ੴ

ਸਿੱਖਬਾਣੀ · SikhBani

Ang 916

Sri Guru Granth Sahib · Raag Raamkalee · 3 shabads, 32 lines
Translations
Shabad Guru Arjan Dev Ji Raag Raamkalee continued from Ang 915

ਅਪਣੇ ਜੀਅ. ਤੈ ਆਪਿ ਸਮ੍ਹਾਲੇ; ਆਪਿ ਲੀਏ ਲੜਿ ਲਾਈ ॥੧੫॥

apane jeea. tai aap samhaale; aap lee larr laaee |15|

Sant Singh KhalsaYou Yourself take care of Your beings; You Yourself attach them to the hem of Your robe. ||15||
Manmohan SinghThou Thyself takest care of Thine beings and Thyself attachest them to Thy skirt.
Manmohan Singh (Punjabi)ਆਪਣੇ ਜੀਵਾਂ ਦੀ ਤੂੰ ਆਪੇ ਹੀ ਸੰਭਾਲ ਕਰਦਾ ਹੈਂ ਅਤੇ ਆਪੇ ਹੀ ਉਹਨਾਂ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈਂ।
Fareedkot Teekaਅਪਨੇ ਜੀਵ (ਤੈ) ਤਿਸ ਨੇ ਆਪ ਹੀ ਸੰਭਾਲੇ ਹੈਂ, ਭਾਵ ਸਭ ਦੀ ਪਾਲਨਾ ਕਰਤਾ ਹੈ। ਪੁਨਾ ਜਿਨ ਪਰ ਕਿਰਪਾ ਕਰੀ ਹੈ, ਸੋ ਆਪ ਹੀ ਲੜ ਲਾਇ ਲੀਏ ਹੈਂ, ਭਾਵ ਸੇ ਆਸਰੇ ਕਰਿ ਲੀਏ ਹੈਂ॥੧੫॥
Prof. Sahib Singhਹੇ ਪ੍ਰਭੂ! (ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਹਾਂ) ਆਪਣੇ ਪੈਦਾ ਕੀਤੇ ਜੀਵਾਂ ਦੀ ਤੂੰ ਆਪ ਹੀ ਸਦਾ ਸੰਭਾਲ ਕੀਤੀ ਹੈ, ਤੂੰ ਆਪ ਹੀ ਇਹਨਾਂ ਨੂੰ ਆਪਣੇ ਪੱਲੇ ਲਾਂਦਾ ਹੈਂ ॥੧੫॥

ਪਦ ਅਰਥ ਜੀਅ = (ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਤੈ = (ਹੇ ਪ੍ਰਭੂ!) ਤੂੰ। ਸਮ੍ਹਾਲੇ = ਸਾਂਭ ਕੀਤੀ ਹੋਈ ਹੈ। ਲੜਿ = ਪੱਲੇ ਨਾਲ ॥੧੫॥

SikhNet (Spanish)Oh Dios, Tú sostienes a Tus criaturas y Tú Mismo me unes con Tu Ser. (15)

ਸਾਚ ਧਰਮ ਕਾ ਬੇੜਾ ਬਾਂਧਿਆ; ਭਵਜਲੁ ਪਾਰਿ ਪਵਾਈ ॥੧੬॥

saach dharam kaa berraa baandhiaa; bhavajal paar pavaaee |16|

Sant Singh KhalsaI have built the boat of true Dharmic faith, to cross over the terrifying world-ocean. ||16||
Manmohan SinghTo cross the horrible world ocean, I have built the boat of true faith.
Manmohan Singh (Punjabi)ਡਰਾਉਣੇ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ, ਮੈਂ ਸੱਚੇ ਈਮਾਨ ਦਾ ਜ਼ਹਾਜ਼ ਬਣਾਇਆ ਹੈ।
Fareedkot Teekaਸਾਚ ਜੋ ਧਰਮ ਸਰੂਪ ਹੈ ਤਿਸ ਕਾ ਬੇੜਾ ਜਬ ਬਾਂਧਿਆ, ਭਾਵ ਸੇ ਜਬ ਸਾਚ ਮੇਂ ਪ੍ਰਵਿਰਤੀ ਹੂਈ, ਇਸੀ ਸੇ ਹਮ ਸੰਸਾਰ ਸੇ ਪਾਰ ਹੂਏ ਹੈਂ॥੧੬॥
Prof. Sahib Singh(ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ ਜਿਨ੍ਹਾਂ ਨੇ) ਤੇਰੇ ਸਦਾ-ਥਿਰ ਨਾਮ ਦੇ ਸਿਮਰਨ ਦਾ ਜਹਾਜ਼ ਤਿਆਰ ਕਰ ਲਿਆ, ਤੂੰ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧੬॥

ਪਦ ਅਰਥ ਸਾਚ ਧਰਮ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ-ਰੂਪ ਧਰਮ। ਬਾਂਧਿਆ = ਤਿਆਰ ਕੀਤਾ। ਭਵਜਲੁ = ਸੰਸਾਰ-ਸਮੁੰਦਰ ॥੧੬॥

SikhNet (Spanish)Has construido el Barco de Tu Ley Eterna, con el que uno cruza el mar de la existencia. (16)

ਬੇਸੁਮਾਰ ਬੇਅੰਤ ਸੁਆਮੀ; ਨਾਨਕ ਬਲਿ ਬਲਿ ਜਾਈ ॥੧੭॥

besumaar beant suaamee; naanak bal bal jaaee |17|

Sant Singh KhalsaThe Lord Master is unlimited and endless; Nanak is a sacrifice, a sacrifice to Him. ||17||
Manmohan SinghInestimable and infinite is the Lord. Nanak is devoted and a sacrifice unto Him.
Manmohan Singh (Punjabi)ਬੇਅੰਦਾਜ਼ ਅਤੇ ਅਨੰਤ ਹੈ ਪ੍ਰਭੂ। ਨਾਨਕ ਉਸ ਉਤੋਂ ਸਦਕੇ ਅਤੇ ਵਾਰਨੇ ਜਾਂਦਾ ਹੈ।
Fareedkot Teekaਸੁਆਮੀ ਜੋ ਬੇਅੰਤੁ ਬੇਸੁਮਾਰੁ ਹੈ ਤਿਸ ਊਪਰ ਸੇ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਮਨ ਬਾਣੀ ਕਰ ਕੇ ਬਲਿਹਾਰਨੇ ਜਾਤੇ ਹੈਂ॥੧੭॥
Prof. Sahib Singhਹੇ ਨਾਨਕ! ਉਹ ਮਾਲਕ-ਪ੍ਰਭੂ ਬੇਅੰਤ-ਗੁਣਾਂ ਦਾ ਮਾਲਕ ਹੈ ਬੇਅੰਤ ਹੈ। ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਸਦਾ ਸਦਕੇ ਜਾਂਦਾ ਹਾਂ ॥੧੭॥

ਪਦ ਅਰਥ ਬੇਸੁਮਾਰ = ਜਿਸ ਦੇ ਗੁਣਾਂ ਦੀ ਗਿਣਤੀ ਨ ਹੋ ਸਕੇ {ਸ਼ੁਮਾਰ = ਗਿਣਤੀ}। ਜਾਈ = ਜਾਈਂ, ਮੈਂ ਜਾਂਦਾ ਹਾਂ। ਬਲਿ ਜਾਈ = ਮੈਂ ਸਦਕੇ ਜਾਂਦਾ ਹਾਂ ॥੧੭॥

SikhNet (Spanish)Oh Dios, eres Infinito y Sin Barreras; yo ofrezco mi vida en sacrificio a Ti. (17)

ਅਕਾਲ ਮੂਰਤਿ ਅਜੂਨੀ ਸੰਭਉ; ਕਲਿ ਅੰਧਕਾਰ. ਦੀਪਾਈ ॥੧੮॥

akaal moorat ajoonee sanbhau; kal andhakaar. deepaaee |18|

Sant Singh KhalsaBeing of Immortal Manifestation, He is not born; He is self-existent; He is the Light in the darkness of Kali Yuga. ||18||
Manmohan SinghThou art the Unborn, self-illumined and immortal Being. Thou alone illuminest the pitch dark Kalage.
Manmohan Singh (Punjabi)ਤੂੰ ਅਜਨਮਾਂ, ਸਵੈ-ਪ੍ਰਕਾਸ਼ਵਾਨ ਹੈਂ ਤੇ ਅਮਰ ਹੈ ਤੇਰੀ ਵਿਅਕਤੀ। ਕੇਵਲ ਤੂੰ ਹੀ ਕਾਲੇ ਬੋਲੇ ਕਲਯੁਗ ਨੂੰ ਰੌਸ਼ਨ ਕਰਦਾ ਹੈਂ।
Fareedkot Teekaਅਕਾਲ ਸਰੂਪ ਪੁਨਾ ਜੋਨੀਆਂ ਸੇ ਰਹਿਤ ਔ ਸੁਤੇ ਪ੍ਰਕਾਸ ਇਸ ਕਲਜੁਗ ਅੰਧੇਰੇ ਮੇਂ ਜੋ (ਦੀਪਾਈ) ਪ੍ਰਕਾਸ ਕਰਨੇ ਵਾਲਾ ਹੈ॥
Prof. Sahib Singh(ਜਿਹੜਾ) ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਉਹ ਪ੍ਰਭੂ (ਗੁਰੂ ਦੀ) ਰਾਹੀਂ ਜਗਤ ਦੇ (ਮਾਇਆ ਦੇ ਮੋਹ ਦੇ) ਹਨੇਰੇ ਨੂੰ (ਦੂਰ ਕਰ ਕੇ ਆਤਮਕ ਜੀਵਨ ਦਾ ਚਾਨਣ ਕਰਦਾ ਹੈ ॥੧੮॥

ਪਦ ਅਰਥ ਅਕਾਲ = {ਅ-ਕਾਲ। ਇਸਤ੍ਰੀ ਲਿੰਗ} ਮੌਤ ਤੋਂ ਰਹਿਤ। ਮੂਰਤਿ = ਸਰੂਪ, ਹਸਤੀ। ਅਕਾਲ ਮੂਰਤਿ = ਉਹ ਪ੍ਰਭੂ ਜਿਸ ਦੀ ਹਸਤੀ ਮੌਤ-ਰਹਿਤ ਹੈ। ਸੰਭਉ = {स्वयंभु} ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਕਲਿ = ਕਲਿਜੁਗ, ਦੁਨੀਆ, ਜਗਤ। ਅੰਧਕਾਰ = ਹਨੇਰਾ। ਦੀਪਾਈ = {ਦੀਪ = ਦੀਵਾ} ਚਾਨਣ ਕਰਦਾ ਹੈ ॥੧੮॥

SikhNet (Spanish)Eres el Ser Eterno, No Encarnado, Auto Existente; eres la Única Luz que puede iluminar nuestra oscuridad.(18)

ਅੰਤਰਜਾਮੀ ਜੀਅਨ ਕਾ ਦਾਤਾ; ਦੇਖਤ ਤ੍ਰਿਪਤਿ ਅਘਾਈ ॥੧੯॥

antarajaamee jeean kaa daataa; dekhat tripat aghaaee |19|

Sant Singh KhalsaHe is the Inner-knower, the Searcher of hearts, the Giver of souls; gazing upon Him, I am satisfied and fulfilled. ||19||
Manmohan SinghThou art the Searcher of hearts and the Beneficent Lord of the sentient beings. Seeing Thee I am sated and satiated.
Manmohan Singh (Punjabi)ਤੂੰ ਦਿਲਾਂ ਦੀਆਂ ਜਾਨਣਹਾਰ ਅਤੇ ਪ੍ਰਾਣਧਾਰੀਆਂ ਦਾ ਦਾਤਾਰ-ਸੁਆਮੀ ਹੈਂ। ਤੈਨੂੰ ਵੇਖ ਕੇ ਮੈਂ ਰੱਜ ਪੁਜ ਜਾਂਦਾ ਹਾਂ।
Fareedkot Teekaਸੋ ਅੰਤਰ ਹੋ ਕੇ ਪ੍ਰੇਰਨੇ ਵਾਲਾ ਜੀਵੋਂ ਕਾ ਦਾਤਾ ਹੈ। ਜਿਸ ਕੋ ਦੇਖ ਕੇ ਇਸ ਲੋਕ ਕੇ ਪਦਾਰਥੋਂ ਸੇ ਤ੍ਰਿਪਤ ਹੂਏ ਹੈਂ ਔ ਪ੍ਰਲੋਕ ਕੇ ਸੁਖੋਂ ਸੇ ਭੀ ਰਜੇ ਹੈਂ॥੧੯॥
Prof. Sahib Singhਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, (ਗੁਰੂ ਦੀ ਸਰਨ ਪੈ ਕੇ ਉਸ ਦਾ) ਦਰਸਨ ਕੀਤਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਈਦਾ ਹੈ ॥੧੯॥

ਪਦ ਅਰਥ ਅੰਤਰਜਾਮੀ = ਹਰੇਕ ਦੇ ਅੰਦਰ ਦੀ ਜਾਣਨ ਵਾਲਾ। ਦੇਖਤ = ਦਰਸਨ ਕਰਦਿਆਂ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਜਾਂਦਾ ਹੈ ॥੧੯॥

SikhNet (Spanish)Eres nuestro Conocedor Íntimo, el Dador de la Vida; Viéndote, uno vive en Éxtasis. (19)

ਏਕੰਕਾਰੁ ਨਿਰੰਜਨੁ ਨਿਰਭਉ; ਸਭ ਜਲਿ ਥਲਿ ਰਹਿਆ ਸਮਾਈ ॥੨੦॥

ekankaar niranjan nirbhau; sabh jal thal rahiaa samaaee |20|

Sant Singh KhalsaHe is the One Universal Creator Lord, immaculate and fearless; He is permeating and pervading all the water and the land. ||20||
Manmohan SinghThou art the Unique, Immaculate and fear-free Lord and art pervading all the earth and water.
Manmohan Singh (Punjabi)ਤੂੰ ਅਦੁੱਤੀ, ਪਵਿੱਤਰ ਅਤੇ ਡਰ ਰਹਿਤ ਸੁਆਮੀ ਹੈਂ ਅਤੇ ਸਮੂਹ ਧਰਤੀ ਅਤੇ ਪਾਣੀ ਅੰਦਰ ਵਿਆਪਕ ਹੋ ਰਿਹਾ ਹੈਂ।
Fareedkot Teekaਏਕ ਸਰੂਪ ਪੁਨਾ ਨਿਰੰਜਨ ਔ ਨਿਰਭੌ ਜੋ ਹੈ, ਸੋ ਸਾਰੇ ਜਲੋਂ ਮੇਂ ਪੁਨਾ ਅਸਥਲੋਂ ਮੇਂ ਸਮਾਇ ਰਹਿਆ ਹੈ॥੨੦॥
Prof. Sahib Singh(ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ) ਸਰਬ-ਵਿਆਪਕ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ ਪਰਮਾਤਮਾ, ਕਿਸੇ ਤੋਂ ਭੀ ਨਾਹ ਡਰਨ ਵਾਲਾ ਪਰਮਾਤਮਾ ਜਲ ਵਿਚ ਥਲ ਵਿੱਚ ਹਰ ਥਾਂ ਮੌਜੂਦ ਹੈ ॥੨੦॥

ਪਦ ਅਰਥ ਏਕੰਕਾਰੁ = ਸਰਬ-ਵਿਆਪਕ ਪ੍ਰਭੂ। ਜਲਿ = ਜਲ ਵਿਚ। ਥਲਿ = ਧਰਤੀ ਵਿਚ ॥੨੦॥

SikhNet (Spanish)Eres el Ser Supremo, nuestro Dios Inmaculado, libre de preocupaciones y prevaleces en las aguas y en la tierra.(20)

ਭਗਤਿ ਦਾਨੁ ਭਗਤਾ ਕਉ ਦੀਨਾ; ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥

bhagat daan bhagataa kau deenaa; har naanak jaachai maaee |21|1|6|

Sant Singh KhalsaHe blesses His devotees with the Gift of devotional worship; Nanak longs for the Lord, O my mother. ||21||1||6||
Manmohan SinghThou blesseth Thine Saints with the gift of Thy meditation. Nanak too begs of Thee, O Lord, my Mother.
Manmohan Singh (Punjabi)ਤੂੰ ਆਪਣੇ ਸਾਧੂਆਂ ਨੂੰ ਆਪਣੀ ਬੰਦਗੀ ਦੀ ਦਾਤ ਬਖਸ਼ਦਾ ਹੈਂ ਹੇ ਵਾਹਿਗੁਰੂ! ਮੇਰੀ ਮਾਤਾ, ਨਾਨਕ ਤੇਰੇ ਪਾਸੋਂ ਖੈਰ ਮੰਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ! ਜਿਸਨੇ ਭਗਤੀ ਕਾ ਦਾਨ ਭਗਤੋਂ ਕੋ ਦੀਆ ਹੈ, ਤਿਸ ਹਰੀ ਮਾਇਆ ਪਤੀ ਸੇ ਹਮ ਸਰਬ ਸੁਖ ਮਾਂਗਤੇ ਹੈਂ॥੨੧॥੧॥੬॥☬ਸੰਤੋਂ ਪਾਸ ਅਪਨਾ ਲਾਭੁ ਔ ਜਗ੍ਯਾਸੂਓਂ ਕੋ ਉਪਦੇਸੁ ਕਰਤੇ ਹੈਂ:
Prof. Sahib Singhਹੇ ਮਾਂ! (ਗੁਰੂ ਦੀ ਰਾਹੀਂ ਹੀ ਪਰਮਾਤਮਾ ਨੇ ਆਪਣੀ) ਭਗਤੀ ਦਾ ਦਾਨ (ਆਪਣੇ) ਭਗਤਾਂ ਨੂੰ (ਸਦਾ) ਦਿੱਤਾ ਹੈ। (ਦਾਸ) ਨਾਨਕ ਭੀ (ਗੁਰੂ ਦੀ ਰਾਹੀਂ ਹੀ) ਉਸ ਪਰਮਾਤਮਾ ਪਾਸੋਂ (ਇਹ ਖ਼ੈਰ) ਮੰਗਦਾ ਹੈ ॥੨੧॥੧॥੬॥

ਪਦ ਅਰਥ ਕਉ = ਨੂੰ। ਨਾਨਕੁ ਜਾਚੈ = ਨਾਨਕ ਮੰਗਦਾ ਹੈ। ਮਾਈ = ਹੇ ਮਾਂ! ॥੨੧॥੧॥੬॥

SikhNet (Spanish)Has conferido en Tus Devotos la Devoción, oh Dios, y eso es lo que Nanak busca de Ti.(21-1-6)

Open this shabad (25 lines, Angs 915-916) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl,
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino,

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok.

ਸਿਖਹੁ ਸਬਦੁ ਪਿਆਰਿਹੋ; ਜਨਮ ਮਰਨ ਕੀ ਟੇਕ ॥

sikhahu sabad piaariho; janam maran kee ttek |

Sant Singh KhalsaStudy the Word of the Shabad, O beloveds. It is your anchoring support in life and in death.
Manmohan SinghContemplate thou the Lord's Name, O my dear. It is the mortal's mainstay in life and death.
Manmohan Singh (Punjabi)ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੇ ਪ੍ਰੀਤਮਾ! ਇਹ ਹੀ ਜਿੰਦਗੀ ਅਤੇ ਮੌਤ ਵਿੱਚ ਪ੍ਰਾਨੀ ਦਾ ਆਸਰਾ ਹੈ।
Fareedkot Teekaਹੇ ਪ੍ਯਾਰਿਓ! ਤੁਸੀਂ ਗੁਰ ਉਪਦੇਸ ਕੋ ਸਿਖ ਲਹੋ, ਕਿਉਂਕਿ ਵਹੁ ਉਪਦੇਸੁ ਜਨਮ ਮਰਨ ਕੀ ਤ੍ਰਫੋਂ ਟੇਕ ਆਸਰਾ ਹੈ, ਭਾਵ ਜਨਮ ਮਰਨ ਸੇ ਰਖ੍ਯਾ ਕਰਨੇ ਵਾਲਾ ਹੈ॥
Prof. Sahib Singhਹੇ ਪਿਆਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਆਦਤ ਬਣਾਓ, ਇਹ ਸਿਫ਼ਤ-ਸਾਲਾਹ ਹੀ (ਮਨੁੱਖ ਵਾਸਤੇ) ਸਾਰੀ ਉਮਰ ਦਾ ਸਹਾਰਾ ਹੈ।

ਪਦ ਅਰਥ ਸਬਦੁ = ਗੁਰੂ ਦਾ ਸ਼ਬਦ, ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ। ਸਿਖਹੁ = ਆਦਤ ਪਕਾਓ, ਸੁਭਾਉ ਬਣਾਓ। ਪਿਆਰਿਹੋ = ਹੇ ਪਿਆਰੇ ਸਜਣੋ। ਟੇਕ = ਆਸਰਾ।

SikhNet (Spanish)Volverse Sabio en la Palabra del Shabd es lo principal en la vida y en la muerte.

ਮੁਖੁ ਊਜਲੁ ਸਦਾ ਸੁਖੀ; ਨਾਨਕ ਸਿਮਰਤ ਏਕ ॥੧॥

mukh aoojal sadaa sukhee; naanak simarat ek |1|

Sant Singh KhalsaYour face shall be radiant, and you will be at peace forever, O Nanak, meditating in remembrance on the One Lord. ||1||
Manmohan SinghMeditating on the One Lord, O Nanak, thy face shall sparkle and thou shalt ever be happy.
Manmohan Singh (Punjabi)ਇੱਕ ਸਾਈਂ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਖੁਸ਼ ਰਹੇਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਵਾਹਿਗੁਰੂ ਕੋ ਸਿਮਰਤੇ ਹੂਏ ਈਹਾਂ ਤੋ ਮੁਖ ਉਜਲਾ ਹੋਵੈਗਾ ਔ ਪ੍ਰਲੋਕ ਮੇਂ ਸਦਾ ਸੁਖੀ ਰਹੋਗੇ॥੧॥
Prof. Sahib Singhਹੇ ਨਾਨਕ! ਇਕ ਪਰਮਾਤਮਾ ਦਾ ਨਾਮ ਸਿਮਰਦਿਆਂ (ਲੋਕ ਪਰਲੋਕ ਵਿਚ) ਮੁਖ ਉਜਲਾ ਰਹਿੰਦਾ ਹੈ ਅਤੇ ਸਦਾ ਹੀ ਸੁਖੀ ਰਹਿੰਦਾ ਹੈ ॥੧॥

ਪਦ ਅਰਥ ਊਜਲੁ = ਉਜਲਾ, ਬੇ-ਦਾਗ਼ ॥੧॥

SikhNet (Spanish)El semblante te brilla y vives siempre en Paz contemplando al Señor. (1)

ਮਨੁ ਤਨੁ ਰਾਤਾ ਰਾਮ ਪਿਆਰੇ; ਹਰਿ ਪ੍ਰੇਮ ਭਗਤਿ ਬਣਿ ਆਈ. ਸੰਤਹੁ ॥੧॥

man tan raataa raam piaare; har prem bhagat ban aaee. santahu |1|

Sant Singh KhalsaMy mind and body are imbued with my Beloved Lord; I have been blessed with loving devotion to the Lord, O Saints. ||1||
Manmohan SinghMy soul and body are imbued with my Beloved Lord, O saints and God's devotional service is pleasing unto me.
Manmohan Singh (Punjabi)ਮੇਰੀ ਜਿੰਦੜੀ ਅਤੇ ਦੇਹ ਮੇਰੇ ਪ੍ਰੀਤਮ ਪ੍ਰਭੂ ਨਾਲ ਰੰਗੇ ਗਏ ਹਨ, ਹੇ ਸੰਤ ਜਲੋ! ਅਤੇ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਮੈਨੂੰ ਚੰਗੀ ਲੱਗਦੀ ਹੈ।
Fareedkot Teekaਹੇ ਸੰਤੋ! ਹਮਾਰਾ ਮਨੁ ਤਨੁ ਰਾਮ ਪਿਆਰੇ ਮੇਂ ਰਾਤਾ ਹੈ, ਇਸੀ ਤੇ ਹਮ ਕੋ ਹਰੀ ਕੀ ਪ੍ਰੇਮਾ ਭਗਤੀ ਬਣਿ ਆਈ ਹੈ, ਭਾਵ ਸੋਭਤੀ ਹੈ॥
Prof. Sahib Singhਹੇ ਸੰਤ ਜਨੋ! ਜਿਸ ਮਨੁੱਖ ਦਾ ਮਨ ਤੇ ਤਨ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਪ੍ਰਭੂ ਦੀ ਪ੍ਰੇਮਾ-ਭਗਤੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਬਣ ਜਾਂਦੀ ਹੈ ॥੧॥

ਪਦ ਅਰਥ ਰਾਤਾ = ਰੰਗਿਆ ਗਿਆ। ਬਣਿ ਆਈ = ਪਰਮਾਤਮਾ ਨਾਲ ਡੂੰਘੀ ਸਾਂਝ ਬਣ ਗਈ ॥੧॥

SikhNet (Spanish)Mi cuerpo y mi mente están imbuidos en Dios, oh Santos; en Verdad soy ahora un Devoto de Dios.(1)

ਸਤਿਗੁਰਿ. ਖੇਪ ਨਿਬਾਹੀ, ਸੰਤਹੁ ॥

satigur. khep nibaahee, santahu |

Sant Singh KhalsaThe True Guru has approved my cargo, O Saints.
Manmohan SinghBy the grace of the True Guru, my merchandise has been approved, O saints.
Manmohan Singh (Punjabi)ਸੱਚੇ ਗੁਰਾਂ ਦੀ ਦਇਆ ਦੁਆਰਾ, ਮੇਰਾ ਸੌਦਾ ਸੂਤ ਕਬੂਲ ਪੈ ਗਿਆ ਹੈ, ਹੇ ਸੰਤੋ!
Fareedkot Teekaਹੇ ਸੰਤੋ! ਸਤਿਗੁਰੋਂ ਨੇ ਹਮਾਰੀ ਭਗਤੀ ਰੂਪੁ ਖੇਪ ਨਿਬਾਹੀ ਹੈ॥
Prof. Sahib Singhਹੇ ਸੰਤ ਜਨੋ! ਜਿਸ ਮਨੁੱਖ ਦੀ ਪ੍ਰਭੂ ਨਾਲ ਸਾਂਝ ਗੁਰੂ ਨੇ ਸਿਰੇ ਚਾੜ੍ਹ ਦਿੱਤੀ,

ਪਦ ਅਰਥ ਸਤਿਗੁਰਿ = ਗੁਰੂ ਨੇ। ਖੇਪ = {क्षेप} ਵਪਾਰ ਦਾ ਮਾਲ, ਸੇਪ, ਆਪੋ ਵਿਚ ਕੀਤਾ ਹੋਇਆ ਇਕਰਾਰ, ਸਾਂਝ। ਨਿਬਾਹੀ = ਨਿਬਾਹ ਦਿੱਤੀ, ਤੋੜ ਸਿਰੇ ਚਾੜ੍ਹ ਦਿੱਤੀ। ਸੰਤਹੁ = ਸੰਤ ਜਨੋ!

SikhNet (Spanish)La carga de mi vida ha sido aprobada por la Gracia del Guru, oh Santos,

ਹਰਿ ਨਾਮੁ ਲਾਹਾ. ਦਾਸ ਕਉ ਦੀਆ; ਸਗਲੀ ਤ੍ਰਿਸਨ ਉਲਾਹੀ. ਸੰਤਹੁ ॥੧॥ ਰਹਾਉ ॥

har naam laahaa. daas kau deea; sagalee trisan ulaahee. santahu |1| rahaau |

Sant Singh KhalsaHe has blessed His slave with the profit of the Lord's Name; all my thirst is quenched, O Saints. ||1||Pause||
Manmohan SinghThe Guru has blessed me, his slave, with the profit of the Lord's Name and all my thirst is quenched, O saints. Pause.
Manmohan Singh (Punjabi)ਗੁਰਾਂ ਨੇ ਮੈਂ, ਆਪਣੇ ਗੋਲੇ ਨੂੰ ਪ੍ਰਭੂ ਦੇ ਨਾਮ ਦਾ ਮੁਨਾਫਾ ਬਖਸ਼ਿਆ ਹੈ ਅਤੇ ਮੇਰੀ ਸਾਰੀ ਤਿਹ ਬੁਝ ਗਈ ਹੈ, ਹੇ ਸਾਧੂਓ! ਠਹਿਰਾਓ।
Fareedkot Teekaਹੇ ਸੰਤੋ! ਹਰੀ ਨੇ ਨਾਮ ਕਾ ਲਾਭੁ ਮੈਂ ਦਾਸ ਕੋ ਦੀਆ ਹੈ ਔ ਸਾਰੀ ਤ੍ਰਿਸਨਾ (ਉ) ਵਿਸੇਸ ਕਰ ਕੇ ਲਾਹੀ ਹੈ॥੧॥ ਰਹਾਉ ॥
Prof. Sahib Singhਹੇ ਸੰਤ ਜਨੋ! ਉਸ ਸੇਵਕ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਲਾਭ ਬਖ਼ਸ਼ ਦਿੱਤਾ, ਤੇ, ਇਸ ਤਰ੍ਹਾਂ ਉਸ ਦੀ ਸਾਰੀ ਮਾਇਕ ਤ੍ਰਿਸ਼ਨਾ ਮੁਕਾ ਦਿੱਤੀ ॥੧॥ ਰਹਾਉ ॥

ਪਦ ਅਰਥ ਲਾਹਾ = ਲਾਭ, ਖੱਟੀ। ਕਉ = ਨੂੰ। ਸਗਲੀ = ਸਾਰੀ। ਉਲਾਹੀ = ਲਾਹ ਦਿੱਤੀ, ਦੂਰ ਕਰ ਦਿੱਤੀ ॥੧॥ ਰਹਾਉ ॥

SikhNet (Spanish)y soy bendecido con las Bondades del Nombre del Señor y mi ser se ha calmado.(1-Pausa)

ਖੋਜਤ ਖੋਜਤ ਲਾਲੁ ਇਕੁ ਪਾਇਆ; ਹਰਿ ਕੀਮਤਿ ਕਹਣੁ. ਨ ਜਾਈ, ਸੰਤਹੁ ॥੨॥

khojat khojat laal ik paaeaa; har keemat kehan. na jaaee, santahu |2|

Sant Singh KhalsaSearching and searching, I have found the One Lord, the jewel; I cannot express His value, O Saints. ||2||
Manmohan SinghSearching and searching, I have found God, the gem, whose worth I can utter not, O saints.
Manmohan Singh (Punjabi)ਭਾਲਦਿਆਂ ਭਾਲਦਿਆਂ ਮੈਂ ਵਾਹਿਗੁਰੂ, ਹੀਰੇ ਨੂੰ ਲੱਭ ਗਿਆ ਹੈ, ਜਿਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ, ਹੇ ਸੰਤੋ!
Fareedkot Teekaਹੇ ਸੰਤੋ! ਖੋਜਤਿਆਂ ਖੋਜਤਿਆਂ ਇਕ ਹਰੀ ਜੋ ਪ੍ਯਾਰਾ ਹੈ, ਸੋ ਮੈਨੇ ਪਾਇਆ ਹੈ। ਤਿਸ ਹਰੀ ਕੀ ਕੀਮਤਿ ਕਹੀ ਨਹੀਂ ਜਾਤੀ॥੨॥
Prof. Sahib Singhਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਖੋਜਣ ਵਾਲੇ ਨੇ) ਖੋਜ ਕਰਦਿਆਂ ਕਰਦਿਆਂ ਪਰਮਾਤਮਾ ਦਾ ਨਾਮ-ਹੀਰਾ ਲੱਭ ਲਿਆ। ਉਸ ਲਾਲ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੨॥

ਪਦ ਅਰਥ ਖੋਜਤ ਖੋਜਤ = ਖੋਜ ਕਰਦਿਆਂ ਕਰਦਿਆਂ। ਲਾਲੁ = ਬੜਾ ਹੀ ਕੀਮਤੀ ਪਦਾਰਥ ॥੨॥

SikhNet (Spanish)Buscando y buscando he venido a encontrar la Joya Invaluable de Dios. (2)

ਚਰਨ ਕਮਲ ਸਿਉ ਲਾਗੋ ਧਿਆਨਾ; ਸਾਚੈ ਦਰਸਿ ਸਮਾਈ. ਸੰਤਹੁ ॥੩॥

charan kamal siau laago dhiaanaa; saachai daras samaaee. santahu |3|

Sant Singh KhalsaI focus my meditation on His Lotus Feet; I am absorbed in the True Vision of His Darshan, O Saints. ||3||
Manmohan SinghMy attention is fixed with the Lord's lotus feet and I am absorbed in the True Lord's vision, O saints.
Manmohan Singh (Punjabi)ਮੇਰੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਗਈ ਅਤੇ ਮੈਂ ਸੱਚੇ ਪ੍ਰਭੂ ਦੇ ਦਰਸ਼ਨ ਅੰਦਰ ਲੀਨ ਹੋ ਗਿਆ ਹਾਂ, ਹੇ ਸਾਧੂਓ!
Fareedkot Teekaਹੇ ਸੰਤੋ! ਤਿਸ ਕੇ ਚਰਨ ਕਮਲੋਂ ਸੇ ਧਿਆਨ ਲਾਗਾ ਹੈ ਔ ਸਚੇ (ਦਰਸਿ) ਸਰੂਪ ਮੇਂ ਮੇਰੀ ਸਮਾਈ ਹੂਈ ਹੈ॥੩॥
Prof. Sahib Singhਹੇ ਸੰਤ ਜਨੋ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ) ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ, ਸਦਾ-ਥਿਰ ਪ੍ਰਭੂ ਦੇ ਦਰਸ਼ਨ ਵਿਚ ਉਸ ਦੀ ਸਦਾ ਲਈ ਲੀਨਤਾ ਹੋ ਗਈ ॥੩॥

ਪਦ ਅਰਥ ਸਿਉ = ਨਾਲ। ਚਰਨ ਕਮਲ ਸਿਉ = ਸੋਹਣੇ ਚਰਨਾਂ ਨਾਲ। ਸਾਚੈ ਦਰਸਿ = ਸਦਾ-ਥਿਰ ਪ੍ਰਭੂ ਦੇ ਦਰਸਨ ਵਿਚ। ਸਮਾਈ = ਲੀਨ ਹੋ ਗਈ ॥੩॥

SikhNet (Spanish)Mi mente se ha entonado en Sus Pies de Loto y me he perdido en la Visión de mi Dios Verdadero.(3)

ਗੁਣ ਗਾਵਤ ਗਾਵਤ ਭਏ ਨਿਹਾਲਾ; ਹਰਿ ਸਿਮਰਤ ਤ੍ਰਿਪਤਿ ਅਘਾਈ. ਸੰਤਹੁ ॥੪॥

gun gaavat gaavat bhe nihaalaa; har simarat tripat aghaaee. santahu |4|

Sant Singh KhalsaSinging, singing His Glorious Praises, I am enraptured; meditating in remembrance on the Lord, I am satisfied and fulfilled, O Saints. ||4||
Manmohan SinghSinging and hymning God's praise, I am enraptured and by meditating on the Lord I am sated and satiated, O saints.
Manmohan Singh (Punjabi)ਵਾਹਿਗੁਰੂ ਦੀ ਮਹਿਮਾ ਗਾਉਣ ਤੇ ਆਲਾਪਨ ਦੁਆਰਾ, ਮੈਂ ਪਰਮ ਪ੍ਰੰਸਨ ਹੋ ਹਿਆ ਹਾਂ ਅਤੇ ਪ੍ਰਭੂ ਨੂੰ ਆਰਾਧ ਕੇ ਮੈਂ ਰੱਜ ਪੁੱਜ ਗਿਆ ਹਾਂ, ਹੇ ਸਾਧੂਓ!
Fareedkot Teekaਹੇ ਸੰਤੋ! ਮਨ ਬਾਣੀ ਕਰ ਕੇ ਗੁਣ ਗਾਵਤਿਆਂ ਹਮ ਨਿਹਾਲ ਹੂਏ ਹੈਂ, ਪੁਨਃ ਹਰੀ ਕੋ ਸਿਮਰਤੇ ਹੂਏ ਲੋਕ ਪ੍ਰਲੋਕ ਮੇਂ ਤ੍ਰਿਪਤਿ ਹੂਏ ਹੈਂ॥੪॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ਗਾਂਦਿਆਂ ਤਨੋ ਮਨੋ ਖਿੜ ਜਾਈਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥

ਪਦ ਅਰਥ ਨਿਹਾਲਾ = ਪ੍ਰਸੰਨ-ਚਿੱਤ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਗਏ ॥੪॥

SikhNet (Spanish)Cantando Su Alabanza he sido en verdad bendecido; Contemplándolo vivo contento y satisfecho. (4)

ਆਤਮ ਰਾਮੁ ਰਵਿਆ ਸਭ ਅੰਤਰਿ; ਕਤ ਆਵੈ ਕਤ ਜਾਈ. ਸੰਤਹੁ ॥੫॥

aatam raam raviaa sabh antar; kat aavai kat jaaee. santahu |5|

Sant Singh KhalsaThe Lord, the Supreme Soul, is permeating within all; what comes, and what goes, O Saints? ||5||
Manmohan SinghThe All-pervading soul is contained amongst all, Where, where can my mind wander and go now.
Manmohan Singh (Punjabi)ਸਰਬ-ਵਿਆਪਕ ਰੂਹ ਸਾਰਿਆਂ ਅੰਦਰ ਸਮਾਈ ਹੋਈ ਹੈ। ਮੇਰਾ ਮਨ ਹੁਣ ਕਿਥੇ ਆ ਅਤੇ ਕਿਥੇ ਜਾ ਸਕਦਾ ਹੈ।
Fareedkot Teekaਹੇ ਸੰਤੋ! ਆਤਮਾ ਰਾਮ ਰਵਿਆ ਹੂਆ ਮੈਨੇ ਸਭ ਕੇ ਭੀਤਰਿ ਜਾਨਿਆ ਹੈ। ਅਬ ਹਮ ਕਹਾਂ ਆਵੈਂ ਔਰ ਕਹਾਂ ਜਾਵੈਂ, ਭਾਵ ਜਨਮ ਮਰਨ ਸੇ ਰਹਿਤ ਹੂਏ ਹਾਂ। ਸੋ ਆਤਮ ਰਾਮ ਕਹਾਂ ਤੇ ਆਵਤਾ ਹੈ ਔਰ ਕਹਾਂ ਜਾਤਾ ਹੈ, ਭਾਵ ਨਾ ਆਉਂਦਾ ਹੈ ਨਾ ਜਾਂਦਾ ਹੈ, ਏਕ ਰਸ ਪੂਰਨ ਹੈ॥੫॥
Prof. Sahib Singhਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ) ਸਰਬ-ਵਿਆਪਕ ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਦਿੱਸ ਪੈਂਦਾ ਹੈ, ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੫॥

ਪਦ ਅਰਥ ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ। ਕਤ = ਕਿੱਥੇ? ॥੫॥

SikhNet (Spanish)He visto a mi Dios Prevaleciente en todo; mi mente ya no vacila más. (5)

ਆਦਿ ਜੁਗਾਦੀ ਹੈ ਭੀ ਹੋਸੀ; ਸਭ ਜੀਆ ਕਾ ਸੁਖਦਾਈ. ਸੰਤਹੁ ॥੬॥

aad jugaadee hai bhee hosee; sabh jeea kaa sukhadaaee. santahu |6|

Sant Singh KhalsaAt the very beginning of time, and throughout the ages, He is, and He shall always be; He is the Giver of peace to all beings, O Saints. ||6||
Manmohan SinghHe is, since the beginning and the beginning of ages, He is, shall also be and is the Peace-giving Lord of all the beings, O saints.
Manmohan Singh (Punjabi)ਉਹ ਆਰੰਭ ਅਤੇ ਯੁਗਾਂ ਦੇ ਅਰੰਭ ਤੋਂ ਹੈ। ਉਹ ਹੈ, ਹੋਵੇਗਾ ਭੀ ਅਤੇ ਸਾਰਿਆਂ ਜੀਵਾਂ ਨੂੰ ਸੁਖ ਬਖਸ਼ਣਹਾਰ ਸੁਆਮੀ ਹੈ। ਹੇ ਸੰਤ ਜਨੋ!
Fareedkot Teekaਹੇ ਸੰਤੋ! ਵਹੁ ਆਤਮਾਰਾਮ ਕੈਸਾ ਹੈ? ਸਦਾ ਸਦਾ ਵਹੁ ਤੀਨੋਂ ਕਾਲੋਂ ਮੇਂ ਹੋਨੇ ਵਾਲਾ ਹੈ ਔ ਸਭ ਜੀਵੋਂ ਕਾ ਸੁਖਦਾਈ ਹੈ॥੬॥
Prof. Sahib Singhਹੇ ਸੰਤ ਜਨੋ! (ਗੁਰੂ ਨੇ ਜਿਸ ਮਨੁੱਖ ਦੀ ਖੇਪ ਤੋੜ ਸਿਰੇ ਚਾੜ੍ਹ ਦਿੱਤੀ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਭ ਦਾ ਮੁੱਢ ਹੈ, ਪਰਮਾਤਮਾ ਜੁਗਾਂ ਦੇ ਸ਼ੁਰੂ ਤੋਂ ਹੈ, ਪਰਮਾਤਮਾ ਇਸ ਵੇਲੇ ਵੀ ਮੌਜੂਦ ਹੈ, ਪਰਮਾਤਮਾ ਸਦਾ ਲਈ ਕਾਇਮ ਰਹੇਗਾ। ਉਹ ਪਰਮਾਤਮਾ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ ॥੬॥

ਪਦ ਅਰਥ ਆਦਿ = ਸ਼ੁਰੂ ਤੋਂ ਹੀ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਹੋਸੀ = ਸਦਾ ਲਈ ਕਾਇਮ ਰਹੇਗਾ ॥੬॥

SikhNet (Spanish)Dios ha existido desde el principio del principio y existirá para siempre; Él es el Dador de Éxtasis.(6)

ਆਪਿ ਬੇਅੰਤੁ. ਅੰਤੁ ਨਹੀ ਪਾਈਐ; ਪੂਰਿ ਰਹਿਆ ਸਭ ਠਾਈ. ਸੰਤਹੁ ॥੭॥

aap beant. ant nahee paaeeai; poor rahiaa sabh tthaaee. santahu |7|

Sant Singh KhalsaHe Himself is endless; His end cannot be found. He is totally pervading and permeating everywhere, O Saints. ||7||
Manmohan SinghLimitless is He Himself and His limit can be known not, He is full-filling all places, O saints.
Manmohan Singh (Punjabi)ਉਹ ਖੁਦ ਓੜਕ-ਰਹਿਤ ਹੈ ਅਤੇ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ, ਹੇ ਸੰਤੋ!
Fareedkot Teekaਹੇ ਸੰਤੋ! ਆਪ ਬੇਅੰਤ ਹੈ ਤਿਸ ਕਾ ਅੰਤ ਨਹੀਂ ਪਾਈਤਾ। ਵਹੁ ਸਭ ਅਸਥਾਨੋਂ ਮੇਂ ਪੂਰਨ ਹੋ ਰਹਿਆ ਹੈ॥੭॥
Prof. Sahib Singhਹੇ ਸੰਤ ਜਨੋ! ਪਰਮਾਤਮਾ ਬੇਅੰਤ ਹੈ, ਉਸ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਉਹ ਪ੍ਰਭੂ ਸਭਨੀਂ ਥਾਈਂ ਵਿਆਪਕ ਹੈ ॥੭॥

ਪਦ ਅਰਥ ਨਹੀ ਪਾਈਐ = ਨਹੀਂ ਪਾਇਆ ਜਾ ਸਕਦਾ। ਪੂਰਿ ਰਹਿਆ = ਵਿਆਪਕ ਹੈ, ਮੌਜੂਦ ਹੈ ॥੭॥

SikhNet (Spanish)Infinito y Sin Barreras, llena todos los espacios.(7)

ਮੀਤ ਸਾਜਨ. ਮਾਲੁ ਜੋਬਨੁ ਸੁਤ; ਹਰਿ ਨਾਨਕ ਬਾਪੁ ਮੇਰੀ ਮਾਈ. ਸੰਤਹੁ ॥੮॥੨॥੭॥

meet saajan. maal joban sut; har naanak baap meree maaee. santahu |8|2|7|

Sant Singh KhalsaNanak: the Lord is my friend, companion, wealth, youth, son, father and mother, O Saints. ||8||2||7||
Manmohan SinghSays Nanak, o saints, God alone is my friend, intimate, wealth, youth, son, father and mother.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਹੇ ਸਾਧੂ ਲੋਕੋ! ਕੇਵਲ ਵਾਹਿਗੁਰੂ ਹੀ ਮੇਰਾ ਮਿੱਤਰ, ਯਾਰ, ਦੌਲਤ, ਜੁਆਨੀ, ਪੁਤਰ, ਬਾਬਲ ਅਤੇ ਅਮੜੀ ਹੈ।
Fareedkot Teekaਮਿਤ੍ਰ ਸਜਨ ਮਾਲ ਜੋਬਨ ਔ ਪੁਤ੍ਰ ਪੁਨਃ ਮੇਰੀ ਮਾਤਾ ਅਰ ਪਿਤਾ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਹੀ ਸਭ ਕੁਛ ਹੈ॥੮॥੨॥੭॥
Prof. Sahib Singhਹੇ ਸੰਤ ਜਨੋ! ਨਾਨਕ ਆਖਦਾ ਹੈ, ਉਹ ਪਰਮਾਤਮਾ ਹੀ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਮੇਰਾ ਧਨ-ਮਾਲ ਹੈ, ਮੇਰਾ ਜੋਬਨ ਹੈ, ਮੇਰਾ ਪੁੱਤਰ ਹੈ, ਮੇਰਾ ਪਿਉ ਹੈ, ਮੇਰੀ ਮਾਂ ਹੈ (ਇਹਨੀਂ ਸਭਨੀਂ ਥਾਈਂ ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ) ॥੮॥੨॥੭॥

ਪਦ ਅਰਥ ਮੀਤ = ਮਿੱਤਰ। ਮਾਲੁ = ਧਨ-ਪਦਾਰਥ। ਜੋਬਨੁ = ਜਵਾਨੀ। ਸੁਤ = ਪੁੱਤਰ। ਮਾਈ = ਮਾਂ ॥੮॥੨॥੭॥

SikhNet (Spanish)Él es mi Único Amigo, mi Única Posesión, mi Belleza, mi Hijo; sí, mi Dios es mi Único Padre y Madre.(8-2-7)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਮਨ ਬਚ ਕ੍ਰਮਿ; ਰਾਮ ਨਾਮੁ ਚਿਤਾਰੀ ॥

man bach kram; raam naam chitaaree |

Sant Singh KhalsaIn thought, word and deed, I contemplate the Lord's Name.
Manmohan SinghBy thought, word and deed, contemplate I the Lord's Name.
Manmohan Singh (Punjabi)ਖਿਆਲ, ਸ਼ਬਦ ਅਤੇ ਅਮਲ ਦੁਆਰਾ ਮੈਂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਰਾਮ! ਮਨ ਬਾਣੀ ਔ ਸਰੀਰ ਕਰ ਕੇ ਤੇਰੇ ਨਾਮ ਕੇ ਚਿਤਾਰਨੇਹਾਰੇ ਹੂਏ ਹੈਂ॥
Prof. Sahib Singhਆਪਣੇ ਮਨ ਦੀ ਰਾਹੀਂ, ਆਪਣੇ ਹਰੇਕ ਬੋਲ ਦੀ ਰਾਹੀਂ, ਆਪਣੇ ਹਰੇਕ ਕੰਮ ਦੀ ਰਾਹੀਂ ਪਰਮਾਤਮਾ ਦਾ ਨਾਮ ਚੇਤੇ ਰੱਖਿਆ ਕਰ।

ਪਦ ਅਰਥ ਮਨ ਬਚ ਕ੍ਰਮਿ = ਮਨ ਦੀ ਰਾਹੀਂ, ਬੋਲ ਦੀ ਰਾਹੀਂ ਅਤੇ ਕੰਮ ਦੀ ਰਾਹੀਂ। ਚਿਤਾਰੀ = ਚਿਤਾਰਿ, ਚੇਤੇ ਕਰਦਾ ਰਹੁ।

SikhNet (Spanish)Contemplo el Nombre del Señor con la Palabra del Shabd,

ਘੂਮਨ ਘੇਰਿ. ਮਹਾ ਅਤਿ ਬਿਖੜੀ; ਗੁਰਮੁਖਿ ਨਾਨਕ. ਪਾਰਿ ਉਤਾਰੀ ॥੧॥ ਰਹਾਉ ॥

ghooman gher. mahaa at bikharree; guramukh naanak. paar utaaree |1| rahaau |

Sant Singh KhalsaThe horrible world-ocean is very treacherous; O Nanak, the Gurmukh is carried across. ||1||Pause||
Manmohan SinghVery arduous is the great whirlpool of the world. It is by the Guru's grace, that I have ferried it across, O Nanak. Pause.
Manmohan Singh (Punjabi)ਪਰਮ ਕਠਨ ਹੈ ਜਗਤ ਦੀ ਵੱਡੀ ਘੁੰਮਣਘੇਰੀ। ਗੁਰਾਂ ਦੀ ਦਇਆ ਦੁਆਰਾ, ਮੈਂ ਇਸ ਤੋਂ ਪਾਰ ਉਤਰ ਗਿਆ ਹਾਂ, ਹੇ ਨਾਨਕ! ਠਹਿਰਾਓ।
Fareedkot Teekaਇਹੁ ਸੰਸਾਰ ਰੂਪ ਜੋ ਮਹਾਂ ਘੁਮਣਵਾਣੀ ਹੈ, ਸੋ ਲੰਘਣੀ ਅਤੀ ਔਖੀ ਹੈ। ਗੁਰੋਂ ਦੁਆਰੇ ਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਸੇ ਤੁਮਾਰੇ ਨਾਮ ਹੀ ਪਾਰ ਉਤਾਰਨੇਹਾਰੇ ਹੈਂ॥੧॥ ਰਹਾਉ ॥
Prof. Sahib Singhਹੇ ਨਾਨਕ! (ਜਗਤ ਵਿਚ ਵਿਕਾਰਾਂ ਦੀਆਂ ਲਹਿਰਾਂ ਦੀ) ਬੜੀ ਭਿਆਨਕ ਘੁੰਮਣ-ਘੇਰੀ ਹੈ। ਗੁਰੂ ਦੀ ਸਰਨ ਪੈ ਕੇ (ਇਸ ਵਿਚੋਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ) ਪਾਰ ਲੰਘਾ ॥੧॥ ਰਹਾਉ ॥

ਪਦ ਅਰਥ ਘੂਮਨਘੇਰਿ = (ਵਿਕਾਰਾਂ ਦੀਆਂ ਲਹਿਰਾਂ ਦਾ) ਚੱਕਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਰਿ ਉਤਾਰੀ = ਪਾਰਿ ਉਤਾਰਿ, (ਆਪਣੀ ਜੀਵਨ-ਬੇੜੀ ਨੂੰ) ਪਾਰ ਲੰਘਾ ॥੧॥ ਰਹਾਉ ॥

SikhNet (Spanish)el pensamiento y la acción, pues atrapado en el mar tumultuoso de los deseos, es a través del Guru que he sido transportado. (1-Pausa)

ਅੰਤਰਿ ਸੂਖਾ. ਬਾਹਰਿ ਸੂਖਾ; ਹਰਿ ਜਪਿ. ਮਲਨ ਭਏ ਦੁਸਟਾਰੀ ॥੧॥

antar sookhaa. baahar sookhaa; har jap. malan bhe dusattaaree |1|

Sant Singh KhalsaInwardly, peace, and outwardly, peace; meditating on the Lord, evil tendencies are crushed. ||1||
Manmohan SinghWithin and without me is all peace and pleasure. By meditating on God, all the miscreants have been crushed.
Manmohan Singh (Punjabi)ਮੇਰੇ ਅੰਦਰ ਅਤੇ ਬਾਹਰ ਸਮੂਹ ਸੁਖ ਅਤੇ ਅਨੰਦ ਹੈ। ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਸਾਰੇ ਕੁਕਰਮੀ ਨਾਸ ਹੋ ਗਏ ਹਨ।
Fareedkot Teekaਹੇ ਹਰੀ! ਜਬ ਤੇਰੇ ਨਾਮ ਕੋ ਜਪਿਆ ਤੌ ਜੋ ਕਾਮਾਦਿ ਅਰੀ ਦੁਸ੍ਟ ਥੇ, ਸੋ ਮਲੇ ਗਏ, ਇਸੀ ਸੇ ਅੰਤਰ ਸੂਖ ਔ ਬਾਹਰੋਂ ਭੀ ਸੁਖੀ ਹੂਏ ਹੈਂ, ਭਾਵ ਸੇ ਅੰਤਰਿ ਸਾਂਤੀ ਹੂਈ ਔ ਬਾਹਰ ਸੰਸਾਰ ਕੋ ਤੇਰਾ ਰੂਪ ਜਾਨਿਆ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ (ਕਾਮਾਦਿਕ) ਚੰਦਰੇ ਵੈਰੀ ਮਲੇ-ਦਲੇ ਜਾਂਦੇ ਹਨ, (ਤਦੋਂ) ਹਿਰਦੇ ਵਿਚ ਸਦਾ ਸੁਖ ਬਣਿਆ ਰਹਿੰਦਾ ਹੈ, ਦੁਨੀਆ ਨਾਲ ਵਰਤਦਿਆਂ ਭੀ ਸੁਖ ਹੀ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਅੰਤਰਿ = ਹਿਰਦੇ ਵਿਚ। ਸੂਖਾ = ਸੁਖ। ਬਾਹਰਿ = ਦੁਨੀਆ ਦਾ ਕਾਰ-ਵਿਹਾਰ ਕਰਦਿਆਂ। ਜਪਿ = ਜਪ ਕੇ। ਮਲਨ ਮਏ = ਮਲੇ ਜਾਂਦੇ ਹਨ {ਲਫ਼ਜ਼ 'ਮਲਨ' ਅਤੇ 'ਮਲਿਨ' ਦਾ ਫ਼ਰਕ ਚੇਤੇ ਰੱਖੋ। ਮਲਿਨ = ਮਲੀਨ}। ਦੁਸਟਾਰੀ = {ਦੁਸਟ-ਅਰੀ} ਭੈੜੇ (ਕਾਮਾਦਿਕ) ਵੈਰੀ ॥੧॥

SikhNet (Spanish)Dentro y fuera de mí hay Paz, y viviendo en Dios, los cinco malhechores interiores han sido controlados. (1)

ਜਿਸ ਤੇ ਲਾਗੇ. ਤਿਨਹਿ ਨਿਵਾਰੇ; ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥

jis te laage. tineh nivaare; prabh jeeo apanee kirapaa dhaaree |2|

Sant Singh KhalsaHe has rid me of what was clinging to me; my Dear Lord God has blessed me with His Grace. ||2||
Manmohan SinghHe, through whom the maladies had clung to me, has rid me of them. The Sire Lord has extended His mercy unto me.
Manmohan Singh (Punjabi)ਜਿਸ ਦੇ ਰਾਹੀਂ ਮੈਨੂੰ ਬੀਮਾਰੀਆਂ ਚਿੰਮੜਦੀਆਂ ਸਨ, ਉਸ ਨੇ ਹੀ ਉਹਨਾਂ ਨੂੰ ਦੂਰ ਕਰ ਦਿੱਤਾ ਹੈ। ਮਹਾਰਾਜ ਮਾਲਕ ਨੇ ਮੇਰੇ ਉਤੇ ਆਪਦੀ ਰਹਿਮਤ ਕੀਤੀ ਹੈ।
Fareedkot Teekaਜਿਸ ਤੇਰੇ ਹੁਕਮ ਸੇ ਬਿਕਾਰ ਲਾਗੇ ਥੇ (ਤਿਨਹਿ) ਤੈਨੇ ਹੀ ਗੁਰ ਉਪਦੇਸ ਸੇ ਨਿਵਾਰੇ ਹੈਂ। ਹੇ ਪ੍ਰਭ ਜੀ! ਤੈਨੇ ਅਪਨੀ ਕਿਰਪਾ (ਧਾਰੀ) ਕਰੀ ਹੈ, ਭਾਵ ਮੇਰੇ ਸੇ ਕੋਈ ਜਪ ਤਪ ਨਹੀਂ ਹੂਆ ਹੈ॥੨॥
Prof. Sahib Singhਜਿਸ ਪ੍ਰਭੂ ਦੀ ਰਜ਼ਾ ਅਨੁਸਾਰ (ਇਹ ਚੰਦਰੇ ਵੈਰੀ) ਚੰਬੜਦੇ ਹਨ, ਉਹੀ ਪ੍ਰਭੂ ਜੀ ਆਪਣੀ ਕਿਰਪਾ ਕਰ ਕੇ ਇਹਨਾਂ ਨੂੰ ਦੂਰ ਕਰਦਾ ਹੈ ॥੨॥

ਪਦ ਅਰਥ ਜਿਸ ਤੇ = ਜਿਸ (ਪਰਮਾਤਮਾ) ਤੋਂ {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਲਾਗੇ = ਚੰਬੜੇ। ਤਿਨਹਿ = {ਤਿਨਿ ਹੀ} ਉਸ (ਪ੍ਰਭੂ) ਨੇ ਹੀ। ਧਾਰੀ = ਧਾਰਿ, ਧਾਰ ਕੇ, ਕਰ ਕੇ ॥੨॥

SikhNet (Spanish)Aquél que me dio el dolor, también me lo quitó por Su sola Compasión. (2)

ਉਧਰੇ ਸੰਤ ਪਰੇ ਹਰਿ ਸਰਨੀ; ਪਚਿ ਬਿਨਸੇ ਮਹਾ ਅਹੰਕਾਰੀ ॥੩॥

audhare sant pare har saranee; pach binase mahaa ahankaaree |3|

Sant Singh KhalsaThe Saints are saved, in His Sanctuary; the very egotistical people rot away and die. ||3||
Manmohan SinghSeeking the Lord's protection, the saints are saved. The very proud persons putrefy and perish.
Manmohan Singh (Punjabi)ਪ੍ਰਭੂ ਦੀ ਪਨਾਹ ਲੈਣ ਦੁਆਰਾ, ਸਾਧੂ ਜਨ ਪਾਰ ਉਤਰ ਜਾਂਦੇ ਹਨ। ਮਹਾਂ ਮਗਰੂਰ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ।
Fareedkot Teekaਹੇ ਹਰੀ! ਜੋ ਤੇਰੀ ਸਰਨ ਪੜੇ ਹੈਂ ਵਹੁ ਸਾਂਤ ਰੂਪ ਹੋਇਕੈ ਉਧਰ ਗਏ ਹੈਂ ਔ ਜੋ ਬਡੇ ਹੰਕਾਰੀ ਸੇ ਸੋ ਜਲ ਕੇ (ਬਿਨਸੇ) ਨਾਸ ਹੂਏ ਹੈਂ॥੨॥
Prof. Sahib Singhਸੰਤ ਜਨ ਤਾਂ ਪਰਮਾਤਮਾ ਦੀ ਸਰਨ ਪੈ ਜਾਂਦੇ ਹਨ ਉਹ ਤਾਂ (ਇਹਨਾਂ ਵੈਰੀਆਂ ਦੀ ਮਾਰ ਤੋਂ) ਬਚ ਜਾਂਦੇ ਹਨ, ਪਰ ਵੱਡੇ ਅਹੰਕਾਰੀ ਮਨੁੱਖ (ਇਹਨਾਂ ਵਿਚ) ਸੜ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੩॥

ਪਦ ਅਰਥ ਉਧਰੇ = (ਘੁੰਮਣ-ਘੇਰੀ ਵਿਚੋਂ) ਬਚ ਗਏ। ਪਰੇ = ਪੜੇ, ਪਏ। ਪਚਿ = ਸੜ ਕੇ ॥੩॥

SikhNet (Spanish)Los Santos fueron salvados en el Santuario del Señor y los ególatras fueron hechos a un lado. (3)

ਸਾਧੂ ਸੰਗਤਿ ਇਹੁ ਫਲੁ ਪਾਇਆ; ਇਕੁ ਕੇਵਲ ਨਾਮੁ ਅਧਾਰੀ ॥੪॥

saadhoo sangat ihu fal paaeaa; ik keval naam adhaaree |4|

Sant Singh KhalsaIn the Saadh Sangat, the Company of the Holy, I have obtained this fruit, the Support of the One Name alone. ||4||
Manmohan SinghI have the mainstay of the One Name alone. This is the fruit, I have gathered from the society of saints.
Manmohan Singh (Punjabi)ਮੈਨੂੰ ਸਿਰਫ ਇਕ ਨਾਮ ਦਾ ਹੀ ਆਸਰਾ ਹੈ। ਇਹ ਹੀ ਮੇਵਾ ਹੈ ਜਿਹੜਾ ਮੈਂ ਸਤਿਸੰਗਤ ਪਾਸੋਂ ਪ੍ਰਾਪਤ ਕੀਤਾ ਹੈ।
Fareedkot Teekaਜੋ ਏਕ ਸੁਧ ਤੇਰੇ ਨਾਮ ਕੇ ਆਸਰੇ ਹੂਏ ਹੈਂ, ਸੋ ਤਿਨੋਂ ਕੀ ਸੰਗਤਿ ਕਰ ਕੇ ਏਹ ਫਲ ਪਾਇਆ ਹੈ॥੪॥
Prof. Sahib Singh(ਸੰਤ ਜਨਾਂ ਨੇ) ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਫਲ ਲੱਭ ਲਿਆ, ਸਿਰਫ਼ ਹਰਿ-ਨਾਮ ਨੂੰ ਉਹਨਾਂ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ॥੪॥

ਪਦ ਅਰਥ ਸਾਧੂ = ਗੁਰੂ। ਅਧਾਰੀ = ਆਸਰਾ ॥੪॥

SikhNet (Spanish)He obtenido de los Santos, el Fruto de apoyarme sólo en el Nombre del Señor. (4)

ਨ ਕੋਈ ਸੂਰੁ. ਨ ਕੋਈ ਹੀਣਾ; ਸਭ ਪ੍ਰਗਟੀ ਜੋਤਿ ਤੁਮੑਾਰੀ ॥੫॥

n koee soor. na koee heenaa; sabh pragattee jot tumaaree |5|

Sant Singh KhalsaNo one is strong, and no one is weak; all are manifestations of Your Light, Lord. ||5||
Manmohan SinghNone is strong, nor anyone is weak, All are the manifestation of Thy light, O Lord.
Manmohan Singh (Punjabi)ਨਾਂ ਕੋਈ ਬਲਵਾਨ ਹੈ, ਨਾਂ ਹੀ ਕੋਈ ਕਮਜ਼ੋਰ। ਸਾਰੇ ਤੇਰੇ ਨੂਰ ਦਾ ਹੀ ਪ੍ਰਕਾਸ਼ ਹਨ, ਹੇ ਸੁਆਮੀ!
Fareedkot Teekaਅਪਨੇ ਆਪ ਕਰ ਕੇ ਨਾ ਕੋਈ ਸੂਰਮਾ ਹੀ ਹੈ ਔ ਨਾ ਕੋਈ (ਹੀਣਾ) ਕਾਇਰੁ ਹੀ ਹੈ, ਸਭ ਮੇਂ ਤੇਰੀ ਹੀ ਜੋਤ ਪ੍ਰਗਟੀ ਹੂਈ ਹੈ॥੫॥
Prof. Sahib Singhਪਰ, ਹੇ ਪ੍ਰਭੂ! (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਲਿੱਸਾ ਹੈ। ਹਰ ਇਕ ਜੀਵ ਵਿਚ ਤੇਰੀ ਹੀ ਜੋਤਿ ਪਰਗਟ ਹੋ ਰਹੀ ਹੈ ॥੫॥

ਪਦ ਅਰਥ ਸੂਰੁ = ਸੂਰਮਾ। ਹੀਣਾ = ਕਮਜ਼ੋਰ, ਲਿੱਸਾ। ਸਭ = ਹਰ ਥਾਂ ॥੫॥

SikhNet (Spanish)No hay ni fuertes ni débiles, oh Dios, pues Tu Luz lo compenetra todo. (5)

ਤੁਮੑ ਸਮਰਥ ਅਕਥ ਅਗੋਚਰ; ਰਵਿਆ ਏਕੁ ਮੁਰਾਰੀ ॥੬॥

tuma samarath akath agochar; raviaa ek muraaree |6|

Sant Singh KhalsaYou are the all-powerful, indescribable, unfathomable, all-pervading Lord. ||6||
Manmohan SinghThou, O Lord art omnipotent, Ineffable and beyond comprehension. The one Lord, the Enemy of pride is pervading all.
Manmohan Singh (Punjabi)ਤੂੰ ਹੇ ਸੁਆਮੀ! ਸਰਬ ਸ਼ਕਤੀਮਾਨ, ਅਕਹਿ ਅਤੇ ਸੋਚ ਵਿਚਾਰ ਤੋਂ ਪਰ੍ਹੇ ਹੈਂ। ਹੰਕਾਰ ਦਾ ਵੈਰੀ, ਇੱਕ ਸੁਆਮੀ ਸਾਰੇ ਵਿਆਪਕ ਹੈ।
Fareedkot Teekaਹੇ ਮੁਰਾਰੀ! ਸਾਮ੍ਰਥ ਔ ਕਥਨ ਸੇ ਰਹਿਤ ਇੰਦ੍ਰਯੋਂ ਕਾ ਅਵਿਸੇ ਏਕ ਤੂੰ ਸਭ ਮੇਂ ਰਵ ਰਹਿਆ ਹੈਂ॥੬॥
Prof. Sahib Singhਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੀਆਂ ਤਾਕਤਾਂ ਬਿਆਨ ਤੋਂ ਪਰੇ ਹਨ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਹੇ ਪ੍ਰਭੂ! ਤੂੰ ਆਪ ਸਭ ਜੀਵਾਂ ਵਿਚ ਵਿਆਪਕ ਹੈਂ ॥੬॥

ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ। ਅਕਥ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਅਗੋਚਰ = {ਅ-ਗੋ-ਚਰ, ਗੋ = ਗਿਆਨ-ਇੰਦ੍ਰੇ। ਚਰ = ਪਹੁੰਚ}। ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਰਵਿਆ = ਵਿਆਪਕ। ਮੁਰਾਰੀ = {ਮੁਰ-ਅਰਿ} ਪਰਮਾਤਮਾ ॥੬॥

SikhNet (Spanish)Oh Dios Todopoderoso, eres Inefable, Imperceptible, prevaleciendo en todo y en todas partes. (6)

ਕੀਮਤਿ ਕਉਣੁ ਕਰੇ ਤੇਰੀ ਕਰਤੇ; ਪ੍ਰਭ. ਅੰਤੁ ਨ ਪਾਰਾਵਾਰੀ ॥੭॥

keemat kaun kare teree karate; prabh. ant na paaraavaaree |7|

Sant Singh KhalsaWho can estimate Your value, O Creator Lord? God has no end or limitation. ||7||
Manmohan SinghWho can appraise Thy worth, O Creator. No one knows the Lord's end or limit.
Manmohan Singh (Punjabi)ਤੇਰਾ ਕੌਣ ਮੁੱਲ ਪਾ ਸਕਦਾ ਹੈ, ਹੇ ਸਿਰਜਣਹਾਰ! ਕੋਈ ਭੀ ਸੁਆਮੀ ਦੇ ਅਖੀਰ ਜਾਂ ਓੜਕ ਨੂੰ ਨਹੀਂ ਜਾਣਦਾ।
Fareedkot Teekaਹੇ ਕਰਤੇ! ਤੇਰੀ ਕੌਨ ਕੀਮਤਿ ਕਰੇ। ਹੇ ਪ੍ਰਭੂ! ਤੇਰੇ ਪਾਰ ਉਰਾਰ ਕਾ ਕੋਈ ਅੰਤ ਨਹੀਂ ਪਾਵਤਾ॥੭॥
Prof. Sahib Singhਹੇ ਕਰਤਾਰ! ਹੇ ਪ੍ਰਭੂ! ਕੋਈ ਜੀਵ ਤੇਰੀ ਕੀਮਤ ਨਹੀਂ ਪਾ ਸਕਦਾ। ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੭॥

ਪਦ ਅਰਥ ਕਰਤੇ = ਹੇ ਕਰਤਾਰ! ਪਾਰਾਵਾਰੀ = ਪਾਰ-ਅਵਾਰ, ਪਾਰਲਾ ਉਰਲਾ ਬੰਨਾ ॥੭॥

SikhNet (Spanish)¿Quién podría evaluarte, oh Señor Creador? No existe fin en Tu Gloria. (7)

ਨਾਮ ਦਾਨੁ ਨਾਨਕ ਵਡਿਆਈ; ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥

naam daan naanak vaddiaaee; teriaa sant janaa renaaree |8|3|8|22|

Sant Singh KhalsaPlease bless Nanak with the glorious greatness of the gift of the Naam, and the dust of the feet of Your Saints. ||8||3||8||22||
Manmohan SinghMy Lord, bless Thou Nanak with the greatness of the gift of Thy Name and the dust of the feet of Thine saintly persons.
Manmohan Singh (Punjabi)ਮੇਰੇ ਸਾਹਿਬ! ਤੁੰ ਨਾਨਕ ਨੂੰ ਆਪਣੇ ਨਾਮ ਦੀ ਵਿਸ਼ਾਲਤਾ ਦੀ ਦਾਤ ਅਤੇ ਆਪਣੇ ਸਾਧ ਸਰੂਪ ਪੁਰਸ਼ਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਦਾਨ ਅਰੁ ਤੇਰਿਆਂ ਸੰਤ ਜਨੋਂ ਕੀ ਰੇਣ ਹੋਨ ਰੂਪ ਵਡਿਆਈ ਦੇਵੋ॥੮॥੩॥੮॥੨੨॥☬ਸ੍ਰੀ ਗੁਰੂ ਜੀ ਸਚੇ ਪਾਤਸਾਹ ਜੀ ਕੇ ਹਜੂਰ ਕਿਸੀ ਜੋਗੀ ਨੇ ਗਿਆਨ ਉਪਦੇਸ ਚਾਹਾ ਤਿਸ ਪ੍ਰਤੀ ਗੁਰੂ ਜੀ ਨੇ ਕਹਿਆ: ਤੈਨੇ ਏਕ ਹੋਰ ਜਨਮ ਪਉਣਾ ਹੈ ਤਿਸ ਮੇਂ ਤੈਨੂੰ ਉਪਦੇਸ਼ ਕਰਾਂਗੇ। ਤਿਸ ਨੇ ਵੁਹ ਸਰੀਰ ਤਿਆਗ ਦੀਆ ਔਰ ਗੁਰੂ ਅਮਰਦਾਸ ਜੀ ਕਾ ਪੋਤਰਾ ਰੂਪ ਹੋ ਕਰ ਅਨੰਦ ਨਾਮੁ ਕਰ ਜਨਮੁ ਧਾਰਾ। ਤਿਸ ਕੋ ਦਾਈ ਕੇ ਹਾਥ ਮੰਗਵਾਇਕੇ ਅਪਨੇ ਹਾਥੋਂ ਪਰ ਉਠਾਇ ਲੀਆ ਔ ਤਿਸ ਕਾ ਨਾਮ ਅਨੰਦ ਰਖਿਆ। ਪੁਨਃ ਲੋਕ ਵਧਾਈਆਂ ਦੇਣ ਲਗੇ ਤਬ ਗੁਰੂ ਜੀ ਸਿਧਾਂਤ ਮੇਂ ਬੋਲਕਰ ਅਨੰਦ ਨਾਮ ਬਾਣੀ ਕੋ ਰਚਤੇ ਭਏ। ਤਿਸੀ ਕਰ ਸਭ ਮੰਗਲ ਕਾਰਜ ਮੇਂ ਅਨੰਦ ਜੀ ਕਾ ਪਾਠ ਹੋਤਾ ਹੈ।
Prof. Sahib Singhਹੇ ਨਾਨਕ! (ਹੇ ਪ੍ਰਭੂ!) ਤੇਰੇ ਸੰਤ ਜਨਾਂ ਦੀ ਚਰਨ-ਧੂੜ ਲਿਆਂ ਤੇਰੇ ਨਾਮ ਦੀ ਦਾਤ ਮਿਲਦੀ ਹੈ, (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੩॥੮॥੨੨॥

ਪਦ ਅਰਥ ਰੇਣਾਰੀ = ਚਰਨ-ਧੂੜ ॥੮॥੩॥੮॥੨੨॥

* ਵੇਰਵਾ: ਅਸਟਪਦੀਆਂ ਮਹਲਾ ੧ = ੯। ਅਸਟਪਦੀਆਂ ਮਹਲ ੩ = ੫। ਅਸਟਪਦੀਆਂ ਮਹਲ ੫ = ੮। ਜੋੜ = ੨੨। * ਰਾਮਕਲੀ ਮਹਲਾ ੩ ਅਨੰਦੁ ਦਾ ਪਉੜੀ-ਵਾਰ ਭਾਵ: ੧. ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਆਤਮਕ ਆਨੰਦ (ਪੂਰਨ ਖਿੜਾਉ) ਪੈਦਾ ਹੋ ਜਾਂਦਾ ਹੈ। ੨. ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਉਸ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ, ਉਸ ਦੇ ਸਾਰੇ ਕੰਮ ਸੰਵਾਰਦਾ ਹੈ। ਉਹ ਮਨੁੱਖ ਸਾਰੇ ਕੰਮ ਕਰਨ-ਜੋਗਾ ਹੈ। ੩. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ। ਨਾਮ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੋਇਆ ਰਹਿੰਦਾ ਹੈ। ੪. ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਪਰਮਾਤਮਾ ਦਾ ਨਾਮ ਜਿਸ ਮਨੁੱਖ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਸਾਰੇ ਲਾਲਚ ਦੂਰ ਹੋ ਜਾਂਦੇ ਹਨ, ਅਤੇ ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਆਨੰਦ ਪੈਦਾ ਹੋ ਜਾਂਦਾ ਹੈ। ੫. ਪਰਮਾਤਮਾ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਨਾਮ ਸਿਮਰਨ ਦਾ ਲੇਖ ਲਿਖ ਦੇਂਦਾ ਹੈ, ਉਹ ਮਨੁੱਖ ਨਾਮ ਵਿਚ ਜੁੜਦੇ ਹਨ। ਨਾਮ ਦੀ ਬਰਕਤਿ ਨਾਲ ਕਾਮਾਦਿਕ ਪੰ​‍ਜੇ ਵੈਰੀ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਇਸ ਤਰ੍ਹਾਂ ਉਹ

SikhNet (Spanish)Bendice a Nanak con las Bondades del Regalo del Naam y del Polvo debajo de los Pies de Tus Santos.(8-3-8-22)

Open this shabad →

Ang 916 of 1430