ਰਾਮਕਲੀ ਮਹਲਾ ੧ ॥
raamakalee mahalaa 1 | Ang 904
Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.
ਸਾਹਾ ਗਣਹਿ; ਨ ਕਰਹਿ ਬੀਚਾਰੁ ॥
saahaa ganeh; na kareh beechaar | Ang 904
Sant Singh KhalsaYou calculate the auspicious days, but you do not understand
Manmohan SinghThou calculatest auspicious day for marriage, but thou reflectest not,
Manmohan Singh (Punjabi)ਤੂੰ ਵਿਆਹ ਦਾ ਸੁਲੱਖਣਾ (ਸ਼ੁਭ) ਦਿਹਾੜਾ ਗਿਣਦਾ ਹੈਂ, ਪਰ ਤੂੰ ਸੋਚਦਾ ਨਹੀਂ ਕਿ,
Fareedkot Teekaਲੜਕੇ ਲੜਕੀਓਂ ਕੇ ਸੰਜੋਗ ਕਾ (ਸਾਹਾ) ਦਿਨ ਗਿਣਤਾ ਹੈ ਔ ਬ੍ਰਹਮ ਬੀਚਾਰ ਕੋ ਤੂੰ ਨਹੀਂ ਅੰਗੀਕਾਰ ਕਰਤਾ॥
Prof. Sahib Singhਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ,ਪਦ ਅਰਥ ਸਾਹਾ = {सु = अहर्} ਸ਼ੁਭ ਦਿਨ, ਚੰਗਾ ਮੁਹੂਰਤ। ਗਣਹਿ = ਗਿਣਦਾ ਹੈਂ (ਹੇ ਪਾਂਡੇ!)
SikhNet (Spanish)Uno lleva la cuenta de los días auspiciosos pero no piensa que nuestro Dios,
ਸਾਹੇ ਊਪਰਿ; ਏਕੰਕਾਰੁ ॥
saahe aoopar; ekankaar | Ang 904
Sant Singh Khalsathat the One Creator Lord is above these auspicious days.
Manmohan Singhthat the One Formless Lord is above and beyond these days.
Manmohan Singh (Punjabi)ਇਕ ਸਰੂਪ ਰਹਿਤ ਸੁਆਮੀ ਇਨ੍ਹਾਂ ਦਿਹਾੜਿਆਂ ਤੋਂ ਉਤੇ ਅਤੇ ਪਰੇਡੇ ਹੈ।
Fareedkot Teekaਇਸ ਸਾਹੇ ਕੇ ਗਿਣਨੇ ਸੇ ਉਪਰਾਮ ਹੋਣੇ ਤੇ ਏਕ ਸਰੂਪ ਕੀ ਪ੍ਰਾਪਤੀ ਹੋਤੀ ਹੈ, ਭਾਵ ਜੋ ਕਛੁ ਹੈ ਸਭ ਪਰਮੇਸਰ ਕੇ ਹੁਕਮ ਮੇਂ ਹੈਂ॥
Prof. Sahib Singhਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ।ਪਦ ਅਰਥ ਏਕੰਕਾਰੁ = ਪਰਮਾਤਮਾ।
SikhNet (Spanish)el Ser Supremo, está arriba y más allá de ellos.
ਜਿਸੁ ਗੁਰੁ ਮਿਲੈ; ਸੋਈ ਬਿਧਿ ਜਾਣੈ ॥
jis gur milai; soee bidh jaanai | Ang 904
Sant Singh KhalsaHe alone knows the way, who meets the Guru.
Manmohan SinghHe alone, who meets the Guru, knows the way.
Manmohan Singh (Punjabi)ਜੋ ਗੁਰਾਂ ਨੂੰ ਮਿਲਦਾ ਹੈ ਉਹ ਹੀ ਮਾਰਗ ਨੂੰ ਜਾਣਦਾ ਹੈ।
Fareedkot Teekaਪਰੰਤੂ ਜਿਸ ਕੋ ਗੁਰੂ ਮਿਲਤਾ ਹੈ, ਸੋਈ ਉਪਰਾਮ ਹੋਣੇ ਕੀ ਬਿਧੀ ਕੋ ਜਾਨਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ)।ਪਦ ਅਰਥ ਸੋਈ = ਉਹੀ ਮਨੁੱਖ। ਬਿਧਿ = ਤਰੀਕਾ, ਢੰਗ।
SikhNet (Spanish)Aquél que encuentra al Guru
ਗੁਰਮਤਿ ਹੋਇ; ਤ ਹੁਕਮੁ ਪਛਾਣੈ ॥੧॥
guramat hoe; ta hukam pachhaanai |1| Ang 904
Sant Singh KhalsaWhen one follows the Guru's Teachings, then he realizes the Hukam of God's Command. ||1||
Manmohan SinghWhen man obtains the Guru's instruction, then realises he the Lord's will.
Manmohan Singh (Punjabi)ਜਦ ਬੰਦਾ ਗੁਰਾਂ ਦੇ ਉਪਦੇਸ਼ ਨੂੰ ਪਾ ਲੈਂਦਾ ਹੈ ਤਦ ਹੀ ਉਹ ਸੁਆਮੀ ਦੀ ਰਜਾ ਨੂੰ ਅਨੁਭਵ ਕਰਦਾ ਹੈ।
Fareedkot Teekaਜਾਂ ਗੁਰੋਂ ਕੀ ਸਿਖ੍ਯਾ ਪ੍ਰਾਪਤਿ ਹੋਇ ਤਾਂ ਹੁਕਮ ਕੋ ਪਛਾਨਤਾ ਹੈ॥੧॥
Prof. Sahib Singhਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ) ॥੧॥ਪਦ ਅਰਥ ਤ = ਤਾਂ ॥੧॥
SikhNet (Spanish)conoce el Sendero y realiza la Voluntad de Dios bendecido con la Palabra del Shabd del Guru.(1)
ਝੂਠੁ. ਨ ਬੋਲਿ ਪਾਡੇ; ਸਚੁ ਕਹੀਐ ॥
jhootth. na bol paadde; sach kaheeai | Ang 904
Sant Singh KhalsaDo not tell lies, O Pandit; O religious scholar, speak the Truth.
Manmohan SinghSpeak thou not falsehood, O Pandit and tell the truth.
Manmohan Singh (Punjabi)ਤੂੰ ਕੂੜ ਨਾਂ ਬੋਲ, ਹੇ ਪੰਡਿਤ! ਅਤੇ ਸੱਚੋ ਸੱਚ ਆਖ।
Fareedkot Teekaਹੇ ਪੰਡਤ! ਤੂੰ ਝੂਠ ਨਾ ਬੋਲ, ਸਚੇ ਬਚਨਾਂ ਕੋ ਕਹਿਆ ਚਾਹੀਏ॥
Prof. Sahib Singhਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮੁਹੂਰਤ ਲੱਭਣ ਦਾ) ਝੂਠ ਨਾਹ ਬੋਲ। ਸੱਚ ਬੋਲਣਾ ਚਾਹੀਦਾ ਹੈ।ਪਦ ਅਰਥ ਪਾਡੇ = ਹੇ ਪੰਡਿਤ!
SikhNet (Spanish)No mientas y di la Verdad,
ਹਉਮੈ ਜਾਇ; ਸਬਦਿ ਘਰੁ ਲਹੀਐ ॥੧॥ ਰਹਾਉ ॥
haumai jaae; sabad ghar laheeai |1| rahaau | Ang 904
Sant Singh KhalsaWhen egotism is eradicated through the Word of the Shabad, then one finds His home. ||1||Pause||
Manmohan SinghWhen through the Name, one's ego is stilled, then finds he the Lord's mansion. Pause.
Manmohan Singh (Punjabi)ਜਦ ਨਾਮ ਦੇ ਰਾਹੀਂ ਬੰਦੇ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ। ਠਹਿਰਾਓ।
Fareedkot Teekaਜੋ ਹਉਮੈ ਚਲੀ ਜਾਇ ਤੌ ਬ੍ਰਹਮ ਕੋ (ਘਰੁ) ਰਿਦੇ ਮੇਂ ਪਾਇ ਲਈਦਾ ਹੈ॥੧॥ ਰਹਾਉ ॥
Prof. Sahib Singhਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ) ॥੧॥ ਰਹਾਉ ॥ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਘਰੁ = ਆਤਮਕ ਆਨੰਦ ਦਾ ਟਿਕਾਣਾ ॥੧॥ ਰਹਾਉ ॥
SikhNet (Spanish)pues uno logra el Recinto Verdadero si uno se libera de su ego a través de la Palabra del Shabd del Guru.(1-Pausa)
ਗਣਿ ਗਣਿ ਜੋਤਕੁ; ਕਾਂਡੀ ਕੀਨੀ ॥
gan gan jotak; kaanddee keenee | Ang 904
Sant Singh KhalsaCalculating and counting, the astrologer draws the horoscope.
Manmohan SinghCalculating and counting, the astrologer draws out a horoscope.
Manmohan Singh (Punjabi)ਗਿਣ ਮਿਣ ਕੇ ਜੋਤਸ਼ੀ ਜਨਮ-ਕੁੰਡਲੀ ਬਣਾਉਂਦਾ ਹੈ।
Fareedkot Teekaਗਿਣ ਗਿਣ ਕੇ ਜੋਤਸ ਸ਼ਾਸਤ੍ਰੋਂ ਕੋ (ਕਾਂਡੀ) ਪਤ੍ਰੀ ਬਨਾਈ॥
Prof. Sahib Singh(ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ।ਪਦ ਅਰਥ ਗਣਿ = ਗਿਣ ਕੇ। ਜੋਤਕੁ = ਜੋਤਸ਼। ਕਾਂਡੀ = ਜਨਮ-ਪੱਤ੍ਰੀ।
SikhNet (Spanish)El astrólogo nos hace el horóscopo calculando esto y lo otro,
ਪੜੈ ਸੁਣਾਵੈ; ਤਤੁ. ਨ ਚੀਨੀ ॥
parrai sunaavai; tat. na cheenee | Ang 904
Sant Singh KhalsaHe studies it and announces it, but he does not understand reality.
Manmohan SinghHe peruses and reads it out to others, but realises not the reality.
Manmohan Singh (Punjabi)ਉਹ ਇਸਨੂੰ ਵਾਚਦਾ ਅਤੇ ਹੋਰਨਾਂ ਨੂੰ ਸੁਣਾਉਂਦਾ ਹੈ, ਪ੍ਰੰਤੂ ਅਸਲੀਅਤ ਨੂੰ ਅਨੁਭਵ ਨਹੀਂ ਕਰਦਾ।
Fareedkot Teekaਆਪ ਪੜਤਾ ਔ ਲੋਕੋਂ ਕੋ ਸੁਨਾਵਤਾ ਭੀ ਤੂੰ ਸਾਰ ਵਸਤੂ ਕੋ ਨਹੀਂ ਪਛਾਨਤਾ ਹੈਂ॥
Prof. Sahib Singh(ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ।
SikhNet (Spanish)después nos lo lee sin darse él mismo cuenta de la Esencia de la Realidad.
ਸਭਸੈ ਊਪਰਿ; ਗੁਰਸਬਦੁ ਬੀਚਾਰੁ ॥
sabhasai aoopar; gurasabad beechaar | Ang 904
Sant Singh KhalsaUnderstand, that the Word of the Guru's Shabad is above all.
Manmohan SinghDeem thou the Guru's hymns over and above all,
Manmohan Singh (Punjabi)ਤੂੰ ਗੁਰਾਂ ਦੀ ਬਾਣੀ ਨੂੰ ਸਾਰਿਆਂ ਤੋਂ ਉਚੇਰੀ ਤੇ ਉਤੋਂ ਦੀ ਸਮਝ।
Fareedkot Teekaਸਭ ਸਾਧਨੋਂ ਸੇ ਊਪਰ ਗੁਰ ਉਪਦੇਸ਼ ਕਾ ਬੀਚਾਰ ਹੈ॥
Prof. Sahib Singh(ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਏ।ਪਦ ਅਰਥ ਸਭਸੈ ਊਪਰਿ = ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ।
SikhNet (Spanish)Más allá de todo está la Contemplación de la Palabra;
ਹੋਰ ਕਥਨੀ ਬਦਉ ਨ; ਸਗਲੀ ਛਾਰੁ ॥੨॥
hor kathanee bdau na; sagalee chhaar |2| Ang 904
Sant Singh KhalsaDo not speak of anything else; it is all just ashes. ||2||
Manmohan SinghUtter thou not any other discourse, as all else is but ashes.
Manmohan Singh (Punjabi)ਤੂੰ ਹੋਰ ਕੋਈ ਕਥਾ ਵਾਰਤਾ ਉਚਾਰਨ ਨਾਂ ਕਰ ਕਿਉਂਕਿ ਹੋਰ ਸਾਰਾ ਕੁਛ ਸੁਆਹ ਹੀ ਹੈ।
Fareedkot Teekaਹੋਰ ਕਹਾਣੀਆਂ ਕੋ ਮੈਂ ਨਹੀਂ (ਬਦੋ) ਗਿਣਤਾ, ਏਹ ਸਭ ਛਾਰ ਰੂਪ ਹੈਂ, ਭਾਵ ਵਿਅਰਥ ਹੈਂ॥੨॥
Prof. Sahib Singhਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ ॥੨॥ਪਦ ਅਰਥ ਬਦਉ ਨ = ਮੈਂ ਨਹੀਂ ਮੰਨਦਾ। ਛਾਰੁ = ਸੁਆਹ ॥੨॥
SikhNet (Spanish)no digo nada de todo lo demás, pues todo lo demás no es más que polvo.(2)
ਨਾਵਹਿ ਧੋਵਹਿ; ਪੂਜਹਿ ਸੈਲਾ ॥
naaveh dhoveh; poojeh sailaa | Ang 904
Sant Singh KhalsaYou bathe, wash, and worship stones.
Manmohan SinghThou bathest, washest and worshippest stones.
Manmohan Singh (Punjabi)ਤੂੰ ਨ੍ਹਾਉਂਦਾ, ਧੋਦਾਂ ਹੈਂ ਅਤੇ ਪੱਥਰਾਂ ਨੂੰ ਪੂਜਦਾ ਹੈਂ।
Fareedkot Teekaਸਰੀਰ ਕਰ ਕੇ ਸਨਾਨ ਕਰਤਾ ਹੈ ਅਰ ਬਸਤ੍ਰੋਂ ਕੋ ਧੋਂਦਾ ਹੈ ਪੁਨਹ ਪੱਥਰਾਂ ਕੋ ਪੂਜਤਾ ਹੈਂ॥
Prof. Sahib Singh(ਹੇ ਪੰਡਿਤ!) ਤੂੰ (ਤੀਰਥ ਆਦਿਕ ਤੇ) ਇਸ਼ਨਾਨ ਕਰਦਾ ਹੈਂ (ਸਰੀਰ ਮਲ ਮਲ ਕੇ) ਧੋਂਦਾ ਹੈਂ, ਤੇ ਪੱਥਰ (ਦੇ ਦੇਵੀ ਦੇਵਤੇ) ਪੂਜਦਾ ਹੈਂ,ਪਦ ਅਰਥ ਸੈਲਾ = ਪੱਥਰ, ਪੱਥਰ ਦੀਆਂ ਮੂਰਤੀਆਂ।
SikhNet (Spanish)Algunos se bañan en lugares Santos y alaban ídolos y piedras,
ਬਿਨੁ ਹਰਿ ਰਾਤੇ; ਮੈਲੋ ਮੈਲਾ ॥
bin har raate; mailo mailaa | Ang 904
Sant Singh KhalsaBut without being imbued with the Lord, you are the filthiest of the filthy.
Manmohan SinghWithout being imbued with God, thou art the filthiest of the filthy.
Manmohan Singh (Punjabi)ਵਾਹਿਗੁਰੂ ਦੇ ਨਾਲ ਰੰਗੀਜਣ ਦੇ ਬਾਝੋਂ ਤੂੰ ਪਲੀਤਾਂ ਦਾ ਪਰਮ ਪਲੀਤ ਹੈਂ।
Fareedkot Teekaਪਰੰਤੂ ਹਰੀ ਕੇ ਭਜਨ ਮੇਂ ਮਨ ਰੰਗੇ ਬਿਨਾਂ ਮਨ ਤਨ ਸੇ ਤੂੰ ਮੈਲਾ ਹੀ ਹੈਂ॥
Prof. Sahib Singhਪਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਣ ਤੋਂ ਬਿਨਾ (ਮਨ ਵਿਕਾਰਾਂ ਨਾਲ) ਸਦਾ ਮੈਲਾ ਰਹਿੰਦਾ ਹੈ।
SikhNet (Spanish)pero sin estar imbuidos en Dios, viven en la impureza.
ਗਰਬੁ ਨਿਵਾਰਿ; ਮਿਲੈ ਪ੍ਰਭੁ ਸਾਰਥਿ ॥
garab nivaar; milai prabh saarath | Ang 904
Sant Singh KhalsaSubduing your pride, you shall receive the supreme wealth of God.
Manmohan SinghStilling thy self-conceit, thou shalt obtain the Lord's supreme wealth.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਤੂੰ ਸੁਆਮੀ ਦੀ ਗੁਣਦਾਇਕ ਦੌਲਤ ਨੂੰ ਪਾ ਲਵੇਗਾਂ।
Fareedkot Teekaਤਾਂ ਤੇ ਤੂੰ ਹੰਕਾਰ ਕੋ ਨਿਵਾਰ, ਇਸ ਸੇ ਤੇਰੇ ਕੋ ਸਹਿਤ ਅਰਥ ਕੇ ਪ੍ਰਭੂ ਮਿਲੇਗਾ। ਭਾਵ ਸੇ ਧਰਮ, ਅਰਥ, ਕਾਮ, ਮੋਖ, ਸਭ ਤੇਰੇ ਕੋ ਪ੍ਰਾਪਤਿ ਹੋਂਵੇਗੇ; ਵਾ ਜੋ ਪ੍ਰਭੂ ਅਰਜਨ ਕਾ ਰਥਵਾਹੀ ਹੂਆ ਹੈ, ਸੋ ਮਿਲੇਗਾ॥
Prof. Sahib Singh(ਹੇ ਪੰਡਿਤ! ਨਾਮ ਜਪ ਕੇ) ਅਹੰਕਾਰ ਦੂਰ ਕੀਤਿਆਂ (ਜੀਵਨ ਰਥ ਦਾ) ਰਥਵਾਹੀ ਪ੍ਰਭੂ ਮਿਲ ਪੈਂਦਾ ਹੈ।ਪਦ ਅਰਥ ਗਰਬੁ = ਅਹੰਕਾਰ। ਸਾਰਥਿ = {र्साथि} ਰਥਵਾਹੀ, ਜੀਵਨ-ਰਥ ਨੂੰ ਚਲਾਣ ਵਾਲਾ।
SikhNet (Spanish)Controla mejor tu ego para que tu Señor
ਮੁਕਤਿ ਪ੍ਰਾਨ; ਜਪਿ ਹਰਿ ਕਿਰਤਾਰਥਿ ॥੩॥
mukat praan; jap har kirataarath |3| Ang 904
Sant Singh KhalsaThe mortal is liberated and emancipated, meditating on the Lord. ||3||
Manmohan SinghMeditating on the Lord, the mortal is emancipated and fulfilled.
Manmohan Singh (Punjabi)ਸਾਹਿਬ ਦਾ ਸਿਮਰਨ ਕਰਕੇ ਪ੍ਰਾਣੀ ਮੋਖਸ਼ ਅਤੇ ਸੰਪੂਰਨ ਥੀ ਵੰਞਦਾ ਹੈ।
Fareedkot Teekaਅਰ ਜੋ ਪ੍ਰਾਣ ਪ੍ਰਾਨਾ ਉਪਲਖਤ ਲਿੰਗ ਸਰੀਰ ਸੇ ਮੁਕਤ ਹੂਆ ਚਾਹਤਾ ਹੈਂ, ਤੋ ਹਰੀ ਜੋ ਕ੍ਰਿਤਾਰਥ ਸਰੂਪ ਹੈ ਤਿਸ ਕੋ ਜਪ॥੩॥
Prof. Sahib Singh(ਤਾਂ ਤੇ) ਜਿੰਦ ਨੂੰ ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲੇ ਤੇ ਜੀਵਨ ਸਫਲਾ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ ॥੩॥ਪਦ ਅਰਥ ਕਿਰਤਾਰਥਿ = ਸਫਲ ਕਰਨ ਵਾਲਾ ॥੩॥
SikhNet (Spanish)te encuentre y para que Contemplándolo tu vida sea emancipada y encuentres la Plenitud.(3)
ਵਾਚੈ ਵਾਦੁ; ਨ ਬੇਦੁ ਬੀਚਾਰੈ ॥
vaachai vaad; na bed beechaarai | Ang 904
Sant Singh KhalsaYou study the arguments, but do not contemplate the Vedas.
Manmohan SinghMan readest of strifes and deliberates not over Divine knowledge.
Manmohan Singh (Punjabi)ਆਦਮੀ ਝਗੜੇ ਬਖੇੜਿਆਂ ਬਾਰੇ ਪੜ੍ਹਦਾ ਹੈ ਅਤੇ ਬ੍ਰਹਿਮ ਬੀਚਾਰ ਨੂੰ ਸੋਚਦਾ ਸਮਝਦਾ ਨਹੀਂ।
Fareedkot Teekaਤੂੰ ਝਗੜਿਓਂ ਕੋ ਵਾਚਤਾ ਹੈਂ ਔ ਬੇਦੋਂ ਕਾ ਬੀਚਾਰ ਨਹੀਂ ਕਰਤਾ ਹੈਂ॥
Prof. Sahib Singh(ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ।ਪਦ ਅਰਥ ਵਾਦੁ = ਝਗੜਾ, ਚਰਚਾ, ਬਹਿਸ।
SikhNet (Spanish)Uno no reflexiona en los Vedas, vive involucrado siempre en la contienda
ਆਪਿ ਡੁਬੈ; ਕਿਉ ਪਿਤਰਾ ਤਾਰੈ ॥
aap ddubai; kiau pitaraa taarai | Ang 904
Sant Singh KhalsaYou drown yourself - how will you save your ancestors?
Manmohan SinghDrowned himself, how can he save his ancestors?
Manmohan Singh (Punjabi)ਉਹ ਖੁਦ ਡੁੱਬ ਜਾਂਦਾ ਹੈ ਅਤੇ ਆਪਣੇ ਵੱਡੇ ਵਡੇਰਿਆਂ ਦਾ ਉਹ ਕਿਸ ਤਰ੍ਹਾਂ ਉਧਾਰ ਕਰ ਸਕਦਾ ਹੈ?
Fareedkot Teekaਜੋ ਆਪ ਹੀ ਡੂਬਤਾ ਹੋਵੈ ਸੋ ਪਿਤਰਾਂ ਕੋ ਕੈਸੇ ਤਾਰੇਗਾ। ਭਾਵ ਜੋ ਆਪ ਮੁਕਤ ਨਹੀਂ ਹੂਆ ਓਹ ਔਰੋਂ ਕੋ ਉਪਦੇਸ਼ ਦੇ ਕਰ ਕੈਸੇ ਮੁਕਤਿ ਕਰੇਗਾ?
Prof. Sahib Singh(ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ?
SikhNet (Spanish)y si está ahogándose, ¿cómo podrá salvar las Almas de sus ancestros?
ਘਟਿ ਘਟਿ ਬ੍ਰਹਮੁ; ਚੀਨੈ ਜਨੁ ਕੋਇ ॥
ghatt ghatt braham; cheenai jan koe | Ang 904
Sant Singh KhalsaHow rare is that person who realizes that God is in each and every heart.
Manmohan SinghSome rare one sees the Lord contained amongst all the hearts.
Manmohan Singh (Punjabi)ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਦਾ ਹੈ।
Fareedkot Teekaਘਟੋਂ ਘਟੋਂ ਮੇਂ ਪੂਰਨ ਬ੍ਰਹਮ ਹੈ, ਪਰੰਤੂ ਸੋਈ ਪੁਰਸ਼ ਪਹਿਚਾਨਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ।ਪਦ ਅਰਥ ਕੋਇ = ਕੋਈ ਵਿਰਲਾ।
SikhNet (Spanish)El Señor está en todos los corazones, pero extraordinario es aquél que entiende esto.
ਸਤਿਗੁਰੁ ਮਿਲੈ; ਤ ਸੋਝੀ ਹੋਇ ॥੪॥
satigur milai; ta sojhee hoe |4| Ang 904
Sant Singh KhalsaWhen one meets the True Guru, then he understands. ||4||
Manmohan SinghWhen man meets the True Guru, then alone obtains he understanding.
Manmohan Singh (Punjabi)ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਕੇਵਲ ਤਦ ਹੀ ਉਸ ਨੂੰ ਗਿਆਤ ਹੁੰਦੀ ਹੈ।
Fareedkot Teekaਜੋ ਸਤਿਗੁਰ ਮਿਲ ਜਾਏ ਤੌ ਬ੍ਰਹਮ ਕੀ ਗ੍ਯਾਤ ਹੋਤੀ ਹੈ॥੪॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ ॥੪॥
SikhNet (Spanish)Sí, cuando uno encuentra al Verdadero Guru, vive la Verdad. (4)
ਗਣਤ ਗਣੀਐ; ਸਹਸਾ ਦੁਖੁ ਜੀਐ ॥
ganat ganeeai; sahasaa dukh jeeai | Ang 904
Sant Singh KhalsaMaking his calculations, cynicism and suffering afflict his soul.
Manmohan SinghBy making calculations, doubt and sorrow enter the mind.
Manmohan Singh (Punjabi)ਲੇਖਾ ਪੱਤਾ ਕਰਨ ਦੁਆਰਾ, ਸੰਦੇਹ ਅਤੇ ਸ਼ੱਕ ਚਿੱਤ ਅੰਦਰ ਪ੍ਰਵੇਸ਼ ਕਰ ਜਾਂਦੇ ਹਨ।
Fareedkot Teekaਜੋ ਗਿਣਤੀਆਂ ਗਿਣੀਐ ਤੋ ਜੀਉ ਕੋ ਸੰਸਿਆਂ ਕਾ ਦੁਖੁ ਹੀ ਹੋਤਾ ਹੈ॥
Prof. Sahib Singhਜਿਉਂ ਜਿਉਂ ਸ਼ੁਭ ਅਸ਼ੁਭ ਮੁਹੂਰਤਾਂ ਦੇ ਲੇਖੇ ਗਿਣਦੇ ਰਹੀਏ ਤਿਉਂ ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਾ ਰਹਿੰਦਾ ਹੈ।ਪਦ ਅਰਥ ਸਹਸਾ = ਸਹਿਮ। ਜੀਐ = ਜਿੰਦ ਨੂੰ।
SikhNet (Spanish)Cálculos acerca del futuro crean duda y tristeza en el interior,
ਗੁਰ ਕੀ ਸਰਣਿ ਪਵੈ; ਸੁਖੁ ਥੀਐ ॥
gur kee saran pavai; sukh theeai | Ang 904
Sant Singh KhalsaSeeking the Sanctuary of the Guru, peace is found.
Manmohan SinghSeeking the Guru's protection, peace ensues.
Manmohan Singh (Punjabi)ਗੁਰਾਂ ਦੀ ਪਨਾਹ ਲੈਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
Fareedkot Teekaਜੋ ਗੁਰੋਂ ਕੀ ਸਰਣ ਇਹ ਜੀਵ ਪੜੇ ਤੋ ਸੁਖੁ ਹੋਤਾ ਹੈ, ਤਾਂ ਤੇ ਪਰਮੇਸ੍ਵਰ ਪਾਸ ਬੇਨਤੀ ਕਰੇ॥
Prof. Sahib Singhਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ।
SikhNet (Spanish)pero reposando en el Santuario del Guru, uno vive siempre en Paz.
ਕਰਿ ਅਪਰਾਧ; ਸਰਣਿ ਹਮ ਆਇਆ ॥
kar aparaadh; saran ham aaeaa | Ang 904
Sant Singh KhalsaI sinned and made mistakes, but now I seek Your Sanctuary.
Manmohan SinghHaving committed sins, o Lord, I have now sought Thine protection.
Manmohan Singh (Punjabi)ਪਾਪ ਕਮਾ ਕੇ, ਹੇ ਸੁਆਮੀ! ਮੈਂ ਹੁਣ ਤੇਰੀ ਪਨਾਹ ਲਈ ਹੈ।
Fareedkot Teekaਹੇ ਹਰੀ! ਮੈਂ ਅਨੇਕ ਪਾਪ ਕਰਤਾ ਹੂਆ ਆਪ ਕੀ ਸਰਣੀ ਆਇਆ ਹੂੰ॥
Prof. Sahib Singhਪਾਪ ਅਪਰਾਧ ਕਰ ਕੇ ਭੀ ਜਦੋਂ ਅਸੀਂ ਪਰਮਾਤਮਾ ਦੀ ਸਰਨ ਆਉਂਦੇ ਹਾਂ,
SikhNet (Spanish)Oh Dios, he cometido tantos errores, pero ahora busco Tu Refugio.
ਗੁਰ ਹਰਿ ਭੇਟੇ; ਪੁਰਬਿ ਕਮਾਇਆ ॥੫॥
gur har bhette; purab kamaaeaa |5| Ang 904
Sant Singh KhalsaThe Guru led me to meet the Lord, according to my past actions. ||5||
Manmohan SinghAccording to my past deed, the Guru has caused me to meet my God.
Manmohan Singh (Punjabi)ਮੇਰੇ ਪੂਰਬਲੇ ਕਰਮਾਂ ਅਨੁਸਾਰ, ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ।
Fareedkot Teekaਹੇ ਭਾਈ! ਪੂਰਬ ਜਨਮ ਮੇਂ ਕੋਈ ਅਤੀ ਉਤਮ ਕਰਮ ਕਮਾਇਆ ਹੂਆ ਹੋਵੇ, ਤਉ ਪੁਰਸ਼ ਕੋ ਗੁਰੋਂ ਦੁਆਰੇ ਹਰੀ ਮਿਲਤਾ ਹੈ॥੫॥
Prof. Sahib Singhਤਾਂ ਪਰਮਾਤਮਾ ਸਾਡੇ ਪੂਰਬਲੇ ਕਰਮਾਂ ਅਨੁਸਾਰ ਗੁਰੂ ਨੂੰ ਮਿਲਾ ਦੇਂਦਾ ਹੈ (ਤੇ ਗੁਰੂ ਸਹੀ ਜੀਵਨ-ਰਾਹ ਵਿਖਾਂਦਾ ਹੈ) ॥੫॥ਪਦ ਅਰਥ ਭੇਟੇ = ਮਿਲੇ। ਪੁਰਬਿ = ਪੂਰਬਲੇ ਸਮੇ ਵਿਚ ॥੫॥
SikhNet (Spanish)Te he encontrado y al Guru también; mis acciones pasadas han dado fruto en verdad. (5)
ਗੁਰ ਸਰਣਿ. ਨ ਆਈਐ; ਬ੍ਰਹਮੁ. ਨ ਪਾਈਐ ॥
gur saran. na aaeeai; braham. na paaeeai | Ang 904
Sant Singh KhalsaIf one does not enter the Guru's Sanctuary, God cannot be found.
Manmohan SinghThe Lord can be obtained not, unless man enters the Guru's sanctuary.
Manmohan Singh (Punjabi)ਜਦ ਤਾਂਈਂ ਇਨਸਾਨ ਗੁਰਾਂ ਦੀ ਸ਼ਰਣਾਗਤ ਨਾਂ ਸੰਭਾਲੇ ਪ੍ਰਭੂ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
Fareedkot Teekaਅਰ ਜਿਤਨਾ ਚਿਰ ਗੁਰੋਂ ਕੀ ਸਰਣ ਨਹੀਂ ਆਈਤਾ ਤਿਤਨਾ ਚਿਰ ਬ੍ਰਹਮ ਕੋ ਨਹੀਂ ਪਈਤਾ॥
Prof. Sahib Singhਜਦੋਂ ਤਕ ਗੁਰੂ ਦੀ ਸਰਨ ਨਾਹ ਆਵੀਏ ਤਦ ਤਕ ਪਰਮਾਤਮਾ ਨਹੀਂ ਮਿਲਦਾ,
SikhNet (Spanish)Si uno no busca el Santuario del Guru, uno no logra alcanzar a Dios;
ਭਰਮਿ ਭੁਲਾਈਐ; ਜਨਮਿ ਮਰਿ ਆਈਐ ॥
bharam bhulaaeeai; janam mar aaeeai | Ang 904
Sant Singh KhalsaDeluded by doubt, one is born, only to die, and come back again.
Manmohan SinghOtherwise he strays in doubt and is born to die and come again.
Manmohan Singh (Punjabi)ਨਹੀਂ ਤਾਂ ਉਹ ਵਹਿਮ ਅੰਦਰ ਭਟਕਦਾ ਹੈ ਅਤੇ ਮੁੜ ਕੇ ਆਉਣ ਲਈ ਜੰਮ ਕੇ ਮਰ ਜਾਂਦਾ ਹੈ।
Fareedkot Teekaਭਰਮ ਮੇਂ ਹੀ ਭੂਲੀਤਾ ਹੈ ਪੁਨਾ ਜਨਮ ਅਰ ਮਰਨ ਮੇਂ ਆਈਤਾ ਹੈ॥
Prof. Sahib Singhਭਟਕਣਾ ਵਿਚ ਕੁਰਾਹੇ ਪੈ ਕੇ ਆਤਮਕ ਮੌਤ ਸਹੇੜ ਕੇ ਮੁੜ ਮੁੜ ਜਨਮ ਵਿਚ ਆਉਂਦੇ ਰਹੀਦਾ ਹੈ।ਪਦ ਅਰਥ ਮਰਿ = ਆਤਮਕ ਮੌਤ ਮਰ ਕੇ।
SikhNet (Spanish)se pierde en la duda y nace para morir y nacer otra vez.
ਜਮ ਦਰਿ ਬਾਧਉ; ਮਰੈ ਬਿਕਾਰੁ ॥
jam dar baadhau; marai bikaar | Ang 904
Sant Singh KhalsaDying in corruption, he is bound and gagged at Death's door.
Manmohan SinghIf man dies in sins, he is bound at the door of Death-courier's.
Manmohan Singh (Punjabi)ਜੇਕਰ ਆਦਮੀ ਪਾਪਾਂ ਅੰਦਰ ਮਰਦਾ ਹੈ ਤਾਂ ਉਹ ਮੌਤ ਦੇ ਦੂਤ ਦੇ ਬੂਹੇ ਤੇ ਨਰੜ ਲਿਆ ਜਾਂਦਾ ਹੈ।
Fareedkot Teekaਬਿਸੇ ਬਿਕਾਰੋਂ ਮੇਂ ਫਸਿਆ ਹੂਆ ਏਹੁ ਜੀਵ ਜਮ ਦਰ ਮੇਂ ਬਾਧਾ ਹੂਆ ਮਾਰੀਤਾ ਹੈ॥
Prof. Sahib Singh(ਗੁਰੂ ਦੀ ਸਰਨ ਤੋਂ ਬਿਨਾ ਜੀਵ) ਜਮ ਦੇ ਦਰ ਤੇ ਬੱਧਾ ਹੋਇਆ ਵਿਅਰਥ ਹੀ ਆਤਮਕ ਮੌਤੇ ਮਰਦਾ ਹੈ,ਪਦ ਅਰਥ ਦਰਿ = ਦਰ ਤੇ। ਬਾਧਉ = ਬੱਝਾ ਹੋਇਆ। ਮਰੈ = ਆਤਮਕ ਮੌਤ ਮਰਦਾ ਹੈ। ਬਿਕਾਰੁ = ਵਿਅਰਥ।
SikhNet (Spanish)Si uno muere en el error y en la culpa, queda atado a la puerta de la muerte,
ਨਾ ਰਿਦੈ ਨਾਮੁ; ਨ ਸਬਦੁ ਅਚਾਰੁ ॥੬॥
naa ridai naam; na sabad achaar |6| Ang 904
Sant Singh KhalsaThe Naam, the Name of the Lord, is not in his heart, and he does not act according to the Shabad. ||6||
Manmohan SinghWithin his mind is not the Lord's Name, nor is his conduct according to the Guru's instruction.
Manmohan Singh (Punjabi)ਉਸ ਦੇ ਮਨ ਵਿੱਚ ਸਾਈਂ ਦਾ ਨਾਮ ਨਈਂ, ਨਾਂ ਹੀ ਉਸ ਦੀ ਜੀਵਨ ਰਹੁ ਰੀਤੀ ਗੁਰਾਂ ਦੇ ਉਪਦੇਸ਼ ਅਨੁਸਾਰ ਹੈ।
Fareedkot Teekaਕਿਉਂਕਿ ਰਿਦੇ ਮੇਂ ਨਾਮ ਨਹੀਂ ਜਾਪਿਆ ਔ ਨਾ ਬ੍ਰਹਮ ਕੇ ਪਾਵਨੇ ਕਾ ਕੋਈ ਔਰ (ਅਚਾਰੁ) ਸਾਧਨ ਸੀਖਿਆ ਹੈ॥੬॥
Prof. Sahib Singhਉਸ ਦੇ ਹਿਰਦੇ ਵਿਚ ਨਾਹ ਪ੍ਰਭੂ ਦਾ ਨਾਮ ਵੱਸਦਾ ਹੈ ਨਾਹ ਗੁਰੂ ਦਾ ਸ਼ਬਦ ਵੱਸਦਾ ਹੈ, ਨਾਹ ਹੀ ਉਸ ਦਾ ਚੰਗਾ ਆਚਰਨ ਬਣਦਾ ਹੈ ॥੬॥ਪਦ ਅਰਥ ਅਚਾਰੁ = ਆਚਰਨ ॥੬॥
SikhNet (Spanish)pues dentro de uno no vive el Nombre del Señor ni la práctica de la Palabra.(6)
ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥
eik paadhe panddit misar kahaaveh | Ang 904
Sant Singh KhalsaSome call themselves Pandits, religious scholars and spiritual teachers.
Manmohan SinghSome call themselves teachers, scholars and Brahmans.
Manmohan Singh (Punjabi)ਕਈ ਆਪਣੇ ਆਪ ਨੂੰ ਪ੍ਰਚਾਰਕ, ਵਿਦਵਾਨ ਅਤੇ ਬ੍ਰਾਹਮਣ ਅਖਵਾਉਂਦੇ ਹਨ।
Fareedkot Teekaਵਿਆਹ ਮੇਂ ਚੌਕ ਪੂਰਨਾਦਿ ਕਾਰ ਦੇਵਨੇਹਾਰੇ ਪਾਂਧੇ ਔ ਵ੍ਯਾਕਰਨੀ ਪੰਡਿਤ ਪੁਨਾ ਜਾਤੀ ਮਾਤ੍ਰ ਬ੍ਰਹਮਣ ਮਿਸਰ ਕਹਾਵਤੇ ਹੈਂ॥
Prof. Sahib Singhਅਨੇਕਾਂ (ਕੁਲੀਨ ਤੇ ਵਿਦਵਾਨ ਬ੍ਰਾਹਮਣ) ਆਪਣੇ ਆਪ ਨੂੰ ਪਾਂਧੇ ਪੰਡਿਤ ਮਿਸਰ ਅਖਵਾਂਦੇ ਹਨ,ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮਿਸਰ = ਬ੍ਰਾਹਮਣ।
SikhNet (Spanish)Algunos se hacen llamar Pandits, maestros y guías espirituales,
ਦੁਬਿਧਾ ਰਾਤੇ; ਮਹਲੁ ਨ ਪਾਵਹਿ ॥
dubidhaa raate; mehal na paaveh | Ang 904
Sant Singh KhalsaTinged with double-mindedness, they do not find the Mansion of the Lord's Presence.
Manmohan SinghThey are imbued with the love of another and mount not to the Master's mansion.
Manmohan Singh (Punjabi)ਉਹ ਹੋਰਸ ਦੀ ਮੁਹੱਬਤ ਨਾਲ ਰੰਗੇ ਹੋਏ ਹਨ ਅਤੇ ਮਾਲਕ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੇ।
Fareedkot Teekaਜੋ ਇਨ ਮੇਂ ਸੇ ਦ੍ਵੈਤ ਮੇਂ ਰੰਗੇ ਹੈਂ, ਸੋ ਸਰੂਪ ਕੋ ਨਹੀਂ ਪਾਵਤੇ ਹੈਂ॥
Prof. Sahib Singhਪਰ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਗ਼ਲਤਾਨ ਰਹਿੰਦੇ ਹਨ, ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ।
SikhNet (Spanish)pero perdidos en la dualidad de su mente, no logran penetrar en la Mansión de la Presencia del Señor.
ਜਿਸੁ; ਗੁਰ ਪਰਸਾਦੀ ਨਾਮੁ ਅਧਾਰੁ ॥
jis; gur parasaadee naam adhaar | Ang 905
Sant Singh KhalsaOne who takes the Support of the Naam, by Guru's Grace,
Manmohan SinghHe, who by Guru's grace, has the Name's prop;
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜਿਸ ਨੂੰ ਨਾਮ ਦਾ ਆਸਰਾ ਹੈ,
Fareedkot Teekaਜਿਸ ਕੋ ਗੁਰੋਂ ਕੀ ਕ੍ਰਿਪਾ ਸੇ ਨਾਮ ਕਾ ਅਧਾਰ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਗਿਆ ਹੈ,ਪਦ ਅਰਥ ਆਧਾਰੁ = ਆਸਰਾ।
SikhNet (Spanish)Quien por la Gracia del Guru se apoya en el Naam, por la Gracia del Guru,
ਕੋਟਿ ਮਧੇ; ਕੋ ਜਨੁ ਆਪਾਰੁ ॥੭॥
kott madhe; ko jan aapaar |7| Ang 905
Sant Singh Khalsais a rare person, one among millions, incomparable. ||7||
Manmohan Singhamongst millions, rare is that unequalled person.
Manmohan Singh (Punjabi)ਕਰੋੜਾਂ ਵਿਚੋਂ ਕੋਈ ਵਿਰਲਾ ਹੀ ਬੇਨਜ਼ੀਰ ਪੁਰਸ਼ ਹੈ।
Fareedkot Teeka(ਅਪਾਰੁ) ਕ੍ਰੋੜੋਂ ਮੇਂ ਸੇ ਵਹੁ ਕੋਈ ਏਕ ਜਨੁ ਹੈ॥੭॥
Prof. Sahib Singh(ਉਹ) ਕ੍ਰੋੜਾਂ ਵਿਚੋਂ ਕੋਈ ਉਹ ਬੰਦਾ ਅਦੁਤੀ ਹੈ ॥੭॥ਪਦ ਅਰਥ ਕੋ ਜਨੁ = ਕੋਈ ਵਿਰਲਾ ਮਨੁੱਖ। ਆਪਾਰੁ = ਅਦੁਤੀ ॥੭॥
SikhNet (Spanish)es un ser excepcional, incomparable aun entre millones de seres.(7)
ਏਕੁ ਬੁਰਾ ਭਲਾ; ਸਚੁ ਏਕੈ ॥
ek buraa bhalaa; sach ekai | Ang 905
Sant Singh KhalsaOne is bad, and another good, but the One True Lord is contained in all.
Manmohan SinghOne is evil and another good, but the One True Lord is contained within all.
Manmohan Singh (Punjabi)ਇਕ ਮੰਦਾ ਹੈ ਅਤੇ ਇਕ ਚੰਗਾ, ਪਰ ਇਕ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੈ।
Fareedkot Teekaਅਸੁਭ ਸੁਭ ਏਕ ਹੀ ਏਕ ਸਚਾ ਹੋ ਰਹਿਆ ਹੈ॥
Prof. Sahib Singhਹੇ ਪੰਡਿਤ! (ਜਗਤ ਵਿਚ) ਚਾਹੇ ਕੋਈ ਭਲਾ ਹੈ ਚਾਹੇ ਬੁਰਾ ਹੈ ਹਰੇਕ ਵਿਚ ਸਦਾ-ਥਿਰ ਪ੍ਰਭੂ ਹੀ ਮੌਜੂਦ ਹੈ।ਪਦ ਅਰਥ ਸਚੁ = ਸਦਾ-ਥਿਰ ਪ੍ਰਭੂ।
SikhNet (Spanish)El Uno prevalece sobre el bien y el mal;
ਬੂਝੁ ਗਿਆਨੀ; ਸਤਗੁਰ ਕੀ ਟੇਕੈ ॥
boojh giaanee; satagur kee ttekai | Ang 905
Sant Singh KhalsaUnderstand this, O spiritual teacher, through the support of the True Guru:
Manmohan SinghUnderstand this, O Divine, through the support of the True Guru.
Manmohan Singh (Punjabi)ਇਸ ਨੂੰ ਸਮਝ, ਹੇ ਬ੍ਰਹਿਮਬੇਤੇ! ਸੱਚੇ ਗੁਰਾਂ ਦੇ ਆਸਰੇ ਦੁਆਰਾ।
Fareedkot Teekaਸੋ ਸਮਝਤੇ ਹੈਂ ਜਿਨ ਗ੍ਯਾਨੀਓਂ ਕੋ ਸਤਿਗੁਰੋਂ ਕੀ ਟੇਕ ਹੈ॥
Prof. Sahib Singhਜੇ ਤੂੰ ਗਿਆਨਵਾਨ ਬਣਨਾ ਹੈ ਤਾਂ ਗੁਰੂ ਦਾ ਆਸਰਾ-ਪਰਨਾ ਲੈ ਕੇ ਇਹ ਗੱਲ ਸਮਝ ਲੈ।ਪਦ ਅਰਥ ਟੇਕੈ = ਟੇਕ ਰੱਖ ਕੇ, ਆਸਰਾ ਲੈ ਕੇ। ਗਿਆਨੀ = ਹੇ ਗਿਆਨੀ!
SikhNet (Spanish)conoce esto, oh sabio amigo, apoyándote en el Guru.
ਗੁਰਮੁਖਿ ਵਿਰਲੀ; ਏਕੋ ਜਾਣਿਆ ॥
guramukh viralee; eko jaaniaa | Ang 905
Sant Singh Khalsarare indeed is that Gurmukh, who realizes the One Lord.
Manmohan SinghRare is the one, who by the Guru's grace, realises the Unique Lord.
Manmohan Singh (Punjabi)ਕੋਈ ਟਾਂਵਾਂ ਜਣਾ ਹੀ, ਗੁਰਾਂ ਦੀ ਦਇਆ ਦੁਆਰਾ ਅਦੁੱਤੀ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਗੁਰੋਂ ਦੁਆਰੇ (ਵਿਰਲੀ) ਥੋੜਿਓਂ ਨੇ ਏਕ ਵਾਹਿਗੁਰੂ ਕੋ ਜਾਣਿਆ ਹੈ॥
Prof. Sahib Singhਉਹਨਾਂ ਵਿਰਲੇ ਬੰਦਿਆਂ ਨੇ ਹਰ ਥਾਂ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਿਆ ਹੈ ਜੇਹੜੇ ਗੁਰੂ ਦੀ ਸਰਨ ਪਏ ਹਨ।ਪਦ ਅਰਥ ਵਿਰਲੀ = ਵਿਰਲਿਆਂ ਨੇ।
SikhNet (Spanish)Extraordinario es quien conoce al Uno por la Gracia del Guru;
ਆਵਣੁ ਜਾਣਾ ਮੇਟਿ. ਸਮਾਣਿਆ ॥੮॥
aavan jaanaa mett. samaaniaa |8| Ang 905
Sant Singh KhalsaHis comings and goings cease, and he merges in the Lord. ||8||
Manmohan SinghHis comings and goings (Transmigration) cease and he merges in the Lord.
Manmohan Singh (Punjabi)ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਤੇ ਉਹ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਿਸੀ ਨੇ ਆਵਣਾ ਜਾਣਾ ਮੇਟ ਕੈ ਬ੍ਰਹਮ ਮੇਂ ਮਨ ਕੋ ਸਮਾਇਆ ਹੈ॥੮॥
Prof. Sahib Singh(ਗੁਰ-ਸਰਨ ਦੀ ਬਰਕਤਿ ਨਾਲ) ਉਹ ਆਪਣਾ ਜਨਮ ਮਰਨ ਮਿਟਾ ਕੇ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦੇ ਹਨ ॥੮॥ਪਦ ਅਰਥ ਮੇਟਿ = ਮਿਟਾ ਕੇ ॥੮॥
SikhNet (Spanish)ahí cesan las idas y venidas y uno se inmerge en el Ser de Dios.(8)
ਜਿਨ ਕੈ ਹਿਰਦੈ ਏਕੰਕਾਰੁ ॥
jin kai hiradai ekankaar | Ang 905
Sant Singh KhalsaThose who have the One Universal Creator Lord within their hearts,
Manmohan SinghThey in whose mind is the Unique Lord,
Manmohan Singh (Punjabi)ਜਿੰਨ੍ਹਾਂ ਦੇ ਅੰਤਰ ਆਤਮੇ ਅਦਵੈਤ ਪ੍ਰਭੂ ਹੈ,
Fareedkot Teekaਜਿਨ ਕੇ ਰਿਦੇ ਮੇਂ ਏਕ ਵਾਹਿਗੁਰੂ ਕਾ ਸਰੂਪ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਇਕ ਪਰਮਾਤਮਾ ਵੱਸਦਾ ਹੈ,
SikhNet (Spanish)Aquéllos en cuyo corazón habita el Señor Absoluto,
ਸਰਬ ਗੁਣੀ; ਸਾਚਾ ਬੀਚਾਰੁ ॥
sarab gunee; saachaa beechaar | Ang 905
Sant Singh Khalsapossess all virtues; they contemplate the True Lord.
Manmohan Singhpossess all the virtues and meditate on the True One.
Manmohan Singh (Punjabi)ਉਹਨਾਂ ਦੇ ਪੱਲੇ ਸਮੂਹ ਨੇਕੀਆਂ ਹਨ ਤੇ ਉਹ ਸਤਿਪੁਰਖ ਦਾ ਸਿਮਰਨ ਕਰਦੇ ਹਨ।
Fareedkot Teekaਵਹੁ ਸਰਬ ਗੁਣੋਂ ਕਰਿ ਕੇ ਗੁਣੀ ਹੈ ਔ ਸਾਚਾ ਬੀਚਾਰ ਭੀ ਤਿਸ ਕੋ ਪ੍ਰਾਪਤਿ ਹੂਆ ਹੈ॥੮॥
Prof. Sahib Singhਸਾਰੇ ਜੀਵਾਂ ਦਾ ਮਾਲਕ ਸਦਾ-ਥਿਰ ਪ੍ਰਭੂ ਉਹਨਾਂ ਦੀ ਸੁਰਤ ਦਾ ਸਦਾ ਨਿਸ਼ਾਨਾ ਬਣਿਆ ਰਹਿੰਦਾ ਹੈ।ਪਦ ਅਰਥ ਸਰਬ ਗੁਣੀ = ਸਾਰੇ ਗੁਣਾਂ ਦੇ ਮਾਲਕ। ਸਾਚਾ = ਸਦਾ-ਥਿਰ ਪ੍ਰਭੂ। ਬੀਚਾਰੁ =
SikhNet (Spanish)son colmados con todas las Virtudes:
ਗੁਰ ਕੈ ਭਾਣੈ; ਕਰਮ ਕਮਾਵੈ ॥
gur kai bhaanai; karam kamaavai | Ang 905
Sant Singh KhalsaOne who acts in harmony with the Guru's Will,
Manmohan SinghHe, who does the deeds in the Guru's will,
Manmohan Singh (Punjabi)ਜੋ ਗੁਰਾਂ ਦੀ ਰਜਾ ਅੰਦਰ ਕੰਮ ਕਰਦਾ ਹੈ,
Fareedkot Teekaਜੋ ਗੁਰੋਂ ਕੇ ਭਾਣੇ ਅਨੁਸਾਰ ਕਰਮ ਕਰਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰ ਕੇ (ਆਪਣੇ) ਸਾਰੇ ਕੰਮ ਕਰਦਾ ਹੈ (ਤੇ ਸ਼ੁਭ ਅਸ਼ੁਭ ਮੁਹੂਰਤਾਂ ਦੇ ਭਰਮ ਵਿਚ ਨਹੀਂ ਪੈਂਦਾ),
SikhNet (Spanish)sus pensamientos se vuelven Puros, fluyen en la Voluntad del Guru y,
ਨਾਨਕ; ਸਾਚੇ ਸਾਚਿ ਸਮਾਵੈ ॥੯॥੪॥
naanak; saache saach samaavai |9|4| Ang 905
Sant Singh KhalsaO Nanak, is absorbed in the Truest of the True. ||9||4||
Manmohan SinghO Nanak, is absorbed in the Truest of the True.
Manmohan Singh (Punjabi)ਹੇ ਨਾਨਕ! ਉਹ ਸੱਚਿਆਰਾਂ ਦੇ ਪਰਮ ਸੱਚਿਆਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਨਿਸਚੇ ਕਰਿ ਕੇ ਬ੍ਰਹਮ ਮੇਂ ਸਮਾਇਆ ਅਰਥਾਤ ਅਭੇਦ ਹੋ ਜਾਤਾ ਹੈ॥੯॥੪॥☬ਸ੍ਵੈਮਨ ਕੇ ਪ੍ਰਥਾਇ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ (ਤੇ ਉਸ ਨੂੰ ਆਤਮਕ ਤੇ ਸੰਸਾਰਕ ਪਦਾਰਥ ਉਸ ਦਰ ਤੋਂ ਮਿਲਦੇ ਰਹਿੰਦੇ ਹਨ) ॥੯॥੪॥ਪਦ ਅਰਥ ਸੋਚ = ਮੰਡਲ ਦਾ ਧੁਰਾ, ਸੁਰਤ ਦਾ ਨਿਸ਼ਾਨਾ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੯॥੪॥
SikhNet (Spanish)dice Nanak, a través de la Verdad, se inmergen en el Uno Verdadero.(9-4)