਤੂੰ ਮੇਰਾ ਪਤੀ ਹੈ ਅਤੇ ਤੂੰ ਹੀ ਮੇਰੀ ਤਾਕਤ ਅਤੇ ਟੇਕ ਹੈ।
Fareedkot Teekaਮੈਨੂੰ ਤਕੀਏ ਵਤ ਤੇਰਾ ਹੀ ਆਸਰਾ ਹੈ ਵਾ ਤੇਰਾ ਆਸਰਾ ਤਕਿਆ ਹੈ। ਕਿਉਂਕਿ ਤੂੰ ਮੇਰਾ ਖਸਮ ਹੈਂ, ਤਾਂ ਤੇ ਮੈਨੂੰ (ਤਾਣੁ) ਬਲ ਭੀ ਸਭ ਤੇਰਾ ਹੀ ਹੈ॥
Prof. Sahib Singhਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ (ਹੀ) ਮੇਰਾ ਖਸਮ ਹੈਂ, ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ।

ਪਦ ਅਰਥ ਆਧਾਰੁ = ਆਸਰਾ। ਤਾਣੁ = ਬਲ, ਸਹਾਰਾ। ਤਕੀਆ = ਆਸਰਾ। ਤੇਰਓ = ਤੇਰਾ ਹੀ।

SikhNet (Spanish)mi Único Soporte; eres mi Poder y mi Ancla,

ਸਾਚਿ ਸੂਚਾ ਸਦਾ ਨਾਨਕ; ਗੁਰ ਸਬਦਿ ਝਗਰੁ ਨਿਬੇਰਓ ॥੪॥੨॥

saach soochaa sadaa naanak; gur sabad jhagar nibero |4|2|

Sant Singh KhalsaShe is forever truthful and pure, O Nanak; through the Word of the Guru's Shabad, conflicts are resolved. ||4||2||
Manmohan SinghEver truthful and immaculate am I, O Nanak and by Guru's instruction, my strife is ended.
Manmohan Singh (Punjabi)ਸਦੀਵ ਹੀ ਸਤਵਾਦੀ ਅਤੇ ਪਵਿੱਤਰ ਮੈਂ ਹਾਂ ਹੇ ਨਾਨਕ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਝਗੜਾ ਨਿਬੜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਸ ਪ੍ਰਕਾਰ ਸਚੇ ਨਾਮ ਕਰ ਸੂਚਾ ਭਯਾ ਹੈ, ਤਿਸੀ ਨੇ ਗੁਰੋਂ ਕੇ ਸਬਦ ਕਰ ਜਨਮ ਮਰਨ ਕਾ ਝਗੜਾ ਨਿਬੇੜਿਆ ਹੈ॥੪॥੨॥☬ਅਬ ਵਾਹਿਗੁਰੂ ਕੀ ਪ੍ਰਾਪਤੀ ਹੋਣੇ ਸੇ ਅਪਨੇ ਅਨੰਦ ਕੀ ਦਸਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ (ਸਦਾ ਲੀਨ ਰਹਿੰਦਾ ਹੈ) ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ) ਖਹ-ਖਹ ਮੁਕਾ ਲੈਂਦਾ ਹੈ ॥੪॥੨॥

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਸੂਚਾ = ਸੁੱਚੇ ਜੀਵਨ ਵਾਲਾ। ਝਗਰੁ = (ਮਾਇਆ ਦੇ ਮੋਹ ਦੀ) ਖਹ-ਖਹ। ਨਿਬੇਰਓ = ਮੁਕਾ ਲੈਂਦਾ ਹੈ ॥੪॥੨॥

SikhNet (Spanish)ella permanece para siempre Verdadera y Pura, oh, dice Nanak, a través de la Palabra del Shabd del Guru los conflictos son resueltos.(4-1)

Open this shabad (25 lines, Angs 843-844) →

Shabad Guru Ramdas Ji Raag Bilaaval continues on Ang 845

ਛੰਤ ਬਿਲਾਵਲੁ ਮਹਲਾ ੪ ਮੰਗਲ ॥

chhant bilaaval mahalaa 4 mangal |

Sant Singh KhalsaChhant, Bilaaval, Fourth Mehl, Mangal ~ The Song Of Joy:
Manmohan SinghChhant Bilawal 4th Guru. Song of joy.
Manmohan Singh (Punjabi)ਛੰਤ ਬਿਲਾਵਲ ਚੌਥੀ ਪਾਤਿਸ਼ਾਹੀ। ਖੁਸ਼ੀ ਦਾ ਗੀਤ।
Prof. Sahib Singhਰਾਗ ਬਿਲਾਵਲੁ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ-ਮੰਗਲ'।
SikhNet (Spanish)Chhant, Bilawal, Mejl Guru Ram Das, Cuarto Canal Divino, Mangal ~ La Melodía de Dicha ~

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's instruction, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੇਰਾ ਹਰਿ ਪ੍ਰਭੁ ਸੇਜੈ ਆਇਆ; ਮਨੁ ਸੁਖਿ ਸਮਾਣਾ ਰਾਮ ॥

meraa har prabh sejai aaeaa; man sukh samaanaa raam |

Sant Singh KhalsaMy Lord God has come to my bed, and my mind is merged with the Lord.
Manmohan SinghMy God Lord has come to my couch and my soul is merged in peace.
Manmohan Singh (Punjabi)ਮੇਰੇ ਵਾਹਿਗੁਰੂ ਸੁਆਮੀ ਮੇਰੇ ਪਲੰਘ ਤੇ ਆ ਗਿਆ ਹੈ ਅਤੇ ਮੇਰੀ ਆਤਮਾ ਆਰਾਮ ਅੰਦਰ ਲੀਨ ਹੋ ਗਝੀ ਹੈ।
Fareedkot Teekaਹੇ ਭਾਈ! ਮੇਰਾ ਹਰੀ ਪ੍ਰਭੂ ਮੇਰੀ ਅੰਤਸਕਰਣ ਰੂਪੀ ਸਿਹਜਾ ਪਰ ਆਯਾ ਹੈ, ਭਾਵ ਸਾਖ੍ਯਾਤਕਾਰ ਹੂਆ ਹੈ। ਤਿਸ ਕਰ ਮੇਰਾ ਮਨੁ ਅਬ ਸੁਖ ਮੈ ਸਮਾਇਆ ਹੈ॥
Prof. Sahib Singhਹੇ ਸਹੇਲੀਏ! (ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਦੇ ਹਿਰਦੇ ਦੀ) ਸੇਜ ਉਤੇ ਪਿਆਰਾ ਹਰੀ-ਪ੍ਰਭੂ ਆ ਬੈਠਾ, ਉਸ ਦਾ ਮਨ ਆਤਮਕ ਆਨੰਦ ਵਿਚ ਮਗਨ ਹੋ ਜਾਂਦਾ ਹੈ।

ਪਦ ਅਰਥ ਸੇਜੈ = (ਹਿਰਦੇ ਦੀ) ਸੇਜ ਉੱਤੇ। ਸੁਖਿ = ਆਨੰਦ ਵਿਚ।

SikhNet (Spanish)Mi Dios ha venido a otorgarme Su Gracia en mi Aposento Nupcial y en mi mente sólo hay Éxtasis.

ਗੁਰਿ ਤੁਠੈ. ਹਰਿ ਪ੍ਰਭੁ ਪਾਇਆ; ਰੰਗਿ ਰਲੀਆ ਮਾਣਾ ਰਾਮ ॥

gur tutthai. har prabh paaeaa; rang raleea maanaa raam |

Sant Singh KhalsaAs it pleases the Guru, I have found the Lord God, and I revel and delight in His Love.
Manmohan SinghThrough the Guru's pleasure, I have attained to my God Lord and revel in His love.
Manmohan Singh (Punjabi)ਗੁਰਾਂ ਦੀ ਪ੍ਰਸੰਨਤਾ ਰਾਹੀਂ ਮੈਂ ਆਪਣੇ ਵਾਹਿਗੁਰੂ ਸੁਆਮੀ ਨੂੰ ਪਾ ਲਿਆ ਹੈ ਅਤੇ ਉਸ ਦੀ ਪ੍ਰੀਤ ਅੰਦਰ ਮੌਜਾਂ ਲੁੱਟਦੀ ਹਾਂ।
Fareedkot Teekaਪਰੰਤੂ ਸਤਿਗੁਰੋਂ ਕੇ ਪ੍ਰਸੰਨ ਹੂਏ ਸੇ ਮੈਨੇ ਹਰੀ ਪ੍ਰਭੂ ਕੋ ਪਾਯਾ ਹੈ, ਤਿਸੀ ਕਰ ਰਾਮ ਕੇ (ਰੰਗਿ) ਪ੍ਰੇਮ ਮੇਂ (ਰਲੀਆ) ਖੁਸੀਆਂ ਕੋ ਮਾਣਤੇ ਹੈਂ॥
Prof. Sahib Singhਗੁਰੂ ਦੇ ਪ੍ਰਸੰਨ ਹੋਇਆਂ ਜਿਸ (ਜੀਵ-ਇਸਤ੍ਰੀ) ਨੂੰ ਹਰੀ-ਪ੍ਰਭੂ ਮਿਲ ਪਿਆ, ਉਹ ਪ੍ਰੇਮ ਵਿਚ (ਮਸਤ ਹੋ ਕੇ ਪ੍ਰਭੂ ਦੇ ਮਿਲਾਪ ਦਾ) ਸੁਆਦ ਮਾਣਦੀ ਹੈ।

ਪਦ ਅਰਥ ਗੁਰਿ ਤੁਠੈ = ਗੁਰੂ ਦੇ ਮਿਹਰਵਾਨ ਹੋਇਆਂ, ਗੁਰੂ ਦੇ ਪ੍ਰਸੰਨ ਹੋਇਆਂ। ਰੰਗਿ = ਪ੍ਰੇਮ ਵਿਚ। ਰਲੀਆ = ਰਲੀਆਂ, ਮਿਲਾਪ ਦਾ ਸੁਆਦ।

SikhNet (Spanish)Por la Gracia del Guru he obtenido a mi Dios y me regocijo en Su Dicha.

ਵਡਭਾਗੀਆ ਸੋਹਾਗਣੀ; ਹਰਿ ਮਸਤਕਿ ਮਾਣਾ ਰਾਮ ॥

vaddabhaageea sohaaganee; har masatak maanaa raam |

Sant Singh KhalsaVery fortunate are those happy soul-brides, who have the jewel of the Naam upon their foreheads.
Manmohan SinghVery fortunate and happy are the brides, on whose brow sparkles the jewel of God Lord's Name.
Manmohan Singh (Punjabi)ਵੱਡੇ ਕਰਮਾਂ ਵਾਲੀਆਂ ਤੇ ਖੁਸ਼ਬਾਸ਼ ਹਨ ਉਹ ਪਤਨੀਆਂ, ਜਿਨ੍ਹਾਂ ਦੇ ਮੱਥੇ ਉਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਰਤਨ ਲਿਸ਼ਕਦਾ ਹੈ।
Fareedkot Teekaਸੋਈ ਵਡੇ ਭਾਗੋਂ ਵਾਲੀਆਂ ਗਿਆਨਵਾਨ ਰੂਪੀ ਸੁਹਾਗਣੀਆਂ ਹੈਂ, ਜਿਨੋਂ ਨੇ ਸਰਬ ਕੇ (ਮਸਤਕਿ) ਸਿਰੋਮਣੀ ਹਰੀ ਰਾਮ ਕੋ (ਮਾਣਾ) ਭੋਗਿਆ ਹੈ, ਭਾਵ ਸੇ ਅਭੇਦ ਹੂਏ ਹੈਂ॥
Prof. Sahib Singh(ਹੇ ਸਹੇਲੀਏ!) ਜਿਨ੍ਹਾਂ ਦੇ ਮੱਥੇ ਉੱਤੇ ਹਰਿ (-ਮਿਲਾਪ ਦਾ) ਮੋਤੀ (ਚਮਕ ਪੈਂਦਾ) ਹੈ, ਉਹ ਵੱਡੇ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸੁਹਾਗਣਾਂ ਬਣ ਜਾਂਦੀਆਂ ਹਨ।

ਪਦ ਅਰਥ ਵਡਭਾਗੀਆ = ਵੱਡੇ ਭਾਗਾਂ ਵਾਲੀਆਂ। ਸੋਹਾਗਣੀ = ਪ੍ਰਭੂ-ਖਸਮ ਵਾਲੀਆਂ। ਮਸਤਕਿ = ਮੱਥੇ ਉੱਤੇ। ਮਾਣਾ = ਮਾਣਕ।

SikhNet (Spanish)Soy la Esposa más afortunada del Señor; en mi frente brilla la Joya de Su Nombre.

ਹਰਿ ਪ੍ਰਭੁ ਹਰਿ ਸੋਹਾਗੁ ਹੈ; ਨਾਨਕ ਮਨਿ ਭਾਣਾ ਰਾਮ ॥੧॥

har prabh har sohaag hai; naanak man bhaanaa raam |1|

Sant Singh KhalsaThe Lord, the Lord God, is Nanak's Husband Lord, pleasing to his mind. ||1||
Manmohan SinghGod, the Lord Master is Nanak's Spouse and is pleasing to his mind.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਨਾਨਕ ਦਾ ਕੰਤ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦੁਖ ਹਰਿਤਾ ਹਰਿ ਪ੍ਰਭੂ ਰਾਮ ਕਾ ਸੁਹਾਗੁ ਅਨੰਦ ਮੇਰੇ ਮਨ ਮੇਂ ਭਾਯਾ ਹੈ॥੧॥
Prof. Sahib Singhਹੇ ਨਾਨਕ! (ਆਖ-) ਹਰੀ-ਪ੍ਰਭੂ ਖਸਮ (ਉਹਨਾਂ ਦੇ ਸਿਰ ਉੱਤੇ) ਕਾਇਮ ਹੋ ਜਾਂਦਾ ਹੈ, ਉਹਨਾਂ ਨੂੰ ਪ੍ਰਭੂ-ਖਸਮ ਮਨ ਵਿਚ ਪਿਆਰਾ ਲੱਗ ਪੈਂਦਾ ਹੈ ॥੧॥

ਪਦ ਅਰਥ ਸੋਹਾਗੁ = ਖਸਮ। ਮਨਿ = ਮਨ ਵਿਚ। ਭਾਣਾ = ਪਿਆਰਾ ਲੱਗਾ ॥੧॥

SikhNet (Spanish)Sí, mi Dios es mi Único Esposo con El que mi mente vive inmensamente complacida. (1)

ਨਿੰਮਾਣਿਆ ਹਰਿ ਮਾਣੁ ਹੈ; ਹਰਿ ਪ੍ਰਭੁ ਹਰਿ ਆਪੈ ਰਾਮ ॥

ninmaaniaa har maan hai; har prabh har aapai raam |

Sant Singh KhalsaThe Lord is the honor of the dishonored. The Lord, the Lord God is Himself by Himself.
Manmohan SinghGod, is the honour of the honour less. God the Lord Master is all by Himself.
Manmohan Singh (Punjabi)ਵਾਹਿਗੁਰੂ ਬੇਇੱਜ਼ਤਿਆਂ ਦੀ ਇੱਜ਼ਤ ਹੈ, ਵਾਹਿਗੁਰੂ ਸੁਆਮੀ ਮਾਲਕ ਸਾਰਾ ਕੁਛ ਆਪ ਹੀ ਹੈ।
Fareedkot Teekaਸਰਬ ਦੁਖੋਂ ਕੇ (ਹਰਿ) ਹਰਨੇਹਾਰਾ (ਰਾਮ) ਵਿਆਪਕ ਰੂਪ (ਪ੍ਰਭੂ) ਸਮਰਥ ਹਰੀ ਆਪ ਹੀ ਨਿਮਾਣਿਓਂ ਕਾ ਮਾਣ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਨੂੰ ਕੋਈ ਆਦਰ ਨਹੀਂ ਦੇਂਦਾ, ਪਰਮਾਤਮਾ ਉਹਨਾਂ ਦਾ ਆਦਰ-ਸਹਾਰਾ ਬਣ ਜਾਂਦਾ ਹੈ। ਹਰਿ-ਪ੍ਰਭੂ ਉਸ ਦੇ ਆਪੇ ਵਿਚ (ਜਿੰਦ ਵਿਚ) ਸਦਾ ਟਿਕਿਆ ਰਹਿੰਦਾ ਹੈ।

ਪਦ ਅਰਥ ਆਪੈ = ਆਪੇ ਵਿਚ, ਆਤਮਾ ਵਿਚ, ਜਿੰਦ ਵਿਚ।

SikhNet (Spanish)El Señor es el Soporte del débil; Él es el Uno Solo y Omnipresente.

ਗੁਰਮੁਖਿ ਆਪੁ ਗਵਾਇਆ; ਨਿਤ ਹਰਿ ਹਰਿ ਜਾਪੈ ਰਾਮ ॥

guramukh aap gavaaeaa; nit har har jaapai raam |

Sant Singh KhalsaThe Gurmukh eradicates self-conceit, and constantly chants the Name of the Lord.
Manmohan SinghBy Guru's grace, I have eradicated my self-conceit and ever utter the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਆਪਣੀ ਸਵੈ-ਹੰਗਤਾ ਦੂਰ ਕਰ ਦਿੱਤੀ ਹੈ ਅਤੇ ਸਦਾ ਸੁਆਮੀ ਦੇ ਨਾਮ ਨੂੰ ਉਚਾਰਦਾ ਹਾਂ।
Fareedkot Teekaਹੇ ਭਾਈ! ਜਿਨੋਂ ਨੇ ਗੁਰੋਂ ਦ੍ਵਾਰੇ ਆਪਾ ਭਾਵ ਕੋ ਗਵਾਯਾ ਹੈ, ਸੋ ਨਿਤ ਹੀ ਤਿਸ ਹਰਿ ਹਰਿ ਨਾਮ ਕੋ ਜਪਤੇ ਰਹਤੇ ਹੈਂ॥
Prof. Sahib Singh(ਜਿਸ ਨੂੰ ਇਹ ਸਮਝ ਆ ਜਾਂਦੀ ਹੈ, ਉਹ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਅਤੇ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਆਪੁ = ਆਪਾ-ਭਾਵ। ਜਾਪੈ = ਜਪਦਾ ਹੈ।

SikhNet (Spanish)Por la Gracia del Guru he conquistado mi ser y así medito siempre en mi Dios.

ਮੇਰੇ ਹਰਿ ਪ੍ਰਭ ਭਾਵੈ. ਸੋ ਕਰੈ; ਹਰਿ ਰੰਗਿ ਹਰਿ ਰਾਪੈ ਰਾਮ ॥

mere har prabh bhaavai. so karai; har rang har raapai raam |

Sant Singh KhalsaMy Lord God does whatever He pleases; the Lord imbues mortal beings with the color of His Love.
Manmohan SinghWhatever pleases my Lord God, that alone He does. The Lord God imbues man with His own colour.
Manmohan Singh (Punjabi)ਜੋ ਕੁਛ ਮੇਰੇ ਸੁਆਮੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਉਹ ਕਰਦਾ ਹੈ। ਸੁਆਮੀ ਵਾਹਿਗੁਰੂ ਇਨਸਾਨ ਨੂੰ ਆਪਣੇ ਨਿੱਜ ਦੇ ਰੰਗ ਵਿੱਚ ਰੰਗ ਦਿੰਦਾ ਹੈ।
Fareedkot Teekaਹੇ ਭਾਈ! ਮੇਰੇ ਹਰਿ ਪ੍ਰਭੂ ਕੋ ਜੋ ਭਾਵਤਾ ਹੈ, ਸੋਈ ਵਹੁ ਕਰਤੇ ਹੈਂ, ਕਿਉਂਕਿ ਸੋ ਹਰਿ ਹਰਿ ਰਾਮ ਕੇ ਰੰਗ ਮੇਂ (ਰਾਪੈ) ਰੰਗੇ ਗਏ ਹੈਂ॥
Prof. Sahib Singh(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ (ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ) ਮੇਰਾ ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਭਾਵੈ = ਚੰਗਾ ਲੱਗਦਾ ਹੈ। ਰੰਗਿ = ਪ੍ਰੇਮ-ਰੰਗ ਵਿਚ। ਰਾਪੈ = ਰੰਗਿਆ ਜਾਂਦਾ ਹੈ।

SikhNet (Spanish)Mi Señor hace Su Voluntad, y Él Mismo nos tiñe de Su Propio Color.

ਜਨੁ ਨਾਨਕੁ. ਸਹਜਿ ਮਿਲਾਇਆ; ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥

jan naanak. sehaj milaaeaa; har ras har dhraapai raam |2|

Sant Singh KhalsaServant Nanak is easily merged into the Celestial Lord. He is satisfied with the sublime essence of the Lord. ||2||
Manmohan SinghSlave Nanak is united with the Lord and is satiated with the Lord God's elixir.
Manmohan Singh (Punjabi)ਗੋਲਾ ਨਾਨਕ ਪ੍ਰਭੂ ਨਾਲ ਮਿਲ ਗਿਆ ਹੈ ਅਤੇ ਸੁਆਮੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਕੋ (ਸਹਜਿ) ਸੁਭਾਵਕ ਹੀ ਹਰੀ ਨੇ ਅਪਨੇ ਮੇਂ ਮਿਲਾਇ ਲੀਆ ਹੈ। ਤਿਸੀ ਤੇ ਹਮ ਹਰੀ ਰਾਮ (ਰਸਿ) ਅਨੰਦ ਮੇਂ (ਧਰਾਪੈ) ਤ੍ਰਿਪਤ ਹੂਏ ਹੈਂ॥੨॥
Prof. Sahib Singhਦਾਸ ਨਾਨਕ (ਆਖਦਾ ਹੈ-ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਉਹ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ ॥੨॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਧ੍ਰਾਪੈ = ਰੱਜਿਆ ਰਹਿੰਦਾ ਹੈ। ਹਰਿ ਰਸਿ = ਹਰਿ-ਨਾਮ-ਰਸ ਦੀ ਬਰਕਤਿ ਨਾਲ ॥੨॥

SikhNet (Spanish)Nanak ha sido espontáneamente unido con el Señor; sí, él es saciado sólo con la Esencia de Dios. (2)

ਮਾਣਸ ਜਨਮਿ. ਹਰਿ ਪਾਈਐ; ਹਰਿ ਰਾਵਣ ਵੇਰਾ ਰਾਮ ॥

maanas janam. har paaeeai; har raavan veraa raam |

Sant Singh KhalsaThe Lord is found only through this human incarnation. This is the time to contemplate the Lord.
Manmohan SinghIn human life alone, the Lord can be attained, This is the time to contemplate the Lord God.
Manmohan Singh (Punjabi)ਸਿਰਫ ਮਨੁੱਖੀ ਜੀਵਨ ਵਿੱਚ ਹੀ ਪ੍ਰਭੂ ਪਰਾਪਤ ਕੀਤਾ ਜਾ ਸਕਦਾ ਹੈ। ਇਹ ਹੀ ਵੇਲਾ ਹੈ ਸੁਆਮੀ ਵਾਹਿਗਰੂ ਦੇ ਸਿਮਰਨ ਕਰਨ ਦਾ।
Fareedkot Teekaਹੇ ਭਾਈ! ਇਸ ਮਾਨਸ ਜਨਮ ਮੇਂ ਹੀ ਹਰੀ ਪਾਈਤਾ ਹੈ। ਕਿਉਂਕਿ ਇਹੁ ਜਨਮੁ ਹਰੀ ਰਾਮ ਕੇ ਜਪਣੇ ਕਾ (ਵੇਰਾ) ਸਮਾਂ ਹੈ॥
Prof. Sahib Singhਹੇ ਭਾਈ! ਮਨੁੱਖਾ ਜਨਮ ਵਿਚ (ਹੀ) ਪਰਮਾਤਮਾ ਨੂੰ ਮਿਲ ਸਕੀਦਾ ਹੈ। (ਮਨੁੱਖਾ ਜਨਮ ਹੀ) ਪਰਮਾਤਮਾ ਦਾ ਮਿਲਾਪ ਮਾਣਨ ਦਾ ਸਮਾ ਹੈ।

ਪਦ ਅਰਥ ਮਾਣਸ ਜਨਮਿ = ਮਨੁੱਖਾ ਜਨਮ ਵਿਚ। ਪਾਈਐ = ਮਿਲ ਸਕੀਦਾ ਹੈ। ਰਾਵਣ ਵੇਰਾ = ਮਿਲਾਪ ਦਾ ਸਮਾ। ਵੇਰਾ = ਵੇਲਾ।

SikhNet (Spanish)Es por la Gracia de Dios que obtenemos la forma humana; esta es nuestra única oportunidad para disfrutar a nuestro Dios.

ਗੁਰਮੁਖਿ ਮਿਲੁ ਸੋਹਾਗਣੀ; ਰੰਗੁ ਹੋਇ ਘਣੇਰਾ ਰਾਮ ॥

guramukh mil sohaaganee; rang hoe ghaneraa raam |

Sant Singh KhalsaAs Gurmukhs, the happy soul-brides meet Him, and their love for Him is abundant.
Manmohan SinghBy Guru's grace the happy brides meet with their beloved and immense is then their love for Him.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਖੁਸ਼ਬਾਸ਼ ਪਤਨੀਆਂ ਆਪਣੇ ਪ੍ਰੀਤਮ ਨੂੰ ਮਿਲ ਪੈਂਦੀਆਂ ਹਨ ਅਤੇ ਤਦ ਉਨ੍ਹਾਂ ਦਾ ਉਸ ਨਾਲ ਅਤਿਅੰਤ ਪਿਆਰ ਹੋ ਗਿਆ ਹੈ।
Fareedkot Teekaਹੇ ਭਾਈ! ਤਾਂ ਤੇ ਗੁਰਮੁਖ ਹੋ ਕਰ ਤਿਨ ਸੁਹਾਗਣੀ ਸੰਤ ਜਨਾ ਕੋ ਮਿਲ, ਜਿਸ ਸੇ ਤਿਸ ਰਾਮ ਕਾ (ਰੰਗੁ) ਪ੍ਰੇਮ ਤੁਝ ਕੋ (ਘਨੇਰਾ) ਬਹੁਤ ਹੀ ਹੋਵੇਗਾ॥
Prof. Sahib Singhਹੇ ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀਏ! ਗੁਰੂ ਦੀ ਰਾਹੀਂ ਪ੍ਰਭੂ ਨੂੰ ਮਿਲ। (ਗੁਰੂ ਦੀ ਸਰਨ ਪਿਆਂ ਮਿਲਾਪ ਦਾ ਪ੍ਰੇਮ-) ਰੰਗ ਬਹੁਤ ਚੜ੍ਹਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੋਹਾਗਣੀ = ਹੇ ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ! ਘਣੇਰਾ = ਬਹੁਤ।

SikhNet (Spanish)Las esposas del Señor Lo encuentran por la Gracia del Guru y desarrollan un Amor inmenso por Él

ਜਿਨ ਮਾਣਸ ਜਨਮਿ. ਨ ਪਾਇਆ; ਤਿਨੑ ਭਾਗੁ ਮੰਦੇਰਾ ਰਾਮ ॥

jin maanas janam. na paaeaa; tina bhaag manderaa raam |

Sant Singh KhalsaThose who have not attained human incarnation, are cursed by evil destiny.
Manmohan SinghEvil is the destiny of those, who have not attained the human life.
Manmohan Singh (Punjabi)ਮੰਦੀ ਹੈ ਪ੍ਰਾਲਬਧ ਉਨ੍ਹਾਂ ਦੀ, ਜਿਨ੍ਹਾਂ ਨੂੰ ਮਨੁੱਖੀ ਜੀਵਨ ਪਰਾਪਤ ਨਹੀਂ ਹੋਇਆ।
Fareedkot Teekaਜਿਨੋਂ ਨੇ ਇਸ ਮਾਨੁਖ ਜਨਮ ਮੇਂ ਰਾਮ ਕੋ ਨਹੀਂ ਪਾਯਾ ਹੈ ਤਿਨੋਂ ਕਾ ਭਾਗ ਮੰਦਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਨੇ ਮਨੁੱਖਾ ਜਨਮ ਵਿਚ ਪਰਮਾਤਮਾ ਦਾ ਮਿਲਾਪ ਹਾਸਲ ਨਾਹ ਕੀਤਾ, ਉਹਨਾਂ ਦੀ ਖੋਟੀ ਕਿਸਮਤ ਜਾਣੋ।

ਪਦ ਅਰਥ ਮੰਦੇਰਾ = ਖੋਟਾ।

SikhNet (Spanish)¡Qué desafortunado es aquél que no ha alcanzado la forma humana!

ਹਰਿ ਹਰਿ. ਹਰਿ ਹਰਿ ਰਾਖੁ ਪ੍ਰਭ; ਨਾਨਕੁ. ਜਨੁ ਤੇਰਾ ਰਾਮ ॥੩॥

har har. har har raakh prabh; naanak. jan teraa raam |3|

Sant Singh KhalsaO Lord, God, Har, Har, Har, Har, save Nanak; he is Your humble servant. ||3||
Manmohan SinghO my Lord, Lord, Lord, Lord, Lord, save Thou Nanak, for he is Thine slave.
Manmohan Singh (Punjabi)ਹੇ ਮੇਰੇ ਪ੍ਰਭੂ! ਪ੍ਰਭੂ! ਪ੍ਰਭੂ! ਪ੍ਰਭੂ! ਪ੍ਰਭੂ! ਤੂੰ ਨਾਨਕ ਦੀ ਰੱਖਿਆ ਕਰ, ਕਿਉਂ ਜੋ ਉਹ ਤੇਰਾ ਗੋਲਾ ਹੈ।
Fareedkot Teekaਤਾਂ ਤੇ ਹੇ ਜਨ! ਮਨ ਤਨ ਬਾਣੀ ਕਰ ਹਰਿ ਹਰਿ ਨਾਮ ਕੌ ਉਚਾਰਨ ਕਰ। ਜਿਸ ਤੇ ਸੋ ਹਰੀ ਤੇਰਾ ਪ੍ਰਭੂ ਤੁਝ ਕੌ ਜਨਮ ਮ੍ਰਿਤ ਸੇ ਰਾਖ ਲੇਵੇਗਾ। ਵਾ ਗੁਰੂ ਜੀ ਅਪਨੀ ਬੇਨਤੀ ਕਰਤੇ ਹੈਂ: ਹੇ ਹਰੀ ਪ੍ਰਭੁ! ਮਨ ਬਾਣੀ ਤਨ ਕਰ ਮੈਨੂੰ ਹਰ ਪ੍ਰਕਾਰ ਕੇ ਦੁਖੋਂ ਤੇ ਰਾਖੁ, ਕਿਉਂਕਿ ਮੈਂ ਤੇਰਾ (ਜਨੁ) ਦਾਸੁ ਹਾਂ॥੩॥
Prof. Sahib Singhਹੇ ਹਰੀ! ਹੇ ਪ੍ਰਭੂ! ਨਾਨਕ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਨਾਨਕ ਤੇਰਾ ਦਾਸ ਹੈ ॥੩॥

ਪਦ ਅਰਥ ਪ੍ਰਭ = ਹੇ ਪ੍ਰਭੂ! ਜਨੁ = ਦਾਸ ॥੩॥

SikhNet (Spanish)Oh Señor, Jar, Jar, Jar, Jar, Dios mío, salva a Nanak pues es Tu Humilde Sirviente. (3)

ਗੁਰਿ. ਹਰਿ ਪ੍ਰਭੁ ਅਗਮੁ ਦ੍ਰਿੜਾਇਆ; ਮਨੁ ਤਨੁ ਰੰਗਿ ਭੀਨਾ ਰਾਮ ॥

gur. har prabh agam drirraaeaa; man tan rang bheenaa raam |

Sant Singh KhalsaThe Guru has implanted within me the Name of the Inaccessible Lord God; my mind and body are drenched with the Lord's Love.
Manmohan SinghThe Guru has implanted within me the Infinite Lord's Name and my soul and body are saturated with the Lord's love.
Manmohan Singh (Punjabi)ਗੁਰਾਂ ਨੇ ਮੇਰੇ ਅੰਦਰ ਬੇਅੰਤ ਸੁਆਮੀ ਦਾ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਪ੍ਰਭੂ ਦੀ ਪ੍ਰੀਤ ਨਾਲ ਗੱਚ ਹੋ ਗਏ ਹਨ।
Fareedkot Teekaਜਿਨ ਕੋ ਹਰਿ ਪ੍ਰਭੂ ਅਗਮ ਗੁਰੋਂ ਨੇ ਦ੍ਰਿੜਾਇਆ ਹੈ, ਤਿਨ ਗੁਰਮੁਖੋਂ ਕਾ ਮਨੁ ਤਨੁ ਰਾਮ ਕੇ (ਰੰਗਿ) ਪ੍ਰੇਮ ਮੇਂ ਭੀਨਾ ਰਹਿਤਾ ਹੈ॥
Prof. Sahib Singhਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਨੇ ਅਪਹੁੰਚ ਹਰੀ ਪ੍ਰਭੂ (ਦਾ ਨਾਮ) ਪੱਕਾ ਕਰ ਦਿੱਤਾ, ਉਸ ਦਾ ਮਨ ਉਸ ਦਾ ਤਨ (ਪਰਮਾਤਮਾ ਦੇ ਪ੍ਰੇਮ-) ਰੰਗ ਵਿਚ ਭਿੱਜਾ ਰਹਿੰਦਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਅਗਮੁ = ਅਪਹੁੰਚ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਰੰਗਿ = (ਪਿਆਰ-) ਰੰਗ ਵਿਚ। ਭੀਨਾ = ਭਿੱਜ ਜਾਂਦਾ ਹੈ।

SikhNet (Spanish)El Guru ha implantado en mí el Nombre del Inaccesible Dios Nuestro Señor y mi mente y cuerpo están imbuidos en Su Amor.

Open this shabad (18 lines, Angs 844-845) →

Ang 844 of 1430