ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਮਨ ਬਚ ਕ੍ਰਮਿ; ਰਾਮ ਨਾਮੁ ਚਿਤਾਰੀ ॥
man bach kram; raam naam chitaaree |
Sant Singh KhalsaIn thought, word and deed, I contemplate the Lord's Name.
Manmohan SinghBy thought, word and deed, contemplate I the Lord's Name.
Manmohan Singh (Punjabi)ਖਿਆਲ, ਸ਼ਬਦ ਅਤੇ ਅਮਲ ਦੁਆਰਾ ਮੈਂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਰਾਮ! ਮਨ ਬਾਣੀ ਔ ਸਰੀਰ ਕਰ ਕੇ ਤੇਰੇ ਨਾਮ ਕੇ ਚਿਤਾਰਨੇਹਾਰੇ ਹੂਏ ਹੈਂ॥
Prof. Sahib Singhਆਪਣੇ ਮਨ ਦੀ ਰਾਹੀਂ, ਆਪਣੇ ਹਰੇਕ ਬੋਲ ਦੀ ਰਾਹੀਂ, ਆਪਣੇ ਹਰੇਕ ਕੰਮ ਦੀ ਰਾਹੀਂ ਪਰਮਾਤਮਾ ਦਾ ਨਾਮ ਚੇਤੇ ਰੱਖਿਆ ਕਰ।ਪਦ ਅਰਥ ਮਨ ਬਚ ਕ੍ਰਮਿ = ਮਨ ਦੀ ਰਾਹੀਂ, ਬੋਲ ਦੀ ਰਾਹੀਂ ਅਤੇ ਕੰਮ ਦੀ ਰਾਹੀਂ। ਚਿਤਾਰੀ = ਚਿਤਾਰਿ, ਚੇਤੇ ਕਰਦਾ ਰਹੁ।
SikhNet (Spanish)Contemplo el Nombre del Señor con la Palabra del Shabd,
ਘੂਮਨ ਘੇਰਿ. ਮਹਾ ਅਤਿ ਬਿਖੜੀ; ਗੁਰਮੁਖਿ ਨਾਨਕ. ਪਾਰਿ ਉਤਾਰੀ ॥੧॥ ਰਹਾਉ ॥
ghooman gher. mahaa at bikharree; guramukh naanak. paar utaaree |1| rahaau |
Sant Singh KhalsaThe horrible world-ocean is very treacherous; O Nanak, the Gurmukh is carried across. ||1||Pause||
Manmohan SinghVery arduous is the great whirlpool of the world. It is by the Guru's grace, that I have ferried it across, O Nanak. Pause.
Manmohan Singh (Punjabi)ਪਰਮ ਕਠਨ ਹੈ ਜਗਤ ਦੀ ਵੱਡੀ ਘੁੰਮਣਘੇਰੀ। ਗੁਰਾਂ ਦੀ ਦਇਆ ਦੁਆਰਾ, ਮੈਂ ਇਸ ਤੋਂ ਪਾਰ ਉਤਰ ਗਿਆ ਹਾਂ, ਹੇ ਨਾਨਕ! ਠਹਿਰਾਓ।
Fareedkot Teekaਇਹੁ ਸੰਸਾਰ ਰੂਪ ਜੋ ਮਹਾਂ ਘੁਮਣਵਾਣੀ ਹੈ, ਸੋ ਲੰਘਣੀ ਅਤੀ ਔਖੀ ਹੈ। ਗੁਰੋਂ ਦੁਆਰੇ ਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਸੇ ਤੁਮਾਰੇ ਨਾਮ ਹੀ ਪਾਰ ਉਤਾਰਨੇਹਾਰੇ ਹੈਂ॥੧॥ ਰਹਾਉ ॥
Prof. Sahib Singhਹੇ ਨਾਨਕ! (ਜਗਤ ਵਿਚ ਵਿਕਾਰਾਂ ਦੀਆਂ ਲਹਿਰਾਂ ਦੀ) ਬੜੀ ਭਿਆਨਕ ਘੁੰਮਣ-ਘੇਰੀ ਹੈ। ਗੁਰੂ ਦੀ ਸਰਨ ਪੈ ਕੇ (ਇਸ ਵਿਚੋਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ) ਪਾਰ ਲੰਘਾ ॥੧॥ ਰਹਾਉ ॥ਪਦ ਅਰਥ ਘੂਮਨਘੇਰਿ = (ਵਿਕਾਰਾਂ ਦੀਆਂ ਲਹਿਰਾਂ ਦਾ) ਚੱਕਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਰਿ ਉਤਾਰੀ = ਪਾਰਿ ਉਤਾਰਿ, (ਆਪਣੀ ਜੀਵਨ-ਬੇੜੀ ਨੂੰ) ਪਾਰ ਲੰਘਾ ॥੧॥ ਰਹਾਉ ॥
SikhNet (Spanish)el pensamiento y la acción, pues atrapado en el mar tumultuoso de los deseos, es a través del Guru que he sido transportado. (1-Pausa)
ਅੰਤਰਿ ਸੂਖਾ. ਬਾਹਰਿ ਸੂਖਾ; ਹਰਿ ਜਪਿ. ਮਲਨ ਭਏ ਦੁਸਟਾਰੀ ॥੧॥
antar sookhaa. baahar sookhaa; har jap. malan bhe dusattaaree |1|
Sant Singh KhalsaInwardly, peace, and outwardly, peace; meditating on the Lord, evil tendencies are crushed. ||1||
Manmohan SinghWithin and without me is all peace and pleasure. By meditating on God, all the miscreants have been crushed.
Manmohan Singh (Punjabi)ਮੇਰੇ ਅੰਦਰ ਅਤੇ ਬਾਹਰ ਸਮੂਹ ਸੁਖ ਅਤੇ ਅਨੰਦ ਹੈ। ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਸਾਰੇ ਕੁਕਰਮੀ ਨਾਸ ਹੋ ਗਏ ਹਨ।
Fareedkot Teekaਹੇ ਹਰੀ! ਜਬ ਤੇਰੇ ਨਾਮ ਕੋ ਜਪਿਆ ਤੌ ਜੋ ਕਾਮਾਦਿ ਅਰੀ ਦੁਸ੍ਟ ਥੇ, ਸੋ ਮਲੇ ਗਏ, ਇਸੀ ਸੇ ਅੰਤਰ ਸੂਖ ਔ ਬਾਹਰੋਂ ਭੀ ਸੁਖੀ ਹੂਏ ਹੈਂ, ਭਾਵ ਸੇ ਅੰਤਰਿ ਸਾਂਤੀ ਹੂਈ ਔ ਬਾਹਰ ਸੰਸਾਰ ਕੋ ਤੇਰਾ ਰੂਪ ਜਾਨਿਆ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ (ਕਾਮਾਦਿਕ) ਚੰਦਰੇ ਵੈਰੀ ਮਲੇ-ਦਲੇ ਜਾਂਦੇ ਹਨ, (ਤਦੋਂ) ਹਿਰਦੇ ਵਿਚ ਸਦਾ ਸੁਖ ਬਣਿਆ ਰਹਿੰਦਾ ਹੈ, ਦੁਨੀਆ ਨਾਲ ਵਰਤਦਿਆਂ ਭੀ ਸੁਖ ਹੀ ਟਿਕਿਆ ਰਹਿੰਦਾ ਹੈ ॥੧॥ਪਦ ਅਰਥ ਅੰਤਰਿ = ਹਿਰਦੇ ਵਿਚ। ਸੂਖਾ = ਸੁਖ। ਬਾਹਰਿ = ਦੁਨੀਆ ਦਾ ਕਾਰ-ਵਿਹਾਰ ਕਰਦਿਆਂ। ਜਪਿ = ਜਪ ਕੇ। ਮਲਨ ਮਏ = ਮਲੇ ਜਾਂਦੇ ਹਨ {ਲਫ਼ਜ਼ 'ਮਲਨ' ਅਤੇ 'ਮਲਿਨ' ਦਾ ਫ਼ਰਕ ਚੇਤੇ ਰੱਖੋ। ਮਲਿਨ = ਮਲੀਨ}। ਦੁਸਟਾਰੀ = {ਦੁਸਟ-ਅਰੀ} ਭੈੜੇ (ਕਾਮਾਦਿਕ) ਵੈਰੀ ॥੧॥
SikhNet (Spanish)Dentro y fuera de mí hay Paz, y viviendo en Dios, los cinco malhechores interiores han sido controlados. (1)
ਜਿਸ ਤੇ ਲਾਗੇ. ਤਿਨਹਿ ਨਿਵਾਰੇ; ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥
jis te laage. tineh nivaare; prabh jeeo apanee kirapaa dhaaree |2|
Sant Singh KhalsaHe has rid me of what was clinging to me; my Dear Lord God has blessed me with His Grace. ||2||
Manmohan SinghHe, through whom the maladies had clung to me, has rid me of them. The Sire Lord has extended His mercy unto me.
Manmohan Singh (Punjabi)ਜਿਸ ਦੇ ਰਾਹੀਂ ਮੈਨੂੰ ਬੀਮਾਰੀਆਂ ਚਿੰਮੜਦੀਆਂ ਸਨ, ਉਸ ਨੇ ਹੀ ਉਹਨਾਂ ਨੂੰ ਦੂਰ ਕਰ ਦਿੱਤਾ ਹੈ। ਮਹਾਰਾਜ ਮਾਲਕ ਨੇ ਮੇਰੇ ਉਤੇ ਆਪਦੀ ਰਹਿਮਤ ਕੀਤੀ ਹੈ।
Fareedkot Teekaਜਿਸ ਤੇਰੇ ਹੁਕਮ ਸੇ ਬਿਕਾਰ ਲਾਗੇ ਥੇ (ਤਿਨਹਿ) ਤੈਨੇ ਹੀ ਗੁਰ ਉਪਦੇਸ ਸੇ ਨਿਵਾਰੇ ਹੈਂ। ਹੇ ਪ੍ਰਭ ਜੀ! ਤੈਨੇ ਅਪਨੀ ਕਿਰਪਾ (ਧਾਰੀ) ਕਰੀ ਹੈ, ਭਾਵ ਮੇਰੇ ਸੇ ਕੋਈ ਜਪ ਤਪ ਨਹੀਂ ਹੂਆ ਹੈ॥੨॥
Prof. Sahib Singhਜਿਸ ਪ੍ਰਭੂ ਦੀ ਰਜ਼ਾ ਅਨੁਸਾਰ (ਇਹ ਚੰਦਰੇ ਵੈਰੀ) ਚੰਬੜਦੇ ਹਨ, ਉਹੀ ਪ੍ਰਭੂ ਜੀ ਆਪਣੀ ਕਿਰਪਾ ਕਰ ਕੇ ਇਹਨਾਂ ਨੂੰ ਦੂਰ ਕਰਦਾ ਹੈ ॥੨॥ਪਦ ਅਰਥ ਜਿਸ ਤੇ = ਜਿਸ (ਪਰਮਾਤਮਾ) ਤੋਂ {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਲਾਗੇ = ਚੰਬੜੇ। ਤਿਨਹਿ = {ਤਿਨਿ ਹੀ} ਉਸ (ਪ੍ਰਭੂ) ਨੇ ਹੀ। ਧਾਰੀ = ਧਾਰਿ, ਧਾਰ ਕੇ, ਕਰ ਕੇ ॥੨॥
SikhNet (Spanish)Aquél que me dio el dolor, también me lo quitó por Su sola Compasión. (2)
ਉਧਰੇ ਸੰਤ ਪਰੇ ਹਰਿ ਸਰਨੀ; ਪਚਿ ਬਿਨਸੇ ਮਹਾ ਅਹੰਕਾਰੀ ॥੩॥
audhare sant pare har saranee; pach binase mahaa ahankaaree |3|
Sant Singh KhalsaThe Saints are saved, in His Sanctuary; the very egotistical people rot away and die. ||3||
Manmohan SinghSeeking the Lord's protection, the saints are saved. The very proud persons putrefy and perish.
Manmohan Singh (Punjabi)ਪ੍ਰਭੂ ਦੀ ਪਨਾਹ ਲੈਣ ਦੁਆਰਾ, ਸਾਧੂ ਜਨ ਪਾਰ ਉਤਰ ਜਾਂਦੇ ਹਨ। ਮਹਾਂ ਮਗਰੂਰ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ।
Fareedkot Teekaਹੇ ਹਰੀ! ਜੋ ਤੇਰੀ ਸਰਨ ਪੜੇ ਹੈਂ ਵਹੁ ਸਾਂਤ ਰੂਪ ਹੋਇਕੈ ਉਧਰ ਗਏ ਹੈਂ ਔ ਜੋ ਬਡੇ ਹੰਕਾਰੀ ਸੇ ਸੋ ਜਲ ਕੇ (ਬਿਨਸੇ) ਨਾਸ ਹੂਏ ਹੈਂ॥੨॥
Prof. Sahib Singhਸੰਤ ਜਨ ਤਾਂ ਪਰਮਾਤਮਾ ਦੀ ਸਰਨ ਪੈ ਜਾਂਦੇ ਹਨ ਉਹ ਤਾਂ (ਇਹਨਾਂ ਵੈਰੀਆਂ ਦੀ ਮਾਰ ਤੋਂ) ਬਚ ਜਾਂਦੇ ਹਨ, ਪਰ ਵੱਡੇ ਅਹੰਕਾਰੀ ਮਨੁੱਖ (ਇਹਨਾਂ ਵਿਚ) ਸੜ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੩॥ਪਦ ਅਰਥ ਉਧਰੇ = (ਘੁੰਮਣ-ਘੇਰੀ ਵਿਚੋਂ) ਬਚ ਗਏ। ਪਰੇ = ਪੜੇ, ਪਏ। ਪਚਿ = ਸੜ ਕੇ ॥੩॥
SikhNet (Spanish)Los Santos fueron salvados en el Santuario del Señor y los ególatras fueron hechos a un lado. (3)
ਸਾਧੂ ਸੰਗਤਿ ਇਹੁ ਫਲੁ ਪਾਇਆ; ਇਕੁ ਕੇਵਲ ਨਾਮੁ ਅਧਾਰੀ ॥੪॥
saadhoo sangat ihu fal paaeaa; ik keval naam adhaaree |4|
Sant Singh KhalsaIn the Saadh Sangat, the Company of the Holy, I have obtained this fruit, the Support of the One Name alone. ||4||
Manmohan SinghI have the mainstay of the One Name alone. This is the fruit, I have gathered from the society of saints.
Manmohan Singh (Punjabi)ਮੈਨੂੰ ਸਿਰਫ ਇਕ ਨਾਮ ਦਾ ਹੀ ਆਸਰਾ ਹੈ। ਇਹ ਹੀ ਮੇਵਾ ਹੈ ਜਿਹੜਾ ਮੈਂ ਸਤਿਸੰਗਤ ਪਾਸੋਂ ਪ੍ਰਾਪਤ ਕੀਤਾ ਹੈ।
Fareedkot Teekaਜੋ ਏਕ ਸੁਧ ਤੇਰੇ ਨਾਮ ਕੇ ਆਸਰੇ ਹੂਏ ਹੈਂ, ਸੋ ਤਿਨੋਂ ਕੀ ਸੰਗਤਿ ਕਰ ਕੇ ਏਹ ਫਲ ਪਾਇਆ ਹੈ॥੪॥
Prof. Sahib Singh(ਸੰਤ ਜਨਾਂ ਨੇ) ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦਾ ਨਾਮ-ਫਲ ਲੱਭ ਲਿਆ, ਸਿਰਫ਼ ਹਰਿ-ਨਾਮ ਨੂੰ ਉਹਨਾਂ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ॥੪॥ਪਦ ਅਰਥ ਸਾਧੂ = ਗੁਰੂ। ਅਧਾਰੀ = ਆਸਰਾ ॥੪॥
SikhNet (Spanish)He obtenido de los Santos, el Fruto de apoyarme sólo en el Nombre del Señor. (4)
ਨ ਕੋਈ ਸੂਰੁ. ਨ ਕੋਈ ਹੀਣਾ; ਸਭ ਪ੍ਰਗਟੀ ਜੋਤਿ ਤੁਮੑਾਰੀ ॥੫॥
n koee soor. na koee heenaa; sabh pragattee jot tumaaree |5|
Sant Singh KhalsaNo one is strong, and no one is weak; all are manifestations of Your Light, Lord. ||5||
Manmohan SinghNone is strong, nor anyone is weak, All are the manifestation of Thy light, O Lord.
Manmohan Singh (Punjabi)ਨਾਂ ਕੋਈ ਬਲਵਾਨ ਹੈ, ਨਾਂ ਹੀ ਕੋਈ ਕਮਜ਼ੋਰ। ਸਾਰੇ ਤੇਰੇ ਨੂਰ ਦਾ ਹੀ ਪ੍ਰਕਾਸ਼ ਹਨ, ਹੇ ਸੁਆਮੀ!
Fareedkot Teekaਅਪਨੇ ਆਪ ਕਰ ਕੇ ਨਾ ਕੋਈ ਸੂਰਮਾ ਹੀ ਹੈ ਔ ਨਾ ਕੋਈ (ਹੀਣਾ) ਕਾਇਰੁ ਹੀ ਹੈ, ਸਭ ਮੇਂ ਤੇਰੀ ਹੀ ਜੋਤ ਪ੍ਰਗਟੀ ਹੂਈ ਹੈ॥੫॥
Prof. Sahib Singhਪਰ, ਹੇ ਪ੍ਰਭੂ! (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਲਿੱਸਾ ਹੈ। ਹਰ ਇਕ ਜੀਵ ਵਿਚ ਤੇਰੀ ਹੀ ਜੋਤਿ ਪਰਗਟ ਹੋ ਰਹੀ ਹੈ ॥੫॥ਪਦ ਅਰਥ ਸੂਰੁ = ਸੂਰਮਾ। ਹੀਣਾ = ਕਮਜ਼ੋਰ, ਲਿੱਸਾ। ਸਭ = ਹਰ ਥਾਂ ॥੫॥
SikhNet (Spanish)No hay ni fuertes ni débiles, oh Dios, pues Tu Luz lo compenetra todo. (5)
ਤੁਮੑ ਸਮਰਥ ਅਕਥ ਅਗੋਚਰ; ਰਵਿਆ ਏਕੁ ਮੁਰਾਰੀ ॥੬॥
tuma samarath akath agochar; raviaa ek muraaree |6|
Sant Singh KhalsaYou are the all-powerful, indescribable, unfathomable, all-pervading Lord. ||6||
Manmohan SinghThou, O Lord art omnipotent, Ineffable and beyond comprehension. The one Lord, the Enemy of pride is pervading all.
Manmohan Singh (Punjabi)ਤੂੰ ਹੇ ਸੁਆਮੀ! ਸਰਬ ਸ਼ਕਤੀਮਾਨ, ਅਕਹਿ ਅਤੇ ਸੋਚ ਵਿਚਾਰ ਤੋਂ ਪਰ੍ਹੇ ਹੈਂ। ਹੰਕਾਰ ਦਾ ਵੈਰੀ, ਇੱਕ ਸੁਆਮੀ ਸਾਰੇ ਵਿਆਪਕ ਹੈ।
Fareedkot Teekaਹੇ ਮੁਰਾਰੀ! ਸਾਮ੍ਰਥ ਔ ਕਥਨ ਸੇ ਰਹਿਤ ਇੰਦ੍ਰਯੋਂ ਕਾ ਅਵਿਸੇ ਏਕ ਤੂੰ ਸਭ ਮੇਂ ਰਵ ਰਹਿਆ ਹੈਂ॥੬॥
Prof. Sahib Singhਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੀਆਂ ਤਾਕਤਾਂ ਬਿਆਨ ਤੋਂ ਪਰੇ ਹਨ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਹੇ ਪ੍ਰਭੂ! ਤੂੰ ਆਪ ਸਭ ਜੀਵਾਂ ਵਿਚ ਵਿਆਪਕ ਹੈਂ ॥੬॥ਪਦ ਅਰਥ ਸਮਰਥ = ਸਭ ਤਾਕਤਾਂ ਦਾ ਮਾਲਕ। ਅਕਥ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਅਗੋਚਰ = {ਅ-ਗੋ-ਚਰ, ਗੋ = ਗਿਆਨ-ਇੰਦ੍ਰੇ। ਚਰ = ਪਹੁੰਚ}। ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਰਵਿਆ = ਵਿਆਪਕ। ਮੁਰਾਰੀ = {ਮੁਰ-ਅਰਿ} ਪਰਮਾਤਮਾ ॥੬॥
SikhNet (Spanish)Oh Dios Todopoderoso, eres Inefable, Imperceptible, prevaleciendo en todo y en todas partes. (6)
ਕੀਮਤਿ ਕਉਣੁ ਕਰੇ ਤੇਰੀ ਕਰਤੇ; ਪ੍ਰਭ. ਅੰਤੁ ਨ ਪਾਰਾਵਾਰੀ ॥੭॥
keemat kaun kare teree karate; prabh. ant na paaraavaaree |7|
Sant Singh KhalsaWho can estimate Your value, O Creator Lord? God has no end or limitation. ||7||
Manmohan SinghWho can appraise Thy worth, O Creator. No one knows the Lord's end or limit.
Manmohan Singh (Punjabi)ਤੇਰਾ ਕੌਣ ਮੁੱਲ ਪਾ ਸਕਦਾ ਹੈ, ਹੇ ਸਿਰਜਣਹਾਰ! ਕੋਈ ਭੀ ਸੁਆਮੀ ਦੇ ਅਖੀਰ ਜਾਂ ਓੜਕ ਨੂੰ ਨਹੀਂ ਜਾਣਦਾ।
Fareedkot Teekaਹੇ ਕਰਤੇ! ਤੇਰੀ ਕੌਨ ਕੀਮਤਿ ਕਰੇ। ਹੇ ਪ੍ਰਭੂ! ਤੇਰੇ ਪਾਰ ਉਰਾਰ ਕਾ ਕੋਈ ਅੰਤ ਨਹੀਂ ਪਾਵਤਾ॥੭॥
Prof. Sahib Singhਹੇ ਕਰਤਾਰ! ਹੇ ਪ੍ਰਭੂ! ਕੋਈ ਜੀਵ ਤੇਰੀ ਕੀਮਤ ਨਹੀਂ ਪਾ ਸਕਦਾ। ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੭॥ਪਦ ਅਰਥ ਕਰਤੇ = ਹੇ ਕਰਤਾਰ! ਪਾਰਾਵਾਰੀ = ਪਾਰ-ਅਵਾਰ, ਪਾਰਲਾ ਉਰਲਾ ਬੰਨਾ ॥੭॥
SikhNet (Spanish)¿Quién podría evaluarte, oh Señor Creador? No existe fin en Tu Gloria. (7)
ਨਾਮ ਦਾਨੁ ਨਾਨਕ ਵਡਿਆਈ; ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥
naam daan naanak vaddiaaee; teriaa sant janaa renaaree |8|3|8|22|
Sant Singh KhalsaPlease bless Nanak with the glorious greatness of the gift of the Naam, and the dust of the feet of Your Saints. ||8||3||8||22||
Manmohan SinghMy Lord, bless Thou Nanak with the greatness of the gift of Thy Name and the dust of the feet of Thine saintly persons.
Manmohan Singh (Punjabi)ਮੇਰੇ ਸਾਹਿਬ! ਤੁੰ ਨਾਨਕ ਨੂੰ ਆਪਣੇ ਨਾਮ ਦੀ ਵਿਸ਼ਾਲਤਾ ਦੀ ਦਾਤ ਅਤੇ ਆਪਣੇ ਸਾਧ ਸਰੂਪ ਪੁਰਸ਼ਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਦਾਨ ਅਰੁ ਤੇਰਿਆਂ ਸੰਤ ਜਨੋਂ ਕੀ ਰੇਣ ਹੋਨ ਰੂਪ ਵਡਿਆਈ ਦੇਵੋ॥੮॥੩॥੮॥੨੨॥☬ਸ੍ਰੀ ਗੁਰੂ ਜੀ ਸਚੇ ਪਾਤਸਾਹ ਜੀ ਕੇ ਹਜੂਰ ਕਿਸੀ ਜੋਗੀ ਨੇ ਗਿਆਨ ਉਪਦੇਸ ਚਾਹਾ ਤਿਸ ਪ੍ਰਤੀ ਗੁਰੂ ਜੀ ਨੇ ਕਹਿਆ: ਤੈਨੇ ਏਕ ਹੋਰ ਜਨਮ ਪਉਣਾ ਹੈ ਤਿਸ ਮੇਂ ਤੈਨੂੰ ਉਪਦੇਸ਼ ਕਰਾਂਗੇ। ਤਿਸ ਨੇ ਵੁਹ ਸਰੀਰ ਤਿਆਗ ਦੀਆ ਔਰ ਗੁਰੂ ਅਮਰਦਾਸ ਜੀ ਕਾ ਪੋਤਰਾ ਰੂਪ ਹੋ ਕਰ ਅਨੰਦ ਨਾਮੁ ਕਰ ਜਨਮੁ ਧਾਰਾ। ਤਿਸ ਕੋ ਦਾਈ ਕੇ ਹਾਥ ਮੰਗਵਾਇਕੇ ਅਪਨੇ ਹਾਥੋਂ ਪਰ ਉਠਾਇ ਲੀਆ ਔ ਤਿਸ ਕਾ ਨਾਮ ਅਨੰਦ ਰਖਿਆ। ਪੁਨਃ ਲੋਕ ਵਧਾਈਆਂ ਦੇਣ ਲਗੇ ਤਬ ਗੁਰੂ ਜੀ ਸਿਧਾਂਤ ਮੇਂ ਬੋਲਕਰ ਅਨੰਦ ਨਾਮ ਬਾਣੀ ਕੋ ਰਚਤੇ ਭਏ। ਤਿਸੀ ਕਰ ਸਭ ਮੰਗਲ ਕਾਰਜ ਮੇਂ ਅਨੰਦ ਜੀ ਕਾ ਪਾਠ ਹੋਤਾ ਹੈ।
Prof. Sahib Singhਹੇ ਨਾਨਕ! (ਹੇ ਪ੍ਰਭੂ!) ਤੇਰੇ ਸੰਤ ਜਨਾਂ ਦੀ ਚਰਨ-ਧੂੜ ਲਿਆਂ ਤੇਰੇ ਨਾਮ ਦੀ ਦਾਤ ਮਿਲਦੀ ਹੈ, (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੮॥੩॥੮॥੨੨॥ਪਦ ਅਰਥ ਰੇਣਾਰੀ = ਚਰਨ-ਧੂੜ ॥੮॥੩॥੮॥੨੨॥
* ਵੇਰਵਾ: ਅਸਟਪਦੀਆਂ ਮਹਲਾ ੧ = ੯। ਅਸਟਪਦੀਆਂ ਮਹਲ ੩ = ੫। ਅਸਟਪਦੀਆਂ ਮਹਲ ੫ = ੮। ਜੋੜ = ੨੨। * ਰਾਮਕਲੀ ਮਹਲਾ ੩ ਅਨੰਦੁ ਦਾ ਪਉੜੀ-ਵਾਰ ਭਾਵ: ੧. ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਆਤਮਕ ਆਨੰਦ (ਪੂਰਨ ਖਿੜਾਉ) ਪੈਦਾ ਹੋ ਜਾਂਦਾ ਹੈ। ੨. ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਉਸ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ, ਉਸ ਦੇ ਸਾਰੇ ਕੰਮ ਸੰਵਾਰਦਾ ਹੈ। ਉਹ ਮਨੁੱਖ ਸਾਰੇ ਕੰਮ ਕਰਨ-ਜੋਗਾ ਹੈ। ੩. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ। ਨਾਮ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੋਇਆ ਰਹਿੰਦਾ ਹੈ। ੪. ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਪਰਮਾਤਮਾ ਦਾ ਨਾਮ ਜਿਸ ਮਨੁੱਖ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਸਾਰੇ ਲਾਲਚ ਦੂਰ ਹੋ ਜਾਂਦੇ ਹਨ, ਅਤੇ ਉਸ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਆਨੰਦ ਪੈਦਾ ਹੋ ਜਾਂਦਾ ਹੈ। ੫. ਪਰਮਾਤਮਾ ਧੁਰ ਦਰਗਾਹ ਤੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਨਾਮ ਸਿਮਰਨ ਦਾ ਲੇਖ ਲਿਖ ਦੇਂਦਾ ਹੈ, ਉਹ ਮਨੁੱਖ ਨਾਮ ਵਿਚ ਜੁੜਦੇ ਹਨ। ਨਾਮ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵੈਰੀ ਉਹਨਾਂ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਇਸ ਤਰ੍ਹਾਂ ਉਹ
SikhNet (Spanish)Bendice a Nanak con las Bondades del Regalo del Naam y del Polvo debajo de los Pies de Tus Santos.(8-3-8-22)