ੴ

ਸਿੱਖਬਾਣੀ · SikhBani

Ang 94

Sri Guru Granth Sahib · Raag Maajh · 2 shabads, 27 lines
Translations
Shabad Guru Ramdas Ji Raag Maajh

ਰਾਗੁ ਮਾਝ ਚਉਪਦੇ ਘਰੁ ੧ ਮਹਲਾ ੪ ॥

raag maajh chaupade ghar 1 mahalaa 4 |

Sant Singh KhalsaRaag Maajh, Chau-Padhay, First House, Fourth Mehl:
Manmohan SinghMajh Rag, Couplets, Fourth Guru.
Manmohan Singh (Punjabi)ਰਾਗੁ ਮਾਝ, ਚਉਪਦੇ, ਚਉਥੀ ਪਾਤਸ਼ਾਹੀ।
Prof. Sahib Singhਰਾਗ ਮਾਝ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਪਦ ਅਰਥ ਚਉਪਦੇ = ਚਾਰ ਪਦਾਂ ਵਾਲੇ, ਚਾਰ ਬੰਦਾਂ ਵਾਲੇ ਸ਼ਬਦ।

SikhNet (Spanish)Rag Mall, Chau-Padas, Mejl Guru Ram Das, Cuarto Canal Divino.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace:
Manmohan SinghThere is but One God. True is His Name, creative His personality and Immortal His form. He is without fear without enmity, unborn and self-illumined. By the favour of the True Guru he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਬੇ-ਡਰ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Fareedkot Teekaਜੀਵ ਈਸ ਏਕ ਰੂਪੁ ਹੈਂ, 'ਓਂ' ਕਾ ਅਰਥੁ ਵ੍ਯਾਕਰਣ ਵਾਲੇ ਨਾਮੁ ਲੇਨੇ ਮਾਤ੍ਰ ਸੇ, 'ਰੱਖ੍ਯਾ ਕਰਨੇ ਵਾਲਾ' ਪਰਮੇਸ੍ਵਰੁ ਕਹਤੇ ਹੈਂ। ਸਤਿਨਾਮਾਦਿ ਵਾਕ ਕਾ ਏਹ ਅਰਥੁ ਹੈ: ਜਿਸ ਪੁਰਖ ਕੇ ਸਤ ਆਦਿਕ ਨਾਮ ਸਰੂਪ ਕੇ ਬੋਧਕ ਹੈਂ, ਵਹੀ ਪ੍ਰਮੇਸ੍ਵਰੁ ਜਗਤ ਕੇ ਜਨਮਾਦਿਕੋਂ ਕਾ ਕਰਤਾ ਨਾਮੁ ਨਮਿਤ ਕਾਰਣੁ ਹੈ।'ਨਿਰ' ਕਹੀਏ ਦੂਰ ਹੂਆ ਹੈ ਅਜ ਅਬਿਨਾਸੀ ਹੋਣੇ ਤੇ ਜਨਮ ਮਰਣਾਦਿ। 'ਭਯ' ਜਿਸ ਸੇ ਐਸਾ ਵਹੁ ਪਰਪੁਰਖੁ ਹੈ ਵਾ ਏਕ ਹੋਨੇ ਸੇ ਦੂਸਰੇ ਕੇ ਭਯ ਤੇ ਰਹਿਤ ਹੈ।ਇਸੀ ਤੇ 'ਨਿਰਵੈਰੁ' ਅਦੁਤੀ ਸਰੂਪੁ ਹੋਣੇ ਸੇ ਦੂਸਰੇ ਸਾਥ ਹੋਣੇ ਵਾਲੇ ਵੈਰ ਸੇ ਰਹਿਤ ਹੈ।ਜੋ ਏਕੁ ਹੈ ਉਸ ਕੋ ਕਿਸੀ ਕਾ ਭਯ ਨਹੀਂ ਹੈ, ਯਾਂ ਤੇ ਨਿਰਭਯ ਹੈ। ਔਰ ਉਸ ਕਾ ਕਿਸੀ ਸਾਥ ਵੈਰ ਨਹੀਂ, ਯਾਂ ਤੇ ਨਿਰਵੈਰੁ ਹੈ।'ਅਕਾਲ' ਸਭ ਕੋ ਮਾਰਨੇ ਵਾਲੇ ਕਾਲ ਸੇ ਭਿੰਨ ਹੈ। 'ਮੂਰਤਿ' ਸਰੂਪੁ ਜਿਸ ਕਾ।'ਅਜੂਨੀਸੈ' ਮਾਯਾ ਤੇ ਰਹਿਤ, ਸੁਧ ਸਰੂਪੁ, ਅਕਾਰਣ ਹੈ। ਜੋ ਗੁਰੂ ਕੀ ਕਿਰਪਾ ਸੇ ਪ੍ਰਾਪਤ ਹੋਤਾ ਹੈ ॥
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, Omnipresente, Espíritu Supremo, Creador, sin Miedo, sin Odio, Trascendente, No Encarnado, Autodeterminado, Iluminador, por la Gracia del Guru

ਹਰਿ ਹਰਿ ਨਾਮੁ; ਮੈ. ਹਰਿ ਮਨਿ ਭਾਇਆ ॥

har har naam; mai. har man bhaaeaa |

Sant Singh KhalsaThe Name of the Lord, Har, Har, is pleasing to my mind.
Manmohan SinghLord God's Name is in every way pleasing to my mind.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ, ਹਰ ਤਰ੍ਹਾਂ ਨਾਲ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਹੇ ਭਾਈ! ਹਰੀ ਜੋ ਭਗਤ ਜਨੋਂ ਕੇ ਸਰਬ ਦੁਖੋਂ ਕੇ (ਹਰਿ) ਨਾਸ ਕਰਨੇ ਵਾਲਾ ਹੈ ਤਿਸ ਕਾ ਜੋ ਹਰਿ ਨਾਮੁ ਹੈ ਸੋ, ਵਾ ਹਰਿ ਕਾਲ ਮੇਂ ਮੇਰੇ ਮਨ ਕੋ ਭਾਇਆ ਹੈ॥
Prof. Sahib Singhਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਪਰਮਾਤਮਾ ਮੈਨੂੰ ਮਨ ਵਿਚ ਪਿਆਰਾ ਲੱਗ ਰਿਹਾ ਹੈ।

ਪਦ ਅਰਥ ਮੈ ਮਨਿ = ਮੇਰੇ ਮਨ ਵਿਚ।

SikhNet (Spanish)Alimento el Nombre del Señor, Jar, Jar, en mi mente,

ਵਡਭਾਗੀ; ਹਰਿ ਨਾਮੁ ਧਿਆਇਆ ॥

vaddabhaagee; har naam dhiaaeaa |

Sant Singh KhalsaBy great good fortune, I meditate on the Lord's Name.
Manmohan SinghBy the great good fortune, I have pondered over God's Name.
Manmohan Singh (Punjabi)ਪਰਮ ਚੰਗੇ ਨਸੀਬ ਦੁਆਰਾ, ਮੈਂ ਵਾਹਿਗੁਰੂ ਦੇ ਨਾਮ ਦਾ ਅਰਾਧਨ ਕੀਤਾ ਹੈ।
Fareedkot Teekaਵੱਡੇ ਭਾਗੋਂ ਸੇ ਮੈਨੇ ਹਰਿ ਨਾਮ ਕੋ ਧਿਆਇਆ ਹੈ॥
Prof. Sahib Singhਵੱਡੇ ਭਾਗਾਂ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ।

SikhNet (Spanish)y medito en Él por una muy grande fortuna. El Perfecto Guru ha logrado la perfección a través del Nombre del Señor,

ਗੁਰਿ ਪੂਰੈ. ਹਰਿ ਨਾਮ ਸਿਧਿ ਪਾਈ; ਕੋ ਵਿਰਲਾ ਗੁਰਮਤਿ ਚਲੈ ਜੀਉ ॥੧॥

gur poorai. har naam sidh paaee; ko viralaa guramat chalai jeeo |1|

Sant Singh KhalsaThe Perfect Guru has attained spiritual perfection in the Name of the Lord. How rare are those who follow the Guru's Teachings. ||1||
Manmohan SinghThe Perfect Guru has obtained perfection in God's Name. A few walk in the Guru's way.
Manmohan Singh (Punjabi)ਪੂਰਨ ਗੁਰਾਂ ਨੇ ਵਾਹਿਗੁਰੂ ਦੇ ਨਾਮ ਵਿੱਚ ਪੂਰਨਤਾ ਪਰਾਪਤ ਕੀਤੀ ਹੈ। ਕੋਈ ਟਾਵਾਂ ਹੀ ਗੁਰਾਂ ਦੇ ਰਾਹੇ ਟੁਰਦਾ ਹੈ।
Fareedkot Teekaਪੂਰਨ ਗੁਰੋਂ ਸੇ ਮੈਨੇ ਹਰਿ ਨਾਮ ਕੀ ਸਿਧੀ ਪਾਈ ਹੈ, ਭਾਵ ਨਾਮ ਕੀ ਪ੍ਰਾਪਤੀ ਹੂਈ ਹੈ, ਪਰੰਤੂ ਹੇ ਭਾਈ! ਕੋਈ ਵਿਰਲਾ ਪੁਰਸ ਹੀ ਐਸੇ ਗੁਰੋਂ ਕੀ (ਮਤਿ) ਸਿਖ੍ਯਾ ਕੇ ਅਨੁਸਾਰ ਚਲਤਾ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਦੀ ਇਹ ਸਫਲਤਾ ਮੈਂ ਪੂਰੇ ਗੁਰੂ ਦੀ ਰਾਹੀਂ ਹਾਸਲ ਕੀਤੀ ਹੈ (ਜਿਸ ਉਤੇ ਗੁਰੂ ਦੀ ਮਿਹਰ ਹੋਵੇ, ਉਸ ਨੂੰ ਇਹ ਦਾਤ ਮਿਲਦੀ ਹੈ) ਕੋਈ ਵਿਰਲਾ (ਵਡਭਾਗੀ) ਗੁਰੂ ਦੀ ਮਤਿ ਉਤੇ ਤੁਰਦਾ ਹੈ (ਤੇ ਨਾਮ ਸਿਮਰਦਾ ਹੈ) ॥੧॥

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ; ਪੂਰੇ ਗੁਰੂ ਪਾਸੋਂ। ਸਿਧਿ = ਸਫਲਤਾ। ਚਲੈ = ਤੁਰਦਾ ਹੈ ॥੧॥

SikhNet (Spanish)pero extraordinaria es la persona que sigue los pasos del Guru. (1)

ਮੈ. ਹਰਿ ਹਰਿ ਖਰਚੁ; ਲਇਆ ਬੰਨਿ ਪਲੈ ॥

mai. har har kharach; leaa ban palai |

Sant Singh KhalsaI have loaded my pack with the provisions of the Name of the Lord, Har, Har.
Manmohan SinghThe viaticum of God's Name, I have tied to my skirt.
Manmohan Singh (Punjabi)ਰੱਬ ਦੇ ਨਾਮ ਦਾ ਤੋਸਾ ਮੈਂ ਆਪਣੇ ਲੜ ਨਾਲ ਬੰਨ੍ਹ ਲਿਆ ਹੈ।
Fareedkot Teekaਮੈਨੇ ਹਰਿ ਹਰਿ ਨਾਮ ਰੂਪ ਪਲੇ ਮੇਂ ਬਾਂਧ ਲੀਆ ਹੈ, ਭਾਵ ਏਹਿ ਕਿ ਪਰਲੋਕ ਕੇ ਵਾਸਤੇ ਸੰਗ੍ਰਹ ਕੀਆ ਹੈ॥
Prof. Sahib Singh(ਪੂਰੇ ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਦਾ ਨਾਮ (ਆਪਣੇ ਜੀਵਨ-ਸਫ਼ਰ ਵਾਸਤੇ) ਖ਼ਰਚ ਪੱਲੇ ਬੰਨ੍ਹ ਲਿਆ ਹੈ।
SikhNet (Spanish)He recolectado los Viáticos del Nombre el Señor para el viaje al más allá.

ਮੇਰਾ ਪ੍ਰਾਣ ਸਖਾਈ; ਸਦਾ ਨਾਲਿ ਚਲੈ ॥

meraa praan sakhaaee; sadaa naal chalai |

Sant Singh KhalsaThe Companion of my breath of life shall always be with me.
Manmohan SinghThe succourer of my soul shall ever, bear my company.
Manmohan Singh (Punjabi)ਮੇਰੀ ਜਿੰਦੜੀ ਦਾ ਸਹਾਇਕ ਸਦੀਵ ਹੀ ਮੇਰੇ ਸਾਥ ਜਾਵੇਗਾ।
Fareedkot Teekaਮੇਰਾ ਸਦਾ ਸਹਾਇਕ ਹੈ ਅਰ ਪ੍ਰਾਣ ਰੂਪ ਹੈ ਔਰ ਪ੍ਰਲੋਕ ਮੇਂ ਸਾਥ ਚਲੇਗਾ॥
Prof. Sahib Singhਇਹ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ, (ਹੁਣ ਇਹ) ਸਦਾ ਮੇਰੇ ਨਾਲ ਰਹਿੰਦਾ ਹੈ (ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ)।

ਪਦ ਅਰਥ ਪ੍ਰਾਣ ਸਖਾਈ = ਜਿੰਦ ਦਾ ਸਾਥੀ।

SikhNet (Spanish)Es la Vida de mi vida, y me da Compañía por siempre.

ਗੁਰਿ ਪੂਰੈ ਹਰਿ ਨਾਮੁ ਦਿੜਾਇਆ; ਹਰਿ ਨਿਹਚਲੁ. ਹਰਿ ਧਨੁ ਪਲੈ ਜੀਉ ॥੨॥

gur poorai har naam dirraaeaa; har nihachal. har dhan palai jeeo |2|

Sant Singh KhalsaThe Perfect Guru has implanted the Lord's Name within me. I have the Imperishable Treasure of the Lord in my lap. ||2||
Manmohan SinghThe Perfect Guru has implanted God's Name (in my heart). In my lap I have imperishable wealth of God's Name.
Manmohan Singh (Punjabi)ਮੁਕੰਮਲ ਗੁਰਾਂ ਨੇ (ਮੇਰੇ ਮਨ ਅੰਦਰਂ) ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ। ਮੇਰੀ ਝੋਲੀ ਵਿੱਚ ਵਾਹਿਗੁਰੂ ਦੇ ਨਾਮ ਦੀ ਨਾਸ-ਰਹਿਤ ਦੌਲਤ ਹੈ।
Fareedkot Teekaਹੇ ਭਾਈ! ਪੂਰੇ ਗੁਰੋਂ ਨੇ ਹਰਿ ਨਾਮ (ਦ੍ਰਿੜਾਇਆ) ਨਿਹਚੇ ਕਰਾਇਆ ਹੈ, ਸੋ ਹਰਿ ਹਰਿ ਧਨੁ ਅਚਲੁ ਮੇਰੇ ਰਿਦੇ ਰੂਪੀ ਪਲੇ ਮੇਂ ਪ੍ਰਾਪਤਿ ਭਯਾ ਹੈ। ਜੀਉ ਪਦੁ ਸੰਬੋਧਨ ਹੈ॥੨॥
Prof. Sahib Singhਪੂਰੇ ਗੁਰੂ ਨੇ (ਇਹ) ਹਰਿ-ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾ ਦਿੱਤਾ ਹੈ, ਹਰਿ-ਨਾਮ ਧਨ ਮੇਰੇ ਪਾਸ ਹੁਣ ਸਦਾ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ ॥੨॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਨਿਹਚਲੁ = ਸਦਾ ਟਿਕੇ ਰਹਿਣ ਵਾਲਾ। ਪਲੈ = ਮੇਰੇ ਪੱਲੇ ਵਿਚ, ਮੇਰੇ ਪਾਸ ॥੨॥

SikhNet (Spanish)El Perfecto Guru me ha hecho conocedor del Nombre, y este Tesoro Eterno estará siempre conmigo. (2)

ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥

har har sajan meraa preetam raaeaa |

Sant Singh KhalsaThe Lord, Har, Har, is my Best Friend; He is my Beloved Lord King.
Manmohan SinghThe Lord God is my friend. He is my beloved Monarch.
Manmohan Singh (Punjabi)ਵਾਹਿਗੁਰੂ ਸੁਆਮੀ ਮੇਰਾ ਮਿੱਤ੍ਰ ਹੈ। ਉਹ ਮੇਰਾ ਪਿਆਰਾ ਪਾਤਸ਼ਾਹ ਹੈ।
Fareedkot Teekaਹੇ ਭਾਈ! ਪੂਰਬ ਕਾਲ ਮੇਂ ਐਸੀ ਉਮੰਗ ਭਈ ਕਿ ਹਰੀ ਰਾਜਾ ਮੇਰਾ ਮਨ ਕਾ ਸਜਨ ਔਰ ਤਨ ਕਾ ਪ੍ਯਾਰਾ ਹੈ॥
Prof. Sahib Singhਪਰਮਾਤਮਾ (ਹੀ) ਮੇਰਾ (ਅਸਲ) ਸੱਜਣ ਹੈ, ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਿਸ਼ਾਹ ਹੈ, ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਰਾਇਆ = ਪਾਤਿਸ਼ਾਹ।

SikhNet (Spanish)Mi Señor es mi Amigo, mi Bienamado y mi Rey.

ਕੋਈ ਆਣਿ ਮਿਲਾਵੈ; ਮੇਰੇ ਪ੍ਰਾਣ ਜੀਵਾਇਆ ॥

koee aan milaavai; mere praan jeevaaeaa |

Sant Singh KhalsaIf only someone would come and introduce me to Him, the Rejuvenator of my breath of life.
Manmohan SinghLet some one come and introduce me to God, the Rejuvenator of my very life.
Manmohan Singh (Punjabi)ਕੋਈ ਜਣਾ ਆ ਕੇ ਮੈਨੂੰ ਮੇਰੀ ਜਿੰਦੜੀ ਨੂੰ ਸੁਰਜੀਤ ਕਰਨ ਵਾਲੇ ਵਾਹਿਗੁਰੂ ਨਾਲ ਮਿਲਾ ਦੇਵੇ।
Fareedkot Teekaਜੋ ਕੋਈ ਮੁਝ ਕੋ ਹਰੀ ਆਣ ਕਰ ਕੇ ਮਿਲਾਵੇ ਸੋ ਮੇਰੇ ਪ੍ਰਾਣੋਂ ਕੋ ਜੀਵਤੇ ਕਰੇ॥
Prof. Sahib Singh(ਮੇਰੀ ਹਰ ਵੇਲੇ ਤਾਂਘ ਹੈ ਕਿ) ਕੋਈ (ਗੁਰਮੁਖ ਉਹ ਪ੍ਰੀਤਮ) ਲਿਆ ਕੇ ਮੈਨੂੰ ਮਿਲਾ ਦੇਵੇ।

ਪਦ ਅਰਥ ਆਣਿ = ਲਿਆ ਕੇ। ਪ੍ਰਾਣ ਜੀਵਾਇਆ = ਜਿੰਦ ਦੇਣ ਵਾਲਾ, ਆਤਮਕ ਜੀਵਨ ਦੇਣ ਵਾਲਾ।

SikhNet (Spanish)¿Quién es la persona que me puede llevar hasta mi Señor y renovar mi vida?

ਹਉ ਰਹਿ. ਨ ਸਕਾ, ਬਿਨੁ ਦੇਖੇ ਪ੍ਰੀਤਮਾ; ਮੈ. ਨੀਰੁ ਵਹੇ ਵਹਿ ਚਲੈ ਜੀਉ ॥੩॥

hau reh. na sakaa, bin dekhe preetamaa; mai. neer vahe veh chalai jeeo |3|

Sant Singh KhalsaI cannot survive without seeing my Beloved. My eyes are welling up with tears. ||3||
Manmohan SinghI cannot live without seeing my Darling. The tears are profusely falling down my eyes.
Manmohan Singh (Punjabi)ਮੈਂ ਆਪਣੇ ਦਿਲਬਰ ਨੂੰ ਵੇਖਣ ਦੇ ਬਗੈਰ ਬਚ ਨਹੀਂ ਸਕਦਾ। ਮੇਰਿਆਂ ਨੈਣਾਂ ਵਿਚੋਂ ਹੰਝੂ ਛਮਾਛਮ ਵਰਸ ਰਹੇ ਹਨ।
Fareedkot Teekaਪ੍ਰੀਤਮ ਗੁਰੋਂ ਕੇ ਦੇਖੇ ਬਿਨਾਂ ਮੈਂ ਰਹਿ ਨਹੀਂ ਸਕਤਾ, ਯਾਂ ਤੇ ਪ੍ਰੇਮ ਕਰ ਕੇ ਨੇਤ੍ਰੋਂ ਸੇ ਨੀਰ ਕੇ (ਵਹੇ) ਵਾਹੇ ਅਰਥਾਤ ਨਾਲੇ ਵਗੇ ਚਲੇ ਜਾਤੇ ਹੈਂ॥੩॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਤੇਰੇ ਵਿਛੋੜੇ ਵਿਚ ਮੇਰੀਆਂ ਅੱਖਾਂ ਵਿਚੋਂ ਬਿਰਹੋਂ ਦਾ) ਪਾਣੀ ਇਕ-ਸਾਰ ਚੱਲ ਪੈਂਦਾ ਹੈ ॥੩॥

ਪਦ ਅਰਥ ਹਉ = ਮੈਂ। ਪ੍ਰੀਤਮ = ਹੇ ਪ੍ਰੀਤਮ! ਨੀਰੁ = ਪਾਣੀ, ਅੱਖਾਂ ਵਿਚੋਂ ਪਾਣੀ। ਵਹੇ ਵਹਿ ਚਲੈ = ਵਗਦਾ ਜਾ ਰਿਹਾ ਹੈ ॥੩॥

SikhNet (Spanish)No puedo estar un momento sin ver a mi Amor, y mis ojos se llenan de lágrimas. (3)

ਸਤਿਗੁਰੁ ਮਿਤ੍ਰੁ; ਮੇਰਾ ਬਾਲ ਸਖਾਈ ॥

satigur mitru; meraa baal sakhaaee |

Sant Singh KhalsaMy Friend, the True Guru, has been my Best Friend since I was very young.
Manmohan SinghMy friendly True Guru is my infantine intimate.
Manmohan Singh (Punjabi)ਮੇਰਾ ਯਾਰ ਸੱਚਾ ਗੁਰੂ ਮੇਰਾ ਬਚਪਨ ਦਾ ਬੇਲੀ ਹੈ।
Fareedkot Teekaਸਤਿਗੁਰੂ ਮੇਰਾ ਮਿਤ੍ਰ ਬਾਲ ਅਵਸਥਾ ਕਾ (ਸਖਾਈ) ਸਹਾਇਤਾ ਕਰਨੇ ਵਾਲਾ ਹੈ, ਭਾਵ ਏਹਿ ਜਗ੍ਯਾਸੂ ਜਨੋਂ ਕੋ ਪ੍ਰਥਮ ਅਗਯਾਤ ਅਵਸਥਾ ਹੋਤੀ ਹੈ ਤਿਸ ਕਾ ਨਾਮ ਭੀ ਬਾਲ ਹੈ। ਸੋ ਐਸੀ ਬਾਲ ਅਵਸਥਾ ਮੇਂ ਸਤਿਗੁਰੂ ਮੇਰੀ ਸਹਾਇਤਾ ਕਰਨੇ ਵਾਲਾ ਹੈ॥
Prof. Sahib Singhਹੇ ਮੇਰੀ ਮਾਂ! ਗੁਰੂ ਮੇਰਾ (ਅਜੇਹਾ) ਮਿਤ੍ਰ ਹੈ (ਜਿਵੇਂ) ਬਚਪਨ ਦਾ ਸਾਥੀ ਹੈ।

ਪਦ ਅਰਥ ਬਾਲ ਸਖਾਈ = ਬਾਲ-ਉਮਰ ਦਾ ਸਾਥੀ, ਬਚਪਨ ਦਾ ਸਾਥੀ।

SikhNet (Spanish)Desde niño, el Verdadero Guru es mi Único Amigo;

ਹਉ ਰਹਿ. ਨ ਸਕਾ; ਬਿਨੁ ਦੇਖੇ ਮੇਰੀ ਮਾਈ ॥

hau reh. na sakaa; bin dekhe meree maaee |

Sant Singh KhalsaI cannot survive without seeing Him, O my mother!
Manmohan SinghI cannot sustain life without a sight of him, O my mother!
Manmohan Singh (Punjabi)ਮੈਂ ਉਸ ਦੇ ਦੀਦਾਰ ਤੋਂ ਵਾਂਝਿਆ ਹੋਇਆ ਜੀਉਂਦਾ ਨਹੀਂ ਰਹਿ ਸਕਦਾ, ਹੇ ਮੇਰੀ ਅੰਮੜੀਏ!
Fareedkot Teeka(ਮੇਰੀ ਮਾਈ) ਹੇ ਸੰਤ ਜਨੋਂ! ਮੈਂ ਬਿਨਾ ਦੇਖਨੇ ਸੇ ਰਹਿ ਨਹੀਂ ਸਕਤਾ। ਈਹਾਂ ਮਾਈ ਪਦੁ ਸੰਤ ਜਨੋਂ ਕਾ ਸੰਬੋਧਨ ਹੈ॥
Prof. Sahib Singhਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਮੈਨੂੰ ਧੀਰਜ ਨਹੀਂ ਆਉਂਦੀ)।

ਪਦ ਅਰਥ ਮਾਇ = ਹੇ ਮਾਂ!

SikhNet (Spanish)no puedo estar sin verlo.

ਹਰਿ ਜੀਉ ਕ੍ਰਿਪਾ ਕਰਹੁ. ਗੁਰੁ ਮੇਲਹੁ; ਜਨ ਨਾਨਕ. ਹਰਿ ਧਨੁ ਪਲੈ ਜੀਉ ॥੪॥੧॥

har jeeo kripaa karahu. gur melahu; jan naanak. har dhan palai jeeo |4|1|

Sant Singh KhalsaO Dear Lord, please show Mercy to me, that I may meet the Guru. Servant Nanak gathers the Wealth of the Lord's Name in his lap. ||4||1||
Manmohan SinghO venerable God! show mercy and cause me to meet the Guru. From his slave Nanak shall gather the wealth of God's Name, in his lap.
Manmohan Singh (Punjabi)ਹੇ ਮਾਣਨੀਯ ਵਾਹਿਗੁਰੂ! ਰਹਿਮਤ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਨ੍ਹਾਂ ਪਾਸੋਂ ਗੋਲਾ ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਆਪਣੀ ਝੋਲੀ ਵਿੱਚ ਇਕੱਤਰ ਕਰ ਲਵੇਗਾ।
Fareedkot Teekaਸੀ੍ਰ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਜਗ੍ਯਾਸੀ ਜਨੋਂ ਕੋ ਐਸੀ ਬੇਨਤੀ ਕਰਨੀ ਯੋਗ੍ਯ ਹੈ ਕਿ ਹੇ ਹਰਿ ਜੀਉ ਅਪਨੀ ਕਿਰਪਾ ਕਰ ਕੇ ਗੁਰੋਂ ਕੋ ਮਿਲਾਵਹੁ, ਤਬ ਹਰਿ ਨਾਮੁ ਧਨੁ ਅੰਤਹਕਰਣ ਰੂਪੀ ਪਲੇ ਮੇਂ ਪ੍ਰਾਪਤਿ ਹੋਵੇਗਾ॥੪॥੧॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਪ੍ਰਭੂ ਜੀ! ਜਿਸ ਉਤੇ ਤੁਸੀ ਕਿਰਪਾ ਕਰਦੇ ਹੋ, ਉਸ ਨੂੰ ਗੁਰੂ ਮਿਲਾਂਦੇ ਹੋ, ਤੇ ਉਸ ਦੇ ਪੱਲੇ ਹਰਿ-ਨਾਮ ਧਨ ਇਕੱਠਾ ਹੋ ਜਾਂਦਾ ਹੈ ॥੪॥੧॥

ਪਦ ਅਰਥ ਹਰਿ ਜੀਉ = ਹੇ ਹਰਿ ਜੀ! ਕਰਹੁ = ਕਰਦੇ ਹੋ। ਮੇਲਹੁ = ਤੁਸੀਂ ਮੇਲਦੇ ਹੋ ॥੪॥

SikhNet (Spanish)Oh Señor, muéstrame Tu Misericordia y llévame al Guru para que a través de Él pueda entender el Nombre. (4-1)

Open this shabad →

Shabad Guru Ramdas Ji Raag Maajh

ਮਾਝ ਮਹਲਾ ੪ ॥

maajh mahalaa 4 |

Sant Singh KhalsaMaajh, Fourth Mehl:
Manmohan SinghMajh, Fourth Guru.
Manmohan Singh (Punjabi)ਮਾਝ, ਚਊਥੀ ਪਾਤਸ਼ਾਹੀ।
SikhNet (Spanish)Mall, Mejl Guru Ram Das, Cuarto Canal Divino.

ਮਧੁਸੂਦਨ; ਮੇਰੇ ਮਨ ਤਨ ਪ੍ਰਾਨਾ ॥

madhusoodan; mere man tan praanaa |

Sant Singh KhalsaThe Lord is my mind, body and breath of life.
Manmohan SinghLord, the Lover of Nectar, is my soul, body and very life.
Manmohan Singh (Punjabi)ਅੰਮ੍ਰਿਤ ਦਾ ਪਿਆਰਾ ਪ੍ਰਭੂ ਮੇਰੀ ਆਤਮਾ, ਦੇਹਿ ਤੇ ਜਿੰਦ-ਜਾਨ ਹੈ।
Fareedkot Teekaਮਧੁਸੂਦਨ ਜੋ ਪਰਮੇਸ੍ਵਰ ਹੈ, ਸੋਈ ਮੇਰੇ ਮਨ ਤਥਾ ਤਨ ਔਰ ਪ੍ਰਾਣ ਰੂਪ ਹੈ॥
Prof. Sahib Singhਪਰਮਾਤਮਾ ਮੇਰੇ ਮਨ ਦਾ ਆਸਰਾ ਹੈ, ਮੇਰੇ ਸਰੀਰ ਦਾ (ਗਿਆਨ-ਇੰਦ੍ਰਿਆਂ ਦਾ) ਆਸਰਾ ਹੈ।

ਪਦ ਅਰਥ ਮਧੁ ਸੂਦਨ = {ਮਧੁ-ਨਾਮ ਦੇ ਰਾਖਸ਼ ਨੂੰ ਮਾਰਨ ਵਾਲਾ, {मधु सूदन} ਪਰਮਾਤਮਾ। ਮਨ ਤਨ ਪ੍ਰਾਨਾ = ਮੇਰੇ ਮਨ ਦਾ ਮੇਰੇ ਤਨ ਦਾ ਆਸਰਾ।

SikhNet (Spanish)Mi mente, mi cuerpo y mi vida pertenecen al Señor Glorioso,

ਹਉ. ਹਰਿ ਬਿਨੁ; ਦੂਜਾ ਅਵਰੁ ਨ ਜਾਨਾ ॥

hau. har bin; doojaa avar na jaanaa |

Sant Singh KhalsaI do not know any other than the Lord.
Manmohan SinghWithout God, I recognise no other second.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੈਂ ਕਿਸੇ ਹੋਰ ਦੁਸਰੇ ਨੂੰ ਨਹੀਂ ਸਿੰਞਾਣਦਾ।
Fareedkot Teekaਕਿਉਂਕਿ ਮੈਂ ਹਰੀ ਸੇ ਬਿਨਾ ਦੂਸਰੇ ਔਰ ਕੋ ਨਹੀਂ ਜਾਨਤਾ ਹੂੰ, ਭਾਵ ਏਹਿ ਕਿ ਪਰੋਖ ਗ੍ਯਾਨੁ ਹੈ॥
Prof. Sahib Singhਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮੈਂ (ਜੀਵਨ-ਆਸਰਾ) ਨਹੀਂ ਜਾਣਦਾ।

ਪਦ ਅਰਥ ਹੳ = ਮੈਂ।

SikhNet (Spanish)el Conquistador de los seres malignos. Sin Él, no reconozco a ningún otro.

ਕੋਈ ਸਜਣੁ ਸੰਤੁ ਮਿਲੈ ਵਡਭਾਗੀ; ਮੈ. ਹਰਿ ਪ੍ਰਭੁ ਪਿਆਰਾ ਦਸੈ ਜੀਉ ॥੧॥

koee sajan sant milai vaddabhaagee; mai. har prabh piaaraa dasai jeeo |1|

Sant Singh KhalsaIf only I could have the good fortune to meet some friendly Saint; he might show me the Way to my Beloved Lord God. ||1||
Manmohan SinghIf by greatest good fortune some friendly saint meets me, he would show me the way to Lord God, my Beloved.
Manmohan Singh (Punjabi)ਜੇਕਰ ਪਰਮ ਚੰਗੇ ਨਸੀਬਾਂ ਦੁਆਰਾ ਕੋਈ ਮਿਤ੍ਰ ਸਾਧੂ ਮੈਨੂੰ ਮਿਲ ਪਵੇ, ਤਾਂ ਉਹ ਮੈਨੂੰ ਮੇਰੇ ਪ੍ਰੀਤਮ, ਵਾਹਿਗੁਰੂ ਸੁਆਮੀ, ਦਾ ਰਾਹ ਦਿਖਾ ਦੇਵੇਗਾ।
Fareedkot Teekaਕੋਈ ਸਜਣੁ ਸੰਤ ਜਨ ਭਾਗੋਂ ਵਾਲਾ, ਭਾਵ ਏਹਿ ਕਿ ਬ੍ਰਹਮ ਬੇਤਾ ਮਹਾਤਮਾ ਮਿਲੈ, ਤਬ ਮੁਝ ਕੋ ਹਰੀ ਪ੍ਰਭ ਜੋ ਮੇਰਾ ਪ੍ਯਾਰਾ ਹੈ, ਜੋ ਦਸੇ, ਭਾਵ ਏਹਿ ਕਿ ਅਪ੍ਰੋਛ ਕਰ ਕੇ ਦਿਖਾਵੇ। ਜੀਉ ਪਦੁ ਸੰਬੋਧਨੁ ਹੈ॥੧॥
Prof. Sahib Singhਮੇਰੇ ਵਡੇ ਭਾਗਾਂ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ ॥੧॥

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ ॥੧॥

SikhNet (Spanish)Si por la más grande y buena fortuna me encontrara a un Santo, él me diría cómo llegar con mi Amado. (1)

ਹਉ ਮਨੁ ਤਨੁ ਖੋਜੀ; ਭਾਲਿ ਭਾਲਾਈ ॥

hau man tan khojee; bhaal bhaalaaee |

Sant Singh KhalsaI have searched my mind and body, through and through.
Manmohan SinghI search and seek my heart and body.
Manmohan Singh (Punjabi)ਮੈਂ ਆਪਣਾ ਦਿਲ ਤੇ ਦੇਹਿ ਦੀ ਖੋਜ ਤੇ ਢੂੰਡ ਭਾਲ ਕਰਦਾ ਹਾਂ।
Fareedkot Teekaਮੈਂ ਮਨ ਤਨ ਕਰ ਕੇ (ਖੋਜੀ) ਢੂਢਨੇ ਵਾਲ☬ਾ ਹੋ ਕਰ, ਭਾਵ ਏਹਿ ਕਿ ਜਗ੍ਯਾਸੂ ਹੋ ਕਰ ਭਾਲਣੇ ਜੋਗ ਕੋ (ਭਾਲਾਈ) ਢੂਢਤਾ ਹੂੰ॥
Prof. Sahib Singhਮੈਂ ਭਾਲ ਕਰ ਕੇ ਤੇ ਭਾਲ ਕਰਾ ਕੇ ਆਪਣਾ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਹਾਂ।

ਪਦ ਅਰਥ ਖੋਜੀ = ਖੋਜੀਂ, ਮੈਂ ਖੋਜਦਾ ਹਾਂ। ਭਾਲਿ = ਭਾਲ ਕਰ ਕੇ। ਭਾਲਾਈ = ਭਾਲਾਇ, ਭਾਲ ਕਰਾ ਕੇ।

SikhNet (Spanish)He buscado por todo mi cuerpo y mi mente;

ਕਿਉ ਪਿਆਰਾ ਪ੍ਰੀਤਮੁ; ਮਿਲੈ ਮੇਰੀ ਮਾਈ ॥

kiau piaaraa preetam; milai meree maaee |

Sant Singh KhalsaHow can I meet my Darling Beloved, O my mother?
Manmohan SinghHow shall I meet my amiable Beloved, O my mother?
Manmohan Singh (Punjabi)ਮੈਂ ਆਪਣੇ ਮਨਮੋਹਨ ਦਿਲਬਰ ਨੂੰ ਕਿਸ ਤਰ੍ਹਾ ਭੇਟਾਂਗਾ। ਹੇ ਮੇਰੀ ਅੰਮੜੀਏ!
Fareedkot Teeka(ਮੇਰੀ ਮਾਈ) ਹੇ ਸੰਤ ਜਨੋਂ! ਮੇਰਾ ਪ੍ਯਾਰਾ (ਪ੍ਰੀਤਮੁ) ਮਿਤ੍ਰ ਜੋ ਪਰਮੇਸ੍ਵਰ ਹੈ, ਸੋ ਕਿਸ ਪ੍ਰਕਾਰ ਮੁਝ ਕੋ ਮਿਲੇ?
Prof. Sahib Singh(ਇਸ ਖ਼ਾਤਰ ਕਿ) ਹੇ ਮੇਰੀ ਮਾਂ! ਕਿਵੇਂ ਮੈਨੂੰ ਪਿਆਰਾ ਪ੍ਰੀਤਮ ਪ੍ਰਭੂ ਮਿਲ ਪਏ।

ਪਦ ਅਰਥ ਕਿਉ = ਕਿਵੇਂ? ਮਾਈ = ਹੇ ਮਾਂ!

SikhNet (Spanish)Oh, ¿cómo puedo llegar a mi Amado?

ਮਿਲਿ ਸਤਸੰਗਤਿ. ਖੋਜੁ ਦਸਾਈ; ਵਿਚਿ ਸੰਗਤਿ. ਹਰਿ ਪ੍ਰਭੁ ਵਸੈ ਜੀਉ ॥੨॥

mil satasangat. khoj dasaaee; vich sangat. har prabh vasai jeeo |2|

Sant Singh KhalsaJoining the Sat Sangat, the True Congregation, I ask about the Path to God. In that Congregation, the Lord God abides. ||2||
Manmohan SinghJoining the society of saints, I inquire about the track to God. In the saints congregation, the Lord God abides.
Manmohan Singh (Punjabi)ਸਾਧ ਸੰਮੇਲਨ ਅੰਦਰ ਜੁੜ ਕੇ ਮੈਂ ਵਾਹਿਗੁਰੂ ਦੇ ਮਾਰਗ ਦੀ ਪੁਛ ਗਿਛ ਕਰਦਾ ਹਾਂ। ਸਾਧ ਸਭਾ ਅੰਦਰ ਵਾਹਿਗੁਰੂ ਸੁਆਮੀ ਨਿਵਾਸ ਰੱਖਦਾ ਹੈ।
Fareedkot Teekaਸੰਤੋਂ ਕੀ ਸਤਸੰਗਤਿ ਮੇਂ ਮਿਲਿ ਕਰ (ਖੋਜੁ) ਰਸਤੇ ਕੋ (ਦਸਾਈ) ਪੂਛਤਾ ਹੂੰ, ਕਿਉਂਕਿ ਸਤਿਸੰਗਤ ਕੇ ਬੀਚ ਹਰਿ ਪ੍ਰਭੂ ਕਾ ਨਿਵਾਸ ਹੈ॥੨॥
Prof. Sahib Singhਸਾਧ ਸੰਗਤਿ ਵਿਚ (ਭੀ) ਮਿਲ ਕੇ (ਉਸ ਪ੍ਰੀਤਮ ਦਾ) ਪਤਾ ਪੁੱਛਦਾ ਹਾਂ (ਕਿਉਂਕਿ ਉਹ) ਹਰਿ-ਪ੍ਰਭੂ ਸਾਧ ਸੰਗਤਿ ਵਿਚ ਵੱਸਦਾ ਹੈ ॥੨॥

ਪਦ ਅਰਥ ਮਿਲਿ = ਮਿਲ ਕੇ। ਖੋਜੁ ਦਸਾਈ = ਮੈਂ ਪਤਾ ਪੁੱਛਦਾ ਹਾਂ। ਦਸਾਈ = ਮੈਂ ਪੁੱਛਦਾ ਹਾਂ, ਦਸਾਈਂ ॥੨॥

SikhNet (Spanish)Estoy en la Compañía de los Santos y sé que ahí habita mi Señor Dios. (2)

ਮੇਰਾ ਪਿਆਰਾ ਪ੍ਰੀਤਮੁ; ਸਤਿਗੁਰੁ ਰਖਵਾਲਾ ॥

meraa piaaraa preetam; satigur rakhavaalaa |

Sant Singh KhalsaMy Darling Beloved True Guru is my Protector.
Manmohan SinghMy sweet, darling, the True Guru, is my protector.
Manmohan Singh (Punjabi)ਮੇਰਾ ਮਿਠੜਾ ਦਿਲਬਰ, ਸਚਾ ਗੁਰੂ ਮੇਰੀ ਰਖਿਆ ਕਰਨ ਵਾਲਾ ਹੈ।
Fareedkot Teekaਮੇਰਾ ਜੋ ਪ੍ਯਾਰਾ ਪ੍ਰੀਤਮ ਸਤਿਗੁਰੂ ਹੈ, ਸੋ ਜਨਮਾਦਿ ਦੁਖੋਂ ਸੇ ਰਖਯਾ ਕਰਨੇ ਵਾਲਾ ਹੈ॥
Prof. Sahib Singh(ਹੇ ਪ੍ਰਭੂ!) ਮੈਨੂੰ ਪਿਆਰਾ ਪ੍ਰੀਤਮ ਗੁਰੂ ਮਿਲਾ (ਵਿਕਾਰਾਂ ਤੋਂ ਉਹੀ ਮੇਰੀ) ਰਾਖੀ ਕਰਨ ਵਾਲਾ (ਹੈ)।
SikhNet (Spanish)Oh Amor, mi Verdadero Guru, Tú eres mi Refugio.

ਹਮ ਬਾਰਿਕ ਦੀਨ; ਕਰਹੁ ਪ੍ਰਤਿਪਾਲਾ ॥

ham baarik deen; karahu pratipaalaa |

Sant Singh KhalsaI am a helpless child-please cherish me.
Manmohan SinghI am a helpless child, cherish me, O my Guru.
Manmohan Singh (Punjabi)ਮੈਂ ਇਕ ਬੇਬਸ ਬਾਲ ਹਾਂ ਮੇਰੀ ਪਾਲਣਾ ਪੋਸਣਾ ਕਰ, ਹੇ ਮੇਰੇ ਗੁਰਦੇਵ!
Fareedkot Teekaਹਮ ਜਗ੍ਯਾਸੂ ਜਨ ਰੂਪੀ ਬਾਰਿਕ ਅਗ੍ਯਾਤ ਦੌਰ ਦੀਨ ਹੈਂ, ਅਰ ਵਹੁ ਜਨੋਂ ਕੀ ਪ੍ਰਤਿਪਾਲਾ ਕਰਨੇ ਵਾਲਾ ਹੈ॥
Prof. Sahib Singh(ਹੇ ਪ੍ਰਭੂ!) ਅਸੀਂ ਤੇਰੇ ਅੰਞਾਣ ਬੱਚੇ ਹਾਂ। ਸਾਡੀ ਰੱਖਿਆ ਕਰ।

ਪਦ ਅਰਥ ਹਮ = ਅਸੀ। ਦੀਨ = ਨਿਮਾਣੇ, ਅੰਞਾਣ।

SikhNet (Spanish)Yo soy tu pobre niño; protégeme,

ਮੇਰਾ ਮਾਤ ਪਿਤਾ. ਗੁਰੁ ਸਤਿਗੁਰੁ ਪੂਰਾ; ਗੁਰ ਜਲ ਮਿਲਿ. ਕਮਲੁ ਵਿਗਸੈ ਜੀਉ ॥੩॥

meraa maat pitaa. gur satigur pooraa; gur jal mil. kamal vigasai jeeo |3|

Sant Singh KhalsaThe Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||
Manmohan SinghThe great and perfect True Guru, is my mother and father. By obtaining the Guru-water my heart-lotus blooms.
Manmohan Singh (Punjabi)ਵਿਸ਼ਾਲ ਅਤੇ ਪੂਰਨ ਸਚੇ ਗੁਰੂ ਜੀ ਮੇਰੀ ਅਮੜੀ ਅਤੇ ਬਾਬਲ ਹਨ। ਗੁਰੂ-ਪਾਣੀ ਨੂੰ ਪਰਾਪਤ ਕਰਨ ਦੁਆਰਾ ਮੇਰਾ ਦਿਲ-ਕੰਵਲ ਖਿੜ ਜਾਂਦਾ ਹੈ।
Fareedkot Teekaਤਾਂ ਤੇ ਗੁਰੂ ਜੋ ਪੂਜਨੀਯ ਪੂਰਨ ਸਤਿਗੁਰੂ ਹੈ, ਸੋਈ ਮੇਰੇ ਮਾਤਾ ਪਿਤਾ ਹੈਂ, ਪੁਨਾ ਗੁਰੋਂ ਕੇ ਦਰਸਨ ਰੂਪੀ ਜਲ ਕੇ ਮਿਲਨੇ ਕਰ ਕੇ ਹੀ ਮੇਰਾ ਰਿਦਾ ਕਮਲ (ਵਿਗਸੈ) ਪ੍ਰਫੁਲਤ ਹੋਵੈਗਾ॥੩॥
Prof. Sahib Singhਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ) ॥੩॥

ਪਦ ਅਰਥ ਗੁਰ ਜਲ ਮਿਲਿ = ਗੁਰੂ-ਰੂਪ ਜਲ ਨੂੰ ਮਿਲ ਕੇ। ਵਿਗਸੈ = ਖਿੜ ਪੈਂਦਾ ਹੈ ॥੩॥

SikhNet (Spanish)mi Amado Guru, porque Tú eres mi padre y mi madre. Sin Tu Agua, oh mi Amor, esta flor tuya se está marchitando. (3)

ਮੈ. ਬਿਨੁ ਗੁਰ ਦੇਖੇ; ਨੀਦ. ਨ ਆਵੈ ॥

mai. bin gur dekhe; need. na aavai |

Sant Singh KhalsaWithout seeing my Guru, sleep does not come.
Manmohan SinghWithout seeing the Guru, I find no sleep.
Manmohan Singh (Punjabi)ਗੁਰਾਂ ਨੂੰ ਵੇਖਣ ਬਾਝੋਂ ਮੈਨੂੰ ਨੀਦ ਨਹੀਂ ਪੈਦੀ।
Fareedkot Teekaਮੇਰੇ ਕੋ ਬਿਨਾ ਗੁਰੋਂ ਕੇ ਦਰਸਨ ਕੀਏ ਤੇ ਨਿੰਦ੍ਰਾ ਨਹੀਂ ਆਉਤੀ ਹੈ॥
Prof. Sahib Singhਹੇ ਹਰੀ! ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ।

ਪਦ ਅਰਥ ਨੀਦ = ਆਤਮਕ ਸ਼ਾਂਤੀ।

SikhNet (Spanish)Sin verte a Ti, no puedo dormir, y mi cuerpo y mente se retuercen por la separación.

ਮੇਰੇ ਮਨ ਤਨਿ ਵੇਦਨ; ਗੁਰ ਬਿਰਹੁ ਲਗਾਵੈ ॥

mere man tan vedan; gur birahu lagaavai |

Sant Singh KhalsaMy mind and body are afflicted with the pain of separation from the Guru.
Manmohan SinghThe separation from the Guru afflicts my soul and body with pain.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਨੂੰ ਗੁਰਾਂ ਨਾਲੋਂ ਵਿਛੋੜੇ ਦੀ ਪੀੜ ਸਤਾਂਦੀ ਹੈ।
Fareedkot Teekaਕਿਉਂਕਿ ਗੁਰੋਂ ਕਾ ਜੋ ਵਿਛੋੜਾ ਹੈ, ਸੋ ਮੇਰੇ ਮਨ ਤਨ ਮੇਂ (ਵੇਦਨ) ਪੀੜਾ ਲਗਾਉਤਾ ਹੈ॥
Prof. Sahib Singhਗੁਰੂ ਤੋਂ ਵਿਛੋੜਾ (ਇਕ ਐਸੀ) ਪੀੜਾ (ਹੈ ਜੋ ਸਦਾ) ਮੇਰੇ ਮਨ ਵਿਚ ਮੇਰੇ ਤਨ ਵਿਚ ਲੱਗੀ ਰਹਿੰਦੀ ਹੈ।

ਪਦ ਅਰਥ ਮਨ ਤਨਿ = ਮਨ ਵਿਚ ਤਨ ਵਿਚ। ਵੇਦਨ = ਪੀੜਾ। ਗੁਰ ਬਿਰਹੁ = ਗੁਰੂ ਦਾ ਵਿਛੋੜਾ।

SikhNet (Spanish)Ten piedad de mí, oh Señor, y deja que me encuentre con el Guru,

ਹਰਿ ਹਰਿ ਦਇਆ ਕਰਹੁ. ਗੁਰੁ ਮੇਲਹੁ; ਜਨ ਨਾਨਕ. ਗੁਰ ਮਿਲਿ ਰਹਸੈ ਜੀਉ ॥੪॥੨॥

har har deaa karahu. gur melahu; jan naanak. gur mil rahasai jeeo |4|2|

Sant Singh KhalsaO Lord, Har, Har, show mercy to me, that I may meet my Guru. Meeting the Guru, servant Nanak blossoms forth. ||4||2||
Manmohan SinghO Lord God! show mercy unto me and cause me to meet the Guru. By meeting the Guru, slave Nanak blossoms forth.5
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਗੁਰਾਂ ਨੂੰ ਭੇਟਣ ਦੁਆਰਾ ਗੋਲਾ ਨਾਨਕ ਪ੍ਰਫੁਲਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜਗ੍ਯਾਸੂ ਜਨ ਇਸ ਪ੍ਰਕਾਰ ਬੇਨਤੀ ਕਰੇ ਕਿ ਹੇ ਹਰੀ ਸਰਬ ਦੁਖੋਂ ਕੇ ਨਿਵਾਰਣ ਕਰਤਾ ਅਪਨੀ ਕ੍ਰਿਪਾ ਕਰ ਕੇ ਗੁਰੂ ਕਾ ਮਿਲਾਪ ਕਰਾਵੋ, ਕਿਉਂਕਿ ਜੋ (ਜਨ) ਦਾਸੁ ਹੈ, ਸੋ ਗੁਰੋਂ ਕੇ ਸਾਥ ਮਿਲਨੇ ਕਰ ਕੇ (ਰਹਸੈ) ਪ੍ਰਸੰਨਤਾ ਕੋ ਪ੍ਰਾਪਤਿ ਹੋਤਾ ਹੈ॥੪॥੨॥
Prof. Sahib Singhਹੇ ਹਰੀ! (ਮੇਰੇ ਉਤੇ) ਮਿਹਰ ਕਰ (ਮੈਨੂੰ) ਗੁਰੂ ਮਿਲਾ। ਹੇ ਦਾਸ ਨਾਨਕ! (ਆਪ-) ਗੁਰੂ ਨੂੰ ਮਿਲ ਕੇ (ਮਨ) ਖਿੜ ਪੈਂਦਾ ਹੈ ॥੪॥੨॥

ਪਦ ਅਰਥ ਰਹਸੈ = ਖ਼ੁਸ਼ ਹੁੰਦਾ ਹੈ, ਆਨੰਦ ਹਾਸਲ ਕਰਦਾ ਹੈ ॥੪॥

SikhNet (Spanish)Encontrándolo, encuentro la Prosperidad y la Plenitud. (4-2)

Open this shabad →

Ang 94 of 1430