ਰਾਮਕਲੀ ਮਹਲਾ ੩ ॥
raamakalee mahalaa 3 | Ang 909
Sant Singh KhalsaRaamkalee, Third Mehl:
Manmohan SinghRamkali 3rd Guru.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ।
SikhNet (Spanish)Ramkali, Mejl Guru Amar Das, Tercer Canal Divino.
ਭਗਤਿ ਖਜਾਨਾ ਗੁਰਮੁਖਿ ਜਾਤਾ; ਸਤਿਗੁਰਿ ਬੂਝਿ ਬੁਝਾਈ ॥੧॥
bhagat khajaanaa guramukh jaataa; satigur boojh bujhaaee |1| Ang 909
Sant Singh KhalsaThe treasure of devotional worship is revealed to the Gurmukh; the True Guru has inspired me to understand this understanding. ||1||
Manmohan SinghThrough the Guru is revealed the treasure of the Lord's meditation. The True Guru has imparted this understanding unto me.
Manmohan Singh (Punjabi)ਸੁਆਮੀ ਦੇ ਸਿਮਰਨ ਦਾ ਭੰਡਾਰ, ਗੁਰਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।
Fareedkot Teekaਭਗਤੀ ਕਾ ਖਜਾਨਾ ਗੁਰਮੁਖੋਂ ਨੇ ਜਾਨਿਆਂ ਹੈ, ਜਿਨ ਕੋ ਸਤਿਗੁਰੋਂ ਨੇ ਸਮਝ ਸਮਝਾਈ ਹੈ॥੧॥
Prof. Sahib Singhਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਹੀ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਦੀ ਕਦਰ ਸਮਝੀ ਹੈ। ਗੁਰੂ ਨੇ (ਆਪ ਇਹ ਕਦਰ) ਸਮਝ (ਸਿੱਖ ਨੂੰ) ਬਖ਼ਸ਼ੀ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੇ। ਜਾਤਾ = ਪਛਾਣਿਆ, ਕਦਰ ਪਾਈ। ਸਤਿਗੁਰਿ = ਸਤਿਗੁਰੂ ਨੇ। ਬੂਝਿ = (ਆਪ) ਸਮਝ ਕੇ। ਬੁਝਾਈ = ਸਮਝ ਦਿੱਤੀ (ਸਿੱਖ ਨੂੰ) ॥੧॥
SikhNet (Spanish)El Tesoro de Devoción nos es revelado a través del Guru Verdadero. (1)
ਸੰਤਹੁ ਗੁਰਮੁਖਿ ਦੇਇ ਵਡਿਆਈ ॥੧॥ ਰਹਾਉ ॥
santahu guramukh dee vaddiaaee |1| rahaau | Ang 909
Sant Singh KhalsaO Saints, the Gurmukh is blessed with glorious greatness. ||1||Pause||
Manmohan SinghO saints, it is through the Guru, that one is blessed with greatness. Pause.
Manmohan Singh (Punjabi)ਹੇ ਸਾਧੂਓ! ਗੁਰਾਂ ਦੇ ਰਾਹੀਂ ਹੀ ਬੰਦੇ ਨੂੰ ਵਡਿਆਈ ਪ੍ਰਦਾਨ ਹੁੰਦੀ ਹੈ। ਠਹਿਰਾਓ।
Fareedkot Teekaਹੇ ਸੰਤ ਜਨੋਂ! ਗੁਰੋਂ ਦ੍ਵਾਰੇ ਪਰਮੇਸ੍ਵਰ ਜੀਵਾਂ ਕੋ ਬਡਾਈ ਦੇਤਾ ਹੈ॥੧॥ ਰਹਾਉ ॥
Prof. Sahib Singhਹੇ ਸੰਤ ਜਨੋ! (ਪਰਮਾਤਮਾ ਲੋਕ ਪਰਲੋਕ ਵਿਚ) ਉਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ ਜੋ ਸਦਾ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਦੇਇ = ਦੇਂਦਾ ਹੈ। ਵਡਿਆਈ = ਇੱਜ਼ਤ-ਮਾਣ ॥੧॥ ਰਹਾਉ ॥
SikhNet (Spanish)Oh Santos, es a través del Guru que somos bendecidos con Gloria. (1-Pausa)
ਸਚਿ ਰਹਹੁ. ਸਦਾ ਸਹਜੁ ਸੁਖੁ ਉਪਜੈ; ਕਾਮੁ ਕ੍ਰੋਧੁ ਵਿਚਹੁ ਜਾਈ ॥੨॥
sach rahahu. sadaa sehaj sukh upajai; kaam krodh vichahu jaaee |2| Ang 909
Sant Singh KhalsaDwelling always in Truth, celestial peace wells up; sexual desire and anger are eliminated from within. ||2||
Manmohan SinghBy ever abiding in truth, poise and peace, well up in man and lust and wrath flee from within him.
Manmohan Singh (Punjabi)ਹਮੇਸ਼ਾਂ ਸੱਚ ਵਿੱਚ ਵੱਸਣ ਦੁਆਰਾ, ਬੰਦੇ ਦੇ ਅੰਦਰ ਅਡੋਲਤਾ ਅਤੇ ਆਰਾਮ ਉਤਪੰਨ ਹੋ ਜਾਂਦੇ ਹਨ ਅਤੇ ਕਾਮ ਚੇਸ਼ਟਾ ਤੇ ਗੁੱਸਾ ਉਸ ਦੇ ਅੰਦਰੋਂ ਦੌੜ ਜਾਂਦੇ ਹਨ।
Fareedkot Teekaਜੇ ਸਚੇ ਨਾਮ ਮੇਂ ਇਸਥਿਤ ਹੋਵੋ ਤੌ ਆਤਮ ਸੁਖ ਉਤਪਤਿ ਹੋਵੈਗਾ ਔ ਕਾਮ ਕ੍ਰੋਧਾਦਿ ਬਿਕਾਰ ਭੀ ਰਿਦੇ ਕੇ ਬੀਚ ਸੇ ਚਲੇ ਜਾਏਂਗੇ॥੨॥
Prof. Sahib Singh(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿ ਕੇ ਹੀ) ਤੁਸੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕਦੇ ਹੋ, (ਤੁਹਾਡੇ ਅੰਦਰ) ਆਤਮਕ ਅਡੋਲਤਾ ਵਾਲਾ ਸੁਖ ਪੈਦਾ ਹੋ ਸਕਦਾ ਹੈ ਅਤੇ (ਤੁਹਾਡੇ) ਅੰਦਰੋਂ ਕਾਮ ਕ੍ਰੋਧ ਦੂਰ ਹੋ ਸਕਦਾ ਹੈ ॥੨॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਸਹਜੁ ਸੁਖੁ = ਆਤਮਕ ਅਡੋਲਤਾ ਵਾਲਾ ਸੁਖ। ਵਿਚਹੁ = ਮਨ ਦੇ ਅੰਦਰੋਂ ॥੨॥
SikhNet (Spanish)Habiten entonces en la Verdad para que la Paz y el Equilibrio se edifiquen en su ser y se liberen de la lujuria y el enojo. (2)
ਆਪੁ ਛੋਡਿ. ਨਾਮ ਲਿਵ ਲਾਗੀ; ਮਮਤਾ ਸਬਦਿ ਜਲਾਈ ॥੩॥
aap chhodd. naam liv laagee; mamataa sabad jalaaee |3| Ang 909
Sant Singh KhalsaEradicating self-conceit, remain lovingly focused on the Naam, the Name of the Lord; through the Word of the Shabad, burn away possessiveness. ||3||
Manmohan SinghStilling his self-conceit, he enshrines love for the Name and his egotism is burnt through the Name.
Manmohan Singh (Punjabi)ਆਪਣੀ ਸਵੈ ਹੰਗਤਾ ਨੂੰ ਮੇਟ ਕੇ ਉਹ ਨਾਮ ਨਾਲ ਪ੍ਰੇਮ ਪਾ ਲੈਂਦਾ ਹੈ ਅਤੇ ਉਸ ਦੀ ਅਪਣੱਤ ਨਾਮ ਦੇ ਰਾਹੀਂ ਸੜ ਬਲ ਜਾਂਦੀ ਹੈ।
Fareedkot Teekaਆਪਾ ਭਾਵ ਛੋਡ ਕੈ ਜਿਨ ਕੀ ਨਾਮ ਮੇਂ ਬ੍ਰਿਤੀ ਲਾਗੀ ਹੈ, ਤਿਨੋਂ ਨੇ ਗੁਰ ਉਪਦੇਸ ਧਾਰਨ ਕਰ ਕੇ ਮਮਤਾ ਜਲਾਈ ਹੈ॥੩॥
Prof. Sahib Singh(ਹੇ ਸੰਤ ਜਨੋ! ਗੁਰੂ ਦੇ ਸਨਮੁਖ ਮਨੁੱਖ ਨੇ ਹੀ) ਆਪਾ-ਭਾਵ ਛੱਡ ਕੇ (ਆਪਣੇ ਅੰਦਰ ਪਰਮਾਤਮਾ ਦੇ) ਨਾਮ ਦੀ ਲਗਨ ਬਣਾਈ ਹੈ ਅਤੇ (ਆਪਣੇ ਅੰਦਰੋਂ) ਮੈਂ-ਮੇਰੀ ਦੀ ਆਦਤ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀ ਹੈ ॥੩॥ਪਦ ਅਰਥ ਆਪੁ = ਆਪਾ-ਭਾਵ। ਨਾਮ ਲਿਵ = ਨਾਮ ਦੀ ਲਗਨ। ਮਮਤਾ = ਮੈਂ ਮੇਰੀ ਦਾ ਸੁਭਾਉ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੩॥
SikhNet (Spanish)Dejando su ego, entonen su ser en el Nombre del Señor, y a través de la Palabra del Shabd, desechen la idea de lo mío y lo tuyo. (3)
ਜਿਸ ਤੇ ਉਪਜੈ. ਤਿਸ ਤੇ ਬਿਨਸੈ; ਅੰਤੇ ਨਾਮੁ ਸਖਾਈ ॥੪॥
jis te upajai. tis te binasai; ante naam sakhaaee |4| Ang 909
Sant Singh KhalsaBy Him we are created, and by Him we are destroyed; in the end, the Naam will be our only help and support. ||4||
Manmohan SinghHe, who creates the mortal, by His will he dies. The Name alone is his succourer in the end.
Manmohan Singh (Punjabi)ਜੋ ਪ੍ਰਾਨੀ ਨੂੰ ਰਚਦਾ ਹੈ, ਉਸ ਦੀ ਰਜ਼ਾ ਦੁਆਰਾ ਹੀ ਉਹ ਮਰਦਾ ਹੈ। ਅਖੀਰ ਨੂੰ ਕੇਵਲ ਨਾਮ ਹੀ ਉਸ ਦਾ ਸਹਾਇਕ ਹੁੰਦਾ ਹੈ।
Fareedkot Teekaਜਿਸ ਕੇ ਹੁਕਮ ਕਰਿ ਕੇ ਜੀਵ ਉਪਜਤੇ ਹੈਂ ਤਿਸ ਕੇ ਹੁਕਮ ਸੇ ਹੀ ਬਿਨਸਤੇ ਹੈਂ। ਅੰਤ ਕੋ ਇਸ ਜੀਵ ਕਾ ਨਾਮ ਹੀ ਸਹਾਈ ਹੋਤਾ ਹੈ॥੪॥
Prof. Sahib Singh(ਹੇ ਸੰਤ ਜਨੋ! ਗੁਰਮੁਖਿ ਨੂੰ ਹੀ ਇਹ ਸਮਝ ਆਉਂਦੀ ਹੈ ਕਿ) ਜੀਵ ਜਿਸ ਪਰਮਾਤਮਾ ਤੋਂ ਪੈਦਾ ਹੁੰਦਾ ਹੈ ਉਸੇ ਦੇ ਹੁਕਮ ਅਨੁਸਾਰ ਹੀ ਨਾਸ ਹੋ ਜਾਂਦਾ ਹੈ, ਅਤੇ ਅਖ਼ੀਰ ਸਮੇ ਸਿਰਫ਼ ਪ੍ਰਭੂ-ਨਾਮ ਹੀ ਸਾਥੀ ਬਣਦਾ ਹੈ ॥੪॥ਪਦ ਅਰਥ ਜਿਸ ਤੇ, ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਉਡ ਗਿਆ ਹੈ} ਜਿਸ ਪਰਮਾਤਮਾ ਤੋਂ, ਉਸ ਪ੍ਰਭੂ ਦੇ ਹੁਕਮ ਨਾਲ। ਉਪਜੈ = ਪੈਦਾ ਹੁੰਦਾ ਹੈ। ਸਖਾਈ = ਸਾਥੀ ॥੪॥
SikhNet (Spanish)El Uno que crea, también destruye; sólo el Nombre es el Verdadero Compañero al final. (4)
ਸਦਾ ਹਜੂਰਿ. ਦੂਰਿ, ਨਹ ਦੇਖਹੁ; ਰਚਨਾ ਜਿਨਿ ਰਚਾਈ ॥੫॥
sadaa hajoor. door, neh dekhahu; rachanaa jin rachaaee |5| Ang 909
Sant Singh KhalsaHe is ever-present; don't think that He is far away. He created the creation. ||5||
Manmohan SinghHe, who created the creation, is ever-present. See Him not far away.
Manmohan Singh (Punjabi)ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਸਦੀਵ ਹੀ ਹਾਜ਼ਰ ਨਾਜ਼ਰ ਹੈ। ਤੂੰ ਉਸ ਨੂੰ ਦੁਰੇਡੇ ਨਾਂ ਵੇਖ।
Fareedkot Teekaਜਿਸ ਨੇ ਸੰਸਾਰ ਕੀ ਰਚਨਾ ਰਚਾਈ ਹੈ ਵਹੁ ਸਦਾ ਹੀ ਹਜੂਰ ਹੈ, ਤਿਸ ਕੋ ਦੂਰ ਨਾ ਦੇਖੋ॥੫॥
Prof. Sahib Singh(ਹੇ ਸੰਤ ਜਨੋ!) ਜਿਸ ਪਰਮਾਤਮਾ ਨੇ ਇਹ ਜਗਤ ਦੀ ਖੇਡ ਬਣਾਈ ਹੈ ਉਸ ਨੂੰ ਇਸ ਵਿਚ ਹਰ ਥਾਂ ਹਾਜ਼ਰ-ਨਾਜ਼ਰ ਵੇਖੋ, ਇਸ ਵਿਚੋਂ ਲਾਂਭੇ ਦੂਰ ਨਾਹ ਸਮਝੋ ॥੫॥ਪਦ ਅਰਥ ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਜਿਨਿ = ਜਿਸ (ਪਰਮਾਤਮਾ) ਨੇ ॥੫॥
SikhNet (Spanish)Ve la Presencia siempre cercana de Aquél que creó la creación.(5)
ਸਚਾ ਸਬਦੁ ਰਵੈ ਘਟ ਅੰਤਰਿ; ਸਚੇ ਸਿਉ ਲਿਵ ਲਾਈ ॥੬॥
sachaa sabad ravai ghatt antar; sache siau liv laaee |6| Ang 909
Sant Singh KhalsaDeep within your heart, chant the True Word of the Shabad; remain lovingly absorbed in the True Lord. ||6||
Manmohan SinghWithin thy mind, utter thou the True name and enshrine thou affection for the True Lord.
Manmohan Singh (Punjabi)ਆਪਣੇ ਰਿਦੇ ਅੰਦਰ ਤੂੰ ਸਤਿਨਾਮ ਦਾ ਉਚਾਰਨ ਕਰ ਅਤੇ ਤੂੰ ਸੱਚੇ ਸੁਆਮੀ ਨਾਲ ਪਿਰਹੜੀ ਪਾ।
Fareedkot Teekaਵਹੁ ਸਚਾ ਬ੍ਰਹਮ ਘਟ ਕੇ ਅੰਤਰਿ ਹੀ ਰਵਿਆ ਹੂਆ ਹੈ।☬ਪ੍ਰਸ਼ਨ: ਐਸੇ ਕੌਨ ਜਾਨਤਾ ਹੈ?☬ਉੱਤ੍ਰ: ਜਿਸ ਨੇ ਸਚੇ ਨਾਮ ਸਾਥ ਪ੍ਰੀਤੀ ਲਾਈ ਹੈ॥੬॥
Prof. Sahib Singh(ਹੇ ਸੰਤ ਜਨੋ! ਗੁਰੂ ਦੇ ਸਨਮੁਖ ਹੋਇਆਂ ਹੀ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਵੱਸ ਸਕਦਾ ਹੈ ਅਤੇ ਸਦਾ-ਥਿਰ ਪ੍ਰਭੂ ਨਾਲ ਲਗਨ ਲੱਗ ਸਕਦੀ ਹੈ ॥੬॥ਪਦ ਅਰਥ ਸਚਾ = ਸਦਾ-ਥਿਰ। ਸਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ। ਰਵੈ = ਮੌਜੂਦ ਰਹਿੰਦਾ ਹੈ। ਘਟਿ ਅੰਤਰਿ = ਹਿਰਦੇ ਵਿਚ। ਸਿਉ = ਨਾਲ। ਲਿਵ = ਲਗਨ ॥੬॥
SikhNet (Spanish)Recita la Palabra Verdadera del Shabd con todo tu corazón entonado en tu Dios. (6)
ਸਤਸੰਗਤਿ ਮਹਿ ਨਾਮੁ ਨਿਰਮੋਲਕੁ; ਵਡੈ ਭਾਗਿ ਪਾਇਆ ਜਾਈ ॥੭॥
satasangat meh naam niramolak; vaddai bhaag paaeaa jaaee |7| Ang 909
Sant Singh KhalsaThe Priceless Naam is in the Society of the Saints; by great good fortune, it is obtained. ||7||
Manmohan SinghThe Invaluable Name is in the saints' congregation. By the greatest good destiny, one obtains it.
Manmohan Singh (Punjabi)ਸਾਧ ਸੰਗਤ ਅੰਦਰ ਅਮੋਲਕ ਨਾਮ ਹੈ। ਪਰਮ ਚੰਗੀ ਪ੍ਰਾਲਬਧ ਦੁਆਰਾ ਇਨਸਾਨ ਇਸ ਨੂੰ ਪ੍ਰਾਪਤ ਕਰਦਾ ਹੈ।
Fareedkot Teekaਸਤਿਸੰਗਤ ਮੇਂ ਵਹੁ ਅਮੋਲਕ ਨਾਮ ਹੈ, ਪਰੰਤੂ ਬਡੇ ਭਾਗੋਂ ਕਰਿਕੇ ਨਾਮੁ ਪਾਇਆ ਜਾਤਾ ਹੈ॥੭॥
Prof. Sahib Singh(ਹੇ ਸੰਤ ਜਨੋ! ਜਿਹੜਾ) ਹਰਿ-ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ ਉਹ ਗੁਰੂ ਦੀ ਸਾਧ ਸੰਗਤ ਵਿਚ ਵੱਡੀ ਕਿਸਮਤ ਨਾਲ ਮਿਲ ਜਾਂਦਾ ਹੈ ॥੭॥ਪਦ ਅਰਥ ਨਿਰਮੋਲਕੁ = ਜਿਸ ਦੇ ਬਰਾਬਰ ਦਾ ਕੋਈ ਦੁਨੀਆਵੀ ਪਦਾਰਥ ਨਹੀਂ ਹੈ। ਵਡੈ ਭਾਗਿ = ਵੱਡੀ ਕਿਸਮਤ ਨਾਲ ॥੭॥
SikhNet (Spanish)El Nombre Invaluable está en la Saad Sangat, la Sociedad de los Santos, y es sólo por una buena fortuna que uno Lo alcanza. (7)
ਭਰਮਿ. ਨ ਭੂਲਹੁ, ਸਤਿਗੁਰੁ ਸੇਵਹੁ; ਮਨੁ ਰਾਖਹੁ ਇਕ ਠਾਈ ॥੮॥
bharam. na bhoolahu, satigur sevahu; man raakhahu ik tthaaee |8| Ang 909
Sant Singh KhalsaDo not be deluded by doubt; serve the True Guru, and keep your mind steady in one place. ||8||
Manmohan SinghStrays thou not in doubt, serve thy True Guru and keep thy mind steady at one place.
Manmohan Singh (Punjabi)ਤੂੰ ਸੰਦੇਹ ਅੰਦਰ ਨਾਂ ਭਟਕ, ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਅਤੇ ਆਪਣੇ ਮਨ ਨੂੰ ਇਕ ਥਾਂ ਤੇ ਸਥਿਰ ਰੱਖ।
Fareedkot Teekaਤਾਂ ਤੇ ਤੁਮ ਭਰਮ ਮੇਂ ਨ ਭੂਲੋ ਸਤਿਗੁਰੋਂ ਕੋ ਸੇਵੋ ਔ ਮਨ ਕੋ (ਇਕ ਠਾਈ) ਏਕਤਾ ਮੇਂ ਰਾਖੋ॥੮॥
Prof. Sahib Singh(ਹੇ ਸੰਤ ਜਨੋ!) ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਏ ਰਹੋ, ਗੁਰੂ ਦਾ ਦਰ ਮੱਲੀ ਰੱਖੋ, (ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਹੀ) ਇੱਕੋ ਥਾਂ ਟਿਕਾਈ ਰੱਖੋ ॥੮॥ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ), ਭੁਲੇਖੇ ਵਿਚ। ਇਕ ਠਾਈ = ਇੱਕੋ ਥਾਂ (ਪ੍ਰਭੂ-ਚਰਨਾਂ ਵਿਚ) ॥੮॥
SikhNet (Spanish)Que la duda no te engañe, sirve al Guru Verdadero concentrando tu mente en un sólo punto. (8)
ਬਿਨੁ ਨਾਵੈ. ਸਭ ਭੂਲੀ ਫਿਰਦੀ; ਬਿਰਥਾ ਜਨਮੁ ਗਵਾਈ ॥੯॥
bin naavai. sabh bhoolee firadee; birathaa janam gavaaee |9| Ang 909
Sant Singh KhalsaWithout the Name, everyone wanders around in confusion; they waste away their lives in vain. ||9||
Manmohan SinghWithout the Name, all the mortals are gone astray and lose their life, in vain.
Manmohan Singh (Punjabi)ਨਾਮ ਦੇ ਬਗੈਰ ਸਾਰੇ ਪ੍ਰਾਨੀ ਕੁਰਾਹੇ ਪਏ ਹੋਏ ਹਨ ਅਤੇ ਆਪਣੇ ਜੀਵਨ ਵਿਅਰਥ ਗੁਆ ਲੈਂਦੇ ਹਨ।
Fareedkot Teekaਬਿਨਾ ਨਾਮ ਤੋਂ ਸਭ ਸ੍ਰਿਸ੍ਟੀ ਭੂਲੀ ਫਿਰਤੀ ਹੈ, ਇਸੀ ਸੇ ਬਿਅਰਥ ਹੀ ਜਨਮ ਕੋ ਗਵਾਵਤੀ ਹੈ॥੯॥
Prof. Sahib Singh(ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾਂ ਸਾਰੀ ਲੁਕਾਈ ਕੁਰਾਹੇ ਪਈ ਹੋਈ ਹੈ, ਅਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੀ ਹੈ ॥੯॥ਪਦ ਅਰਥ ਭੂਲੀ ਫਿਰਦੀ = ਗ਼ਲਤ ਜੀਵਨ-ਰਾਹ ਤੇ ਪਈ ਹੋਈ ਹੈ। ਬਿਰਥਾ = ਵਿਅਰਥ ॥੯॥
SikhNet (Spanish)Sin el Nombre del Señor uno vaga en la duda y desperdicia su vida en vano. (9)
ਜੋਗੀ ਜੁਗਤਿ ਗਵਾਈ ਹੰਢੈ; ਪਾਖੰਡਿ ਜੋਗੁ. ਨ ਪਾਈ ॥੧੦॥
jogee jugat gavaaee handtai; paakhandd jog. na paaee |10| Ang 909
Sant Singh KhalsaYogi, you have lost the Way; you wander around confused. Through hypocrisy, Yoga is not attained. ||10||
Manmohan SinghO Yogi, having lost the way of Yoga, thou wanderest about. Through hypocrisy, union with the Lord is obtained not.
Manmohan Singh (Punjabi)ਹੇ ਯੋਗੀ! ਯੋਗ ਦੇ ਰਸਤੇ ਤੋਂ ਭੁੱਲ ਕੇ ਤੂੰ ਭਟਕਦਾ ਫਿਰਦਾ ਹੈਂ। ਦੰਭ ਦੇ ਰਾਹੀਂ ਸੁਆਮੀ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ।
Fareedkot Teekaਜੋਗੀ ਜੋਗ ਕੀ ਜੁਗਤੀ ਕੋ ਗਵਾਈ ਫਿਰਤਾ ਹੈ, ਕਿਉਂਕਿ ਪਾਖੰਡ ਕਰ ਕੇ ਜੋਗ ਕੀ ਜੁਗਤੀ ਨਹੀਂ ਪਾਈਤੀ ॥੧੦॥
Prof. Sahib Singh(ਹੇ ਸੰਤ ਜਨੋ! ਧਾਰਮਿਕ ਭੇਖ ਦੇ) ਪਖੰਡ ਨਾਲ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੁੰਦਾ; (ਜਿਹੜਾ ਜੋਗੀ ਨਿਰਾ ਇਸ ਪਖੰਡ ਵਿਚ ਪਿਆ ਹੋਇਆ ਹੈ, ਉਸ) ਜੋਗੀ ਨੇ ਪ੍ਰਭੂ-ਮਿਲਾਪ ਦੀ ਜੁਗਤੀ (ਹੱਥੋਂ) ਗਵਾ ਲਈ ਹੈ, ਉਹ (ਵਿਅਰਥ) ਭਟਕਦਾ ਫਿਰਦਾ ਹੈ ॥੧੦॥ਪਦ ਅਰਥ ਹੰਢੈ = ਭਟਕਦਾ ਫਿਰਦਾ ਹੈ। ਪਾਖੰਡਿ = ਪਖੰਡ (ਕਰਨ) ਨਾਲ, (ਬਾਹਰਲੇ ਭੇਖ ਦੇ) ਪਖੰਡ ਨਾਲ। ਜੋਗੁ = ਪ੍ਰਭੂ-ਮਿਲਾਪ ॥੧੦॥
SikhNet (Spanish)Oh Yogui, tu vagar lujurioso te ha hecho perder de vista el Sendero de la Yoga, pues a través de la astucia el Estado de Yoga no se obtiene. (10)
ਸਿਵ ਨਗਰੀ ਮਹਿ ਆਸਣਿ ਬੈਸੈ; ਗੁਰਸਬਦੀ ਜੋਗੁ ਪਾਈ ॥੧੧॥
siv nagaree meh aasan baisai; gurasabadee jog paaee |11| Ang 909
Sant Singh KhalsaSitting in Yogic postures in the City of God, through the Word of the Guru's Shabad, you shall find Yoga. ||11||
Manmohan SinghTaking seat in the city of God, by Guru's instruction, thou shalt attain to Yoga.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦੇ ਸ਼ਹਿਰ (ਅਵਸਥਾ) ਅੰਦਰ ਟਿਕਾਣਾ ਪਾ ਕੇ ਤੂੰ ਯੋਗ ਨੂੰ ਪ੍ਰਾਪਤ ਕਰ ਲਵੇਗਾਂ।
Fareedkot Teekaਜੋ ਸਾਂਤਿ ਰੂਪ ਨਗਰੀ ਅਰਥਾਤ ਸਤਿਸੰਗ ਰੂਪ ਆਸਣ ਮੇਂ ਇਸਥਤ ਹੋਵੈ ਔ ਗੁਰੋਂ ਕਾ ਉਪਦੇਸ ਅੰਗੀਕਾਰ ਕਰੇ, ਤੋ ਜੋਗ ਕੀ ਜੁਗਤੀ ਪਾਈ ਜਾਤੀ ਹੈ॥੧੧॥
Prof. Sahib Singh(ਹੇ ਸੰਤ ਜਨੋ! ਜਿਹੜਾ ਜੋਗੀ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਸ ਨੇ) ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ-ਮਿਲਾਪ ਹਾਸਲ ਕਰ ਲਿਆ ਹੈ, ਉਹ ਜੋਗੀ ਸਾਧ ਸੰਗਤ ਵਿਚ ਟਿਕਿਆ ਹੋਇਆ (ਮਾਨੋ) ਆਸਣ ਉਤੇ ਬੈਠਾ ਹੋਇਆ ਹੈ ॥੧੧॥ਪਦ ਅਰਥ ਸਿਵ ਨਗਰੀ ਮਹਿ = ਪਰਮਾਤਮਾ ਦੇ ਸ਼ਹਰ ਵਿਚ, ਸਾਧ ਸੰਗਤ ਵਿਚ। ਆਸਣਿ = ਆਸਣ ਉੱਤੇ। ਬੈਸੈ = ਬੈਠਦਾ ਹੈ। ਸਬਦੀ = ਸ਼ਬਦ ਦੀ ਰਾਹੀਂ। ਜੋਗੁ = ਪਰਮਾਤਮਾ ਨਾਲ ਮਿਲਾਪ ॥੧੧॥
SikhNet (Spanish)En nuestro ser tenemos a la Ciudad de Dios como Santuario; ahí logramos la Yoga a través de la Palabra del Shabd del Guru. (11)
ਧਾਤੁਰ ਬਾਜੀ. ਸਬਦਿ ਨਿਵਾਰੇ; ਨਾਮੁ ਵਸੈ ਮਨਿ ਆਈ ॥੧੨॥
dhaatur baajee. sabad nivaare; naam vasai man aaee |12| Ang 909
Sant Singh KhalsaRestrain your restless wanderings through the Shabad, and the Naam will come to dwell in your mind. ||12||
Manmohan SinghStopping thy wanderings through the Guru's instructions, the Name shall come to abide in thy mind.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਆਪਣੀ ਭਟਕਣਾ ਨੂੰ ਬੰਦ ਕਰਨ ਨਾਲ, ਨਾਮ ਆ ਕੇ ਤੇਰੇ ਚਿੱਤ ਵਿੱਚ ਟਿੱਕ ਜਾਵੇਗਾ।
Fareedkot Teekaਇਹ ਜੋ ਸੰਸਾਰ ਏਕ (ਧਾਤੁਰ) ਮਾਇਆ ਕੀ ਬਾਜੀ ਹੈ। ਜੇ ਇਸ ਕੀ ਪ੍ਰੀਤੀ ਗੁਰ ਉਪਦੇਸ਼ ਸੇ ਨਿਵਰਤ ਕਰੈ ਤੌ ਨਾਮ ਮਨ ਮੇਂ ਆਇ ਨਿਵਾਸ ਕਰਤਾ ਹੈ॥੧੨॥
Prof. Sahib Singh(ਹੇ ਸੰਤ ਜਨੋ! ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਦੀ, ਮਾਇਆ ਪਿੱਛੇ ਭਟਕਣ ਦੀ ਖੇਡ ਮੁਕਾ ਲੈਂਦਾ ਹੈ ॥੧੨॥ਪਦ ਅਰਥ ਧਾਤੁਰ ਬਾਜੀ = (ਮਾਇਆ ਦੀ ਖ਼ਾਤਰ) ਦੌੜਨ-ਭੱਜਣ ਵਾਲੀ ਖੇਡ, ਭਟਕਦੇ ਫਿਰਨ ਦੀ ਖੇਡ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮਨਿ = ਮਨ ਵਿਚ ॥੧੨॥
SikhNet (Spanish)Cuando logremos, a través de la Palabra, detener nuestras vacilaciones, el Nombre será enriquecido en nosotros.(12)
ਏਹੁ ਸਰੀਰੁ ਸਰਵਰੁ ਹੈ ਸੰਤਹੁ; ਇਸਨਾਨੁ ਕਰੇ ਲਿਵ ਲਾਈ ॥੧੩॥
ehu sareer saravar hai santahu; isanaan kare liv laaee |13| Ang 909
Sant Singh KhalsaThis body is a pool, O Saints; bathe in it, and enshrine love for the Lord. ||13||
Manmohan SinghYe Saints, this body is a tank and one should bathe in it by enshrining affection for the Lord.
Manmohan Singh (Punjabi)ਹੇ ਸਾਧੂਓ! ਇਹ ਦੇਹ ਇੱਕ ਤਾਲਾਬ ਹੈ ਅਤੇ ਪ੍ਰਭੂ ਨਾਲ ਪ੍ਰੀਤ ਪਾ ਕੇ ਇਨਸਾਨ ਨੂੰ ਇਸ ਵਿੱਚ ਨ੍ਹਾਉਣਾ ਚਾਹੀਦਾ ਹੈ।
Fareedkot Teekaਹੇ ਸੰਤੋ! ਇਹ ਜੋ ਸਰੀਰ ਹੈ, ਸੋ ਸਰੋਵਰ ਹੈ। ਇਸਮੇਂ ਨਾਮ ਜਲ ਹੈ। ਜੋ ਤਿਸ ਜਲ ਮੇਂ ਇਸਨਾਨ ਅਰਥਾਤ ਜਪਨਾ ਕਰਤਾ ਹੈ, ਤਿਸ ਨੇ ਪਰਮੇਸਰ ਮੇਂ ਬ੍ਰਿਤੀ ਲਗਾਈ ਹੈ॥੧੩॥
Prof. Sahib Singh(ਹੇ ਸੰਤ ਜਨੋ!) ਇਹ ਮਨੁੱਖ ਸਰੀਰ ਸੋਹਣਾ ਤਲਾਬ ਹੈ, ਜਿਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ, (ਉਹ, ਮਾਨੋ, ਇਸ ਤਲਾਬ ਵਿਚ) ਇਸ਼ਨਾਨ ਕਰ ਰਿਹਾ ਹੈ ॥੧੩॥ਪਦ ਅਰਥ ਸਰਵਰੁ = ਸੋਹਣਾ ਸਰ, ਸੋਹਣਾ ਤਲਾਬ। ਲਿਵ = ਲਗਨ, ਪ੍ਰੇਮ ਦੀ ਲਗਨ। ਲਾਈ = ਲਾਇ, ਲਾ ਕੇ ॥੧੩॥
SikhNet (Spanish)Nuestro cuerpo es la Laguna del Néctar del Nombre; en él uno se debería de bañar entonado en la Palabra del Shabd. (13)
ਨਾਮਿ ਇਸਨਾਨੁ ਕਰਹਿ. ਸੇ ਜਨ ਨਿਰਮਲ; ਸਬਦੇ. ਮੈਲੁ ਗਵਾਈ ॥੧੪॥
naam isanaan kareh. se jan niramal; sabade. mail gavaaee |14| Ang 909
Sant Singh KhalsaThose who cleanse themselves through the Naam, are the most immaculate people; through the Shabad, they wash off their filth. ||14||
Manmohan SinghPure are those persons and through the Name They wash off their filth, who take bath in the tank of the Name.
Manmohan Singh (Punjabi)ਜੋ ਨਾਮ ਦੇ ਤਾਲਾਬ ਅੰਦਰ ਮਜਨ ਕਰਦੇ ਹਨ, ਪਵਿੱਤਰ ਹਨ ਉਹ ਪੁਰਸ਼ ਅਤੇ ਨਾਮ ਦੇ ਰਾਹੀਂ ਉਹ ਆਪਣੀ ਗੰਦਗੀ ਨੂੰ ਧੋ ਸੁਟਦੇ ਹਨ।
Fareedkot Teekaਨਾਮ ਮੇਂ ਜੋ ਇਸਨਾਨ ਕਰਤੇ ਹੈ, ਸੋ ਪੁਰਸ਼ ਨਿਰਮਲ ਹੈਂ, ਕਿਉਂਕਿ ਉਨ ਕੀ ਮੈਲ ਗੁਰ ਉਪਦੇਸ਼ ਨੇ ਗਵਾਈ ਹੈ॥੧੪॥
Prof. Sahib Singh(ਹੇ ਸੰਤ ਜਨੋ!) ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਇਸ਼ਨਾਨ ਕਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਕਰ ਲਈ ਹੈ ॥੧੪॥ਪਦ ਅਰਥ ਨਾਮਿ = ਨਾਮ ਵਿਚ। ਕਰਹਿ = ਜੋ ਬੰਦੇ ਕਰਦੇ ਹਨ। ਸਬਦੇ = ਸ਼ਬਦ ਦੀ ਰਾਹੀਂ ਹੀ ॥੧੪॥
SikhNet (Spanish)Pues quien sea que se bañe en esta Laguna del Nombre, se vuelve Inmaculado y, a través de la Palabra del Shabd, su Alma se purifica. (14)
ਤ੍ਰੈ ਗੁਣ ਅਚੇਤ. ਨਾਮੁ, ਚੇਤਹਿ ਨਾਹੀ; ਬਿਨੁ ਨਾਵੈ. ਬਿਨਸਿ ਜਾਈ ॥੧੫॥
trai gun achet. naam, cheteh naahee; bin naavai. binas jaaee |15| Ang 909
Sant Singh KhalsaTrapped by the three qualities, the unconscious person does not think of the Naam; without the Name, he wastes away. ||15||
Manmohan SinghThe unmindful mortals of three qualities contemplate not the Name and without the Name are wasted away.
Manmohan Singh (Punjabi)ਤਿੰਨਾਂ ਲੱਛਣਾਂ (ਰਜੋ, ਸਤੋ, ਤਮੋ) ਵਾਲੇ ਗਾਫਲ ਬੰਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਨਾਮ ਦੇ ਬਗੈਰ ਬਰਬਾਦ ਹੋ ਜਾਂਦੇ ਹਨ।
Fareedkot Teekaਤੀਨ ਗੁਣੋਂ ਮੇਂ ਲਾਗ ਕੇ ਜੀਵ ਅਗ੍ਯਾਨੀ ਹੋ ਰਹੇ ਹੈਂ ਇਸ ਤੇ ਨਾਮ ਕੋ ਚੇਤਤੇ ਨਹੀਂ ਹੈਂ ਔ ਨਾਮ ਜਪਨੇ ਸੇ ਬਿਨਾ ਜਨਮਤੇ ਮਰਤੇ ਹੈਂ॥੧੫॥
Prof. Sahib Singh(ਹੇ ਸੰਤ ਜਨੋ! ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ (ਜੀਵ ਪ੍ਰਭੂ ਦੀ ਯਾਦ ਵੱਲੋਂ) ਬੇ-ਪਰਵਾਹ ਰਹਿੰਦੇ ਹਨ, (ਪ੍ਰਭੂ ਦਾ) ਨਾਮ ਯਾਦ ਨਹੀਂ ਕਰਦੇ। (ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾ ਹਰੇਕ ਜੀਵ ਆਤਮਕ ਮੌਤ ਸਹੇੜ ਲੈਂਦਾ ਹੈ ॥੧੫॥ਪਦ ਅਰਥ ਤ੍ਰੈ ਗੁਣ = (ਮਾਇਆ ਦੇ ਰਜੋ ਤਮੋ ਸਤੋ) ਤਿੰਨ ਗੁਣਾਂ (ਦੇ ਪ੍ਰਭਾਵ) ਦੇ ਕਾਰਨ। ਅਚੇਤ = ਗ਼ਾਫ਼ਿਲ, ਪ੍ਰਭੂ ਦੀ ਯਾਦ ਵਲੋਂ ਬੇ-ਪਰਵਾਹ। ਬਿਨਸਿ ਜਾਈ = ਜੀਵ ਆਤਮਕ ਮੌਤੇ ਮਰ ਜਾਂਦਾ ਹੈ ॥੧੫॥
SikhNet (Spanish)Perdido en la ilusión de las tres Gunas uno no se acuerda del Nombre del Señor; sin el Nombre uno es destruido. (15)
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ; ਤ੍ਰਿਗੁਣਿ ਭਰਮਿ ਭੁਲਾਈ ॥੧੬॥
brahamaa bisan mahes trai moorat; trigun bharam bhulaaee |16| Ang 909
Sant Singh KhalsaThe three forms of Brahma, Vishnu and Shiva are trapped in the three qualities, lost in confusion. ||16||
Manmohan SinghThe three personalities of Brahma, Vishnu and Shiva are gone astray in the illusion of three modes.
Manmohan Singh (Punjabi)ਬ੍ਰਹਿਮਾਂ, ਵਿਸ਼ਨੂੰ ਅਤੇ ਸ਼ਿਵਜੀ ਦੀਆਂ ਤਿੰਨੇ ਹੀ ਵਿਅਕਤੀਆਂ ਤਿੰਨਾਂ ਹੀ ਅਵਸਥਾਵਾਂ ਦੀ ਗਲਤ ਫਹਿਮੀ ਅੰਦਰ ਕੁਰਾਹੇ ਪਈਆਂ ਹੋਈਆਂ ਹਨ।
Fareedkot Teekaਬ੍ਰਹਮਾ, ਬਿਸਨ, ਸਿਵ, ਏਹ ਤੀਨ ਮੂਰਤੀਆਂ ਭੀ ਏਹ ਕਹਿਤੀਆਂ ਹੈਂ ਕਿ ਇਹ ਤ੍ਰਿਗੁਣੀ ਸ੍ਰਿਸਟੀ ਭਰਮ ਨੇ ਭੁਲਾਈ ਹੈ॥੧੬॥
Prof. Sahib Singh(ਹੇ ਸੰਤ ਜਨੋ! ਕੋਈ ਵੱਡੇ ਤੋਂ ਵੱਡਾ ਭੀ ਹੋਵੇ) ਬ੍ਰਹਮਾ (ਹੋਵੇ) ਵਿਸ਼ਨੂੰ (ਹੋਵੇ) ਸ਼ਿਵ (ਹੋਵੇ) (ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਮਾਇਆ ਦੇ) ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ ਰਹਿੰਦਾ ਹੈ। ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਕਾਰਨ (ਪ੍ਰਭੂ-ਚਰਨਾਂ ਤੋਂ ਖੁੰਝਿਆ ਹੋਇਆ ਹਰੇਕ ਜੀਵ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ ॥੧੬॥ਪਦ ਅਰਥ ਮਹੇਸੁ = ਸ਼ਿਵ। ਤ੍ਰੈ ਮੂਰਤਿ = ਤਿੰਨਾਂ ਗੁਣਾਂ ਨਾਲ ਇਕ-ਮਿਕ, ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ। ਭਰਮਿ = ਭਰਮ ਵਿਚ, ਭਟਕਣਾ ਵਿਚ। ਭੁਲਾਈ = ਕੁਰਾਹੇ ਪੈ ਜਾਂਦਾ ਹੈ ॥੧੬॥
SikhNet (Spanish)Aun la trinidad de Brahma, Vishnú y Shiva está perdida en la ilusión de las tres Gunas. (16)
ਗੁਰ ਪਰਸਾਦੀ ਤ੍ਰਿਕੁਟੀ ਛੂਟੈ; ਚਉਥੈ ਪਦਿ ਲਿਵ ਲਾਈ ॥੧੭॥
gur parasaadee trikuttee chhoottai; chauthai pad liv laaee |17| Ang 909
Sant Singh KhalsaBy Guru's Grace, this triad is eradicated, and one is lovingly absorbed in the fourth state. ||17||
Manmohan SinghBy Guru's grace, one is rid of the triad and enshrines love for the fourth state.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਬੰਦਾ ਤਿਕੜੀ (ਮਾਇਆ-ਢੰਗ) ਤੋਂ ਖਲਾਸੀ ਪਾ ਜਾਂਦਾ ਹੈ ਅਤੇ ਚੌਥੀ ਦਸ਼ਾ ਨਾਲ ਪ੍ਰੀਤ ਪਾ ਲੈਂਦਾ ਹੈ।
Fareedkot Teekaਜਿਨ ਕੀ ਗੁਰੋਂ ਕੀ ਕ੍ਰਿਪਾ ਕਰ ਕੇ ਤਿੰਨੋ ਗੁਨ ਵਾ ਗ੍ਯਾਤਾ, ਗਿਆਨ, ਗੇ੍ਯ ਆਦੀ ਤ੍ਰਿਕੁਟੀ ਜਿਨੋਂ ਕੀ ਛੂਟੀ ਹੈ ਤਿਨੋਂ ਨੇ (ਚਉਥੈ ਪਦਿ) ਬ੍ਰਹਮ ਮੇਂ ਬ੍ਰਿਤੀ ਲਗਾਈ ਹੈ॥੧੭॥
Prof. Sahib Singh(ਹੇ ਸੰਤ ਜਨੋ!) ਗੁਰੂ ਦੀ ਕਿਰਪਾ ਨਾਲ (ਪ੍ਰਭੂ-ਨਾਮ ਦੀ ਰਾਹੀਂ ਜਿਸ ਮਨੁੱਖ ਦੀ) ਤ੍ਰਿਊੜੀ (ਭਾਵ, ਮਨ ਦੀ ਖਿੱਝ) ਦੂਰ ਹੁੰਦੀ ਹੈ, (ਉਹ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿ ਕੇ) ਚੌਥੀ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ॥੧੭॥ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਤ੍ਰਿਕੁਟੀ = {ਤ੍ਰਿ-ਕੁਟੀ = ਤਿੰਨ ਵਿੰਗੀਆਂ ਲਕੀਰਾਂ ਜੋ ਮਨ ਦੀ ਖਿੱਝ ਵੇਲੇ ਮਨੁੱਖ ਦੇ ਮੱਥੇ ਉਤੇ ਪੈ ਜਾਂਦੀਆਂ ਹਨ} ਤ੍ਰਿਊੜੀ। ਪਦਿ = ਦਰਜੇ ਵਿਚ। ਚਉਥੈ ਪਦਿ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਚੌਥੀ ਆਤਮਕ ਅਵਸਥਾ ਵਿਚ। ਲਿਵ = ਸੁਰਤ ॥੧੭॥
SikhNet (Spanish)Es a través de la Gracia del Guru que uno se libera de ellas y se entona en Dios alcanzando el Cuarto Estado de Éxtasis. (17)
ਪੰਡਿਤ ਪੜਹਿ ਪੜਿ ਵਾਦੁ ਵਖਾਣਹਿ; ਤਿੰਨਾ ਬੂਝ. ਨ ਪਾਈ ॥੧੮॥
panddit parreh parr vaad vakhaaneh; tinaa boojh. na paaee |18| Ang 909
Sant Singh KhalsaThe Pandits, the religious scholars, read, study and discuss the arguments; they do not understand. ||18||
Manmohan SinghThe scholars read, pursue and utter words of strife. They obtain not real understanding.
Manmohan Singh (Punjabi)ਵਿਦਵਾਨ ਪੜ੍ਹਦੇ, ਵਾਚਦੇ ਅਤੇ ਬਖੇੜੇ ਕਰਦੇ ਤੇ ਕੁਬਚਨ ਉਚਾਰਦੇ ਹਨ। ਉਹਨਾਂ ਨੂੰ ਯਥਾਰਥ ਗਿਆਤ ਪ੍ਰਾਪਤ ਨਹੀਂ ਹੁੰਦੀ।
Fareedkot Teekaਪੰਡਤ ਲੋਕ ਸ਼ਾਸਤ੍ਰੋਂ ਕੋ ਪੜਤੇ ਹੈਂ ਪੜ ਕਰ ਜੋ ਝਗੜੇ ਹੀ ਬਿਖ੍ਯਾਨ ਕਰਤੇ ਹੈਂ, ਤਿਨਾਂ ਨੇ ਅਪਨੇ ਸਰੂਪ ਕੀ ਸਮਝ ਨਹੀਂ ਪਾਈ॥੧੮॥
Prof. Sahib Singh(ਹੇ ਸੰਤ ਜਨੋ!) ਪੰਡਿਤ ਲੋਕ (ਪੁਰਾਣ ਆਦਿਕ ਪੁਸਤਕਾਂ) ਪੜ੍ਹਦੇ ਹਨ, ਇਹਨਾਂ ਨੂੰ ਪੜ੍ਹ ਕੇ (ਸ੍ਰੋਤਿਆਂ ਨੂੰ ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ ਸੁਣਾਂਦੇ ਹਨ, (ਪਰ ਇਸ ਤਰ੍ਹਾਂ) ਉਹਨਾਂ ਨੂੰ (ਆਪ ਨੂੰ ਉੱਚੇ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ॥੧੮॥ਪਦ ਅਰਥ ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਪੜਿ = (ਵੇਦ ਆਦਿਕ ਧਰਮ = ਪੁਸਤਕਾਂ) ਪੜ੍ਹ ਕੇ। ਵਾਦੁ = ਝਗੜਾ, (ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ। ਵਖਾਣਹਿ = ਬਿਆਨ ਕਰਦੇ ਹਨ, ਸ੍ਰੋਤਿਆਂ ਨੂੰ ਸੁਣਾਂਦੇ ਹਨ। ਬੂਝ = (ਆਤਮਕ ਜੀਵਨ ਦੀ) ਸੂਝ। ਤਿੰਨਾ = ਉਹਨਾਂ (ਪੰਡਿਤਾਂ) ਨੇ ॥੧੮॥
SikhNet (Spanish)Los eruditos leen y recitan las palabras en contienda, pues no conocen la Esencia Real. (18)
ਬਿਖਿਆ ਮਾਤੇ ਭਰਮਿ ਭੁਲਾਏ; ਉਪਦੇਸੁ ਕਹਹਿ ਕਿਸੁ ਭਾਈ ॥੧੯॥
bikhiaa maate bharam bhulaae; upades kaheh kis bhaaee |19| Ang 909
Sant Singh KhalsaEngrossed in corruption, they wander in confusion; who can they possibly instruct, O Siblings of Destiny? ||19||
Manmohan SinghEngrossed in sin, they go amiss in error, whom can they instruct, O brother?
Manmohan Singh (Punjabi)ਪਾਪ ਅੰਦਰ ਖੱਚਤ ਹੋਏ ਹੋਏ ਉਹ ਭੁਲੇਖੇ ਵਿੱਚ ਭੁਲੇ ਹੋਏ ਹਨ। ਉਹ ਕਿਸ ਨੂੰ ਸਿਖਮਤ ਦੇ ਸਕਦੇ ਹਨ, ਹੇ ਭਰਾ?
Fareedkot Teekaਹੇ ਭਾਈ! ਮਾਇਆ ਕੇ ਮਾਤੇ ਹੂਏ ਭਰਮ ਨੇ ਭੁਲਾਇ ਲੀਏ ਹੈਂ। ਕਹੋ ਵਹੁ ਪੰਡਤ ਉਪਦੇਸ ਕਿਸ ਕੋ ਕਹੇਂ? ਅਰਥਾਤ ਵਹੁ ਉਪਜੀਵਕਾ ਦੇ ਵਾਸਤੇ ਕਰਤੇ ਹੈਂ। ਆਪ ਧਾਰਨਾਂ ਸੇ ਬਿਨਾਂ ਹੈਂ॥੧੯॥
Prof. Sahib Singhਮਾਇਆ ਦੇ ਮੋਹ ਵਿਚ ਫਸੇ ਹੋਏ (ਉਹ ਪੰਡਿਤ ਲੋਕ) ਭਟਕਣਾ ਦੇ ਕਾਰਨ (ਆਪ) ਕੁਰਾਹੇ ਪਏ ਰਹਿੰਦੇ ਹਨ। ਫਿਰ ਹੇ ਭਾਈ! ਉਹ ਹੋਰ ਕਿਸ ਨੂੰ ਸਿੱਖਿਆ ਦੇਂਦੇ ਹਨ? (ਉਹਨਾਂ ਦੀ ਸਿੱਖਿਆ ਦਾ ਕਿਸੇ ਹੋਰ ਨੂੰ ਕੋਈ ਲਾਭ ਨਹੀਂ ਹੋ ਸਕਦਾ) ॥੧੯॥ਪਦ ਅਰਥ ਬਿਖਿਆ = ਮਾਇਆ। ਮਾਤੇ = ਮਸਤ। ਕਿਸੁ = ਹੋਰ ਕਿਸ ਨੂੰ? ਭਾਈ = ਹੇ ਭਾਈ! ॥੧੯॥
SikhNet (Spanish)Viven perdidos en la dualidad, hundido en un mar de veneno, ¿Qué pueden predicar?(19)
ਭਗਤ ਜਨਾ ਕੀ ਊਤਮ ਬਾਣੀ; ਜੁਗਿ ਜੁਗਿ ਰਹੀ ਸਮਾਈ ॥੨੦॥
bhagat janaa kee aootam baanee; jug jug rahee samaaee |20| Ang 909
Sant Singh KhalsaThe Bani, the Word of the humble devotee is the most sublime and exalted; it prevails throughout the ages. ||20||
Manmohan SinghSublime is the word of the devoted persons and it remains pervading all the ages through.
Manmohan Singh (Punjabi)ਸ੍ਰੇਸ਼ਟ ਹੈ ਬਾਣੀ ਅਨੁਰਾਗੀ ਪੁਰਸ਼ਾਂ ਦੀ ਅਤੇ ਇਹ ਸਾਰਿਆਂ ਹੀ ਯੁਗਾਂ ਅੰਦਰ ਰਮੀ ਹੋਈ ਰਹਿੰਦੀ ਹੈ।
Fareedkot Teekaਜੋ ਭਗਤ ਜਨ ਹੈਂ ਤਿਨ ਕੀ ਜੋ ਊਤਮ ਬਾਨੀ ਹੈ ਵਹੁ ਜੁਗੋਂ ਜੁਗੋਂ ਮੇਂ ਜਗ੍ਯਾਸੀ੍ਯੋਂ ਕੇ ਰਿਦੇ ਮੇਂ ਸਮਾਇ ਰਹੀ ਹੈ॥੨੦॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦਾ ਬੋਲ ਸ੍ਰੇਸ਼ਟ ਹੋਇਆ ਕਰਦਾ ਹੈ। ਉਹ ਬੋਲ ਹਰੇਕ ਜੁਗ ਵਿਚ ਹੀ (ਹਰੇਕ ਸਮੇ ਹੀ ਸਭਨਾਂ ਉਤੇ) ਆਪਣਾ ਪ੍ਰਭਾਵ ਪਾਂਦਾ ਹੈ ॥੨੦॥ਪਦ ਅਰਥ ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਹਰੇਕ ਸਮੇ ਵਿਚ। ਰਹੀ ਸਮਾਈ = (ਸਭਨਾਂ ਦੇ ਦਿਲਾਂ ਵਿਚ) ਰਹਿੰਦੀ ਹੈ, (ਸਭਨਾਂ ਉਤੇ) ਪ੍ਰਭਾਵ ਪਾਂਦੀ ਹੈ। ਭਗਤ ਜਨਾ ਕੀ ਬਾਣੀ = ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬੋਲੇ ਹੋਏ ਬਚਨ ॥੨੦॥
SikhNet (Spanish)La Palabra de los Devotos del Señor es Sublime, y esto se manifiesta en todo, época tras época.(20)
ਬਾਣੀ ਲਾਗੈ ਸੋ ਗਤਿ ਪਾਏ; ਸਬਦੇ ਸਚਿ ਸਮਾਈ ॥੨੧॥
baanee laagai so gat paae; sabade sach samaaee |21| Ang 909
Sant Singh KhalsaOne who is committed to this Bani is emancipated, and through the Shabad, merges in Truth. ||21||
Manmohan SinghHe, who is attached to the Gurbani, is emancipated and through the Name, merges in the True One.
Manmohan Singh (Punjabi)ਜੋ ਗੁਰਾਂ ਦੀ ਬਾਣੀ ਨਾਲ ਜੁੜਿਆ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਉਨ ਕੀ ਬਾਣੀ ਮੇਂ ਲਾਗੇ ਹੈਂ, ਸੋ ਮੁਕਤੀ ਕੋ ਪਾਵਤੇ ਹੈਂ, ਕਿਉਂਕਿ ਉਨ ਕੇ ਉਪਦੇਸ਼ ਸੇ ਸਚ ਸਰੂਪ ਮੇਂ ਸਮਾਈ ਹੋਤੀ ਹੈ॥੨੧॥
Prof. Sahib Singh(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ) ਬਾਣੀ ਵਿਚ ਸੁਰਤ ਜੋੜਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੧॥ਪਦ ਅਰਥ ਲਾਗੈ = ਲੱਗਦਾ ਹੈ, ਸੁਰਤ ਜੋੜਦਾ ਹੈ। ਗਤਿ = ਉੱਚੀ ਆਤਮਕ ਅਵਸਥਾ। ਸਬਦੇ = ਸ਼ਬਦ ਦੀ ਰਾਹੀਂ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੨੧॥
SikhNet (Spanish)Aquél que compromete su ser a este Bani, es liberado, y a través del Shabd, se inmerge en la Verdad. (21)
ਕਾਇਆ ਨਗਰੀ ਸਬਦੇ ਖੋਜੇ; ਨਾਮੁ ਨਵੰ ਨਿਧਿ ਪਾਈ ॥੨੨॥
kaaeaa nagaree sabade khoje; naam navan nidh paaee |22| Ang 910
Sant Singh KhalsaOne who searches the village of the body, through the Shabad, obtains the nine treasures of the Naam. ||22||
Manmohan SinghHe, who by means of Gurbani searches his body villa, obtains the Name's nine treasure.
Manmohan Singh (Punjabi)ਜੋ ਗੁਰਬਾਣੀ ਦੇ ਜ਼ਰੀਏ, ਆਪਣੀ ਦੇਹ-ਗ੍ਰਾਮ ਦੀ ਖੋਜ ਭਾਲ ਕਰਦਾ ਹੈ, ਉਹ ਨਾਮ ਦੇ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋ ਗੁਰ ਉਪਦੇਸ਼ ਸੇ ਸਰੀਰ ਰੂਪ ਨਗਰੀ ਕੋ ਖੋਜਤੇ ਹੈਂ, ਤਿਨੋਂ ਨੇ ਨਾਮ ਹੀ ਇਕ ਨੌ ਨਿਧੀ ਪਾਈ ਹੈ॥੨੨॥
Prof. Sahib Singh(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ ਆਪਣੇ ਸਰੀਰ-ਨਗਰ ਨੂੰ ਖੋਜਦਾ ਹੈ (ਆਪਣੇ ਜੀਵਨ ਦੀ ਪੜਤਾਲ ਕਰਦਾ ਰਹਿੰਦਾ ਹੈ, ਉਹ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ ॥੨੨॥ਪਦ ਅਰਥ ਕਾਇਆ = ਸਰੀਰ। ਨਵੰਨਿਧਿ = ਨੌ ਖ਼ਜ਼ਾਨੇ (ਕੁਬੇਰ ਦੇਵਤੇ) ॥੨੨॥
SikhNet (Spanish)Si uno busca en la villa del cuerpo a través del Shabd, obtiene los Nueve Tesoros del Naam. (22)
ਮਨਸਾ ਮਾਰਿ ਮਨੁ ਸਹਜਿ ਸਮਾਣਾ; ਬਿਨੁ ਰਸਨਾ. ਉਸਤਤਿ ਕਰਾਈ ॥੨੩॥
manasaa maar man sehaj samaanaa; bin rasanaa. usatat karaaee |23| Ang 910
Sant Singh KhalsaConquering desire, the mind is absorbed in intuitive ease, and then one chants the Lord's Praises without speaking. ||23||
Manmohan SinghStilling his desire, man is absorbed in equipoise and utters the Lord's praise without words.
Manmohan Singh (Punjabi)ਆਪਣੀ ਖਾਹਿਸ਼ ਨੂੰ ਮਾਰ ਕੇ ਬੰਦਾ, ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ ਅਤੇ ਜੀਭ੍ਹਾ ਦੇ ਬਗੈਰ (ਬਿਨਾ ਬੋਲੇ) ਹੀ ਮਾਲਕ ਦੀ ਮਹਿਮਾਂ ਉਚਾਰਦਾ ਹੈ।
Fareedkot Teekaਜਿਨੋਂ ਨੇ ਮਨਸਾ ਮਾਰੀ ਹੈ, ਤਿਨ ਕਾ ਮਨ ਸਾਂਤਿ ਪਦ ਮੇਂ ਸਮਾਇਆ ਹੈ। (ਬਿਨੁ ਰਸਨਾ), ਭਾਵ ਰਸਨਾ ਆਦਿ ਇੰਦ੍ਰੀਓਂ ਤੇ ਬਿਨਾਂ ਜੋ ਪਰਮੇਸ੍ਵਰ ਹੈ ਤਿਸ ਕੀ ਉਸਤਤੀ ਤਿਨੋਂ ਨੇ ਕਰੀ ਅਰ ਕਰਾਈ ਹੈ; ਵਾ ਬਿਨਾਂ ਰਸਨਾ ਮਨ ਕਰ ਉਸਤਤੀ ਕਰੀ ਕਰਾਈ ਹੈ॥੨੩॥
Prof. Sahib Singhਉਹ ਮਨੁੱਖ ਮਨ ਦੇ ਮਾਇਕ ਫੁਰਨੇ ਨੂੰ ਮਾਰ ਕੇ ਆਪਣੇ ਮਨ ਨੂੰ ਆਤਮਕ ਅਡੋਲਤਾ ਵਿਚ ਟਿਕਾ ਲੈਂਦਾ ਹੈ; ਉਹ ਮਨੁੱਖ ਜੀਭ ਨੂੰ ਪਦਾਰਥਾਂ ਦੇ ਰਸਾਂ ਵਲੋਂ ਹਟਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੋੜਦਾ ਹੈ ॥੨੩॥ਪਦ ਅਰਥ ਮਨਸਾ = ਮਨ ਦਾ ਮਾਇਕ ਫੁਰਨਾ। ਮਾਰਿ = ਮਾਰ ਕੇ। ਸਹਿਜ = ਆਤਮਕ ਅਡੋਲਤਾ ਵਿਚ। ਰਸਨਾ = ਜੀਭ ॥੨੩॥
SikhNet (Spanish)Conquistando el deseo, la mente es absorbida en la tranquilidad, entonces sin hablar uno entona las Alabanzas del Señor. (23)
ਲੋਇਣ ਦੇਖਿ ਰਹੇ ਬਿਸਮਾਦੀ; ਚਿਤੁ ਅਦਿਸਟਿ ਲਗਾਈ ॥੨੪॥
loein dekh rahe bisamaadee; chit adisatt lagaaee |24| Ang 910
Sant Singh KhalsaLet your eyes gaze upon the Wondrous Lord; let your consciousness be attached to the Unseen Lord. ||24||
Manmohan SinghHis eyes behold the wondrous Lord and His mind remains attached to the Unseeable Lord.
Manmohan Singh (Punjabi)ਉਸ ਦੀਆਂ ਅੱਖਾਂ ਅਸਚਰਜ ਪ੍ਰਭੂ ਨੂੰ ਵੇਖਦੀਆਂ ਹਨ ਅਤੇ ਉਸ ਦਾ ਮਨ ਅਡਿੱਠ ਸੁਆਮੀ ਨਾਲ ਜੁੜਿਆ ਰਹਿੰਦਾ ਹੈ।
Fareedkot Teekaਤਿਨ ਕੇ ਨੇਤ੍ਰ (ਬਿਸਮਾਦੀ) ਅਸਚਰਜ ਸਕਤੀਆਂ ਵਾਲੇ ਪਰਮੇਸਰ ਕੋ ਦੇਖ ਰਹੇ ਹੈਂ ਔ ਚਿਤ ਕੀ ਬ੍ਰਿਤੀ ਭੀ ਤਿਨੋਂ ਨੇ (ਅਦਿਸਟਿ) ਪਰਮੇਸਰ ਮੇਂ ਲਗਾਈ ਹੈ॥੨੪॥
Prof. Sahib Singhਉਸ ਮਨੁੱਖ ਦੀਆਂ ਅੱਖਾਂ (ਦੁਨੀਆ ਦੇ ਪਦਾਰਥਾਂ ਵਲੋਂ ਹਟ ਕੇ) ਅਸਚਰਜ-ਰੂਪ ਪਰਮਾਤਮਾ ਨੂੰ (ਹਰ ਥਾਂ) ਵੇਖਦੀਆਂ ਹਨ, ਉਸ ਦਾ ਚਿੱਤ ਅਦ੍ਰਿਸ਼ਟ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ॥੨੪॥ਪਦ ਅਰਥ ਲੋਇਣ = ਅੱਖਾਂ। ਬਿਸਮਾਦੀ = ਹੈਰਾਨ (ਹੋ ਕੇ), ਵਿਸਮਾਦ-ਅਵਸਥਾ ਵਿਚ ਪਹੁੰਚ ਕੇ। ਅਦਿਸਟਿ = ਅਦ੍ਰਿਸ਼ਟ ਪ੍ਰਭੂ ਵਿਚ ॥੨੪॥
SikhNet (Spanish)Que tus ojos vean al Señor Maravilloso y que tu conciencia se apegue al Invisible Señor.(24)
ਅਦਿਸਟੁ ਸਦਾ ਰਹੈ ਨਿਰਾਲਮੁ; ਜੋਤੀ ਜੋਤਿ ਮਿਲਾਈ ॥੨੫॥
adisatt sadaa rahai niraalam; jotee jot milaaee |25| Ang 910
Sant Singh KhalsaThe Unseen Lord is forever absolute and immaculate; one's light merges into the Light. ||25||
Manmohan SinghThe Undiscernible Lord is ever Immaculate, In His Supreme Light, such a man's light merges.
Manmohan Singh (Punjabi)ਅਦ੍ਰਿਸ਼ਟ ਸਾਹਿਬ ਸਦੀਵ ਹੀ ਅਪਵਿੱਤਰ ਹੈ। ਉਸ ਦੇ ਪਰਮ ਪ੍ਰਕਾਸ਼ ਅੰਦਰ ਐਸੇ ਪੁਰਸ਼ ਦਾ ਪ੍ਰਕਾਸ਼ ਲੀਨ ਹੋ ਜਾਂਦਾ ਹੈ।
Fareedkot Teekaਵਹੁ (ਅਦਿਸਟੁ) ਪਰਮੇਸਰ ਸਦਾ ਹੀ ਅਸੰਗ ਰਹਿਤਾ ਹੈ। ਤਿਸ ਜੋਤੀ ਮੇਂ ਅਪਨੀ ਜੋਤ ਤਿਨੋਂ ਨੇ ਮਿਲਾਈ ਹੈ॥੨੫॥
Prof. Sahib Singh(ਹੇ ਸੰਤ ਜਨੋ! ਉਸ ਮਨੁੱਖ ਦੀ) ਜੋਤਿ ਉਸ ਨੂਰੋ-ਨੂਰ-ਪ੍ਰਭੂ ਵਿਚ ਮਿਲੀ ਰਹਿੰਦੀ ਹੈ ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਤੇ, ਜੋ ਸਦਾ ਨਿਰਲੇਪ ਰਹਿੰਦਾ ਹੈ ॥੨੫॥ਪਦ ਅਰਥ ਨਿਰਾਲਮੁ = ਨਿਰਲੇਪ ॥੨੫॥
SikhNet (Spanish)El Señor Invisible es para siempre Absoluto e Inmaculado, la luz de uno se inmerge en la corriente Infinita de Luz.(25)
ਹਉ. ਗੁਰੁ ਸਾਲਾਹੀ ਸਦਾ ਆਪਣਾ; ਜਿਨਿ ਸਾਚੀ ਬੂਝ ਬੁਝਾਈ ॥੨੬॥
hau. gur saalaahee sadaa aapanaa; jin saachee boojh bujhaaee |26| Ang 910
Sant Singh KhalsaI praise my Guru forever, who has inspired me to understand this true understanding. ||26||
Manmohan SinghI ever praise my Guru, who has imparted unto me the true understanding.
Manmohan Singh (Punjabi)ਮੈਂ ਹਮੇਸ਼ਾਂ ਆਪਣੇ ਗੁਰਾਂ ਦੀ ਪ੍ਰਸੰਸਾ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾਈ ਹੈ।
Fareedkot Teekaਅਪਨਾ ਜੋ ਗੁਰੂ ਹੈ ਹਮ ਸਦਾ ਤਿਸ ਕੇ ਸਲਾਹੀ ਹੂਏ ਹੈਂ, ਜਿਨ ਗੁਰੋਂ ਨੇ ਹਮ ਕੋ ਸਾਚੀ ਬੂਝ ਬੁਝਾਈ ਹੈ॥੨੬॥
Prof. Sahib Singhਹੇ ਸੰਤ ਜਨੋ! ਮੈਂ ਭੀ ਆਪਣੇ ਉਸ ਗੁਰੂ ਨੂੰ ਹੀ ਸਦਾ ਵਡਿਆਉਂਦਾ ਰਹਿੰਦਾ ਹਾਂ ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੂਝ ਬਖ਼ਸ਼ੀ ਹੈ ॥੨੬॥ਪਦ ਅਰਥ ਹਉ = ਮੈਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਜਿਨਿ = ਜਿਸ (ਗੁਰੂ) ਨੇ। ਸਾਚੀ ਬੂਝ = ਸਦਾ-ਥਿਰ ਪ੍ਰਭੂ ਦੀ ਸੂਝ ॥੨੬॥
SikhNet (Spanish)Alabo siempre a mi Guru que me ha revelado la Sabiduría Verdadera. (26)
ਨਾਨਕੁ ਏਕ ਕਹੈ ਬੇਨੰਤੀ; ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥
naanak ek kahai benantee; naavahu gat pat paaee |27|2|11| Ang 910
Sant Singh KhalsaNanak offers this one prayer: through the Name, may I find salvation and honor. ||27||2||11||
Manmohan SinghNanak makes a supplication, it is through the Name, that one procures salvation and honour.
Manmohan Singh (Punjabi)ਨਾਨਕ ਇੱਕ ਜੋਦੜੀ ਕਰਦਾ ਹੈ, ਨਾਮ ਦੇ ਰਾਹੀਂ ਹੀ ਇਨਸਾਨ ਨੂੰ ਕਲਿਆਨ ਅਤੇ ਇਜ਼ਤ ਆਬਰੂ ਪ੍ਰਾਪਤ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਏਕ ਬੇਨਤੀ ਕਰਤੇ ਹੈਂ: ਹੇ ਭਾਈ! ਪਰਮੇਸਰ ਦੇ ਨਾਮ ਕਰ ਕੇ ਹੀ ਮੁਕਤੀ ਔਰ ਮਤਿ ਪਾਈਦੀ ਹੈ, ਭਾਵ ਨਾਮ ਦਾ ਜਾਪ ਕਰਨਾ ਮੁਖ ਸਾਧਨੁ ਹੈ॥੨੭॥੨॥☬ਕੋਈ ਸੰਤ ਜਨ ਆਏ। ਤਿਨੋਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋ ਕਹਾ ਕਿ ਆਪ ਹਰੀ ਕੀ ਪੂਜਾ ਕਾ ਪ੍ਰਕਾਰ ਕਹੋ ਜਿਸ ਕਰ ਕੇ ਵਹੁ ਪੂਰਾ ਪਰਮੇਸ੍ਵਰ ਪਾਈਤਾ ਹੈ? ਤਿਸ ਪ੍ਰਤੀ ਕਹਿਤੇ ਹੈਂ:
Prof. Sahib Singhਹੇ ਸੰਤ ਜਨੋ! ਨਾਨਕ ਇਕ ਇਹ ਬੇਨਤੀ ਕਰਦਾ ਹੈ (ਕਿ ਪਰਮਾਤਮਾ ਦਾ ਨਾਮ ਜਪਿਆ ਕਰੋ) ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ, ਨਾਮ ਤੋਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੨੭॥੨॥੧੧॥ਪਦ ਅਰਥ ਨਾਵਹੁ = ਪ੍ਰਭੂ ਦੇ ਨਾਮ ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ ॥੨੭॥੨॥੧੧॥
SikhNet (Spanish)Dice Nanak, les ruego, oh amigos, entiendan: es a través del Nombre que se logra la Salvación y la Gloria. (27-2-11)