ੴ

ਸਿੱਖਬਾਣੀ · SikhBani

Ang 867

Sri Guru Granth Sahib · Raag Gond · 4 shabads, 58 lines
Translations
Shabad Guru Arjan Dev Ji Raag Gond continued from Ang 866

ਨਿਰਮਲ ਹੋਇ ਤੁਮੑਾਰਾ ਚੀਤ ॥

niramal hoe tumaaraa cheet |

Sant Singh KhalsaYour consciousness shall become immaculate and pure.
Manmohan SinghThus shall thy mind become immaculate.
Manmohan Singh (Punjabi)ਇਸ ਤਰ੍ਹਾਂ ਤੇਰਾ ਮਨ ਪਵਿੱਤਰ ਹੋ ਜਾਏਗਾ।
Fareedkot Teekaਇਸ ਤੇ ਤੁਮਾਰਾ (ਚੀਤ) ਅੰਤਸਕਰਣ ਨਿਰਮਲ ਹੋਵੈਗਾ॥
Prof. Sahib Singh(ਨਾਮ ਦੀ ਬਰਕਤਿ ਨਾਲ) ਤੇਰਾ ਮਨ ਪਵਿੱਤਰ ਹੋ ਜਾਇਗਾ।

ਪਦ ਅਰਥ ਨਿਰਮਲ = ਪਵਿੱਤਰ।

SikhNet (Spanish)Así tu conciencia será Inmaculada y destellará,

ਮਨ ਤਨ ਕੀ ਸਭ ਮਿਟੈ ਬਲਾਇ ॥

man tan kee sabh mittai balaae |

Sant Singh KhalsaAll the misfortunes of your mind and body shall be taken away,
Manmohan SinghAll the calamity of thy mind and body shall be eradicated,
Manmohan Singh (Punjabi)ਤੇਰੀ ਆਤਮਾ ਅਤੇ ਦੇਹ ਦੀ ਸਾਰੀ ਮੁਸੀਬਤ ਨਾਸ ਹੋ ਜਾਵੇਗੀ,
Fareedkot Teekaਪੁਨਾ ਮਨ ਤਨ ਕੀ (ਬਲਾਇ) ਆਸਾ ਤ੍ਰਿਸਨਾ ਮਿਟ ਜਾਵੈਗੀ॥
Prof. Sahib Singh(ਹੇ ਮਿੱਤਰ! ਨਾਮ ਜਪਿਆਂ) ਮਨ ਦੀ ਸਰੀਰ ਦੀ ਹਰੇਕ ਬਿਪਤਾ ਮਿਟ ਜਾਂਦੀ ਹੈ,

ਪਦ ਅਰਥ ਮਿਟੈ = ਮਿਟ ਜਾਂਦੀ ਹੈ। ਬਲਾਇ = ਬਿਪਤਾ।

SikhNet (Spanish)todos los males de tu mente y de tu cuerpo desaparecerán

ਦੂਖੁ ਅੰਧੇਰਾ; ਸਗਲਾ ਜਾਇ ॥੧॥

dookh andheraa; sagalaa jaae |1|

Sant Singh Khalsaand all your pain and darkness will be dispelled. ||1||
Manmohan Singhand all thy distress shall be dispelled.
Manmohan Singh (Punjabi)ਅਤੇ ਤੇਰੀ ਸਾਰੀ ਤਕਲੀਫ ਅਤੇ ਅਨ੍ਹੇਰਾ ਦੂਰ ਹੋ ਜਾਣਗੇ।
Fareedkot Teekaਪੁਨਹ ਜਨਮ ਮਰਨ ਰੂਪ ਦੁਖ ਤਥਾ ਅਗਿਆਨ ਰੂਪ ਅੰਧੇਰਾ ਸਭ ਮਿਟ ਜਾਵੇਗਾ॥੧॥
Prof. Sahib Singhਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੇ ਮੋਹ ਦਾ) ਸਾਰਾ ਹਨੇਰਾ ਮੁੱਕ ਜਾਂਦਾ ਹੈ ॥੧॥

ਪਦ ਅਰਥ ਸਗਲਾ = ਸਾਰਾ। ਜਾਇ = ਦੂਰ ਹੋ ਜਾਂਦਾ ਹੈ ॥੧॥

SikhNet (Spanish)y el dolor y la oscuridad serán disipados (1)

ਹਰਿ ਗੁਣ ਗਾਵਤ; ਤਰੀਐ ਸੰਸਾਰੁ ॥

har gun gaavat; tareeai sansaar |

Sant Singh KhalsaSinging the Glorious Praises of the Lord, cross over the world-ocean.
Manmohan SinghCelebrating the Lord's praise, man swims across the world-ocean,
Manmohan Singh (Punjabi)ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ, ਬੰਦਾ ਜਗਤ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ,
Fareedkot Teekaਹਰਿ ਗੁਨ ਗਾਵਨ ਤੇ ਸੰਸਾਰੁ ਸਾਗਰੁ ਸੇ ਤਰੀਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਸੰਸਾਰ (-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ,

ਪਦ ਅਰਥ ਗਾਵਤ = ਗਾਂਦਿਆਂ। ਤਰੀਐ = ਤਰ ਜਾਈਦਾ ਹੈ।

SikhNet (Spanish)Cantando la Alabanza del Señor uno nada a través del mar de la existencia;

ਵਡਭਾਗੀ ਪਾਈਐ; ਪੁਰਖੁ ਅਪਾਰੁ ॥੧॥ ਰਹਾਉ ॥

vaddabhaagee paaeeai; purakh apaar |1| rahaau |

Sant Singh KhalsaBy great good fortune, one attains the Infinite Lord, the Primal Being. ||1||Pause||
Manmohan Singhand by great good destiny he attains to the Infinite Lord. Pause.
Manmohan Singh (Punjabi)ਅਤੇ ਮਹਾਨ ਚੰਗੀ ਪ੍ਰਾਲਭਧ ਦੁਆਰਾ, ਉਹ ਬੇਅੰਤ ਪ੍ਰਭੂ ਨੂੰ ਪਾ ਲੈਂਦਾ ਹੈ। ਠਹਿਰਾਉ।
Fareedkot Teekaਪੁਨਾ ਅਪਾਰ ਪੁਰਖ ਹਰੀ ਵਡੇ ਪੁੰਨੋਂ ਕਰ ਕੇ ਪਾਈਤਾ ਹੈ॥੧॥ ਰਹਾਉ ॥
Prof. Sahib Singh(ਭਾਗ ਜਾਗ ਪੈਂਦੇ ਹਨ) ਵੱਡੇ ਭਾਗਾਂ ਨਾਲ ਸਰਬ-ਵਿਆਪਕ ਬੇਅੰਤ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਪੁਰਖੁ = ਸਰਬ-ਵਿਆਪਕ ਪ੍ਰਭੂ। ਅਪਾਰੁ = ਅ-ਪਾਰੁ, ਬੇਅੰਤ ॥੧॥ ਰਹਾਉ ॥

SikhNet (Spanish)sí, es por una buena fortuna que uno obtiene al Purusha Infinito. (1-Pausa)

ਜੋ ਜਨੁ; ਕਰੈ ਕੀਰਤਨੁ ਗੋਪਾਲ ॥

jo jan; karai keeratan gopaal |

Sant Singh KhalsaThe Messenger of Death cannot even touch that humble being,
Manmohan SinghThe man, who hymns the Lord's praise,
Manmohan Singh (Punjabi)ਜਿਹੜਾ ਇਨਸਾਨ ਸਾਹਿਬ ਦਾ ਜੱਸ ਗਾਇਨ ਕਰਦਾ ਹੈ,
Fareedkot Teekaਜੋ ਪੁਰਖ ਗੋਪਾਲ ਕੇ ਕੀਰਤਨ ਕਰੇ॥
Prof. Sahib Singhਹੇ ਮੇਰੇ ਮਿੱਤਰ! ਜੇਹੜਾ ਮਨੁੱਖ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ,
SikhNet (Spanish)A aquél que canta la Alabanza del Señor,

ਤਿਸ ਕਉ; ਪੋਹਿ. ਨ ਸਕੈ ਜਮਕਾਲੁ ॥

tis kau; pohi. na sakai jamakaal |

Sant Singh KhalsaWho sings the Kirtan of the Lord's Praises.
Manmohan Singhhim the myrmidon of death can touch not.
Manmohan Singh (Punjabi)ਉਸ ਨੂੰ ਮੌਤ ਦਾ ਦੂਤ ਛੋਹ ਨਹੀਂ ਸਕਦਾ।
Fareedkot Teekaਤਿਸ ਪੁਰਸ ਕੋ ਜਮ ਕਾਲ ਕਰਨੇ ਵਾਲਾ (ਪੋਹਿ) ਲਾਗ ਨਹੀਂ ਸਕਤਾ ਹੈ॥
Prof. Sahib Singhਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ।

ਪਦ ਅਰਥ ਤਿਸ ਕਉ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}।

SikhNet (Spanish)el miedo a la muerte no lo corroe.

ਜਗ ਮਹਿ ਆਇਆ; ਸੋ ਪਰਵਾਣੁ ॥

jag meh aaeaa; so paravaan |

Sant Singh KhalsaThe Gurmukh realizes his Lord and Master;
Manmohan SinghIn this world, approved is the advent of him,
Manmohan Singh (Punjabi)ਇਸ ਜਹਾਨ ਅੰਦਰ, ਪ੍ਰਵਾਨ ਹੈ ਉਸ ਦਾ ਆਗਮਨ,
Fareedkot Teekaਪੁਨਹ ਜਗ ਬੀਚ ਆਇਆ ਸੋਈ ਪਰਵਾਨੁ ਹੈ॥
Prof. Sahib Singhਉਸ ਮਨੁੱਖ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ।
SikhNet (Spanish)La llegada a este mundo es aprobada para

ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥

guramukh apanaa khasam pachhaan |2|

Sant Singh KhalsaHis coming into this world is approved. ||2||
Manmohan Singhwho through the Guru, realises his Master.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਆਪਣੇ ਮਾਲਕ ਨੂੰ ਅਨੁਭਵ ਕਰਦਾ ਹਾਂ।
Fareedkot Teekaਜਿਸ ਨੇ ਗੁਰੋਂ ਦਵਾਰੇ ਅਪਨਾ (ਖਸਮ) ਮਾਲਕ ਪਛਾਨਿਆ ਹੈ॥੨॥
Prof. Sahib Singh(ਹੇ ਮਿੱਤਰ! ਤੂੰ ਭੀ) ਗੁਰੂ ਦੀ ਸਰਨ ਪੈ ਕੇ ਆਪਣੇ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਪਾਈ ਰੱਖ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਛਾਣੁ = ਸਾਂਝ ਪਾ ॥੨॥

SikhNet (Spanish)aquél que vive la Enseñanza de su Maestro. (2)

ਹਰਿ ਗੁਣ ਗਾਵੈ; ਸੰਤ ਪ੍ਰਸਾਦਿ ॥

har gun gaavai; sant prasaad |

Sant Singh KhalsaHe sings the Glorious Praises of the Lord, by the Grace of the Saints;
Manmohan SinghBy saints grace, he chants God's glory,
Manmohan Singh (Punjabi)ਸਾਧੂ ਦੀ ਦਇਆ ਦੁਆਰਾ, ਉਹ ਹਰੀ ਦੀ ਮਹਿਮਾ ਗਾਇਨ ਕਰਦਾ ਹੈ,
Fareedkot Teekaਪੁਨਾ ਸੰਤੋਂ ਕੀ ਕਿਰਪਾ ਸੇ ਜੋ ਹਰੀ ਕੇ ਗੁਨ ਗਾਵਤਾ ਹੈ॥
Prof. Sahib Singh(ਹੇ ਮਿੱਤਰ! ਜੇਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।

SikhNet (Spanish)Aquél que, por la Gracia del Santo, canta la Alabanza del Señor,

ਕਾਮ ਕ੍ਰੋਧ; ਮਿਟਹਿ ਉਨਮਾਦ ॥

kaam krodh; mitteh unamaad |

Sant Singh Khalsahis sexual desire, anger and madness are eradicated.
Manmohan Singhand his lust, wrath and madness are eradicated.
Manmohan Singh (Punjabi)ਅਤੇ ਉਸ ਦੀ ਭੋਗ-ਚੇਸਟਾ; ਗੁੱਸਾ ਤੇ ਪਾਗਲਪਣ ਨਾਸ ਹੋ ਜਾਂਦੇ ਹਨ।
Fareedkot Teekaਤਿਸ ਕੇ ਕਾਮ ਕ੍ਰੋਧ ਜੋ ਉਨਮਾਦਾਦਿ ਰੋਗ, ਭਾਵ ਉਨਮਤਤਾ ਹੈ, ਸੋ ਸਭੀ ਮਿਟ ਜਾਤੇ ਹੈਂ॥
Prof. Sahib Singh(ਉਸ ਦੇ ਅੰਦਰੋਂ) ਕਾਮ ਕ੍ਰੋਧ (ਆਦਿਕ) ਝੱਲ-ਪੁਣੇ ਮਿਟ ਜਾਂਦੇ ਹਨ।

ਪਦ ਅਰਥ ਮਿਟਹਿ = ਮਿਟ ਜਾਂਦੇ ਹਨ {ਮਿਟੈ = ਇਕ-ਵਚਨ}। ਉਨਮਾਦ = {उन्माद = madness, insanity} ਝੱਲ-ਪੁਣਾ।

SikhNet (Spanish)logra canalizar su lujuria, su enojo y su mente inestable,

ਸਦਾ ਹਜੂਰਿ ਜਾਣੁ ਭਗਵੰਤ ॥

sadaa hajoor jaan bhagavant |

Sant Singh KhalsaHe knows the Lord God to be ever-present.
Manmohan Singhhe deems the Auspicious Lord ever-present.
Manmohan Singh (Punjabi)ਉਹ ਸੁਲੱਖਣੇ ਸੁਆਮੀ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਜਾਣਦਾ ਹੈ।
Fareedkot Teekaਹੇ ਭਾਈ! ਤੂੰ ਭਗਵੰਤ ਕੋ ਸਦਾ ਹਜੂਰ ਹੀ ਜਾਨ॥
Prof. Sahib Singh(ਹੇ ਮਿੱਤਰ!) ਭਗਵਾਨ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਿਆ ਕਰ।
SikhNet (Spanish)pues él puede ver la Presencia del Señor en todo y por todas partes.

ਪੂਰੇ ਗੁਰ ਕਾ; ਪੂਰਨ ਮੰਤ ॥੩॥

poore gur kaa; pooran mant |3|

Sant Singh KhalsaThis is the Perfect Teaching of the Perfect Guru. ||3||
Manmohan SinghSuch is the perfect instruction, which the Perfect Guru imparts.
Manmohan Singh (Punjabi)ਇਹੋ ਜਿਹਾ ਹੈ ਮੁਕੰਮਲ ਉਪਦੇਸ਼ ਜੋ ਮੁਕੰਮਲ ਗੁਰੂ ਜੀ ਦਰਸਾਉਂਦੇ ਹਨ।
Fareedkot Teekaਪੂਰਨ ਗੁਰਾਂ ਦਾ ਪੂਰਨ ਉਪਦੇਸ਼ ਹੈ॥੩॥
Prof. Sahib Singhਅਤੇ ਪੂਰੇ ਗੁਰੂ ਦਾ ਸੱਚਾ ਉਪਦੇਸ਼ ਲੈ ਕੇ (ਉਸ ਦਾ ਸਿਮਰਨ ਕਰ) ॥੩॥

ਪਦ ਅਰਥ ਮੰਤ = ੳਪਦੇਸ਼ ॥੩॥

SikhNet (Spanish)Esa es la Sabiduría que el Guru Perfecto le brinda. (3)

ਹਰਿ ਧਨੁ ਖਾਟਿ; ਕੀਏ ਭੰਡਾਰ ॥

har dhan khaatt; kee bhanddaar |

Sant Singh KhalsaHe earns the treasure of the Lord's wealth.
Manmohan SinghHe earn the treasure of the Lord's riches.
Manmohan Singh (Punjabi)ਉਹ ਪ੍ਰਭੂ ਦੇ ਧਨ ਪਦਾਰਥ ਦੇ ਖਜਾਨੇ ਖਟ ਲੈਂਦਾ ਹੈ।
Fareedkot Teekaਜਿਨੋਂ ਨੇ ਹਰੀ ਰੂਪ ਧਨ ਕੋ ਕਮਾਇਕੇ (ਭੰਡਾਰ) ਅੰਤਸਕਰਣ ਪੂਰਣ ਕੀਏ ਹੈਂ॥
Prof. Sahib Singhਜਿਸ ਮਨੁੱਖ ਨੇ ਹਰਿ-ਨਾਮ ਧਨ ਖੱਟ ਕੇ ਖ਼ਜ਼ਾਨੇ ਭਰ ਲਏ,

ਪਦ ਅਰਥ ਖਾਟਿ = ਖੱਟ ਕੇ। ਭੰਡਾਰ = ਖ਼ਜ਼ਾਨੇ।

SikhNet (Spanish)Él gana el Tesoro de las Riquezas del Señor

ਮਿਲਿ ਸਤਿਗੁਰ; ਸਭਿ ਕਾਜ ਸਵਾਰ ॥

mil satigur; sabh kaaj savaar |

Sant Singh KhalsaMeeting with the True Guru, all his affairs are resolved.
Manmohan SinghMeeting with the True Guru, all his affairs are adjusted.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਪੈਣ ਨਾਲ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਤਿਨੋਂ ਨੇ ਗੁਰੂ ਪੂਰੇ ਸਾਥ ਮਿਲ ਕੇ ਸਭ ਕਾਮ ਸਵਾਰ ਲੀਏ ਹੈਂ॥
Prof. Sahib Singhਗੁਰੂ ਨੂੰ ਮਿਲ ਕੇ ਉਸ ਨੇ ਆਪਣੇ ਸਾਰੇ ਹੀ ਕੰਮ ਸੰਵਾਰ ਲਏ।

ਪਦ ਅਰਥ ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਸਭਿ = ਸਾਰੇ।

SikhNet (Spanish)y encontrando al Guru Verdadero es eternamente complacido.

ਹਰਿ ਕੇ ਨਾਮ; ਰੰਗ ਸੰਗਿ ਜਾਗਾ ॥

har ke naam; rang sang jaagaa |

Sant Singh KhalsaHe is awake and aware in the Love of the Lord's Name;
Manmohan SinghHe is awakened with the love of God's Name,
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਨਾਲ ਜਾਗ ਪਿਆ ਹੈ,
Fareedkot Teekaਜਿਨ ਕਾ ਮਨ ਹਰੀ ਨਾਮ ਕੇ ਪ੍ਰੇਮ ਸਾਥ ਜਾਗਿਆ ਹੈ॥
Prof. Sahib Singhਹਰਿ-ਨਾਮ ਦੇ ਪ੍ਰੇਮ ਦੀ ਬਰਕਤਿ ਨਾਲ ਉਸ ਦਾ ਮਨ ਜਾਗ ਪੈਂਦਾ ਹੈ (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ ਉਹ ਸਦਾ ਸੁਚੇਤ ਰਹਿੰਦਾ ਹੈ),

ਪਦ ਅਰਥ ਨਾਮ ਰੰਗ ਸੰਗਿ = ਨਾਮ ਦੇ ਪ੍ਰੇਮ ਨਾਲ। ਸੰਗਿ = ਨਾਲ।

SikhNet (Spanish)Por el Amor al Nombre del Señor,

ਹਰਿ ਚਰਣੀ; ਨਾਨਕ. ਮਨੁ ਲਾਗਾ ॥੪॥੧੪॥੧੬॥

har charanee; naanak. man laagaa |4|14|16|

Sant Singh KhalsaO Nanak, his mind is attached to the Lord's Feet. ||4||14||16||
Manmohan Singhand with the Lord's feet his soul is attached, O Nanak.
Manmohan Singh (Punjabi)ਅਤੇ ਪ੍ਰਭੂ ਦੇ ਚਰਨਾਂ ਦੇ ਨਾਲ ਉਸ ਦੀ ਆਤਮਾ ਜੁੜ ਗਈ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਮਨ ਹਰੀ ਕੇ ਚਰਨੋਂ ਮੇਂ ਲਾਗਾ ਹੈ॥੪॥੧੪॥੧੬॥☬ਬ੍ਰਹਮਾਦਿ ਸਭ ਸੇ ਅਗਾਧ ਗਤੀ ਕਹ ਕਰ ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੪॥੧੪॥੧੬॥
SikhNet (Spanish)su mente despierta es entonada a los Pies del Maestro. (4-14-16)

Open this shabad (19 lines, Angs 866-867) →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Quinto Canal Divino.

ਭਵ ਸਾਗਰ; ਬੋਹਿਥ ਹਰਿ ਚਰਣ ॥

bhav saagar; bohith har charan |

Sant Singh KhalsaThe Lord's Feet are the boat to cross over the terrifying world-ocean.
Manmohan SinghGod's feet are the ship to cross the dreadful world-ocean.
Manmohan Singh (Punjabi)ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ਵਾਹਿਗੁਰੂ ਦੇ ਚਰਨ ਇਕ ਜਹਾਜ਼ ਹਨ।
Fareedkot Teekaਹੇ ਹਰੀ! ਇਸ ਸੰਸਾਰ ਸਾਗਰ ਕੇ ਪਾਰ ਕਰਨੇ ਕੋ ਤੇਰੇ ਚਰਨ ਹੀ ਜਹਾਜ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਚਰਨ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਜਹਾਜ਼ ਹਨ।

ਪਦ ਅਰਥ ਭਵ = ਸੰਸਾਰ। ਸਾਗਰ = ਸਮੁੰਦਰ। ਬੋਹਿਥ = ਜਹਾਜ਼।

SikhNet (Spanish)Los Pies del Señor son la Barca para llevarnos a través del mar de la existencia.

ਸਿਮਰਤ ਨਾਮੁ; ਨਾਹੀ ਫਿਰਿ ਮਰਣ ॥

simarat naam; naahee fir maran |

Sant Singh KhalsaMeditating in remembrance on the Naam, the Name of the Lord, he does not die again.
Manmohan SinghRemembering the Name, mortal dies not again.
Manmohan Singh (Punjabi)ਨਾਮ ਦਾ ਚਿੰਤਨ ਕਰਨ ਦੁਆਰਾ ਪ੍ਰਾਣੀ ਮੁੜ ਮਰਦਾ ਨਹੀਂ।
Fareedkot Teekaਤੇਰੇ ਨਾਮ ਸਿਮਰਨੇ ਕਰ ਪੁਨਹ ਮਰਨ ਨਹੀਂ ਹੋਤਾ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਮੁੜ ਮੁੜ (ਆਤਮਕ) ਮੌਤ ਨਹੀਂ ਹੁੰਦੀ।

ਪਦ ਅਰਥ ਸਿਮਰਤ = ਸਿਮਰਦਿਆਂ। ਮਰਣ = ਮੌਤ, ਆਤਮਕ ਮੌਤ।

SikhNet (Spanish)Quien canta el Naam, el Nombre del Señor, no muere otra vez.

ਹਰਿ ਗੁਣ ਰਮਤ; ਨਾਹੀ ਜਮ ਪੰਥ ॥

har gun ramat; naahee jam panth |

Sant Singh KhalsaChanting the Glorious Praises of the Lord, he does not have to walk on the Path of Death.
Manmohan SinghUttering the Lord's praise one treads not the Yama's path.
Manmohan Singh (Punjabi)ਸੁਆਮੀ ਦਾ ਜੱਸ ਉਚਾਰਨ ਕਰਨ ਦੁਆਰਾ ਬੰਦਾ ਯਮ ਦੇ ਰਾਹ ਨਹੀਂ ਟੁਰਦਾ।
Fareedkot Teekaਹੇ ਹਰੀ! ਤੇਰੇ ਗੁਣ ਉਚਾਰਤਿਆਂ ਜਮ ਮਾਰਗ ਨਹੀਂ ਪ੍ਰਾਪਤ ਹੋਤਾ॥
Prof. Sahib Singhਪ੍ਰਭੂ ਦੇ ਗੁਣ ਗਾਂਦਿਆਂ ਜਮਾਂ ਦਾ ਰਸਤਾ ਨਹੀਂ ਫੜਨਾ ਪੈਂਦਾ।

ਪਦ ਅਰਥ ਰਮਤ = ਜਪਦਿਆਂ। ਪੰਥ = ਰਸਤਾ।

SikhNet (Spanish)Cantando la Gloriosas Alabanzas del Señor, no tendrá que caminar por el sendero de la muerte.

ਮਹਾ ਬੀਚਾਰ; ਪੰਚ ਦੂਤਹ ਮੰਥ ॥੧॥

mahaa beechaar; panch dootah manth |1|

Sant Singh KhalsaContemplating the Supreme Lord, the five demons are conquered. ||1||
Manmohan SinghThe meditation of the Supreme slays the five demons.
Manmohan Singh (Punjabi)ਪਰਮ ਉਚੇ ਦਾ ਸਿਮਰਨ ਪੰਜਾਂ ਭੂਤਨਿਆਂ ਨੂੰ ਨਾਸ ਕਰ ਦਿੰਦਾ ਹੈ।
Fareedkot Teekaਤੇਰਾ ਜੋ ਭਜਨ ਹੈ, ਸੋ ਬਡਾ ਬੀਚਾਰ ਹੈ। ਇਸੀ ਸੇ ਪੰਚ ਕਾਮਾਦਿ ਦੂਤ ਮਥਨ ਕਰੀਤੇ ਹੈਂ, ਭਾਵ ਸਿਥਲ ਕਰੀਤੇ ਹੈਂ॥੧॥
Prof. Sahib Singh(ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਜੋ ਹੋਰ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ (ਕਾਮਾਦਿਕ) ਪੰਜ ਵੈਰੀਆਂ ਦਾ ਨਾਸ ਕਰ ਦੇਂਦੀ ਹੈ ॥੧॥

ਪਦ ਅਰਥ ਮਹਾ ਬੀਚਾਰ = (ਪ੍ਰਭੂ ਦੇ ਗੁਣਾਂ ਦਾ) ਵਿਚਾਰ ਜੋ ਹੋਰ ਸਭ ਵਿਚਾਰਾਂ ਨਾਲੋਂ ਉੱਤਮ ਹੈ। ਮੰਥ = ਨਾਸ ਕਰਨ ਵਾਲਾ ॥੧॥

SikhNet (Spanish)Meditando en el Señor conquista a los cinco malvados enemigos.(1)

ਤਉ ਸਰਣਾਈ; ਪੂਰਨ ਨਾਥ ॥

tau saranaaee; pooran naath |

Sant Singh KhalsaI have entered Your Sanctuary, O Perfect Lord and Master.
Manmohan SinghI have entered Thine sanctuary, O my perfect Lord.
Manmohan Singh (Punjabi)ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਮੁਕੰਮਲ ਮਾਲਕ!
Fareedkot Teekaਹੇ ਪੂਰਨ ਸੁਆਮੀ! ਹਮ ਤੇਰੀ ਸਰਣ ਹੈਂ॥
Prof. Sahib Singhਹੇ ਸਾਰੇ ਗੁਣਾਂ ਨਾਲ ਭਰਪੂਰ ਖਸਮ-ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਤਉ = ਤੇਰੀ। ਨਾਥ = ਹੇ ਨਾਥ!

SikhNet (Spanish)Busco Tu Refugio, oh Dios Perfecto;

ਜੰਤ ਅਪਨੇ ਕਉ; ਦੀਜਹਿ ਹਾਥ ॥੧॥ ਰਹਾਉ ॥

jant apane kau; deejeh haath |1| rahaau |

Sant Singh KhalsaPlease give Your hand to Your creatures. ||1||Pause||
Manmohan SinghLend Thou Thy helping hand to Thine mortal, O Lord. Pause.
Manmohan Singh (Punjabi)ਤੂੰ ਆਪਣੇ ਫਾਨੀ ਬੰਦੇ ਨੂੰ ਆਪਣੀ ਸਹਾਇਤਾ ਦੇਣ ਵਾਲਾ ਹੱਥ ਫੜਾ। ਠਹਿਰਾਉ।
Fareedkot Teekaਹਮ ਜੋ ਆਪ ਕੇ (ਜੰਤ) ਦਾਸ ਹੈਂ, ਸੋ ਹਮ ਕੌ ਹਾਥ ਦੀਜੀਏ, ਭਾਵ ਸੇ ਆਸਰਾ ਦੇਵੋ॥੧॥ ਰਹਾਉ ॥
Prof. Sahib Singh(ਮੈਨੂੰ) ਆਪਣੇ ਪੈਦਾ ਕੀਤੇ ਗਰੀਬ ਸੇਵਕ ਨੂੰ ਕਿਰਪਾ ਕਰ ਕੇ ਆਪਣੇ ਹੱਥ ਫੜਾ ॥੧॥ ਰਹਾਉ ॥

ਪਦ ਅਰਥ ਦੀਜਹਿ = ਦਿੱਤੇ ਜਾਣੇ ਚਾਹੀਦੇ ਹਨ {ਬਹੁ-ਵਚਨ} ॥੧॥ ਰਹਾਉ ॥

SikhNet (Spanish)protégeme, por favor, pues he sido creado por Ti (1-Pausa)

ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥

simrit saasatr bed puraan |

Sant Singh KhalsaThe Simritees, Shaastras, Vedas and Puraanas
Manmohan SinghThe Simirtis, the Shastras, the Vedas and the Puranas,
Manmohan Singh (Punjabi)ਸਿਮ੍ਰਤੀਆਂ, ਸ਼ਾਸਤਰ ਵੇਦ ਅਤੇ ਪੁਰਾਣ,
Fareedkot Teekaਸਿਮ੍ਰਤੀਆਂ ਜੋ ਸਾਸਤ੍ਰ ਪੁਨਹ ਬੇਦ ਤਥਾ ਪੁਰਾਣ॥
Prof. Sahib Singhਹੇ ਭਾਈ! ਸਿਮ੍ਰਿਤੀਆਂ, ਸ਼ਾਸਤਰ, ਵੇਦ, ਪੁਰਾਣ (ਆਦਿਕ ਸਾਰੇ ਧਰਮ-ਪੁਸਤਕ)
SikhNet (Spanish)Los Textos Semíticos, los Shastras, los Vedas y los Puranas

ਪਾਰਬ੍ਰਹਮ ਕਾ. ਕਰਹਿ ਵਖਿਆਣ ॥

paarabraham kaa. kareh vakhiaan |

Sant Singh Khalsaexpound upon the Supreme Lord God.
Manmohan Singhdilate upon the supreme Lord.
Manmohan Singh (Punjabi)ਸ਼ਰੋਮਣੀ ਸਾਹਿਬ ਦੀ ਵਿਆਖਿਆ ਕਰਦੇ ਹਨ।
Fareedkot Teekaਹੇ ਪਾਰਬ੍ਰਹਮ! ਏਹ ਸਭ ਮਿਲ ਕੇ ਆਪ ਕਾ ਵਖਿਆਨ ਕਰਤੇ ਹੈਂ॥
Prof. Sahib Singhਪਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਹਨ।

ਪਦ ਅਰਥ ਕਰਹਿ = ਕਰਦੇ ਹਨ।

SikhNet (Spanish)tratan acerca del Señor Supremo.

ਜੋਗੀ ਜਤੀ ਬੈਸਨੋ ਰਾਮਦਾਸ ॥

jogee jatee baisano raamadaas |

Sant Singh KhalsaThe Yogis, celibates, Vaishnavs and followers of Ram Das
Manmohan SinghThe Yogis, the celibates, the vegetarians and the hermits,
Manmohan Singh (Punjabi)ਯੋਗੀ, ਬ੍ਰਹਿਮਚਾਰੀ, ਮਾਸ ਨਾਂ ਖਾਣ ਵਾਲੇ ਅਤੇ ਬੈਰਾਗੀ,
Fareedkot Teekaਜੋਗੀ ਪੁਨਹ ਜਤੀ ਔ ਬੈਸਨੋ ਤਥਾ ਰਾਮਦਾਸੀਏ ਅਰਥਾਤ ਜੋ ਰਾਮ ਕੇ ਭਗਤ ਹੈਂ॥
Prof. Sahib Singhਜੋਗੀ ਜਤੀ, ਵੈਸ਼ਨਵ ਸਾਧੂ, (ਨਿਰਤ-ਕਾਰੀ ਕਰਨ ਵਾਲੇ) ਬੈਰਾਗੀ ਭਗਤ ਭੀ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦੇ ਹਨ,

ਪਦ ਅਰਥ ਰਾਮਦਾਸ = (ਦੱਖਣ ਵਿਚ) ਬੈਰਾਗੀਆਂ ਦੀ ਇਕ ਸੰਪ੍ਰਦਾਇ ਜੋ ਨ੍ਰਿਤਕਾਰੀ ਕਰਦੇ ਹਨ।

SikhNet (Spanish)Los Yoguis, los célibes, los Vaishnavs y los seguidores de Ram Das,

ਮਿਤਿ ਨਾਹੀ; ਬ੍ਰਹਮ ਅਬਿਨਾਸ ॥੨॥

mit naahee; braham abinaas |2|

Sant Singh Khalsacannot find the limits of the Eternal Lord God. ||2||
Manmohan Singhcan find not the limit of the imperishable Lord.
Manmohan Singh (Punjabi)ਨਾਸ-ਰਹਿਤ ਪ੍ਰਭੂ ਦੇ ਅੰਤ ਨੂੰ ਨਹੀਂ ਪਾ ਸਕਦੇ।
Fareedkot Teekaਹੇ ਬ੍ਰਹਮ ਅਬਿਨਾਸੀ! ਤੁਮਾਰੀ ਏਹ ਸਭ ਮ੍ਰਿਯਾਦਾ ਨਹੀਂ ਪਾਇ ਸਕਤੇ ਹੈਂ॥੨॥
Prof. Sahib Singhਪਰ ਉਸ ਅਬਿਨਾਸੀ ਪ੍ਰਭੂ ਦਾ ਕੋਈ ਭੀ ਅੰਤ ਨਹੀਂ ਪਾ ਸਕਦਾ ॥੨॥

ਪਦ ਅਰਥ ਮਿਤਿ = ਅੰਦਾਜ਼ਾ, ਅੰਤ ॥੨॥

SikhNet (Spanish)no pueden encontrar los Límites de mi Señor Eterno. (2)

ਕਰਣ ਪਲਾਹ ਕਰਹਿ; ਸਿਵ ਦੇਵ ॥

karan palaah kareh; siv dev |

Sant Singh KhalsaShiva and the gods lament and moan,
Manmohan SinghShiva and the Gods bewail and bemoan,
Manmohan Singh (Punjabi)ਸ਼ਿਵਜੀ ਅਤੇ ਦੇਵਤੇ ਵਿਰਲਾਪ ਤੇ ਰੋੜ-ਪਿੱਟਣ ਕਰਦੇ ਹਨ,
Fareedkot Teekaਪੁਨਹ ਸਿਵ ਆਦਿ ਜੋ ਦੇਵਤਾ ਹੈਂ ਵਹੁ ਭੀ (ਕਰਣ ਪਲਾਹ) ਰੁਦਨ ਕਰਤੇ ਹੈਂ॥
Prof. Sahib Singhਹੇ ਭਾਈ! ਸ਼ਿਵ ਜੀ ਅਤੇ ਹੋਰ ਅਨੇਕਾਂ ਦੇਵਤੇ (ਉਸ ਪ੍ਰਭੂ ਦਾ ਅੰਤ ਲੱਭਣ ਵਾਸਤੇ) ਤਰਲੇ ਲੈਂਦੇ ਹਨ,

ਪਦ ਅਰਥ ਕਰਣ ਪਲਾਹ = {करूणा प्रलाप} ਤਰਲੇ, ਕੀਰਨੇ।

SikhNet (Spanish)Aún el dios Shiva añora tener Su Visión,

ਤਿਲੁ ਨਹੀ ਬੂਝਹਿ; ਅਲਖ ਅਭੇਵ ॥

til nahee boojheh; alakh abhev |

Sant Singh Khalsabut they do not understand even a tiny bit of the unseen and unknown Lord.
Manmohan Singhbut they know not even an iota of Invisible and Inscrutable Lord.
Manmohan Singh (Punjabi)ਪ੍ਰੰਤੂ ਉਹ ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਨੂੰ ਭੋਰਾ ਭਰ ਭੀ ਨਹੀਂ ਸਮਝਦੇ।
Fareedkot Teekaਹੇ ਅਲਖ ਅਭੇਵ ਸਰੂਪ! ਤੇਰੀ ਗਤੀ ਕੋ ਤਿਲ ਮਾਤ੍ਰ ਭੀ ਨਹੀਂ ਸਮਝ ਸਕਤੇ ਹੈਂ॥
Prof. Sahib Singhਪਰ ਉਸ ਦੇ ਸਰੂਪ ਨੂੰ ਰਤਾ ਭਰ ਭੀ ਨਹੀਂ ਸਮਝ ਸਕਦੇ। ਉਸ ਪ੍ਰਭੂ ਦਾ ਸਰੂਪ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਅਲਖ = ਜਿਸ ਦਾ ਸਹੀ ਸਰੂਪ ਸਮਝ ਵਿਚ ਨਹੀਂ ਆ ਸਕਦਾ। ਅਭੇਵ = ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਤਿਲੁ = ਰਤਾ ਭਰ ਭੀ।

SikhNet (Spanish)pero no logra vislumbrar ni siquiera una pizca del Infinito y Misterioso Dios.

ਪ੍ਰੇਮ ਭਗਤਿ; ਜਿਸੁ ਆਪੇ ਦੇਇ ॥

prem bhagat; jis aape dee |

Sant Singh KhalsaOne whom the Lord Himself blesses with loving devotional worship,
Manmohan SinghHe whom the Lord Himself blesses with His amorous adoration,
Manmohan Singh (Punjabi)ਜਿਸ ਨੂੰ ਪ੍ਰਭੂ ਆਪ ਹੀ ਆਪਣੀ ਪਿਆਰੀ ਉਪਾਸ਼ਨਾ ਬਖਸ਼ਦਾ ਹੈ,
Fareedkot Teekaਜਿਸ ਕੋ ਤੁਮ ਅਪਨੀ ਪ੍ਰੇਮਾਭਗਤੀ ਦੇਤੇ ਹੋ॥
Prof. Sahib Singh(ਜਿਨ੍ਹਾਂ ਨੂੰ) ਪ੍ਰਭੂ ਆਪਣੀ ਪ੍ਰੇਮਾ ਭਗਤੀ ਬਖ਼ਸ਼ ਦਿੰਦਾ ਹੈ,

ਪਦ ਅਰਥ ਦੇਇ = ਦੇਂਦਾ ਹੈ।

SikhNet (Spanish)Aquél a quien el Señor bendice con su Amorosa Adoración, es extraordinario entre los hombres,

ਜਗ ਮਹਿ; ਵਿਰਲੇ ਕੇਈ ਕੇਇ ॥੩॥

jag meh; virale keee kee |3|

Sant Singh Khalsais very rare in this world. ||3||
Manmohan Singhis rare, indeed rare in this world.
Manmohan Singh (Punjabi)ਉਹ ਇਸ ਜਹਾਨ ਅੰਦਰ ਟਾਵਾਂ ਟੱਲਾ, ਕੋਈ ਟਾਵਾਂ ਟੱਲਾ ਹੀ ਹੈ।
Fareedkot Teekaਐਸੇ ਜਗਤ ਮੇਂ ਕੋਈ ਵਿਰਲੇ ਹੀ (ਕੇਇ) ਏਕ ਹੈਂ॥੩॥
Prof. Sahib Singhਉਹ ਮਨੁੱਖ ਸੰਸਾਰ ਤੇ ਬਹੁਤ ਘੱਟ ਗਿਣਤੀ ਵਿੱਚ ਹੀ ਹਨ ॥੩॥

ਪਦ ਅਰਥ ਕੇਈ ਕੇਇ = ਵਿਰਲੇ ਵਿਰਲੇ ॥੩॥

SikhNet (Spanish)pero sólo él obtiene a su Dios. (3)

ਮੋਹਿ ਨਿਰਗੁਣ; ਗੁਣੁ ਕਿਛਹੂ ਨਾਹਿ ॥

mohi niragun; gun kichhahoo naeh |

Sant Singh KhalsaI am worthless, with absolutely no virtue at all;
Manmohan SinghI am virtueless and have no virtue, O Lord!
Manmohan Singh (Punjabi)ਮੈਂ ਨੇਕੀ-ਵਿਹੂਣ ਹਾਂ ਅਤੇ ਮੇਰੇ ਵਿੱਚ ਕੋਈ ਨੇਕੀ ਨਹੀਂ, ਹੇ ਸਾਈਂ!
Fareedkot Teekaਮੈਂ ਤੋ ਨਿਰਗੁਣ ਹੂੰ, ਮੇਰੇ ਮੇਂ ਗੁਨ ਤੌ ਕੋਈ ਭੀ ਨਹੀਂ ਹੈ॥
Prof. Sahib Singhਹੇ ਪ੍ਰਭੂ! (ਮੈਂ ਤਾਂ ਹਾਂ ਨਾ-ਚੀਜ਼। ਭਲਾ ਮੈਂ ਤੇਰਾ ਅੰਤ ਕਿਵੇਂ ਪਾ ਸਕਾਂ?) ਮੈਂ ਗੁਣ-ਹੀਣ ਵਿਚ ਕੋਈ ਭੀ ਗੁਣ ਨਹੀਂ ਹੈ।

ਪਦ ਅਰਥ ਮੋਹਿ ਨਿਰਗੁਣ = ਮੈਂ ਗੁਣ-ਹੀਣ ਵਿਚ।

SikhNet (Spanish)Estoy sin Méritos, oh Señor, pero si me bendices con Tu Mirada de Gracia,

ਸਰਬ ਨਿਧਾਨ; ਤੇਰੀ ਦ੍ਰਿਸਟੀ ਮਾਹਿ ॥

sarab nidhaan; teree drisattee maeh |

Sant Singh Khalsaall treasures are in Your Glance of Grace.
Manmohan SinghAll the treasures are in Thine gracious glance.
Manmohan Singh (Punjabi)ਸਾਰੇ ਖਜਾਨੇ ਤੇਰੀ ਮਿਹਰ ਦੀ ਨਜ਼ਰ ਵਿੱਚ ਹਨ।
Fareedkot Teekaਸਭ ਸੁਖ ਤੇਰੀ ਦ੍ਰਿਸਟੀ ਮੇਂ ਹੈਂ॥
Prof. Sahib Singh(ਹਾਂ,) ਤੇਰੀ ਮੇਹਰ ਦੀ ਨਿਗਾਹ ਵਿਚ ਸਾਰੇ ਖ਼ਜ਼ਾਨੇ ਹਨ (ਜਿਸ ਉਤੇ ਨਜ਼ਰ ਕਰਦਾ ਹੈਂ, ਉਸ ਨੂੰ ਪ੍ਰਾਪਤ ਹੋ ਜਾਂਦੇ ਹਨ)।

ਪਦ ਅਰਥ ਸਰਬ ਨਿਧਾਨ = ਸਾਰੇ ਖ਼ਜ਼ਾਨੇ। ਦ੍ਰਿਸਟੀ = ਨਜ਼ਰ, ਨਿਗਾਹ।

SikhNet (Spanish)me vuelvo el ser más agraciado al obtener Tus Tesoros

ਨਾਨਕੁ ਦੀਨੁ; ਜਾਚੈ ਤੇਰੀ ਸੇਵ ॥

naanak deen; jaachai teree sev |

Sant Singh KhalsaNanak, the meek, desires only to serve You.
Manmohan SinghMeek Nanak desires to serve Thee, O Lord.
Manmohan Singh (Punjabi)ਮਸਕੀਨ ਨਾਨਕ ਤੇਰੀ ਘਾਲ ਕਮਾਉਣੀ ਲੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦੀਨ ਹੋਇ ਕੈ ਤੇਰੀ ਸੇਵਾ ਹੀ ਮਾਂਗਤਾ ਹੂੰ॥
Prof. Sahib Singh(ਤੇਰਾ ਦਾਸ) ਗਰੀਬ ਨਾਨਕ (ਤੈਥੋਂ) ਤੇਰੀ ਭਗਤੀ ਮੰਗਦਾ ਹੈ।

ਪਦ ਅਰਥ ਨਾਨਕੁ ਜਾਚੈ = ਨਾਨਕ ਮੰਗਦਾ ਹੈ {ਨਾਨਕ = ਹੇ ਨਾਨਕ!}।

SikhNet (Spanish)Nanak sólo busca servirte, oh Señor;

ਕਰਿ ਕਿਰਪਾ; ਦੀਜੈ ਗੁਰਦੇਵ ॥੪॥੧੫॥੧੭॥

kar kirapaa; deejai guradev |4|15|17|

Sant Singh KhalsaPlease be merciful, and grant him this blessing, O Divine Guru. ||4||15||17||
Manmohan SinghIn thine mercy, bless Thou me with this boon, O my Great God.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਤੂੰ ਮੈਨੂੰ ਇਹ ਬਖਸ਼ਿਸ਼ ਬਖਸ਼, ਹੇ ਮੇਰੇ ਵਿਸ਼ਾਲ ਵਾਹਿਗੁਰੂ!
Fareedkot Teekaਹੇ ਬਡੇ ਪ੍ਰਕਾਸ ਸਰੂਪ! ਕ੍ਰਿਪਾ ਕਰ ਕੇ ਤਾਂ ਤੇ ਸੇਵਾ ਮੁਝ ਕੋ ਦੇਹੁ॥੪॥੧੫॥੧੭॥☬ਪਰਮੇਸ੍ਵਰ ਸੰਤ ਕਾ ਪਖੀ ਔ ਸੰਤ ਕੇ ਨਿੰਦਕ ਕਾ ਨਾਸਕ ਹੈ। ਐਸੇ ਪ੍ਰਗਟ ਕਰਤੇ ਤਿਨ ਸੰਤੋਂ ਕੇ ਵਾਸਤੇ ਪਰਮੇਸ੍ਵਰ ਜੀ ਐਸੇ ਕਹਤੇ ਹੈਂ:
Prof. Sahib Singhਹੇ ਸਭ ਤੋਂ ਵੱਡੇ ਦੇਵ! ਮੇਹਰ ਕਰ ਕੇ ਇਹ ਖ਼ੈਰ ਪਾ ॥੪॥੧੫॥੧੭॥

ਪਦ ਅਰਥ ਗੁਰਦੇਵ = ਹੇ ਸਭ ਤੋਂ ਵੱਡੇ ਦੇਵ! ॥੪॥੧੫॥੧੭॥

SikhNet (Spanish)por Misericordia bendícelo con este Regalo. (4-5-17)

Open this shabad →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਸੰਤ ਕਾ ਲੀਆ; ਧਰਤਿ ਬਿਦਾਰਉ ॥

sant kaa leea; dharat bidaarau |

Sant Singh KhalsaOne who is cursed by the Saints, is thrown down on the ground.
Manmohan SinghI dash to the ground, the one cursed by the saint.
Manmohan Singh (Punjabi)ਸਾਧੂ ਦੇ ਫਿਟਕਾਰੇ ਹੋਏ ਨੂੰ ਮੈਂ ਜ਼ਮੀਨ ਨਾਲ ਪਟਕਾ ਮਾਰਦਾ ਹਾਂ।
Fareedkot Teekaਜੋ ਸੰਤੋਂ ਕਾ ਨਿੰਦਕ ਹੈ ਤਿਸ ਕੋ ਮੈਂ (ਲੀਆ) ਸੰਤੋਂ ਕੇ ਵਾਸਤੇ ਧਰਤੀ ਸੇ ਬਿਦਾਰ ਦੇਤਾ ਹੂੰ, ਭਾਵ ਉਸ ਕੋ ਧਰਤੀ ਪਰ ਮੈਂ ਨਹੀਂ ਰਹਨ ਦੇਤਾ॥
Prof. Sahib Singh(ਹੇ ਭਾਈ! ਤਾਹੀਏਂ ਪਰਮਾਤਮਾ ਆਖਦਾ ਹੈ-) ਜਿਸ ਮਨੁੱਖ ਨੂੰ ਸੰਤ ਫਿਟਕਾਰ ਪਾਏ, ਮੈਂ ਉਸ ਦੀਆਂ ਜੜ੍ਹਾਂ ਪੁੱਟ ਦੇਂਦਾ ਹਾਂ।

ਪਦ ਅਰਥ ਲੀਆ = {ਅਰਬੀ ਲਫ਼ਜ਼ 'ਲਈਨ' = ਜਿਸ ਉਤੇ ਲਾਹਨਤ ਪਾਈ ਹੋਈ ਹੋਵੇ} ਲਾਹਨਤਿਆ ਹੋਇਆ, ਫਿਟਕਾਰਿਆ ਹੋਇਆ। ਬਿਦਾਰਉ = ਬਿਦਾਰਉਂ, ਮੈਂ ਚੀਰ ਦਿਆਂ। ਧਰਤਿ ਬਿਦਾਰਉ = ਮੈਂ ਧਰਤੀ ਤੋਂ ਜੜ੍ਹਾਂ ਪੁੱਟ ਦਿਆਂ।

SikhNet (Spanish)Mi Dios dice así: “Aquél a quien el Santo maldice, lo destruyo;

ਸੰਤ ਕਾ ਨਿੰਦਕੁ; ਅਕਾਸ ਤੇ ਟਾਰਉ ॥

sant kaa nindak; akaas te ttaarau |

Sant Singh KhalsaThe slanderer of the Saints is thrown down from the skies.
Manmohan SinghThe slanderer of the saint, I throw down from the sky.
Manmohan Singh (Punjabi)ਸਾਧੂ ਦੀ ਬਦਖੋਈ ਕਰਨ ਵਾਲੇ ਨੂੰ ਮੈਂ ਅਸਮਾਨ ਤੋਂ ਸੁੱਟ ਪਾਉਂਦਾ ਹਾਂ।
Fareedkot Teekaਜੋ ਸੰਤੋਂ ਕਾ ਨਿੰਦਕ ਹੈ ਤਿਸ ਕੋ ਮੈਂ ਅਕਾਸ ਤੇ ਭੀ ਟਾਰ ਦੇਤਾ ਹੂੰ। ਭਾਵ ਕੇਤਾ ਬਡਾ ਵਾ ਇੰਦ੍ਰ ਸਰੀਖਾ ਭੀ ਹੋ ਤਿਸ ਕੋ ਭੀ ਨਸਟ ਕਰਤਾ ਹੂੰ॥
Prof. Sahib Singhਸੰਤ ਦੀ ਨਿੰਦਾ ਕਰਨ ਵਾਲੇ ਨੂੰ ਮੈਂ ਉੱਚੇ ਮਰਾਤਬੇ ਤੋਂ ਹੇਠਾਂ ਡੇਗ ਦੇਂਦਾ ਹਾਂ।

ਪਦ ਅਰਥ ਅਕਾਸ ਤੇ = ਆਕਾਸ਼ ਤੋਂ, ਉੱਚੇ ਮਰਾਤਬੇ ਤੋਂ। ਟਾਰਉ = ਟਾਰਉਂ, ਮੈਂ ਸੁੱਟ ਦਿਆਂ।

SikhNet (Spanish)aquél que calumnia al Santo, a él lo destierro de mi Reino;

ਸੰਤ ਕਉ ਰਾਖਉ; ਅਪਨੇ ਜੀਅ ਨਾਲਿ ॥

sant kau raakhau; apane jeea naal |

Sant Singh KhalsaI hold the Saints close to my soul.
Manmohan SinghThe saint I keep close to my soul.
Manmohan Singh (Punjabi)ਸਾਧ ਨੂੰ ਮੈਂ ਆਪਣੀ ਜਿੰਦੜੀ ਦੇ ਨਾਲ ਲਾਈ ਰੱਖਦਾ ਹਾਂ।
Fareedkot Teekaਸੰਤ ਕੋ ਤੌ ਮੈਂ ਅਪਨੇ ਜੀ ਕੇ ਸਾਥ ਲਾਇਕੇ ਰਾਖਤਾ ਹੂੰ, ਭਾਵ ਸੇ ਸੰਤ ਤੋ ਮੇਰੇ ਪ੍ਰਾਨ ਹੈਂ॥
Prof. Sahib Singhਸੰਤ ਨੂੰ ਮੈਂ ਸਦਾ ਆਪਣੀ ਜਿੰਦ ਦੇ ਨਾਲ ਰੱਖਦਾ ਹਾਂ।

ਪਦ ਅਰਥ ਕਉ = ਨੂੰ। ਰਾਖਉ = ਰਾਖਉਂ, ਮੈਂ ਰੱਖਿਆ ਕਰਦਾ ਹਾਂ। ਜੀਅ ਨਾਲਿ = ਜਿੰਦ ਨਾਲ।

SikhNet (Spanish)conservo íntegramente en mi Alma al Santo.

ਸੰਤ ਉਧਾਰਉ; ਤਤਖਿਣ ਤਾਲਿ ॥੧॥

sant udhaarau; tatakhin taal |1|

Sant Singh KhalsaThe Saints are saved instantaneously. ||1||
Manmohan SinghInstantaneously and forthwith, emancipate I, the saint
Manmohan Singh (Punjabi)ਝਟਪਟ ਤੇ ਤੁਰੰਤ ਹੀ, ਮੈਂ ਸਾਧੂ ਦਾ ਪਾਰ ਉਤਾਰਾ ਕਰ ਦਿੰਦਾ ਹਾਂ।
Fareedkot Teekaਸੰਤੋਂ ਕੋ (ਤਤਖਿਣ) ਤਤਕਾਲ ਹੀ ਸੰਸਾਰ ਤਾਲ ਸੇ ਉਧਾਰ ਲੇਤਾ ਹੂੰ॥੧॥
Prof. Sahib Singh(ਕਿਸੇ ਭੀ ਬਿਪਤਾ ਤੋਂ) ਸੰਤ ਨੂੰ ਮੈਂ ਤੁਰਤ ਉਸੇ ਵੇਲੇ ਬਚਾ ਲੈਂਦਾ ਹਾਂ ॥੧॥

ਪਦ ਅਰਥ ਉਧਾਰਉ = ਉਧਾਰਉਂ, ਮੈਂ ਬਚਾ ਲੈਂਦਾ ਹਾਂ। ਤਤਕਾਲਿ = ਉਸੇ ਵੇਲੇ। ਤਾਲਿ = ਤਾਲੀ ਵੱਜਣ ਜਿਤਨੇ ਸਮੇ ਵਿਚ ॥੧॥

SikhNet (Spanish)A los Santos los emancipo instantáneamente”.(1)

ਸੋਈ ਸੰਤੁ; ਜਿ ਭਾਵੈ ਰਾਮ ॥

soee sant; ji bhaavai raam |

Sant Singh KhalsaHe alone is a Saint, who is pleasing to the Lord.
Manmohan SinghHe alone is the saint, who is pleasing to the Lord.
Manmohan Singh (Punjabi)ਕੇਵਲ ਉਹ ਹੀ ਸਾਧੂ ਹੈ ਜੋ ਸੁਆਮੀ ਨੂੰ ਚੰਗਾ ਲੱਗਦਾ ਹੈ।
Fareedkot Teekaਸੰਤ ਸੋਈ ਹੈ, ਜੋ ਰਾਮ ਕੋ ਭਾਵਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹੀ ਹੈ ਸੰਤ।

ਪਦ ਅਰਥ ਸੋਈ = ਉਹੀ (ਮਨੁੱਖ)। ਜਿ = ਜਿਹੜਾ। ਭਾਵੈ ਰਾਮ = ਰਾਮ ਨੂੰ ਚੰਗਾ ਲੱਗਦਾ ਹੈ।

SikhNet (Spanish)El Santo es aquél con quien el Señor está complacido;

ਸੰਤ ਗੋਬਿੰਦ ਕੈ; ਏਕੈ ਕਾਮ ॥੧॥ ਰਹਾਉ ॥

sant gobind kai; ekai kaam |1| rahaau |

Sant Singh KhalsaThe Saints, and God, have only one job to do. ||1||Pause||
Manmohan SinghThe Lord's saint has put one task of His meditation. Pause.
Manmohan Singh (Punjabi)ਸੁਆਮੀ ਦੇ ਸਾਧੂ ਕੇਵਲ ਇਕ ਉਸ ਦੇ ਸਿਮਰਨ ਦਾ ਹੀ ਵਿਚਾਰ ਹੈ। ਠਹਿਰਾਉ।
Fareedkot Teekaਸੰਤ ਏਕ ਗੋਬਿੰਦ ਕੇ ਕਾਮ ਮੇਂ ਹੀ ਰਹਤੇ ਹੈਂ, ਭਾਵ ਸਿਮਰਨ ਮੇਂ ਹੀ ਅਸਟ ਪਹਰ ਰਹਿਤੇ ਹੈਂ॥੧॥ ਰਹਾਉ ॥
Prof. Sahib Singhਸੰਤ ਦੇ ਹਿਰਦੇ ਵਿਚ ਅਤੇ ਗੋਬਿੰਦ ਦੇ ਮਨ ਵਿਚ ਇਕੋ ਜਿਹਾ ਕੰਮ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਸੰਤ ਗੋਬਿੰਦ ਕੈ = ਸੰਤ ਅਤੇ ਪਰਮਾਤਮਾ ਦੇ ਅੰਦਰ। ਏਕੈ = ਇਕੋ ਜਿਹੇ ॥੧॥ ਰਹਾਉ ॥

SikhNet (Spanish)el Santo actúa sólo en base a la Voluntad del Señor. El Señor protege al Santo con Sus Manos Poderosas y habita en él noche y día. (1-Pausa)

ਸੰਤ ਕੈ ਊਪਰਿ; ਦੇਇ ਪ੍ਰਭੁ ਹਾਥ ॥

sant kai aoopar; dee prabh haath |

Sant Singh KhalsaGod gives His hand to shelter the Saints.
Manmohan SinghThe Lord shields the saint with His Hand.
Manmohan Singh (Punjabi)ਆਪਣੇ ਹੱਥ ਨਾਲ ਸੁਆਮੀ ਆਪਣੇ ਸਾਧੂ ਦੀ ਰੱਖਿਆ ਕਰਦਾ ਹੈ।
Fareedkot Teekaਸੰਤੋਂ ਕੇ ਊਪਰ ਪ੍ਰਭੂ ਹਾਥ ਦੇਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪਣਾ ਹੱਥ (ਆਪਣੇ) ਸੰਤ ਉੱਤੇ ਰੱਖਦਾ ਹੈ,

ਪਦ ਅਰਥ ਕੈ ਊਪਰਿ = ਦੇ ਉੱਤੇ। ਦੇਇ = ਦੇਂਦੀ ਹੈ।

SikhNet (Spanish)Él sostiene siempre

ਸੰਤ ਕੈ ਸੰਗਿ; ਬਸੈ ਦਿਨੁ ਰਾਤਿ ॥

sant kai sang; basai din raat |

Sant Singh KhalsaHe dwells with His Saints, day and night.
Manmohan SinghDay and night, He abides with His saint.
Manmohan Singh (Punjabi)ਦਿਨ ਰਾਤ ਉਹ ਆਪਣੇ ਸਾਧੂ ਦੇ ਨਾਲ ਵੱਸਦਾ ਹੈ।
Fareedkot Teekaਪੁਨਹ ਸੰਤੋਂ ਕੇ ਸੰਗ ਰਾਤ ਦਿਨ ਬਸਤਾ ਹੈ॥
Prof. Sahib Singhਪ੍ਰਭੂ ਆਪਣੇ ਸੰਤ ਦੇ ਨਾਲ ਦਿਨ ਰਾਤ (ਹਰ ਵੇਲੇ) ਵੱਸਦਾ ਹੈ।

ਪਦ ਅਰਥ ਕੈ ਸੰਗਿ = ਦੇ ਨਾਲ।

SikhNet (Spanish)a Sus Santos y a Sus Devotos,

ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥

saas saas santah pratipaal |

Sant Singh KhalsaWith each and every breath, He cherishes His Saints.
Manmohan SinghWith every breath He cherishes His saint.
Manmohan Singh (Punjabi)ਹਰ ਸੁਆਸ ਨਾਲ ਉਹ ਆਪਣੇ ਸਾਧੂ ਦੇ ਨਾਲ ਵਸਦਾ ਹੈ।
Fareedkot Teekaਸੰਤੋਂ ਕੀ ਸ੍ਵਾਸ-ਸ੍ਵਾਸ ਪ੍ਰਤਿਪਾਲਾ ਕਰਤਾ ਹੈ॥
Prof. Sahib Singhਪ੍ਰਭੂ ਆਪਣੇ ਸੰਤਾਂ ਦੀ (ਉਹਨਾਂ ਦੇ) ਹਰੇਕ ਸਾਹ ਦੇ ਨਾਲ ਰਾਖੀ ਕਰਦਾ ਹੈ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਪ੍ਰਤਿਪਾਲਿ = ਪ੍ਰਤਿਪਾਲੈ, ਰਾਖੀ ਕਰਦਾ ਹੈ।

SikhNet (Spanish)y aquél que se atreve a lastimar a un Santo,

ਸੰਤ ਕਾ ਦੋਖੀ; ਰਾਜ ਤੇ ਟਾਲਿ ॥੨॥

sant kaa dokhee; raaj te ttaal |2|

Sant Singh KhalsaHe takes the power away from the enemies of the Saints. ||2||
Manmohan SinghFrom the saints' enemy, He snatches the empire.
Manmohan Singh (Punjabi)ਸਾਧੂ ਦੇ ਵੈਰੀ ਪਾਸੋਂ ਉਹ ਰਾਜ ਭਾਗ ਖੋਹ ਲੈਂਦਾ ਹੈ।
Fareedkot Teekaਸੰਤੋਂ ਕਾ ਦੋਖੀ ਜੋ ਹੋਇ ਤਿਸ ਕੋ ਰਾਜ ਤੇ ਟਾਲ ਦੇਤਾ ਹੈ॥੨॥
Prof. Sahib Singhਸੰਤ ਦਾ ਬੁਰਾ ਮੰਗਣ ਵਾਲੇ ਨੂੰ ਪ੍ਰਭੂ ਰਾਜ ਤੋਂ (ਭੀ) ਹੇਠਾਂ ਡੇਗ ਦੇਂਦਾ ਹੈ ॥੨॥

ਪਦ ਅਰਥ ਦੋਖੀ = ਵੈਰੀ, ਬੁਰਾ ਚਿਤਵਨ ਵਾਲਾ। ਟਾਲਿ = ਟਾਲੈ, ਸੁੱਟ ਦੇਂਦਾ ਹੈ ॥੨॥

SikhNet (Spanish)cae muy lejos de Su Gloria. (2)

ਸੰਤ ਕੀ ਨਿੰਦਾ; ਕਰਹੁ ਨ ਕੋਇ ॥

sant kee nindaa; karahu na koe |

Sant Singh KhalsaLet no one slander the Saints.
Manmohan SinghLet no one slander the saint,
Manmohan Singh (Punjabi)ਕੋਈ ਭੀ ਸਾਧੂ ਦੀ ਬਦਖੋਈ ਨਾਂ ਕਰੇ।
Fareedkot Teekaਤਾਂ ਤੇ ਸੰਤੋਂ ਕੀ ਨਿੰਦਾ ਕੋਈ ਨਾ ਕਰੋ॥
Prof. Sahib Singhਹੇ ਭਾਈ! ਕੋਈ ਭੀ ਮਨੁੱਖ ਕਿਸੇ ਸੰਤ ਦੀ ਨਿੰਦਾ ਨਾਹ ਕਰਿਆ ਕਰੇ।
SikhNet (Spanish)Qué nadie calumnie al Santo,

ਜੋ ਨਿੰਦੈ; ਤਿਸ ਕਾ ਪਤਨੁ ਹੋਇ ॥

jo nindai; tis kaa patan hoe |

Sant Singh KhalsaWhoever slanders them, will be destroyed.
Manmohan SinghFor who slanders he is destroyed.
Manmohan Singh (Punjabi)ਜਿਹੜਾ ਕੋਈ ਬਦਖੋਈ ਕਰਦਾ ਹੈ, ਉਹ ਤਬਾਹ ਹੋ ਜਾਂਦਾ ਹੈ।
Fareedkot Teekaਕਿਉਂ ਜੋ ਨਿੰਦੇਗਾ ਤਿਸ ਕਾ (ਪਤਨੁ) ਨਾਸ ਹੀ ਹੋਵੇਗਾ॥
Prof. Sahib Singhਜੇਹੜਾ ਭੀ ਮਨੁੱਖ ਨਿੰਦਾ ਕਰਦਾ ਹੈ, ਉਹ ਆਤਮਕ ਜੀਵਨ ਤੋਂ ਡਿੱਗ ਪੈਂਦਾ ਹੈ।

ਪਦ ਅਰਥ ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਪਤਨੁ = ਨਾਸ, ਗਿਰਾਵਟ।

SikhNet (Spanish)pues aquél que lo hiciere será destruido.

ਜਿਸ ਕਉ ਰਾਖੈ; ਸਿਰਜਨਹਾਰੁ ॥

jis kau raakhai; sirajanahaar |

Sant Singh KhalsaOne who is protected by the Creator Lord,
Manmohan SinghHe, whom the Creator Lord saves,
Manmohan Singh (Punjabi)ਜਿਸ ਦੀ ਰਚਣਹਾਰ ਸੁਆਮੀ ਰੱਖਿਆ ਕਰਦਾ ਹੈ,
Fareedkot Teekaਜਿਸ ਕੋ (ਸਿਰਜਨਹਾਰ) ਪ੍ਰਮੇਸ੍ਵਰ ਰਾਖਤਾ ਹੈ॥
Prof. Sahib Singhਕਰਤਾਰ ਆਪ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ,

ਪਦ ਅਰਥ ਜਿਸ ਕਉ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}।

SikhNet (Spanish)Aquél a quien el Señor Creador salva,

ਝਖ ਮਾਰਉ; ਸਗਲ ਸੰਸਾਰੁ ॥੩॥

jhakh maarau; sagal sansaar |3|

Sant Singh Khalsacannot be harmed, no matter how much the whole world may try. ||3||
Manmohan Singhthe whole world can harm him not, however much it may prate.
Manmohan Singh (Punjabi)ਸਾਰਾ ਜਹਾਨ ਉਸ ਦਾ ਬੁਰਾ ਨਹੀਂ ਕਰ ਸਕਦਾ, ਭਾਵੇਂ ਇਹ ਕਿੰਨਾ ਬਹੁਤਾ ਬਕਵਾਸ ਪਿਆ ਕਰੇ।
Fareedkot Teekaਉਸ ਪਰ ਸਾਰਾ ਸੰਸਾਰ ਹੀ ਝਖ ਮਾਰੇ ਅਰਥਾਤ ਬੁਰਾ ਕਰੇ, ਪ੍ਰੰਤੂ ਤਿਸ ਕਾ ਕੁਛ ਬਿਗੜਤਾ ਨਹੀਂ॥੩॥
Prof. Sahib Singhਸਾਰਾ ਸੰਸਾਰ (ਉਸ ਦਾ ਨੁਕਸਾਨ ਕਰਨ ਲਈ) ਬੇ-ਸ਼ੱਕ ਪਿਆ ਝਖਾਂ ਮਾਰੇ (ਉਸ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ॥੩॥

ਪਦ ਅਰਥ ਮਾਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇ-ਸ਼ੱਕ ਮਾਰੇ। ਝਖ ਮਾਰਉ = ਬੇ-ਸ਼ੱਕ ਝਖਾਂ ਮਾਰੇ ॥੩॥

SikhNet (Spanish)nadie lo puede tocar por más que trate. (3)

ਪ੍ਰਭ ਅਪਨੇ ਕਾ; ਭਇਆ ਬਿਸਾਸੁ ॥

prabh apane kaa; bheaa bisaas |

Sant Singh KhalsaI place my faith in my God.
Manmohan SinghI have come to cherish faith in my Lord.
Manmohan Singh (Punjabi)ਮੇਰਾ ਆਪਣੇ ਠਾਕੁਰ ਉਤੇ ਭਰੋਸਾ ਬੱਝ ਗਿਆ ਹੈ।
Fareedkot Teekaਕਿਉਂਕਿ ਤਿਨ ਸੰਤੋਂ ਕੋ ਆਪਣੇ ਪ੍ਰਭੂ ਕਾ ਭਰੋਸਾ ਭਇਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਆਪਣੇ ਪ੍ਰਭੂ ਉਤੇ ਭਰੋਸਾ ਬਣ ਜਾਂਦਾ ਹੈ,

ਪਦ ਅਰਥ ਬਿਸਾਸੁ = ਭਰੋਸਾ।

SikhNet (Spanish)Cuando mi ser se llenó de Fe en mi Dios,

ਜੀਉ ਪਿੰਡੁ; ਸਭੁ ਤਿਸ ਕੀ ਰਾਸਿ ॥

jeeo pindd; sabh tis kee raas |

Sant Singh KhalsaMy soul and body all belong to Him.
Manmohan SinghMy soul and body are all His capital.
Manmohan Singh (Punjabi)ਮੇਰੀ ਜਿੰਦੜੀ ਤੇ ਦੇਹ ਸਮੂਹ ਉਸ ਦੀ ਪੂੰਜੀ ਹਨ।
Fareedkot Teekaਪੁਨਾ ਜੀਉ ਸਰੀਰ ਆਦਿ ਸਭ ਤਿਸ ਕੀ ਰਾਮ ਜਾਨੀ ਹੈ।
Prof. Sahib Singh(ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਹੋਇਆ ਹੀ ਸਰਮਾਇਆ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਰਾਸਿ = ਸਰਮਾਇਆ, ਪੂੰਜੀ।

SikhNet (Spanish)caí en la cuenta de que mi cuerpo y mi Alma pertenecían a Él;

ਨਾਨਕ ਕਉ. ਉਪਜੀ ਪਰਤੀਤਿ ॥

naanak kau. upajee parateet |

Sant Singh KhalsaThis is the faith which inspires Nanak:
Manmohan SinghThis belief has sprung up in the mind of Nanak,
Manmohan Singh (Punjabi)ਨਾਨਕ ਦੇ ਚਿੱਤ ਅੰਦਰ ਇਹ ਯਕੀਨ ਪੈਦਾ ਹੋ ਗਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੇ ਕੋ ਏਹ ਪਰਤੀਤ ਉਤਪਤ ਭਈ ਹੈ॥
Prof. Sahib Singhਹੇ ਭਾਈ! ਨਾਨਕ ਦੇ ਹਿਰਦੇ ਵਿਚ ਭੀ ਇਹ ਯਕੀਨ ਬਣ ਗਿਆ ਹੈ,

ਪਦ ਅਰਥ ਕਉ = ਨੂੰ। ਪਰਤੀਤਿ = ਯਕੀਨ, ਨਿਸ਼ਚਾ।

SikhNet (Spanish)así es como Nanak entendió

ਮਨਮੁਖ ਹਾਰ; ਗੁਰਮੁਖ ਸਦ ਜੀਤਿ ॥੪॥੧੬॥੧੮॥

manamukh haar; guramukh sad jeet |4|16|18|

Sant Singh Khalsathe self-willed manmukhs will fail, while the Gurmukhs will always win. ||4||16||18||
Manmohan Singhthat the egocentrics lose and the Guru-wards ever win.
Manmohan Singh (Punjabi)ਕਿ ਆਪ-ਹੁਦਰੇ ਹਾਰ ਜਾਂਦੇ ਹਨ ਅਤੇ ਗੁਰੂ-ਅਨੁਸਾਰੀ ਹਮੇਸ਼ਾਂ ਜਿੱਤ ਜਾਂਦਾ ਹੈ।
Fareedkot Teekaਭਾਵ ਇਹ ਮਨਮੁਖੋਂ ਕੀ ਹਾਰ ਔ ਗੁਰਮੁਖੋਂ ਕੀ ਜੀਤ ਸਦਾ ਹੀ ਹੋਤੀ ਆਈ ਹੈ॥੪॥੧੬॥੧੮॥☬ਨਾਰਾਇਣ ਨਾਮ ਕੀ ਉਸਤਤੀ ਕਰਤੇ ਹੈਂ:
Prof. Sahib Singhਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜੀਵਨ-ਬਾਜ਼ੀ ਵਿਚ) ਹਾਰ ਜਾਂਦਾ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਸਦਾ ਜਿੱਤ ਪ੍ਰਾਪਤ ਹੁੰਦੀ ਹੈ ॥੪॥੧੬॥੧੮॥

ਪਦ ਅਰਥ ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲਾ, ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗੁਰਮੁਖ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਜੀਤਿ = ਜਿੱਤ ॥੪॥੧੬॥੧੮॥

SikhNet (Spanish)que los ególatras pierden la batalla de la vida y los Santos la ganan siempre. (4-16-18)

Open this shabad →

Shabad Guru Arjan Dev Ji Raag Gond continues on Ang 868

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਨਾਮੁ ਨਿਰੰਜਨੁ ਨੀਰਿ ਨਰਾਇਣ ॥

naam niranjan neer naraaein |

Sant Singh KhalsaThe Name of the Immaculate Lord is the Ambrosial Water.
Manmohan SinghThe Immaculate Name of the Lord is the ambrosial water.
Manmohan Singh (Punjabi)ਪ੍ਰਭੂ ਦਾ ਪਵਿੱਤਰ ਨਾਮ ਅੰਮ੍ਰਿਤ-ਮਈ ਜਲ ਹੈ।
Fareedkot Teekaਜੋ ਮਾਇਆ ਸੇ ਰਹਿਤ ਪਰਮੇਸ਼ਰ ਹੈ ਤਿਸ ਕਾ ਨਾਰਾਇਣ ਨਾਮੁ ਜਲ ਵਤ ਹੈ॥
Prof. Sahib Singhਹੇ ਭਾਈ! ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ (ਹੈ, ਇਸ ਨੂੰ ਆਪਣੇ ਹਿਰਦੇ ਵਿਚ) ਸਿੰਜ।

ਪਦ ਅਰਥ ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਪਰੇ ਰੱਖਣ ਵਾਲਾ। ਨਾਮੁ ਨਰਾਇਣ = ਪਰਮਾਤਮਾ ਦਾ ਨਾਮ। ਨੀਰਿ = {ਕ੍ਰਿਆ} (ਆਪਣੇ ਹਿਰਦੇ ਵਿਚ) ਸਿੰਜ।

SikhNet (Spanish)El Nombre Inmaculado del Señor es el Agua Ambrosial,

ਰਸਨਾ ਸਿਮਰਤ; ਪਾਪ ਬਿਲਾਇਣ ॥੧॥ ਰਹਾਉ ॥

rasanaa simarat; paap bilaaein |1| rahaau |

Sant Singh KhalsaChanting it with the tongue, sins are washed away. ||1||Pause||
Manmohan SinghBy uttering It with the tongue, the sins are washed of. Pause.
Manmohan Singh (Punjabi)ਜੀਭ੍ਹ ਨਾਲ ਇਸ ਨੂੰ ਉਚਾਰਨ ਕਰਨ ਦੁਆਰਾ ਗੁਨਾਹ ਧੋਤੇ ਜਾਂਦੇ ਹਨ। ਠਹਿਰਾਉ।
Fareedkot Teekaਪੁਨਾ ਰਸਨਾ ਦੁਆਰਾ ਸਿਮਰਤਿਆਂ ਹੀ ਪਾਪ (ਬਿਲਾਇਣ) ਚਲੇ ਜਾਤੇ ਹੈਂ॥੧॥ ਰਹਾਉ ॥☬ਪ੍ਰਸ਼ਨ: ਜਿਨ ਨਾਰਾਇਣ ਕਾ ਨਾਮ ਜਲ ਵਤ ਕਹਾ ਹੈ, ਸੋ ਕਹਾਂ ਹੈ?☬ਉਤ੍ਰ:
Prof. Sahib Singh(ਇਹ ਨਾਮ) ਜੀਭ ਨਾਲ ਜਪਦਿਆਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਰਸਨਾ = ਜੀਭ (ਨਾਲ)। ਬਿਲਾਇਣ = ਦੂਰ ਹੋ ਜਾਂਦੇ ਹਨ ॥੧॥ ਰਹਾਉ ॥

SikhNet (Spanish)y cantándolo con la lengua, nuestros errores y faltas son lavados. (1-Pausa)

Open this shabad (19 lines, Angs 867-868) →

Ang 867 of 1430