ੴ

ਸਿੱਖਬਾਣੀ · SikhBani

ਨਾਰਾਇਣ ਸਭ ਮਾਹਿ ਨਿਵਾਸ ॥

naaraaein sabh maeh nivaas
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 867, 868 · 19 lines
Translations

ਗੋਂਡ ਮਹਲਾ ੫ ॥

gondd mahalaa 5 | Ang 867

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਨਾਮੁ ਨਿਰੰਜਨੁ ਨੀਰਿ ਨਰਾਇਣ ॥

naam niranjan neer naraaein | Ang 867

Sant Singh KhalsaThe Name of the Immaculate Lord is the Ambrosial Water.
Manmohan SinghThe Immaculate Name of the Lord is the ambrosial water.
Manmohan Singh (Punjabi)ਪ੍ਰਭੂ ਦਾ ਪਵਿੱਤਰ ਨਾਮ ਅੰਮ੍ਰਿਤ-ਮਈ ਜਲ ਹੈ।
Fareedkot Teekaਜੋ ਮਾਇਆ ਸੇ ਰਹਿਤ ਪਰਮੇਸ਼ਰ ਹੈ ਤਿਸ ਕਾ ਨਾਰਾਇਣ ਨਾਮੁ ਜਲ ਵਤ ਹੈ॥
Prof. Sahib Singhਹੇ ਭਾਈ! ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ (ਹੈ, ਇਸ ਨੂੰ ਆਪਣੇ ਹਿਰਦੇ ਵਿਚ) ਸਿੰਜ।

ਪਦ ਅਰਥ ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਪਰੇ ਰੱਖਣ ਵਾਲਾ। ਨਾਮੁ ਨਰਾਇਣ = ਪਰਮਾਤਮਾ ਦਾ ਨਾਮ। ਨੀਰਿ = {ਕ੍ਰਿਆ} (ਆਪਣੇ ਹਿਰਦੇ ਵਿਚ) ਸਿੰਜ।

SikhNet (Spanish)El Nombre Inmaculado del Señor es el Agua Ambrosial,

ਰਸਨਾ ਸਿਮਰਤ; ਪਾਪ ਬਿਲਾਇਣ ॥੧॥ ਰਹਾਉ ॥

rasanaa simarat; paap bilaaein |1| rahaau | Ang 867

Sant Singh KhalsaChanting it with the tongue, sins are washed away. ||1||Pause||
Manmohan SinghBy uttering It with the tongue, the sins are washed of. Pause.
Manmohan Singh (Punjabi)ਜੀਭ੍ਹ ਨਾਲ ਇਸ ਨੂੰ ਉਚਾਰਨ ਕਰਨ ਦੁਆਰਾ ਗੁਨਾਹ ਧੋਤੇ ਜਾਂਦੇ ਹਨ। ਠਹਿਰਾਉ।
Fareedkot Teekaਪੁਨਾ ਰਸਨਾ ਦੁਆਰਾ ਸਿਮਰਤਿਆਂ ਹੀ ਪਾਪ (ਬਿਲਾਇਣ) ਚਲੇ ਜਾਤੇ ਹੈਂ॥੧॥ ਰਹਾਉ ॥☬ਪ੍ਰਸ਼ਨ: ਜਿਨ ਨਾਰਾਇਣ ਕਾ ਨਾਮ ਜਲ ਵਤ ਕਹਾ ਹੈ, ਸੋ ਕਹਾਂ ਹੈ?☬ਉਤ੍ਰ:
Prof. Sahib Singh(ਇਹ ਨਾਮ) ਜੀਭ ਨਾਲ ਜਪਦਿਆਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਰਸਨਾ = ਜੀਭ (ਨਾਲ)। ਬਿਲਾਇਣ = ਦੂਰ ਹੋ ਜਾਂਦੇ ਹਨ ॥੧॥ ਰਹਾਉ ॥

SikhNet (Spanish)y cantándolo con la lengua, nuestros errores y faltas son lavados. (1-Pausa)

ਨਾਰਾਇਣ; ਸਭ ਮਾਹਿ ਨਿਵਾਸ ॥

naaraaein; sabh maeh nivaas | Ang 868

Sant Singh KhalsaThe Lord abides in everyone.
Manmohan SinghThe Lord abides amongst all.
Manmohan Singh (Punjabi)ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।
Fareedkot Teekaਨਾਰਾਇਣ ਕਾ ਸਭ ਮਹਿ ਨਿਵਾਸੁ ਹੈ॥
Prof. Sahib Singhਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ,
SikhNet (Spanish)El Señor habita

ਨਾਰਾਇਣ; ਘਟਿ ਘਟਿ ਪਰਗਾਸ ॥

naaraaein; ghatt ghatt paragaas | Ang 868

Sant Singh KhalsaThe Lord illumines each and every heart.
Manmohan SinghIt is the Lord, who illumines all the hearts.
Manmohan Singh (Punjabi)ਪ੍ਰਭੂ ਹੀ ਸਾਰਿਆਂ ਦਿਲਾਂ ਨੂੰ ਰੋਸ਼ਨ ਕਰਦਾ ਹੈ।
Fareedkot Teekaਨਾਰਾਇਣ ਕਾ ਘਟੋਂ ਘਟੋਂ ਮੇਂ ਪਰਕਾਸ਼ ਹੈ॥
Prof. Sahib Singhਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ।

SikhNet (Spanish)en cada uno y así ilumina los corazones

ਨਾਰਾਇਣ ਕਹਤੇ; ਨਰਕਿ ਨ ਜਾਹਿ ॥

naaraaein kahate; narak na jaeh | Ang 868

Sant Singh KhalsaChanting the Lord's Name, one does not fall into hell.
Manmohan SinghUttering the Lord's Name, man falls not into hell.
Manmohan Singh (Punjabi)ਸਾਈਂ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ, ਬੰਦਾ ਦੋਜ਼ਕ ਵਿੱਚ ਨਹੀਂ ਡਿੱਗਦਾ।
Fareedkot Teekaਜੋ ਨਾਰਾਇਣ ਕਾ ਨਾਮ ਕਹਤੇ ਹੈਂ, ਸੋ ਨਰਕ ਮੇਂ ਨਹੀਂ ਜਾਤੇ॥
Prof. Sahib Singhਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ।

ਪਦ ਅਰਥ ਨਰਕਿ = ਨਰਕ ਵਿਚ। ਨ ਜਾਹਿ = ਨਹੀਂ ਜਾਂਦੇ।

SikhNet (Spanish)Cantando el Nombre del Señor, no cae en el pozo oscuro de sus pasiones;

ਨਾਰਾਇਣ ਸੇਵਿ; ਸਗਲ ਫਲ ਪਾਹਿ ॥੧॥

naaraaein sev; sagal fal paeh |1| Ang 868

Sant Singh KhalsaServing the Lord, all fruitful rewards are obtained. ||1||
Manmohan SinghThrough the Lord's service, all the fruits are obtained.
Manmohan Singh (Punjabi)ਸੁਆਮੀ ਦੀ ਸੇਵਾ ਰਾਹੀਂ ਸਾਰੇ ਮੇਵੇ ਪਰਾਪਤ ਹੋ ਜਾਂਦੇ ਹਨ।
Fareedkot Teekaਪੁਨਾ ਨਾਰਾਇਣ ਕੀ ਸੇਵਾ ਕਰਨੇ ਵਾਲੇ ਸਭ ਫਲੋਂ ਕੌ ਪਾਵਤੇ ਹੈਂ॥੧॥
Prof. Sahib Singhਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥

ਪਦ ਅਰਥ ਸੇਵਿ = ਸਿਮਰ ਕੇ ॥੧॥

SikhNet (Spanish)aquél que Lo sirve, es plenamente satisfecho. (1)

ਨਾਰਾਇਣ; ਮਨ ਮਾਹਿ ਅਧਾਰ ॥

naaraaein; man maeh adhaar | Ang 868

Sant Singh KhalsaWithin my mind is the Support of the Lord.
Manmohan SinghWithin my mind is the Lord's mainstay.
Manmohan Singh (Punjabi)ਮੇਰੇ ਚਿੱਤ ਅੰਦਰ ਪ੍ਰਭੂ ਦਾ ਆਸਰਾ ਹੈ।
Fareedkot Teekaਹਮਾਰੇ ਤੋ ਮਨ ਮੇਂ ਨਾਰਾਇਣ ਕਾ ਹੀ ਆਸਰਾ ਹੈ॥
Prof. Sahib Singhਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ,

ਪਦ ਅਰਥ ਅਧਾਰ = ਆਸਰਾ।

SikhNet (Spanish)El Señor es lo principal en nuestra vida;

ਨਾਰਾਇਣ; ਬੋਹਿਥ ਸੰਸਾਰ ॥

naaraaein; bohith sansaar | Ang 868

Sant Singh KhalsaThe Lord is the boat to cross over the world-ocean.
Manmohan SinghThe Lord is the ship to cross the world-ocean.
Manmohan Singh (Punjabi)ਪ੍ਰਭੂ ਜਗਤ-ਸਮੁੰਦਰ ਤੋਂ ਤਰਨ ਲਈ ਇਕ ਜਹਾਜ਼ ਹੈ।
Fareedkot Teekaਨਾਰਾਇਣ ਕੋ ਹੀ ਸੰਸਾਰ ਸਾਗਰ ਤਾਰਨੇ ਕੋ ਜਹਾਜ ਜਾਨਿਆ ਹੈ॥
Prof. Sahib Singhਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ।

ਪਦ ਅਰਥ ਬੋਹਿਥ = ਜਹਾਜ਼।

SikhNet (Spanish)el Señor es el Barco que nos lleva a través.

ਨਾਰਾਇਣ ਕਹਤ; ਜਮੁ ਭਾਗਿ ਪਲਾਇਣ ॥

naaraaein kehat; jam bhaag palaaein | Ang 868

Sant Singh KhalsaChant the Lord's Name, and the Messenger of Death will run away.
Manmohan SinghUttering the Lord's Name, death's courier runs and hastens away.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਰਾਹੀਂ ਮੌਤ ਦਾ ਦੂਤ ਦੌੜ ਕੇ ਭੱਜ ਜਾਂਦਾ ਹੈ।
Fareedkot Teekaਪੁਨਾ ਨਾਰਾਇਣ ਕੇ ਕਹਿਣੇ ਕਰ ਜਮ (ਭਾਗਿ) ਭਗੌੜਾ ਅਰਥਾਤ ਕਾਇਰ ਹੋਇਕੈ (ਪਲਾਇਣ) ਭਾਗ ਜਾਤਾ ਹੈ॥
Prof. Sahib Singhਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ।

ਪਦ ਅਰਥ ਭਾਗਿ = ਭੱਜ ਕੇ। ਪਲਾਇਣ = ਦੌੜ (ਲਾ ਦੇਂਦਾ ਹੈ)।

SikhNet (Spanish)Recitando el Nombre del Señor la muerte se aleja;

ਨਾਰਾਇਣ; ਦੰਤ ਭਾਨੇ ਡਾਇਣ ॥੨॥

naaraaein; dant bhaane ddaaein |2| Ang 868

Sant Singh KhalsaThe Lord breaks the teeth of Maya, the witch. ||2||
Manmohan SinghThe Lord breaks the teeth of mammon, the wizard.
Manmohan Singh (Punjabi)ਸੁਆਮੀ ਮਾਇਆ, ਚੁੜੇਲ ਦੇ ਦੰਦ ਭੰਨ ਦਿੰਦਾ ਹੈ।
Fareedkot Teekaਨਾਰਾਇਣ ਨਾਮ ਨੇ ਮਾਇਆ ਡਾਇਣ ਕੇ ਦੰਦ ਤੋੜ ਦੀਏ ਹੈਂ; ਵਾ ਪਰਤਖ ਡਾਇਣ ਕੇ ਦੰਤ ਤੋੜ ਦੀਏ ਹੈਂ, ਭਾਵ ਨਾਮ ਜਪਨੇ ਤੇ ਬਲ ਨਹੀਂ ਪਾ ਸਕਤੀ ਹੈ॥੨॥
Prof. Sahib Singhਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ ॥੨॥

ਪਦ ਅਰਥ ਭਾਨੇ = ਭੰਨ ਦੇਂਦਾ ਹੈ। ਦੰਤ ਡਾਇਣ = (ਮਾਇਆ) ਡੈਣ ਦੇ ਦੰਦ ॥੨॥

SikhNet (Spanish)el Señor le rompe los dientes a Maya, la bruja. (2)

ਨਾਰਾਇਣ; ਸਦ ਸਦ ਬਖਸਿੰਦ ॥

naaraaein; sad sad bakhasind | Ang 868

Sant Singh KhalsaThe Lord is forever and ever the Forgiver.
Manmohan SinghThe Lord is ever, ever the Pardoner.
Manmohan Singh (Punjabi)ਸੁਆਮੀ ਸਦੀਵ, ਸਦੀਵ ਹੀ ਮੁਆਫੀ ਦੇਣਹਾਰ ਹੈ।
Fareedkot Teekaਨਾਰਾਇਣ ਤੋ (ਸਦ ਸਦ) ਨਿਤਯੰਪ੍ਰਤਿ ਬਖਸੰਦ ਹੈ॥
Prof. Sahib Singhਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ।

ਪਦ ਅਰਥ ਸਦ ਸਦ = ਸਦਾ ਸਦਾ। ਬਖਸਿੰਦ = ਬਖ਼ਸ਼ਣ ਵਾਲਾ।

SikhNet (Spanish)Nuestro Señor es siempre Compasivo

ਨਾਰਾਇਣ; ਕੀਨੇ ਸੂਖ ਅਨੰਦ ॥

naaraaein; keene sookh anand | Ang 868

Sant Singh KhalsaThe Lord blesses us with peace and bliss.
Manmohan SinghThe Lord blesses me with peace and pleasure.
Manmohan Singh (Punjabi)ਸੁਆਮੀ ਮੈਨੂੰ ਆਰਾਮ ਤੇ ਖੁਸ਼ੀ ਪਰਦਾਨ ਕਰਦਾ ਹੈ।
Fareedkot Teekaਨਾਰਾਇਣ ਨੇ ਹੀ ਹਮ ਕੋ ਸੁਖ ਅਨੰਦ ਪ੍ਰਾਪਤਿ ਕੀਏ ਹੈਂ॥
Prof. Sahib Singhਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ,

ਪਦ ਅਰਥ ਕੀਨੇ = ਪੈਦਾ ਕਰ ਦਿੱਤੇ।

SikhNet (Spanish)y todo el tiempo nos bendice con Su Paz y Su Éxtasis.

ਨਾਰਾਇਣ; ਪ੍ਰਗਟ ਕੀਨੋ ਪਰਤਾਪ ॥

naaraaein; pragatt keeno parataap | Ang 868

Sant Singh KhalsaThe Lord has revealed His glory.
Manmohan SinghThe Lord manifests His slave's glory.
Manmohan Singh (Punjabi)ਸਾਈਂ ਆਪਣੇ ਸੇਵਕ ਦੀ ਵਡਿਆਈ ਉਘੀ ਕਰ ਦਿੰਦਾ ਹੈ।
Fareedkot Teekaਨਾਰਾਇਣ ਨੇ ਹੀ ਹਮਾਰਾ ਪਰਤਾਪ ਪਰਗਟ ਕੀਆ ਹੈ॥
Prof. Sahib Singh(ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ।
SikhNet (Spanish)A través de la Gracia del Señor, Su Gloria

ਨਾਰਾਇਣ; ਸੰਤ ਕੋ ਮਾਈ ਬਾਪ ॥੩॥

naaraaein; sant ko maaee baap |3| Ang 868

Sant Singh KhalsaThe Lord is the mother and father of His Saint. ||3||
Manmohan SinghThe Lord is the mother and father of His saint.
Manmohan Singh (Punjabi)ਸੁਆਮੀ ਆਪਣੇ ਸਾਧੂ ਦੀ ਅੰਮੜੀ ਤੇ ਬਾਬਲ ਹੈ।
Fareedkot Teekaਕਿਉਂਕੇ ਨਾਰਾਇਣ ਹੀ ਸੰਤੋਂ ਕਾ ਮਾਈ ਬਾਪ ਹੈ॥੩॥
Prof. Sahib Singhਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ ॥੩॥

ਪਦ ਅਰਥ ਕੋ = ਦਾ ॥੩॥

SikhNet (Spanish)se manifiesta en nosotros; el Señor es el Padre y la Madre del Santo.(3)

ਨਾਰਾਇਣ; ਸਾਧਸੰਗਿ ਨਰਾਇਣ ॥

naaraaein; saadhasang naraaein | Ang 868

Sant Singh KhalsaThe Lord, the Lord, is in the Saadh Sangat, the Company of the Holy.
Manmohan SinghThe Lord Master ever remains with His saint.
Manmohan Singh (Punjabi)ਸੁਆਮੀ ਮਾਲਕ ਸਦਾ ਆਪਣੇ ਸੰਤਾ ਦੇ ਨਾਲ ਰਹਿੰਦਾ ਹੈ।
Fareedkot Teekaਨਾਰਾਇਣ ਸਾਧ ਸੰਗੁ ਰੂਪ ਹੈ ਔਰ ਸਾਧ ਸੰਗਤ ਨਰਾਇਣ ਰੂਪੁ ਹੈ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ,

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।

SikhNet (Spanish)El Señor, el Señor, está en la Saad Sangat, en la Congregación de los Santos;

ਬਾਰੰ ਬਾਰ; ਨਰਾਇਣ ਗਾਇਣ ॥

baaran baar; naraaein gaaein | Ang 868

Sant Singh KhalsaTime and time again, I sing the Lord's Praises.
Manmohan SinghOver and over again, I hymn the Lord's praise.
Manmohan Singh (Punjabi)ਮੁੜ ਮੁੜ ਕੇ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਕਿਉਂਕਿ ਵਹੁ ਸੰਤ ਜਨ ਵਾਰੰਵਾਰ ਨਾਰਾਇਣ ਕਾ ਹੀ ਜਸੁ ਗਾਇਨ ਕਰਤੇ ਹੈਂ॥
Prof. Sahib Singhਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ,

ਪਦ ਅਰਥ ਬਾਰੰਬਾਰ = ਮੁੜ ਮੁੜ।

SikhNet (Spanish)ahí cantan por siempre Su Alabanza

ਬਸਤੁ ਅਗੋਚਰ; ਗੁਰ ਮਿਲਿ ਲਹੀ ॥

basat agochar; gur mil lahee | Ang 868

Sant Singh KhalsaMeeting with the Guru, I have attained the incomprehensible object.
Manmohan SinghMeeting with the Guru, I have attained to the Incomprehensible Thing.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ, ਮੈਨੂੰ ਅਗਾਧ ਵਸਤੂ ਪਰਾਪਤ ਹੋ ਗਈ ਹੈ।
Fareedkot Teekaਜੋ ਆਤਮ ਬਸਤੂ ਇੰਦ੍ਰਯੋਂ ਕੇ ਅਬਿਸੇ ਹੈ, ਸੋ ਗੁਰੋਂ ਸਾਥ ਮਿਲ ਕੇ ਲਈ ਹੈ॥
Prof. Sahib Singhਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ।

ਪਦ ਅਰਥ ਬਸਤੁ = ਚੀਜ਼। ਅਗੋਚਰ = {ਅ-ਗੋ-ਚਰ। ਗੋ = ਇੰਦਰੇ। ਚਰ = ਪਹੁੰਚ} ਇੰਦਰਿਆਂ ਦੀ ਪਹੁੰਚ ਤੋਂ ਪਰੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਹੀ = ਲੱਭ ਲਈ।

SikhNet (Spanish)y encontrando al Guru, obtienen al Ser Inefable.

ਨਾਰਾਇਣ ਓਟ; ਨਾਨਕ ਦਾਸ ਗਹੀ ॥੪॥੧੭॥੧੯॥

naaraaein ott; naanak daas gahee |4|17|19| Ang 868

Sant Singh KhalsaSlave Nanak has grasped the Support of the Lord. ||4||17||19||
Manmohan SinghNanak, the slave, has grasped the refuge of the Lord.
Manmohan Singh (Punjabi)ਗੋਲੇ ਨਾਨਕ ਨੇ ਪ੍ਰਭੂ ਦੀ ਪਨਾਹ ਪਕੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਮਨੇ ਦਾਸ ਹੋਇ ਕੇ ਨਾਰਾਇਣ ਕੀ ਓਟ (ਗਹੀ) ਪਕੜੀ ਹੈ॥੪॥੧੭॥੧੯॥
Prof. Sahib Singhਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ॥੪॥੧੭॥੧੯॥

ਪਦ ਅਰਥ ਦਾਸ = ਦਾਸਾਂ ਨੇ। ਗਹੀ = ਪਕੜੀ, ਫੜੀ। ਓਟ = ਆਸਰਾ ॥੪॥੧੭॥੧੯॥

SikhNet (Spanish)El Esclavo Nanak ha obtenido el Soporte del Señor. (4-17-19)
Answers quote the Granth verbatim with Ang citations. AI commentary is not Gurbani and not a religious ruling.