ੴ

ਸਿੱਖਬਾਣੀ · SikhBani

ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥

sikhahu sabad piaariho janam maran kee ttek
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 916 · 14 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl,
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino,

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok.

ਸਿਖਹੁ ਸਬਦੁ ਪਿਆਰਿਹੋ; ਜਨਮ ਮਰਨ ਕੀ ਟੇਕ ॥

sikhahu sabad piaariho; janam maran kee ttek |

Sant Singh KhalsaStudy the Word of the Shabad, O beloveds. It is your anchoring support in life and in death.
Manmohan SinghContemplate thou the Lord's Name, O my dear. It is the mortal's mainstay in life and death.
Manmohan Singh (Punjabi)ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਹੇ ਮੇਰੇ ਪ੍ਰੀਤਮਾ! ਇਹ ਹੀ ਜਿੰਦਗੀ ਅਤੇ ਮੌਤ ਵਿੱਚ ਪ੍ਰਾਨੀ ਦਾ ਆਸਰਾ ਹੈ।
Fareedkot Teekaਹੇ ਪ੍ਯਾਰਿਓ! ਤੁਸੀਂ ਗੁਰ ਉਪਦੇਸ ਕੋ ਸਿਖ ਲਹੋ, ਕਿਉਂਕਿ ਵਹੁ ਉਪਦੇਸੁ ਜਨਮ ਮਰਨ ਕੀ ਤ੍ਰਫੋਂ ਟੇਕ ਆਸਰਾ ਹੈ, ਭਾਵ ਜਨਮ ਮਰਨ ਸੇ ਰਖ੍ਯਾ ਕਰਨੇ ਵਾਲਾ ਹੈ॥
Prof. Sahib Singhਹੇ ਪਿਆਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਆਦਤ ਬਣਾਓ, ਇਹ ਸਿਫ਼ਤ-ਸਾਲਾਹ ਹੀ (ਮਨੁੱਖ ਵਾਸਤੇ) ਸਾਰੀ ਉਮਰ ਦਾ ਸਹਾਰਾ ਹੈ।

ਪਦ ਅਰਥ ਸਬਦੁ = ਗੁਰੂ ਦਾ ਸ਼ਬਦ, ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ। ਸਿਖਹੁ = ਆਦਤ ਪਕਾਓ, ਸੁਭਾਉ ਬਣਾਓ। ਪਿਆਰਿਹੋ = ਹੇ ਪਿਆਰੇ ਸਜਣੋ। ਟੇਕ = ਆਸਰਾ।

SikhNet (Spanish)Volverse Sabio en la Palabra del Shabd es lo principal en la vida y en la muerte.

ਮੁਖੁ ਊਜਲੁ ਸਦਾ ਸੁਖੀ; ਨਾਨਕ ਸਿਮਰਤ ਏਕ ॥੧॥

mukh aoojal sadaa sukhee; naanak simarat ek |1|

Sant Singh KhalsaYour face shall be radiant, and you will be at peace forever, O Nanak, meditating in remembrance on the One Lord. ||1||
Manmohan SinghMeditating on the One Lord, O Nanak, thy face shall sparkle and thou shalt ever be happy.
Manmohan Singh (Punjabi)ਇੱਕ ਸਾਈਂ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਖੁਸ਼ ਰਹੇਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਵਾਹਿਗੁਰੂ ਕੋ ਸਿਮਰਤੇ ਹੂਏ ਈਹਾਂ ਤੋ ਮੁਖ ਉਜਲਾ ਹੋਵੈਗਾ ਔ ਪ੍ਰਲੋਕ ਮੇਂ ਸਦਾ ਸੁਖੀ ਰਹੋਗੇ॥੧॥
Prof. Sahib Singhਹੇ ਨਾਨਕ! ਇਕ ਪਰਮਾਤਮਾ ਦਾ ਨਾਮ ਸਿਮਰਦਿਆਂ (ਲੋਕ ਪਰਲੋਕ ਵਿਚ) ਮੁਖ ਉਜਲਾ ਰਹਿੰਦਾ ਹੈ ਅਤੇ ਸਦਾ ਹੀ ਸੁਖੀ ਰਹਿੰਦਾ ਹੈ ॥੧॥

ਪਦ ਅਰਥ ਊਜਲੁ = ਉਜਲਾ, ਬੇ-ਦਾਗ਼ ॥੧॥

SikhNet (Spanish)El semblante te brilla y vives siempre en Paz contemplando al Señor. (1)

ਮਨੁ ਤਨੁ ਰਾਤਾ ਰਾਮ ਪਿਆਰੇ; ਹਰਿ ਪ੍ਰੇਮ ਭਗਤਿ ਬਣਿ ਆਈ. ਸੰਤਹੁ ॥੧॥

man tan raataa raam piaare; har prem bhagat ban aaee. santahu |1|

Sant Singh KhalsaMy mind and body are imbued with my Beloved Lord; I have been blessed with loving devotion to the Lord, O Saints. ||1||
Manmohan SinghMy soul and body are imbued with my Beloved Lord, O saints and God's devotional service is pleasing unto me.
Manmohan Singh (Punjabi)ਮੇਰੀ ਜਿੰਦੜੀ ਅਤੇ ਦੇਹ ਮੇਰੇ ਪ੍ਰੀਤਮ ਪ੍ਰਭੂ ਨਾਲ ਰੰਗੇ ਗਏ ਹਨ, ਹੇ ਸੰਤ ਜਲੋ! ਅਤੇ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਮੈਨੂੰ ਚੰਗੀ ਲੱਗਦੀ ਹੈ।
Fareedkot Teekaਹੇ ਸੰਤੋ! ਹਮਾਰਾ ਮਨੁ ਤਨੁ ਰਾਮ ਪਿਆਰੇ ਮੇਂ ਰਾਤਾ ਹੈ, ਇਸੀ ਤੇ ਹਮ ਕੋ ਹਰੀ ਕੀ ਪ੍ਰੇਮਾ ਭਗਤੀ ਬਣਿ ਆਈ ਹੈ, ਭਾਵ ਸੋਭਤੀ ਹੈ॥
Prof. Sahib Singhਹੇ ਸੰਤ ਜਨੋ! ਜਿਸ ਮਨੁੱਖ ਦਾ ਮਨ ਤੇ ਤਨ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਪ੍ਰਭੂ ਦੀ ਪ੍ਰੇਮਾ-ਭਗਤੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਬਣ ਜਾਂਦੀ ਹੈ ॥੧॥

ਪਦ ਅਰਥ ਰਾਤਾ = ਰੰਗਿਆ ਗਿਆ। ਬਣਿ ਆਈ = ਪਰਮਾਤਮਾ ਨਾਲ ਡੂੰਘੀ ਸਾਂਝ ਬਣ ਗਈ ॥੧॥

SikhNet (Spanish)Mi cuerpo y mi mente están imbuidos en Dios, oh Santos; en Verdad soy ahora un Devoto de Dios.(1)

ਸਤਿਗੁਰਿ. ਖੇਪ ਨਿਬਾਹੀ, ਸੰਤਹੁ ॥

satigur. khep nibaahee, santahu |

Sant Singh KhalsaThe True Guru has approved my cargo, O Saints.
Manmohan SinghBy the grace of the True Guru, my merchandise has been approved, O saints.
Manmohan Singh (Punjabi)ਸੱਚੇ ਗੁਰਾਂ ਦੀ ਦਇਆ ਦੁਆਰਾ, ਮੇਰਾ ਸੌਦਾ ਸੂਤ ਕਬੂਲ ਪੈ ਗਿਆ ਹੈ, ਹੇ ਸੰਤੋ!
Fareedkot Teekaਹੇ ਸੰਤੋ! ਸਤਿਗੁਰੋਂ ਨੇ ਹਮਾਰੀ ਭਗਤੀ ਰੂਪੁ ਖੇਪ ਨਿਬਾਹੀ ਹੈ॥
Prof. Sahib Singhਹੇ ਸੰਤ ਜਨੋ! ਜਿਸ ਮਨੁੱਖ ਦੀ ਪ੍ਰਭੂ ਨਾਲ ਸਾਂਝ ਗੁਰੂ ਨੇ ਸਿਰੇ ਚਾੜ੍ਹ ਦਿੱਤੀ,

ਪਦ ਅਰਥ ਸਤਿਗੁਰਿ = ਗੁਰੂ ਨੇ। ਖੇਪ = {क्षेप} ਵਪਾਰ ਦਾ ਮਾਲ, ਸੇਪ, ਆਪੋ ਵਿਚ ਕੀਤਾ ਹੋਇਆ ਇਕਰਾਰ, ਸਾਂਝ। ਨਿਬਾਹੀ = ਨਿਬਾਹ ਦਿੱਤੀ, ਤੋੜ ਸਿਰੇ ਚਾੜ੍ਹ ਦਿੱਤੀ। ਸੰਤਹੁ = ਸੰਤ ਜਨੋ!

SikhNet (Spanish)La carga de mi vida ha sido aprobada por la Gracia del Guru, oh Santos,

ਹਰਿ ਨਾਮੁ ਲਾਹਾ. ਦਾਸ ਕਉ ਦੀਆ; ਸਗਲੀ ਤ੍ਰਿਸਨ ਉਲਾਹੀ. ਸੰਤਹੁ ॥੧॥ ਰਹਾਉ ॥

har naam laahaa. daas kau deea; sagalee trisan ulaahee. santahu |1| rahaau |

Sant Singh KhalsaHe has blessed His slave with the profit of the Lord's Name; all my thirst is quenched, O Saints. ||1||Pause||
Manmohan SinghThe Guru has blessed me, his slave, with the profit of the Lord's Name and all my thirst is quenched, O saints. Pause.
Manmohan Singh (Punjabi)ਗੁਰਾਂ ਨੇ ਮੈਂ, ਆਪਣੇ ਗੋਲੇ ਨੂੰ ਪ੍ਰਭੂ ਦੇ ਨਾਮ ਦਾ ਮੁਨਾਫਾ ਬਖਸ਼ਿਆ ਹੈ ਅਤੇ ਮੇਰੀ ਸਾਰੀ ਤਿਹ ਬੁਝ ਗਈ ਹੈ, ਹੇ ਸਾਧੂਓ! ਠਹਿਰਾਓ।
Fareedkot Teekaਹੇ ਸੰਤੋ! ਹਰੀ ਨੇ ਨਾਮ ਕਾ ਲਾਭੁ ਮੈਂ ਦਾਸ ਕੋ ਦੀਆ ਹੈ ਔ ਸਾਰੀ ਤ੍ਰਿਸਨਾ (ਉ) ਵਿਸੇਸ ਕਰ ਕੇ ਲਾਹੀ ਹੈ॥੧॥ ਰਹਾਉ ॥
Prof. Sahib Singhਹੇ ਸੰਤ ਜਨੋ! ਉਸ ਸੇਵਕ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਲਾਭ ਬਖ਼ਸ਼ ਦਿੱਤਾ, ਤੇ, ਇਸ ਤਰ੍ਹਾਂ ਉਸ ਦੀ ਸਾਰੀ ਮਾਇਕ ਤ੍ਰਿਸ਼ਨਾ ਮੁਕਾ ਦਿੱਤੀ ॥੧॥ ਰਹਾਉ ॥

ਪਦ ਅਰਥ ਲਾਹਾ = ਲਾਭ, ਖੱਟੀ। ਕਉ = ਨੂੰ। ਸਗਲੀ = ਸਾਰੀ। ਉਲਾਹੀ = ਲਾਹ ਦਿੱਤੀ, ਦੂਰ ਕਰ ਦਿੱਤੀ ॥੧॥ ਰਹਾਉ ॥

SikhNet (Spanish)y soy bendecido con las Bondades del Nombre del Señor y mi ser se ha calmado.(1-Pausa)

ਖੋਜਤ ਖੋਜਤ ਲਾਲੁ ਇਕੁ ਪਾਇਆ; ਹਰਿ ਕੀਮਤਿ ਕਹਣੁ. ਨ ਜਾਈ, ਸੰਤਹੁ ॥੨॥

khojat khojat laal ik paaeaa; har keemat kehan. na jaaee, santahu |2|

Sant Singh KhalsaSearching and searching, I have found the One Lord, the jewel; I cannot express His value, O Saints. ||2||
Manmohan SinghSearching and searching, I have found God, the gem, whose worth I can utter not, O saints.
Manmohan Singh (Punjabi)ਭਾਲਦਿਆਂ ਭਾਲਦਿਆਂ ਮੈਂ ਵਾਹਿਗੁਰੂ, ਹੀਰੇ ਨੂੰ ਲੱਭ ਗਿਆ ਹੈ, ਜਿਸ ਦਾ ਮੁੱਲ ਮੈਂ ਦੱਸ ਨਹੀਂ ਸਕਦਾ, ਹੇ ਸੰਤੋ!
Fareedkot Teekaਹੇ ਸੰਤੋ! ਖੋਜਤਿਆਂ ਖੋਜਤਿਆਂ ਇਕ ਹਰੀ ਜੋ ਪ੍ਯਾਰਾ ਹੈ, ਸੋ ਮੈਨੇ ਪਾਇਆ ਹੈ। ਤਿਸ ਹਰੀ ਕੀ ਕੀਮਤਿ ਕਹੀ ਨਹੀਂ ਜਾਤੀ॥੨॥
Prof. Sahib Singhਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਖੋਜਣ ਵਾਲੇ ਨੇ) ਖੋਜ ਕਰਦਿਆਂ ਕਰਦਿਆਂ ਪਰਮਾਤਮਾ ਦਾ ਨਾਮ-ਹੀਰਾ ਲੱਭ ਲਿਆ। ਉਸ ਲਾਲ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੨॥

ਪਦ ਅਰਥ ਖੋਜਤ ਖੋਜਤ = ਖੋਜ ਕਰਦਿਆਂ ਕਰਦਿਆਂ। ਲਾਲੁ = ਬੜਾ ਹੀ ਕੀਮਤੀ ਪਦਾਰਥ ॥੨॥

SikhNet (Spanish)Buscando y buscando he venido a encontrar la Joya Invaluable de Dios. (2)

ਚਰਨ ਕਮਲ ਸਿਉ ਲਾਗੋ ਧਿਆਨਾ; ਸਾਚੈ ਦਰਸਿ ਸਮਾਈ. ਸੰਤਹੁ ॥੩॥

charan kamal siau laago dhiaanaa; saachai daras samaaee. santahu |3|

Sant Singh KhalsaI focus my meditation on His Lotus Feet; I am absorbed in the True Vision of His Darshan, O Saints. ||3||
Manmohan SinghMy attention is fixed with the Lord's lotus feet and I am absorbed in the True Lord's vision, O saints.
Manmohan Singh (Punjabi)ਮੇਰੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੁੜ ਗਈ ਅਤੇ ਮੈਂ ਸੱਚੇ ਪ੍ਰਭੂ ਦੇ ਦਰਸ਼ਨ ਅੰਦਰ ਲੀਨ ਹੋ ਗਿਆ ਹਾਂ, ਹੇ ਸਾਧੂਓ!
Fareedkot Teekaਹੇ ਸੰਤੋ! ਤਿਸ ਕੇ ਚਰਨ ਕਮਲੋਂ ਸੇ ਧਿਆਨ ਲਾਗਾ ਹੈ ਔ ਸਚੇ (ਦਰਸਿ) ਸਰੂਪ ਮੇਂ ਮੇਰੀ ਸਮਾਈ ਹੂਈ ਹੈ॥੩॥
Prof. Sahib Singhਹੇ ਸੰਤ ਜਨੋ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ) ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ, ਸਦਾ-ਥਿਰ ਪ੍ਰਭੂ ਦੇ ਦਰਸ਼ਨ ਵਿਚ ਉਸ ਦੀ ਸਦਾ ਲਈ ਲੀਨਤਾ ਹੋ ਗਈ ॥੩॥

ਪਦ ਅਰਥ ਸਿਉ = ਨਾਲ। ਚਰਨ ਕਮਲ ਸਿਉ = ਸੋਹਣੇ ਚਰਨਾਂ ਨਾਲ। ਸਾਚੈ ਦਰਸਿ = ਸਦਾ-ਥਿਰ ਪ੍ਰਭੂ ਦੇ ਦਰਸਨ ਵਿਚ। ਸਮਾਈ = ਲੀਨ ਹੋ ਗਈ ॥੩॥

SikhNet (Spanish)Mi mente se ha entonado en Sus Pies de Loto y me he perdido en la Visión de mi Dios Verdadero.(3)

ਗੁਣ ਗਾਵਤ ਗਾਵਤ ਭਏ ਨਿਹਾਲਾ; ਹਰਿ ਸਿਮਰਤ ਤ੍ਰਿਪਤਿ ਅਘਾਈ. ਸੰਤਹੁ ॥੪॥

gun gaavat gaavat bhe nihaalaa; har simarat tripat aghaaee. santahu |4|

Sant Singh KhalsaSinging, singing His Glorious Praises, I am enraptured; meditating in remembrance on the Lord, I am satisfied and fulfilled, O Saints. ||4||
Manmohan SinghSinging and hymning God's praise, I am enraptured and by meditating on the Lord I am sated and satiated, O saints.
Manmohan Singh (Punjabi)ਵਾਹਿਗੁਰੂ ਦੀ ਮਹਿਮਾ ਗਾਉਣ ਤੇ ਆਲਾਪਨ ਦੁਆਰਾ, ਮੈਂ ਪਰਮ ਪ੍ਰੰਸਨ ਹੋ ਹਿਆ ਹਾਂ ਅਤੇ ਪ੍ਰਭੂ ਨੂੰ ਆਰਾਧ ਕੇ ਮੈਂ ਰੱਜ ਪੁੱਜ ਗਿਆ ਹਾਂ, ਹੇ ਸਾਧੂਓ!
Fareedkot Teekaਹੇ ਸੰਤੋ! ਮਨ ਬਾਣੀ ਕਰ ਕੇ ਗੁਣ ਗਾਵਤਿਆਂ ਹਮ ਨਿਹਾਲ ਹੂਏ ਹੈਂ, ਪੁਨਃ ਹਰੀ ਕੋ ਸਿਮਰਤੇ ਹੂਏ ਲੋਕ ਪ੍ਰਲੋਕ ਮੇਂ ਤ੍ਰਿਪਤਿ ਹੂਏ ਹੈਂ॥੪॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਿਆਂ ਗਾਂਦਿਆਂ ਤਨੋ ਮਨੋ ਖਿੜ ਜਾਈਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥

ਪਦ ਅਰਥ ਨਿਹਾਲਾ = ਪ੍ਰਸੰਨ-ਚਿੱਤ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਰੱਜ ਗਏ ॥੪॥

SikhNet (Spanish)Cantando Su Alabanza he sido en verdad bendecido; Contemplándolo vivo contento y satisfecho. (4)

ਆਤਮ ਰਾਮੁ ਰਵਿਆ ਸਭ ਅੰਤਰਿ; ਕਤ ਆਵੈ ਕਤ ਜਾਈ. ਸੰਤਹੁ ॥੫॥

aatam raam raviaa sabh antar; kat aavai kat jaaee. santahu |5|

Sant Singh KhalsaThe Lord, the Supreme Soul, is permeating within all; what comes, and what goes, O Saints? ||5||
Manmohan SinghThe All-pervading soul is contained amongst all, Where, where can my mind wander and go now.
Manmohan Singh (Punjabi)ਸਰਬ-ਵਿਆਪਕ ਰੂਹ ਸਾਰਿਆਂ ਅੰਦਰ ਸਮਾਈ ਹੋਈ ਹੈ। ਮੇਰਾ ਮਨ ਹੁਣ ਕਿਥੇ ਆ ਅਤੇ ਕਿਥੇ ਜਾ ਸਕਦਾ ਹੈ।
Fareedkot Teekaਹੇ ਸੰਤੋ! ਆਤਮਾ ਰਾਮ ਰਵਿਆ ਹੂਆ ਮੈਨੇ ਸਭ ਕੇ ਭੀਤਰਿ ਜਾਨਿਆ ਹੈ। ਅਬ ਹਮ ਕਹਾਂ ਆਵੈਂ ਔਰ ਕਹਾਂ ਜਾਵੈਂ, ਭਾਵ ਜਨਮ ਮਰਨ ਸੇ ਰਹਿਤ ਹੂਏ ਹਾਂ। ਸੋ ਆਤਮ ਰਾਮ ਕਹਾਂ ਤੇ ਆਵਤਾ ਹੈ ਔਰ ਕਹਾਂ ਜਾਤਾ ਹੈ, ਭਾਵ ਨਾ ਆਉਂਦਾ ਹੈ ਨਾ ਜਾਂਦਾ ਹੈ, ਏਕ ਰਸ ਪੂਰਨ ਹੈ॥੫॥
Prof. Sahib Singhਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ) ਸਰਬ-ਵਿਆਪਕ ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਦਿੱਸ ਪੈਂਦਾ ਹੈ, ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ॥੫॥

ਪਦ ਅਰਥ ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ। ਕਤ = ਕਿੱਥੇ? ॥੫॥

SikhNet (Spanish)He visto a mi Dios Prevaleciente en todo; mi mente ya no vacila más. (5)

ਆਦਿ ਜੁਗਾਦੀ ਹੈ ਭੀ ਹੋਸੀ; ਸਭ ਜੀਆ ਕਾ ਸੁਖਦਾਈ. ਸੰਤਹੁ ॥੬॥

aad jugaadee hai bhee hosee; sabh jeea kaa sukhadaaee. santahu |6|

Sant Singh KhalsaAt the very beginning of time, and throughout the ages, He is, and He shall always be; He is the Giver of peace to all beings, O Saints. ||6||
Manmohan SinghHe is, since the beginning and the beginning of ages, He is, shall also be and is the Peace-giving Lord of all the beings, O saints.
Manmohan Singh (Punjabi)ਉਹ ਆਰੰਭ ਅਤੇ ਯੁਗਾਂ ਦੇ ਅਰੰਭ ਤੋਂ ਹੈ। ਉਹ ਹੈ, ਹੋਵੇਗਾ ਭੀ ਅਤੇ ਸਾਰਿਆਂ ਜੀਵਾਂ ਨੂੰ ਸੁਖ ਬਖਸ਼ਣਹਾਰ ਸੁਆਮੀ ਹੈ। ਹੇ ਸੰਤ ਜਨੋ!
Fareedkot Teekaਹੇ ਸੰਤੋ! ਵਹੁ ਆਤਮਾਰਾਮ ਕੈਸਾ ਹੈ? ਸਦਾ ਸਦਾ ਵਹੁ ਤੀਨੋਂ ਕਾਲੋਂ ਮੇਂ ਹੋਨੇ ਵਾਲਾ ਹੈ ਔ ਸਭ ਜੀਵੋਂ ਕਾ ਸੁਖਦਾਈ ਹੈ॥੬॥
Prof. Sahib Singhਹੇ ਸੰਤ ਜਨੋ! (ਗੁਰੂ ਨੇ ਜਿਸ ਮਨੁੱਖ ਦੀ ਖੇਪ ਤੋੜ ਸਿਰੇ ਚਾੜ੍ਹ ਦਿੱਤੀ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਭ ਦਾ ਮੁੱਢ ਹੈ, ਪਰਮਾਤਮਾ ਜੁਗਾਂ ਦੇ ਸ਼ੁਰੂ ਤੋਂ ਹੈ, ਪਰਮਾਤਮਾ ਇਸ ਵੇਲੇ ਵੀ ਮੌਜੂਦ ਹੈ, ਪਰਮਾਤਮਾ ਸਦਾ ਲਈ ਕਾਇਮ ਰਹੇਗਾ। ਉਹ ਪਰਮਾਤਮਾ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ ॥੬॥

ਪਦ ਅਰਥ ਆਦਿ = ਸ਼ੁਰੂ ਤੋਂ ਹੀ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਹੋਸੀ = ਸਦਾ ਲਈ ਕਾਇਮ ਰਹੇਗਾ ॥੬॥

SikhNet (Spanish)Dios ha existido desde el principio del principio y existirá para siempre; Él es el Dador de Éxtasis.(6)

ਆਪਿ ਬੇਅੰਤੁ. ਅੰਤੁ ਨਹੀ ਪਾਈਐ; ਪੂਰਿ ਰਹਿਆ ਸਭ ਠਾਈ. ਸੰਤਹੁ ॥੭॥

aap beant. ant nahee paaeeai; poor rahiaa sabh tthaaee. santahu |7|

Sant Singh KhalsaHe Himself is endless; His end cannot be found. He is totally pervading and permeating everywhere, O Saints. ||7||
Manmohan SinghLimitless is He Himself and His limit can be known not, He is full-filling all places, O saints.
Manmohan Singh (Punjabi)ਉਹ ਖੁਦ ਓੜਕ-ਰਹਿਤ ਹੈ ਅਤੇ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ, ਹੇ ਸੰਤੋ!
Fareedkot Teekaਹੇ ਸੰਤੋ! ਆਪ ਬੇਅੰਤ ਹੈ ਤਿਸ ਕਾ ਅੰਤ ਨਹੀਂ ਪਾਈਤਾ। ਵਹੁ ਸਭ ਅਸਥਾਨੋਂ ਮੇਂ ਪੂਰਨ ਹੋ ਰਹਿਆ ਹੈ॥੭॥
Prof. Sahib Singhਹੇ ਸੰਤ ਜਨੋ! ਪਰਮਾਤਮਾ ਬੇਅੰਤ ਹੈ, ਉਸ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਉਹ ਪ੍ਰਭੂ ਸਭਨੀਂ ਥਾਈਂ ਵਿਆਪਕ ਹੈ ॥੭॥

ਪਦ ਅਰਥ ਨਹੀ ਪਾਈਐ = ਨਹੀਂ ਪਾਇਆ ਜਾ ਸਕਦਾ। ਪੂਰਿ ਰਹਿਆ = ਵਿਆਪਕ ਹੈ, ਮੌਜੂਦ ਹੈ ॥੭॥

SikhNet (Spanish)Infinito y Sin Barreras, llena todos los espacios.(7)

ਮੀਤ ਸਾਜਨ. ਮਾਲੁ ਜੋਬਨੁ ਸੁਤ; ਹਰਿ ਨਾਨਕ ਬਾਪੁ ਮੇਰੀ ਮਾਈ. ਸੰਤਹੁ ॥੮॥੨॥੭॥

meet saajan. maal joban sut; har naanak baap meree maaee. santahu |8|2|7|

Sant Singh KhalsaNanak: the Lord is my friend, companion, wealth, youth, son, father and mother, O Saints. ||8||2||7||
Manmohan SinghSays Nanak, o saints, God alone is my friend, intimate, wealth, youth, son, father and mother.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਹੇ ਸਾਧੂ ਲੋਕੋ! ਕੇਵਲ ਵਾਹਿਗੁਰੂ ਹੀ ਮੇਰਾ ਮਿੱਤਰ, ਯਾਰ, ਦੌਲਤ, ਜੁਆਨੀ, ਪੁਤਰ, ਬਾਬਲ ਅਤੇ ਅਮੜੀ ਹੈ।
Fareedkot Teekaਮਿਤ੍ਰ ਸਜਨ ਮਾਲ ਜੋਬਨ ਔ ਪੁਤ੍ਰ ਪੁਨਃ ਮੇਰੀ ਮਾਤਾ ਅਰ ਪਿਤਾ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਹੀ ਸਭ ਕੁਛ ਹੈ॥੮॥੨॥੭॥
Prof. Sahib Singhਹੇ ਸੰਤ ਜਨੋ! ਨਾਨਕ ਆਖਦਾ ਹੈ, ਉਹ ਪਰਮਾਤਮਾ ਹੀ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਮੇਰਾ ਧਨ-ਮਾਲ ਹੈ, ਮੇਰਾ ਜੋਬਨ ਹੈ, ਮੇਰਾ ਪੁੱਤਰ ਹੈ, ਮੇਰਾ ਪਿਉ ਹੈ, ਮੇਰੀ ਮਾਂ ਹੈ (ਇਹਨੀਂ ਸਭਨੀਂ ਥਾਈਂ ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ) ॥੮॥੨॥੭॥

ਪਦ ਅਰਥ ਮੀਤ = ਮਿੱਤਰ। ਮਾਲੁ = ਧਨ-ਪਦਾਰਥ। ਜੋਬਨੁ = ਜਵਾਨੀ। ਸੁਤ = ਪੁੱਤਰ। ਮਾਈ = ਮਾਂ ॥੮॥੨॥੭॥

SikhNet (Spanish)Él es mi Único Amigo, mi Única Posesión, mi Belleza, mi Hijo; sí, mi Dios es mi Único Padre y Madre.(8-2-7)
Answers quote the Granth verbatim with Ang citations. AI commentary is not Gurbani and not a religious ruling.