ੴ

ਸਿੱਖਬਾਣੀ · SikhBani

Ang 904

Sri Guru Granth Sahib · Raag Raamkalee · 2 shabads, 57 lines
Translations
Shabad Guru Nanak Dev Ji Raag Raamkalee continued from Ang 903

ਮਾਇਆ ਮੋਹੁ ਬਿਵਰਜਿ; ਸਮਾਏ ॥

maaeaa mohu bivaraj; samaae |

Sant Singh KhalsaEradicating attachment to Maya, one merges into the Lord.
Manmohan SinghBanishing the love of worldly valuables, one merges in the Lord,
Manmohan Singh (Punjabi)ਸੰਸਾਰੀ ਪਦਾਰਥਾਂ ਦੀ ਮੁਹੱਬਤ ਨੂੰ ਤਿਆਗ ਕੇ ਇਨਸਾਨ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ,
Fareedkot Teekaਪੁਨ: ਮਾਇਆ ਕੇ ਮੋਹ ਕੋ ਬਰਜ ਕਰ ਕੇ ਬ੍ਰਹਮ ਮੇਂ ਹਮਾਰੇ ਅੰਤਹਕਰਣ ਸਮਾਏ ਹੈਂ॥
Prof. Sahib Singhਉਹ ਮਨੁੱਖ ਮਾਇਆ ਦਾ ਮੋਹ ਰੋਕ ਕੇ ਪ੍ਰਭੂ-ਨਾਮ ਵਿਚ ਲੀਨ ਹੋ ਜਾਂਦਾ ਹੈ,

ਪਦ ਅਰਥ ਬਿਵਰਜਿ = ਰੋਕ ਕੇ।

SikhNet (Spanish)Haciendo desaparecer el deseo por Maya, uno se inmerge en Dios;

ਸਤਿਗੁਰੁ ਭੇਟੈ; ਮੇਲਿ ਮਿਲਾਏ ॥

satigur bhettai; mel milaae |

Sant Singh KhalsaMeeting with the True Guru, we unite in His Union.
Manmohan Singhand meeting with the True Guru, he unitest in His union.
Manmohan Singh (Punjabi)ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਉਸ ਦੇ ਮਿਲਾਪ ਅੰਦਰ ਮਿਲ ਜਾਂਦਾ ਹੈ।
Fareedkot Teekaਪਰੰਤੂ ਜਬ ਸਤਿਗੁਰੂ ਮਿਲੇ ਹੈਂ ਤਬ ਬ੍ਰਹਮ ਕੇ ਮੇਲ ਮੇਂ ਹਮ ਮਿਲਾਏ ਹੈਂ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਗੁਰੂ ਉਸ ਨੂੰ ਸੰਗਤ ਵਿਚ ਮਿਲਾਂਦਾ ਹੈ।

ਪਦ ਅਰਥ ਭੇਟੈ = ਮਿਲਦਾ ਹੈ। ਮੇਲਿ = ਸੰਗਤਿ ਵਿਚ।

SikhNet (Spanish)encontrando al Guru Verdadero, uno se une con el Señor Supremo.

ਨਾਮੁ ਰਤਨੁ ਨਿਰਮੋਲਕੁ ਹੀਰਾ ॥

naam ratan niramolak heeraa |

Sant Singh KhalsaThe Naam, the Name of the Lord, is a priceless jewel, a diamond.
Manmohan SinghThe Lord's name is an invaluable jewel and emerald;
Manmohan Singh (Punjabi)ਸੁਆਮੀ ਦਾ ਨਾਮ ਅਮੋਲਕ ਜਵੇਹਰ ਅਤੇ ਮਾਣਕ ਹੈ।
Fareedkot Teekaਪਰਮੇਸ੍ਵਰ ਕਾ ਨਾਮ ਜੋ ਅਮੋਲਕ ਰਤਨ ਹੀਰਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਮਾਨੋ, ਇਕ) ਰਤਨ ਹੈ (ਇਕ ਐਸਾ) ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਨਿਰਮੋਲਕੁ = ਜਿਸ ਦਾ ਮੁੱਲ ਨ ਪਾਇਆ ਜਾ ਸਕੇ।

SikhNet (Spanish)Así es como uno es bendecido con la Joya Invaluable de Dios,

ਤਿਤੁ ਰਾਤਾ; ਮੇਰਾ ਮਨੁ ਧੀਰਾ ॥੨॥

tit raataa; meraa man dheeraa |2|

Sant Singh KhalsaAttuned to it, the mind is comforted and encouraged. ||2||
Manmohan Singhimbued with that my mind is rendered fortitudinous.
Manmohan Singh (Punjabi)ਉਸ ਨਾਲ ਰੰਗੀਜ ਕੇ ਮੇਰਾ ਚਿੱਤ ਧੀਰਜਵਾਨ ਹੋ ਗਿਆ ਹੈ।
Fareedkot Teekaਜਬ ਤਿਸ ਮੇਂ ਮੇਰਾ ਮਨ ਰਤਾ ਤਬ (ਧੀਰਾ) ਠਹਰਿਆ ਹੈ॥੨॥
Prof. Sahib Singh(ਗੁਰੂ ਦੀ ਸਰਨ ਪੈ ਕੇ) ਮੇਰਾ ਮਨ ਭੀ ਉਸ ਨਾਮ ਵਿਚ ਰੰਗਿਆ ਗਿਆ ਹੈ ਉਸ ਨਾਮ ਵਿਚ ਟਿਕ ਗਿਆ ਹੈ ॥੨॥

ਪਦ ਅਰਥ ਤਿਤੁ = ਉਸ (ਨਾਮ) ਵਿਚ। ਰਾਤਾ = ਰੰਗਿਆ ਹੋਇਆ। ਧੀਰਾ = ਟਿਕ ਗਿਆ ॥੨॥

SikhNet (Spanish)imbuido en Él, la mente se calma.(2)

ਹਉਮੈ ਮਮਤਾ ਰੋਗੁ. ਨ ਲਾਗੈ ॥

haumai mamataa rog. na laagai |

Sant Singh KhalsaThe diseases of egotism and possessiveness do not afflict
Manmohan SinghThe mortal is afflicted not with the ailment of ego and self-hood,
Manmohan Singh (Punjabi)ਉਸ ਪ੍ਰਾਣੀ ਨੂੰ ਅਹੰਕਾਰ ਅਤੇ ਅਪਣੱਤ ਦੀ ਬੀਮਾਰ ਨਹੀਂ ਲੱਗਦੀ,
Fareedkot Teekaਨਾਮ ਵਿਖੇ ਪ੍ਰੀਤੀ ਕਰਨੇ ਸੇ ਹਉਮੈਂ ਔਰੁ ਮਮਤਾ ਆਦਿਕ ਰੋਗ ਨਹੀਂ ਲਾਗਤੇ ਹੈਂ॥
Prof. Sahib Singh(ਉਸ ਨੂੰ) ਹਉਮੈ-ਰੋਗ ਮਾਇਆ ਦੀ ਮਮਤਾ ਦਾ ਰੋਗ (ਮਨ ਨੂੰ) ਨਹੀਂ ਚੰਬੜਦਾ।
SikhNet (Spanish)Ya no le afligirán entonces ni el ego ni el apego;

ਰਾਮ ਭਗਤਿ; ਜਮ ਕਾ ਭਉ ਭਾਗੈ ॥

raam bhagat; jam kaa bhau bhaagai |

Sant Singh Khalsaone who worships the Lord. Fear of the Messenger of Death runs away.
Manmohan Singhby the Lord's devotion, and his fear of death flees.
Manmohan Singh (Punjabi)ਜੋ ਪ੍ਰਭੂ ਭਗਤੀ ਕਰਦਾ ਹੈ, ਅਤੇ ਉਸ ਦਾ ਮੌਤ ਦਾ ਡਰ ਦੌੜ ਜਾਂਦਾ ਹੈ।
Fareedkot Teekaਪੁਨਹ ਰਾਮ ਕੀ ਭਗਤੀ ਕਰਨੇ ਕਰਿ ਜਮ ਕਾ ਭੌ ਭੀ ਭਾਗ ਜਾਤਾ ਹੈ॥
Prof. Sahib Singh(ਗੁਰੂ ਦੀ ਰਾਹੀਂ) ਪਰਮਾਤਮਾ ਦੀ ਭਗਤੀ ਕੀਤਿਆਂ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
SikhNet (Spanish)dedicado a Dios, se liberará del miedo a la muerte.

ਜਮੁ ਜੰਦਾਰੁ. ਨ ਲਾਗੈ ਮੋਹਿ ॥

jam jandaar. na laagai mohi |

Sant Singh KhalsaThe Messenger of Death, the enemy of the soul, does not touch me at all.
Manmohan SinghDeath's courier, the enemy of life, touches me not,
Manmohan Singh (Punjabi)ਜਿੰਦ ਜਾਨ ਦਾ ਵੈਰੀ, ਮੌਤ ਦਾ ਫਰੇਸ਼ਤਾ, ਮੈਨੂੰ ਛੂੰਹਦਾ ਨਹੀਂ,
Fareedkot Teekaਮੇਰੇ ਕੋ ਅਬ ਇਹ ਨਿਸਚਾ ਹੂਆ ਹੈ ਕਿ ਜਮ ਕਾ ਡੰਡੁ ਮੈਨੂੰ ਨਹੀਂ ਲਾਗੇਗਾ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਭਿਆਨਕ ਜਮ ਭੀ ਮੈਨੂੰ ਨਹੀਂ ਪੋਂਹਦਾ,

ਪਦ ਅਰਥ ਜਮ = ਮੌਤ। ਜੰਦਾਰੁ = ਅਵੈੜਾ, ਭਿਆਨਕ। ਮੋਹਿ = ਮੈਨੂੰ।

SikhNet (Spanish)La tiranía del mensajero de la muerte ya no le hará sufrir;

ਨਿਰਮਲ ਨਾਮੁ; ਰਿਦੈ ਹਰਿ ਸੋਹਿ ॥੩॥

niramal naam; ridai har sohi |3|

Sant Singh KhalsaThe Immaculate Name of the Lord illuminates my heart. ||3||
Manmohan Singhas the God's Immaculate Name sparkles within my mind.
Manmohan Singh (Punjabi)ਕਿਉਂਜੋ ਵਾਹਿਗੁਰੂ ਦਾ ਪਵਿੱਤਰ ਨਾਮ ਮੇਰੇ ਹਿਰਦੇ ਅੰਦਰ ਸ਼ੋਭ ਰਿਹਾ ਹੈ।
Fareedkot Teekaਕਿਉਂਕਿ ਹਰੀ ਕਾ ਨਿਰਮਲੁ ਨਾਮੁ ਹੈ, ਸੋ ਮੇਰੇ ਰਿਦੇ ਮੇਂ ਸੋਭ ਰਹਾ ਹੈ॥੩॥
Prof. Sahib Singh(ਕਿਉਂਕਿ) ਪਰਮਾਤਮਾ ਦਾ ਪਵਿਤ੍ਰ ਨਾਮ ਮੇਰੇ ਹਿਰਦੇ ਵਿਚ ਸੋਭ ਰਿਹਾ ਹੈ ॥੩॥

ਪਦ ਅਰਥ ਸੋਹਿ = ਸੋਹੈ, ਸੋਭਦਾ ਹੈ ॥੩॥

SikhNet (Spanish)el Nombre Inmaculado brilla en su corazón. (3)

ਸਬਦੁ ਬੀਚਾਰਿ; ਭਏ ਨਿਰੰਕਾਰੀ ॥

sabad beechaar; bhe nirankaaree |

Sant Singh KhalsaContemplating the Shabad, we become Nirankaari - we come to belong to the Formless Lord God.
Manmohan SinghReflecting on the Lord's Name, one comes to belong to the Formless Lord.
Manmohan Singh (Punjabi)ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਰੂਪ-ਰਹਿਤ ਸੁਆਮੀ ਦਾ ਹੀ ਹੋ ਜਾਂਦਾ ਹੈ।
Fareedkot Teekaਔਰ ਬ੍ਰਹਮ ਕੋ ਬੀਚਾਰ ਕੇ ਨਿਰੰਕਾਰ ਕਾ ਸਰੂਪ ਹੂਏ ਹੈਂ॥
Prof. Sahib Singhਗੁਰੂ ਦੇ ਸ਼ਬਦ ਨੂੰ ਸੋਚ-ਮੰਡਲ ਵਿਚ ਟਿਕਾ ਕੇ ਪਰਮਾਤਮਾ ਦੇ ਹੀ (ਸੇਵਕ) ਹੋ ਜਾਈਦਾ ਹੈ।

ਪਦ ਅਰਥ ਬੀਚਾਰਿ = ਵਿਚਾਰ ਕੇ, ਸੋਚ = ਮੰਡਲ ਵਿਚ ਲਿਆ ਕੇ। ਨਿਰੰਕਾਰੀ = ਨਿਰੰਕਾਰ ਵਾਲੇ।

SikhNet (Spanish)Meditando en la Palabra del Shabd uno pertenece al Señor Absoluto;

ਗੁਰਮਤਿ ਜਾਗੇ; ਦੁਰਮਤਿ ਪਰਹਾਰੀ ॥

guramat jaage; duramat parahaaree |

Sant Singh KhalsaAwakening to the Guru's Teachings, evil-mindedness is taken away.
Manmohan SinghAwakening to the Guru's instruction, one's evil-intellect is erased.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਜਾਗ ਪੈਣ ਨਾਲ ਆਦਮੀ ਦੀ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ।
Fareedkot Teekaਗੁਰੋਂ ਕੀ ਸਿਖ੍ਯਾ ਮੇਂ ਜਬ ਜਾਗੇ ਤਬ ਹੀ ਖੋਟੀ ਸਿਖ੍ਯਾ (ਪਰਹਾਰੀ) ਦੂਰ ਕਰੀ ਹੈ॥
Prof. Sahib Singhਮਨ ਵਿਚ ਗੁਰੂ ਦੀ ਸਿੱਖਿਆ ਪ੍ਰਬਲ ਹੋ ਜਾਂਦੀ ਹੈ ਤੇ ਭੈੜੀ ਮੱਤ ਦੂਰ ਹੋ ਜਾਂਦੀ ਹੈ।

ਪਦ ਅਰਥ ਪਰਹਾਰੀ = ਦੂਰ ਕਰ ਦਿੱਤੀ।

SikhNet (Spanish)el vicio desaparece de la mente y en el interior despierta la Sabiduría del Guru.

ਅਨਦਿਨੁ ਜਾਗਿ ਰਹੇ; ਲਿਵ ਲਾਈ ॥

anadin jaag rahe; liv laaee |

Sant Singh KhalsaRemaining awake and aware night and day, lovingly focused on the Lord,
Manmohan SinghBy remaining wakeful night and day, and professing love for the Lord,
Manmohan Singh (Punjabi)ਰੈਣ ਦਿਹੁੰ ਖਬਰਦਾਰ ਰਹਿਣ ਅਤੇ ਪ੍ਰਭੂ ਨਾਲ ਪ੍ਰੀਤ ਪਾਉਣ ਦੁਆਰਾ,
Fareedkot Teekaਰਾਤ ਦਿਨੁ ਜਾਗ ਕੇ ਲਿਵ ਕੋ ਲਾਇ ਰਹੇ ਹੈਂ॥
Prof. Sahib Singhਜੇਹੜੇ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,

ਪਦ ਅਰਥ ਅਨਦਿਨੁ = ਹਰ ਰੋਜ਼। ਜਾਗਿ = ਸੁਚੇਤ ਰਹਿ ਕੇ।

SikhNet (Spanish)Noche y día está Consciente en Dios y es entonado eternamente en Él; se emancipa estando en vida.

ਜੀਵਨ ਮੁਕਤਿ ਗਤਿ; ਅੰਤਰਿ ਪਾਈ ॥੪॥

jeevan mukat gat; antar paaee |4|

Sant Singh Khalsaone becomes Jivan Mukta - liberated while yet alive. He finds this state deep within himself. ||4||
Manmohan Singhhe is emancipated in life and finds this state from within him.
Manmohan Singh (Punjabi)ਉਹ ਜਿੰਦਗੀ ਅੰਦਰ ਹੀ ਮੋਖਸ਼ ਨੂੰ ਪਾ ਲੈਂਦਾ ਹੈ ਅਤੇ ਆਪਣੇ ਅੰਦਰੋਂ ਹੀ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋ ਜੀਵਨ ਮੁਕਤੀ ਕੀ (ਗਤਿ) ਤਹਾਂ ਥੀ ਸੋ ਅੰਦਰੋਂ ਹੀ ਪਾਈ ਹੈ॥੪॥
Prof. Sahib Singhਉਹ ਆਪਣੇ ਅੰਦਰ ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜੋ ਮਾਇਆ ਵਿਚ ਵਰਤਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰ ਦੇਂਦੀ ਹੈ ॥੪॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ ॥੪॥

SikhNet (Spanish)Sí, uno encuentra este Estado de Conciencia en el interior.(4)

ਅਲਿਪਤ ਗੁਫਾ ਮਹਿ; ਰਹਹਿ ਨਿਰਾਰੇ ॥

alipat gufaa meh; raheh niraare |

Sant Singh KhalsaIn the secluded cave, I remain unattached.
Manmohan SinghI live detached in the secluded body-cave.
Manmohan Singh (Punjabi)ਸਰੀਰ ਦੀ ਅਟੰਕ ਕੰਦਰਾ ਅੰਦਰ ਮੈਂ ਨਿਰਲੇਪ ਵਿਚਰਦਾ ਹਾਂ।
Fareedkot Teekaਨਿਰਲੇਪਤਾ ਰੂਪ ਗੁਫਾ ਮੇਂ ਸੰਸਾਰ ਥੀਂ ਨਿਆਰੇ ਹੋਇਕੈ ਰਹਿਤੇ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ) ਸਰੀਰ-ਗੁਫਾ ਦੇ ਅੰਦਰ ਹੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਮਾਇਆ ਦੇ ਪ੍ਰਭਾਵ ਤੋਂ ਵੱਖਰੇ ਰਹਿੰਦੇ ਹਨ।

ਪਦ ਅਰਥ ਅਲਿਪਤ = ਨਿਰਲੇਪ। ਨਿਰਾਰੇ = ਨਿਰਾਲੇ, ਨਿਰਮੋਹ।

SikhNet (Spanish)En la cueva de la mente uno permanece desapegado;

ਤਸਕਰ ਪੰਚ; ਸਬਦਿ ਸੰਘਾਰੇ ॥

tasakar panch; sabad sanghaare |

Sant Singh KhalsaWith the Word of the Shabad, I have killed the five thieves.
Manmohan SinghThe five thieves, I have slain with the Lord's Name.
Manmohan Singh (Punjabi)(ਕਾਮ ਆਦਿ) ਪੰਜਾਂ ਚੋਰਾਂ ਨੂੰ ਮੈਂ ਸਾਈਂ ਦੇ ਨਾਮ ਨਾਲ ਮਾਰ ਸੁੱਟਿਆ ਹੈ।
Fareedkot Teekaਪੰਚ ਚੋਰ ਕਾਮਾਦਿ ਗੁਰ ਉਪਦੇਸ ਕਰ ਮਾਰੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹ ਕਾਮਾਦਿਕ ਪੰਜਾਂ ਚੋਰਾਂ ਨੂੰ ਮਾਰ ਲੈਂਦੇ ਹਨ।

ਪਦ ਅਰਥ ਤਸਕਰ = ਚੋਰ। ਪੰਚ = (ਕਾਮਾਦਿਕ) ਪੰਜ। ਸੰਘਾਰੇ = ਮਾਰ ਦਿੱਤੇ।

SikhNet (Spanish)a través de la Palabra del Shabd conquista los cuatro malhechores interiores.

ਪਰ ਘਰ ਜਾਇ; ਨ ਮਨੁ ਡੋਲਾਏ ॥

par ghar jaae; na man ddolaae |

Sant Singh KhalsaMy mind does not waver or go to the home of any other.
Manmohan SinghMy soul visits not another's house, nor does it wabble now.
Manmohan Singh (Punjabi)ਮੇਰੀ ਆਤਮਾਂ ਹੋਰਨਾਂ ਦੇ ਗ੍ਰਹਿ ਨਹੀਂ ਜਾਂਦੀ, ਨਾਂ ਹੀ ਇਹ ਹੁਣ ਡਿਕਡੋਲੇ ਖਾਂਦੀ ਹੈ।
Fareedkot Teekaਪਰਾਏ ਘਰੋਂ ਮੇਂ ਜਾਇਕੇ ਹਮ ਮਨ ਕੋ ਨਹੀਂ ਡੁਲਾਵਤੇ ਹੈਂ, ਭਾਵ ਸੇ ਕਿਸੇ ਮਤਿ ਕਰ ਕੇ ਭ੍ਰਮਤੇ ਨਹੀਂ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਵਾਲਾ ਬੰਦਾ) ਆਪਣੇ ਮਨ ਨੂੰ ਪਰਾਏ ਘਰ ਵਲ ਜਾ ਕੇ ਡੋਲਣ ਨਹੀਂ ਦੇਂਦਾ।
SikhNet (Spanish)Entrando la mente a un Estado Profundo de Equilibrio,

ਸਹਜ ਨਿਰੰਤਰਿ, ਰਹਉ ਸਮਾਏ ॥੫॥

sehaj nirantar, rhau samaae |5|

Sant Singh KhalsaI remain intuitively absorbed deep within. ||5||
Manmohan SinghI now remain continually absorbed in God.
Manmohan Singh (Punjabi)ਮੈਂ ਹੁਣ ਵਾਹਿਗੁਰੂ ਅੰਦਰ ਇਕਰਸ ਲੀਨ ਰਹਿੰਦਾ ਹਾਂ।
Fareedkot Teekaਬ੍ਰਹਮ ਮੇਂ ਇਕ ਰਸ ਹਮ ਸਮਾਇ ਰਹੇ ਹੈਂ॥੫॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੀ ਸਿਮਰਨ ਕਰ ਕੇ) ਮੈਂ ਅਡੋਲ ਆਤਮਕ ਅਵਸਥਾ ਵਿਚ ਇਕ-ਰਸ ਲੀਨ ਰਹਿੰਦਾ ਹਾਂ ॥੫॥

ਪਦ ਅਰਥ ਰਹਉ = ਮੈਂ ਰਹਿੰਦਾ ਹਾਂ ॥੫॥

SikhNet (Spanish)la envidia desaparece. (5)

ਗੁਰਮੁਖਿ ਜਾਗਿ ਰਹੇ; ਅਉਧੂਤਾ ॥

guramukh jaag rahe; aaudhootaa |

Sant Singh KhalsaAs Gurmukh, I remain awake and aware, unattached.
Manmohan SinghBy Guru's grace, I remain wakeful, immaculate,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਖਬਰਦਾਰ, ਪਵਿੱਤਰ,
Fareedkot Teekaਗੁਰੋਂ ਦੁਆਰੇ ਅਪਨੇ ਸਰੂਪ ਮੇਂ ਸੁਧ ਹੋਇਕੈ ਜਾਗ ਰਹੇ ਹੈਂ॥
Prof. Sahib Singhਅਸਲ ਤਿਆਗੀ ਉਹੀ ਹੈ ਜੋ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।

ਪਦ ਅਰਥ ਅਉਧੂਤਾ = ਤਿਆਗੀ।

SikhNet (Spanish)El Gurmukj, el ser desapegado,

ਸਦ ਬੈਰਾਗੀ; ਤਤੁ ਪਰੋਤਾ ॥

sad bairaagee; tat parotaa |

Sant Singh KhalsaForever detached, I am woven into the essence of reality.
Manmohan Singhever detached and weaved into quintessence.
Manmohan Singh (Punjabi)ਹਮੇਸ਼ਾਂ ਨਿਰਲੇਪ ਅਤੇ ਅਸਲੀਅਤ ਅੰਦਰ ਪਰੋਤਾ ਰਹਿੰਦਾ ਹਾਂ।
Fareedkot Teekaਸਦਾ ਹੀ ਬਿਰਕਤ ਹੋਇਕੈ ਹਮਨੇ ਤਤ ਸਰੂਪ ਬੀਚ ਮਨ ਕੋ ਪਰੋਤਾ, ਭਾਵ ਅਭੇਦੁ ਕੀਆ ਹੈ॥
Prof. Sahib Singhਜੇਹੜਾ ਮਨੁੱਖ ਜਗਤ ਦੇ ਮੂਲ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਪ੍ਰੋਈ ਰੱਖਦਾ ਹੈ ਉਹ ਸਦਾ (ਮਾਇਆ ਤੋਂ) ਵੈਰਾਗਵਾਨ ਰਹਿੰਦਾ ਹੈ।

ਪਦ ਅਰਥ ਤਤੁ = ਜਗਤ ਦਾ ਮੂਲ ਪ੍ਰਭੂ।

SikhNet (Spanish)despierta para siempre en Dios y viviendo desapegado,

ਜਗੁ ਸੂਤਾ; ਮਰਿ ਆਵੈ ਜਾਇ ॥

jag sootaa; mar aavai jaae |

Sant Singh KhalsaThe world is asleep; it dies, and comes and goes in reincarnation.
Manmohan SinghThe world is asleep, it dies and continues coming and going.
Manmohan Singh (Punjabi)ਦੁਨੀਆਂ ਸੁੱਤੀ ਪਈ ਹੈ, ਇਹ ਮਰ ਵੰਞਦੀ ਹੈ ਅਤੇ ਆਉਂਦੀ ਤੇ ਜਾਂਦੀ ਰਹਿੰਦੀ ਹੈ।
Fareedkot Teekaਇਹ ਜੀਵ ਤੋ ਸੂਤਾ ਹੂਆ ਹੈ, ਇਸੀ ਤੇ ਮਰ ਕਰ ਜੋਨੀਓਂ ਮੇਂ ਆਵਤਾ ਜਾਤਾ ਹੈ॥
Prof. Sahib Singhਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ (ਪਰਮਾਤਮਾ ਦੀ ਯਾਦ ਵਲੋਂ) ਸੁੱਤਾ ਰਹਿੰਦਾ ਹੈ, ਤੇ, ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।

ਪਦ ਅਰਥ ਮਰਿ = ਆਤਮਕ ਮੌਤੇ ਮਰ ਕੇ।

SikhNet (Spanish)es entretejido en la Esencia Real del Señor. El mundo vive en un sueño y muere para volver a nacer,

ਬਿਨੁ ਗੁਰਸਬਦ; ਨ ਸੋਝੀ ਪਾਇ ॥੬॥

bin gurasabad; na sojhee paae |6|

Sant Singh KhalsaWithout the Word of the Guru's Shabad, it does not understand. ||6||
Manmohan SinghWithout the Guru's instruction, it obtains not understanding.
Manmohan Singh (Punjabi)ਗੁਰਾਂ ਦੇ ਉਪਦੇਸ਼ ਦੇ ਬਗੈਰ ਇਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
Fareedkot Teekaਪਰੰਤੂ ਗੁਰ ਉਪਦੇਸ ਬਿਨਾ ਇਹ ਜੀਵ ਗਿਆਤ ਨਹੀਂ ਪਾਵਤਾ ਹੈ॥੬॥
Prof. Sahib Singh(ਮਾਇਆ ਦੀ ਨੀਂਦ ਵਿਚ ਸੁੱਤੇ ਪਏ ਨੂੰ) ਗੁਰੂ ਦੇ ਸ਼ਬਦ ਤੋਂ ਬਿਨਾ ਇਹ ਸਮਝ ਹੀ ਨਹੀਂ ਪੈਂਦੀ ॥੬॥
SikhNet (Spanish)pues sin la Palabra del Shabd del Guru no podrá despertar.(6)

ਅਨਹਦ ਸਬਦੁ; ਵਜੈ ਦਿਨੁ ਰਾਤੀ ॥

anahad sabad; vajai din raatee |

Sant Singh KhalsaThe unstruck sound current of the Shabad vibrates day and night.
Manmohan SinghDay and night, the Divine music resounds within him,
Manmohan Singh (Punjabi)ਦਿਹੁੰ ਰੈਣ ਈਸ਼ਵਰੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ,
Fareedkot Teekaਤਿਨ ਕੋ ਏਕ ਰਸ ਦਿਨ ਰਾਤ (ਸਬਦੁ) ਬ੍ਰਹਮੁ ਵਜੈ ਪ੍ਰਗਟ ਹੋ ਰਹਾ ਹੈ॥
Prof. Sahib Singh(ਉਸ ਦੇ ਅੰਦਰ) ਗੁਰੂ ਦਾ ਸ਼ਬਦ ਦਿਨ ਰਾਤ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ,

ਪਦ ਅਰਥ ਅਨਹਦ = ਇਕ-ਰਸ। ਵਜੈ = ਵੱਜਦਾ ਹੈ, ਪ੍ਰਭਾਵ ਪਾਈ ਰੱਖਦਾ ਹੈ।

SikhNet (Spanish)Si la Melodía Divina de la Palabra resuena en el interior noche y día,

ਅਵਿਗਤ ਕੀ ਗਤਿ; ਗੁਰਮੁਖਿ ਜਾਤੀ ॥

avigat kee gat; guramukh jaatee |

Sant Singh KhalsaThe Gurmukh knows the state of the eternal, unchanging Lord God.
Manmohan Singhwho, by Guru's grace, knows the wondrous state of the Deathless Lord.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਅਮਰ ਪ੍ਰਭੂ ਦੀ ਅਦਭੁਤ ਦਸ਼ਾ ਨੂੰ ਸਮਝਦਾ ਹੈ।
Fareedkot Teekaਪਰਮੇਸ੍ਵਰ ਪ੍ਰਾਪਤੀ ਕੀ ਗਤੀ ਜਿਨ ਗੁਰਮੁਖੋਂ ਨੇ ਜਾਣੀ ਹੈ॥
Prof. Sahib Singhਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ। ਉਸ ਨੂੰ ਅਦ੍ਰਿਸ਼ਟ ਪ੍ਰਭੂ ਦੀ (ਸੇਵਾ-ਭਗਤੀ ਦੀ) ਸੂਝ ਆ ਜਾਂਦੀ ਹੈ ।

ਪਦ ਅਰਥ ਅਵਿਗਤ = {अव्यत्तत्र्} ਅਦ੍ਰਿਸ਼ਟ ਪ੍ਰਭੂ।

SikhNet (Spanish)entonces el Estado del Señor Inmortal es conocido por la Gracia del Guru.

ਤਉ ਜਾਨੀ; ਜਾ ਸਬਦਿ ਪਛਾਨੀ ॥

tau jaanee; jaa sabad pachhaanee |

Sant Singh KhalsaWhen someone realizes the Shabad, then he truly knows.
Manmohan SinghWhen one knows the Name,
Manmohan Singh (Punjabi)ਜਦ ਬੰਦਾ ਨਾਮ ਨੂੰ ਜਾਣ ਲੈਂਦਾ ਹੈ,
Fareedkot Teekaਜਬ ਗੁਰ ਉਪਦੇਸ ਕੇ ਪਛਾਨੀ ਹੂਏ ਹੈਂ ਤਬ ਏਹੁ ਬਾਤ ਜਾਨੀ ਹੈ॥
Prof. Sahib Singhਪਰ ਇਹ ਸੂਝ ਮਨੁੱਖ ਨੂੰ ਤਦੋਂ ਹੀ ਆਉਂਦੀ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਭੇਤ) ਪਛਾਣਦਾ ਹੈ,

ਪਦ ਅਰਥ ਤਉ = ਤਦੋਂ। ਜਾ = ਜਦੋਂ।

SikhNet (Spanish)El Señor es revelado cuando uno toma Conciencia de la Palabra del Shabd;

ਏਕੋ ਰਵਿ ਰਹਿਆ ਨਿਰਬਾਨੀ ॥੭॥

eko rav rahiaa nirabaanee |7|

Sant Singh KhalsaThe One Lord is permeating and pervading everywhere in Nirvaanaa. ||7||
Manmohan Singhthen realises he the One Detached Lord, pervading all.
Manmohan Singh (Punjabi)ਤਦ ਉਹ ਇਕ ਨਿਰਲੇਪ ਸੁਆਮੀ ਨੂੰ ਸਾਰੇ ਵਿਆਪਕ ਅਨੁਭਵ ਕਰ ਲੈਂਦਾ ਹੈ।
Fareedkot Teekaਕਿ ਏਕ ਹੀ ਨਿਰਬਾਨ ਰਵਿ ਰਿਹਾ ਹੈ॥੭॥
Prof. Sahib Singhਕਿ ਵਾਸਨਾ-ਰਹਿਤ ਪ੍ਰਭੂ ਇਹੋ ਜਿਹਾ ਹੈ ਕਿ ਉਹ ਆਪ ਹੀ ਹਰ ਥਾਂ ਵਿਆਪਕ ਹੈ ॥੭॥

ਪਦ ਅਰਥ ਨਿਰਬਾਨੀ = ਵਾਸਨਾ-ਰਹਿਤ ॥੭॥

SikhNet (Spanish)entonces uno ve al Señor en el Nirvana, prevaleciendo en todo y por todas partes. (7)

ਸੁੰਨ ਸਮਾਧਿ; ਸਹਜਿ ਮਨੁ ਰਾਤਾ ॥

sun samaadh; sehaj man raataa |

Sant Singh KhalsaMy mind is intuitively absorbed in the state of deepest Samaadhi;
Manmohan SinghMy mind is easily absorbed in seedless trance,
Manmohan Singh (Punjabi)ਮੇਰਾ ਮਨੂਆ ਸੁਖੈਨ ਹੀ ਅਫੁਰ ਤਾੜੀ ਅੰਦਰ ਲੀਨ ਹੋ ਗਿਆ ਹੈ,
Fareedkot Teekaਤਬ ਅਫੁਰ ਸਮਾਧੀ ਹੂਈ ਹੈ, ਜਬ ਗ੍ਯਾਨ ਕਰ ਕੇ ਮਨ ਭਜਨ ਮੇਂ ਰਾਤਾ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਦਾ) ਮਨ ਉਸ ਇਕਾਗ੍ਰਤਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸਦਾ ਸੁੰਞ ਰਹਿੰਦੀ ਹੈ ਤੇ ਅਡੋਲ ਆਤਮਕ ਅਵਸਥਾ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ।

ਪਦ ਅਰਥ ਸੁੰਨ ਸਮਾਧਿ = ਅਫੁਰ ਇਕਾਗ੍ਰਤਾ, ਉਹ ਇਕਾਗ੍ਰ ਅਵਸਥਾ ਜਿਥੇ ਮਾਇਆ ਦਾ ਕੋਈ ਫੁਰਨਾ ਨਾਹ ਫੁਰੇ, ਜਿਥੇ ਮਾਇਕ ਫੁਰਨਿਆਂ ਵਲੋਂ ਸੁੰਞ ਰਹੇ। ਸਹਜਿ = ਅਡੋਲ ਆਤਮਕ ਅਵਸਥਾ ਵਿਚ।

SikhNet (Spanish)Mentalmente, uno entra entonces en el trance inmemorial imbuido en el Equilibrio.

ਤਜਿ ਹਉ ਲੋਭਾ; ਏਕੋ ਜਾਤਾ ॥

taj hau lobhaa; eko jaataa |

Sant Singh Khalsarenouncing egotism and greed, I have come to know the One Lord.
Manmohan Singhand forsaking self-conceit and greed, I now know but One Lord.
Manmohan Singh (Punjabi)ਅਤੇ ਸਵੈ-ਹੰਗਤਾ ਤੇ ਲਾਲਚ ਨੂੰ ਛੱਡ ਕੇ ਮੈਂ ਹੁਣ ਕੇਵਲ ਇਕ ਪ੍ਰਭੂ ਨੂੰ ਹੀ ਜਾਣਦਾ ਹਾਂ।
Fareedkot Teekaਹੰਤਾ ਔ ਲੋਭ ਕੋ ਤਿਆਗ ਕਰਿ ਏਕ ਪਰਮੇਸ੍ਵਰ ਕੋ ਹੀ ਜਾਣਿਆ ਹੈ॥
Prof. Sahib Singhਹਉਮੈ ਤੇ ਲੋਭ ਨੂੰ ਤਿਆਗ ਕੇ ਉਹ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰੱਖਦਾ ਹੈ।

ਪਦ ਅਰਥ ਤਜਿ = ਤਿਆਗ ਕੇ। ਹਉ = ਹਉਮੈ।

SikhNet (Spanish)Abandonando el ego y la avaricia conoce al Uno

ਗੁਰ ਚੇਲੇ; ਅਪਨਾ ਮਨੁ ਮਾਨਿਆ ॥

gur chele; apanaa man maaniaa |

Sant Singh KhalsaWhen the disciple's mind accepts the Guru,
Manmohan SinghWhen the disciple's own soul accepts the lead of the Guru,
Manmohan Singh (Punjabi)ਜਦ ਮੁਰੀਦ ਦੀ ਆਪਦੀ ਆਤਮਾਂ ਗੁਰਾਂ ਦੀ ਅਗਵਾਈ ਨੂੰ ਕਬੂਲ ਕਰ ਲੈਂਦੀ ਹੈ,
Fareedkot Teekaਅਪਨਾ ਜੋ ਗੁਰੂ ਹੈ ਤਿਸ ਕੇ ਉਪਦੇਸ ਮੇਂ ਜਬ ਚੇਲੇ ਕਾ ਮਨੁ ਮਾਨਿਆ ਹੈ॥
Prof. Sahib Singhਗੁਰੂ ਦੀ ਸਰਨ ਪਏ ਹੋਏ ਸਿੱਖ ਦਾ ਆਪਣਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ,
SikhNet (Spanish)y cuando la mente acepta la guía del Guru,

ਨਾਨਕ; ਦੂਜਾ ਮੇਟਿ ਸਮਾਨਿਆ ॥੮॥੩॥

naanak; doojaa mett samaaniaa |8|3|

Sant Singh KhalsaO Nanak, duality is eradicated, and he merges in the Lord. ||8||3||
Manmohan Singhthen eradicating his duality, he merges in the Lord, O Nanak.
Manmohan Singh (Punjabi)ਤਾਂ ਆਪਣੇ ਦਵੈਤ-ਭਾਵ ਨੂੰ ਮਿਟਾ ਕੇ ਉਹ ਸੁਆਮੀ ਅੰਦਰ ਸਮਾਂ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦੂਜਾ ਭਾਵ ਮੇਟਕੈ ਤਬ ਇਹੁ ਹਮਾਰਾ ਮਨੁ ਏਕਤਾ ਮੇਂ ਸਮਾਇਆ ਹੈ॥੮॥੩॥☬ਪੰਡਤ ਕੋ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਪਰਮਾਤਮਾ ਤੋਂ ਬਿਨਾ ਹੋਰ ਝਾਕ ਮਿਟਾ ਕੇ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੮॥੩॥

ਪਦ ਅਰਥ ਦੂਜਾ = ਪ੍ਰਭੂ ਤੋਂ ਬਿਨਾ ਹੋਰ ਝਾਕ। ਮੇਟਿ = ਮਿਟਾ ਕੇ ॥੮॥੩॥

SikhNet (Spanish)se inmerge en Dios, deshaciéndose de la idea del otro.

Open this shabad (35 lines, Angs 903-904) →

Shabad Guru Nanak Dev Ji Raag Raamkalee continues on Ang 905

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਸਾਹਾ ਗਣਹਿ; ਨ ਕਰਹਿ ਬੀਚਾਰੁ ॥

saahaa ganeh; na kareh beechaar |

Sant Singh KhalsaYou calculate the auspicious days, but you do not understand
Manmohan SinghThou calculatest auspicious day for marriage, but thou reflectest not,
Manmohan Singh (Punjabi)ਤੂੰ ਵਿਆਹ ਦਾ ਸੁਲੱਖਣਾ (ਸ਼ੁਭ) ਦਿਹਾੜਾ ਗਿਣਦਾ ਹੈਂ, ਪਰ ਤੂੰ ਸੋਚਦਾ ਨਹੀਂ ਕਿ,
Fareedkot Teekaਲੜਕੇ ਲੜਕੀਓਂ ਕੇ ਸੰਜੋਗ ਕਾ (ਸਾਹਾ) ਦਿਨ ਗਿਣਤਾ ਹੈ ਔ ਬ੍ਰਹਮ ਬੀਚਾਰ ਕੋ ਤੂੰ ਨਹੀਂ ਅੰਗੀਕਾਰ ਕਰਤਾ॥
Prof. Sahib Singhਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ,

ਪਦ ਅਰਥ ਸਾਹਾ = {सु = अहर्} ਸ਼ੁਭ ਦਿਨ, ਚੰਗਾ ਮੁਹੂਰਤ। ਗਣਹਿ = ਗਿਣਦਾ ਹੈਂ (ਹੇ ਪਾਂਡੇ!)

SikhNet (Spanish)Uno lleva la cuenta de los días auspiciosos pero no piensa que nuestro Dios,

ਸਾਹੇ ਊਪਰਿ; ਏਕੰਕਾਰੁ ॥

saahe aoopar; ekankaar |

Sant Singh Khalsathat the One Creator Lord is above these auspicious days.
Manmohan Singhthat the One Formless Lord is above and beyond these days.
Manmohan Singh (Punjabi)ਇਕ ਸਰੂਪ ਰਹਿਤ ਸੁਆਮੀ ਇਨ੍ਹਾਂ ਦਿਹਾੜਿਆਂ ਤੋਂ ਉਤੇ ਅਤੇ ਪਰੇਡੇ ਹੈ।
Fareedkot Teekaਇਸ ਸਾਹੇ ਕੇ ਗਿਣਨੇ ਸੇ ਉਪਰਾਮ ਹੋਣੇ ਤੇ ਏਕ ਸਰੂਪ ਕੀ ਪ੍ਰਾਪਤੀ ਹੋਤੀ ਹੈ, ਭਾਵ ਜੋ ਕਛੁ ਹੈ ਸਭ ਪਰਮੇਸਰ ਕੇ ਹੁਕਮ ਮੇਂ ਹੈਂ॥
Prof. Sahib Singhਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ।

ਪਦ ਅਰਥ ਏਕੰਕਾਰੁ = ਪਰਮਾਤਮਾ।

SikhNet (Spanish)el Ser Supremo, está arriba y más allá de ellos.

ਜਿਸੁ ਗੁਰੁ ਮਿਲੈ; ਸੋਈ ਬਿਧਿ ਜਾਣੈ ॥

jis gur milai; soee bidh jaanai |

Sant Singh KhalsaHe alone knows the way, who meets the Guru.
Manmohan SinghHe alone, who meets the Guru, knows the way.
Manmohan Singh (Punjabi)ਜੋ ਗੁਰਾਂ ਨੂੰ ਮਿਲਦਾ ਹੈ ਉਹ ਹੀ ਮਾਰਗ ਨੂੰ ਜਾਣਦਾ ਹੈ।
Fareedkot Teekaਪਰੰਤੂ ਜਿਸ ਕੋ ਗੁਰੂ ਮਿਲਤਾ ਹੈ, ਸੋਈ ਉਪਰਾਮ ਹੋਣੇ ਕੀ ਬਿਧੀ ਕੋ ਜਾਨਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ)।

ਪਦ ਅਰਥ ਸੋਈ = ਉਹੀ ਮਨੁੱਖ। ਬਿਧਿ = ਤਰੀਕਾ, ਢੰਗ।

SikhNet (Spanish)Aquél que encuentra al Guru

ਗੁਰਮਤਿ ਹੋਇ; ਤ ਹੁਕਮੁ ਪਛਾਣੈ ॥੧॥

guramat hoe; ta hukam pachhaanai |1|

Sant Singh KhalsaWhen one follows the Guru's Teachings, then he realizes the Hukam of God's Command. ||1||
Manmohan SinghWhen man obtains the Guru's instruction, then realises he the Lord's will.
Manmohan Singh (Punjabi)ਜਦ ਬੰਦਾ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦਾ ਹੈ ਤਦ ਹੀ ਉਹ ਸੁਆਮੀ ਦੀ ਰਜਾ ਨੂੰ ਅਨੁਭਵ ਕਰਦਾ ਹੈ।
Fareedkot Teekaਜਾਂ ਗੁਰੋਂ ਕੀ ਸਿਖ੍ਯਾ ਪ੍ਰਾਪਤਿ ਹੋਇ ਤਾਂ ਹੁਕਮ ਕੋ ਪਛਾਨਤਾ ਹੈ॥੧॥
Prof. Sahib Singhਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ) ॥੧॥

ਪਦ ਅਰਥ ਤ = ਤਾਂ ॥੧॥

SikhNet (Spanish)conoce el Sendero y realiza la Voluntad de Dios bendecido con la Palabra del Shabd del Guru.(1)

ਝੂਠੁ. ਨ ਬੋਲਿ ਪਾਡੇ; ਸਚੁ ਕਹੀਐ ॥

jhootth. na bol paadde; sach kaheeai |

Sant Singh KhalsaDo not tell lies, O Pandit; O religious scholar, speak the Truth.
Manmohan SinghSpeak thou not falsehood, O Pandit and tell the truth.
Manmohan Singh (Punjabi)ਤੂੰ ਕੂੜ ਨਾਂ ਬੋਲ, ਹੇ ਪੰਡਿਤ! ਅਤੇ ਸੱਚੋ ਸੱਚ ਆਖ।
Fareedkot Teekaਹੇ ਪੰਡਤ! ਤੂੰ ਝੂਠ ਨਾ ਬੋਲ, ਸਚੇ ਬਚਨਾਂ ਕੋ ਕਹਿਆ ਚਾਹੀਏ॥
Prof. Sahib Singhਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮੁਹੂਰਤ ਲੱਭਣ ਦਾ) ਝੂਠ ਨਾਹ ਬੋਲ। ਸੱਚ ਬੋਲਣਾ ਚਾਹੀਦਾ ਹੈ।

ਪਦ ਅਰਥ ਪਾਡੇ = ਹੇ ਪੰਡਿਤ!

SikhNet (Spanish)No mientas y di la Verdad,

ਹਉਮੈ ਜਾਇ; ਸਬਦਿ ਘਰੁ ਲਹੀਐ ॥੧॥ ਰਹਾਉ ॥

haumai jaae; sabad ghar laheeai |1| rahaau |

Sant Singh KhalsaWhen egotism is eradicated through the Word of the Shabad, then one finds His home. ||1||Pause||
Manmohan SinghWhen through the Name, one's ego is stilled, then finds he the Lord's mansion. Pause.
Manmohan Singh (Punjabi)ਜਦ ਨਾਮ ਦੇ ਰਾਹੀਂ ਬੰਦੇ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ। ਠਹਿਰਾਓ।
Fareedkot Teekaਜੋ ਹਉਮੈ ਚਲੀ ਜਾਇ ਤੌ ਬ੍ਰਹਮ ਕੋ (ਘਰੁ) ਰਿਦੇ ਮੇਂ ਪਾਇ ਲਈਦਾ ਹੈ॥੧॥ ਰਹਾਉ ॥
Prof. Sahib Singhਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ) ॥੧॥ ਰਹਾਉ ॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਘਰੁ = ਆਤਮਕ ਆਨੰਦ ਦਾ ਟਿਕਾਣਾ ॥੧॥ ਰਹਾਉ ॥

SikhNet (Spanish)pues uno logra el Recinto Verdadero si uno se libera de su ego a través de la Palabra del Shabd del Guru.(1-Pausa)

ਗਣਿ ਗਣਿ ਜੋਤਕੁ; ਕਾਂਡੀ ਕੀਨੀ ॥

gan gan jotak; kaanddee keenee |

Sant Singh KhalsaCalculating and counting, the astrologer draws the horoscope.
Manmohan SinghCalculating and counting, the astrologer draws out a horoscope.
Manmohan Singh (Punjabi)ਗਿਣ ਮਿਣ ਕੇ ਜੋਤਸ਼ੀ ਜਨਮ-ਕੁੰਡਲੀ ਬਣਾਉਂਦਾ ਹੈ।
Fareedkot Teekaਗਿਣ ਗਿਣ ਕੇ ਜੋਤਸ ਸ਼ਾਸਤ੍ਰੋਂ ਕੋ (ਕਾਂਡੀ) ਪਤ੍ਰੀ ਬਨਾਈ॥
Prof. Sahib Singh(ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ।

ਪਦ ਅਰਥ ਗਣਿ = ਗਿਣ ਕੇ। ਜੋਤਕੁ = ਜੋਤਸ਼। ਕਾਂਡੀ = ਜਨਮ-ਪੱਤ੍ਰੀ।

SikhNet (Spanish)El astrólogo nos hace el horóscopo calculando esto y lo otro,

ਪੜੈ ਸੁਣਾਵੈ; ਤਤੁ. ਨ ਚੀਨੀ ॥

parrai sunaavai; tat. na cheenee |

Sant Singh KhalsaHe studies it and announces it, but he does not understand reality.
Manmohan SinghHe peruses and reads it out to others, but realises not the reality.
Manmohan Singh (Punjabi)ਉਹ ਇਸਨੂੰ ਵਾਚਦਾ ਅਤੇ ਹੋਰਨਾਂ ਨੂੰ ਸੁਣਾਉਂਦਾ ਹੈ, ਪ੍ਰੰਤੂ ਅਸਲੀਅਤ ਨੂੰ ਅਨੁਭਵ ਨਹੀਂ ਕਰਦਾ।
Fareedkot Teekaਆਪ ਪੜਤਾ ਔ ਲੋਕੋਂ ਕੋ ਸੁਨਾਵਤਾ ਭੀ ਤੂੰ ਸਾਰ ਵਸਤੂ ਕੋ ਨਹੀਂ ਪਛਾਨਤਾ ਹੈਂ॥
Prof. Sahib Singh(ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ।
SikhNet (Spanish)después nos lo lee sin darse él mismo cuenta de la Esencia de la Realidad.

ਸਭਸੈ ਊਪਰਿ; ਗੁਰਸਬਦੁ ਬੀਚਾਰੁ ॥

sabhasai aoopar; gurasabad beechaar |

Sant Singh KhalsaUnderstand, that the Word of the Guru's Shabad is above all.
Manmohan SinghDeem thou the Guru's hymns over and above all,
Manmohan Singh (Punjabi)ਤੂੰ ਗੁਰਾਂ ਦੀ ਬਾਣੀ ਨੂੰ ਸਾਰਿਆਂ ਤੋਂ ਉਚੇਰੀ ਤੇ ਉਤੋਂ ਦੀ ਸਮਝ।
Fareedkot Teekaਸਭ ਸਾਧਨੋਂ ਸੇ ਊਪਰ ਗੁਰ ਉਪਦੇਸ਼ ਕਾ ਬੀਚਾਰ ਹੈ॥
Prof. Sahib Singh(ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਏ।

ਪਦ ਅਰਥ ਸਭਸੈ ਊਪਰਿ = ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ।

SikhNet (Spanish)Más allá de todo está la Contemplación de la Palabra;

ਹੋਰ ਕਥਨੀ ਬਦਉ ਨ; ਸਗਲੀ ਛਾਰੁ ॥੨॥

hor kathanee bdau na; sagalee chhaar |2|

Sant Singh KhalsaDo not speak of anything else; it is all just ashes. ||2||
Manmohan SinghUtter thou not any other discourse, as all else is but ashes.
Manmohan Singh (Punjabi)ਤੂੰ ਹੋਰ ਕੋਈ ਕਥਾ ਵਾਰਤਾ ਉਚਾਰਨ ਨਾਂ ਕਰ ਕਿਉਂਕਿ ਹੋਰ ਸਾਰਾ ਕੁਛ ਸੁਆਹ ਹੀ ਹੈ।
Fareedkot Teekaਹੋਰ ਕਹਾਣੀਆਂ ਕੋ ਮੈਂ ਨਹੀਂ (ਬਦੋ) ਗਿਣਤਾ, ਏਹ ਸਭ ਛਾਰ ਰੂਪ ਹੈਂ, ਭਾਵ ਵਿਅਰਥ ਹੈਂ॥੨॥
Prof. Sahib Singhਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ ॥੨॥

ਪਦ ਅਰਥ ਬਦਉ ਨ = ਮੈਂ ਨਹੀਂ ਮੰਨਦਾ। ਛਾਰੁ = ਸੁਆਹ ॥੨॥

SikhNet (Spanish)no digo nada de todo lo demás, pues todo lo demás no es más que polvo.(2)

ਨਾਵਹਿ ਧੋਵਹਿ; ਪੂਜਹਿ ਸੈਲਾ ॥

naaveh dhoveh; poojeh sailaa |

Sant Singh KhalsaYou bathe, wash, and worship stones.
Manmohan SinghThou bathest, washest and worshippest stones.
Manmohan Singh (Punjabi)ਤੂੰ ਨ੍ਹਾਉਂਦਾ, ਧੋਦਾਂ ਹੈਂ ਅਤੇ ਪੱਥਰਾਂ ਨੂੰ ਪੂਜਦਾ ਹੈਂ।
Fareedkot Teekaਸਰੀਰ ਕਰ ਕੇ ਸਨਾਨ ਕਰਤਾ ਹੈ ਅਰ ਬਸਤ੍ਰੋਂ ਕੋ ਧੋਂਦਾ ਹੈ ਪੁਨਹ ਪੱਥਰਾਂ ਕੋ ਪੂਜਤਾ ਹੈਂ॥
Prof. Sahib Singh(ਹੇ ਪੰਡਿਤ!) ਤੂੰ (ਤੀਰਥ ਆਦਿਕ ਤੇ) ਇਸ਼ਨਾਨ ਕਰਦਾ ਹੈਂ (ਸਰੀਰ ਮਲ ਮਲ ਕੇ) ਧੋਂਦਾ ਹੈਂ, ਤੇ ਪੱਥਰ (ਦੇ ਦੇਵੀ ਦੇਵਤੇ) ਪੂਜਦਾ ਹੈਂ,

ਪਦ ਅਰਥ ਸੈਲਾ = ਪੱਥਰ, ਪੱਥਰ ਦੀਆਂ ਮੂਰਤੀਆਂ।

SikhNet (Spanish)Algunos se bañan en lugares Santos y alaban ídolos y piedras,

ਬਿਨੁ ਹਰਿ ਰਾਤੇ; ਮੈਲੋ ਮੈਲਾ ॥

bin har raate; mailo mailaa |

Sant Singh KhalsaBut without being imbued with the Lord, you are the filthiest of the filthy.
Manmohan SinghWithout being imbued with God, thou art the filthiest of the filthy.
Manmohan Singh (Punjabi)ਵਾਹਿਗੁਰੂ ਦੇ ਨਾਲ ਰੰਗੀਜਣ ਦੇ ਬਾਝੋਂ ਤੂੰ ਪਲੀਤਾਂ ਦਾ ਪਰਮ ਪਲੀਤ ਹੈਂ।
Fareedkot Teekaਪਰੰਤੂ ਹਰੀ ਕੇ ਭਜਨ ਮੇਂ ਮਨ ਰੰਗੇ ਬਿਨਾਂ ਮਨ ਤਨ ਸੇ ਤੂੰ ਮੈਲਾ ਹੀ ਹੈਂ॥
Prof. Sahib Singhਪਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਣ ਤੋਂ ਬਿਨਾ (ਮਨ ਵਿਕਾਰਾਂ ਨਾਲ) ਸਦਾ ਮੈਲਾ ਰਹਿੰਦਾ ਹੈ।
SikhNet (Spanish)pero sin estar imbuidos en Dios, viven en la impureza.

ਗਰਬੁ ਨਿਵਾਰਿ; ਮਿਲੈ ਪ੍ਰਭੁ ਸਾਰਥਿ ॥

garab nivaar; milai prabh saarath |

Sant Singh KhalsaSubduing your pride, you shall receive the supreme wealth of God.
Manmohan SinghStilling thy self-conceit, thou shalt obtain the Lord's supreme wealth.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਤੂੰ ਸੁਆਮੀ ਦੀ ਗੁਣਦਾਇਕ ਦੌਲਤ ਨੂੰ ਪਾ ਲਵੇਗਾਂ।
Fareedkot Teekaਤਾਂ ਤੇ ਤੂੰ ਹੰਕਾਰ ਕੋ ਨਿਵਾਰ, ਇਸ ਸੇ ਤੇਰੇ ਕੋ ਸਹਿਤ ਅਰਥ ਕੇ ਪ੍ਰਭੂ ਮਿਲੇਗਾ। ਭਾਵ ਸੇ ਧਰਮ, ਅਰਥ, ਕਾਮ, ਮੋਖ, ਸਭ ਤੇਰੇ ਕੋ ਪ੍ਰਾਪਤਿ ਹੋਂਵੇਗੇ; ਵਾ ਜੋ ਪ੍ਰਭੂ ਅਰਜਨ ਕਾ ਰਥਵਾਹੀ ਹੂਆ ਹੈ, ਸੋ ਮਿਲੇਗਾ॥
Prof. Sahib Singh(ਹੇ ਪੰਡਿਤ! ਨਾਮ ਜਪ ਕੇ) ਅਹੰਕਾਰ ਦੂਰ ਕੀਤਿਆਂ (ਜੀਵਨ ਰਥ ਦਾ) ਰਥਵਾਹੀ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਗਰਬੁ = ਅਹੰਕਾਰ। ਸਾਰਥਿ = {र्साथि} ਰਥਵਾਹੀ, ਜੀਵਨ-ਰਥ ਨੂੰ ਚਲਾਣ ਵਾਲਾ।

SikhNet (Spanish)Controla mejor tu ego para que tu Señor

ਮੁਕਤਿ ਪ੍ਰਾਨ; ਜਪਿ ਹਰਿ ਕਿਰਤਾਰਥਿ ॥੩॥

mukat praan; jap har kirataarath |3|

Sant Singh KhalsaThe mortal is liberated and emancipated, meditating on the Lord. ||3||
Manmohan SinghMeditating on the Lord, the mortal is emancipated and fulfilled.
Manmohan Singh (Punjabi)ਸਾਹਿਬ ਦਾ ਸਿਮਰਨ ਕਰਕੇ ਪ੍ਰਾਣੀ ਮੋਖਸ਼ ਅਤੇ ਸੰਪੂਰਨ ਥੀ ਵੰਞਦਾ ਹੈ।
Fareedkot Teekaਅਰ ਜੋ ਪ੍ਰਾਣ ਪ੍ਰਾਨਾ ਉਪਲਖਤ ਲਿੰਗ ਸਰੀਰ ਸੇ ਮੁਕਤ ਹੂਆ ਚਾਹਤਾ ਹੈਂ, ਤੋ ਹਰੀ ਜੋ ਕ੍ਰਿਤਾਰਥ ਸਰੂਪ ਹੈ ਤਿਸ ਕੋ ਜਪ॥੩॥
Prof. Sahib Singh(ਤਾਂ ਤੇ) ਜਿੰਦ ਨੂੰ ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲੇ ਤੇ ਜੀਵਨ ਸਫਲਾ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ॥੩॥

ਪਦ ਅਰਥ ਕਿਰਤਾਰਥਿ = ਸਫਲ ਕਰਨ ਵਾਲਾ ॥੩॥

SikhNet (Spanish)te encuentre y para que Contemplándolo tu vida sea emancipada y encuentres la Plenitud.(3)

ਵਾਚੈ ਵਾਦੁ; ਨ ਬੇਦੁ ਬੀਚਾਰੈ ॥

vaachai vaad; na bed beechaarai |

Sant Singh KhalsaYou study the arguments, but do not contemplate the Vedas.
Manmohan SinghMan readest of strifes and deliberates not over Divine knowledge.
Manmohan Singh (Punjabi)ਆਦਮੀ ਝਗੜੇ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਬ੍ਰਹਿਮ ਬੀਚਾਰ ਨੂੰ ਸੋਚਦਾ ਸਮਝਦਾ ਨਹੀਂ।
Fareedkot Teekaਤੂੰ ਝਗੜਿਓਂ ਕੋ ਵਾਚਤਾ ਹੈਂ ਔ ਬੇਦੋਂ ਕਾ ਬੀਚਾਰ ਨਹੀਂ ਕਰਤਾ ਹੈਂ॥
Prof. Sahib Singh(ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ।

ਪਦ ਅਰਥ ਵਾਦੁ = ਝਗੜਾ, ਚਰਚਾ, ਬਹਿਸ।

SikhNet (Spanish)Uno no reflexiona en los Vedas, vive involucrado siempre en la contienda

ਆਪਿ ਡੁਬੈ; ਕਿਉ ਪਿਤਰਾ ਤਾਰੈ ॥

aap ddubai; kiau pitaraa taarai |

Sant Singh KhalsaYou drown yourself - how will you save your ancestors?
Manmohan SinghDrowned himself, how can he save his ancestors?
Manmohan Singh (Punjabi)ਉਹ ਖੁਦ ਡੁੱਬ ਜਾਂਦਾ ਹੈ ਅਤੇ ਆਪਣੇ ਵੱਡੇ ਵਡੇਰਿਆਂ ਦਾ ਉਹ ਕਿਸ ਤਰ੍ਹਾਂ ਉਧਾਰ ਕਰ ਸਕਦਾ ਹੈ?
Fareedkot Teekaਜੋ ਆਪ ਹੀ ਡੂਬਤਾ ਹੋਵੈ ਸੋ ਪਿਤਰਾਂ ਕੋ ਕੈਸੇ ਤਾਰੇਗਾ। ਭਾਵ ਜੋ ਆਪ ਮੁਕਤ ਨਹੀਂ ਹੂਆ ਓਹ ਔਰੋਂ ਕੋ ਉਪਦੇਸ਼ ਦੇ ਕਰ ਕੈਸੇ ਮੁਕਤਿ ਕਰੇਗਾ?
Prof. Sahib Singh(ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ?
SikhNet (Spanish)y si está ahogándose, ¿cómo podrá salvar las Almas de sus ancestros?

ਘਟਿ ਘਟਿ ਬ੍ਰਹਮੁ; ਚੀਨੈ ਜਨੁ ਕੋਇ ॥

ghatt ghatt braham; cheenai jan koe |

Sant Singh KhalsaHow rare is that person who realizes that God is in each and every heart.
Manmohan SinghSome rare one sees the Lord contained amongst all the hearts.
Manmohan Singh (Punjabi)ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।
Fareedkot Teekaਘਟੋਂ ਘਟੋਂ ਮੇਂ ਪੂਰਨ ਬ੍ਰਹਮ ਹੈ, ਪਰੰਤੂ ਸੋਈ ਪੁਰਸ਼ ਪਹਿਚਾਨਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।

ਪਦ ਅਰਥ ਕੋਇ = ਕੋਈ ਵਿਰਲਾ।

SikhNet (Spanish)El Señor está en todos los corazones, pero extraordinario es aquél que entiende esto.

ਸਤਿਗੁਰੁ ਮਿਲੈ; ਤ ਸੋਝੀ ਹੋਇ ॥੪॥

satigur milai; ta sojhee hoe |4|

Sant Singh KhalsaWhen one meets the True Guru, then he understands. ||4||
Manmohan SinghWhen man meets the True Guru, then alone obtains he understanding.
Manmohan Singh (Punjabi)ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਕੇਵਲ ਤਦ ਹੀ ਉਸ ਨੂੰ ਗਿਆਤ ਹੁੰਦੀ ਹੈ।
Fareedkot Teekaਜੋ ਸਤਿਗੁਰ ਮਿਲ ਜਾਏ ਤੌ ਬ੍ਰਹਮ ਕੀ ਗ੍ਯਾਤ ਹੋਤੀ ਹੈ॥੪॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ ॥੪॥
SikhNet (Spanish)Sí, cuando uno encuentra al Verdadero Guru, vive la Verdad. (4)

ਗਣਤ ਗਣੀਐ; ਸਹਸਾ ਦੁਖੁ ਜੀਐ ॥

ganat ganeeai; sahasaa dukh jeeai |

Sant Singh KhalsaMaking his calculations, cynicism and suffering afflict his soul.
Manmohan SinghBy making calculations, doubt and sorrow enter the mind.
Manmohan Singh (Punjabi)ਲੇਖਾ ਪੱਤਾ ਕਰਨ ਦੁਆਰਾ, ਸੰਦੇਹ ਅਤੇ ਸ਼ੱਕ ਚਿੱਤ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
Fareedkot Teekaਜੋ ਗਿਣਤੀਆਂ ਗਿਣੀਐ ਤੋ ਜੀਉ ਕੋ ਸੰਸਿਆਂ ਕਾ ਦੁਖੁ ਹੀ ਹੋਤਾ ਹੈ॥
Prof. Sahib Singhਜਿਉਂ ਜਿਉਂ ਸ਼ੁਭ ਅਸ਼ੁਭ ਮੁਹੂਰਤਾਂ ਦੇ ਲੇਖੇ ਗਿਣਦੇ ਰਹੀਏ ਤਿਉਂ ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਾ ਰਹਿੰਦਾ ਹੈ।

ਪਦ ਅਰਥ ਸਹਸਾ = ਸਹਿਮ। ਜੀਐ = ਜਿੰਦ ਨੂੰ।

SikhNet (Spanish)Cálculos acerca del futuro crean duda y tristeza en el interior,

ਗੁਰ ਕੀ ਸਰਣਿ ਪਵੈ; ਸੁਖੁ ਥੀਐ ॥

gur kee saran pavai; sukh theeai |

Sant Singh KhalsaSeeking the Sanctuary of the Guru, peace is found.
Manmohan SinghSeeking the Guru's protection, peace ensues.
Manmohan Singh (Punjabi)ਗੁਰਾਂ ਦੀ ਪਨਾਹ ਲੈਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
Fareedkot Teekaਜੋ ਗੁਰੋਂ ਕੀ ਸਰਣ ਇਹ ਜੀਵ ਪੜੇ ਤੋ ਸੁਖੁ ਹੋਤਾ ਹੈ, ਤਾਂ ਤੇ ਪਰਮੇਸ੍ਵਰ ਪਾਸ ਬੇਨਤੀ ਕਰੇ॥
Prof. Sahib Singhਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ।
SikhNet (Spanish)pero reposando en el Santuario del Guru, uno vive siempre en Paz.

ਕਰਿ ਅਪਰਾਧ; ਸਰਣਿ ਹਮ ਆਇਆ ॥

kar aparaadh; saran ham aaeaa |

Sant Singh KhalsaI sinned and made mistakes, but now I seek Your Sanctuary.
Manmohan SinghHaving committed sins, o Lord, I have now sought Thine protection.
Manmohan Singh (Punjabi)ਪਾਪ ਕਮਾ ਕੇ, ਹੇ ਸੁਆਮੀ! ਮੈਂ ਹੁਣ ਤੇਰੀ ਪਨਾਹ ਲਈ ਹੈ।
Fareedkot Teekaਹੇ ਹਰੀ! ਮੈਂ ਅਨੇਕ ਪਾਪ ਕਰਤਾ ਹੂਆ ਆਪ ਕੀ ਸਰਣੀ ਆਇਆ ਹੂੰ॥
Prof. Sahib Singhਪਾਪ ਅਪਰਾਧ ਕਰ ਕੇ ਭੀ ਜਦੋਂ ਅਸੀਂ ਪਰਮਾਤਮਾ ਦੀ ਸਰਨ ਆਉਂਦੇ ਹਾਂ,
SikhNet (Spanish)Oh Dios, he cometido tantos errores, pero ahora busco Tu Refugio.

ਗੁਰ ਹਰਿ ਭੇਟੇ; ਪੁਰਬਿ ਕਮਾਇਆ ॥੫॥

gur har bhette; purab kamaaeaa |5|

Sant Singh KhalsaThe Guru led me to meet the Lord, according to my past actions. ||5||
Manmohan SinghAccording to my past deed, the Guru has caused me to meet my God.
Manmohan Singh (Punjabi)ਮੇਰੇ ਪੂਰਬਲੇ ਕਰਮਾਂ ਅਨੁਸਾਰ, ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।
Fareedkot Teekaਹੇ ਭਾਈ! ਪੂਰਬ ਜਨਮ ਮੇਂ ਕੋਈ ਅਤੀ ਉਤਮ ਕਰਮ ਕਮਾਇਆ ਹੂਆ ਹੋਵੇ, ਤਉ ਪੁਰਸ਼ ਕੋ ਗੁਰੋਂ ਦੁਆਰੇ ਹਰੀ ਮਿਲਤਾ ਹੈ॥੫॥
Prof. Sahib Singhਤਾਂ ਪਰਮਾਤਮਾ ਸਾਡੇ ਪੂਰਬਲੇ ਕਰਮਾਂ ਅਨੁਸਾਰ ਗੁਰੂ ਨੂੰ ਮਿਲਾ ਦੇਂਦਾ ਹੈ (ਤੇ ਗੁਰੂ ਸਹੀ ਜੀਵਨ-ਰਾਹ ਵਿਖਾਂਦਾ ਹੈ) ॥੫॥

ਪਦ ਅਰਥ ਭੇਟੇ = ਮਿਲੇ। ਪੁਰਬਿ = ਪੂਰਬਲੇ ਸਮੇ ਵਿਚ ॥੫॥

SikhNet (Spanish)Te he encontrado y al Guru también; mis acciones pasadas han dado fruto en verdad. (5)

ਗੁਰ ਸਰਣਿ. ਨ ਆਈਐ; ਬ੍ਰਹਮੁ. ਨ ਪਾਈਐ ॥

gur saran. na aaeeai; braham. na paaeeai |

Sant Singh KhalsaIf one does not enter the Guru's Sanctuary, God cannot be found.
Manmohan SinghThe Lord can be obtained not, unless man enters the Guru's sanctuary.
Manmohan Singh (Punjabi)ਜਦ ਤਾਂਈਂ ਇਨਸਾਨ ਗੁਰਾਂ ਦੀ ਸ਼ਰਣਾਗਤ ਨਾਂ ਸੰਭਾਲੇ ਪ੍ਰਭੂ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
Fareedkot Teekaਅਰ ਜਿਤਨਾ ਚਿਰ ਗੁਰੋਂ ਕੀ ਸਰਣ ਨਹੀਂ ਆਈਤਾ ਤਿਤਨਾ ਚਿਰ ਬ੍ਰਹਮ ਕੋ ਨਹੀਂ ਪਈਤਾ॥
Prof. Sahib Singhਜਦੋਂ ਤਕ ਗੁਰੂ ਦੀ ਸਰਨ ਨਾਹ ਆਵੀਏ ਤਦ ਤਕ ਪਰਮਾਤਮਾ ਨਹੀਂ ਮਿਲਦਾ,
SikhNet (Spanish)Si uno no busca el Santuario del Guru, uno no logra alcanzar a Dios;

ਭਰਮਿ ਭੁਲਾਈਐ; ਜਨਮਿ ਮਰਿ ਆਈਐ ॥

bharam bhulaaeeai; janam mar aaeeai |

Sant Singh KhalsaDeluded by doubt, one is born, only to die, and come back again.
Manmohan SinghOtherwise he strays in doubt and is born to die and come again.
Manmohan Singh (Punjabi)ਨਹੀਂ ਤਾਂ ਉਹ ਵਹਿਮ ਅੰਦਰ ਭਟਕਦਾ ਹੈ ਅਤੇ ਮੁੜ ਕੇ ਆਉਣ ਲਈ ਜੰਮ ਕੇ ਮਰ ਜਾਂਦਾ ਹੈ।
Fareedkot Teekaਭਰਮ ਮੇਂ ਹੀ ਭੂਲੀਤਾ ਹੈ ਪੁਨਾ ਜਨਮ ਅਰ ਮਰਨ ਮੇਂ ਆਈਤਾ ਹੈ॥
Prof. Sahib Singhਭਟਕਣਾ ਵਿਚ ਕੁਰਾਹੇ ਪੈ ਕੇ ਆਤਮਕ ਮੌਤ ਸਹੇੜ ਕੇ ਮੁੜ ਮੁੜ ਜਨਮ ਵਿਚ ਆਉਂਦੇ ਰਹੀਦਾ ਹੈ।

ਪਦ ਅਰਥ ਮਰਿ = ਆਤਮਕ ਮੌਤ ਮਰ ਕੇ।

SikhNet (Spanish)se pierde en la duda y nace para morir y nacer otra vez.

ਜਮ ਦਰਿ ਬਾਧਉ; ਮਰੈ ਬਿਕਾਰੁ ॥

jam dar baadhau; marai bikaar |

Sant Singh KhalsaDying in corruption, he is bound and gagged at Death's door.
Manmohan SinghIf man dies in sins, he is bound at the door of Death-courier's.
Manmohan Singh (Punjabi)ਜੇਕਰ ਆਦਮੀ ਪਾਪਾਂ ਅੰਦਰ ਮਰਦਾ ਹੈ ਤਾਂ ਉਹ ਮੌਤ ਦੇ ਦੂਤ ਦੇ ਬੂਹੇ ਤੇ ਨਰੜ ਲਿਆ ਜਾਂਦਾ ਹੈ।
Fareedkot Teekaਬਿਸੇ ਬਿਕਾਰੋਂ ਮੇਂ ਫਸਿਆ ਹੂਆ ਏਹੁ ਜੀਵ ਜਮ ਦਰ ਮੇਂ ਬਾਧਾ ਹੂਆ ਮਾਰੀਤਾ ਹੈ॥
Prof. Sahib Singh(ਗੁਰੂ ਦੀ ਸਰਨ ਤੋਂ ਬਿਨਾ ਜੀਵ) ਜਮ ਦੇ ਦਰ ਤੇ ਬੱਧਾ ਹੋਇਆ ਵਿਅਰਥ ਹੀ ਆਤਮਕ ਮੌਤੇ ਮਰਦਾ ਹੈ,

ਪਦ ਅਰਥ ਦਰਿ = ਦਰ ਤੇ। ਬਾਧਉ = ਬੱਝਾ ਹੋਇਆ। ਮਰੈ = ਆਤਮਕ ਮੌਤ ਮਰਦਾ ਹੈ। ਬਿਕਾਰੁ = ਵਿਅਰਥ।

SikhNet (Spanish)Si uno muere en el error y en la culpa, queda atado a la puerta de la muerte,

ਨਾ ਰਿਦੈ ਨਾਮੁ; ਨ ਸਬਦੁ ਅਚਾਰੁ ॥੬॥

naa ridai naam; na sabad achaar |6|

Sant Singh KhalsaThe Naam, the Name of the Lord, is not in his heart, and he does not act according to the Shabad. ||6||
Manmohan SinghWithin his mind is not the Lord's Name, nor is his conduct according to the Guru's instruction.
Manmohan Singh (Punjabi)ਉਸ ਦੇ ਮਨ ਵਿੱਚ ਸਾਈਂ ਦਾ ਨਾਮ ਨਈਂ, ਨਾਂ ਹੀ ਉਸ ਦੀ ਜੀਵਨ ਰਹੁ ਰੀਤੀ ਗੁਰਾਂ ਦੇ ਉਪਦੇਸ਼ ਅਨੁਸਾਰ ਹੈ।
Fareedkot Teekaਕਿਉਂਕਿ ਰਿਦੇ ਮੇਂ ਨਾਮ ਨਹੀਂ ਜਾਪਿਆ ਔ ਨਾ ਬ੍ਰਹਮ ਕੇ ਪਾਵਨੇ ਕਾ ਕੋਈ ਔਰ (ਅਚਾਰੁ) ਸਾਧਨ ਸੀਖਿਆ ਹੈ॥੬॥
Prof. Sahib Singhਉਸ ਦੇ ਹਿਰਦੇ ਵਿਚ ਨਾਹ ਪ੍ਰਭੂ ਦਾ ਨਾਮ ਵੱਸਦਾ ਹੈ ਨਾਹ ਗੁਰੂ ਦਾ ਸ਼ਬਦ ਵੱਸਦਾ ਹੈ, ਨਾਹ ਹੀ ਉਸ ਦਾ ਚੰਗਾ ਆਚਰਨ ਬਣਦਾ ਹੈ ॥੬॥

ਪਦ ਅਰਥ ਅਚਾਰੁ = ਆਚਰਨ ॥੬॥

SikhNet (Spanish)pues dentro de uno no vive el Nombre del Señor ni la práctica de la Palabra.(6)

ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥

eik paadhe panddit misar kahaaveh |

Sant Singh KhalsaSome call themselves Pandits, religious scholars and spiritual teachers.
Manmohan SinghSome call themselves teachers, scholars and Brahmans.
Manmohan Singh (Punjabi)ਕਈ ਆਪਣੇ ਆਪ ਨੂੰ ਪ੍ਰਚਾਰਕ, ਵਿਦਵਾਨ ਅਤੇ ਬ੍ਰਾਹਮਣ ਅਖਵਾਉਂਦੇ ਹਨ।
Fareedkot Teekaਵਿਆਹ ਮੇਂ ਚੌਕ ਪੂਰਨਾਦਿ ਕਾਰ ਦੇਵਨੇਹਾਰੇ ਪਾਂਧੇ ਔ ਵ੍ਯਾਕਰਨੀ ਪੰਡਿਤ ਪੁਨਾ ਜਾਤੀ ਮਾਤ੍ਰ ਬ੍ਰਹਮਣ ਮਿਸਰ ਕਹਾਵਤੇ ਹੈਂ॥
Prof. Sahib Singhਅਨੇਕਾਂ (ਕੁਲੀਨ ਤੇ ਵਿਦਵਾਨ ਬ੍ਰਾਹਮਣ) ਆਪਣੇ ਆਪ ਨੂੰ ਪਾਂਧੇ ਪੰਡਿਤ ਮਿਸਰ ਅਖਵਾਂਦੇ ਹਨ,

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਿਸਰ = ਬ੍ਰਾਹਮਣ।

SikhNet (Spanish)Algunos se hacen llamar Pandits, maestros y guías espirituales,

ਦੁਬਿਧਾ ਰਾਤੇ; ਮਹਲੁ ਨ ਪਾਵਹਿ ॥

dubidhaa raate; mehal na paaveh |

Sant Singh KhalsaTinged with double-mindedness, they do not find the Mansion of the Lord's Presence.
Manmohan SinghThey are imbued with the love of another and mount not to the Master's mansion.
Manmohan Singh (Punjabi)ਉਹ ਹੋਰਸ ਦੀ ਮੁਹੱਬਤ ਨਾਲ ਰੰਗੇ ਹੋਏ ਹਨ ਅਤੇ ਮਾਲਕ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਜੋ ਇਨ ਮੇਂ ਸੇ ਦ੍ਵੈਤ ਮੇਂ ਰੰਗੇ ਹੈਂ, ਸੋ ਸਰੂਪ ਕੋ ਨਹੀਂ ਪਾਵਤੇ ਹੈਂ॥
Prof. Sahib Singhਪਰ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਗ਼ਲਤਾਨ ਰਹਿੰਦੇ ਹਨ, ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ।
SikhNet (Spanish)pero perdidos en la dualidad de su mente, no logran penetrar en la Mansión de la Presencia del Señor.

Open this shabad (39 lines, Angs 904-905) →

Ang 904 of 1430