ੴ

ਸਿੱਖਬਾਣੀ · SikhBani

Ang 909

Sri Guru Granth Sahib · Raag Raamkalee · 2 shabads, 33 lines
Translations
Shabad Guru Amardas Ji Raag Raamkalee continued from Ang 908

ਏਹੁ ਜੋਗੁ. ਨ ਹੋਵੈ ਜੋਗੀ; ਜਿ ਕੁਟੰਬੁ ਛੋਡਿ, ਪਰਭਵਣੁ ਕਰਹਿ ॥

ehu jog. na hovai jogee; ji kuttanb chhodd, parabhavan kareh |

Sant Singh KhalsaThis is not Yoga, O Yogi, to abandon your family and wander around.
Manmohan SinghLeaving thy family, if thou wanderest abroad; in this, Yog consists not, O Yogi.
Manmohan Singh (Punjabi)ਆਪਣੇ ਟੱਬਰ ਕਬੀਲੇ ਨੂੰ ਤਿਆਗ ਕੇ, ਜੇਕਰ ਤੂੰ ਬਾਹਰ ਭੌਦਾਂ ਫਿਰੇਂ ਤਾਂ ਇਸ ਵਿੱਚ ਜੋਗ ਨਹੀਂ, ਹੇ ਯੋਗੀ!
Fareedkot Teekaਹੇ ਜੋਗੀ! ਇਹ ਜੋਗ ਨਹੀਂ ਹੋਤਾ ਹੈ, ਜੋ ਤੂੰ ਸਾਰੇ ਕੁਟੰਬ ਕੋ ਛੋਡ ਕੇ ਭਲੀ ਪ੍ਰਕਾਰ ਮੇਂ ਭੌਣਾ ਕਰੇ॥
Prof. Sahib Singhਹੇ ਜੋਗੀ! ਤੂੰ ਇਹ ਜਿਹੜਾ ਆਪਣਾ ਪਰਵਾਰ ਛੱਡ ਕੇ ਦੇਸ-ਰਟਨ ਕਰਦਾ ਫਿਰਦਾ ਹੈਂ, ਇਸ ਨੂੰ ਜੋਗ ਨਹੀਂ ਆਖੀਦਾ।

ਪਦ ਅਰਥ ਜੋਗੀ = ਹੇ ਜੋਗੀ! ਜਿ = ਜਿਹੜਾ, ਕਿ। ਛੋਡਿ = ਛੱਡ ਕੇ। ਪਰਭਵਣੁ = ਦੇਸ-ਰਟਨ, ਥਾਂ ਥਾਂ ਭੌਂਦੇ ਫਿਰਨਾ। ਕਰਹਿ = ਤੂੰ ਕਰਦਾ ਹੈਂ।

SikhNet (Spanish)Abandonar a tu familia para vagar por todas partes no es Yoga.

ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ; ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥

grih sareer meh har har naam; gur parasaadee apanaa har prabh laheh |8|

Sant Singh KhalsaThe Name of the Lord, Har, Har, is within the household of the body. By Guru's Grace, you shall find your Lord God. ||8||
Manmohan SinghIn the body-home is the Lord God's Name, by Guru's grace, thou shalt find thy Lord-Master
Manmohan Singh (Punjabi)ਦੇਹ ਘਰ ਦੇ ਅੰਦਰ ਹੀ ਸੁਆਮੀ ਵਾਹਿਗੁਰੂ ਦਾ ਨਾਮ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸੁਆਮੀ ਮਾਲਕ ਨੂੰ ਪਾ ਲਵੇਗਾਂ।
Fareedkot Teekaਘਰ ਕੇ ਬੀਚ ਹੀ ਰਹਿ ਕੇ ਸਰੀਰ ਵਿਚੋਂ ਹੀ ਪਾਪੋਂ ਕੇ ਹਰਨਹਾਰਾ ਜੋ ਹਰੀ ਨਾਮ ਹੈ ਤੇਰੇ ਕੋ ਪ੍ਰਾਪਤਿ ਹੋਵੈ। ਪਰੰਤੂ ਜੇ ਤੇਰੇ ਪਰ ਗੁਰੋਂ ਕੀ ਕ੍ਰਿਪਾ ਹੋਵੇ ਤੋ ਤੂੰ ਅਪਨਾ ਆਪ ਜੋ ਹਰੀ ਸਾਮਰਥ ਹੈ, ਤਿਸ ਕੋ ਲਖ ਲੇਵੈ॥੮॥
Prof. Sahib Singhਇਸ ਸਰੀਰ-ਘਰ ਵਿਚ ਹੀ ਪਰਮਾਤਮਾ ਦਾ ਨਾਮ (ਵੱਸ ਰਿਹਾ ਹੈ। ਹੇ ਜੋਗੀ! ਆਪਣੇ ਅੰਦਰੋਂ ਹੀ) ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਸਕੇਂਗਾ ॥੮॥

ਪਦ ਅਰਥ ਗ੍ਰਿਹ ਸਰੀਰ ਮਹਿ = ਸਰੀਰ-ਘਰ ਵਿਚ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਲਹਹਿ = ਤੂੰ ਲੱਭ ਲਏਂਗਾ ॥੮॥

SikhNet (Spanish)El Nombre del Señor, Jar, Jar, está en el hogar del cuerpo y por la Gracia del Guru encontrarás al Señor, tu Dios. (8)

ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ; ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥

eihu jagat mittee kaa putalaa jogee; is meh rog vaddaa trisanaa maaeaa |

Sant Singh KhalsaThis world is a puppet of clay, Yogi; the terrible disease, the desire for Maya is in it.
Manmohan SinghThis world is an earthen puppet, O Yogi and in it is the dire disease of craving for wealth.
Manmohan Singh (Punjabi)ਇਹ ਜੱਗ ਮਿੱਟੀ ਦੀ ਗੁੱਡੀ ਹੈ, ਹੇ ਯੋਗੀ! ਅਤੇ ਇਸ ਧਨ ਦੌਲਤ ਦੀ ਲਾਲਸਾ ਦੀ ਵੱਡੀ ਬੀਮਾਰੀ ਹੈ।
Fareedkot Teekaਹੇ ਜੋਗੀ! ਇਹ ਜੋ ਜਗਤ ਹੈ, ਸੋ ਤੋ ਮਿਟੀ ਆਦਿ ਪੰਚ ਤਤੋਂ ਕਾ ਪੁਤਲਾ ਹੈ। ਪਰੰਤੂ ਇਸ ਮੇਂ ਵਡਾ ਰੋਗ ਇਹ ਲਾਗਾ ਹੈ, ਜੋ ਮਾਇਆ ਕੀ ਅਧਿਕ ਤ੍ਰਿਸ਼ਨਾ ਹੈ॥
Prof. Sahib Singhਹੇ ਜੋਗੀ! ਇਹ ਸੰਸਾਰ (ਮਾਨੋ) ਮਿੱਟੀ ਦਾ ਬੁੱਤ ਹੈ, ਇਸ ਵਿਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ।

ਪਦ ਅਰਥ ਇਸੁ ਮਹਿ = ਇਸ (ਮਿੱਟੀ ਦੇ ਪੁਤਲੇ) ਵਿਚ।

SikhNet (Spanish)El mundo es un títere de barro, Oh Yogui, la maldad de Maya vive en él

ਅਨੇਕ ਜਤਨ ਭੇਖ ਕਰੇ ਜੋਗੀ; ਰੋਗੁ. ਨ ਜਾਇ ਗਵਾਇਆ ॥੯॥

anek jatan bhekh kare jogee; rog. na jaae gavaaeaa |9|

Sant Singh KhalsaMaking all sorts of efforts, and wearing religious robes, Yogi, this disease cannot be cured. ||9||
Manmohan SinghBy various efforts and wearing sectarial dresses, this malady is cured not, O Yogi.
Manmohan Singh (Punjabi)ਅਨੇਕਾਂ ਉਪਰਾਲਿਆਂ ਅਤੇ ਧਾਰਮਕ ਲਿਬਾਸ ਪਹਿਰਣ ਦੁਆਰਾ ਇਹ ਜ਼ਹਿਮਤ (ਬੀਮਾਰੀ) ਦੂਰ ਨਹੀਂ ਹੁੰਦੀ ਹੇ ਯੋਗੀ!
Fareedkot Teekaਹੇ ਜੋਗੀ! ਅਨੇਕ ਜਤਨੋਂ ਸੇ ਜੀਵ ਕੇਤੇ ਹੀ ਭੇਖ ਕਰੇ ਤਉ ਭੀ ਇਹ ਤ੍ਰਿਸ਼ਨਾ ਰੋਗ ਗਵਾਯਾ ਨਹੀਂ ਜਾਤਾ॥੯॥
Prof. Sahib Singhਹੇ ਜੋਗੀ! ਜੇ ਕੋਈ ਮਨੁੱਖ (ਤਿਆਗੀਆਂ ਵਾਲੇ) ਭੇਖ ਆਦਿਕਾਂ ਦੇ ਅਨੇਕਾਂ ਜਤਨ ਕਰਦਾ ਰਹੇ, ਤਾਂ ਭੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ ॥੯॥

ਪਦ ਅਰਥ ਕਰੈ = ਕਰਦਾ ਹੈ ॥੯॥

SikhNet (Spanish)y haciendo todo tipo de esfuerzos y usando ropajes religiosos, oh Yogui, la enfermedad no cesará.(9)

ਹਰਿ ਕਾ ਨਾਮੁ ਅਉਖਧੁ ਹੈ ਜੋਗੀ; ਜਿਸ ਨੋ ਮੰਨਿ ਵਸਾਏ ॥

har kaa naam aaukhadh hai jogee; jis no man vasaae |

Sant Singh KhalsaThe Name of the Lord is the medicine, Yogi; the Lord enshrines it in the mind.
Manmohan SinghGod's Name is the medicine, O Yogi, in what ever mind the Lord enshrines it.
Manmohan Singh (Punjabi)ਵਾਹਿਗੁਰੂ ਦਾ ਨਾਮ ਦਵਾਈ ਹੈ, ਹੇ ਯੋਗੀ! ਜਿਸ ਕਿਸੇ ਹਿਰਦੇ ਵਿੱਚ ਪ੍ਰਭੂ ਇਸ ਨੂੰ ਟਿਕਾ ਦੇਵੇ।
Fareedkot Teekaਹੇ ਜੋਗੀ! ਏਕ ਹਰੀ ਕਾ ਨਾਮ ਹੀ ਔਸਧ ਹੈ। ਜਿਸ ਕੋ ਭਗਵੰਤ ਕ੍ਰਿਪਾ ਕਰੇ ਸੋ ਮਨ ਮੇਂ ਧਾਰਤਾ ਹੈ। ਜੋ ਧਾਰਤਾ ਹੈ, ਤਿਸੀ ਕਾ ਇਹ ਤ੍ਰਿਸ਼ਨਾ ਰੂਪ ਰੋਗ ਜਾਤਾ ਹੈ॥
Prof. Sahib Singhਹੇ ਜੋਗੀ! (ਇਸ ਰੋਗ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਨਾਮ (ਹੀ) ਦਵਾਈ ਹੈ (ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ) ਜਿਸ ਉਤੇ (ਮਿਹਰ ਕਰ ਕੇ ਉਸ ਦੇ) ਮਨ ਵਿਚ (ਇਹ ਦਵਾਈ) ਵਸਾਂਦਾ ਹੈ।

ਪਦ ਅਰਥ ਅਉਖਧੁ = ਦਵਾਈ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਮੰਨਿ = ਮਨਿ, ਮਨ ਵਿਚ।

SikhNet (Spanish)El Nombre del Señor es la cura, oh Yogui; aquél que es bendecido en su mente por Dios,

ਗੁਰਮੁਖਿ ਹੋਵੈ ਸੋਈ ਬੂਝੈ; ਜੋਗ ਜੁਗਤਿ ਸੋ ਪਾਏ ॥੧੦॥

guramukh hovai soee boojhai; jog jugat so paae |10|

Sant Singh KhalsaOne who becomes Gurmukh understands this; he alone finds the Way of Yoga. ||10||
Manmohan SinghHe, who becomes resigned to Guru's will, understands this and he alone finds the way of Yoga.
Manmohan Singh (Punjabi)ਜੋ ਗੁਰੂ ਅਨੁਸਾਰੀ ਥੀ ਵੰਞਦਾ ਹੈ, ਉਹ ਹੀ ਇਸ ਨੂੰ ਸਮਝਦਾ ਹੈ ਅਤੇ ਕੇਵਲ ਓਹੀ ਯੋਗ ਦੇ ਮਾਰਗ ਨੂੰ ਪਾਉਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋਈ ਨਾਮ ਔਖਧ ਕੋ ਸਮਝਤਾ ਹੈ ਪੁਨਾ ਸੋਈ ਜੋਗ ਕੀ ਜੁਗਤੀ ਕੋ ਪਾਵਤਾ ਹੈ॥੧੦॥
Prof. Sahib Singh(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ-ਮਿਲਾਪ ਦਾ ਢੰਗ ਸਿੱਖਦਾ ਹੈ ॥੧੦॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਸੋਈ = ਉਹੀ ਮਨੁੱਖ। ਜੋਗ ਜੁਗਤਿ = ਜੋਗ ਦੀ ਜੁਗਤੀ, ਪ੍ਰਭੂ-ਮਿਲਾਪ ਦਾ ਢੰਗ ॥੧੦॥

SikhNet (Spanish)conoce el Sendero de la Yoga, pues a través del Guru este Misterio le es revelado. (10)

ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ; ਜਿਸ ਨੋ ਨਦਰਿ ਕਰੇ ਸੋ ਪਾਏ ॥

jogai kaa maarag bikham hai jogee; jis no nadar kare so paae |

Sant Singh KhalsaThe Path of Yoga is very difficult, Yogi; he alone finds it, whom God blesses with His Grace.
Manmohan SinghThe way to union with God is difficult, O Yogi. He on whom the Lord Looks with favour, obtains it.
Manmohan Singh (Punjabi)ਵਾਹਿਗੁਰੂ ਦੇ ਨਾਲ ਮਿਲਾਪ ਦਾ ਰਸਤਾ ਬਿਖੜਾ ਹੈ, ਹੇ ਯੋਗੀ ਜਿਸ ਤੇ ਸਾਈਂ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਹੀ ਇਸ ਨੂੰ ਪਾਉਂਦਾ ਹੈ।
Fareedkot Teekaਹੇ ਜੋਗੀ! ਜੋਗ ਕਾ ਰਸਤਾ ਬਡਾ ਕਠਨ ਹੈ, ਪਰੰਤੂ ਜਿਸ ਕੋ ਵਾਹਿਗੁਰੂ ਕ੍ਰਿਪਾ ਕਰਤਾ ਹੈ, ਸੋ ਪਾਵਤਾ ਹੈ॥
Prof. Sahib Singhਹੇ ਜੋਗੀ! (ਜਿਸ ਜੋਗ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ) ਜੋਗ ਦਾ ਰਸਤਾ ਔਖਾ ਹੈ, ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉਤੇ (ਪ੍ਰਭੂ) ਮਿਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਮਾਰਗੁ = ਰਸਤਾ। ਬਿਖਮੁ = ਔਖਾ। ਨਦਰਿ = ਕਿਰਪਾ ਦੀ ਦ੍ਰਿਸ਼ਟੀ, ਮਿਹਰ ਦੀ ਨਿਗਾਹ।

SikhNet (Spanish)El camino del Yoga es pesado, oh Yogui; sólo lo logra quien tiene la Gracia de Dios

ਅੰਤਰਿ ਬਾਹਰਿ ਏਕੋ ਵੇਖੈ; ਵਿਚਹੁ ਭਰਮੁ ਚੁਕਾਏ ॥੧੧॥

antar baahar eko vekhai; vichahu bharam chukaae |11|

Sant Singh KhalsaInside and outside, he sees the One Lord; he eliminates doubt from within himself. ||11||
Manmohan SinghWithin and without, he sees the One Lord, and from within himself he eradicates his doubt.
Manmohan Singh (Punjabi)ਅੰਦਰ ਤੇ ਬਾਹਰ ਉਹ ਇਕ ਪ੍ਰਭੂ ਨੂੰ ਹੀ ਦੇਖਦਾ ਹੈ ਅਤੇ ਆਪਣੇ ਅੰਦਰੋਂ ਵਹਿਮ ਨੂੰ ਨਵਿਰਤ ਕਰ ਦਿੰਦਾ ਹੈ।
Fareedkot Teekaਪੁਨ: ਵਹੁ ਪੁਰਸ ਅੰਤਰਿ ਬਾਹਰਿ ਏਕ ਵਾਹਿਗੁਰੂ ਕੋ ਹੀ ਦੇਖਤਾ ਹੈ ਔ ਅਪਨੇ ਮਨ ਵਿਚੋਂ ਭਰਮ ਕੋ ਦੂਰ ਕਰਿ ਦੇਤਾ ਹੈ॥੧੧॥
Prof. Sahib Singhਉਹ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੧੧॥

ਪਦ ਅਰਥ ਅੰਤਰਿ = ਆਪਣੇ ਅੰਦਰ। ਬਾਹਰਿ = ਸਾਰੇ ਸੰਸਾਰ ਵਿਚ। ਵਿਚਹੁ = ਆਪਣੇ ਮਨ ਵਿਚੋਂ। ਭਰਮੁ = ਵਿਤਕਰਾ, ਮੇਰ-ਤੇਰ। ਚੁਕਾਏ = ਦੂਰ ਕਰਦਾ ਹੈ ॥੧੧॥

SikhNet (Spanish)y quien puede ver al Uno dentro y fuera erradicando cualquier dualidad. (11)

ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ; ਸਾ ਕਿੰਗੁਰੀ ਵਜਾਇ ॥

vin vajaaee kinguree vaajai jogee; saa kinguree vajaae |

Sant Singh KhalsaSo play the harp which vibrates without being played, Yogi.
Manmohan SinghO Yogi, play thou the lyre, which plays without being struck.
Manmohan Singh (Punjabi)ਹੇ ਯੋਗੀ! ਤੂੰ ਉਹ ਵੀਣਾ ਵਜਾ, ਜਿਹੜੀ ਵੀਣਾ ਬਿਨਾਂ ਵਜਾਏ ਵੱਜਦੀ ਹੈ।
Fareedkot Teekaਹੇ ਜੋਗੀ! ਜੋ ਏਕ ਰਸ ਚੇਤਨ ਸੱਤਾ ਪ੍ਰਕਾਸ ਰਹੀ ਹੈ, ਇਹੁ ਕਿੰਗੁਰੀ ਬਿਨਾ ਵਜਾਈ ਤੌਂ ਬਾਜਤੀ ਹੈ ਅਰਥਾਤ ਪ੍ਰਗਟ ਹੋ ਰਹੀ ਹੈ। ਸੋ ਤਿਸੀ ਕਿੰਗੁਰੀ ਕੋ ਵਜਾਇ, ਭਾਵ ਸੇ ਇਸ ਕੋ ਜੋ ਸਮਝ ਕੇ ਵਰਤਨਾ ਹੈ ਏਹੀ ਬਜਾਵਨਾ ਹੈ॥
Prof. Sahib Singhਹੇ ਜੋਗੀ! ਤੂੰ (ਅੰਮ੍ਰਿਤ ਨਾਮ ਦੀ) ਉਹ ਵੀਣਾ ਵਜਾਇਆ ਕਰ ਜੋ (ਅੰਤਰ ਆਤਮੇ) ਬਿਨਾ ਵਜਾਇਆਂ ਵੱਜਦੀ ਹੈ।

ਪਦ ਅਰਥ ਵਾਜੈ = ਵੱਜਦੀ ਹੈ। ਸਾ ਕਿੰਗੁਰੀ = ਉਹ ਵੀਣਾ।

SikhNet (Spanish)Toca las cuerdas de esa cítara que suena sin ser tocada y entonces, oh Yogui,

ਕਹੈ ਨਾਨਕੁ. ਮੁਕਤਿ ਹੋਵਹਿ ਜੋਗੀ; ਸਾਚੇ ਰਹਹਿ ਸਮਾਇ ॥੧੨॥੧॥੧੦॥

kahai naanak. mukat hoveh jogee; saache raheh samaae |12|1|10|

Sant Singh KhalsaSays Nanak, thus you shall be liberated, Yogi, and remain merged in the True Lord. ||12||1||10||
Manmohan SinghSays Nanak, thus shalt thou be emancipated, O Yogi and remain merged in the True Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਤੂੰ ਮੋਖਸ਼ ਹੋ ਜਾਵੇਗਾਂ, ਹੇ ਯੋਗੀ! ਅਤੇ ਸੱਚੇ ਸਾਈਂ ਅੰਦਰ ਲੀਨ ਹੋਇਆ ਰਹੇਗਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਜੋਗੀ! ਇਸ ਪੂਰਬਉਕਤ ਜੋਗ ਕਰ ਕੇ ਤੂੰ ਮੁਕਤਿ ਹੋਵੇਂਗਾ ਔਰ ਸਚੇ ਮੇਂ ਸਮਾਇ ਅਰਥਾਤ ਅਭੇਦ ਹੋ ਰਹੇਂਗਾ॥੧੨॥੧॥੧੦॥☬ਸਮੁਚੇ ਉਪਦੇਸੁ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਹੇ ਜੋਗੀ! (ਜੇ ਤੂੰ ਹਰਿ-ਨਾਮ ਸਿਮਰਨ ਦੀ ਵੀਣਾ ਵਜਾਏਂਗਾ, ਤਾਂ) ਤੂੰ ਵਿਕਾਰਾਂ ਤੋਂ ਖ਼ਲਾਸੀ (ਦਾ ਮਾਲਕ) ਹੋ ਜਾਹਿਂਗਾ, ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹੇਂਗਾ ॥੧੨॥੧॥੧੦॥

ਪਦ ਅਰਥ ਕਹੈ = ਆਖਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ (ਵਾਲਾ)। ਹੋਵਹਿ = ਤੂੰ ਹੋ ਜਾਇਂਗਾ। ਸਾਚੇ = ਸਾਚਿ, ਸਦਾ-ਥਿਰ ਪ੍ਰਭੂ ਵਿਚ। ਰਹਹਿ ਸਮਾਇ = ਤੂੰ ਲੀਨ ਰਹੇਂਗਾ ॥੧੨॥੧॥੧੦॥

SikhNet (Spanish)serás emancipado y te inmergirás en tu Señor Verdadero (12-1-10)

Open this shabad (28 lines, Angs 908-909) →

Shabad Guru Amardas Ji Raag Raamkalee continues on Ang 910

ਰਾਮਕਲੀ ਮਹਲਾ ੩ ॥

raamakalee mahalaa 3 |

Sant Singh KhalsaRaamkalee, Third Mehl:
Manmohan SinghRamkali 3rd Guru.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ।
SikhNet (Spanish)Ramkali, Mejl Guru Amar Das, Tercer Canal Divino.

ਭਗਤਿ ਖਜਾਨਾ ਗੁਰਮੁਖਿ ਜਾਤਾ; ਸਤਿਗੁਰਿ ਬੂਝਿ ਬੁਝਾਈ ॥੧॥

bhagat khajaanaa guramukh jaataa; satigur boojh bujhaaee |1|

Sant Singh KhalsaThe treasure of devotional worship is revealed to the Gurmukh; the True Guru has inspired me to understand this understanding. ||1||
Manmohan SinghThrough the Guru is revealed the treasure of the Lord's meditation. The True Guru has imparted this understanding unto me.
Manmohan Singh (Punjabi)ਸੁਆਮੀ ਦੇ ਸਿਮਰਨ ਦਾ ਭੰਡਾਰ, ਗੁਰਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।
Fareedkot Teekaਭਗਤੀ ਕਾ ਖਜਾਨਾ ਗੁਰਮੁਖੋਂ ਨੇ ਜਾਨਿਆਂ ਹੈ, ਜਿਨ ਕੋ ਸਤਿਗੁਰੋਂ ਨੇ ਸਮਝ ਸਮਝਾਈ ਹੈ॥੧॥
Prof. Sahib Singhਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਹੀ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਦੀ ਕਦਰ ਸਮਝੀ ਹੈ। ਗੁਰੂ ਨੇ (ਆਪ ਇਹ ਕਦਰ) ਸਮਝ (ਸਿੱਖ ਨੂੰ) ਬਖ਼ਸ਼ੀ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਨੇ। ਜਾਤਾ = ਪਛਾਣਿਆ, ਕਦਰ ਪਾਈ। ਸਤਿਗੁਰਿ = ਸਤਿਗੁਰੂ ਨੇ। ਬੂਝਿ = (ਆਪ) ਸਮਝ ਕੇ। ਬੁਝਾਈ = ਸਮਝ ਦਿੱਤੀ (ਸਿੱਖ ਨੂੰ) ॥੧॥

SikhNet (Spanish)El Tesoro de Devoción nos es revelado a través del Guru Verdadero. (1)

ਸੰਤਹੁ ਗੁਰਮੁਖਿ ਦੇਇ ਵਡਿਆਈ ॥੧॥ ਰਹਾਉ ॥

santahu guramukh dee vaddiaaee |1| rahaau |

Sant Singh KhalsaO Saints, the Gurmukh is blessed with glorious greatness. ||1||Pause||
Manmohan SinghO saints, it is through the Guru, that one is blessed with greatness. Pause.
Manmohan Singh (Punjabi)ਹੇ ਸਾਧੂਓ! ਗੁਰਾਂ ਦੇ ਰਾਹੀਂ ਹੀ ਬੰਦੇ ਨੂੰ ਵਡਿਆਈ ਪ੍ਰਦਾਨ ਹੁੰਦੀ ਹੈ। ਠਹਿਰਾਓ।
Fareedkot Teekaਹੇ ਸੰਤ ਜਨੋਂ! ਗੁਰੋਂ ਦ੍ਵਾਰੇ ਪਰਮੇਸ੍ਵਰ ਜੀਵਾਂ ਕੋ ਬਡਾਈ ਦੇਤਾ ਹੈ॥੧॥ ਰਹਾਉ ॥
Prof. Sahib Singhਹੇ ਸੰਤ ਜਨੋ! (ਪਰਮਾਤਮਾ ਲੋਕ ਪਰਲੋਕ ਵਿਚ) ਉਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ ਜੋ ਸਦਾ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਦੇਇ = ਦੇਂਦਾ ਹੈ। ਵਡਿਆਈ = ਇੱਜ਼ਤ-ਮਾਣ ॥੧॥ ਰਹਾਉ ॥

SikhNet (Spanish)Oh Santos, es a través del Guru que somos bendecidos con Gloria. (1-Pausa)

ਸਚਿ ਰਹਹੁ. ਸਦਾ ਸਹਜੁ ਸੁਖੁ ਉਪਜੈ; ਕਾਮੁ ਕ੍ਰੋਧੁ ਵਿਚਹੁ ਜਾਈ ॥੨॥

sach rahahu. sadaa sehaj sukh upajai; kaam krodh vichahu jaaee |2|

Sant Singh KhalsaDwelling always in Truth, celestial peace wells up; sexual desire and anger are eliminated from within. ||2||
Manmohan SinghBy ever abiding in truth, poise and peace, well up in man and lust and wrath flee from within him.
Manmohan Singh (Punjabi)ਹਮੇਸ਼ਾਂ ਸੱਚ ਵਿੱਚ ਵੱਸਣ ਦੁਆਰਾ, ਬੰਦੇ ਦੇ ਅੰਦਰ ਅਡੋਲਤਾ ਅਤੇ ਆਰਾਮ ਉਤਪੰਨ ਹੋ ਜਾਂਦੇ ਹਨ ਅਤੇ ਕਾਮ ਚੇਸ਼ਟਾ ਤੇ ਗੁੱਸਾ ਉਸ ਦੇ ਅੰਦਰੋਂ ਦੌੜ ਜਾਂਦੇ ਹਨ।
Fareedkot Teekaਜੇ ਸਚੇ ਨਾਮ ਮੇਂ ਇਸਥਿਤ ਹੋਵੋ ਤੌ ਆਤਮ ਸੁਖ ਉਤਪਤਿ ਹੋਵੈਗਾ ਔ ਕਾਮ ਕ੍ਰੋਧਾਦਿ ਬਿਕਾਰ ਭੀ ਰਿਦੇ ਕੇ ਬੀਚ ਸੇ ਚਲੇ ਜਾਏਂਗੇ॥੨॥
Prof. Sahib Singh(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿ ਕੇ ਹੀ) ਤੁਸੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕਦੇ ਹੋ, (ਤੁਹਾਡੇ ਅੰਦਰ) ਆਤਮਕ ਅਡੋਲਤਾ ਵਾਲਾ ਸੁਖ ਪੈਦਾ ਹੋ ਸਕਦਾ ਹੈ ਅਤੇ (ਤੁਹਾਡੇ) ਅੰਦਰੋਂ ਕਾਮ ਕ੍ਰੋਧ ਦੂਰ ਹੋ ਸਕਦਾ ਹੈ ॥੨॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਸਹਜੁ ਸੁਖੁ = ਆਤਮਕ ਅਡੋਲਤਾ ਵਾਲਾ ਸੁਖ। ਵਿਚਹੁ = ਮਨ ਦੇ ਅੰਦਰੋਂ ॥੨॥

SikhNet (Spanish)Habiten entonces en la Verdad para que la Paz y el Equilibrio se edifiquen en su ser y se liberen de la lujuria y el enojo. (2)

ਆਪੁ ਛੋਡਿ. ਨਾਮ ਲਿਵ ਲਾਗੀ; ਮਮਤਾ ਸਬਦਿ ਜਲਾਈ ॥੩॥

aap chhodd. naam liv laagee; mamataa sabad jalaaee |3|

Sant Singh KhalsaEradicating self-conceit, remain lovingly focused on the Naam, the Name of the Lord; through the Word of the Shabad, burn away possessiveness. ||3||
Manmohan SinghStilling his self-conceit, he enshrines love for the Name and his egotism is burnt through the Name.
Manmohan Singh (Punjabi)ਆਪਣੀ ਸਵੈ ਹੰਗਤਾ ਨੂੰ ਮੇਟ ਕੇ ਉਹ ਨਾਮ ਨਾਲ ਪ੍ਰੇਮ ਪਾ ਲੈਂਦਾ ਹੈ ਅਤੇ ਉਸ ਦੀ ਅਪਣੱਤ ਨਾਮ ਦੇ ਰਾਹੀਂ ਸੜ ਬਲ ਜਾਂਦੀ ਹੈ।
Fareedkot Teekaਆਪਾ ਭਾਵ ਛੋਡ ਕੈ ਜਿਨ ਕੀ ਨਾਮ ਮੇਂ ਬ੍ਰਿਤੀ ਲਾਗੀ ਹੈ, ਤਿਨੋਂ ਨੇ ਗੁਰ ਉਪਦੇਸ ਧਾਰਨ ਕਰ ਕੇ ਮਮਤਾ ਜਲਾਈ ਹੈ॥੩॥
Prof. Sahib Singh(ਹੇ ਸੰਤ ਜਨੋ! ਗੁਰੂ ਦੇ ਸਨਮੁਖ ਮਨੁੱਖ ਨੇ ਹੀ) ਆਪਾ-ਭਾਵ ਛੱਡ ਕੇ (ਆਪਣੇ ਅੰਦਰ ਪਰਮਾਤਮਾ ਦੇ) ਨਾਮ ਦੀ ਲਗਨ ਬਣਾਈ ਹੈ ਅਤੇ (ਆਪਣੇ ਅੰਦਰੋਂ) ਮੈਂ-ਮੇਰੀ ਦੀ ਆਦਤ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀ ਹੈ ॥੩॥

ਪਦ ਅਰਥ ਆਪੁ = ਆਪਾ-ਭਾਵ। ਨਾਮ ਲਿਵ = ਨਾਮ ਦੀ ਲਗਨ। ਮਮਤਾ = ਮੈਂ ਮੇਰੀ ਦਾ ਸੁਭਾਉ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੩॥

SikhNet (Spanish)Dejando su ego, entonen su ser en el Nombre del Señor, y a través de la Palabra del Shabd, desechen la idea de lo mío y lo tuyo. (3)

ਜਿਸ ਤੇ ਉਪਜੈ. ਤਿਸ ਤੇ ਬਿਨਸੈ; ਅੰਤੇ ਨਾਮੁ ਸਖਾਈ ॥੪॥

jis te upajai. tis te binasai; ante naam sakhaaee |4|

Sant Singh KhalsaBy Him we are created, and by Him we are destroyed; in the end, the Naam will be our only help and support. ||4||
Manmohan SinghHe, who creates the mortal, by His will he dies. The Name alone is his succourer in the end.
Manmohan Singh (Punjabi)ਜੋ ਪ੍ਰਾਨੀ ਨੂੰ ਰਚਦਾ ਹੈ, ਉਸ ਦੀ ਰਜ਼ਾ ਦੁਆਰਾ ਹੀ ਉਹ ਮਰਦਾ ਹੈ। ਅਖੀਰ ਨੂੰ ਕੇਵਲ ਨਾਮ ਹੀ ਉਸ ਦਾ ਸਹਾਇਕ ਹੁੰਦਾ ਹੈ।
Fareedkot Teekaਜਿਸ ਕੇ ਹੁਕਮ ਕਰਿ ਕੇ ਜੀਵ ਉਪਜਤੇ ਹੈਂ ਤਿਸ ਕੇ ਹੁਕਮ ਸੇ ਹੀ ਬਿਨਸਤੇ ਹੈਂ। ਅੰਤ ਕੋ ਇਸ ਜੀਵ ਕਾ ਨਾਮ ਹੀ ਸਹਾਈ ਹੋਤਾ ਹੈ॥੪॥
Prof. Sahib Singh(ਹੇ ਸੰਤ ਜਨੋ! ਗੁਰਮੁਖਿ ਨੂੰ ਹੀ ਇਹ ਸਮਝ ਆਉਂਦੀ ਹੈ ਕਿ) ਜੀਵ ਜਿਸ ਪਰਮਾਤਮਾ ਤੋਂ ਪੈਦਾ ਹੁੰਦਾ ਹੈ ਉਸੇ ਦੇ ਹੁਕਮ ਅਨੁਸਾਰ ਹੀ ਨਾਸ ਹੋ ਜਾਂਦਾ ਹੈ, ਅਤੇ ਅਖ਼ੀਰ ਸਮੇ ਸਿਰਫ਼ ਪ੍ਰਭੂ-ਨਾਮ ਹੀ ਸਾਥੀ ਬਣਦਾ ਹੈ ॥੪॥

ਪਦ ਅਰਥ ਜਿਸ ਤੇ, ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਉਡ ਗਿਆ ਹੈ} ਜਿਸ ਪਰਮਾਤਮਾ ਤੋਂ, ਉਸ ਪ੍ਰਭੂ ਦੇ ਹੁਕਮ ਨਾਲ। ਉਪਜੈ = ਪੈਦਾ ਹੁੰਦਾ ਹੈ। ਸਖਾਈ = ਸਾਥੀ ॥੪॥

SikhNet (Spanish)El Uno que crea, también destruye; sólo el Nombre es el Verdadero Compañero al final. (4)

ਸਦਾ ਹਜੂਰਿ. ਦੂਰਿ, ਨਹ ਦੇਖਹੁ; ਰਚਨਾ ਜਿਨਿ ਰਚਾਈ ॥੫॥

sadaa hajoor. door, neh dekhahu; rachanaa jin rachaaee |5|

Sant Singh KhalsaHe is ever-present; don't think that He is far away. He created the creation. ||5||
Manmohan SinghHe, who created the creation, is ever-present. See Him not far away.
Manmohan Singh (Punjabi)ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਸਦੀਵ ਹੀ ਹਾਜ਼ਰ ਨਾਜ਼ਰ ਹੈ। ਤੂੰ ਉਸ ਨੂੰ ਦੁਰੇਡੇ ਨਾਂ ਵੇਖ।
Fareedkot Teekaਜਿਸ ਨੇ ਸੰਸਾਰ ਕੀ ਰਚਨਾ ਰਚਾਈ ਹੈ ਵਹੁ ਸਦਾ ਹੀ ਹਜੂਰ ਹੈ, ਤਿਸ ਕੋ ਦੂਰ ਨਾ ਦੇਖੋ॥੫॥
Prof. Sahib Singh(ਹੇ ਸੰਤ ਜਨੋ!) ਜਿਸ ਪਰਮਾਤਮਾ ਨੇ ਇਹ ਜਗਤ ਦੀ ਖੇਡ ਬਣਾਈ ਹੈ ਉਸ ਨੂੰ ਇਸ ਵਿਚ ਹਰ ਥਾਂ ਹਾਜ਼ਰ-ਨਾਜ਼ਰ ਵੇਖੋ, ਇਸ ਵਿਚੋਂ ਲਾਂਭੇ ਦੂਰ ਨਾਹ ਸਮਝੋ ॥੫॥

ਪਦ ਅਰਥ ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਜਿਨਿ = ਜਿਸ (ਪਰਮਾਤਮਾ) ਨੇ ॥੫॥

SikhNet (Spanish)Ve la Presencia siempre cercana de Aquél que creó la creación.(5)

ਸਚਾ ਸਬਦੁ ਰਵੈ ਘਟ ਅੰਤਰਿ; ਸਚੇ ਸਿਉ ਲਿਵ ਲਾਈ ॥੬॥

sachaa sabad ravai ghatt antar; sache siau liv laaee |6|

Sant Singh KhalsaDeep within your heart, chant the True Word of the Shabad; remain lovingly absorbed in the True Lord. ||6||
Manmohan SinghWithin thy mind, utter thou the True name and enshrine thou affection for the True Lord.
Manmohan Singh (Punjabi)ਆਪਣੇ ਰਿਦੇ ਅੰਦਰ ਤੂੰ ਸਤਿਨਾਮ ਦਾ ਉਚਾਰਨ ਕਰ ਅਤੇ ਤੂੰ ਸੱਚੇ ਸੁਆਮੀ ਨਾਲ ਪਿਰਹੜੀ ਪਾ।
Fareedkot Teekaਵਹੁ ਸਚਾ ਬ੍ਰਹਮ ਘਟ ਕੇ ਅੰਤਰਿ ਹੀ ਰਵਿਆ ਹੂਆ ਹੈ।☬ਪ੍ਰਸ਼ਨ: ਐਸੇ ਕੌਨ ਜਾਨਤਾ ਹੈ?☬ਉੱਤ੍ਰ: ਜਿਸ ਨੇ ਸਚੇ ਨਾਮ ਸਾਥ ਪ੍ਰੀਤੀ ਲਾਈ ਹੈ॥੬॥
Prof. Sahib Singh(ਹੇ ਸੰਤ ਜਨੋ! ਗੁਰੂ ਦੇ ਸਨਮੁਖ ਹੋਇਆਂ ਹੀ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਵੱਸ ਸਕਦਾ ਹੈ ਅਤੇ ਸਦਾ-ਥਿਰ ਪ੍ਰਭੂ ਨਾਲ ਲਗਨ ਲੱਗ ਸਕਦੀ ਹੈ ॥੬॥

ਪਦ ਅਰਥ ਸਚਾ = ਸਦਾ-ਥਿਰ। ਸਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ। ਰਵੈ = ਮੌਜੂਦ ਰਹਿੰਦਾ ਹੈ। ਘਟਿ ਅੰਤਰਿ = ਹਿਰਦੇ ਵਿਚ। ਸਿਉ = ਨਾਲ। ਲਿਵ = ਲਗਨ ॥੬॥

SikhNet (Spanish)Recita la Palabra Verdadera del Shabd con todo tu corazón entonado en tu Dios. (6)

ਸਤਸੰਗਤਿ ਮਹਿ ਨਾਮੁ ਨਿਰਮੋਲਕੁ; ਵਡੈ ਭਾਗਿ ਪਾਇਆ ਜਾਈ ॥੭॥

satasangat meh naam niramolak; vaddai bhaag paaeaa jaaee |7|

Sant Singh KhalsaThe Priceless Naam is in the Society of the Saints; by great good fortune, it is obtained. ||7||
Manmohan SinghThe Invaluable Name is in the saints' congregation. By the greatest good destiny, one obtains it.
Manmohan Singh (Punjabi)ਸਾਧ ਸੰਗਤ ਅੰਦਰ ਅਮੋਲਕ ਨਾਮ ਹੈ। ਪਰਮ ਚੰਗੀ ਪ੍ਰਾਲਬਧ ਦੁਆਰਾ ਇਨਸਾਨ ਇਸ ਨੂੰ ਪ੍ਰਾਪਤ ਕਰਦਾ ਹੈ।
Fareedkot Teekaਸਤਿਸੰਗਤ ਮੇਂ ਵਹੁ ਅਮੋਲਕ ਨਾਮ ਹੈ, ਪਰੰਤੂ ਬਡੇ ਭਾਗੋਂ ਕਰਿਕੇ ਨਾਮੁ ਪਾਇਆ ਜਾਤਾ ਹੈ॥੭॥
Prof. Sahib Singh(ਹੇ ਸੰਤ ਜਨੋ! ਜਿਹੜਾ) ਹਰਿ-ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ ਉਹ ਗੁਰੂ ਦੀ ਸਾਧ ਸੰਗਤ ਵਿਚ ਵੱਡੀ ਕਿਸਮਤ ਨਾਲ ਮਿਲ ਜਾਂਦਾ ਹੈ ॥੭॥

ਪਦ ਅਰਥ ਨਿਰਮੋਲਕੁ = ਜਿਸ ਦੇ ਬਰਾਬਰ ਦਾ ਕੋਈ ਦੁਨੀਆਵੀ ਪਦਾਰਥ ਨਹੀਂ ਹੈ। ਵਡੈ ਭਾਗਿ = ਵੱਡੀ ਕਿਸਮਤ ਨਾਲ ॥੭॥

SikhNet (Spanish)El Nombre Invaluable está en la Saad Sangat, la Sociedad de los Santos, y es sólo por una buena fortuna que uno Lo alcanza. (7)

ਭਰਮਿ. ਨ ਭੂਲਹੁ, ਸਤਿਗੁਰੁ ਸੇਵਹੁ; ਮਨੁ ਰਾਖਹੁ ਇਕ ਠਾਈ ॥੮॥

bharam. na bhoolahu, satigur sevahu; man raakhahu ik tthaaee |8|

Sant Singh KhalsaDo not be deluded by doubt; serve the True Guru, and keep your mind steady in one place. ||8||
Manmohan SinghStrays thou not in doubt, serve thy True Guru and keep thy mind steady at one place.
Manmohan Singh (Punjabi)ਤੂੰ ਸੰਦੇਹ ਅੰਦਰ ਨਾਂ ਭਟਕ, ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਅਤੇ ਆਪਣੇ ਮਨ ਨੂੰ ਇਕ ਥਾਂ ਤੇ ਸਥਿਰ ਰੱਖ।
Fareedkot Teekaਤਾਂ ਤੇ ਤੁਮ ਭਰਮ ਮੇਂ ਨ ਭੂਲੋ ਸਤਿਗੁਰੋਂ ਕੋ ਸੇਵੋ ਔ ਮਨ ਕੋ (ਇਕ ਠਾਈ) ਏਕਤਾ ਮੇਂ ਰਾਖੋ॥੮॥
Prof. Sahib Singh(ਹੇ ਸੰਤ ਜਨੋ!) ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਏ ਰਹੋ, ਗੁਰੂ ਦਾ ਦਰ ਮੱਲੀ ਰੱਖੋ, (ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਹੀ) ਇੱਕੋ ਥਾਂ ਟਿਕਾਈ ਰੱਖੋ ॥੮॥

ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ), ਭੁਲੇਖੇ ਵਿਚ। ਇਕ ਠਾਈ = ਇੱਕੋ ਥਾਂ (ਪ੍ਰਭੂ-ਚਰਨਾਂ ਵਿਚ) ॥੮॥

SikhNet (Spanish)Que la duda no te engañe, sirve al Guru Verdadero concentrando tu mente en un sólo punto. (8)

ਬਿਨੁ ਨਾਵੈ. ਸਭ ਭੂਲੀ ਫਿਰਦੀ; ਬਿਰਥਾ ਜਨਮੁ ਗਵਾਈ ॥੯॥

bin naavai. sabh bhoolee firadee; birathaa janam gavaaee |9|

Sant Singh KhalsaWithout the Name, everyone wanders around in confusion; they waste away their lives in vain. ||9||
Manmohan SinghWithout the Name, all the mortals are gone astray and lose their life, in vain.
Manmohan Singh (Punjabi)ਨਾਮ ਦੇ ਬਗੈਰ ਸਾਰੇ ਪ੍ਰਾਨੀ ਕੁਰਾਹੇ ਪਏ ਹੋਏ ਹਨ ਅਤੇ ਆਪਣੇ ਜੀਵਨ ਵਿਅਰਥ ਗੁਆ ਲੈਂਦੇ ਹਨ।
Fareedkot Teekaਬਿਨਾ ਨਾਮ ਤੋਂ ਸਭ ਸ੍ਰਿਸ੍ਟੀ ਭੂਲੀ ਫਿਰਤੀ ਹੈ, ਇਸੀ ਸੇ ਬਿਅਰਥ ਹੀ ਜਨਮ ਕੋ ਗਵਾਵਤੀ ਹੈ॥੯॥
Prof. Sahib Singh(ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾਂ ਸਾਰੀ ਲੁਕਾਈ ਕੁਰਾਹੇ ਪਈ ਹੋਈ ਹੈ, ਅਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੀ ਹੈ ॥੯॥

ਪਦ ਅਰਥ ਭੂਲੀ ਫਿਰਦੀ = ਗ਼ਲਤ ਜੀਵਨ-ਰਾਹ ਤੇ ਪਈ ਹੋਈ ਹੈ। ਬਿਰਥਾ = ਵਿਅਰਥ ॥੯॥

SikhNet (Spanish)Sin el Nombre del Señor uno vaga en la duda y desperdicia su vida en vano. (9)

ਜੋਗੀ ਜੁਗਤਿ ਗਵਾਈ ਹੰਢੈ; ਪਾਖੰਡਿ ਜੋਗੁ. ਨ ਪਾਈ ॥੧੦॥

jogee jugat gavaaee handtai; paakhandd jog. na paaee |10|

Sant Singh KhalsaYogi, you have lost the Way; you wander around confused. Through hypocrisy, Yoga is not attained. ||10||
Manmohan SinghO Yogi, having lost the way of Yoga, thou wanderest about. Through hypocrisy, union with the Lord is obtained not.
Manmohan Singh (Punjabi)ਹੇ ਯੋਗੀ! ਯੋਗ ਦੇ ਰਸਤੇ ਤੋਂ ਭੁੱਲ ਕੇ ਤੂੰ ਭਟਕਦਾ ਫਿਰਦਾ ਹੈਂ। ਦੰਭ ਦੇ ਰਾਹੀਂ ਸੁਆਮੀ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ।
Fareedkot Teekaਜੋਗੀ ਜੋਗ ਕੀ ਜੁਗਤੀ ਕੋ ਗਵਾਈ ਫਿਰਤਾ ਹੈ, ਕਿਉਂਕਿ ਪਾਖੰਡ ਕਰ ਕੇ ਜੋਗ ਕੀ ਜੁਗਤੀ ਨਹੀਂ ਪਾਈਤੀ ॥੧੦॥
Prof. Sahib Singh(ਹੇ ਸੰਤ ਜਨੋ! ਧਾਰਮਿਕ ਭੇਖ ਦੇ) ਪਖੰਡ ਨਾਲ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੁੰਦਾ; (ਜਿਹੜਾ ਜੋਗੀ ਨਿਰਾ ਇਸ ਪਖੰਡ ਵਿਚ ਪਿਆ ਹੋਇਆ ਹੈ, ਉਸ) ਜੋਗੀ ਨੇ ਪ੍ਰਭੂ-ਮਿਲਾਪ ਦੀ ਜੁਗਤੀ (ਹੱਥੋਂ) ਗਵਾ ਲਈ ਹੈ, ਉਹ (ਵਿਅਰਥ) ਭਟਕਦਾ ਫਿਰਦਾ ਹੈ ॥੧੦॥

ਪਦ ਅਰਥ ਹੰਢੈ = ਭਟਕਦਾ ਫਿਰਦਾ ਹੈ। ਪਾਖੰਡਿ = ਪਖੰਡ (ਕਰਨ) ਨਾਲ, (ਬਾਹਰਲੇ ਭੇਖ ਦੇ) ਪਖੰਡ ਨਾਲ। ਜੋਗੁ = ਪ੍ਰਭੂ-ਮਿਲਾਪ ॥੧੦॥

SikhNet (Spanish)Oh Yogui, tu vagar lujurioso te ha hecho perder de vista el Sendero de la Yoga, pues a través de la astucia el Estado de Yoga no se obtiene. (10)

ਸਿਵ ਨਗਰੀ ਮਹਿ ਆਸਣਿ ਬੈਸੈ; ਗੁਰਸਬਦੀ ਜੋਗੁ ਪਾਈ ॥੧੧॥

siv nagaree meh aasan baisai; gurasabadee jog paaee |11|

Sant Singh KhalsaSitting in Yogic postures in the City of God, through the Word of the Guru's Shabad, you shall find Yoga. ||11||
Manmohan SinghTaking seat in the city of God, by Guru's instruction, thou shalt attain to Yoga.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦੇ ਸ਼ਹਿਰ (ਅਵਸਥਾ) ਅੰਦਰ ਟਿਕਾਣਾ ਪਾ ਕੇ ਤੂੰ ਯੋਗ ਨੂੰ ਪ੍ਰਾਪਤ ਕਰ ਲਵੇਗਾਂ।
Fareedkot Teekaਜੋ ਸਾਂਤਿ ਰੂਪ ਨਗਰੀ ਅਰਥਾਤ ਸਤਿਸੰਗ ਰੂਪ ਆਸਣ ਮੇਂ ਇਸਥਤ ਹੋਵੈ ਔ ਗੁਰੋਂ ਕਾ ਉਪਦੇਸ ਅੰਗੀਕਾਰ ਕਰੇ, ਤੋ ਜੋਗ ਕੀ ਜੁਗਤੀ ਪਾਈ ਜਾਤੀ ਹੈ॥੧੧॥
Prof. Sahib Singh(ਹੇ ਸੰਤ ਜਨੋ! ਜਿਹੜਾ ਜੋਗੀ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਸ ਨੇ) ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ-ਮਿਲਾਪ ਹਾਸਲ ਕਰ ਲਿਆ ਹੈ, ਉਹ ਜੋਗੀ ਸਾਧ ਸੰਗਤ ਵਿਚ ਟਿਕਿਆ ਹੋਇਆ (ਮਾਨੋ) ਆਸਣ ਉਤੇ ਬੈਠਾ ਹੋਇਆ ਹੈ ॥੧੧॥

ਪਦ ਅਰਥ ਸਿਵ ਨਗਰੀ ਮਹਿ = ਪਰਮਾਤਮਾ ਦੇ ਸ਼ਹਰ ਵਿਚ, ਸਾਧ ਸੰਗਤ ਵਿਚ। ਆਸਣਿ = ਆਸਣ ਉੱਤੇ। ਬੈਸੈ = ਬੈਠਦਾ ਹੈ। ਸਬਦੀ = ਸ਼ਬਦ ਦੀ ਰਾਹੀਂ। ਜੋਗੁ = ਪਰਮਾਤਮਾ ਨਾਲ ਮਿਲਾਪ ॥੧੧॥

SikhNet (Spanish)En nuestro ser tenemos a la Ciudad de Dios como Santuario; ahí logramos la Yoga a través de la Palabra del Shabd del Guru. (11)

ਧਾਤੁਰ ਬਾਜੀ. ਸਬਦਿ ਨਿਵਾਰੇ; ਨਾਮੁ ਵਸੈ ਮਨਿ ਆਈ ॥੧੨॥

dhaatur baajee. sabad nivaare; naam vasai man aaee |12|

Sant Singh KhalsaRestrain your restless wanderings through the Shabad, and the Naam will come to dwell in your mind. ||12||
Manmohan SinghStopping thy wanderings through the Guru's instructions, the Name shall come to abide in thy mind.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਆਪਣੀ ਭਟਕਣਾ ਨੂੰ ਬੰਦ ਕਰਨ ਨਾਲ, ਨਾਮ ਆ ਕੇ ਤੇਰੇ ਚਿੱਤ ਵਿੱਚ ਟਿੱਕ ਜਾਵੇਗਾ।
Fareedkot Teekaਇਹ ਜੋ ਸੰਸਾਰ ਏਕ (ਧਾਤੁਰ) ਮਾਇਆ ਕੀ ਬਾਜੀ ਹੈ। ਜੇ ਇਸ ਕੀ ਪ੍ਰੀਤੀ ਗੁਰ ਉਪਦੇਸ਼ ਸੇ ਨਿਵਰਤ ਕਰੈ ਤੌ ਨਾਮ ਮਨ ਮੇਂ ਆਇ ਨਿਵਾਸ ਕਰਤਾ ਹੈ॥੧੨॥
Prof. Sahib Singh(ਹੇ ਸੰਤ ਜਨੋ! ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਦੀ, ਮਾਇਆ ਪਿੱਛੇ ਭਟਕਣ ਦੀ ਖੇਡ ਮੁਕਾ ਲੈਂਦਾ ਹੈ ॥੧੨॥

ਪਦ ਅਰਥ ਧਾਤੁਰ ਬਾਜੀ = (ਮਾਇਆ ਦੀ ਖ਼ਾਤਰ) ਦੌੜਨ-ਭੱਜਣ ਵਾਲੀ ਖੇਡ, ਭਟਕਦੇ ਫਿਰਨ ਦੀ ਖੇਡ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮਨਿ = ਮਨ ਵਿਚ ॥੧੨॥

SikhNet (Spanish)Cuando logremos, a través de la Palabra, detener nuestras vacilaciones, el Nombre será enriquecido en nosotros.(12)

ਏਹੁ ਸਰੀਰੁ ਸਰਵਰੁ ਹੈ ਸੰਤਹੁ; ਇਸਨਾਨੁ ਕਰੇ ਲਿਵ ਲਾਈ ॥੧੩॥

ehu sareer saravar hai santahu; isanaan kare liv laaee |13|

Sant Singh KhalsaThis body is a pool, O Saints; bathe in it, and enshrine love for the Lord. ||13||
Manmohan SinghYe Saints, this body is a tank and one should bathe in it by enshrining affection for the Lord.
Manmohan Singh (Punjabi)ਹੇ ਸਾਧੂਓ! ਇਹ ਦੇਹ ਇੱਕ ਤਾਲਾਬ ਹੈ ਅਤੇ ਪ੍ਰਭੂ ਨਾਲ ਪ੍ਰੀਤ ਪਾ ਕੇ ਇਨਸਾਨ ਨੂੰ ਇਸ ਵਿੱਚ ਨ੍ਹਾਉਣਾ ਚਾਹੀਦਾ ਹੈ।
Fareedkot Teekaਹੇ ਸੰਤੋ! ਇਹ ਜੋ ਸਰੀਰ ਹੈ, ਸੋ ਸਰੋਵਰ ਹੈ। ਇਸਮੇਂ ਨਾਮ ਜਲ ਹੈ। ਜੋ ਤਿਸ ਜਲ ਮੇਂ ਇਸਨਾਨ ਅਰਥਾਤ ਜਪਨਾ ਕਰਤਾ ਹੈ, ਤਿਸ ਨੇ ਪਰਮੇਸਰ ਮੇਂ ਬ੍ਰਿਤੀ ਲਗਾਈ ਹੈ॥੧੩॥
Prof. Sahib Singh(ਹੇ ਸੰਤ ਜਨੋ!) ਇਹ ਮਨੁੱਖ ਸਰੀਰ ਸੋਹਣਾ ਤਲਾਬ ਹੈ, ਜਿਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ, (ਉਹ, ਮਾਨੋ, ਇਸ ਤਲਾਬ ਵਿਚ) ਇਸ਼ਨਾਨ ਕਰ ਰਿਹਾ ਹੈ ॥੧੩॥

ਪਦ ਅਰਥ ਸਰਵਰੁ = ਸੋਹਣਾ ਸਰ, ਸੋਹਣਾ ਤਲਾਬ। ਲਿਵ = ਲਗਨ, ਪ੍ਰੇਮ ਦੀ ਲਗਨ। ਲਾਈ = ਲਾਇ, ਲਾ ਕੇ ॥੧੩॥

SikhNet (Spanish)Nuestro cuerpo es la Laguna del Néctar del Nombre; en él uno se debería de bañar entonado en la Palabra del Shabd. (13)

ਨਾਮਿ ਇਸਨਾਨੁ ਕਰਹਿ. ਸੇ ਜਨ ਨਿਰਮਲ; ਸਬਦੇ. ਮੈਲੁ ਗਵਾਈ ॥੧੪॥

naam isanaan kareh. se jan niramal; sabade. mail gavaaee |14|

Sant Singh KhalsaThose who cleanse themselves through the Naam, are the most immaculate people; through the Shabad, they wash off their filth. ||14||
Manmohan SinghPure are those persons and through the Name They wash off their filth, who take bath in the tank of the Name.
Manmohan Singh (Punjabi)ਜੋ ਨਾਮ ਦੇ ਤਾਲਾਬ ਅੰਦਰ ਮਜਨ ਕਰਦੇ ਹਨ, ਪਵਿੱਤਰ ਹਨ ਉਹ ਪੁਰਸ਼ ਅਤੇ ਨਾਮ ਦੇ ਰਾਹੀਂ ਉਹ ਆਪਣੀ ਗੰਦਗੀ ਨੂੰ ਧੋ ਸੁਟਦੇ ਹਨ।
Fareedkot Teekaਨਾਮ ਮੇਂ ਜੋ ਇਸਨਾਨ ਕਰਤੇ ਹੈ, ਸੋ ਪੁਰਸ਼ ਨਿਰਮਲ ਹੈਂ, ਕਿਉਂਕਿ ਉਨ ਕੀ ਮੈਲ ਗੁਰ ਉਪਦੇਸ਼ ਨੇ ਗਵਾਈ ਹੈ॥੧੪॥
Prof. Sahib Singh(ਹੇ ਸੰਤ ਜਨੋ!) ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਇਸ਼ਨਾਨ ਕਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਕਰ ਲਈ ਹੈ ॥੧੪॥

ਪਦ ਅਰਥ ਨਾਮਿ = ਨਾਮ ਵਿਚ। ਕਰਹਿ = ਜੋ ਬੰਦੇ ਕਰਦੇ ਹਨ। ਸਬਦੇ = ਸ਼ਬਦ ਦੀ ਰਾਹੀਂ ਹੀ ॥੧੪॥

SikhNet (Spanish)Pues quien sea que se bañe en esta Laguna del Nombre, se vuelve Inmaculado y, a través de la Palabra del Shabd, su Alma se purifica. (14)

ਤ੍ਰੈ ਗੁਣ ਅਚੇਤ. ਨਾਮੁ, ਚੇਤਹਿ ਨਾਹੀ; ਬਿਨੁ ਨਾਵੈ. ਬਿਨਸਿ ਜਾਈ ॥੧੫॥

trai gun achet. naam, cheteh naahee; bin naavai. binas jaaee |15|

Sant Singh KhalsaTrapped by the three qualities, the unconscious person does not think of the Naam; without the Name, he wastes away. ||15||
Manmohan SinghThe unmindful mortals of three qualities contemplate not the Name and without the Name are wasted away.
Manmohan Singh (Punjabi)ਤਿੰਨਾਂ ਲੱਛਣਾਂ (ਰਜੋ, ਸਤੋ, ਤਮੋ) ਵਾਲੇ ਗਾਫਲ ਬੰਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਨਾਮ ਦੇ ਬਗੈਰ ਬਰਬਾਦ ਹੋ ਜਾਂਦੇ ਹਨ।
Fareedkot Teekaਤੀਨ ਗੁਣੋਂ ਮੇਂ ਲਾਗ ਕੇ ਜੀਵ ਅਗ੍ਯਾਨੀ ਹੋ ਰਹੇ ਹੈਂ ਇਸ ਤੇ ਨਾਮ ਕੋ ਚੇਤਤੇ ਨਹੀਂ ਹੈਂ ਔ ਨਾਮ ਜਪਨੇ ਸੇ ਬਿਨਾ ਜਨਮਤੇ ਮਰਤੇ ਹੈਂ॥੧੫॥
Prof. Sahib Singh(ਹੇ ਸੰਤ ਜਨੋ! ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ (ਜੀਵ ਪ੍ਰਭੂ ਦੀ ਯਾਦ ਵੱਲੋਂ) ਬੇ-ਪਰਵਾਹ ਰਹਿੰਦੇ ਹਨ, (ਪ੍ਰਭੂ ਦਾ) ਨਾਮ ਯਾਦ ਨਹੀਂ ਕਰਦੇ। (ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾ ਹਰੇਕ ਜੀਵ ਆਤਮਕ ਮੌਤ ਸਹੇੜ ਲੈਂਦਾ ਹੈ ॥੧੫॥

ਪਦ ਅਰਥ ਤ੍ਰੈ ਗੁਣ = (ਮਾਇਆ ਦੇ ਰਜੋ ਤਮੋ ਸਤੋ) ਤਿੰਨ ਗੁਣਾਂ (ਦੇ ਪ੍ਰਭਾਵ) ਦੇ ਕਾਰਨ। ਅਚੇਤ = ਗ਼ਾਫ਼ਿਲ, ਪ੍ਰਭੂ ਦੀ ਯਾਦ ਵਲੋਂ ਬੇ-ਪਰਵਾਹ। ਬਿਨਸਿ ਜਾਈ = ਜੀਵ ਆਤਮਕ ਮੌਤੇ ਮਰ ਜਾਂਦਾ ਹੈ ॥੧੫॥

SikhNet (Spanish)Perdido en la ilusión de las tres Gunas uno no se acuerda del Nombre del Señor; sin el Nombre uno es destruido. (15)

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ; ਤ੍ਰਿਗੁਣਿ ਭਰਮਿ ਭੁਲਾਈ ॥੧੬॥

brahamaa bisan mahes trai moorat; trigun bharam bhulaaee |16|

Sant Singh KhalsaThe three forms of Brahma, Vishnu and Shiva are trapped in the three qualities, lost in confusion. ||16||
Manmohan SinghThe three personalities of Brahma, Vishnu and Shiva are gone astray in the illusion of three modes.
Manmohan Singh (Punjabi)ਬ੍ਰਹਿਮਾਂ, ਵਿਸ਼ਨੂੰ ਅਤੇ ਸ਼ਿਵਜੀ ਦੀਆਂ ਤਿੰਨੇ ਹੀ ਵਿਅਕਤੀਆਂ ਤਿੰਨਾਂ ਹੀ ਅਵਸਥਾਵਾਂ ਦੀ ਗਲਤ ਫਹਿਮੀ ਅੰਦਰ ਕੁਰਾਹੇ ਪਈਆਂ ਹੋਈਆਂ ਹਨ।
Fareedkot Teekaਬ੍ਰਹਮਾ, ਬਿਸਨ, ਸਿਵ, ਏਹ ਤੀਨ ਮੂਰਤੀਆਂ ਭੀ ਏਹ ਕਹਿਤੀਆਂ ਹੈਂ ਕਿ ਇਹ ਤ੍ਰਿਗੁਣੀ ਸ੍ਰਿਸਟੀ ਭਰਮ ਨੇ ਭੁਲਾਈ ਹੈ॥੧੬॥
Prof. Sahib Singh(ਹੇ ਸੰਤ ਜਨੋ! ਕੋਈ ਵੱਡੇ ਤੋਂ ਵੱਡਾ ਭੀ ਹੋਵੇ) ਬ੍ਰਹਮਾ (ਹੋਵੇ) ਵਿਸ਼ਨੂੰ (ਹੋਵੇ) ਸ਼ਿਵ (ਹੋਵੇ) (ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਮਾਇਆ ਦੇ) ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ ਰਹਿੰਦਾ ਹੈ। ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਕਾਰਨ (ਪ੍ਰਭੂ-ਚਰਨਾਂ ਤੋਂ ਖੁੰਝਿਆ ਹੋਇਆ ਹਰੇਕ ਜੀਵ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ ॥੧੬॥

ਪਦ ਅਰਥ ਮਹੇਸੁ = ਸ਼ਿਵ। ਤ੍ਰੈ ਮੂਰਤਿ = ਤਿੰਨਾਂ ਗੁਣਾਂ ਨਾਲ ਇਕ-ਮਿਕ, ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ। ਭਰਮਿ = ਭਰਮ ਵਿਚ, ਭਟਕਣਾ ਵਿਚ। ਭੁਲਾਈ = ਕੁਰਾਹੇ ਪੈ ਜਾਂਦਾ ਹੈ ॥੧੬॥

SikhNet (Spanish)Aun la trinidad de Brahma, Vishnú y Shiva está perdida en la ilusión de las tres Gunas. (16)

ਗੁਰ ਪਰਸਾਦੀ ਤ੍ਰਿਕੁਟੀ ਛੂਟੈ; ਚਉਥੈ ਪਦਿ ਲਿਵ ਲਾਈ ॥੧੭॥

gur parasaadee trikuttee chhoottai; chauthai pad liv laaee |17|

Sant Singh KhalsaBy Guru's Grace, this triad is eradicated, and one is lovingly absorbed in the fourth state. ||17||
Manmohan SinghBy Guru's grace, one is rid of the triad and enshrines love for the fourth state.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਬੰਦਾ ਤਿਕੜੀ (ਮਾਇਆ-ਢੰਗ) ਤੋਂ ਖਲਾਸੀ ਪਾ ਜਾਂਦਾ ਹੈ ਅਤੇ ਚੌਥੀ ਦਸ਼ਾ ਨਾਲ ਪ੍ਰੀਤ ਪਾ ਲੈਂਦਾ ਹੈ।
Fareedkot Teekaਜਿਨ ਕੀ ਗੁਰੋਂ ਕੀ ਕ੍ਰਿਪਾ ਕਰ ਕੇ ਤਿੰਨੋ ਗੁਨ ਵਾ ਗ੍ਯਾਤਾ, ਗਿਆਨ, ਗੇ੍ਯ ਆਦੀ ਤ੍ਰਿਕੁਟੀ ਜਿਨੋਂ ਕੀ ਛੂਟੀ ਹੈ ਤਿਨੋਂ ਨੇ (ਚਉਥੈ ਪਦਿ) ਬ੍ਰਹਮ ਮੇਂ ਬ੍ਰਿਤੀ ਲਗਾਈ ਹੈ॥੧੭॥
Prof. Sahib Singh(ਹੇ ਸੰਤ ਜਨੋ!) ਗੁਰੂ ਦੀ ਕਿਰਪਾ ਨਾਲ (ਪ੍ਰਭੂ-ਨਾਮ ਦੀ ਰਾਹੀਂ ਜਿਸ ਮਨੁੱਖ ਦੀ) ਤ੍ਰਿਊੜੀ (ਭਾਵ, ਮਨ ਦੀ ਖਿੱਝ) ਦੂਰ ਹੁੰਦੀ ਹੈ, (ਉਹ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿ ਕੇ) ਚੌਥੀ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ॥੧੭॥

ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਤ੍ਰਿਕੁਟੀ = {ਤ੍ਰਿ-ਕੁਟੀ = ਤਿੰਨ ਵਿੰਗੀਆਂ ਲਕੀਰਾਂ ਜੋ ਮਨ ਦੀ ਖਿੱਝ ਵੇਲੇ ਮਨੁੱਖ ਦੇ ਮੱਥੇ ਉਤੇ ਪੈ ਜਾਂਦੀਆਂ ਹਨ} ਤ੍ਰਿਊੜੀ। ਪਦਿ = ਦਰਜੇ ਵਿਚ। ਚਉਥੈ ਪਦਿ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਚੌਥੀ ਆਤਮਕ ਅਵਸਥਾ ਵਿਚ। ਲਿਵ = ਸੁਰਤ ॥੧੭॥

SikhNet (Spanish)Es a través de la Gracia del Guru que uno se libera de ellas y se entona en Dios alcanzando el Cuarto Estado de Éxtasis. (17)

ਪੰਡਿਤ ਪੜਹਿ ਪੜਿ ਵਾਦੁ ਵਖਾਣਹਿ; ਤਿੰਨਾ ਬੂਝ. ਨ ਪਾਈ ॥੧੮॥

panddit parreh parr vaad vakhaaneh; tinaa boojh. na paaee |18|

Sant Singh KhalsaThe Pandits, the religious scholars, read, study and discuss the arguments; they do not understand. ||18||
Manmohan SinghThe scholars read, pursue and utter words of strife. They obtain not real understanding.
Manmohan Singh (Punjabi)ਵਿਦਵਾਨ ਪੜ੍ਹਦੇ, ਵਾਚਦੇ ਅਤੇ ਬਖੇੜੇ ਕਰਦੇ ਤੇ ਕੁਬਚਨ ਉਚਾਰਦੇ ਹਨ। ਉਹਨਾਂ ਨੂੰ ਯਥਾਰਥ ਗਿਆਤ ਪ੍ਰਾਪਤ ਨਹੀਂ ਹੁੰਦੀ।
Fareedkot Teekaਪੰਡਤ ਲੋਕ ਸ਼ਾਸਤ੍ਰੋਂ ਕੋ ਪੜਤੇ ਹੈਂ ਪੜ ਕਰ ਜੋ ਝਗੜੇ ਹੀ ਬਿਖ੍ਯਾਨ ਕਰਤੇ ਹੈਂ, ਤਿਨਾਂ ਨੇ ਅਪਨੇ ਸਰੂਪ ਕੀ ਸਮਝ ਨਹੀਂ ਪਾਈ॥੧੮॥
Prof. Sahib Singh(ਹੇ ਸੰਤ ਜਨੋ!) ਪੰਡਿਤ ਲੋਕ (ਪੁਰਾਣ ਆਦਿਕ ਪੁਸਤਕਾਂ) ਪੜ੍ਹਦੇ ਹਨ, ਇਹਨਾਂ ਨੂੰ ਪੜ੍ਹ ਕੇ (ਸ੍ਰੋਤਿਆਂ ਨੂੰ ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ ਸੁਣਾਂਦੇ ਹਨ, (ਪਰ ਇਸ ਤਰ੍ਹਾਂ) ਉਹਨਾਂ ਨੂੰ (ਆਪ ਨੂੰ ਉੱਚੇ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ॥੧੮॥

ਪਦ ਅਰਥ ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਪੜਿ = (ਵੇਦ ਆਦਿਕ ਧਰਮ = ਪੁਸਤਕਾਂ) ਪੜ੍ਹ ਕੇ। ਵਾਦੁ = ਝਗੜਾ, (ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ। ਵਖਾਣਹਿ = ਬਿਆਨ ਕਰਦੇ ਹਨ, ਸ੍ਰੋਤਿਆਂ ਨੂੰ ਸੁਣਾਂਦੇ ਹਨ। ਬੂਝ = (ਆਤਮਕ ਜੀਵਨ ਦੀ) ਸੂਝ। ਤਿੰਨਾ = ਉਹਨਾਂ (ਪੰਡਿਤਾਂ) ਨੇ ॥੧੮॥

SikhNet (Spanish)Los eruditos leen y recitan las palabras en contienda, pues no conocen la Esencia Real. (18)

ਬਿਖਿਆ ਮਾਤੇ ਭਰਮਿ ਭੁਲਾਏ; ਉਪਦੇਸੁ ਕਹਹਿ ਕਿਸੁ ਭਾਈ ॥੧੯॥

bikhiaa maate bharam bhulaae; upades kaheh kis bhaaee |19|

Sant Singh KhalsaEngrossed in corruption, they wander in confusion; who can they possibly instruct, O Siblings of Destiny? ||19||
Manmohan SinghEngrossed in sin, they go amiss in error, whom can they instruct, O brother?
Manmohan Singh (Punjabi)ਪਾਪ ਅੰਦਰ ਖੱਚਤ ਹੋਏ ਹੋਏ ਉਹ ਭੁਲੇਖੇ ਵਿੱਚ ਭੁਲੇ ਹੋਏ ਹਨ। ਉਹ ਕਿਸ ਨੂੰ ਸਿਖਮਤ ਦੇ ਸਕਦੇ ਹਨ, ਹੇ ਭਰਾ?
Fareedkot Teekaਹੇ ਭਾਈ! ਮਾਇਆ ਕੇ ਮਾਤੇ ਹੂਏ ਭਰਮ ਨੇ ਭੁਲਾਇ ਲੀਏ ਹੈਂ। ਕਹੋ ਵਹੁ ਪੰਡਤ ਉਪਦੇਸ ਕਿਸ ਕੋ ਕਹੇਂ? ਅਰਥਾਤ ਵਹੁ ਉਪਜੀਵਕਾ ਦੇ ਵਾਸਤੇ ਕਰਤੇ ਹੈਂ। ਆਪ ਧਾਰਨਾਂ ਸੇ ਬਿਨਾਂ ਹੈਂ॥੧੯॥
Prof. Sahib Singhਮਾਇਆ ਦੇ ਮੋਹ ਵਿਚ ਫਸੇ ਹੋਏ (ਉਹ ਪੰਡਿਤ ਲੋਕ) ਭਟਕਣਾ ਦੇ ਕਾਰਨ (ਆਪ) ਕੁਰਾਹੇ ਪਏ ਰਹਿੰਦੇ ਹਨ। ਫਿਰ ਹੇ ਭਾਈ! ਉਹ ਹੋਰ ਕਿਸ ਨੂੰ ਸਿੱਖਿਆ ਦੇਂਦੇ ਹਨ? (ਉਹਨਾਂ ਦੀ ਸਿੱਖਿਆ ਦਾ ਕਿਸੇ ਹੋਰ ਨੂੰ ਕੋਈ ਲਾਭ ਨਹੀਂ ਹੋ ਸਕਦਾ) ॥੧੯॥

ਪਦ ਅਰਥ ਬਿਖਿਆ = ਮਾਇਆ। ਮਾਤੇ = ਮਸਤ। ਕਿਸੁ = ਹੋਰ ਕਿਸ ਨੂੰ? ਭਾਈ = ਹੇ ਭਾਈ! ॥੧੯॥

SikhNet (Spanish)Viven perdidos en la dualidad, hundido en un mar de veneno, ¿Qué pueden predicar?(19)

ਭਗਤ ਜਨਾ ਕੀ ਊਤਮ ਬਾਣੀ; ਜੁਗਿ ਜੁਗਿ ਰਹੀ ਸਮਾਈ ॥੨੦॥

bhagat janaa kee aootam baanee; jug jug rahee samaaee |20|

Sant Singh KhalsaThe Bani, the Word of the humble devotee is the most sublime and exalted; it prevails throughout the ages. ||20||
Manmohan SinghSublime is the word of the devoted persons and it remains pervading all the ages through.
Manmohan Singh (Punjabi)ਸ੍ਰੇਸ਼ਟ ਹੈ ਬਾਣੀ ਅਨੁਰਾਗੀ ਪੁਰਸ਼ਾਂ ਦੀ ਅਤੇ ਇਹ ਸਾਰਿਆਂ ਹੀ ਯੁਗਾਂ ਅੰਦਰ ਰਮੀ ਹੋਈ ਰਹਿੰਦੀ ਹੈ।
Fareedkot Teekaਜੋ ਭਗਤ ਜਨ ਹੈਂ ਤਿਨ ਕੀ ਜੋ ਊਤਮ ਬਾਨੀ ਹੈ ਵਹੁ ਜੁਗੋਂ ਜੁਗੋਂ ਮੇਂ ਜਗ੍ਯਾਸੀ੍ਯੋਂ ਕੇ ਰਿਦੇ ਮੇਂ ਸਮਾਇ ਰਹੀ ਹੈ॥੨੦॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦਾ ਬੋਲ ਸ੍ਰੇਸ਼ਟ ਹੋਇਆ ਕਰਦਾ ਹੈ। ਉਹ ਬੋਲ ਹਰੇਕ ਜੁਗ ਵਿਚ ਹੀ (ਹਰੇਕ ਸਮੇ ਹੀ ਸਭਨਾਂ ਉਤੇ) ਆਪਣਾ ਪ੍ਰਭਾਵ ਪਾਂਦਾ ਹੈ ॥੨੦॥

ਪਦ ਅਰਥ ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਹਰੇਕ ਸਮੇ ਵਿਚ। ਰਹੀ ਸਮਾਈ = (ਸਭਨਾਂ ਦੇ ਦਿਲਾਂ ਵਿਚ) ਰਹਿੰਦੀ ਹੈ, (ਸਭਨਾਂ ਉਤੇ) ਪ੍ਰਭਾਵ ਪਾਂਦੀ ਹੈ। ਭਗਤ ਜਨਾ ਕੀ ਬਾਣੀ = ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬੋਲੇ ਹੋਏ ਬਚਨ ॥੨੦॥

SikhNet (Spanish)La Palabra de los Devotos del Señor es Sublime, y esto se manifiesta en todo, época tras época.(20)

ਬਾਣੀ ਲਾਗੈ ਸੋ ਗਤਿ ਪਾਏ; ਸਬਦੇ ਸਚਿ ਸਮਾਈ ॥੨੧॥

baanee laagai so gat paae; sabade sach samaaee |21|

Sant Singh KhalsaOne who is committed to this Bani is emancipated, and through the Shabad, merges in Truth. ||21||
Manmohan SinghHe, who is attached to the Gurbani, is emancipated and through the Name, merges in the True One.
Manmohan Singh (Punjabi)ਜੋ ਗੁਰਾਂ ਦੀ ਬਾਣੀ ਨਾਲ ਜੁੜਿਆ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਉਨ ਕੀ ਬਾਣੀ ਮੇਂ ਲਾਗੇ ਹੈਂ, ਸੋ ਮੁਕਤੀ ਕੋ ਪਾਵਤੇ ਹੈਂ, ਕਿਉਂਕਿ ਉਨ ਕੇ ਉਪਦੇਸ਼ ਸੇ ਸਚ ਸਰੂਪ ਮੇਂ ਸਮਾਈ ਹੋਤੀ ਹੈ॥੨੧॥
Prof. Sahib Singh(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ) ਬਾਣੀ ਵਿਚ ਸੁਰਤ ਜੋੜਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੧॥

ਪਦ ਅਰਥ ਲਾਗੈ = ਲੱਗਦਾ ਹੈ, ਸੁਰਤ ਜੋੜਦਾ ਹੈ। ਗਤਿ = ਉੱਚੀ ਆਤਮਕ ਅਵਸਥਾ। ਸਬਦੇ = ਸ਼ਬਦ ਦੀ ਰਾਹੀਂ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੨੧॥

SikhNet (Spanish)Aquél que compromete su ser a este Bani, es liberado, y a través del Shabd, se inmerge en la Verdad. (21)

Open this shabad (29 lines, Angs 909-910) →

Ang 909 of 1430